Wednesday, January 28, 2026

ਪੱਤਰਕਾਰਾਂ ਵਿਚ ਇਕ ਦੂਜੇ ਪ੍ਰਤੀ ਨਫ਼ਰਤ ਦੀ ਜ਼ਹਿਰ ਘੋਲੀ ਜਾਣੀ ਲਗਾਤਾਰ ਜਾਰੀ...

ਪੱਤਰਕਾਰੀ ਦਾ ਇਤਿਹਾਸ ਭਾਗ -18

ਲੇਖਕ : ਗੁਰਨਾਮ ਸਿੰਘ ਅਕੀਦਾ


    ਮੁੱਦਾ ਸੀ ਮਾਡਲ ਟਾਊਨ ਦੀ 47 ਈ ਕੋਠੀ ਕੋਲ ਤਤਕਾਲੀ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਸਵਾਗਤ ਕੀਤੇ ਜਾਵੇ ਜਾਂ ਫਿਰ ਹਰਪਾਲ ਟਿਵਾਣਾ ਆਡੀਟੋਰੀਅਮ ਵਿਚ ਸ. ਮਜੀਠੀਆ ਦਾ ਸਵਾਗਤ ਕੀਤਾ ਜਾਵੇ। ਇਹ ਮੁੱਦਾ ਸੀ ਜਿਸ ਕਰਕੇ ਪਟਿਆਲਾ ਦੇ ਪੱਤਰਕਾਰਾਂ ਦੀ ਏਕਤਾ ਵਿਚ ਭੰਗਣਾਂ ਪੈਣ ਲੱਗ ਪਈ, ਇਨ੍ਹਾਂ ਦੀ ਏਕਤਾ ਬਣਾਈ ਰੱਖਣ ਵਿਚ ਕੌਣ ਅਹਿਮ ਰੋਲ ਨਿਭਾ ਸਕਦਾ ਸੀ, ਪ੍ਰਧਾਨ ਰਵੇਲ ਸਿੰਘ ਭਿੰਡਰ, ਜਨਰਲ ਸਕੱਤਰ ਤੇਜਿੰਦਰ ਫਤਿਹਪੁਰੀ, ਜਾਂ ਸਰਕਾਰ ਦਾ ਨੁਮਾਇੰਦਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ, ਜਾਂ ਫਿਰ ਮੁੱਖ ਮੰਤਰੀ ਦੇ ਸਲਾਹਕਾਰ ਜੰਗਵੀਰ ਸਿੰਘ, ਹੋ ਸਕਦਾ ਸੀ ਪੱਤਰਕਾਰਾਂ ਵਿਚ ਸਿਆਣੇ ਬੰਦੇ ਜਿਵੇਂ ਕਿ ਜੋਗਿੰਦਰ ਮੋਹਨ, ਅਮਨ ਸੂਦ, ਗਗਨ ਤੇਜਾ, ਅਮਨਿੰਦਰ ਸਿੰਘ, ਜਸਵਿੰਦਰ ਸਿੰਘ ਦਾਖਾ, ਜਸਪਾਲ ਸਿੰਘ ਢਿੱਲੋਂ, ਪਰਮੀਤ ਸਿੰਘ, ਮਨਦੀਪ ਸਿੰਘ ਜੋਸਨ, ਰਣਬੀਰ ਰਾਣਾ, ਰਾਜੇਸ਼ ਪੰਜੋਲਾ, ਵਿਸ਼ਾਲ ਰੰਬਾਨੀ ਜਾਂ ਕੋਈ ਵੀ ਸਿਆਣਾ ਪੱਤਰਕਾਰ ਪੱਤਰਕਾਰਾਂ ਦੀ ਏਕਤਾ ਬਣਾਉਣ ਵਿਚ ਅਹਿਮ ਰੋਲ ਨਿਭਾ ਸਕਦਾ ਸੀ, ਪਰ ਉਸ ਵੇਲੇ ਕੋਈ ਵੀ ਅਜਿਹੀ ਗੱਲ ਕਰਦਾ ਸੀ ਤਾਂ ਉਸ ਦੀ ਗੱਲ ਅਸਰ ਨਹੀਂ ਕਰਦੀ ਸੀ, ਪਰਮੀਤ ਸਿੰਘ ਤੇ ਮਨਦੀਪ ਸਿੰਘ ਜੋਸਨ ਦੁੱਧ ਵਿਚ ਪਏ ਤੇਜ਼ਾਬ ਵਾਂਗ ਫੱਟ ਗਏ ਸਨ। ਹੁਣ ਇੱਥੇ ਚੱਲ ਕਿਸ ਦੀ ਰਹੀ ਸੀ, ਅਸਲ ਵਿਚ ਤਾਂ ਕਿਸੇ ਦੀ ਵੀ ਨਹੀਂ, ਪਰ ਇਕ ਗੱਲ ਇੱਥੇ ਫੇਰ ਕਹਾਂਗਾ ਕਿ ਇਸ ਲੜਾਈ ਵਿਚ ਵਿਸ਼ਾਲ ਰੰਬਾਨੀ ਨੂੰ ਬੜਾ ਅਨੰਦ ਆ ਰਿਹਾ ਸੀ, ਉਸ ਦੇ ਅੰਦਰ ਬੈਠਾ ਇਕ ਹੋਰ ਰੰਬਾਨੀ ਇਹ ਸੋਚ ਰਿਹਾ ਸੀ ਕਿ ਜੇਕਰ ਇਹ ਇਕ ਦੂਜੇ ਨਾਲ ਲੜਦੇ ਹਨ ਤਾਂ ਉਸ ਦਾ ਤਾਂ ਇਕ ਧੜਾ ਕਾਇਮ ਹੁੰਦਾ ਹੀ ਹੈ, ਜਿਸ ਕਰਕੇ ਉਹ ਆਪਣੇ ਮਕਸਦ ਵਿਚ ਕਾਮਯਾਬ ਹੋਵੇਗਾ, ਇਸ ਗੱਲ ਦਾ ਕਿਸੇ ਪੱਤਰਕਾਰ ਨੂੰ ਕੋਈ ਇਲਮ ਨਹੀਂ ਸੀ ਕਿ ਉਹ ਆਪਣੀ ਸਾਜਿਸ਼ ਵਿਚ ਕਿਵੇਂ ਕਾਮਯਾਬ ਹੋ ਰਿਹਾ ਹੈ। ਰੰਬਾਨੀ ਪੱਤਰਕਾਰਾਂ ਦੇ ਹੱਕ ਵਿਚ ਕਦੇ ਨਹੀਂ ਹੋਇਆ, ਉਹ ਤਾਂ ਸਗੋਂ ਕਿਤੇ ਨਾ ਕਿਤੇ ਚੁਆਤੀ ਲਗਾ ਕੇ ਅੱਗ ਲਗਾਉਣ ਵਿੱਚ ਜ਼ਿਆਦਾ ਸਵਾਦ ਲੈਂਦਾ ਸੀ। ਜੋ ਪੱਤਰਕਾਰ ਉਸ ਦੇ ਗਰੁੱਪ ਵਿਚ ਸੀ, ਉਨ੍ਹਾਂ ਨੇ ਕੀ ਸਮਝਣਾ ਸੀ! ਪਰ ਕਾਫ਼ੀ ਸਾਰੇ ਪੱਤਰਕਾਰ ਵਿਸ਼ਾਲ ਰੰਬਾਨੀ ਦੀ ਭਾਵਨਾ ਸਮਝ ਵੀ ਗਏ ਸਨ, ਪਰ ਅਫ਼ਸੋਸ ਉਹ ਵੀ ਚੁੱਪ ਹੀ ਸਨ। 


ਪਟਿਆਲਾ ਮੀਡੀਆ ਕਲੱਬ ਦੀ 47 ਈ ਕੋਠੀ ਦਾ ਉਦਘਾਟਨ ਬਿਕਰਮ ਸਿੰਘ ਮਜੀਠੀਆ ਨੇ ਕਰ ਦਿੱਤਾ ਸੀ, ਵੱਡੀ ਗਿਣਤੀ ਪੱਤਰਕਾਰ ਉੱਥੇ ਵੀ ਮੌਜੂਦ ਸਨ, ਇਸੇ ਤਰ੍ਹਾਂ ਹਰਪਾਲ ਸਿੰਘ ਟਿਵਾਣਾ ਆਡੀਟੋਰੀਅਮ ਵਿਚ ਬਿਕਰਮ ਸਿੰਘ ਮਜੀਠੀਆ ਦਾ ਪ੍ਰੋਗਰਾਮ ਵੀ ਦੂਜੇ ਧੜੇ ਵੱਲੋਂ ਕਰਵਾ ਲਿਆ ਗਿਆ ਸੀ, ਖ਼ਬਰਾਂ ਵੀ ਸਾਂਝੀਆਂ ਹੀ ਲੱਗੀਆਂ ਸਨ। ਜਗ ਬਾਣੀ ਪੰਜਾਬ ਕੇਸਰੀ ਵਿਚ ਤਾਂ ਇਕ ਪਾਸੇ ਮਨਦੀਪ ਸਿੰਘ ਜੋਸਨ ਦੀ ਖ਼ਬਰ 47 ਈ ਕੋਠੀ ਦੇ ਉਦਘਾਟਨ ਵਾਲੀ ਤੇ ਦੂਜੀ ਬਲਜਿੰਦਰ ਸ਼ਰਮਾ ਦੀ ਹਰਪਾਲ ‌ਟਿਵਾਣਾ ਆਡੀਟੋਰੀਅਮ ਦੇ ਸਮਾਗਮ ਵਾਲੀ ਖ਼ਬਰ ਲਗਾ ਦਿੱਤੀ ਸੀ।

