Monday, March 09, 2026

ਪਟਿਆਲਾ ਵਿਚ ਵਿਸ਼ਾਲ ਰੰਬਾਨੀ ਦੀ ਚੜਾਈ ਦਾ ਪਤਨ ਸ਼ੁਰੂ ਕੀਤਾ ‘ਗੁਰਪ੍ਰੀਤ ਸਿੰਘ ਚੱਠਾ’ ਗਰੁੱਪ ਨੇ

ਰਵੇਲ ਸਿੰਘ ਭਿੰਡਰ, ਅਮਨ ਸੂਦ, ਸਰਬਜੀਤ ਭੰਗੂ, ਗਗਨ ਤੇਜਾ, ਨਵਦੀਪ ਢੀਂਗਰਾ, ਪਰਮੀਤ ਸਿੰਘ ਬਣੇ ਪ੍ਰਧਾਨ

ਪੱਤਰਕਾਰੀ ਦਾ ਇਤਿਹਾਸ ਭਾਗ -24

ਲੇਖਕ : ਗੁਰਨਾਮ ਸਿੰਘ ਅਕੀਦਾ

ਗੁਰਪ੍ਰੀਤ ਸਿੰਘ ਚੱਠਾ ਦੀ ਜਿੱਤ ਦਾ ਸਰਟੀਫਿਕੇਟ ਦਿੰਦੇ ਹੋਏ ਕੁਲਜੀਤ ਸਿੰਘ

ਨੋਟ : ਮੈਨੂੰ ਖ਼ੁਸ਼ੀ ਹੋਵੇਗੀ ਜੇਕਰ ਮੀਡੀਆ ਕਲੱਬ ਪਟਿਆਲਾ ਵਿਚ ਵਾਪਰੀਆਂ ਘਟਨਾਵਾਂ ਬਾਰੇ ਕਿਸੇ ਹੋਰ ਕੋਲ ਇਸ ਤੋਂ ਵੀ ਸਟੀਕ ਤੇ ਪੁਖ਼ਤਾ ਜਾਣਕਾਰੀ ਹੋਵੇ ਤੇ ਉਹ ਇਹ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਹੋਵੇ, ਉਸ ਦਾ ਨਾਮ ਗੁਪਤ ਰੱਖਿਆ ਜਾਵੇਗਾ, ਕੁਝ ਪੱਤਰਕਾਰ ਇਸ ਇਤਿਹਾਸ ਵਿਚ ਆਪਣਾ ਨਾਮ ਪਾਉਣ ਤੋਂ ਘਬਰਾਉਂਦੇ ਹਨ, ਸ਼ਾਇਦ ਹੁਣ ਵੀ ਵਿਸ਼ਾਲ ਰੰਬਾਨੀ ਦਾ ਡਰ ਉਨ੍ਹਾਂ ਅੰਦਰ ਬੈਠਾ ਹੋਵੇ, ਪਰ ਫਿਰ ਜੇਕਰ ਕਿਸੇ ਕੋਲ ਕਿਸੇ ਵੀ ਪੱਖ ਦੀ ਰਵੇਲ ਸਿੰਘ ਭਿੰਡਰ ਗਰੁੱਪ ਦੀ ਜਾਂ ਫਿਰ ਤੇਜਿੰਦਰ ਫ਼ਤਿਹਪੁਰ ਗਰੁੱਪ ਦੀ ਪੁਖ਼ਤਾ ਜਾਣਕਾਰੀ ਹੈ ਤਾਂ ਉਹ ਮੇਰੇ ਨਾਲ ਫ਼ੋਨ ਤੇ ਜਾਂ ਫਿਰ ਮੈਨੂੰ ਮਿਲਣ ਲਈ ਵੀ ਕਹਿ ਸਕਦਾ ਹੈ, ਉਸ ਵੱਲੋਂ ਦਿੱਤੀ ਜਾਣਕਾਰੀ ਇੱਥੇ ਸ਼ਾਮਲ ਕੀਤੀ ਜਾਵੇਗੀ। ਪਰ ਮੈਨੂੰ ਪਤਾ ਲੱਗਾ ਹੈ ਕਿ ਕੁਝ ਪੱਤਰਕਾਰ ਕੰਨਾ ਫੂਸੀ ਕਰਦੇ ਹਨ ਕਿ ਮੇਰੇ ਬਾਰੇ ਗ਼ਲਤ ਬਿਰਤਾਂਤ ਸਿਰਜ ਰਹੇ ਹਨ, ਜਿਸ ਦਾ ਮੈਨੂੰ ਕੋਈ ਇਤਰਾਜ਼ ਨਹੀਂ ਹੈ ਉਂਜ ਉਨ੍ਹਾਂ ਕੰਨਾ ਫੂਸੀ ਕਰਨ ਵਾਲੇ ਮੇਰੇ ਵੀਰਾਂ ਨੂੰ ਬੇਨਤੀ ਹੈ ਕਿ ਉਹ ਗੱਲ ਕਰਨ ਤੇ ਕਿਹੜੀ ਜਾਣਕਾਰੀ ਰਹਿ ਗਈ ਹੈ ਉਸ ਬਾਰੇ ਉਹ ਦੱਸਣ ਤਾਂ ਕਿ ਕੋਈ ਪੱਖ ਰਹਿ ਨਾ ਜਾਵੇ, ਕਿਉਂਕਿ ਇਹ ਲਿਖਣਾ ਕੋਈ ਸੌਖਾ ਕੰਮ ਨਹੀਂ ਹੈ। ਇਸ ਲਈ ਸਮਾਂ ਸਿਰੜ ਨਿਰਪੱਖਤਾ ਤੇ ਨਿਡਰਤਾ ਦੀ ਲੋੜ ਹੈ। ਕਿਸੇ ਵੱਲੋਂ ਵੀ ਦਿੱਤੇ ਗਏ ਮੇਰੇ ਵਿਰੁੱਧ ਵਿਚਾਰਾਂ ਦਾ ਵੀ ਇੱਥੇ ਸਵਾਗਤ ਕੀਤਾ ਜਾਵੇਗਾ।

ਪਟਿਆਲਾ ਮੀਡੀਆ ਕਲੱਬ ਦਾ ਕੇਸ ਰਵੇਲ ਸਿੰਘ ਭਿੰਡਰ ਗਰੁੱਪ ਵੱਲੋਂ ਜਿੱਤਣ ਤੋਂ ਬਾਅਦ ਇਸ ਗਰੁੱਪ ਵਿਚ ਖ਼ੁਸ਼ੀ ਦੀ ਲਹਿਰ ਸੀ, ਹੋਣੀ ਵੀ ਚਾਹੀਦੀ ਸੀ ਕਿਉਂਕਿ ਜਿੱਤ ਤਾਂ ਭਾਵੇਂ ਵੱਡੀ ਹੋਵੇ ਭਾਵੇਂ ਛੋਟੀ ਹੋਵੇ, ਜਿੱਤ ਤਾਂ ਜਿੱਤ ਹੀ ਹੁੰਦੀ ਹੈ। ਵਿਸ਼ਾਲ ਰੰਬਾਨੀ ਗਰੁੱਪ ਪੂਰੇ ਜਲੋ ਵਿਚ ਸੀ, ਉਸ ਦਾ ਹੰਕਾਰ ਸੱਤਵੇਂ ਅਸਮਾਨ ਤੇ ਹੀ ਸੀ। ਲਿਸਟ ਤੁਸੀਂ ਭਾਗ ਨੰਬਰ 23 ਵਿਚ ਚੈੱਕ ਕਰ ਹੀ ਲਈ ਹੋਵੇਗਾ ਕਿ ਇਸ ਟੀਮ ਵਿਚ ਰਵੇਲ ਸਿੰਘ ਭਿੰਡਰ ਮੁੜ ਪ੍ਰਧਾਨ ਬਣਾਏ ਗਏ ਤੇ ਜਨਰਲ ਸਕੱਤਰ ਹੁਣ ਤੇਜਿੰਦਰ ਫ਼ਤਿਹਪੁਰ ਦੀ ਥਾਂ ਤੇ ਜਸਪਾਲ ਸਿੰਘ ਢਿੱਲੋਂ ਨੂੰ ਬਣਾ ਦਿੱਤਾ ਗਿਆ ਸੀ। ਇਸ ਲਿਸਟ ਵਿਚ ਸੀ. ਮੀਤ ਪ੍ਰਧਾਨ ਗਗਨਦੀਪ ਸਿੰਘ ਅਹੂਜਾ ਪੀ ਟੀ ਆਈ, ਸਰਬਜੀਤ ਸਿੰਘ ਭੰਗੂ ਪੰਜਾਬੀ ਟ੍ਰਿਬਿਊਨ, ਮੀਤ ਪ੍ਰਧਾਨ ਨਵਦੀਪ ਢੀਂਗਰਾ ਪੰਜਾਬੀ ਜਾਗਰਣ, ਗਗਨ ਤੇਜਾ ਅੰਗਰੇਜ਼ੀ ਟ੍ਰਿਬਿਊਨ, ਵਿਨੈ ਸ਼ੋਰੀ ਦੈਨਿਕ ਜਾਗਰਣ, ਪ੍ਰੇਮ ਵਰਮਾ ਦੈਨਿਕ ਭਾਸਕਰ, ਖ਼ਜ਼ਾਨਚੀ ਰਾਜੇਸ਼ ਸ਼ਰਮਾ ਪੰਜਾਬ ਕੇਸਰੀ ਜਗਬਾਣੀ ਗਰੁੱਪ (ਰਾਜੇਸ਼ ਸ਼ਰਮਾ ਪ੍ਰੈੱਸ ਕਲੱਬ ਪਟਿਆਲਾ ਵਿਚ ਵੀ ਖ਼ਜ਼ਾਨਚੀ ਹੀ ਸੀ), ਸੰਯੁਕਤ ਸਕੱਤਰ ਚਰਨਜੀਵ ਜੋਸ਼ੀ ਰੋਜ਼ਾਨਾ ਅਜੀਤ ਤੇ ਵਿਨੋਦ ਸ਼ਰਮਾ ਭਾਸਕਰ ਤੇ ਚੜ੍ਹਦੀਕਲਾ, ਸਕੱਤਰ ਗੁਰਪ੍ਰੀਤ ਸਿੰਘ ਚੱਠਾ ਰੋਜ਼ਾਨਾ ਅਜੀਤ ਤੇ ਨਵਰਾਜਦੀਪ ਸਿੰਘ ਹਿੰਦੁਸਤਾਨ ਟਾਈਮਜ਼, ਪ੍ਰਬੰਧਕੀ ਸਕੱਤਰ ਸੰਜੇ ਵਰਮਾ, ਸਕੱਤਰ ਸਭਿਆਚਾਰ ਖੁਸ਼ਵੀਰ ਸਿੰਘ ਤੂਰ ਸੱਚ ਕਹੂੰ, ਪ੍ਰੈੱਸ ਸਕੱਤਰ ਪਰਮੀਤ ਸਿੰਘ ਜਗਬਾਣੀ ਪੰਜਾਬ ਕੇਸਰੀ ਗਰੁੱਪ, ਕਾਰਜਕਾਰਨੀ ਮੈਂਬਰ ਵਿਸ਼ਾਲ ਰੰਬਾਨੀ ਹਿੰਦੁਸਤਾਨ ਟਾਈਮਜ਼, ਰਾਣਾ ਰੱਖੜਾ ਪੰਜਾਬ ਕੇਸਰੀ ਜਗਬਾਣੀ, ਸੋਬਨ ਗੋਸਾਈਂ ਦੈਨਿਕ ਭਾਸਕਰ, ਪ੍ਰਤਿਭਾ ਵਿਰਦੀ ਦੈਨਿਕ ਭਾਸਕਰ, ਭੁਪੇਸ਼ ਚੱਠਾ ਪੀ ਟੀਸੀ, ਯੋਗੇਸ਼ ਧੀਰ ਦੈਨਿਕ ਸਵੇਰਾ, ਭਾਰਤ ਭੂਸ਼ਣ ਹਿੰਦੁਸਤਾਨ ਟਾਈਮਜ਼, ਸੁਰੇਸ਼ ਕਾਮਰਾ ਦੈਨਿਕ ਜਾਗਰਣ, ਗੁਰਵਿੰਦਰ ਸਿੰਘ ਜਗਬਾਣੀ ਪੰਜਾਬ ਕੇਸਰੀ ਤੇ ਰਾਮ ਸਿੰਘ ਬੰਗ ਨਵਾਂ ਜ਼ਮਾਨਾ ਨੂੰ ਬਣਾਇਆ ਗਿਆ। ਇਹ ਉਕਤ ਟੀਮ ਪਟਿਆਲਾ ਮੀਡੀਆ ਕਲੱਬ ਵਿਚ ਦੋ ਗਰੁੱਪਾਂ ਦੀ ਲੜਾਈ ਤੋਂ ਬਾਅਦ ਰਵੇਲ ਸਿੰਘ ਭਿੰਡਰ ਦੀ ਹੋਈ ਜਿੱਤ ਤੋਂ ਬਾਅਦ ਹੋਂਦ ਵਿਚ ਆਈ ਸੀ। 

ਇਹ ਉਕਤ ਰਵੇਲ ਸਿੰਘ ਭਿੰਡਰ ਦੇ ਪ੍ਰਧਾਨ ਬਣਨ ਦੀ ਟੀਮ ਕੁਝ ਇੰਜ ਹੀ ਨਹੀਂ ਬਣੀ ਸੀ ਸਗੋਂ ਇਸ ਟੀਮ ਬਣਾਉਣ ਵੇਲੇ ਸਖ਼ਤ ਕਾਰਵਾਈਆਂ ਹੋਈਆਂ ਸਨ, ਰਵੇਲ ਸਿੰਘ ਭਿੰਡਰ ਤੇ ਸਰਬਜੀਤ ਸਿੰਘ ਭੰਗੂ ਦੋਵੇਂ ਦਾ ਟ੍ਰਿਬਿਊਨ ਦੇ ਦਫ਼ਤਰ ਵਿਚ ਬਣੇ ਪੰਜਾਬੀ ਟ੍ਰਿਬਿਊਨ ਦੇ ਦਫ਼ਤਰ ਵਿਚ ਬਹਿੰਦੇ ਸਨ, ਮੈਂ ਵੀ ਪੰਜਾਬੀ ਟ੍ਰਿਬਿਊਨ ਵਿਚ ਸੀ ਪਰ ਮੈਂ ਮਾਨਯੋਗ ਸੰਪਾਦਕ ਵਰਿੰਦਰ ਵਾਲੀਆ ਕੋਲ ਇਹ ਇਜਾਜ਼ਤ ਲੈ ਲਈ ਸੀ ਕਿ ਮੈਂ ਦਫ਼ਤਰ ਵਿਚ ਨਹੀਂ ਬੈਠਾਂਗਾ, ਭਾਵੇਂ ਮੈਂ ਦਫ਼ਤਰ ਵਿਚ ਜਾ ਕੇ ਬੈਠ ਸਕਦਾ ਹਾਂ, ਪਰ ਇਹ ਜ਼ਰੂਰੀ ਨਹੀਂ ਹੋਵੇਗਾ, ਪਰ ਰਵੇਲ ਸਿੰਘ ਭਿੰਡਰ ਤੇ ਸਰਬਜੀਤ ਸਿੰਘ ਭੰਗੂ ਦੋਵੇਂ ਟ੍ਰਿਬਿਊਨ ਦਫ਼ਤਰ ਵਿਚ ਬਹਿੰਦੇ ਸਨ, ਉਨ੍ਹਾਂ ਦਾ ਆਪਸ ਵਿਚ ਕਿਹੋ ਜਿਹਾ ਮਿਲਵਰਤਣ ਸੀ ਇਸ ਬਾਰੇ ਇੱਥੇ ਜ਼ਿਕਰ ਨਹੀਂ ਕੀਤਾ ਜਾਵੇਗਾ ਪਰ ਜਦੋਂ ਰਵੇਲ ਸਿੰਘ ਭਿੰਡਰ ਗਰੁੱਪ ਦੀ ਜਿੱਤ ਹੋਈ ਤਾਂ ਇੰਜ ਲੱਗਦਾ ਸੀ ਕਿ ਸਰਬ ਸੰਮਤੀ ਨਾਲ ਕੋਈ ਵੀ ਪ੍ਰਧਾਨ ਬਣ ਜਾਵੇਗਾ, ਪਰ ਇੱਥੇ ਵੀ ਸਰਬਸੰਮਤੀ ਨਹੀਂ ਹੋਈ, ਜਦੋਂ ਹੀ ਚੋਣ ਪ੍ਰਕ੍ਰਿਆ ਸ਼ੁਰੂ ਹੋਈ ਤਾਂ ਜਦੋਂ ਹੀ ਰਵੇਲ ਸਿੰਘ ਭਿੰਡਰ ਨੇ ਪ੍ਰਧਾਨ ਦੇ ਅਹੁਦੇ ਲਈ ਕਾਗ਼ਜ਼ ਦਾਖਲ ਕੀਤੇ ਤਾਂ ਪ੍ਰਧਾਨਗੀ ਦੇ ਅਹੁਦੇ ਲਈ ਰਵੇਲ ਸਿੰਘ ਭਿੰਡਰ ਦੇ ਪੰਜਾਬੀ ਟ੍ਰਿਬਿਊਨ ਵਿਚ ਕੁਲੀਗ ਸਰਬਜੀਤ ਸਿੰਘ ਭੰਗੂ ਨੇ ਵੀ ਪ੍ਰਧਾਨਗੀ ਦੇ ਅਹੁਦੇ ਲਈ ਕਥਿਤ ਕਾਗ਼ਜ਼ ਦਾਖਲ ਕਰ ਦਿੱਤੇ। ਸਰਬ ਸੰਮਤੀ ਹੋਣ ਦੀ ਸੰਭਾਵਨਾ ਖ਼ਤਮ ਹੋ ਗਈ ਸੀ। ਭਾਵੇਂ ਕੁਝ ਕਾਰਨਾਂ ਕਰਕੇ ਸਰਬਜੀਤ ਸਿੰਘ ਭੰਗੂ ਨੇ ਕਾਗ਼ਜ਼ ਵਾਪਸ ਲੈ ਲਏ ਸਨ ਤੇ ਰਵੇਲ ਸਿੰਘ ਭਿੰਡਰ ਪ੍ਰਧਾਨ ਬਣ ਗਏ ਸਨ।


ਪਟਿਆਲਾ ਵਿਚ ਪੱਤਰਕਾਰਾਂ ਦਾ ਬਾਈਕਾਟ

ਜਿਨ੍ਹਾਂ ਪੱਤਰਕਾਰਾਂ ਦਾ ਪਟਿਆਲਾ ਮੀਡੀਆ ਕਲੱਬ ਦੀ ਮੁੱਖ ਧਾਰਾ ਵਿਚੋਂ ਬਾਹਰ ਕਰਕੇ ਬਾਈਕਾਟ ਕੀਤਾ ਗਿਆ, ਉਨ੍ਹਾਂ ਵਿਚ ਤੇਜਿੰਦਰ ਫ਼ਤਿਹਪੁਰ ਫਾਊਂਡਰ ਜਨਰਲ ਸਕੱਤਰ, ਸੁਖਦੀਪ ਮਾਨ ਫਾਊਂਡਰ ਜੁਆਇੰਟ ਸਕੱਤਰ, ਇੰਦਰਜੀਤ ਸਿੰਘ ਬਾਰਨ ਫਾਊਂਡਰ ਪ੍ਰਾਪੇਗੰਡਾ ਸਕੱਤਰ ਤੇ ਬਾਅਦ ਤਤਕਾਲੀ ਕਾਰਜਕਾਰੀ ਪ੍ਰਧਾਨ, ਰਣਧੀਰ ਸਿੰਘ ਰਾਣਾ ਫਾਊਂਡਰ ਮੀਤ ਪ੍ਰਧਾਨ, ਗੁਰਨਾਮ ਸਿੰਘ ਅਕੀਦਾ (ਇਨ੍ਹਾਂ ਸਤਰਾਂ ਦਾ ਲੇਖਕ) ਤਤਕਾਲੀ ਮੀਤ ਪ੍ਰਧਾਨ, ਗੁਰਮੁਖ ਸਿੰਘ ਰੁਪਾਣਾ ਫਾਊਂਡਰ ਖ਼ਜ਼ਾਨਚੀ ਜੋ ਕਿ ਸਾਰੇ ਗਵਰਨਿੰਗ ਬਾਡੀ ਦੇ ਮੈਂਬਰ ਵੀ ਸਨ। ਇਨ੍ਹਾਂ ਦਾ ਪਟਿਆਲਾ ਮੀਡੀਆ ਕਲੱਬ ਵਿਚੋਂ ਅਣਐਲਾਨਿਆ ਮੁਕੰਮਲ ਬਾਈਕਾਟ ਕਰ ਦਿੱਤਾ ਗਿਆ। ਇਨ੍ਹਾਂ ਉਕਤ ਫਾਊਂਡਰ ਮੈਂਬਰਾਂ ਨੇ ਖ਼ੁਦ ਵੀ ਉਸ ਵੇਲੇ ਅਜਿਹਾ ਦਾਅਵਾ ਨਹੀਂ ਕੀਤਾ ਕਿ ਇਹ ਵੀ ਪਟਿਆਲਾ ਮੀਡੀਆ ਕਲੱਬ ਦੇ ਫਾਊਂਡਰ ਅਹੁਦੇਦਾਰ ਹਨ, ਇਹ ਉਨ੍ਹਾਂ ਦਾ ਅਧਿਕਾਰ ਹੈ ਉਨ੍ਹਾਂ ਦੀ ਵੋਟ ਨੂੰ ਕੋਈ ਵੀ ਨਹੀਂ ਕੱਟ ਸਕਦਾ, ਨਾ ਹੀ ਕੇਸ ਜਿੱਤ ਕੇ ਬਣੀ ਟੀਮ ਦੇ ਕਿਸੇ ਮੈਂਬਰ ਨੇ ਅਜਿਹੀ ਦਰਿਆ-ਦਿਲੀ ਦਿਖਾਈ ਕਿ ਬੇਸ਼ੱਕ ਘਰ ਵਿਚ ਲੜਾਈ ਹੋਵੇ, ਇਕ ਹਿੱਸਾ ਅੱਡ ਹੋਵੇ ਜਾਵੇ ਭਾਵ ਵੱਖਰਾ ਹੋ ਜਾਵੇ, ਫਿਰ ਵੀ ਦੋਵਾਂ ਪੱਖਾਂ ਦਾ ਹੱਕ ਘਰ ਤੇ ਜੱਦੀ ਜਾਇਦਾਦ ਤੇ ਰਹਿੰਦਾ ਹੈ, ਇਸ ਕਰਕੇ ਇਨ੍ਹਾਂ ਸਾਰੇ ਮੈਂਬਰਾਂ ਨੂੰ ਵੀ ਪਟਿਆਲਾ ਮੀਡੀਆ ਕਲੱਬ ਦਾ ਹਿੱਸਾ ਹੀ ਮੰਨਿਆ ਜਾਵੇ, ਉਹ ਕਲੱਬ ਵਿਚ ਆਉਣ ਭਾਵੇਂ ਨਾ ਆਉਣ। ਹਾਲਾਂ ਕਿ ਬਾਅਦ ਵਿਚ ਭਾਸਕਰ ਤੋਂ ਰਣਧੀਰ ਸਿੰਘ ਰਾਣਾ ਭਾਸਕਰ ਨੂੰ ਪਟਿਆਲਾ ਮੀਡੀਆ ਕਲੱਬ ਦੀ ਟੀਮ ਵਿਚ ਮੁੱਖ ਧਾਰਾ ਵਿਚ ਸ਼ਾਮਲ ਕਰ ਲਿਆ ਤੇ ਉਸ ਨੇ ਅਹੁਦਾ ਵੀ ਪ੍ਰਾਪਤ ਕੀਤਾ। ਬਾਕੀ ਸਾਰੇ ਮੈਂਬਰਾਂ ਨੇ ਆਪਣਾ ਦਾਅਵਾ ਹੀ ਛੱਡ ਦਿੱਤਾ ਸੀ, ਇਨ੍ਹਾਂ ਮੈਂਬਰਾਂ ਦਾ ਪਟਿਆਲਾ ਮੀਡੀਆ ਕਲੱਬ ਵਿਚ ਅਜੇ ਵੀ ਅਣਐਲਾਨਿਆ ਬਾਈਕਾਟ ਜਾਰੀ ਹੈ ਜਦ ਕਿ ਹੁਣ ਤਾਂ ਵਿਸ਼ਾਲ ਰੰਬਾਨੀ ਗਰੁੱਪ ਦਾ ਇਥੇ ਪ੍ਰਭਾਵ ਨਹੀਂ ਰਿਹਾ। ਵਿਸ਼ਾਲ ਰੰਬਾਨੀ ਵਿਚ ਇਸ ਗਰੁੱਪ ਵਿਚ ਕਾਫ਼ੀ ਵਿਰੋਧਤਾ ਸੀ, ਪਰ ਉਸ ਦੇ ਜਾਣ ਤੋਂ ਬਾਅਦ ਵੀ ਹਾਲੇ ਤੱਕ ਤੇਜਿੰਦਰ ਫ਼ਤਿਹਪੁਰ ਗਰੁੱਪ ਨੂੰ ਪਟਿਆਲਾ ਮੀਡੀਆ ਕਲੱਬ ਦੀ ਬਣੀ ਕਿਸੇ ਵੀ ਟੀਮ ਨੇ ਕਦੇ ਵੀ ਨਹੀਂ ਸੱਦਿਆ, ਭਾਵ ਪਟਿਆਲਾ ਮੀਡੀਆ ਕਲੱਬ ਵਿਚ ਵਿਸ਼ਾਲ ਰੰਬਾਨੀ ਗਰੁੱਪ ਵੱਲੋਂ ਪਾਈ ਦੁਫੇੜ ਦੀ ਜ਼ਹਿਰ ਅਜੇ ਵੀ ਬਰਕਰਾਰ ਹੈ। ਇਸ ਜ਼ਹਿਰ ਨੂੰ ਤੇਜਿੰਦਰ ਫ਼ਤਿਹਪੁਰ ਗਰੁੱਪ ਵਿਚ ਵੀ ਹਾਲੇ ਤੱਕ ਆਪਣੇ ਅੰਦਰੋਂ ਨਹੀਂ ਕੱਢ ਸਕਿਆ ਜਾਂ ਇੰਜ ਕਹਿ ਲਓ ‌ਕਿ ਦੋਵਾਂ ਗਰੁੱਪਾਂ ਨੇ ਕਦੇ ਵੀ ਨਹੀਂ ਸੋਚਿਆ ਕਿ ਹੁਣ ਸਭ ਠੀਕ ਠਾਕ ਹੈ ਹੁਣ ਪਟਿਆਲਾ ਦਾ ਸਾਰਾ ਮੀਡੀਆ ਇਕੱਠਾ ਹੋ ਜਾਵੇ ਤਾਂ ਚੰਗਾ ਹੈ। ਜਗਬਾਣੀ ਪੰਜਾਬ ਕੇਸਰੀ ਗਰੁੱਪ ਦੀ ਲੜਾਈ ਅਜੇ ਵੀ ਜਾਰੀ ਹੈ, ਭਾਵੇਂ ਮਨਦੀਪ ਸਿੰਘ ਜੋਸਨ ਨੇ ਆਪਣਾ ਦਫ਼ਤਰ ਵੱਖਰਾ ਬਣਾ ਲਿਆ ਹੈ ਪਰ ਪੰਜੋਲਾ ਗਰੁੱਪ ਕਥਿਤ ਤੌਰ ਤੇ ਅਜੇ ਤੱਕ ਵੀ ਮਨਦੀਪ ਸਿੰਘ ਜੋਸਨ ਨੂੰ ਤਬਾਹ ਕਰਨ ਦੀਆਂ ਸਾਜ਼ਿਸ਼ਾਂ ਰਚਣ ਤੋਂ ਨਹੀਂ ਹਟਦਾ। ਕਦੇ ਮਨਦੀਪ ਜੋਸਨ ਵੱਲੋਂ ਲਏ ਪਲਾਟ ਨੂੰ ਵਿਵਾਦਿਤ ਕਰਾਰ ਦਿੰਦਿਆਂ ਫੇਸਬੁੱਕ ਤੇ ਪੋਸਟਾਂ ਪਾਉਣੀਆਂ, ਫੇਸਬੁੱਕ ਤੇ ਹੀ ਨਹੀਂ ਸਰਕਾਰੀ ਤੌਰ ਤੇ ਸ਼ਿਕਾਇਤਾਂ ਕਰਨੀਆਂ, ਕਦੇ ਮਨਦੀਪ ਸਿੰਘ ਜੋਸਨ ਨੂੰ ਮਿਲੀ ਸਰਕਾਰੀ ਕੋਠੀ ਛਡਾਉਣ ਲਈ ਉਸ ਵਿਰੁੱਧ ਸਾਜ਼ਿਸ਼ਾਂ ਰਚਣੀਆਂ, ਬੇਸ਼ੱਕ ਪੰਜੋਲਾ ਗਰੁੱਪ ਕੋਲ ਵੀ ਸਰਕਾਰੀ ਕੋਠੀਆਂ ਮੌਜੂਦ ਹਨ। ਪਰ ਗ਼ਨੀਮਤ ਇਹ ਹੈ ਕਿ  ਇਸ ਗਰੁੱਪ ਦੀ ਲੜਾਈ ਹੁਣ ਪਟਿਆਲਾ ਮੀਡੀਆ ਕਲੱਬ ਦੀ ਟੀਮ ਵਿਚ ਨਜ਼ਰ ਨਹੀਂ ਆ ਰਹੀ ਤਾਂ ਹੀ ਕਲੱਬ ਵਿਚ ਸ਼ਾਂਤੀ ਹੈ। ਪਰ ਤੇਜਿੰਦਰ ਫ਼ਤਿਹਪੁਰੀ ਗਰੁੱਪ ਦਾ ਪਟਿਆਲਾ ਮੀਡੀਆ ਕਲੱਬ ਦੀ ਨਵੀਂ ਟੀਮ ਵਿਚ ਵੀ ਬਾਈਕਾਟ ਜਾਰੀ ਹੈ। ਇਹ ਅਜੇ ਰਹਿਣ ਦੀ ਸੰਭਾਵਨਾ ਵੀ ਹੈ ਕਿਉਂਕਿ ਦੋਵਾਂ ਗਰੁੱਪਾਂ ਵੱਲੋਂ ਕਿਸੇ ਵੀ ਮੈਂਬਰ ਵੱਲੋਂ ਅਜੇ ਤੱਕ ਗੱਲ ਨੇੜੇ ਲਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਗੁਰਚਰਨ ਸਿੰਘ ਟੌਹੜਾ ਤੇ ਪ੍ਰਕਾਸ਼ ਸਿੰਘ ਬਾਦਲ ਦਾ ਸਮਝੌਤਾ ਹੋ ਸਕਦਾ ਹੈ ਪਰ ਇਨ੍ਹਾਂ ਦਾ ਸਮਝੌਤਾ ਨਹੀਂ ਹਾਲੇ ਤੱਕ ਹੋਇਆ, ਇਸ ਦੇ ਕਾਰਨ ਹਨ ਉਨ੍ਹਾਂ ਦੀਆਂ ਸਿਆਸੀ ਮਜਬੂਰੀਆਂ ਸਨ ਪਰ ਪੱਤਰਕਾਰ ਭਾਈਚਾਰੇ ਦੀਆਂ ਕੋਈ ਮਜਬੂਰੀਆਂ ਨਹੀਂ ਹਨ। ਹਰ ਇਕ ਪੱਤਰਕਾਰ ਦੀ ਆਪਣੀ ਤਾਕਤ ਹੁੰਦੀ ਹੈ, ਆਪਣਾ ਫਖਰ ਹੁੰਦਾ ਹੈ। ਕਿਸੇ ਅੱਗੇ ਨਿੰਮੋਝੂਣਾ ਹੋਣ ਲਈ ਕੋਈ ਸੋਚਦਾ ਹੀ ਨਹੀਂ ਹੈ, ਬੇਸ਼ੱਕ ਨਿੰਮੋਝੂਣਾ ਹੋਕੇ ਬੰਦਾ ਖੱਟ ਵੀ ਲੈਂਦਾ ਹੈ ਜਿਵੇਂ ਪੰਜਾਬੀ ਟ੍ਰਿਬਿਊਨ ਵਾਲੇ ਸਰਬਜੀਤ ਸਿੰਘ ਭੰਗੂ ਨੇ ਖੱਟਿਆ ਸੀ।

ਰਵੇਲ ਸਿੰਘ ਭਿੰਡਰ ਦੀ ਨਵੀਂ ਟੀਮ ਬਣਨ ਤੋਂ ਬਾਅਦ ਅਗਲੀਆਂ ਟਰਮਾਂ ਵਿਚ ਜੋ ਪ੍ਰਧਾਨ ਬਣੇ ਉਸ ਬਾਰੇ ਮੈਂ ਬਹੁਤਾ ਸੰਪਰਕ ਵਿਚ ਨਹੀਂ ਸੀ, ਪਰ ਜੋ ਮੈਨੂੰ ਇੱਧਰੋਂ ਉਧਰੋਂ ਜਾਣਕਾਰੀ ਮਿਲੀ ਜਾਂ ਫਿਰ ਲੱਗੀਆਂ ਖ਼ਬਰਾਂ ਪੜ੍ਹੀਆਂ ਤਾਂ ਪਤਾ ਲੱਗਾ ਕਿ ਰਵੇਲ ਸਿੰਘ ਭਿੰਡਰ ਦੀ ਪ੍ਰਧਾਨਗੀ ਦੀ ਟਰਮ ਤੋਂ ਬਾਅਦ ਜੋ ਚੋਣ ਹੋਈ ਉਸ ਵਿਚ ਸਰਬਜੀਤ ਸਿੰਘ ਭੰਗੂ ਵੀ ਪ੍ਰਧਾਨਗੀ ਦੀ ਚੋਣ ਲਈ ਉਮੀਦਵਾਰ ਬਣੇ ਸਨ, ਪਰ ਉਸ ਦੇ ਖ਼ਿਲਾਫ਼ ਰਵੇਲ ਸਿੰਘ ਭਿੰਡਰ ਗਰੁੱਪ ਦੇ ਹੀ ਅਜੀਤ ਅਖ਼ਬਾਰ ਵੱਲੋਂ ਗੁਰਪ੍ਰੀਤ ਸਿੰਘ ਚੱਠਾ ਨੇ ਪ੍ਰਧਾਨਗੀ ਦੇ ਅਹੁਦੇ ਲਈ ਕਾਗ਼ਜ਼ ਦਾਖਲ ਕਰ ਦਿੱਤੇ ਸਨ। ਗੁਰਪ੍ਰੀਤ ਸਿੰਘ ਚੱਠਾ ਦਾ ਗਰੁੱਪ ਪਟਿਆਲਾ ਵਿਚ ਵਧ ਰਿਹਾ ਸੀ, ਉਸ ਨੂੰ ਰਵੇਲ ਸਿੰਘ ਭਿੰਡਰ ਗਰੁੱਪ ਦਾ ਸਮਰਥਨ ਵੀ ਸੀ, ਪਰ ਉਸ ਦੀ ਅੰਦਰੋਗਤੀ ਇਕ ਅਜਿਹੀ ਵਿਰੋਧਤਾ ਹੋ ਰਹੀ ਸੀ, ਜਿਵੇਂ ਕਿ ਨਾ ਤਾਂ ਕਿਸੇ ਨੂੰ ਪਤਾ ਲੱਗ ਰਿਹਾ ਸੀ, ਨਾ ਇਸ ਬਾਰੇ ਕੋਈ ਸਪਸ਼ਟ ਹੋ ਰਿਹਾ ਸੀ, ਇੰਜ ਲੱਗ ਰਿਹਾ ਸੀ ਕਿ ਛੋਟੀ ਉਮਰ ਦੇ ਪੱਤਰਕਾਰ ਨੂੰ ਪ੍ਰਧਾਨ ਬਣਾਉਣਾ ਸਹੀ ਨਹੀਂ ਹੈ, ਬਾਕੀ ਪੁਆਧੀ ਇਲਾਕੇ ਦੇ ਹਰਿਆਣਾ ਦੇ ਬਾਰਡਰ ਤੋਂ ਆਉਣ ਵਾਲੇ ਪਛੜੇ

ਗੁਰਪ੍ਰੀਤ ਸਿੰਘ ਚੱਠਾ ਤੇ ਵਿਸ਼ਾਲ ਰੰਬਾਨੀ

ਇਲਾਕੇ ਦੇ ਪਿੰਡ ਧਰਮਹੇੜੀ ਦਾ ਇਹ ਮੁੰਡਾ ਕਾਫ਼ੀ ਉਤਾਵਲੇ ਸੁਭਾਅ ਦਾ ਲਗਦਾ ਸੀ ਮਿਹਨਤੀ, ਕਿਉਂਕਿ ਪਟਿਆਲਾ ਵਿਚ ਜਸਪਾਲ ਸਿੰਘ ਢਿੱਲੋਂ ਦੇ ਇੰਚਾਰਜ ਹੁੰਦਿਆਂ ਅਜੀਤ ਵਰਗੇ ਅਖ਼ਬਾਰ ਵਿਚ ਪੈਰ ਜਮਾਉਣੇ ਕੋਈ ਸੌਖੇ ਨਹੀਂ ਸਨ। ਪਰ ਗੁਰਪ੍ਰੀਤ ਸਿੰਘ ਚੱਠਾ ਆਪਣੀ ਮਿਹਨਤ ਸਦਕਾ ਤੇ ਭਾਊਆਂ ਦੇ ਸੁਭਾਅ ਕਰਕੇ ਇਹ ਆਪਣੀ ਹੋਂਦ ਪਟਿਆਲਾ ਵਿਚ ਜਮਾ ਰਿਹਾ ਸੀ ਭਾਵ ਜਮਾ ਚੁਕਿਆ ਸੀ। ਸਰਬਜੀਤ ਸਿੰਘ ਭੰਗੂ ਪ੍ਰਧਾਨ ਬਣਨ ਲਈ ਕਥਿਤ ਕਾਫ਼ੀ ਉਤਾਵਲੇ ਸਨ। ਜਿਸ ਕਰਕੇ ਇੱਧਰ ਉੱਧਰ ਦੀਆਂ ਕਈ ਸਾਰੀਆਂ ਗੱਲਾਂ ਹੋਣ ਤੋਂ ਬਾਅਦ ਸਰਬਜੀਤ ਸਿੰਘ ਭੰਗੂ ਨੇ ਆਪਣੇ ਵਿਰੁੱਧ ਪ੍ਰਧਾਨਗੀ ਦੀ ਚੋਣ ਲੜ ਰਹੇ ਗੁਰਪ੍ਰੀਤ ਸਿੰਘ ਚੱਠਾ ਨਾਲ ਮਿਲਣੀ ਕੀਤੀ, ਭੰਗੂ ਨੇ ਚੱਠਾ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਕਾਗ਼ਜ਼ ਵਾਪਸ ਲੈਣ ਦੀ ਬੇਨਤੀ ਕੀਤੀ। ਗੁਰਪ੍ਰੀਤ ਸਿੰਘ ਚੱਠਾ ਦੇ ਗਰੁੱਪ ਵੱਲੋਂ ਜਿਵੇਂ ਰਵੇਲ ਸਿੰਘ ਭਿੰਡਰ ਆਦਿ ਵੱਲੋਂ ਇਹ ਗੱਲ ਮੰਨਣੀ ਥੋੜ੍ਹਾ ਔਖੀ ਸੀ ਪਰ ਗੁਰਪ੍ਰੀਤ ਸਿੰਘ ਚੱਠਾ ਨੇ ਸਾਥੀਆਂ ਦੀ ਸਲਾਹ ਨਾਲ ਸਰਬਜੀਤ ਸਿੰਘ ਭੰਗੂ ਦੇ ਖ਼ਿਲਾਫ਼ ਪ੍ਰਧਾਨਗੀ ਦੀ ਚੋਣ ਲਈ ਦਾਖਲ ਕੀਤੇ ਕਾਗ਼ਜ਼ ਕਥਿਤ ਵਾਪਸ ਲੈ ਲਏ ਸਨ। ਉਸ ਤੋਂ ਬਾਅਦ ਪ੍ਰਧਾਨ ਸਰਬਜੀਤ ਸਿੰਘ ਭੰਗੂ ਬਣ ਗਿਆ ਸੀ, ਸਰਬਜੀਤ ਸਿੰਘ ਭੰਗੂ ਦੀ ਇਹ ਤਮੰਨਾ ਵੀ ਸੀ। ਇਹ ਵੀ ਸੱਚ ਹੈ ਕਿ ਸਰਬਜੀਤ ਸਿੰਘ ਭੰਗੂ ਦੀ (ਪਹਿਲਾਂ ਨਹੀਂ ਸੀ) ਹੁਣ ਆਦਤ ਬਣ ਗਈ ਸੀ ਕਿ ਹਰ ਪੱਖੋਂ ਆਪਣੀ ਇਜਾਰੇਦਾਰੀ ਕਾਇਮ ਕਰਨਾ, ਸੁਭਾਅ ਬਦਲਦੇ ਰਹਿੰਦੇ ਹਨ।

2018 ਵਿਚ ਪਟਿਆਲਾ ਮੀਡੀਆ ਕਲੱਬ ਦੀ ਪਹਿਲੀ ਮਹਿਲਾ ਪ੍ਰਧਾਨ ਬਣੀ ਦਾ ਟ੍ਰਿਬਿਊਨ ਗਰੁੱਪ ਦੀ ਸਟਾਫ਼ ਰਿਪੋਰਟਰ

ਗਗਨ ਤੇਜਾ ਦੀ ਜਿੱਤ ਮੌਕੇ ਦੀ ਤਸਵੀਰ

ਗਗਨ ਤੇਜਾ। ਗਗਨਦੀਪ ਕੌਰ ਤੇਜਾ ਦਾ ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ ਚੁਣੇ ਜਾਣ ਤੋਂ ਇਲਾਵਾ ਰਾਜੇਸ਼ ਸ਼ਰਮਾ ਪੰਜੋਲਾ ਪੰਜਾਬ ਕੇਸਰੀ ਨੂੰ ਸਕੱਤਰ ਜਨਰਲ, ਨਵਦੀਪ ਢੀਂਗਰਾ ਪੰਜਾਬੀ ਜਾਗਰਣ ਨੂੰ ਸੀਨੀਅਰ ਮੀਤ ਪ੍ਰਧਾਨ,  ਪਰਮੀਤ ਸਿੰਘ ਜਗਬਾਣੀ ਨੂੰ ਸਕੱਤਰ, ਗੁਰਪ੍ਰੀਤ ਸਿੰਘ ਚੱਠਾ ਰੋਜ਼ਾਨਾ ਅਜੀਤ ਨੂੰ ਖ਼ਜ਼ਾਨਚੀ, ਮਨੀਸ਼ ਸਰਹਿੰਦੀ ਟਾਈਮਜ਼ ਆਫ਼ ਇੰਡੀਆ ਤੇ  ਖੁਸ਼ਵੀਰ ਤੂਰ ਸੱਚ ਕਹੂੰ ਨੂੰ ਮੀਤ ਪ੍ਰਧਾਨ,  ਭਾਰਤ ਭੂਸ਼ਣ ਹਿੰਦੁਸਤਾਨ ਟਾਈਮਜ਼ ਨੂੰ ਜੁਆਇੰਟ ਸਕੱਤਰ ਫ਼ੋਟੋ ਜਰਨਲਿਸਟ, ਸੰਜੇ ਵਰਮਾ ਦੈਨਿਕ ਜਾਗਰਣ ਤੇ ਯੋਗੇਸ਼ ਧੀਰ ਦੈਨਿਕ ਸਵੇਰਾ ਨੂੰ ਜੁਆਇੰਟ ਸਕੱਤਰ ਅਤੇ  ਕੰਵਰਦੀਪ ਸਿੰਘ  ਹਿੰਦੁਸਤਾਨ ਟਾਈਮਜ਼ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ।

2019 ਵਿਚ ਇਕ ਬੜੇ ਹੀ ਦਿਲਚਸਪ ਤੇ ਸਖ਼ਤ ਮੁਕਾਬਲੇ ਵਿਚ ਵਿਸ਼ਾਲ ਰੰਬਾਨੀ ਨੂੰ ਹਰਾ ਕੇ ਅਜੀਤ ਅਖ਼ਬਾਰ ਦੇ ਇੰਚਾਰਜ


ਗੁਰਪ੍ਰੀਤ ਸਿੰਘ ਚੱਠਾ ਪ੍ਰਧਾਨ ਬਣੇ,  ਇਸ ਤੋਂ ਇਲਾਵਾ ਇਹ ਟੀਮ ਬਣੀ  President : Gurpreet Singh Chatha (from Ajit), Senior Vice President : Manish Sirhindi (from Times of India), Vice President : Khushveer Toor and Kulvir Singh Dhaliwal (from sach Kahoon and Ajit) , Secy Gen : Rajesh Sharma Panjola (Punjab Kesari), Secretary : Parmeet Singh (Jagbani), Cashier : Navdeep Dhingra (Punjabi Jagran), Press secretary : Karam Prakash (The Tribune), Joint Secy :  (Press) Sanjay Verma (Dainik Jagran)  , Joint Secy-(Electronics)- Paramjit Singh Parwana (All India Radio), Joint secretary : (photojournalist)- Bharat Bhushan Sharma (Hindustan Times) ਇਹ ਉਕਤ ਟੀਮ ਹੋਂਦ ਵਿਚ ਆਈ, ਇਸ ਦੀ ਪੂਰੀ ਜਾਣਕਾਰੀ ਆਪਾਂ ਅੱਗੇ ਸਾਂਝੀ ਕਰਾਂਗੇ। 

ਉਸ ਤੋਂ ਬਾਅਦ 2020 ਵਿਚ ਅਮਨ ਸੂਦ ਦੀ ਟੀਮ ਨੇ ਬਾਜ਼ੀ ਮਾਰੀ ਤੇ ਉਨ੍ਹਾਂ ਜਿੱਤ ਹਾਸਲ ਕੀਤੀ, ਹਾਲਾਂ ਕਿ ਟ੍ਰਿਬਿਊਨ ਗਰੁੱਪ ਵਿਚੋਂ ਹੀ ਰਵੇਲ ਸਿੰਘ ਭਿੰਡਰ ਨੇ ਵੀ ਅਮਨ ਸੂਦ ਦੇ ਖ਼ਿਲਾਫ਼ ਕਾਗ਼ਜ਼ ਦਾਖਲ ਕਰ ਦਿੱਤੇ ਸਨ, ਪਰ ਬਾਅਦ ਵਿਚ ਪ੍ਰੇਮ ਦਾ ਸਬੂਤ

ਅਮਨ ਸੂਦ ਦੀ ਜਿੱਤ ਮੌਕੇ ਦੀ ਤਸਵੀਰ

  ਦਿੰਦਿਆਂ ਰਵੇਲ ਸਿੰਘ ਭਿੰਡਰ ਨੇ ਕਾਗ਼ਜ਼ ਵਾਪਸ ਲੈ ਲਏ ਸਨ ਤੇ ਇਹ ਟੀਮ ਉਸ ਵੇਲੇ ਹੋਂਦ ਵਿਚ ਆਈ  President : Aman Sood (from The Tribune), Senior Vice President : Prem Verma (from Dainik Jagran), Vice President : Yogesh Dhir and Pargat Singh (from Dainik Savera and Ajit), Secy Gen : Parmeet Singh (from Jagbani), Secretary : Kushveer Singh Toor (from Sach kahoon), Cashier : Navdeep Dhingra (from Punjabi Jagran), Press secretary : Karam Prakash (from The Tribune ), Joint Secy-Chirnjiv Joshi (from Chardhikala), Joint secretary: (reserved for photojournalist)- Varun Saini, Joint secretary (reserved for electronics)- Paramjit Singh Parwana (All India Radio)।

ਇਸ ਦੇ ਨਾਲ ਹੀ ਦੁਨੀਆ ਵਿਚ ਕਰੋਨਾ ਜਿਹੇ ਖ਼ਤਰਨਾਕ ਵਾਇਰਸ ਨੇ ਆਪਣੀ ਦਸਤਕ ਦੇ ਦਿੱਤੀ ਸੀ, ਪਹਿਲਾਂ ਪੁਲੀਸ ਦਾ ਕੰਮ ਹੁੰਦਾ ਸੀ ਕਿ ਮੂੰਹ ਕਦੇ ਵੀ ਢੱਕ ਕੇ ਨਾ ਚੱਲੋ, ਕਰੋਨਾ ਵਿਚ ਇਹ ਬਣ ਗਿਆ ਕਿ ਜੇਕਰ ਕੋਈ ਮੂੰਹ ਢੱਕ ਕੇ ਨਹੀਂ ਜਾਂਦਾ ਤਾਂ ਉਸ ਦੇ ਖ਼ਿਲਾਫ਼ ਕਾਰਵਾਈ ਹੁੰਦੀ ਸੀ।, ਇਸ ਵਾਇਰਸ ਨੇ ਪੁਰੀ ਦੁਨੀਆ ਵਿਚ ਆਪਣੀ ਹੋਂਦ ਦਿਖਾਈ ਸੀ, ਜਿਸ ਕਰਕੇ ਭਾਰਤ ਵਿਚ ਲੰਬਾ ‘ਲਾਕ ਡਾਊਨ’ ਵੀ ਲਗਾ‌ਇਆ ਗਿਆ, ਜਿਸ ਵਿਚ ਲੋਕਾਂ ਨੂੰ ਘਰਾਂ ਵਿਚ ਹੀ ਤਾੜ ਦਿੱਤਾ ਗਿਆ, ਘਰੋਂ ਬਾਹਰ ਜਾਣ ਵਾਲਿਆਂ ਨੂੰ ਪੁਲੀਸ ਵੱਲੋਂ ਕੁੱਟਿਆ ਵੀ ਜਾ ਰਿਹਾ ਸੀ, ਪੱਤਰਕਾਰਾਂ  ਨੂੰ ਜਾਂ ਕਰੋਨਾ ਵਲੰਟੀਅਰਾਂ ਨੂੰ ਬਾਹਰ ਜਾਣ ਦੀ ਇਜਾਜ਼ਤ ਸੀ ਉਹ ਵੀ ਪਾਬੰਦੀਆਂ ਅਨੁਸਾਰ, ਸੈਨੇਟਾਈਜ਼ਰ ਦੀ ਵਰਤੋਂ ਹੋਣ ਲੱਗੀ ਸੀ, ਇਕ ਆਮ ਬੁਖ਼ਾਰ ਵੀ ਬੰਦੇ ਦੀ ਮੌਤ ਦਾ ਕਾਰਨ ਬਣ

ਸਿੱਧੂ ਮੂਸੇਵਾਲੇ ਦੇ ਖਿਲਾਫ ਸ਼ਿਕਾਇਤ ਦਿੰਦੇ ਹੋਏ

ਸਕਦਾ ਸੀ, ਕਈ ਬੰਦੇ ਤਾਂ ਹਸਪਤਾਲ ਵਿਚ ਇਸ ਕਰਕੇ ਹੀ ਮਰ ਗਏ ਕਿ ਉਨ੍ਹਾਂ ਦੀ ਸੰਭਾਲ ਨਹੀਂ ਹੋਈ, ਸਰਕਾਰ ਜ਼ਬਰਦਸਤੀ ਮਰੀਜ ਨੂੰ ਚੁੱਕ ਕੇ ਲੈ ਜਾਂਦੀ ਸੀ, ਤੇ ਮਰਨ ਲਈ ਹਸਪਤਾਲ ਵਿਚ ਭਰਤੀ ਕਰ ਦਿੰਦੀ ਸੀ, ਪਦਮਸ੍ਰੀ ਕੀਰਤਨੀਏ ਭਾਈ ਨਿਰਮਲ ਸਿੰਘ ਦੀ ਤਾਂ ਲਾਸ਼ ਦਾ ਸੰਸਕਾਰ ਤੱਕ ਨਹੀਂ ਕਰਨ ਦਿੱਤਾ ਸੀ ਇਕ ਪਿੰਡ ਨੇ ਆਪਣੀਆਂ ਮੜ੍ਹੀਆਂ ਵਿਚ, ਪਟਿਆਲਾ ਮੀਡੀਆ ਕਲੱਬ ਵਿਚ ਉਸ ਵੇਲੇ ਵੀ ਲੋਕਾਂ ਦੀ ਮਦਦ ਵਿਚ ਕਾਫ਼ੀ ਕੰਮ ਕੀਤਾ ਸੀ, ਪਰ ਦੂਜੇ ਪਾਸੇ ਕਲਾਕਾਰ ਸਿੱਧੂ ਮੂਸੇਵਾਲਾ ਦੀ ਇਸ ਵੇਲੇ ਪੂਰੀ ਚੜ੍ਹਾਈ ਸੀ, ਉਸ ਨੇ ਪੱਤਰਕਾਰਾਂ ਖ਼ਿਲਾਫ਼ ਕਾਫ਼ੀ ਅੱਗ ਵਰਸਾਈ ਸੀ, ਗ਼ਲਤ ਬੋਲਿਆ ਸੀ ਜਿਸ ਬਾਰੇ ਇਕ ਸ਼ਿਕਾਇਤ ਵੀ ਪੱਤਰਕਾਰਾਂ ਨੇ ਪਟਿਆਲਾ ਦੇ ਐਸਐਸਪੀ ਮਨਦੀਪ ਸਿੱਧੂ ਨੂੰ ਦਿੱਤੀ ਸੀ, ਪਰ ਪ੍ਰੋਟੋਕਾਲ ਇਹ ਸੀ ਕਿ ਸਾਰੇ ਮੂੰਹ ਢੱਕ ਕੇ ਹੀ ਵਿਚਰ ਸਕਦੇ ਹਨ।

ਉਸ ਤੋਂ ਬਾਅਦ 2022 ਵਿਚ ਪੰਜਾਬੀ ਜਾਗਰਣ ਦੇ ਇੰਚਾਰਜ ਸਟਾਫ਼ ਰਿਪੋਰਟਰ ਨਵਦੀਪ  ਢੀਂਗਰਾ ਪਟਿਆਲਾ ਮੀਡੀਆ

ਨਵਦੀਪ ਢੀਂਗਰਾ ਦੀ ਪਹਿਲੇ ਟਰਮ ਵੇਲੇ ਹੁੰਦੇ ਪ੍ਰੋਗਰਾਮ

ਕਲੱਬ ਦੇ ਪ੍ਰਧਾਨ ਬਣੇ, ਉਨ੍ਹਾਂ ਦੀ ਟੀਮ ਵਿਚ ਰਾਣਾ ਰਣਧੀਰ ਸਕੱਤਰ ਜਨਰਲ ਚੁਣੇ ਗਏ ਹਨ। ਖੁਸ਼ਵੀਰ ਤੂਰ ਖ਼ਜ਼ਾਨਚੀ ਤੇ ਗੁਰਵਿੰਦਰ ਸਿੰਘ ਔਲਖ ਸਕੱਤਰ ਚੁਣੇ ਗਏ ਹਨ,  ਕੁਲਵੀਰ ਧਾਲੀਵਾਲ ਸੀਨੀਅਰ ਮੀਤ ਪ੍ਰਧਾਨ, ਜਗਤਾਰ ਸਿੰਘ ਤੇ ਕਰਮ ਪ੍ਰਕਾਸ਼ ਮੀਤ ਪ੍ਰਧਾਨ, ਹਰਮੀਤ ਸੋਢੀ, ਅਮਨਦੀਪ ਸਿੰਘ ਤੇ ਜਤਿੰਦਰ ਗਰੋਵਰ ਜੁਆਇੰਟ ਸਕੱਤਰ ਅਤੇ ਅਸ਼ੋਕ ਅਤੱਰੀ ਪ੍ਰੈੱਸ ਸਕੱਤਰ ਚੁਣੇ ਗਏ ਹਨ।

ਅਗਲੀ ਪਟਿਆਲਾ ਮੀਡੀਆ ਕਲੱਬ ਦੀ ਟਰਮ ਵੀ ਨਵਦੀਪ ਢੀਂਗਰਾ ਦੇ ਹਵਾਲੇ ਹੀ ਰਹੇ, ਉਸ ਵੇਲੇ ਸਰਬਜੀਤ ਸਿੰਘ ਭੰਗੂ ਚੇਅਰਮੈਨ, ਨਵਦੀਪ ਢੀਂਗਰਾ ਪ੍ਰਧਾਨ, ਰਾਣਾ ਰਣਧੀਰ ਸਕੱਤਰ ਜਨਰਲ ਸਕੱਤਰ, ਕੁਲਵੀਰ ਸਿੰਘ ਧਾਲੀਵਾਲ ਸੀਨੀਅਰ ਮੀਤ ਪ੍ਰਧਾਨ, ਖ਼ਜ਼ਾਨਚੀ ਖੁਸ਼ਵੀਰ ਤੂਰ, ਗੁਰਵਿੰਦਰ

ਨਵਦੀਪ ਢੀਂਗਰਾ ਦੀ ਦੂਜੀ ਟਰਮ ਮੌਕੇ ਜਿੱਤ ਸਮੇਂ ਦੀ ਤਸਵੀਰ

ਸਿੰਘ ਔਲਖ ਸਕੱਤਰ, ਜਗਤਾਰ ਸਿੰਘ ਤੇ ਪਰਮੀਤ ਸਿੰਘ ਦੋਵੇਂ ਮੀਤ ਪ੍ਰਧਾਨ, ਕਰਮ ਪ੍ਰਕਾਸ਼ ਮੀਤ ਪ੍ਰਧਾਨ, ਜਤਿੰਦਰ ਗਰੋਵਰ ਜੁਆਇੰਟ ਸਕੱਤਰ, ਹਰਮੀਤ ਸੋਢੀ ਜੁਆਇੰਟ ਸਕੱਤਰ (ਫ਼ੋਟੋ ਜਰਨਲਿਸਟ), ਕਮਲਪ੍ਰੀਤ ਸਿੰਘ ਦੁਆ ਜੁਆਇੰਟ ਸਕੱਤਰ (ਇਲੈੱਕਟ੍ਰਾਨਿਕ ਮੀਡੀਆ) ਅਤੇ ਧਰਮਿੰਦਰ ਸਿੰਘ ਸਿੱਧੂ ਪ੍ਰੈੱਸ ਸਕੱਤਰ ਚੁਣੇ ਗਏ। ਇਸ ਮੌਕੇ ਕਲੱਬ ਦੇ ਬਾਨੀ ਪ੍ਰਧਾਨ ਰਵੇਲ ਸਿੰਘ ਭਿੰਡਰ ਅਤੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ ਨੇ ਨਵੀਂ ਟੀਮ ਦਾ ਸਨਮਾਨ ਕੀਤਾ। ਕਲੱਬ ਦੀ ਮੈਂਬਰਸ਼ਿਪ ਕਮੇਟੀ ਗਠਿਤ ਕੀਤੀ ਗਈ ਜਿਸ ਵਿਚ ਪਰਮੀਤ ਸਿੰਘ, ਪ੍ਰੇਮ ਵਰਮਾ, ਵਰਿੰਦਰ ਸੈਣੀ, ਇੰਦਰਪ੍ਰੀਤ ਸਿੰਘ ਬਾਰਨ, ਮਨਦੀਪ ਸਿੰਘ ਖਰੋੜ ਨੂੰ ਸ਼ਾਮਲ ਕੀਤਾ ਗਿਆ। ਇੱਥੇ ਇੰਦਰਪ੍ਰੀਤ ਸਿੰਘ ਬਾਰਨ ਦੀ ਹਾਜ਼ਰੀ ਸਪਸ਼ਟ ਹੋਈ, ਜੋ ਪਹਿਲਾਂ ਤੇਜਿੰਦਰ ਫ਼ਤਿਹਪੁਰ ਗਰੁੱਪ ਵਿਚ ਸ਼ਾਮਲ ਸੀ। ਕਲੱਬ ਵਿਚ ਪੰਜ ਨਵੇਂ ਮੈਂਬਰਾਂ ਦਮਨਪ੍ਰੀਤ ਸਿੰਘ, ਪਰਮਿੰਦਰ ਸਿੰਘ ਗਰੇਵਾਲ, ਹਰਵਿੰਦਰ ਸਿੰਘ ਭਿੰਡਰ, ਕਰਮਜੀਤ ਸਿੰਘ ਰਾਜਲਾ ਅਤੇ ਮੋਹਿਤ ਖੰਨਾ ਦੀ ਮੈਂਬਰਸ਼ਿਪ ਦੀ ਪ੍ਰਵਾਨਗੀ ਦਿੱਤੀ ਗਈ।

ਉਸ ਤੋਂ ਬਾਅਦ 2025 ਵਿਚ ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ ਪਰਮੀਤ ਸਿੰਘ ਬਣੇ।  ਪ੍ਰਧਾਨ ਪਰਮੀਤ ਸਿੰਘ ਤੋਂ

ਪਰਮੀਤ ਸਿੰਘ ਦੇ ਪ੍ਰਧਾਨ ਬਣਨ ਮੌਕੇ ਦੀ ਤਸਵੀਰ

ਇਲਾਵਾ ਖੁਸ਼ਵੀਰ ਸਿੰਘ ਤੂਰ ਨੂੰ ਸਕੱਤਰ ਜਨਰਲ ਚੁਣਿਆ ਗਿਆ ਹੈ ਜਦਕਿ ਕੁਲਵੀਰ ਸਿੰਘ ਧਾਲੀਵਾਲ ਨੂੰ ਖ਼ਜ਼ਾਨਚੀ, ਧਰਮਿੰਦਰ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ, ਜਗਤਾਰ ਸਿੰਘ ਅਤੇ ਸੁਰੇਸ਼ ਕਾਮਰਾ ਮੀਤ ਪ੍ਰਧਾਨ, ਗੁਰਵਿੰਦਰ ਸਿੰਘ ਔਲਖ ਸਕੱਤਰ, ਜਤਿੰਦਰ ਗਰੋਵਰ, ਅਨੂ ਅਲਬਰਟ, ਕਮਲ ਦੂਬਾ ਤੇ ਪ੍ਰੇਮ ਵਰਮਾ ਨੂੰ ਜੁਆਇੰਟ ਸਕੱਤਰ ਚੁਣਿਆ ਗਿਆ ਹੈ ਜਦੋਂ ਕਿ ਰਣਜੀਤ ਸਿੰਘ ਰਾਣਾ ਰੱਖੜਾ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ ਹੈ। ਇਸ ਮੌਕੇ ਸਾਬਕਾ ਪ੍ਰਧਾਨਾਂ ਵਿੱਚ ਨਵਦੀਪ ਢੀਂਗਰਾ, ਸਰਬਜੀਤ ਸਿੰਘ ਭੰਗੂ, ਰਵੇਲ ਸਿੰਘ ਭਿੰਡਰ, ਗੁਰਪ੍ਰੀਤ ਸਿੰਘ ਚੱਠਾ ਤੋਂ ਇਲਾਵਾ ਰਾਣਾ ਰਣਧੀਰ, ਪ੍ਰਗਟ ਸਿੰਘ ਬਲਬੇੜਾ, ਨਰਿੰਦਰ ਬਠੋਈ, ਗੁਲਸ਼ਨ ਕੁਮਾਰ, ਸੁਖਵਿੰਦਰ ਸੁੱਖੀ, ਅਜੇ ਸ਼ਰਮਾ, ਹਰਮੀਤ ਸੋਢੀ, ਸੁੰਦਰ ਸ਼ਰਮਾ ਤੋਂ ਇਲਾਵਾ ਪੱਤਰਕਾਰ ਭਾਈਚਾਰਾ ਹਾਜ਼ਰ ਸੀ। 


ਹਾਂ ਇੱਥੇ ਇਹ ਜ਼ਿਕਰ ਜ਼ਰੂਰ ਹੋਣਾ ਚਾਹੀਦਾ ਹੈ ਕਿ ਜੋ 2019 ਵਿਚ ਪ੍ਰਧਾਨਗੀ ਦੀ ਚੋਣ ਹੋਈ ਸੀ ਉਹ ਚੋਣ ਬੜੀ ਦਿਲਚਸਪ ਸੀ ਤੇ ਬਹੁਤ ਹੀ ਕਮਾਲ ਦੀ ਸੀ ਜਿਵੇਂ ਸਿਆਸੀ ਬੰਦੇ ਚੋਣ ਲੜਦੇ ਹਨ ਉਸੇ ਤਰ੍ਹਾਂ ਚੋਣ ਹੋਈ ਸੀ, ਇੱਥੇ ਪ੍ਰਧਾਨਗੀ ਦੀ ਚੋਣ ਅਜੀਤ

ਜਿੱਤ ਤੋਂ ਬਾਅਦ ਗੁਰਪ੍ਰੀਤ ਸਿੰਘ ਚੱਠਾ ਪੱਤਰਕਾਰ ਨਾਲ ਗੱਲ ਕਰਦੇ ਹੋਏ

ਅਖ਼ਬਾਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਚੱਠਾ ਤੇ ਹਿੰਦੁਸਤਾਨ ਟਾਈਮਜ਼ ਦੇ ਇੰਚਾਰਜ ਵਿਸ਼ਾਲ ਰੰਬਾਨੀ ਵਿਚ ਕਾਂਟੇ ਦੀ ਟੱਕਰ ਨਾਲ ਹੋਈ ਸੀ। ਰਵੇਲ ਸਿੰਘ ਭਿੰਡਰ,  ਪਰਮੀਤ ਸਿੰਘ, ਨਵਦੀਪ ਢੀਂਗਰਾ ਆਦਿ ਨੇ ਗੁਰਪ੍ਰੀਤ ਸਿੰਘ ਚੱਠਾ ਨੂੰ ਮੈਦਾਨ ਵਿਚ ਉਤਾਰਿਆ ਸੀ, ਇਹ ਕਨਸੋਆਂ ਮਿਲਦੀਆਂ ਰਹੀਆਂ ਕਿ ਵਿਸ਼ਾਲ ਰੰਬਾਨੀ ਗਰੁੱਪ ਵੀ ਆਪਣਾ ਕੋਈ ਬੰਦਾ ਪ੍ਰਧਾਨਗੀ ਦੀ ਚੋਣ ਲਈ ਖੜ੍ਹਾ ਕਰੇਗਾ। ਚੋਣ ਪ੍ਰਕ੍ਰਿਆ ਵਿਚ ਕਾਗ਼ਜ਼ ਦਾਖਲ ਕਰਨ ਦੇ ਆਖ਼ਰੀ ਸਮੇਂ ਤੱਕ ਇਹ ਭੇਦ ਨਹੀਂ ਖੁੱਲ੍ਹਿਆ, ਆਖ਼ਿਰ ਵਿਸ਼ਾਲ ਰੰਬਾਨੀ ਨੇ ਆਖਿਰੀ ਸਮੇਂ ਵਿਚ ਕਾਗ਼ਜ਼ ਦਾਖਲ ਕਰ ਦਿੱਤੇ। ਅੰਗਰੇਜ਼ੀ ਅਖ਼ਬਾਰ ਵਾਲਿਆਂ ਨੂੰ ਕਿਤੇ ਵੀ ਆਮ ਪੱਤਰਕਾਰ ਨਹੀਂ ਜਾਣਦੇ, ਇਹ ਬੜੀ ਦਿੱਕਤ ਹੁੰਦੀ ਹੈ। ਜਦੋਂ ਗੁਰਪ੍ਰੀਤ ਸਿੰਘ ਚੱਠਾ ਨੂੰ ਪ੍ਰਧਾਨ ਦੇ ਅਹੁਦੇ ਲਈ ਖੜ੍ਹਾਇਆ ਗਿਆ ਤਾਂ ਉਸ ਨੇ ਆਪਣੇ ਸਾਥੀਆਂ ਤੋਂ ਇਹ ਵਾਅਦਾ ਲਿਆ ਸੀ ਕਿ ਉਸ ਤੋਂ ਬਾਅਦ ਉਹ ਬੈਠੇਗਾ ਨਹੀਂ। ਇਸ ਗੱਲ ਤੇ ਪੱਕਾ ਰਹਿਣਾ ਹੀ ਪੈਣਾ ਸੀ। 

ਚੋਣਾਂ ਦਾ ਪ੍ਰਚਾਰ ਸ਼ੁਰੂ ਹੋ ਗਿਆ ਸੀ, ਵਿਸ਼ਾਲ ਰੰਬਾਨੀ ਗਰੁੱਪ ਨੂੰ ਇਹ ਹੰਕਾਰ ਸੀ ਕਿ ਉਨ੍ਹਾਂ ਕੋਲ ਤਾਂ ਪਾਵਰ ਹੈ, ਉਹ ਸਾਰੇ ਪੱਤਰਕਾਰਾਂ ਨੂੰ ਆਪਣੇ ਵੱਸ ਵਿਚ ਕਰ ਸਕਦੇ ਹਨ, ਉਹ ਤਾਂ ਪਟਿਆਲਾ ’ਤੇ ਰਾਜ ਕਰ ਰਹੇ ਹਨ। ਪਰ ਉਹ ਇਹ ਭੁੱਲ ਗਏ ਸਨ ਕਿ ਜਦੋਂ ਕੁੰਡੀਆਂ ਦੇ ਸਿੰਗ ਫਸਦੇ ਹਨ ਤਾਂ ਵੱਡੇ ਵੱਡਿਆਂ ਦੀਆਂ ਪਾਵਰਾਂ ਖੂੰਜੇ ਲੱਗ ਜਾਂਦੀਆਂ ਹਨ, ਇਹ ਗਰੁੱਪ ਜਦੋਂ ਪੱਤਰਕਾਰ ਮੈਂਬਰਾਂ ਨੂੰ ਫ਼ੋਨ ਕਰਿਆ ਕਰਨ ਤਾਂ ਪਹਿਲਾਂ ਇਨ੍ਹਾਂ ਨੂੰ ਆਪਣੇ ਪ੍ਰਧਾਨਗੀ ਉਮੀਦਵਾਰ ਵਿਸ਼ਾਲ ਰੰਬਾਨੀ ਦੀ ਪੂਰੀ ਜਾਣਕਾਰੀ ਦੇਣੀ ਪੈਂਦੀ ਸੀ, ਕਿਉਂਕਿ ਵਿਸ਼ਾਲ ਰੰਬਾਨੀ ਨੂੰ ਆਮ ਪੱਤਰਕਾਰ ਬਹੁਤਾ ਪਸੰਦ ਨਹੀਂ ਕਰਦੇ ਸਨ , ਕਿਉਂਕਿ ਵਿਸ਼ਾਲ ਰੰਬਾਨੀ ਆਮ ਪੱਤਰਕਾਰਾਂ ਨੂੰ ਪੱਤਰਕਾਰ ਹੀ ਨਹੀਂ ਮੰਨਦਾ ਸੀ, ਉਸ ਦੀ ਗਰਦਨ ਵਿਚ ਹੰਕਾਰ ਦਾ ਕਿੱਲਾ ਗੱਡਿਆ ਹੋਇਆ ਸੀ। ਪਰ ਕਈ ਵਾਰ ਕਿੱਲਾ ਕੱਢਣ ਵਾਲੇ ਜੰਮ ਪੈਂਦੇ ਹਨ, ਸਮੇਂ ਨੇ ਸਾਇਦ ਗੁਰਪ੍ਰੀਤ ਸਿੰਘ ਚੱਠਾ ਨੂੰ ਇਹ ਕਿੱਲਾ ਕੱਢਣ ਵਾਲਾ ਨਿਰਧਾਰਤ ਕੀਤਾ ਸੀ। ਗੁਰਪ੍ਰੀਤ ਸਿੰਘ ਚੱਠਾ ਗਰੁੱਪ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਸੀ, ਗੁਰਪ੍ਰੀਤ ਸਿੰਘ ਚੱਠਾ ਗਰੁੱਪ ਨੇ ਇਹ ਸਮਝ ਲਿਆ ਸੀ ਕਿ ਗੁਰਨਾਮ ਸਿੰਘ ਅਕੀਦਾ (ਇਨ੍ਹਾਂ ਸਤਰਾਂ ਦੇ ਲੇਖਕ), ਮਨਦੀਪ ਸਿੰਘ ਜੋਸਨ, ਗੁਰਮੁਖ ਸਿੰਘ ਰੁਪਾਣਾ, ਤੇਜਿੰਦਰ ਫ਼ਤਿਹਪੁਰ ਦੀਆਂ ਵੀ ਵੋਟਾਂ ਪਟਿਆਲਾ ਮੀਡੀਆ ਕਲੱਬ ਵਿਚ ਹਨ, ਕਈ ਸਾਰੇ ਪੱਤਰਕਾਰ ਗੁਰਨਾਮ ਸਿੰਘ ਅਕੀਦਾ, ਮਨਦੀਪ ਸਿੰਘ ਜੋਸਨ ਦਾ ਪ੍ਰਭਾਵ ਅਜੇ ਵੀ ਕਬੂਲਦੇ ਹਨ। ਗੁਰਪ੍ਰੀਤ ਸਿੰਘ ਚੱਠਾ ਨੂੰ ਇਕ ਇਕ ਵੋਟ ਦੀ ਲੋੜ ਸੀ, ਹਾਲਾਂ ਕਿ ਪਰਮੀਤ ਸਿੰਘ ਤੇ ਮਨਦੀਪ ਸਿੰਘ ਜੋਸਨ ਦੀ ਬਣਦੀ ਨਹੀਂ ਸੀ ਪਰ ਫਿਰ ਵੀ ਗੁਰਪ੍ਰੀਤ ਸਿੰਘ ਚੱਠਾ ਗਰੁੱਪ ਨੇ ਕਿਹਾ ਕਿ ਗੁਰਨਾਮ ਸਿੰਘ ਅਕੀਦਾ, ਮਨਦੀਪ ਸਿੰਘ ਜੋਸਨ ਗਰੁੱਪ ਨੂੰ ਛੱਡਿਆ ਨਹੀਂ ਜਾ ਸਕਦਾ, ਹਾਲਾਂ ਕਿ ਸਾਡੇ ਗਰੁੱਪ ਦੀ ਪਟਿਆਲਾ ਮੀਡੀਆ ਕਲੱਬ ਵਿਚ ਵੋਟ ਨਹੀਂ ਹੈ, ਪਰ ਫਿਰ ਵੀ ਸਾਡੇ ਪ੍ਰਭਾਵ ਵਿਚ ਕਈ ਸਾਰੇ ਮਿੱਤਰ ਦੋਸਤ ਹਨ। ਸਾਡੇ ਨਾਲ ਵਿਸ਼ੇਸ਼ ਤੌਰ ਤੇ ਗੁਰਪ੍ਰੀਤ ਸਿੰਘ ਚੱਠਾ ਗਰੁੱਪ ਨੇ ਮੀਟਿੰਗ ਕੀਤੀ, ਅਸੀਂ ਆਪਣਾ ਸਮਰਥਨ ਪੂਰੇ ਤੌਰ ਤੇ ਗੁਰਪ੍ਰੀਤ ਸਿੰਘ ਚੱਠਾ ਗਰੁੱਪ ਨੂੰ ਦੇ ਦਿੱਤਾ। ਅਸੀਂ ਆਪਣਾ ਪੂਰਾ ਜ਼ੋਰ ਲਗਾ ਦਿੱਤਾ ਕਿ ਹਰ ਹਾਲਤ ਵਿਚ ਗੁਰਪ੍ਰੀਤ ਸਿੰਘ ਚੱਠਾ ਦੀ ਜਿੱਤ ਹੋਣੀ ਹੀ ਚਾਹੀਦੀ ਹੈ। 

