ਵੱਡੇ ਅਖ਼ਬਾਰਾਂ ਦੇ ਪੱਤਰਕਾਰਾਂ ਵਲੋਂ ਛੋਟੇ ਅਖ਼ਬਾਰ ਦੇ ਪੱਤਰਕਾਰ ਦੀ ਪਿੱਠ ’ਤੇ ਹਮਲਾ
ਪੱਤਰਕਾਰੀ ਦਾ ਇਤਿਹਾਸ ਭਾਗ -22
ਲੇਖਕ : ਗੁਰਨਾਮ ਸਿੰਘ ਅਕੀਦਾ
![]() |
| ਗੁਰਪ੍ਰੀਤ ਸਿੰਘ ਚੱਠਾ, ਗੁਰਵਿੰਦਰ ਸਿੰਘ ਔਲਖ ਦਾ ਵੱਧ ਰਿਹਾ ਗਰੁੱਪ |
ਆਉਂਦੇ ਪ੍ਰਤੀਕਰਮ ਤੇ ਨਜ਼ਰ ਰੱਖੀ ਜਾ ਰਹੀ ਸੀ। ਗੁਰਪ੍ਰੀਤ ਸਿੰਘ ਚੱਠਾ ਦੇ ਗਰੁੱਪ ਵਿਚ ਲਖਵਿੰਦਰ ਸਿੰਘ ਔਲਖ ਤੇ ਗੁਰਵਿੰਦਰ ਸਿੰਘ ਵਰਗੇ ਕੁਝ ਪੱਤਰਕਾਰ ਵੀ ਸਨ। ਗੁਰਪ੍ਰੀਤ ਸਿੰਘ ਚੱਠਾ ਦਾ ਕੰਮ ਕਰਨ ਦਾ ਤਰੀਕਾ ਬੜਾ ਤੇਜ਼ ਤਰਾਰ ਸੀ, ਬੇਸ਼ੱਕ ਉਹ ਆਪਣੀ ਥਾਂ ਬਣਾ ਰਿਹਾ ਸੀ। ਪਰ ਉਸ ਨੂੰ ਜਸਪਾਲ ਸਿੰਘ ਢਿੱਲੋਂ ਹੋਣ ਕਰਕੇ ਵੱਡੀਆਂ ਸਫ਼ਾਂ ਵਿਚ ਹਾਲੇ ਥਾਂ ਨਹੀਂ ਮਿਲ ਰਹੀ ਸੀ। ਪਰ ਉਸ ਦੀ ਕੰਮ ਕਰਨ ਦੀ ਤੇਜ਼ੀ ਅਜੀਤ ਗਰੁੱਪ ਦੇ ਮਾਲਕਾਂ ਨੂੰ ਭਾਅ ਰਹੀ ਸੀ। ਗੁਰਵਿੰਦਰ ਸਿੰਘ ਨੇ ਜਰਨਲਿਜ਼ਮ ਕਰਨ ਸਮੇਂ ਅਪਰੈਂਟਸਿਪ ਮੇਰੇ ਕੋਲ ਕੀਤੀ ਸੀ, ਪੱਤਰਕਾਰ ਨਾ ਹੋਣ ਦੇ ਬਾਵਜੂਦ ਉਸ ਦੀਆਂ ਰਿਪੋਰਟਾਂ ਮੈਂ ਦੇਸ਼ ਸੇਵਕ ਵਿਚ ਲਗਾਈਆਂ ਸਨ। ਗੁਰਵਿੰਦਰ ਸਿੰਘ ਮਿਹਨਤੀ ਪੱਤਰਕਾਰ ਹੈ। ਗੁਰਪ੍ਰੀਤ ਸਿੰਘ ਚੱਠਾ ਦੇ ਗਰੁੱਪ ਵਿਚ ਬੰਦੇ ਭਾਵੇਂ ਘੱਟ ਸਨ ਪਰ ਮਿਹਨਤੀ ਤੇ ਸਿਰੜੀ ਸਨ।
ਦੂਜੇ ਪਾਸੇ ਇੱਥੇ ਇਕ ਅਖ਼ਬਾਰ ਦੇ ਪੱਤਰਕਾਰਾਂ ਦੀ ਇੱਥੇ ਵਫ਼ਾਦਾਰੀ ਵੀ ਦੇਖਣ ਨੂੰ ਮਿਲ ਰਹੀ ਸੀ, ਉਹ ਅਖ਼ਬਾਰ ਸੀ ਪੰਜਾਬੀ ਜਾਗਰਣ ਦੇ ਪੱਤਰਕਾਰ। ਉਨ੍ਹਾਂ ਦੇ ਫ਼ੀਲਡ ਵਿਚ ਕੰਮ ਕਰਦੇ ਪੱਤਰਕਾਰਾਂ ਦਾ ਏਕਾ ਦੇਖਣ ਨੂੰ ਮਿਲਿਆ। ਜਿਵੇਂ ਬਹਾਦਰਗੜ੍ਹ ਤੋਂ ਹਰਜੀਤ ਸਿੰਘ ਨਿੱਝਰ, ਪਾਤੜਾਂ ਤੋਂ ਭੁਪਿੰਦਰ ਸਿੰਘ ਮੌਲਵੀਵਾਲਾ ਪੰਜਾਬੀ ਜਾਗਰਣ ਦੇ ਪੱਤਰਕਾਰਾਂ ਕੋਲ ਜਦੋਂ ਵੀ ਦੋਵੇਂ ਗਰੁੱਪ ਜਾ ਰਹੇ ਸਨ ਆਪਣੇ ਪੱਖ ਵਿਚ ਦਸਤਖ਼ਤ ਕਰਾਉਣ ਲਈ ਤਾਂ ਉਹ ਸਿਰਫ਼ ਇਹ ਹੀ ਕਹਿੰਦੇ ਸਨ ਜਿਵੇਂ ਸਾਡੇ ਇੰਚਾਰਜ ‘ਨਵਦੀਪ ਢੀਂਗਰਾ’ ਕਹਿਣਗੇ ਅਸੀਂ ਦਸਤਖ਼ਤ ਕਰ ਦਿਆਂਗੇ। ਉਨ੍ਹਾਂ ਅੱਗੇ ਕਿਸੇ ਦੀ ਚੱਲ ਨਹੀਂ ਰਹੀ ਸੀ, ਪਰ ਉਹ ਪਟਿਆਲਾ ਮੀਡੀਆ ਕਲੱਬ ਦੇ ਮੈਂਬਰ ਸਨ ਦਸਤਖ਼ਤ ਤਾਂ ਉਨ੍ਹਾਂ ਦੇ ਚਾਹੀਦੇ ਹੀ ਸਨ। ਤੇਜਿੰਦਰ ਫਤਿਹਪੁਰੀ ਗਰੁੱਪ ਵੀ ਗਿਆ ਤੇ ਰਵੇਲ ਸਿੰਘ ਭਿੰਡਰ ਗਰੁੱਪ ਵੀ ਉਨ੍ਹਾਂ ਕੋਲ ਗਿਆ, ਭਾਵੇਂ ਉਨ੍ਹਾਂ ਦਸਤਖ਼ਤ ਰਵੇਲ ਸਿੰਘ ਭਿੰਡਰ ਗਰੁੱਪ ਦੇ ਹੀ ਪੱਖ ਵਿਚ ਕਰ ਦਿੱਤੇ ਸਨ। ਇਸ ਤਰ੍ਹਾਂ ਹੋਰ ਵੀ ਅਖ਼ਬਾਰਾਂ ਵਿਚ ਦੇਖਿਆ ਗਿਆ ਸੀ। ਅਜਿਹੀ ਕਸ਼ਮਕਸ਼ ਪਟਿਆਲਾ ਦੇ ਮੀਡੀਆ ਵਿਚ ਚੱਲ ਰਹੀ ਸੀ।
ਦੂਜੇ ਪਾਸੇ ਪੱਤਰਕਾਰਾਂ ਦੀ ਲੜਾਈ ਵਿਚ ਚੱਲ ਰਹੇ ਦੋਵਾਂ ਗਰੁੱਪਾਂ ਤੋਂ ਬਾਹਰ ਇਕ ਪੱਤਰਕਾਰ ਆਪਣੇ ਤਰੀਕੇ ਨਾਲ ਇਸ ਲੜਾਈ ਬਾਰੇ ਆਪਣੇ ਅਖ਼ਬਾਰ ‘ਮਧੂਸਾਰ’ ਵਿਚ ਲਿਖ ਰਿਹਾ ਸੀ। ਨਿਡਰ ਤੇ ਬੇਖ਼ੌਫ! ਉਹ ਸੀ ਕੰਵਰ ਬੇਦੀ। ਕੰਵਰ ਬੇਦੀ ਵਿਰੁੱਧ ਵਿਸ਼ਾਲ ਰੰਬਾਨੀ ਗਰੁੱਪ ਵਿਚ ਕਾਫ਼ੀ ਗੱਲ ਹੋ ਰਹੀ ਸੀ, ਜਦੋਂ ਵੀ ਕਿਤੇ ਇਕੱਠੇ ਹੁੰਦੇ ਸਨ ਤਾਂ ਕੰਵਰ ਬੇਦੀ ਉਨ੍ਹਾਂ ਦੇ ਗਰੁੱਪ ਵਿਚ
ਗੱਲਬਾਤ ਦਾ ਵਿਸ਼ਾ ਬਣ ਹੀ ਜਾਂਦਾ ਸੀ, ਛੋਟੇ ਜਿਹੇ ਹਫ਼ਤਾਵਾਰੀ ਅਖ਼ਬਾਰ ਨੇ ਵੱਡੇ ਅਖ਼ਬਾਰਾਂ ਦੇ ਪੱਤਰਕਾਰਾਂ ਨੂੰ ਭਾਜੜਾਂ ਪਵਾ ਰੱਖੀਆਂ ਸਨ, ਟ੍ਰਿਬਿਊਨ ਗਰੁੱਪ ਦੀ ਪੱਤਰਕਾਰ ਗਗਨ ਤੇਜਾ ਨੇ ਕੰਵਰ ਬੇਦੀ ਵਿਰੁੱਧ ਲਲਕਾਰਾ ਮਾਰ ਦਿੱਤਾ ਸੀ, ਵਿਸ਼ਾਲ ਰੰਬਾਨੀ ਨੂੰ ਹੋਰ ਕੀ ਚਾਹੀਦਾ ਸੀ। ਹੁਣ ਫੁਕਰਾ ਧਾਲੀਵਾਲ ਆਪਣੀ ਗੁੰਡਾਗਰਦੀ ਚਮਕਾਉਣਾ ਚਾਹੁੰਦਾ ਸੀ, ਭਾਵੇਂ ਫੁਕਰਾ ਧਾਲੀਵਾਲ ਖ਼ਿਲਾਫ਼ ਵੀ ਕੰਵਰ ਬੇਦੀ ਨੇ ‘ਝੂਠ ਬੋਲੇ ਕਉਆ ਕਾਟੇ’ ਲਿਖ ਦਿੱਤਾ ਸੀ, ਉਸ ਦੀ ਫੁਕਰਾ ਪਣ ਦੀ ਫ਼ਿਤਰਤ ਨੂੰ ਉਭਾਰ ਦਿੱਤਾ ਸੀ। ਜਿਸ ਕਰਕੇ ਉਸ ਨੂੰ ਹੁਣ ਸਹਾਰਾ ਚਾਹੀਦਾ ਸੀ, ਸਹਾਰਾ ਉਸ ਨੂੰ ਗਗਨ ਤੇਜਾ, ਵਿਸ਼ਾਲ ਰੰਬਾਨੀ ਨੇ ਮੁੱਖ ਰੂਪ ਵਿਚ ਦੇ ਦਿੱਤਾ ਸੀ।
ਕਿਸੇ ਸਿਆਣੇ ਨੇ ਕਿਹਾ ਹੈ ਕਿ ਇਕ ਫੁਕਰਾ ਤੇ ਇਕ ਪਾਗਲ! ਇਨ੍ਹਾਂ ਦੋਵਾਂ ਤੋਂ ਸਮਾਜ ਨੂੰ ਬਚਾਉਣਾ ਲਾਜ਼ਮੀ ਹੈ ਨਹੀਂ ਤਾਂ ਇਹ ਇੰਜ ਕੰਮ ਕਰਦੇ ਹਨ ਜਿਵੇਂ ਜੰਗਲ ਦੇ ਬਾਂਦਰ ਦੇ ਹੱਥ ਵਿਚ ਮਾਚਸ ਦੀ ਡੱਬੀ। ਜਿਵੇਂ ਅਰਾਮ ਨਾਲ ਬੈਠੇ ਰੋੜਿਆਂ ਨਾਲ ਖੇਡ ਰਹੇ ਪਾਗਲ ਨੂੰ ਕਦੇ ਨਾ ਛੇੜੋ, ਜਿਵੇਂ ਇਕ ਵਾਰੀ ਇਕ ਪਾਗਲ ਰੋੜਿਆਂ ਨਾਲ ਖੇਡ ਰਿਹਾ ਸੀ, ਉਸ ਦੇ ਕੋਲ ਨੂੰ ਜਾਂਦਾ ਬੰਦਾ ਉਸ ਤੋਂ ਥੋੜ੍ਹਾ ਡਰਿਆ, ਪਾਗਲ ਉਸ ਵੱਲ ਦੇਖਣ ਲੱਗ ਪਿਆ ਤਾਂ ਉਹ ਨਾਲ ਦੀ ਜਾਂਦਾ ਬੰਦਾ ਕਹਿੰਦਾ ‘‘ਦੇਖੀਂ ਕਿਤੇ ਰੋੜਾ ਨਾ ਮਾਰ ਦੇਈਂ’’ ਤਾਂ ਪਾਗਲ ਨੂੰ ਇਹ ਪਹਿਲਾਂ ਯਾਦ ਹੀ ਨਹੀਂ ਸੀ ਕਿ ਉਸ ਦੇ ਹੱਥ ਵਿਚ ਰੋੜਾ ਹੈ ਉਸ ਨੇ ਰੋੜਾ ਵੀ ਮਾਰਨਾ ਹੈ ਤਾਂ ਉਸ ਦੇ ਹੁਣ ਯਾਦ ਆ ਗਿਆ ਕਹਿੰਦਾ ‘‘ਰੋੜਾ ਤਾਂ ਮੈਂ ਤੇਰੇ ਮਾਰੂੰਗਾ..’’ ਤਾਂ ਉਸ ਦੇ ਪਾਗਲ ਨੇ ਰੋੜਾ ਮਾਰ ਦਿੱਤਾ। ਇਸੇ ਤਰ੍ਹਾਂ ਫੁਕਰੇ ਬਾਰੇ ਵੀ ਮੇਰੀ ਇਕ ਲਿਖਤ ਹੈ ..
