Saturday, October 25, 2025

ਆਦਰਸ਼ਵਾਦੀ ਸ਼ਾਨਦਾਰ ਪੱਤਰਕਾਰਾਂ ਦੀ ਮਿੱਟੀ ਹੈ ਰਿਆਸਤੀ ਸ਼ਹਿਰ ਪਟਿਆਲਾ ਦੀ

ਪੱਤਰਕਾਰੀ ਦਾ ਇਤਿਹਾਸ ਭਾਗ-3 ਲੇਖਕ : ਗੁਰਨਾਮ ਸਿੰਘ ਅਕੀਦਾ ਸੰਪਰਕ :8146001100
ਪੱਤਰਕਾਰੀ ਮਿਸ਼ਨ ਹੁੰਦਾ ਸੀ, ਪਰ ਬਿਜ਼ਨੈੱਸ ਕਿਵੇਂ ਤੇ ਕਦੋਂ ਬਣ ਗਿਆ ਇਹ ਪੱਤਰਕਾਰਾਂ ਨੂੰ ਖ਼ੁਦ ਪਤਾ ਨਹੀਂ ਹੈ, ਕਿਉਂਕਿ ਅਜੋਕਾ ਪੱਤਰਕਾਰ ਇਸ ਪੱਤਰਕਾਰੀ ਨੂੰ ਵੀ ਪੱਤਰਕਾਰੀ ਕਹਿੰਦਾ ਹੈ, ਨਾ ਤਾਂ ਡੈਸਕ ਤੇ ਸੰਪਾਦਕ, ਸਹਿ ਸੰਪਾਦਕ, ਸੀਨੀਅਰ ਸਹਿ ਸੰਪਾਦਕ ਹੀ ਪੱਤਰਕਾਰੀ ਨਾਲ ਸਬੰਧ ਡੈਸਕ ਆਦਰਸ਼ਾਂ ਦੀ ਪਾਲਣਾ ਕਰ ਰਹੇ ਹਨ, ਪੱਤਰਕਾਰ ਤਾਂ ਪੱਤਰਕਾਰੀ ਦਾ ਅਸਲ ਮਕਸਦ ਭੁੱਲ ਗਏ ਹਨ, ਇੱਥੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਪੱਤਰਕਾਰਤਾ ਦੀਆਂ ਡਿੱਗਰੀਆਂ ਕਰਾਉਣ ਲਈ ਪੱਤਰਕਾਰੀ ਦੀ ਪੜਾਈ ਕਰਾ ਰਹੇ ਅਧਿਆਪਕ ਵੀ ਪੱਤਰਕਾਰਤਾ ਦੇ ਸਹੀ ਮਕਸਦ ਨੂੰ ਭੁੱਲ ਗਏ ਹਨ ਉਹ ਸਿਰਫ਼ ਪਾਠਕ੍ਰਮ ਦਾ ਕਿਤਾਬੀ ਗਿਆਨ ਹੀ ਦੇ ਰਹੇ ਹਨ ਪਰ ਅਸਲ ਵਿਚ ਪੱਤਰਕਾਰੀ ਕੀ ਹੁੰਦੀ ਹੈ ਉਹ ਪਤਾ ਨਹੀਂ ਸ਼ਾਇਦ ਉਹ ਵੀ ਨਹੀਂ ਜਾਣਦੇ। ਪੱਤਰਕਾਰੀ ਦਾ ਪਾਠਕ੍ਰਮ ਤਿਆਰ ਕਰਨ ਵਾਲੇ ਵੀ ਸ਼ਾਇਦ ਕੌਮਾਂਤਰੀ ਪੱਧਰ ਦੀਆਂ ਆ ਰਹੀਆਂ ਨਵੀਂਆਂ ਖੋਜਾਂ ਬਾਰੇ ਅਣਜਾਣ ਹਨ। ਪੰਜਾਬੀ ਯੂਨੀਵਰਸਿਟੀ ਵਰਗੇ ਵੱਡੇ ਅਦਾਰੇ ਦੇ ਪੱਤਰਕਾਰਤਾ ਵਿਭਾਗ ਵਿਚ ਪਹਿਲਾਂ ਫ਼ੀਲਡ ਪੱਤਰਕਾਰਾਂ ਦੇ ਲੈਕਚਰ ਕਰਾਏ ਜਾਂਦੇ ਸੀ। ਅਜੋਕੇ ਅਧਿਆਪਕ ਇਸ ਬਾਰੇ ਸ਼ਾਇਦ ਜਾਣਦੇ ਹੀ ਨਹੀਂ। ਇਸੇ ਕਰਕੇ ਪੱਤਰਕਾਰਤਾ ਦੇ ਆਦਰਸ਼ਾਂ ਵਿਚ ਵੱਡਾ ਨਿਘਾਰ ਆਇਆ, ਹੁਣ ਤਾਂ ਲੋਕ ਵੀ ਹੱਥਾਂ ਵਿਚ ਆਈਡੀ ਦੇ ਲੋਗੋ ਚੁੱਕੀ ਫਿਰਦੇ ਜ਼ਿਆਦਾਤਰ ਪੱਤਰਕਾਰਾਂ ਨੂੰ ਹੀ ਪੱਤਰਕਾਰ ਮੰਨਦੇ ਹਨ। ਇਕ ਸਮਾਂ ਉਹ ਵੀ ਸੀ ਕਿ ਸਰਕਾਰੀ ਤੌਰ ਤੇ ਸਰਕਾਰ ਦਾ ਸੰਪਰਕ ਲੋਕਾਂ ਤੱਕ ਬਣਾਉਣ ਲਈ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਪ੍ਰਚਾਰਨ ਲਈ ਲੋਕ ਸੰਪਰਕ ਵਿਭਾਗ ਇਕ ਚੰਗਾ ਉਸਾਰੂ ਕੰਮ ਕਰਦਾ ਸੀ। ਪਿੰਡਾਂ ਵਿਚ ਧੰਨੇ ਭਗਤ ਵਰਗੀਆਂ ਫ਼ਿਲਮਾਂ ਦਿਖਾਉਣੀਆਂ ਆਮ ਹੁੰਦਾ ਸੀ। ਉਸ ਵੇਲੇ ਸਰਕਾਰੀ ਤੌਰ ਤੇ ਵੀਆਈਪੀ ਦੀਆਂ ਖ਼ਬਰਾਂ ਲਗਾਉਣ ਲਈ ਲੋਕ ਸੰਪਰਕ ਵਿਭਾਗ ਦਾ ਵੱਡਾ ਕਰਮ ਹੁੰਦਾ ਸੀ। ਪਹਿਲਾਂ ਤਾਂ ਪ੍ਰੈੱਸ ਕਾਨਫ਼ਰੰਸ ਤੱਕ ਪੱਤਰਕਾਰਾਂ ਨੂੰ ਲੈ ਕੇ ਜਾਣਾ ਵੀ ਲੋਕ ਸੰਪਰਕ ਵਿਭਾਗ ਕਾਫ਼ੀ ਤਰੱਦਦ ਕਰਦਾ ਸੀ। ਗਿਣਤੀ ਦੇ ਪੱਤਰਕਾਰ ਤੇ ਗਿਣਤੀ ਦੇ ਪੱਤਰਕਾਰ ਹੁੰਦੇ ਸਨ। ਪਟਿਆਲਾ ਦੀ ਪੱਤਰਕਾਰੀ ਆਪਾਂ ਪੈਪਸੂ ਤੋਂ ਸ਼ੁਰੂ ਕਰਦੇ ਹਾਂ, ਜਦੋਂ ਪੱਤਰਕਾਰਾਂ ਦੀ ਜਥੇਬੰਦੀ ਵੀ ਬਣੀ ਸੀ ਤੇ ਏਕਤਾ ਏਨੀ ਸੀ ਕਿ ਪੈਪਸੂ ਸਰਕਾਰ ਇਨ੍ਹਾਂ ਤੋਂ ਕਈ ਸਾਰੀਆਂ ਰਾਜਸੀ ਸਲਾਹਾਂ ਵੀ ਲੈਂਦੀ ਸੀ, ਪੈਪਸੂ ਸਟੇਟ ਜਰਨਲਿਸਟ ਐਸੋਸੀਏਸ਼ਨ ਵਿਚ ਪੱਤਰਕਾਰ ਬੇਪਰਵਾਹ ਹੁੰਦੇ ਸਨ, ਉਹ ਗੱਲ ਵੱਖ ਹੈ ਕਿ ਪੱਤਰਕਾਰੀ ਉਸ ਵੇਲੇ ਵੀ ਕਈ ਕਾਰਨਾਂ ਕਰਕੇ ਸਰਕਾਰੀ ਗ਼ੁਲਾਮੀ ਵਿਚ ਰਹਿੰਦੀ ਸੀ, ਜਦੋਂ ਰਿਆਸਤਾਂ ਹੁੰਦੀਆਂ ਸਨ ਤਾਂ ਵੀ ਪੱਤਰਕਾਰੀ ਹੁੰਦੀ ਸੀ ਪਰ ਉਹ ਪੱਤਰਕਾਰੀ ਜ਼ਿਆਦਾ ਤਰ ਰਿਆਸਤਾਂ ਦੇ ਪ੍ਰਚਾਰ ਦਾ ਸਾਧਨ ਹੀ ਹੁੰਦੀ ਸੀ।  ਕਲਮਾ ਦੇ ਕਾਫ਼ਲੇ ਬੜੇ ਛੋਟੇ ਹੁੰਦੇ ਸੀ। ਰਿਆਸਤੀ ਪੱਤਰਕਾਰੀ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ ਸੀ। ਅਸਲ ਵਿਚ ਰਿਆਸਤ ਵਿਚ ਪੱਤਰਕਾਰ ਮਹਾਰਾਜਿਆਂ ਦੇ ਪੱਖ ਵਿਚ ਹੀ ਲਿਖਦੇ ਸਨ। ਜੇਕਰ ਕਿਸੇ ਨੇ ਅਖ਼ਬਾਰ ਬਗੈਰਾ ਕੱਢਿਆ ਤਾਂ ਸਮਝੋ ਉਸ ਨੇ ਸਿੱਧਾ ਹੀ ਰਿਆਸਤ ਨਾਲ ਪੰਗਾ ਲੈ ਲਿਆ, ਕੁਝ ਕ੍ਰਾਂਤੀਕਾਰੀ ਯੋਧੇ ਹੁੰਦੇ ਸੀ ਜੋ ਸਮੇਂ ਅਨੁਸਾਰ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਲਈ ਪੈਂਫ਼ਲਿਟਾਂ ਦਾ ਸਹਾਰਾ ਲੈਂਦੇ ਸੀ, ਉਸੇ ਨੂੰ ਸੂਚਨਾ ਦਾ ਸਾਧਨ ਮੰਨਿਆ ਜਾਂਦਾ ਸੀ। ਉਂਜ ਪਟਿਆਲਾ ਰਿਆਸਤ ਵਿਚ ‘ਗੁਰੂ ਘੰਟਾਲ’ ਵਰਗੇ ਇਕਾ ਦੁੱਕਾ ਅਖ਼ਬਾਰ ਹੀ ਨਿਕਲਦੇ ਸਨ(ਵੇਰਵੇ ਕਿਤਾਬ ਵਿਚ ਮਿਲਣਗੇ)। ਉਸ ਵੇਲੇ ਉਰਦੂ ਭਾਸ਼ਾ ਦਾ ਬੋਲ ਬਾਲਾ ਸੀ, ਪੰਜਾਬੀ ਬੜੀ ਘੱਟ ਲਿਖੀ ਜਾਂਦੀ ਸੀ। ਦੇਸ਼ ਭਾਵੇਂ ਅਜ਼ਾਦ ਹੋ ਗਿਆ ਸੀ, ਦੇਸ਼ ਦੀ ਵੰਡ ਹੋ ਗਈ ਸੀ। ਉਰਦੂ ਪੜ੍ਹਨ ਲਿਖਣ ਵਾਲੇ ਜ਼ਿਆਦਾਤਰ ਲੋਕ ਪਾਕਿਸਤਾਨ ਵਿਚ ਚਲੇ ਗਏ ਸਨ। ਪਰ ਫਿਰ ਵੀ ‘ਅਜੀਤ’ ਵਰਗਾ ਅਖ਼ਬਾਰ ਵੀ ਉਸ ਵੇਲੇ ਉਰਦੂ ਵਿਚ ਹੀ ਛਪਦਾ ਸੀ।
