Monday, March 02, 2026

ਕਈ ਲੜਾਈਆਂ ਤੋਂ ਬਾਅਦ ਰਵੇਲ ਸਿੰਘ ਭਿੰਡਰ ਗਰੁੱਪ ਦਾ ‘ਪਟਿਆਲਾ ਮੀਡੀਆ ਕਲੱਬ’ ਤੇ ਹੋਇਆ ਕਬਜ਼ਾ

ਪੱਤਰਕਾਰੀ ਦਾ ਇਤਿਹਾਸ ਭਾਗ -23

ਲੇਖਕ : ਗੁਰਨਾਮ ਸਿੰਘ ਅਕੀਦਾ

ਜਿੱਤ ਦੀ ਖੁਸ਼ੀ ਵਿਚ ਪੱਤਰਕਾਰਾਂ ਦੀ ਟੀਮ ਦੀ ਇਕ ਸੰਕੇਤਕ ਫੋਟੋ

ਪਟਿਆਲਾ ਵਿਚ ਪੱਤਰਕਾਰਾਂ ਦੀ ਲੜਾਈ ਕਾਫ਼ੀ ਚਰਮ ਸੀਮਾ ਤੇ ਪਹੁੰਚ ਗਈ ਸੀ, ਪ੍ਰਧਾਨ ਰਵੇਲ ਸਿੰਘ ਭਿੰਡਰ ਦੇ ਪਿੱਛੇ ਵੀ  ਪੱਤਰਕਾਰਾਂ ਦੀ ਫ਼ੌਜ ਸੀ, ਫ਼ੌਜ ਤਾਂ ਸੀ ਹੀ, ਪਰ ਨਾਲ ਹੀ ਸਾਜਿਸ਼ਘਾੜੇ ਵਿਸ਼ਾਲ ਰੰਬਾਨੀ ਵਰਗਿਆਂ ਦਾ ਇਕ ਗੁੱਟ ਵੀ ਸਾਜ਼ਿਸ਼ਾਂ ਘੜ ਰਹੇ ਸਨ। ਜਗਜੀਤ ਸਿੰਘ ਦਰਦੀ ਨਾਲ ਤਾਂ ਉਨ੍ਹਾਂ ਰਾਬਤਾ ਕਾਇਮ ਕਰ ਹੀ ਲਿਆ ਸੀ, ਸੀਨੀਅਰ ਪੱਤਰਕਾਰ ਗੁਰਮੁਖ ਸਿੰਘ ਰੁਪਾਣਾ ਨੂੰ ਕਢਾਉਣ ਲਈ, ਮਨਦੀਪ ਸਿੰਘ ਜੋਸਨ ਦੀਆਂ ਵੀ ਸ਼ਿਕਾਇਤਾਂ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਸਨ, ਮੇਰੇ ਖ਼ਿਲਾਫ਼ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸੁਰਿੰਦਰ ਤੇਜ਼ ਕੋਲ ਇਹ ਸ਼ਿਕਾਇਤ ਕੀਤੀ ਕਿ ‘‘ਗੁਰਨਾਮ ਸਿੰਘ ਅਕੀਦਾ ਕਰੱਪਟ ਪੱਤਰਕਾਰ ਹੈ! ਲੋਕਾਂ ਨੂੰ ਬਲੈਕਮੇਲ ਕਰਦਾ ਹੈ, ਪੰਜਾਬੀ ਯੂਨੀਵਰਸਿਟੀ ਵਿਚ ਠੱਗੀਆਂ ਮਾਰ ਰਿਹਾ ਹੈ, ਲੋਕਾਂ ਨੂੰ ਪ੍ਰੇਸ਼ਾਨ ਕਰਦਾ ਹੈ, ਬਗੈਰਾ ਬਗੈਰਾ’’ ਮੇਰੇ ਸੰਪਾਦਕ ਸੁਰਿੰਦਰ ਤੇਜ਼ ਨੇ ਆਪਣੇ ਅਖ਼ਬਾਰ ਦੇ ਪੱਤਰਕਾਰ ਤੇ ਵਿਸ਼ਵਾਸ ਨਹੀਂ ਕੀਤਾ, ਸਗੋਂ ਉਸ ਨੇ ਇਸ ਮਾਮਲੇ ਦੀ ਪੜਤਾਲ ਵੀ ਕਰਵਾਈ, ਸਰਬਜੀਤ ਸਿੰਘ ਭੰਗੂ ਨੂੰ ਪੁੱਛਿਆ ਗਿਆ, (ਮੈਨੂੰ ਨਹੀਂ ਪਤਾ ਕਿ ਸੁਰਿੰਦਰ ਤੇਜ਼ ਮੇਰੇ ਏਨਾ ਖ਼ਿਲਾਫ਼ ਕਿਉਂ ਸੀ? ਜਿਸ ਸ਼ਿਕਾਇਤ ਦਾ ਉਸ ਨੂੰ ਪਤਾ ਹੀ ਸੀ ਕਿ ਇਹ ਝੂਠੀ ਹੈ ਉਸ ਤੇ ਵੀ ਕਾਰਵਾਈ ਹੁੰਦੀ ਸੀ, ਡੈਸਕ ਤੋਂ ਮੇਰੇ ਕੋਲ ਖ਼ਬਰ ਪਹੁੰਚ ਜਾਂਦੀ ਸੀ ਕਿ ਜਦੋਂ ਹੀ ਡੈਸਕ ਵੱਲ ਸੁਰਿੰਦਰ ਤੇਜ਼ ਗੇੜਾ ਮਾਰਦੇ ਤਾਂ ਉੱਚੀ ਉੱਚੀ ਬੋਲਦੇ ਕਹਿੰਦੇ ਅਕੀਦੇ ਦੀਆਂ ਖ਼ਬਰਾਂ ਦੇਖ ਕੇ ਲਾਇਆ ਕਰੋ..ਡੈਸਕ ਕੀ ਕਰੇ ਤਾਂ ਉਹ ਮੇਰੀ ਹਰ ਖ਼ਬਰ ਦੇ ਇਕ ਇਕ ਸ਼ਬਦ ਬਾਰੇ ਗ਼ੌਰ ਕਰਦੇ, ਰਾਤ ਨੂੰ ਦਸ ਵਜੇ ਖ਼ਬਰ ਦਾ ਪੱਖ ਲੈਣ ਲਈ ਮੇਰੇ ਕੋਲ ਡੈਸਕ ਤੋਂ ਫ਼ੋਨ ਆਉਂਦਾ, ਧਰਨਿਆਂ ਪ੍ਰਦਰਸ਼ਨਾਂ ਦੀਆਂ ਖ਼ਬਰਾਂ ਤੇ ਕਦੇ ਪੱਖ ਨਹੀਂ ਲਿਆ ਜਾਂਦਾ ਪਰ ਮੈਥੋਂ ਪੱਖ ਮੰਗਾਇਆ ਜਾਂਦਾ, ਮੈਂ ਡੈਸਕ ਦਾ ਕਸੂਰ ਕੱਢਦਾ ਰਿਹਾ ਪਰ ਅਸਲ ਵਿਚ ਸੁਰਿੰਦਰ ਤੇਜ਼ ਦਾ ਹੀ ਪ੍ਰਤਾਪ ਸੀ ਕਿ ਉਸ ਨੇ ਮੇਰਾ ਕਿਰਦਾਰ ਇਕ ਤਰ੍ਹਾਂ ਨਾਲ ਡੈਸਕ ਤੇ ਸ਼ੱਕੀ ਬਣਾ ਦਿੱਤਾ ਸੀ, ਪਰ ਮੈਨੂੰ ਕੱਢ ਨਹੀਂ ਸਕਿਆ):  ਮੇਰੇ ਵਿਰੁੱਧ ਸ਼ਿਕਾਇਤਾਂ ਦੀ ਪੰਜਾਬੀ ਯੂਨੀਵਰਸਿਟੀ ਵਿਚ ਪੂਰੀ ਪੜਤਾਲ ਕੀਤੀ ਗਈ, ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਵੱਲੋਂ ਮੇਰੇ ਖ਼ਿਲਾਫ਼ ਪੰਜਾਬੀ ਟ੍ਰਿਬਿਊਨ
ਬਲਵਿੰਦਰ ਸਿੰਘ 

ਵਿਚ ਸਿਲਸਿਲਾ ਸ਼ਿਕਾਇਤਾਂ ਦਾ ਸ਼ੁਰੂ ਹੋਇਆ। ਮੇਰੇ ਬਹੁਤ ਹੀ ਚੰਗੇ ਦੋਸਤ ਰਹੇ ਡੀਟੀਐਫ ਵਾਲਿਆਂ ਨੇ ਤਾਂ ਸ਼ਿਕਾਇਤਾਂ ਦੀ ਹਨੇਰੀ ਲਿਆ ਦਿੱਤੀ। ਸੈਫੀ ਵਾਲਿਆਂ ਨੇ ਵੀ ਸਿਰਾ ਹੀ ਕਰ ਦਿੱਤਾ। ਯੂਨੀਵਰਸਿਟੀ ਵਿਚ ਇਕ ਡਾ. ਸਿੰਮੀ ਹੈ, ਉਸ ਦਾ ਪਤੀ ਯੂਨੀਵਰਸਿਟੀ ਵਿਰੁੱਧ ਹੁੰਦੇ ਕੇਸਾਂ ਨੂੰ ਸੰਭਾਲਦਾ ਸੀ। ਇਕ ਦਿਨ ਬਲਵਿੰਦਰ ਸਿੰਘ ਜਾਗਰਣ ਤੇ ਮੈਂ ਸਾਂਝੀ ਖ਼ਬਰ ਕੀਤੀ, ਮੈਂ ਖ਼ਬਰ ਲਿਖਣ ਵਿਚ ਰੁੱਝਿਆ ਸੀ ਤਾਂ ਡਾ. ਸਿੰਮੀ ਤੋਂ ਪੱਖ ਬਲਵਿੰਦਰ ਸਿੰਘ ਨੇ ਲਿਆ, ਮੇਰੀ ਵੀ ਖ਼ਬਰ ਪ੍ਰਕਾਸ਼ਿਤ ਹੋ ਗਈ, ਡਾ. ਸਿੰਮੀ ਨੇ ਮੇਰੀ ਸ਼ਿਕਾਇਤ  ਮੇਰੇ ਸੰਪਾਦਕ ਸੁਰਿੰਦਰ ਤੇਜ਼ ਕੋਲ ਕਰ ਦਿੱਤੀ, ਕਿਉਂਕਿ ਇਹ ਵੀ ਉਸੇ ਗਰੁੱਪ ਦੇ ਨਾਲ ਸਾਂਝ ਰੱਖਦੀ ਸੀ, ਮੈਨੂੰ ਸੁਰਿੰਦਰ ਤੇਜ਼ ਨੇ ਮੁਅੱਤਲ ਕਰ ਦਿੱਤਾ, ‘‘ਇਹ ਵੀ ਭਲਾ ਕੋਈ ਮੁਅੱਤਲ ਕਰਨ ਵਾਲੀ ਗੱਲ ਸੀ?’’ ਸਿੰਮੀ ਨੂੰ ਇੰਜ ਸੀ ਕਿ ਮੇਰੀਆਂ ਮਿੰਨਤਾਂ ਕਰੇਗਾ। ਪਰ ਕੁਝ ਦਿਨਾ ਬਾਅਦ ਹੀ ਸੁਰਿੰਦਰ ਤੇਜ਼ ਨੇ ਮੇਰੀਆਂ ਖ਼ਬਰਾਂ ਬਹਾਲ ਕਰ ਦਿੱਤੀਆਂ। ਵਿਸ਼ਾਲ ਰੰਬਾਨੀ ਦੀ ਸ਼ਹਿ ਤੇ ਕਿੰਨਾ ਜ਼ੋਰ ਲੱਗਿਆ ਪਿਆ ਸੀ ਕਿ ਕਿਸੇ ਵੀ ਹਾਲਤ ਵਿਚ ਗੁਰਨਾਮ ਸਿੰਘ ਅਕੀਦਾ ਨੂੰ ਪੰਜਾਬੀ ਟ੍ਰਿਬਿਊਨ ਵਿਚੋਂ ਕਢਵਾਇਆ ਜਾਵੇ। ਪਰ ਧੰਨ ਹੈ ਟ੍ਰਿਬਿਊਨ ਦੇ ਟਰੱਸਟ ਦੇ..। 

ਕਹਾਣੀ ਇਕ ਹੋਰ ਵੀ ਹੈ ਮੈਂ ਸੁਰਜੀਤ ਸਿੰਘ ਅਬਲੋਵਾਲ ਬਾਰੇ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ, ਉਸ ਨੂੰ ਅਕਾਲੀ ਸਰਕਾਰ ਨੇ ਪੰਜਾਬ ਸੇਰ ਸਪਾਟਾ ਵਿਕਾਸ ਨਿਗਮ ਦਾ ਚੇਅਰਮੈਨ ਲਗਾਇਆ ਸੀ। ਉਸ ਬਾਰੇ ਮੈਂ ਇਕ ਖ਼ਬਰ ਲਗਾਈ ਸੀ, ਇਹ ਖ਼ਬਰ ਉਸ ਦੀ ਅਲੋਚਨਾ ਕਰਨ ਵਾਲੀ ਸੀ। ਮੇਰੇ ਬਹੁਤ ਹੀ ਖ਼ਾਸ ਮਿੱਤਰ ਪੱਤਰਕਾਰ ਰੰਬਾਨੀ ਗਰੁੱਪ ਤੋਂ, ਸੁਰਜੀਤ ਸਿੰਘ

ਸੁਰਜੀਤ ਸਿੰਘ ਅਬਲੋਵਾਲ ਬਾਰੇ ਛਪੀ ਰਿਪੋਰਟ

ਅਬਲੋਵਾਲ ਦੇ ਘਰੇ ਗਏ, ਉਸ ਕੋਲ ਕਈ ਘੰਟੇ ਬੈਠੇ ਰਹੇ, ਤੇ ਉਸ ਨੂੰ ਮਨਾਉਂਦੇ ਰਹੇ ਕਿ ਉਹ ਗੁਰਨਾਮ ਸਿੰਘ ਅਕੀਦਾ ਦੀ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਨੂੰ ਸ਼ਿਕਾਇਤ ਕਰ ਦੇਵੇ। ਇਕ ਪੱਤਰਕਾਰ ਤਾਂ ਕਥਿਤ ਅਕਾਲੀ ਦਲ ਨਾਲ ਸਬੰਧਿਤ ਸੀ, ਇਕ ਪੱਤਰਕਾਰ ਮੇਰਾ ਕੁਲੀਗ ਮੇਰਾ ਸਾਥੀ ਸੀ। ਜੋ ਕਿ ਮੇਰਾ 1994 ਤੋਂ ਮਿੱਤਰ ਚੱਲਿਆ ਆ ਰਿਹਾ ਸੀ, ਇਹ ਦੋਵੇਂ ਪੱਤਰਕਾਰ ਸੁਰਜੀਤ ਸਿੰਘ ਅਬਲੋਵਾਲ ਨੂੰ ਬੜਾ ਜ਼ੋਰ ਪਾ ਰਹੇ ਸਨ ਕਿ ਉਹ ਗੁਰਨਾਮ ਸਿੰਘ ਅਕੀਦਾ ਦੀ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਕੋਲ ਸ਼ਿਕਾਇਤ ਕਰੇ, ਪਰ ਸੁਰਜੀਤ ਸਿੰਘ ਅਬਲੋਵਾਲ ਇਕ ਗੱਲ ਤੇ ਹੀ ਅੜਿਆ ਸੀ।‘‘ ਗੁਰਨਾਮ ਸਿੰਘ ਅਕੀਦਾ ਨੇ ਮੇਰੀਆਂ ਪਹਿਲਾਂ ਬਹੁਤ ਖ਼ਬਰਾਂ ਲਾਈਆਂ ਹਨ, ਮੇਰੇ ਪੱਖ ਵਿਚ ਲਾਈਆਂ ਹਨ, ਕਦੇ ਵੀ ਮੇਰਾ ਕਹਿਣਾ ਨਹੀਂ ਮੋੜਿਆ, ਜੋ ਵੀ ਮੈਂ ਉਸ ਨੂੰ ਖ਼ਬਰ ਭੇਜਦਾ ਹਾਂ ਉਹ ਮੇਰੀ ਖ਼ਬਰ ਲਾਉਂਦਾ ਹੈ, ਅੱਜ ਮੇਰੇ ਖ਼ਿਲਾਫ਼ ਉਸ ਨੇ ਖ਼ਬਰ ਲਾਈ ਹੈ ਕੱਲ੍ਹ ਮੇਰੇ ਪੱਖ ਵਿਚ ਵੀ ਉਹ ਖ਼ਬਰ ਲਾਵੇਗਾ। ਇਹ ਮੇਰਾ ਵਿਸ਼ਵਾਸ ਹੈ, ਮੈਂ ਗੁਰਨਾਮ ਸਿੰਘ ਅਕੀਦਾ ਨੂੰ ਜਾਣਦਾ ਹਾਂ, ਉਹ ਕਿਸੇ ਦਾ ਵਿਰੋਧੀ ਨਹੀਂ ਹੈ..’’  ਇਹ ਗੱਲਾਂ ਸੁਰਜੀਤ ਸਿੰਘ ਅਬਲੋਵਾਲ ਨੇ ਉਨ੍ਹਾਂ ਦੋਵੇਂ ਮੇਰੇ ਸਾਥੀ ਪੱਤਰਕਾਰਾਂ ਨੂੰ ਕਹੀਆਂ, ਦੋਵੇਂ ਪੱਤਰਕਾਰ ਪਟਿਆਲਾ ਦੇ ਮੁੱਖ ਧਾਰਾ ਪੱਤਰਕਾਰਾਂ ਵਿਚੋਂ ਸਨ ਪਰ ਸੁਰਜੀਤ ਸਿੰਘ ਅਬਲੋਵਾਲ ਨੇ ਉਨ੍ਹਾਂ ਦੀ ਨਾ ਮੰਨੀ। ਇਹ ਸਾਰੀ ਗੱਲ ਇਕ ਦਿਨ ਮੈਨੂੰ ਸੁਰਜੀਤ ਸਿੰਘ ਅਬਲੋਵਾਲ ਨੇ ਖ਼ੁਦ ਦੱਸੀ ਤੇ ਸਾਰੀ ਕਹਾਣੀ ਦੱਸੀ, ਬੇਸ਼ੱਕ ਮੇਰੇ ਕੁਲੀਗ ਸਾਥੀ ਨਾਲ ਮੇਰੀ ਹੁਣ ਗੱਲ ਹੋਈ ਤਾਂ ਉਸ ਨੇ ਕਿਹਾ ਕਿ ਅਸੀਂ ਅਜਿਹਾ ਬਿਲਕੁਲ ਨਹੀਂ ਕੀਤਾ। ਪਰ ਸੁਰਜੀਤ ਸਿੰਘ ਅਬਲੋਵਾਲ ਇਨ੍ਹਾਂ ਦਾ ਨਾਮ ਲੈ ਕੇ ਝੂਠ ਕਿਉਂ ਬੋਲੇਗਾ। 

