ਪੱਤਰਕਾਰੀ ਦਾ ਇਤਿਹਾਸ ਭਾਗ- 21
ਲੇਖਕ : ਗੁਰਨਾਮ ਸਿੰਘ ਅਕੀਦਾ
ਅਜਿਹਾ ਬੋਲਿਆ ਕਿ ਉਸ ਦਾ ਬੋਲਿਆ ‘ਤਕੀਆ ਕਲਾਮ’ ਬਣ ਗਿਆ। ਉਸ ਨੇ ਕੇਂਦਰ ਦੀ ਭਾਜਪਾ ਸਰਕਾਰ ਦੇ ਪੱਖ ਵਿਚ ਹਮੇਸ਼ਾ ਬੋਲਣ ਵਾਲੇ, ਭਾਜਪਾ ਦੇ, ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੱਖ ਵਿਚ ਹਮੇਸ਼ਾ ਬੋਲਣ ਵਾਲੇ, ਉਸ ਦੀ ਹਰ ਵੇਲੇ ਤਾਰੀਫ਼ ਕਰਨ ਵਾਲੇ ਪੱਤਰਕਾਰਾਂ ਨੂੰ ਤੇ ਟੀਵੀ ਚੈਨਲਾਂ ਨੂੰ ‘ਗੋਦੀ ਮੀਡੀਆ’ ਦਾ ਨਾਮ ਦਿੱਤਾ, ਜੋ ਅੱਜ ਕੱਲ੍ਹ ਹਰ ਜ਼ੁਬਾਨ ਤੇ ਚੜ੍ਹਿਆ ਹੈ। ਉਸ ਨੇ ਇਕ ਹੋਰ ਵਾਕਿਆ ਕਿਹਾ ਸੀ ਕਿ ‘‘ਜੇਕਰ ਸ਼ਾਮ ਨੂੰ ਬੀਜੇਪੀ ਵਾਲੇ ਪੈਰਾਂ ਨੂੰ ਜ਼ਹਿਰ ਲਾਕੇ ਸੌਂ ਜਾਣ ਤਾਂ ਸਵੇਰੇ 90 ਫ਼ੀਸਦੀ ਪੱਤਰਕਾਰ ਮੂਰਛਿਤ (ਮਰੇ) ਮਿਲਣਗੇ’’ ਅਜਿਹੇ ਖ਼ਤਰਨਾਕ ਸ਼ਬਦ ਪੱਤਰਕਾਰਾਂ ਬਾਰੇ ਬੋਲਣ ਬਾਰੇ ਰਵੀਸ਼ ਕੁਮਾਰ ਨੂੰ ਕੀ ਪੱਤਰਕਾਰਾਂ ਨੇ ਮਾਰ ਦਿੱਤਾ? ਕੀ ਉਸ ਨੂੰ ਕੁੱਟਣ ਮਾਰਨ ਲਈ ਉਹ ਰਸਤੇ ਵਿਚ ਖੜੇ ਹਨ? ਕੀ ਉਸ ’ਤੇ ਕਿਸੇ ਪੱਤਰਕਾਰ ਨੇ ਅਟੈਕ ਕੀਤਾ? ਨਹੀਂ ਕੀਤਾ, ਸਗੋਂ ਉਹ ਐਨ ਡੀ ਟੀਵੀ ਵਿਚੋਂ ਖ਼ੁਦ ਹੀ ਰਿਜ਼ਿਾਇਨ ਕਰਕੇ ਉਸ ਤੋਂ ਬਾਹਰ ਹੋਇਆ।
ਪਟਿਆਲਾ ਵਿਚ ਪੱਤਰਕਾਰਾਂ ਦੀ ਆਪਸ ਵਿਚ ਕਾਫ਼ੀ ਲੜਾਈ ਚੱਲ ਰਹੀ ਸੀ, ਦੋ ਧੜੇ ਇਕ ਦੂਜੇ ਨੂੰ ਹੇਠਾਂ ਕਰਨ ਲਈ ਤਰਲੋਮੱਛੀ ਸਨ। ਜਿਨ੍ਹਾਂ ਬਾਰੇ ਸਿਆਸਤ ਤੇ ਪਟਿਆਲਾ ਦੇ ਸਮਝਦਾਰ ਲੋਕ ਪੂਰੀ ਤਰ੍ਹਾਂ ਸਮਝ ਰਹੇ ਸਨ ਤੇ ਦੇਖ ਵੀ ਰਹੇ ਸਨ।
Out Side Patiala Court
ਖ਼ਾਸ ਕਰਕੇ ਪੁਲੀਸ ਵਿਚ ਪੱਤਰਕਾਰਾਂ ਦੀ ਲੜਾਈ ਦੀ ਖ਼ੂਬ ਚਰਚਾ ਸੀ। ਮਾਮਲਾ ਕੋਰਟ ਤੱਕ ਪਹੁੰਚ ਗਿਆ ਸੀ। ਇੱਥੇ ਤੱਕ ਤਾਂ ਠੀਕ ਹੈ, ਦੋ ਗਰੁੱਪ ਆਪੋ ਆਪਣੀ ਜ਼ੋਰ ਅਜ਼ਮਾਈ ਕਰ ਰਹੇ ਹਨ, ਚਲੋ ਪੱਤਰਕਾਰਾਂ ਦੀ ਆਪਸ ਵਿਚ ਨਹੀਂ ਬਣੀ ਤਾਂ ਮਾਮਲਾ ਕੋਰਟ ਤੱਕ ਪੁੱਜ ਗਿਆ, ਪਰ ਕਿਸੇ ਪੱਤਰਕਾਰ ਨੂੰ ਕੁੱਟਣਾ, ਕਿਸੇ ਪੱਤਰਕਾਰ ਦਾ ਨਿੱਜੀ ਨੁਕਸਾਨ ਕਰਨਾ ਕਿੰਨਾ ਕੁ ਜਾਇਜ਼ ਹੈ?
ਗੁਰਮੁਖ ਸਿੰਘ ਰੁਪਾਣਾ ਨੂੰ ਚੜ੍ਹਦੀਕਲਾ ਵਿਚੋਂ ਕਢਾਉਣ ਲਈ ਵਿਸ਼ਾਲ ਰੰਬਾਨੀ ਗਰੁੱਪ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ, ਪਰ ਧੰਨ ਹੈ ਜਗਜੀਤ ਸਿੰਘ ਦਰਦੀ, ਜਿਸ ਨੇ ਵਿਸ਼ਾਲ ਰੰਬਾਨੀ ਵਰਗੇ ਤਾਕਤਵਰ ਗਰੁੱਪ ਦੀ ਕੋਈ ਨਾ ਸੁਣੀ, ਦੂਜੇ 
Jagjit singh Dardi
ਪਾਸੇ ਮੈਨੂੰ ਪੰਜਾਬੀ ਟ੍ਰਿਬਿਊਨ ਵਿਚੋਂ ਕਢਾਉਣ ਲਈ ਪੂਰਾ ਜ਼ੋਰ ਲਗਾਇਆ, ਮੇਰੀਆਂ ਸ਼ਿਕਾਇਤਾਂ ਕਰਵਾਈਆਂ ਗਈਆਂ, ਪੰਜਾਬੀ ਯੂਨੀਵਰਸਿਟੀ ਦੇ ਕੁਝ ਪ੍ਰੋਫੈਸਰਾਂ ਨੂੰ ਆਪਣੇ ਪ੍ਰਭਾਵ ਵਿਚ ਲੈ ਕੇ ਮੇਰੀਆਂ ਝੂਠੀਆਂ ਸ਼ਿਕਾਇਤਾਂ ਕਰਵਾ ਕੇ ਮੈਨੂੰ ਵਾਰ ਵਾਰ ਮੁਅੱਤਲ ਕਰਵਾਇਆ ਗਿਆ, ਪਰ ਪੰਜਾਬੀ ਟ੍ਰਿਬਿਊਨ ਦੇ ਟਰੱਸਟ ਤੇ ਨਿਯਮ ਹੀ ਬਹੁਤ ਵਧੀਆ ਹਨ ਕਿ ਕਿਸੇ ਪੱਤਰਕਾਰ ਨੂੰ ਟ੍ਰਿਬਿਊਨ ਵਿਚੋਂ ਕਢਾਉਣਾ ਸੌਖਾ ਨਹੀਂ ਹੁੰਦਾ, ਜਦ ਕਿ ਮੇਰੇ ਸੰਪਾਦਕ ਸੁਰਿੰਦਰ ਤੇਜ਼ ਵੀ ਮੇਰੇ ਸਖ਼ਤ ਵਿਰੋਧੀ ਸਨ। ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਜਿਨ੍ਹਾਂ ਕੰਮ ਮੈਂ ਪੰਜਾਬੀ ਯੂਨੀਵਰਸਿਟੀ ਦੀ ਬੀਟ ਜਦੋਂ ਮੇਰੇ ਕੋਲ ਹੁੰਦੀ ਸੀ, ਪੰਜਾਬੀ ਯੂਨੀਵਰਸਿਟੀ ਦੀਆਂ ਖ਼ਬਰਾਂ ਰਿਪੋਰਟਾਂ ਕਰਨ ਵਿਚ ਕੀਤਾ ਤੇ ਉਹ ਰਿਕਾਰਡ ਹੈ, ਅੱਜ ਤੱਕ ਓਨਾ ਕੰਮ ਕੋਈ ਪੱਤਰਕਾਰ ਨਹੀਂ ਕਰ ਸਕਿਆ। ਪਰ ਫਿਰ ਵੀ ਮੈਨੂੰ ਸਾਬਾਸ਼ੀ ਦੇਣ ਦੀ ਬਜਾਇ ਸੰਪਾਦਕ ਸੁਰਿੰਦਰ ਤੇਜ਼ ਨੇ ਬਿਊਰੋਕਰੇਟਸ ਵਾਂਗ ਪੰਜਾਬੀ ਯੂਨੀਵਰਸਿਟੀ ਦੀ ਬੀਟ ਹੀ ਮੈਥੋਂ ਖੋਹ ਲਈ। ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਟ੍ਰਿਬਿਊਨ ਵਿਚ ਵਿਚ ਸਿਰਫ਼ ਪੰਜਾਬੀ ਯੂਨੀਵਰਸਿਟੀ ਵੱਲੋਂ ਜਾਰੀ ਕੀਤੇ ਜਾਂਦੇ ਪ੍ਰੈੱਸ ਨੋਟ ਹੀ ਪ੍ਰਕਾਸ਼ਿਤ ਹੁੰਦੇ ਹਨ। ਮਨਦੀਪ ਸਿੰਘ ਜੋਸਨ ਦਾ ਜਗ ਬਾਣੀ ਪੰਜਾਬ ਕੇਸਰੀ ਵਿਚ ਨੁਕਸਾਨ ਕਰਨ ਲਈ ਵਿਸ਼ਾਲ ਰੰਬਾਨੀ ਗਰੁੱਪ ਨੇ ਬੜਾ ਜ਼ੋਰ ਲਗਾਇਆ, ਇਕ ਵਾਰ ਚੀਕਾ ਰੋਡ ਤੇ ਮਰੌੜੀ ਪਿੰਡ ਕੋਲ
Mandeep s Josan With
V K Chopra Hind Samachar Group
