ਪੱਤਰਕਾਰੀ ਦਾ ਇਤਿਹਾਸ ਭਾਗ -17
ਦੇਸ਼ ਦੁਨੀਆ ਦੀ ਤਕਦੀਰ ਲਿਖਣ ਵਾਲੇ ਪੱਤਰਕਾਰ ਆਪਣੀ ਤਕਦੀਰ ਲਿਖਣ ਵੇਲੇ ਧੋਖਾ ਖਾ ਗਏ...
ਲੇਖਕ : ਗੁਰਨਾਮ ਸਿੰਘ ਅਕੀਦਾ
ਜਾਰੀ ਕੀਤੇ ਸਨ, ਜਿਸ ਦਾ ਬਾ-ਸਬੂਤ ਇਕ ਖੋਜ ਭਰਪੂਰ ਲੇਖ ਇੱਥੇ ਪੋਸਟ ਵੀ ਕਰ ਰਹੇ ਹਾਂ। ਲਾਹੌਰ ਮਾਝੇ ਦਾ ਇਲਾਕਾ ਹੀ ਹੈ, ਜਿੱਥੇ ਨਨਕਾਣਾ ਸਾਹਿਬ ਵਿਚ ਮਹੰਤਾਂ ਨੇ ਅਨੇਕਾਂ ਸਿੱਖਾਂ ਦੇ ਕਤਲ ਕੀਤੇ ਤੇ ਸਿੱਖ ਬੀਬੀਆਂ ਨਾਲ ਮਾੜਾ ਕੀਤਾ, ਮਾਝੇ ਵਿਚ ਜਿੱਥੇ ਗੁਰੂ ਸਾਹਿਬਾਨ ਨੇ ਸ੍ਰੀ ਦਰਬਾਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਤੋਂ ਰਖਵਾਈ, ਜਿੱਥੇ ਨਕਸਲਾਈਟ ਇੰਟਰੋਗੇਸ਼ਨ ਸੈਂਟਰ ਵਿਚ ਨਕਸਲਾਈਟਾਂ ਨੂੰ ਕੋਹ-ਕੋਹ ਕੇ ਮਾਰਿਆ ਗਿਆ। ਨਨਕਾਣਾ ਸਾਹਿਬ ਵਿਚ ਮਾਝੇ ਵਿਚ ਹੀ ਆਉਂਦਾ ਹੈ ਜਿੱਥੇ ਮਹੰਤ ਨੇ ਅਨੇਕਾਂ ਸਿੱਖਾਂ ਦਾ ਕਤਲੇਆਮ ਕੀਤਾ। ਗੁਰੂ ਕਾ ਬਾਗ਼ ਮੋਰਚਾ ਵੀ ਇੱਥੇ ਹੀ ਲੱਗਿਆ ਸੀ। ਇੱਥੇ ਹੀ ਸ੍ਰੀ ਦਰਬਾਰ ਸਾਹਿਬ ਵਿਚ ਮਹੰਤਾਂ ਨੇ ਸਿੰਘ ਸਭਾ ਲਹਿਰ ਦੇ ਫਾਊਂਡਰ ਤੇ ਮੋਢੀ ਤੇ ਪੰਜਾਬੀ ਦੇ ਪਹਿਲੇ ਪੱਤਰਕਾਰਾਂ ਵਿਚ ਸ਼ੁਮਾਰ ਗਿਆਨੀ ਦਿੱਤ ਸਿੰਘ ਨੂੰ ਸੰਗਤਾਂ ਦੀਆਂ ਜੁੱਤੀਆਂ ਵਿਚ ਬੈਠਾ ਕੇ ਗੁਰੂ ਕਾ ਪ੍ਰਸ਼ਾਦ ਦਿੱਤਾ ਸੀ, ਕਿਉਂਕਿ ਉਹ ਨੀਵੀਂ ਜਾਤ ਦਾ ਸੀ, ਇਸੇ ਇਲਾਕੇ ਦਾ ਵੀ ਕਹਿੰਦੇ ਵਿਸ਼ਾਲ ਰੰਬਾਨੀ ਵੀ ਸੀ। ਜਿਸ ਬਾਰੇ ਆਪਾਂ ਪਹਿਲਾਂ ਵੀ ਚਰਚਾ ਕਰ ਆਏ ਹਾਂ ਤੇ ਅੱਗੇ ਵੀ ਹੁੰਦੀ ਰਹੇਗੀ।
ਆਪਾਂ ਗੱਲ ਕਰ ਰਹੇ ਸੀ, ਪਟਿਆਲਾ ਦੇ ਪੱਤਰਕਾਰਾਂ ਬਾਰੇ ਜਿਨ੍ਹਾਂ ਵਿਚ ਇਕ ਨਾਮ ਵਿਸ਼ਾਲ ਰੰਬਾਨੀ ਦਾ ਆਇਆ ਸੀ। ਹਿੰਦੁਸਤਾਨ ਟਾਈਮਜ਼ ਦਾ ਆਪਣੇ ਆਪ ਨੂੰ ਰੱਬ ਕਹਾਉਣ ਵਾਲਾ ਪੱਤਰਕਾਰ। ਪੱਤਰਕਾਰੀ ਦੇ ਆਦਰਸ਼ਾਂ ਅਨੁਸਾਰ ਤਾਂ ਉਹ ਪੱਤਰਕਾਰ ਨਹੀਂ ਸੀ ਖ਼ੈਰ, ਪਰ ਉਹ ਪੱਤਰਕਾਰੀ ਕਰਦਾ ਸੀ, ਮੈਂ ਪਹਿਲਾਂ ਲਿਖ ਚੁੱਕਿਆ ਹਾਂ ਕਿ ਉਹ ਪਟਿਆਲਾ ਵਿਚ ਰਾਜ ਕਰਨਾ ਚਾਹੁੰਦਾ ਸੀ, ਇਸ ਕਰਕੇ ਉਸ ਨੇ ਹਮ ਖ਼ਿਆਲੀ ਪੱਤਰਕਾਰ ਫੁਕਰਾ ਧਾਲੀਵਾਲ ਵਰਗੇ ਵੀ ਨਾਲ ਲਾ ਲਏ ਸਨ। ਉਸ ਦਾ ਇਕ ਵਿਸ਼ੇਸ਼ ਗਰੁੱਪ ਬਣ ਗਿਆ ਸੀ। ਜਿਸ ਵਿਚ ਰਾਜੇਸ਼ ਪੰਜੋਲਾ, ਬਲਜਿੰਦਰ ਸ਼ਰਮਾ ਆਦਿ ਵੀ ਸ਼ਾਮਲ ਸਨ, ਇੱਥੋਂ ਤੱਕ ਕਿ ਇਸ ਦੀ ਵਿਰੋਧਤਾ ਕਰਨ ਵਾਲਾ ਪ੍ਰਵੀਨ ਕੋਮਲ ਵੀ ਅੱਗੇ ਜਾ ਕੇ ਇਸ ਦੇ ਨਾਲ ਹੀ ਲੱਗ ਗਿਆ ਸੀ।
ਮੈਂ ਉਪਰ ਮਾਝੇ ਦੇ ਇਲਾਕੇ ਦੀਆਂ ਚੰਗੀਆਂ ਮਾੜੀਆਂ ਉਦਾਹਰਣਾ ਕਿਉਂ ਦੱਸੀਆਂ ਹਨ, ਕਿਉਂਕਿ ਉਹ ਜਦੋਂ ਕੰਵਰ ਬੇਦੀ (ਪਟਿਆਲਾ ਦਾ ਇਕ ਪੱਤਰਕਾਰ, ਜਿਸ ਦਾ ਪਿਤਾ ਬਲਬੀਰ ਸਿੰਘ ਬੇਦੀ ਪਟਿਆਲਾ ਦਾ ਕਾਫ਼ੀ ਚਰਚਿਤ ਪੱਤਰਕਾਰ ਸੀ) ਨਾਲ ਗੱਲ ਕਰ ਰਿਹਾ ਹੈ, ਉਸ ਨੂੰ ਧਮਕਾ ਰਿਹਾ ਹੈ, ਉਸ ਨੂੰ ਧਮਕਾ ਕੇ ਕਹਿ ਰਿਹਾ ਹੈ ਕਿ ‘‘ਮੈਂ ਤਾਂ ਅੰਮ੍ਰਿਤਸਰ ਵਿਚ ਅੱਤਵਾਦੀਆਂ ਤੋਂ ਨਹੀਂ ਡਰਿਆ ਸੀ, ਬ੍ਰਾਹਮਣ ਕਿਸੇ ਤੋਂ ਨਹੀਂ ਡਰਦਾ’’, ਬ੍ਰਾਹਮਣਾਂ , ਬ੍ਰਾਹਮਣ ਆਪਣੇ ਆਪ ਨੂੰ ਸੰਬੋਧਨ ਕਰਦਾ ਹੈ (ਸਬੂਤ ਅਗਲੇ ਭਾਗ ਵਿਚ)। ਉਹ ਅੰਮ੍ਰਿਤਸਰ ਵਿਚ ਖ਼ੁਦ ਨੂੰ ਅੱਤਵਾਦੀਆਂ ਤੋਂ ਵੀ ਵੱਡਾ ਕਹਾਉਣ ਵਿਚ ਫ਼ਖਰ ਮਹਿਸੂਸ ਕਰਦਾ ਹੈ, ਪਰ ਉਨ੍ਹਾਂ ਲੋਕਾਂ ਨੂੰ ਅੱਤਵਾਦ ਦੀ ਦਾਸਤਾਨ ਪੁੱਛੀ ਜਾ ਸਕਦੀ ਹੈ ਜਿਨ੍ਹਾਂ ਨੇ ਅੱਤਵਾਦ ਭੋਗਿਆ ਹੈ, ਜਿਨ੍ਹਾਂ ਅੱਤਵਾਦ ਆਪਣੇ ਪਿੰਡੇ ਹੰਢਾਇਆ ਹੈ। ਜਿਨ੍ਹਾਂ ਦੇ ਅੱਤਵਾਦ ਦਾ ਨਾਮ ਸੁਣ ਕੇ ਕੱਛੇ ਗਿੱਲੇ ਹੋ ਜਾਂਦੇ ਸਨ ਉਹ ਅੱਤਵਾਦ ਦੇ ਨਾਮ ਤੇ ਇਕ ਆਮ ਪੱਤਰਕਾਰ ਨੂੰ ਡਰਾ ਰਿਹਾ ਹੈ। ਅੱਤਵਾਦ ਬਨਾਮ ਪੁਲੀਸ , ਜਦੋਂ ਪੁਲੀਸ ਚੁੱਕ ਕੇ ਝੂਠੇ ਮੁਕਾਬਲਿਆਂ ਜਾਂ ਅਸਲ ਮੁਕਾਬਲਿਆਂ ਵਿਚ ਵਿਚ ਪੰਜਾਬ ਨੂੰ ਮਾਰ ਰਹੀ ਸੀ ਤਾਂ ਉਸ ਅੱਤਵਾਦ ਦੇ ਰੂਪ ਨੂੰ ਕੀ ਸਮਝ ਸਕਦਾ ਹੈ ਰੰਬਾਨੀ, ਜਿਸ ਨੂੰ ਸਤ ਸ੍ਰੀ ਅਕਾਲ ਤੇ ਜੈ ਸ੍ਰੀ ਰਾਮ ਜਾਂ ਰਾਮ ਰਾਮ ਜੀ ਵਿਚ ਫ਼ਰਕ ਲੱਗਦਾ ਹੈ।
ਹੁਣ ਪਟਿਆਲਾ ਮੀਡੀਆ ਕਲੱਬ ਰਜਿ. ਦੀ ਅਗਲੀ ਕਾਰਵਾਈ ਕਰਨ ਵਿਚ ਪ੍ਰਧਾਨ ਰਵੇਲ ਸਿੰਘ ਭਿੰਡਰ ਨੇ ਖ਼ਾਸਾ ਰੋਲ ਨਿਭਾਉਣਾ ਸ਼ੁਰੂ ਕੀਤਾ ਹੋਇਆ ਸੀ, ਪੰਜਾਬ ਦੀ ਸ਼੍ਰੋਮਣੀ ਅਕਾਲੀ ਸਰਕਾਰ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ
ਪਟਿਆਲਾ ਮੀਡੀਆ ਕਲੱਬ ਦਾ ਲੋਗੋ ਰਿਲੀਜ਼ ਕਰ ਦਿੱਤਾ ਸੀ, ਜਿਸ ਵਿਚ ਪਟਿਆਲਾ ਮੀਡੀਆ ਦੇ ਖ਼ਾਸ ਕਰਕੇ ਪੰਜਾਬੀ ਅਖ਼ਬਾਰਾਂ ਦੇ ਪੱਤਰਕਾਰ ਜਸਵਿੰਦਰ ਸਿੰਘ ਦਾਖਾ, ਗੁਰਪ੍ਰੀਤ ਸਿੰਘ ਚੱਠਾ, ਜਸਪਾਲ ਢਿੱਲੋਂ, ਰਣਬੀਰ ਰਾਣਾ, ਤੇਜਿੰਦਰ ਫਤਿਹਪੁਰੀ, ਰਵੇਲ ਸਿੰਘ ਭਿੰਡਰ, ਸਰਬਜੀਤ ਸਿੰਘ ਭੰਗੂ, ਪਰਮੀਤ ਸਿੰਘ , ਮਨਦੀਪ ਸਿੰਘ ਜੋਸਨ ਵਰਗੇ ਪੱਤਰਕਾਰ ਇਕੱਠੇ ਹੀ ਸਨ, ਇੱਥੇ ਪਰਮੀਤ ਸਿੰਘ ਤੇ ਮਨਦੀਪ ਸਿੰਘ ਜੋਸ਼ਨ ਸਾਥ ਸਾਥ ਖੜੇ ਨਜ਼ਰ ਆ ਰਹੇ ਹਨ।
ਹੁਣ ਇਨ੍ਹਾਂ ਦੀ ਇਕ ਸਲਾਹ ਬਣ ਗਈ ਸੀ ਕਿ ਹੁਣ ਮੀਡੀਆ ਕਲੱਬ ਪਟਿਆਲਾ ਦਾ ਵਿਸਥਾਰ ਕੀਤਾ ਜਾਵੇ। ਹੁਣ ਤੱਕ ਕਲੱਬ ਵਿਚ ਪ੍ਰਧਾਨ ਰਵੇਲ ਸਿੰਘ ਭਿੰਡਰ, ਸੀਨੀਅਰ ਮੀਤ ਪ੍ਰਧਾਨ ਭੁਪੇਸ਼ ਚੱਠਾ, ਮੀਤ ਪ੍ਰਧਾਨ ਰਣਧੀਰ ਸਿੰਘ ਰਾਣਾ, ਜਨਰਲ ਸਕੱਤਰ ਤੇਜਿੰਦਰ ਫ਼ਤਿਹਪੁਰ, ਜੁਆਇੰਟ ਸਕੱਤਰ ਸੁਖਦੀਪ ਸਿੰਘ ਮਾਨ, ਪ੍ਰਾਪੇਗੰਡਾ ਸੈਕਟਰੀ ਇੰਦਰਪ੍ਰੀਤ ਸਿੰਘ ਬਾਰਨ, ਖ਼ਜ਼ਾਨਚੀ ਗੁਰਮੁਖ ਸਿੰਘ ਰੁਪਾਣਾ ਨੂੰ ਚੁਣ ਲਿਆ ਗਿਆ। ਇਹ ਸਾਰੇ ਹੀ ਇਸ ਪਟਿਆਲਾ ਮੀਡੀਆ ਕਲੱਬ ਦੇ ਫਾਊਂਡਰ ਅਹੁਦੇਦਾਰ ਬਣੇ। ਉਸ ਤੋਂ ਬਾਅਦ ਸਾਰੇ ਅਹੁਦੇਦਾਰਾਂ ਦਾ ਇਕ ਵਿਸ਼ੇਸ਼ ਰੋਲ ਰਿਹਾ ਕਿ ਸਾਰੇ ਜਣੇ ਹੁਣ ਕਲੱਬ ਦਾ ਵਿਸਥਾਰ ਕਰੋ, ਫਾਊਂਡਰ ਪ੍ਰਧਾਨ ਰਵੇਲ ਸਿੰਘ ਭਿੰਡਰ ਨੇ ਮੈਨੂੰ ਵੀ ਫ਼ੋਨ ਕੀਤਾ ਸੀ ਕਿ ਆਓ ਆਪਾਂ ਹੁਣ ਅਗਲੇ ਕਦਮ ਪੁੱਟੀਏ ਤੇ ਅੱਗੇ ਵਧੀਏ, ਮੈਂ ਵੀ ਨਾਲ ਸਹਿਮਤ ਸੀ।