ਮੈਂ ਇਕ ਇੱਥੇ ਗੱਲ ਹੋਸ਼ ਹਵਾਸ ਨਾਲ ਕਸਮ ਖਾ ਕੇ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਕਦੇ ਵੀ ਨਾ ਤਾਂ ਰਾਜੇਸ਼ ਪੰਜੋਲਾ ਵਿਰੁੱਧ, ਨਾ ਹੀ ਬਲਜਿੰਦਰ ਸ਼ਰਮਾ ਵਿਰੁੱਧ, ਨਾ ਹੀ ਵਿਸ਼ਾਲ ਰੰਬਾਨੀ ਵਿਰੁੱਧ,  ਨਾ ਹੀ ਪਰਵੀਨ ਕੋਮਲ ਵਿਰੁੱਧ, ਨਾ ਭੁਪੇਸ਼ ਚੱਠਾ ਵਿਰੁੱਧ, ਨਾ ਹੀ ਕਿਸੇ ਵੀ ਪੱਤਰਕਾਰ ਵਿਰੁੱਧ ਕਦੇ ਵੀ ਸਾਜਿਸ਼ ਰਚੀ, ਨਾ ਹੀ ਮੈਂ ਕਿਸੇ ਵੀ ਪੱਤਰਕਾਰ ਦਾ ਬੁਰਾ ਚਾਹਿਆ। ਨਾ ਹੀ ਮੈਂ ਮੇਰੇ ਬਹੁਤ ਚੰਗੇ ਮਿੱਤਰ, ਬਹੁਤ ਚੰਗੇ ਸੱਜਣ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਕੋਲ ਕਿਸੇ ਵੀ ਪੱਤਰਕਾਰ ਵਿਰੁੱਧ ਕੋਈ ਸਾਜ਼ਿਸ਼ੀ ਗੱਲ ਕੀਤੀ, ਜੋ ਵੀ ਕਰਦਾ ਸੀ ਉਹ ਪਰਦੇ ਪਿੱਛੇ ਨਹੀਂ ਸਗੋਂ ਸਭ ਦੇ ਸਾਹਮਣੇ ਕਰਦਾ ਹੁੰਦਾ ਸੀ, ਇਹ ਨਹੀਂ ਕਿ ਵਾਈਸ ਚਾਂਸਲਰ ਕੋਲ ਜਾ ਕੇ ਕਿ ਕਹਿ ਰਿਹਾ ਹੋਵਾਂ ਕਿ ਫਲਾਣੇ ਪੱਤਰਕਾਰ ਦਾ ਕੋਈ ਕੰਮ ਨਾ ਕਰਨਾ। ਜਿਨ੍ਹਾਂ ਸਾਫ਼ਗੋਈ ਵਾਲਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੀ, ਜੇਕਰ ਮੈਂ ਕਦੇ ਵੀ ਉਸ ਕੋਲ ਕਿਸੇ ਪੱਤਰਕਾਰ ਵਿਰੁੱਧ ਸਾਜਿਸ਼ ਰਚੀ ਹੁੰਦੀ ਤਾਂ ਜਿਵੇਂ ਉਸ ਨੇ ਰਾਜੇਸ਼ ਪੰਜੋਲਾ ਗਰੁੱਪ ਦਾ ਪਰਦਾ ਸ਼ਰੇਆਮ ਖੋਲ੍ਹਿਆ ਸੀ ਤਾਂ ਮੇਰਾ ਵੀ ਉਹ ਪਰਦਾ ਖੋਲ੍ਹ ਸਕਦਾ ਸੀ, ਜੇਕਰ ਮੈਂ ਗ਼ਲਤ ਹੁੰਦਾ ਤਾਂ। ਰਾਜੇਸ਼ ਪੰਜੋਲਾ, ਬਲਜਿੰਦਰ ਸ਼ਰਮਾ, ਵਿਸ਼ਾਲ ਰੰਬਾਨੀ ਦੇ ਖ਼ਿਲਾਫ਼ ਮੈਂ ਕਿਤੇ ਵੀ ਕੋਈ ਸਾਜਿਸ਼ ਨਹੀਂ ਰਚੀ, ਨਾ ਹੀ ਮੇਰੀ ਇਹ ਫ਼ਿਤਰਤ ਹੈ, ਕਿਸੇ ਦਾ ਨੁਕਸਾਨ ਕਰਨਾ, ਪਰ ਮੈਨੂੰ ਇਕ ਗੱਲ ਅੱਜ ਤੱਕ ਸਮਝ ਨਹੀਂ ਆਈ ਕਿ ਇਹ ਲੋਕ ਮੇਰੇ ਖ਼ਿਲਾਫ਼ ਕਿਉਂ ਸਨ? ਮੈਂ ਉਨ੍ਹਾਂ ਦਾ ਕੀ ਵਿਗਾੜਿਆ ਸੀ! ਮੈਂ ਕਦੇ ਵੀ ਫੁਕਰਾ ਧਾਲੀਵਾਲ ਦੇ ਖ਼ਿਲਾਫ਼ ਕਦੇ ਵੀ ਕੋਈ ਸਾਜਿਸ਼ ਨਹੀਂ ਰਚੀ ਨਾ ਹੀ ਮੈਂ ਕਦੇ ਵੀ ਉਸ ਦੇ ਖ਼ਿਲਾਫ਼ ਕਦੇ ਵੀ ਕੋਈ ਗੱਲ ਕੀਤੀ, ਪਰ ਫਿਰ ਵੀ ਮੈਨੂੰ ਅੱਜ ਤੱਕ ਸਮਝ ਨਹੀਂ ਆਇਆ ਕਿ ਉਹ ਮੈਨੂੰ ਖ਼ਤਮ ਕਰਨਾ ਕਿਉਂ ਚਾਹੁੰਦਾ ਸੀ! ਇਸੇ ਤਰ੍ਹਾਂ ਡੀਪੀਆਰਓ ਇਸ਼ਵਿੰਦਰ ਸਿੰਘ ਗਰੇਵਾਲ, ਭੁਪੇਸ਼ ਚੱਠਾ ਦਾ ਮੈਂ ਕਦੇ ਵੀ ਕੁਝ ਨਹੀਂ ਵਿਗਾੜਿਆ, ਉਨ੍ਹਾਂ ਦੇ ਪਿੱਠ ਪਿੱਛੇ ਵੀ ਮੈਂ ਕਦੇ ਉਨ੍ਹਾਂ ਵਿਰੁੱਧ ਨਹੀਂ ਬੋਲਿਆ ਫੇਰ ਵੀ ਉਹ ਮੇਰੇ ਖ਼ਿਲਾਫ਼ ਸਾਜ਼ਿਸ਼ਾਂ ਵਿਚ ਸ਼ਾਮਲ ਕਿਵੇਂ ਹੋ ਗਏ! ਕਿਹੋ ਜਿਹੇ ਦਿਮਾਗ਼ ਦੇ ਲੋਕ ਨੇ ਇਹ? ਮੈਂ ਸਭ ਵਿਚ ਇਕ ਪੱਤਰਕਾਰ ਹੀ ਨਹੀਂ ਸਗੋਂ ਇਕ ਅੱਛਾ ਇਨਸਾਨ ਦੇਖਦਾ ਹਾਂ, ਹਾਂ ਮੈਂ ਪੱਤਰਕਾਰੀ ਕਰਦਾ ਸੀ, ਖ਼ੋਜੀ ਪੱਤਰਕਾਰੀ, ਸਾਰਥਕ ਪੱਤਰਕਾਰੀ, ਬੇਬਾਕ ਪੱਤਰਕਾਰੀ, ਜਿਸ ਕਰਕੇ ਮੇਰੀ ਚਰਚਾ ਹੁੰਦੀ ਸੀ, ਪਰ ਉਸ ਚਰਚਾ ਵਿਚੋਂ ਮੇਰਾ ਵਿਰੋਧ ਇਨ੍ਹਾਂ ਵਿਚ ਕਿਉਂ ਹੋ ਗਿਆ! ਰਾਜੇਸ਼ ਮੇਰਾ ਪਿੰਡੋਂ ਗੁਆਂਢੀ, ਡੀਪੀਆਰਓ ਇਸ਼ਵਿੰਦਰ ਗਰੇਵਾਲ ਪਿੰਡੋਂ ਮੇਰਾ ਗੁਆਂਢੀ, ਬਲਜਿੰਦਰ ਸ਼ਰਮਾ ਪਿੰਡੋਂ ਮੇਰਾ ਗੁਆਂਢੀ, ਵਿਸ਼ਾਲ ਰੰਬਾਨੀ ਨਾਲ ਮੇਰੀ ਕੋਈ ਸਾਂਝ ਨਹੀਂ, ਫੇਰ ਵੀ ਇਹ ਲੋਕ ਮੇਰੇ ਖ਼ਿਲਾਫ਼ ਕਿਉਂ ਹੋਏ! ਮੈਂ ਅੱਜ ਤੱਕ ਇਸ ਦਾ ਕਾਰਨ ਲੱਭ ਰਿਹਾ ਹਾਂ। ਇਕ ਕਾਰਨ ਜੋ ਮੈਨੂੰ ਮੰਨੂ ਸਿਮ੍ਰਿਤੀ ਵਿਚੋਂ ਲੱਭਾ, ਇਕ ਕਾਰਨ ਜੋ ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਲੱਭਾ ਉਹ ਜ਼ਰੂਰ ਇੱਥੇ ਜ਼ਿਕਰ ਕੀਤਾ ਜਾ ਸਕਦਾ ਹੈ। 

(ਹੇਠਾਂ ਲਿਖੀਆਂ ਘਟਨਾਵਾਂ, ਹੇਠਾਂ ਲਿਖੀਆਂ ਉਦਾਹਰਣਾ, ਹੇਠਾਂ ਲਿਖੇ ਕੁਝ ਤੱਥ ਮੈਂ ਜਾਤ ਪਾਤ ਉਭਾਰਨ ਲਈ ਨਹੀਂ ਕਰ ਰਿਹਾ, ਪਰ ਜੋ ਸਾਡੇ ਭਾਰਤ ਵਿਚ ਸਾਡੇ ਪੰਜਾਬ ਵਿਚ ਜਾਤ ਪਾਤ ਦਾ ਕਹਿਰ ਅੱਜ ਵੀ ਮੌਜੂਦ ਹੈ, ਜੋ ਸਾਡੇ ਮਨਾ ਦੇ ਅੰਦਰ ਪ੍ਰਤੱਖ, ਅਪ੍ਰਤੱਖ ਰੂਪ ਵਿਚ ਫਸਿਆ ਪਿਆ ਹੈ, ਜੋ ਸਾਡੇ ਅੰਦਰ ਸ਼ੁਖਸ਼ਮ ਰੂਪ ਵਿਚ ਸਾਨੂੰ ਉਹ ਕੁਝ ਕਰਨ ਲਈ ਮਜਬੂਰ ਕਰਦਾ ਹੈ ਜੋ ਅਸੀਂ ਕਈ ਵਾਰੀ ਨਹੀਂ ਵੀ ਚਾਹੁੰਦੇ ਹੁੰਦੇ, ਕਿਉਂ ਅਸੀਂ ਇਨਸਾਨ ਵਿਰੁੱਧ ਵਿਤਕਰਾ ਕਰਨ ਨੂੰ ਆਪਣਾ ਮਾਣ ਸਮਝਦੇ ਹਾਂ, ਅਸੀਂ ਕਿਉਂ ਗੁਲਾਮਗਿਰੀ ਵਿਚ ਵਿਸ਼ਵਾਸ ਰੱਖਦੇ ਹਾਂ? ਅਸੀਂ ਪਸ਼ੂਆਂ, ਪੰਛੀਆਂ ਤੇ ਪੱਥਰਾਂ ਨੂੰ ਪਿਆਰ ਕਰਦੇ ਹਾਂ, ਇਨਸਾਨ ਵੱਲੋਂ ਬਣਾਈਆਂ ਵਸਤੂਆਂ ਨੂੰ ਪਿਆਰ ਕਰਦੇ ਹਾਂ ਪਰ ਕਿਉਂ ਅਸੀਂ ਇਨਸਾਨ ਨੂੰ ਨਫ਼ਰਤ ਕਰਦੇ ਹਾਂ, ਅਜਿਹੇ ਕੁਝ ਸਵਾਲਾਂ ਦਾ ਜਵਾਬ ਜੋ ਮੈਨੂੰ ਧਾਰਮਿਕ ਗ੍ਰੰਥਾਂ ਵਿਚੋਂ ਲੱਭਿਆ ਹੈ, ਉਹ ਹੀ ਇੱਥੇ ਸਪਸ਼ਟ ਕਰ ਰਿਹਾ ਹਾਂ, ਮਾਫ਼ ਕਰਨਾ ਜੇਕਰ ਕਿਸੇ ਨੂੰ ਇਸ ਬਾਰੇ ਚੰਗਾ ਨਾ ਲੱਗੇ)