ਇਹ ਬੜੀ ਅਲੋਕਾਰੀ ਗੱਲ ਵਾਪਰੀ ਕਿ ਇਸ ਚੋਣ ਵਿਚ ਸਿਆਸੀ ਦਖ਼ਲ ਅੰਦਾਜ਼ੀ ਵੀ ਆ ਗਈ ਸੀ, ਕੁਝ ਪੱਤਰਕਾਰਾਂ ਨੂੰ ਮੰਤਰੀ ਬ੍ਰਹਮ ਮਹਿੰਦਰਾ ਨੇ ਫ਼ੋਨ ਕੀਤੇ ਸਨ, ਬ੍ਰਹਮ ਮਹਿੰਦਰਾ ਤਾਂ ਵਿਸ਼ਾਲ ਰੰਬਾਨੀ ਗਰੁੱਪ ਦਾ ਹਰ ਹਾਲਤ ਵਿਚ ਸਾਥੀ ਸੀ, ਬ੍ਰਹਮ ਮਹਿੰਦਰਾ ਨੇ ਵਿਸ਼ਾਲ ਰੰਬਾਨੀ ਦੇ ਪੱਖ ਵਿਚ ਕਈ ਪੱਤਰਕਾਰਾਂ ਨੂੰ ਫ਼ੋਨ ਕੀਤੇ, ਉਸ ਤੋਂ ਬਾਅਦ ਇਹ ਵੀ ਸਾਹਮਣੇ ਆਇਆ ਕਿ ਵਿਧਾਇਕ ਮਦਨ ਲਾਲ ਜਲਾਲਪੁਰ, ਵਿਧਾਇਕ ਕਾਕਾ ਰਾਜਿੰਦਰ ਸਿੰਘ ਨੇ ਵੀ ਕੁਝ ਪੱਤਰਕਾਰਾਂ ਨੂੰ ਵਿਸ਼ਾਲ ਰੰਬਾਨੀ ਦੇ ਪੱਖ ਵਿਚ ਫ਼ੋਨ ਕੀਤੇ ਪਰ ਇਨ੍ਹਾਂ ਦੋਵਾਂ ਦੀ ਇਹ ਦਿਆਨਤਦਾਰੀ ਰਹੀ ਕਿ ਇਨ੍ਹਾਂ ਨੇ ਬਾਅਦ ਵਿਚ ਗੁਰਪ੍ਰੀਤ ਸਿੰਘ ਚੱਠਾ ਨੂੰ ਵੀ ਫ਼ੋਨ ਕੀਤੇ ਤੇ ਕਿਹਾ ਕਿ ਉਹ ਕਿਸੇ ਦੇ ਵੀ ਪੱਖ ਵਿਚ ਨਹੀਂ ਹਨ, ਉਨ੍ਹਾਂ ਨੇ ਕਿਸੇ ਨੂੰ ਵੀ ਕਿਸੇ ਦੇ ਵੀ ਪੱਖ ਵਿਚ ਵੋਟਾਂ ਪਾਉਣ ਲਈ ਨਹੀਂ ਕਿਹਾ। ਇਸ ਤਰ੍ਹਾਂ ਬਿਊਰੋਕਰੇਟਸ ਵੀ ਲੁਕਵੇਂ ਰੂਪ ਵਿਚ ਵਿਸ਼ਾਲ ਰੰਬਾਨੀ ਦੀ ਮਦਦ ਕਰ ਰਹੇ ਸਨ।

ਇਸ ਚੋਣ ਵਿਚ ਸ਼ਰਾਬ ਦਾ ਦੌਰ ਵੀ ਚੱਲਿਆ। ਵਿਸ਼ਾਲ ਰੰਬਾਨੀ ਗਰੁੱਪ ਪੱਤਰਕਾਰਾਂ ਨੂੰ ਸ਼ਰਾਬ ਪਿਲਾ ਰਿਹਾ ਸੀ, ਇਹ ਸ਼ਰਾਬ


ਵੀ ਕਿਨ੍ਹਾਂ ਵੱਲੋਂ ਸਪਾਂਸਰ ਕੀਤੀ ਗਈ ਸੀ ਇਹ ਵੀ ਮੈਨੂੰ ਪਤਾ ਹੈ ਪਰ ਇੱਥੇ ਇਹ ਜ਼ਿਕਰ ਕਰਨਾ ਵਾਧੂ ਹੋ ਜਾਵੇਗਾ। ਇੱਥੇ ਬੜੀ ਦਿਲਚਸਪ ਗੱਲ ਵਾਪਰੀ ਜੋ ਵਿਸ਼ਾਲ ਰੰਬਾਨੀ ਗਰੁੱਪ ਦੀ ਮਾਨਸਿਕਤਾ ਨੂੰ ਹੋਰ ਵੀ ਉਜਾਗਰ ਕਰਦੀ ਹੈ, ਕੁਝ ਪੱਤਰਕਾਰ ਇਸ ਕਰਕੇ ਗ਼ੁੱਸੇ ਵਿਸ਼ਾਲ ਗਰੁੱਪ ਨਾਲ ਹੋਗਏ  ਸਨ ‌ਕਿ ਵਿਸ਼ਾਲ ਗਰੁੱਪ ਦੋ ਤਰ੍ਹਾਂ ਦੀਆਂ ਪਾਰਟੀਆਂ ਪੱਤਰਕਾਰਾਂ ਨੂੰ ਦੇ ਰਹੇ ਸਨ, ਇਹ ਕੈਟਾਗਰੀ ਇਸ ਗਰੁੱਪ ਨੇ ਕਥਿਤ ਬਣਾਈ ਸੀ, ਇਕ ਤਾਂ ‘ਆਮ ਪੱਤਰਕਾਰ’ ਤੇ ਇਕ ‘ਖ਼ਾਸ ਪੱਤਰਕਾਰ’, ਆਮ ਪੱਤਰਕਾਰਾਂ ਲਈ ਆਮ ਸਸਤੀ ਸ਼ਰਾਬ ਦਾ ਇੰਤਜ਼ਾਮ ਕੀਤਾ ‌ਗਿਆ ਤੇ ਖ਼ਾਸ ਪੱਤਰਕਾਰਾਂ ਲਈ ਮਹਿੰਗੀ ਸ਼ਰਾਬ ਦਾ ਇੰਤਜ਼ਾਮ ਕੀਤਾ ਗਿਆ। ਇਕ ਦਿਨ ਪਾਰਟੀ ਆਮ ਪੱਤਰਕਾਰਾਂ ਨੂੰ ਕੀਤੀ ਗਈ ਤੇ ਇਕ ਦਿਨ ਪਾਰਟੀ ਖ਼ਾਸ ਪੱਤਰਕਾਰਾਂ ਨੂੰ ਕੀਤੀ ਗਈ, ਜਿਸ ਦਾ ਭੇਦ ਖੁੱਲ੍ਹਿਆ ਤੇ ਕਈ ਪੱਤਰਕਾਰਾਂ ਨੇ ਇਸ ਦਾ ਬੁਰਾ ਮਨਾਇਆ, ਵਿਸ਼ਾਲ ਰੰਬਾਨੀ ਦੀਆਂ ਕੁਝ ਵੋਟਾਂ ਇੰਜ ਵੀ ਖ਼ਰਾਬ ਹੋਈਆਂ, ਕਿਉਂਕਿ ਇਹ ਚੋਣ ਬੜੀ ਹੀ ਸੰਵੇਦਨਸ਼ੀਲ ਤਰੀਕੇ ਨਾਲ ਲੜਨ ਵਾਲੀ ਸੀ। 

ਕਹਾਣੀ ਯਾਦ ਆਈ, ਸਾਡੇ ਪਿੰਡ ਅਕਾਲਗੜ੍ਹ ਵਿਚ ਅਸੀਂ ਸਰਪੰਚੀ ਦੀ ਚੋਣ ਜਿੱਤੇ ਸੀ, ਸਿਰਫ਼ ਇਕ ਵੋਟ ਤੇ, ਸਾਡੇ ਵਿਰੋਧੀ ਪਾਰਟੀ ਨੂੰ ਇਹ ਹੰਕਾਰ ਸੀ ਕਿ ਸਾਨੂੰ ਕੌਣ ਹਰਾ ਸਕਦਾ ਹੈ, ਪਰ ਅਸੀਂ ਚੋਣ ਇਸ ਤਰੀਕੇ ਨਾਲ ਲੜ ਰਹੇ ਸੀ ਕਿ ਇਕ ਇਕ ਵੋਟ ਦਾ ਵੀ ਇੰਤਜ਼ਾਮ ਕੀਤਾ ਜਾਵੇ, ਸਾਡੇ ਵਿਰੋਧੀ ਖੜ੍ਹਾ ਸਰਪੰਚ ਸੁੱਚਾ ਸਿੰਘ ਸ਼ਰਾਬ ਵੀ ਪਿਲਾ ਰਿਹਾ ਸੀ ਤੇ ਸੌਂਹਾਂ ਵੀ ਲੈ ਰਿਹਾ ਸੀ ਪਰ ਅਸੀਂ ਇੰਜ ਨਹੀਂ ਕੀਤਾ, ਅਸੀਂ ਵੋਟਰਾਂ ਦੇ ਸਿਰ ਤੇ ਹੀ ਛੱਡ ਦਿੱਤਾ ਸੀ ਤੇ ਕਿਹਾ ਸੀ ਕਿ ‘‘ਆਪੋ ਆਪਣੀ ਜ਼ਮੀਰ ਤੇ ਵੋਟ ਪਾ ਦਿਓ, ਕਿਸੇ ਨੂੰ ਵੀ ਪਾ ਦਿਓ,’’ ਸਾਡੇ ਪਿੰਡ ਵਿਚ ਸਾਡੇ ਪਰਿਵਾਰ ਵਿਚੋਂ ਹੀ ਇਕ ਥੋੜ੍ਹਾ ਮਾਨਸਿਕ ਤੌਰ ਤੇ ਬਜ਼ੁਰਗ ਸੀ ਬੇਬੇ ਅਨੋਖੀ, ਵੋਟਾਂ ਪੈ ਰਹੀਆਂ ਸਨ ਅਸੀਂ ਸਾਡੇ ਵਿਰੋਧੀ ਧੜੇ ਏਜੰਟਾਂ ਨੂੰ ਕਿਹਾ ਕਿ ਅਸੀਂ ਇਸ ਬੇਬੇ ਅਨੋਖੀ ਦੀ ਵੋਟ ਪਾਉਣਾ ਚਾਹੁੰਦੇ ਹਾਂ ਜੇਕਰ ਤੁਸੀਂ ਇੰਜ ਕਿਸੇ ਦੀ ਵੋਟ ਪਵਾਉਣੀ ਹੈ ਤਾਂ ਤੁਸੀਂ ਵੀ ਪਵਾ ਸਕਦੇ ਹੋ, ਪਰ ਇਹ ਬਜ਼ੁਰਗ ਬੇਬੇ ਹੈ ਪਤਾ ਨਹੀਂ ਅੱਗੇ ਇਸ ਨੂੰ ਵੋਟ ਪਾਉਣ ਦਾ ਸਮਾਂ ਮਿਲੇ ਭਾਵੇਂ ਨਾ ਮਿਲੇ, ਸਾਡਾ ਵਿਰੋਧੀ ਗਰੁੱਪ ਹੰਕਾਰ ਵਿਚ ਸੀ ਤੇ ਉਸ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਕਿ ਇਕ ਵੋਟ ਦੀ ਕੀ ਕੀਮਤ ਹੁੰਦੀ ਹੈ। ਉਨ੍ਹਾਂ ਪ੍ਰਾਜਾਇਡਿੰਗ ਅਫ਼ਸਰ ਨੂੰ ਕਹਿ ਦਿੱਤਾ ‘‘ਲਓ ਜੀ ਇਕ ਵੋਟ ਨਾਲ ਕੀ ਫ਼ਰਕ ਪੈਂਦਾ ਹੈ ਪਾ ਲੈਣ ਦਿਓ’’ ਤਾਂ ਬੇਬੇ ਅਨੋਖੀ ਦੀ ਵੋਟ ਮੈਂ ਉਸ ਨੂੰ ਨਾਲ ਲੈ ਕੇ ਖ਼ੁਦ ਆਪਣੇ ਪੱਖ ਵਿਚ ਭੁਗਤਾ ਕੇ ਆਇਆ ਸੀ। ਜਦੋਂ ਗਿਣਤੀ ਹੋਈ ਤੇ ਸਾਡਾ ਵਿਰੋਧੀ ਗਰੁੱਪ ਢੋਲ ਵਾਲੇ ਨੂੰ ਬੁਲਾਕੇ ਸਾਡੇ ਸਕੂਲ ਦੇ ਅੱਗੇ ਖੜ੍ਹਾ ਸੀ ਤੇ ਸਾਡਾ ਗਰੁੱਪ ਨਿੰਮੋਝੂਣਾ ਜਿਹਾ ਹੋਇਆ ਸਕੂਲ ਤੇ ਪਿੱਛੇ ਖੜ੍ਹਾ ਸੀ, ਨਤੀਜਾ ਆ ਗਿਆ ਸੀ ਤੇ ਸਾਡੀ ਇਕ ਵੋਟ ਨਾਲ ਜਿੱਤ ਹੋਈ ਸੀ, ਸਾਡੇ ਵਿਰੋਧੀ ਗਰੁੱਪ ਦਾ ਹਾਲ ਉਸ ਵੇਲੇ ਦੇਖਣਾ ਬਣਦਾ ਸੀ। ਸਾਡੇ ਗੁਆਂਢ ਵਿਚ ਇਸ ਗੱਲ ਦੀ ਬੜੀ ਚਰਚਾ ਹੋਈ ਸੀ ਕਿ ਆਮ ਲੋਕਾਂ ਨੇ ਬੜੇ ਵੱਡੇ ਗਰੁੱਪ ਨੂੰ ਹਰਾ ਦਿੱਤਾ ਹੈ। ਉਸ ਤੋਂ ਬਾਅਦ ਪਿੰਡ ਵਿਚ ਸਾਡੇ ਹੀ ਸਰਪੰਚ ਬਣਦੇ ਰਹੇ। 

ਇਸੇ ਤਰ੍ਹਾਂ ਵਿਸ਼ਾਲ ਰੰਬਾਨੀ ਗਰੁੱਪ ਏਨਾ ਹੰਕਾਰ ਵਿਚ ਸੀ ਕਿ ਉਹ ਸਮਝ ਹੀ ਨਹੀਂ ਪਾ ਰਿਹਾ ਸੀ ਕਿ ਉਹ ਵੋਟਾਂ ਨੂੰ ਖ਼ਰਾਬ ਕਰ ਰਹੇ ਹਨ ਜਾਂ ਵੋਟਾਂ ਆਪਣੇ ਪੱਖ ਵਿਚ ਕਰ ਰਹੇ ਹਨ? ਦੋ ਵੱਖ ਵੱਖ ਪੱਤਰਕਾਰਾਂ ਦੇ ਗਰੁੱਪ ਇਕ ਆਮ ਤੇ ਇਕ ਖ਼ਾਸ ਗਰੁੱਪਾਂ ਨੂੰ ਵੱਖੋ ਵੱਖਰੀ ਸ਼ਰਾਬ ਪਿਲਾਉਣ ਨਾਲ ਵਿਸ਼ਾਲ ਰੰਬਾਨੀ ਨੇ ਆਪਣਾ ਕਾਫ਼ੀ ਨੁਕਸਾਨ ਕਰ ਲਿਆ ਸੀ, ਦੂਜਾ ਨੁਕਸਾਨ ਉਨ੍ਹਾਂ ਹੰਕਾਰ ਵਿਚ ਸਿਆਸੀ ਲੋਕਾਂ ਤੋਂ ਪੱਤਰਕਾਰਾਂ ਨੂੰ ਫ਼ੋਨ ਕਰਵਾ ਕੇ ਕਰ ਲਿਆ ਸੀ, ਇਹ ਉਹ ਸਮਝ ਹੀ ਨਹੀਂ ਸਕੇ ਸਨ ਕਿ ਪੱਤਰਕਾਰ ਕਦੇ ਵੀ ਕਿਸੇ ਦੇ ਅਧੀਨ ਨਹੀਂ ਹੁੰਦੇ, ਇਹ ਉਹ ਇਸ ਕਰਕੇ ਨਹੀਂ ਸਮਝ ਸਕੇ ਸਨ ਕਿਉਂਕਿ ਉਹ ਆਦਰਸ਼ਵਾਦੀ ਪੱਤਰਕਾਰੀ ਕਰਦੇ ਹੀ ਨਹੀਂ ਸਨ, ਉਹ ਤਾਂ ਵੱਡੇ ਨੇਤਾਵਾਂ ਤੋਂ ਵੱਡੇ ਅਧਿਕਾਰੀਆਂ ਤੋਂ ਨਿੱਜੀ ਕੰਮ ਕਰਾਉਣ ਲਈ ਪੱਤਰਕਾਰੀ ਕਰਦੇ ਆ ਰਹੇ ਸਨ ਇਸ ਕਰਕੇ ਉਨ੍ਹਾਂ ਨੂੰ ਕੀ ਪਤਾ ਕਿ ਅਸਲ ਪੱਤਰਕਾਰ ਹੁੰਦੇ ਕੌਣ ਹਨ? ਉਹ ਪੱਤਰਕਾਰ ਦੇ ਅਸਤਿਤਵ ਨੂੰ ਹੀ ਨਹੀਂ ਸਮਝ ਸਕੇ, ਪੱਤਰਕਾਰ ਭਾਵੇਂ ਛੋਟੇ ਤੇ ਘੱਟ ਛਪਣ ਵਾਲੇ ਅਖ਼ਬਾਰ ਦਾ ਹੋਵੇ ਜਾਂ ਵੱਡੇ ਵੱਧ ਛਪਣ ਵਾਲੇ ਅਖ਼ਬਾਰ ਦਾ ਹੋਵੇ, ਪਰ ਉਹ ਹੁੰਦਾ ਪੱਤਰਕਾਰ ਹੀ ਹੈ, ਉਹ ਪਿਆਰ ਵਿਚ ਤਾਂ ਸ਼ਾਇਦ ਕਿਸੇ ਦੀ ਗੱਲ ਮੰਨ ਲਵੇ ਪਰ ਜੇਕਰ ਕੋਈ ਚਾਹੇ ਦਬਾਅ ਵਿਚ ਉਸ ਨੂੰ ਆਪਣੇ ਅਧੀਨ ਕਰ ਲਵੇ ਤਾਂ ਇਹ ਭੁੱਲ ਹੁੰਦੀ ਹੈ, ਇਹ ਹੀ ਭੁੱਲ ਵਿਸ਼ਾਲ ਰੰਬਾਨੀ ਗਰੁੱਪ ਨੇ ਕੀਤੀ ਸੀ। 

ਉਸ ਗਰੁੱਪ ਨੇ ਕਈ ਗ਼ਲਤੀਆਂ ਕੀਤੀਆਂ ਇਕ ਤਾਂ ਉਸ ਨੇ ਖ਼ੁਦ ਨੂੰ ਵੱਡਾ ਸਮਝਿਆ, ਦੂਜਾ ਸਿਆਸਤ ਦਾ ਚੋਣਾਂ ਵਿਚ ਦਖ਼ਲ ਕਰਾਉਣਾ, ਤੀਜਾ ਸ਼ਰਾਬ ਪਿਲਾਉਣ ਵੇਲੇ ਪੱਤਰਕਾਰਾਂ ਨੂੰ ਵੱਡਾ ਛੋਟਾ ਸਮਝਣਾ, ਚੌਥੀ ਗੱਲ ਇਹ ਸੀ ਕਿ ਵਿਸ਼ਾਲ ਨੇ ਗੁਰਪ੍ਰੀਤ ਸਿੰਘ ਚੱਠਾ ਨੂੰ ਆਮ ਸਮਝ ਲਿਆ ਸੀ, ਨਿਆਣਾ ਜਿਹਾ ਪੱਤਰਕਾਰ। ਪੰਜਵੀਂ ਗ਼ਲਤੀ ਉਸ ਨੇ ਇਹ ਕੀਤੀ ਕਿ ਇਸ ਚੋਣ ਵਿਚ ਜਾਤ ਪਾਤ ਤੇ ਜੱਟ ਬ੍ਰਾਹਮਣ ਦਾ ਪ੍ਰਵੇਸ਼ ਵੀ ਕਰ ਲਿਆ ਸੀ, ਉਹ ਆਪਣੇ ਬ੍ਰਾਹਮਣਾਂ ਪੱਤਰਕਾਰਾਂ ਨੂੰ ਇਹ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਿਸ ਨਾਲ ਸਾਰੇ ਬ੍ਰਾਹਮਣ ਭਰਾ ਖ਼ੁਸ਼ ਨਹੀਂ ਸਨ ਨਾ ਹੀ ਸਹਿਮਤ ਸਨ, ਉਹ ਗੁਰਪ੍ਰੀਤ ਸਿੰਘ ਚੱਠਾ ਗਰੁੱਪ ਨੂੰ ਵਿਸ਼ਾਲ ਰੰਬਾਨੀ ਦੀ ਮਾਨਸਿਕਤਾ ਬਿਆਨ ਕਰ ਦਿੰਦੇ ਸਨ।

ਜੇਕਰ ਆਪਾਂ ਅੰਗਰੇਜ਼ੀ ਅਖ਼ਬਾਰ ਦੇ ਹੀ ਪੱਤਰਕਾਰ ਦੀ ਗੱਲ ਕਰਦੇ ਹਾਂ ਤਾਂ ਦਾ ਟ੍ਰਿਬਿਊਨ ਦੇ ਇੰਚਾਰਜ ਅਮਨ ਸੂਦ ਦੇ ਵਿਰੁੱਧ ਵੀ ਰਵੇਲ ਸਿੰਘ ਭਿੰਡਰ ਨੇ ਕਾਗ਼ਜ਼ ਦਾਖਲ ਕੀਤੇ ਹੀ ਸਨ। ਪਰ ਅਮਨ ਸੂਦ ਨੇ ਬੜੀ ਸਮਝਦਾਰੀ ਨਾਲ ਰਵੇਲ ਸਿੰਘ ਭਿੰਡਰ ਤੋਂ ਕਾਗ਼ਜ਼ ਵਾਪਸ ਕਰਵਾਏ ਸਨ, ਪਰ ਇੰਜ ਵਿਸ਼ਾਲ ਰੰਬਾਨੀ ਨੇ ਨਹੀਂ ਕੀਤਾ, ਉਸ ਨੂੰ ਲਗਦਾ ਸੀ ਕਿ ਇਹ ਚੋਣ ਡੰਡੇ ਦੇ ਜ਼ੋਰ ਤੇ ਜਿੱਤੀ ਜਾ ਸਕਦੀ ਹੈ। ਪਰ ਅਜਿਹਾ ਕਰਨਾ ਤੇ ਸੋਚਣਾ ਉਸ ਦੀ ਵੱਡੀ ਗ਼ਲਤੀ ਸੀ।

ਵੋਟਾਂ ਪੈ ਗਈਆਂ ਸਨ। ਰਿਟਰਨਿੰਗ ਅਫ਼ਸਰ ਕੁਲਜੀਤ ਸਿੰਘ ਸਨ। ਵਿਸ਼ਾਲ ਰੰਬਾਨੀ ਗਰੁੱਪ ਵੀ ਸਾਡੇ ਪਿੰਡ ਵਿਚ ਵੱਡੇ ਗਰੁੱਪ ਵਾਂਗ ਬੜੇ ਹੰਕਾਰ ਵਿਚ ਸਨ ਤੇ ਗੁਰਪ੍ਰੀਤ ਸਿੰਘ ਚੱਠਾ ਦਾ ਗਰੁੱਪ ਇਹ ਜਾਣਦਾ ਸੀ ਕਿ ਜਿੱਤ ਉਸ ਦੀ ਹੋਣੀ ਹੈ ਪਰ ਉਹ

ਗੁਰਪ੍ਰੀਤ ਸਿੰਘ ਚੱਠਾ ਦੀ ਜਿੱਤ ਦਾ ਐਲਾਨ ਕਰਦੇ ਹੋਏ ਕੁਲਜੀਤ ਸਿੰਘ

ਸ਼ਾਂਤ ਸੀ, ਜਦੋਂ ਨਤੀਜਾ ਐਲਾਨਿਆ ‌ਗਿਆ, ਰਿਟਰਨਿੰਗ ਅਸਫਰ ਕੁਲਜੀਤ ਸਿੰਘ ਨੇ ਨਤੀਜਾ ਐਲਾਨ ਦਿੱਤਾ ਸੀ ਕੁੱਲ 78 ਵੋਟਾਂ ਵਿਚੋਂ 76 ਵੋਟ ਪੋਲ ਹੋਈਆਂ, ਇਕ ਪੱਤਰਕਾਰ ਨੇ ਦੋਵਾਂ ਤੇ ਹੀ ਗ਼ੁੱਸਾ ਕੱਢਿਆ ਤੇ ਉਸ ਨੇ ਦੋਵਾਂ ਚੋਣ ਨਿਸ਼ਾਨਾਂ ਤੇ ਹੀ ਕਾਟਾ ਫੇਰ ਦਿੱਤਾ ਸੀ (ਕੌਣ ਸੀ ਉਹ ਪੱਤਰਕਾਰ?) ਤੇ 75 ਵੋਟਾਂ ਵਿਚੋਂ ਗੁਰਪ੍ਰੀਤ ਸਿੰਘ ਚੱਠਾ ਨੂੰ 42 ਤੇ ਵਿਸ਼ਾਲ ਰੰਬਾਨੀ ਨੂੰ 33 ਵੋਟਾਂ ਪਈਆਂ। 9 ਵੋਟਾਂ ਦੇ ਫ਼ਰਕ ਨਾਲ ਗੁਰਪ੍ਰੀਤ ਸਿੰਘ ਚੱਠਾ ਦੀ ਜਿੱਤ ਹੋਈ। ਵਿਸ਼ਾਲ ਰੰਬਾਨੀ ਦਾ ਹਾਲ ਦੇਖਣ ਵਾਲਾ ਸੀ, ਉਸ ਨੂੰ ਗੁਰਪ੍ਰੀਤ ਸਿੰਘ ਚੱਠਾ ਮਿਲਣਾ ਚਾਹੁੰਦਾ ਸੀ ਮਿਲਿਆ ਵੀ ਪਰ ਉਹ ਝਟਕਾ ਮਾਰ ਕੇ ਆਪਣਾ ਹੱਥ ਛੁਡਾ ਕੇ ਭੱਜ ਗਿਆ ਸੀ, ਨਾਲ ਹੀ ਭਾਵੇਂ ਜਨਰਲ ਸਕੱਤਰ ਰਾਜੇਸ਼ ਪੰਜੋਲਾ ਬਣਿਆ ਸੀ ਪਰ ਉਹ ਵੀ ਨਾਲ ਹੀ ਚਲਾ ਗਿਆ ਸੀ। ਇਹ ਹਾਰ ਵਿਸ਼ਾਲ ਰੰਬਾਨੀ ਗਰੁੱਪ ਲਈ ਬੜੀ ਵੱਡੀ ਸੀ। ਇਲਾਕੇ ਵਿਚ ਚੰਡੀਗੜ੍ਹ ਤੇ ਪੰਜਾਬ ਵਿਚ ਰੌਲਾ ਪਿਆ ਸੀ ਕਿ ਵਿਸ਼ਾਲ ਰੰਬਾਨੀ ਵਰਗਾ ਹੰਕਾਰੀ ਬੰਦਾ ਪਟਿਆਲਾ ਦੇ ਪੱਤਰਕਾਰਾਂ ਨੇ ਬੁਰੀ ਤਰ੍ਹਾਂ ਹਰਾ ਦਿੱਤਾ ਹੈ। ਇੱਥੋਂ ਹੀ ਪਟਿਆਲਾ ਵਿਚ ਵਿਸ਼ਾਲ ਰੰਬਾਨੀ ਗਰੁੱਪ ਦਾ ਪਤਨ ਸ਼ੁਰੂ ਹੋਇਆ। ਇੱਥੋਂ ਹੀ ਵਿਸ਼ਾਲ ਰੰਬਾਨੀ ਬਾਰੇ ਪਟਿਆਲਾ ਦੇ ਬਿਊਰੋਕਰੇਟ ਤੇ ਸਿਆਸੀ ਸੱਤਾਧਾਰੀ ਲੀਡਰਾਂ ਨੂੰ ਪਤਾ ਲੱਗਾ ਕਿ ਇਸ ਦੀ ਕੀ ਔਕਾਤ ਹੈ, ਭਾਂਡਾ ਢਕਿਆ ਹੋਇਆ ਸੀ ਵਿਸ਼ਾਲ ਰੰਬਾਨੀ ਦੀ ਤਾਕਤ ਦਾ, ਪਰ ਉਹ ਭਾਂਡਾ ਹੁਣ ਖੁੱਲ ਗਿਆ ਸੀ ਤਾਂ ਸਾਰੇ ਜਾਣ ਗਏ ਸਨ ਕਿ ਜੇਕਰ ਗੁਰਪ੍ਰੀਤ ਸਿੰਘ ਚੱਠਾ ਵਰਗਾ ਗਰੁੱਪ ਇਸ ਨੂੰ ਹਰਾ ਸਕਦਾ ਹੈ ਤਾਂ ਬਾਕੀ ਕੀ ਰਹਿ ਗਿਆ। ਪਟਿਆਲਾ ਵਿਚ ਵਿਸ਼ਾਲ ਰੰਬਾਨੀ ਗਰੁੱਪ ਦੀ ਹੋਂਦ ਧੁੰਦਲੀ ਪੈਣੀ ਸ਼ੁਰੂ ਹੋਈ। ਕਈ ਸਾਰੇ ਲੋਕਾਂ ਨੇ ਗੁਰਪ੍ਰੀਤ ਸਿੰਘ ਚੱਠਾ ਨੂੰ ਇਸ ਗੱਲੋਂ ਵਧਾਈ ਦਿੱਤੀ ਕਿ ਤੁਸੀਂ ਇਕ ਵਿਗੜੇ ਹੋਏ ਸਾਂਢ ਨੂੰ ਨਕੇਲ ਹੀ ਨਹੀਂ ਪਾਈ ਸਗੋਂ ਉਸ ਨੂੰ ਜੰਗਲ ਦਾ ਰਸਤਾ ਦਿਖਾ ਦਿੱਤਾ ਹੈ।

ਬਾਕੀ ਅਗਲੇ ਭਾਗ ਵਿਚ..ਇਹ ਇਤਿਹਾਸ ਸਮਾਪਤੀ ਵੱਲ ਵਧ ਰਿਹਾ ਹੈ ਕੁਝ ਕੁ ਅਹਿਮ ਘਟਨਾਵਾਂ ਰਹਿ ਗਈਆਂ ਹਨ ਅਗਲੇ ਭਾਗ ਵਿਚ ਸਪਸ਼ਟ ਕਰਾਂਗੇ... ਪੜ੍ਹਦੇ ਰਹਿਣਾ


ਨੋਟ : ਹੋ ਸਕਦਾ ਹੈ ਕਿ ਪੱਤਰਕਾਰੀ ਦਾ ਇਤਿਹਾਸ ਲਿਖਣ ਲੱਗਿਆਂ ਕਿਤੇ ਕੋਈ ਸੂਚਨਾ ਜਾਂ ਘਟਨਾ ਗ਼ਲਤ ਲਿਖ ਦਿੱਤੀ ਹੋਵੇ, ਸ਼ਾਇਦ ਜਿਸ ਦੀ ਸੂਚਨਾ ਮੇਰੇ ਕੋਲ ਅਧੂਰੀ ਹੋਵੇ, ਕਿਸੇ ਕੋਲ ਹੋਰ ਜਾਣਕਾਰੀ ਹੋਵੇ ਜਾਂ ਫਿਰ ਸਹੀ ਘਟਨਾ ਦਾ ਵੇਰਵਾ ਹੋਵੇ ਤਾਂ ਕਿਰਪਾ ਕਰਕੇ ਬਲਾਗ ਦੇ ਹੇਠਾਂ ਟਿੱਪਣੀ ਕਰ ਸਕਦਾ ਹੈ, ਜਾਂ ਮੇਰੇ ਹੇਠਾਂ ਦਿੱਤੇ ਮੋਬਾਇਲ ਨੰਬਰ ਤੇ ਫ਼ੋਨ ਕਰਕੇ ਦੱਸ ਸਕਦਾ ਹੈ। ਬਲਾਗ ਵਿਚ ਸੋਧ ਕੀਤੀ ਜਾਵੇਗੀ, ਕੋਈ ਵੀ ਗੱਲ ਆਖ਼ਰੀ ਸੱਚ ਨਹੀਂ ਹੁੰਦੀ। ਇਤਿਹਾਸਕ ਘਟਨਾਵਾਂ ਵਿਚ ਕੁਝ ਮਿੱਤਰਾਂ ਦੋਸਤਾਂ ਨੂੰ ਗ਼ੁੱਸਾ ਵੀ ਆ ਸਕਦਾ ਹੈ ਮੈਂ ਉਨ੍ਹਾਂ ਤੋਂ ਮਾਫ਼ੀ ਮੰਗਦਾ ਹਾਂ...


ਮੇਰਾ ਮੋਬਾਇਲ ਨੰਬਰ : 8146001100

Monday, March 02, 2026

ਕਈ ਲੜਾਈਆਂ ਤੋਂ ਬਾਅਦ ਰਵੇਲ ਸਿੰਘ ਭਿੰਡਰ ਗਰੁੱਪ ਦਾ ‘ਪਟਿਆਲਾ ਮੀਡੀਆ ਕਲੱਬ’ ਤੇ ਹੋਇਆ ਕਬਜ਼ਾ

ਪੱਤਰਕਾਰੀ ਦਾ ਇਤਿਹਾਸ ਭਾਗ -23

ਲੇਖਕ : ਗੁਰਨਾਮ ਸਿੰਘ ਅਕੀਦਾ

ਜਿੱਤ ਦੀ ਖੁਸ਼ੀ ਵਿਚ ਪੱਤਰਕਾਰਾਂ ਦੀ ਟੀਮ ਦੀ ਇਕ ਸੰਕੇਤਕ ਫੋਟੋ

ਪਟਿਆਲਾ ਵਿਚ ਪੱਤਰਕਾਰਾਂ ਦੀ ਲੜਾਈ ਕਾਫ਼ੀ ਚਰਮ ਸੀਮਾ ਤੇ ਪਹੁੰਚ ਗਈ ਸੀ, ਪ੍ਰਧਾਨ ਰਵੇਲ ਸਿੰਘ ਭਿੰਡਰ ਦੇ ਪਿੱਛੇ ਵੀ  ਪੱਤਰਕਾਰਾਂ ਦੀ ਫ਼ੌਜ ਸੀ, ਫ਼ੌਜ ਤਾਂ ਸੀ ਹੀ, ਪਰ ਨਾਲ ਹੀ ਸਾਜਿਸ਼ਘਾੜੇ ਵਿਸ਼ਾਲ ਰੰਬਾਨੀ ਵਰਗਿਆਂ ਦਾ ਇਕ ਗੁੱਟ ਵੀ ਸਾਜ਼ਿਸ਼ਾਂ ਘੜ ਰਹੇ ਸਨ। ਜਗਜੀਤ ਸਿੰਘ ਦਰਦੀ ਨਾਲ ਤਾਂ ਉਨ੍ਹਾਂ ਰਾਬਤਾ ਕਾਇਮ ਕਰ ਹੀ ਲਿਆ ਸੀ, ਸੀਨੀਅਰ ਪੱਤਰਕਾਰ ਗੁਰਮੁਖ ਸਿੰਘ ਰੁਪਾਣਾ ਨੂੰ ਕਢਾਉਣ ਲਈ, ਮਨਦੀਪ ਸਿੰਘ ਜੋਸਨ ਦੀਆਂ ਵੀ ਸ਼ਿਕਾਇਤਾਂ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਸਨ, ਮੇਰੇ ਖ਼ਿਲਾਫ਼ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸੁਰਿੰਦਰ ਤੇਜ਼ ਕੋਲ ਇਹ ਸ਼ਿਕਾਇਤ ਕੀਤੀ ਕਿ ‘‘ਗੁਰਨਾਮ ਸਿੰਘ ਅਕੀਦਾ ਕਰੱਪਟ ਪੱਤਰਕਾਰ ਹੈ! ਲੋਕਾਂ ਨੂੰ ਬਲੈਕਮੇਲ ਕਰਦਾ ਹੈ, ਪੰਜਾਬੀ ਯੂਨੀਵਰਸਿਟੀ ਵਿਚ ਠੱਗੀਆਂ ਮਾਰ ਰਿਹਾ ਹੈ, ਲੋਕਾਂ ਨੂੰ ਪ੍ਰੇਸ਼ਾਨ ਕਰਦਾ ਹੈ, ਬਗੈਰਾ ਬਗੈਰਾ’’ ਮੇਰੇ ਸੰਪਾਦਕ ਸੁਰਿੰਦਰ ਤੇਜ਼ ਨੇ ਆਪਣੇ ਅਖ਼ਬਾਰ ਦੇ ਪੱਤਰਕਾਰ ਤੇ ਵਿਸ਼ਵਾਸ ਨਹੀਂ ਕੀਤਾ, ਸਗੋਂ ਉਸ ਨੇ ਇਸ ਮਾਮਲੇ ਦੀ ਪੜਤਾਲ ਵੀ ਕਰਵਾਈ, ਸਰਬਜੀਤ ਸਿੰਘ ਭੰਗੂ ਨੂੰ ਪੁੱਛਿਆ ਗਿਆ, (ਮੈਨੂੰ ਨਹੀਂ ਪਤਾ ਕਿ ਸੁਰਿੰਦਰ ਤੇਜ਼ ਮੇਰੇ ਏਨਾ ਖ਼ਿਲਾਫ਼ ਕਿਉਂ ਸੀ? ਜਿਸ ਸ਼ਿਕਾਇਤ ਦਾ ਉਸ ਨੂੰ ਪਤਾ ਹੀ ਸੀ ਕਿ ਇਹ ਝੂਠੀ ਹੈ ਉਸ ਤੇ ਵੀ ਕਾਰਵਾਈ ਹੁੰਦੀ ਸੀ, ਡੈਸਕ ਤੋਂ ਮੇਰੇ ਕੋਲ ਖ਼ਬਰ ਪਹੁੰਚ ਜਾਂਦੀ ਸੀ ਕਿ ਜਦੋਂ ਹੀ ਡੈਸਕ ਵੱਲ ਸੁਰਿੰਦਰ ਤੇਜ਼ ਗੇੜਾ ਮਾਰਦੇ ਤਾਂ ਉੱਚੀ ਉੱਚੀ ਬੋਲਦੇ ਕਹਿੰਦੇ ਅਕੀਦੇ ਦੀਆਂ ਖ਼ਬਰਾਂ ਦੇਖ ਕੇ ਲਾਇਆ ਕਰੋ..ਡੈਸਕ ਕੀ ਕਰੇ ਤਾਂ ਉਹ ਮੇਰੀ ਹਰ ਖ਼ਬਰ ਦੇ ਇਕ ਇਕ ਸ਼ਬਦ ਬਾਰੇ ਗ਼ੌਰ ਕਰਦੇ, ਰਾਤ ਨੂੰ ਦਸ ਵਜੇ ਖ਼ਬਰ ਦਾ ਪੱਖ ਲੈਣ ਲਈ ਮੇਰੇ ਕੋਲ ਡੈਸਕ ਤੋਂ ਫ਼ੋਨ ਆਉਂਦਾ, ਧਰਨਿਆਂ ਪ੍ਰਦਰਸ਼ਨਾਂ ਦੀਆਂ ਖ਼ਬਰਾਂ ਤੇ ਕਦੇ ਪੱਖ ਨਹੀਂ ਲਿਆ ਜਾਂਦਾ ਪਰ ਮੈਥੋਂ ਪੱਖ ਮੰਗਾਇਆ ਜਾਂਦਾ, ਮੈਂ ਡੈਸਕ ਦਾ ਕਸੂਰ ਕੱਢਦਾ ਰਿਹਾ ਪਰ ਅਸਲ ਵਿਚ ਸੁਰਿੰਦਰ ਤੇਜ਼ ਦਾ ਹੀ ਪ੍ਰਤਾਪ ਸੀ ਕਿ ਉਸ ਨੇ ਮੇਰਾ ਕਿਰਦਾਰ ਇਕ ਤਰ੍ਹਾਂ ਨਾਲ ਡੈਸਕ ਤੇ ਸ਼ੱਕੀ ਬਣਾ ਦਿੱਤਾ ਸੀ, ਪਰ ਮੈਨੂੰ ਕੱਢ ਨਹੀਂ ਸਕਿਆ):  ਮੇਰੇ ਵਿਰੁੱਧ ਸ਼ਿਕਾਇਤਾਂ ਦੀ ਪੰਜਾਬੀ ਯੂਨੀਵਰਸਿਟੀ ਵਿਚ ਪੂਰੀ ਪੜਤਾਲ ਕੀਤੀ ਗਈ, ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਵੱਲੋਂ ਮੇਰੇ ਖ਼ਿਲਾਫ਼ ਪੰਜਾਬੀ ਟ੍ਰਿਬਿਊਨ
ਬਲਵਿੰਦਰ ਸਿੰਘ 

