Saturday, September 07, 2019

ਰਾਮ ਚੰਦਰ ਨਾਲ ਸਬੰਧੀ ਸਥਾਨਾਂ ਦੇ ਦਰਸ਼ਨ ਕਰਾਉਣ ਲਈ ਚਲਾਈ ਜਾ ਰਹੀ ਹੈ ‘ਰਮਾਇਣ ਐਕਸਪ੍ਰੈੱਸ’ ਰੇਲ

3 ਨਵੰਬਰ ਨੂੰ ਜੈਪੁਰ ਤੋਂ 18 ਨਵੰਬਰ ਨੂੰ ਇੰਦੌਰ ਤੋਂ ਚੱਲੇਗੀ ‘ਰਮਾਇਣ ਐਕਸਪ੍ਰੈੱਸ’

ਅਗਲੇ ਸਾਲ ਤੋਂ ਪੰਜਾਬ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿਚੋਂ ਵੀ ਚਲਾਈ ਜਾਵੇਗੀ ਰਮਾਇਣ ਐਕਸਪ੍ਰੈੱਸ

ਗੁਰਨਾਮ ਸਿੰਘ ਅਕੀਦਾ
ਪਟਿਆਲਾ : ਭਾਰਤੀ ਰੇਲਵੇ ਵੱਲੋਂ ਚਲਾਈ ਜਾ ਰਹੀ ‘ਰਮਾਇਣ ਐਕਸਪ੍ਰੈੱਸ’ ਅਗਲੇ ਪੜਾਅ ਵਿਚ ਹਰਿਆਣਾ, ਪੰਜਾਬ ਤੇ ਹਿਮਾਚਲ ਪ੍ਰਦੇਸ਼ ਨੂੰ ਵੀ ਲੈਣ ਦਾ ਪ੍ਰਪੋਜਲ ਬਣਾਇਆ ਗਿਆ ਹੈ। ਪਹਿਲੇ ਪੜਾਅ ਵਿਚ ਇਹ ਰੇਲ ਰਾਜਸਥਾਨ ਦੇ ਜੈਪੁਰ ਅਤੇ ਵਾਰਾਨਸੀ ਤੋਂ ਚਲਾਈ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ 3 ਨਵੰਬਰ ਨੂੰ ਰਮਾਇਣ ਐਕਸਪ੍ਰੈੱਸ ਰਾਜਸਥਾਨ ਦੇ ਜੈਪੁਰ ਤੋਂ ਚੱਲ ਕੇ ਦਿਲੀ ਹੁੰਦੇ ਹੋਏ ਅਯੁੱਧਿਆ ਪੁੱਜੇਗੀ ਜਦ ਕਿ ਦੂਜੀ ਰੇਲ 18 ਨਵੰਬਰ ਨੂੰ ਇੰਦੌਰ ਤੋਂ ਵਾਰਾਨਸੀ ਹੁੰਦੀ ਹੋਈ ਅਯੁੱਧਿਆ ਪੁੱਜੇਗੀ। ਜਿਹੜੇ ਯਾਤਰੀ ਸ੍ਰੀ ਲੰਕਾ ਲਈ ਜਾਣ ਦਾ ਕਿਰਾਇਆ ਦੇਣਗੇ ਉਨ੍ਹਾਂ ਨੂੰ ਸ੍ਰੀ ਲੰਕਾ ਲਈ ਜਹਾਜ਼ ਰਾਹੀਂ ਚੇਨਈ ਤੋਂ ਕੋਲੰਬੋ ਤੱਕ ਲੈ ਜਾਇਆ ਜਾਵੇਗਾ। ਭਾਰਤ ਵਿਚ ਇਹ ਦੋਵੇਂ ਰਮਾਇਣ ਐਕਸਪ੍ਰੈੱਸ ਰੇਲਾਂ ਅਯੁੱਧਿਆ ਪੁੱਜਣਗੀਆਂ ਜਿੱਥੇ ਕਿ ਰਾਮ ਜਨਮ ਭੂਮੀ, ਹਨੁਮਾਨਗੜ੍ਹੀ ਦੇ ਦਰਸ਼ਨ ਕਰਾਏ ਜਾਣਗੇ। ਉਸ ਤੋਂ ਅੱਗੇ ਨੰਦੀਗ੍ਰਾਮ ਦਾ ਭਾਰਤ ਮੰਦਰ, ਬਿਹਾਰ ਵਿਚ ਸੀਤਾ ਮਾਤਾ ਮੰਦਰ, ਵਾਰਾਨਸੀ ਵਿਚ ਤੁਲਸੀ ਮਾਨਸ ਮੰਦਰ, ਸੰਕਟ ਮੋਚਨ ਮੰਦਰ, ਉਤਰ ਪ੍ਰਦੇਸ਼ ਵਿਚ ਸੀਤਾ ਸਮਾਹਿਨ ਸਥਲ, ਤ੍ਰਿਵੇਣੀ ਸੰਗਮ, ਹਨੂਮਾਨ ਮੰਦਰ, ਭਾਰਦਵਾਜ ਆਸ਼ਰਮ, ਤ੍ਰਿਕੁਟ ਨਾਸਿਕ, ਹੰਪੀ,ਰਾਮੇਸ਼ਵਰਮ ਆਦਿ ਦੇ ਦਰਸ਼ਨ ਕਰਾਏ ਜਾਣਗੇ ਅਤੇ ਸ੍ਰੀ ਲੰਕਾ ਵਿਚ ਸੀਤਾ ਮਾਤਾ ਮੰਦਰ, ਅਸ਼ੋਕ ਵਾਟਿਕਾ, ਵਿਭੀਸ਼ਣ ਮੰਦਰ, ਸ਼ਿਵ ਮੰਦਰ ਆਦਿ ਦੇ ਦਰਸ਼ਨ ਕਰਾਏ ਜਾਣਗੇ। ਇਸ ਜੈਪੁਰ ਤੋਂ ਚੱਲਣ ਵਾਲੀ ਰਮਾਇਣ ਐਕਸਪ੍ਰੈੱਸ ਦਾ ਕਿਰਾਇਆ 16065 ਰੁਪਏ ਹੋਵੇਗਾ ਜਦ ਕਿ ਵਾਰਾਨਸੀ ਤੋਂ ਚੱਲਣ ਵਾਲੀ ਰਮਾਇਣ ਐਕਸਪ੍ਰੈੱਸ ਦਾ ਥਰਡ ਏਸੀ ਕਿਰਾਇਆ 17325 ਰੁਪਏ ਜਦ ਕਿ ਸਲੀਪਰ ਦਾ 14175 ਰੁਪਏ ਕਿਰਾਇਆ ਹੋਵੇਗਾ। ਇਸ ਵਿਚ ਰੇਲਵੇ ਵੱਲੋਂ ਸ਼ਾਕਾਹਾਰੀ ਭੋਜਨ, ਰਿਹਾਇਸ਼, ਸੁਰੱਖਿਆ ਤੇ ਦਰਸ਼ਨਾਂ ਦੀਆਂ ਵਿਵਸਥਾਵਾਂ ਕੀਤੀਆਂ ਜਾਣਗੀਆਂ, ਜੈਪੁਰ ਵਾਲੀ ਰੇਲ ਵਿਚ 800 ਯਾਤਰੀ ਸਫ਼ਰ ਕਰ ਸਕਣਗੇ। ਜਦ ਕਿ ਸ੍ਰੀ ਲੰਕਾ ਜਾਣ ਲਈ ਜਹਾਜ਼ ਵਿਚ ਲੈ ਜਾਇਆ ਜਾਵੇਗਾ ਜਿੱਥੇ ਇਕ ਵਾਰ 40 ਯਾਤਰੀ ਹੀ ਜਾ ਸਕਣਗੇ, ਉਸ ਨੂੰ ਯਾਤਰੀਆਂ ਨੂੰ 36950 ਰੁਪਏ ਵਾਧੂ ਚੁਕਾਉਣਗੇ ਹੋਣਗੇ।
ਇਸ ਬਾਰੇ ਰੇਲਵੇ ਟੂਰਿਜ਼ਮ ਦੀ ਡਾਇਰੈਕਟਰ ਸ੍ਰੀ ਮਤੀ ਰਜਨੀ ਹਸੀਜਾ ਨੇ ਦੱਸਿਆ ਕਿ ਰਮਾਇਣ ਐਕਸਪ੍ਰੈੱਸ ਅਸੀਂ ਸ੍ਰੀ ਰਾਮ ਦੇ ਉਨ੍ਹਾਂ ਸ਼ਰਧਾਲੂਆਂ ਲਈ ਚਲਾਈ ਹੈ ਜੋ ਸ੍ਰੀ ਰਾਮ ਨਾਲ ਸਬੰਧਿਤ ਇਤਿਹਾਸਕ ਸਥਾਨਾਂ ਨੂੰ ਦੇਖਣਾ ਚਾਹੁੰਦੇ ਹਨ। ਰਮਾਇਣ ਐਕਸਪ੍ਰੈੱਸ ਵਿਚ ਰਾਹੀਂ ਸਫ਼ਰ ਕਰਨ ਵਾਲੇ ਸਾਰੇ ਯਾਤਰੀਆਂ ਦੀ ਜ਼ਿੰਮੇਵਾਰੀ ਰੇਲਵੇ ਦੀ ਹੋਵੇਗੀ, ਜਿਸ ਲਈ ਉਨ੍ਹਾਂ ਦਾ ਬੀਮਾ ਵੀ ਕੀਤਾ ਜਾਵੇਗਾ। ਅੰਬਾਲਾ ਡਵੀਜ਼ਨ ਦੇ ਏਡੀਆਰਐਮ ਕਰਮ ਸਿੰਘ ਨੇ ਦੱਸਿਆ ਕਿ ਅਗਲੇ ਪੜਾਅ ਵਿਚ ‘ਰਮਾਇਣ ਐਕਸਪ੍ਰੈੱਸ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿਚੋਂ ਵੀ ਚਲਾਉਣ ਦਾ ਪ੍ਰੋਗਰਾਮ ਹੈ।


No comments:

Post a Comment