ਭਾਰਤ ਵਿਚ ਦੋ ਤਰ੍ਹਾਂ ਦੀਆਂ ਲੜਾਈਆਂ ਚੱਲ ਰਹੀਆਂ ਹਨ ਮੁੱਢ ਕਦੀਮੋ, ਇਕ ਅਮੀਰ ਗ਼ਰੀਬ ਦੀ, ਪੂੰਜੀਪਤੀ ਤੇ ਮਜ਼ਦੂਰ ਦੀ, ਦੂਜੀ ਜਾਤ ਪਾਤ ਦੀ, ਉੱਚ ਨੀਚ ਦੀ, ਅੱਜ ਕੱਲ੍ਹ ਇਕ ਲੜਾਈ ਹੋਰ ਵੱਡੀ ਚਰਚਾ ਵਿਚ ਹੈ, ਜੋ ਆਰਐਸਐਸ ਭਾਜਪਾ ਨੇ ਬੜੇ ਲੰਬੇ ਸਮੇਂ ਤੋਂ ਸ਼ੁਰੂ ਕੀਤੀ ਹੋਈ ਹੈ, ਉਹ ਹੈ ਧਰਮਾਂ ਦੀ ਲੜਾਈ, ਘੱਟ ਗਿਣਤੀਆਂ ਨੂੰ ਖ਼ਤਮ ਕਰਨ ਦੀ ਲੜਾਈ, ਮੁਸਲਮਾਨਾਂ ਨੂੰ ਹਮੇਸ਼ਾ ਹੇਠਾਂ ਦਿਖਾਉਣ ਦੀ ਲੜਾਈ। ਇਹ ਇਹੋ ਜਿਹੀਆਂ ਲੜਾਈਆਂ ਹਨ ਜਿਨ੍ਹਾਂ ਲੜਾਈਆਂ ਵਿਚ ਤੁਹਾਨੂੰ ਕਿਸੇ ਦੇ ਵਿਰੁੱਧ ਬੋਲਣ ਦੀ ਲੋੜ ਨਹੀਂ ਹੁੰਦੀ, ਇਹ ਅਜਿਹਾ ਪੈਟਰੋਲ ਹੈ ਜੋ ਭਾਰਤ ਵਿਚ ਥਾਂ ਥਾਂ ਤੇ ਛਿੜਕਿਆ ਮਿਲਦਾ ਹੈ, ਕਿਤੇ ਵੀ ਥੋੜ੍ਹੀ ਚੁਆਤੀ ਲੱਗ ਗਈ ਬੱਸ ਫੇਰ ਉੱਥੇ ਲੱਗੀ ਅੱਗ ਨੂੰ ਰੋਕਣਾ ਮੁਸ਼ਕਲ ਹੋ ਜਾਂਦਾ ਹੈ। ਇਹ ਸਾਡੇ ਅੰਦਰਲੇ ਮਨਾ ਤੱਕ ਵਸੀ ਹੋਈ ਹੈ, ਉੱਚ ਨੀਚ, ਜਾਤ ਪਾਤ, ਅਮੀਰ ਗ਼ਰੀਬ ਇਕ ਅਜਿਹਾ ਕਰੂਰਤਾ ਭਰਿਆ ਕਰਮ ਹੈ ਜਿਸ ਵਿਚ ਇਨਸਾਨ ਨੂੰ ਇਨਸਾਨ ਇਨਸਾਨ ਹੀ ਨਹੀਂ ਸਮਝਦਾ। ਪਸ਼ੂਆਂ ਨਾਲ ਪਿਆਰ ਹੈ, ਪੱਥਰਾਂ ਨਾਲ ਪਿਆਰ ਹੈ ਪਰ ਇਨਸਾਨ ਨਾਲ ਧੁਰ ਅੰਦਰ ਤੱਕ ਨਫ਼ਰਤ ਭਰੀ ਪਈ ਹੈ, ਜੋ ਥੋੜ੍ਹੀ ਜਿਹੀ ਵੀ ਉਪਰ ਆਉਣ ਨਾਲ ਹੀ ਇਨਸਾਨੀਅਤ ਦੀ ਵਿਰੋਧਤਾ ਕਰਨ ਲਈ ਮਜਬੂਰ ਕਰਦੀ ਹੈ, ਜੇਕਰ ਗ਼ਰੀਬ ਲੋਕ, ਛੋਟੀਆਂ ਜਾਤਾਂ ਦੇ ਲੋਕ ਇਨ੍ਹਾਂ ਉੱਚੀਆਂ ਜਾਤਾਂ ਦੇ ਚਰਨਾ ਵਿਚ ਰਹਿਣ ਤੇ ਗ਼ੁਲਾਮੀ ਕਬੂਲਦੇ ਰਹਿਣ ਤੇ ਇਨ੍ਹਾਂ ਦੀ ਹੁਕਮ ਅਦੁਲੀ ਨਾ ਕਰਨ ਤਾਂ ਠੀਕ ਹੈ ਕੁਝ ਹੱਦ ਤੱਕ, ਪਰ ਉਸ ਤੇ ਜ਼ੁਲਮ ਕਰਨਾ ਇਹ ਲੋਕ ਆਪਣਾ ਹੱਕ ਸਮਝਦੇ ਹਨ। 

ढोल, गंवार, शूद्र, पशु नारी।

सकल ताड़ना के अधिकारी।।

ਢੋਲ, ਗਵਾਰ ਭਾਵ ਮੂਰਖ, ਸ਼ੂਦਰ, ਪਸ਼ੂ ਤੇ ਨਾਰੀ, ਇਹ ਸਾਰੇ ਤਾੜਨ ਦੇ ਅਧਿਕਾਰ ਖੇਤਰ ਵਿਚ ਆਉਂਦੇ ਹਨ, ‘ਤਾੜਨ’ ਸ਼ਬਦ ਦੇ ਵੱਖੋ ਵੱਖਰੇ ਮਤਲਬ ਕੱਢੇ ਜਾਂਦੇ ਹਨ, ਇਕ ਭਾਵ ਕੱਢਿਆ ਜਾਂਦਾ ਹੈ ਕਿ ਤਾੜਨਾ ਭਾਵ ਕੁੱਟਣਾ, ਚੰਡਣਾ, ਮਾਰਨਾ ਆਦਿ, ਪਰ ਤਾੜਨ ਦਾ ਦੂਜਾ ਭਾਵ ਹੈ ਕਿ ਕਿਸੇ ਨੂੰ ਤਾੜਦੇ ਰਹਿਣਾ, ਦੇਖਦੇ ਰਹਿਣਾ, ਨਿਗਾਹ ਰੱਖਣੀ। ਦੋਵੇਂ ਭਾਵ ਹੀ ਇਕ ਇਨਸਾਨ ਲਈ ਗ਼ਲਤ ਹਨ, ਢੋਲ ਕੁੱਟਣ ਨਾਲ ਹੀ ਅਵਾਜ਼ ਕੱਢਦਾ ਹੈ? ਇਸ ਦਾ ਭਾਵ ਗੰਵਾਰ ਭਾਵ ਮੂਰਖ ਨੂੰ ਵੀ ਕੁੱਟ ਕੇ ਜਾਂ ਨਿਗਾਹ ਰੱਖ ਦੇ ਸੁਧਾਰਿਆ ਜਾ ਸਕਦਾ ਹੈ? ਸ਼ੂਦਰ ਨੂੰ ਕੁੱਟ ਕੇ ਜਾਂ ਫਿਰ ਨਿਗਾਹ ਰੱਖ ਦੇ ਸੁਧਾਰਿਆ ਜਾ ਸਕਦਾ ਹੈ? ਪਸ਼ੂ ਨੂੰ ਨਿਗਾਹ ਰੱਖ ਕੇ ਜਾਂ ਕੁੱਟ ਕੇ ਸੁਧਾਰਿਆ ਜਾ ਸਕਦਾ ਹੈ? ਜਾਂ ਨਾਰੀ ਭਾਵ ਔਰਤ ਨੂੰ ਕੁੱਟ ਕੇ ਜਾਂ ਫਿਰ ਨਿਗਾਹ ਰੱਖ ਦੇ ਸੁਧਾਰਿਆ ਜਾ ਸਕਦਾ ਹੈ। ਦੋਵੇਂ ਭਾਵ ਹੀ ਗ਼ਲਤ ਹਨ। ਜੋ ਔਰਤ ਨੂੰ ਭੰਡਦੇ ਹਨ ਤੇ ਜੋ ਇਕ ਇਕ ਇਨਸਾਨ ਨੂੰ ਸ਼ੂਦਰ ਦੀ ਸੰਗਿਆ ਦੇ ਕੇ ਭੰਡਦੇ ਹਨ। ਜਦ ਕਿ ਜਗਤ ਗੁਰੂ ਗੁਰੂ ਨਾਨਕ ਪਾਤਸਾਹ ਨੇ ਨਾਰੀ ਨੂੰ ਵੱਡੀ ਕੀਤਾ ਹੈ, ਉਹ ਲਿਖਦੇ ਹਨ...

ਉਸ ਨੂੰ ਬੁਰਾ ਕਿਉਂ ਕਹੀਏ, ਜਿਸ ਤੋਂ ਪਾਤਸ਼ਾਹ ਪੈਦਾ ਹੁੰਦੇ ਹਨ? 

ਪਰ ਦੂਜੇ ਪਾਸੇ ਹਿੰਦੂ ਗ੍ਰੰਥ ਰਾਮ ਚਰਿੱਤਰ ਮਾਨਸ ਵਿਚ ਗੋਸਵਾਮੀ ਤੁਲਸੀ ਦਾਸ ਜੀ ਦੁਆਰਾ ਲਿਖਿਆ ਇਹ ਦੋਹਾ, ਇਨਸਾਨ ਪ੍ਰਤੀ ਇਨਸਾਨ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ, ਇਕ ਇਨਸਾਨ ਨੂੰ ਦੂਜੇ ਇਨਸਾਨ ਤੋਂ ਛੋਟਾ ਦਰਸਾਉਂਦਾ ਹੈ, ਕਾਦਰ ਵੱਲੋਂ ਬਣਾਈ ਕੁਦਰਤ ਦੇ ਨਿਯਮਾਂ ਨੂੰ ਭੰਡਦਾ ਹੈ। ਇਸ ਦੇ ਅਰਥ ਕਈ ਤਰੀਕੇ ਨਾਲ ਕੱਢੇ ਜਾਂਦੇ ਹਨ, ਪਰ ਪਹਿਲੀ ਨਜ਼ਰੇ ਇਸ ਦੇ ਅਰਥ ਭਾਵੇਂ ਬ੍ਰਾਹਮਣ ਹੋਵੇ ਜਾਂ ਫਿਰ ਕੋਈ ਵੀ ਉੱਚੀ ਜਾਤ ਦਾ ਹੋਵੇ ਜਾਂ ਫਿਰ ਸਮਾਜ ਵਿਚ ਲਤਾੜਿਆ ਹੋਇਆ ਹੋਵੇ, ਇਸ ਦੇ ਅਰਥ ਸਿੱਧੇ ਹੀ ਕੱਢੇ ਜਾਂਦੇ ਹਨ। ਸ਼ੂਦਰ ਅਤੇ ਨਾਰੀ ਪ੍ਰਤੀ ਨਫ਼ਰਤ ਦਿਖਾਉਣਾ। ਅਜਿਹੀਆਂ ਗੱਲਾਂ ਪੁਰਾਤਨ ਗ੍ਰੰਥਾਂ ਵਿਚੋਂ ਉਦਾਹਰਣਾ ਲੈ ਕੇ ਬ੍ਰਾਹਮਣਵਾਦ (ਜੋ ਪੜ੍ਹ ਲਿਖ ਕੇ ਖ਼ੁਦ ਨੂੰ ਪੰਡਤ ਕਹਾਉਣ ਲੱਗੇ) ਨੇ ਆਮ ਲੋਕਾਂ ਵਿਚ ਸਮਾਜ ਦੇ ਮਨ ਵਿਚ ਕੁੱਟ ਕੁੱਟ ਕੇ ਭਰ ਦਿੱਤੀਆਂ ਹਨ। ਇਨ੍ਹਾਂ ਦੇ ਅਰਥਾਂ ਦਾ ਅਨਰਥ ਕਰਕੇ ਕੁਝ ਅਖੌਤੀ ਵਿਦਵਾਨ ਸਮਾਜ ਵਿਚ ਇਨਸਾਨ ਨੂੰ ਇਨਸਾਨ ਨਾਲੋਂ ਤੋੜਦੇ ਹਨ, ਇਨਸਾਨ ਦੀ ਇਨਸਾਨ ਪ੍ਰਤੀ ਨਫ਼ਰਤ ਉਜਾਗਰ ਕਰਦੇ ਹਨ। ਹੇਠਾਂ ਮੰਨੂੰ ਸਿਮ੍ਰਿਤੀ ਵਿਚ ਦਰਜ ਕੁਝ ਕੁ ਉਦਾਹਰਣਾ ਦੇ ਰਿਹਾ ਹਾਂ...