‘‘ ਯਾਰ ਸ਼ਰਾਬੀ ਫੁਕਰੇ ਦਾ ਸੰਗ ਮਹਿੰਗਾ ਪੈਂਦਾ ਹੈ!
ਸ਼ੱਕੀ ਵਹਿਮੀ ਦੁੱਖਾਂ ਦੇ ਵਿਚ ਘਿਰਿਆ ਰਹਿੰਦਾ ਹੈ!
ਬੰਦਾ ਸ਼ਰਾਬੀ ਵੀ ਹੋਵੇ ਤੇ ਫੁਕਰਾ ਵੀ ਹੋਵੇ, ਉਸ ਦੀ ਯਾਰੀ ਕਿਤੇ ਨਾ ਕਿਤੇ ਸੰਕਟ ਵਿਚ ਪਾ ਦਿੰਦੀ ਹੈ। ਧਾਲੀਵਾਲ ਨੂੰ ਹੱਲਾ ਸ਼ੇਰੀ ਮਿਲ ਗਈ ਸੀ, ਉਸ ਨੂੰ ਹੱਲਾਸ਼ੇਰੀ ਦੇਣ ਵਾਲਾ ਖ਼ਾਸ ਗਰੁੱਪ ਸੀ ਪਟਿਆਲਾ ਦਾ ਡਾਨ ਗਰੁੱਪ, ਉਹ ਸੀ ਵਿਸ਼ਾਲ ਰੰਬਾਨੀ ਦਾ ਗਰੁੱਪ। ਫੁਕਰਾ ਮੱਤ ਨੂੰ ਏਨਾ ਹੀ ਬੜਾ ਹੁੰਦਾ ਹੈ ਕਿ ਉਸ ਨਾਲ ਕੋਈ ਵੱਡਾ ਬੰਦਾ ਖੜ੍ਹਾ ਹੋਵੇ। ਵਿਸ਼ਾਲ ਰੰਬਾਨੀ ਦੀ ਆਪਣੇ ਗਰੁੱਪ ਵਿਚ ਬੜੀ ਚੜ੍ਹਤ ਸੀ, ਤੇਜਿੰਦਰ ਫਤਿਹਪੁਰੀ ਵੀ ਇਸ ਤੋਂ ਪਹਿਲਾਂ ਵਿਸ਼ਾਲ ਰੰਬਾਨੀ ਨਾਲ ਹੀ ਹੁੰਦਾ ਸੀ! ਵਿਸ਼ਾਲ ਰੰਬਾਨੀ ਦਾ ਘਰੇਲੂ ਮਿੱਤਰ ਸੀ, ਉਸ ਦੇ ਘਰ ਆਉਣਾ ਜਾਣਾ ਆਮ ਹੁੰਦਾ ਸੀ, ਪਰ ਉਸ ਨੂੰ ਜਦੋਂ ਹੀ ਵਿਸ਼ਾਲ ਰੰਬਾਨੀ ਦੇ ਕਥਿਤ ਇਨਸਾਨੀਅਤ ਵਿਰੋਧੀ ਸੁਭਾਅ ਬਾਰੇ ਪਤਾ ਲੱਗਾ ਤਾਂ ਉਸ ਨੇ ਉਸ ਤੋਂ ਕਿਨਾਰਾ ਕਰ ਲਿਆ, ਇੱਥੇ ਹੀ ਬੱਸ ਨਹੀਂ ਹਰਦੀਪ ਸਿੰਘ ਗਹੀਰ, ਜੋ ਅੱਜ ਕੱਲ੍ਹ ਪਟਿਆਲਾ ਵਿਚ ਏਪੀਆਰਓ ਹਨ ਉਹ ਵੀ ਵਿਸ਼ਾਲ ਰੰਬਾਨੀ ਦਾ ਘਰੇਲੂ ਮਿੱਤਰ ਸੀ, ਉਹ ਤਾਂ ਵਿਸ਼ਾਲ ਰੰਬਾਨੀ ਦੀ ਪਤਨੀ ਨੂੰ ਕਥਿਤ ਭੈਣ ਹੀ ਕਹਿੰਦਾ ਹੁੰਦਾ ਸੀ। ਪਰ ਉਸ ਦੀ ਨੇੜਤਾ ਦਾ ਪਟਿਆਲਾ ਦੇ ਪੱਤਰਕਾਰਾਂ ਵਿਚ ਬਹੁਤਾ ਪਤਾ ਨਹੀਂ ਸੀ। ਫੁਕਰਾ
ਧਾਲੀਵਾਲ ਤਾਂ ਵਿਸ਼ਾਲ ਰੰਬਾਨੀ ਤੇ ਉਸ ਦੇ ਗਰੁੱਪ ਵਿਚ ਖ਼ਾਸ ਬੰਦਿਆਂ ਦੀ ਸਲਾਹ ਲੈਣ ਬਗੈਰ ਕੋਈ ਕੰਮ ਨਹੀਂ ਕਰਦਾ ਸੀ। ਵਿਸ਼ਾਲ ਰੰਬਾਨੀ ਦੀ ਫ਼ਿਤਰਤ ਬਾਰੇ ਤੇ ਫੁਕਰਾ ਧਾਲੀਵਾਲ ਦੀ ਫ਼ਿਤਰਤ ਬਾਰੇ ਕੰਵਰ ਬੇਦੀ ਵੱਖੋ ਵੱਖਰੇ ‘ਝੂਠ ਬੋਲੇ ਕਊਆ ਕਾਟੇ’ ਵਿਚ ਲਿਖ ਚੁੱਕਿਆ ਸੀ, ਇਸ ਕਰਕੇ ਗ਼ੁੱਸਾ ਤਾਂ ਵਿਸ਼ਾਲ ਰੰਬਾਨੀ ਵਿਚ ਵੀ ਸੀ, ਸਗੋਂ ਜ਼ਿਆਦਾ ਸੀ।
ਕੰਵਰ ਬੇਦੀ ਇਕ ਯੋਧਾ ਪੱਤਰਕਾਰ ਹੈ, ਅੱਜ ਵੀ! ਅਟੈਕ ਤੋਂ ਪਹਿਲਾਂ ਕੰਵਰ ਬੇਦੀ ਨੂੰ ਡਰਾਉਣ ਲਈ ਵਿਸ਼ਾਲ ਰੰਬਾਨੀ ਉਸ ਨੂੰ ਫ਼ੋਨ ਤੇ ਧਮਕੀ ਵੀ ਦਿੰਦਾ ਹੈ। ਉਸ ਨੂੰ ਕੁੱਟਣ ਲਈ ਇਸ ਤੋਂ ਪਹਿਲਾਂ ਹੀ ਉਹ ਕਹਿ ਚੁੱਕਾ ਹੁੰਦਾ ਹੈ। ਉਹ ਧਮਕੀ ਦੀ ਕਾਲ ਰਿਕਾਰਡਿੰਗ ਇੱਥੇ ਅਸੀਂ ਪੋਸਟ ਕਰ ਰਹੇ ਹਾਂ ਪਰ ਜਦੋਂ ਵੀ ਇਹ ਕਾਲ ਰਿਕਾਰਡਿੰਗ ਸੁਣੋ ਤਾਂ ਇਕੱਲੇ ਹੀ ਸੁਣੋ ਜਾਂ ਫਿਰ ਹੈੱਡ ਫ਼ੋਨ ਜਾਂ ਫਿਰ ਈਅਰ ਫ਼ੋਨ ਲਾਕੇ ਸੁਣਨਾ, ਕਿਉਂਕਿ ਵਿਸ਼ਾਲ ਰੰਬਾਨੀ ਕੰਵਰ ਬੇਦੀ ਨੂੰ ਬੜੀਆਂ ਗੰਦੀਆਂ ਗਾਲ਼ਾਂ ਕੱਢ ਰਿਹਾ ਹੈ। ਤੇ ਇਸੇ ਕਾਲ ਰਿਕਾਰਡਿੰਗ ਵਿਚ ਹੀ ਉਹ ਆਪਣੇ ਆਪ ਨੂੰ ਬ੍ਰਾਹਮਣਾਂ ਦੇ ਹੰਕਾਰ ਵਿਚ ਪੇਸ਼ ਕਰਦਾ ਹੈ ਕਿ ਮੈਂ ਬ੍ਰਾਹਮਣਾਂ ਹਾਂ ਕਿਸੇ ਤੋਂ ਡਰਦਾ ਨਹੀਂ, ਉਹ ਤਾਂ ਅੱਤਵਾਦੀਆਂ ਤੋਂ ਨਹੀਂ ਡਰਿਆ। ਪਰ ਮੈਨੂੰ ਪਤਾ ਜਦੋਂ ਅੱਤਵਾਦ ਸੀ ਪੰਜਾਬ ਵਿਚ ਅਜਿਹੇ ਵਿਸ਼ਾਲ ਰੰਬਾਨੀ ਵਰਗੇ ਬੰਦਿਆਂ ਦਾ ਅੱਤਵਾਦੀਆਂ ਦਾ ਨਾਮ ਸੁਣ ਕੇ ਪਿਸ਼ਾਬ ਨਿਕਲ
ਜਾਂਦਾ ਸੀ। ਪਰ ਉਹ ਹੁਣ ਫ਼ੋਨ ਕਰਕੇ ਕੰਵਰ ਬੇਦੀ ਨੂੰ ਧਮਕਾ ਰਿਹਾ ਹੈ ਤੇ ਕਹਿ ਰਿਹਾ ਹੈ ਕਿ ਬ੍ਰਾਹਮਣ ਤਾਂ ਅੱਤਵਾਦੀਆਂ ਤੋਂ ਨਹੀਂ ਡਰਿਆ ਸੀ। ਉਹ ਤਾਂ ਮੱਝ ਦੇ ਚਿੱਚੜ ਮਾਰਨ ਦਾ ਕੰਮ ਨਹੀਂ ਕਰਦਾ ਸਗੋਂ ਉਹ ਤਾਂ ਪੂਰੀ ਮੱਝ ਹੀ ਮਾਰਨ ਵਿਚ ਵਿਸ਼ਵਾਸ ਰੱਖਦਾ ਹੈ। ਇਹ ਪੂਰੀ ਕਾਲ ਰਿਕਾਰਡਿੰਗ ਸੁਣੋ। ਕਮਾਲ ਦੇਖੋ ਕਿ ਉਹ ਮੇਅਰ ਨੂੰ ਵੀ ਆਪਣਾ ਗ਼ੁਲਾਮ ਸਮਝਦਾ ਰਿਹਾ ਹੈ। ਆਪਣੀ ਪੱਤਰਕਾਰੀ ਨੂੰ ਵਰਤ ਕੇ ਉਹ ਕਿੱਦਾਂ ਕੰਵਰ ਬੇਦੀ ਨੂੰ ਕਹਿ ਰਿਹਾ ਹੈ ਕਿ ‘‘ਜੋ ਵੀ ਤੈਨੂੰ ਤੇਰੇ ਅਖ਼ਬਾਰ ਨੂੰ ਇਸ਼ਤਿਹਾਰ ਦੇਵੇਗਾ ਤਾਂ ਉਸ ਨੂੰ ਟਿਕਾ ਕੇ ਠੋਕੇਗਾ...’’ ਨਾਲੇ ਗਾਲ਼ਾਂ ਕੱਢ ਰਿਹਾ ਹੈ, ਨਾਲੇ ਕਹਿ ਰਿਹਾ ਹੈ ਕਿ ਮੈਂ ਕਰਨ ਵਿਚ ਵਿਸ਼ਵਾਸ ਰੱਖਦਾ ਹਾਂ, ਉਹ ਪ੍ਰਵੀਨ ਕੋਮਲ ਬਾਰੇ ਵੀ ਕਹਿ ਰਿਹਾ ਹੈ ਕਿ ਪ੍ਰਵੀਨ ਕੋਮਲ ਨੂੰ ਵੀ ਮੈਂ ਸਿੱਧਾ ਕੀਤਾ। ਇਹ ਵੀ ਕਹਿੰਦਾ ਹੈ ਕਿ ਮੈਂ ਕੰਵਰ ਬੇਦੀ ਤੇਰਾ ਪੇਪਰ ਬੰਦ ਕਰਾਉਣ ਤੱਕ ਜਾਵਾਂਗਾ, ਭੂਸ਼ਣ ਨੂੰ ਵੀ ਕਹਿੰਦਾ ਹੈ ਕਿ ਜਿੱਥੇ ਵੀ ਬੇਦੀ ਮਿਲੇ ਇਸ ਤੇ ਪਟੇ ਫੇਰ ਦਿਓ,.. ਹੁਣ ਤੁਸੀਂ ਇਹ ਕਾਲ ਰਿਕਾਰਡਿੰਗ ਸੁਣ ਕੇ ਦੇਖਣਾ ਕਿ ਬੰਦਾ ਕਿੱਦਾਂ ਪੱਤਰਕਾਰ ਨੂੰ ਕੁੱਟਣ ਲਈ ਆਪਣੇ ਸਾਥੀ ਭਾਰਤ ਭੂਸ਼ਣ ਨੂੰ ਵੀ ਭੜਕਾ ਰਿਹਾ ਹੈ। ਤੇ ਗੰਦੀਆਂ ਗਾਲ਼ਾਂ ਕੱਢ ਰਿਹਾ ਹੈ। ਇਸ ਕਰਕੇ ਇਹ ਰਿਕਾਰਡਿੰਗ ਧਿਆਨ ਨਾਲ ਇਕੱਲੇ ਸੁਣਨਾ ਜੀ। ਇਕ ਸੁਣੋ ਧਿਆਨ ਨਾਲ ਕਿ ਕੰਵਰ ਬੇਦੀ ਕਿਵੇਂ ਸ਼ਾਂਤ ਸੁਭਾਅ ਨਾਲ ਗੱਲ ਕਰ ਰਿਹਾ ਹੈ ਬੜੇ ਹੀ ਸੰਜਮ ਨਾਲ ਜਵਾਬ ਦੇ ਰਿਹਾ ਹੈ ਤੇ ਵਿਸ਼ਾਲ ਰੰਬਾਨੀ ਕਿਵੇਂ ਗਾਲਾਂ ਕੱਢ ਰਿਹਾ ਹੈ ਤੇ ਧਮਕੀਆਂ ਦੇ ਰਿਹਾ ਹੈ ਤਤਕਾਲੀ ਮੇਅਰ ਜਸਪਾਲ ਪ੍ਰਧਾਨ ਨੂੰ ਵੀ ਗਾਲਾਂ ਕੱਢ ਰਿਹਾ ਹੈ।