ਵਿਚ ਸਿਲਸਿਲਾ ਸ਼ਿਕਾਇਤਾਂ ਦਾ ਸ਼ੁਰੂ ਹੋਇਆ। ਮੇਰੇ ਬਹੁਤ ਹੀ ਚੰਗੇ ਦੋਸਤ ਰਹੇ ਡੀਟੀਐਫ ਵਾਲਿਆਂ ਨੇ ਤਾਂ ਸ਼ਿਕਾਇਤਾਂ ਦੀ ਹਨੇਰੀ ਲਿਆ ਦਿੱਤੀ। ਸੈਫੀ ਵਾਲਿਆਂ ਨੇ ਵੀ ਸਿਰਾ ਹੀ ਕਰ ਦਿੱਤਾ। ਯੂਨੀਵਰਸਿਟੀ ਵਿਚ ਇਕ ਡਾ. ਸਿੰਮੀ ਹੈ, ਉਸ ਦਾ ਪਤੀ ਯੂਨੀਵਰਸਿਟੀ ਵਿਰੁੱਧ ਹੁੰਦੇ ਕੇਸਾਂ ਨੂੰ ਸੰਭਾਲਦਾ ਸੀ। ਇਕ ਦਿਨ ਬਲਵਿੰਦਰ ਸਿੰਘ ਜਾਗਰਣ ਤੇ ਮੈਂ ਸਾਂਝੀ ਖ਼ਬਰ ਕੀਤੀ, ਮੈਂ ਖ਼ਬਰ ਲਿਖਣ ਵਿਚ ਰੁੱਝਿਆ ਸੀ ਤਾਂ ਡਾ. ਸਿੰਮੀ ਤੋਂ ਪੱਖ ਬਲਵਿੰਦਰ ਸਿੰਘ ਨੇ ਲਿਆ, ਮੇਰੀ ਵੀ ਖ਼ਬਰ ਪ੍ਰਕਾਸ਼ਿਤ ਹੋ ਗਈ, ਡਾ. ਸਿੰਮੀ ਨੇ ਮੇਰੀ ਸ਼ਿਕਾਇਤ  ਮੇਰੇ ਸੰਪਾਦਕ ਸੁਰਿੰਦਰ ਤੇਜ਼ ਕੋਲ ਕਰ ਦਿੱਤੀ, ਕਿਉਂਕਿ ਇਹ ਵੀ ਉਸੇ ਗਰੁੱਪ ਦੇ ਨਾਲ ਸਾਂਝ ਰੱਖਦੀ ਸੀ, ਮੈਨੂੰ ਸੁਰਿੰਦਰ ਤੇਜ਼ ਨੇ ਮੁਅੱਤਲ ਕਰ ਦਿੱਤਾ, ‘‘ਇਹ ਵੀ ਭਲਾ ਕੋਈ ਮੁਅੱਤਲ ਕਰਨ ਵਾਲੀ ਗੱਲ ਸੀ?’’ ਸਿੰਮੀ ਨੂੰ ਇੰਜ ਸੀ ਕਿ ਮੇਰੀਆਂ ਮਿੰਨਤਾਂ ਕਰੇਗਾ। ਪਰ ਕੁਝ ਦਿਨਾ ਬਾਅਦ ਹੀ ਸੁਰਿੰਦਰ ਤੇਜ਼ ਨੇ ਮੇਰੀਆਂ ਖ਼ਬਰਾਂ ਬਹਾਲ ਕਰ ਦਿੱਤੀਆਂ। ਵਿਸ਼ਾਲ ਰੰਬਾਨੀ ਦੀ ਸ਼ਹਿ ਤੇ ਕਿੰਨਾ ਜ਼ੋਰ ਲੱਗਿਆ ਪਿਆ ਸੀ ਕਿ ਕਿਸੇ ਵੀ ਹਾਲਤ ਵਿਚ ਗੁਰਨਾਮ ਸਿੰਘ ਅਕੀਦਾ ਨੂੰ ਪੰਜਾਬੀ ਟ੍ਰਿਬਿਊਨ ਵਿਚੋਂ ਕਢਵਾਇਆ ਜਾਵੇ। ਪਰ ਧੰਨ ਹੈ ਟ੍ਰਿਬਿਊਨ ਦੇ ਟਰੱਸਟ ਦੇ..। 

ਕਹਾਣੀ ਇਕ ਹੋਰ ਵੀ ਹੈ ਮੈਂ ਸੁਰਜੀਤ ਸਿੰਘ ਅਬਲੋਵਾਲ ਬਾਰੇ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ, ਉਸ ਨੂੰ ਅਕਾਲੀ ਸਰਕਾਰ ਨੇ ਪੰਜਾਬ ਸੇਰ ਸਪਾਟਾ ਵਿਕਾਸ ਨਿਗਮ ਦਾ ਚੇਅਰਮੈਨ ਲਗਾਇਆ ਸੀ। ਉਸ ਬਾਰੇ ਮੈਂ ਇਕ ਖ਼ਬਰ ਲਗਾਈ ਸੀ, ਇਹ ਖ਼ਬਰ ਉਸ ਦੀ ਅਲੋਚਨਾ ਕਰਨ ਵਾਲੀ ਸੀ। ਮੇਰੇ ਬਹੁਤ ਹੀ ਖ਼ਾਸ ਮਿੱਤਰ ਪੱਤਰਕਾਰ ਰੰਬਾਨੀ ਗਰੁੱਪ ਤੋਂ, ਸੁਰਜੀਤ ਸਿੰਘ

ਸੁਰਜੀਤ ਸਿੰਘ ਅਬਲੋਵਾਲ ਬਾਰੇ ਛਪੀ ਰਿਪੋਰਟ

ਅਬਲੋਵਾਲ ਦੇ ਘਰੇ ਗਏ, ਉਸ ਕੋਲ ਕਈ ਘੰਟੇ ਬੈਠੇ ਰਹੇ, ਤੇ ਉਸ ਨੂੰ ਮਨਾਉਂਦੇ ਰਹੇ ਕਿ ਉਹ ਗੁਰਨਾਮ ਸਿੰਘ ਅਕੀਦਾ ਦੀ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਨੂੰ ਸ਼ਿਕਾਇਤ ਕਰ ਦੇਵੇ। ਇਕ ਪੱਤਰਕਾਰ ਤਾਂ ਕਥਿਤ ਅਕਾਲੀ ਦਲ ਨਾਲ ਸਬੰਧਿਤ ਸੀ, ਇਕ ਪੱਤਰਕਾਰ ਮੇਰਾ ਕੁਲੀਗ ਮੇਰਾ ਸਾਥੀ ਸੀ। ਜੋ ਕਿ ਮੇਰਾ 1994 ਤੋਂ ਮਿੱਤਰ ਚੱਲਿਆ ਆ ਰਿਹਾ ਸੀ, ਇਹ ਦੋਵੇਂ ਪੱਤਰਕਾਰ ਸੁਰਜੀਤ ਸਿੰਘ ਅਬਲੋਵਾਲ ਨੂੰ ਬੜਾ ਜ਼ੋਰ ਪਾ ਰਹੇ ਸਨ ਕਿ ਉਹ ਗੁਰਨਾਮ ਸਿੰਘ ਅਕੀਦਾ ਦੀ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਕੋਲ ਸ਼ਿਕਾਇਤ ਕਰੇ, ਪਰ ਸੁਰਜੀਤ ਸਿੰਘ ਅਬਲੋਵਾਲ ਇਕ ਗੱਲ ਤੇ ਹੀ ਅੜਿਆ ਸੀ।‘‘ ਗੁਰਨਾਮ ਸਿੰਘ ਅਕੀਦਾ ਨੇ ਮੇਰੀਆਂ ਪਹਿਲਾਂ ਬਹੁਤ ਖ਼ਬਰਾਂ ਲਾਈਆਂ ਹਨ, ਮੇਰੇ ਪੱਖ ਵਿਚ ਲਾਈਆਂ ਹਨ, ਕਦੇ ਵੀ ਮੇਰਾ ਕਹਿਣਾ ਨਹੀਂ ਮੋੜਿਆ, ਜੋ ਵੀ ਮੈਂ ਉਸ ਨੂੰ ਖ਼ਬਰ ਭੇਜਦਾ ਹਾਂ ਉਹ ਮੇਰੀ ਖ਼ਬਰ ਲਾਉਂਦਾ ਹੈ, ਅੱਜ ਮੇਰੇ ਖ਼ਿਲਾਫ਼ ਉਸ ਨੇ ਖ਼ਬਰ ਲਾਈ ਹੈ ਕੱਲ੍ਹ ਮੇਰੇ ਪੱਖ ਵਿਚ ਵੀ ਉਹ ਖ਼ਬਰ ਲਾਵੇਗਾ। ਇਹ ਮੇਰਾ ਵਿਸ਼ਵਾਸ ਹੈ, ਮੈਂ ਗੁਰਨਾਮ ਸਿੰਘ ਅਕੀਦਾ ਨੂੰ ਜਾਣਦਾ ਹਾਂ, ਉਹ ਕਿਸੇ ਦਾ ਵਿਰੋਧੀ ਨਹੀਂ ਹੈ..’’  ਇਹ ਗੱਲਾਂ ਸੁਰਜੀਤ ਸਿੰਘ ਅਬਲੋਵਾਲ ਨੇ ਉਨ੍ਹਾਂ ਦੋਵੇਂ ਮੇਰੇ ਸਾਥੀ ਪੱਤਰਕਾਰਾਂ ਨੂੰ ਕਹੀਆਂ, ਦੋਵੇਂ ਪੱਤਰਕਾਰ ਪਟਿਆਲਾ ਦੇ ਮੁੱਖ ਧਾਰਾ ਪੱਤਰਕਾਰਾਂ ਵਿਚੋਂ ਸਨ ਪਰ ਸੁਰਜੀਤ ਸਿੰਘ ਅਬਲੋਵਾਲ ਨੇ ਉਨ੍ਹਾਂ ਦੀ ਨਾ ਮੰਨੀ। ਇਹ ਸਾਰੀ ਗੱਲ ਇਕ ਦਿਨ ਮੈਨੂੰ ਸੁਰਜੀਤ ਸਿੰਘ ਅਬਲੋਵਾਲ ਨੇ ਖ਼ੁਦ ਦੱਸੀ ਤੇ ਸਾਰੀ ਕਹਾਣੀ ਦੱਸੀ, ਬੇਸ਼ੱਕ ਮੇਰੇ ਕੁਲੀਗ ਸਾਥੀ ਨਾਲ ਮੇਰੀ ਹੁਣ ਗੱਲ ਹੋਈ ਤਾਂ ਉਸ ਨੇ ਕਿਹਾ ਕਿ ਅਸੀਂ ਅਜਿਹਾ ਬਿਲਕੁਲ ਨਹੀਂ ਕੀਤਾ। ਪਰ ਸੁਰਜੀਤ ਸਿੰਘ ਅਬਲੋਵਾਲ ਇਨ੍ਹਾਂ ਦਾ ਨਾਮ ਲੈ ਕੇ ਝੂਠ ਕਿਉਂ ਬੋਲੇਗਾ। 

ਇਕ ਦਿਨ ਪੰਜਾਬੀ ਯੂਨੀਵਰਸਿਟੀ ਵਿਚ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੇ ਕੁਝ ਅਧਿਆਪਕ ਪੰਜਾਬੀ ਯੂਨੀਵਰਸਿਟੀ ਵਿਚ ਦੇਸ਼ ਭਗਤ ਯੂਨੀਵਰਸਿਟੀ ਦੀ ਸ਼ਿਕਾਇਤ ਕਰਨ ਲਈ ਆਏ, ਉਸ ਦੀ ਫ਼ੋਟੋ ਸਮੇਤ ਮੈਂ ਖ਼ਬਰ ਪੰਜਾਬੀ ਟ੍ਰਿਬਿਊਨ ਵਿਚ ਪ੍ਰਕਾਸ਼ਿਤ ਕੀਤੀ, ਪਟਿਆਲਾ ਦੇ ਦੋ ਪੱਤਰਕਾਰ ਦੇਸ਼ ਭਗਤ ਯੂਨੀਵਰਸਿਟੀ ਵਿਚ ਮੰਡੀ ਗੋਬਿੰਦਗੜ੍ਹ ਵਿਚ ਪੁੱਜੇ, ਯੂਨੀਵਰਸਿਟੀ ਰਜਿਸਟਰਾਰ ਨੂੰ ਜਾ ਕੇ ਮਿਲੇ ਤੇ ਮੇਰੀ ਸ਼ਿਕਾਇਤ ਕਰਨ ਲਈ ਵਾਰ ਵਾਰ ਦਬਾਅ ਬਣਾਇਆ ਗਿਆ, ਦੇਸ਼ ਭਗਤ ਯੂਨੀਵਰਸਿਟੀ ਦੇ ਰਜਿਸਟਰਾਰ ਨੇ ਮੇਰੀ ਸ਼ਿਕਾਇਤ ਵੀ ਕਰ ਦਿੱਤੀ, ਮੇਰੀ ਪੁੱਛ ਪੜਤਾਲ ਵੀ ਹੋਈ, ਪਰ ਤੱਥਾਂ ਅਧਾਰਿਤ ਲੱਗੀ ਖ਼ਬਰ ਕਰਕੇ ਮੇਰੇ ਖ਼ਿਲਾਫ਼ ਕੁਝ ਨਹੀਂ ਹੋਇਆ। ਮੈਂ ਇਕ ਦਿਨ ਫੇਸਬੁੱਕ ਤੇ ਵੀ ਪੋਸਟ ਪਾਈ ਸੀ, ਕਿ ‘‘ਪੰਜਾਬੀ ਟ੍ਰਿਬਿਊਨ ਵਿਚੋਂ ਕਢਾਉਣ ਲਈ ਪਟਿਆਲਾ ਦੇ ਕੁਝ ਪੱਤਰਕਾਰਾਂ ਵੱਲੋਂ ਬੜਾ ਜ਼ੋਰ ਲਗਾਇਆ ਜਾ ਰਿਹਾ ਹੈ’’ ਉਸ ਵੇਲੇ ਮੇਰੇ ਕੋਲ ਮੇਰੇ ਸੰਪਾਦਕ ਸੁਰਿੰਦਰ ਤੇਜ਼ ਦਾ ਫ਼ੋਨ ਆਇਆ ਤੇ ਉਨ੍ਹਾਂ ਕਿਹਾ ਕਿ ਉਹ ਅਜਿਹੀਆਂ ਪੋਸਟਾਂ ਨਾ ਪਾਵੇ। ਮੈਂ ਕਿਹਾ ‘‘ਹਾਲਾਤ ਤਾਂ ਇਹ ਹੀ ਬਣਦੇ ਜਾ ਰਹੇ ਹਨ ਸਰ’’  ਉਨ੍ਹਾਂ ਕਿਹਾ ਕਿ ‘‘ਜੋ ਵੀ ਸ਼ਿਕਾਇਤ ਆਉਂਦੀ ਹੈ ਸਾਡਾ ਉਸ ਸ਼ਿਕਾਇਤ ਬਾਰੇ ਪੜਤਾਲ ਕਰਨ ਦਾ ਫ਼ਰਜ਼ ਬਣਦਾ ਹੈ’’ । ਉਸ ਤੋਂ ਬਾਅਦ ਇਕ ਵਾਰੀ ਫੇਰ ਸੰਪਾਦਕ ਸੁਰਿੰਦਰ ਤੇਜ਼ ਦਾ ਫ਼ੋਨ ਆਉਂਦਾ ਹੈ, ਉਹ ਕਹਿੰਦੇ ਹਨ ਕਿ ‘‘ਤੁਸੀਂ ਫੇਸਬੁੱਕ ਤੇ ਪੋਸਟਾਂ ਪਾਉਣੀਆਂ ਬੰਦ ਕਰੋ’’  ਮੈਂ ਕਿਹਾ ‘‘ਕਿਉਂ ਸਰ!’’  ਤਾਂ ਤੇਜ਼ ਜੀ ਨੇ ਕਿਹਾ ‘‘ ਤੁਹਾਡੀ ਫੇਸਬੁੱਕ ਤੇ ਪੰਜਾਬੀ ਟ੍ਰਿਬਿਊਨ ਦਾ ਨਾਮ ਵੀ ਲਿਖਿਆ ਹੋਇਆ ਹੈ, ਤੇਰਾ ਨਾਮ ਪੰਜਾਬੀ ਟ੍ਰਿਬਿਊਨ ਨਾਲ ਜੁੜਦਾ ਹੈ ਤਾਂ ਸਾਡੀ ਵੀ ਬਦਨਾਮੀ ਹੁੰਦੀ ਹੈ’’ ਮੈਂ ਕਿਹਾ ‘‘ਪੋਸਟਾਂ ਤਾਂ ਸਰ ਪਾਉਣਾ ਮੇਰਾ ਨਿੱਜੀ ਮਾਮਲਾ ਹੈ, ਇਹ ਤਾਂ ਪਾਉਂਦਾ ਰਹਾਂਗਾ ਪਰ ਮੈਂ ਇਸ ਬਾਰੇ ਕੀ ਕਰ ਸਕਦਾ ਹਾਂ?’’ ਤਾਂ ਤੇਜ਼ ਜੀ ਨੇ ਕਿਹਾ ‘‘ਫੇਸਬੁੱਕ ਤੋਂ ਪੰਜਾਬੀ ਟ੍ਰਿਬਿਊਨ ਦਾ ਨਾਮ ਕੱਢ ਦਿਓ..’’ ਮੈਂ ਉਸੇ ਵੇਲੇ ਆਪਣੀ ਫੇਸਬੁੱਕ ਤੋਂ ਪੰਜਾਬੀ ਟ੍ਰਿਬਿਊਨ ਦਾ ਨਾਮ ਹੀ ਕੱਢ ਦਿੱਤਾ। ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਹਨ ਜੋ ਮੇਰੇ ਨਾਲ ਹੋਇਆ, ਮੇਰੇ ਦੋਵੇਂ ਸਾਥੀ ਜੋ ਮੇਰੇ ਚੰਗੇ ਦੋਸਤ ਵੀ ਸਨ, ਉਹ ਨਹੀਂ ਚਾਹੁੰਦੇ ਸਨ ਕਿ ਮੈਂ ਪੰਜਾਬੀ ਟ੍ਰਿਬਿਊਨ ਵਿਚ ਰਹਾਂ.. ਉਹ ਵੀ ਕਿਤੇ ਲੁਕਵੇਂ ਰੂਪ ਵਿਚ ਕਿਤੇ ਸਪਸ਼ਟ ਰੂਪ ਵਿਚ ਮੇਰੇ ਖ਼ਿਲਾਫ਼ ਆਪਣਾ ਰੋਲ ਨਿਭਾ ਹੀ ਜਾਂਦੇ ਸਨ। ਪਰ ਪੰਜਾਬੀ ਟ੍ਰਿਬਿਊਨ ਦੇ ਸਤਿਕਾਰਯੋਗ ਟਰੱਸਟ ਦਾ ਸਿਸਟਮ ਹੀ ਅਜਿਹਾ ਬਣਾਇਆ ਹੈ ਕਿ ਕਿਸੇ ਵੀ ਪੱਤਰਕਾਰ ਨੂੰ ਏਨਾ ਸੌਖਿਆਂ ਨਹੀਂ ਕੱਢਿਆ ਜਾ ਸਕਦਾ। ਹਾਂ ਇਹ ਹੋ ਸਕਦਾ ਹੈ ਕਿ ਪੱਤਰਕਾਰ ਨੂੰ ਹੀ ਏਨਾ ਤੰਗ ਕੀਤਾ ਜਾਵੇ ਕਿ ਉਹ ਖ਼ੁਦ ਹੀ ਛੱਡ ਜਾਵੇ।

ਕੰਵਰ ਬੇਦੀ ਨੇ ਕੋਰਟ ਵਿਚ ਕੇਸ ਪਾ ਦਿੱਤਾ ਸੀ, ਐਸਪੀ ਜਸਕਰਨ ਤੇਜਾ ਨੇ ਵਿਸ਼ਾਲ ਰੰਬਾਨੀ ਗਰੁੱਪ ਨੂੰ ਕਹਿ ਦਿੱਤਾ ਸੀ ਕਿ ਉਹ ਕੰਵਰ ਬੇਦੀ ਦੀ ਦਸਤਾਰ ਵਾਪਸ ਕਰਕੇ ਆਉਣ ਜਾਂ ਨਵੀਂ ਲੈ ਕੇ ਦੇ ਕੇ ਆਉਣ, ਇਸ ਗੱਲ ਤੇ ਕੰਵਰ ਬੇਦੀ ਨੇ ਕਿਸੇ ਨੂੰ ਵੀ ਹੁਣ ਮੂੰਹ ਲਾਉਣਾ ਬੰਦ ਕਰ ਦਿੱਤਾ ਸੀ, ਇਕ ਦਿਨ ਮੋਤੀ ਮਹਿਲ ਵਿਚ ਵਿਸ਼ਾਲ ਰੰਬਾਨੀ ਨੇ ਕੰਵਰ ਬੇਦੀ ਨੂੰ ਪਿਆਰ ਨਾਲ ਤੇ ਕੁਝ ਧਮਕੀ ਨਾਲ ਸਮਝਾਇਆ, ਇਸ ਤੇ ਵੀ ਕੰਵਰ ਬੇਦੀ ਨੇ ਸਿੱਧੇ ਸਪਸ਼ਟ ਸ਼ਬਦਾਂ ਵਿਚ ਵਿਸ਼ਾਲ ਰੰਬਾਨੀ ਨੂੰ ਕਿਹਾ ਸੀ, ‘‘ਮੈਂ ਤੁਹਾਨੂੰ ਮਾਫ਼ ਨਹੀਂ ਕਰਾਂਗਾ.. ’’ ਐਫਆਈਆਰ ਵਿਚ ਦਰਜ  ਨਾਮ ਵਾਲੇ ਕੁਝ ਮੁਲਜ਼ਮ ਕੰਵਰ ਬੇਦੀ ਕੋਲੋਂ ਮਾਫ਼ੀਆਂ ਵੀ ਮੰਗ ਰਹੇ ਸਨ। 

ਜਦੋਂ ਫੁਕਰੇ ਧਾਲੀਵਾਲ ਦਾ ਪੰਜਾਬੀ ਟ੍ਰਿਬਿਊਨ ਵਿਚ ਸ਼ਿਕਾਇਤਾਂ ਕਰਨ ਤੋਂ ਬਾਅਦ ਵੀ ਕੁਝ ਅਸਰ ਨਾ ਹੋਇਆ ਤਾਂ ਉਸੇ ਵੇਲੇ ਫੁਕਰੇ ਧਾਲੀਵਾਲ ਨੇ ਮੇਰੇ ਖ਼ਿਲਾਫ਼ ਸਾਰੇ ਪੱਤਰਕਾਰਾਂ ਨੂੰ ਇਕ ਈਮੇਲ ਕੀਤੀ, ਉਸ ਈਮੇਲ ਵਿਚ ਮੇਰੇ ਖ਼ਿਲਾਫ਼ ਜੋ ਕੂੜਾ ਕਬਾੜ ਬਕਣਾ ਸੀ ਉਹ ਧਾਲੀਵਾਲ ਨੇ ਬਕਿਆ, ਮੈਨੂੰ ਰੋਜ਼ਾਨਾ ਕਿਸੇ ਨਾ ਕਿਸੇ ਕੋਲ ਜਾ ਕੇ ਸ਼ਰਾਬ ਪੀਣ ਵਾਲਾ ਕਿਹਾ, ਮੇਰੇ ਬਾਰੇ ਇਹ ਵੀ

ਧਾਲੀਵਾਲ ਵਲੋਂ ਪੱਤਰਕਾਰਾਂ ਨੂੰ ਮੇਰੀ ਬਦਨਾਮੀ ਕਰਨ ਲਈ ਭੇਜੀ ਈਮੇਲ

ਉਸ ਨੇ ਲਿਖਿਆ ਕਿ ਇਸ ਦੇ ਕਈ ਵਾਰੀ ਛਿੱਤਰ ਪਰੇਡ ਵੀ ਹੋ ਚੁੱਕੀ ਹੈ, (ਪਟਿਆਲਾ ਦਾ ਪੱਤਰਕਾਰ ਤੇ ਹੋਰ ਸਾਰੇ ਗਵਾਹ ਹਨ ਕਿ ਅੱਜ ਤੱਕ ਮੇਰੇ ਕਿਸੇ ਨੇ ਜ਼ਿੰਦਗੀ ਵਿਚ ਕਦੇ ਵੀ ਹੱਥ ਤੱਕ ਨਹੀਂ ਲਾਇਆ, ਮੇਰੇ ਤੇ ਕੇਸ ਹੋਣੇ ਤੇ ਮੇਰੀਆਂ ਸ਼ਿਕਾਇਤਾਂ ਹੋਣੀਆਂ ਇਹ ਆਮ ਗੱਲ ਸੀ, ਨਾ ਹੀ ਰਣਜੀਤ ਨਗਰ ਪਟਿਆਲਾ ਵਿਚ ਜਿੱਥੇ ਮੈਂ ਤੇ ਧਾਲੀਵਾਲ ਰਹਿੰਦੇ ਹਾਂ, ਉੱਥੇ ਕਿਸੇ ਨੇ ਮੇਰੇ ਤੇ ਹੱਥ ਚੁੱਕਿਆ, ਅੱਜ ਤੱਕ ਇਹ ਰਣਜੀਤ ਨਗਰ ਗਵਾਹ ਹੈ, ਪਰ ਧਾਲੀਵਾਲ ਨੇ ਮੈਨੂੰ ਬਦਨਾਮ ਕਰਨ ਲਈ, ਮੇਰੀ ਇੱਜ਼ਤ ਖ਼ਰਾਬ ਕਰਨ ਲਈ ਇਹ ਈਮੇਲ ਸਾਰੇ ਪੱਤਰਕਾਰਾਂ ਨੂੰ ਭੇਜੀ, ਮੇਰੇ ਕੋਲ ਵੀ ਆਈ ਸੀ)  ਉਸ ਨੇ ਉਹ ਕੁਝ ਮੇਰੇ ਬਾਰੇ ਈਮੇਲ ਵਿਚ ਲਿਖਿਆ ਕਿ ਮੈਨੂੰ ਬਦਨਾਮ ਕੀਤਾ ਜਾ ਸਕੇ। ਉਸ ਈਮੇਲ ਵਿਚ ਉਸ ਨੇ ਉਹ ਵੀ ਲਿਖਿਆ ਜੋ ਮੈਂ ਖ਼ੁਦ ਆਪਣੀ ਕਿਤਾਬ ‘‘ਕੱਖ ਕੰਡੇ’’ ਵਿਚ ਮੇਰੇ ਜੀਵਨ ਦਾ ਜ਼ਿਕਰ ਕੀਤਾ ਹੈ। ਮੈਂ ਤਾਂ ਖੁੱਲ੍ਹੀ ਕਿਤਾਬ ਵਰਗਾ ਹਾਂ, ਮੈਂ ਆਪਣੀ ਜ਼ਿੰਦਗੀ ਦੀਆਂ ਮਾੜੀਆਂ ਚੰਗੀਆਂ ਘਟਨਾਵਾਂ ‘‘ਕੱਖ ਕੰਡੇ’’ ਕਿਤਾਬ ਦਾ ਹਿੱਸਾ ਬਣਾਈਆਂ ਹਨ। ਉਸ ਕਿਤਾਬ ਵਿਚੋਂ ਪੰਜਾਬੀ
ਮੇਰੀ ਮਕਬੂਲ ਕਿਤਾਬ

ਯੂਨੀਵਰਸਿਟੀ ਵਿਚ ਪੀ ਐੱਚ ਡੀ ਕਰਦੇ ਸਕਾਲਰਾਂ ਨੇ ਕਈ ਸਾਰੇ ਰੈਫਰੈਂਸ ਲਏ, ਕੁਰੂਕਸ਼ੇਤਰ ਯੂਨੀਵਰਸਿਟੀ ਵਿਚ, ਜੀਐਨਡੀਯੂ ਅੰਮ੍ਰਿਤਸਰ ਵਿਚੋਂ ਵੀ ਮੇਰੇ ਕੋਲ ਫ਼ੋਨ ਆਏ ਤੇ ਪੰਜਾਬ ਯੂਨੀਵਰਸਿਟੀ ਵਿਚੋਂ ਵੀ। ਉਹ ਕਿਤਾਬ ਮੇਰੇ ਪਾਠਕਾਂ ਵਿਚ ਬਹੁਤ ਹੀ ਹਰਮਨ ਪਿਆਰੀ ਕਿਤਾਬ ਹੈ। ਆਨ ਲਾਇਨ ਇਸੇ ਬਲਾਗ ਵਿਚ ਪੜ੍ਹੀ ਜਾ ਸਕਦੀ ਹੈ ਉਹ ਵੀ ਮੁਫ਼ਤ। ਜੋ ਈਮੇਲ ਪੱਤਰਕਾਰਾਂ ਨੂੰ ਧਾਲੀਵਾਲ ਨੇ ਪੱਤਰਕਾਰਾਂ ਕੋਲ ਭੇਜੀ ਉਹ ਈਮੇਲ ਮੈਂ ਨਾਲ ਅਟੈਚ ਕਰ ਰਿਹਾ ਹਾਂ, ਤੁਸੀਂ ਵੀ ਪੜ੍ਹ ਲੈਣਾ ਕਿ ਈਮੇਲ ਵਿਚ ਕੀ ਕੁਝ ਗੰਦਗੀ ਲਿਖੀ ਹੈ, ਧਾਲੀਵਾਲ ਨੇ, ਜਿਸ ਤੋਂ ਤੁਸੀਂ ਉਸ ਦੇ ਮੇਰੇ ਵਿਰੁੱਧ ਦਿਮਾਗ਼ ਦਾ ਪਤਾ ਸਹਿਜੇ ਹੀ ਲਗਾ ਸਕਦੇ ਹੋ। ਜਿਸ ਦੇ ਘਟੀਆ ਦਿਮਾਗ਼ ਬਾਰੇ ਕੰਵਰ ਬੇਦੀ ਨੇ ਵੀ ਲਿਖਿਆ ਹੈ, ਜਿਸ ਦੀਆਂ ਕਟਿੰਗਾਂ ਪਿਛਲੇ ਭਾਗਾਂ ਵਿਚ ਤੁਸੀਂ ਪੜ੍ਹ ਹੀ ਚੁੱਕੇ ਹੋ। 
ਜਿਵੇਂ ਫੁਕਰਾ ਸਾਹਿਬ ਮੇਰੇ ਬਾਰੇ ਲਿਖਦੇ ਹਨ ਕਿ ਮੈਂ ਕੁੱਟਾਂ ਮਾਰਾਂ ਖਾਂਦਾ ਰਹਿੰਦਾ ਹੈ ਜੋ ਕਿ ਰੱਬ ਦੀ ਕਿਰਪਾ ਨਾਲ ਬਿਲਕੁਲ ਹੀ ਝੂਠ ਹੈ, ਪਰ ਕੰਵਰ ਬੇਦੀ ਨੇ ਜਰੂਰ ਲਿਖਿਆ ਸੀ ਫੁਕਰਾ ਸਾਹਿਬ ਬਾਰੇ ਕਿ ਉਸ ਦੀ ਪੁਲੀਸ ਨੇ ਛਿੱਤਰ ਪਰੇਡ ਕੀਤੀ ਸੀ। ਮੈਂ ਧਾਲੀਵਾਲ ਨੂੰ ਫੁਕਰਾ ਕਿਉਂ ਕਹਿੰਦਾ ਹਾਂ ਇਹ ਈਮੇਲ ਤੁਸੀਂ ਪੜ੍ਹ ਕੇ ਅੰਦਾਜਾ ਲਗਾ ਸਕਦੇ ਹੋ।

ਇਸ ਦੇ ਨਾਲ ਜਾਂ ਇਸ ਤੋਂ ਕੁਝ ਸਮਾਂ ਪਹਿਲਾਂ ‘ਪਟਿਆਲਾ ਮੀਡੀਆ ਕਲੱਬ ’ ਦੀ ਪੱਤਰਕਾਰਾਂ ਵਿਚ ਚੱਲ ਰਹੀ ਲੜਾਈ ਵੀ ਚਰਮ ਸੀਮਾ ਤੇ ਸੀ, ਅਦਾਲਤੀ ਕਾਰਵਾਈ ਬਾਰੇ ਮੈਂ ਦੋ ਪ੍ਰਮੁੱਖ ਬੰਦਿਆਂ ਨਾਲ ਮੇਰੀ ਹੋਈ ਗੱਲਬਾਤ ਇੱਥੇ ਲਿਖ ਰਿਹਾ ਹਾਂ।

ਮੇਰੀ ਤੇਜਿੰਦਰ ਫਤਿਹਪੁਰੀ ਨਾਲ ਗੱਲ ਹੋਈ, ਉਸ ਨੇ ਕਿਹਾ ‘‘ਸਾਡੇ ਕੋਲ ਵੀ ਜ਼ਿਆਦਾਤਰ ਪੱਤਰਕਾਰਾਂ ਨੇ ਦਸਤਖ਼ਤ ਕਰ

Tejinder Ftehpuri

ਦਿੱਤੇ ਸਨ, ਸਾਡੇ ਪੱਖ ਵਿਚ ਸਗੋਂ ਜ਼ਿਆਦਾ ਪੱਤਰਕਾਰ ਸਨ, ਅਸੀਂ ਕੇਸ ਜਿੱਤ ਸਕਦੇ ਸੀ, ਪਰ ਸਾਡੇ ਗਰੁੱਪ ਵਿਚ ਇਹ ਫ਼ੈਸਲਾ ਹੋਇਆ ਕਿ ਪੱਤਰਕਾਰਾਂ ਦੀ ਆਪਸੀ ਲੜਾਈ ‘ਆਮ ਲੋਕਾਂ’ ਲਈ ਚੰਗੀ ਨਹੀਂ, ਅਸੀਂ ਕੇਸ ਵਾਪਸ ਲੈਣ ਦਾ ਫ਼ੈਸਲਾ ਕੀਤਾ, ਅਸੀਂ ਸਾਡੇ ਵਕੀਲ ਗਗਨਦੀਪ ਘੀੜੇ ਨੂੰ ਕਹਿ ਦਿੱਤਾ ਕਿ ਉਹ ਕੇਸ ਵਾਪਸ ਲੈ ਲਵੇ, ਉਸ ਤੋਂ ਬਾਅਦ ਅਸੀਂ ਖ਼ੁਦ ਹੀ ਲਿਖ ਕੇ ਦੇ ਆਏ ਸੀ, ਤੇ ਅਸੀਂ ਤਾਂ ਆਪਣਾ ਹੱਥ ਪਿੱਛੇ ਖਿੱਚ ਲਿਆ ਸੀ।’’

ਪਰ ਇਸ ਬਾਰੇ ਪ੍ਰਧਾਨ ਰਵੇਲ ਸਿੰਘ ਭਿੰਡਰ ਦਾ ਕੁਝ ਇੰਜ ਕਹਿਣਾ ਹੈ ‘‘ ਜੱਜ ਸਾਹਿਬਾਨ ਨੇ ਸਾਰੇ ਪੱਤਰਕਾਰਾਂ ਦੀ ਗਿਣਤੀ ਕੀਤੀ, ਇਕੱਲੇ ਇਕੱਲੇ ਪੱਤਰਕਾਰ ਨੂੰ ਪੁੱਛਿਆ, ਉਸ ਨੇ ਸਮਝਿਆ ਤੇ ਉਸ ਨੇ ਫ਼ੈਸਲਾ ਸਾਡੇ ਪੱਖ ਵਿਚ ਕੀਤਾ,’’ ਰਵੇਲ ਸਿੰਘ ਭਿੰਡਰ ਨੇ ਇਹ ਵੀ ਕਿਹਾ ‘‘ਜੱਜ ਸਾਹਿਬ ਨੇ ਮੈਨੂੰ ਕਿਹਾ ਸੀ ਕਿ ਮੈਂ ਜਾਣਦਾ ਹੀ ਸਾਂ ਕਿ ਤੁਹਾਡਾ ਪੱਖ ਮਜ਼ਬੂਤ ਹੈ ਪਰ ਮੈਂ ਫਿਰ ਵੀ ਅਸਲ ਵਿਚ ਤਸੱਲੀ ਕਰ ਲੈਣਾ ਚਾਹੁੰਦਾ ਸੀ।’’ ਰਵੇਲ ਸਿੰਘ ਭਿੰਡਰ ਨੇ ਅੱਗੇ ਕਿਹਾ ‘‘ ਸਾਡਾ ਪੱਖ ਮਜ਼ਬੂਤ ਦੇਖਦਿਆਂ ਜੱਜ ਸਾਹਿਬ ਨੇ ਫ਼ੈਸਲਾ ਸਾਡੇ ਪੱਖ ਵਿਚ ਸੁਣਾ ਦਿੱਤਾ’’ 