ਅਛੂਤਾਂ ਦੀ ਇੱਕ ਝਲਕ

1. मनुस्मृति 4/50: "शूद्र का प्रमुख कर्म सभी वर्णों की सेवा करना है।" 

2. मनुस्मृति 10/49/8: "मैंने श्रमिकों, शूद्रों तथा स्त्रियों को वेद कहने का अधिकार नहीं दिया।" 

3. मनुस्मृति 1/91: "शूद्र का मुख्य सेवा प्रदान करने का काम है, उसने सभी वर्णों की सेवा करनी चाहिए।" 

4. मनुस्मृति 8/413: "यदि कोई शूद्र अभिमानपूर्वक ब्राह्मणों को धर्म सिखाए तो राजा उसे गरम तेल में डालकर मरवा दे।" 5. मनुस्मृति 8/267: "शूद्रों को संपत्ति का अधिकार नहीं है, क्योंकि उनके पास जो कुछ भी है वह उनके स्वामी का है।" 

6. मनुस्मृति 8/270: "शूद्र को पिटाई करने वाला दोषी नहीं होता।" 

7. मनुस्मृति 11/131: "यदि कोई शूद्र अभिमानपूर्वक ब्राह्मणों को धर्म सिखाए तो उसे गरम तेल में डालकर मरवा देना चाहिए।" 

8. मनुस्मृति 5/130: "यदि कोई ब्राह्मण शूद्र से कोई उपदेश सुनता है तो उसे उसी प्रकार पाप होता है जैसे वह शूद्र के हाथ से भोजन करे।" 

9. मनुस्मृति 8/272: "ब्राह्मण का वध करने पर सभी वर्णों को प्रायश्चित करना चाहिए, लेकिन शूद्र का वध करने पर कोई प्रायश्चित नहीं है।" 

10. मनुस्मृति 1/91: "ब्राह्मण, क्षत्रिय और वैश्य के कार्य धर्म से संपन्न होते हैं, जबकि शूद्र का जन्म ही सेवा के लिए हुआ है।" 


ਜਦੋਂ ਉਕਤ ਸ਼ਬਦਾਂ ਦੇ ਅਰਥ ਅਨਰਥ ਕਰਕੇ ਪੜ੍ਹਿਆ ਲਿਖਿਆ ਬ੍ਰਾਹਮਣਾਂ ਆਪਣੇ ਲੋਕਾਂ ਵਿਚ, ਬ੍ਰਾਹਮਣਾਂ ਵਿਚ ਜਾਂ ਕਥਿਤ ਉੱਚੀਆਂ ਜਾਤਾਂ ਵਿਚ ਇਸ ਦੀ ਵਿਆਖਿਆ ਕਰਦਾ ਹੈ ਤਾਂ ਸਹਿਜੇ ਹੀ ਉਸ ਦੇ ਉਪਾਸ਼ਕ, ਉਸ ਦੇ ਸਰੋਤੇ, ਉਸ ਦੇ ਸ਼ਰਧਾਲੂ ਆਪਣੇ ਮਨ ਵਿਚ ਸ਼ੂਦਰਾਂ ਪ੍ਰਤੀ ਈਰਖਾ ਪਾਲ ਲੈਂਦੇ ਹਨ, ਇਹ ਜਨਮ ਸਿੱਧ ਅਧਿਕਾਰ ਸਮਝਦੇ ਹਨ, ਇਹ ਸਮਝਦੇ ਹਨ ਕਿ ਰੱਬ

ਬ੍ਰਾਹਮਣ ਦਾ ਹੁਕਮ ਵਾਲਾ ਰੂਪ

ਨੇ ਹੀ ਇਹ ਸਭ ਕਰਨ ਲਈ ਸਾਨੂੰ ਕਿਹਾ ਹੈ, ਇਹ ਕਰਨਾ ਹੀ ਸਹੀ ਹੈ, ਸ਼ੂਦਰ ਦਾ ਹੱਕ ਮਾਰਨਾ ਉਸ ਨੂੰ ਕੋਈ ਪਾਪ ਨਹੀਂ ਲੱਗਦਾ, ਸ਼ੂਦਰ ਨੂੰ ਤੁਸੀਂ ਕੁੱਟ ਮਾਰ ਸਕਦੇ ਹੋ, ਤਾਂ ਵੀ ਕੋਈ ਪਾਪ ਨਹੀਂ ਲੱਗਦਾ, ਸ਼ੂਦਰ ਕੋਈ ਗਿਆਨ ਨਹੀਂ ਵੰਡ ਸਕਦਾ, ਜੇਕਰ ਉਹ ਗਿਆਨ ਵੰਡੇ ਤਾਂ ਉਸ ਨੂੰ ਗਰਮ ਤੇਲ ਵਿਚ ਸਾੜ ਦਿਓ, ਨਾ ਸ਼ੂਦਰਾਂ ਨਾ ਹੀ ਔਰਤਾਂ ਨੂੰ ਵੇਦ ਪਾਠ ਕਰਨ ਦਾ ਅਧਿਕਾਰ ਨਹੀਂ ਹੈ। ਸ਼ੂਦਰ ਨੂੰ ਖ਼ਤਮ ਕਰਨਾ, ਉਸ ਦੀ ਕੁੱਟਮਾਰ ਕਰਨਾ, ਉਸ ਦੇ ਅੰਗ ਕੱਟ ਦੇਣਾ, ਉਸ ਦਾ ਕਤਲ ਕਰ ਦੇਣਾ, ਉਸ ਨੂੰ ਤੜਫਾਉਂਦੇ ਰਹਿਣਾ, ਉਸ ਦੇ ਹੱਕ ਮਾਰਨਾ, ਉਨ੍ਹਾਂ ਨੂੰ ਰੱਬ ਨੇ ਹੀ ਕਿਹਾ ਹੈ, ਇਹ ਬੇਹੁਦਗੀ ਭਰੀਆਂ ਗੱਲਾਂ ਜਦੋਂ ਸੁਣਦੇ ਹਨ ਤਾਂ ਉਹ ਸ਼ੂਦਰਾਂ ਨੂੰ ਨਫ਼ਰਤ ਕਰਦੇ ਹਨ ਤੇ ਉਹ ਉਨ੍ਹਾਂ ਅੰਦਰ ਕੁੱਟ ਕੁੱਟ ਕੇ ਭਰਿਆ ਹੁੰਦਾ ਹੈ। ਜੋ ਸੁਚੇਤ ਤੇ ਅਚੇਤ ਇੰਜ ਹੀ ਕਰਦੇ ਰਹਿੰਦੇ ਹਨ।

ਇਹ ਸਾਰੀਆਂ ਗੱਲਾਂ ਇਨਸਾਨ ਨੂੰ ਇਨਸਾਨ ਨਾਲ ਨਫ਼ਰਤ ਕਰਨਾ ਸਿਖਾਉਂਦੀਆਂ ਹਨ, ਮੰਨੂ ਨੇ ਸ਼ੂਦਰਾਂ ਵਿਚ ਵੀ ਵੰਡੀਆਂ ਪਾ ਦਿੱਤੀਆਂ, ਬ੍ਰਾਹਮਣ, ਕਸ਼ਤਰੀ, ਵੈਸ਼ ਤੋਂ ਇਲਾਵਾ ਜਿੰਨੀਆਂ ਵੀ ਜਾਤਾਂ ਭਾਰਤ ਵਿਚ ਹਨ ਉਹ ਸਭ ਸ਼ੂਦਰਾਂ ਵਿਚ ਆਉਂਦੀਆਂ ਹਨ, ਪਰ ਇਹ ਸਭ ਅਲੱਗ ਅਲੱਗ ਕੀਤੇ ਗਏ ਹਨ, ਇਹ ਹੀ ਮੰਨੂੰ ਦੀ ਬੜੀ ਕਮਾਲ ਦੀ ਸਾਜਿਸ਼ ਸੀ। ਇਨ੍ਹਾਂ ਵਿਚ ਵੀ ਇਕ ਦੂਜੇ ਪ੍ਰਤੀ ਨਫ਼ਰਤ ਭਰ ਦਿੱਤੀ। ਜੱਟ ਵੀ ਬ੍ਰਾਹਮਣਾਂ ਵਾਂਗ ਹੀ ਜਾਤ ਪਾਤ ਵਿਚ ਪੱਕੇ ਹੋ ਗਏ, ਬੇਸ਼ੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਜੱਟਾਂ ਵਿਚੋਂ ਜਾਤ ਪਾਤ ਕੱਢਣ ਵਿਚ ਕਾਫ਼ੀ ਰੋਲ ਨਿਭਾਇਆ ਹੈ ਪਰ ਫਿਰ ਵੀ ਜਾਤ ਪਾਤ ਉਨ੍ਹਾਂ ਦੇ ਅੰਦਰ ਬ੍ਰਾਹਮਣ ਨੇ ਬੁਰੀ ਤਰ੍ਹਾਂ ਭਰ ਦਿੱਤੀ ਹੈ। ਜਿੱਥੇ ਆਰਥਿਕਤਾ ਵੀ ਰੋਲ ਨਿਭਾਉਂਦੀ ਹੈ। ਜਦੋਂ ਤੱਕ ਸ਼ੂਦਰ ਜੱਟ ਅੱਗੇ ਨਿਵ ਕੇ ਰਹਿੰਦਾ ਹੈ, ਉਸ ਦੀ ਹਰ ਗੱਲ ਮੰਨਦਾ ਹੈ ਤੇ

ਮੇਰੇ ਦੋਸਤ ਪਰਮਿੰਦਰ ਸਿੰਘ ਟਿਵਾਣਾ ਤੇ ਜਸਵੰਤ ਸਿੰਘ ਪੁਨੀਆਂ 

ਵਿਰੋਧ ਨਹੀਂ ਕਰਦਾ ਤਾਂ ਉਹ ਸਹੀ ਹੈ ਪਰ ਜਦੋਂ ਹੀ ਸ਼ੂਦਰ ਵੱਲੋਂ ਵਿਰੋਧਤਾ ਹੋਈ ਤਾਂ ਸਿੱਧੇ ਤੌਰ ਤੇ ਜੱਟ ਦੇ ਮੂੰਹੋਂ (ਹਰੇਕ ਜੱਟ ਨਹੀਂ) ਸੁਣਿਆ ਜਾ ਸਕਦਾ ਹੈ, ਚਮਾਰ ਚੌਦੇਂ, ਗਿੱਟਲ਼, ਨਾਇਟਾ, ਗੁੱਲੀ ਘੜ, ਪਾਣੀ ਪਾੜ ਜਾਤ, ਆਦਿ ਜਾਤਾਂ ਦੇ ਜ਼ਲੀਲ ਕਰਨ ਵਾਲੇ ਉਪਨਾਮ ਝੱਟ ਮੂੰਹ ਵਿਚ ਆ ਜਾਂਦੇ ਹਨ। ਸ਼ੂਦਰ, ਅਤਿ ਸ਼ੂਦਰ, ਅਛੂਤ ਤੇ ਅਤਿ ਅਛੂਤ, ਇਹ ਸਭ ਹਿੰਦੂ ਧਰਮ ਵਿਚ ਪਈਆਂ ਵੰਡੀਆਂ ਹਨ। ਸਨਾਤਨ ਅਜਿਹਾ ਧਰਮ ਹੈ ਜਿਸ ਨੇ ਇਨਸਾਨ ਨੂੰ ਇਨਸਾਨ ਨਾਲੋਂ ਦੂਰ ਕਰਨ ਵਿਚ ਕਾਫ਼ੀ ਰੋਲ ਨਿਭਾਇਆ, ਇਸੇ ਕਰਕੇ ਦੇਸ਼ ਕਦੇ ਮੁਗ਼ਲਾਂ ਦਾ ਗ਼ੁਲਾਮ ਰਿਹਾ ਕਦੇ ਅੰਗਰੇਜ਼ਾਂ ਦਾ ਗ਼ੁਲਾਮ ਰਿਹਾ, ਕਿਉਂਕਿ ਇਕ ਬਹੁਤ ਵੱਡੀ ਗਿਣਤੀ ਵਿਚ ਵੱਡੇ ਵਰਗ ਨੂੰ ਦੇਸ਼ ਦੀ ਤਰੱਕੀ ਵਿਚ ਹਿੱਸਾ ਹੀ ਨਹੀਂ ਪਾਉਣ ਦਿੱਤਾ। ਉਸ ਨੂੰ ਫ਼ੌਜ ਤੋਂ ਦੂਰ ਰੱਖਿਆ, ਉਸ ਨੂੰ ਸਿੱਖਿਆ ਤੋਂ ਦੂਰ ਰੱਖਿਆ। 