ਵਿਸ਼ਾਲ ਰੰਬਾਨੀ ਵੱਲੋਂ ਕੰਵਰ ਬੇਦੀ ਨੂੰ ਫ਼ੋਨ ਤੇ ਦਿੱਤੀ ਧਮਕੀ ਦੀ ਡੀਡੀਆਰ ਥਾਣੇ ਵਿਚ ਕੰਵਰ ਬੇਦੀ ਨੇ ਲਿਖਵਾ ਦਿੱਤੀ ਸੀ,
![]() |
| ਵਿਸ਼ਾਲ ਰੰਬਾਨੀ ਖਿਲਾਫ ਡੀਡੀਆਰ |
ਜਿਸ ਦੀ ਕਾਪੀ ਵੀ ਅਸੀਂ ਇੱਥੇ ਅਟੈਚ ਕਰ ਰਹੇ ਹਾਂ। ਇਕ ਗੱਲ ਇੱਥੇ ਬੜੀ ਕਮਾਲ ਦੀ ਉੱਭਰ ਕੇ ਸਾਹਮਣੇ ਆਈ ਸੀ, ਕਿ ਕੰਵਰ ਬੇਦੀ ਦੀ ਪੁਲੀਸ ਵਿਚ ਸੁਣਵਾਈ ਨਹੀਂ ਹੋ ਰਹੀ ਸੀ। ਅਸੀਂ ਵੀ ਪੁਲੀਸ ਵਿਚ ਉਸ ਦੀ ਮਦਦ ਕਰ ਰਹੇ ਸੀ ਪਰ ਵਿਸ਼ਾਲ ਰੰਬਾਨੀ ਦਾ ਏਨਾ ਦਬਦਬਾ ਸੀ ਜ਼ਿਲ੍ਹਾ ਪ੍ਰਸ਼ਾਸਨ ਵਿਚ ਕਿ ਪੁਲੀਸ ਉਸ ਖ਼ਿਲਾਫ਼ ਕਾਰਵਾਈ ਨਹੀਂ ਕਰ ਰਹੀ ਸੀ।
ਕੰਵਰ ਬੇਦੀ ਨੂੰ ਕੁੱਟਣ ਲਈ ਲਲਕਾਰਾ ਮਾਰਿਆ ਸੀ ਅਕਰਮਕ ਔਰਤ ਗਗਨ ਤੇਜਾ ਨੇ ਤੇ ਉਸ ਲਲਕਾਰੇ ਤੇ ਫੁੱਲ ਚੜ੍ਹਾਏ ਵਿਸ਼ਾਲ ਰੰਬਾਨੀ ਨੇ ਤੇ ਵਿਸ਼ਾਲ ਰੰਬਾਨੀ ਨਾਲ ਹਮੇਸ਼ਾ ਰਹਿਣ ਵਾਲਾ ਹਿੰਦੁਸਤਾਨ ਟਾਈਮਜ਼ ਦਾ ਫ਼ੋਟੋ ਗ੍ਰਾਫਰ ਭਾਰਤ ਭੂਸ਼ਣ ਵੀ ਉਸ ਦੇ ਨਾਲ ਸੀ।
ਸਰਕਟ ਹਾਊਸ ਵਿਚ ਇਕ ਪ੍ਰੈੱਸ ਕਾਨਫ਼ਰੰਸ ਸੀ। ਇਸ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਮੋਤੀ ਬਾਗ਼ ਵਿਚ ਇਕ ਭੋਗ ਵੀ ਸੀ, ਉਸ ਭੋਗ ਵਿਚ ਮੈਂ ਵੀ ਗਿਆ ਸੀ, ਮੈਂ ਤੇ ਮਨਦੀਪ ਸਿੰਘ ਜੋਸਨ। ਉੱਥੇ ਭੋਗ ਵਿਚ ਫੁਕਰਾ ਧਾਲੀਵਾਲ ਵੀ ਬੈਠਾ ਸੀ, ਉਸ ਦੀ ਆਦਤ ਜਿਵੇਂ ਸੀ ਕਿ ਉਹ ਮੇਰੇ ਵੱਲ ਅੱਖਾਂ ਕੱਢ ਕੇ ਦੇਖਦਾ ਹੁੰਦਾ ਸੀ, ਮੈਂ ਪਹਿਲਾ ਦੱਸ ਚੁੱਕਾ ਹਾਂ ਕਿ ਫੁਕਰਾ ਤੇ ਪਾਗਲ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ, ਜਦੋਂ ਮੈਂ ਉਸ ਭੋਗ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨੱਤ ਮਸਤਕ ਹੋਕੇ ਜਾ ਰਿਹਾ ਸੀ ਤਾਂ ਮੈਂ ਭੋਗ ਵਿਚ ਬੈਠੀ ਸੰਗਤ ਵੱਲ ਨਿਗਾਹ ਮਾਰੀ ਤਾਂ ਅਚਾਨਕ ਜਦੋਂ ਮੇਰੀ ਨਿਗਾਹ ਫੁਕਰਾ ਧਾਲੀਵਾਲ ਕੋਲ ਗਈ ਤਾਂ ਉਹ ਮੇਰੇ ਵੱਲ ਖਾ ਜਾਣ ਵਾਲੀਆਂ ਅੱਖਾਂ ਨਾਲ ਦੇਖ ਰਿਹਾ ਸੀ। ਅੱਖ ਝਵਕ ਵੀ ਨਹੀਂ ਰਿਹਾ ਸੀ, ਮੈਂ ਵੀ ਉਸ ਵੱਲ ਉਸੇ ਤਰ੍ਹਾਂ ਅੱਖਾਂ ਕੱਢ ਕੇ ਦੇਖ ਸਕਦਾ ਸੀ, ਪਰ ਇਹ ਬੇਵਕੂਫ਼ੀ ਸੀ, ਉਹ ਇੰਜ ਮੇਰੇ ਨਾਲ ਆਮ ਕਰਦਾ ਸੀ, ਪਰ ਮੈਂ ਉਸ ਨੂੰ ਪਾਗਲ ਤੇ ਫੁਕਰਾ ਸਮਝਦਿਆਂ ਨਜ਼ਰ ਅੰਦਾਜ਼ ਕਰ ਦਿੰਦਾ ਸੀ, ਤੇ ਨਾਲ ਮੈਂ ਇਹ ਸੋਚਦਾ ਹੁੰਦਾ ਸੀ ਕਿ ਦੇਖੋ ਯਾਰ ਫੁਕਰਾ ਭਾਈ ਸਾਹਿਬ ਮੇਰੇ ਵੱਲ ਕਿੰਨੀ ਗ਼ੌਰ ਰੱਖਦਾ ਹੈ। ਜਦੋਂ ਵੀ ਮੈਂ ਇਸ ਕੋਲੋਂ ਲੰਘਦਾ ਹਾਂ ਤਾਂ ਕਿਵੇਂ ਮੇਰੇ ਵੱਲ ਰੱਬ ਵਾਂਗ ਦੇਖਦਾ ਹੈ, ਜਿਵੇਂ ਬੰਦਾ ਰੱਬ ਦੇ ਚਿਹਰੇ ਤੋਂ ਨਜ਼ਰ ਨਹੀਂ ਹਟਾਉਂਦਾ, ਕਿੰਨਾ ਸਿਮਰਨ ਕਰਦਾ ਹੈ ਮੇਰਾ ਇਹ ਫੁਕਰਾ ਧਾਲੀਵਾਲ! ਮੇਰੇ ਵੱਲ ਏਨੀ ਟਿਕ ਟਿਕੀ ਲਾਕੇ ਦੇਖਦਾ ਹੈ ਕਿ ਬੱਸ ਮੇਰੇ ਚਿਹਰੇ ਨੂੰ ਹੀ ਨਿਹਾਰਦਾ ਰਹਿੰਦਾ ਹੈ, ਮੇਰਾ ਚਿਹਰਾ ਇਸ ਨੂੰ ਏਨਾ ਚੰਗਾ ਲੱਗਦਾ ਹੈ, ਦੇਖਦਾ ਭਾਵੇਂ ਗ਼ੁੱਸੇ ਵਿਚ ਹੈ, ਪਰ ਦੇਖ ਤਾਂ ਰਿਹਾ ਹੈ, ਭਾਵੇਂ ਉਸ ਦਾ ਇਰਾਦਾ ਮੈਨੂੰ ਡਰਾਉਣ ਦਾ ਹੈ ਪਰ ਦੇਖ ਤਾਂ ਰਿਹਾ ਹੈ, ਪਰ ਉਸ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਸ਼ਾਇਦ ਕਿ ‘ਮੈਂ ਤਾਂ ਯਾਰ ਵੱਡੇ ਵੱਡੇ ਬੰਦਿਆਂ ਤੋਂ ਨਹੀਂ ਡਰਿਆ ਉਸ ਦੀ ਕੀ ਔਕਾਤ ਸੀ’ ਪਰ ਇਕ ਗੱਲ ਜ਼ਰੂਰ ਹੈ ਕਿ ਫੁਕਰੇ ਤੇ ਪਾਗਲ ਤੋਂ ਬਚ ਕੇ ਹੀ ਰਹਿਣਾ ਚਾਹੀਦਾ ਹੈ।
ਮੈਂ ਤੇ ਜੋਸਨ ਭੋਗ ਤੋਂ ਵਾਪਸ ਆਗਏ ਸੀ, ਹੁਣ ਬੀਬੀ ਰਾਜਿੰਦਰ ਕੌਰ ਭੱਠਲ ਦੀ ਪ੍ਰੈੱਸ ਕਾਨਫ਼ਰੰਸ ਸੀ ਸਰਕਟ ਹਾਊਸ ਵਿਚ, ਕੰਵਰ ਬੇਦੀ ਨੇ ਯੋਗੇਸ਼ ਧੀਰ ਨੂੰ ਫ਼ੋਨ ਕਰ ਲਿਆ, ਉਸ ਨੇ ਦੱਸਿਆ ਕਿ ਅੱਜ ਸਰਕਟ ਹਾਊਸ ਵਿਚ ਬੀਬੀ ਰਾਜਿੰਦਰ ਕੌਰ ਭੱਠਲ ਆਵੇਗੀ, ਪ੍ਰੈੱਸ ਕਾਨਫ਼ਰੰਸ ਕਰੇਗੀ। ਬੇਦੀ ਨੇ ਵੀ ਉਸ ਪ੍ਰੈੱਸ ਕਾਨਫ਼ਰੰਸ ਵਿਚ ਜਾਣ ਦਾ ਇਰਾਦਾ ਬਣਾ ਲਿਆ। ਉਹ ਨਿਡਰ ਸੀ,
![]() |
| ਸਰਕਟ ਹਾਊਸ ਪਟਿਆਲਾ ਜਿਥੇ ਕੰਵਰ ਬੇਦੀ ਤੇ ਹਮਲਾ ਕੀਤਾ |
ਉਸ ਨੂੰ ਕਿਸੇ ਦੀ ਪ੍ਰਵਾਹ ਨਹੀਂ ਸੀ, ਉਸ ਨੂੰ ਪਤਾ ਸੀ ਕਿ ਮੈਂ ਫੁਕਰਾ ਧਾਲੀਵਾਲ ਤੇ ਵਿਸ਼ਾਲ ਰੰਬਾਨੀ ਖ਼ਿਲਾਫ਼ ਲਿਖਿਆ ਹੈ, ਉਸ ਨੂੰ ਚਾਹੀਦਾ ਸੀ ਕਿ ਖ਼ੁਦ ਨੂੰ ਬਚਾ ਕੇ ਰੱਖੇ, ਪਰ ਉਹ ਬੇਪ੍ਰਵਾਹ ਬੰਦਾ ਸੀ, ਉਸ ਦੀ ਮੁਖ਼ਬਰੀ ਵੀ ਹੋ ਰਹੀ ਸੀ। ਇਸ ਮੁਖ਼ਬਰੀ ਦਾ ਦੋਸ਼ ਯੋਗੇਸ਼ ਧੀਰ ਤੇ ਲੱਗਿਆ ਸੀ। ਭਾਵੇਂ ਮੈਂ ਇਸ ਦੀ ਪੁਸ਼ਟੀ ਨਹੀਂ ਕਰਦਾ ਪਰ ਇਹ ਗੱਲ ਕਾਫ਼ੀ ਉੱਡੀ ਸੀ ਕਿ ਯੋਗੇਸ਼ ਧੀਰ ਨੇ ਹੀ ਕੰਵਰ ਬੇਦੀ ਦੀ ਮੁਖ਼ਬਰੀ ਕੀਤੀ ਸੀ। ਪਰ ਮੈਨੂੰ ਇਸ ਗੱਲ ਵਿਚ ਇਸ ਕਰਕੇ ਸਚਾਈ ਨਹੀਂ ਲੱਗੀ ਕਿਉਂਕਿ ਕੰਵਰ ਬੇਦੀ ਨੇ ਸਰਕਟ ਹਾਊਸ ਆਉਣਾ ਹੀ ਸੀ, ਪਰ ਉਸ ਨੂੰ ਇਹ ਗੱਲ ਕਿਸੇ ਨੇ ਨਾ ਦੱਸੀ ਕਿ ਤੇਰੇ ਤੇ ਅੱਜ ਅਟੈਕ ਹੋਵੇਗਾ। ਕੰਵਰ ਬੇਦੀ ਸਰਕਟ ਹਾਊਸ ਵਿਚ ਆ ਗਿਆ ਸੀ, ਉਸ ਤੇ ਅੱਜ ਅਟੈਕ ਹੋਣਾ ਸੀ, ਪਰ ਉਹ ਬੇਖ਼ਬਰ ਸੀ, ਇਹ ਮੈਨੂੰ ਪਤਾ ਕਿ ਜੇਕਰ ਉਸ ਨੂੰ ਮੌਕੇ ਤੇ ਵੀ ਪਤਾ ਲੱਗ ਜਾਂਦਾ ਤਾਂ ਉਹ ਕੋਈ ਫੁਕਰੇ ਧਾਲੀਵਾਲ ਤੋਂ ਕਮਜ਼ੋਰ ਨਹੀਂ ਸੀ। ਪਰ ਹੁਣ ਫੁਕਰਾ ਇਕੱਲਾ ਨਹੀਂ ਸੀ, ਉਸ ਸਮੇਂ ਕੰਵਰ ਬੇਦੀ ਤੇ ਅਟੈਕ ਕਰਨ ਵਾਲਾ ਫੁਕਰਾ ਧਾਲੀਵਾਲ, ਵਿਸ਼ਾਲ ਰੰਬਾਨੀ, ਭਾਰਤ ਭੂਸ਼ਣ, ਚਰਨਜੀਵ ਜੋਸ਼ੀ ਤੇ ਕੁਝ ਹੋਰ ਵੀ ਸਨ।