ਇਕ ਦਿਨ ਪੰਜਾਬੀ ਯੂਨੀਵਰਸਿਟੀ ਵਿਚ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੇ ਕੁਝ ਅਧਿਆਪਕ ਪੰਜਾਬੀ ਯੂਨੀਵਰਸਿਟੀ ਵਿਚ ਦੇਸ਼ ਭਗਤ ਯੂਨੀਵਰਸਿਟੀ ਦੀ ਸ਼ਿਕਾਇਤ ਕਰਨ ਲਈ ਆਏ, ਉਸ ਦੀ ਫ਼ੋਟੋ ਸਮੇਤ ਮੈਂ ਖ਼ਬਰ ਪੰਜਾਬੀ ਟ੍ਰਿਬਿਊਨ ਵਿਚ ਪ੍ਰਕਾਸ਼ਿਤ ਕੀਤੀ, ਪਟਿਆਲਾ ਦੇ ਦੋ ਪੱਤਰਕਾਰ ਦੇਸ਼ ਭਗਤ ਯੂਨੀਵਰਸਿਟੀ ਵਿਚ ਮੰਡੀ ਗੋਬਿੰਦਗੜ੍ਹ ਵਿਚ ਪੁੱਜੇ, ਯੂਨੀਵਰਸਿਟੀ ਰਜਿਸਟਰਾਰ ਨੂੰ ਜਾ ਕੇ ਮਿਲੇ ਤੇ ਮੇਰੀ ਸ਼ਿਕਾਇਤ ਕਰਨ ਲਈ ਵਾਰ ਵਾਰ ਦਬਾਅ ਬਣਾਇਆ ਗਿਆ, ਦੇਸ਼ ਭਗਤ ਯੂਨੀਵਰਸਿਟੀ ਦੇ ਰਜਿਸਟਰਾਰ ਨੇ ਮੇਰੀ ਸ਼ਿਕਾਇਤ ਵੀ ਕਰ ਦਿੱਤੀ, ਮੇਰੀ ਪੁੱਛ ਪੜਤਾਲ ਵੀ ਹੋਈ, ਪਰ ਤੱਥਾਂ ਅਧਾਰਿਤ ਲੱਗੀ ਖ਼ਬਰ ਕਰਕੇ ਮੇਰੇ ਖ਼ਿਲਾਫ਼ ਕੁਝ ਨਹੀਂ ਹੋਇਆ। ਮੈਂ ਇਕ ਦਿਨ ਫੇਸਬੁੱਕ ਤੇ ਵੀ ਪੋਸਟ ਪਾਈ ਸੀ, ਕਿ ‘‘ਪੰਜਾਬੀ ਟ੍ਰਿਬਿਊਨ ਵਿਚੋਂ ਕਢਾਉਣ ਲਈ ਪਟਿਆਲਾ ਦੇ ਕੁਝ ਪੱਤਰਕਾਰਾਂ ਵੱਲੋਂ ਬੜਾ ਜ਼ੋਰ ਲਗਾਇਆ ਜਾ ਰਿਹਾ ਹੈ’’ ਉਸ ਵੇਲੇ ਮੇਰੇ ਕੋਲ ਮੇਰੇ ਸੰਪਾਦਕ ਸੁਰਿੰਦਰ ਤੇਜ਼ ਦਾ ਫ਼ੋਨ ਆਇਆ ਤੇ ਉਨ੍ਹਾਂ ਕਿਹਾ ਕਿ ਉਹ ਅਜਿਹੀਆਂ ਪੋਸਟਾਂ ਨਾ ਪਾਵੇ। ਮੈਂ ਕਿਹਾ ‘‘ਹਾਲਾਤ ਤਾਂ ਇਹ ਹੀ ਬਣਦੇ ਜਾ ਰਹੇ ਹਨ ਸਰ’’  ਉਨ੍ਹਾਂ ਕਿਹਾ ਕਿ ‘‘ਜੋ ਵੀ ਸ਼ਿਕਾਇਤ ਆਉਂਦੀ ਹੈ ਸਾਡਾ ਉਸ ਸ਼ਿਕਾਇਤ ਬਾਰੇ ਪੜਤਾਲ ਕਰਨ ਦਾ ਫ਼ਰਜ਼ ਬਣਦਾ ਹੈ’’ । ਉਸ ਤੋਂ ਬਾਅਦ ਇਕ ਵਾਰੀ ਫੇਰ ਸੰਪਾਦਕ ਸੁਰਿੰਦਰ ਤੇਜ਼ ਦਾ ਫ਼ੋਨ ਆਉਂਦਾ ਹੈ, ਉਹ ਕਹਿੰਦੇ ਹਨ ਕਿ ‘‘ਤੁਸੀਂ ਫੇਸਬੁੱਕ ਤੇ ਪੋਸਟਾਂ ਪਾਉਣੀਆਂ ਬੰਦ ਕਰੋ’’  ਮੈਂ ਕਿਹਾ ‘‘ਕਿਉਂ ਸਰ!’’  ਤਾਂ ਤੇਜ਼ ਜੀ ਨੇ ਕਿਹਾ ‘‘ ਤੁਹਾਡੀ ਫੇਸਬੁੱਕ ਤੇ ਪੰਜਾਬੀ ਟ੍ਰਿਬਿਊਨ ਦਾ ਨਾਮ ਵੀ ਲਿਖਿਆ ਹੋਇਆ ਹੈ, ਤੇਰਾ ਨਾਮ ਪੰਜਾਬੀ ਟ੍ਰਿਬਿਊਨ ਨਾਲ ਜੁੜਦਾ ਹੈ ਤਾਂ ਸਾਡੀ ਵੀ ਬਦਨਾਮੀ ਹੁੰਦੀ ਹੈ’’ ਮੈਂ ਕਿਹਾ ‘‘ਪੋਸਟਾਂ ਤਾਂ ਸਰ ਪਾਉਣਾ ਮੇਰਾ ਨਿੱਜੀ ਮਾਮਲਾ ਹੈ, ਇਹ ਤਾਂ ਪਾਉਂਦਾ ਰਹਾਂਗਾ ਪਰ ਮੈਂ ਇਸ ਬਾਰੇ ਕੀ ਕਰ ਸਕਦਾ ਹਾਂ?’’ ਤਾਂ ਤੇਜ਼ ਜੀ ਨੇ ਕਿਹਾ ‘‘ਫੇਸਬੁੱਕ ਤੋਂ ਪੰਜਾਬੀ ਟ੍ਰਿਬਿਊਨ ਦਾ ਨਾਮ ਕੱਢ ਦਿਓ..’’ ਮੈਂ ਉਸੇ ਵੇਲੇ ਆਪਣੀ ਫੇਸਬੁੱਕ ਤੋਂ ਪੰਜਾਬੀ ਟ੍ਰਿਬਿਊਨ ਦਾ ਨਾਮ ਹੀ ਕੱਢ ਦਿੱਤਾ। ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਹਨ ਜੋ ਮੇਰੇ ਨਾਲ ਹੋਇਆ, ਮੇਰੇ ਦੋਵੇਂ ਸਾਥੀ ਜੋ ਮੇਰੇ ਚੰਗੇ ਦੋਸਤ ਵੀ ਸਨ, ਉਹ ਨਹੀਂ ਚਾਹੁੰਦੇ ਸਨ ਕਿ ਮੈਂ ਪੰਜਾਬੀ ਟ੍ਰਿਬਿਊਨ ਵਿਚ ਰਹਾਂ.. ਉਹ ਵੀ ਕਿਤੇ ਲੁਕਵੇਂ ਰੂਪ ਵਿਚ ਕਿਤੇ ਸਪਸ਼ਟ ਰੂਪ ਵਿਚ ਮੇਰੇ ਖ਼ਿਲਾਫ਼ ਆਪਣਾ ਰੋਲ ਨਿਭਾ ਹੀ ਜਾਂਦੇ ਸਨ। ਪਰ ਪੰਜਾਬੀ ਟ੍ਰਿਬਿਊਨ ਦੇ ਸਤਿਕਾਰਯੋਗ ਟਰੱਸਟ ਦਾ ਸਿਸਟਮ ਹੀ ਅਜਿਹਾ ਬਣਾਇਆ ਹੈ ਕਿ ਕਿਸੇ ਵੀ ਪੱਤਰਕਾਰ ਨੂੰ ਏਨਾ ਸੌਖਿਆਂ ਨਹੀਂ ਕੱਢਿਆ ਜਾ ਸਕਦਾ। ਹਾਂ ਇਹ ਹੋ ਸਕਦਾ ਹੈ ਕਿ ਪੱਤਰਕਾਰ ਨੂੰ ਹੀ ਏਨਾ ਤੰਗ ਕੀਤਾ ਜਾਵੇ ਕਿ ਉਹ ਖ਼ੁਦ ਹੀ ਛੱਡ ਜਾਵੇ।

ਕੰਵਰ ਬੇਦੀ ਨੇ ਕੋਰਟ ਵਿਚ ਕੇਸ ਪਾ ਦਿੱਤਾ ਸੀ, ਐਸਪੀ ਜਸਕਰਨ ਤੇਜਾ ਨੇ ਵਿਸ਼ਾਲ ਰੰਬਾਨੀ ਗਰੁੱਪ ਨੂੰ ਕਹਿ ਦਿੱਤਾ ਸੀ ਕਿ ਉਹ ਕੰਵਰ ਬੇਦੀ ਦੀ ਦਸਤਾਰ ਵਾਪਸ ਕਰਕੇ ਆਉਣ ਜਾਂ ਨਵੀਂ ਲੈ ਕੇ ਦੇ ਕੇ ਆਉਣ, ਇਸ ਗੱਲ ਤੇ ਕੰਵਰ ਬੇਦੀ ਨੇ ਕਿਸੇ ਨੂੰ ਵੀ ਹੁਣ ਮੂੰਹ ਲਾਉਣਾ ਬੰਦ ਕਰ ਦਿੱਤਾ ਸੀ, ਇਕ ਦਿਨ ਮੋਤੀ ਮਹਿਲ ਵਿਚ ਵਿਸ਼ਾਲ ਰੰਬਾਨੀ ਨੇ ਕੰਵਰ ਬੇਦੀ ਨੂੰ ਪਿਆਰ ਨਾਲ ਤੇ ਕੁਝ ਧਮਕੀ ਨਾਲ ਸਮਝਾਇਆ, ਇਸ ਤੇ ਵੀ ਕੰਵਰ ਬੇਦੀ ਨੇ ਸਿੱਧੇ ਸਪਸ਼ਟ ਸ਼ਬਦਾਂ ਵਿਚ ਵਿਸ਼ਾਲ ਰੰਬਾਨੀ ਨੂੰ ਕਿਹਾ ਸੀ, ‘‘ਮੈਂ ਤੁਹਾਨੂੰ ਮਾਫ਼ ਨਹੀਂ ਕਰਾਂਗਾ.. ’’ ਐਫਆਈਆਰ ਵਿਚ ਦਰਜ  ਨਾਮ ਵਾਲੇ ਕੁਝ ਮੁਲਜ਼ਮ ਕੰਵਰ ਬੇਦੀ ਕੋਲੋਂ ਮਾਫ਼ੀਆਂ ਵੀ ਮੰਗ ਰਹੇ ਸਨ। 