ਪੱਤਰਕਾਰਾਂ ਦਾ ਧਰਨਾ ਸੀ, ਮੈਂ ਤੇ ਮਨਦੀਪ ਜੋਸਨ ਦੋਵੇਂ ਵੀ ਪ੍ਰਦਰਸ਼ਨਕਾਰੀਆਂ ਵਿਚ ਮੌਜੂਦ ਸਾਂ, ਦੋਵਾਂ ਦੀ ਫ਼ੋਟੋ ਮੈਂ ਫੇਸ ਬੁੱਕ ਤੇ ਪਾ ਦਿੱਤੀ, ਤਾਂ ਜਗ ਬਾਣੀ ਪੰਜਾਬ ਕੇਸਰੀ ਦੇ ਵਿਚ ਵਿਸ਼ਾਲ ਰੰਬਾਨੀ ਗਰੁੱਪ ਨੇ ਮਨਦੀਪ ਸਿੰਘ ਜੋਸਨ ਦੀ ਜਗ ਬਾਣੀ ਗਰੁੱਪ ਦੇ ਮਾਲਕਾਂ ਕੋਲ ਇਹ ਸ਼ਿਕਾਇਤ ਕੀਤੀ ਕਿ ‘ਗੁਰਨਾਮ ਸਿੰਘ ਅਕੀਦਾ ਨੇ ਜਗ ਬਾਣੀ ਖ਼ਿਲਾਫ਼ ਫੇਸਬੁੱਕ ਤੇ ਲਿਖਿਆ ਹੈ, ਉਸ ਨਾਲ ਮਨਦੀਪ ਸਿੰਘ ਜੋਸਨ ਖੜ੍ਹਾ ਹੈ ਤੇ ਉਸ ਦੇ ਨਾਲ ਹਮੇਸ਼ਾ ਰਹਿੰਦਾ ਹੈ’ ਇਹ ਕੋਈ ਸ਼ਿਕਾਇਤ ਦਾ ਕਨਟੈਂਟ ਸੀ ਭਲਾ? ਪਰ ਜਗ ਬਾਣੀ ਦੇ ਮਾਲਕਾਂ ਨੇ ਰੰਬਾਨੀ ਗਰੁੱਪ ਦੀ ਕੋਈ ਨਾ ਸੁਣੀ। ਇਸੇ ਤਰ੍ਹਾਂ ਸੁਖਦੀਪ ਮਾਨ ਦਾ ਨੁਕਸਾਨ ਵੀ ਵਿਸ਼ਾਲ ਰੰਬਾਨੀ ਗਰੁੱਪ ਵਿਚ ਫੁਕਰਾ ਧਾਲੀਵਾਲ ਰਾਹੀਂ ਕਰਵਾਇਆ। ਉਹ ਇਸ ਕਰਕੇ ਕਾਮਯਾਬ ਹੋਇਆ ਕਿਉਂਕਿ ਸਪੋਕਸਮੈਨ ਦੇ ਉਸ ਵੇਲੇ ਦੇ ਪ੍ਰਬੰਧਕ ਕੋਈ ਵਧੀਆ ਸਥਿਰਤਾ ਵਾਲੇ ਨਹੀਂ ਸਨ। ਪਰ ਇਕ ਗੱਲ ਰੱਬ ਤੋਂ ਡਰ ਕੇ ਕਹਿ ਰਿਹਾ ਹਾਂ ਕਿ ਤੇਜਿੰਦਰ ਫਤਿਹਪੁਰੀ ਗਰੁੱਪ ਨੇ ਵਿਸ਼ਾਲ ਰੰਬਾਨੀ ਗਰੁੱਪ ਦੇ ਕਿਸੇ ਵੀ ਪੱਤਰਕਾਰ ਦੀ ਕਿਤੇ ਵੀ ਸ਼ਿਕਾਇਤ ਨਹੀਂ ਕੀਤੀ। ਫਤਿਹਪੁਰੀ ਗਰੁੱਪ ਲੜਾਈ ਜਿੱਤਣਾ ਚਾਹੁੰਦਾ ਸੀ ਪਰ ਸਭਿਅਕ ਤਰੀਕੇ ਨਾਲ, ਕਿਸੇ ਤਿਗੜਮਬਾਜ਼ੀ ਨਾਲ ਨਹੀਂ, ਨਾ ਹੀ ਕਿਸੇ ਧੋਖੇ ਨਾਲ। ਪਰ ਵਿਸ਼ਾਲ ਰੰਬਾਨੀ ਗਰੁੱਪ ਲੜਾਈ ਜਿੱਤਣਾ ਚਾਹੁੰਦਾ ਸੀ ਡਰ ਕੇ, ਧਮਕਾ ਕੇ, ਕੁੱਟਮਾਰ ਕਰਕੇ, ਧੋਖੇ ਨਾਲ, ਸ਼ਾਮ-ਦਾਮ-ਦੰਡ-ਭੇਦ ਹਰ ਤਰ੍ਹਾਂ ਦਾ ਹਰਬਾ ਵਰਤ ਕੇ। ਵਿਸ਼ਾਲ ਰੰਬਾਨੀ ਵਿਚ ਸਭਿਅਕ ਨਾਂ ਦੀ ਕੋਈ ਚੀਜ਼ ਨਹੀਂ ਸੀ। ਉਹ ਪੱਤਰਕਾਰਾਂ ਵਿਚ ਆਪਣੇ ਗਰੁੱਪ ਦੇ ਪੱਤਰਕਾਰਾਂ ਨੂੰ ਹਰ ਤਰ੍ਹਾਂ ਦੀ ਗੈਰ ਇਨਸਾਨੀ ਤੇ ਗ਼ਲਤ ਰਾਏ ਦੇ ਰਿਹਾ ਸੀ, ਆਪਣੇ ਵਿਰੋਧੀਆਂ ਨੂੰ ਖ਼ਤਮ ਕਰਨ ਲਈ ਉਹ ਗਾਲ਼ਾਂ ਦਾ ਬਹੁਤ ਜ਼ਿਆਦਾ ਪ੍ਰਯੋਗ ਕਰਦਾ ਸੀ। ਜਿਸ ਦਾ ਉਸ ਦੇ ਗਰੁੱਪ ਦੇ ਪੱਤਰਕਾਰ ਪ੍ਰਭਾਵ ਵੀ ਕਬੂਲਦੇ ਸਨ।
ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ (ਜਿਸ ਨੂੰ ਤੇਜਿੰਦਰ ਫਤਿਹਪੁਰੀ ਗਰੁੱਪ ਨੇ ਪ੍ਰਧਾਨਗੀ ਤੋਂ ਲਾਹ ਦਿੱਤਾ ਸੀ) ਰਵੇਲ ਸਿੰਘ ਭਿੰਡਰ ਗਰੁੱਪ ਨੇ ਹੁਣ ਬਿਕਰਮ ਸਿੰਘ ਮਜੀਠੀਆ ਵੱਲੋਂ ਪਟਿਆਲਾ ਮੀਡੀਆ ਨੂੰ ਦਿੱਤੀ ਸਰਕਾਰੀ ਕੋਠੀ 47ਈ ਤੇ ਕਬਜ਼ਾ 
ਦਫਤਰ ਦਾ ਪਤਾ ਬਦਲਣ ਲਈ ਪੱਤਰ
ਕਰ ਲਿਆ ਸੀ, ਤੇਜਿੰਦਰ ਫਤਿਹਪੁਰੀ ਗਰੁੱਪ ਦੀ ਪਹਿਲੀ ਹਾਰ ਇੱਥੇ ਹੀ ਹੋ ਗਈ ਸੀ, ਕਿਉਂਕਿ ਇਸੇ ਕਰਕੇ ਤਾਂ ਝਗੜਾ ਵਧਿਆ ਸੀ, ਤੇਜਿੰਦਰ ਫਤਿਹਪੁਰੀ ਗਰੁੱਪ ਸ. ਮਜੀਠੀਆ ਦਾ ਪ੍ਰੋਗਰਾਮ 47 ਈ ਦੇ ਕੋਲ ਕਰਾਉਣਾ ਚਾਹੁੰਦੇ ਸਨ ਪਰ ਸ. ਭਿੰਡਰ ਗਰੁੱਪ ਇਹ ਪ੍ਰੋਗਰਾਮ ਹਰਪਾਲ ਟਿਵਾਣਾ ਆਡੀਟੋਰੀਅਮ ਵਿਚ ਕਰਾਉਣਾ ਚਾਹੁੰਦੇ ਸਨ। ਪਰ ਜਦੋਂ ਹੁਣ ਰਵੇਲ ਸਿੰਘ ਭਿੰਡਰ ਗਰੁੱਪ ਨੇ 47 ਈ ਤੇ ਕਬਜ਼ਾ ਕਰ ਲਿਆ ਤਾਂ ਅੱਧੀ ਹਾਰ ਤਾਂ ਤੇਜਿੰਦਰ ਫਤਿਹਪੁਰੀ ਗਰੁੱਪ ਦੀ ਇੱਥੇ ਹੀ ਹੋ ਗਈ ਸੀ, ਇੱਥੋਂ ਤੱਕ ਰਵੇਲ ਸਿੰਘ ਭਿੰਡਰ ਨੇ ਪਟਿਆਲਾ ਮੀਡੀਆ ਕਲੱਬ ਦੇ ਦਫ਼ਤਰ ਦਾ ਪਤਾ ਬਦਲ ਕੇ 47 ਈ ਪੀ ਆਰ ਟੀਸੀ ਨਾਭਾ ਰੋਡ ਪਟਿਆਲਾ ਦਾ ਰਜਿਸਟਰਾਰ ਆਫ਼ ਸੋਸਾਇਟੀ ਦੇ ਦਫ਼ਤਰ ਵਿਚ ਜਮਾਂ ਕਰਵਾ ਦਿੱਤਾ ਸੀ। ਜਦ ਕਿ ਪਹਿਲਾਂ ਪਟਿਆਲਾ ਮੀਡੀਆ ਕਲੱਬ ਦੇ ਦਫ਼ਤਰ ਦਾ ਪਤਾ 130 ਬੀ, ਗਲੀ ਨੰਬਰ 8 ਬੀ, ਸਰਾਭਾ ਨਗਰ ਭਾਦਸੋਂ ਰੋਡ ਪਟਿਆਲਾ ਕੀਤਾ ਹੋਇਆ ਸੀ ਜੋ ਤੇਜਿੰਦਰ ਫਤਿਹਪੁਰੀ ਦਾ ਆਪਣਾ ਨਿੱਜੀ ਘਰ ਸੀ। ਇਹ ਪਤਾ ਪਹਿਲਾਂ ਕਿਉਂ ਪਟਿਆਲਾ ਮੀਡੀਆ ਕਲੱਬ ਦਾ ਕੀਤਾ ਗਿਆ ਸੀ ਕਿਉਂਕਿ ਸਾਰਾ ਕੰਮ ਹੀ ਤੇਜਿੰਦਰ ਫਤਿਹਪੁਰੀ ਗਰੁੱਪ ਨੇ ਕਲੱਬ ਦਾ ਕੀਤਾ ਸੀ, ਇਹ ਗਰੁੱਪ ਹੀ ਸੀ ਜਿਸ ਨੇ ਪਟਿਆਲਾ ਮੀਡੀਆ ਕਲੱਬ ਦੀ ਨੀਂਹ ਰੱਖੀ ਸੀ, ਪਟਿਆਲਾ ਦੇ ਪੱਤਰਕਾਰਾਂ ਨੂੰ ਇੱਕਜੁੱਟ ਕਰਨ ਲਈ ਇਕ ਹੰਭਲਾ ਮਾਰਿਆ ਸੀ। ਮੁੱਢਲੀ ਟੀਮ ਵਿਚ ਰਵੇਲ ਸਿੰਘ ਭਿੰਡਰ, ਭੁਪੇਸ਼ ਚੱਠਾ, ਰਣਧੀਰ ਸਿੰਘ ਰਾਣਾ, ਤੇਜਿੰਦਰ ਸਿੰਘ ਫਤਿਹਪੁਰੀ, ਸੁਖਦੀਪ ਸਿੰਘ ਮਾਨ, ਇੰਦਰਪ੍ਰੀਤ ਸਿੰਘ ਬਾਰਨ, ਗੁਰਮੁਖ ਸਿੰਘ ਰੁਪਾਣਾ ਆਦਿ ਹੀ ਸਨ। ਜਿਨ੍ਹਾਂ ਦੀ ਟੀਮ ਫੇਰ ਵੱਡੀ ਹੋਈ ਤੇ ਇਸ ਟੀਮ ਨੇ ਪਟਿਆਲਾ ਦੇ ਮੀਡੀਆ ਨੂੰ ਪਟਿਆਲਾ ਮੀਡੀਆ ਕਲੱਬ ਦਾ ਨੋਟਿਸ ਲੈਣ ਲਈ ਮਜਬੂਰ
ਪਟਿਆਲਾ ਮੀਡੀਆ ਕਲੱਬ ਦੀ ਫਾਉਂਡਰ ਟੀਮ
ਕੀਤਾ, ਜਿਵੇਂ ਪਹਿਲਾਂ ਪ੍ਰੈੱਸ ਕਲੱਬ ਪਟਿਆਲਾ ਤੇ ਪ੍ਰਵੀਨ ਕੋਮਲ ਨੇ ਕਬਜ਼ਾ ਕੀਤਾ ਸੀ, ਉਸੇ ਤਰ੍ਹਾਂ ਹੁਣ ਪਟਿਆਲਾ ਮੀਡੀਆ ਕਲੱਬ ’ਤੇ ਕਬਜ਼ਾ ਕਰਨ ਲਈ ਵਿਸ਼ਾਲ ਰੰਬਾਨੀ ਗਰੁੱਪ ਨੇ ਪੂਰਾ ਜ਼ੋਰ ਲਗਾ ਰੱਖਿਆ ਸੀ।