ਇਸ ਬਾਰੇ ਇਕ ਘਟਨਾ ਹੋਰ ਜ਼ਿਕਰ ਕਰਨਾ ਬਣਦਾ ਹੈ, ਜਿਸ ਬਾਰੇ ਕੰਵਰ ਬੇਦੀ ਨੇ ਵੀ ਖ਼ੁਲਾਸਾ ਕੀਤਾ ਸੀ, ਕੰਵਰ ਬੇਦੀ ਅਨੁਸਾਰ ਤ੍ਰਿਪੜੀ ਬਿੰਨੀ ਦੇ ਦਫ਼ਤਰ ਵਿਚ ਇਸ ਤੋਂ ਪਹਿਲਾਂ ਸ਼ਾਮ ਨੂੰ ਇਕ ਮੀਟਿੰਗ ਹੁੰਦੀ ਹੈ, ਉਸ ਮੀਟਿੰਗ ਵਿਚ ਕਥਿਤ ਬਲਜਿੰਦਰ, ਬਿੰਨੀ, ਫੁਕਰਾ ਧਾਲੀਵਾਲ ਤੇ ਕੁਝ ਹੋਰ ਵੀ ਸਨ, ਉੱਥੇ ਤਹਿ ਹੋ ਗਿਆ ਸੀ ਕਿ ਕੰਵਰ ਬੇਦੀ ਜੋ ਉਨ੍ਹਾਂ ਖ਼ਿਲਾਫ਼ ਲਿਖ
![]() |
| ਪੱਤਰਕਾਰੀ ਵਿਚ ਆ ਰਹੇ ਨਿਘਾਰ ਬਾਰੇ ਲਿਖੀ ਮੇਰੀ ਕਿਤਾਬ |
ਰਿਹਾ ਹੈ, ਉਸ ਨੂੰ ਸਬਕ ਸਿਖਾਉਣਾ ਹੀ ਪਵੇਗਾ। ਨਹੀਂ ਤਾਂ ਕੋਈ ਹੋਰ ਮੂੰਹ ਚੁੱਕੇਗਾ, ਪਰ ਇਸ ਤੋਂ ਪਹਿਲਾਂ ਤਾਂ ਮੇਰੀ ਕਿਤਾਬ ‘‘ਪੱਤਰਕਾਰ ਦੀ ਮੌਤ’’ ਛਪ ਹੀ ਚੁੱਕੀ ਸੀ। ਜਿਸ ਵਿਚ ਪੱਤਰਕਾਰਾਂ ਬਾਰੇ ਕਾਫ਼ੀ ਕੁਝ ਲਿਖਿਆ ਜਾ ਚੁੱਕਾ ਸੀ। ਪੱਤਰਕਾਰਾਂ ਬਾਰੇ ਪੱਤਰਕਾਰ ਦੀ ਮੌਤ ਕਿਤਾਬ ਵਿਚ ਬੜੇ ਸਨਸਨੀਖ਼ੇਜ਼ ਤੱਥ ਨਿੱਖਰ ਕੇ ਸਾਹਮਣੇ ਆਏ ਸੀ, ਉਸ ਤੋਂ ਪਹਿਲਾਂ 2003 ਵਿਚ ਮੈਂ ਦੇਸ਼ ਸੇਵਕ ਵਿਚ ਪੱਤਰਕਾਰਾਂ ਬਾਰੇ ਲਿਖ ਚੁੱਕਿਆ ਸੀ, ਸੰਡੇ ਕਵਰ ਸਟੋਰੀ ਕੀਤੀ ਸੀ, ਪੂਰਾ ਪੇਜ ਲੱਗਾ ਸੀ ਦੇਸ਼ ਸੇਵਕ ਦਾ, ਉਸ ਦਾ ਹੈਡਿੰਗ ਸੀ ‘‘ਮਿਸ਼ਨ ਬਣਿਆ ਬਿਜ਼ਨੈੱਸ’’। ਜਿਸ ਵਿਚ ਚੰਡੀਗੜ੍ਹ ਤੋਂ ਲੈ ਕੇ ਪੰਜਾਬ ਦੇ ਪੱਤਰਕਾਰਾਂ ਬਾਰੇ ਲਿਖਿਆ ਸੀ। ਪਰ ਇਹ ਤਾਂ ਨਹੀਂ ਹੋਇਆ ਕਿ ਮੈਨੂੰ ਕੁੱਟਣ ਲਈ ਕੋਈ ਪੱਤਰਕਾਰਾਂ ਵੱਲੋਂ ਸਾਜਿਸ਼ ਰਚੀ ਹੋਵੇ, ਪਰ ਕੰਵਰ ਬੇਦੀ ਦੇ ਲਿਖਣ ਦਾ ਅੰਦਾਜ਼ ਸਿੱਧਾ ਸੀ, ਉਸ ਦੀ ਲਿਖਤ ਤੋਂ ਸਪਸ਼ਟ ਹੁੰਦਾ ਸੀ, ਇਸ ਕਰਕੇ ਉਸ ਖ਼ਿਲਾਫ਼ ਪੱਤਰਕਾਰ ਸਾਜ਼ਿਸ਼ਾਂ ਰਚਣ ਲੱਗ ਪਏ ਸਨ। ਇਸ ਸਾਜਿਸ਼ ਵਿਚ ਬੇਦੀ ਅਨੁਸਾਰ ਜਸਪਾਲ ਸਿੰਘ ਢਿੱਲੋਂ ਦਾ ਰੋਲ ਵੀ ਸਪਸ਼ਟ ਹੋਇਆ ਹੈ। ਵਿਸ਼ਾਲ ਰੰਬਾਨੀ ਗਰੁੱਪ ਨੇ ਪਟਿਆਲਾ ਵਿਚ ਰਾਜ ਕਰਨਾ ਸੀ, ਅਫ਼ਸਰਾਂ ਤੋਂ ਪੁੱਠੇ ਸਿੱਧੇ ਕਥਿਤ ਕੰਮ ਕਰਾਉਣੇ ਸਨ, ਬਦਲੀਆਂ ਕਰਾਉਣ ਦਾ ਕੰਮ ਵੀ ਕਰਨਾ ਸੀ, ਜੇਕਰ ਬੇਦੀ ਵਰਗੇ ਪੱਤਰਕਾਰ ਉਨ੍ਹਾਂ ਖ਼ਿਲਾਫ਼ ਲਿਖਣ ਲੱਗ ਪਏ ਤਾਂ ਉਨ੍ਹਾਂ ਲਈ ਮੁਸ਼ਕਿਲ ਹੋ ਜਾਵੇਗੀ, ਇਸ ਕਰਕੇ ਉਹ ਕੰਵਰ ਬੇਦੀ ਦੀ ਜ਼ੁਬਾਨ ਬੰਦ ਕਰਾਉਣਾ ਚਾਹੁੰਦੇ ਸਨ ਤਾਂ ਕਿ ਅੱਗੇ ਕੋਈ ਉਨ੍ਹਾਂ ਖ਼ਿਲਾਫ਼ ਕੋਈ ਨਾ ਲਿਖੇ, ਉਹ ਪਟਿਆਲਾ ਵਿਚ ਕੁਝ ਵੀ ਗੰਦ ਪਾਉਣ, ਅਫ਼ਸਰਾਂ ਨੂੰ ਗਾਲ਼ਾਂ ਕੱਢਣ, ਬਲੈਕਮੇਲ ਕਰਨ ਪਰ ਕੋਈ ਵੀ ਪੱਤਰਕਾਰ ਉਨ੍ਹਾਂ ਖ਼ਿਲਾਫ਼ ਲਿਖਣ ਦੀ ਜੁਰੱਅਤ ਨਾ ਕਰੇ। ਉਨ੍ਹਾਂ ਵਿਰੁੱਧ ਉੱਠਦੀ ਅਵਾਜ਼ ਬੰਦ ਕਰਾਉਣ ਦਾ ਇਹ ਸਮੂਹਿਕ ਮਾਨਤਾ ਪ੍ਰਾਪਤ ਤਰੀਕੇ ਲੱਗ ਰਿਹਾ ਸੀ।
![]() |
| ਪੱਤਰਕਾਰਾਂ ਬਾਰੇ ‘ਇੰਡੋ ਪੰਜਾਬ’ ਮੈਗਜ਼ੀਨ ਦਾ ਕੱਢਿਆ ਵਿਸ਼ੇਸ਼ ਅੰਕ |
ਸਰਕਟ ਹਾਊਸ ਪਟਿਆਲਾ ਵਿਚ ਕੰਵਰ ਬੇਦੀ ਆ ਚੁੱਕਿਆ ਸੀ, ਸਾਜ਼ਿਸ਼ੀ ਪੱਤਰਕਾਰਾਂ ਨੂੰ ਖ਼ਬਰਾਂ ਪਹੁੰਚ ਚੁੱਕੀਆਂ ਸਨ। ਵਿਸ਼ਾਲ ਰੰਬਾਨੀ ਤੇ ਪ੍ਰਵੀਨ ਕੋਮਲ ਵੀ ਉੱਥੇ ਖੜੇ ਕੁਝ ਗੱਲਾਂ ਕਰ ਰਹੇ ਸਨ। ਕੁਝ ਹੋਰ ਪੱਤਰਕਾਰ ਵੀ ਆ ਚੁੱਕੇ ਸਨ, ਭਾਰਤ ਭੂਸ਼ਣ, ਚਰਨਜੀਤ ਜੋਸ਼ੀ ਵਰਗੇ ਫ਼ੋਟੋ ਗ੍ਰਾਫਰ ਵੀ ਪਹੁੰਚ ਚੁੱਕੇ ਸਨ। ਹੁਣ ਇਕ ਕਾਰ ਵਿਚ ਫੁਕਰਾ ਧਾਲੀਵਾਲ ਤੇ ਜਸਪਾਲ ਸਿੰਘ ਢਿੱਲੋਂ ਵੀ ਆ ਗਏ। ਪਤਾ ਲੱਗਾ ਕਿ ਧਾਲੀਵਾਲ ਜਸਪਾਲ ਢਿੱਲੋਂ ਨੂੰ ਦਫ਼ਤਰ ਵਿਚੋਂ ਵਿਸ਼ੇਸ਼ ਕਰਕੇ ਆਪਣੀ ਕਾਰ ਵਿਚ ਬੈਠ ਕੇ ਲੈ ਆਇਆ ਸੀ, ਕੰਵਰ ਬੇਦੀ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ।
ਕੰਵਰ ਬੇਦੀ ਇਕੱਲਾ ਨਹੀਂ ਸੀ ਉਸ ਨਾਲ ਉਸ ਦਾ ਚਾਚਾ ਸੀ ਸੁਖਬੀਰ। ਫੁਕਰਾ ਧਾਲੀਵਾਲ ਵੱਲ ਇਸ਼ਾਰਾ ਹੋ ਗਿਆ ਸੀ ਵਿਸ਼ਾਲ ਰੰਬਾਨੀ ਦਾ, ਤੇ ਉਸੇ ਵੇਲੇ ਅਚਾਨਕ ਹੀ ਚੁੱਪ ਚਾਪ ਅਖ਼ਬਾਰ ਪੜ੍ਹਨ ਵਿਚ ਮਸਤ ਬੈਠੇ ਕੰਵਰ ਬੇਦੀ ਦੀ ਪਿੱਠ ਤੇ ਫੁਕਰਾ ਧਾਲੀਵਾਲ ਨੇ ਹਾਕੀ ਦਾ ਵਾਰ ਕੀਤਾ। ਤਾਂ ਹੀ ਤਾਂ ਫੁਕਰਾ ਡਰਪੋਕ ਕਿਹਾ ਗਿਆ ਧਾਲੀਵਾਲ ਨੂੰ ਕਿਉਂਕਿ ਯਾਰ ਲਲਕਾਰ ਕੇ ਵਾਰ ਕਰਦਾ ਤਾਂ ਕਹਿੰਦੇ ਕਿ ਸੁਆਦ ਆਗਿਆ, ਪਿੱਠ ਤੇ ਵਾਰ ਕਰਨ ਵਾਲੇ ਨੂੰ ਆਪਾਂ ਇਨਸਾਨਾਂ ਦੀ ਫ਼ਿਤਰਤ ਵਾਲਾ ਗਿਣਦੇ ਹੀ ਨਹੀਂ, ਉਸ ਨਾਲ ਵੱਡੇ ਅਖ਼ਬਾਰਾਂ ਦੇ ਪੱਤਰਕਾਰਾਂ ਦੀ ਫ਼ੌਜ ਖੜੀ ਹੈ ਫਿਰ ਵੀ ਚੁੱਪ ਚੁਪੀਤੇ ਪਿੱਠ ਤੇ ਵਾਰ ਕਰ ਰਿਹਾ ਹੈ! ਦੂਜਾ ਵਾਰ ਕਰਨ ਲੱਗਾ ਸੀ ਤਾਂ ਕੰਵਰ ਬੇਦੀ ਦੇ ਚਾਚੇ ਸੁਖਬੀਰ ਨੇ ਰੋਕ ਲਿਆ, ਧਾਲੀਵਾਲ ਨਾਲ ਭਾਰਤ ਭੂਸ਼ਣ ਵੀ ਸੀ, ਵਿਸ਼ਾਲ ਰੰਬਾਨੀ, ਚਰਨਜੀਤ ਜੋਸ਼ੀ ਵੀ ਸੀ।
ਮੈਨੂੰ ਭਾਰਤ ਭੂਸ਼ਣ ਦੀ ਸਮਝ ਨਹੀਂ ਆਈ ਕਿ ਉਹ ਇਸ ਲੜਾਈ ਵਿਚ ਕਿਉਂ ਸੀ? ਉਸ ਦਾ ਇਕ ਕਾਰਨ ਤਾਂ ਇਹ ਵੀ ਸੀ ਕਿ ਉਹ ਵਿਸ਼ਾਲ ਰੰਬਾਨੀ ਦਾ ਮਾਤਹਿਤ ਸੀ। ਪਰ ਕਿਸੇ ਦੀ ਮਾਤਹਿਤੀ ਵਿਚ ਕੋਈ ਅਪਰਾਧ ਨਹੀਂ ਕਰੀਦਾ ਹੁੰਦਾ ਭੂਸ਼ਣ! ਭਾਰਤ ਭੂਸ਼ਣ ਇਕ ਬਹੁਤ ਹੀ ਸਿਆਣੇ ਤੇ ਚੰਗੇ ਪਰਿਵਾਰ ਦਾ ਬੱਚਾ ਹੈ, ਉਸ ਦੇ ਪਿਤਾ ਨਵੀਨ ਜੀ ਬਹੁਤ ਸਿਆਣੇ ਸਮਝਦਾਰ ਵਿਅਕਤੀ ਹਨ, ਉਸ ਦਾ ਪਿਤਾ ਨਵੀਨ ਜੀ ਮੇਰਾ ਬਹੁਤ ਚੰਗਾ ਮਿੱਤਰ ਰਿਹਾ ਹੈ, ਉਸ ਦੇ ਕਹਿਣ ਤੇ ਮੇਰਾ ਵੀ ਯੋਗਦਾਨ ਰਿਹਾ ਹੈ ਭਾਰਤ ਭੂਸ਼ਣ ਨੂੰ ਮੀਡੀਆ ਵਿਚ ਲਿਆਉਣ ਦਾ। ਕਿਉਂਕਿ ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਕੱਢੇ ਗਏ ਅਖ਼ਬਾਰ ‘ਸੱਚ ਕਹੂੰ’ ਦਾ ਮੁੱਢਲਾ ਸੈੱਟਅਪ
![]() |
| ‘ਸੱਚ ਕਹੂੰ’ ਅਖਬਾਰ ਲਈ ਪੱਤਰਕਾਰਾਂ ਦੀ ਨਿਯੁਕਤੀ ਕਰਨ ਸਮੇਂ ‘ਮੈਂ’ |
ਕਰਨ ਵਿਚ ਮੇਰਾ ਕਾਫ਼ੀ ਯੋਗਦਾਨ ਰਿਹਾ ਹੈ, ਸੱਚ ਕਹੂੰ ਦੀ ਪ੍ਰੈੱਸ ਕਮੇਟੀ ਪੱਤਰਕਾਰ ਨਿਯੁਕਤ ਕਰਨ ਵਾਲੀ ਕਮੇਟੀ ਵਿਚ ਮੈਂ ਵੀ ਸ਼ਾਮਲ ਸੀ। ਮੁੱਢਲੇ ਰੂਪ ਵਿਚ ਉਹ ਸੱਚ ਕਹੂੰ ਵਿਚ ਹੀ ਥੋੜ੍ਹਾ ਸਮਾਂ ਰਿਹਾ ਸੀ। ਉਸ ਤੋਂ ਬਾਅਦ ਉਸ ਨੇ ਹਿੰਦੁਸਤਾਨ ਟਾਈਮਜ਼ ਵਿਚ ਨਿਯੁਕਤੀ ਹਾਸਲ ਕਰ ਲਈ ਸੀ। ਆਪਣੇ ਪਿਤਾ ਨਵੀਨ ਵਾਂਗ ਚੰਗਾ ਤੇ ਸਿਆਣਾ ਮੁੰਡਾ ਹੈ ਭੂਸ਼ਣ ਅੱਜ ਵੀ,ਪਰ ਉਸ ਵੇਲੇ ਉਹ ਵੀ ਰੰਬਾਨੀ ਦੀਆਂ ਹੰਕਾਰ ਭਰੀਆਂ ਗੱਲਾਂ ਵਿਚ ਵਹਿ ਗਿਆ, ਉਸ ਨੇ ਆਪਣੇ ਇੰਚਾਰਜ ਵਿਸ਼ਾਲ ਰੰਬਾਨੀ ਦੀ ਮਾਤਹਿਤੀ ਵਿਚ ਇਸ ਕਾਰੇ ਵਿਚ ਸ਼ਮੂਲੀਅਤ ਕੀਤੀ। ਚਰਨਜੀਵ ਜੋਸ਼ੀ ਵੀ ਅਜਿਹੇ ਪਚੜੇ ਵਿਚ ਪੈਣ ਵਾਲਾ ਬੰਦਾ ਨਹੀਂ ਹੈ, ਪਰ ਇੱਧਰ ਵੀ ਜਸਪਾਲ ਢਿੱਲੋਂ ਦੀ ਕਥਿਤ ਸ਼ਹਿ ਲੱਗ ਰਹੀ ਸੀ।
ਕੰਵਰ ਬੇਦੀ ਦੀ ਪੱਗ ਫੁਕਰੇ ਧਾਲੀਵਾਲ ਨੇ ਲਾਹ ਦਿੱਤੀ ਸੀ। ਕਿਸੇ ਸਿੱਖ ਦੀ ਪੱਗ ਲਾਹੁਣ ਵਾਲਾ ਬੰਦਾ ਕਦੇ ਵੀ ਸਿੱਖ ਨਹੀਂ ਹੋ ਸਕਦਾ, ਕਿਉਂਕਿ ਪੱਗ ਹਰੇਕ ਸਿੱਖ ਲਈ ਗੁਰੂ ਦਾ ਸਤਿਕਾਰ ਹੈ। ਪੱਗ ਕਿਸੇ ਵੀ ਸਿਰ ਤੇ ਹੋਵੇ ਉਹ ਗੁਰੂ ਸਾਹਿਬ ਦੇ ਸਤਿਕਾਰ ਵਿਚ ਬੰਨੀ ਹੁੰਦੀ ਹੈ। ਦਸਤਾਰ ਗੁਰੂ ਸਾਹਿਬ ਨੇ ਦਿੱਤੀ ਹੈ ਬੜੀਆਂ ਕੁਰਬਾਨੀਆਂ ਤੇ ਆਪਣੇ ਪਰਿਵਾਰ ਵਾਰ ਕੇ। ਇਸ ਕਰਕੇ ਸਿਰ ਕਿਸੇ ਦਾ ਵੀ ਹੋਵੇ ਪਰ ਪੱਗ ਹਰ ਇਕ ਸਿੱਖ ਲਈ ਸਤਿਕਾਰ ਹੈ। ਉਹ ਸਤਿਕਾਰ ਗੁਰੂ ਜੀ ਲਈ ਹੁੰਦਾ ਹੈ। ਪਰ ਫੁਕਰਾ ਧਾਲੀਵਾਲ ਵਰਗੇ ਬਹੁਤ ਸਾਰੇ ਬੰਦੇ ਇਕ ਸਿੱਖ ਦੀ ਪੱਗ ਲਾਹੁਣ ਨੂੰ ਆਪਣਾ ਫ਼ਖਰ ਸਮਝਦੇ ਹਨ ਤੇ ਆਪਣੀ ਗਰਦਨ ਦੇ ਅੰਦਰ ਇਹ ਕਿੱਲਾ ਗੱਡ
![]() |
| ਸਰਦਾਰਾਂ ਦੀ ਪੱਗ ਲਾਉਣ ਵਾਲੇ ਸਰਦਾਰ ਨਹੀਂ ਗੱਦਾਰ ਹੁੰਦੇ |
ਲੈਂਦੇ ਹਨ ਕਿ ‘ਮੈਂ ਉਸ ਦੀ ਪੱਗ ਲਾਹ ਦਿੱਤੀ।’ ਕਿਉਂਕਿ ਉਸ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੁੰਦਾ ਕਿ ਉਸ ਨੇ ਕਿਸੇ ਸਿੱਖ ਦੀ ਦਸਤਾਰ ਨਹੀਂ ਲਾਹੀ ਸਗੋਂ ਉਸ ਨੇ ਤਾਂ ਗੁਰੂ ਜੀ ਵੱਲੋਂ ਬਖ਼ਸ਼ੀ ਹੋਈ ਦਸਤਾਰ ਦੀ ਬੇਅਦਬੀ ਕੀਤੀ ਹੈ। ਫੁਕਰਾ ਧਾਲੀਵਾਲ ਤਾਂ ਮੇਰੀ ਪੱਗ ਲਾਹੁਣ ਦਾ ਝੂਠ ਵੀ ਪੱਤਰਕਾਰਾਂ ਵਿਚ ਫੈਲਾਉਂਦਾ ਰਿਹਾ ਹੈ। ‘ਸਰਮਾਏਦਾਰ ਸਿੱਖ ਸਮਾਜ’ ਆਪਣੇ ਦੁਸ਼ਮਣਾ ਦੀਆਂ ਪੱਗਾਂ ਲਾਹੁਣ ਵਿਚ ਫ਼ਖਰ ਮਹਿਸੂਸ ਕਰਦਾ ਹੈ। ਜਦ ਕਿ ਇਹ ਗੁਰੂ ਦੀ ਬੇਅਦਬੀ ਹੈ।
ਕੰਵਰ ਬੇਦੀ ਵੱਲ ਫੁਕਰਾ ਧਾਲੀਵਾਲ ਨੇ ਜਦੋਂ ਦੂਜਾ ਵਾਰ ਕੀਤਾ ਤਾਂ ਉਸ ਦੇ ਚਾਚੇ ਸੁਖਬੀਰ ਨੇ ਰੋਕ ਲਿਆ ਸੀ। ਪਰ ਭੇੜੀਆਂ ਵਿਚ ਫਸਿਆ ਹੋਇਆ ਇਕੱਲਾ ਸ਼ੇਰ ਕੀ ਕਰ ਸਕਦਾ ਹੈ, ਚਾਚੇ ਸੁਖਬੀਰ ਨੇ ਕੰਵਰ ਬੇਦੀ ਦਾ ਬਚਾਅ ਕੀਤਾ, ਸਿਧਾਂਤ ਕਹਿੰਦਾ ਹੈ ਕਿ ਜੇਕਰ ਦੁਸ਼ਮਣ ਦੀ ਗਿਣਤੀ ਜ਼ਿਆਦਾ ਹੋਵੇ ਤਾਂ ਉੱਥੋਂ ਸਿਆਣਪ ਮੁਕਾਬਲਾ ਕਰਨ ਦੀ ਨਹੀਂ ਸਗੋਂ ਉੱਥੋਂ ਬਚ ਕੇ ਨਿਕਲ ਜਾਣ ਦੀ ਹੁੰਦੀ ਹੈ, ਬਹਾਦਰੀ ਦਿਖਾਉਣ ਅਤੇ ਲੜਾਈ ਲੜਨ ਵਿਚ ਫ਼ਰਕ ਹੁੰਦਾ ਹੈ, ਬਹਾਦਰੀ ਅਤੇ ਬੇਵਕੂਫ਼ੀ ਵਿਚ ਥੋੜ੍ਹਾ ਜਿਹਾ ਹੀ ਫ਼ਰਕ ਹੈ ਦੋਵਾਂ ਦੀ ਰਾਸ਼ੀ ਇੱਕੋ ਹੀ ਹੈ। ਕੰਵਰ ਬੇਦੀ ਨੇ ਚਲਾਕੀ ਕੀਤੀ ਤੇ ਉਹ ਇਨ੍ਹਾਂ ਕੋਲੋਂ ਬਚ ਕੇ ਭੱਜ ਲਿਆ, ਨਾਲ ਹੀ ਚਰਚ ਹੈ ਉਸ ਚਰਚ ਵਿਚ ਕ੍ਰਿਸਮਿਸ ਦਾ ਪ੍ਰੋਗਰਾਮ ਚੱਲ ਰਿਹਾ ਸੀ ਉੱਥੇ ਕੰਵਰ ਬੇਦੀ ਜਾ ਕੇ ਛੁਪ ਗਿਆ। ਭਾਰਤ ਭੂਸ਼ਣ ਤੇ ਚਰਨਜੀਵ ਜੋਸ਼ੀ ਉਸ ਨੂੰ ਮਾਰਨ ਲਈ ਉਸ ਦੇ ਪਿੱਛੇ ਭੱਜੇ, ਗ਼ਨੀਮਤ ਇਹ ਰਹੀ ਕਿ ਕੰਵਰ ਬੇਦੀ ਦਾ ਇਹ ਕੋਈ ਜ਼ਿਆਦਾ ਨੁਕਸਾਨ ਨਹੀਂ ਕਰ ਸਕੇ। ਪਰ ਦਸਤਾਰ ਫੁਕਰਾ ਧਾਲੀਵਾਲ ਨੇ ਕੰਵਰ ਬੇਦੀ ਦੀ ਲਾਹ ਲਈ ਸੀ, ਉਹ ਹੁਣ ਫੁਕਰੇ ਧਾਲੀਵਾਲ ਦੇ ਹੱਥ ਵਿਚ ਹੀ ਸੀ। ਇਹ ਪਤਾ ਨਹੀਂ ਕਿਉਂ ਵਾਪਰਿਆ ਕਿ ਪ੍ਰਵੀਨ ਕੋਮਲ ਉੱਥੇ ਖੜਨ ਦੀ ਬਜਾਇ ਉੱਥੋਂ ਭੱਜ ਗਿਆ ਸੀ, ਪਤਾ ਇਹ ਵੀ ਲੱਗਾ ਕਿ ਪ੍ਰਵੀਨ ਕੋਮਲ ਕੋਲ ਤਾਂ ਆਪਣਾ ਲਾਇਸੰਸੀ ਪਿਸਤੌਲ ਵੀ ਸੀ, ਪਰ ਫਿਰ ਉਹ ਉੱਥੋਂ ਕਿਉਂ ਖਿਸਕਿਆ? ਜਸਪਾਲ ਢਿੱਲੋਂ ਖੜ੍ਹਾ ਦੇਖਦਾ ਰਿਹਾ। ਇਸ ਤੋਂ ਵੀ ਅਲੋਕਾਰੀ ਗੱਲ ਦੇਖਣ ਨੂੰ ਮਿਲੀ ਕਿ ਇੱਥੇ ਹੋਰ ਪੱਤਰਕਾਰ ਵੀ ਸਨ, ਪਰ ਦੁਖ ਨਾਲ ਲਿਖਣਾ ਪੈ ਰਿਹਾ ਹੈ ਇਕ ਵੀ ਅਜਿਹਾ ਪੱਤਰਕਾਰ ਸਾਹਮਣੇ ਨਹੀਂ ਆਇਆ, ਜਿਸ ਨੇ ਇਹ ਕਿਹਾ ਹੋਵੇ ਕਿ ‘‘ ਕੰਵਰ ਬੇਦੀ ਨਾਲ ਅਜਿਹਾ ਨਾ ਕਰੋ’’ ਸਾਰੇ ਪੱਤਰਕਾਰ ਗਿੱਦੜਾਂ ਦੇ ਝੁੰਡ ਵਾਂਗ ਇਸ ਲੜਾਈ ਨੂੰ ਦੇਖ ਰਹੇ ਸਨ। ਸਾਰੇ ਹੀ ‘‘ਮੂਕ ਦਰਸ਼ਕ’’! ਇਤਿਹਾਸ ਉਨ੍ਹਾਂ ਨੂੰ ਅੱਜ ਵੀ ਲਾਹਣਤਾ ਪਾਉਂਦਾ ਹੈ, ਕਿਉਂਕਿ ਹੋ ਰਹੇ ਜ਼ੁਲਮ ਨੂੰ ਖੜੇ ਹੋਕੇ ਦੇਖੀ ਜਾਣ ਵਾਲਾ ਵੀ ਜ਼ੁਲਮ ਕਰਨ ਵਾਲਿਆਂ ਦੇ ਨਾਲ ਹੀ ਸਹਿਮਤ ਹੁੰਦਾ ਹੈ। ਇਹ ਕਲੰਕ ਉੱਥੇ ਖੜੇ ਪਟਿਆਲਾ ਦੇ ਪੱਤਰਕਾਰਾਂ ਦੇ ਮੱਥੇ ’ਤੇ ਹਮੇਸ਼ਾ ਰਹੇਗਾ। ਬੜੀ ਕਮਾਲ ਦੀ ਅਲੋਕਾਰੀ ਗੱਲ ਇਹ ਸੀ ਕਿ ਸਾਰੇ ਪੱਤਰਕਾਰ ਲਿਖਣ ਵਾਲੇ ਸਨ, ਲਿਖਦੇ ਨੇ ਹਮੇਸ਼ਾ, ਅਲੋਚਨਾ ਵੀ ਹੁੰਦੀ ਹੈ, ਉਹ ਖ਼ਿਲਾਫ਼ ਵੀ ਲਿਖਦੇ ਹਨ, ਵੱਡੇ ਵੱਡੇ ਅਖ਼ਬਾਰਾਂ ਵਿਚ, ਵਿਸ਼ਾਲ ਰੰਬਾਨੀ ਤਾਂ ਛੋਟੇ ਅਖ਼ਬਾਰਾਂ ਦੇ ਪੱਤਰਕਾਰਾਂ ਨੂੰ ਪੱਤਰਕਾਰ ਹੀ ਨਹੀਂ ਮੰਨਦਾ, ਇਕ ਛੋਟੇ ਜਿਹੇ ਅਖ਼ਬਾਰ ਦੇ ਪੱਤਰਕਾਰ ਨੇ ਇਨ੍ਹਾਂ ਵੱਡੇ ਅਖ਼ਬਾਰਾਂ ਦੇ ਪੱਤਰਕਾਰਾਂ ਦੀਆਂ ਜੜ੍ਹਾਂ ਹਿਲਾ ਦਿੱਤੀਆਂ।
ਉਸ ਦਿਨ ਦੀ ਸੰਭਾਵਨਾ ਇਹ ਵੀ ਸੀ ਕਿ ਜੇਕਰ ਮੈਂ ਉਸ ਪ੍ਰੈੱਸ ਕਾਨਫ਼ਰੰਸ ਵਿਚ ਹੁੰਦਾ ਤਾਂ ਫੁਕਰਾ ਧਾਲੀਵਾਲ ਨੇ ਮਿਲੀ ਹੱਲਾਸ਼ੇਰੀ ਦਾ ਫ਼ਾਇਦਾ ਉਠਾਉਂਦਿਆਂ ਮੇਰੇ ਤੇ ਵੀ ਅਟੈਕ ਕਰਨਾ ਸੀ। ਪਰ ਮੈਂ ਕਿਸੇ ਹੋਰ ਸਟੋਰੀ ਵਿਚ ਉਲਝਿਆ ਹੋਣ ਕਰਕੇ ਉਸ ਪ੍ਰੈੱਸ ਕਾਨਫ਼ਰੰਸ ਵਿਚ ਨਾ ਗਿਆ।
ਕੰਵਰ ਬੇਦੀ ਚਰਚ ਤੋਂ ਬਾਹਰ ਆਇਆ ਤਾਂ ਉੱਥੇ ਇਕ ਬੌਬੀ ਨਾਮ ਦਾ ਬੰਦਾ ਉਸ ਦਾ ਜਾਣਕਾਰ ਆ ਗਿਆ, ਉਸ ਨੇ ਕੰਵਰ ਬੇਦੀ ਨੂੰ ਐਕਟਿਵਾ ਤੇ ਬਿਠਾਇਆ ਤਾਂ ਉਸ ਨੂੰ ਅਜੀਤਪਾਲ ਕੋਹਲੀ ਦੇ ਘਰ ਕੋਲ ਛੱਡ ਦਿੱਤਾ। ਉੱਥੋਂ ਕੰਵਰ ਬੇਦੀ ਮਿੰਟੂ ਦੀ ਦੁਕਾਨ ਵਿਚ ਪਹੁੰਚ ਗਿਆ, ਉੱਥੇ ਕੋਮਲ ਨੂੰ ਸ਼ਾਇਦ ਮਿੰਟੂ ਨੇ ਹੀ ਬੁਲਾਇਆ ਹੋਵੇ, ਉੱਥੇ ਪ੍ਰਵੀਨ ਕੋਮਲ ਵੀ ਪਹੁੰਚ ਗਿਆ, ਪ੍ਰਵੀਨ ਕੋਮਲ ਬੇਦੀ ਨੂੰ ਆਪਣੇ ਘਰ ਲੈ ਗਿਆ, ਉੱਥੇ ਉਸ ਦੀ ਸਾਰੀ ਕਹਾਣੀ ਦੀ ਵੀਡੀਓ ਬਣਾਈ। ਵੀਡੀਓ ਉਸ ਨੇ ਵਾਇਰਲ ਕਰ ਦਿੱਤੀ। ਜਿਸ ਨੂੰ ਡਿਲੀਟ ਕਰਾਉਣ ਲਈ ਕਥਿਤ ਵਿਸ਼ਾਲ ਰੰਬਾਨੀ ਗਰੁੱਪ ਨੇ ਬੜਾ ਜ਼ੋਰ ਲਗਾਇਆ.. ਪਰ ਪਰਵੀਨ ਕੋਮਲ ਨੇ ਕਥਿਤ ਡਿਲੀਟ ਨਹੀਂ ਕੀਤੀ ਸੀ।
ਪਰ ਸਾਨੂੰ ਜਦੋਂ ਹੀ ਪਤਾ ਲੱਗਾ ਤਾਂ ਅਸੀਂ ਸਰਕਟ ਹਾਊਸ ਵਿਚ ਜਾਣ ਲੱਗੇ ਤਾਂ ਸਾਨੂੰ ਸੁਨੇਹਾ ਮਿਲਿਆ ਕਿ ਕੰਵਰ ਬੇਦੀ ਤਾਂ ਉੱਥੋਂ ਚਲਾ ਗਿਆ ਹੈ। ਤਾਂ ਹੁਣ ਸਾਡਾ ਕੰਮ ਸੀ ਕਿ ਕੰਵਰ ਬੇਦੀ ਨੂੰ ਲੱਭਣਾ। ਗੁਰਮੁਖ ਸਿੰਘ ਰੁਪਾਣਾ ਕੋਲ ਰਿਪੋਰਟ ਪਹੁੰਚ ਗਈ ਸੀ, ਉਸ ਨੇ ਕਿਹਾ ਕੰਵਰ ਬੇਦੀ ਦਾ ਉਹ ਬਹੁਤਾ ਨੁਕਸਾਨ ਨਹੀਂ ਕਰ ਸਕੇ, ਪਰ ਹਾਂ ਉਸ ਦੀ ਪੱਗ ਉਹ ਲਾਹ ਕੇ ਲੈ ਗਏ।
ਕੰਵਰ ਬੇਦੀ ਉਸ ਵੇਲੇ ਦੇ ਮੇਅਰ ਜਸਪਾਲ ਪ੍ਰਧਾਨ ਦਾ ਮੀਡੀਆ ਸੰਭਾਲਦਾ ਸੀ, ਉਸ ਦੀਆਂ ਖ਼ਬਰਾਂ ਮੀਡੀਆ ਨੂੰ ਭੇਜਦਾ ਸੀ, ਇਸੇ ਕਰਕੇ ਰੰਬਾਨੀ ਫ਼ੋਨ ਕਾਲ ਧਮਕੀ ਵਿਚ ਜਸਪਾਲ ਦਾ ਪ੍ਰਧਾਨ ਦਾ ਜ਼ਿਕਰ ਵੀ ਕਰਦਾ ਹੈ, ਬਾਅਦ ਵਿਚ ਵਿਸ਼ਾਲ ਰੰਬਾਨੀ ਨੇ ਜਸਪਾਲ ਪ੍ਰਧਾਨ ਤੇ ਸਿਕੰਦਰ ਮਲੂਕਾ ਦੇ ਖ਼ਿਲਾਫ਼ ਇਕ ਫ਼ਰਜ਼ੀ ਖ਼ਬਰ ਹਿੰਦੁਸਤਾਨ ਟਾਈਮਜ਼ (ਐਚਟੀ) ਵਿਚ ਲਗਾਈ, ਉਸ ਬਾਰੇ
![]() |
| ਜਸਪਾਲ ਸਿੰਘ ਪ੍ਰਧਾਨ |
ਸਿਕੰਦਰ ਮਾਲੂਕਾ ਨੇ ਕਥਿਤ ਉਸ ਨੂੰ ਤੇ ਐਚਟੀ ਨੂੰ ਨੋਟਿਸ ਭੇਜਿਆ। ਉਸ ਤੋਂ ਬਾਅਦ ਇਕ ਦਿਨ ਸਿਕੰਦਰ ਮਲੂਕਾ ਜਸਪਾਲ ਪ੍ਰਧਾਨ ਦੇ ਘਰ ਆਇਆ, ਉਨ੍ਹਾਂ ਪ੍ਰੈੱਸ ਕਾਨਫ਼ਰੰਸ ਕੀਤੀ ਤਾਂ ਕਥਿਤ ਤੌਰ ਤੇ ਵਿਸ਼ਾਲ ਰੰਬਾਨੀ ਨੇ ਬਾਅਦ ਵਿਚ (ਬਕੌਲ ਕੰਵਰ ਬੇਦੀ) ਸਿਕੰਦਰ ਮਾਲੂਕਾ ਤੇ ਮੇਅਰ ਜਸਪਾਲ ਪ੍ਰਧਾਨ ਕੋਲੋਂ ਮਾਫ਼ੀ ਮੰਗੀ ਤੇ ਉਨ੍ਹਾਂ ਨੂੰ ਮਨਾਇਆ। ਉਸੇ ਤਰ੍ਹਾਂ ਜਿਵੇਂ ਵਿਸ਼ਾਲ ਰੰਬਾਨੀ ਦੇ ਹਿੰਦੁਸਤਾਨ ਟਾਈਮਜ਼ ਵਿਚ ਉਸ ਦੇ ਆਕਾ ਰਮੇਸ਼ ਵਿਨਾਇਕ ਨੇ ਬਿਕਰਮ ਸਿੰਘ ਮਜੀਠੀਆ ਤੋਂ ਮਾਫ਼ੀ ਮੰਗੀ ਸੀ, ਮਾਫ਼ੀ ਮੰਗਣਾ ਵਾਲਾ ਜੇਕਰ ਉਸ ਦਾ ਉਸਤਾਦ ਹੀ ਹੈ ਤਾਂ ਫਿਰ ਉਸ ਨੂੰ ਕੀ ਫ਼ਰਕ ਪੈਂਦਾ ਹੈ। ਬੜੇ ਦੁਖ ਤੇ ਕਮਾਲ ਦੀ ਗੱਲ ਹੈ ਕਿ ਪੱਤਰਕਾਰੀ ਨੂੰ ਕਿੱਦਾਂ ਵਰਤਦੇ ਨੇ ਇਹ ਲੋਕ, ਤੇ ਸਿਆਸੀ ਤੇ ਬਿਊਰੋਕਰੇਟ ਇਨ੍ਹਾਂ ਤੋਂ ਡਰਦੇ ਹਨ।