ਵੱਡੀ ਗੱਲ ਇੱਥੇ ਹੋਰ ਵੀ ਯਾਦ ਆਈ ਹੈ ਕਿ ਪਿੰਡ ਟੌਹੜਾ ਵਿਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਮਿੱਤ ਪ੍ਰੋਗਰਾਮ ਸੀ, ਉੱਥੇ ਮਨਦੀਪ ਸਿੰਘ ਜੋਸਨ ਤੇ ਪਰਮੀਤ ਸਿੰਘ ਤੇ ਨਾਲ ਕੁਝ ਹੋਰ ਵੀ ਸਨ, ਇਕੱਠੇ ਆ ਰਹੇ ਸਨ, ਇਕ ਗੱਡੀ ਵਿਚ। ਇਹ ਤਹਿ ਹੋਇਆ ਕਿ ਪੱਤਰਕਾਰਾਂ ਦਾ ਇਕ ਵੱਡਾ ਪ੍ਰੋਗਰਾਮ ਕਰਾਇਆ ਜਾਵੇ, ਜਿਸ ਵਿਚ ਮੁੱਖ ਮਹਿਮਾਨ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਦਲਜੀਤ ਸਿੰਘ ਚੀਮਾ ਤੇ ਸੁਰਜੀਤ ਸਿੰਘ ਰੱਖੜਾ ਨੂੰ ਬੁਲਾਇਆ ਜਾਵੇ, ਉਸ ਵੇਲੇ ਮਨਦੀਪ ਸਿੰਘ ਜੋਸਨ ਤੇ ਪਰਮੀਤ ਸਿੰਘ ਦੀ ਯਾਰੀ ਤੂਤ ਦੇ ਮੋਛੇ ਵਰਗੀ ਸੀ, ਬਾਅਦ ਵਿਚ ਇਸ ਯਾਰੀ ਨੂੰ ਪਤਾ ਨਹੀਂ ਕਿਹੜੀ ਕਾਲੀ ਜੀਭ ਦੀ ਨਜ਼ਰ ਲੱਗੀ, ਜਿਸ ਦਾ ਪਟਿਆਲਾ ਦੇ ਪੱਤਰਕਾਰਾਂ ਨੇ ਬਹੁਤ ਘਾਟਾ ਆਪਣੇ ਪਿੰਡੇ ਤੇ ਸਹਾਰਿਆ ਸੀ। ਅਜੇ ਤੱਕ ਸਹਿੰਦੇ ਆ ਰਹੇ ਹਨ।
ਹਾਂ ਆਪਾਂ ਗੱਲ ਕਰ ਰਹੇ ਸੀ ਕਿ ਪਿੰਡ ਟੌਹੜਾ ਤੋਂ ਆਉਂਦੇ ਹੋਏ ਪਰਮੀਤ ਸਿੰਘ ਦੇ ਮਨਜੀਤ ਸਿੰਘ ਜੋਸਨ ਸਮੇਤ ਬਾਕੀ ਮੌਕੇ ਤੇ ਹਾਜ਼ਰ ਪੱਤਰਕਾਰਾਂ ਨੇ ਇਹ ਤਹਿ ਕੀਤਾ ਕਿ ਆਪਾਂ ਹੁਣ ਪ੍ਰੋਗਰਾਮ ਕਰਾ ਲਈਏ, ਦੂਜੇ ਪਾਸੇ ਰਵੇਲ ਸਿੰਘ ਭਿੰਡਰ ਤੇ ਭੁਪੇਸ਼ ਚੱਠਾ (ਅਜੋਕੇ ਸਮੇਂ ਵਿਚ ਪਟਿਆਲਾ ਦਾ ਡੀਪੀਆਰਓ) ਵੱਲੋਂ ਦਬਾਅ ਪਾਇਆ ਜਾ ਰਿਹਾ ਸੀ ਕਿ ਸਾਰੇ ਏਕਤਾ ਕਰੋ, ਅੰਗਰੇਜ਼ੀ ਅਖ਼ਬਾਰਾਂ ਦੇ ਪੱਤਰਕਾਰਾਂ ਨੂੰ ਵੀ ਨਾਲ ਲਓ, ਉਸ ਨੇ ਰਵੇਲ ਸਿੰਘ ਭਿੰਡਰ ਨੂੰ ਧਮਕੀ ਤੱਕ ਦੇ ਦਿੱਤੀ ਸੀ, ਕੇ ਜੇਕਰ ਤੁਸੀਂ ਏਕਤਾ ਨਹੀਂ ਕਰਦੇ ਤਾਂ ਉਹ ਇਸ ਕਲੱਬ ਵਿਚੋਂ ਬਾਹਰ ਹੋ ਜਾਵੇਗਾ, ਰਵੇਲ ਸਿੰਘ ਭਿੰਡਰ ਇਸ ਗੱਲ ਨੂੰ ਪਹਿਲਾਂ ਹੀ ਮੰਨ ਚੁੱਕਿਆ ਸੀ ਪਰ ਉਸ ਦੇ ਅੰਦਰ ਇਕ ਡਰ ਬੈਠਾ ਹੋਇਆ ਸੀ, ਉਹ ਸੋਚਦਾ ਰਹਿੰਦਾ ਸੀ ਕਿ ਜੇਕਰ ਪ੍ਰੈੱਸ ਕਲੱਬ ਪਟਿਆਲਾ ਵਿਚ ਇਲੈਕਟ੍ਰੋਨਿਕ ਮੀਡੀਆ ਵਾਲਿਆਂ ਨੂੰ ਪ੍ਰਵੀਨ ਕੋਮਲ ਦੀ ਅਗਵਾਈ ਵਿਚ ਸ਼ਾਮਲ ਨਾ ਕੀਤਾ ਹੁੰਦਾ ਤਾਂ ਅੱਜ ਬਾਰਾਂਦਰੀ ਵਿਚ ਪਟਿਆਲਾ ਦੇ ਮੀਡੀਆ ਦੀ ਆਪਣੀ ਇਮਾਰਤ ਹੋਣੀ ਸੀ ਤੇ ਪ੍ਰੈੱਸ ਕਲੱਬ ਵਿਚ ਸਾਰੇ ਹੀ ਮੀਡੀਆ ਵਾਲੇ ਇਕੱਠੇ ਹੋਣੇ ਸਨ। ਇਹ ਤੌਖਲਾ ਰਵੇਲ ਸਿੰਘ ਭਿੰਡਰ ਦੇ ਮਨ ਅੰਦਰ ਕਾਫ਼ੀ ਪ੍ਰੇਸ਼ਾਨ ਕਰਨ ਵਾਲਾ ਸੀ। ਇਸੇ ਕਰਕੇ ਰਵੇਲ ਸਿੰਘ ਭਿੰਡਰ ਦੀ ਫਾਊਂਡਰ ਟੀਮ ਨੇ ਇਹ ਪਹਿਲਾਂ ਹੀ ਤਹਿ ਕੀਤਾ ਸੀ ਕਿ ਇਲੈਕਟ੍ਰੋਨਿਕ ਮੀਡੀਆ ਤੇ ਅੰਗਰੇਜ਼ੀ ਅਖ਼ਬਾਰ ਦੇ ਪੱਤਰਕਾਰਾਂ ਨੂੰ ਫ਼ਿਲਹਾਲ ਪਟਿਆਲਾ ਮੀਡੀਆ ਕਲੱਬ ਵਿਚ ਸ਼ਾਮਲ ਨਹੀਂ ਕਰਨਾ। ਪਰ ਭੁਪੇਸ਼ ਚੱਠਾ ਨੇ ਰਵੇਲ ਸਿੰਘ ਭਿੰਡਰ ਦੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ ਕਿ ਇਨ੍ਹਾਂ ਨੂੰ ਕਲੱਬ ਵਿਚ ਸ਼ਾਮਲ ਕਰੋ। ਜਿਸ ਕਰਕੇ ਇਸ ਕਲੱਬ ਵਿਚ ਹੁਣ ਮਨਦੀਪ ਜੋਸਨ, ਪਰਮੀਤ ਸਿੰਘ, ਗੁਰਨਾਮ ਸਿੰਘ ਅਕੀਦਾ ਤੋਂ ਇਲਾਵਾ ਹੌਲੀ ਹੌਲੀ ਰਾਜੇਸ਼ ਪੰਜੋਲਾ, ਬਲਜਿੰਦਰ ਸ਼ਰਮਾ, ਵਿਸ਼ਾਲ ਰੰਬਾਨੀ ਤੋਂ ਲੈ ਕੇ ਸਾਰੇ ਪੱਤਰਕਾਰ ਸ਼ਾਮਲ ਹੋਣ ਲੱਗ ਪਏ ਸਨ। ਇਸ ਤੋਂ ਪਹਿਲਾਂ ਜੋ ਪਟਿਆਲਾ ਮੀਡੀਆ ਕਲੱਬ ਦਾ ਸ਼ੁਰੂ ਵਿਚ ਮੁੱਢ ਬੰਨ੍ਹਿਆ, ਉਹ ਸਿਰਫ਼ ਤਿੰਨ ਬੰਦਿਆਂ ਨੇ ਮੁੱਢ ਤਿਆਰ ਕੀਤਾ ਸੀ, ਜਿਸ ਵਿਚ ਤੇਜਿੰਦਰ ਫਤਿਹਪੁਰੀ, ਗੁਰਮੁਖ ਸਿੰਘ ਰੁਪਾਣਾ ਦੇ ਰਣਬੀਰ ਰਾਣਾ, ਇਹ ਸਰਹਿੰਦ ਰੋਡ ਤੇ ਸਨਰਾਈਜ਼ ਹੋਟਲ ਵਿਚ ਫੋਕਲ ਪੁਆਇੰਟ ਦੀ ਇਕ ਸੰਸਥਾ ਦੀ ਪ੍ਰੈੱਸ ਕਾਨਫ਼ਰੰਸ ਵਿਚ ਗਏ ਸੀ, ਜਿਸ 5-6 ਕੁ ਬੰਦੇ ਹੀ ਸੰਸਥਾ ਦੇ ਸਨ, ਇੱਥੇ ਹੀ ਇਨ੍ਹਾਂ ਤਿੰਨਾਂ ਨੇ ਸੋਚਿਆ ਕਿ ਜੇਕਰ ਇਹ 5-6 ਬੰਦੇ ਸੰਸਥਾ ਬਣਾ ਕੇ ਕੰਮ ਚਲਾ ਰਹੇ ਹਨ ਆਪਾਂ ਦਾ ਇੱਕੋ ਸੋਚ ਦੇ 10-15 ਬੰਦੇ ਤਾਂ ਇਕੱਠੇ ਹੋ ਹੀ ਸਕਦੇ ਹਾਂ, ਜੇਕਰ ਸਾਡੇ ਪ੍ਰੈੱਸ ਕਲੱਬ ਤੇ ਕਬਜ਼ਾ ਹੋ ਗਿਆ ਤਾਂ ਉਸ ਨੂੰ ਛੱਡੋ ਤੇ ਹੋਰ ਸੰਸਥਾ ਬਣਾਓ, ਦੀਪਕ ਮੋਦਗਿਲ ਵੀ ਇਕ ਥਾਂ ਤੇ ਇਨ੍ਹਾਂ ਦੇ ਨਾਲ ਸੀ, ਦੂਜੇ ਦਿਨ ਸੁਰਜੀਤ ਸਿੰਘ ਰੱਖੜਾ ਦੇ ਬਾਪੂ ਜੀ ਦੀ ਬਰਸੀ ਸੀ ਉੱਥੋਂ ਵਾਪਸ ਤੇਜਿੰਦਰ ਫਤਿਹਪੁਰੀ, ਗੁਰਮੁਖ ਸਿੰਘ ਰੁਪਾਣਾ, ਮਨਦੀਪ ਜੋਸਨ, ਰਵੇਲ ਸਿੰਘ ਭਿੰਡਰ, ਜਸਵਿੰਦਰ ਸਿੰਘ ਦਾਖਾ ਆ ਰਹੇ ਸੀ ਤਾਂ ਸੰਸਥਾ ਬਣਾਉਣ ਦੀ ਗੱਲ ਸ਼ੁਰੂ ਹੋਈ ਸੀ।
ਜਗ ਬਾਣੀ ਪੰਜਾਬ ਕੇਸਰੀ ਦੇ ਦੋ ਸਿਪਾਹੀ ਮਨਦੀਪ ਸਿੰਘ ਜੋਸਨ ਤੇ ਪਰਮੀਤ ਸਿੰਘ ਦੀ ਯਾਰੀ ਦੀਆਂ ਬਾਤਾਂ ਅੱਜ ਵੀ ਪੱਤਰਕਾਰ ਪਾ ਲੈਂਦੇ ਹਨ, ਇਨ੍ਹਾਂ ਦੀ ਯਾਰੀ ਕੀ ਯਾਰੀ ਸੀ, ਟਿੱਚ ਬਟਣਾ ਦੀ ਜੋੜੀ ਸੀ, ਦੋਵਾਂ ਦਾ ਇਕ ਵਿਚਾਰ ਇਕ ਵਿਹਾਰ ਇਕ ਵਪਾਰ ਸੀ। ਪਰ ਸਮੇਂ ਨੇ ਕਰਵੱਟ ਲੈ ਲਈ ਸੀ, ਪੰਜਾਬ ਦੀ ਅਕਾਲੀ ਸਰਕਾਰ ਨੇ ਪਟਿਆਲਾ ਦੇ ਪਟਿਆਲਾ ਮੀਡੀਆ ਕਲੱਬ ਦੇ ਮੈਂਬਰ ਅਹੁਦੇਦਾਰਾਂ ਦੀ ਅਪੀਲ ਤੇ ਮਾਡਲ ਟਾਊਨ ਵਿਚ ਸਰਕਾਰੀ ਕੋਠੀ 47 ਈ ਪਟਿਆਲਾ ਮੀਡੀਆ ਕਲੱਬ ਨੂੰ ਅਲਾਟ ਕਰ ਦਿੱਤੀ ਸੀ। ਇਸ ਦਾ ਉਦਘਾਟਨ ਕਰਨ ਲਈ ਪਟਿਆਲਾ ਵਿਖੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਉਣਾ ਸੀ ਤੇ ਉਸ ਨਾਲ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਮੀਡੀਆ ਸਲਾਹਕਾਰ ਜੰਗਬੀਰ ਸਿੰਘ ਨੇ ਵੀ ਆਉਣਾ ਸੀ।