ਬ੍ਰਾਹਮਣ ਨੇ ਭਗਤੀ ਲਹਿਰ ਨੂੰ ਆਪਣੇ ਵਿਰੁੱਧ ਮੰਨਿਆ, ਇਸੇ ਕਰਕੇ ਸ਼੍ਰੋਮਣੀ ਭਗਤ ਕਬੀਰ ਜੀ ਨਾਲ, ਗੁਰੂ ਰਵਿਦਾਸ, ਪੀਪਾ ਜੀ ਸਦਨਾਂ ਜੀ ਆਦਿ ਸੰਤਾਂ ਮਹਾਪੁਰਖਾਂ ਨਾਲ ਬ੍ਰਾਹਮਣ ਨੇ ਮੌਕੇ ਤੇ ਹਾਕਮਾਂ ਤੋਂ ਬਹੁਤ ਬੁਰਾ ਕਰਵਾਇਆ, ਫੇਰ ਉਨ੍ਹਾਂ ਨੇ ਬ੍ਰਾਹਮਣ ਨੂੰ ਬੜੇ ਸਵਾਲ ਕੀਤੇ ਤੇ ਬੜੇ ਠਿੱਠ ਕੀਤਾ, ਤਾਂ ਹੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਬ੍ਰਾਹਮਣਾਂ ਨੂੰ ਬੁਰੀ ਤਰ੍ਹਾਂ ਭੰਡਿਆ ਹੈ। 

ਸ਼੍ਰੋਮਣੀ ਭਗਤ ਕਬੀਰ ਜੀ

ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥੨॥ 

ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੂ ਤੁਮ ਕਤ ਦੂਧ ॥੩॥ 

ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥੪॥੭॥

ਅਰਥਾਤ : ਜੇ (ਹੇ ਪੰਡਿਤ!) ਤੂੰ (ਸੱਚ-ਮੁੱਚ) ਬ੍ਰਾਹਮਣ ਹੈਂ ਤੇ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈਂ, ਤਾਂ ਕਿਸੇ ਹੋਰ ਰਾਹੇ ਕਿਉਂ ਨਹੀਂ ਜੰਮ ਪਿਆ? ॥੨॥ 

ਉਸੇ ਰਸਤੇ ਨੂੰ ਕਿਉਂ ਜੰਮਿਆ ਹੈ ਜਿਸ ਰਸਤੇ ਸਾਰੇ ਹੀ ਜਨਮ ਲੈਂਦੇ ਹਨ, (ਹੇ ਪੰਡਿਤ!) ਤੁਸੀ ਕਿਵੇਂ ਬ੍ਰਾਹਮਣ (ਬਣ ਗਏ)? ਅਸੀਂ ਕਿਵੇਂ ਸ਼ੂਦਰ (ਰਹਿ ਗਏ)? ਅਸਾਡੇ ਸਰੀਰ ਵਿਚ ਕਿਵੇਂ (ਨਿਰਾ) ਲਹੂ ਹੀ ਹੈ? ਤੁਹਾਡੇ ਸਰੀਰ ਵਿਚ ਕਿਵੇਂ (ਲਹੂ ਦੀ ਥਾਂ) ਦੁੱਧ ਹੈ? ॥੩॥ ਹੇ ਕਬੀਰ! ਆਖ- ਜੋ ਪਰਮਾਤਮਾ (ਬ੍ਰਹਮ) ਨੂੰ ਸਿਮਰਦਾ ਹੈ, ਅਸੀਂ ਤਾਂ ਉਸ ਮਨੁੱਖ ਨੂੰ ਬ੍ਰਾਹਮਣ ਸੱਦਦੇ ਹਾਂ ॥੪॥੭॥ ANG 324

ਕਿਆ ਚਲਾਕੀ ਹੈ ਬ੍ਰਾਹਮਣੀ ਕਲਚਰ ਵਿਚ ਚੱਲਦੇ ਇਸ ਸਮਾਜ ਦੀ! ਮਰੇ ਹੋਏ ਡੰਗਰ ਨੂੰ ਚੁੱਕ ਕੇ ਉਸ ਦੀ ਮਿੱਟੀ ਸਮੇਟਣ

ਡਾਇਨਿੰਗ ਟੇਬਲ ਤੇ ਸਜਿਆ ਨਾਨ ਵੈਜ

ਵਾਲੇ ਉਸ ਦੇ ਹੱਡ ਮਾਸ ਨੂੰ ਵੇਚਣ ਵਾਲੇ, ਉਸ ਦੇ ਹੱਡ ਮਾਸ ਦੀਆਂ ਜੁੱਤੀਆਂ ਬਣਾ ਕੇ ਅਵਾਮ ਦੇ ਪੈਰਾਂ ਵਿਚ ਪਾਉਣ ਵਾਲਾ ‘ਚਮਾਰ’ ਨੀਚ ਹੈ ਤੇ ਅਤਿ ਅਛੂਤ ਹੈ, ਉਸ ਤੋਂ ਭਿੱਟ ਕਰਦਾ ਰਿਹਾ ਹੈ ਸਮਾਜ, ਪਰ ਜੋ ਲੋਕ ਆਪਣੇ ਘਰ ਰਸੋਈ ਵਿਚ ਬੱਕਰਿਆਂ, ਮੁਰਗ਼ਿਆਂ ਦਾ ਮੀਟ ਕੁੱਕਰ ਵਿਚ ਜਾਂ ਪਤੀਲੇ ਵਿਚ ਰਿਝਾ ਕੇ ਖਾ ਲੈਂਦੇ ਹਨ, ਉਹ ਸਮਾਜ ਦਾ ਅਨਿੱਖੜਵਾਂ ਅੰਗ ਹੈ। ਸਿਰਫ਼ ਜੁੱਤੀਆਂ ਬਣਾਉਣ ਵਾਲਾ ਅਛੂਤ ਕਿਵੇਂ ਹੋ ਗਿਆ? ਤੇ ਮਾਸ ਖਾਣ ਵਾਲਾ ਪਵਿੱਤਰ ਕਿਵੇਂ ਹੋ ਗਿਆ? 

ਅਸਲ ਵਿਚ ਮੰਨੂ ਨੇ ਮੰਨੂ ਸਿਮਰਤੀ ਵਿਚ ਤੇ ਹਿੰਦੂ ਗ੍ਰੰਥਾਂ ਵਿਚ ਅਜਿਹਾ ਵਿਖਿਆਨ ਕੀਤਾ ਹੈ, ਜਿਸ ਦੀ ਵਿਆਖਿਆ ਪੜ੍ਹਿਆ ਲਿਖਿਆ ਬ੍ਰਾਹਮਣ ਆਪਣੇ ਅਨੁਸਾਰ ਕਰਦਾ ਆਇਆ ਹੈ, ਉਸ ਲਈ ਸ਼ੂਦਰ ਦੇ ਵਿਰੁੱਧ ਸਾਜ਼ਿਸ਼ਾਂ ਕਰਨ ਦਾ ਕੋਈ ਧ੍ਰੋਹ ਨਹੀਂ ਹੈ! ਉਹ ਕਿਸੇ ਸ਼ੂਦਰ ਨੂੰ ਕੁੱਟੇ ਮਾਰੇ ਉਸ ਨੂੰ ਕੋਈ ਪਾਪ ਨਹੀਂ ਲੱਗਦਾ, ਉਹ ਇਕ ਹੈ ਜੋ ਭਗਵਾਨ ਦਾ ਠੇਕੇਦਾਰ ਹੈ, ਬਾਕੀ ਸ਼ੂਦਰਾਂ ਦੀਆਂ ਸਭ ਜਾਤਾਂ ਉਸ ਦੀਆਂ ਗ਼ੁਲਾਮ ਹਨ, ਇਸੇ ਕਰਕੇ ਜਦੋਂ ਕਦੇ ਆਮ ਸਮਾਜ ਖ਼ੁਸ਼ੀ ਵੱਸਦਾ ਹੈ ਤੇ ਬ੍ਰਾਹਮਣ ਨੂੰ ਕੋਈ ਪੁੱਛਦਾ ਨਹੀਂ ਹੈ ਤਾਂ ਉਹ ਆਮ ਕਹਿੰਦਾ ਸੁਣਿਆ ਜਾ ਸਕਦਾ ਹੈ ‘‘ਕਲਯੁਗ ਆਗਿਆ ਕਲਯੁਗ ਆਗਿਆ, ਲੋਕ ਮਨ ਮਰਜ਼ੀਆਂ ਕਰਦੇ ਫਿਰ ਰਹੇ ਹਨ, ਲੋਕ ਭਗਵਾਨ ਨੂੰ ਭੁੱਲ ਗਏ ਹਨ’’ ਪਰ ਜਦੋਂ ਸਮਾਜ ਵਿਚ ਦੁੱਖ ਹੈ ਤੇ ਉਸ ਦੁੱਖ ਦੇ ਨਿਵਾਰਨ ਲਈ ਬ੍ਰਾਹਮਣ ਦੀ ਪੁੱਛ ਪੈਂਦੀ ਹੈ ਤਾਂ ਉਸ ਵੇਲੇ ਬ੍ਰਾਹਮਣਾਂ ਖ਼ੁਸ਼ ਹੈ ਉਸ ਲਈ ਸਮਾਜ ਵਿਚ ਸਤਿਯੁੱਗ ਹੈ। 

ਰਾਜੇਸ਼ ਪੰਜੋਲਾ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸੈਮੀਨਾਰ ਵਿਚ ਬੱਚਿਆਂ ਨੂੰ ਪੱਤਰਕਾਰ ਬਣਨ ਤੋਂ ਰੋਕਿਆ ਸੀ, ਕਿਹਾ ਸੀ ਕਿ ਪੱਤਰਕਾਰੀ ਵਿਚ ਕੁਝ ਨਹੀਂ ਹੈ, ਇਸ ਦਾ ਕਾਰਨ ਸਿੱਧਾ ਜਿਹਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਉਨ੍ਹਾਂ ਦੀ ਕੋਈ ਪੁੱਛ-ਪੜਤਾਲ ਨਹੀਂ ਹੈ, ਜਦ ਕਿ ਕਾਂਗਰਸ ਵੇਲੇ ਉਸ ਦੇ ਘਰ ਵਿਚ ਐਮਪੀ ਮਹਾਰਾਣੀ ਪ੍ਰਨੀਤ ਕੌਰ ਵੀ ਆਉਂਦੀ ਸੀ, ਵਿਸ਼ਾਲ ਰੰਬਾਨੀ ਦੇ ਘਰ ਵਿਚ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਆਉਂਦਾ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਉਨ੍ਹਾਂ ਦੇ ਕਹਿਣ ਤੇ ਸੁਣਵਾਈ ਨਹੀਂ? ਇਹੀ ਕਾਰਨ ਹੈ ਕਿ ਉਹ ਬੱਚਿਆਂ ਨੂੰ ਕਹਿ ਗਿਆ ਸੀ ਕਿ ਪੱਤਰਕਾਰ ਨਾ ਬਣਨਾ। ਮੇਰੀ ਸੋਚ ਅਨੁਸਾਰ, ਹੋ ਸਕਦਾ ਮੈਂ ਗ਼ਲਤ ਹੋਵਾਂ ਤਾਂ ਪੜਤਾਲ ਕਰ ਲੈਣਾ ਜੀ। ਹੁਣ ਰਾਜੇ‌ਸ਼ ਨੂੰ ‘ਆਪ ਸਰਕਾਰ’ ਨਾਲ ਦੋਸਤੀਆਂ ਸਾਬਤ ਕਰਨ ਲਈ ਕਦੇ ਬਲਤੇਜ ਪੰਨੂ ਕੋਲ ਜਾਣਾ ਪੈਂਦਾ ਹੈ ਕਦੇ ਕਿਸੇ ਕਦੇ ਕਿਸੇ ਕੋਲ ਜਿਸ ਦੀਆਂ ਫ਼ੋਟੋਆਂ ਉਹ ਆਮ ਤੌਰ ਤੇ ਫੇਸਬੁੱਕ ਤੇ ਸਾਂਝੀਆਂ ਕਰਦੇ ਹਨ। ਕਾਰਨ ਹੈ ਕਿ ਉਸ ਲਈ ਪੱਤਰਕਾਰੀ ਵਧੀਆ ਨਹੀਂ ਹੈ। ਜਦੋਂ ਕਾਂਗਰਸ ਸਰਕਾਰ ਆ ਗਈ ਤੇ ਮੋਹਿਤ ਮਹਿੰਦਰਾ ਵਰਗੇ ਵਿਧਾਇਕ ਬਣ ਗਏ ਤਾਂ ਤੁਸੀਂ ਦੇਖਣਾ ਉਨ੍ਹਾਂ ਲਈ ਪੱਤਰਕਾਰੀ ਫੇਰ ਚੰਗੀ ਬਣ ਜਾਵੇਗੀ। 

ਜਾਤ ਪਾਤ ਬਾਰੇ ਉਕਤ ਉਦਾਹਰਣਾ ਪੱਤਰਕਾਰੀ ਦੇ ਇਤਿਹਾਸ ਵਿਚ ਦੇਣਾ ਤੁਸੀਂ ਸੋਚਦੇ ਹੋਵੋਗੇ ਕਿ ਇਹ ਕੀ ਹੋ ਗਿਆ? ਜਾਤ ਪਾਤ ਦੀਆਂ ਗੱਲਾਂ ਕਰ ਰਹੇ ਹਨ। ਇਹ ਗੱਲ ਮੈਂ ਸ਼ਰੇਆਮ ਕਹਿਣੀ ਚਾਹੁੰਦਾ ਹਾਂ ਕਿ ਸਾਰੇ ਬ੍ਰਾਹਮਣਾਂ ਵਿਚ ਜਾਤ ਪਾਤ ਨਹੀਂ ਹੈ, ਬਹੁਤ ਸਾਰੇ ਬ੍ਰਾਹਮਣ ਸ਼ੂਦਰਾਂ ਦੇ ਘਰ ਆਮ ਜਾਂਦੇ ਹਨ, ਇੱਥੋਂ ਤੱਕ ਕਿ ਸ਼ੂਦਰਾਂ ਨਾਲ ਬੈਠ ਕੇ ਖਾਂਦੇ ਹਨ ਤੇ ਪੀਂਦੇ ਵੀ ਹਨ। 

Parvesh Sharma AIR
Parvesh Sharma TOI
ਬ੍ਰਾਹਮਣ ਪਟਿਆਲਾ ਦੇ ਪੱਤਰਕਾਰਾਂ ਵਿਚ ਹੋਰ ਵੀ ਸਨ, ਪੜ੍ਹੋ! ਗੁਰਕ੍ਰਿਪਾਲ ਸਿੰਘ ਅਸ਼ਕ ਤੋਂ ਬਾਅਦ ਟਾਈਮਜ਼ ਆਫ਼

ਇੰਡੀਆ ਵਿਚ ਬਤੌਰ ਸਟਾਫ਼ ਰਿਪੋਰਟ ਆਏ ਪ੍ਰਵੇਸ਼ ਸ਼ਰਮਾ, ਬ੍ਰਾਹਮਣ, ਪਰ ਉਸ ਵਿਚ ਜਾਤ ਪਾਤ ਦਾ ਇਕ ਕਿਣਕਾ ਵੀ ਨਹੀਂ, ਆਲ ਇੰਡੀਆ ਰੇਡਿਓ ਵਿਚ ਵੱਡੇ ਪੱਧਰ ਦੇ ਕਲਾਸ ਵਨ ਅਹੁਦੇ ਤੱਕ ਸ਼ੁਮਾਰ ਹੋਏ, ਵੱਡੇ ਵੱਡੇ ਲੇਖਕਾਂ ਦੀਆਂ ਕਿਤਾਬਾਂ ਤਰਜਮਾ (ਟਰਾਂਸਲੇਟ) ਕੀਤੀਆਂ, ਉਨ੍ਹਾਂ ਦਾ ਨਾਮ ਵੀ ਪ੍ਰਵੇਸ਼ ਸ਼ਰਮਾ, ਕੌਣ ? ਬ੍ਰਾਹਮਣਾਂ, ਪਰ ਉਨ੍ਹਾਂ ਅੰਦਰ ਜਾਤ ਪਾਤ ਦੀ ਕਦੇ ਜ਼ਿਕਰ ਵੀ ਨਹੀਂ ਹੁੰਦਾ, ਪਟਿਆਲਾ ਵਿਚ ਹੀ ਅਮਨਿੰਦਰ ਸ਼ਰਮਾ ਵਿਚ ਜਾਤ ਪਾਤ ਦਾ ਭੋਰਾ ਕਿਣਕਾ ਨਹੀਂ ਦੇਖਿਆ, ਇੰਡੀਆ ਐਕਸਪ੍ਰੈੱਸ ਦੇ ਪ੍ਰਿੰਸੀਪਲ ਸਟਾਫ਼ ਰਿਪੋਰਟਰ ਜੋਗਿੰਦਰ ਮੋਹਨ, ਉਸ ਵਿਚ ਜਾਤ ਪਾਤ ਦਾ ਹੰਕਾਰ ਕਦੇ ਨਹੀਂ ਦੇਖਿਆ,
Amninder pal

ਪੱਤਰਕਾਰੀ ਵਿਚ ਅਹਿਮ ਧਿਰ ਰਹੇ ਵਿਨੈ ਸ਼ੋਰੀ, ਪਰ ਜਾਤ ਪਾਤ ਦੀ ਗੱਲ ਵੀ ਨਹੀਂ, ਅਜੀਤ
ਅਖ਼ਬਾਰ ਤੋਂ ਲੈ ਕੇ ਆਪਣੀ ਮੀਡੀਆ ਚਲਾਉਣ ਵਾਲੇ ਚਰਨਜੀਵ ਜੋਸ਼ੀ, ਉਸ ਵਿਚ ਜਾਤ ਪਾਤ ਦਾ ਭੋਰਾ ਰੰਗ ਨਹੀਂ ਦੇਖਿਆ, ਪੰਜਾਬੀ ਜਾਗਰਣ ਤੋਂ ਨਵਦੀਪ ਢੀਂਗਰਾ, ਬਲਵਿੰਦਰ ਸਿੰਘ, ਅਜੀਤ ਤੋਂ ਗੁਰਪ੍ਰੀਤ ਚੱਠਾ, ਧਰਮਿੰਦਰ ਸਿੰਘ ਹੋਰ ਕਿੰਨੇ ਹੀ ਨਾਮ ਹਨ, ਜਗਦੀਪ ਚੋਪੜਾ, ਮਨੀਸ਼ ਸਰਹੱਦੀ, ਗਗਨਦੀਪ ਸਿੰਘ ਅਹੂਜਾ, ਹਿੰਦੁਸਤਾਨ ਟਾਈਮਜ਼ ਵਿਚ ਹੀ ਗੁਰਪ੍ਰੀਤ ਸਿੰਘ ਨਿੱਬਰ, ਟ੍ਰਿਬਿਊਨ ਵਾਲੇ ਜੰਗਬੀਰ ਸਿੰਘ, ਅਮਨ ਸੂਦ, ਅਤਰ ਸਿੰਘ, ਰਵਨੀਤ ਸਿੰਘ, ਮੁਕੇਸ਼ ਖੰਨਾ, ਰਵੀ ਧਾਲੀਵਾਲ, ਸਰਬਜੀਤ ਭੰਗੂ, ਰਵੇਲ ਸਿੰਘ ਭਿੰਡਰ, ਹਿੰਦੁਸਤਾਨ ਟਾਈਮਜ਼ ਤੋਂ ਹੀ ਅਨੁਰਾਧਾ ਸ਼ੁਕਲਾ, ਭਾਸਕਰ ਵਾਲੇ ਗੁਲਸ਼ਨ ਕੁਮਾਰ, ਸੁਪਰਟੀਮ ਬੈਨਰਜੀ,  ਰਾਣਾ ਰਣਬੀਰ ਆਦਿ ਕਿੰਨੇ ਹੀ ਪੱਤਰਕਾਰ ਹਨ ਜੋ ਨਿਰੋਲ ਪੱਤਰਕਾਰ ਹਨ, ਜਿਨ੍ਹਾਂ ਨੇ ਨਾ ਤਾਂ ਪੱਤਰਕਾਰੀ ਨੂੰ ਵਰਤਿਆ, ਨਾ ਹੀ ਪੱਤਰਕਾਰਾਂ ਦੇ ਨਾਮ ਤੇ ਸਿਆਸਤ ਕੀਤੀ, ਨਾ ਹੀ ਸਿਆਸੀ ਲੋਕਾਂ ਨਾਲ ਆਪਣੀ ਯਾਰੀ ਦਾ ਢੰਡੋਰਾ ਪਿੱਟਿਆ। ਪਰ ਜੋ ਵਿਸ਼ਾਲ ਰੰਬਾਨੀ ਵਾਲੀ ਟਰਮ ਪਟਿਆਲਾ ਦੇ ਪੱਤਰਕਾਰਾਂ ਵਿਚ ਰਹੀ ਉਸ ਨੇ ਪਟਿਆਲਾ ਦੇ ਪੱਤਰਕਾਰਾਂ ਵਿਚ ਜਾਤ ਪਾਤ ਦਾ ਜ਼ਹਿਰ ਘੋਲਿਆ, ਕੁਝ ਨੇ ਉਸ ਦੇ ਘੋਲੇ ਹੋਏ ਜ਼ਹਿਰ ਵਿਚ ਹੱਥ ਰੰਗੇ ਪਰ ਕੁਝ ਨੇ ਉਸ ਵੱਲੋਂ ਫੈਲਾਏ ਜਾ ਰਹੇ ਜਾਤ ਪਾਤ ਦੇ ਕਹਿਰ ਦਾ ਆਪਣੇ ਪਿੰਡੇ ’ਤੇ ਭੋਰਾ ਵੀ ਅਸਰ ਨਹੀਂ ਹੋਣ ਦਿੱਤਾ, ਉਹ ਨਿਰਲੇਪ ਰਹੇ। ਪਰ ਕੁਝ ਉਸ ਦੇ ਰੰਗ ਵਿਚ ਅਜਿਹੇ ਰੰਗੇ ਗਏ ਜਿਨ੍ਹਾਂ ਨੇ ਇਕ ਗਰੁੱਪ ਕਾਇਮ ਕੀਤਾ ਤੇ ਪਟਿਆਲਾ ਵਿਚ ਪੱਤਰਕਾਰੀ ਨੂੰ ਵਰਤ ਕੇ ਨਿੱਜੀ ਲਾਭ ਲਏ ਤੇ ਪੱਤਰਕਾਰੀ ਦੇ ਆਦਰਸ਼ਾਂ ਨੂੰ ਖ਼ਤਮ ਕੀਤਾ।

ਗੱਲ ਪੰਜਾਬ ਵਿਚ ਜਾਤ ਪਾਤ ਦੀ ਹੈ, ਬਹੁਤ ਸਾਰੇ ਲੋਕ ਇਹ ਗੱਲ ਬੜੇ ਦਮ ਨਾਲ ਕਹਿੰਦੇ ਹਨ ਕਿ ਪੰਜਾਬ ਵਿਚ ਜਾਤ ਪਾਤ