Rawel Singh Bhinder

ਦੋਵੇਂ ਆਗੂਆਂ ਦਾ ਪੱਖ ਆਪੋ ਆਪਣਾ ਹੈ, ਤੇ ਸੱਚਾ ਵੀ ਲੱਗਦਾ ਹੈ, ਤੇਜਿੰਦਰ ਫਤਿਹਪੁਰੀ ਗਰੁੱਪ ਪਿੱਛੇ ਹਟ ਗਿਆ ਸੀ, ਉਸ ਨੇ ਪੱਤਰਕਾਰਾਂ ਨੂੰ ਆਪਣੇ ਪੱਖ ਵਿਚ ਬਿਆਨ ਦੇਣ ਲਈ ਨਹੀਂ ਕਿਹਾ, ਪਰ ਰਵੇਲ ਸਿੰਘ ਭਿੰਡਰ ਗਰੁੱਪ ਨੇ ਆਪਣਾ ਕੇਸ ਪੂਰਾ ਲੜਿਆ, ਵਿਸ਼ਾਲ ਰੰਬਾਨੀ ਦੀਆਂ ਸਾਜ਼ਿਸ਼ਾਂ ਨੇ ਪੂਰਾ ਕੰਮ ਕੀਤਾ ਤੇ ਆਖ਼ਿਰ ਜਿੱਤ ਰਵੇਲ ਸਿੰਘ ਭਿੰਡਰ ਦੀ ਹੋਈ ਤੇ ਫ਼ੈਸਲਾ ਜੱਜ ਸਾਹਿਬ ਨੇ ਰਵੇਲ ਸਿੰਘ ਭਿੰਡਰ ਦੇ ਪੱਖ ਵਿਚ ਸੁਣਾ ਦਿੱਤਾ।

ਪਟਿਆਲਾ ਮੀਡੀਆ ਕਲੱਬ ਦੀਆਂ ਗਤੀਵਿਧੀਆਂ ਤਾਂ ਖ਼ੈਰ ਰੰਬਾਨੀ ਗਰੁੱਪ ਨੇ ਬੰਦ ਨਹੀਂ ਕੀਤੀਆਂ, ਪਰ ਹੁਣ ਪਟਿਆਲਾ ਦੇ ਪੱਤਰਕਾਰਾਂ ਦੇ ਜਨਰਲ ਹਾਊਸ ਦੀ ਮੀਟਿੰਗ ਹੋਈ, ਉਸ ਵਿਚ ਪਟਿਆਲਾ ਮੀਡੀਆ ਕਲੱਬ ਦੀਆਂ ਅਹੁਦੇਦਾਰੀਆਂ ਵੰਡੀਆਂ ਗਈਆਂ, ਇਸ ਟੀਮ ਵਿਚ ਪ੍ਰਧਾਨ ਮੁੜ
ਰਵੇਲ ਸਿੰਘ ਭਿੰਡਰ ਨੂੰ ਹੀ ਬਣਾ‌ਇਆ ਗਿਆ ਤੇ ਜਨਰਲ ਸਕੱਤਰ ਮੁੜ ਜਸਪਾਲ ਸਿੰਘ ਢਿੱਲੋਂ ਨੂੰ ਬਣਾਇਆ ਗਿਆ। ਜਿਨ੍ਹਾਂ ਪੱਤਰਕਾਰਾਂ ਨੇ ਤੇਜਿੰਦਰ ਫਤਿਹਪੁਰੀ ਗਰੁੱਪ ਵੱਲ ਵੀ ਦਸਤਖ਼ਤ ਕੀਤੇ ਸਨ, ਉਹ ਪੱਤਰਕਾਰ ਵੀ ਇਸ ਟੀਮ ਵਿਚ ਅਹੁਦਿਆਂ ’ਤੇ ਸ਼ੁਮਾਰ ਨਜ਼ਰ ਆਏ, ਇਹ ਪੂਰੀ ਲਿਸਟ ਅਸੀਂ ਇੱਥੇ ਅਟੈਚ ਕਰ ਰਹੇ ਹਾਂ। 

ਰਮੇਸ਼ ਵਿਨਾਇਕ ਦਾ ਮਾਫੀਨਾਮਾ
ਉੱਧਰ ਕੰਵਰ ਬੇਦੀ ਨੂੰ ਇਕ ਦਿਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਸੇ ਕੰਮ ਲਈ ਆਪਣੀ ਕਾਰ ਵਿਚ ਬਿਠਾਇਆ, (ਬਕੌਲ ਕੰਵਰ ਬੇਦੀ) ਕੰਵਰ ਬੇਦੀ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਸੀ ਕਿ ਪ੍ਰੋ. ਬਡੂੰਗਰ ਕਿੱਥੇ ਜਾ ਰਹੇ ਹਨ। ਪਰ ਉਸ ਨੂੰ ਉਸ ਵੇਲੇ ਹੀ ਪਤਾ ਲੱਗਾ ਜਦੋਂ ਪ੍ਰੋ. ਬਡੂੰਗਰ ਕੰਵਰ ਬੇਦੀ ਨੂੰ ਵਿਸ਼ਾਲ ਰੰਬਾਨੀ ਦੇ ਘਰ ਲੈ ਗਏ। ਇੱਥੇ ਕੰਵਰ ਬੇਦੀ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਪਰ ਗੱਲ ਸਿਰੇ ਨਾ ਲੱਗੀ ਪਰ ਕੰਵਰ ਬੇਦੀ ਥੋੜ੍ਹਾ ਸਹਿਜ ਹੋ ਗਿਆ ਸੀ। ਆਪਣੇ ਆਪ ਨੂੰ ਰੱਬ ਕਹਾਉਣ ਵਾਲੇ ਵਿਸ਼ਾਲ ਰੰਬਾਨੀ ਨੂੰ ਜਦੋਂ ਕੰਵਰ ਬੇਦੀ ਨੇ ਆਪਣੇ ਘਰ ਹੀ ਨਹੀਂ ਆਉਣ ਦਿੱਤਾ ਉਸ ਨੇ ਇਕ ਸਾਜਿਸ਼ ਘੜੀ ਤਾਂ ਉਸ ਨੇ ਪ੍ਰੋ. ਬਡੂੰਗਰ ਨੂੰ ਇਸ ਬਾਰੇ ਕਿਹਾ ... ਤਾਂ ਪ੍ਰੋ. ਬਡੂੰਗਰ ਕੰਵਰ ਬੇਦੀ ’ਤੇ ਠੰਢੇ ਛਿੱਟੇ ਮਰਾਉਣ ਲਈ ਵਿਸ਼ਾਲ ਰੰਬਾਨੀ ਦੇ ਘਰ ਲੈ ਕੇ ਗਏ। ਬੇਸ਼ੱਕ ਕੰਵਰ ਬੇਦੀ ਸਹਿਜ ਹੋ ਗਿਆ ਸੀ ਪਰ ਉਹ ਚੁੱਪ ਰਹਿਣ ਵਾਲਾ ਨਹੀਂ ਸੀ। ਕੇਸ ਉਸ ਨੇ ਵਾਪਸ ਨਹੀਂ ਲਿਆ। ਪਰ ਜਿਵੇਂ ਵਿਸ਼ਾਲ ਰੰਬਾਨੀ ਨੇ
ਕਲੱਬ ਦੀ ਨਵੀਂ ਟੀਮ

ਬੇਸਲੈੱਸ ਰਿਪੋਰਟ ਤਤਕਾਲੀ ਮੇਅਰ ਜਸਪਾਲ ਸਿੰਘ ਪ੍ਰਧਾਨ ਦੇ ਖ਼ਿਲਾਫ਼ ਲਾਈ ਸੀ ਤੇ ਉਹ ਕੰਵਰ ਬੇਦੀ ਨਾਲ ਫ਼ੋਨ ਤੇ ਧਮਕੀ ਭਰੀ ਗੱਲ ਕਰਦਾ ਹੋਇਆ ਕਹਿੰਦਾ ਵੀ ਹੈ ਕਿ ਜੋ ਵੀ ਤੈਨੂੰ ਇਸ਼ਤਿਹਾਰ ਦੇਵੇਗਾ ਉਸ ਨੂੰ ਟਿਕਾ ਕੇ ਠੋਕੇਗਾ..ਤਾਂ ਬੈਸਲੈਸ ਖ਼ਬਰ ਵਿਸ਼ਾਲ ਰੰਬਾਨੀ ਨੇ ਤਤਕਾਲੀ ਮੇਅਰ ਜਸਪਾਲ ਸਿੰਘ ਪ੍ਰਧਾਨ ਦੇ ਖ਼ਿਲਾਫ਼ ਵੀ ਐਚਟੀ ਵਿਚ ਪ੍ਰਕਾਸ਼ਿਤ ਕਰਵਾਈ, ਜਿਸ ਦੀ ਉਸ ਨੇ ਮਾਫ਼ੀ
ਮੰਗੀ, ਮਾਫ਼ੀ ਮੰਗਣਾ ਜਿਵੇਂ ਵਿਨਾਇਕ ਜਾਂ ਹਿੰਦੁਸਤਾਨ ਟਾਈਮਜ਼ ਦਾ ਕੰਮ ਹੀ ਹੋਵੇ, ਉਸ ਨੇ ਇਸ ਤੋਂ ਪਹਿਲਾਂ ਵੀ ਗ਼ਲਤ ਖ਼ਬਰ ਲਾਉਣ ਕਰਕੇ ਬਿਕਰਮ ਸਿੰਘ ਮਜੀਠੀਆ ਤੋਂ ਵੀ ਮਾਫ਼ੀ ਮੰਗੀ ਸੀ, ਮਾਫ਼ੀ ਨਾਮਾ ਨਾਲ ਅਟੈਚ ਕਰ ਰਹੇ ਹਾਂ। ਵਿਨਾਇਕ ਨੇ ਮਾਫ਼ੀ ਮੰਗੀ ਸੀ ਵਿਨਾਇਕ ਹੀ ਵਿਸ਼ਾਲ ਰੰਬਾਨੀ ਦਾ ਗੁਰੂ ਹੈ, ਗੁਰੂ ਵਾਂਗ ਚੇਲਾ ਵੀ ਚੱਲਦਾ ਹੀ ਹੈ। ਵਿਸ਼ਾਲ ਰੰਬਾਨੀ ਤੇ ਇਹ ਕਹਾਵਤ ਢੁਕਦੀ ਹੈ ਜਿਵੇਂ ਕਿਹਾ ਹੈ ‘‘ਬੜ੍ਹਕ ਮਾਰਦੈਂ..?’’ ਤਾਂ ਅੱਗੋਂ ਸਾਂਢ ਕਹਿੰਦਾ ‘‘ਹਾਂ ਸਾਂਢ ਹਾਂ.. ਬੜ੍ਹਕ ਹੀ ਮਾਰਾਂਗਾ..’’ ਤੇ ਨਾਲ ਹੀ ਸਵਾਲ ਸੀ ਕਿ ‘‘ਨਾਲੇ ਮੋਕ ਵੀ ਮਰਦੈਂ...?’’ ਤਾਂ ਅੱਗੋਂ ਸਾਂਢ ਕਹਾਉਣ ਵਾਲੇ ਦਾ ਜਵਾਬ ਸੀ‘‘. .ਗਊ ਦਾ ਜਾਇਆ ਹਾਂ..’’
ਕਲੱਬ ਦੀ ਨਵੀਂ ਟੀਮ ਦਾ ਪੱਤਰ

(ਬਕੌਲ ਕੰਵਰ ਬੇਦੀ) ਕੰਵਰ ਬੇਦੀ ਕੋਲ ਇਕ ਦਿਨ ਫ਼ੋਨ ਹਿੰਦੁਸਤਾਨ ਟਾਈਮਜ਼ ਦੇ ਸੀਨੀਅਰ ਐਡੀਟਰ ਵਿਨਾਇਕ ਹੋਰਾਂ ਦਾ ਆਇਆ, ਉਸ ਨੇ ਵੀ ਕੰਵਰ

ਕਲੱਬ ਦੀ ਨਵੀਂ ਟੀਮ

ਬੇਦੀ ਨੂੰ ਬੜਾ ਸਮਝਾਇਆ ਤੇ ਉਸ ਨੂੰ ਕੇਸ ਵਾਪਸ ਲੈਣ ਲਈ ਬੇਨਤੀ ਕਰਦਾ ਰਿਹਾ। ਇਸ ਤੋਂ ਪਹਿਲਾਂ ਵਿਨਾਇਕ ਤੇ ਹਿੰਦੁਸਤਾਨ ਟਾਈਮਜ਼ ਦੇ ਹੋਰ ਸੀਨੀਅਰਾਂ ਤੱਕ ਇਕ ਪੱਤਰਕਾਰ ਕੁੜੀ ਚੇਤਨ ਕੀ (ਅਸਲ ਨਾਮ ਨਹੀਂ)  ਨੇ ਵੀ ਵਿਸ਼ਾਲ ਰੰਬਾਨੀ ਖ਼ਿਲਾਫ਼ ਬਹੁਤ ਸਾਰੀਆਂ ਸ਼ਿਕਾਇਤਾਂ ਕੀਤੀਆਂ ਸਨ। ਪਰ ਹੈਰਾਨੀ ਦੀ ਗੱਲ ਸੀ ਕਿ ਵਿਸ਼ਾਲ ਰੰਬਾਨੀ ਖ਼ਿਲਾਫ਼ ਹਿੰਦੁਸਤਾਨ ਟਾਈਮਜ਼ ਅਖ਼ਬਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ। ਚੇਤਨ ਕੀ ਦੀ ਇਕ ਵਾਰ ਮੇਰੇ ਨਾਲ ਵੀ ਗੱਲ ਹੋਈ ਸੀ, ਮੇਰੇ ਖ਼ਿਲਾਫ਼ ਝੂਠੀਆਂ ਸ਼ਿਕਾਇਤਾਂ ਹੋਣ ਦੇ ਬਾਵਜੂਦ ਮੇਰੇ ਸੰਪਾਦਕ ਸੁਰਿੰਦਰ ਤੇਜ਼ ਹੋਰੀਂ ਮੈਨੂੰ ਤੁਰੰਤ ਮੁਅੱਤਲ ਕਰ ਦਿੰਦੇ ਸੀ ਪਰ ਵਿਸ਼ਾਲ ਰੰਬਾਨੀ ਖ਼ਿਲਾਫ਼ ਸਬੂਤਾਂ ਸਮੇਤ ਹੋਈਆਂ ਸ਼ਿਕਾਇਤਾਂ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ ਸੀ। ਇਸੇ ਕਰਕੇ ਉਹ ਹਮੇਸ਼ਾ ਦਾਨਵਾਂ ਵਾਂਗ ‘‘ਆਦਮ ਬੋ-ਆਦਮ ਬੋ’’ ਕਰਦਾ ਪਟਿਆਲਾ ਦੇ ਪੱਤਰਕਾਰਾਂ ਨੂੰ ਬੁੱਧੂ ਬਣਾਉਣਾ ਰਿਹਾ, ਵਿਸ਼ਾਲ ਰੰਬਾਨੀ ਆਮ ਕਹਿੰਦਾ ਹੁੰਦਾ ਸੀ ਕਿ ਜੱਜਾਂ ਨਾਲ ਉਸ ਦੀ ਬਣਦੀ ਹੈ, ਕੀ ਸੱਚੀ ਬਣਦੀ ਸੀ? ਇਸ ਗੱਲ ਦਾ ਭੇਦ ਤੁਹਾਨੂੰ ਅਗਲੇ ਹਿੱਸਿਆਂ ਵਿਚ ਜ਼ਰੂਰ ਦੇਵਾਂਗੇ। ਕੰਵਰ ਬੇਦੀ ਦੇ ਕੇਸ ਦਾ ਫ਼ੈਸਲਾ ਹੋ ਗਿਆ ਸੀ, ਕਈ ਸਾਰੇ ਕਥਿਤ ਪੱਖਾਂ ਨੂੰ ਨਜ਼ਰ ਅੰਦਾਜ਼ ਕਰਕੇ ਜੱਜ ਨੇ ਫ਼ੈਸਲਾ ਕੰਵਰ ਬੇਦੀ ਦੇ ਖ਼ਿਲਾਫ਼ ਦੇ ਦਿੱਤਾ। ਇਹ ਕੇਸ ਕੋਈ ਆਮ ਨਹੀਂ ਸੀ, ਧਮਕੀਆਂ, ਫੇਰ ਕੁੱਟਮਾਰ ਤੇ ਫੇਰ ਪੱਗ ਉਤਾਰਨੀ, ਇਹ ਕੇਸ ਕੋਈ ਆਮ ਨਹੀਂ ਸੀ ਪਰ ਜੱਜ ਨੇ ਕਥਿਤ ਫ਼ੈਸਲਾ ਕੰਵਰ ਬੇਦੀ ਦੇ ਖ਼ਿਲਾਫ਼ ਦੇ ਦਿੱਤਾ ਸੀ, ਜਿਸ ਤੋਂ
ਕਲੱਬ ਦੀ ਨਵੀਂ ਟੀਮ

ਪਟਿਆਲਾ ਦੇ ਪੱਤਰਕਾਰਾਂ ਨੇ ਫੇਰ ਅੰਦਾਜ਼ਾ ਲਗਾਇਆ ਕਿ ਸੱਚੀਂ ਹੀ ਵਿਸ਼ਾਲ ਰੰਬਾਨੀ ਦਾ ਜੱਜਾਂ ਤੇ ਪ੍ਰਭਾਵ ਹੈ, ਇਸ ਬਾਰੇ ਅਗਲੇ ਭਾਗਾਂ ਵਿਚ ਸਪਸ਼ਟ ਕਰਾਂਗੇ। ਮੈਂ ਫੇਰ ਵੀ ਕੰਵਰ ਬੇਦੀ ਨੂੰ ਇੱਥੇ ਸ਼ੇਰ ਦੀ ਉਪਾਧੀ ਦਿੰਦਾ ਹਾਂ ਕਿਉਂਕਿ ਉਹ ਬੰਦਾ ਇਕੱਲਾ ਲੜਿਆ, ਲੜਿਆ ਵੀ ਉਨ੍ਹਾਂ ਨਾਲ ਜੋ ਸਾਜ਼ਿਸ਼ੀ ਵੀ ਸਨ ਤੇ ਜਿਨ੍ਹਾਂ ਦੇ ਕੋਈ ਆਦਰਸ਼ ਨਹੀਂ ਹਨ, ਮੰਨੂੰ ਸਿਮਰਤੀ ਵਿਚ ਜੇਕਰ ਸ਼ੂਦਰਾਂ ਨੂੰ ਗ਼ੁਲਾਮ ਬਣਾਉਣ ਵਾਲੀ ਪ੍ਰਵਿਰਤੀ ਲਿਖੀ ਹੈ ਤਾਂ ਉਸ ਵਿਚ ਬ੍ਰਾਹਮਣਾਂ ਬਾਰੇ ਵੀ ਕਠੋਰ ਲਿਖਿਆ ਹੈ...

मनु स्मृति (4 :245 ) यदि ब्रह्मण बुरी सांगत या आचरण करता है तो वो शुद्र है| -मनु स्मृति (2 :238) यदि कोई शुद्र वर्ण  में पैदा हुआ पर ज्ञानी है तो वो ब्रह्मण वर्ण  में विवाह कर सकता है | ਕਿਹਾ ਹੈ ਕਿ ਜੇਕਰ ਬ੍ਰਾਹਮਣਾਂ ਬੁਰੀ ਸੰਗਤ ਕਰਦਾ ਹੈ ਤੇ ਆਚਰਣ ਦਾ ਮਾੜਾ ਹੈ ਤਾਂ ਉਹ ਸ਼ੂਦਰ ਹੀ ਹੈ..ਜੇਕਰ ਕੋਈ ਸ਼ੂਦਰ ਚੰਗੇ ਆਚਰਨ ਵਾਲਾ ਹੈ ਤਾਂ ਉਹ ਬ੍ਰਾਹਮਣ ਕੰਨ੍ਹਿਆਂ ਨਾਲ ਵਿਆਹ ਵੀ ਕਰ ਸਕਦਾ ਹੈ।

ਮੰਨੂੰ ਸਿਮਰਤੀ ਤਾਂ ਇਹ ਵੀ ਕਹਿੰਦੀ ਹੈ ਕਿ ਸ਼ੂਦਰ ਜੋ ਚੰਗੇ ਆਚਰਨ ਵਾਲਾ ਹੈ ਉਹ ਬ੍ਰਾਹਮਣ ਕੁੱਲ ਗ੍ਰਹਿਣ ਕਰ ਸਕਦਾ ਹੈ ਜਿਵੇਂ ਕਿ इसी तरह कुछ और उधर जिसमे एक वर्ण का व्यक्ति दूसरा वर्ण ग्रहण कर सकता था. -मातंग ऋषि जोकि एक चंडाल के पुत्र थे ब्रह्मण बने ( महाभारत, अनुशासन पर्व अध्याय ३) 

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਵਿਸ਼ਾਲ ਰੰਬਾਨੀ ਜੋ ਆਪਣੇ ਆਪ ਨੂੰ ਹੰਕਾਰ ਨਾਲ ਬ੍ਰਾਹਮਣ ਬ੍ਰਾਹਮਣ ਕਹਾਉਂਦਾ ਹੈ ਕੀ ਉਸ ਦਾ ਆਚਰਨ ਬ੍ਰਾਹਮਣਾਂ ਵਰਗਾ ਹੈ? ਕੀ ਉਹ ਬ੍ਰਾਹਮਣ ਕਹਾਉਣ ਦਾ ਹੱਕਦਾਰ ਹੈ? ਇਸ ਦਾ ਫ਼ੈਸਲਾ ਪਾਠਕ ਵਰਗ ਤੇ ਵਿਦਵਾਨ ਵਰਗ ਖ਼ੁਦ ਵੀ ਕਰ ਸਕਦਾ ਹੈ। ਮੱਥੇ ਤਿਲਕ ਲਗਾਉਣ ਨਾਲ, ਹੱਥ ਵਿਚ ਪੋਥੀਆਂ ਫੜ ਲੈਣ ਨਾਲ, ਜੈ ਸ੍ਰੀ ਕ੍ਰਿਸ਼ਨਾ, ਜੈ ਸੀਆ ਰਾਮ , ਰਾਮ ਰਾਮ ਕਹਿਣ ਨਾਲ ਬ੍ਰਾਹਮਣ ਨਹੀਂ ਬਣ ਜਾਂਦਾ, ਬ੍ਰਾਹਮਣ ਦੇ ਕੁਝ ਆਚਰਨ ਵੀ ਹੁੰਦੇ ਹਨ। ਜਿਵੇਂ ਕਿ मनु स्मृति (2 ;28 ) ब्रह्मण उसे कहा गया है जिसके पास दया, ज्ञान, शुद्ध आचरण, शिक्षा देने और ग्रहण कने की क्षमता, योग, सयमं अदि गुण हो अन्यथा वो ब्रह्मण नहीं है| ਨਵ ਭਾਰਤ ਟਾਈਮਜ਼ ਵਿਚ 23 ਅਕਤੂਬਰ 2011 ਵਿਚ ਛਪੀ ਰਿਪੋਰਟ ਵੀ ਇਹੋ ਕਹਿੰਦੀ ਹੈ। 

ਇਸੇ ਕਰਕੇ ਜੋ ਕੁਝ ਬ੍ਰਾਹਮਣ ਪੱਤਰਕਾਰ ਤੇ ਇਕ ਦੋ ਜੱਟ ਪੱਤਰਕਾਰ ਪਟਿਆਲਾ ਵਿਚ ਕੁਝ ਦੂਜੇ ਪੱਤਰਕਾਰਾਂ ਨਾਲ ਸਾਰੇ ਆਦਰਸ਼ ਛਿੱਕੇ ਟੰਗ ਕੇ ਜੋ ਕਰ ਰਹੇ ਸਨ, ਉਹ ਉਸ ਵੇਲੇ ਦਾ ਇਤਿਹਾਸ ਹੈ, ਕੱਟੜ ਜੱਟ ਤੇ ਕੱਟੜ ਬ੍ਰਾਹਮਣ ਜੇਕਰ ਇਕੱਠੇ ਹੋ ਜਾਣ ਤਾਂ ਸਮਾਜ ਵਿਚ ਉਥੱਲ ਪੁਥਲ ਹੋਣੀ ਤਹਿ ਹੁੰਦੀ ਹੈ, ਉਸ ਨੂੰ ਕੋਈ ਵੀ ਨਹੀਂ ਰੋਕ ਸਕਦਾ। ਧਾਲੀਵਾਲ ਵੀ ਕੱਟੜ ਜੱਟ ਸੀ ਤੇ ਵਿਸ਼ਾਲ ਰੰਬਾਨੀ ਤੇ ਉਸ ਦੇ ਨਾਲ ਕੁਝ ਹੋਰ ਬ੍ਰਾਹਮਣ ਪੱਤਰਕਾਰ ਵੀ ਕੱਟੜ ਬ੍ਰਾਹਮਣ ਸਨ। ਤਾਂ ਪਟਿਆਲਾ ਦੇ ਪੱਤਰਕਾਰਾਂ ਵਿਚ ਤਰਥੱਲੀ ਮੱਚਣੀ ਹੀ ਸੀ! ਉਹ ਹਰ ਚੀਜ਼ ਨੂੰ ਆਪਣੇ ਕਬਜ਼ੇ ਵਿਚ ਕਰਨਾ ਚਾਹੁੰਦੇ ਸਨ। ਕਿਸੇ ਵੀ ਤਰੀਕੇ ਨਾਲ, ਲੜ ਕੇ ਝਗੜ ਕੇ, ਗਾਲ਼ਾਂ ਕੱਢ ਕੇ, ਧਮਕਾ ਕੇ, ਡਰਾ ਕੇ, ਕੁੱਟ ਮਾਰ ਕਰਕੇ ਤੇ ਹਰ ਤਰੀਕਾ ਵਰਤ ਕੇ ਜਿਵੇਂ ਸ਼ਾਮ - ਦਾਮ- ਦੰਡ -ਭੇਦ ਹਰ ਤਰ੍ਹਾਂ ਦਾ ਹਰਬਾ ਵਰਤ ਕੇ ਉਹ ਪਟਿਆਲਾ ਵਿਚ ਆਪਣੀ ਇਜਾਰੇਦਾਰ ਕਾਇਮ ਕਰਨਾ ਚਾਹੁੰਦੇ ਸਨ। ਪੱਤਰਕਾਰਾਂ ਦਾ ਗਰੁੱਪ ਜਿਸ ਵਿਚ ਵੱਡੇ ਕਹਾਉਣ ਵਾਲੇ ਅੰਗਰੇਜ਼ੀ ਅਖ਼ਬਾਰ ਦੇ ਪੱਤਰਕਾਰ ਵੀ ਹੋਣ, ਪੰਜਾਬੀ ਦੇ ਵੱਡੇ ਅਖ਼ਬਾਰਾਂ ਦੇ ਪੱਤਰਕਾਰ ਵੀ ਹੋਣ ਤੇ ਹਿੰਦੀ ਦੇ ਵੱਡੇ ਕਹਾਉਣ ਵਾਲੇ ਅਖ਼ਬਾਰਾਂ ਦੇ ਪੱਤਰਕਾਰ ਵੀ ਹੋਣ, .. ਜਦੋਂ ਵੀ ਉਹ ਇਕੱਠੇ ਹੋਕੇ ਕਿਸੇ ਅਧਿਕਾਰੀ ਕੋਲ ਜਾਣ ਤਾਂ ਅਧਿਕਾਰੀ ਕੀ ਹਰ ਇਕ ਵਿਅਕਤੀ ਦੇ ਅੰਦਰ ਇਕ ਵਾਰ ਸਹਿਮ ਦੀ ਤਾਰ ਘੁੰਮ ਜਾਂਦੀ ਹੈ। ਪਟਿਆਲਾ ਵਿਚ ਇੰਜ ਹੋ ਰਿਹਾ ਸੀ। ਡਰਪੋਕ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਕੋਲੋਂ ਜ਼ਬਰਦਸਤੀ ਪਿਆਰ ਨਾਲ ਡਰਾਵੇ ਦੇ ਕੇ ਪਿਆਰ ਭਰੀ ਧਮਕੀ ਦੇ ਕੇ ਬੰਦੇ ਨੌਕਰੀ ਤੇ ਲਗਾਏ ਜਾ ਰਹੇ ਸਨ। ਸਹਿਕਾਰੀ ਬੈਂਕ ਵਿਚ ਅਧਿਕਾਰੀ ਧਮਕਾਏ ਜਾ ਰਹੇ ਸਨ। ਬ੍ਰਹਮ ਮਹਿੰਦਰਾ ਤੇ ਪ੍ਰਨੀਤ ਕੌਰ ਆਦਿ ਕੋਲੋਂ ਪ੍ਰਭਾਵ ਵਿਚ ਲੈ ਕੇ ਕੰਮ ਕਰਵਾਏ ਜਾ ਰਹੇ ਸਨ, ਬਦਲੀਆਂ ਦਾ ਦੌਰ ਚੱਲ ਰਿਹਾ ਸੀ, ਇਕ ਘਟਨਾ ਤਾਂ ਬੜੀ ਅਲੋਕਾਰੀ ਹੈ ਕਿ ਇਕ ਵੱਡੇ ਅਧਿਕਾਰੀ ਦੀ ਬਦਲੀ ਕਰਾਉਣ ਦੀ ਜਨਾਬ ਪੱਤਰਕਾਰਾਂ ਦੇ ਗਰੁੱਪ ਵੱਲੋਂ ਲੱਖਾਂ ਰੁਪਏ ਲਏ ਸਨ। ਪੰਜਾਬੀ ਯੂਨੀਵਰਸਿਟੀ ਵਿਚ ਦਰਜਾ ਚਾਰ ਮੁਲਾਜ਼ਮਾਂ ਨੂੰ ਪੱਕੇ ਕਰਾਉਣ ਲਈ ਕੀ ਲਿਆ ਉਸ ਬਾਰੇ ਵੀ ਸਬੂਤ ਆਉਣ ਤੇ ਖ਼ੁਲਾਸਾ ਕਰਾਂਗੇ। 

ਇਸ ਕਰਕੇ ਕੰਵਰ ਬੇਦੀ ਵਰਗੇ ਛੋਟੇ ਅਖ਼ਬਾਰ ਦੇ ਪੱਤਰਕਾਰ ਦੀ ਕੀ ਚੱਲਦੀ ਸੀ, ਪਰ ਫਿਰ ਵੀ ਉਹ ਲੜਿਆ ਤੇ ਖ਼ੂਬ ਲੜਿਆ। ਉਸ ਨੇ ਈਨ ਨਹੀਂ ਮੰਨੀ, ਅੱਗੇ ਪ੍ਰਭਾਵਸ਼ਾਲੀ ਵੱਡੇ ਪੱਤਰਕਾਰ ਸੀ ਤਾਂ ਛੋਟੇ ਅਖ਼ਬਾਰ ਦੇ ਪੱਤਰਕਾਰ ਦੀ ਕੀ ਚੱਲਦੀ ਸੀ, ਪਰ ਫਿਰ ਵੀ ਕੰਵਰ ਬੇਦੀ ਦਾ ਲੜਨਾ ਵੀ ਕਾਫ਼ੀ ਸੀ, ਉਹ ਹੀ ਉਸ ਨੂੰ ਸ਼ੇਰਾਂ ਦੀ ਲਾਇਨ ਵਿਚ ਖੜ੍ਹਾ ਕਰਦਾ ਹੈ। 

ਦੂਜੇ ਪਾਸੇ ਹੌਲੀ ਹੌਲੀ ਅਜੀਤ ਅਖ਼ਬਾਰ ਦੇ ਬਿਜ਼ਨੈੱਸ ਪ੍ਰਤੀਨਿਧ ਗੁਰਪ੍ਰੀਤ ਸਿੰਘ ਚੱਠਾ ਨੂੰ ਮੁੱਖ ਧਾਰਾ ਪੱਤਰਕਾਰਾਂ ਵਿਚ ਸ਼ੁਮਾਰ ਕਰ ਲਿਆ ਗਿਆ ਸੀ, ਉਸ ਦਾ ਗਰੁੱਪ ਵੀ ਆਪਣੀ ਹੋਂਦ ਬਣਾ ਰਿਹਾ ਸੀ, ਉਸ ਦੇ ਗਰੁੱਪ ਵਿਚ ਭਾਵੇਂ ਪੱਤਰਕਾਰ ਕੁਝ ਘੱਟ ਹੀ ਸਨ ਪਰ ਸਾਰੇ ਧੜੱਲੇਦਾਰ, ਸਾਰੇ ਹੀ ਇਕ ਦੂਜੇ ਤੇ ਜਾਨ ਵਾਰਨ ਵਾਲੇ। ਇਸ ਗਰੁੱਪ ਨੇ ਅੱਗੇ ਜਾ ਕੇ ਕੀ ਰੰਗ ਦਿਖਾਏ ਉਹ ਵੀ ਅਗਲੇ ਹਿੱਸੇ ਵਿਚ ਸਪਸ਼ਟ ਹੋ ਜਾਵੇਗਾ। 


ਬਾਕੀ ਅਗਲੇ ਭਾਗ ਵਿਚ... ਪੜ੍ਹਦੇ ਰਹੋ ਹੁਣ ਆਖ਼ਰੀ ਕਾਂਡ ਚੱਲ ਰਹੇ ਹਨ... 


ਨੋਟ : ਹੋ ਸਕਦਾ ਹੈ ਕਿ ਪੱਤਰਕਾਰੀ ਦਾ ਇਤਿਹਾਸ ਲਿਖਣ ਲੱਗਿਆਂ ਕਿਤੇ ਕੋਈ ਸੂਚਨਾ ਜਾਂ ਘਟਨਾ ਗ਼ਲਤ ਲਿਖ ਦਿੱਤੀ ਹੋਵੇ, ਸ਼ਾਇਦ ਜਿਸ ਦੀ ਸੂਚਨਾ ਮੇਰੇ ਕੋਲ ਅਧੂਰੀ ਹੋਵੇ, ਕਿਸੇ ਕੋਲ ਹੋਰ ਜਾਣਕਾਰੀ ਹੋਵੇ ਜਾਂ ਫਿਰ ਸਹੀ ਘਟਨਾ ਦਾ ਵੇਰਵਾ ਹੋਵੇ ਤਾਂ ਕਿਰਪਾ ਕਰਕੇ ਬਲਾਗ ਦੇ ਹੇਠਾਂ ਟਿੱਪਣੀ ਕਰ ਸਕਦਾ ਹੈ, ਜਾਂ ਮੇਰੇ ਹੇਠਾਂ ਦਿੱਤੇ ਮੋਬਾਇਲ ਨੰਬਰ ਤੇ ਫ਼ੋਨ ਕਰਕੇ ਦੱਸ ਸਕਦਾ ਹੈ। ਬਲਾਗ ਵਿਚ ਸੋਧ ਕੀਤੀ ਜਾਵੇਗੀ, ਕੋਈ ਵੀ ਗੱਲ ਆਖ਼ਰੀ ਸੱਚ ਨਹੀਂ ਹੁੰਦੀ। ਇਤਿਹਾਸਕ ਘਟਨਾਵਾਂ ਵਿਚ ਕੁਝ ਮਿੱਤਰਾਂ ਦੋਸਤਾਂ ਨੂੰ ਗ਼ੁੱਸਾ ਵੀ ਆ ਸਕਦਾ ਹੈ ਮੈਂ ਉਨ੍ਹਾਂ ਤੋਂ ਮਾਫ਼ੀ ਮੰਗਦਾ ਹਾਂ...