ਜਦੋਂ ਫੁਕਰੇ ਧਾਲੀਵਾਲ ਦਾ ਪੰਜਾਬੀ ਟ੍ਰਿਬਿਊਨ ਵਿਚ ਸ਼ਿਕਾਇਤਾਂ ਕਰਨ ਤੋਂ ਬਾਅਦ ਵੀ ਕੁਝ ਅਸਰ ਨਾ ਹੋਇਆ ਤਾਂ ਉਸੇ ਵੇਲੇ ਫੁਕਰੇ ਧਾਲੀਵਾਲ ਨੇ ਮੇਰੇ ਖ਼ਿਲਾਫ਼ ਸਾਰੇ ਪੱਤਰਕਾਰਾਂ ਨੂੰ ਇਕ ਈਮੇਲ ਕੀਤੀ, ਉਸ ਈਮੇਲ ਵਿਚ ਮੇਰੇ ਖ਼ਿਲਾਫ਼ ਜੋ ਕੂੜਾ ਕਬਾੜ ਬਕਣਾ ਸੀ ਉਹ ਧਾਲੀਵਾਲ ਨੇ ਬਕਿਆ, ਮੈਨੂੰ ਰੋਜ਼ਾਨਾ ਕਿਸੇ ਨਾ ਕਿਸੇ ਕੋਲ ਜਾ ਕੇ ਸ਼ਰਾਬ ਪੀਣ ਵਾਲਾ ਕਿਹਾ, ਮੇਰੇ ਬਾਰੇ ਇਹ ਵੀ

ਧਾਲੀਵਾਲ ਵਲੋਂ ਪੱਤਰਕਾਰਾਂ ਨੂੰ ਮੇਰੀ ਬਦਨਾਮੀ ਕਰਨ ਲਈ ਭੇਜੀ ਈਮੇਲ

ਉਸ ਨੇ ਲਿਖਿਆ ਕਿ ਇਸ ਦੇ ਕਈ ਵਾਰੀ ਛਿੱਤਰ ਪਰੇਡ ਵੀ ਹੋ ਚੁੱਕੀ ਹੈ, (ਪਟਿਆਲਾ ਦਾ ਪੱਤਰਕਾਰ ਤੇ ਹੋਰ ਸਾਰੇ ਗਵਾਹ ਹਨ ਕਿ ਅੱਜ ਤੱਕ ਮੇਰੇ ਕਿਸੇ ਨੇ ਜ਼ਿੰਦਗੀ ਵਿਚ ਕਦੇ ਵੀ ਹੱਥ ਤੱਕ ਨਹੀਂ ਲਾਇਆ, ਮੇਰੇ ਤੇ ਕੇਸ ਹੋਣੇ ਤੇ ਮੇਰੀਆਂ ਸ਼ਿਕਾਇਤਾਂ ਹੋਣੀਆਂ ਇਹ ਆਮ ਗੱਲ ਸੀ, ਨਾ ਹੀ ਰਣਜੀਤ ਨਗਰ ਪਟਿਆਲਾ ਵਿਚ ਜਿੱਥੇ ਮੈਂ ਤੇ ਧਾਲੀਵਾਲ ਰਹਿੰਦੇ ਹਾਂ, ਉੱਥੇ ਕਿਸੇ ਨੇ ਮੇਰੇ ਤੇ ਹੱਥ ਚੁੱਕਿਆ, ਅੱਜ ਤੱਕ ਇਹ ਰਣਜੀਤ ਨਗਰ ਗਵਾਹ ਹੈ, ਪਰ ਧਾਲੀਵਾਲ ਨੇ ਮੈਨੂੰ ਬਦਨਾਮ ਕਰਨ ਲਈ, ਮੇਰੀ ਇੱਜ਼ਤ ਖ਼ਰਾਬ ਕਰਨ ਲਈ ਇਹ ਈਮੇਲ ਸਾਰੇ ਪੱਤਰਕਾਰਾਂ ਨੂੰ ਭੇਜੀ, ਮੇਰੇ ਕੋਲ ਵੀ ਆਈ ਸੀ)  ਉਸ ਨੇ ਉਹ ਕੁਝ ਮੇਰੇ ਬਾਰੇ ਈਮੇਲ ਵਿਚ ਲਿਖਿਆ ਕਿ ਮੈਨੂੰ ਬਦਨਾਮ ਕੀਤਾ ਜਾ ਸਕੇ। ਉਸ ਈਮੇਲ ਵਿਚ ਉਸ ਨੇ ਉਹ ਵੀ ਲਿਖਿਆ ਜੋ ਮੈਂ ਖ਼ੁਦ ਆਪਣੀ ਕਿਤਾਬ ‘‘ਕੱਖ ਕੰਡੇ’’ ਵਿਚ ਮੇਰੇ ਜੀਵਨ ਦਾ ਜ਼ਿਕਰ ਕੀਤਾ ਹੈ। ਮੈਂ ਤਾਂ ਖੁੱਲ੍ਹੀ ਕਿਤਾਬ ਵਰਗਾ ਹਾਂ, ਮੈਂ ਆਪਣੀ ਜ਼ਿੰਦਗੀ ਦੀਆਂ ਮਾੜੀਆਂ ਚੰਗੀਆਂ ਘਟਨਾਵਾਂ ‘‘ਕੱਖ ਕੰਡੇ’’ ਕਿਤਾਬ ਦਾ ਹਿੱਸਾ ਬਣਾਈਆਂ ਹਨ। ਉਸ ਕਿਤਾਬ ਵਿਚੋਂ ਪੰਜਾਬੀ
ਮੇਰੀ ਮਕਬੂਲ ਕਿਤਾਬ

ਯੂਨੀਵਰਸਿਟੀ ਵਿਚ ਪੀ ਐੱਚ ਡੀ ਕਰਦੇ ਸਕਾਲਰਾਂ ਨੇ ਕਈ ਸਾਰੇ ਰੈਫਰੈਂਸ ਲਏ, ਕੁਰੂਕਸ਼ੇਤਰ ਯੂਨੀਵਰਸਿਟੀ ਵਿਚ, ਜੀਐਨਡੀਯੂ ਅੰਮ੍ਰਿਤਸਰ ਵਿਚੋਂ ਵੀ ਮੇਰੇ ਕੋਲ ਫ਼ੋਨ ਆਏ ਤੇ ਪੰਜਾਬ ਯੂਨੀਵਰਸਿਟੀ ਵਿਚੋਂ ਵੀ। ਉਹ ਕਿਤਾਬ ਮੇਰੇ ਪਾਠਕਾਂ ਵਿਚ ਬਹੁਤ ਹੀ ਹਰਮਨ ਪਿਆਰੀ ਕਿਤਾਬ ਹੈ। ਆਨ ਲਾਇਨ ਇਸੇ ਬਲਾਗ ਵਿਚ ਪੜ੍ਹੀ ਜਾ ਸਕਦੀ ਹੈ ਉਹ ਵੀ ਮੁਫ਼ਤ। ਜੋ ਈਮੇਲ ਪੱਤਰਕਾਰਾਂ ਨੂੰ ਧਾਲੀਵਾਲ ਨੇ ਪੱਤਰਕਾਰਾਂ ਕੋਲ ਭੇਜੀ ਉਹ ਈਮੇਲ ਮੈਂ ਨਾਲ ਅਟੈਚ ਕਰ ਰਿਹਾ ਹਾਂ, ਤੁਸੀਂ ਵੀ ਪੜ੍ਹ ਲੈਣਾ ਕਿ ਈਮੇਲ ਵਿਚ ਕੀ ਕੁਝ ਗੰਦਗੀ ਲਿਖੀ ਹੈ, ਧਾਲੀਵਾਲ ਨੇ, ਜਿਸ ਤੋਂ ਤੁਸੀਂ ਉਸ ਦੇ ਮੇਰੇ ਵਿਰੁੱਧ ਦਿਮਾਗ਼ ਦਾ ਪਤਾ ਸਹਿਜੇ ਹੀ ਲਗਾ ਸਕਦੇ ਹੋ। ਜਿਸ ਦੇ ਘਟੀਆ ਦਿਮਾਗ਼ ਬਾਰੇ ਕੰਵਰ ਬੇਦੀ ਨੇ ਵੀ ਲਿਖਿਆ ਹੈ, ਜਿਸ ਦੀਆਂ ਕਟਿੰਗਾਂ ਪਿਛਲੇ ਭਾਗਾਂ ਵਿਚ ਤੁਸੀਂ ਪੜ੍ਹ ਹੀ ਚੁੱਕੇ ਹੋ। 
ਜਿਵੇਂ ਫੁਕਰਾ ਸਾਹਿਬ ਮੇਰੇ ਬਾਰੇ ਲਿਖਦੇ ਹਨ ਕਿ ਮੈਂ ਕੁੱਟਾਂ ਮਾਰਾਂ ਖਾਂਦਾ ਰਹਿੰਦਾ ਹੈ ਜੋ ਕਿ ਰੱਬ ਦੀ ਕਿਰਪਾ ਨਾਲ ਬਿਲਕੁਲ ਹੀ ਝੂਠ ਹੈ, ਪਰ ਕੰਵਰ ਬੇਦੀ ਨੇ ਜਰੂਰ ਲਿਖਿਆ ਸੀ ਫੁਕਰਾ ਸਾਹਿਬ ਬਾਰੇ ਕਿ ਉਸ ਦੀ ਪੁਲੀਸ ਨੇ ਛਿੱਤਰ ਪਰੇਡ ਕੀਤੀ ਸੀ। ਮੈਂ ਧਾਲੀਵਾਲ ਨੂੰ ਫੁਕਰਾ ਕਿਉਂ ਕਹਿੰਦਾ ਹਾਂ ਇਹ ਈਮੇਲ ਤੁਸੀਂ ਪੜ੍ਹ ਕੇ ਅੰਦਾਜਾ ਲਗਾ ਸਕਦੇ ਹੋ।

ਇਸ ਦੇ ਨਾਲ ਜਾਂ ਇਸ ਤੋਂ ਕੁਝ ਸਮਾਂ ਪਹਿਲਾਂ ‘ਪਟਿਆਲਾ ਮੀਡੀਆ ਕਲੱਬ ’ ਦੀ ਪੱਤਰਕਾਰਾਂ ਵਿਚ ਚੱਲ ਰਹੀ ਲੜਾਈ ਵੀ ਚਰਮ ਸੀਮਾ ਤੇ ਸੀ, ਅਦਾਲਤੀ ਕਾਰਵਾਈ ਬਾਰੇ ਮੈਂ ਦੋ ਪ੍ਰਮੁੱਖ ਬੰਦਿਆਂ ਨਾਲ ਮੇਰੀ ਹੋਈ ਗੱਲਬਾਤ ਇੱਥੇ ਲਿਖ ਰਿਹਾ ਹਾਂ।