ਪਟਿਆਲਾ ਦਾ ਮੀਡੀਆ ਇੱਥੇ ਇਕ ਗੱਲ ਤੇ ਸਮਝੌਤਾ ਨਹੀਂ ਕਰ ਸਕਿਆ ਕਿ ਮੁੱਖ ਪ੍ਰੋਗਰਾਮ ਕਿੱਥੇ ਹੋਣਾ ਹੈ? ਤੇਜਿੰਦਰ ਫਤਿਹਪੁਰੀ ਜਨਰਲ ਸਕੱਤਰ ਦਾ ਧੜਾ ਪ੍ਰੋਗਰਾਮ ਅਲਾਟ ਕੋਠੀ ਨੰਬਰ 47 ਈ ਦੇ ਕੋਲ ਪ੍ਰੋਗਰਾਮ ਟੈਂਟ ਲਗਾ ਕੇ ਕਰਨਾ ਚਾਹੁੰਦਾ ਸੀ, ਪਰ ਦੂਜਾ ਗਰੁੱਪ ਇਸ ਗੱਲ ਤੇ ਅੜ ਗਿਆ ਕਿ ਸਾਡੇ ਕੋਲ ਮੰਤਰੀ ਮਜੀਠੀਆ ਨੇ ਆਉਣਾ ਹੈ, ਇਸ ਕਰਕੇ ਇਹ ਪ੍ਰੋਗਰਾਮ ਚੰਗੀ ਥਾਂ ਤੇ ਕਰਨਾ ਚਾਹੀਦਾ ਹੈ। ਜਿੱਥੇ ਮੰਤਰੀ ਦਾ ਸਤਿਕਾਰ ਬਣੇ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੀ ਪੰਜਾਬ ਸਰਕਾਰ ਵਿਚ ਵੀ ਪੂਰੀ ਚੜ੍ਹਤ ਸੀ, ਉਹ ਸੀਐਮ ਵਾਂਗ ਹੀ ਵਿਚਰਦਾ ਹੁੰਦਾ ਸੀ। ਜਿਸ ਨਾਲ ਪਰਮੀਤ ਸਿੰਘ ਦੇ ਵੀ ਸਬੰਧ ਸਨ, ਪਰਮੀਤ ਸਿੰਘ ਦੇ ਤਾਂ ਖ਼ੈਰ ਡਾ. ਦਲਜੀਤ ਸਿੰਘ ਚੀਮਾ ਨਾਲ ਵੀ ਚੰਗੇ ਸਬੰਧ ਸਨ ਤੇ ਅੱਜ ਵੀ ਹਨ, ਪਰਮੀਤ ਸਿੰਘ ਨਾਲ ਮੇਰੀ ਸਾਂਝ ਚੜ੍ਹਦੀਕਲਾ ਅਖ਼ਬਾਰ ਤੋਂ ਬਣੀ ਹੋਈ ਸੀ, ਮੈਂ ਵੀ ਡੈਸਕ ਤੇ ਸੀ ਤੇ ਪਰਮੀਤ ਵੀ ਡੈਸਕ ਤੇ ਸੀ, ਡੈਸਕ ਤੇ ਬੜੀ ਸਿਆਣਪ ਵਾਲਾ ਸੰਪਾਦਕ ਸੀ ਪਰਮੀਤ ਸਿੰਘ, ਸਾਡਾ ਆਪਸ ਵਿਚ ਬਹੁਤ ਪ੍ਰੇਮ ਸੀ, ਉਂਜ ਭੁਪੇਸ਼ ਚੱਠਾ ਨੇ ਵੀ ਜਰਨਲਿਜ਼ਮ ਦੀ ਅਪਰੈਂਟਸਿਪ ਚੜ੍ਹਦੀਕਲਾ ਤੋਂ ਹੀ ਸਾਡੇ ਕੋਲ ਹੀ ਸਾਡੀ ਮੌਜੂਦਗੀ ਵਿਚ ਕੀਤੀ ਸੀ, ਉੱਥੇ ਦਰਸ਼ਨ ਸਿੰਘ ਦਰਸ਼ਕ ਹੁੰਦੇ ਸਨ ਤੇ ਅੱਜ ਵੀ ਉਹ ਤਾਂ ਉੱਥੇ ਹੀ ਹਨ। ਮੈਂ ਪਰਮੀਤ ਸਿੰਘ ਵਿਚ ਕੋਈ ਜ਼ਿਆਦਾ ਫੁਕਰਾ ਪਣ, ਕੋਈ ਲਾਲਚ ਜਾਂ ਕੋਈ ਹਉਮੈ ਵਾਲੀ ਗੱਲ ਨਹੀਂ ਦੇਖੀ, ਪਰ ਥੋੜ੍ਹਾ ਜ਼ਿੱਦੀ ਕਿਸਮ ਦਾ ਜ਼ਰੂਰ ਹੈ ਜਿਸ ਬਾਰੇ ਉਹ ਮੰਨਦਾ ਵੀ ਨਹੀਂ, ਅੱਜ ਕੱਲ੍ਹ ਮੌਜੂਦਾ ਸਮੇਂ ਵਿਚ ਪਰਮੀਤ ਸਿੰਘ ਪਟਿਆਲਾ ਮੀਡੀਆ ਕਲੱਬ ਦਾ ਪ੍ਰਧਾਨ ਵੀ ਹੈ। ਇਕ ਮੈਂ ਪਰਮੀਤ ਬਾਰੇ ਹੋਰ ਵੀ ਗੱਲ ਕਹਿਣੀ ਚਾਹੁੰਦਾ ਹਾਂ ਕਿ ਜਿਵੇਂ ਉਸ ਦੀ ਬਿਕਰਮ ਸਿੰਘ ਮਜੀਠੀਆ, ਡਾ.
ਦਲਜੀਤ ਚੀਮਾ ਤੇ ਐਨ ਕੇ ਸ਼ਰਮਾ ਨਾਲ ਨੇੜਤਾ ਸੀ ਤੇ ਉਹ ਇਸ ਦੇ ਕਹਿਣੇ ਵਿਚ ਸਨ ਤਾਂ ਪਰਮੀਤ ਸਿੰਘ ਆਪਣੇ ਨਿੱਜੀ ਲਾਭ ਲੈ ਸਕਦਾ ਸੀ, ਉਹ ਕੋਠੀਆਂ ਬਣਾ ਸਕਦਾ ਸੀ, ਉਹ ਹੋਰ ਕੁਝ ਕੁ ਹੋਰ ਪੱਤਰਕਾਰਾਂ ਵਾਂਗ ਕਥਿਤ ਇਕ ਵੱਡੇ ਅਫ਼ਸਰ ਦੀ ਬਦਲੀ ਕਰਾਉਣ ਦੇ 5-5 ਲੱਖ ਵੀ ਲੈ ਸਕਦਾ ਸੀ, ਉਹ ਆਮ ਬਦਲੀਆਂ ਕਰਾਉਣ ਦੇ ਹਜ਼ਾਰਾਂ ਰੁਪਏ ਬਟੋਰ ਸਕਦਾ ਸੀ, ਉਹ ਵੀ ਪਟਿਆਲਾ ਦੇ ਪੌਸ਼ ਇਲਾਕੇ ਮਾਡਲ ਟਾਊਨ ਵਿਚ ਆਪਣੀ ਕੋਠੀ ਬਣਾ ਸਕਦਾ ਸੀ। ਪਰ ਮੇਰੀ ਨਜ਼ਰ ਵਿਚ ਅੱਜ ਤੱਕ ਇਹ ਬਿਲਕੁਲ ਨਹੀਂ ਆਇਆ, ਕਿ ਪਰਮੀਤ ਸਿੰਘ ਨੇ ਸਰਕਾਰ ਤੋਂ ਕੋਈ ਲਾਭ ਲਿਆ ਹੋਵੇ, ਇਕ ਸਰਕਾਰੀ ਕੋਠੀ ਲਈ ਸੀ ਉਸ ਨੇ, ਕਿਸੇ ਹੋਰ ਦੇ ਨਾਮ ਤੇ, ਉਸ ਦੀ ਮੁਰੰਮਤ ਵੀ ਕਰਾਈ ਸੀ, ਪਰ ਉਹ ਸਰਕਾਰੀ ਕੋਠੀ ਦੇ ਸੁੱਖ ਦੀ ਥਾਂ ਉਸ ਨੂੰ ਆਪਣੀ ਜਨਮ ਦਾਤੀ ਮਾਂ ਦੀ ਸੇਵਾ ਕਰਨੀ ਚੰਗੀ ਲੱਗੀ ਸੀ, ਉਹ ਸਰਕਾਰੀ ਕੋਠੀ ਸ਼ਿੰਗਾਰ ਕੇ ਉਸ ਵਿਚ ਬਹੁਤ ਸਮਾਂ ਨਹੀਂ ਰਿਹਾ। ਕਿਉਂਕਿ ਪਰਮੀਤ ਸਿੰਘ ਰਾਜੇਸ਼ ਪੰਜੋਲਾ, ਬਲਜਿੰਦਰ ਸ਼ਰਮਾ, ਵਿਸ਼ਾਲ ਰੰਬਾਨੀ ਦੇ ਗਰੁੱਪ ਵਿਚ ਹੀ ਸੀ, ਜਿਵੇਂ ਕਿ ਬਾਹਰੋਂ ਲੱਗਦਾ ਹੈ ਪਰ ਉਸ ਨੇ ਮੇਰੀ ਵਿਰੋਧਤਾ ਜਾਂ ਮੇਰੇ ਖ਼ਿਲਾਫ਼ ਕਦੇ ਕੋਈ ਸਾਜਿਸ਼ ਕੀਤੀ ਹੋਵੇਗੀ, ਮੈਨੂੰ ਇਸ ਬਾਰੇ ਕੋਈ ਇਲਮ ਨਹੀਂ ਹੈ। ਕਿਉਂਕਿ ਜਿਹੜਾ ਬੰਦਾ ਰੰਬਾਨੀ ਦੇ ਗਰੁੱਪ ਵਿਚ ਸੀ ਉਹ ਰੰਬਾਨੀ ਦੇ ਹੁਕਮ ਤੋਂ ਬਗੈਰ ਚੱਲ ਨਹੀਂ ਸਕਦਾ ਸੀ, ਕਿਉਂਕਿ ਰੰਬਾਨੀ ਦਾ ਪ੍ਰਭਾਵ ਹੀ ਅਜਿਹਾ ਸੀ, ਇਕ ਤਾਂ ਹਿੰਦੁਸਤਾਨ ਟਾਈਮਜ਼ ਅਖ਼ਬਾਰ ਦਾ ਸਟਾਫ਼ ਰਿਪੋਰਟਰ, ਦੂਜਾ ਉਸ ਨੂੰ ਬੋਲਣ ਦਾ ਸਲੀਕਾ, ਤੀਜਾ ਪਟਿਆਲਾ ਦੇ ਕੁਝ
ਪੱਤਰਕਾਰਾਂ ਵਿਚ ਆਪਣਾ ਪ੍ਰਭਾਵ ਕਾਇਮ ਕਰਨਾ, ਚੌਥਾ ਜੋ ਗੈਰ ਮਾਮੂਲੀ ਹੈ ਉਸ ਦਾ ਬ੍ਰਾਹਮਣਾਂ ਹੋਣਾ (ਬ੍ਰਾਹਮਣ ਮੈਂ ਤਾਂ ਵਰਤਿਆ ਕਿਉਂਕਿ ਉਹ ਬ੍ਰਾਹਮਣ ਸ਼ਬਦ ਨੂੰ ਆਪਣੇ ਨਾਲ ਜੋੜ ਕੇ ਬੜੀਆਂ ਹਉਮੈ ਭਰੀਆਂ ਗੱਲਾਂ ਕਰਦਾ ਹੈ।) ਪਰ ਪਰਮੀਤ ਸਿੰਘ ਵਿਚ ਮੈਨੂੰ ਵਿਸ਼ਾਲ ਰੰਬਾਨੀ ਦਾ ਕੋਈ ਬਹੁਤਾ ਪ੍ਰਭਾਵ ਨਜ਼ਰ ਨਹੀਂ ਆਇਆ। ਜਾਂ ਇੰਜ ਕਹਿ ਲਓ ਕਿ ਰੰਬਾਨੀ ਦਾ ਪ੍ਰਭਾਵ ਪਰਮੀਤ ਤੇ ਹੋਵੇ ਪਰ ਉਸ ਨੇ ਕਦੇ ਇਹ ਮਹਿਸੂਸ ਨਹੀਂ ਹੋਣ ਦਿੱਤਾ। ਬੇਸ਼ੱਕ ਉਸ ਦੇ ਗਰੁੱਪ ਵਿਚ ਰਾਜੇਸ਼ ਸ਼ਰਮਾ, ਬਲਜਿੰਦਰ ਸ਼ਰਮਾ, ਵਿਸ਼ਾਲ ਰੰਬਾਨੀ ਦੇ ਹੋਣ ਕਰਕੇ ਕਈ ਪੱਤਰਕਾਰ ‘ਦਾਹੜੀ ਵਾਲਾ ਬ੍ਰਾਹਮਣ’ ਵੀ ਕਹਿੰਦੇ ਸਨ, ਪਰ ਅਜਿਹਾ ਮੈਨੂੰ ਨਜ਼ਰ ਨਹੀਂ ਆਇਆ, ਉਹ ਤਾਂ ਸਗੋਂ ਮੈਨੂੰ ਪਟਿਆਲਾ ਮੀਡੀਆ ਕਲੱਬ ਦੀਆਂ ਪ੍ਰੈੱਸ ਕਾਨਫ਼ਰੰਸਾਂ ਦੀਆਂ ਖ਼ਬਰਾਂ ਦਿੰਦਾ ਹੈ, (’ਜਦ ਕਿ ਬਲਜਿੰਦਰ ਸ਼ਰਮਾ ਨੇ ਤਾਂ ਚੰਦੂਮਾਜਰਾ ਦੀ ਖ਼ਬਰਾਂ ਜਾਰੀ ਕਰਨ ਵਾਲੀ ਮੇਲ ਵਿਚੋਂ ਕਥਿਤ ਮੇਰੀ ਈਮੇਲ ਹੀ ਬਾਹਰ ਕਰ ਦਿੱਤੀ ਸੀ) ਤੇ ਉਹ ਪਟਿਆਲਾ ਮੀਡੀਆ ਕਲੱਬ ਦੀ ਪੱਤਰਕਾਰਾਂ ਦੇ ਭਲਾਈ ਵਿਚ ਕੀਤੀ ਜਾਂਦੀ ਹਰ ਗਤੀਵਿਧੀ ਦੀ ਜਾਣਕਾਰੀ ਵੀ ਦਿੰਦਾ ਹੈ। ਪਰਮੀਤ ਸਿੰਘ ਨੂੰ ਮੈਂ ਚੰਗਾ ਵਿਅਕਤੀ ਚੰਗਾ ਸਮਾਜਿਕ ਵਿਅਕਤੀ ਸਮਝਦਾ ਹਾਂ।