ਮੇਰਾ ਮੋਬਾਇਲ ਨੰਬਰ : 8146001100




Sunday, February 22, 2026

... ਜਦੋਂ ਇਕ ਛੋਟੇ ਜਿਹੇ ਅਖ਼ਬਾਰ ਦੇ ਪੱਤਰਕਾਰ ਨੇ ਵੱਡੇ ਅਖ਼ਬਾਰਾਂ ਦੇ ਪੱਤਰਕਾਰਾਂ ਦੀਆਂ ਜੜ੍ਹਾਂ ਹਿਲਾਈਆਂ

ਵੱਡੇ ਅਖ਼ਬਾਰਾਂ ਦੇ ਪੱਤਰਕਾਰਾਂ ਵਲੋਂ ਛੋਟੇ ਅਖ਼ਬਾਰ ਦੇ ਪੱਤਰਕਾਰ ਦੀ ਪਿੱਠ ’ਤੇ ਹਮਲਾ

ਪੱਤਰਕਾਰੀ ਦਾ ਇਤਿਹਾਸ ਭਾਗ -22

ਲੇਖਕ : ਗੁਰਨਾਮ ਸਿੰਘ ਅਕੀਦਾ


ਪਟਿਆਲਾ ਵਿਚ ਪੱਤਰਕਾਰਾਂ ਦੇ ਦੋ ਗਰੁੱਪ ਇਕ ਦੂਜੇ ਨੂੰ ਹਰਾਉਣ ਲਈ ਲੜਾਈ ਲੜ ਰਹੇ ਸਨ, ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਦੀ ਇਸ ਕਾਰਵਾਈ ਤੋਂ ਖ਼ੁਸ਼ ਵੀ ਸੀ, ਹੁਣ ਕਿਸੇ ਪੱਤਰਕਾਰ ਨਾਲ ਕੋਈ ਮਾੜੀ ਘਟਨਾ ਵਾਪਰ ਜਾਵੇ ਜਾਂ ਸਰਕਾਰ ਵੱਲੋਂ ਕੋਈ ਗ਼ਲਤ ਕੀਤਾ ਜਾਵੇ ਤਾਂ ਪੱਤਰਕਾਰਾਂ ਦਾ ਬਾਈਕਾਟ ਕਾਮਯਾਬ ਨਹੀਂ ਹੁੰਦਾ, ਹੁਣ ਪੱਤਰਕਾਰ ਇਕ ਨਾਲ ਬੁਰੀ ਹੁੰਦੀ ਹੈ ਤਾਂ ਦੂਜਾ ਚੁੱਪ ਕਰਕੇ ਖੜ੍ਹਾ ਰਹਿੰਦਾ ਹੈ। ਵਿਸ਼ਾਲ ਰੰਬਾਨੀ ਸਮੇਂ ਬੜਾ ਹੀ ਮਾੜਾ ਦੌਰ ਰਿਹਾ ਪਟਿਆਲਾ ਵਿਚ ਪੱਤਰਕਾਰਾਂ ਦਾ।  ਅਦਾਲਤੀ ਕਾਰਵਾਈ ਚੱਲ ਰਹੀ ਸੀ, ਦੂਜੇ ਪਾਸੇ ਇਨ੍ਹਾਂ ਗਰੁੱਪਾਂ ਤੋਂ ਇਲਾਵਾ ਇਨ੍ਹਾਂ ਵੱਲ ਇਲੈਕਟ੍ਰੋਨਿਕ ਮੀਡੀਆ ਵੀ ਬਾਹਰ ਖੜ੍ਹਾ ਇਨ੍ਹਾਂ ਨੂੰ ਦੇਖ ਰਿਹਾ ਸੀ। ਪ੍ਰਵੀਨ ਕੋਮਲ ਸ਼ਾਂਤ ਨਜ਼ਰ ਆਉਂਦਾ ਅਸ਼ਾਂਤ ਵਿਅਕਤੀ ਸੀ,ਉਸ ਨੂੰ ਵੱਖਰਾ ਨਜ਼ਾਰਾ ਆ ਰਿਹਾ ਸੀ। ਪਰ ਉਸ ਦੇ ਅੰਦਰ ਭੁਚਾਲ ਚੱਲ ਰਹੇ ਸਨ। ਇਸ ਦੇ ਨਾਲ ਹੀ ਇਕ ਗਰੁੱਪ ਇੱਥੇ ਹੋਰ ਜਨਮ ਲੈ ਰਿਹਾ ਸੀ। ਉਸ ਗਰੁੱਪ ਵਿਚ ਮੋਹਰੀ ਰੋਲ ਨਿਭਾਉਣ ਵਾਲਾ ਖ਼ਾਸ ਬੰਦਾ ਸੀ ਗੁਰਪ੍ਰੀਤ ਸਿੰਘ ਚੱਠਾ। ਬੇਸ਼ੱਕ ਅਜੀਤ ਅਖ਼ਬਾਰ ਵਿਚ ਇੰਚਾਰਜ ਜਸਪਾਲ ਸਿੰਘ ਢਿੱਲੋਂ ਹੋਣ ਕਰਕੇ ਉਸ ਵੱਲ ਪੱਤਰਕਾਰਾਂ ਦੇ ਗਰੁੱਪ ਘੱਟ ਤਵੱਜੋ ਦੇ ਰਹੇ ਸਨ, ਪਰ ਜਦੋਂ ਪਟਿਆਲਾ ਮੀਡੀਆ ਕਲੱਬ ਬਣ ਰਿਹਾ ਸੀ, ਉਹ ਵੀ ਫਾਊਂਡਰ ਪ੍ਰਧਾਨ ਬਣੇ ਰਵੇਲ ਸਿੰਘ ਭਿੰਡਰ ਦਾ ਮੁੱਖ ਸਲਾਹਕਾਰਾਂ ਵਿਚੋਂ ਹੀ ਸੀ। ਪਟਿਆਲਾ ਮੀਡੀਆ ਕਲੱਬ ਬਣਾਏ ਜਾਣ ਸਮੇਂ ਪ‌ਟਿਆਲਾ ਦੇ ਮੀਡੀਆ ਵੱਲੋਂ
ਗੁਰਪ੍ਰੀਤ ਸਿੰਘ ਚੱਠਾ, ਗੁਰਵਿੰਦਰ ਸਿੰਘ ਔਲਖ ਦਾ ਵੱਧ ਰਿਹਾ ਗਰੁੱਪ

ਆਉਂਦੇ ਪ੍ਰਤੀਕਰਮ ਤੇ ਨਜ਼ਰ ਰੱਖੀ ਜਾ ਰਹੀ ਸੀ। ਗੁਰਪ੍ਰੀਤ ਸਿੰਘ ਚੱਠਾ ਦੇ ਗਰੁੱਪ ਵਿਚ ਲਖਵਿੰਦਰ ਸਿੰਘ ਔਲਖ ਤੇ ਗੁਰਵਿੰਦਰ ਸਿੰਘ ਵਰਗੇ ਕੁਝ ਪੱਤਰਕਾਰ ਵੀ ਸਨ। ਗੁਰਪ੍ਰੀਤ ਸਿੰਘ ਚੱਠਾ ਦਾ ਕੰਮ ਕਰਨ ਦਾ ਤਰੀਕਾ ਬੜਾ ਤੇਜ਼ ਤਰਾਰ ਸੀ, ਬੇਸ਼ੱਕ ਉਹ ਆਪਣੀ ਥਾਂ ਬਣਾ ਰਿਹਾ ਸੀ। ਪਰ ਉਸ ਨੂੰ ਜਸਪਾਲ ਸਿੰਘ ਢਿੱਲੋਂ ਹੋਣ ਕਰਕੇ ਵੱਡੀਆਂ ਸਫ਼ਾਂ ਵਿਚ ਹਾਲੇ ਥਾਂ ਨਹੀਂ ਮਿਲ ਰਹੀ ਸੀ। ਪਰ ਉਸ ਦੀ ਕੰਮ ਕਰਨ ਦੀ ਤੇਜ਼ੀ ਅਜੀਤ ਗਰੁੱਪ ਦੇ ਮਾਲਕਾਂ ਨੂੰ ਭਾਅ ਰਹੀ ਸੀ। ਗੁਰਵਿੰਦਰ ਸਿੰਘ ਨੇ ਜਰਨਲਿਜ਼ਮ ਕਰਨ ਸਮੇਂ ਅਪਰੈਂਟਸਿਪ ਮੇਰੇ ਕੋਲ ਕੀਤੀ ਸੀ, ਪੱਤਰਕਾਰ ਨਾ ਹੋਣ ਦੇ ਬਾਵਜੂਦ ਉਸ ਦੀਆਂ ਰਿਪੋਰਟਾਂ ਮੈਂ ਦੇਸ਼ ਸੇਵਕ ਵਿਚ ਲਗਾਈਆਂ ਸਨ। ਗੁਰਵਿੰਦਰ ਸਿੰਘ ਮਿਹਨਤੀ ਪੱਤਰਕਾਰ ਹੈ। ਗੁਰਪ੍ਰੀਤ ਸਿੰਘ ਚੱਠਾ ਦੇ ਗਰੁੱਪ ਵਿਚ ਬੰਦੇ ਭਾਵੇਂ ਘੱਟ ਸਨ ਪਰ ਮਿਹਨਤੀ ਤੇ ਸਿਰੜੀ ਸਨ।

ਦੂਜੇ ਪਾਸੇ ਇੱਥੇ ਇਕ ਅਖ਼ਬਾਰ ਦੇ ਪੱਤਰਕਾਰਾਂ ਦੀ ਇੱਥੇ ਵਫ਼ਾਦਾਰੀ ਵੀ ਦੇਖਣ ਨੂੰ ਮਿਲ ਰਹੀ ਸੀ, ਉਹ ਅਖ਼ਬਾਰ ਸੀ ਪੰਜਾਬੀ ਜਾਗਰਣ ਦੇ ਪੱਤਰਕਾਰ। ਉਨ੍ਹਾਂ ਦੇ ਫ਼ੀਲਡ ਵਿਚ ਕੰਮ ਕਰਦੇ ਪੱਤਰਕਾਰਾਂ ਦਾ ਏਕਾ ਦੇਖਣ ਨੂੰ ਮਿਲਿਆ। ਜਿਵੇਂ ਬਹਾਦਰਗੜ੍ਹ ਤੋਂ ਹਰਜੀਤ ਸਿੰਘ ਨਿੱਝਰ, ਪਾਤੜਾਂ ਤੋਂ ਭੁਪਿੰਦਰ ਸਿੰਘ ਮੌਲਵੀਵਾਲਾ ਪੰਜਾਬੀ ਜਾਗਰਣ ਦੇ ਪੱਤਰਕਾਰਾਂ ਕੋਲ ਜਦੋਂ ਵੀ ਦੋਵੇਂ ਗਰੁੱਪ ਜਾ ਰਹੇ ਸਨ ਆਪਣੇ ਪੱਖ ਵਿਚ ਦਸਤਖ਼ਤ ਕਰਾਉਣ ਲਈ ਤਾਂ ਉਹ ਸਿਰਫ਼ ਇਹ ਹੀ ਕਹਿੰਦੇ ਸਨ ਜਿਵੇਂ ਸਾਡੇ ਇੰਚਾਰਜ ‘ਨਵਦੀਪ ਢੀਂਗਰਾ’ ਕਹਿਣਗੇ ਅਸੀਂ ਦਸਤਖ਼ਤ ਕਰ ਦਿਆਂਗੇ। ਉਨ੍ਹਾਂ ਅੱਗੇ ਕਿਸੇ ਦੀ ਚੱਲ ਨਹੀਂ ਰਹੀ ਸੀ, ਪਰ ਉਹ ਪਟਿਆਲਾ ਮੀਡੀਆ ਕਲੱਬ ਦੇ ਮੈਂਬਰ ਸਨ ਦਸਤਖ਼ਤ ਤਾਂ ਉਨ੍ਹਾਂ ਦੇ ਚਾਹੀਦੇ ਹੀ ਸਨ। ਤੇਜਿੰਦਰ ਫਤਿਹਪੁਰੀ ਗਰੁੱਪ ਵੀ ਗਿਆ ਤੇ ਰਵੇਲ ਸਿੰਘ ਭਿੰਡਰ ਗਰੁੱਪ ਵੀ ਉਨ੍ਹਾਂ ਕੋਲ ਗਿਆ, ਭਾਵੇਂ ਉਨ੍ਹਾਂ ਦਸਤਖ਼ਤ ਰਵੇਲ ਸਿੰਘ ਭਿੰਡਰ ਗਰੁੱਪ ਦੇ ਹੀ ਪੱਖ ਵਿਚ ਕਰ ਦਿੱਤੇ ਸਨ। ਇਸ ਤਰ੍ਹਾਂ ਹੋਰ ਵੀ ਅਖ਼ਬਾਰਾਂ ਵਿਚ ਦੇਖਿਆ ਗਿਆ ਸੀ। ਅਜਿਹੀ ਕਸ਼ਮਕਸ਼ ਪਟਿਆਲਾ ਦੇ ਮੀਡੀਆ ਵਿਚ ਚੱਲ ਰਹੀ ਸੀ। 

ਦੂਜੇ ਪਾਸੇ ਪੱਤਰਕਾਰਾਂ ਦੀ ਲੜਾਈ ਵਿਚ ਚੱਲ ਰਹੇ ਦੋਵਾਂ ਗਰੁੱਪਾਂ ਤੋਂ ਬਾਹਰ ਇਕ ਪੱਤਰਕਾਰ ਆਪਣੇ ਤਰੀਕੇ ਨਾਲ ਇਸ ਲੜਾਈ ਬਾਰੇ ਆਪਣੇ ਅਖ਼ਬਾਰ ‘ਮਧੂਸਾਰ’ ਵਿਚ ਲਿਖ ਰਿਹਾ ਸੀ। ਨਿਡਰ ਤੇ ਬੇਖ਼ੌਫ! ਉਹ ਸੀ ਕੰਵਰ ਬੇਦੀ। ਕੰਵਰ ਬੇਦੀ ਵਿਰੁੱਧ ਵਿਸ਼ਾਲ ਰੰਬਾਨੀ ਗਰੁੱਪ ਵਿਚ ਕਾਫ਼ੀ ਗੱਲ ਹੋ ਰਹੀ ਸੀ, ਜਦੋਂ ਵੀ ਕਿਤੇ ਇਕੱਠੇ ਹੁੰਦੇ ਸਨ ਤਾਂ ਕੰਵਰ ਬੇਦੀ ਉਨ੍ਹਾਂ ਦੇ ਗਰੁੱਪ ਵਿਚ


ਗੱਲਬਾਤ ਦਾ ਵਿਸ਼ਾ ਬਣ ਹੀ ਜਾਂਦਾ ਸੀ, ਛੋਟੇ ਜਿਹੇ ਹਫ਼ਤਾਵਾਰੀ ਅਖ਼ਬਾਰ ਨੇ ਵੱਡੇ ਅਖ਼ਬਾਰਾਂ ਦੇ ਪੱਤਰਕਾਰਾਂ ਨੂੰ ਭਾਜੜਾਂ ਪਵਾ ਰੱਖੀਆਂ ਸਨ, ਟ੍ਰਿਬਿਊਨ ਗਰੁੱਪ ਦੀ ਪੱਤਰਕਾਰ ਗਗਨ ਤੇਜਾ ਨੇ ਕੰਵਰ ਬੇਦੀ ਵਿਰੁੱਧ ਲਲਕਾਰਾ ਮਾਰ ਦਿੱਤਾ ਸੀ, ਵਿਸ਼ਾਲ ਰੰਬਾਨੀ ਨੂੰ ਹੋਰ ਕੀ ਚਾਹੀਦਾ ਸੀ। ਹੁਣ ਫੁਕਰਾ ਧਾਲੀਵਾਲ ਆਪਣੀ ਗੁੰਡਾਗਰਦੀ ਚਮਕਾਉਣਾ ਚਾਹੁੰਦਾ ਸੀ, ਭਾਵੇਂ ਫੁਕਰਾ ਧਾਲੀਵਾਲ ਖ਼ਿਲਾਫ਼ ਵੀ ਕੰਵਰ ਬੇਦੀ ਨੇ ‘ਝੂਠ ਬੋਲੇ ਕਉਆ ਕਾਟੇ’ ਲਿਖ ਦਿੱਤਾ ਸੀ, ਉਸ ਦੀ ਫੁਕਰਾ ਪਣ ਦੀ ਫ਼ਿਤਰਤ ਨੂੰ ਉਭਾਰ ਦਿੱਤਾ ਸੀ। ਜਿਸ ਕਰਕੇ ਉਸ ਨੂੰ ਹੁਣ ਸਹਾਰਾ ਚਾਹੀਦਾ ਸੀ, ਸਹਾਰਾ ਉਸ ਨੂੰ ਗਗਨ ਤੇਜਾ, ਵਿਸ਼ਾਲ ਰੰਬਾਨੀ ਨੇ ਮੁੱਖ ਰੂਪ ਵਿਚ ਦੇ ਦਿੱਤਾ ਸੀ। 

ਕਿਸੇ ਸਿ‌ਆਣੇ ਨੇ ਕਿਹਾ ਹੈ ਕਿ ਇਕ ਫੁਕਰਾ ਤੇ ਇਕ ਪਾਗਲ! ਇਨ੍ਹਾਂ ਦੋਵਾਂ ਤੋਂ ਸਮਾਜ ਨੂੰ ਬਚਾਉਣਾ ਲਾਜ਼ਮੀ ਹੈ ਨਹੀਂ ਤਾਂ ਇਹ ਇੰਜ ਕੰਮ ਕਰਦੇ ਹਨ ਜਿਵੇਂ ਜੰਗਲ ਦੇ ਬਾਂਦਰ ਦੇ ਹੱਥ ਵਿਚ ਮਾਚਸ ਦੀ ਡੱਬੀ। ਜਿਵੇਂ ਅਰਾਮ ਨਾਲ ਬੈਠੇ ਰੋੜਿਆਂ ਨਾਲ ਖੇਡ ਰਹੇ ਪਾਗਲ ਨੂੰ ਕਦੇ ਨਾ ਛੇੜੋ, ਜਿਵੇਂ ਇਕ ਵਾਰੀ ਇਕ ਪਾਗਲ ਰੋੜਿਆਂ ਨਾਲ ਖੇਡ ਰਿਹਾ ਸੀ, ਉਸ ਦੇ ਕੋਲ ਨੂੰ ਜਾਂਦਾ ਬੰਦਾ ਉਸ ਤੋਂ ਥੋੜ੍ਹਾ ਡਰਿਆ, ਪਾਗਲ ਉਸ ਵੱਲ ਦੇਖਣ ਲੱਗ ਪਿਆ ਤਾਂ ਉਹ ਨਾਲ ਦੀ ਜਾਂਦਾ ਬੰਦਾ ਕਹਿੰਦਾ ‘‘ਦੇਖੀਂ ਕਿਤੇ ਰੋੜਾ ਨਾ ਮਾਰ ਦੇਈਂ’’ ਤਾਂ ਪਾਗਲ ਨੂੰ ਇਹ ਪਹਿਲਾਂ ਯਾਦ ਹੀ ਨਹੀਂ ਸੀ ਕਿ ਉਸ ਦੇ ਹੱਥ ਵਿਚ ਰੋੜਾ ਹੈ ਉਸ ਨੇ ਰੋੜਾ ਵੀ ਮਾਰਨਾ ਹੈ ਤਾਂ ਉਸ ਦੇ ਹੁਣ ਯਾਦ ਆ ਗਿਆ ਕਹਿੰਦਾ ‘‘ਰੋੜਾ ਤਾਂ ਮੈਂ ਤੇਰੇ ਮਾਰੂੰਗਾ..’’ ਤਾਂ ਉਸ ਦੇ ਪਾਗਲ ਨੇ ਰੋੜਾ ਮਾਰ ਦਿੱਤਾ। ਇਸੇ ਤਰ੍ਹਾਂ ਫੁਕਰੇ ਬਾਰੇ ਵੀ ਮੇਰੀ ਇਕ ਲਿਖਤ ਹੈ ..

‘‘ ਯਾਰ ਸ਼ਰਾਬੀ ਫੁਕਰੇ ਦਾ ਸੰਗ ਮਹਿੰਗਾ ਪੈਂਦਾ ਹੈ!

ਸ਼ੱਕੀ ਵਹਿਮੀ ਦੁੱਖਾਂ ਦੇ ਵਿਚ ਘਿਰਿਆ ਰਹਿੰਦਾ ਹੈ!

ਬੰਦਾ ਸ਼ਰਾਬੀ ਵੀ ਹੋਵੇ ਤੇ ਫੁਕਰਾ ਵੀ ਹੋਵੇ, ਉਸ ਦੀ ਯਾਰੀ ਕਿਤੇ ਨਾ ਕਿਤੇ ਸੰਕਟ ਵਿਚ ਪਾ ਦਿੰਦੀ ਹੈ। ਧਾਲੀਵਾਲ ਨੂੰ ਹੱਲਾ ਸ਼ੇਰੀ ਮਿਲ ਗਈ ਸੀ, ਉਸ ਨੂੰ ਹੱਲਾਸ਼ੇਰੀ ਦੇਣ ਵਾਲਾ ਖ਼ਾਸ ਗਰੁੱਪ ਸੀ ਪਟਿਆਲਾ ਦਾ ਡਾਨ ਗਰੁੱਪ, ਉਹ ਸੀ ਵਿਸ਼ਾਲ ਰੰਬਾਨੀ ਦਾ ਗਰੁੱਪ। ਫੁਕਰਾ ਮੱਤ ਨੂੰ ਏਨਾ ਹੀ ਬੜਾ ਹੁੰਦਾ ਹੈ ਕਿ ਉਸ ਨਾਲ ਕੋਈ ਵੱਡਾ ਬੰਦਾ ਖੜ੍ਹਾ ਹੋਵੇ। ਵਿਸ਼ਾਲ ਰੰਬਾਨੀ ਦੀ ਆਪਣੇ ਗਰੁੱਪ ਵਿਚ ਬੜੀ ਚੜ੍ਹਤ ਸੀ, ਤੇਜਿੰਦਰ ਫਤਿਹਪੁਰੀ ਵੀ ਇਸ ਤੋਂ ਪਹਿਲਾਂ ਵਿਸ਼ਾਲ ਰੰਬਾਨੀ ਨਾਲ ਹੀ ਹੁੰਦਾ ਸੀ! ਵਿਸ਼ਾਲ ਰੰਬਾਨੀ ਦਾ ਘਰੇਲੂ ਮਿੱਤਰ ਸੀ, ਉਸ ਦੇ ਘਰ ਆਉਣਾ ਜਾਣਾ ਆਮ ਹੁੰਦਾ ਸੀ, ਪਰ ਉਸ ਨੂੰ ਜਦੋਂ ਹੀ ਵਿਸ਼ਾਲ ਰੰਬਾਨੀ ਦੇ ਕਥਿਤ ਇਨਸਾਨੀਅਤ ਵਿਰੋਧੀ ਸੁਭਾਅ ਬਾਰੇ ਪਤਾ ਲੱਗਾ ਤਾਂ ਉਸ ਨੇ ਉਸ ਤੋਂ ਕਿਨਾਰਾ ਕਰ ਲਿਆ, ਇੱਥੇ ਹੀ ਬੱਸ ਨਹੀਂ ਹਰਦੀਪ ਸਿੰਘ ਗਹੀਰ, ਜੋ ਅੱਜ ਕੱਲ੍ਹ ਪ‌ਟਿਆਲਾ ਵਿਚ ਏਪੀਆਰਓ ਹਨ ਉਹ ਵੀ ਵਿਸ਼ਾਲ ਰੰਬਾਨੀ ਦਾ ਘਰੇਲੂ ਮਿੱਤਰ ਸੀ, ਉਹ ਤਾਂ ਵਿਸ਼ਾਲ ਰੰਬਾਨੀ ਦੀ ਪਤਨੀ ਨੂੰ ਕਥਿਤ ਭੈਣ ਹੀ ਕਹਿੰਦਾ ਹੁੰਦਾ ਸੀ। ਪਰ ਉਸ ਦੀ ਨੇੜਤਾ ਦਾ ਪਟਿਆਲਾ ਦੇ ਪੱਤਰਕਾਰਾਂ ਵਿਚ ਬਹੁਤਾ ਪਤਾ ਨਹੀਂ ਸੀ। ਫੁਕਰਾ


ਧਾਲੀਵਾਲ ਤਾਂ ਵਿਸ਼ਾਲ ਰੰਬਾਨੀ ਤੇ ਉਸ ਦੇ ਗਰੁੱਪ ਵਿਚ ਖ਼ਾਸ ਬੰਦਿਆਂ ਦੀ ਸਲਾਹ ਲੈਣ ਬਗੈਰ ਕੋਈ ਕੰਮ ਨਹੀਂ ਕਰਦਾ ਸੀ। ਵਿਸ਼ਾਲ ਰੰਬਾਨੀ ਦੀ ਫ਼ਿਤਰਤ ਬਾਰੇ ਤੇ ਫੁਕਰਾ ਧਾਲੀਵਾਲ ਦੀ ਫ਼ਿਤਰਤ ਬਾਰੇ ਕੰਵਰ ਬੇਦੀ ਵੱਖੋ ਵੱਖਰੇ ‘ਝੂਠ ਬੋਲੇ ਕਊਆ ਕਾਟੇ’ ਵਿਚ ਲਿਖ ਚੁੱਕਿਆ ਸੀ, ਇਸ ਕਰਕੇ ਗ਼ੁੱਸਾ ਤਾਂ ਵਿਸ਼ਾਲ ਰੰਬਾਨੀ ਵਿਚ ਵੀ ਸੀ, ਸਗੋਂ ਜ਼ਿਆਦਾ ਸੀ। 

ਕੰਵਰ ਬੇਦੀ ਇਕ ਯੋਧਾ ਪੱਤਰਕਾਰ ਹੈ, ਅੱਜ ਵੀ! ਅਟੈਕ ਤੋਂ ਪਹਿਲਾਂ  ਕੰਵਰ ਬੇਦੀ ਨੂੰ ਡਰਾਉਣ ਲਈ ਵਿਸ਼ਾਲ ਰੰਬਾਨੀ ਉਸ ਨੂੰ ਫ਼ੋਨ ਤੇ ਧਮਕੀ ਵੀ ਦਿੰਦਾ ਹੈ। ਉਸ ਨੂੰ ਕੁੱਟਣ ਲਈ ਇਸ ਤੋਂ ਪਹਿਲਾਂ ਹੀ ਉਹ ਕਹਿ ਚੁੱਕਾ ਹੁੰਦਾ ਹੈ। ਉਹ ਧਮਕੀ ਦੀ ਕਾਲ ਰਿਕਾਰਡਿੰਗ ਇੱਥੇ ਅਸੀਂ ਪੋਸਟ ਕਰ ਰਹੇ ਹਾਂ ਪਰ ਜਦੋਂ ਵੀ ਇਹ ਕਾਲ ਰਿਕਾਰਡਿੰਗ ਸੁਣੋ ਤਾਂ ਇਕੱਲੇ ਹੀ ਸੁਣੋ ਜਾਂ ਫਿਰ ਹੈੱਡ ਫ਼ੋਨ ਜਾਂ ਫਿਰ ਈਅਰ ਫ਼ੋਨ ਲਾਕੇ ਸੁਣਨਾ, ਕਿਉਂਕਿ ਵਿਸ਼ਾਲ ਰੰਬਾਨੀ ਕੰਵਰ ਬੇਦੀ ਨੂੰ ਬੜੀਆਂ ਗੰਦੀਆਂ ਗਾਲ਼ਾਂ ਕੱਢ ਰਿਹਾ ਹੈ। ਤੇ ਇਸੇ ਕਾਲ ਰਿਕਾਰਡਿੰਗ ਵਿਚ ਹੀ ਉਹ ਆਪਣੇ ਆਪ ਨੂੰ ਬ੍ਰਾਹਮਣਾਂ ਦੇ ਹੰਕਾਰ ਵਿਚ ਪੇਸ਼ ਕਰਦਾ ਹੈ ਕਿ ਮੈਂ ਬ੍ਰਾਹਮਣਾਂ ਹਾਂ ਕਿਸੇ ਤੋਂ ਡਰਦਾ ਨਹੀਂ, ਉਹ ਤਾਂ ਅੱਤਵਾਦੀਆਂ ਤੋਂ ਨਹੀਂ ਡਰਿਆ। ਪਰ ਮੈਨੂੰ ਪਤਾ ਜਦੋਂ ਅੱਤਵਾਦ ਸੀ ਪੰਜਾਬ ਵਿਚ ਅਜਿਹੇ ਵਿਸ਼ਾਲ ਰੰਬਾਨੀ ਵਰਗੇ ਬੰਦਿਆਂ ਦਾ ਅੱਤਵਾਦੀਆਂ ਦਾ ਨਾਮ ਸੁਣ ਕੇ ਪਿਸ਼ਾਬ ਨਿਕਲ


ਜਾਂਦਾ ਸੀ। ਪਰ ਉਹ ਹੁਣ ਫ਼ੋਨ ਕਰਕੇ ਕੰਵਰ ਬੇਦੀ ਨੂੰ ਧਮਕਾ ਰਿਹਾ ਹੈ ਤੇ ਕਹਿ ਰਿਹਾ ਹੈ ਕਿ ਬ੍ਰਾਹਮਣ ਤਾਂ ਅੱਤਵਾਦੀਆਂ ਤੋਂ ਨਹੀਂ ਡਰਿਆ ਸੀ। ਉਹ ਤਾਂ ਮੱਝ ਦੇ ਚਿੱਚੜ ਮਾਰਨ ਦਾ ਕੰਮ ਨਹੀਂ ਕਰਦਾ ਸਗੋਂ ਉਹ ਤਾਂ ਪੂਰੀ ਮੱਝ ਹੀ ਮਾਰਨ ਵਿਚ ਵਿਸ਼ਵਾਸ ਰੱਖਦਾ ਹੈ। ਇਹ ਪੂਰੀ ਕਾਲ ਰਿਕਾਰਡਿੰਗ ਸੁਣੋ। ਕਮਾਲ ਦੇਖੋ ਕਿ ਉਹ ਮੇਅਰ ਨੂੰ ਵੀ ਆਪਣਾ ਗ਼ੁਲਾਮ ਸਮਝਦਾ ਰਿਹਾ ਹੈ। ਆਪਣੀ ਪੱਤਰਕਾਰੀ ਨੂੰ ਵਰਤ ਕੇ ਉਹ ਕਿੱਦਾਂ ਕੰਵਰ ਬੇਦੀ ਨੂੰ ਕਹਿ ਰਿਹਾ ਹੈ ਕਿ ‘‘ਜੋ ਵੀ ਤੈਨੂੰ ਤੇਰੇ ਅਖ਼ਬਾਰ ਨੂੰ ਇਸ਼ਤਿਹਾਰ ਦੇਵੇਗਾ ਤਾਂ ਉਸ ਨੂੰ ਟਿਕਾ ਕੇ ਠੋਕੇਗਾ...’’  ਨਾਲੇ ਗਾਲ਼ਾਂ ਕੱਢ ਰਿਹਾ ਹੈ, ਨਾਲੇ ਕਹਿ ਰਿਹਾ ਹੈ ਕਿ ਮੈਂ ਕਰਨ ਵਿਚ ਵਿਸ਼ਵਾਸ ਰੱਖਦਾ ਹਾਂ, ਉਹ ਪ੍ਰਵੀਨ ਕੋਮਲ ਬਾਰੇ ਵੀ ਕਹਿ ਰਿਹਾ ਹੈ ਕਿ ਪ੍ਰਵੀਨ ਕੋਮਲ ਨੂੰ ਵੀ ਮੈਂ ਸਿੱਧਾ ਕੀਤਾ। ਇਹ ਵੀ ਕਹਿੰਦਾ ਹੈ ਕਿ ਮੈਂ ਕੰਵਰ ਬੇਦੀ ਤੇਰਾ ਪੇਪਰ ਬੰਦ ਕਰਾਉਣ ਤੱਕ ਜਾਵਾਂਗਾ, ਭੂਸ਼ਣ ਨੂੰ ਵੀ ਕਹਿੰਦਾ ਹੈ ਕਿ  ਜਿੱਥੇ ਵੀ ਬੇਦੀ ਮਿਲੇ ਇਸ ਤੇ ਪਟੇ ਫੇਰ ਦਿਓ,.. ਹੁਣ ਤੁਸੀਂ ਇਹ ਕਾਲ ਰਿਕਾਰਡਿੰਗ ਸੁਣ ਕੇ ਦੇਖਣਾ ਕਿ ਬੰਦਾ ਕਿੱਦਾਂ ਪੱਤਰਕਾਰ ਨੂੰ ਕੁੱਟਣ ਲਈ ਆਪਣੇ ਸਾਥੀ ਭਾਰਤ ਭੂਸ਼ਣ ਨੂੰ ਵੀ ਭੜਕਾ ਰਿਹਾ ਹੈ। ਤੇ ਗੰਦੀਆਂ ਗਾਲ਼ਾਂ ਕੱਢ ਰਿਹਾ ਹੈ। ਇਸ ਕਰਕੇ ਇਹ ਰਿਕਾਰਡਿੰਗ ਧਿਆਨ ਨਾਲ ਇਕੱਲੇ ਸੁਣਨਾ ਜੀ। ਇਕ ਸੁਣੋ ਧਿਆਨ ਨਾਲ ਕਿ ਕੰਵਰ ਬੇਦੀ ਕਿਵੇਂ ਸ਼ਾਂਤ ਸੁਭਾਅ ਨਾਲ ਗੱਲ ਕਰ ਰਿਹਾ ਹੈ ਬੜੇ ਹੀ ਸੰਜਮ ਨਾਲ ਜਵਾਬ ਦੇ ਰਿਹਾ ਹੈ ਤੇ ਵਿਸ਼ਾਲ ਰੰਬਾਨੀ ਕਿਵੇਂ ਗਾਲਾਂ ਕੱਢ ਰਿਹਾ ਹੈ ਤੇ ਧਮਕੀਆਂ ਦੇ ਰਿਹਾ ਹੈ ਤਤਕਾਲੀ ਮੇਅਰ ਜਸਪਾਲ ਪ੍ਰਧਾਨ ਨੂੰ ਵੀ ਗਾਲਾਂ ਕੱਢ ਰਿਹਾ ਹੈ।

ਵਿਸ਼ਾਲ ਰੰਬਾਨੀ ਵੱਲੋਂ ਕੰਵਰ ਬੇਦੀ ਨੂੰ ਫ਼ੋਨ ਤੇ ਦਿੱਤੀ ਧਮਕੀ ਦੀ ਡੀਡੀਆਰ ਥਾਣੇ ਵਿਚ ਕੰਵਰ ਬੇਦੀ ਨੇ ਲਿਖਵਾ ਦਿੱਤੀ ਸੀ,

ਵਿਸ਼ਾਲ ਰੰਬਾਨੀ ਖਿਲਾਫ ਡੀਡੀਆਰ

ਜਿਸ ਦੀ ਕਾਪੀ ਵੀ ਅਸੀਂ ਇੱਥੇ ਅਟੈਚ ਕਰ ਰਹੇ ਹਾਂ। ਇਕ ਗੱਲ ਇੱਥੇ ਬੜੀ ਕਮਾਲ  ਦੀ ਉੱਭਰ ਕੇ ਸਾਹਮਣੇ ਆਈ ਸੀ, ਕਿ ਕੰਵਰ ਬੇਦੀ ਦੀ ਪੁਲੀਸ ਵਿਚ ਸੁਣਵਾਈ ਨਹੀਂ ਹੋ ਰਹੀ ਸੀ। ਅਸੀਂ ਵੀ ਪੁਲੀਸ ਵਿਚ ਉਸ ਦੀ ਮਦਦ ਕਰ ਰਹੇ ਸੀ ਪਰ ਵਿਸ਼ਾਲ ਰੰਬਾਨੀ ਦਾ ਏਨਾ ਦਬਦਬਾ ਸੀ ਜ਼ਿਲ੍ਹਾ ਪ੍ਰਸ਼ਾਸਨ ਵਿਚ ਕਿ ਪੁਲੀਸ ਉਸ ਖ਼ਿਲਾਫ਼ ਕਾਰਵਾਈ ਨਹੀਂ ਕਰ ਰਹੀ ਸੀ। 

ਕੰਵਰ ਬੇਦੀ ਨੂੰ ਕੁੱਟਣ ਲਈ ਲਲਕਾਰਾ ਮਾਰਿਆ ਸੀ ਅਕਰਮਕ ਔਰਤ ਗਗਨ ਤੇਜਾ ਨੇ ਤੇ ਉਸ ਲਲਕਾਰੇ ਤੇ ਫੁੱਲ ਚੜ੍ਹਾਏ ਵਿਸ਼ਾਲ ਰੰਬਾਨੀ ਨੇ ਤੇ ਵਿਸ਼ਾਲ ਰੰਬਾਨੀ ਨਾਲ ਹਮੇਸ਼ਾ ਰਹਿਣ ਵਾਲਾ ਹਿੰਦੁਸਤਾਨ ਟਾਈਮਜ਼ ਦਾ ਫ਼ੋਟੋ ਗ੍ਰਾਫਰ ਭਾਰਤ ਭੂਸ਼ਣ ਵੀ ਉਸ ਦੇ ਨਾਲ ਸੀ। 

ਸਰਕਟ ਹਾਊਸ ਵਿਚ ਇਕ ਪ੍ਰੈੱਸ ਕਾਨਫ਼ਰੰਸ ਸੀ। ਇਸ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਮੋਤੀ ਬਾਗ਼ ਵਿਚ ਇਕ ਭੋਗ ਵੀ ਸੀ, ਉਸ ਭੋਗ ਵਿਚ ਮੈਂ ਵੀ ਗਿਆ ਸੀ, ਮੈਂ ਤੇ ਮਨਦੀਪ ਸਿੰਘ ਜੋਸਨ। ਉੱਥੇ ਭੋਗ ਵਿਚ ਫੁਕਰਾ ਧਾਲੀਵਾਲ ਵੀ ਬੈਠਾ ਸੀ, ਉਸ ਦੀ ਆਦਤ ਜਿਵੇਂ ਸੀ ਕਿ ਉਹ ਮੇਰੇ ਵੱਲ ਅੱਖਾਂ ਕੱਢ ਕੇ ਦੇਖਦਾ ਹੁੰਦਾ ਸੀ, ਮੈਂ ਪਹਿਲਾ ਦੱਸ ਚੁੱਕਾ ਹਾਂ ਕਿ ਫੁਕਰਾ ਤੇ ਪਾਗਲ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ, ਜਦੋਂ ਮੈਂ ਉਸ ਭੋਗ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨੱਤ ਮਸਤਕ ਹੋਕੇ ਜਾ ਰਿਹਾ ਸੀ ਤਾਂ ਮੈਂ ਭੋਗ ਵਿਚ ਬੈਠੀ ਸੰਗਤ ਵੱਲ ਨਿਗਾਹ ਮਾਰੀ ਤਾਂ ਅਚਾਨਕ ਜਦੋਂ ਮੇਰੀ ਨਿਗਾਹ ਫੁਕਰਾ ਧਾਲੀਵਾਲ ਕੋਲ ਗਈ ਤਾਂ ਉਹ ਮੇਰੇ ਵੱਲ ਖਾ ਜਾਣ ਵਾਲੀਆਂ ਅੱਖਾਂ ਨਾਲ ਦੇਖ ਰਿਹਾ ਸੀ। ਅੱਖ ਝਵਕ ਵੀ ਨਹੀਂ ਰਿਹਾ ਸੀ, ਮੈਂ ਵੀ ਉਸ ਵੱਲ ਉਸੇ ਤਰ੍ਹਾਂ ਅੱਖਾਂ ਕੱਢ ਕੇ ਦੇਖ ਸਕਦਾ ਸੀ, ਪਰ ਇਹ ਬੇਵਕੂਫ਼ੀ ਸੀ, ਉਹ ਇੰਜ ਮੇਰੇ ਨਾਲ ਆਮ ਕਰਦਾ ਸੀ, ਪਰ ਮੈਂ ਉਸ ਨੂੰ ਪਾਗਲ ਤੇ ਫੁਕਰਾ ਸਮਝਦਿਆਂ ਨਜ਼ਰ ਅੰਦਾਜ਼ ਕਰ ਦਿੰਦਾ ਸੀ, ਤੇ ਨਾਲ ਮੈਂ ਇਹ ਸੋਚਦਾ ਹੁੰਦਾ ਸੀ ਕਿ ਦੇਖੋ ਯਾਰ ਫੁਕਰਾ ਭਾਈ ਸਾਹਿਬ ਮੇਰੇ ਵੱਲ ਕਿੰਨੀ ਗ਼ੌਰ ਰੱਖਦਾ ਹੈ। ਜਦੋਂ ਵੀ ਮੈਂ ਇਸ ਕੋਲੋਂ ਲੰਘਦਾ ਹਾਂ ਤਾਂ ਕਿਵੇਂ ਮੇਰੇ ਵੱਲ ਰੱਬ ਵਾਂਗ ਦੇਖਦਾ ਹੈ, ਜਿਵੇਂ ਬੰਦਾ ਰੱਬ ਦੇ ਚਿਹਰੇ ਤੋਂ ਨਜ਼ਰ ਨਹੀਂ ਹਟਾਉਂਦਾ, ਕਿੰਨਾ ਸਿਮਰਨ ਕਰਦਾ ਹੈ ਮੇਰਾ ਇਹ ਫੁਕਰਾ ਧਾਲੀਵਾਲ! ਮੇਰੇ ਵੱਲ ਏਨੀ ਟਿਕ ਟਿਕੀ ਲਾਕੇ ਦੇਖਦਾ ਹੈ ਕਿ ਬੱਸ ਮੇਰੇ ਚਿਹਰੇ ਨੂੰ ਹੀ ਨਿਹਾਰਦਾ ਰਹਿੰਦਾ ਹੈ, ਮੇਰਾ ਚਿਹਰਾ ਇਸ ਨੂੰ ਏਨਾ ਚੰਗਾ ਲੱਗਦਾ ਹੈ, ਦੇਖਦਾ ਭਾਵੇਂ ਗ਼ੁੱਸੇ ਵਿਚ ਹੈ, ਪਰ ਦੇਖ ਤਾਂ ਰਿਹਾ ਹੈ, ਭਾਵੇਂ ਉਸ ਦਾ  ਇਰਾਦਾ ਮੈਨੂੰ ਡਰਾਉਣ ਦਾ ਹੈ ਪਰ ਦੇਖ ਤਾਂ ਰਿਹਾ ਹੈ, ਪਰ ਉਸ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਸ਼ਾਇਦ ਕਿ ‘ਮੈਂ ਤਾਂ ਯਾਰ ਵੱਡੇ ਵੱਡੇ ਬੰਦਿਆਂ ਤੋਂ ਨਹੀਂ ਡਰਿਆ ਉਸ ਦੀ  ਕੀ ਔਕਾਤ ਸੀ’ ਪਰ ਇਕ ਗੱਲ ਜ਼ਰੂਰ ਹੈ ਕਿ ਫੁਕਰੇ ਤੇ ਪਾਗਲ ਤੋਂ ਬਚ ਕੇ ਹੀ ਰਹਿਣਾ ਚਾਹੀਦਾ ਹੈ।

ਮੈਂ ਤੇ ਜੋਸਨ ਭੋਗ ਤੋਂ ਵਾਪਸ ਆਗਏ ਸੀ, ਹੁਣ ਬੀਬੀ ਰਾਜਿੰਦਰ ਕੌਰ ਭੱਠਲ ਦੀ ਪ੍ਰੈੱਸ ਕਾਨਫ਼ਰੰਸ ਸੀ ਸਰਕਟ ਹਾਊਸ ਵਿਚ, ਕੰਵਰ ਬੇਦੀ ਨੇ ਯੋਗੇਸ਼ ਧੀਰ ਨੂੰ ਫ਼ੋਨ ਕਰ ਲਿਆ, ਉਸ ਨੇ  ਦੱਸਿਆ ਕ‌ਿ ਅੱਜ ਸਰਕਟ ਹਾਊਸ ਵਿਚ ਬੀਬੀ ਰਾਜਿੰਦਰ ਕੌਰ ਭੱਠਲ ਆਵੇਗੀ, ਪ੍ਰੈੱਸ ਕਾਨਫ਼ਰੰਸ ਕਰੇਗੀ। ਬੇਦੀ ਨੇ ਵੀ ਉਸ ਪ੍ਰੈੱਸ ਕਾਨਫ਼ਰੰਸ ਵਿਚ ਜਾਣ ਦਾ ਇਰਾਦਾ ਬਣਾ ਲਿਆ। ਉਹ ਨਿਡਰ ਸੀ,

ਸਰਕਟ ਹਾਊਸ ਪਟਿਆਲਾ ਜਿਥੇ ਕੰਵਰ ਬੇਦੀ ਤੇ ਹਮਲਾ ਕੀਤਾ

ਉਸ ਨੂੰ ਕਿਸੇ ਦੀ ਪ੍ਰਵਾਹ ਨਹੀਂ ਸੀ, ਉਸ ਨੂੰ ਪਤਾ ਸੀ ਕਿ ਮੈਂ ਫੁਕਰਾ ਧਾਲੀਵਾਲ ਤੇ ਵਿਸ਼ਾਲ ਰੰਬਾਨੀ ਖ਼ਿਲਾਫ਼ ਲਿਖਿਆ ਹੈ, ਉਸ ਨੂੰ ਚਾਹੀਦਾ ਸੀ ਕਿ ਖ਼ੁਦ ਨੂੰ ਬਚਾ ਕੇ ਰੱਖੇ, ਪਰ ਉਹ ਬੇਪ੍ਰਵਾਹ ਬੰਦਾ ਸੀ, ਉਸ ਦੀ ਮੁਖ਼ਬਰੀ ਵੀ ਹੋ ਰਹੀ ਸੀ। ਇਸ ਮੁਖ਼ਬਰੀ ਦਾ ਦੋਸ਼ ਯੋਗੇਸ਼ ਧੀਰ ਤੇ ਲੱਗਿਆ ਸੀ। ਭਾਵੇਂ ਮੈਂ ਇਸ ਦੀ ਪੁਸ਼ਟੀ ਨਹੀਂ ਕਰਦਾ ਪਰ ਇਹ ਗੱਲ ਕਾਫ਼ੀ ਉੱਡੀ ਸੀ ਕਿ ਯੋਗੇਸ਼ ਧੀਰ ਨੇ ਹੀ ਕੰਵਰ ਬੇਦੀ ਦੀ ਮੁਖ਼ਬਰੀ ਕੀਤੀ ਸੀ। ਪਰ ਮੈਨੂੰ ਇਸ ਗੱਲ ਵਿਚ ਇਸ ਕਰਕੇ ਸਚਾਈ ਨਹੀਂ ਲੱਗੀ ਕਿਉਂਕਿ ਕੰਵਰ ਬੇਦੀ ਨੇ ਸਰਕਟ ਹਾਊਸ ਆਉਣਾ ਹੀ ਸੀ, ਪਰ ਉਸ ਨੂੰ ਇਹ ਗੱਲ ਕਿਸੇ ਨੇ ਨਾ ਦੱਸੀ ਕਿ ਤੇਰੇ ਤੇ ਅੱਜ ਅਟੈਕ ਹੋਵੇਗਾ। ਕੰਵਰ ਬੇਦੀ ਸਰਕਟ ਹਾਊਸ ਵਿਚ ਆ ਗਿਆ ਸੀ, ਉਸ ਤੇ ਅੱਜ ਅਟੈਕ ਹੋਣਾ ਸੀ, ਪਰ ਉਹ ਬੇਖ਼ਬਰ ਸੀ, ਇਹ ਮੈਨੂੰ ਪਤਾ ਕਿ ਜੇਕਰ ਉਸ ਨੂੰ ਮੌਕੇ ਤੇ ਵੀ ਪਤਾ ਲੱਗ ਜਾਂਦਾ ਤਾਂ ਉਹ ਕੋਈ ਫੁਕਰੇ ਧਾਲੀਵਾਲ ਤੋਂ ਕਮਜ਼ੋਰ ਨਹੀਂ ਸੀ। ਪਰ ਹੁਣ ਫੁਕਰਾ ਇਕੱਲਾ ਨਹੀਂ ਸੀ, ਉਸ ਸਮੇਂ ਕੰਵਰ ਬੇਦੀ ਤੇ ਅਟੈਕ ਕਰਨ ਵਾਲਾ ਫੁਕਰਾ ਧਾਲੀਵਾਲ, ਵਿਸ਼ਾਲ ਰੰਬਾਨੀ, ਭਾਰਤ ਭੂਸ਼ਣ, ਚਰਨਜੀਵ ਜੋਸ਼ੀ ਤੇ ਕੁਝ ਹੋਰ ਵੀ ਸਨ।

ਇਸ ਬਾਰੇ ਇਕ ਘਟਨਾ ਹੋਰ ਜ਼ਿਕਰ ਕਰਨਾ ਬਣਦਾ ਹੈ, ਜਿਸ ਬਾਰੇ ਕੰਵਰ ਬੇਦੀ ਨੇ ਵੀ ਖ਼ੁਲਾਸਾ ਕੀਤਾ ਸੀ, ਕੰਵਰ ਬੇਦੀ ਅਨੁਸਾਰ ਤ੍ਰਿਪੜੀ ਬਿੰਨੀ ਦੇ ਦਫ਼ਤਰ ਵਿਚ ਇਸ ਤੋਂ ਪਹਿਲਾਂ ਸ਼ਾਮ ਨੂੰ ਇਕ ਮੀਟਿੰਗ ਹੁੰਦੀ ਹੈ, ਉਸ ਮੀਟਿੰਗ ਵਿਚ ਕਥਿਤ ਬਲਜਿੰਦਰ, ਬਿੰਨੀ, ਫੁਕਰਾ ਧਾਲੀਵਾਲ ਤੇ ਕੁਝ ਹੋਰ ਵੀ ਸਨ, ਉੱਥੇ ਤਹਿ ਹੋ ਗਿਆ ਸੀ ਕਿ ਕੰਵਰ ਬੇਦੀ ਜੋ ਉਨ੍ਹਾਂ ਖ਼ਿਲਾਫ਼ ਲਿਖ

ਪੱਤਰਕਾਰੀ ਵਿਚ ਆ ਰਹੇ ਨਿਘਾਰ
ਬਾਰੇ ਲਿਖੀ ਮੇਰੀ ਕਿਤਾਬ

ਰਿਹਾ ਹੈ, ਉਸ ਨੂੰ ਸਬਕ ਸਿਖਾਉਣਾ ਹੀ ਪਵੇਗਾ। ਨਹੀਂ ਤਾਂ ਕੋਈ ਹੋਰ ਮੂੰਹ ਚੁੱਕੇਗਾ, ਪਰ ਇਸ ਤੋਂ ਪਹਿਲਾਂ ਤਾਂ ਮੇਰੀ ਕਿਤਾਬ ‘‘ਪੱਤਰਕਾਰ ਦੀ ਮੌਤ’’ ਛਪ ਹੀ ਚੁੱਕੀ ਸੀ। ਜਿਸ ਵਿਚ ਪੱਤਰਕਾਰਾਂ ਬਾਰੇ ਕਾਫ਼ੀ ਕੁਝ ਲਿਖਿਆ ਜਾ ਚੁੱਕਾ ਸੀ। ਪੱਤਰਕਾਰਾਂ ਬਾਰੇ ਪੱਤਰਕਾਰ ਦੀ ਮੌਤ ਕਿਤਾਬ ਵਿਚ ਬੜੇ ਸਨਸਨੀਖ਼ੇਜ਼ ਤੱਥ ਨਿੱਖਰ ਕੇ ਸਾਹਮਣੇ ਆਏ ਸੀ, ਉਸ ਤੋਂ ਪਹਿਲਾਂ 2003 ਵਿਚ ਮੈਂ ਦੇਸ਼ ਸੇਵਕ ਵਿਚ ਪੱਤਰਕਾਰਾਂ ਬਾਰੇ ਲਿਖ ਚੁੱਕਿਆ ਸੀ, ਸੰਡੇ ਕਵਰ ਸਟੋਰੀ ਕੀਤੀ ਸੀ, ਪੂਰਾ ਪੇਜ ਲੱਗਾ ਸੀ ਦੇਸ਼ ਸੇਵਕ ਦਾ, ਉਸ ਦਾ ਹੈਡਿੰਗ ਸੀ ‘‘ਮਿਸ਼ਨ ਬਣਿਆ ਬਿਜ਼ਨੈੱਸ’’। ਜਿਸ ਵਿਚ ਚੰਡੀਗੜ੍ਹ ਤੋਂ ਲੈ ਕੇ ਪੰਜਾਬ ਦੇ ਪੱਤਰਕਾਰਾਂ ਬਾਰੇ ਲਿਖਿਆ ਸੀ। ਪਰ ਇਹ ਤਾਂ ਨਹੀਂ ਹੋਇਆ ਕਿ ਮੈਨੂੰ ਕੁੱਟਣ ਲਈ ਕੋਈ ਪੱਤਰਕਾਰਾਂ ਵੱਲੋਂ ਸਾਜਿਸ਼ ਰਚੀ ਹੋਵੇ, ਪਰ ਕੰਵਰ ਬੇਦੀ ਦੇ ਲਿਖਣ ਦਾ ਅੰਦਾਜ਼ ਸਿੱਧਾ ਸੀ, ਉਸ ਦੀ ਲਿਖਤ ਤੋਂ ਸਪਸ਼ਟ ਹੁੰਦਾ ਸੀ, ਇਸ ਕਰਕੇ ਉਸ ਖ਼ਿਲਾਫ਼ ਪੱਤਰਕਾਰ ਸਾਜ਼ਿਸ਼ਾਂ ਰਚਣ ਲੱਗ ਪਏ ਸਨ। ਇਸ ਸਾਜਿਸ਼ ਵਿਚ ਬੇਦੀ ਅਨੁਸਾਰ ਜਸਪਾਲ ਸਿੰਘ ਢਿੱਲੋਂ ਦਾ ਰੋਲ ਵੀ ਸਪਸ਼ਟ ਹੋਇਆ ਹੈ। ਵਿਸ਼ਾਲ ਰੰਬਾਨੀ ਗਰੁੱਪ ਨੇ ਪਟਿਆਲਾ ਵਿਚ ਰਾਜ ਕਰਨਾ ਸੀ, ਅਫ਼ਸਰਾਂ ਤੋਂ ਪੁੱਠੇ ਸਿੱਧੇ ਕਥਿਤ ਕੰਮ ਕਰਾਉਣੇ ਸਨ, ਬਦਲੀਆਂ ਕਰਾਉਣ ਦਾ ਕੰਮ ਵੀ ਕਰਨਾ ਸੀ, ਜੇਕਰ ਬੇਦੀ ਵਰਗੇ ਪੱਤਰਕਾਰ ਉਨ੍ਹਾਂ ਖ਼ਿਲਾਫ਼ ਲਿਖਣ ਲੱਗ ਪਏ ਤਾਂ ਉਨ੍ਹਾਂ ਲਈ ਮੁਸ਼ਕਿਲ ਹੋ ਜਾਵੇਗੀ, ਇਸ ਕਰਕੇ ਉਹ ਕੰਵਰ ਬੇਦੀ ਦੀ ਜ਼ੁਬਾਨ ਬੰਦ ਕਰਾਉਣਾ ਚਾਹੁੰਦੇ ਸਨ ਤਾਂ ਕਿ ਅੱਗੇ ਕੋਈ ਉਨ੍ਹਾਂ ਖ਼ਿਲਾਫ਼ ਕੋਈ ਨਾ ਲਿਖੇ, ਉਹ ਪਟਿਆਲਾ ਵਿਚ ਕੁਝ ਵੀ ਗੰਦ ਪਾਉਣ, ਅਫ਼ਸਰਾਂ ਨੂੰ ਗਾਲ਼ਾਂ ਕੱਢਣ, ਬਲੈਕਮੇਲ ਕਰਨ ਪਰ ਕੋਈ ਵੀ ਪੱਤਰਕਾਰ ਉਨ੍ਹਾਂ ਖ਼ਿਲਾਫ਼ ਲਿਖਣ ਦੀ ਜੁਰੱਅਤ ਨਾ ਕਰੇ। ਉਨ੍ਹਾਂ ਵਿਰੁੱਧ ਉੱਠਦੀ ਅਵਾਜ਼ ਬੰਦ ਕਰਾਉਣ ਦਾ ਇਹ ਸਮੂਹਿਕ ਮਾਨਤਾ ਪ੍ਰਾਪਤ ਤਰੀਕੇ ਲੱਗ ਰਿਹਾ ਸੀ। 

ਪੱਤਰਕਾਰਾਂ ਬਾਰੇ ‘ਇੰਡੋ ਪੰਜਾਬ’
ਮੈਗਜ਼ੀਨ ਦਾ ਕੱਢਿਆ ਵਿਸ਼ੇਸ਼ ਅੰਕ

ਸਰਕਟ ਹਾਊਸ ਪਟਿਆਲਾ ਵਿਚ ਕੰਵਰ ਬੇਦੀ ਆ ਚੁੱਕਿਆ ਸੀ, ਸਾਜ਼ਿਸ਼ੀ ਪੱਤਰਕਾਰਾਂ ਨੂੰ ਖ਼ਬਰਾਂ ਪਹੁੰਚ ਚੁੱਕੀਆਂ ਸਨ। ਵਿਸ਼ਾਲ ਰੰਬਾਨੀ ਤੇ ਪ੍ਰਵੀਨ ਕੋਮਲ ਵੀ ਉੱਥੇ ਖੜੇ ਕੁਝ ਗੱਲਾਂ ਕਰ ਰਹੇ ਸਨ। ਕੁਝ ਹੋਰ ਪੱਤਰਕਾਰ ਵੀ ਆ ਚੁੱਕੇ ਸਨ, ਭਾਰਤ ਭੂਸ਼ਣ, ਚਰਨਜੀਤ ਜੋਸ਼ੀ ਵਰਗੇ ਫ਼ੋਟੋ ਗ੍ਰਾਫਰ ਵੀ ਪਹੁੰਚ ਚੁੱਕੇ ਸਨ। ਹੁਣ ਇਕ ਕਾਰ ਵਿਚ ਫੁਕਰਾ ਧਾਲੀਵਾਲ ਤੇ ਜਸਪਾਲ ਸਿੰਘ ਢਿੱਲੋਂ ਵੀ ਆ ਗਏ। ਪਤਾ ਲੱਗਾ ਕਿ ਧਾਲੀਵਾਲ ਜਸਪਾਲ ਢਿੱਲੋਂ ਨੂੰ ਦਫ਼ਤਰ ਵਿਚੋਂ ਵਿਸ਼ੇਸ਼ ਕਰਕੇ  ਆਪਣੀ ਕਾਰ ਵਿਚ ਬੈਠ ਕੇ ਲੈ ਆਇਆ ਸੀ, ਕੰਵਰ ਬੇਦੀ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ। 

  ਕੰਵਰ ਬੇਦੀ ਇਕੱਲਾ ਨਹੀਂ ਸੀ ਉਸ ਨਾਲ ਉਸ ਦਾ ਚਾਚਾ ਸੀ ਸੁਖਬੀਰ। ਫੁਕਰਾ ਧਾਲੀਵਾਲ ਵੱਲ ਇਸ਼ਾਰਾ ਹੋ ਗਿਆ ਸੀ ਵਿਸ਼ਾਲ ਰੰਬਾਨੀ ਦਾ, ਤੇ ਉਸੇ ਵੇਲੇ ਅਚਾਨਕ ਹੀ ਚੁੱਪ ਚਾਪ ਅਖ਼ਬਾਰ ਪੜ੍ਹਨ ਵਿਚ ਮਸਤ ਬੈਠੇ ਕੰਵਰ ਬੇਦੀ ਦੀ ਪਿੱਠ ਤੇ ਫੁਕਰਾ ਧਾਲੀਵਾਲ ਨੇ ਹਾਕੀ ਦਾ ਵਾਰ ਕੀਤਾ। ਤਾਂ ਹੀ ਤਾਂ ਫੁਕਰਾ ਡਰਪੋਕ ਕਿਹਾ ਗਿਆ ਧਾਲੀਵਾਲ ਨੂੰ ਕਿਉਂਕਿ ਯਾਰ ਲਲਕਾਰ ਕੇ ਵਾਰ ਕਰਦਾ ਤਾਂ ਕਹਿੰਦੇ ਕਿ ਸੁਆਦ ਆਗਿਆ,  ਪਿੱਠ ਤੇ ਵਾਰ ਕਰਨ ਵਾਲੇ ਨੂੰ ਆਪਾਂ ਇਨਸਾਨਾਂ ਦੀ ਫ਼ਿਤਰਤ ਵਾਲਾ ਗਿਣਦੇ ਹੀ ਨਹੀਂ, ਉਸ ਨਾਲ ਵੱਡੇ ਅਖ਼ਬਾਰਾਂ ਦੇ ਪੱਤਰਕਾਰਾਂ ਦੀ ਫ਼ੌਜ ਖੜੀ ਹੈ ਫਿਰ ਵੀ ਚੁੱਪ ਚੁਪੀਤੇ ਪਿੱਠ ਤੇ ਵਾਰ ਕਰ ਰਿਹਾ ਹੈ!  ਦੂਜਾ ਵਾਰ ਕਰਨ ਲੱਗਾ ਸੀ ਤਾਂ ਕੰਵਰ ਬੇਦੀ ਦੇ ਚਾਚੇ ਸੁਖਬੀਰ ਨੇ ਰੋਕ ਲਿਆ, ਧਾਲੀਵਾਲ ਨਾਲ ਭਾਰਤ ਭੂਸ਼ਣ ਵੀ ਸੀ, ਵਿਸ਼ਾਲ ਰੰਬਾਨੀ, ਚਰਨਜੀਤ ਜੋਸ਼ੀ ਵੀ ਸੀ। 

ਮੈਨੂੰ ਭਾਰਤ ਭੂਸ਼ਣ ਦੀ ਸਮਝ ਨਹੀਂ ਆਈ ਕਿ ਉਹ ਇਸ ਲੜਾਈ ਵਿਚ ਕਿਉਂ ਸੀ? ਉਸ ਦਾ ਇਕ ਕਾਰਨ ਤਾਂ ਇਹ ਵੀ ਸੀ ਕਿ ਉਹ ਵਿਸ਼ਾਲ ਰੰਬਾਨੀ ਦਾ ਮਾਤਹਿਤ ਸੀ। ਪਰ ਕਿਸੇ ਦੀ ਮਾਤਹਿਤੀ ਵਿਚ ਕੋਈ ਅਪਰਾਧ ਨਹੀਂ ਕਰੀਦਾ ਹੁੰਦਾ ਭੂਸ਼ਣ! ਭਾਰਤ ਭੂਸ਼ਣ ਇਕ ਬਹੁਤ ਹੀ ਸਿਆਣੇ ਤੇ ਚੰਗੇ ਪਰਿਵਾਰ ਦਾ ਬੱਚਾ ਹੈ, ਉਸ ਦੇ ਪਿਤਾ ਨਵੀਨ ਜੀ ਬਹੁਤ ਸਿਆਣੇ ਸਮਝਦਾਰ ਵਿਅਕਤੀ ਹਨ, ਉਸ ਦਾ ਪਿਤਾ ਨਵੀਨ ਜੀ ਮੇਰਾ ਬਹੁਤ ਚੰਗਾ ਮਿੱਤਰ ਰਿਹਾ ਹੈ, ਉਸ ਦੇ ਕਹਿਣ ਤੇ ਮੇਰਾ ਵੀ ਯੋਗਦਾਨ ਰਿਹਾ ਹੈ ਭਾਰਤ ਭੂਸ਼ਣ ਨੂੰ ਮੀਡੀਆ ਵਿਚ ਲਿਆਉਣ ਦਾ। ਕਿਉਂਕਿ ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਕੱਢੇ ਗਏ ਅਖ਼ਬਾਰ ‘ਸੱਚ ਕਹੂੰ’ ਦਾ ਮੁੱਢਲਾ ਸੈੱਟਅਪ

‘ਸੱਚ ਕਹੂੰ’ ਅਖਬਾਰ ਲਈ ਪੱਤਰਕਾਰਾਂ ਦੀ ਨਿਯੁਕਤੀ ਕਰਨ ਸਮੇਂ ‘ਮੈਂ’

ਕਰਨ ਵਿਚ ਮੇਰਾ ਕਾਫ਼ੀ ਯੋਗਦਾਨ ਰਿਹਾ ਹੈ, ਸੱਚ ਕਹੂੰ ਦੀ ਪ੍ਰੈੱਸ ਕਮੇਟੀ ਪੱਤਰਕਾਰ ਨਿਯੁਕਤ ਕਰਨ ਵਾਲੀ ਕਮੇਟੀ ਵਿਚ ਮੈਂ ਵੀ ਸ਼ਾਮਲ ਸੀ। ਮੁੱਢਲੇ ਰੂਪ ਵਿਚ ਉਹ ਸੱਚ ਕਹੂੰ ਵਿਚ ਹੀ ਥੋੜ੍ਹਾ ਸਮਾਂ ਰਿਹਾ ਸੀ। ਉਸ ਤੋਂ ਬਾਅਦ ਉਸ ਨੇ ਹਿੰਦੁਸਤਾਨ ਟਾਈਮਜ਼ ਵਿਚ ਨਿਯੁਕਤੀ ਹਾਸਲ ਕਰ ਲਈ ਸੀ। ਆਪਣੇ ਪਿਤਾ ਨਵੀਨ ਵਾਂਗ ਚੰਗਾ ਤੇ ਸਿਆਣਾ ਮੁੰਡਾ ਹੈ ਭੂਸ਼ਣ ਅੱਜ ਵੀ,ਪਰ ਉਸ ਵੇਲੇ ਉਹ ਵੀ ਰੰਬਾਨੀ ਦੀਆਂ ਹੰਕਾਰ ਭਰੀਆਂ ਗੱਲਾਂ ਵਿਚ ਵਹਿ ਗਿਆ, ਉਸ ਨੇ ਆਪਣੇ ਇੰਚਾਰਜ ਵਿਸ਼ਾਲ ਰੰਬਾਨੀ ਦੀ ਮਾਤਹਿਤੀ ਵਿਚ ਇਸ ਕਾਰੇ ਵਿਚ ਸ਼ਮੂਲੀਅਤ ਕੀਤੀ। ਚਰਨਜੀਵ ਜੋਸ਼ੀ ਵੀ ਅਜਿਹੇ ਪਚੜੇ ਵਿਚ ਪੈਣ ਵਾਲਾ ਬੰਦਾ ਨਹੀਂ ਹੈ, ਪਰ ਇੱਧਰ ਵੀ ਜਸਪਾਲ ਢਿੱਲੋਂ ਦੀ ਕਥਿਤ ਸ਼ਹਿ ਲੱਗ ਰਹੀ ਸੀ।

ਕੰਵਰ ਬੇਦੀ ਦੀ ਪੱਗ ਫੁਕਰੇ ਧਾਲੀਵਾਲ ਨੇ ਲਾਹ ਦਿੱਤੀ ਸੀ। ਕਿਸੇ ਸਿੱਖ ਦੀ ਪੱਗ ਲਾਹੁਣ ਵਾਲਾ ਬੰਦਾ ਕਦੇ ਵੀ ਸਿੱਖ ਨਹੀਂ ਹੋ ਸਕਦਾ, ਕਿਉਂਕਿ ਪੱਗ ਹਰੇਕ ਸਿੱਖ ਲਈ ਗੁਰੂ ਦਾ ਸਤਿਕਾਰ ਹੈ। ਪੱਗ ਕਿਸੇ ਵੀ ਸਿਰ ਤੇ ਹੋਵੇ ਉਹ ਗੁਰੂ ਸਾਹਿਬ ਦੇ ਸਤਿਕਾਰ ਵਿਚ ਬੰਨੀ ਹੁੰਦੀ ਹੈ। ਦਸਤਾਰ ਗੁਰੂ ਸਾਹਿਬ ਨੇ ਦਿੱਤੀ ਹੈ ਬੜੀਆਂ ਕੁਰਬਾਨੀਆਂ ਤੇ ਆਪਣੇ ਪਰਿਵਾਰ ਵਾਰ ਕੇ। ਇਸ ਕਰਕੇ ਸਿਰ ਕਿਸੇ ਦਾ ਵੀ ਹੋਵੇ ਪਰ ਪੱਗ ਹਰ ਇਕ ਸਿੱਖ ਲਈ ਸਤਿਕਾਰ ਹੈ। ਉਹ ਸਤਿਕਾਰ ਗੁਰੂ ਜੀ ਲਈ ਹੁੰਦਾ ਹੈ। ਪਰ ਫੁਕਰਾ ਧਾਲੀਵਾਲ ਵਰਗੇ ਬਹੁਤ ਸਾਰੇ ਬੰਦੇ ਇਕ ਸਿੱਖ ਦੀ ਪੱਗ ਲਾਹੁਣ ਨੂੰ ਆਪਣਾ ਫ਼ਖਰ ਸਮਝਦੇ ਹਨ ਤੇ ਆਪਣੀ ਗਰਦਨ ਦੇ ਅੰਦਰ ਇਹ ਕਿੱਲਾ ਗੱਡ

ਸਰਦਾਰਾਂ ਦੀ ਪੱਗ ਲਾਉਣ ਵਾਲੇ ਸਰਦਾਰ ਨਹੀਂ ਗੱਦਾਰ ਹੁੰਦੇ

ਲੈਂਦੇ ਹਨ ਕਿ ‘ਮੈਂ ਉਸ ਦੀ ਪੱਗ ਲਾਹ ਦਿੱਤੀ।’ ਕਿਉਂਕਿ ਉਸ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੁੰਦਾ ਕਿ ਉਸ ਨੇ ਕਿਸੇ ਸਿੱਖ ਦੀ ਦਸਤਾਰ ਨਹੀਂ ਲਾਹੀ ਸਗੋਂ ਉਸ ਨੇ ਤਾਂ ਗੁਰੂ ਜੀ ਵੱਲੋਂ ਬਖ਼ਸ਼ੀ ਹੋਈ ਦਸਤਾਰ ਦੀ ਬੇਅਦਬੀ ਕੀਤੀ ਹੈ। ਫੁਕਰਾ ਧਾਲੀਵਾਲ ਤਾਂ ਮੇਰੀ ਪੱਗ ਲਾਹੁਣ ਦਾ ਝੂਠ ਵੀ ਪੱਤਰਕਾਰਾਂ ਵਿਚ ਫੈਲਾਉਂਦਾ ਰਿਹਾ ਹੈ। ‘ਸਰਮਾਏਦਾਰ ਸਿੱਖ ਸਮਾਜ’ ਆਪਣੇ ਦੁਸ਼ਮਣਾ ਦੀਆਂ ਪੱਗਾਂ ਲਾਹੁਣ ਵਿਚ ਫ਼ਖਰ ਮਹਿਸੂਸ ਕਰਦਾ ਹੈ। ਜਦ ਕਿ ਇਹ ਗੁਰੂ ਦੀ ਬੇਅਦਬੀ ਹੈ।

ਕੰਵਰ ਬੇਦੀ ਵੱਲ ਫੁਕਰਾ ਧਾਲੀਵਾਲ ਨੇ ਜਦੋਂ ਦੂਜਾ ਵਾਰ ਕੀਤਾ ਤਾਂ ਉਸ ਦੇ ਚਾਚੇ ਸੁਖਬੀਰ ਨੇ ਰੋਕ ਲਿਆ ਸੀ। ਪਰ ਭੇੜੀਆਂ ਵਿਚ ਫਸਿਆ ਹੋਇਆ ਇਕੱਲਾ ਸ਼ੇਰ ਕੀ ਕਰ ਸਕਦਾ ਹੈ, ਚਾਚੇ ਸੁਖਬੀਰ ਨੇ ਕੰਵਰ ਬੇਦੀ ਦਾ ਬਚਾਅ ਕੀਤਾ, ਸਿਧਾਂਤ ਕਹਿੰਦਾ ਹੈ ਕਿ ਜੇਕਰ ਦੁਸ਼ਮਣ ਦੀ ਗਿਣਤੀ ਜ਼ਿਆਦਾ ਹੋਵੇ ਤਾਂ ਉੱਥੋਂ ਸਿਆਣਪ ਮੁਕਾਬਲਾ ਕਰਨ ਦੀ ਨਹੀਂ ਸਗੋਂ ਉੱਥੋਂ ਬਚ ਕੇ ਨਿਕਲ ਜਾਣ ਦੀ ਹੁੰਦੀ ਹੈ, ਬਹਾਦਰੀ ਦਿਖਾਉਣ ਅਤੇ ਲੜਾਈ ਲੜਨ ਵਿਚ ਫ਼ਰਕ ਹੁੰਦਾ ਹੈ, ਬਹਾਦਰੀ ਅਤੇ ਬੇਵਕੂਫ਼ੀ ਵਿਚ ਥੋੜ੍ਹਾ ਜਿਹਾ ਹੀ ਫ਼ਰਕ ਹੈ ਦੋਵਾਂ ਦੀ ਰਾਸ਼ੀ ਇੱਕੋ ਹੀ ਹੈ। ਕੰਵਰ ਬੇਦੀ ਨੇ ਚਲਾਕੀ ਕੀਤੀ ਤੇ ਉਹ ਇਨ੍ਹਾਂ ਕੋਲੋਂ ਬਚ ਕੇ ਭੱਜ ਲਿਆ, ਨਾਲ ਹੀ ਚਰਚ ਹੈ ਉਸ ਚਰਚ ਵਿਚ ਕ੍ਰਿਸਮਿਸ ਦਾ ਪ੍ਰੋਗਰਾਮ ਚੱਲ ਰਿਹਾ ਸੀ ਉੱਥੇ ਕੰਵਰ ਬੇਦੀ ਜਾ ਕੇ ਛੁਪ ਗਿਆ। ਭਾਰਤ ਭੂਸ਼ਣ ਤੇ ਚਰਨਜੀਵ ਜੋਸ਼ੀ ਉਸ ਨੂੰ ਮਾਰਨ ਲਈ ਉਸ ਦੇ ਪਿੱਛੇ ਭੱਜੇ, ਗ਼ਨੀਮਤ ਇਹ ਰਹੀ ਕਿ ਕੰਵਰ ਬੇਦੀ ਦਾ ਇਹ ਕੋਈ ਜ਼ਿਆਦਾ ਨੁਕਸਾਨ ਨਹੀਂ ਕਰ ਸਕੇ। ਪਰ ਦਸਤਾਰ ਫੁਕਰਾ ਧਾਲੀਵਾਲ ਨੇ ਕੰਵਰ ਬੇਦੀ ਦੀ ਲਾਹ ਲਈ ਸੀ, ਉਹ ਹੁਣ ਫੁਕਰੇ ਧਾਲੀਵਾਲ ਦੇ ਹੱਥ ਵਿਚ ਹੀ ਸੀ। ਇਹ ਪਤਾ ਨਹੀਂ ਕਿਉਂ ਵਾਪਰਿਆ ਕਿ ਪ੍ਰਵੀਨ ਕੋਮਲ ਉੱਥੇ ਖੜਨ ਦੀ ਬਜਾਇ ਉੱਥੋਂ ਭੱਜ ਗਿਆ ਸੀ, ਪਤਾ ਇਹ ਵੀ ਲੱਗਾ ਕਿ ਪ੍ਰਵੀਨ ਕੋਮਲ ਕੋਲ ਤਾਂ ਆਪਣਾ ਲਾਇਸੰਸੀ ਪਿਸਤੌਲ ਵੀ ਸੀ, ਪਰ ਫਿਰ ਉਹ ਉੱਥੋਂ ਕਿਉਂ ਖਿਸਕਿਆ? ਜਸਪਾਲ ਢਿੱਲੋਂ ਖੜ੍ਹਾ ਦੇਖਦਾ ਰਿਹਾ। ਇਸ ਤੋਂ ਵੀ ਅਲੋਕਾਰੀ ਗੱਲ ਦੇਖਣ ਨੂੰ ਮਿਲੀ ਕਿ ਇੱਥੇ ਹੋਰ ਪੱਤਰਕਾਰ ਵੀ ਸਨ, ਪਰ ਦੁਖ ਨਾਲ ਲਿਖਣਾ ਪੈ ਰਿਹਾ ਹੈ ਇਕ ਵੀ ਅਜਿਹਾ ਪੱਤਰਕਾਰ ਸਾਹਮਣੇ ਨਹੀਂ ਆਇਆ, ਜਿਸ ਨੇ ਇਹ ਕਿਹਾ ਹੋਵੇ ਕਿ ‘‘ ਕੰਵਰ ਬੇਦੀ ਨਾਲ ਅਜਿਹਾ ਨਾ ਕਰੋ’’ ਸਾਰੇ ਪੱਤਰਕਾਰ ਗਿੱਦੜਾਂ ਦੇ ਝੁੰਡ ਵਾਂਗ ਇਸ ਲੜਾਈ ਨੂੰ ਦੇਖ ਰਹੇ ਸਨ। ਸਾਰੇ ਹੀ ‘‘ਮੂਕ ਦਰਸ਼ਕ’’! ਇਤਿਹਾਸ ਉਨ੍ਹਾਂ ਨੂੰ ਅੱਜ ਵੀ ਲਾਹਣਤਾ ਪਾਉਂਦਾ ਹੈ, ਕਿਉਂਕਿ ਹੋ ਰਹੇ ਜ਼ੁਲਮ ਨੂੰ ਖੜੇ ਹੋਕੇ ਦੇਖੀ ਜਾਣ ਵਾਲਾ ਵੀ ਜ਼ੁਲਮ ਕਰਨ ਵਾਲਿਆਂ ਦੇ ਨਾਲ ਹੀ ਸਹਿਮਤ ਹੁੰਦਾ ਹੈ। ਇਹ ਕਲੰਕ ਉੱਥੇ ਖੜੇ ਪਟਿਆਲਾ ਦੇ ਪੱਤਰਕਾਰਾਂ ਦੇ ਮੱਥੇ ’ਤੇ ਹਮੇਸ਼ਾ ਰਹੇਗਾ। ਬੜੀ ਕਮਾਲ ਦੀ ਅਲੋਕਾਰੀ ਗੱਲ ਇਹ ਸੀ ਕਿ ਸਾਰੇ ਪੱਤਰਕਾਰ ਲਿਖਣ ਵਾਲੇ ਸਨ, ਲਿਖਦੇ ਨੇ ਹਮੇਸ਼ਾ, ਅਲੋਚਨਾ ਵੀ ਹੁੰਦੀ ਹੈ, ਉਹ ਖ਼ਿਲਾਫ਼ ਵੀ ਲਿਖਦੇ ਹਨ, ਵੱਡੇ ਵੱਡੇ ਅਖ਼ਬਾਰਾਂ ਵਿਚ, ਵਿਸ਼ਾਲ ਰੰਬਾਨੀ ਤਾਂ ਛੋਟੇ ਅਖ਼ਬਾਰਾਂ ਦੇ ਪੱਤਰਕਾਰਾਂ ਨੂੰ ਪੱਤਰਕਾਰ ਹੀ ਨਹੀਂ ਮੰਨਦਾ, ਇਕ ਛੋਟੇ ਜਿਹੇ ਅਖ਼ਬਾਰ ਦੇ ਪੱਤਰਕਾਰ ਨੇ ਇਨ੍ਹਾਂ ਵੱਡੇ ਅਖ਼ਬਾਰਾਂ ਦੇ ਪੱਤਰਕਾਰਾਂ ਦੀਆਂ ਜੜ੍ਹਾਂ ਹਿਲਾ ਦਿੱਤੀਆਂ।