ਮੇਰੀ ਤੇਜਿੰਦਰ ਫਤਿਹਪੁਰੀ ਨਾਲ ਗੱਲ ਹੋਈ, ਉਸ ਨੇ ਕਿਹਾ ‘‘ਸਾਡੇ ਕੋਲ ਵੀ ਜ਼ਿਆਦਾਤਰ ਪੱਤਰਕਾਰਾਂ ਨੇ ਦਸਤਖ਼ਤ ਕਰ

Tejinder Ftehpuri

ਦਿੱਤੇ ਸਨ, ਸਾਡੇ ਪੱਖ ਵਿਚ ਸਗੋਂ ਜ਼ਿਆਦਾ ਪੱਤਰਕਾਰ ਸਨ, ਅਸੀਂ ਕੇਸ ਜਿੱਤ ਸਕਦੇ ਸੀ, ਪਰ ਸਾਡੇ ਗਰੁੱਪ ਵਿਚ ਇਹ ਫ਼ੈਸਲਾ ਹੋਇਆ ਕਿ ਪੱਤਰਕਾਰਾਂ ਦੀ ਆਪਸੀ ਲੜਾਈ ‘ਆਮ ਲੋਕਾਂ’ ਲਈ ਚੰਗੀ ਨਹੀਂ, ਅਸੀਂ ਕੇਸ ਵਾਪਸ ਲੈਣ ਦਾ ਫ਼ੈਸਲਾ ਕੀਤਾ, ਅਸੀਂ ਸਾਡੇ ਵਕੀਲ ਗਗਨਦੀਪ ਘੀੜੇ ਨੂੰ ਕਹਿ ਦਿੱਤਾ ਕਿ ਉਹ ਕੇਸ ਵਾਪਸ ਲੈ ਲਵੇ, ਉਸ ਤੋਂ ਬਾਅਦ ਅਸੀਂ ਖ਼ੁਦ ਹੀ ਲਿਖ ਕੇ ਦੇ ਆਏ ਸੀ, ਤੇ ਅਸੀਂ ਤਾਂ ਆਪਣਾ ਹੱਥ ਪਿੱਛੇ ਖਿੱਚ ਲਿਆ ਸੀ।’’

ਪਰ ਇਸ ਬਾਰੇ ਪ੍ਰਧਾਨ ਰਵੇਲ ਸਿੰਘ ਭਿੰਡਰ ਦਾ ਕੁਝ ਇੰਜ ਕਹਿਣਾ ਹੈ ‘‘ ਜੱਜ ਸਾਹਿਬਾਨ ਨੇ ਸਾਰੇ ਪੱਤਰਕਾਰਾਂ ਦੀ ਗਿਣਤੀ ਕੀਤੀ, ਇਕੱਲੇ ਇਕੱਲੇ ਪੱਤਰਕਾਰ ਨੂੰ ਪੁੱਛਿਆ, ਉਸ ਨੇ ਸਮਝਿਆ ਤੇ ਉਸ ਨੇ ਫ਼ੈਸਲਾ ਸਾਡੇ ਪੱਖ ਵਿਚ ਕੀਤਾ,’’ ਰਵੇਲ ਸਿੰਘ ਭਿੰਡਰ ਨੇ ਇਹ ਵੀ ਕਿਹਾ ‘‘ਜੱਜ ਸਾਹਿਬ ਨੇ ਮੈਨੂੰ ਕਿਹਾ ਸੀ ਕਿ ਮੈਂ ਜਾਣਦਾ ਹੀ ਸਾਂ ਕਿ ਤੁਹਾਡਾ ਪੱਖ ਮਜ਼ਬੂਤ ਹੈ ਪਰ ਮੈਂ ਫਿਰ ਵੀ ਅਸਲ ਵਿਚ ਤਸੱਲੀ ਕਰ ਲੈਣਾ ਚਾਹੁੰਦਾ ਸੀ।’’ ਰਵੇਲ ਸਿੰਘ ਭਿੰਡਰ ਨੇ ਅੱਗੇ ਕਿਹਾ ‘‘ ਸਾਡਾ ਪੱਖ ਮਜ਼ਬੂਤ ਦੇਖਦਿਆਂ ਜੱਜ ਸਾਹਿਬ ਨੇ ਫ਼ੈਸਲਾ ਸਾਡੇ ਪੱਖ ਵਿਚ ਸੁਣਾ ਦਿੱਤਾ’’ 

Rawel Singh Bhinder

ਦੋਵੇਂ ਆਗੂਆਂ ਦਾ ਪੱਖ ਆਪੋ ਆਪਣਾ ਹੈ, ਤੇ ਸੱਚਾ ਵੀ ਲੱਗਦਾ ਹੈ, ਤੇਜਿੰਦਰ ਫਤਿਹਪੁਰੀ ਗਰੁੱਪ ਪਿੱਛੇ ਹਟ ਗਿਆ ਸੀ, ਉਸ ਨੇ ਪੱਤਰਕਾਰਾਂ ਨੂੰ ਆਪਣੇ ਪੱਖ ਵਿਚ ਬਿਆਨ ਦੇਣ ਲਈ ਨਹੀਂ ਕਿਹਾ, ਪਰ ਰਵੇਲ ਸਿੰਘ ਭਿੰਡਰ ਗਰੁੱਪ ਨੇ ਆਪਣਾ ਕੇਸ ਪੂਰਾ ਲੜਿਆ, ਵਿਸ਼ਾਲ ਰੰਬਾਨੀ ਦੀਆਂ ਸਾਜ਼ਿਸ਼ਾਂ ਨੇ ਪੂਰਾ ਕੰਮ ਕੀਤਾ ਤੇ ਆਖ਼ਿਰ ਜਿੱਤ ਰਵੇਲ ਸਿੰਘ ਭਿੰਡਰ ਦੀ ਹੋਈ ਤੇ ਫ਼ੈਸਲਾ ਜੱਜ ਸਾਹਿਬ ਨੇ ਰਵੇਲ ਸਿੰਘ ਭਿੰਡਰ ਦੇ ਪੱਖ ਵਿਚ ਸੁਣਾ ਦਿੱਤਾ।

ਪਟਿਆਲਾ ਮੀਡੀਆ ਕਲੱਬ ਦੀਆਂ ਗਤੀਵਿਧੀਆਂ ਤਾਂ ਖ਼ੈਰ ਰੰਬਾਨੀ ਗਰੁੱਪ ਨੇ ਬੰਦ ਨਹੀਂ ਕੀਤੀਆਂ, ਪਰ ਹੁਣ ਪਟਿਆਲਾ ਦੇ ਪੱਤਰਕਾਰਾਂ ਦੇ ਜਨਰਲ ਹਾਊਸ ਦੀ ਮੀਟਿੰਗ ਹੋਈ, ਉਸ ਵਿਚ ਪਟਿਆਲਾ ਮੀਡੀਆ ਕਲੱਬ ਦੀਆਂ ਅਹੁਦੇਦਾਰੀਆਂ ਵੰਡੀਆਂ ਗਈਆਂ, ਇਸ ਟੀਮ ਵਿਚ ਪ੍ਰਧਾਨ ਮੁੜ
ਰਵੇਲ ਸਿੰਘ ਭਿੰਡਰ ਨੂੰ ਹੀ ਬਣਾ‌ਇਆ ਗਿਆ ਤੇ ਜਨਰਲ ਸਕੱਤਰ ਮੁੜ ਜਸਪਾਲ ਸਿੰਘ ਢਿੱਲੋਂ ਨੂੰ ਬਣਾਇਆ ਗਿਆ। ਜਿਨ੍ਹਾਂ ਪੱਤਰਕਾਰਾਂ ਨੇ ਤੇਜਿੰਦਰ ਫਤਿਹਪੁਰੀ ਗਰੁੱਪ ਵੱਲ ਵੀ ਦਸਤਖ਼ਤ ਕੀਤੇ ਸਨ, ਉਹ ਪੱਤਰਕਾਰ ਵੀ ਇਸ ਟੀਮ ਵਿਚ ਅਹੁਦਿਆਂ ’ਤੇ ਸ਼ੁਮਾਰ ਨਜ਼ਰ ਆਏ, ਇਹ ਪੂਰੀ ਲਿਸਟ ਅਸੀਂ ਇੱਥੇ ਅਟੈਚ ਕਰ ਰਹੇ ਹਾਂ। 

ਰਮੇਸ਼ ਵਿਨਾਇਕ ਦਾ ਮਾਫੀਨਾਮਾ
ਉੱਧਰ ਕੰਵਰ ਬੇਦੀ ਨੂੰ ਇਕ ਦਿਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਸੇ ਕੰਮ ਲਈ ਆਪਣੀ ਕਾਰ ਵਿਚ ਬਿਠਾਇਆ, (ਬਕੌਲ ਕੰਵਰ ਬੇਦੀ) ਕੰਵਰ ਬੇਦੀ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਸੀ ਕਿ ਪ੍ਰੋ. ਬਡੂੰਗਰ ਕਿੱਥੇ ਜਾ ਰਹੇ ਹਨ। ਪਰ ਉਸ ਨੂੰ ਉਸ ਵੇਲੇ ਹੀ ਪਤਾ ਲੱਗਾ ਜਦੋਂ ਪ੍ਰੋ. ਬਡੂੰਗਰ ਕੰਵਰ ਬੇਦੀ ਨੂੰ ਵਿਸ਼ਾਲ ਰੰਬਾਨੀ ਦੇ ਘਰ ਲੈ ਗਏ। ਇੱਥੇ ਕੰਵਰ ਬੇਦੀ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਪਰ ਗੱਲ ਸਿਰੇ ਨਾ ਲੱਗੀ ਪਰ ਕੰਵਰ ਬੇਦੀ ਥੋੜ੍ਹਾ ਸਹਿਜ ਹੋ ਗਿਆ ਸੀ। ਆਪਣੇ ਆਪ ਨੂੰ ਰੱਬ ਕਹਾਉਣ ਵਾਲੇ ਵਿਸ਼ਾਲ ਰੰਬਾਨੀ ਨੂੰ ਜਦੋਂ ਕੰਵਰ ਬੇਦੀ ਨੇ ਆਪਣੇ ਘਰ ਹੀ ਨਹੀਂ ਆਉਣ ਦਿੱਤਾ ਉਸ ਨੇ ਇਕ ਸਾਜਿਸ਼ ਘੜੀ ਤਾਂ ਉਸ ਨੇ ਪ੍ਰੋ. ਬਡੂੰਗਰ ਨੂੰ ਇਸ ਬਾਰੇ ਕਿਹਾ ... ਤਾਂ ਪ੍ਰੋ. ਬਡੂੰਗਰ ਕੰਵਰ ਬੇਦੀ ’ਤੇ ਠੰਢੇ ਛਿੱਟੇ ਮਰਾਉਣ ਲਈ ਵਿਸ਼ਾਲ ਰੰਬਾਨੀ ਦੇ ਘਰ ਲੈ ਕੇ ਗਏ। ਬੇਸ਼ੱਕ ਕੰਵਰ ਬੇਦੀ ਸਹਿਜ ਹੋ ਗਿਆ ਸੀ ਪਰ ਉਹ ਚੁੱਪ ਰਹਿਣ ਵਾਲਾ ਨਹੀਂ ਸੀ। ਕੇਸ ਉਸ ਨੇ ਵਾਪਸ ਨਹੀਂ ਲਿਆ। ਪਰ ਜਿਵੇਂ ਵਿਸ਼ਾਲ ਰੰਬਾਨੀ ਨੇ
ਕਲੱਬ ਦੀ ਨਵੀਂ ਟੀਮ