ਦੂਜੇ ਪਾਸੇ ਮਨਦੀਪ ਸਿੰਘ ਜੋਸਨ! ਮਨਦੀਪ ਸਿੰਘ ਜੋਸਨ ਦੀ ਤਾਰੀਫ਼ ਵਿਚ ਤਾਂ ਖ਼ੈਰ ਮੈਂ ਵੱਡਾ ਆਰਟੀਕਲ ਲਿਖ ਸਕਦਾ ਹਾਂ, ਉਹ ਜਿਸ ਨਾਲ ਖੜ ਗਿਆ ਉਸ ਲਈ ਉਸ ਦੀ ਜਾਨ ਵੀ ਹਾਜ਼ਰ ਹੈ, ਸਿਰਫ਼ ਇਸ ਕਰਕੇ ਨਹੀਂ ਕਿ ਉਹ ‘ਕੱਲਾ ਹੀ ਜਾਵੇਗਾ, ਉਹ ਜਦੋਂ ਕਿਸੇ ਦੀ ਮਦਦ ਕਰਦਾ ਹੈ ਤਾਂ ਉਹ ਸਿਰਫ਼ ਆਪ ਹੀ ਨਹੀਂ ਸਗੋਂ ਉਹ ਪੈਸਾ ਵੀ ਅਗਲੇ ਤੇ ਖ਼ਰਚ ਕਰਦਾ ਹੈ। ਜਦੋਂ ਵਿਸ਼ਾਲ ਰੰਬਾਨੀ ਦੀਆਂ ਘਟੀਆ ਹਰਕਤਾਂ ਕਰਕੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਪ੍ਰੇਸ਼ਾਨ ਹੋਣਾ ਪਿਆ ਤਾਂ ਉਸ ਨੇ ਮੇਰੀ ਮਦਦ ਏਨੀ ਕੀਤੀ ਕਿ ਉਸ ਦੀ ਵਿਰੋਧਤਾ ਵਿਚ ਪ੍ਰਵੀਨ ਕੋਮਲ ਵਰਗੇ ਬੰਦੇ ਵੀ ਪੋਸਟਾਂ ਪਾਉਣ ਲੱਗ ਪਏ ਸਨ, ਜਦੋਂ ਮੇਰੀ ਪਤਨੀ ਨਾਲ ਫੁਕਰੇ ਧਾਲੀਵਾਲ ਨੇ ਬਦਤਮੀਜ਼ੀ ਦੀ ਸ਼ਿਕਾਇਤ ਮੈਂ ਪਟਿਆਲਾ ਦੇ ਆਈ ਜੀ ਏਐਸ ਰਾਏ ਨੂੰ ਕੀਤੀ ਸੀ ਤਾਂ ਉਸ ਵੇਲੇ ਫੁਕਰੇ ਧਾਲੀਵਾਲ ਨਾਲ ਮਨਦੀਪ ਸਿੰਘ ਜੋਸਨ ਦੇ ਸਬੰਧ ਹੋਣ ਦੇ ਬਾਵਜੂਦ ਉਸ ਨੇ ਮੇਰੀ ਮਦਦ ਸ਼ਰੇਆਮ ਕੀਤੀ, ਇੱਥੋਂ ਤੱਕ ਕਿ ਉਹ ਪੁਲੀਸ ਪੜਤਾਲ ਵਿਚ ਵੀ ਮੇਰੇ ਨਾਲ ਜਾਂਦਾ ਰਿਹਾ, ਇੱਥੋਂ ਤੱਕ ਕਿ ਪਟਿਆਲਾ ਦੀ ਡੀਪੀਆਰਓ ਇਸ਼ਵਿੰਦਰ ਸਿੰਘ ਗਰੇਵਾਲ ਵੀ ਅੰਦਰੋਂ ਅੰਦਰੀਂ ਮੇਰੇ ਖ਼ਿਲਾਫ਼ ਭੁਗਤ ਗਿਆ ਸੀ ਤੇ ਉਸ ਨੇ ਫੁਕਰੇ ਧਾਲੀਵਾਲ ਦੀ ਮਦਦ ਕੀਤੀ ਸੀ। ਰੰਬਾਨੀ ਗਰੁੱਪ ਦਾ ਪੱਤਰਕਾਰ ਭਾਈਚਾਰਾ ਮੇਰੇ ਖ਼ਿਲਾਫ਼ ਬ੍ਰਹਮ ਮਹਿੰਦਰਾ ਮੌਕੇ ਦੇ ਮੰਤਰੀ ਕੋਲ ਗਿਆ ਸੀ ਤੇ ਆਈ ਜੀ ਰਾਏ ਦੀ ਰਾਏ ਬਦਲਣ ਵਿਚ ਬੜਾ ਰੋਲ ਨਿਭਾਇਆ ਸੀ। ਪਰ ਮਨਦੀਪ ਸਿੰਘ ਜੋਸਨ ਮੇਰੇ ਨਾਲ ਹਰ ਸੰਕਟ ਵਿਚ ਖੜ੍ਹਾ ਨਜ਼ਰ ਆਇਆ। ਮਨਦੀਪ ਸਿੰਘ ਜੋਸਨ ਇਕ ਚੰਗਾ ਦੋਸਤ ਹੈ, ਪਰਮੀਤ ਸਿੰਘ ਵੀ ਇਕ ਚੰਗਾ ਦੋਸਤ ਹੈ। ਇਨ੍ਹਾਂ ਦੋਵਾਂ ਦੀ ਯਾਰੀ ਟੁੱਟਣੀ ਚੰਗਾ ਸੰਕੇਤ ਨਹੀਂ ਸੀ ਪਟਿਆਲਾ ਦੇ ਮੀਡੀਆ ਲਈ। ਹਾਂ ਜੋਸਨ ਬਾਰੇ ਵੀ ਭਰਾਂਤੀਆਂ ਮਾਰਕਿਟ ਵਿਚ ਪੱਤਰਕਾਰਾਂ ਵਿਚ ਆਮ ਘੁੰਮਦੀਆਂ ਸੁਣੀਆਂ ਜਾ ਸਕਦੀਆਂ ਹਨ, ਕਿ ਉਹ ਆਪਣੇ ਦੋਸਤਾਂ ਲਈ ਜਾਨ ਵਾਰਦਾ ਹੈ ਪਰ ਉਹ ਇਹ ਵੀ ਚਾਹੁੰਦਾ ਹੈ ਕਿ ਦੋਸਤ ਉਸ ਦੇ ਗ਼ੁਲਾਮ ਰਹਿਣ, ਉਸ ਦੀ ਹੁਕਮ ਅਦੁਲੀ ਨਾ ਕਰਨ। ਭਾਵੇਂ ਕਿ ਮੈਂ ਇਸ ਬਾਰੇ ਇਤਫ਼ਾਕ ਨਹੀਂ ਰੱਖਦਾ। ਪਰ ਇਹ ਮੈਂ ਕਹਿਣਾ ਚਾਹੁੰਦਾ ਹਾਂ ਕਿ ਮਨਦੀਪ ਸਿੰਘ ਜੋਸਨ ਤੇ ਪਰਮੀਤ ਸਿੰਘ ਦੀ ਯਾਰੀ ਟੁੱਟਣ ਦਾ ਲਾਭ ਰੰਬਾਨੀ ਗਰੁੱਪ ਨੇ ਬਹੁਤ ਜ਼ਿਆਦਾ ਉਠਾਇਆ, ਉਨ੍ਹਾਂ ਨੂੰ ਪਟਿਆਲਾ ਦੇ ਮੀਡੀਆ ਉੱਤੇ ਹੁਕਮ ਚਲਾਉਣ ਲਈ ਕੋਈ ਬਹੁਤੀ ਮਿਹਨਤ ਨਹੀਂ ਕਰਨੀ ਪਈ। ਭਾਵੇਂ ਕਿ ਬਾਅਦ ਵਿਚ ਰੰਬਾਨੀ ਗਰੁੱਪ ਦਾ ਪਟਿਆਲਾ ਦੇ ਪੱਤਰਕਾਰਾਂ ਵਿਚ ਅਸਲ ਖੁੱਲ ਕੇ ਸਾਹਮਣੇ ਆਇਆ ਤਾਂ ਰੰਬਾਨੀ ਗਰੁੱਪ ਨੂੰ ਵੀ ਕਾਫ਼ੀ ਨਮੋਸ਼ੀ ਝੱਲਣੀ ਪਈ ਸੀ, ਅੱਗੇ ਗੱਲ ਕਰਾਂਗੇ।
ਦੋਵਾਂ ਦਾ ਪਰਮੀਤ ਸਿੰਘ ਤੇ ਮਨਦੀਪ ਸਿੰਘ ਜੋਸਨ ਦਾ ਪਤਾ ਨਹੀਂ ਕੀ ਫਸਿਆ ਹੋਇਆ ਹੈ, ਦੋਵੇਂ ਰੱਬ ਨੂੰ ਵਾਹਿਗੁਰੂ ਨੂੰ ਮੰਨਦੇ ਹਨ, ਮੰਨਦੇ ਹੀ ਨਹੀਂ ਸਗੋਂ ਉਹ ਜਿੱਥੋਂ ਤੱਕ ਹੋ ਸਕੇ ਵਾਹਿਗੁਰੂ ਦੇ ਹੁਕਮ ਵਿਚ ਰਹਿਣ ਦਾ ਵੀ ਤਰੱਦਦ ਕਰਦੇ ਹਨ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰੇਮ ਦੀ ਭਾਸ਼ਾ ਸਿਖਾਉਂਦੇ ਹਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਫ਼ਰਤ ਫੈਲਾਉਣ ਵਾਲਾ ਇਕ ਵੀ ਸ਼ਬਦ ਨਹੀਂ ਹੈ, ਸਾਰੇ
ਮਹਾਂਵਾਕ ਗੁਰੂ ਦੇ ਰਸਤੇ ਤੇ ਚੱਲਦੇ ਹੋਏ ਆਤਮਾ ਨਾਲ ਪ੍ਰਮਾਤਮਾ ਨੂੰ ਮੇਲਣ ਦੀ ਗੱਲ ਕਰਦੇ ਹਨ, ਪ੍ਰੇਮ ਹੀ ਪ੍ਰੇਮ ਬੱਸ, ਪਰ ਪਤਾ ਨਹੀਂ ਮਨਦੀਪ ਸਿੰਘ ਜੋਸਨ ਤੇ ਪਰਮੀਤ ਸਿੰਘ ਦਾ ਆਪਸ ਵਿਚ ਕਿਹੜਾ ਗੱਡਾ ਅੜਿਆ ਹੋਇਆ ਹੈ ਕਿ ਉਹ ਇਕ ਦੂਜੇ ਨੂੰ ਭੋਰਾ ਨਹੀਂ ਭਾਉਂਦੇ, ਪਰਮੀਤ ਸਿੰਘ ਮਨਦੀਪ ਸਿੰਘ ਜੋਸਨ ਨੂੰ ਕੋਸਦਾ ਨਹੀਂ ਥੱਕਦਾ ਤੇ ਜੋਸਨ ਦਾ ਆਪਣਾ ਤਰੀਕਾ ਹੈ ਉਹ ਵੀ ਆਪਣੇ ਤਰੀਕੇ ਨਾਲ ਪਰਮੀਤ ਬਾਰੇ ਗੱਲ ਕਰਦਾ ਹੈ, ਮੈਂ ਇਨ੍ਹਾਂ ਦੋਵਾਂ ਤੋਂ ਕੁਝ ਨਹੀਂ ਲੈਣਾ, ਸ਼ਾਇਦ ਮੇਰੀਆਂ ਇਨ੍ਹਾਂ ਗੱਲਾਂ ਤੋਂ ਦੋਵੇਂ ਹੀ ਮੇਰੇ ਤੇ ਗ਼ੁੱਸੇ ਹੋ ਜਾਣ, ਮੈਨੂੰ ਹੀ ਗਾਲ਼ਾਂ ਕੱਢਣ ਲੱਗ ਜਾਣ ਜਾਂ ਮੇਰੇ ਖ਼ਿਲਾਫ਼ ਸਾਜ਼ਿਸ਼ਾਂ ਰਚਣ ਲੱਗ ਜਾਣ, ਪਰ ਉਸ ਵੇਲੇ ਮੈਨੂੰ ਖ਼ੁਸ਼ੀ ਹੋਵੇਗੀ ਕਿਉਂਕਿ ਅਕਸਰ ਦੋਵੇਂ ਇਕੱਠੇ ਤਾਂ ਹੋਏ ਭਾਵੇਂ ਮੈਨੂੰ ਗਾਲ਼ਾਂ ਕੱਢਣ ਦੇ ਬਹਾਨੇ ਹੀ ਇਕੱਠੇ ਹੋਏ, ਮੈਨੂੰ ਇਸ ਬਾਰੇ ਕੋਈ ਚਿੰਤਾ ਨਹੀਂ, ਮੇਰਾ ਕੰਮ ਹੈ ਗੁਰੂ ਪ੍ਰੇਮ ਵਿਚ ਸਾਰੀ ਦੁਨੀਆ ਨੂੰ ਪ੍ਰੇਮ ਦੀ ਭਾਸ਼ਾ ਬਾਰੇ ਗੱਲ ਕਰਨਾ। ਬਾਕੀ ਗੁਰੂ ਦੀ ਮਰਜ਼ੀ ਹੈ ਗੁਰੂ ਦੀ ਰਜ਼ਾ ਹੈ ਕਿ ਉਸ ਨੇ ਕਿਸ ਨੂੰ ਕਿਵੇਂ ਤੇ ਕਿਸ ਤਰ੍ਹਾਂ ਰੱਖਣਾ ਹੈ। ਮੇਰੇ ਜਦੋਂ ਤਿੰਨ ਸਟੰਟ ਪਏ ਦਿਲ ਵਿਚ, ਤਾਂ ਉਸ ਵੇਲੇ ਲੰਬਾ ਸਮਾਂ (ਕਰੀਬ ਚਾਰ ਘੰਟੇ) ਮੈਨੂੰ ਅਮਰ ਹਸਪਤਾਲ ਵਿਚ ਡਾਕਟਰਾਂ ਦੇ ਅਧੀਨ ਰਹਿਣਾ ਪਿਆ, ਬਾਹਰ ਮਨਦੀਪ ਸਿੰਘ ਜੋਸਨ ਮੇਰੇ ਪਰਿਵਾਰ ਨਾਲ ਖੜ੍ਹਾ ਮੇਰੀ ਹਰ ਤਰ੍ਹਾਂ ਦੀ ਖ਼ਬਰ ਰੱਖ ਰਿਹਾ ਸੀ, ਉਸ ਵੇਲੇ ਮੈਨੂੰ ਅਹਿਸਾਸ ਹੋਇਆ ਕਿ ਇੱਥੇ ਜ਼ਿੰਦਗੀ ਦੀ ਕੀ ਕੀਮਤ ਹੈ? ਉਂਜ ਹੀ ਅਸੀਂ ਇਕ ਦੂਜੇ ਦੀ ਵਿਰੋਧਤਾ ਕਰਦੇ ਰਹਿੰਦੇ ਹਾਂ, ਕੀ ਰੱਖਿਆ ਹੈ ਇੱਥੇ? ਇਲਾਕੇ ਵਿਚ ਰਾਜ ਕਰਨ ਵਾਲੇ ਮੇਰੇ ਬਾਪੂ ਖਿਉਣ ਸਿੰਘ ਨੇ ਮੇਰੀ ਬੁੱਕਲ ਵਿਚ ਆਖ਼ਰੀ ਸਾਹ ਲਏ, ਮੇਰੀ ਮਾਂ ਨੇ ਵੀ ਇਸੇ ਤਰ੍ਹਾਂ ਆਖ਼ਰੀ ਸਾਹ ਮੇਰੀ ਬੁੱਕਲ ਵਿਚ ਲਏ, ਮੈਨੂੰ ਅਹਿਸਾਸ ਹੋਇਆ ਕਿ ਅਸੀਂ ਵੀ ਇੱਥੋਂ ਚਲੇ ਜਾਣਾ ਹੈ। ਫੇਰ ਨਰਾਜ਼ਗੀਆਂ ਕਿਸ ਲਈ? ਮਾਫ਼ ਕਰਨਾ; ਤੇ ਮਾਫ਼ੀ ਮੰਗ ਲੈਣਾ ਦੋਵੇਂ ਮਹਾਨ ਵਿਅਕਤੀਆਂ ਦੀਆਂ ਵੱਡੀਆਂ ਗੱਲਾਂ ਹਨ। ਪਾਣੀ ਨੀਵੇਂ ਥਾਂ ਵਗਦੇ ਤੇ ਰੁੱਖ ਨੂੰ ਜਦੋਂ ਫਲ਼ ਲੱਗਦੈ ਤਾਂ ਉਹ ਝੁਕਦਾ ਹੈ, ਇਹ ਕੁਦਰਤ ਦਾ ਨਿਯਮ ਹੈ, ਪਰ ਜਦੋਂ ਵੀ ਇਨਸਾਨ ਨੂੰ ਰੱਬ ਫਲ਼ ਲਾਉਂਦਾ ਹੈ ਉਹ ਝੁਕਣ ਦੀ ਥਾਂ ਗਰਦਨ ਉੱਚੀ ਚੁੱਕ ਲੈਂਦਾ ਹੈ, ਮਾਫ਼ੀ ਦੇਣਾ ਤੇ ਮਾਫ਼ੀ ਮੰਗਣਾ ਉਸ ਦੀ ਫ਼ਿਤਰਤ ਵਿਚੋਂ ਨਿਕਲ ਜਾਂਦਾ ਹੈ। ਉਹ ਸਮਝਦਾ ਹੈ ਕਿ ਦੁਨੀਆ ਮੇਰੇ ਸਹਾਰੇ ਚੱਲ ਰਹੀ ਹੈ, ਜੇਕਰ ਜ਼ਿੰਦਗੀ ਵਿਚ ਕੋਈ ਲਾਲਚ ਪਰਮੀਤ ਸਿੰਘ ਨੂੰ ਹੁੰਦਾ ਤਾਂ ਉਹ ਬੜਾ ਪੈਸਾ ਕਮਾ ਸਕਦਾ ਸੀ, ਜੇਕਰ ਮਨਦੀਪ ਸਿੰਘ ਜੋਸਨ ਨੂੰ ਜ਼ਿੰਦਗੀ ਵਿਚ ਕੋਈ ਲਾਲਚ ਹੁੰਦਾ ਤਾਂ ਉਹ ਕੁਝ ਵੀ ਕਰ ਸਕਦਾ ਸੀ, ਉਹ ਸਨੌਰ ਰੋਡ ਤੇ ਕੋਠੀ ਪਾ ਰਿਹਾ ਹੈ ਉਸ ਨੇ ਪਹਿਲਾਂ ਸਨੌਰ ਵਿਚ ਭਰੇ ਬਜ਼ਾਰ ਵਿਚੋਂ ਆਪਣੀ ਵੱਡੀ ਕੋਠੀ ਵੇਚੀ ਤਾਂ ਉਹ ਬਾਹਰ ਕੋਠੀ ਬਣਾ ਰਿਹਾ ਹੈ। ਦੋਵੇਂ ਚੰਗੇ ਕਿਰਦਾਰ ਦੇ ਵਿਅਕਤੀ ਹਨ। ਦੋਵਾਂ ਦੀ ਸੋਚ ਅਲੱਗ ਹੋ ਗਈ ਹੈ, ਇਕ ਦੂਜੇ ਦੀ ਵਿਰੋਧਤਾ ਕਰਦੇ ਹਨ, ਚਲੋ ਰੱਬ ਰਾਖਾ.. ਮੇਰਾ ਤਾਂ ਪਟਿਆਲਾ ਦੇ ਪੱਤਰਕਾਰਾਂ ਵਿਚ ਇਕ ਵਾਰ ਫੇਰ ਏਕਾ ਦੇਖਣ ਦਾ ਮਨ ਹੈ। ਮੇਰਾ ਵੀਰ ਜਸਪਾਲ ਸਿੰਘ ਢਿੱਲੋਂ ਹਮੇਸ਼ਾ ਪੱਤਰਕਾਰੀ ਕਰਦਾ ਰਿਹਾ, ਅਜੀਤ ਵਰਗੇ ਅਖ਼ਬਾਰ ਤੋਂ ਸੇਵਾ ਮੁਕਤ ਹੋਇਆ, ਮੇਰੀ ਉਸ ਨਾਲ ਕਈ ਗੱਲਾਂ ਕਰਕੇ ਮਤ ਨਹੀਂ ਮਿਲਦੀ ਸੀ, ਪਰ ਅੱਜ ਉਸ ਦਾ ਹਾਲ ਮੈਂ ਦੇਖ ਕੇ ਬੜਾ ਦੁਖੀ ਹੋਇਆ ਹਾਂ, ਉਹ ਠੀਕ ਹੈ, ਪਰ ਯਾਰ ਅਜਿਹੇ ਬੱਬਰ ਸ਼ੇਰ ਬੰਦੇ ਦਾ ਇਹ ਹਾਲ ਹੋਣਾ ਤਾਂ ਇਹ ਸਪਸ਼ਟ ਹੀ ਹੈ ਕਿ ਵਾਹਿਗੁਰੂ ਦੇ ਹੁਕਮ ਵਿਚ ਵਾਹਿਗੁਰੂ ਦੇ ਭਰੋਸੇ ਤੇ ਰਹੋ।
ਪਟਿਆਲਾ ਦੇ ਮੀਡੀਆ ਨੂੰ ਸਰਕਾਰ ਨੇ ਮਾਡਲ ਟਾਊਨ ਦੀ 47 ਈ ਕੋਠੀ ਅਲਾਟ ਕਰ ਦਿੱਤੀ ਸੀ। ਤੇਜਿੰਦਰ ਫਤਿਹਪੁਰ ਗਰੁੱਪ ਦਾ ਆਪਣਾ ਤਰਕ ਸੀ ਕਿ ਮੰਤਰੀ ਮਜੀਠੀਆ ਇੱਥੇ ਆ ਰਹੇ ਹਨ, ਉਨ੍ਹਾਂ ਦਾ ਸਵਾਗਤ ਆਪਾਂ ਕਲੱਬ ਨੂੰ ਦਿੱਤੀ ਗਈ ਕੋਠੀ ਵਿਚ ਹੀ ਕਰਾਂਗੇ। ਤਾਂ ਕਿ ਮੰਤਰੀ ਨੂੰ ਪਤਾ ਲੱਗੇ ਕਿ ਉਨ੍ਹਾਂ ਕਲੱਬ ਨੂੰ ਕਿਸ ਟਾਈਪ ਦੀ ਕੋਠੀ ਦਿੱਤੀ ਹੈ, ਕੋਠੀ ਕੋਲ ਹੀ ਟੈਂਟ ਲਗਾਇਆ ਜਾਵੇ ਤੇ ਮੰਤਰੀ ਦਾ ਭਰਵਾਂ ਸਵਾਗਤ ਕੀਤਾ ਜਾਵੇ, ਜਿੱਥੇ ਸਾਰਾ ਮੀਡੀਆ ਹੋਵੇਗਾ ਤਾਂ ਮੰਤਰੀ ਪ੍ਰਭਾਵ ਵਿਚ ਆਉਣਗੇ, ਹੋ ਸਕਦਾ ਹੈ ਕਿ ਪਟਿਆਲਾ ਦੇ ਮੀਡੀਆ ਲਈ ਵੱਡੀ ਕੋਠੀ ਅਲਾਟ ਕਰ ਦੇਣ। ਜਾਂ ਕਲੱਬ ਦੀ ਇਮਾਰਤ ਹੀ ਵੱਖਰੀ ਬਣਾ ਦਿੱਤੀ ਜਾਵੇ, ਪਰ ਦੂਜੇ ਪਾਸੇ ਪਰਮੀਤ ਗਰੁੱਪ ਕਹਿ ਲਓ ਜਾਂ ਫਿਰ ਰੰਬਾਨੀ ਗਰੁੱਪ ਕਹਿ ਲਓ ਉਹ ਚਾਹੁੰਦਾ ਸੀ ਕਿ ਕਲੱਬ ਦੀ ਇਮਾਰਤ ਦਾ ਉਦਘਾਟਨ ਤਾਂ ਮੰਤਰੀ ਮਜੀਠੀਆ ਉਸੇ ਤਰ੍ਹਾਂ ਹੀ ਕਰਨਗੇ ਪਰ ਉਸ ਦਾ ਸਮਾਗਮ ਹਰਪਾਲ ਸਿੰਘ ਟਿਵਾਣਾ ਆਡੀਟੋਰੀਅਮ ਵਿਚ ਕਰਾ ਲਿਆ ਜਾਵੇ, ਦੋਵਾਂ ਦਾ ਲੌਜਿਕ ਠੀਕ ਸੀ, ਪਰਮੀਤ ਗਰੁੱਪ ਵੀ ਠੀਕ ਸੀ ਫਤਿਹਪੁਰੀ ਗਰੁੱਪ ਵੀ ਠੀਕ ਸੀ, ਪਰਮੀਤ ਸਿੰਘ ਨੂੰ ਇਸ ਬਾਰੇ ਕੋਈ ਅਣਜਾਣ ਨਹੀਂ ਕਿਹਾ ਜਾ ਸਕਦਾ ਤੇ ਤੇਜਿੰਦਰ ਫਤਿਹਪੁਰੀ ਨੂੰ ਵੀ ਅਣਜਾਣ ਨਹੀਂ ਕਿਹਾ ਜਾ ਸਕਦਾ।
ਫੇਰ ਇਨ੍ਹਾਂ ਦੋਵੇਂ ਗਰੁੱਪਾਂ ਨੂੰ ਵੰਡਿਆ ਕਿਵੇਂ ਗਿਆ? ਇਸ ਦਾ ਵੱਡਾ ਕਾਰਨ ਸੀ, ਵਿਸ਼ਾਲ ਰੰਬਾਨੀ, ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਕਿ ਪਟਿਆਲਾ ਦੇ ਪੱਤਰਕਾਰਾਂ ਤੇ ਜੇਕਰ ਰਾਜ ਕਰਨਾ ਹੈ ਤਾਂ ਇਹ ਲਾਜ਼ਮੀ ਤੌਰ ਤੇ ਪੱਕਾ ਕਰ ਲੈਣਾ ਚਾਹੀਦਾ ਹੈ ਕਿ ਜੋ ਪੱਤਰਕਾਰ ਉਸ ਦੇ ਵਿਰੁੱਧ ਬੋਲ ਸਕਦੇ ਹਨ ਜਾਂ ਜੋ ਪੱਤਰਕਾਰ ਉਸ ਦੀਆਂ ਮਨਮਰਜ਼ੀਆਂ ਵਿਰੁੱਧ ਅਵਾਜ਼ ਉਠਾ ਸਕਦੇ ਹਨ ਉਨ੍ਹਾਂ ਨੂੰ ਉਸ ਦੇ ਗਰੁੱਪ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ। ਲੱਖ ਕੋਸ਼ਿਸ਼ਾਂ ਹੋਈਆਂ ਕਿ ਇਨ੍ਹਾਂ ਗਰੁੱਪਾਂ ਵਿਚ ਦੋ ਫਾੜ ਨਾ ਹੋਵੇ, ਗੱਲ ਸਿਰੇ ਲੱਗਦੀ ਤਾਂ ਵਿਸ਼ਾਲ ਕਿਤੋਂ ਨਾ ਕਿਤੋਂ ਕੋਈ ਨਾ ਕੋਈ ਗੱਲ ਛੱਡ ਦਿੰਦਾ ਤੇ ਏਕਤਾ ਫੇਰ ਰਹਿ ਜਾਂਦੀ, ਇਹ ਸਮਝਿਆ ਜਾ ਸਕਦਾ ਸੀ ਕਿ ਪਰਮੀਤ ਸਿੰਘ ਦੀ ਅਕਾਲੀ ਸਰਕਾਰ ਵਿਚ ਪੂਰੀ ਚੜ੍ਹਤ ਸੀ, ਉਹ ਹੀ ਮਜੀਠੀਆ ਨੂੰ ਇੱਥੇ ਤੱਕ ਲਿਆਉਣ ਵਿਚ ਵੱਡਾ ਯੋਗਦਾਨ ਪਾਉਣ ਵਾਲਾ ਸੀ, ਉਸ ਦੀ ਤਮੰਨਾ ਸੀ ਕਿ ਉਸ ਦੀ ਜ਼ਿਆਦਾ ਇੱਜ਼ਤ ਬਣੇ ਤੇ ਉਹ ਮਜੀਠੀਆ ਦਾ ਸਵਾਗਤ ਹਰਪਾਲ ਸਿੰਘ ਟਿਵਾਣਾ ਆਡੀਟੋਰੀਅਮ ਵਿਚ ਕਰੇ, ਉਸ ਦੀ ਇਹ ਵੀ ਚਾਹਤ ਹੋ ਸਕਦੀ ਹੈ ਕਿ ਅੱਗੇ ਤੋਂ ਵੀ ਮੰਤਰੀ ਮਜੀਠੀਆ ਤੋਂ ਪਟਿਆਲਾ ਮੀਡੀਆ ਕਲੱਬ ਲਈ ਕੋਈ ਵੱਡਾ ਕੰਮ ਲਿਆ ਜਾ ਸਕਦਾ ਹੈ। ਉਹ ਆਪਣੀ ਜਗ੍ਹਾ ਸਹੀ ਸੀ ਪਰ ਤੇਜਿੰਦਰ ਫਤਿਹਪੁਰੀ ਗਰੁੱਪ ਦਾ ਆਪਣਾ ਤਰਕ ਸੀ, ਕਿ ਉਹ 47 ਈ ਦੇ ਕੋਲ ਅਜਿਹਾ ਟੈਂਟ ਲਗਾਉਣਗੇ ਤੇ ਉਸ ਦਾ ਖੁੱਲ੍ਹੇ ਵਿਚ ਅਜਿਹਾ ਸਵਾਗਤ ਕਰਨਗੇ ਕਿ ਆਲ਼ੇ ਦੁਆਲੇ ਵੀ ਪਤਾ ਲੱਗੇਗਾ ਕਿ ਕਿਸੇ ਮੰਤਰੀ ਦਾ ਸਵਾਗਤ ਕੀਤਾ ਗਿਆ ਸੀ। ਦੋਵੇਂ ਠੀਕ ਸਨ ਪਰ ਹੈਰਾਨੀ ਦੀ ਗੱਲ ਸੀ ਕਿ ਵਿਸ਼ਾਲ ਰੰਬਾਨੀ ਨੇ ਇਹ ਲੜਾਈ ਹੁਣ ਆਪਣੇ ਹੱਥ ਵਿਚੋਂ ਵੱਡੀ ਕਰਕੇ ਜਗ ਬਾਣੀ ਪੰਜਾਬ ਕੇਸਰੀ ਦੇ ਵਿਚ ਅੰਦਰੂਨੀ ਤੌਰ ਤੇ ਬਣੇ ਗਰੁੱਪਾਂ ਦੀ ਬਣਾ ਦਿੱਤੀ ਸੀ। ਪੰਜਾਬ ਕੇਸਰੀ ਜਗ ਬਾਣੀ ਦੀ ਅੰਦਰਲੀ ਲੜਾਈ ਦਾ ਸਿੱਧਾ ਅਸਰ ਪਟਿਆਲਾ ਮੀਡੀਆ ਕਲੱਬ ਤੇ ਪਿਆ ਸੀ। ਜਿਸ ਨੇ ਪੱਤਰਕਾਰਾਂ ਦੀ ਅੰਦਰੂਨੀ ਏਕਤਾ ਦਾ ਬਹੁਤ ਵੱਡਾ ਨੁਕਸਾਨ ਕੀਤਾ, ਇਕ ਪਾਸੇ ਬੈਠਾ ਪ੍ਰਵੀਨ ਕੋਮਲ ਸੰਤੁਸ਼ਟ ਸੀ ਉਸ ਨੂੰ ਚੰਗਾ ਲੱਗ ਰਿਹਾ ਸੀ, ਉਸ ਨੂੰ ਇਸ ਗੱਲ ਦਾ ਪੂਰਾ ਇਲਮ ਸੀ ਕਿ ਪਟਿਆਲਾ ਦੇ ਪੱਤਰਕਾਰਾਂ ਵਿਚ ਦਮ-ਖ਼ਮ ਰੱਖਣ ਵਾਲੇ ਪੱਤਰਕਾਰ ਹੀ ਕਾਮਯਾਬ ਹੁੰਦੇ ਹਨ, ਇੱਥੇ ਪੱਤਰਕਾਰਾਂ ਦੀ ਏਕਤਾ ਦਾ ਗੁੜ ਗੋਬਰ ਕਰਨ ਲਈ ਧਾਲੀਵਾਲ ਆਪਣੇ ਫੁਕਰੇ ਪਣ ਦੀ ਪੂਰੀ ਲੂਤੀ ਲਗਾ ਰਿਹਾ ਸੀ, ਦੂਜੇ ਪਾਸੇ ਵਿਸ਼ਾਲ ਰੰਬਾਨੀ ਬ੍ਰਾਹਮਣਵਾਦ ਦੇ ਪਾੜੋ ਤੇ ਰਾਜ ਕਰਨ ਦੇ ਬੁਝ ਰਹੇ ਦੀਪਕ ਨੂੰ ਜਲਾਉਣ ਲਈ ਖ਼ੂਬ ਤੇਲ ਪਾ ਰਿਹਾ ਸੀ। ਜਿਨ੍ਹਾਂ ਦਾ ਸ਼ਿਕਾਰ ਪੰਜਾਬ ਕੇਸਰੀ ਜਗ ਬਾਣੀ ਗਰੁੱਪ ਹੋ ਗਿਆ ਸੀ।
ਜਗ ਬਾਣੀ ਪੰਜਾਬ ਕੇਸਰੀ ਗਰੁੱਪ ਦੀ ਅੰਦਰਲੀ ਸਿਆਸਤ ਸਮਝਣ ਦੀ ਵੀ ਜ਼ਰੂਰਤ ਹੈ। ਇੱਥੇ ਬਿਊਰੋ ਚੀਫ਼ ਦੀ ਕੁਰਸੀ ਤੇ ਕਬਜ਼ਾ ਕਰਨ ਦੀ ਲੜਾਈ ਚੱਲ ਰਹੀ ਸੀ, ਇਕ ਪਾਸੇ ਰਾਜੂ ਤਿਮਰਹਰਨ ਤੋਂ ਬਾਅਦ ਜਗ ਬਾਣੀ ਪੰਜਾਬ ਕੇਸਰੀ ’ਤੇ ਕਬਜ਼ਾ ਕਰਨ ਵਾਲੇ ਮਨਦੀਪ ਸਿੰਘ ਜੋਸਨ ਜਗ ਬਾਣੀ ਪੰਜਾਬ ਕੇਸਰੀ ਦੇ ਬਿਊਰੋ ਚੀਫ਼ ਦੇ ਅਹੁਦੇ ’ਤੇ ਸ਼ੁਮਾਰ ਸੀ। ਦੂਜੇ ਪਾਸੇ ਦੈਨਿਕ ਭਾਸਕਰ ਵਿਚੋਂ ਜਗ ਬਾਣੀ ਪੰਜਾਬ ਕੇਸਰੀ ਵਿਚ ਆਏ ਰਾਜੇਸ਼ ਪੰਜੋਲਾ ਬਿਊਰੋ ਚੀਫ਼ ਦੀ ਕੁਰਸੀ ਹਥਿਆਉਣ ਲਈ ਸਾਜ਼ਿਸ਼ਾਂ ਰਚ ਰਿਹਾ ਸੀ, ਉਹ ਕਾਮਯਾਬ ਨਾ ਹੁੰਦਾ ਜੇਕਰ ਪਰਮੀਤ ਸਿੰਘ ਤੇ ਮਨਦੀਪ ਸਿੰਘ ਜੋਸਨ ਦੀ ਦੋਸਤੀ ਦੇ ਦੁੱਧ ਵਿਚ ਤੇਜ਼ਾਬ ਦੀਆਂ ਬੂੰਦਾਂ ਨਾ ਪਈਆਂ ਹੁੰਦੀਆਂ। ਤੇਜ਼ਾਬ ਦੀਆਂ ਬੂੰਦਾਂ ਹੀ ਨਹੀਂ ਸਗੋਂ ਤੇਜ਼ਾਬ ਦਾ ਛੰਨਾ ਭਰ ਕੇ ਪਾ ਦਿੱਤਾ ਸੀ। ਪਰਮੀਤ ਸਿੰਘ ਰਾਜੇਸ਼ ਦੇ ਕਥਿਤ ਪੱਖ ਵਿਚ ਹੋ ਗਿਆ ਸੀ ਤੇ ਮਨਦੀਪ ਸਿੰਘ ਜੋਸਨ ਦਾ ਆਪਣਾ ਪ੍ਰਭਾਵ ਸੀ। ਸਿਟੀ ਸੈਂਟਰ ਪਟਿਆਲਾ ਵਿਚ ਜਗ ਬਾਣੀ ਤੇ ਪੰਜਾਬ ਕੇਸਰੀ ਦੇ ਗਰੁੱਪ ਦੇ ਜ਼ਿਲ੍ਹਾ ਦਫ਼ਤਰ ਵਿਚ ਮਨਦੀਪ ਸਿੰਘ ਜੋਸਨ ਦੀ ਬਿਊਰੋ ਚੀਫ਼ ਦੀ ਕੁਰਸੀ ਨਜ਼ਰ ਵੀ ਆਉਂਦੀ ਸੀ, ਉਸ ਦੀ ਕੁਰਸੀ ਅੰਦਰ ਵੜਦਿਆਂ ਹੀ ਸਭ ਤੋਂ ਪਹਿਲਾਂ ਵੱਡੇ ਮੇਜ਼ ਦੇ ਸਾਹਮਣੇ ਸਥਿਤ ਸੀ। ਆਮ ਲੋਕ ਮਨਦੀਪ ਸਿੰਘ ਜੋਸਨ ਨੂੰ ਹੀ ਬਿਊਰੋ ਚੀਫ਼ ਸਮਝਦੇ ਸੀ ਜੋ ਹੈ ਵੀ ਸੀ। ਇਹ ਰਾਜੇਸ਼ ਪੰਜੋਲਾ ਗਰੁੱਪ ਨੂੰ ਕਿਸੇ ਵੀ ਹਾਲ ਵਿਚ ਗਵਾਰਾ ਨਹੀਂ ਸੀ। ਇਨ੍ਹਾਂ ਦੀ ਲੜਾਈ ਮਿਟਾਉਣ ਲਈ ਮਾਲਕਾਂ ਨੇ ਇਕ ਚੰਗਾ ਕੰਮ ਕੀਤਾ ਸੀ, ਉਹ ਸੀ ਸਤਿੰਦਰਪਾਲ ਕੌਰ ਨੂੰ ਜਗ ਬਾਣੀ ਪੰਜਾਬ ਕੇਸਰੀ ਦੇ ਜ਼ਿਲ੍ਹਾ ਦਫ਼ਤਰ ਵਿਚ ਬਿਠਾਉਣਾ, ਪਰ ਸਤਿੰਦਰਪਾਲ ਕੌਰ ਵੀ ਇਨ੍ਹਾਂ ਦੀ ਇਹ ਲੜਾਈ ਨਹੀਂ ਮਿਟਾ ਸਕੀ। ਸਤਿੰਦਰਪਾਲ ਕੌਰ ਨਾਲ ਮੇਰੀ 1994-95 ਤੋਂ
Writer With Satinder pal Kaur
ਚੰਗੀ ਜਾਣ ਪਹਿਚਾਣ ਹੈ, ਜਦੋਂ ਮੇਰਾ ਨਾਵਲ ‘ਕਤਲ ਹੋਇਆ ਰੱਬ’ ਮੁਸਾਫ਼ਰ ਮੈਮੋਰੀਅਲ ਸੈਂਟਰਲ ਸਟੇਟ ਲਾਇਬ੍ਰੇਰੀ ਪਟਿਆਲਾ ਵਿਚ ਰਿਲੀਜ਼ ਹੋਇਆਂ ਤਾਂ ਵੀ ਸਤਿੰਦਰਪਾਲ ਕੌਰ ਉੱਥੇ ਸੀ। ਕਈ ਸਾਹਿਤ ਸਭਾਵਾਂ ਵਿਚ ਇਕ ਚੰਗੀ ਕਵਿੱਤਰੀ ਦੇ ਤੌਰ ਤੇ ਆਪਣੀਆਂ ਕਵਿਤਾਵਾਂ ਸੁਣਾਇਆ ਕਰਦੇ ਸੀ ਸਤਿੰਦਰਪਾਲ ਕੌਰ, ਮੈਂ ਵੀ ਆਪਣੀਆਂ ਰਚਨਾਵਾਂ ਪੜ੍ਹਿਆ ਕਰਦਾ ਸੀ। ਉਹ ਵੀ ਜਗ ਬਾਣੀ ਪੰਜਾਬ ਕੇਸਰੀ ਵਿਚ ਬਿਊਰੋ ਚੀਫ਼ ਦੀ ਕੁਰਸੀ ਦੀ ਲੜਾਈ ਖ਼ਤਮ ਨਹੀਂ ਕਰ ਸਕੀ, ਕਈ ਵਾਰੀ ਦਫ਼ਤਰ ਵਿਚ ਇਨ੍ਹਾਂ ਦੋਵਾਂ ਗਰੁੱਪਾਂ ਦੀ ਕਥਿਤ ਲੜਾਈ ਵੀ ਪੈ ਗਈ ਸੀ। ਮਨਦੀਪ ਸਿੰਘ ਜੋਸਨ ਵੀ ਲੜਦਾ ਸੀ ਪਰ ਸਿਆਣਪ ਇਹ ਹੀ ਸੀ ਕਿ ਮਨਦੀਪ ਸਿੰਘ ਜੋਸਨ ਇੱਥੋਂ ਕਿਨਾਰਾ ਹੀ ਕਰ ਲਵੇ। ਗੱਲਾਂ ਬਹੁਤ ਵਾਪਰੀਆਂ ਪਰ ਇੱਥੇ ਗੱਲ ਮੁਕਾਉਂਦੇ ਹਾਂ ਕਿ
ਮਨਦੀਪ ਸਿੰਘ ਜੋਸਨ ਨੂੰ ਆਖ਼ਿਰ ਆਪਣੇ ਦਫ਼ਤਰ ਦਾ ਠਿਕਾਣਾ ਆਪਣੀ ਸਰਕਾਰੀ ਕੋਠੀ ਵਿਚ ਹੀ ਬਣਾਉਣਾ ਪਿਆ। ਉਸ ਨੇ ਆਪਣੀ ਸਰਕਾਰੀ ਕੋਠੀ ਵਿਚ ਜਗ ਬਾਣੀ ਪੰਜਾਬ ਕੇਸਰੀ ਦਾ ਅਜਿਹਾ ਦਫ਼ਤਰ ਬਣਾਇਆ ਕਿ ਅਸਲ ਜ਼ਿਲ੍ਹਾ ਦਫ਼ਤਰ ਉਸ ਦੇ ਦਫ਼ਤਰ ਅੱਗੇ ਫਿੱਕਾ ਪੈ ਗਿਆ ਸੀ। ਇਹ ਲੜਾਈ ਪਟਿਆਲਾ ਮੀਡੀਆ ਕਲੱਬ ਵਿਚ ਆਉਣੀ ਸੁਭਾਵਕ ਸੀ।
ਇੱਥੇ ਰਵੇਲ ਸਿੰਘ ਭਿੰਡਰ ਵੀ ਕੁਝ ਨਹੀਂ ਕਰ ਸਕਦਾ ਸੀ, ਕਿਉਂਕਿ ਭੁਪੇਸ਼ ਚੱਠਾ ਆਪਣੇ ਮਨ ਦੀ ਕਰਨਾ ਚਾਹੁੰਦਾ ਸੀ, ਉਸ ਦੀ ਸੋਚ ਵੀ ਕਥਿਤ ਵਿਸ਼ਾਲ ਰੰਬਾਨੀ ਗਰੁੱਪ ਦੇ ਨਾਲ ਹੀ ਮਿਲਦੀ ਸੀ, ਉਹ ਵੀ ਸ਼ਾਂਤ ਹੀ ਸੀ, ਭੁਪੇਸ਼ ਚੱਠਾ ਦੇ ਮਾਇੰਡ ਨੂੰ ਤੁਸੀਂ ਸਮਝ ਨਹੀਂ ਸਕਦੇ। ਪਤਾ ਨਹੀਂ ਉਹ ਕਦੋਂ ਤੁਹਾਡੇ ਖ਼ਿਲਾਫ਼ ਹੋ ਜਾਵੇ। ਜਿੱਥੇ ਵਿਸ਼ਾਲ ਰੰਬਾਨੀ ਵੱਲੋਂ ਮੇਰੇ ਪਰਿਵਾਰ ਨੂੰ ਉਜਾੜਨ ਲਈ 
Kuljeet Singh Ex DPRO
ਮੇਰੇ ਤੇ ਪਾਏ ਸੰਕਟ ਦੌਰਾਨ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਤਤਕਾਲੀ ਡੀਪੀਆਰਓ ਕੁਲਜੀਤ ਸਿੰਘ ਨੇ ਮੇਰਾ ਖੁੱਲ ਕੇ ਸਾਥ ਦਿੱਤਾ, ਭਾਵੇਂ ਕਿ ਉਸ ਨੂੰ ਸਿੱਧੇ ਤੌਰ ਤੇ ਵਿਸ਼ਾਲ ਰੰਬਾਨੀ ਨੇ ਧਮਕੀਆਂ ਦਿੱਤੀਆਂ,ਪਟਿਆਲਾ ਦੇ ਡੀਪੀਆਰਓ ਇਸ਼ਵਿੰਦਰ ਸਿੰਘ ਗਰੇਵਾਲ ਨੇ ਵੀ ਉਸ ਨੂੰ ਫ਼ੋਨ ਕਰਕੇ ਮੇਰੇ ਕੇਸ ਤੋਂ ਪਿੱਛੇ ਹਟ ਜਾਣ ਲਈ ਕਿਹਾ। ਪਰ ਜਦੋਂ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਡੀਪੀਆਰਓ ਭੁਪੇਸ਼ ਚੱਠਾ ਬਣੇ ਤਾਂ ਉਸ ਨੇ ਮੇਰੀ ਮਦਦ ਕਰਨ ਤੋਂ ਸ਼ਰੇਆਮ ਇਨਕਾਰ ਕਰ ਦਿੱਤਾ ਸੀ, ਮੈਨੂੰ ਹੀ ਕਹਿ ਦਿੱਤਾ ਸੀ ਕਿ ਮੈਂ ਤੁਹਾਡੀ ਮਦਦ ਨਹੀਂ ਕਰ ਸਕਦਾ, ਮੈਂ ਤਾਂ ਹੀ ਕਹਿਣਾ ਕਿ ਭੁਪੇਸ਼ ਚੱਠਾ ਦਾ ਪਤਾ ਨਹੀਂ ਕਦੋਂ ਤੁਹਾਡੇ ਖ਼ਿਲਾਫ਼ ਹੋ ਜਾਵੇ।
ਮੇਰੀ ਕਿਤਾਬ ‘ਕੱਖ ਕੰਡੇ’ ਵਿਚ ਇਕ ਚੈਪਟਰ ਭੁਪੇਸ਼ ਚੱਠਾ ਬਾਰੇ ਮੈਂ ਲਿਖਿਆ ਹੈ, ਭੁਪੇਸ਼ ਚੱਠਾ ਨੂੰ ਰਾਸ਼ਟਰਪਤੀ ਐਵਾਰਡ ਮਿਲਿਆ ਸੀ। ਬਹੁਤ ਮਿਹਨਤੀ ਤੇ ਕਾਬਲ ਇਨਸਾਨ ਦੇ ਤੌਰ ਤੇ ਪੇਸ਼ ਕੀਤਾ ਹੈ ਭੁਪੇਸ਼ ਚੱਠਾ
ਨੂੰ, ਉਸ ਦਾ ਪਾਠ ਮੈਂ ‘ਕੱਖ ਕੰਡੇ’ ਵਿਚ ਪਾਇਆ, ਕਿਤਾਬ ਨੇ ਭਾਸ਼ਾ ਵਿਭਾਗ ਦੇ ਲੈਕਚਰ ਹਾਲ ਵਿਚ ਲੋਕ ਅਰਪਣ ਹੋਣਾ ਸੀ, ਲੋਕ ਅਰਪਣ ਸਮਾਗਮ ਵਿਚ ਭੁਪੇਸ਼ ਚੱਠਾ ਵੀ ਸ਼ਾਮਲ ਸੀ। ਭੁਪੇਸ਼ ਨੂੰ ਬੋਲਣ ਦਾ ਸਮਾਂ ਦਿੱਤਾ ਗਿਆ, ਤੁਸੀਂ ਹੈਰਾਨ ਹੋਵੋਗੇ ਕਿ ਪਤੰਦਰ ਉੱਥੇ ਮੇਰੇ ਖ਼ਿਲਾਫ਼ ਹੀ ਬੋਲ ਗਿਆ। ਉਹ ਕਿਤਾਬ ਮੇਰੀ ਜ਼ਿੰਦਗੀ ’ਤੇ ਆਧਾਰਤ ਹੈ। ਮੈਂ ਉਸ ਕਿਤਾਬ ਵਿਚ ਮੇਰੀਆਂ ਕੌੜੀਆਂ ਕਸੈਲ਼ੀਆਂ ਯਾਦ (ਮੇਰੇ ਵਿਰੁੱਧ ਵੀ) ਲਿਖੀਆਂ ਹਨ। ਫੇਰ ਮੈਂ ਭੁਪੇਸ਼ ਚੱਠਾ ਦੇ ਮੇਰੇ ਵਿਰੁੱਧ ਬੋਲਣ ਤੇ
ਗ਼ੁੱਸਾ ਕਿਵੇਂ ਕਰ ਸਕਦਾ ਸੀ। ਅਸੀਂ ਹਾਸੀ ਮਜ਼ਾਕ ਵਿਚ ਗੱਲ ਆਈ ਗਈ ਕਰ ਦਿੱਤੀ।
ਮਾਫ਼ ਕਰਨਾ ਇਕ ਕਹਾਣੀ ਹੋਰ, ਮੇਰੇ ਤੇ ਮੇਰੇ ਪਰਿਵਾਰ ਨੂੰ ਖ਼ਤਮ ਕਰਨ ਲਈ ਵਿਸ਼ਾਲ ਰੰਬਾਨੀ ਤੇ ਉਸ ਦੇ ਗਰੁੱਪ ਵੱਲੋਂ ਕੀਤੀਆਂ ਸਭ ਸਾਜ਼ਿਸ਼ਾਂ ਅਕਾਰਥ ਹੋ ਗਈਆਂ ਸਨ। ਮੇਰੇ ਖ਼ਿਲਾਫ਼ ਸਾਰੇ ਹੀ ਕੇਸ ਰੱਦ ਹੋ ਗਏ ਸਨ। ਵਿਸ਼ਾਲ ਰੰਬਾਨੀ ਤੇ ਦੋ ਹੱਤਿਆਵਾਂ ਦਾ ਵੀ ਇਲਜ਼ਾਮ ਹੈ, ਇਕ ਤਾਂ ਮੇਰੇ ਪੋਤੇ ਦਾ, ਮੇਰੀ ਗਰਭਵਤੀ ਨੂੰਹ ਰਾਣੀ ਵਿਸ਼ਾਲ ਦੀ ਸਾਜਿਸ਼ ਕਰਕੇ ਮੇਰੇ ਘਰੋਂ ਗਈ ਤੇ ਮੇਰਾ ਪੋਤਾ ਇਲਾਜ ਨਾ ਹੋਣ ਕਰਕੇ ਮਾਰਿਆ ਗਿਆ ਜਿਸ ਦਾ ਸਾਰਾ ਜ਼ਿੰਮਾ ਵਿਸ਼ਾਲ ਦਾ ਹੀ ਹੈ, ਦੂਜਾ ਮੇਰੇ ਸ਼ਰੀਫ਼ ਕੁੜਮ ਦੀ ਮੌਤ.(ਸ਼ਰੀਫ਼ ਇਸ ਕਰਕੇ ਕਿਹਾ ਕਿ ਉਸ ਨੂੰ ਇਹ ਸਮਝਣ ਵਿਚ ਬੜੀ ਦੇਰ ਲੱਗੀ ਕਿ ਪੱਤਰਕਾਰਾਂ ਦੀ ਲੜਾਈ ਵਿਚ ਉਹ ਆਪਣੀ ਧੀ ਦਾ ਘਰ ਬਰਬਾਦ ਕਰ ਗਿਆ, ਇਸ ਤੋਂ ਇਨੋਸੈਂਟ ਹੋਰ ਕੌਣ ਹੋ ਸਕਦਾ ਹੈ) ਮੇਰੇ ਕੁੜਮ ਨੂੰ ਉਸ ਨੇ ਭੜਕਾਇਆ ਤੇ ਉਹ ਮੇਰੇ ਖ਼ਿਲਾਫ਼ ਹੋ ਗਿਆ, ਮੇਰੇ ਖ਼ਿਲਾਫ਼ ਜਿਵੇਂ ਵਿਸ਼ਾਲ ਰੰਬਾਨੀ ਨੇ ਉਸ ਨੂੰ ਭੜਕਾਇਆ ਸੀ ਕਿ ਏਦਾਂ ਕਰ ਦਿਆਂਗੇ, ਜੇਲ੍ਹ ਵਿਚ ਭੇਜ ਦਿਆਂਗੇ, ਆਦਿ ਆਦਿ ਉਹ ਕੁਝ ਵੀ ਨਹੀਂ ਹੋਇਆ, ਬਾਅਦ ਵਿਚ ਉਹ ਇਹ ਸਦਮਾ ਸਹਾਰ ਨਹੀਂ ਸਕਿਆ ਉਸ ਨੂੰ ਪੈਰਾਲਾਈਜ਼ ਹੋ ਗਿਆ, ਬਾਅਦ ਵਿਚ ਉਹ ਵੀ ਅਕਾਲ ਚਲਾਣਾ ਕਰ ਗਿਆ (ਅਫ਼ਸੋਸ, ਵਾਹਿਗੁਰੂ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ), ਉਨ੍ਹਾਂ ਦੋ ਹੱਤਿਆਵਾਂ ਦਾ ਦੋਸ਼ੀ ਮੈਂ ਵਿਸ਼ਾਲ ਰੰਬਾਨੀ ਨੂੰ ਮੰਨਦਾ ਹਾਂ ਜਿਸ ਦੀ ਵਾਹਿਗੁਰੂ, ਸ੍ਰੀ ਰਾਮ ਉਸ ਨੂੰ ਸਜਾ ਜ਼ਰੂਰ ਦੇਵੇਗਾ, ਜਿਸ ਨੂੰ ਉਸ ਦੇ ਸਾਰੇ ਦੋਸਤ ਮਿੱਤਰ ਦੇਖਣਗੇ, ਵਾਹਿਗੁਰੂ ਉਸ ਨੂੰ ਮਾਫ਼ ਨਹੀਂ ਕਰੇਗਾ, ਜਦ ਕਿ ਮੈਂ ਤਾਂ ਉਸ ਨੂੰ ਮਾਫ਼ ਕਰ ਦਿੱਤਾ ਹੈ ਤੇ ਵਾਹਿਗੁਰੂ ਜੀ ਦੇ ਹਵਾਲੇ ਕਰ ਦਿੱਤਾ ਹੈ, ਹੁਣ ਵਾਹਿਗੁਰੂ ਦੇ ਹੱਥ ਵਿਚ ਹੈ ਕਿ ਉਸ ਨੂੰ ਕੀ ਸਜਾ ਦੇਣੀ ਹੈ, ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਹਾਂ ਇਹ ਸੱਚੀ ਗੱਲ ਕਹਿ ਰਿਹਾ ਹਾਂ ਉਸ ਨੂੰ ਸਜਾ ਬੜੀ ਭਿਆਨਕ ਮਿਲੇਗੀ, ਜੋ ਰੱਬ ਨੇ ਦੇਣੀ ਹੀ ਹੈ। ਮੇਰੇ ਤੇ ਮੇਰੇ ਪਰਿਵਾਰ ਖ਼ਿਲਾਫ਼ ਸਾਰੇ ਕੇਸ ਨਿੱਬੜ ਚੁੱਕੇ ਸਨ।
ਆਹ ਹੁਣ ਦੀ ਗੱਲ ਹੈ 2025 ਦੇ ਸ਼ੁਰੂਆਤ ਦੀ। ਸਾਰੇ ਪੱਤਰਕਾਰਾਂ ਕੋਲ ਡੀਪੀਆਰਓ ਪਟਿਆਲਾ ਦੀ ਈਮੇਲ ਆਈ, ਜਿਸ ਵਿਚ ਕਿਹਾ ਗਿਆ ਸੀ ਕਿ ਪੱਤਰਕਾਰ ਆਪੋ ਆਪਣੇ ਪੁਰਾਣੇ ਸ਼ਨਾਖ਼ਤੀ ਕਾਰਡ (ਸਰਕਾਰ ਵੱਲੋਂ ਜਾਰੀ ਕੀਤੇ ਜਾਂਦੇ ਪੱਤਰਕਾਰਾਂ ਨੂੰ ਕਾਰਡ) ਲੈ ਕੇ ਆਓ ਤੇ ਆਪਣਾ ਨਵਾਂ ਸ਼ਨਾਖ਼ਤੀ ਕਾਰਡ ਲੈ ਜਾਓ। ਮੈਂ ਪਹਿਲਾਂ ਇੰਜ ਸ਼ਨਾਖ਼ਤੀ ਕਾਰਡ ਲੈਣ ਨਹੀਂ ਜਾਂਦਾ ਹੁੰਦਾ ਸੀ, ਹਰੇਕ ਡੀਪੀਆਰਓ ਇਹ ਸ਼ਨਾਖ਼ਤੀ ਕਾਰਡ ਮੇਰੇ ਘਰ ਫੜਾਉਣ ਲਈ ਕਿਸੇ ਨਾ ਕਿਸੇ ਨੂੰ ਭੇਜ ਦਿੰਦੇ ਹੁੰਦੇ ਸਨ। ਮੇਰਾ ਗੇੜਾ ਲੱਗਾ ਸਕੱਤਰੇਤ ਵਿਚ, ਮੈਂ ਸੋਚਿਆ ਆਈ ਕਾਰਡ ਹੀ ਲੈ ਜਾਈਏ। ਮੈਂ ਡੀਪੀਆਰਓ ਭੁਪੇਸ਼ ਚੱਠਾ ਕੋਲ ਦਫ਼ਤਰ ਵਿਚ ਬੈਠਾ, ਬੜੀ ਸਾਦਗੀ ਵਿਚ ਸਾਡੀ ਆਪਸ ਵਿਚ ਸਤ ਸ੍ਰੀ ਅਕਾਲ ਹੋਈ। ਮੈਂ ਭੁਪੇਸ਼ ਨੂੰ ਕਿਹਾ ਮੇਰਾ ਸ਼ਨਾਖ਼ਤੀ ਕਾਰਡ ਮੰਗਾਉਣਾ ਭੁਪੇਸ਼ ਜੀ।
ਭੁਪੇਸ਼ ਨੇ ਹੋਰ ਕੋਈ ਗੱਲ ਨਹੀਂ ਕੀਤੀ ਨਾਲ ਦੀ ਨਾਲ ਤਪਾਕ ਦੇ ਕੇ ਕਿਹਾ ‘‘ਤੁਹਾਡਾ ਪੁਰਾਣਾ ਕਾਰਡ ਦਿਓ’’ ਮੈਂ ਸੋਚਿਆ ਕਿ ਇਹ ਤਾਂ ਈਮੇਲ ਆ ਹੀ ਗਈ ਸੀ, ਇਹ ਤਾਂ ਮੈਂ ਦੇਣਾ ਹੀ ਹੈ... ਭੁਪੇਸ਼ ਨੂੰ ਹਮੇਸ਼ਾ ਤੇ ਅੱਜ ਵੀ ਤੇ ਅੱਗੇ ਵੀ ਆਪਣਾ ਮਿੱਤਰ ਸਮਝਦਾ ਰਿਹਾ ਹਾਂ ਤੇ ਸਮਝਦਾ ਰਹਾਂਗਾ। ਉਹ ਉਸ ਦੀ ਲਿਆਕਤ ਕਿ ਉਹ ਮੈਨੂੰ ਕੀ ਸਮਝਦਾ ਹੈ। ਮੈਨੂੰ ਤੇ ਮੇਰੇ ਪਰਿਵਾਰ ਨੂੰ ਰੱਬ ਨੇ ਬੜੇ ਸੰਕਟ ਵਿਚੋਂ ਕੱਢਿਆ ਸੀ ਤੇ ਇਹ ਮਾਮੂਲੀ ਗੱਲਾਂ ਨੂੰ ਮੈਂ ਬਹੁਤ ਤਵੱਜੋ ਨਹੀਂ ਦਿੰਦਾ। ਮੈਂ ਹੁਣ ਥੋੜ੍ਹੀ ਗੱਲ ਵਧਾਉਣੀ ਚਾਹੁੰਦਾ ਸੀ, ਕਿ ਜੋ ਮੇਰਾ ਦੋਸਤ ਹੈ, ਮੇਰਾ ਪੁਰਾਣਾ ਮਿੱਤਰ ਹੈ, ਅਸੀਂ ਸ਼ੁਰੂ ਵਿਚ ਚੜ੍ਹਦੀਕਲਾ ਵਿਚ ਮੇਰੇ ਖ਼ਿਆਲ ਵਿਚ 1994-95 ਦੀ ਗੱਲ ਹੋਵੇਗੀ, ਇਕੱਠੇ ਪੱਤਰਕਾਰੀ ਕਰਦੇ ਆ ਰਹੇ ਹਾਂ, ਮੈਂ ਕਦੇ ਵੀ ਭੁਪੇਸ਼ ਦੇ ਖ਼ਿਲਾਫ਼ ਕਿਸੇ ਕੋਲ ਵੀ ਕੋਈ ਗੱਲ ਨਹੀਂ ਕੀਤੀ ਅੱਜ ਤੱਕ, ਮੇਰਾ ਉਸ ਪ੍ਰਤੀ ਸਤਿਕਾਰ ਬਣਿਆ ਹੋਇਆ ਹੈ। ਸਿੰਪਲ ਜਿਹੀ ਗੱਲ ਸੀ ਉਹ ਕਾਰਡ ਮੰਗਾਉਂਦਾ ਤੇ ਕਾਰਡ ਦਿੰਦਾ ਤੇ ਕਹਿੰਦਾ ‘‘ਅਕੀਦਾ ਜੀ ਪੁਰਾਣਾ ਕਾਰਡ ਦੇ ਦਿਓ’’ ਫੇਰ ਮੇਰਾ ਇਮਤਿਹਾਨ ਦੀ ਦੋਸਤੀ ਦਾ, ਜੇਕਰ ਮੈਂ ਉਸ ਵੇਲੇ ਪੁਰਾਣਾ ਕਾਰਡ ਦੇਣ ਤੋਂ ਇਨਕਾਰ ਕਰਦਾ ਤਾਂ ਉਹ ਕਹਿੰਦਾ ‘‘ ਅਕੀਦਾ ਜੀ, ਇਹ ਤਾਂ ਨਿਯਮ ਬਣਾ ਦਿੱਤਾ ਹੈ ਸਰਕਾਰ ਨੇ ਕਿ ਪੁਰਾਣਾ ਕਾਰਡ ਲੈਣਾ ਹੈ ਤੇ ਨਵਾਂ ਦੇਣਾ ਹੈ, ਤੁਸੀਂ ਪੁਰਾਣਾ ਕਾਰਡ ਦੇ ਦਿਓ ਤੇ ਨਵਾਂ ਲੈ ਜਾਇਓ..’’