ਮਾਮਲਾ ਅਦਾਲਤ ਵਿਚ ਸੁਣਵਾਈ ਅਧੀਨ ਸੀ, ਮਾਨਯੋਗ ਜੱਜ ਸਾਹਿਬਾਨ ਨੇ ਕਲੱਬ ਦਾ ਨਾਮ ਵਰਤਣ ’ਤੇ ਪਾਬੰਦੀ ਲਗਾਉਂਦਿਆਂ ਕਲੱਬ ’ਤੇ ਸਟੇਅ ਆਰਡਰ ਲਾਗੂ ਕਰ ਦਿੱਤੇ ਸਨ। ਕੰਵਰ ਬੇਦੀ ਨੇ ਆਪਣੇ ਅਖ਼ਬਾਰ ‘ਮਧੂਸਾਰ’ ਵਿਚ ਪਟਿਆਲਾ ਮੀਡੀਆ ਕਲੱਬ ਦੀ ਲੜਾਈ ਨੂੰ ਨਿਡਰ ਹੋਕੇ ਲਿਖਿਆ ਸੀ। ਉਸ ਨੇ ਵਿਸ਼ਾਲ ਰੰਬਾਨੀ ਦੇ ਇਸ ਸਮੇਂ ਦੇ ਰੋਲ ਬਾਰੇ ਡਟ ਕੇ ਲਿਖਿਆ ਤੇ ਉਸ ਨੇ ਫੁਕਰਾ ਧਾਲੀਵਾਲ ਬਾਰੇ ਡਟ ਕੇ ਲਿਖਿਆ। ਉਸ ਦੇ ਲਿਖਣ ਨਾਲ ਵਿਸ਼ਾਲ ਰੰਬਾਨੀ ਗਰੁੱਪ ਵਿਚ ਅੱਗ ਲੱਗ ਗਈ ਸੀ, ਉਸ ਨੂੰ ਕਿਸੇ ਵੇਲੇ ਵੀ ਮਾਰਨ ਦੀਆਂ ਤਿਆਰੀਆਂ ਹੋ ਗਈਆਂ ਸਨ, ਸੋਸ਼ਲ ਮੀਡੀਆ ਤੇ ਬਣੇ ਵਟਸ ਐਪ ਗਰੁੱਪ ਵਿਚ ਟ੍ਰਿਬਿਊਨ ਗਰੁੱਪ ਦੀ ਪੱਤਰਕਾਰ ਬੀਬੀ ਗਗਨ 
ਕੰਵਰ ਬੇਦੀ
ਤੇਜਾ ਨੇ ਲਲਕਾਰਾ ਮਾਰ ਦਿੱਤਾ ਸੀ। ਉਸ ਨੇ ਵਟਸ ਗਰੁੱਪ ਵਿਚ ਸਿੱਧੀ ਪੋਸਟ ਪਾਈ ਸੀ ਕਿ ਜੋ ਵੀ ਸਾਡੇ ਖ਼ਿਲਾਫ਼ ਬੋਲਦਾ ਹੈ ਉਸ ਨੂੰ ਛੱਡਣਾ ਨਹੀਂ ਹੈ। ਟ੍ਰਿਬਿਊਨ ਗਰੁੱਪ ਦੇ ਬਾਕੀ ਸਟਾਫ਼ ਨੇ ਅਜਿਹਾ ਕੰਮ ਨਹੀਂ ਕੀਤਾ, ਟ੍ਰਿਬਿਊਨ ਗਰੁੱਪ ਦਾ ਬਾਕੀ ਸਟਾਫ਼ ਸਿੱਧੇ ਤੌਰ ਤੇ ਲੜਾਈ ਵਿਚ ਨਹੀਂ ਸੀ, ਅੰਦਰ-ਗਤੀ ਦਾ ਬਿਉਰਾ ਨਹੀਂ! ਗਗਨ ਤੇਜਾ ਬਹੁਤ ਹੀ ਅਕ੍ਰਮਿਕ ਔਰਤ ਬਣ ਕੇ ਉੱਭਰੀ ਸੀ। ਇਹ ਹੱਲਾਸ਼ੇਰੀ ਵਿਸ਼ਾਲ ਰੰਬਾਨੀ ਗਰੁੱਪ ਵਿਚ ਬਲ਼ਦੀ ਤੇ ਪੈਟਰੋਲ ਪਾਉਣ ਦਾ ਕੰਮ ਕਰ ਰਹੀ ਸੀ। ਫੁਕਰਾ ਧਾਲੀਵਾਲ ਨੂੰ ਪਟਿਆਲਾ ਦਾ ‘ਡਾਨ ਪੱਤਰਕਾਰ’ ਕਹਾਉਣ ਦਾ ਇਸ ਤੋਂ ਵੱਡਾ ਮੌਕਾ ਹੋਰ ਕੀ ਚਾਹੀਦਾ ਸੀ, ਉਸ ਬਾਰੇ ਤਾਂ ਸਿੱਧਾ ਹੀ ਕਥਿਤ ਕੰਵਰ ਬੇਦੀ ਨੇ ਲਿਖਿਆ ਸੀ ਕਿ ਉਸ ਦੀ ਕਥਿਤ ਪੁਲੀਸ ਨੇ ਕੁੱਟਮਾਰ ਕੀਤੀ ਹੈ। ਉਸ ਨੂੰ ਵਿਸ਼ਾਲ ਰੰਬਾਨੀ ਗਰੁੱਪ ਦੀ ਪੂਰੀ ਸ਼ਹਿ ਸੀ।
ਇਸ ਤੋਂ ਪਹਿਲਾਂ 27 ਦਸੰਬਰ 2013 ਨੂੰ ਪਟਿਆਲਾ ਮੀਡੀਆ ਕਲੱਬ ’ਤੇ ਸਟੇਅ ਕੀਤੀ, ਤੇ ਉਸ ਤੋਂ ਬਾਅਦ ਮਾਨਯੋਗ ਅਦਾਲਤ ਨੇ ਦੋਵਾਂ ਗਰੁੱਪਾਂ ਨੂੰ ਇਹ ਹੁਕਮ ਕੀਤਾ ਕਿ ਆਪੋ ਆਪਣੇ ਪੱਤਰਕਾਰਾਂ ਦਾ ਪੱਖ ਅਦਾਲਤ ਵਿਚ ਲਿਖਤੀ ਤੌਰ ਤੇ ਪੇਸ਼ ਕਰੇ। ਹਰੇਕ ਪੱਤਰਕਾਰ ਦੇ ਦਸਤਖ਼ਤ ਕਰਵਾ ਕੇ ਉਹ ਇਹ ਸਾਬਤ ਕਰਨ ਕਿ ਕਿਸ ਗਰੁੱਪ ਵਿਚ ਕਿੰਨੇ ਪੱਤਰਕਾਰ ਹਨ। ਪਰ ਤੇਜਿੰਦਰ ਫਤਿਹਪੁਰੀ ਗਰੁੱਪ ਵਿਚ ਤਾਂ ਇਹ ਹੌਸਲਾ ਸੀ ਕਿ ਸੰਵਿਧਾਨ ਉਨ੍ਹਾਂ ਦੀ ਗਵਰਨਿੰਗ ਬਾਡੀ ਨੂੰ ਪੂਰੀਆਂ ਤਾਕਤਾਂ ਦਿੰਦਾ ਹੈ। ਗਵਰਨਿੰਗ ਬਾਡੀ ਨੇ ਤਾਂ ਆਪਣੀ ਤਾਕਤ ਆਪਣਾ ਬਹੁਮਤ ਦੇਖਦਿਆਂ ਇਹ ਹੌਸਲਾ ਕਰ ਰੱਖਿਆ ਸੀ ਕਿ ਜਦੋਂ ਸਾਡੇ ਕੋਲ ਗਵਰਨਿੰਗ ਬਾਡੀ ਦਾ ਬਹੁਮਤ ਹੈ ਤਾਂ ਫਿਰ ਸੰਵਿਧਾਨ ਅਨੁਸਾਰ ਹੀ ਅਦਾਲਤ ਫ਼ੈਸਲਾ ਸੁਣਾਏਗੀ! ਤਾਂ ਹੀ ਤਾਂ ਤੇਜਿੰਦਰ ਫਤਿਹਪੁਰੀ ਗਰੁੱਪ ਪੂਰਾ ਫ਼ਖਰ ਮਹਿਸੂਸ ਕਰ ਰਿਹਾ ਸੀ, ਤੇ ਆਪਣੀ ਜਿੱਤ ‘ਵੱਟ’ ਤੇ ਸਮਝ ਰਿਹਾ ਸੀ ।
ਪਰ ਰਵੇਲ ਸਿੰਘ ਭਿੰਡਰ ਗਰੁੱਪ ਵਿਚ ਵਿਸ਼ਾਲ ਰੰਬਾਨੀ ਨੇ ਇਹ ਗੱਲ ਪਾਉਣ ਵਿਚ ਕਾਮਯਾਬੀ ਹਾਸਲ ਕਰ ਲਈ ਸੀ ਕਿ ‘ਜੱਜ’ ਉਸ ਨੂੰ ਜਾਣਦਾ ਹੈ ਤੇ ‘ਜੱਜ’ ਉਸ ਦੀ ਨਹੀਂ ਮੋੜਦਾ, ‘ਜੱਜ’ ਨਾਲ ਉਸ ਨੇ ਆਪਣੀ ਦੋਸਤੀ ਬਾਰੇ ਵੀ ਕਿਹਾ ਸੀ। ਇਹ ਉਹ ਆਮ ਕਹਿੰਦਾ ਹੁੰਦਾ ਸੀ, ਕਿਉਂਕਿ ‘ਹਿੰਦੁਸਤਾਨ ਟਾਈਮਜ਼’ ਅੰਗਰੇਜ਼ੀ ਅਖ਼ਬਾਰ ਦਾ ਬੈਨਰ ਬੜਾ ਵੱਡਾ ਹੈ। ਜਿਸ ਦੇ ਫਾਊਂਡਰ ਸਾਡੇ ਪੰਜਾਬੀ ਸਿੱਖ ਹੀ ਹਨ, ‘‘ਸੁੰਦਰ ਸਿੰਘ ਲਾਇਲਪੁਰੀ’’ । ਸੁੰਦਰ ਸਿੰਘ ਲਾਇਲਪੁਰੀ ਨੇ ਹੀ ਹਿੰਦੁਸਤਾਨ ਟਾਈਮਜ਼ ਅਖ਼ਬਾਰ ਸ਼ੁਰੂ
founder of Hindustan Times newspaper
Sunder Singh Lyallpuri
ਕੀਤਾ ਸੀ। ਇਹ ਬਰਾਂਡ ਬਹੁਤ ਵੱਡਾ ਬਣ ਗਿਆ, ਵਿਸ਼ਾਲ ਰੰਬਾਨੀ ਨੇ ਆਰ ਟੀ ਓ ਥਿੰਦ ਨੂੰ ਧਮਕਾਇਆ, ਉਸ ਨੂੰ ਗਾਲ਼ਾਂ ਕੱਢੀਆਂ, ਜਿਸ ਦੀ ਖ਼ਬਰ ਵੀ ਕੰਵਰ ਬੇਦੀ ਨੇ ਆਪਣੇ ਅਖ਼ਬਾਰ ‘ਮਧੂਸਾਰ’ ਵਿਚ ਪ੍ਰਕਾਸ਼ਿਤ ਕੀਤੀ ਸੀ। ਵਿਸ਼ਾਲ ਰੰਬਾਨੀ ਦਾ ਡਰ ਏਨਾ ਸੀ ਕਿ ਆਰਟੀਓ ਥਿੰਦ ਨੇ ਉਸ ਦੀ ਰਿਕਾਰਡਿੰਗ ਆਪਣੇ ਕੋਲ ਹੁੰਦੇ ਹੋਏ ਵੀ ਵਿਸ਼ਾਲ ਰੰਬਾਨੀ ਦੀ ਸ਼ਿਕਾਇਤ ਨਹੀਂ ਕੀਤੀ। ਜਦ ਕਿ ਉਸ ਨੇ ਫ਼ੋਨ ਰਿਕਾਰਡਿੰਗ ਵਿਚ ਕਿਹਾ ਸੀ ਕਿ ‘‘ਉਹ ਉਸ ਨੂੰ ਬਲੈਕਮੇਲ ਕਰ ਰਿਹਾ ਹੈ’’ ਤੇ ਵਿਸ਼ਾਲ ਰੰਬਾਨੀ ਨੇ ਉਸ ਨੂੰ ਗਾਲ਼ਾਂ ਕੱਢੀਆਂ ਸਨ, ਜਿਸ ਦੀ ਖ਼ਬਰ ਕੰਵਰ ਬੇਦੀ ਨੇ ਹੂਬਹੂ ਗਾਲ਼ਾਂ ਤੇ ਕਾਲ ਦੀ ਪੂਰੀ ਜਾਣਕਾਰੀ ਦਿੰਦੀ ‘ਮਧੂਸਾਰ’ ਵਿਚ ਛਾਪੀ ਸੀ। ਭਾਵ ਕਿ ਏਨਾ ਜ਼ਬਰਦਸਤ ਰੋਅਬ ਦਾਬ ਸੀ ਵਿਸ਼ਾਲ ਰੰਬਾਨੀ ਦਾ ਪਟਿਆਲਾ ਵਿਚ, ਪਟਿਆਲਾ ਦੀ ਬਿਊਰੋਕਰੇਸੀ ਵਿਚ,