ਬੇਸਲੈੱਸ ਰਿਪੋਰਟ ਤਤਕਾਲੀ ਮੇਅਰ ਜਸਪਾਲ ਸਿੰਘ ਪ੍ਰਧਾਨ ਦੇ ਖ਼ਿਲਾਫ਼ ਲਾਈ ਸੀ ਤੇ ਉਹ ਕੰਵਰ ਬੇਦੀ ਨਾਲ ਫ਼ੋਨ ਤੇ ਧਮਕੀ ਭਰੀ ਗੱਲ ਕਰਦਾ ਹੋਇਆ ਕਹਿੰਦਾ ਵੀ ਹੈ ਕਿ ਜੋ ਵੀ ਤੈਨੂੰ ਇਸ਼ਤਿਹਾਰ ਦੇਵੇਗਾ ਉਸ ਨੂੰ ਟਿਕਾ ਕੇ ਠੋਕੇਗਾ..ਤਾਂ ਬੈਸਲੈਸ ਖ਼ਬਰ ਵਿਸ਼ਾਲ ਰੰਬਾਨੀ ਨੇ ਤਤਕਾਲੀ ਮੇਅਰ ਜਸਪਾਲ ਸਿੰਘ ਪ੍ਰਧਾਨ ਦੇ ਖ਼ਿਲਾਫ਼ ਵੀ ਐਚਟੀ ਵਿਚ ਪ੍ਰਕਾਸ਼ਿਤ ਕਰਵਾਈ, ਜਿਸ ਦੀ ਉਸ ਨੇ ਮਾਫ਼ੀ
ਮੰਗੀ, ਮਾਫ਼ੀ ਮੰਗਣਾ ਜਿਵੇਂ ਵਿਨਾਇਕ ਜਾਂ ਹਿੰਦੁਸਤਾਨ ਟਾਈਮਜ਼ ਦਾ ਕੰਮ ਹੀ ਹੋਵੇ, ਉਸ ਨੇ ਇਸ ਤੋਂ ਪਹਿਲਾਂ ਵੀ ਗ਼ਲਤ ਖ਼ਬਰ ਲਾਉਣ ਕਰਕੇ ਬਿਕਰਮ ਸਿੰਘ ਮਜੀਠੀਆ ਤੋਂ ਵੀ ਮਾਫ਼ੀ ਮੰਗੀ ਸੀ, ਮਾਫ਼ੀ ਨਾਮਾ ਨਾਲ ਅਟੈਚ ਕਰ ਰਹੇ ਹਾਂ। ਵਿਨਾਇਕ ਨੇ ਮਾਫ਼ੀ ਮੰਗੀ ਸੀ ਵਿਨਾਇਕ ਹੀ ਵਿਸ਼ਾਲ ਰੰਬਾਨੀ ਦਾ ਗੁਰੂ ਹੈ, ਗੁਰੂ ਵਾਂਗ ਚੇਲਾ ਵੀ ਚੱਲਦਾ ਹੀ ਹੈ। ਵਿਸ਼ਾਲ ਰੰਬਾਨੀ ਤੇ ਇਹ ਕਹਾਵਤ ਢੁਕਦੀ ਹੈ ਜਿਵੇਂ ਕਿਹਾ ਹੈ ‘‘ਬੜ੍ਹਕ ਮਾਰਦੈਂ..?’’ ਤਾਂ ਅੱਗੋਂ ਸਾਂਢ ਕਹਿੰਦਾ ‘‘ਹਾਂ ਸਾਂਢ ਹਾਂ.. ਬੜ੍ਹਕ ਹੀ ਮਾਰਾਂਗਾ..’’ ਤੇ ਨਾਲ ਹੀ ਸਵਾਲ ਸੀ ਕਿ ‘‘ਨਾਲੇ ਮੋਕ ਵੀ ਮਰਦੈਂ...?’’ ਤਾਂ ਅੱਗੋਂ ਸਾਂਢ ਕਹਾਉਣ ਵਾਲੇ ਦਾ ਜਵਾਬ ਸੀ‘‘. .ਗਊ ਦਾ ਜਾਇਆ ਹਾਂ..’’
ਕਲੱਬ ਦੀ ਨਵੀਂ ਟੀਮ ਦਾ ਪੱਤਰ

(ਬਕੌਲ ਕੰਵਰ ਬੇਦੀ) ਕੰਵਰ ਬੇਦੀ ਕੋਲ ਇਕ ਦਿਨ ਫ਼ੋਨ ਹਿੰਦੁਸਤਾਨ ਟਾਈਮਜ਼ ਦੇ ਸੀਨੀਅਰ ਐਡੀਟਰ ਵਿਨਾਇਕ ਹੋਰਾਂ ਦਾ ਆਇਆ, ਉਸ ਨੇ ਵੀ ਕੰਵਰ

ਕਲੱਬ ਦੀ ਨਵੀਂ ਟੀਮ

ਬੇਦੀ ਨੂੰ ਬੜਾ ਸਮਝਾਇਆ ਤੇ ਉਸ ਨੂੰ ਕੇਸ ਵਾਪਸ ਲੈਣ ਲਈ ਬੇਨਤੀ ਕਰਦਾ ਰਿਹਾ। ਇਸ ਤੋਂ ਪਹਿਲਾਂ ਵਿਨਾਇਕ ਤੇ ਹਿੰਦੁਸਤਾਨ ਟਾਈਮਜ਼ ਦੇ ਹੋਰ ਸੀਨੀਅਰਾਂ ਤੱਕ ਇਕ ਪੱਤਰਕਾਰ ਕੁੜੀ ਚੇਤਨ ਕੀ (ਅਸਲ ਨਾਮ ਨਹੀਂ)  ਨੇ ਵੀ ਵਿਸ਼ਾਲ ਰੰਬਾਨੀ ਖ਼ਿਲਾਫ਼ ਬਹੁਤ ਸਾਰੀਆਂ ਸ਼ਿਕਾਇਤਾਂ ਕੀਤੀਆਂ ਸਨ। ਪਰ ਹੈਰਾਨੀ ਦੀ ਗੱਲ ਸੀ ਕਿ ਵਿਸ਼ਾਲ ਰੰਬਾਨੀ ਖ਼ਿਲਾਫ਼ ਹਿੰਦੁਸਤਾਨ ਟਾਈਮਜ਼ ਅਖ਼ਬਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ। ਚੇਤਨ ਕੀ ਦੀ ਇਕ ਵਾਰ ਮੇਰੇ ਨਾਲ ਵੀ ਗੱਲ ਹੋਈ ਸੀ, ਮੇਰੇ ਖ਼ਿਲਾਫ਼ ਝੂਠੀਆਂ ਸ਼ਿਕਾਇਤਾਂ ਹੋਣ ਦੇ ਬਾਵਜੂਦ ਮੇਰੇ ਸੰਪਾਦਕ ਸੁਰਿੰਦਰ ਤੇਜ਼ ਹੋਰੀਂ ਮੈਨੂੰ ਤੁਰੰਤ ਮੁਅੱਤਲ ਕਰ ਦਿੰਦੇ ਸੀ ਪਰ ਵਿਸ਼ਾਲ ਰੰਬਾਨੀ ਖ਼ਿਲਾਫ਼ ਸਬੂਤਾਂ ਸਮੇਤ ਹੋਈਆਂ ਸ਼ਿਕਾਇਤਾਂ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ ਸੀ। ਇਸੇ ਕਰਕੇ ਉਹ ਹਮੇਸ਼ਾ ਦਾਨਵਾਂ ਵਾਂਗ ‘‘ਆਦਮ ਬੋ-ਆਦਮ ਬੋ’’ ਕਰਦਾ ਪਟਿਆਲਾ ਦੇ ਪੱਤਰਕਾਰਾਂ ਨੂੰ ਬੁੱਧੂ ਬਣਾਉਣਾ ਰਿਹਾ, ਵਿਸ਼ਾਲ ਰੰਬਾਨੀ ਆਮ ਕਹਿੰਦਾ ਹੁੰਦਾ ਸੀ ਕਿ ਜੱਜਾਂ ਨਾਲ ਉਸ ਦੀ ਬਣਦੀ ਹੈ, ਕੀ ਸੱਚੀ ਬਣਦੀ ਸੀ? ਇਸ ਗੱਲ ਦਾ ਭੇਦ ਤੁਹਾਨੂੰ ਅਗਲੇ ਹਿੱਸਿਆਂ ਵਿਚ ਜ਼ਰੂਰ ਦੇਵਾਂਗੇ। ਕੰਵਰ ਬੇਦੀ ਦੇ ਕੇਸ ਦਾ ਫ਼ੈਸਲਾ ਹੋ ਗਿਆ ਸੀ, ਕਈ ਸਾਰੇ ਕਥਿਤ ਪੱਖਾਂ ਨੂੰ ਨਜ਼ਰ ਅੰਦਾਜ਼ ਕਰਕੇ ਜੱਜ ਨੇ ਫ਼ੈਸਲਾ ਕੰਵਰ ਬੇਦੀ ਦੇ ਖ਼ਿਲਾਫ਼ ਦੇ ਦਿੱਤਾ। ਇਹ ਕੇਸ ਕੋਈ ਆਮ ਨਹੀਂ ਸੀ, ਧਮਕੀਆਂ, ਫੇਰ ਕੁੱਟਮਾਰ ਤੇ ਫੇਰ ਪੱਗ ਉਤਾਰਨੀ, ਇਹ ਕੇਸ ਕੋਈ ਆਮ ਨਹੀਂ ਸੀ ਪਰ ਜੱਜ ਨੇ ਕਥਿਤ ਫ਼ੈਸਲਾ ਕੰਵਰ ਬੇਦੀ ਦੇ ਖ਼ਿਲਾਫ਼ ਦੇ ਦਿੱਤਾ ਸੀ, ਜਿਸ ਤੋਂ
ਕਲੱਬ ਦੀ ਨਵੀਂ ਟੀਮ