ਹੁਣ ਸਾਡੀ ਗੱਲ ਤੁਰੀ, ਮੈਂ ਕਿਹਾ ਮੇਰੇ ਕੋਲ ਕਾਰਡ ਨਹੀਂ ਹੈ, ਤਾਂ ਭੁਪੇਸ਼ ਨੇ ਕਿਹਾ ਫੇਰ ਕਾਰਡ ਨਹੀਂ ਮਿਲੇਗਾ, ਮੈਂ ਤੇ ਗਗਨਦੀਪ ਅਹੂਜਾ ਪਟਿਆਲਾ ਵਿਚ ਸਭ ਤੋਂ ਸੀਨੀਅਰ ਪੱਤਰਕਾਰ ਹਾਂ ਮੈਂ ਤਾਂ ਸਗੋਂ ਗਗਨਦੀਪ ਤੋਂ ਵੀ ਸੀਨੀਅਰ ਹਾਂ। ਸੀਨੀਅਰ ਪੱਤਰਕਾਰ ਪ੍ਰਤੀ ਤਾਂ ਸਰਕਾਰ ਦਾ ਉਂਜ ਹੀ ਨਜ਼ਰੀਆ ਬਦਲ ਜਾਂਦਾ ਹੈ, ਸਰਕਾਰ ਦਾ ਕੀ ਹਰੇਕ ਦਾ ਨਜ਼ਰੀਆ ਬਦਲ ਜਾਂਦਾ ਹੈ, ਉਸ ਵੇਲੇ ਮੈਂ ਭੁਪੇਸ਼ ਚੱਠਾ ਨਾਲ ਬਹਿਸ ਕਰਕੇ ਸੁਆਦ ਲੈ ਰਿਹਾ ਸੀ ਪਰ ਉਹ ਮੇਰੇ ਪ੍ਰਤੀ ਆਪਣਾ ਨਜ਼ਰੀਆ ਸਪਸ਼ਟ ਕਰ ਰਿਹਾ ਸੀ। ਭਾਵੇਂ ਕਿ ਮੈਂ ਜਦੋਂ ਆਪਣਾ ਪੁਰਾਣਾ ਕਾਰਡ ਉਸ ਨੂੰ ਦਿੱਤਾ ਤਾਂ ਉਹ ਛਿੱਥਾ ਜਿਹਾ ਪੈ ਗਿਆ ਸੀ। ਨਵਾਂ ਕਾਰਡ ਮੈਨੂੰ ਭੁਪੇਸ਼ ਨੇ ਮੰਗਾ ਕੇ ਦੇ ਦਿੱਤਾ ਸੀ, ਮੈਂ ਕਾਰਡ ਲੈ ਕੇ ਦਫ਼ਤਰ ਤੋਂ ਬਾਹਰ ਜਾਣ ਲੱਗਾ ਤਾਂ ਪਿੱਛੋਂ ਭੁਪੇਸ਼ ਨੇ ਕਿਹਾ ‘‘ਤੁਸੀਂ ਹੁਣ ਮੇਰੇ ਖ਼ਿਲਾਫ਼ ਵੀ ਉਜਾਗਰ ਸਿੰਘ ਵਾਂਗ ਹੀ ਗ਼ਲਤ ਬੋਲੋਗੇ’’ ਮੈਂ ਹੱਸਿਆ ਤੇ ਕਿਹਾ ‘‘ ਓ ਨਹੀਂ ਭੁਪੇਸ਼ ਜੀ, ਉਜਾਗਰ ਸਿੰਘ ਵੱਲੋਂ ਮੇਰੇ ਖ਼ਿਲਾਫ਼ ਕੀਤੀਆਂ ਸਾਜ਼ਿਸ਼ਾਂ ਤਾਂ ਬਹੁਤ ਛੋਟੀਆਂ ਹਨ, ਉਸ ਤੋਂ ਜ਼ਿਆਦਾ ਖ਼ਤਰਨਾਕ ਸਾਜ਼ਿਸ਼ਾਂ ਤਾਂ ਮੇਰੇ ਖ਼ਿਲਾਫ਼ ਇਸ਼ਵਿੰਦਰ ਸਿੰਘ ਗਰੇਵਾਲ ਨੇ ਕੀਤੀਆਂ ਹਨ। ਗਰੇਵਾਲ ਮੇਰਾ ਪਿੰਡੋਂ ਗੁਆਂਢੀ ਵੀ ਹੈ, ਤੇ ਤੁਸੀਂ ਮੇਰੇ ਕੁਲੀਗ ਰਹੇ ਹੋ, ਉਜਾਗਰ ਸਿੰਘ ਜੀ ਤਾਂ ਸ਼ਰੇਆਮ ਮੇਰੇ ਵਿਰੁੱਧ ਚੱਲਦੇ ਹੁੰਦੇ ਸਨ ਲੁਕ ਛਿਪ ਕੇ ਨਹੀਂ। ਇਸ ਕਰਕੇ ਤੁਸੀਂ ਮੇਰੇ ਮਿੱਤਰ ਹੋ ਹਮੇਸ਼ਾ ਰਹੋਗੇ, ਅੱਜ ਤਾਂ ਮਜ਼ਾਕ ਮਜ਼ਾਕ ਵਿਚ ਹੋਈ ਛੋਟੀ ਜਿਹੀ ਗੱਲ ਹੈ, ਮੈਂ ਤੁਹਾਨੂੰ ਆਪਣੇ ਦਿਲ ਤੇ ਨੇੜੇ ਸਮਝਦਾ ਸੀ ਅਫ਼ਸੋਸ ਮੈਂ ਗ਼ਲਤ ਸੀ। ਪਰ ਮੈਂ ਤੁਹਾਡੇ ਖ਼ਿਲਾਫ਼ ਕਦੇ ਨਹੀਂ ਸੀ ਨਾ ਹੀ ਅੱਗੇ ਹੋਵਾਂਗਾ, ਤੁਹਾਨੂੰ ਦੋਸਤ ਕਿਹਾ ਹੋਇਆ ਹੈ ਯਾਰ, ਦੋਸਤੀ ਏਨੀਆਂ ਛੋਟੀਆਂ ਗੱਲਾਂ ਕਰਕੇ ਨਹੀਂ ਟੁੱਟਦੀ ਹੁੰਦੀ, ਪਰ ਹਾਂ ਇਹ ਗੱਲ ਦੀ ਕਿਤੇ ਨਾ ਕਿਤੇ ਸਾਂਝ ਜ਼ਰੂਰ ਪਾਵਾਂਗਾ’’ ਹੁਣ ਮੇਰੇ ਮਨ ਵਿਚ ਭੁਪੇਸ਼ ਚੱਠਾ ਵੱਲੋਂ ਪਿਛਲੇ ਸਮੇਂ ਵਿਚ ਕੀਤੀਆਂ ਹੋਈਆਂ ਸਾਰੀਆਂ ਗਤੀਵਿਧੀਆਂ ਘੁੰਮ ਗਈਆਂ ਸਨ। ਉਸ ਤੋਂ ਬਾਅਦ ਮੈਂ ਭੁਪੇਸ਼ ਬਾਰੇ ਬੜਾ ਸੋਚਿਆ ਕਿ ਉਹ ਮੇਰੇ ਵਿਰੁੱਧ ਕਿਉਂ ਹੋਇਆ, ਉਸ ਨੂੰ ਤਾਂ ਮੈਂ ਮੇਰੇ ਪਰਿਵਾਰ ਸਮਾਗਮਾਂ ਵਿਚ ਬੜੇ ਮਾਨ ਨਾਲ ਬੁਲਾਉਂਦਾ ਰਿਹਾ ਹਾਂ ਤੇ ਉਹ ਵੀ ਬੜੇ ਪਿਆਰ ਨਾਲ ਆਉਂਦਾ ਰਿਹਾ ਹੈ ਤੇ ਬਹੁਤ ਹੀ ਮੁਹੱਬਤੀ ਇਨਸਾਨ ਹੈ। ਮੈਨੂੰ ਭੁਪੇਸ਼ ਚੱਠਾ ਦੀ ਸ਼ਨਾਖ਼ਤੀ ਕਾਰਡ ਦੀ ਘਟਨਾ ਤੋਂ ਬਾਅਦ ਫ਼ਿਤਰਤ ਬਿਲਕੁਲ ਹੀ ਪੰਜੋਲਾ ਭਰਾਵਾਂ ਵਰਗੀ ਲੱਗੀ, ਕਿ ਉਂਜ ਮਿੱਤਰਤਾ ਪੂਰੀ ਪਰ ਅੰਦਰ ਕੀ ਹੈ ਉਹ ... ਵਾਹ ਜੀ ਵਾਹ ਰੱਬ ਹੀ ਰਾਖਾ, ਇਕ ਗੱਲ ਮੇਰੇ ਯਾਦ ਇਹ ਵੀ ਆਈ ਕਿ ਪਟਿਆਲਾ ਵਿਚ ਭਾਸਕਰ ਵਿਚ ਇਕ ਪੱਤਰਕਾਰ ਸਾਊਥ ਦੇ ਇਲਾਕੇ ਵਿਚੋਂ ਸੁਪਰਤੀਮ ਬੈਨਰਜੀ ਆਇਆ ਸੀ, ਮੇਰਾ ਉਹ ਘਰੇਲੂ ਦੋਸਤ ਬਣ ਗਿਆ ਸੀ ਅੱਜ ਵੀ ਉਸ ਦੇ ਮੇਰੇ ਨਾਲ ਘਰੇਲੂ ਸਬੰਧ ਹਨ, ਉਹ ਆਜ ਤੱਕ ਵਿਚ ਸੀਨੀਅਰ ਐਡੀਟਰ ਹੈ, ਉਹ ਅੱਜ ਵੀ ਜਦੋਂ ਪੰਜਾਬ ਵਿਚ ਕੋਈ ਵਿਸ਼ੇਸ਼ ਰਿਪੋਰਟ ਕਰਨ ਆਉਂਦਾ ਹੈ ਤਾਂ ਮੇਰੇ ਨਾਲ ਉਸ ਦਾ
ਮਿਲਵਰਤਨ ਜ਼ਰੂਰ ਹੁੰਦਾ ਹੈ, ਭੁਪੇਸ਼ ਚੱਠਾ ਦੀ ਪਤਾ ਨਹੀਂ ਕਿਉਂ ਸੁਪਰਤੀਮ ਬੈਨਰਜੀ ਨਾਲ ਬਣਦੀ ਨਹੀਂ ਸੀ, ਜਿਸ ਬਾਰੇ ਮੈਂ ਪਤਾ ਨਹੀਂ ਕਿਹਾ ਹੈ ਪਰ ਮੈਨੂੰ ਪਤਾ ਹੈ ਪਰ ਇੱਥੇ ਮੈਂ ਉਹ ਗੱਲ ਜ਼ਿਕਰ ਨਹੀਂ ਕਰਾਂਗਾ, ਪਰ ਜਦੋਂ ਸੁਪਰਤੀਮ ਬੈਨਰਜੀ ਨੇ ਪਟਿਆਲਾ ਛੱਡਿਆ ਤਾਂ ਰੇਲਵੇ ਸਟੇਸ਼ਨ ਤੇ ਭੁਪੇਸ਼ ਚੱਠਾ ਨੇ ਉਸ ਤੇ ਹਮਲਾ ਕੀਤਾ ਸੀ, ਉਸ ਦਾ ਸਰੀਰਕ ਨੁਕਸਾਨ ਵੀ ਕੀਤਾ ਸੀ, ਮੈਨੂੰ ਸਮਝ ਆਈ ਸੀ ਸ਼ਾਇਦ ਮੈਂ ਸੁਪਰਤੀਮ ਦਾ ਮਿੱਤਰ ਸੀ, ਜਿਸ ਕਰਕੇ ਭੁਪੇਸ਼ ਮੇਰੇ ਨਾਲ ਅੰਦਰੋਂ ਵਿਰੋਧਤਾ ਪਾਲ ਚੁੱਕਿਆ ਸੀ, ਸ਼ਾਇਦ ਇੰਜ ਹੋਵੇ ਪਰ ਮੇਰੀ ਫ਼ਿਤਰਤ ਅਜਿਹੀ ਬਿਲਕੁਲ ਨਹੀਂ ਹੈ। ਦੁਸ਼ਮਣਾ ਨੂੰ ਵੀ ਪ੍ਰੇਮ ਕਰਨ ਵਾਲਾ ਬੰਦਾ ਹਾਂ ਮੈਂ..
ਗੱਲ ਚੱਲ ਰਹੀ ਸੀ ਮਾਡਲ ਟਾਊਨ ਦੀ 46 ਈ ਕੋਠੀ ਕੋਲ ਪ੍ਰੋਗਰਾਮ ਕਰਾਇਆ ਜਾਵੇ ਜਾਂ ਫਿਰ ਹਰਪਾਲ ਟਿਵਾਣਾ ਆਡੀਟੋਰੀਅਮ ਵਿਚ ਕਰਾਇਆ ਜਾਵੇ, ਪੱਤਰਕਾਰਾਂ ਦੇ ਦੋ ਗਰੁੱਪ ਬਣ ਗਏ ਸਨ,..ਅੱਗੇ ਕਿਵੇਂ ਸਾਰਾ ਘਟਨਾਕ੍ਰਮ ਵਾਪਰਿਆ ਉਹ ਅਗਲੇ ਭਾਗ ਵਿਚ ਸਾਂਝ ਪਾਵਾਂਗੇ..
ਪੜ੍ਹਦੇ ਰਹੋ ਬਾਕੀ ਅਗਲੇ ਭਾਗ ਵਿਚ..
ਨੋਟ : ਹੋ ਸਕਦਾ ਹੈ ਕਿ ਪੱਤਰਕਾਰੀ ਦਾ ਇਤਿਹਾਸ ਲਿਖਣ ਲੱਗਿਆਂ ਕਿਤੇ ਕੋਈ ਸੂਚਨਾ ਜਾਂ ਘਟਨਾ ਗ਼ਲਤ ਲਿਖ ਦਿੱਤੀ ਹੋਵੇ, ਸ਼ਾਇਦ ਜਿਸ ਦੀ ਸੂਚਨਾ ਮੇਰੇ ਕੋਲ ਅਧੂਰੀ ਹੋਵੇ, ਕਿਸੇ ਕੋਲ ਹੋਰ ਜਾਣਕਾਰੀ ਹੋਵੇ ਜਾਂ ਫਿਰ ਸਹੀ ਘਟਨਾ ਦਾ ਵੇਰਵਾ ਹੋਵੇ ਤਾਂ ਕਿਰਪਾ ਕਰਕੇ ਬਲਾਗ ਦੇ ਹੇਠਾਂ ਟਿੱਪਣੀ ਕਰ ਸਕਦਾ ਹੈ, ਜਾਂ ਮੇਰੇ ਹੇਠਾਂ ਦਿੱਤੇ ਮੋਬਾਇਲ ਨੰਬਰ ਤੇ ਫ਼ੋਨ ਕਰਕੇ ਦੱਸ ਸਕਦਾ ਹੈ। ਬਲਾਗ ਵਿਚ ਸੋਧ ਕੀਤੀ ਜਾਵੇਗੀ, ਕੋਈ ਵੀ ਗੱਲ ਆਖ਼ਰੀ ਸੱਚ ਨਹੀਂ ਹੁੰਦੀ।
ਸੰਪਰਕ : 8146001100










No comments:
Post a Comment