ਪਟਿਆਲਾ ਪੁਲੀਸ ਵਿਚ, ਪਟਿਆਲਾ ਦੇ ਪੱਤਰਕਾਰਾਂ ਵਿਚ, ਪਟਿਆਲਾ ਦੇ ਸਿਆਸੀ ਲੋਕਾਂ ਤੇ ਸੱਤਾਧਾਰੀ ਲੋਕਾਂ ਵਿਚ, ਉਸ ਨਾਲ ਪੰਗਾ ਲੈਣ ਤੋਂ ਹਰੇਕ ਡਰਦਾ ਸੀ, ਕੰਵਰ ਬੇਦੀ ਨੇ ਆਰਟੀਓ ਥਿੰਦ ਨੂੰ ਕਿਹਾ ਸੀ ਕਿ ‘ਤੁਸੀਂ ਵਿਸ਼ਾਲ ਰੰਬਾਨੀ ਦੀ ਸ਼ਿਕਾਇਤ ਕਰੋ’ ਤਾਂ ਆਰਟੀਓ ਥਿੰਦ ਨੇ ਕਿਹਾ ਸੀ ‘‘ਛੱਡੋ ਯਾਰ ਉਂਜ ਹੀ ਮੇਰਾ ਕਿਤੇ ਨੁਕਸਾਨ ਨਾ ਕਰਵਾ ਦੇਣ, ਮੇਰੀ ਬਦਲੀ ਨਾ ਕਰਵਾ ਦੇਣ, ਇਨ੍ਹਾਂ ਦੀ ਚੱਲਦੀ ਕਾਫ਼ੀ ਹੈ ਸਰਕਾਰੇ ਦਰਬਾਰੇ’ ਹੈ ਨਾ ਵਿਸ਼ਾਲ ਰੰਬਾਨੀ ਦਾ ਖ਼ੌਫ਼! ਕਿੰਨਾ ਖ਼ੌਫ਼ ਸੀ ਵਿਸ਼ਾਲ ਰੰਬਾਨੀ ਦਾ ਬਿਊਰੋਕਰੇਸੀ ਵਿਚ ਤੁਸੀਂ ਸਮਝ ਸਕਦੇ ਹੋ, ਪਰ ਫਿਰ ਵੀ ਇੱਥੇ ਪੰਗਾ ਲਿਆ ਸੀ ਕੰਵਰ ਬੇਦੀ ਨੇ। ਤਾਂ ਹੀ ਮੈਂ ਕਿਹਾ ਕਰਦਾ ਹਾਂ ਕਿ ਮੀਡੀਆ ਕਦੇ ਨਹੀਂ ਮਰ ਸਕਦਾ, ਸਾਰੇ ਪੱਤਰਕਾਰ ਵਿਕ ਗਏ, ਸਾਰੇ ਪੱਤਰਕਾਰ ਝੁਕ ਗਏ ਤਾਂ ਖ਼ਬਰ ਨਾ ਲਾਈ, ਪਰ ਇਕ ਪੱਤਰਕਾਰ ਨੇ ਖ਼ਬਰ ਲਾ
ਦਿੱਤੀ ਤਾਂ ਸਾਰਾ ਮੀਡੀਆ ਜਿੰਦਾ ਰਹਿ ਗਿਆ। ਇਸੇ ਤਰ੍ਹਾਂ ਪਟਿਆਲਾ ਦੇ ਪੱਤਰਕਾਰਾਂ ਵਿਚ ਇਹ ਗੱਲ ਤਾਂ ਘਰ ਕਰ ਗਈ ਸੀ ਕਿ ਕੰਵਰ ਬੇਦੀ ਨੇ ਹੌਸਲਾ ਕਰਕੇ ਵਿਸ਼ਾਲ ਰੰਬਾਨੀ ਦੀਆਂ ਮਨ ਆਈਆਂ, ਉਸ ਦੀਆਂ ਪੱਤਰਕਾਰਤਾ ਦੇ ਆਦਰਸ਼ਾਂ ਨੂੰ ਹੇਠਾਂ ਸੁੱਟਦੀਆਂ ਕਹਾਣੀਆਂ ਵਾਲੀਆਂ ਰਿਪੋਰਟਾਂ ਛਾਪੀਆਂ ਸਨ। ਪਿਛਲੇ ਭਾਗਾਂ ਵਿਚ ਵਿਸ਼ਾਲ ਰੰਬਾਨੀ ਬਾਰੇ ਕਾਫ਼ੀ ਚਾਨਣਾ ਪਾ ਚੁੱਕੇ ਹਾਂ।
ਹੁਣ ਮਾਨਯੋਗ ਜੱਜ ਸਾਹਿਬ ਨੇ ਪਟਿਆਲਾ ਮੀਡੀਆ ਕਲੱਬ ਦੇ ਤੇਜਿੰਦਰ ਫਤਿਹਪੁਰੀ ਗਰੁੱਪ ਵੱਲੋਂ ਪੇਸ਼ ਹੋਏ ਵਕੀਲ ਗਗਨਦੀਪ ਘੀੜੇ ਵੱਲੋਂ ਦਿੱਤੀਆਂ ਦਲੀਲਾਂ , ਕਿ ਸੰਵਿਧਾਨ ਵਿਚ ਗਵਰਨਿੰਗ ਬਾਡੀ ਦੇ ਬਹੁਮਤ ਨੂੰ ਤਾਕਤਾਂ ਮਿਲੀਆਂ ਹਨ,
![]() |
| Advocate Gagandeep Gheerhy |
ਗਵਰਨਿੰਗ ਬਾਡੀ ਨੇ ਪ੍ਰਧਾਨ ਰਵੇਲ ਸਿੰਘ ਭਿੰਡਰ ਨੂੰ ਪ੍ਰਧਾਨਗੀ ਤੋਂ ਹਟਾ ਦਿੱਤਾ ਹੈ। ਪਰ ਜੱਜ ਸਾਹਿਬ ਨੇ ਹੁਣ ਸੰਵਿਧਾਨ ਨੂੰ ਦਰ ਕਿਨਾਰ ਕਰ ਦਿੱਤਾ ਤੇ ਉਸ ਨੇ ਪੱਤਰਕਾਰਾਂ ਦਾ ਮੌਜੂਦਾ ਏਕਾ ਦੇਖਣ ਵੱਲ ਜ਼ਿਆਦਾ ਤਵੱਜੋ ਦਿੱਤੀ। ਇਕ ਪਾਸੇ ਤਾਂ ਰਵੇਲ ਸਿੰਘ ਭਿੰਡਰ ਗਰੁੱਪ ਵਿਚ ਵਿਸ਼ਾਲ ਰੰਬਾਨੀ ਦੀ ਇਹ ਗੱਲ ਭਿੰਡਰ ਗਰੁੱਪ ਦੇ ਪੱਤਰਕਾਰਾਂ ਵਿਚ ਹੌਸਲਾ ਭਰ ਰਹੀ ਸੀ ਕਿ ਜੱਜ ਸਾਹਿਬ ਵਿਸ਼ਾਲ ਰੰਬਾਨੀ ਦੇ ਜਾਣਕਾਰ ਹਨ, ਦੂਜੇ ਪਾਸੇ ਇਹ ਅਫ਼ਵਾਹ ਵੀ ਫੈਲਾ ਦਿੱਤੀ ਗਈ ਕਿ ਤੇਜਿੰਦਰ ਫਤਿਹਪੁਰੀ ਗਰੁੱਪ ਦੇ ਵਕੀਲ ਗਗਨਦੀਪ ਘੀੜੇ ਨਾਲ ਵੀ ਵਿਸ਼ਾਲ ਰੰਬਾਨੀ ਗਰੁੱਪ ਮੀਟਿੰਗ ਕਰਕੇ ਉਸ ਨੂੰ ਆਪਣੇ ਪੱਖ ਵਿਚ ਕਰ ਗਿਆ ਹੈ, ਜਦ ਕਿ ਇਹ ਦੋਵੇਂ ਗੱਲਾਂ ਕੋਰਾ ਝੂਠ ਸਨ। ਵਕੀਲ ਗਗਨਦੀਪ ਘੀੜੇ ਨੂੰ ਮੈਂ ਜਾਤੀ ਤੌਰ ਤੇ, ਪਰਿਵਾਰਕ ਤੌਰ ਤੇ, ਨਿੱਜੀ ਤੌਰ ਤੇ ਜਾਣਦਾ ਹਾਂ, ਉਹ ਇਕ ਖਾੜਕੂ ਵਕੀਲ ਹੈ, ਜਿਸ ਨੇ ਕਦੇ ਕਿਸੇ ਅੱਗੇ ਝੁਕਣ ਦੀ ਗੱਲ ਛੱਡੋ ਉਸ ਨੇ ਕਦੇ ਵੀ ਕਿਸੇ ਦੀ ਸਾਨੀ ਨਹੀਂ ਭਰ ਸਕਦਾ। ਪਰ ਵਿਸ਼ਾਲ ਰੰਬਾਨੀ ਅਜਿਹੀਆਂ ਅਫ਼ਵਾਹਾਂ ਫੈਲਾਉਣ ਵਿਚ ਕਾਮਯਾਬ ਹੁੰਦਾ ਸੀ ਉਸ ਦੇ ‘ਗ਼ੁਲਾਮ ਪੱਤਰਕਾਰ’ ਉਸ ਦੀ ਮੰਨ ਲੈਂਦੇ ਸਨ।
ਜੱਜ ਸਾਹਿਬ ਨੇ ਗਵਰਨਿੰਗ ਬਾਡੀ ਦੀ ਸੰਵਿਧਾਨਕ ਤਾਕਤ ਨੂੰ ਦਰ ਕਿਨਾਰ ਕਰਦਿਆਂ ਦੋਵਾਂ ਗਰੁੱਪਾਂ ਨੂੰ ਪੱਤਰਕਾਰਾਂ ਦੀ ਇਕ ਦੂਜੇ ਗਰੁੱਪ ਵਿਚ ਖੜੇ ਹੋਣ ਦੀ ਗਿਣਤੀ ਬਾਰੇ ਲਿਖਤੀ ਤੌਰ ਤੇ ਜਾਣਕਾਰੀ ਮੰਗ ਲਈ ਸੀ। ਦੋਵੇਂ ਗਰੁੱਪ ਪਟਿਆਲਾ ਮੀਡੀਆ ਕਲੱਬ ਦੇ ਮੈਂਬਰ ਪੱਤਰਕਾਰਾਂ ਤੋਂ ਲਿਖਾ ਕੇ ਦੇਣਗੇ ਕਿ ਉਹ ਕਿਸ ਗਰੁੱਪ ਵਿਚ ਹੈ? ਹੁਣ ਦੋਵੇਂ ਗਰੁੱਪਾਂ ਵਿਚ ਮੈਂਬਰ ਪੱਤਰਕਾਰਾਂ ਦੇ ਦਸਤਖ਼ਤ ਕਰਾਉਣ ਦੀ ਦੌੜ ਲੱਗ ਗਈ ਸੀ, ਤੇਜਿੰਦਰ ਫਤਿਹਪੁਰੀ ਗਰੁੱਪ ਵਿਚ ‘ਮੈਂ’ ਵੀ ਸੀ ਅਸੀਂ ਜਿਸ ਪੱਤਰਕਾਰ ਕੋਲ ਵੀ ਗਏ ਉਸ ਨੇ ਤੇਜਿੰਦਰ ਫਤਿਹਪੁਰੀ ਗਰੁੱਪ ਦੇ ਪੱਖ ਵਿਚ ਦਸਤਖ਼ਤ ਕਰ ਦਿੱਤੇ। ਕਿਸੇ ਮੈਂਬਰ ਪੱਤਰਕਾਰ ਨੇ ਜਵਾਬ ਨਹੀਂ ਦਿੱਤਾ, ਸਿਰਫ਼ ਇਕ ਪੱਤਰਕਾਰ ਤੋਂ ਬਗੈਰ? ਉਹ ਪੱਤਰਕਾਰ ਸੀ ਪੰਜਾਬੀ ਟ੍ਰਿਬਿਊਨ ਦੇ ਖੇਤਰੀ ਪ੍ਰਤੀਨਿਧ ‘ਸਰਬਜੀਤ ਸਿੰਘ ਭੰਗੂ’। ਉਸ ਨੇ ਸਿੱਧੇ ਤੌਰ ਤੇ ਕਿਹਾ ਸੀ ਕਿ ‘‘ਉਹ ਕਿਸੇ ਵੀ ਗਰੁੱਪ ਵਿਚ ਨਹੀਂ ਹੈ, ਉਹ ਨਾ
![]() |
| Sarabjit singh Bhangu |
ਤੁਹਾਡੇ ਗਰੁੱਪ ਵਿਚ ਦਸਤਖ਼ਤ ਕਰਨਗੇ ਨਾ ਹੀ ਉਹ ਭਿੰਡਰ ਗਰੁੱਪ ਦੇ ਪੱਖ ਵਿਚ ਦਸਤਖ਼ਤ ਕਰਨਗੇ। ਉਹ ਇਸ ਵੇਲੇ ਨਿਊਟਲ ਰਹਿਣਗੇ।’’ ਬੇਸ਼ੱਕ ਉਸ ਵੇਲੇ ਸਾਨੂੰ ਸਰਬਜੀਤ ਸਿੰਘ ਭੰਗੂ ਦਾ ਇਹ ਵਤੀਰਾ ਚੰਗਾ ਨਹੀਂ ਲੱਗਾ ਸੀ। ਪਰ ਉਸ ਦਾ ਇਹ ਸਟੈਂਡ ਅੱਜ ਮੈਨੂੰ ਠੀਕ ਲੱਗ ਰਿਹਾ ਹੈ। ਹਾਲਾਂ ਕਿ ਸਰਬਜੀਤ ਸਿੰਘ ਭੰਗੂ ਨੇ ਭਿੰਡਰ ਗਰੁੱਪ ਵਾਲੇ ਪਾਸੇ ਆਪਣਾ ਪੱਖ ਆਪਣਾ ਸਟੈਂਡ ਪੂਰੀ ਤਰ੍ਹਾਂ ਰੱਖਿਆ ਸੀ। ਪਰ ਜੇਕਰ ਉਸ ਵੇਲੇ ਸਰਬਜੀਤ ਸਿੰਘ ਭੰਗੂ ਵਾਂਗ ਸਾਰੇ ਪੱਤਰਕਾਰ ਇਹ ਕਹਿ ਦਿੰਦੇ ਕਿ ‘‘ਅਸੀਂ ਕਿਸੇ ਗਰੁੱਪ ਵਿਚ ਨਹੀਂ ਹਾਂ, ਅਸੀਂ ਤਾਂ ਪਟਿਆਲਾ ਮੀਡੀਆ ਕਲੱਬ ਨੂੰ ਇਕ ਦੇਖਣਾ ਚਾਹੁੰਦੇ ਹਾਂ’’ ਤਾਂ ਸ਼ਾਇਦ ਇਹ ਲੜਾਈ ਪਹਿਲਾਂ ਹੀ ਨਿੱਬੜ ਜਾਣੀ ਸੀ। ਮੇਰੀਆਂ ਅੱਖਾਂ ’ਤੇ ਵੀ ਪੱਖਪਾਤ ਦੀ ਪੱਟੀ ਬੰਨ੍ਹੀ ਜਾ ਚੁੱਕੀ ਸੀ, ਤਾਂ ਫਿਰ ਮੈਂ ਕਿਸੇ ਦਾ ਦੋਸ਼ ਕਿਵੇਂ ਕੱਢ ਸਕਦਾ ਹਾਂ। ਅਸਲ ਵਿਚ ਵਿਸ਼ਾਲ ਰੰਬਾਨੀ ਦਾ ਕੰਮ ਕਰਨ ਦਾ ਤਰੀਕਾ, ਉਸ ਦਾ ਦੂਜੇ ਨੂੰ ਦਬਾਉਣ ਦਾ ਤਰੀਕਾ, ਉਸ ਦਾ ਸਾਰੇ ਪੱਤਰਕਾਰਾਂ ਨੂੰ ਗ਼ੁਲਾਮ ਬਣਾ ਕੇ ਰੱਖਣ ਦਾ ਤਰੀਕਾ ਮੈਨੂੰ ਪਸੰਦ ਨਹੀਂ ਸੀ। ਫੁਕਰੇ ਧਾਲੀਵਾਲ ਵੱਲੋਂ ਮੈਂ ਨੂੰ ਖ਼ਤਮ ਕਰਨ ਦੀਆਂ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਦਾ ਮੈਨੂੰ ਪਤਾ ਸੀ। ਇਨਸਾਨੀ ਫ਼ਿਤਰਤ ਫਿਰ ਇੱਥੇ ਹੀ ਖੜਦੀ ਹੈ। ਉਂਜ ਸਰਬਜੀਤ ਸਿੰਘ ਭੰਗੂ ਵਰਗੇ ਪੱਤਰਕਾਰ ਸਹੀ ਮਾਅਨਿਆਂ ਵਿਚ ਜੇਕਰ ਪੱਤਰਕਾਰਾਂ ਦੇ ਏਕੇ ਵਾਲੇ ਪਾਸੇ ਵੱਧ ਜਾਂਦੇ ਤਾਂ ਮਾਮਲਾ ਨਾ ਵਿਗੜਦਾ। ਪਰ ਸਰਬਜੀਤ ਸਿੰਘ ਭੰਗੂ ਵੀ ਸ਼ਾਇਦ ਅਮਲੀ ਤੌਰ ਤੇ ਨਾ ਚਾਹੁੰਦਾ ਹੋਵੇ, ਕਿਉਂਕਿ ਕਥਿਤ ਤੌਰ ਤੇ ਪੰਜਾਬੀ ਟ੍ਰਿਬਿਊਨ ਪਟਿਆਲਾ ਗਰੁੱਪ ਵਿਚ ਰਵੇਲ ਸਿੰਘ ਭਿੰਡਰ ਤੇ ਸਰਬਜੀਤ ਸਿੰਘ ਭੰਗੂ ਦੇ ਰਿਸ਼ਤੇ ਅੰਦਰਗਤੀ ਚੰਗੇ ਨਹੀਂ ਸਨ ਲੱਗਦੇ। ਸਾਰੇ ਕਲੱਬਾਂ ਵਿਚ ਅਹਿਮ ਅਹੁਦੇ ਤੇ ਸ਼ੁਮਾਰ ਰਹੇ ਜਸਪਾਲ ਸਿੰਘ ਢਿੱਲੋਂ, ਹਰ ਗੱਲ ਤੇ ਆਪਣੇ ਤਰੀਕੇ ਨਾਲ ਹੀ ਟਿੱਪਣੀ ਕਰਨ ਵਾਲੇ ਯੋਗਿੰਦਰ ਮੋਹਨ, ਆਮ ਤੌਰ ਤੇ ਨਿਰਪੱਖ ਨਜ਼ਰ ਆਉਣ ਵਾਲੇ ਜਸਵਿੰਦਰ ਸਿੰਘ ਦਾਖਾ, ਕਦੇ ਸਿਆਣੀਆਂ ਕਦੇ ਨਿਆਣਿਆਂ ਵਾਂਗ ਗੱਲਾਂ ਕਰਨ ਵਾਲੇ ਗਗਨਦੀਪ ਸਿੰਘ ਅਹੂਜਾ ਤੇ ਹੋਰ ਕਈ ਸਿਆਣੇ ਪੱਤਰਕਾਰ, ਇਸ ਮਾਮਲੇ ਵਿਚ ਆਪਣਾ ਨਿਰਪੱਖ ਰੋਲ ਨਿਭਾਉਣ ਵਿਚ ਨਾਕਾਮ ਰਹੇ। ਜਦ ਕਿ ਦੋਵੇਂ ਗਰੁੱਪਾਂ ਨਾਲ ਇਨ੍ਹਾਂ ਦੀ ਸਾਂਝ ਸੀ, ਤੇਜਿੰਦਰ ਫਤਿਹਪੁਰੀ ਗਰੁੱਪ ਦੀ ਲੈਟਰ ਪੇਡ ਤੇ ਪਾਏ ਨਾਮ (ਜੋ ਪਿਛਲੇ ਭਾਗਾਂ ਵਿਚ ਦੱਸ ਆਏ ਹਾਂ) ਤੇ ਅੱਗੇ ਹੋਣ ਵਾਲੀ ਚੋਣ ਵਿਚ ਇਨ੍ਹਾਂ ਦੇ ਪਏ ਨਾਮ ਇਹ ਸਪਸ਼ਟ ਕਰ ਦਿੰਦੇ ਹਨ ਕਿ ਇਹ ਪੱਤਰਕਾਰ ਚਾਹੁੰਦੇ ਤਾਂ ਰੌਲਾ ਉਂਜ ਹੀ ਮੁੱਕ ਜਾਣਾ ਸੀ। ਜਿਸ ਵਿਅਕਤੀ ਦੀ ਦੋਵਾਂ ਗਰੁੱਪਾਂ ਵਿਚ ਸਾਂਝ ਹੋਵੇ ਤੇ ਦੋਵੇਂ ਗਰੁੱਪਾਂ ਵਿਚ ਉਸ ਦਾ ਸਤਿਕਾਰ ਹੋਵੇ ਤਾਂ ਉਹ ਵਿਅਕਤੀ ਆਪਣਾ ਰੋਲ ਦੋਵਾਂ ਗਰੁੱਪਾਂ ਦੀ ਲੜਾਈ ਮਿਟਾਉਣ ਵਿਚ ਨਿਭਾ ਸਕਦਾ ਹੈ। ਇਕ ਚਲਾਕ ਮਾਨਸਿਕਤਾ ਵਾਂਗ ਇਹ ਪੱਤਰਕਾਰ ਵੀਰ ਦੋਵਾਂ ਗਰੁੱਪਾਂ ਨਾਲ ਸਾਂਝ ਵੀ ਰੱਖ ਰਹੇ ਸੀ ਤੇ ਦੋਵਾਂ ਗਰੁੱਪਾਂ ਵਿਚ ਸੁਲਾਹ ਕਰਾਉਣ ਵਾਲੇ ਪਾਸੇ ਵੀ ਨਹੀਂ ਜਾ ਰਹੇ ਸਨ। ਵਿਸ਼ਾਲ ਰੰਬਾਨੀ ਦਾ ਪ੍ਰਭਾਵ ਹੀ ਅਜਿਹਾ ਸੀ, ਜਿਵੇਂ ਕਿਹਾ ਜਾਂਦਾ ਹੈ ਕਿ ‘‘ਕਾਰਵਾਂ ਗੁਜ਼ਰ ਗਿਆ, ਗ਼ੁਬਾਰ ਦੇਖਤੇ ਰਹੇ..’’ ਹਾਂ ਇਕ ਵਾਰ ਸਰਬਜੀਤ ਸਿੰਘ ਭੰਗੂ ਨੇ ਜ਼ਰੂਰ ਤੇਜਿੰਦਰ ਫਤਿਹਪੁਰੀ ਗਰੁੱਪ ’ਤੇ ਠੰਢੇ ਛਿੱਟੇ ਮਾਰਨ ਦੀ ਕੋਸ਼ਿਸ਼ ਕੀਤੀ ਸੀ ਉਸ ਵੇਲੇ ਸਮਾਂ ਕਾਫ਼ੀ ਅੱਗੇ ਲੰਘ ਗਿਆ ਸੀ। ਬੀਤੇ ਵੇਲੇ ਦੀਆਂ ਯਾਦਾਂ ਰਹਿ ਜਾਂਦੀਆਂ ਹਨ, ਜਿਨ੍ਹਾਂ ਨੂੰ ਭੁੱਲ ਜਾਣਾ ਹੀ ਸਹੀ ਹੁੰਦਾ ਹੈ ਪਰ ਇਤਿਹਾਸ ਨਹੀਂ ਭੁੱਲਦਾ.. ਉਹ ਹਮੇਸ਼ਾ ਤੁਹਾਨੂੰ ਸਤਾਉਂਦਾ ਹੈ, ਤੜਫਾਉਂਦਾ ਹੈ, ਸੰਵੇਦਨਸ਼ੀਲ ਲੋਕ ਇਤਿਹਾਸ ਤੋਂ ਸਿੱਖਦੇ ਹਨ ਤੇ ਮੂਰਖ ਲੋਕ ਇਤਿਹਾਸ ਨੂੰ ਆਪਣੀ ਜਿੱਤ ਸਮਝਦੇ ਹਨ। ਕੁਝ ਇਸੇ ਤਰ੍ਹਾਂ ਵਾਪਰ ਰਿਹਾ ਸੀ ਪਟਿਆਲਾ ਦੇ ਵਿਸ਼ਾਲ ਰੰਬਾਨੀ ਗਰੁੱਪ ਵਿਚ, ਉਹ ਇੰਜ ਵਿਚਰ ਰਹੇ ਸਨ ਜਿਵੇਂ ਉਨ੍ਹਾਂ ਨੂੰ ਕੋਈ ਦੇਖ ਨਹੀਂ ਰਿਹਾ। ਜਿਵੇਂ ਸੰਸਾਰ ਵਿਚ ਉਹ ਅਦਿੱਖ ਹਨ, ਲੋਕਾਂ ਦੇ ਮਨੋਨੀਤ ਸਿਰਜੇ ਰੱਬ ਵਾਂਗ, ਪਰ...