ਪਟਿਆਲਾ ਦੇ ਪੱਤਰਕਾਰਾਂ ਨੇ ਫੇਰ ਅੰਦਾਜ਼ਾ ਲਗਾਇਆ ਕਿ ਸੱਚੀਂ ਹੀ ਵਿਸ਼ਾਲ ਰੰਬਾਨੀ ਦਾ ਜੱਜਾਂ ਤੇ ਪ੍ਰਭਾਵ ਹੈ, ਇਸ ਬਾਰੇ ਅਗਲੇ ਭਾਗਾਂ ਵਿਚ ਸਪਸ਼ਟ ਕਰਾਂਗੇ। ਮੈਂ ਫੇਰ ਵੀ ਕੰਵਰ ਬੇਦੀ ਨੂੰ ਇੱਥੇ ਸ਼ੇਰ ਦੀ ਉਪਾਧੀ ਦਿੰਦਾ ਹਾਂ ਕਿਉਂਕਿ ਉਹ ਬੰਦਾ ਇਕੱਲਾ ਲੜਿਆ, ਲੜਿਆ ਵੀ ਉਨ੍ਹਾਂ ਨਾਲ ਜੋ ਸਾਜ਼ਿਸ਼ੀ ਵੀ ਸਨ ਤੇ ਜਿਨ੍ਹਾਂ ਦੇ ਕੋਈ ਆਦਰਸ਼ ਨਹੀਂ ਹਨ, ਮੰਨੂੰ ਸਿਮਰਤੀ ਵਿਚ ਜੇਕਰ ਸ਼ੂਦਰਾਂ ਨੂੰ ਗ਼ੁਲਾਮ ਬਣਾਉਣ ਵਾਲੀ ਪ੍ਰਵਿਰਤੀ ਲਿਖੀ ਹੈ ਤਾਂ ਉਸ ਵਿਚ ਬ੍ਰਾਹਮਣਾਂ ਬਾਰੇ ਵੀ ਕਠੋਰ ਲਿਖਿਆ ਹੈ...

मनु स्मृति (4 :245 ) यदि ब्रह्मण बुरी सांगत या आचरण करता है तो वो शुद्र है| -मनु स्मृति (2 :238) यदि कोई शुद्र वर्ण  में पैदा हुआ पर ज्ञानी है तो वो ब्रह्मण वर्ण  में विवाह कर सकता है | ਕਿਹਾ ਹੈ ਕਿ ਜੇਕਰ ਬ੍ਰਾਹਮਣਾਂ ਬੁਰੀ ਸੰਗਤ ਕਰਦਾ ਹੈ ਤੇ ਆਚਰਣ ਦਾ ਮਾੜਾ ਹੈ ਤਾਂ ਉਹ ਸ਼ੂਦਰ ਹੀ ਹੈ..ਜੇਕਰ ਕੋਈ ਸ਼ੂਦਰ ਚੰਗੇ ਆਚਰਨ ਵਾਲਾ ਹੈ ਤਾਂ ਉਹ ਬ੍ਰਾਹਮਣ ਕੰਨ੍ਹਿਆਂ ਨਾਲ ਵਿਆਹ ਵੀ ਕਰ ਸਕਦਾ ਹੈ।

ਮੰਨੂੰ ਸਿਮਰਤੀ ਤਾਂ ਇਹ ਵੀ ਕਹਿੰਦੀ ਹੈ ਕਿ ਸ਼ੂਦਰ ਜੋ ਚੰਗੇ ਆਚਰਨ ਵਾਲਾ ਹੈ ਉਹ ਬ੍ਰਾਹਮਣ ਕੁੱਲ ਗ੍ਰਹਿਣ ਕਰ ਸਕਦਾ ਹੈ ਜਿਵੇਂ ਕਿ इसी तरह कुछ और उधर जिसमे एक वर्ण का व्यक्ति दूसरा वर्ण ग्रहण कर सकता था. -मातंग ऋषि जोकि एक चंडाल के पुत्र थे ब्रह्मण बने ( महाभारत, अनुशासन पर्व अध्याय ३) 

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਵਿਸ਼ਾਲ ਰੰਬਾਨੀ ਜੋ ਆਪਣੇ ਆਪ ਨੂੰ ਹੰਕਾਰ ਨਾਲ ਬ੍ਰਾਹਮਣ ਬ੍ਰਾਹਮਣ ਕਹਾਉਂਦਾ ਹੈ ਕੀ ਉਸ ਦਾ ਆਚਰਨ ਬ੍ਰਾਹਮਣਾਂ ਵਰਗਾ ਹੈ? ਕੀ ਉਹ ਬ੍ਰਾਹਮਣ ਕਹਾਉਣ ਦਾ ਹੱਕਦਾਰ ਹੈ? ਇਸ ਦਾ ਫ਼ੈਸਲਾ ਪਾਠਕ ਵਰਗ ਤੇ ਵਿਦਵਾਨ ਵਰਗ ਖ਼ੁਦ ਵੀ ਕਰ ਸਕਦਾ ਹੈ। ਮੱਥੇ ਤਿਲਕ ਲਗਾਉਣ ਨਾਲ, ਹੱਥ ਵਿਚ ਪੋਥੀਆਂ ਫੜ ਲੈਣ ਨਾਲ, ਜੈ ਸ੍ਰੀ ਕ੍ਰਿਸ਼ਨਾ, ਜੈ ਸੀਆ ਰਾਮ , ਰਾਮ ਰਾਮ ਕਹਿਣ ਨਾਲ ਬ੍ਰਾਹਮਣ ਨਹੀਂ ਬਣ ਜਾਂਦਾ, ਬ੍ਰਾਹਮਣ ਦੇ ਕੁਝ ਆਚਰਨ ਵੀ ਹੁੰਦੇ ਹਨ। ਜਿਵੇਂ ਕਿ मनु स्मृति (2 ;28 ) ब्रह्मण उसे कहा गया है जिसके पास दया, ज्ञान, शुद्ध आचरण, शिक्षा देने और ग्रहण कने की क्षमता, योग, सयमं अदि गुण हो अन्यथा वो ब्रह्मण नहीं है| ਨਵ ਭਾਰਤ ਟਾਈਮਜ਼ ਵਿਚ 23 ਅਕਤੂਬਰ 2011 ਵਿਚ ਛਪੀ ਰਿਪੋਰਟ ਵੀ ਇਹੋ ਕਹਿੰਦੀ ਹੈ। 