ਪਿੰਡ ਬਾਰਨ ਵਿਚ ਗੁਰਦੁਆਰਾ ਸ਼ਹੀਦ ਬਾਬਾ ਜੈ ਸਿੰਘ ਖਲਕਟ
 ਦੇ ਅੱਗੇ  ਗੰਦਗੀ ਨਾਲ ਭਰਿਆ ਸੀਚੇਵਾਲ ਮਾਡਲ

ਨਹੀਂ ਹੈ, ਮੈਂ ਤੁਹਾਨੂੰ ‘ਪੰਜਾਬ ਦੇ ਹੀਰੋ’ ਜੱਟ ਬਾਰੇ ਹੀ ਇਕ ਉਦਾਹਰਨ ਦਿੰਦਾ ਹਾਂ। ਤੁਸੀਂ ਪਟਿਆਲਾ ਤੋਂ ਸਰਹਿੰਦ ਰੋਡ ਤੇ ਬਾਰਨ ਪਿੰਡ ਵਿਚ ਜਾਣਾ, ਉੱਥੇ ਸ਼ਹੀਦ ਬਾਬਾ ਜੈ ਸਿੰਘ ਖਲਕਟ ਦਾ ਵੱਡਾ ਸ਼ਹੀਦੀ ਸਥਾਨ ਹੈ। ਉਸ ਦੇ ਬਣੇ ਗੁਰਦੁਆਰਾ ਸਾਹਿਬ ਦੇ ਅੱਗੇ ਪਿੰਡ ਦੇ ਤਤਕਾਲੀ ਜੱਟ ਸਰਪੰਚ ਨੇ ਸੀਚੇਵਾਲ ਮਾਡਲ ਤਹਿਤ ਪਿੰਡ ਦਾ ਗੰਦਾ ਪਾਣੀ ਉਸ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਅੱਗੇ ਪਾਉਣਾ ਸ਼ੁਰੂ ਕੀਤਾ, ਤੁਸੀਂ ਅੱਜ ਵੀ ਜਾਓ, ਤੁਸੀਂ ਸ਼ਹੀਦਾਂ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਅੱਗੇ ਗੰਦਗੀ ਦੀ ਸੜ੍ਹਾਂਦ ਸੁੰਘ ਸਕਦੇ ਹੋ। ਜੱਟ ਮੇਰੇ ਬਹੁਤ ਚੰਗੇ ਮਿੱਤਰ ਹਨ, ਮੇਰੇ ਸੁੱਖ ਦੁੱਖ ਵਿਚ ਖੜਦੇ ਹਨ, ਮੈਨੂੰ ਪਿਆਰ ਕਰਦੇ ਹਨ। ਪਰ ਕੁਝ ਜੱਟ ਜਿਨ੍ਹਾਂ ਦੇ ਹੱਥ ਵਿਚ ਪਾਵਰ ਆਉਂਦੀ ਹੈ। ਉਹ ਆਪਣੇ ਅਨੁਸਾਰ ਫੁਕਰੇਪਣ ਵਿਚ ਸਮਾਜ ਨੂੰ ਚਲਾਉਣਾ ਚਾਹੁੰਦੇ ਹਨ ਤੇ ਚਲਾਉਂਦੇ ਵੀ ਹਨ। ਸੀਚੇਵਾਲ ਮਾਡਲ ਦੀ ਫ਼ੋਟੋ ਤੇ ਇਤਿਹਾਸ ਨਾਲ ਅਟੈਚ ਕਰ ਰਿਹਾ ਹਾਂ। ਇੱਥੇ ਹੀ ਬੱਸ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਜਾਤ ਪਾਤ ਭਰੀ ਪਈ ਹੈ!

ਬਾਬਾ ਜੈ ਸਿੰਘ ਜੀ ਖਲਕਟ ਦਾ ਇਤਿਹਾਸ

ਉਕਤ  ਉਦਾਹਰਨਾ ਤੁਹਾਨੂੰ ਇਸ ਕਰਕੇ ਦਿੱਤੀਆਂ ਹਨ ਕਿ ਮੈਂ ਕਦੇ ਵੀ ਨਾ ਰਾਜੇਸ਼ ਪੰਜੋਲਾ ਦਾ , ਨਾ ਹੀ ਬਲਜਿੰਦਰ ਸ਼ਰਮਾ ਦਾ, ਨਾ ਹੀ ਵਿਸ਼ਾਲ ਰੰਬਾਨੀ ਦਾ, ਨਾ ਹੀ ਪ੍ਰਵੀਨ ਕੋਮਲ, ਨਾ ਹੀ ਭੁਪੇਸ਼ ਚੱਠਾ ਦਾ ਕੁਝ ਵਿਗਾੜਿਆ ਹੈ। ਵਿਸ਼ਾਲ ਰੰਬਾਨੀ ਦੀ ਪਤਨੀ ਨੂੰ ਲਗਾਉਣ ਜਾਂ ਨਾ ਲਗਾਉਣ ਬਾਰੇ ਮੈਂ ਕਦੇ ਵੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਨਹੀਂ ਕਿਹਾ, ਜਦ ਕਿ ਇਨ੍ਹਾਂ ਨੇ ਮੇਰੇ ਮੁੰਡੇ ਨੂੰ ਯੂਨੀਵਰਸਿਟੀ ਵਿਚ ਨੌਕਰੀ ਨਾ ਦੇਣ ਲਈ ਸ਼ਰੇਆਮ ਵੀ ਸੀ ਨੂੰ ਦਬਾਅ ਪਾਇਆ ਤੇ ਵੀ ਸੀ ਡਰਦਾ ਹੋਇਆ ਮੇਰੇ ਬੱਚੇ ਨੂੰ ਨੌਕਰੀ ਦੇਣ ਤੋਂ ਟਾਲ਼ਾ ਵੱਟਦਾ ਰਿਹਾ। ਵਾਹਿਗੁਰੂ ਨੂੰ ਨਹੀਂ ਮਨਜ਼ੂਰ ਸੀ। ਮੇਰੇ ਬੱਚੇ ਬਾਰੇ ਵਾਹਿਗੁਰੂ ਜੀ ਨੇ ਕੁਝ ਹੋਰ ਸੋਚਿਆ ਸੀ। ਇਨ੍ਹਾਂ ਨੇ ਮੈਨੂੰ ਪੰਜਾਬੀ ਟ੍ਰਿਬਿਊਨ ਵਿਚੋਂ ਕਢਾਉਣ ਲਈ ਕਿੰਨਾ ਜ਼ੋਰ ਲਗਾਇਆ, ਜਿਸ ਲਈ ਕੁਝ ਕੁ ਰੋਲ ਮੇਰੇ ਸਾਥੀਆਂ ਨੇ ਵੀ ਨਿਭਾਇਆ, ਉਹ ਅਗਲੇ ਭਾਗਾਂ ਵਿਚ ਸਪਸ਼ਟ ਕਰਾਂਗੇ। ਗੁਰਮੁਖ ਸਿੰਘ ਰੁਪਾਣਾ ਨੂੰ ਚੜ੍ਹਦੀਕਲਾ ਵਿਚੋਂ ਕਢਾਉਣ ਲਈ ਕਿੰਨਾ ਜ਼ੋਰ ਲਗਾਇਆ, ਉਹ ਵੀ ਅਗਲੇ ਭਾਗ ਵਿਚ। ਮਨਦੀਪ ਜੋਸਨ ਵਿਰੁੱਧ ਜਗ ਬਾਣੀ ਪੰਜਾਬ ਕੇਸਰੀ ਵਿਚ ਏਨੀਆਂ ਸ਼ਿਕਾਇਤਾਂ ਕੀਤੀਆਂ ਕੇ ਬੱਸ ਕੀ ਆਖਾਂ!  ਕਿਉਂਕਿ ਮੰਨੂ ਸਿਮ੍ਰਿਤੀ ਕਹਿੰਦੀ ਹੈ ‌ਕਿ ਤੁਸੀਂ ਸ਼ੂਦਰਾਂ ਦੇ ਖ਼ਿਲਾਫ਼ ਕੋਈ ਵੀ ਸਾਜਿਸ਼ ਰਚ ਸਕਦੇ ਹੋ। ਸ਼ੂਦਰਾਂ ਨੂੰ ਮਾਰ ਸਕਦੇ ਹੋ, ਉਨ੍ਹਾਂ ਨੂੰ ਬਰਬਾਦ ਕਰ ਸਕਦੇ ਹੋ, ਉਨ੍ਹਾਂ ਦੇ ਬੱਚਿਆਂ ਨੂੰ ਤਬਾਹ ਕਰ ਸਕਦੇ ਹੋ, ਉਨ੍ਹਾਂ ਦੇ ਰਿਸ਼ਤੇਦਾਰਾਂ ਵਿਚ ਉਨ੍ਹਾਂ ਦੀ ਫਿੱਟ ਪਵਾ ਸਕਦੇ ਹੋ, ਤੁਸੀਂ ਉਨ੍ਹਾਂ ਨੂੰ ਨੌਕਰੀ ਤੋਂ ਕਢਵਾ ਸਕਦੇ ਹੋ, ਉਨ੍ਹਾਂ ਦੇ ਬੱਚਿਆਂ ਨੂੰ ਮਿਲਦੀ ਨੌਕਰੀ ਰੁਕਵਾ ਸਕਦੇ ਹੋ ਆਦਿ ਆਦਿ .. ਤਾਂ ਹੀ ਤਾਂ ਡਾ. ਭੀਮ ਰਾਓ ਅੰਬੇਡਕਰ ਨੇ ਮੰਨੂ ਸਿਮ੍ਰਿਤੀ ਨੂੰ ਅੱਗ ਲਾਕੇ ਸਾੜਿਆ ਸੀ। 

ਹੁਣ ਤੁਸੀਂ ਕਹੋਗੇ ਕਿ ਜ਼ਿਆਦਾ ਗੱਲ ਵਿਸ਼ਾਲ ਰੰਬਾਨੀ, ਰਾਜੇ‌ਸ਼ ਪੰਜੋਲਾ, ਬਲਜਿੰਦਰ ਸ਼ਰਮਾ, ਪ੍ਰਵੀਨ ਕੋਮਲ ਆਦਿ ਦੀ ਹੀ ਹੋ ਰਹੀ ਹੈ ਕਿਉ੍? ਸਰ ਜੀ ਬੜੇ ਧਿਆਨ ਨਾਲ ਸੋਚਣਾ ਤੇ ਵਾਚਣਾ, ਪ੍ਰੈੱਸ ਕਲੱਬ ਪਟਿਆਲਾ ਨੂੰ ਬਰਬਾਦ ਕਰਨ ਵਾਲਾ ਕੌਣ ਸੀ? ਪ੍ਰਵੀਨ ਕੋਮਲ, ਕੌਣ ਸੀ? ਬ੍ਰਾਹਮਣ, ਪਟਿਆਲਾ ਮੀਡੀਆ ਕਲੱਬ ਨੂੰ ਦੋਫਾੜ ਕਰਨ ਵਾਲੇ ਕੋਣ ਸਨ, ਵਿਸ਼ਾਲ ਰੰਬਾਨੀ ? ਉਹ ਕੌਣ ਸੀ? ਬ੍ਰਾਹਮਣ। ਬ੍ਰਾਹਮਣ ਹੋਣਾ ਕੋਈ ਗ਼ਲਤ ਹੈ? ਬਿਲਕੁਲ ਨਹੀਂ, ਪਰ ਜੋ ਜਾਤ ਪਾਤ ਨੂੰ ਮੰਨਦੇ ਹਨ, ਜੋ ਮੰਨੂ ਸਿਮ੍ਰਿਤੀ ਦੀ ਮੰਨਦੇ ਹਨ ਤਾਂ ਉਹ ਜਾਤ ਪਾਤ ਦੇ ਕਹਿਰ ਤੋਂ ਬਚ ਨਹੀਂ ਸਕਦੇ। ਪਰ ਸਾਰੇ ਬ੍ਰਾਹਮਣ ਜਾਤ ਪਾਤ ਨਹੀਂ ਮੰਨਦੇ ਸਾਰੇ ਜੱਟ ਜਾਤ ਪਾਤ ਨਹੀਂ ਮੰਨਦੇ। ਇਹ ਇਲਾਕਾ, ਘਰ, ਪਿੰਡ, ਤੇ ਸੰਗਤ ਦਾ ਅਸਰ ਹੁੰਦਾ ਹੈ। ਮੈਂ ਜਾਤ ਪਾਤ ਦਾ ਹਾਮੀ ਨਹੀਂ ਹਾਂ, ਮੇਰੇ ਨਾਂ ਪਿੱਛੇ ਗੋਤ ਆਦਿ ਜਾਤ ਅਨੁਸਾਰ ਨਹੀਂ ਹੈ, ਪਰ ਮੈਂ ਜਾਤ ਪਾਤ ਤੇ ਖੋਜ ਕੀਤੀ ਹੈ ਜਿਸ ਬਾਰੇ ਮੇਰੇ ਨਾਲ ਕੋਈ ਵੀ ਖੁੱਲ੍ਹੇ ਮੰਚ ਤੇ ਚਰਚਾ ਕਰ ਸਕਦਾ ਹੈ। 