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥
(ਆਦਿ ਗੁਰੂ ਗ੍ਰੰਥ ਸਾਹਿਬ)
ਪਰ ਗੁਰੂ ਮਹਾਰਾਜ ਜੀ ਦੇ ਉਕਤ ਮਹਾਂਵਾਕ ਅਨੁਸਾਰ ਉਹ ਪ੍ਰਭੂ ਜੋ ਪਤਾਲਾਂ ਹੇਠ ਪਤਾਲਾਂ ਤੇ ਲਖ ਅਗਾਸਾ ਦਾ ਮਾਲਕ ਹੈ ਉਹ ਸਭ ਕੁਝ ਦੇਖ ਰਿਹਾ ਹੁੰਦਾ ਹੈ। ਤਾਂ ਹੀ ਉਸ ਨੇ ‘ਸ਼ਬਦ ਗੁਰੂ’ ਦੀ ਸਿਰਜਣਾ ਕੀਤੀ, ਸ਼ਬਦ ਗੁਰੂ ਨੇ ਹੀ ਸਾਡੇ ਇਤਿਹਾਸਕ ਤੱਥ ਸਿਰਜੇ ਹਨ, ਸ਼ਬਦ ਗੁਰੂ ਸਿਰਜਣ ਵਾਲੀ ਕਲਮ ਕਿਸੇ ਦੇ ਹੱਥ ਵੀ ਹੋ ਸਕਦੀ ਹੈ, ਚੰਗੇ ਸ਼ਬਦਾਂ ਨੂੰ ਸਿਰਜਣ ਵਾਲੀ ਕਲਮ ਸ਼ੋਭਾ ਪਾਉਂਦੀ ਹੈ ਤੇ ਮਾੜੇ ਸ਼ਬਦਾਂ ਨੂੰ ਸਿਰਜਣ ਵਾਲੀ ਕਲਮ ਮਾੜਾ ਕਹਾਉਂਦੀ ਹੈ। ਅਹਿਮ ਇਤਿਹਾਸ ਦੀ ਸਿਰਜਣਾ ਕਰਕੇ ਕਲਮ ਅਹਿਮ ਤੱਥ ਵੀ ਸਾਹਮਣੇ ਲਿਆਉਂਦੀ ਹੈ, ਸ਼ਾਇਦ ਉਸ ਵੇਲੇ ਵਿਸ਼ਾਲ ਰੰਬਾਨੀ ਗਰੁੱਪ ਦੇ ਹੰਕਾਰੀ ਮਨ ਨੂੰ ਨਾ ਪਤਾ ਹੋਵੇ ਕਿ ਇਸ ਬਾਰੇ ਕੌਣ ਲਿਖੇਗਾ, ਇਸ ਬਾਰੇ ਕਿਸ ਦੀ ਜੁਰਅਤ ਹੈ ਕਿ ਸਾਡੇ ਬਾਰੇ ਕੋਈ ਬੇਬਾਕੀ ਨਾਲ ਲਿਖ ਦੇਵੇ, ਪਰ ਉਹ ਸੱਚਾ ਰੱਬ ਸਾਰੇ ਇਤਿਹਾਸਕ ਤੱਥ ਸੰਭਾਲ ਕੇ ਰੱਖਦਾ ਹੈ, ਕਿਸ ਰਾਹੀਂ ਸੰਭਾਲਦਾ ਹੈ ਇਹ ਸਿਰਫ਼ ਰੱਬ ਹੀ ਜਾਣਦਾ ਹੈ, ਕਿਸ ਨੂੰ ਵਰਤਣਾ ਹੈ ਉਹ ਵੀ ਰੱਬ ਹੀ ਜਾਣਦਾ ਹੈ। ਇਸ ਕਰਕੇ ਜੋ ਇਤਿਹਾਸ ਪੱਤਰਕਾਰਾਂ ਬਾਰੇ ਲਿਖਿਆ ਗਿਆ ਉਹ ਮੇਰੀ ਸੋਚ ਤੋਂ, ਮੇਰੀ ਤਾਕਤ ਤੋਂ, ਮੇਰੀ ਹੋਸ਼ ਤੋਂ ਕਿਤੇ ਪਰੇ ਹੈ। ਮੈਂ ਸੋਚ ਵੀ ਨਹੀਂ ਸਕਦਾ ਕਿ ਇਹ ਲਿਖਿਆ ਜਾਵੇਗਾ। ਉਹ ਰੱਬ ਹੀ ਤੁਹਾਨੂੰ ਵਿਚਾਰ ਦਿੰਦਾ ਹੈ। ਉਹ ਰੱਬ ਜਿਹੜਾ ਕਿਸੇ ਧਰਮ ਵਿਚ ਨਹੀਂ, ਉਹ ਰੱਬ ਜਿਹੜਾ ਕਿਸੇ ਜਾਤ ਵਿਚ ਨਹੀਂ, ਉਹ ਰੱਬ ਜਿਹੜਾ ਕਿਸੇ ਫ਼ਿਰਕੇ ਵਿਚ ਨਹੀਂ, ਉਹ ਰੱਬ ਜਿਹੜਾ ਕਿਸੇ ਵਿਸ਼ੇਸ਼ ਮੁਲਕ ਵਿਚ ਨਹੀਂ, ਉਹ ਰੱਬ ਜਿਹੜਾ ਔਰਤ ਜਾਂ ਮਰਦ ਦੀਆਂ ਨਿੱਜੀ ਲਾਲਸਾਵਾਂ ਵਿਚ ਨਹੀਂ। ਨਾ ਉਹ ਕਿਸੇ ਧਾਰਮਿਕ ਸਥਾਨ ਵਿਚ , ਨਾ ਹੀ ਮਹਿਲ ਮਾੜੀਆਂ ਵਿਚ, ਨਾ ਉਹ ਕੱਖਾਂ ਵਿਚ ਨਾ ਉਹ ਕੁੱਲੀਆਂ ਵਿਚ, ਨਾ ਉਹ ਵਿਗਿਆਨ ਵਿਚ ਨਾ ਉਹ ਬੀਆਬਾਨ ਵਿਚ, ਨਾ ਉਹ ਸਮੁੰਦਰ ਵਿਚ ਨਾ ਅਸਮਾਨ ਵਿਚ, ਇਹ ਸਾਰੇ ਕੁਦਰਤ ਵਿਚ ਜਨ ਜੀਵਨ, ਪ੍ਰਕ੍ਰਿਤੀ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਉਸ ਦੇ ਟੂਲ ਹਨ। ਵਿਗਿਆਨ ਉਸ ਨੇ ਇਕ ਅਜਿਹਾ ਟੂਲ ਬਣਾਇਆ ਹੈ ਜਿਸ ਨੇ ਇਨਸਾਨ ਨੂੰ ਹਰ ਤਰ੍ਹਾਂ ਦੀ ਸਹੂਲਤ ਪ੍ਰਦਾਨ ਕੀਤੀ। ਤਾਂ ਹੀ ਗੁਰੂ ਨਾਨਕ ਦੇਵ ਜੀ ਨੇ ‘ਲਖ ਅਗਾਸਾ ਅਗਾਸ’ ਦੀ ਗੱਲ ਕੀਤੀ ਹੈ। ਕਿਉਂਕਿ ਹਰ ‘ਪਲੈਨਟ’ ਵਿਚ ਧਰਤੀ ਵਾਂਗ ਪ੍ਰਕ੍ਰਿਤਿਕ ਜਨ ਜੀਵਨ ਨਹੀਂ ਹੈ। ਇਹ ਇਨਸਾਨ ਜੋ ਫੂੰ-ਫੂੰ ਕਰਦਾ ਹੰਕਾਰ ਵਿਚ ਫਿਰ ਰਿਹਾ ਹੈ, ਇਸ ਦੀ ਅਸਲ ਰੱਬ ਅੱਗੇ ਕੋਈ ਕੀਮਤ ਨਹੀਂ ਹੈ। ਇਨਸਾਨ ਪ੍ਰਤੀ ਇਨਸਾਨ ਦੀ ਨਫ਼ਰਤ ਰੱਬ ਨੇ ਨਹੀਂ ਬਣਾਈ, ਛੂਤ-ਛਾਤ, ਅਦਾਲਤਾਂ, ਕਾਨੂੰਨ ਰੱਬ ਨੇ ਨਹੀਂ ਬਣਾਏ। ਹਰ ਦੇਸ਼ ਦੇ ਹਰ ਮੁਲਕ ਦੇ ਵਿਅਕਤੀਆਂ ਦੇ ਵੱਖੋ ਵੱਖਰੇ ਕਾਨੂੰਨ ਤੇ ਰੀਤੀ ਰਿਵਾਜ ਹਨ। ਜਦੋਂ ਇਸ ਨਿੱਕੇ ਜਿਹੇ ‘ਪਲੈਨਟ’ ਧਰਤੀ ਤੇ ਕਿੰਨੀ ਭਿੰਨਤਾ ਹੈ, ਕਿੰਨੀ ਵਿਭਿੰਨਤਾ ਹੈ, ਤਾਂ ਫਿਰ ਲੱਖ ਅਗਾਸਾ ਅਗਾਸ ਵਿਚ ਕਿੰਨੀਆਂ ਭਿੰਨਤਾਵਾਂ ਹੋਣਗੀਆਂ। ਮੁਲਕਾਂ ਵਿਚ ਇਹ ਲਾਈਨਾਂ, ਐਲਓਸੀ, ਬਾਰਡਰ ਆਦਿ ਸਭ ਮਨੁੱਖ ਨੇ ਆਪ ਬਣਾਏ ਹਨ, ਇਸ ਵਿਚ ਅਸਲ ਰੱਬ ਦਾ ਕੋਈ ਰੋਲ ਨਹੀਂ ਹੈ। ਇਕ ਖ਼ੁਦ ਹੀ ਸਿਰਜੇ ਮਨੋਨੀਤ ਰੱਬ ਦੀ ਵਿਰੋਧਤਾ ਹੋ ਸਕਦੀ ਹੈ ਪਰ ਵਿਰੋਧਤਾ ਕਰਨ ਵਾਲਿਆਂ ਨੂੰ ਅਸਲ ਰੱਬ ਦੀ ਖੋਜ ਕਰਨੀ ਚਾਹੀਦੀ ਹੈ।