ਇਸੇ ਕਰਕੇ ਜੋ ਕੁਝ ਬ੍ਰਾਹਮਣ ਪੱਤਰਕਾਰ ਤੇ ਇਕ ਦੋ ਜੱਟ ਪੱਤਰਕਾਰ ਪਟਿਆਲਾ ਵਿਚ ਕੁਝ ਦੂਜੇ ਪੱਤਰਕਾਰਾਂ ਨਾਲ ਸਾਰੇ ਆਦਰਸ਼ ਛਿੱਕੇ ਟੰਗ ਕੇ ਜੋ ਕਰ ਰਹੇ ਸਨ, ਉਹ ਉਸ ਵੇਲੇ ਦਾ ਇਤਿਹਾਸ ਹੈ, ਕੱਟੜ ਜੱਟ ਤੇ ਕੱਟੜ ਬ੍ਰਾਹਮਣ ਜੇਕਰ ਇਕੱਠੇ ਹੋ ਜਾਣ ਤਾਂ ਸਮਾਜ ਵਿਚ ਉਥੱਲ ਪੁਥਲ ਹੋਣੀ ਤਹਿ ਹੁੰਦੀ ਹੈ, ਉਸ ਨੂੰ ਕੋਈ ਵੀ ਨਹੀਂ ਰੋਕ ਸਕਦਾ। ਧਾਲੀਵਾਲ ਵੀ ਕੱਟੜ ਜੱਟ ਸੀ ਤੇ ਵਿਸ਼ਾਲ ਰੰਬਾਨੀ ਤੇ ਉਸ ਦੇ ਨਾਲ ਕੁਝ ਹੋਰ ਬ੍ਰਾਹਮਣ ਪੱਤਰਕਾਰ ਵੀ ਕੱਟੜ ਬ੍ਰਾਹਮਣ ਸਨ। ਤਾਂ ਪਟਿਆਲਾ ਦੇ ਪੱਤਰਕਾਰਾਂ ਵਿਚ ਤਰਥੱਲੀ ਮੱਚਣੀ ਹੀ ਸੀ! ਉਹ ਹਰ ਚੀਜ਼ ਨੂੰ ਆਪਣੇ ਕਬਜ਼ੇ ਵਿਚ ਕਰਨਾ ਚਾਹੁੰਦੇ ਸਨ। ਕਿਸੇ ਵੀ ਤਰੀਕੇ ਨਾਲ, ਲੜ ਕੇ ਝਗੜ ਕੇ, ਗਾਲ਼ਾਂ ਕੱਢ ਕੇ, ਧਮਕਾ ਕੇ, ਡਰਾ ਕੇ, ਕੁੱਟ ਮਾਰ ਕਰਕੇ ਤੇ ਹਰ ਤਰੀਕਾ ਵਰਤ ਕੇ ਜਿਵੇਂ ਸ਼ਾਮ - ਦਾਮ- ਦੰਡ -ਭੇਦ ਹਰ ਤਰ੍ਹਾਂ ਦਾ ਹਰਬਾ ਵਰਤ ਕੇ ਉਹ ਪਟਿਆਲਾ ਵਿਚ ਆਪਣੀ ਇਜਾਰੇਦਾਰ ਕਾਇਮ ਕਰਨਾ ਚਾਹੁੰਦੇ ਸਨ। ਪੱਤਰਕਾਰਾਂ ਦਾ ਗਰੁੱਪ ਜਿਸ ਵਿਚ ਵੱਡੇ ਕਹਾਉਣ ਵਾਲੇ ਅੰਗਰੇਜ਼ੀ ਅਖ਼ਬਾਰ ਦੇ ਪੱਤਰਕਾਰ ਵੀ ਹੋਣ, ਪੰਜਾਬੀ ਦੇ ਵੱਡੇ ਅਖ਼ਬਾਰਾਂ ਦੇ ਪੱਤਰਕਾਰ ਵੀ ਹੋਣ ਤੇ ਹਿੰਦੀ ਦੇ ਵੱਡੇ ਕਹਾਉਣ ਵਾਲੇ ਅਖ਼ਬਾਰਾਂ ਦੇ ਪੱਤਰਕਾਰ ਵੀ ਹੋਣ, .. ਜਦੋਂ ਵੀ ਉਹ ਇਕੱਠੇ ਹੋਕੇ ਕਿਸੇ ਅਧਿਕਾਰੀ ਕੋਲ ਜਾਣ ਤਾਂ ਅਧਿਕਾਰੀ ਕੀ ਹਰ ਇਕ ਵਿਅਕਤੀ ਦੇ ਅੰਦਰ ਇਕ ਵਾਰ ਸਹਿਮ ਦੀ ਤਾਰ ਘੁੰਮ ਜਾਂਦੀ ਹੈ। ਪਟਿਆਲਾ ਵਿਚ ਇੰਜ ਹੋ ਰਿਹਾ ਸੀ। ਡਰਪੋਕ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਕੋਲੋਂ ਜ਼ਬਰਦਸਤੀ ਪਿਆਰ ਨਾਲ ਡਰਾਵੇ ਦੇ ਕੇ ਪਿਆਰ ਭਰੀ ਧਮਕੀ ਦੇ ਕੇ ਬੰਦੇ ਨੌਕਰੀ ਤੇ ਲਗਾਏ ਜਾ ਰਹੇ ਸਨ। ਸਹਿਕਾਰੀ ਬੈਂਕ ਵਿਚ ਅਧਿਕਾਰੀ ਧਮਕਾਏ ਜਾ ਰਹੇ ਸਨ। ਬ੍ਰਹਮ ਮਹਿੰਦਰਾ ਤੇ ਪ੍ਰਨੀਤ ਕੌਰ ਆਦਿ ਕੋਲੋਂ ਪ੍ਰਭਾਵ ਵਿਚ ਲੈ ਕੇ ਕੰਮ ਕਰਵਾਏ ਜਾ ਰਹੇ ਸਨ, ਬਦਲੀਆਂ ਦਾ ਦੌਰ ਚੱਲ ਰਿਹਾ ਸੀ, ਇਕ ਘਟਨਾ ਤਾਂ ਬੜੀ ਅਲੋਕਾਰੀ ਹੈ ਕਿ ਇਕ ਵੱਡੇ ਅਧਿਕਾਰੀ ਦੀ ਬਦਲੀ ਕਰਾਉਣ ਦੀ ਜਨਾਬ ਪੱਤਰਕਾਰਾਂ ਦੇ ਗਰੁੱਪ ਵੱਲੋਂ ਲੱਖਾਂ ਰੁਪਏ ਲਏ ਸਨ। ਪੰਜਾਬੀ ਯੂਨੀਵਰਸਿਟੀ ਵਿਚ ਦਰਜਾ ਚਾਰ ਮੁਲਾਜ਼ਮਾਂ ਨੂੰ ਪੱਕੇ ਕਰਾਉਣ ਲਈ ਕੀ ਲਿਆ ਉਸ ਬਾਰੇ ਵੀ ਸਬੂਤ ਆਉਣ ਤੇ ਖ਼ੁਲਾਸਾ ਕਰਾਂਗੇ। 

ਇਸ ਕਰਕੇ ਕੰਵਰ ਬੇਦੀ ਵਰਗੇ ਛੋਟੇ ਅਖ਼ਬਾਰ ਦੇ ਪੱਤਰਕਾਰ ਦੀ ਕੀ ਚੱਲਦੀ ਸੀ, ਪਰ ਫਿਰ ਵੀ ਉਹ ਲੜਿਆ ਤੇ ਖ਼ੂਬ ਲੜਿਆ। ਉਸ ਨੇ ਈਨ ਨਹੀਂ ਮੰਨੀ, ਅੱਗੇ ਪ੍ਰਭਾਵਸ਼ਾਲੀ ਵੱਡੇ ਪੱਤਰਕਾਰ ਸੀ ਤਾਂ ਛੋਟੇ ਅਖ਼ਬਾਰ ਦੇ ਪੱਤਰਕਾਰ ਦੀ ਕੀ ਚੱਲਦੀ ਸੀ, ਪਰ ਫਿਰ ਵੀ ਕੰਵਰ ਬੇਦੀ ਦਾ ਲੜਨਾ ਵੀ ਕਾਫ਼ੀ ਸੀ, ਉਹ ਹੀ ਉਸ ਨੂੰ ਸ਼ੇਰਾਂ ਦੀ ਲਾਇਨ ਵਿਚ ਖੜ੍ਹਾ ਕਰਦਾ ਹੈ। 

ਦੂਜੇ ਪਾਸੇ ਹੌਲੀ ਹੌਲੀ ਅਜੀਤ ਅਖ਼ਬਾਰ ਦੇ ਬਿਜ਼ਨੈੱਸ ਪ੍ਰਤੀਨਿਧ ਗੁਰਪ੍ਰੀਤ ਸਿੰਘ ਚੱਠਾ ਨੂੰ ਮੁੱਖ ਧਾਰਾ ਪੱਤਰਕਾਰਾਂ ਵਿਚ ਸ਼ੁਮਾਰ ਕਰ ਲਿਆ ਗਿਆ ਸੀ, ਉਸ ਦਾ ਗਰੁੱਪ ਵੀ ਆਪਣੀ ਹੋਂਦ ਬਣਾ ਰਿਹਾ ਸੀ, ਉਸ ਦੇ ਗਰੁੱਪ ਵਿਚ ਭਾਵੇਂ ਪੱਤਰਕਾਰ ਕੁਝ ਘੱਟ ਹੀ ਸਨ ਪਰ ਸਾਰੇ ਧੜੱਲੇਦਾਰ, ਸਾਰੇ ਹੀ ਇਕ ਦੂਜੇ ਤੇ ਜਾਨ ਵਾਰਨ ਵਾਲੇ। ਇਸ ਗਰੁੱਪ ਨੇ ਅੱਗੇ ਜਾ ਕੇ ਕੀ ਰੰਗ ਦਿਖਾਏ ਉਹ ਵੀ ਅਗਲੇ ਹਿੱਸੇ ਵਿਚ ਸਪਸ਼ਟ ਹੋ ਜਾਵੇਗਾ। 


ਬਾਕੀ ਅਗਲੇ ਭਾਗ ਵਿਚ... ਪੜ੍ਹਦੇ ਰਹੋ ਹੁਣ ਆਖ਼ਰੀ ਕਾਂਡ ਚੱਲ ਰਹੇ ਹਨ... 


ਨੋਟ : ਹੋ ਸਕਦਾ ਹੈ ਕਿ ਪੱਤਰਕਾਰੀ ਦਾ ਇਤਿਹਾਸ ਲਿਖਣ ਲੱਗਿਆਂ ਕਿਤੇ ਕੋਈ ਸੂਚਨਾ ਜਾਂ ਘਟਨਾ ਗ਼ਲਤ ਲਿਖ ਦਿੱਤੀ ਹੋਵੇ, ਸ਼ਾਇਦ ਜਿਸ ਦੀ ਸੂਚਨਾ ਮੇਰੇ ਕੋਲ ਅਧੂਰੀ ਹੋਵੇ, ਕਿਸੇ ਕੋਲ ਹੋਰ ਜਾਣਕਾਰੀ ਹੋਵੇ ਜਾਂ ਫਿਰ ਸਹੀ ਘਟਨਾ ਦਾ ਵੇਰਵਾ ਹੋਵੇ ਤਾਂ ਕਿਰਪਾ ਕਰਕੇ ਬਲਾਗ ਦੇ ਹੇਠਾਂ ਟਿੱਪਣੀ ਕਰ ਸਕਦਾ ਹੈ, ਜਾਂ ਮੇਰੇ ਹੇਠਾਂ ਦਿੱਤੇ ਮੋਬਾਇਲ ਨੰਬਰ ਤੇ ਫ਼ੋਨ ਕਰਕੇ ਦੱਸ ਸਕਦਾ ਹੈ। ਬਲਾਗ ਵਿਚ ਸੋਧ ਕੀਤੀ ਜਾਵੇਗੀ, ਕੋਈ ਵੀ ਗੱਲ ਆਖ਼ਰੀ ਸੱਚ ਨਹੀਂ ਹੁੰਦੀ। ਇਤਿਹਾਸਕ ਘਟਨਾਵਾਂ ਵਿਚ ਕੁਝ ਮਿੱਤਰਾਂ ਦੋਸਤਾਂ ਨੂੰ ਗ਼ੁੱਸਾ ਵੀ ਆ ਸਕਦਾ ਹੈ ਮੈਂ ਉਨ੍ਹਾਂ ਤੋਂ ਮਾਫ਼ੀ ਮੰਗਦਾ ਹਾਂ...


ਮੇਰਾ ਮੋਬਾਇਲ ਨੰਬਰ : 8146001100




No comments:

Post a Comment

ਕਈ ਲੜਾਈਆਂ ਤੋਂ ਬਾਅਦ ਰਵੇਲ ਸਿੰਘ ਭਿੰਡਰ ਗਰੁੱਪ ਦਾ ‘ਪਟਿਆਲਾ ਮੀਡੀਆ ਕਲੱਬ’ ਤੇ ਹੋਇਆ ਕਬਜ਼ਾ

ਪੱਤਰਕਾਰੀ ਦਾ ਇਤਿਹਾਸ ਭਾਗ -23 ਲੇਖਕ : ਗੁਰਨਾਮ ਸਿੰਘ ਅਕੀਦਾ ਜਿੱਤ ਦੀ ਖੁਸ਼ੀ ਵਿਚ ਪੱਤਰਕਾਰਾਂ ਦੀ ਟੀਮ ਦੀ ਇਕ ਸੰਕੇਤਕ ਫੋਟੋ ਪਟਿਆਲਾ ਵਿਚ ਪੱਤਰਕਾਰਾਂ ਦੀ ਲੜਾਈ ਕਾਫ਼ੀ ਚ...