ਗੱਲ ਉੱਥੋਂ ਹੀ ਤੋਰਦੇ ਹਾਂ ਜਿੱਥੋਂ ਜਾਤ ਪਾਤ ਦੀ ਗੱਲ ਸ਼ੁਰੂ ਹੋਈ ਸੀ। ਨਾ ਤਾਂ ਤੇਜਿੰਦਰ ਫਤਿਹਪੁਰੀ ਦੇ ਗਰੁੱਪ ਨੇ ਹੀ ਆਪਣੇ ਆਪ ਨੂੰ ਪਿੱਛੇ ਕੀਤਾ, ਨਾ ਹੀ ਵਿਸ਼ਾਲ ਰੰਬਾਨੀ ਗਰੁੱਪ ਨੇ ਹੀ ਆਪਣੇ ਆਪ ਨੂੰ ਪਿੱਛੇ ਕੀਤਾ, ਲੋਕ ਸੰਪਰਕ ਮੰਤਰੀ ਮਜੀਠੀਆ ਆਇਆ, ਪਹਿਲਾਂ ਉਹ ਮਾਡਲ ਟਾਊਨ ਦੀ 47 ਈ ਕੋਠੀ ਵਿਚ ਕਲੱਬ ਦੀ ਇਮਾਰਤ ਦਾ ਉਦਘਾਟਨ ਕਰਕੇ ਗਿਆ ਬਾਅਦ ਵਿਚ ਉਸ ਨੇ ਹਰਪਾਲ ਟਿਵਾਣਾ ਆਡੀਟੋਰੀਅਮ ਵਿਚ ਵਿਸ਼ਾਲ ਰੰਬਾਨੀ ਗਰੁੱਪ ਵੱਲੋਂ ਰੱਖੇ ਗਏ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। 

ਪਟਿਆਲਾ ਦਾ ਮੀਡੀਆ ਇਕ ਵਾਰ ਫੇਰ ਦੋਫਾੜ ਹੋ ਗਿਆ ਸੀ। ਮੀਡੀਆ ਦੇ ਇਸ ਗਰੁੱਪ ਬਾਜ਼ੀ ਤੋਂ ਇਕ ਗਰੁੱਪ ਬੜਾ ਹੀ ਖ਼ੁਸ਼ ਸੀ ਉਹ ਸੀ ਵਿਸ਼ਾਲ ਰੰਬਾਨੀ ਦਾ ਗਰੁੱਪ। ਸਾਰੇ ਪੱਤਰਕਾਰਾਂ ਨੂੰ ਲੱਗ ਇੰਜ ਰਿਹਾ ਸੀ ਕਿ ਜਗ ਬਾਣੀ ਤੇ ਪੰਜਾਬ ਕੇਸਰੀ ਵਿਚ

ਪਟਿਆਲਾ ਦੇ ਪੱਤਰਕਾਰਾਂ ਦੀ ਟੀਮ

ਧੜੇਬੰਦੀ ਹੀ ਸਾਰਾ ਕੁਝ ਕਰ ਗਈ ਹੈ, ਇਹ ਗੱਲ ਬਾਹਰੋਂ ਨਜ਼ਰ ਆ ਰਹੀ ਸੀ, ਅਸਲ ਵਿਚ ਇਸ ਪਿੱਛੇ ਸਾਰਾ ਦਿਮਾਗ਼ ਵਿਸ਼ਾਲ ਰੰਬਾਨੀ ਦਾ ਸੀ। ਸ਼ਾਇਦ ਰਾਜੇਸ਼ ਪੰਜੋਲਾ, ਬਲਜਿੰਦਰ ਸ਼ਰਮਾ, ਪਰਮੀਤ ਸਿੰਘ ਨੂੰ ਵੀ ਉਸ ਵੇਲੇ ਇਹ ਇਲਮ ਨਾ ਹੋਵੇ, ਰੰਬਾਨੀ ਪਟਿਆਲਾ ’ਤੇ ਰਾਜ ਕਰਨ ਲਈ ਏਨਾ ਵੱਡਾ ਦਿਮਾਗ਼ ਵਰਤ ਰਿਹਾ ਸੀ, ਇਹ ਆਮ ਬੰਦਾ ਸੋਚ ਵੀ ਨਹੀਂ ਸਕਦਾ, ਜਿਸ ਬੰਦੇ ਨੇ ਆਪਣਾ ਐਡੀਟਰ ਵਸ਼ਿਸ਼ਟ ਵਰਗਾ ਬੰਦਾ ਆਪਣੇ ਕਾਬੂ ਵਿਚ ਕਰ ਰੱਖਿਆ ਹੋਵੇ, ਉਹ ਪਟਿਆਲਾ ਦੇ ਮੀਡੀਆ ਨੂੰ ਬੁੱਧੂ ਬਣਾਉਣ ਲੱਗਿਆਂ ਕੀ ਕੀ ਨਹੀਂ ਕਰ ਸਕਦਾ ਸੀ? ਉਹ ਮੀਡੀਆ ਰਾਹੀਂ ਬਣਾਏ ਆਪਣੇ ਸੂਤਰ ਆਪਣੇ ਨਿੱਜੀ ਲਾਭ ਲਈ ਵਰਤਣਾ ਜਾਣਦਾ ਸੀ। ਉਹ ਮੰਤਰੀਆਂ ਨੂੰ ਆਪਣੇ ਘਰ ਵਿਚ ਬੁਲਾ ਕੇ ਪੱਤਰਕਾਰਾਂ ’ਤੇ ਆਪਣਾ ਰੋਹਬ ਪਾਉਣਾ ਜਾਣਦਾ ਸੀ। ਸਹਿਕਾਰੀ ਬੈਂਕ ਵਿਚ ਉਸ ਨੇ ਬੜਾ ਗੰਦ ਪਾਇਆ ਹੋਇਆ ਸੀ। ਕਿਉਂਕਿ ਕਾਂਗਰਸ ਵਿਚ ਸੁਖਜਿੰਦਰ ਸਿੰਘ ਰੰਧਾਵਾ ਦਾ ਮੰਤਰਾਲਾ ਸੀ। ਆਰਟੀਓ ਨੂੰ ਗਾਲ਼ਾਂ ਕੱਢਣ ਤੋਂ ਲੈ ਕੇ ਪੱਤਰਕਾਰ ਕੰਵਰ ਬੇਦੀ ’ਤੇ ਅਟੈਕ ਕਰਾਉਣ ਤੱਕ ਬਹੁਤ ਸਾਰੀਆਂ ਘਟਨਾਵਾਂ ਪਟਿਆਲਾ ਦੇ ਮੀਡੀਆ ਨੇ ਦੇਖੀਆਂ, ਜਿਸ ਦੇ ਕਈ ਪੱਤਰਕਾਰ ਭਾਈਵਾਲ ਵੀ ਰਹੇ ਤੇ ਕਈਆਂ ਨੇ ਵਿਰੋਧਤਾ ਕੀਤੀ ਤੇ ਕਈ ਸਾਰੇ ਚੁੱਪ ਵੀ ਰਹੇ। ਪਟਿਆਲਾ ਮੀਡੀਆ ਨੂੰ ਦੋਫਾੜ ਕਰਨ ਵਿਚ ਉਸ ਨੇ ਜੋ ਰੋਲ ਨਿਭਾਇਆ ਉਹ ਮਾਮੂਲੀ ਗੱਲ ਨਹੀਂ ਸੀ। 

ਮਾਮਲਾ ਅਦਾਲਤਾਂ ਤੱਕ ਗਿਆ, ਕੰਵਰ ਬੇਦੀ ਦੀ ਕੁੱਟਮਾਰ ਹੋਈ, ਪੱਤਰਕਾਰ ਵੰਡੇ ਗਏ, ਇਹ ਅਗਲੇ ਭਾਗ ਵਿਚ ਚਾਨਣਾ ਪਾਵਾਂਗੇ।

ਬਾਕੀ ਅਗਲੇ ਭਾਗ ਵਿਚ ਪੜ੍ਹਨਾ .... 

(ਮੇਰੀ ਬੇਨਤੀ ਹੈ ਕਿ ਜੇਕਰ ਕਿਸੇ ਕੋਲ ਇਸ ਸਬੰਧੀ ਹੋਰ ਜਾਣਕਾਰੀ ਹੋਵੇ ਜਾਂ ਫਿਰ ਕਿਸੇ ਨੂੰ ਇਹ ਲੱਗਦਾ ਹੋਵੇ ਕਿ ਇਹ ਗ਼ਲਤ ਹੈ, ਝੂਠ ਹੈ ਤਾਂ ਉਹ ਬਲੌਗ ਦੇ ਹੇਠਾਂ ਟਿੱਪਣੀ ਕਰ ਸਕਦਾ ਹੈ, ਮੈਨੂੰ ਫ਼ੋਨ ਕਰਕੇ ਦੱਸ ਸਕਦਾ ਸੀ, ਇਸ ਵਿਚ ਸੋਧ ਕੀਤੀ ਜਾਵੇਗੀ। ਕਿਉਂਕਿ ਕੋਈ ਗੱਲ ਆਖ਼ਰੀ ਸੱਚ ਨਹੀਂ ਹੁੰਦੀ, ਆਸ ਹੈ ਕਿ ਇਸ ਸਬੰਧੀ ਕੋਈ ਵੀ ਵਿਚਾਰ ਦਿੱਤਾ ਜਾਵੇਗਾ)

ਸੰਪਰਕ ਨੰਬਰ : 814600100


No comments:

Post a Comment

ਪੱਤਰਕਾਰਾਂ ਵਿਚ ਪਾਵਰ-ਪਾਵਰ ਦਾ ਰੌਲਾ = ਹੰਕਾਰ : ਪ੍ਰਧਾਨ ਰਵੇਲ ਸਿੰਘ ਭਿੰਡਰ ਨੂੰ ਕਾਰਨ ਦੱਸੋ ਨੋਟਿਸ

ਪੱਤਰਕਾਰੀ ਦਾ ਇਤਿਹਾਸ ਭਾਗ-19 ਲੇਖਕ : ਗੁਰਨਾਮ ਸਿੰਘ ਅਕੀਦਾ      ਇਕ ਵਾਰੀ ਇਕ ਫੇਰੀ ਲਾਉਣ ਵਾਲਾ ‘ਬਿੱਛੂ’ ਵੇਚਦਾ ਫਿਰ ਰਿਹਾ ਸੀ, ਇਕ ਬੰਦਾ ਪੁੱਛਦਾ ‘‘ਕੀ ਰੇਟ ਲਾਏ ਭਾਈ...