ਕੁਝ ਲੋਕ ਧਰਤੀ ਤੇ ਰਹਿੰਦੇ ਹੋਏ ਸਾਨੂੰ ਪ੍ਰੇਸ਼ਾਨ ਕਰਦੇ ਹਨ ਪਰ ਕੁਝ ਲੋਕ ਸਾਨੂੰ ਖ਼ੁਸ਼ੀਆਂ ਵੀ ਪ੍ਰਦਾਨ ਕਰਦੇ ਹਨ, ਇਕ ਸ਼ਖ਼ਸੀਅਤ ਦੀ ਯਾਦ ਆ ਗਈ! ਸਾਡੇ ਵਿਚ ਬੜੇ ਮਹਾਨ ਪੱਤਰਕਾਰ ਵੀ ਹੋਏ ਹਨ ਆਲ ਇੰਡੀਆ ਰੇਡੀਓ ਦੇ ਜੁਆਇੰਟ ਡਾਇਰੈਕਟਰ ਮੀਡੀਆ ਐਂਡ ਕਮਿਊਨੀਕੇਸ਼ਨ ਪ੍ਰਵੇਸ਼ ਸ਼ਰਮਾ ਵਰਗੇ। ਪਰ ਜਦੋਂ ਪੱਤਰਕਾਰਾਂ ਵਿਚ ਆਪਸੀ ਲੜਾਈ ਦਾ ਇਹ ਮਾੜਾ ਭਾਣਾ ਪਟਿਆਲਾ ਵਿਚ ਵਰਤ ਰਿਹਾ ਸੀ ਤਾਂ ਉਸ ਵੇਲੇ ਪ੍ਰਵੇਸ਼ ਸ਼ਰਮਾ ਇੱਥੇ ਨਹੀਂ ਸਨ। ਸ਼ਾਇਦ ਉਹ ਇਸ ਗੱਲ ਨੂੰ ਨਬੇੜੇ ਵਾਲੇ ਪਾਸੇ ਲੈ ਜਾਂਦੇ, ਉਂਜ ਉਨ੍ਹਾਂ ਨੂੰ ਵਿਅੰਗਕਾਰ ਕਰਕੇ ‘ਲੁੱਚੀ ਘੁੱਗੀ’ ਵੀ ਕਿਹਾ ਜਾਂਦਾ ਹੈ, ਇਹ ਵੀ ਉਨ੍ਹਾਂ ਡੀਪੀਆਰਓ ਪਟਿਆਲਾ ਦੇ
![]() |
| About Parvesh Sharma Book |
ਦਫ਼ਤਰ ਵਿਚ ਬੈਠਿਆਂ ਕਿਸੇ ਗੱਲ ਤੇ ਪ੍ਰਤੀਕਰਮ ਦਿੰਦਿਆਂ ਕਹਿ ਦਿੱਤਾ ਸੀ ‘‘ਲੁੱਚੀ ਘੁੱਗੀ ਕਾਂ ਬਦਨਾਮ’’ ਤਾਂ ਗੁਰਕਿਰਪਾਲ ਸਿੰਘ ਅਸ਼ਕ ਨੇ ਉਸ ਨੂੰ ‘ਲੁੱਚੀ ਘੁੱਗੀ’ ਕਹਿਣਾ ਸ਼ੁਰੂ ਕਰ ਦਿੱਤਾ, ਇਹ ਪਿਆਰ ਨਾਲ ਸੀ ਨਾ ਕਿ ਨਫ਼ਰਤ ਨਾਲ। ਪ੍ਰਵੇਸ਼ ਸ਼ਰਮਾ ਜੋ ਆਪਣੇ ਵਿਅੰਗ ਨਾਲ ਕਈ ਵੱਡੇ ਤੋਂ ਵੱਡੇ ਮਾਮਲੇ ਛੋਟੇ ਕਰਕੇ ਨਿੱਬੜਨ ਵਿਚ ਵੱਡਾ ਰੋਲ ਨਿਭਾ ਸਕਦੇ ਸਨ। ਵੱਡੇ ਵੱਡੇ ਪੱਤਰਕਾਰਾਂ ’ਤੇ ਵਿਅੰਗ ਕਰਕੇ ਛੋਟਾ ਵੀ ਕਰ ਦਿੰਦੇ ਸਨ। ਜਿਵੇਂ ਕਿ ਇਕ ਦਿਨ ਡੀਪੀਆਰਓ ਉਜਾਗਰ ਸਿੰਘ ਨੇ ਪੱਤਰਕਾਰਾਂ ਨੂੰ ਸੀ ਐੱਮ ਕਾਨਫ਼ਰੰਸ ਵਿਚ ਲੈ ਕੇ ਜਾਣਾ ਸੀ, ਗੱਡੀ ਵਿਚ ਪੱਤਰਕਾਰ ਆਕੇ ਬੈਠ ਗਏ ਸਨ, ਪਰ ਗੱਡੀ ਨਾ ਤੁਰੇ, ਸਾਰੇ ਪੱਤਰਕਾਰ ਬੇਚੈਨ ਸਨ ਕਿ ਆਖ਼ਿਰ ਗੱਡੀ ਚੱਲ ਕਿਉਂ ਨਹੀਂ ਰਹੀ, ਕਾਰਨ ਜਾਣਨ ਲਈ ਏਪੀਆਰਓ ਨੂੰ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਇੰਡੀਅਨ ਐਕਸਪ੍ਰੈੱਸ ਦੇ ਸਟਾਫ਼ ਰਿਪੋਰਟਰ ਯੋਗਿੰਦਰ ਮੋਹਨ ਨੇ ਆਉਣਾ ਹੈ। ਇਹ ਗੱਲ ਪ੍ਰਵੇਸ਼ ਸ਼ਰਮਾ ਦੇ ਕੰਨਾ ਤੱਕ ਵੀ ਪਹੁੰਚ ਗਈ, ਤਾਂ ਪ੍ਰਵੇਸ਼ ਸ਼ਰਮਾ ਨੇ ਆਪਣੇ ਵਿਅੰਗਾਤਮਿਕ ਲਹਿਜ਼ੇ ਵਿਚ ਕਿਹਾ ‘‘20 ਅਖ਼ਬਾਰ ਨਹੀਂ ਆਉਂਦੇ ਯੋਗਿੰਦਰ ਮੋਹਨ ਹੋਰਾਂ ਦੇ ਉਂਈ ਲੇਟ ਕਰੀ ਜਾਂਦੇ ਓ’’ ਉਸ ਵੇਲੇ ਕੋਲ ਗੁਰਕਿਰਪਾਲ ਸਿੰਘ ਅਸ਼ਕ ਬੈਠੇ ਸਨ ਤਾਂ ਉਸ ਨੇ ਹੱਸ ਕੇ ਗੱਲ ਸਾਰੇ ਪੱਤਰਕਾਰਾਂ ਤੱਕ ਪੁੱਜਦੀ ਕੀਤੀ, ਤਾਂ ਸਾਰੇ ਪੱਤਰਕਾਰਾਂ ਵਿਚ ਹਾਸਾ ਫੈਲ ਗਿਆ ਸੀ।
ਇਸੇ ਤਰ੍ਹਾਂ ਇਕ ਵਾਰ ਡੀਪੀਆਰਓ ਉਜਾਗਰ ਸਿੰਘ ਦੇ ਦਫ਼ਤਰ ਵਿਚ ਯੋਗਿੰਦਰ ਮੋਹਨ ਬੈਠੇ ਸਨ, ਪਰ ਉਨ੍ਹਾਂ ਦੀ ਪੈਂਟ ਦੀ ਜ਼ਿਪ ਖੁੱਲ੍ਹੀ ਸੀ, ਇਕ ਪੱਤਰਕਾਰ ਉੱਠਿਆ ਤੇ ਯੋਗਿੰਦਰ ਮੋਹਨ ਦੇ ਕੰਨ ਵਿਚ ਕਿਹਾ ‘‘ਤੁਹਾਡੀ ਜ਼ਿਪ ਖੁੱਲ੍ਹੀ ਹੈ ਲਾ ਲਓ’’ ਹੌਲੀ ਜਿਹੇ ਕੀਤੀ ਗੱਲ ਪ੍ਰਵੇਸ਼ ਸ਼ਰਮਾ ਕੋਲ ਪਹੁੰਚ ਗਈ, ਤਾਂ ਪ੍ਰਵੇਸ਼ ਸ਼ਰਮਾ ਨੇ ਵਿਅੰਗ ਵਿਚ ਕਿਹਾ ‘‘ਕੋਈ ਨਾ ਉੱਜੜੇ ਘਰਾਂ ਨੂੰ ਜਿੰਦੇ ਲਾਉਣ ਦੀ ਲੋੜ ਨਹੀਂ ਹੁੰਦੀ’’ ਇਹ ਗੱਲ ਡੀਪੀਆਰਓ ਉਜਾਗਰ ਸਿੰਘ ਕੋਲ ਵੀ ਪੁੱਜ ਗਈ ਤਾਂ ਉਸ ਦੀ ਹਾਸੀ ਨਾਲ ਗੱਲ ਹੋਰ ਵੀ ਵੱਡੀ ਹੋ ਗਈ।
ਇਸੇ ਤਰ੍ਹਾਂ ਟ੍ਰਿਬਿਊਨ ਦੇ ਪੱਤਰਕਾਰ ਸਰਬਜੀਤ ਧਾਲੀਵਾਲ ਹੁੰਦੇ ਸਨ। ਪਟਿਆਲਾ ਦੇ ਬਾਰਾਂਦਰੀ ਵਿਚ ‘ਡਾਗ ਸ਼ੋਅ’ ਲੱਗਿਆ ਸੀ, ਸਰਬਜੀਤ ਧਾਲੀਵਾਲ, ਚੜ੍ਹਦੀਕਲਾ ਅਖ਼ਬਾਰ ਦੇ ਪੱਤਰਕਾਰ ਕਵਲਜੀਤ ਮਲਹੋਤਰਾ ਤੇ ਪ੍ਰਵੇਸ਼ ਸ਼ਰਮਾ ਤਿੰਨੇ ‘ਡਾਗ ਸ਼ੋਅ’ ਵਿਚ ਚੱਲੇ ਗਏ, ਉੱਥੇ ‘ਡਾਗ ਸ਼ੋਅ’ ਦੇ ਪ੍ਰਬੰਧਕ ਕੋਲ ਜਦੋਂ ਜਾ ਕੇ ਸਰਬਜੀਤ ਧਾਲੀਵਾਲ ਨੇ ਪੁੱਛਿਆ ‘‘ ਕਿਵੇਂ ਨੇ ਸਾਰੇ ਕੁੱਤੇ?’’ ਤਾਂ ਪ੍ਰਬੰਧਕ ਨੇ ਸਹਿਜ ਸੁਭਾਅ ਕਿਹਾ ‘‘ ਕੁੱਤੇ ਸਾਰੇ ਠੀਕ ਨੇ. ਕੁੱਤੇ ਸਾਰੇ ਚੜ੍ਹਦੀਕਲਾ ਵਿਚ ਨੇ’’ ਜਦੋਂ ਹੀ ਇਹ ਪ੍ਰਬੰਧਕ ਨੇ ਕਿਹਾ ਤਾਂ ਕਵਲਜੀਤ ਮਲਹੋਤਰਾ ਨੇ ਗ਼ੁੱਸੇ ਵਿਚ ਕਿਹਾ ਕਿ ਇਹ ਕਿਵੇਂ ਕਹਿ ਦਿੱਤਾ ਕਿ ‘‘ਕੁੱਤੇ ਸਾਰੇ ਚੜ੍ਹਦੀਕਲਾ ਵਿਚ ਨੇ?’’ ਪ੍ਰਬੰਧਕ ਨਾਲ ਮਲਹੋਤਰਾ ਲੜਨ ਵਾਂਗ ਹੋ ਗਿਆ। ਇਹ ਗੱਲ ਪ੍ਰਵੇਸ਼ ਸ਼ਰਮਾ ਨੇ ਕਈ ਵਾਰ ਸੁਣਾਈ ਤਾਂ ਹਾਸੇ ਬਿਖਰ ਜਾਂਦੇ ਸਨ। ‘‘ਕੁੱਤੇ ਸਾਰੇ ਚੜ੍ਹਦੀਕਲਾ ਵਿਚ ਨੇ!’’ ਸਹਿਜ ਸੁਭਾਅ ਕੀਤੀ ਗੱਲ ਕਿਵੇਂ ਵੱਡੀ ਹੋਕੇ ਹਾਸਿਆਂ ਵਿਚ ਬਦਲ ਗਈ।