ਉਸ ਦਿਨ ਦੀ ਸੰਭਾਵਨਾ ਇਹ ਵੀ ਸੀ ਕਿ ਜੇਕਰ ਮੈਂ ਉਸ ਪ੍ਰੈੱਸ ਕਾਨਫ਼ਰੰਸ ਵਿਚ ਹੁੰਦਾ ਤਾਂ ਫੁਕਰਾ ਧਾਲੀਵਾਲ ਨੇ ਮਿਲੀ ਹੱਲਾਸ਼ੇਰੀ ਦਾ ਫ਼ਾਇਦਾ ਉਠਾਉਂਦਿਆਂ ਮੇਰੇ ਤੇ ਵੀ ਅਟੈਕ ਕਰਨਾ ਸੀ। ਪਰ ਮੈਂ ਕਿਸੇ ਹੋਰ ਸਟੋਰੀ ਵਿਚ ਉਲਝਿਆ ਹੋਣ ਕਰਕੇ ਉਸ ਪ੍ਰੈੱਸ ਕਾਨਫ਼ਰੰਸ ਵਿਚ ਨਾ ਗਿਆ।

ਕੰਵਰ ਬੇਦੀ ਚਰਚ ਤੋਂ ਬਾਹਰ ਆਇਆ ਤਾਂ ਉੱਥੇ ਇਕ ਬੌਬੀ ਨਾਮ ਦਾ ਬੰਦਾ ਉਸ ਦਾ ਜਾਣਕਾਰ ਆ ਗਿਆ, ਉਸ ਨੇ ਕੰਵਰ ਬੇਦੀ ਨੂੰ ਐਕਟਿਵਾ ਤੇ ਬਿਠਾਇਆ ਤਾਂ ਉਸ ਨੂੰ ਅਜੀਤਪਾਲ ਕੋਹਲੀ ਦੇ ਘਰ ਕੋਲ ਛੱਡ ਦਿੱਤਾ। ਉੱਥੋਂ ਕੰਵਰ ਬੇਦੀ ਮਿੰਟੂ ਦੀ ਦੁਕਾਨ ਵਿਚ ਪਹੁੰਚ ਗਿਆ, ਉੱਥੇ ਕੋਮਲ ਨੂੰ ਸ਼ਾਇਦ ਮਿੰਟੂ ਨੇ ਹੀ ਬੁਲਾਇਆ ਹੋਵੇ, ਉੱਥੇ ਪ੍ਰਵੀਨ ਕੋਮਲ ਵੀ ਪਹੁੰਚ ਗਿਆ, ਪ੍ਰਵੀਨ ਕੋਮਲ ਬੇਦੀ ਨੂੰ ਆਪਣੇ ਘਰ ਲੈ ਗਿਆ, ਉੱਥੇ ਉਸ ਦੀ ਸਾਰੀ ਕਹਾਣੀ ਦੀ ਵੀਡੀਓ ਬਣਾਈ। ਵੀਡੀਓ ਉਸ ਨੇ ਵਾਇਰਲ ਕਰ ਦਿੱਤੀ। ਜਿਸ ਨੂੰ ਡਿਲੀਟ ਕਰਾਉਣ ਲਈ ਕਥਿਤ ਵਿਸ਼ਾਲ ਰੰਬਾਨੀ ਗਰੁੱਪ ਨੇ ਬੜਾ ਜ਼ੋਰ ਲਗਾਇਆ.. ਪਰ ਪਰਵੀਨ ਕੋਮਲ ਨੇ ਕਥਿਤ ਡਿਲੀਟ ਨਹੀਂ ਕੀਤੀ ਸੀ।

ਪਰ ਸਾਨੂੰ ਜਦੋਂ ਹੀ ਪਤਾ ਲੱਗਾ ਤਾਂ ਅਸੀਂ ਸਰਕਟ ਹਾਊਸ ਵਿਚ ਜਾਣ ਲੱਗੇ ਤਾਂ ਸਾਨੂੰ ਸੁਨੇਹਾ ‌ਮਿਲਿਆ ਕਿ ਕੰਵਰ ਬੇਦੀ ਤਾਂ ਉੱਥੋਂ ਚਲਾ ਗਿਆ ਹੈ। ਤਾਂ ਹੁਣ ਸਾਡਾ ਕੰਮ ਸੀ ਕਿ ਕੰਵਰ ਬੇਦੀ ਨੂੰ ਲੱਭਣਾ। ਗੁਰਮੁਖ ਸਿੰਘ ਰੁਪਾਣਾ ਕੋਲ ਰਿਪੋਰਟ ਪਹੁੰਚ ਗਈ ਸੀ, ਉਸ ਨੇ ਕਿਹਾ ਕੰਵਰ ਬੇਦੀ ਦਾ ਉਹ ਬਹੁਤਾ ਨੁਕਸਾਨ ਨਹੀਂ ਕਰ ਸਕੇ, ਪਰ ਹਾਂ ਉਸ ਦੀ ਪੱਗ ਉਹ ਲਾਹ ਕੇ ਲੈ ਗਏ। 

ਕੰਵਰ ਬੇਦੀ ਉਸ ਵੇਲੇ ਦੇ ਮੇਅਰ ਜਸਪਾਲ ਪ੍ਰਧਾਨ ਦਾ ਮੀਡੀਆ ਸੰਭਾਲਦਾ ਸੀ, ਉਸ ਦੀਆਂ ਖ਼ਬਰਾਂ ਮੀਡੀਆ ਨੂੰ ਭੇਜਦਾ ਸੀ,  ਇਸੇ ਕਰਕੇ ਰੰਬਾਨੀ ਫ਼ੋਨ ਕਾਲ ਧਮਕੀ ਵਿਚ ਜਸਪਾਲ ਦਾ ਪ੍ਰਧਾਨ ਦਾ ਜ਼ਿਕਰ ਵੀ ਕਰਦਾ ਹੈ,  ਬਾਅਦ ਵਿਚ ਵਿਸ਼ਾਲ ਰੰਬਾਨੀ ਨੇ ਜਸਪਾਲ ਪ੍ਰਧਾਨ ਤੇ ਸਿਕੰਦਰ ਮਲੂਕਾ ਦੇ ਖ਼ਿਲਾਫ਼ ਇਕ ਫ਼ਰਜ਼ੀ ਖ਼ਬਰ ਹਿੰਦੁਸਤਾਨ ਟਾਈਮਜ਼ (ਐਚਟੀ) ਵਿਚ ਲਗਾਈ, ਉਸ ਬਾਰੇ

ਜਸਪਾਲ ਸਿੰਘ ਪ੍ਰਧਾਨ

ਸਿਕੰਦਰ ਮਾਲੂਕਾ ਨੇ ਕਥਿਤ ਉਸ ਨੂੰ ਤੇ ਐਚਟੀ ਨੂੰ ਨੋਟਿਸ ਭੇਜਿਆ। ਉਸ ਤੋਂ ਬਾਅਦ ਇਕ ਦਿਨ ਸਿਕੰਦਰ ਮਲੂਕਾ ਜਸਪਾਲ ਪ੍ਰਧਾਨ ਦੇ ਘਰ ਆਇਆ, ਉਨ੍ਹਾਂ ਪ੍ਰੈੱਸ ਕਾਨਫ਼ਰੰਸ ਕੀਤੀ ਤਾਂ ਕਥਿਤ ਤੌਰ ਤੇ ਵਿਸ਼ਾਲ ਰੰਬਾਨੀ ਨੇ ਬਾਅਦ ਵਿਚ (ਬਕੌਲ ਕੰਵਰ ਬੇਦੀ) ਸਿਕੰਦਰ ਮਾਲੂਕਾ ਤੇ ਮੇਅਰ ਜਸਪਾਲ ਪ੍ਰਧਾਨ ਕੋਲੋਂ ਮਾਫ਼ੀ ਮੰਗੀ ਤੇ ਉਨ੍ਹਾਂ ਨੂੰ ਮਨਾਇਆ। ਉਸੇ ਤਰ੍ਹਾਂ ਜਿਵੇਂ ਵਿਸ਼ਾਲ ਰੰਬਾਨੀ ਦੇ ਹਿੰਦੁਸਤਾਨ ਟਾਈਮਜ਼ ਵਿਚ ਉਸ ਦੇ ਆਕਾ ਰਮੇਸ਼ ਵਿਨਾਇਕ ਨੇ ਬਿਕਰਮ ਸਿੰਘ ਮਜੀਠੀਆ ਤੋਂ ਮਾਫ਼ੀ ਮੰਗੀ ਸੀ, ਮਾਫ਼ੀ ਮੰਗਣਾ ਵਾਲਾ ਜੇਕਰ ਉਸ ਦਾ ਉਸਤਾਦ ਹੀ ਹੈ ਤਾਂ ਫਿਰ ਉਸ ਨੂੰ ਕੀ ਫ਼ਰਕ ਪੈਂਦਾ ਹੈ। ਬੜੇ ਦੁਖ ਤੇ ਕਮਾਲ ਦੀ ਗੱਲ ਹੈ ਕਿ ਪੱਤਰਕਾਰੀ ਨੂੰ ਕਿੱਦਾਂ ਵਰਤਦੇ ਨੇ ਇਹ ਲੋਕ, ਤੇ ਸਿਆਸੀ ਤੇ ਬਿਊਰੋਕਰੇਟ ਇਨ੍ਹਾਂ ਤੋਂ ਡਰਦੇ ਹਨ। 

ਕੰਵਰ ਬੇਦੀ ਨੇ ਆਪਣੇ ’ਤੇ ਅਟੈਕ ਦੀ ਦਰਖਾਸਤ ਥਾਣੇ ਵਿਚ ਦੇ ਦਿੱਤੀ ਅਰਬਨ ਅਸਟੇਟ ਥਾਣੇ ਦਾ ਇੰਚਾਰਜ ਸ. ਜੈਜ਼ੀ ਸੀ, ਪਟਿਆਲਾ ਦਾ ਐਸਐਸਪੀ ਗੁਰਮੀਤ ਚੌਹਾਨ ਸੀ, ਐੱਸ ਪੀ ਸਿਟੀ ਜਸਕਰਨ ਸਿੰਘ ਤੇਜਾ

ਐਸਪੀ ਪ੍ਰਿਤਪਾਲ ਸਿੰਘ ਥਿੰਦ ਹੁੰਦੇ ਸਨ। ਡੀ ਸੀ ਵਰੁਣ ਰੁਜ਼ਮ (30-5-2014 ਤੋਂ 2-2-2016) ਹੁੰਦੇ ਸਨ। 

ਮਾਮਲਾ ਕਾਫ਼ੀ ਗੰਭੀਰ ਬਣ ਗਿਆ ਸੀ, ਕੰਵਰ ਬੇਦੀ ਅਨੁਸਾਰ ਪੁਲੀਸ ਨੂੰ ਸੰਭਾਲਣ ਦੀ ਡਿਊਟੀ ਮੁਕੰਮਲ ਤੌਰ ਤੇ ਕਥਿਤ ਜਸਪਾਲ ਸਿੰਘ ਢਿੱਲੋਂ ਦੀ ਲਗਾਈ ਗਈ ਸੀ, ਭਾਵੇਂ ਜਸਪਾਲ ਢਿੱਲੋਂ ਇਸ ਤੋਂ ਇਨਕਾਰ ਕਰਦੇ ਹਨ। ਪਰ ਕੰਵਰ ਬੇਦੀ ਦਾ ਦੋਸ਼ ਹੈ ਕਿ  ਜਸਪਾਲ ਢਿੱਲੋਂ ਹੀ ਪੂਰਾ ਸਾਜਿਸ਼ ਘਾੜਾ ਸੀ। ਜਿੱਥੇ ਵਿਸ਼ਾਲ ਰੰਬਾਨੀ ਮੁੱਖ ਤੌਰ ਤੇ ਪੁਲੀਸ ਨੂੰ ਸੰਭਾਲਣ ਲਈ ਕੰਮ ਕਰ ਰਿਹਾ ਸੀ ਪਰ ਅਸਲੀ ਰੋਲ ਜਸਪਾਲ ਢਿੱਲੋਂ ਦਾ ਹੀ ਸੀ, ਕੰਵਰ ਬੇਦੀ ਨੇ ਕਿਹਾ ਕਿ ਜਸਪਾਲ ਢਿੱਲੋਂ ਦਾ ਨਾਮ ਉਹ ਐਫਆਈਆਰ ਵਿਚ ਲਿਖਾਉਣਾ ਚਾਹੁੰਦਾ ਸੀ, ਪਰ ਉਸ ਦਾ ਨਾਮ ਪੁਲੀਸ ਨੇ ਨਾ ਲਿਖਿਆ, ਜਿਸ ਦਾ ਉਸ ਨੂੰ ਬਾਅਦ ਵਿਚ ਪਤਾ ਲੱਗਾ। ਜਸਪਾਲ ਢਿੱਲੋਂ ਦੀ ਪੁਲੀਸ ਦੇ ਵੱਡੇ ਅਧਿਕਾਰੀਆਂ ਨਾਲ ਕਥਿਤ ਬਹੁਤ ਜ਼ਿਆਦਾ ਮਿੱਤਰਤਾ ਸੀ, ਪਟਿਆਲਾ ਦੇ ਪੱਤਰਕਾਰਾਂ ਵਿਚ ਇਹ ‘ਓਪਨ ਸਿਕਰੇਟ’ ਹੈ। ਜਸਪਾਲ ਸਿੰਘ ਢਿੱਲੋਂ ਡੀਪੀਆਰਓ  ਉਜਾਗਰ ਸਿੰਘ ਦਾ ਖ਼ਾਸ ਸੀ, ਜਸਪਾਲ ਸਿੰਘ ਢਿੱਲੋਂ ਪਰਮਰਾਜ ਉਮਰਾਨੰਗਲ (ਪੀਪੀਐਸ ਤੋਂ ਆਈਪੀਐਸ ਬਣੇ) ਦਾ ਖ਼ਾਸ ਸੀ, ਹੋਰ ਵੀ ਪੁਲੀਸ ਅਧਿਕਾਰੀਆਂ ਨਾਲ ਉਸ ਦੀ ਉੱਠਣੀ ਬੈਠਣੀ ਸੀ, ਮਿੱਤਰਤਾ ਰਹੀ ਹੈ, ਢਿੱਲੋਂ ਪੁਲੀਸ ਦੇ ਕਈ ਸਪਲੀਮੈਂਟ ਵੀ ਅਜੀਤ ਅਖ਼ਬਾਰ ਵਿਚ ਪ੍ਰਕਾਸ਼ਿਤ ਕਰ ਚੁੱਕਿਆ ਸੀ। ਪੁਲੀਸ ਦੇ ਸਪਲੀਮੈਂਟ ਕੱਢਣ ਵਾਲੇ ਪੱਤਰਕਾਰਾਂ ਨੂੰ ਸੰਵੇਦਨਸ਼ੀਲ ਆਦਰਸ਼ਵਾਦੀ ਪੱਤਰਕਾਰਾਂ ਵੱਲੋਂ ‘ਲੋਕ ਹਿਤ’ ਦੇ ਪੱਤਰਕਾਰਾਂ ਦੀ ‘ਟਰਮ’ ਵਿਚ ਨਹੀਂ ਲਿਆ ਜਾਂਦਾ, ਸਗੋਂ ਆਦਰਸ਼ਵਾਦੀ ਪੱਤਰਕਾਰਾਂ ਸਮੇਤ ਆਮ ਸੰਵੇਦਨਸ਼ੀਲ ਲੋਕਾਂ ਵਿਚ ਪੁਲੀਸ ਦੇ ਸਪਲੀਮੈਂਟ ਕੱਢਣ ਵਾਲੇ ਪੱਤਰਕਾਰ ਨੂੰ ਪੁਲੀਸ ਦਾ ਚਮਚਾ ਆਮ ਕਿਹਾ ਜਾਂਦਾ ਹੈ (ਪਰ ਪੰਜਾਬੀ ਪੱਤਰਕਾਰਾਂ ਦੀ ਇਹ ਤਰਾਸਦੀ ਹੈ ਕਿ ਉਹ ਇਹ ਕਰਨ ਲਈ ਵੀ ਮਜਬੂਰ ਹੁੰਦੇ ਹਨ-ਲੋਕ ਤੇ ਪੱਤਰਕਾਰ ਜੋ ਮਰਜ਼ੀ ਕਹਿਣ) । ਪੁਲੀਸ ਦੇ ਸਪਲੀਮੈਂਟ ਕੱਢਣ ਵਾਲੇ ਪੱਤਰਕਾਰ ਪੁਲੀਸ ਦਾ ਹੀ ਪੱਖ ਕਰਦੇ ਹਨ, ਇਹ ਸੁਭਾਵਕ ਹੈ। ਇਸੇ ਕਰਕੇ ਜਸਪਾਲ ਸਿੰਘ ਢਿੱਲੋਂ ਹਮੇਸ਼ਾ ਹੀ ਪੁਲੀਸ ਦੇ ਹਿਤ ਵਿਚ ਹੀ

ਜਸਪਾਲ ਸਿੰਘ ਢਿੱਲੋਂ ਤੇ ਲੇਖਕ

ਭੁਗਤਦਾ ਰਿਹਾ ਹੈ, ਇਹ ਸੁਭਾਵਕ ਹੈ ਕਿ ਉਸ ਦੀ ਪੁਲੀਸ ਅਧਿਕਾਰੀ ਵੀ ਪੂਰੀ ਮੰਨਦੇ ਸਨ। ਕੰਵਰ ਬੇਦੀ ਅਨੁਸਾਰ ਜਸਪਾਲ ਸਿੰਘ ਢਿੱਲੋਂ ਨੇ ਵਿਸ਼ਾਲ ਰੰਬਾਨੀ ਗਰੁੱਪ ਨੂੰ ਬਚਾਉਣ ਲਈ ਪੂਰੀ ਤਾਕਤ ਝੋਕ ਦਿੱਤੀ ਸੀ, (ਜਸਪਾਲ ਢਿੱਲੋਂ ਨੂੰ ਇਸ ਦਾ ਇਨਾਮ ਉਸ ਨੂੰ ਪਟਿਆਲਾ ਮੀਡੀਆ ਕਲੱਬ ਦਾ ਜਨਰਲ ਸਕੱਤਰ ਬਣਾ ਕੇ ਦਿੱਤਾ ਗਿਆ ਸੀ-ਕੁੱਝ ਲੋਕ ਸੋਚਣਗੇ ਕਿ ਜਸਪਾਲ ਸਿੰਘ ਢਿੱਲੋਂ ਦੇ ਖ਼ਿਲਾਫ਼ ਲਿਖਿਆ ਜਾ ਰਿਹਾ ਹੈ ਨਹੀਂ ਜੀ ਜਸਪਾਲ ਢਿੱਲੋਂ ਮੇਰਾ ਮਿੱਤਰ ਹੈ, ਪਰ ਇਤਿਹਾਸ ਲਿਖ ਰਿਹਾ ਹਾਂ ਜਿਸ ਵਿਚ ਮੈਂ ਖ਼ੁਦ ਨੂੰ ਵੀ ਨਹੀਂ ਬਖ਼ਸ਼ ਰਿਹਾ ਜੋ ਤੱਥ ਹਨ ਉਨ੍ਹਾਂ ਅਨੁਸਾਰ ਹੀ ਲਿਖ ਰਿਹਾ ਹਾਂ) ਪਰ ਪੁਲੀਸ ਇਸ ਮਾਮਲੇ ਵਿਚ ਆਪਣਾ ਸਿਰ ਨਹੀਂ ਫਸਾਉਣਾ ਚਾਹੁੰਦੀ ਸੀ। ਕੰਵਰ ਬੇਦੀ ਦੀ ਕੁੱਟਮਾਰ ਦਾ ਮੈਂ ਵੀ ਵਿਰੋਧੀ ਸੀ, ਮਨਦੀਪ ਜੋਸਨ ਤੇ ਹੋਰ ਵੀ ਕਈ ਪੱਤਰਕਾਰ, ਅਸੀਂ ਗੁਰਮੀਤ ਚੌਹਾਨ ਐਸਐਸਪੀ ਕੋਲ ਗਏ ਸੀ, ਪਰ ਉਸ ਨੇ ਕੋਈ ਜ਼ਿਆਦਾ ਤਵੱਜੋ ਨਹੀਂ ਦਿੱਤੀ, ਪਰ ਇਸ ਕੇਸ ਵਿਚ ਡੀ ਸੀ ਵਰੁਣ ਰੁਜ਼ਮ ਆਈਏ ਐੱਸ ਨੇ ਦਿਲਚਸਪੀ ਲਈ ਸੀ, ਸ਼ਾਇਦ ਡੀ ਸੀ ਦਾ ਹੀ ਕਹਿਣਾ ਹੋਵੇਗਾ ਤਾਂ ਐਸਪੀ ਸਿਟੀ ਜਸਕਰਨ ਸਿੰਘ ਤੇਜਾ, ਐਸਪੀ ਪ੍ਰਿਤਪਾਲ ਸਿੰਘ ਥਿੰਦ ਨੇ ਵੀ ਇਸ ਕੇਸ ਵਿਚ ਤਵੱਜੋ ਦਿੱਤੀ ਸੀ, ਇਕ ਦਿਨ ਐਸਪੀ ਸਿਟੀ ਤੇਜਾ ਨੇ ਵਿਸ਼ਾਲ ਰੰਬਾਨੀ ਗਰੁੱਪ ਨੂੰ ਬੁਲਾ ਕੇ ਕਿਹਾ ਸੀ, ‘‘ਤੁਸੀਂ ਕੰਵਰ ਬੇਦੀ ਦੇ ਘਰ ਜਾਓ, ਉਸ ਤੋਂ ਮਾਫ਼ੀ ਮੰਗੋ, ਉਸ ਨੂੰ ਨਵੀਂ ਪੱਗ ਦੇ ਕੇ ਆਓ.. ਜੇਕਰ ਉਹ ਮੰਨ ਜਾਵੇ ਤਾਂ ਬਚ ਜਾਓਗੇ ਨਹੀਂ ਤਾਂ ਤੁਸੀਂ ਉਸ ਦੀ  ਦਸਤਾਰ ਲਾਹੀ ਹੈ, 295ਏ ਦਾ ਕੇਸ ਦਰਜ ਹੋ ਸਕਦਾ ਹੈ, ਜਦੋਂ ਤੱਕ ਕੇਸ ਸਾਡੇ ਕੋਲ ਹੈ ਅਸੀਂ ਬਚਾ ਲਵਾਂਗੇ ਪਰ ਜੇਕਰ ਇਹ ਕੇਸ ਸਾਡੇ ਕੋਲੋਂ ਬਾਹਰ ਨਿਕਲ ਗਿਆ ਤਾਂ ਤੁਹਾਨੂੰ ਕੋਈ ਨਹੀਂ ਬਚਾ ਸਕੇਗਾ’’  ਉਸ ਤੋਂ ਬਾਅਦ ਕੰਵਰ ਬੇਦੀ ਨੂੰ ਵੱਖ ਵੱਖ ਪੱਤਰਕਾਰਾਂ ਨੇ ਫ਼ੋਨ ਕੀਤਾ, ਪਰ ਉਸ ਤੋਂ ਬਾਅਦ ਕੰਵਰ ਬੇਦੀ ਨੇ ਉਨ੍ਹਾਂ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ। ਹੁਣ ਪੁਲੀਸ ਪੂਰੀ ਤਰ੍ਹਾਂ ਮੁਲਜ਼ਮ ਪੱਤਰਕਾਰਾਂ ਦਾ ਪੱਖ ਕਰ ਰਹੀ ਸੀ। ਅਸੀਂ ਵਾਰ ਵਾਰ ਐਸਐਸਪੀ ਨੂੰ ਡੀ ਸੀ ਨੂੰ ਮਿਲਣ ਜਾ ਰਹੇ ਸੀ, ਅਸੀਂ ਡੀ ਸੀ ਦਫ਼ਤਰ ਦੇ ਬਾਹਰ ਖੜੇ ਸੀ, ਕਿ ਸਾਡੇ ਇਕ ਸਾਥੀ ਕੋਲ ਵਿਸ਼ਾਲ ਰੰਬਾਨੀ ਦਾ ਫ਼ੋਨ ਆਇਆ, ਉਹ ਕਹਿ ਰਿਹਾ ਸੀ ਕਿ ‘‘ਸਾਨੂੰ ਪਤਾ ਹੈ ਕਿ ਤੁਸੀਂ ਡੀ ਸੀ ਤੇ ਐਸਐਸਪੀ ਨੂੰ ‌ਮਿਲਣ ਲਈ ਖੜੇ ਹੋ, ਧਾਲੀਵਾਲ ਦਾ ਦੁਸ਼ਮਣ ਹੈ ਗੁਰਨਾਮ ਸਿੰਘ ਅਕੀਦਾ, ਉਹ ਉਸ ’ਤੇ ਅਟੈਕ ਕਰੇਗਾ, ਹੁਣੇ ਹੀ ਆ ਰਿਹਾ ਹੈ,’’ ਇਹ ਗੱਲ ਸਾਡੇ ਸਾਥੀ ਨੇ ਸਾਨੂੰ ਦੱਸੀ ਤਾਂ ਅਸੀਂ ਸਲਾਹ ਕੀਤੀ ਕਿ ਹੁਣ ਕੀ ਕੀਤਾ ਜਾਵੇ? ਤਾਂ ਸਭ ਨੇ ਇੱਥੇ ਸਮਝਦਾਰੀ ਦਿਖਾਈ ਤੇ ਉਹ ਕਹਿਣ ਲੱਗੇ ਕਿ ਆਪਾਂ ਕਿਸੇ ਵੀ ਤਰ੍ਹਾਂ ਦੀ ਲੜਾਈ ਵਿਚ ਨਹੀਂ ਪਵਾਂਗੇ, ਸਾਰੇ ਸਹਿਮਤ ਹੋ ਗਏ ਕਿ ‘ਸਾਡਾ ਕੰਮ ਪਬਲਿਕ ਥਾਂ ਤੇ ਲੜਨਾ ਨਹੀਂ ਹੈ, ਸਾਡਾ ਕੰਮ ਕਾਨੂੰਨੀ ਲੜਾਈ ਲੜਨਾ ਹੈ’ ਅਸਲ ਵਿਚ ਵਿਸ਼ਾਲ ਰੰਬਾਨੀ ਦਾ ਇਹ ਟੈਕਟ ਸੀ ਕਿ ਅਸੀਂ ਐਸਐਸਪੀ ਡੀ ਸੀ ਨੂੰ ਨਾ ਮਿਲ ਸਕੀਏ, ਵਿਸ਼ਾਲ ਰੰਬਾਨੀ ਦੇ ਦਿਮਾਗ਼ ਦੀ ਦਾਦ ਦੇਣੀ ਬਣਦੀ ਹੈ ਕਿ ਦੁਸ਼ਮਣ ਨੂੰ ਉਹ ਕਿਵੇਂ ਭੁਲੇਖਿਆਂ ਵਿਚ ਪਾ ਕੇ ਆਪਣਾ ਉੱਲੂ ਸਿੱਧਾ ਕਰ ਰਿਹਾ ਸੀ। 

ਪੁਲੀਸ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਸੀ, ਜਦ ਕਿ ਥਾਣੇ ਵਿਚ ਦਿੱਤੀ ਸ਼ਿਕਾਇਤ ਸਿੱਧੇ ਤੌਰ ਤੇ ਨਾਮ ਵਿਸ਼ਾਲ ਰੰਬਾਨੀ, ਫੁਕਰਾ ਧਾਲੀਵਾਲ, ਚਰਨਜੀਵ ਜੋਸ਼ੀ, ਭਾਰਤ ਭੂਸ਼ਣ ਦਾ ਦਰਜ ਸੀ। 

ਆਖ਼ਿਰ ਕੰਵਰ ਬੇਦੀ ਨੂੰ ਇਹ ਕੇਸ ਅਦਾਲਤ ਵਿਚ ਲੈ ਕੇ ਜਾਣਾ ਪਿਆ। ਉੱਥੇ ਵੀ ਉਸ ਦੀ ਵਕਾਲਤ ਦੀ ਲੜਾਈ ਗਗਨਦੀਪ ਘੀੜੇ ਨੇ ਹੀ ਲੜੀ। ਗਗਨਦੀਪ ਘੀੜਾ ਹੀ ਇਕ ਅਜਿਹਾ ਵਕੀਲ ਉੱਭਰ ਕੇ ਸਾਹਮਣੇ ਆਇਆ ਸੀ ਕਿ ਵਿਸ਼ਾਲ

ਐਡਵੋਕੇਟ ਗਗਨਦੀਪ ਘੀੜੇ

ਰੰਬਾਨੀ ਵਰਗੇ ਗਰੁੱਪ ਦੇ ਖ਼ਿਲਾਫ਼ ਲੜਨ ਦਾ ਜੇਰਾ ਰੱਖਦਾ ਸੀ, ਭਾਵੇਂ ਉਸ ਨੂੰ ਵੀ ਬਦਨਾਮ ਕਰਨ ਲਈ ਇਹ ਗੱਲ ਫੈਲਾਈ ਗਈ ਕਿ ਗਗਨਦੀਪ ਘੀੜੇ ਨਾਲ ਉਨ੍ਹਾਂ ਦੀ ਮੀ‌ਟਿੰਗ ਹੋ ਗਈ ਹੈ ਪਰ ਉਹ ਹੁਣ ਸਾਡੇ ਖ਼ਿਲਾਫ਼ ਕੋਈ ਜ਼ਿਆਦਾ ਕਾਰਵਾਈ ਨਹੀਂ ਕਰੇਗਾ। ਜਦ ‌ਕਿ ਇਹ ਕੋਰਾ ਝੂਠ ਸੀ। 

ਪੁਲੀਸ ਨੇ ਕੰਵਰ ਬੇਦੀ ਦੇ ਪੱਖ ਵਿਚ ਕੁਝ ਨਾ ਕੀਤਾ, ਵਿਸ਼ਾਲ ਰੰਬਾਨੀ ਵੱਲੋਂ ਜੱਜ ਨੂੰ ਵੀ ਆਪਣੇ ਪੱਖ ਵਿਚ ਹੋਣ ਦੀਆਂ ਭਰਾਂਤੀਆਂ ਫੈਲਾਈਆਂ ਜਾ ਰਹੀਆਂ ਸਨ। ਕੀ ਜੱਜ ਨਾਲ ਵਿਸ਼ਾਲ ਰੰਬਾਨੀ ਦੀ ਮਿਲਣੀ ਹੋਈ ਸੀ? ਇਹ ਸੱਚ ਹੈ ਜਾਂ ਝੂਠ ਹੈ ਇਸ ਬਾਰੇ ਅਸੀਂ ਇੱਥੇ ਪੁਸ਼ਟੀ ਨਹੀਂ ਕਰਦੇ। ਪਰ ਪਟਿਆਲਾ ਦੇ ਲੀਡਰਾਂ, ਬਿਊਰੋਕਰੇਸੀ ਤੇ ਪੁਲੀਸ ਵਿਚ ਇਸ ਦੀ ਚਰਚਾ ਸੀ। ਵਿਸ਼ਾਲ ਰੰਬਾਨੀ ਗਰੁੱਪ ਦੀ ਪੂਰੀ ਚੜ੍ਹਤ ਸੀ।

ਅਸੀਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਕ ਚਿੱਠੀ ਲਿਖੀ ਸੀ, ਜਿਸ ਵਿਚ ਕੰਵਰ ਬੇਦੀ ਦੀ ਦਸਤਾਰ ਲਾਹੁਣ ਦਾ ਜ਼ਿਕਰ ਸੀ। ਪਰ ਉਸ ਚਿੱਠੀ ਦਾ ਜਵਾਬ ਅੱਜ ਤੱਕ ਸਾਡੇ ਕੋਲ ਨਹੀਂ ਆਇਆ, ਜਾਂ ਤਾਂ ਉਨ੍ਹਾਂ ਕੋਲ ਚਿੱਠੀ ਪੁੱਜੀ ਨਹੀਂ ਜਾਂ ਫਿਰ ਪੰਥਕ ਬੇਅਦਬੀ ਬਾਰੇ ਤਖ਼ਤ ਦੇ ਜਥੇਦਾਰ ਸਾਹਿਬਾਨ ਨੂੰ ਕੋਈ ਬਹੁਤੀ ਚਿੰਤਾ ਨਹੀਂ ਸੀ, ਪਟਿਆਲਾ ਦੇ ਲੀਡਰਾਂ ਵਿਚ ਪ੍ਰੋ. ਕਿਰਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਵਰਗੇ ਵੀ ਵਿਸ਼ਾਲ ਰੰਬਾਨੀ ਦੇ ਨਾਲ ਹੀ ਖੜੇ ਨਜ਼ਰ ਆਏ ਜਦ ਕਿ ਕੰਵਰ ਬੇਦੀ ਤਾਂ ਪ੍ਰੋ. ਬਡੂੰਗਰ ਦੇ ਹਰ ਸਮੇਂ ਨਾਲ ਰਹਿੰਦਾ ਸੀ। 


ਬਾਕੀ ਅਗਲੇ ਭਾਗ ਵਿਚ... ਪੜ੍ਹਦੇ ਰਹੋ ਹੁਣ ਆਖ਼ਰੀ ਕਾਂਡ ਚੱਲ ਰਹੇ ਹਨ... ਬੜੇ ਦਿਲਚਸਪ ਤੇ ਹੈਰਾਨੀ ਜਨਕ ਹਨ...


ਨੋਟ : ਹੋ ਸਕਦਾ ਹੈ ਕਿ ਪੱਤਰਕਾਰੀ ਦਾ ਇਤਿਹਾਸ ਲਿਖਣ ਲੱਗਿਆਂ ਕਿਤੇ ਕੋਈ ਸੂਚਨਾ ਜਾਂ ਘਟਨਾ ਗ਼ਲਤ ਲਿਖ ਦਿੱਤੀ ਹੋਵੇ, ਸ਼ਾਇਦ ਜਿਸ ਦੀ ਸੂਚਨਾ ਮੇਰੇ ਕੋਲ ਅਧੂਰੀ ਹੋਵੇ, ਕਿਸੇ ਕੋਲ ਹੋਰ ਜਾਣਕਾਰੀ ਹੋਵੇ ਜਾਂ ਫਿਰ ਸਹੀ ਘਟਨਾ ਦਾ ਵੇਰਵਾ ਹੋਵੇ ਤਾਂ ਕਿਰਪਾ ਕਰਕੇ ਬਲਾਗ ਦੇ ਹੇਠਾਂ ਟਿੱਪਣੀ ਕਰ ਸਕਦਾ ਹੈ, ਜਾਂ ਮੇਰੇ ਹੇਠਾਂ ਦਿੱਤੇ ਮੋਬਾਇਲ ਨੰਬਰ ਤੇ ਫ਼ੋਨ ਕਰਕੇ ਦੱਸ ਸਕਦਾ ਹੈ। ਬਲਾਗ ਵਿਚ ਸੋਧ ਕੀਤੀ ਜਾਵੇਗੀ, ਕੋਈ ਵੀ ਗੱਲ ਆਖ਼ਰੀ ਸੱਚ ਨਹੀਂ ਹੁੰਦੀ। ਇਤਿਹਾਸਕ ਘਟਨਾਵਾਂ ਵਿਚ ਕੁਝ ਮਿੱਤਰਾਂ ਦੋਸਤਾਂ ਨੂੰ ਗ਼ੁੱਸਾ ਵੀ ਆ ਸਕਦਾ ਹੈ ਮੈਂ ਉਨ੍ਹਾਂ ਤੋਂ ਮਾਫ਼ੀ ਮੰਗਦਾ ਹਾਂ...


ਮੇਰਾ ਮੋਬਾਇਲ ਨੰਬਰ : 8146001100


ਪਟਿਆਲਾ ਵਿਚ ਵਿਸ਼ਾਲ ਰੰਬਾਨੀ ਦੀ ਚੜਾਈ ਦਾ ਪਤਨ ਸ਼ੁਰੂ ਕੀਤਾ ‘ਗੁਰਪ੍ਰੀਤ ਸਿੰਘ ਚੱਠਾ’ ਗਰੁੱਪ ਨੇ

ਰਵੇਲ ਸਿੰਘ ਭਿੰਡਰ, ਅਮਨ ਸੂਦ, ਸਰਬਜੀਤ ਭੰਗੂ, ਗਗਨ ਤੇਜਾ, ਨਵਦੀਪ ਢੀਂਗਰਾ, ਪਰਮੀਤ ਸਿੰਘ ਬਣੇ ਪ੍ਰਧਾਨ ਪੱਤਰਕਾਰੀ ਦਾ ਇਤਿਹਾਸ ਭਾਗ -24 ਲੇਖਕ : ਗੁਰਨਾਮ ਸਿੰਘ ਅਕੀਦਾ ਗੁਰ...