ਕੰਵਰ ਬੇਦੀ ਨੇ ਆਪਣੇ ’ਤੇ ਅਟੈਕ ਦੀ ਦਰਖਾਸਤ ਥਾਣੇ ਵਿਚ ਦੇ ਦਿੱਤੀ ਅਰਬਨ ਅਸਟੇਟ ਥਾਣੇ ਦਾ ਇੰਚਾਰਜ ਸ. ਜੈਜ਼ੀ ਸੀ, ਪਟਿਆਲਾ ਦਾ ਐਸਐਸਪੀ ਗੁਰਮੀਤ ਚੌਹਾਨ ਸੀ, ਐੱਸ ਪੀ ਸਿਟੀ ਜਸਕਰਨ ਸਿੰਘ ਤੇਜਾ
ਐਸਪੀ ਪ੍ਰਿਤਪਾਲ ਸਿੰਘ ਥਿੰਦ ਹੁੰਦੇ ਸਨ। ਡੀ ਸੀ ਵਰੁਣ ਰੁਜ਼ਮ (30-5-2014 ਤੋਂ 2-2-2016) ਹੁੰਦੇ ਸਨ।
ਮਾਮਲਾ ਕਾਫ਼ੀ ਗੰਭੀਰ ਬਣ ਗਿਆ ਸੀ, ਕੰਵਰ ਬੇਦੀ ਅਨੁਸਾਰ ਪੁਲੀਸ ਨੂੰ ਸੰਭਾਲਣ ਦੀ ਡਿਊਟੀ ਮੁਕੰਮਲ ਤੌਰ ਤੇ ਕਥਿਤ ਜਸਪਾਲ ਸਿੰਘ ਢਿੱਲੋਂ ਦੀ ਲਗਾਈ ਗਈ ਸੀ, ਭਾਵੇਂ ਜਸਪਾਲ ਢਿੱਲੋਂ ਇਸ ਤੋਂ ਇਨਕਾਰ ਕਰਦੇ ਹਨ। ਪਰ ਕੰਵਰ ਬੇਦੀ ਦਾ ਦੋਸ਼ ਹੈ ਕਿ ਜਸਪਾਲ ਢਿੱਲੋਂ ਹੀ ਪੂਰਾ ਸਾਜਿਸ਼ ਘਾੜਾ ਸੀ। ਜਿੱਥੇ ਵਿਸ਼ਾਲ ਰੰਬਾਨੀ ਮੁੱਖ ਤੌਰ ਤੇ ਪੁਲੀਸ ਨੂੰ ਸੰਭਾਲਣ ਲਈ ਕੰਮ ਕਰ ਰਿਹਾ ਸੀ ਪਰ ਅਸਲੀ ਰੋਲ ਜਸਪਾਲ ਢਿੱਲੋਂ ਦਾ ਹੀ ਸੀ, ਕੰਵਰ ਬੇਦੀ ਨੇ ਕਿਹਾ ਕਿ ਜਸਪਾਲ ਢਿੱਲੋਂ ਦਾ ਨਾਮ ਉਹ ਐਫਆਈਆਰ ਵਿਚ ਲਿਖਾਉਣਾ ਚਾਹੁੰਦਾ ਸੀ, ਪਰ ਉਸ ਦਾ ਨਾਮ ਪੁਲੀਸ ਨੇ ਨਾ ਲਿਖਿਆ, ਜਿਸ ਦਾ ਉਸ ਨੂੰ ਬਾਅਦ ਵਿਚ ਪਤਾ ਲੱਗਾ। ਜਸਪਾਲ ਢਿੱਲੋਂ ਦੀ ਪੁਲੀਸ ਦੇ ਵੱਡੇ ਅਧਿਕਾਰੀਆਂ ਨਾਲ ਕਥਿਤ ਬਹੁਤ ਜ਼ਿਆਦਾ ਮਿੱਤਰਤਾ ਸੀ, ਪਟਿਆਲਾ ਦੇ ਪੱਤਰਕਾਰਾਂ ਵਿਚ ਇਹ ‘ਓਪਨ ਸਿਕਰੇਟ’ ਹੈ। ਜਸਪਾਲ ਸਿੰਘ ਢਿੱਲੋਂ ਡੀਪੀਆਰਓ ਉਜਾਗਰ ਸਿੰਘ ਦਾ ਖ਼ਾਸ ਸੀ, ਜਸਪਾਲ ਸਿੰਘ ਢਿੱਲੋਂ ਪਰਮਰਾਜ ਉਮਰਾਨੰਗਲ (ਪੀਪੀਐਸ ਤੋਂ ਆਈਪੀਐਸ ਬਣੇ) ਦਾ ਖ਼ਾਸ ਸੀ, ਹੋਰ ਵੀ ਪੁਲੀਸ ਅਧਿਕਾਰੀਆਂ ਨਾਲ ਉਸ ਦੀ ਉੱਠਣੀ ਬੈਠਣੀ ਸੀ, ਮਿੱਤਰਤਾ ਰਹੀ ਹੈ, ਢਿੱਲੋਂ ਪੁਲੀਸ ਦੇ ਕਈ ਸਪਲੀਮੈਂਟ ਵੀ ਅਜੀਤ ਅਖ਼ਬਾਰ ਵਿਚ ਪ੍ਰਕਾਸ਼ਿਤ ਕਰ ਚੁੱਕਿਆ ਸੀ। ਪੁਲੀਸ ਦੇ ਸਪਲੀਮੈਂਟ ਕੱਢਣ ਵਾਲੇ ਪੱਤਰਕਾਰਾਂ ਨੂੰ ਸੰਵੇਦਨਸ਼ੀਲ ਆਦਰਸ਼ਵਾਦੀ ਪੱਤਰਕਾਰਾਂ ਵੱਲੋਂ ‘ਲੋਕ ਹਿਤ’ ਦੇ ਪੱਤਰਕਾਰਾਂ ਦੀ ‘ਟਰਮ’ ਵਿਚ ਨਹੀਂ ਲਿਆ ਜਾਂਦਾ, ਸਗੋਂ ਆਦਰਸ਼ਵਾਦੀ ਪੱਤਰਕਾਰਾਂ ਸਮੇਤ ਆਮ ਸੰਵੇਦਨਸ਼ੀਲ ਲੋਕਾਂ ਵਿਚ ਪੁਲੀਸ ਦੇ ਸਪਲੀਮੈਂਟ ਕੱਢਣ ਵਾਲੇ ਪੱਤਰਕਾਰ ਨੂੰ ਪੁਲੀਸ ਦਾ ਚਮਚਾ ਆਮ ਕਿਹਾ ਜਾਂਦਾ ਹੈ (ਪਰ ਪੰਜਾਬੀ ਪੱਤਰਕਾਰਾਂ ਦੀ ਇਹ ਤਰਾਸਦੀ ਹੈ ਕਿ ਉਹ ਇਹ ਕਰਨ ਲਈ ਵੀ ਮਜਬੂਰ ਹੁੰਦੇ ਹਨ-ਲੋਕ ਤੇ ਪੱਤਰਕਾਰ ਜੋ ਮਰਜ਼ੀ ਕਹਿਣ) । ਪੁਲੀਸ ਦੇ ਸਪਲੀਮੈਂਟ ਕੱਢਣ ਵਾਲੇ ਪੱਤਰਕਾਰ ਪੁਲੀਸ ਦਾ ਹੀ ਪੱਖ ਕਰਦੇ ਹਨ, ਇਹ ਸੁਭਾਵਕ ਹੈ। ਇਸੇ ਕਰਕੇ ਜਸਪਾਲ ਸਿੰਘ ਢਿੱਲੋਂ ਹਮੇਸ਼ਾ ਹੀ ਪੁਲੀਸ ਦੇ ਹਿਤ ਵਿਚ ਹੀ
![]() |
| ਜਸਪਾਲ ਸਿੰਘ ਢਿੱਲੋਂ ਤੇ ਲੇਖਕ |
ਭੁਗਤਦਾ ਰਿਹਾ ਹੈ, ਇਹ ਸੁਭਾਵਕ ਹੈ ਕਿ ਉਸ ਦੀ ਪੁਲੀਸ ਅਧਿਕਾਰੀ ਵੀ ਪੂਰੀ ਮੰਨਦੇ ਸਨ। ਕੰਵਰ ਬੇਦੀ ਅਨੁਸਾਰ ਜਸਪਾਲ ਸਿੰਘ ਢਿੱਲੋਂ ਨੇ ਵਿਸ਼ਾਲ ਰੰਬਾਨੀ ਗਰੁੱਪ ਨੂੰ ਬਚਾਉਣ ਲਈ ਪੂਰੀ ਤਾਕਤ ਝੋਕ ਦਿੱਤੀ ਸੀ, (ਜਸਪਾਲ ਢਿੱਲੋਂ ਨੂੰ ਇਸ ਦਾ ਇਨਾਮ ਉਸ ਨੂੰ ਪਟਿਆਲਾ ਮੀਡੀਆ ਕਲੱਬ ਦਾ ਜਨਰਲ ਸਕੱਤਰ ਬਣਾ ਕੇ ਦਿੱਤਾ ਗਿਆ ਸੀ-ਕੁੱਝ ਲੋਕ ਸੋਚਣਗੇ ਕਿ ਜਸਪਾਲ ਸਿੰਘ ਢਿੱਲੋਂ ਦੇ ਖ਼ਿਲਾਫ਼ ਲਿਖਿਆ ਜਾ ਰਿਹਾ ਹੈ ਨਹੀਂ ਜੀ ਜਸਪਾਲ ਢਿੱਲੋਂ ਮੇਰਾ ਮਿੱਤਰ ਹੈ, ਪਰ ਇਤਿਹਾਸ ਲਿਖ ਰਿਹਾ ਹਾਂ ਜਿਸ ਵਿਚ ਮੈਂ ਖ਼ੁਦ ਨੂੰ ਵੀ ਨਹੀਂ ਬਖ਼ਸ਼ ਰਿਹਾ ਜੋ ਤੱਥ ਹਨ ਉਨ੍ਹਾਂ ਅਨੁਸਾਰ ਹੀ ਲਿਖ ਰਿਹਾ ਹਾਂ) ਪਰ ਪੁਲੀਸ ਇਸ ਮਾਮਲੇ ਵਿਚ ਆਪਣਾ ਸਿਰ ਨਹੀਂ ਫਸਾਉਣਾ ਚਾਹੁੰਦੀ ਸੀ। ਕੰਵਰ ਬੇਦੀ ਦੀ ਕੁੱਟਮਾਰ ਦਾ ਮੈਂ ਵੀ ਵਿਰੋਧੀ ਸੀ, ਮਨਦੀਪ ਜੋਸਨ ਤੇ ਹੋਰ ਵੀ ਕਈ ਪੱਤਰਕਾਰ, ਅਸੀਂ ਗੁਰਮੀਤ ਚੌਹਾਨ ਐਸਐਸਪੀ ਕੋਲ ਗਏ ਸੀ, ਪਰ ਉਸ ਨੇ ਕੋਈ ਜ਼ਿਆਦਾ ਤਵੱਜੋ ਨਹੀਂ ਦਿੱਤੀ, ਪਰ ਇਸ ਕੇਸ ਵਿਚ ਡੀ ਸੀ ਵਰੁਣ ਰੁਜ਼ਮ ਆਈਏ ਐੱਸ ਨੇ ਦਿਲਚਸਪੀ ਲਈ ਸੀ, ਸ਼ਾਇਦ ਡੀ ਸੀ ਦਾ ਹੀ ਕਹਿਣਾ ਹੋਵੇਗਾ ਤਾਂ ਐਸਪੀ ਸਿਟੀ ਜਸਕਰਨ ਸਿੰਘ ਤੇਜਾ, ਐਸਪੀ ਪ੍ਰਿਤਪਾਲ ਸਿੰਘ ਥਿੰਦ ਨੇ ਵੀ ਇਸ ਕੇਸ ਵਿਚ ਤਵੱਜੋ ਦਿੱਤੀ ਸੀ, ਇਕ ਦਿਨ ਐਸਪੀ ਸਿਟੀ ਤੇਜਾ ਨੇ ਵਿਸ਼ਾਲ ਰੰਬਾਨੀ ਗਰੁੱਪ ਨੂੰ ਬੁਲਾ ਕੇ ਕਿਹਾ ਸੀ, ‘‘ਤੁਸੀਂ ਕੰਵਰ ਬੇਦੀ ਦੇ ਘਰ ਜਾਓ, ਉਸ ਤੋਂ ਮਾਫ਼ੀ ਮੰਗੋ, ਉਸ ਨੂੰ ਨਵੀਂ ਪੱਗ ਦੇ ਕੇ ਆਓ.. ਜੇਕਰ ਉਹ ਮੰਨ ਜਾਵੇ ਤਾਂ ਬਚ ਜਾਓਗੇ ਨਹੀਂ ਤਾਂ ਤੁਸੀਂ ਉਸ ਦੀ ਦਸਤਾਰ ਲਾਹੀ ਹੈ, 295ਏ ਦਾ ਕੇਸ ਦਰਜ ਹੋ ਸਕਦਾ ਹੈ, ਜਦੋਂ ਤੱਕ ਕੇਸ ਸਾਡੇ ਕੋਲ ਹੈ ਅਸੀਂ ਬਚਾ ਲਵਾਂਗੇ ਪਰ ਜੇਕਰ ਇਹ ਕੇਸ ਸਾਡੇ ਕੋਲੋਂ ਬਾਹਰ ਨਿਕਲ ਗਿਆ ਤਾਂ ਤੁਹਾਨੂੰ ਕੋਈ ਨਹੀਂ ਬਚਾ ਸਕੇਗਾ’’ ਉਸ ਤੋਂ ਬਾਅਦ ਕੰਵਰ ਬੇਦੀ ਨੂੰ ਵੱਖ ਵੱਖ ਪੱਤਰਕਾਰਾਂ ਨੇ ਫ਼ੋਨ ਕੀਤਾ, ਪਰ ਉਸ ਤੋਂ ਬਾਅਦ ਕੰਵਰ ਬੇਦੀ ਨੇ ਉਨ੍ਹਾਂ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ। ਹੁਣ ਪੁਲੀਸ ਪੂਰੀ ਤਰ੍ਹਾਂ ਮੁਲਜ਼ਮ ਪੱਤਰਕਾਰਾਂ ਦਾ ਪੱਖ ਕਰ ਰਹੀ ਸੀ। ਅਸੀਂ ਵਾਰ ਵਾਰ ਐਸਐਸਪੀ ਨੂੰ ਡੀ ਸੀ ਨੂੰ ਮਿਲਣ ਜਾ ਰਹੇ ਸੀ, ਅਸੀਂ ਡੀ ਸੀ ਦਫ਼ਤਰ ਦੇ ਬਾਹਰ ਖੜੇ ਸੀ, ਕਿ ਸਾਡੇ ਇਕ ਸਾਥੀ ਕੋਲ ਵਿਸ਼ਾਲ ਰੰਬਾਨੀ ਦਾ ਫ਼ੋਨ ਆਇਆ, ਉਹ ਕਹਿ ਰਿਹਾ ਸੀ ਕਿ ‘‘ਸਾਨੂੰ ਪਤਾ ਹੈ ਕਿ ਤੁਸੀਂ ਡੀ ਸੀ ਤੇ ਐਸਐਸਪੀ ਨੂੰ ਮਿਲਣ ਲਈ ਖੜੇ ਹੋ, ਧਾਲੀਵਾਲ ਦਾ ਦੁਸ਼ਮਣ ਹੈ ਗੁਰਨਾਮ ਸਿੰਘ ਅਕੀਦਾ, ਉਹ ਉਸ ’ਤੇ ਅਟੈਕ ਕਰੇਗਾ, ਹੁਣੇ ਹੀ ਆ ਰਿਹਾ ਹੈ,’’ ਇਹ ਗੱਲ ਸਾਡੇ ਸਾਥੀ ਨੇ ਸਾਨੂੰ ਦੱਸੀ ਤਾਂ ਅਸੀਂ ਸਲਾਹ ਕੀਤੀ ਕਿ ਹੁਣ ਕੀ ਕੀਤਾ ਜਾਵੇ? ਤਾਂ ਸਭ ਨੇ ਇੱਥੇ ਸਮਝਦਾਰੀ ਦਿਖਾਈ ਤੇ ਉਹ ਕਹਿਣ ਲੱਗੇ ਕਿ ਆਪਾਂ ਕਿਸੇ ਵੀ ਤਰ੍ਹਾਂ ਦੀ ਲੜਾਈ ਵਿਚ ਨਹੀਂ ਪਵਾਂਗੇ, ਸਾਰੇ ਸਹਿਮਤ ਹੋ ਗਏ ਕਿ ‘ਸਾਡਾ ਕੰਮ ਪਬਲਿਕ ਥਾਂ ਤੇ ਲੜਨਾ ਨਹੀਂ ਹੈ, ਸਾਡਾ ਕੰਮ ਕਾਨੂੰਨੀ ਲੜਾਈ ਲੜਨਾ ਹੈ’ ਅਸਲ ਵਿਚ ਵਿਸ਼ਾਲ ਰੰਬਾਨੀ ਦਾ ਇਹ ਟੈਕਟ ਸੀ ਕਿ ਅਸੀਂ ਐਸਐਸਪੀ ਡੀ ਸੀ ਨੂੰ ਨਾ ਮਿਲ ਸਕੀਏ, ਵਿਸ਼ਾਲ ਰੰਬਾਨੀ ਦੇ ਦਿਮਾਗ਼ ਦੀ ਦਾਦ ਦੇਣੀ ਬਣਦੀ ਹੈ ਕਿ ਦੁਸ਼ਮਣ ਨੂੰ ਉਹ ਕਿਵੇਂ ਭੁਲੇਖਿਆਂ ਵਿਚ ਪਾ ਕੇ ਆਪਣਾ ਉੱਲੂ ਸਿੱਧਾ ਕਰ ਰਿਹਾ ਸੀ।
ਪੁਲੀਸ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਸੀ, ਜਦ ਕਿ ਥਾਣੇ ਵਿਚ ਦਿੱਤੀ ਸ਼ਿਕਾਇਤ ਸਿੱਧੇ ਤੌਰ ਤੇ ਨਾਮ ਵਿਸ਼ਾਲ ਰੰਬਾਨੀ, ਫੁਕਰਾ ਧਾਲੀਵਾਲ, ਚਰਨਜੀਵ ਜੋਸ਼ੀ, ਭਾਰਤ ਭੂਸ਼ਣ ਦਾ ਦਰਜ ਸੀ।
ਆਖ਼ਿਰ ਕੰਵਰ ਬੇਦੀ ਨੂੰ ਇਹ ਕੇਸ ਅਦਾਲਤ ਵਿਚ ਲੈ ਕੇ ਜਾਣਾ ਪਿਆ। ਉੱਥੇ ਵੀ ਉਸ ਦੀ ਵਕਾਲਤ ਦੀ ਲੜਾਈ ਗਗਨਦੀਪ ਘੀੜੇ ਨੇ ਹੀ ਲੜੀ। ਗਗਨਦੀਪ ਘੀੜਾ ਹੀ ਇਕ ਅਜਿਹਾ ਵਕੀਲ ਉੱਭਰ ਕੇ ਸਾਹਮਣੇ ਆਇਆ ਸੀ ਕਿ ਵਿਸ਼ਾਲ
![]() |
| ਐਡਵੋਕੇਟ ਗਗਨਦੀਪ ਘੀੜੇ |
ਰੰਬਾਨੀ ਵਰਗੇ ਗਰੁੱਪ ਦੇ ਖ਼ਿਲਾਫ਼ ਲੜਨ ਦਾ ਜੇਰਾ ਰੱਖਦਾ ਸੀ, ਭਾਵੇਂ ਉਸ ਨੂੰ ਵੀ ਬਦਨਾਮ ਕਰਨ ਲਈ ਇਹ ਗੱਲ ਫੈਲਾਈ ਗਈ ਕਿ ਗਗਨਦੀਪ ਘੀੜੇ ਨਾਲ ਉਨ੍ਹਾਂ ਦੀ ਮੀਟਿੰਗ ਹੋ ਗਈ ਹੈ ਪਰ ਉਹ ਹੁਣ ਸਾਡੇ ਖ਼ਿਲਾਫ਼ ਕੋਈ ਜ਼ਿਆਦਾ ਕਾਰਵਾਈ ਨਹੀਂ ਕਰੇਗਾ। ਜਦ ਕਿ ਇਹ ਕੋਰਾ ਝੂਠ ਸੀ।
ਪੁਲੀਸ ਨੇ ਕੰਵਰ ਬੇਦੀ ਦੇ ਪੱਖ ਵਿਚ ਕੁਝ ਨਾ ਕੀਤਾ, ਵਿਸ਼ਾਲ ਰੰਬਾਨੀ ਵੱਲੋਂ ਜੱਜ ਨੂੰ ਵੀ ਆਪਣੇ ਪੱਖ ਵਿਚ ਹੋਣ ਦੀਆਂ ਭਰਾਂਤੀਆਂ ਫੈਲਾਈਆਂ ਜਾ ਰਹੀਆਂ ਸਨ। ਕੀ ਜੱਜ ਨਾਲ ਵਿਸ਼ਾਲ ਰੰਬਾਨੀ ਦੀ ਮਿਲਣੀ ਹੋਈ ਸੀ? ਇਹ ਸੱਚ ਹੈ ਜਾਂ ਝੂਠ ਹੈ ਇਸ ਬਾਰੇ ਅਸੀਂ ਇੱਥੇ ਪੁਸ਼ਟੀ ਨਹੀਂ ਕਰਦੇ। ਪਰ ਪਟਿਆਲਾ ਦੇ ਲੀਡਰਾਂ, ਬਿਊਰੋਕਰੇਸੀ ਤੇ ਪੁਲੀਸ ਵਿਚ ਇਸ ਦੀ ਚਰਚਾ ਸੀ। ਵਿਸ਼ਾਲ ਰੰਬਾਨੀ ਗਰੁੱਪ ਦੀ ਪੂਰੀ ਚੜ੍ਹਤ ਸੀ।
ਅਸੀਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਕ ਚਿੱਠੀ ਲਿਖੀ ਸੀ, ਜਿਸ ਵਿਚ ਕੰਵਰ ਬੇਦੀ ਦੀ ਦਸਤਾਰ ਲਾਹੁਣ ਦਾ ਜ਼ਿਕਰ ਸੀ। ਪਰ ਉਸ ਚਿੱਠੀ ਦਾ ਜਵਾਬ ਅੱਜ ਤੱਕ ਸਾਡੇ ਕੋਲ ਨਹੀਂ ਆਇਆ, ਜਾਂ ਤਾਂ ਉਨ੍ਹਾਂ ਕੋਲ ਚਿੱਠੀ ਪੁੱਜੀ ਨਹੀਂ ਜਾਂ ਫਿਰ ਪੰਥਕ ਬੇਅਦਬੀ ਬਾਰੇ ਤਖ਼ਤ ਦੇ ਜਥੇਦਾਰ ਸਾਹਿਬਾਨ ਨੂੰ ਕੋਈ ਬਹੁਤੀ ਚਿੰਤਾ ਨਹੀਂ ਸੀ, ਪਟਿਆਲਾ ਦੇ ਲੀਡਰਾਂ ਵਿਚ ਪ੍ਰੋ. ਕਿਰਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਵਰਗੇ ਵੀ ਵਿਸ਼ਾਲ ਰੰਬਾਨੀ ਦੇ ਨਾਲ ਹੀ ਖੜੇ ਨਜ਼ਰ ਆਏ ਜਦ ਕਿ ਕੰਵਰ ਬੇਦੀ ਤਾਂ ਪ੍ਰੋ. ਬਡੂੰਗਰ ਦੇ ਹਰ ਸਮੇਂ ਨਾਲ ਰਹਿੰਦਾ ਸੀ।
ਬਾਕੀ ਅਗਲੇ ਭਾਗ ਵਿਚ... ਪੜ੍ਹਦੇ ਰਹੋ ਹੁਣ ਆਖ਼ਰੀ ਕਾਂਡ ਚੱਲ ਰਹੇ ਹਨ... ਬੜੇ ਦਿਲਚਸਪ ਤੇ ਹੈਰਾਨੀ ਜਨਕ ਹਨ...
ਨੋਟ : ਹੋ ਸਕਦਾ ਹੈ ਕਿ ਪੱਤਰਕਾਰੀ ਦਾ ਇਤਿਹਾਸ ਲਿਖਣ ਲੱਗਿਆਂ ਕਿਤੇ ਕੋਈ ਸੂਚਨਾ ਜਾਂ ਘਟਨਾ ਗ਼ਲਤ ਲਿਖ ਦਿੱਤੀ ਹੋਵੇ, ਸ਼ਾਇਦ ਜਿਸ ਦੀ ਸੂਚਨਾ ਮੇਰੇ ਕੋਲ ਅਧੂਰੀ ਹੋਵੇ, ਕਿਸੇ ਕੋਲ ਹੋਰ ਜਾਣਕਾਰੀ ਹੋਵੇ ਜਾਂ ਫਿਰ ਸਹੀ ਘਟਨਾ ਦਾ ਵੇਰਵਾ ਹੋਵੇ ਤਾਂ ਕਿਰਪਾ ਕਰਕੇ ਬਲਾਗ ਦੇ ਹੇਠਾਂ ਟਿੱਪਣੀ ਕਰ ਸਕਦਾ ਹੈ, ਜਾਂ ਮੇਰੇ ਹੇਠਾਂ ਦਿੱਤੇ ਮੋਬਾਇਲ ਨੰਬਰ ਤੇ ਫ਼ੋਨ ਕਰਕੇ ਦੱਸ ਸਕਦਾ ਹੈ। ਬਲਾਗ ਵਿਚ ਸੋਧ ਕੀਤੀ ਜਾਵੇਗੀ, ਕੋਈ ਵੀ ਗੱਲ ਆਖ਼ਰੀ ਸੱਚ ਨਹੀਂ ਹੁੰਦੀ। ਇਤਿਹਾਸਕ ਘਟਨਾਵਾਂ ਵਿਚ ਕੁਝ ਮਿੱਤਰਾਂ ਦੋਸਤਾਂ ਨੂੰ ਗ਼ੁੱਸਾ ਵੀ ਆ ਸਕਦਾ ਹੈ ਮੈਂ ਉਨ੍ਹਾਂ ਤੋਂ ਮਾਫ਼ੀ ਮੰਗਦਾ ਹਾਂ...
ਮੇਰਾ ਮੋਬਾਇਲ ਨੰਬਰ : 8146001100













No comments:
Post a Comment