ਅਜਿਹੇ ਲੋਕ ਵੀ ਪਟਿਆਲਾ ਵਿਚ ਪੱਤਰਕਾਰ ਰਹੇ ਹਨ, ਪ੍ਰਵੇਸ਼ ਸ਼ਰਮਾ ਹੋਰੀਂ 1994 ਤੋਂ 2002 ਤੱਕ ਰੇਲਵੇ ਸਟੇਸ਼ਨ ਪਟਿਆਲਾ ਕੋਲ ਸਰਕਾਰੀ ਕੁਆਟਰਾਂ ਦੇ ਇਕ ਕੁਆਟਰ ਵਿਚ ਰਹੇ, ਉੱਥੇ ਆਮ ਤੌਰ ਤੇ ਮੈਂ ਵੀ ਤੇ ਗੁਰਕਿਰਪਾਲ ਸਿੰਘ ਅਸ਼ਕ ਜਾ ਆਉਂਦੇ ਸਾਂ, ਉਸ ਕਮਰੇ ਵਿਚ ਪ੍ਰਵੇਸ਼ ਹੋਰਾਂ ਦੀ ਚਾਹ ਕਈ ਵਾਰੀ ਮੈਂ ਵੀ ਪੀਤੀ ਸੀ। ਅਜਿਹੇ ਹਾਸੇ ਠੱਠੇ ਕਰਨ ਵਾਲੇ ਵੱਡੇ ਲੋਕ ਵੱਡੇ ਵੱਡੇ ਮਸਲੇ ਸਹਿਜ ਸੁਭਾਅ ਵੀ ਨਿਬੇੜਨ ਵਿਚ ਵੱਡਾ ਰੋਲ ਨਿਭਾ ਸਕਦੇ ਹਨ। ਪੱਖਪਾਤ ਕਰਨਾ ਪੱਤਰਕਾਰ ਦੇ ਹਿੱਸੇ ਨਹੀਂ ਹੁੰਦਾ, ਉਹ ਹਮੇਸ਼ਾ ਨਿਰਪੱਖ ਹੋਕੇ ਹੀ ਰਹਿੰਦਾ ਹੈ, ਪੱਖਪਾਤ ਕਰਨ ਵਾਲਾ ਪੱਤਰਕਾਰ ਨਹੀਂ ਕੋਈ ਸਿਆਸੀ ਬੰਦਾ ਹੋ ਸਕਦਾ ਹੈ। ਇਸੇ ਤਰ੍ਹਾਂ ਦਾ ਗਰੁੱਪ ਸੀ ਵਿਸ਼ਾਲ ਰੰਬਾਨੀ ਦਾ, ਪੱਖਪਾਤੀ। ਤਾਂ ਪੱਖਪਾਤੀ ਗਰੁੱਪ ਦੀਆਂ ਅੱਜ ਵੀ ਉਦਾਹਰਣਾ ਹਨ ਕਿ ਉਹ ਨਿਰਪੱਖ ਨਹੀਂ ਹਨ ਤੇ ਪੱਤਰਕਾਰੀ ਦੇ ਨਾਮ ਤੇ ਸਿਰਫ਼ ਨਿੱਜੀ ਲਾਭ ਲੈਣ ਵੱਲ ਹੀ ਵੱਧ ਦੇ ਹਨ।
ਦੋਵੇਂ ਗਰੁੱਪ ਪੂਰਾ ਜ਼ੋਰ ਲਗਾ ਰਹੇ ਸਨ ਸਾਰੇ ਪੱਤਰਕਾਰਾਂ ਨੂੰ ਆਪਣੇ ਪੱਖ ਵਿਚ ਕਰਨ ਲਈ, ਪੱਤਰਕਾਰਾਂ ਮੈਂਬਰਾਂ ਕੋਲ ਜਾ ਕੇ ਉਨ੍ਹਾਂ ਦੀਆਂ ਦਸਤਖ਼ਤ ਕਰਨ ਲਈ ਮਿੰਨਤਾਂ ਕਰ ਰਹੇ ਸਨ। ਆਪੋ ਆਪਣੀ ਇਜਾਰੇਦਾਰੀ ਕਾਇਮ ਕਰਨ ਲਈ ਦੋਵੇਂ ਗਰੁੱਪ ਹਰ ਹਰਬਾ ਵਰਤ ਰਹੇ ਸਨ। ਜਿਸ ਕਰਕੇ ਬਹੁਤ ਸਾਰੇ ਪੱਤਰਕਾਰਾਂ ਨੇ ਆਪਣੇ ਕਿਰਦਾਰ ਨੂੰ ਢਾਹ ਲਾਉਂਦਿਆਂ ਦੋਵਾਂ ਗਰੁੱਪਾਂ ਕੋਲ ਹੀ ਦਸਤਖ਼ਤ ਕਰ ਦਿੱਤੇ ਸਨ, ਰਵੇਲ ਸਿੰਘ ਭਿੰਡਰ ਦੇ ਗਰੁੱਪ ਕੋਲ ਵੀ ਦਸਤਖ਼ਤ ਕੀਤੇ ਤੇ ਤੇਜਿੰਦਰ ਫਤਿਹਪੁਰੀ ਗਰੁੱਪ ਕੋਲ ਵੀ ਦਸਤਖ਼ਤ ਕਰ ਦਿੱਤੇ.. ਉਹ ਪੱਤਰਕਾਰ ‘ਨਾ ਪੇਕਿਆਂ ਦੇ ਰਹੇ ਨਾ ਸਹੁਰਿਆਂ ਤੇ ਰਹੇ।’ ਅਜਿਹੇ ਪੱਤਰਕਾਰ ਕੋਈ ਸਮਾਜਿਕ ਤਬਦੀਲੀ ਵਿਚ ਰੋਲ ਨਹੀਂ ਨਿਭਾ ਸਕਦੇ ਹੁੰਦੇ।
ਅਦਾਲਤ ਵਿਚ ਦੋਵੇਂ ਗਰੁੱਪਾਂ ਨੇ ਆਪੋ ਆਪਣੇ ਪੱਖ ਵਿਚ ਦਸਤਖ਼ਤ ਕੀਤੇ ਕਾਗ਼ਜ਼ ਜਮਾਂ ਕਰਵਾ ਦਿੱਤੇ ਸਨ। ਜੱਜ ਨੇ ਫ਼ੈਸਲਾ ਸੁਣਾਉਣਾ ਹੈ.. ਉੱਧਰ ਕੰਵਰ ਬੇਦੀ ਵੀ ਬੇਬਾਕੀ ਨਾਲ ਲਿਖ ਰਿਹਾ ਸੀ.. ਉਸ ਤੇ ਵੀ ਕਹਿਰ ਭਰੇ ਬਦਲ ਛਾ ਗਏ ਸਨ, ਟ੍ਰਿਬਿਊਨ ਦੀ ਪੱਤਰਕਾਰ ਗਗਨ ਤੇਜਾ ਨੇ ਲਲਕਾਰਾ ਮਾਰਿਆ ਸੀ, ਇਕ ਔਰਤ ਵੱਲੋਂ ਮਾਰੇ ਲਲਕਾਰੇ ਦਾ ਅਸਰ ਤਾਂ ਹੋਣਾ ਹੀ ਸੀ.. ਕੰਵਰ ਬੇਦੀ ’ਤੇ ਕਹਿਰ ਭਰੇ ਬਦਲ ਛਾ ਗਏ ਸਨ....
ਬਾਕੀ ਅਗਲੇ ਭਾਗ ਵਿਚ.. ਪੜ੍ਹਦੇ ਰਹਿਣਾ.. ਕਈ ਪੱਖ ਆਖ਼ਰੀ ਪੜਾ ਵਿਚ ਹਨ।
ਨੋਟ : ਹੋ ਸਕਦਾ ਹੈ ਕਿ ਪੱਤਰਕਾਰੀ ਦਾ ਇਤਿਹਾਸ ਲਿਖਣ ਲੱਗਿਆਂ ਕਿਤੇ ਕੋਈ ਸੂਚਨਾ ਜਾਂ ਘਟਨਾ ਗ਼ਲਤ ਲਿਖ ਦਿੱਤੀ ਹੋਵੇ, ਸ਼ਾਇਦ ਜਿਸ ਦੀ ਸੂਚਨਾ ਮੇਰੇ ਕੋਲ ਅਧੂਰੀ ਹੋਵੇ, ਕਿਸੇ ਕੋਲ ਹੋਰ ਜਾਣਕਾਰੀ ਹੋਵੇ ਜਾਂ ਫਿਰ ਸਹੀ ਘਟਨਾ ਦਾ ਵੇਰਵਾ ਹੋਵੇ ਤਾਂ ਕਿਰਪਾ ਕਰਕੇ ਬਲਾਗ ਦੇ ਹੇਠਾਂ ਟਿੱਪਣੀ ਕਰ ਸਕਦਾ ਹੈ, ਜਾਂ ਮੇਰੇ ਹੇਠਾਂ ਦਿੱਤੇ ਮੋਬਾਇਲ ਨੰਬਰ ਤੇ ਫ਼ੋਨ ਕਰਕੇ ਦੱਸ ਸਕਦਾ ਹੈ। ਬਲਾਗ ਵਿਚ ਸੋਧ ਕੀਤੀ ਜਾਵੇਗੀ, ਕੋਈ ਵੀ ਗੱਲ ਆਖ਼ਰੀ ਸੱਚ ਨਹੀਂ ਹੁੰਦੀ। ਇਤਿਹਾਸਕ ਘਟਨਾਵਾਂ ਵਿਚ ਕੁਝ ਮਿੱਤਰਾਂ ਦੋਸਤਾਂ ਨੂੰ ਗ਼ੁੱਸਾ ਵੀ ਆ ਸਕਦਾ ਹੈ ਮੈਂ ਉਨ੍ਹਾਂ ਤੋਂ ਮਾਫ਼ੀ ਮੰਗਦਾ ਹਾਂ...
ਮੇਰਾ ਮੋਬਾਇਲ ਨੰਬਰ : 8146001100






No comments:
Post a Comment