1951 ਵਿਚ ਪੈਪਸੂ ਦੇ ਪੱਤਰਕਾਰਾਂ ਵਿਚੋਂ ਸਟੇਟਸਮੈਨ ਤੋਂ ਭਾਈ ਰਤਨ ਸਿੰਘ ਅਜ਼ਾਦ, ਸੰਗੀਤ ਦਰਪਣ ਤੋਂ ਕੰਵਰ ਰਵੇਲ ਸਿੰਘ, ਜਨਤਾਗਗ ਤੋਂ ਇੰਦਰ ਸਿੰਘ ਅਕਾਲੀ, ਟਾਈਮਜ਼ ਆਫ਼ ਇੰਡੀਆ ਤੋਂ ਭੂਸ਼ਣ ਸਰਹਿੰਦੀ, ਖ਼ਾਲਸਾ ਸੇਵਕ ਤੋਂ ਹਰੀ ਸਿੰਘ, ਨਵਾਂ ਵਕਤ ਤੋਂ ਰਿਪੁਦਮਨ ਸਿੰਘ ਰਾਹੀ, ਬਠਿੰਡਾ ਤੋਂ ਕੰਵਰ ਰਾਏ ਗੰਗਾ, ਨਵਾਂ ਸੰਸਾਰ ਤੋਂ ਰਾਮ ਮੂਰਤੀ ਸ਼ਰਮਾ, ਪ੍ਰਕਾਸ਼ ਤੋਂ ਗੁਰਚਰਨ ਸਿੰਘ, ਭਾਰਤ ਬਠਿੰਡਾ ਤੋਂ ਕੁਲਵੰਤ ਰਾਏ, ਖ਼ਾਲਸਾ ਸੇਵਕ ਤੋਂ ਗਨਜੀਤ ਸਿੰਘ, ਪ੍ਰਕਾਸ਼ ਤੋਂ ਗਿਆਨੀ ਗੁਰਦਿੱਤ ਸਿੰਘ, ਪੱਤਰਕਾਰ ਕਿਰਪਾਲ ਸਿੰਘ ਅਰਸ਼ੀ, ਟ੍ਰਿਬਿਊਨ ਤੋਂ ਵਿੱਦਿਆ ਸਾਗਰ, ਪ੍ਰਕਾਸ਼ ਤੋਂ ਹਰਦੀਪ ਸਿੰਘ, ਪੀਟੀਆਈ ਤੋਂ ਰਾਜਿੰਦਰ ਸਿੰਘ, ਵਿਰਹੋਨੇ ਤੋਂ ਬਜਰੰਗ ਬਲੀ ਦੁੱਗਲ, ਬਾਲ ਸੰਸਾਰ ਤੋਂ ਜੀਐਸ ਸ਼ੈਦਾ, ਮਿਲਾਪ ਦੇ ਜੁਆਇੰਟ ਐਡੀਟਰ ਸੁਦਰਸ਼ਨ ਭਾਟੀਆ ਪੱਤਰਕਾਰ ਹੁੰਦੇ ਸਨ।(ਫ਼ੋਟੋ ਵਿਚ ਨਜ਼ਰ ਆ ਰਹੇ ਹਨ) ਇਨ੍ਹਾਂ ਪੱਤਰਕਾਰਾਂ ਨੂੰ ਅੱਜ ਦਾ ਪੱਤਰਕਾਰ ਨਹੀਂ ਜਾਣਦਾ, ਇਸ ਬਾਰੇ ਕਿਤੇ ਵੀ ਪੜਾਈ ਨਹੀਂ ਹੁੰਦੀ, ਪਰ ਇਹ ਪੱਤਰਕਾਰ ਪੱਤਰਕਾਰੀ ਨੂੰ ਪ੍ਰਣਾਏ ਸਨ। ਪੱਤਰਕਾਰੀ ਜਿੰਦਾ ਰਹੀ ਅੱਗੇ ਚੱਲ ਕੇ ਵੀ, ਪਟਿਆਲਾ ਵਿਚ ਕਈ ਅਖ਼ਬਾਰ ਨਿਕਲੇ, ਕਈਆਂ ਦਾ ਪਤਾ ਹੈ ਕੁਝ ਦਾ ਪਤਾ ਵੀ ਨਹੀਂ, ਜਿਵੇਂ ਕਿ ਪਟਿਆਲਾ ਵਿਚੋਂ ਮਾਹਰ ਸਿੰਘ ਦੀ ਸੰਪਾਦਨਾ ਹੇਠ ‘ਰਣਜੀਤ’ ਅਖ਼ਬਾਰ ਉਰਦੂ ਵਿਚ ਨਿਕਲਦਾ ਸੀ, ਜੋ ਬਾਅਦ ਵਿਚ ਪੰਜਾਬੀ ਵਿਚ ਨਿਕਲਣ ਲੱਗ ਪਿਆ, ਜਿਸ ਦਾ ਇਕ ਐਡੀਸ਼ਨ ਕਦੇ ਬਠਿੰਡਾ ਤੋਂ ਵੀ ਨਿਕਲਦਾ ਸੀ, ਜਿਸ ਦੇ ਸੰਪਾਦਕ ਜੀਐਸ ਮਨੀ ਵੀ ਰਹੇ। ਅੱਜ ਕੱਲ੍ਹ ਤਾਂ ਇਸ ਅਖ਼ਬਾਰ ਦਾ ਵਜੂਦ ਧੁੰਦਲਾ ਜਿਹਾ ਹੈ। ਸਪਤਾਹਿਕ ‘ਚੜ੍ਹਦੀਕਲਾ’ ਤੋਂ ਅੱਗੇ ਚੱਲ ਕੇ ‘ਰੋਜ਼ਾਨਾ ਚੜ੍ਹਦੀਕਲਾ’ ਅਖ਼ਬਾਰ ਜਗਜੀਤ ਸਿੰਘ ਦਰਦੀ ਅਗਵਾਈ ਵਿਚ ਨਿਕਲਦਾ ਰਿਹਾ ਹੈ, ਉਨ੍ਹਾਂ ਦਾ ਅੱਜ ਕੱਲ੍ਹ ਕਾਫ਼ੀ ਮਕਬੂਲ ਪੰਜਾਬੀ ਟੀਵੀ ਚੈਨਲ ਟਾਈਮ ਟੀਵੀ ਵੀ ਚੱਲ ਰਿਹਾ ਹੈ, ਪ੍ਰਿੰ. ਮੋਹਨ ਸਿੰਘ ਪ੍ਰੇਮ ਦੀ ਸੰਪਾਦਨਾ ਵਿਚ ‘ਪਹੁ ਫੁੱਟੀ’ ਅਖ਼ਬਾਰ ਨਿਕਲਦਾ ਰਿਹਾ ਪਰ ਅੱਜ ਕੱਲ੍ਹ ਉਸ ਦੀ ਜਾਣਕਾਰੀ ਵੀ ਧੁੰਦਲੀ ਹੈ, ਬੇਸ਼ੱਕ ਮੋਹਨ ਸਿੰਘ ਪ੍ਰੇਮ ਦਾ ਬੇਟਾ ਗਗਨਦੀਪ ਸਿੰਘ ਅਹੂਜਾ ਕਾਫ਼ੀ ਸਮੇਂ ਤੋਂ ਸਰਗਰਮ ਪੱਤਰਕਾਰੀ ਵਿਚ ਲਗਾਤਾਰ ਚੱਲਦਾ ਆ ਰਿਹਾ ਹੈ। ਪ੍ਰਿ. ਮੋਹਨ ਸਿੰਘ ਪ੍ਰੇਮ ਨੇ ਤਾਂ ਕਹਾਣੀ ਮੁਕਾਬਲਾ ਵੀ ਕਾਫ਼ੀ ਸਮਾਂ ਚਲਾਇਆ, ਮੇਰੀ ਕਹਾਣੀ ਨੂੰ ਉਸ ਵੇਲੇ 100 ਰੁਪਏ ਇਨਾਮ ਦਿੱਤਾ ਸੀ ਮੋਹਨ ਸਿੰਘ ਪ੍ਰੇਮ ਹੋਰਾਂ ਨੇ। ‘ਸੈਨਾਪਤੀ’ ਤੇ ‘ਇੰਤਕਾਮ’ ਕੱਢਦੇ ਸਨ ਹਰਦੀਪ ਸਿੰਘ ਸਾਹਨੀ। ਗਿਆਨੀ ਦਿੱਤ ਸਿੰਘ ਵੱਲੋਂ ‘ਪ੍ਰਕਾਸ਼’ (ਰਿਆਸਤ ਵੇਲੇ) ਕੱਢਿਆ,(ਉਨ੍ਹਾਂ ਦੀ ਪਤਨੀ ਇੰਦਰਜੀਤ ਕੌਰ ਸੰਧੂ ਪੰਜਾਬੀ ਯੂਨੀਵਰਸਿਟੀ ਦੀ ਵੀਸੀ ਬਣੀ)। ਗਿਆਨੀ ਮਨਸਾ ਸਿੰਘ ਨੇ ਵੀ ਅਖ਼ਬਾਰ ਕੱਢਿਆ, ਡਾ. ਸੁਖਰਾਜ ਨੇ ਤ੍ਰਿਪੜੀ ਤੋਂ ‘ਸੁਖਰਾਜ’ ਅਖ਼ਬਾਰ ਕੱਢਿਆ। ਰਾਮ ਲਾਲ ਸ਼ਰਮਾ ‘ਪਿਆਸ’ ਅਖ਼ਬਾਰ ਕੱਢਦਾ ਸੀ, ਸਰਦੂਲ ਸਿੰਘ ‘ਖ਼ਿਦਮਤ’ ਕੱਢਦਾ ਸੀ, ਸੁਰਿੰਦਰ ਸਿੰਘ ਕੋਹਲੀ ਵੀ ‘ਸਵਰਨ’ ਅਖ਼ਬਾਰ ਕੱਢਦਾ ਸੀ, ਗੁਰਭਜਨ ਸਿੰਘ ਸਨਿਆਸੀ ਕੱਢਦਾ ਸੀ ‘ਸੰਨਿਆਸੀ’ ਅਖ਼ਬਾਰ ਤੇ ‘ਰੋਜ਼ਾਨਾ ਅਭੀਤ’ ਵੀ ਕੱਢਿਆ, ਸੰਤ ਕੰਬਲੀ ਵਾਲਾ ਨਛੱਤਰ ਸਿੰਘ ਵੀ ਅਖ਼ਬਾਰ ਕੱਢਦਾ ਹੁੰਦਾ ਸੀ, ਸਤਵੰਤ ਮੋਹੀ ਵੀ ਅਖ਼ਬਾਰ ਕੱਢਦੇ ਸਨ। ਪਟਿਆਲਾ ਤੋਂ ਹੀ ‘ਪੇਂਡੂ ਦਰਪਣ ਸਪਤਾਹਿਕ’ ਅਖ਼ਬਾਰ ਵੀ ਕਾਫ਼ੀ ਸਮਾਂ ਨਿਕਲਦਾ ਰਿਹਾ, ਜਿਸ ਦੇ ਸੰਪਾਦਕ ਬਲਜੀਤ ਸਿੰਘ ਬੱਲੋ ਹੁੰਦੇ ਸਨ। ਹਰਨਾਮ ਸਿੰਘ ਵੱਲੋਂ ‘ਧੜੱਲੇਦਾਰ’ ਤੇ ‘ਗਿਆਨਵਾਨ’ ਅਖ਼ਬਾਰ (ਅੱਜ ਕੱਲ੍ਹ ਸੰਪਾਦਕ ਅਰਵਿੰਦਰ ਤੇ ਸਤਿੰਦਰ ਸਿੰਘ) ਵੀ ਕਾਫ਼ੀ ਸਮਾਂ ਚਲਿਆ ਤੇ ਅੱਜ ਕੱਲ੍ਹ ਵੀ ਉਹ ਕਿਤੇ ਕਿਤੇ ਨਜ਼ਰ ਪੈ ਜਾਂਦਾ ਹੈ, ਗੁਰਨਾਮ ਸਿੰਘ ਦੀ ਸੰਪਾਦਨਾ ਵਿਚ ‘ਆਸ਼ਿਆਨਾ’ ਅਖ਼ਬਾਰ ਅੱਜ ਵੀ ਨਿਕਲ ਰਿਹਾ ਹੈ। ਸੋਹਣ ਸਿੰਘ ਵੱਲੋਂ ‘ਤੀਰ ਕਮਾਨ’ ਅਖ਼ਬਾਰ ਕੱਢਿਆ, ਅਵਤਾਰ ਸਿੰਘ ਦੀ ਅਗਵਾਈ ਵਿਚ ‘ਗ਼ੈਰਤ’ ਅਖ਼ਬਾਰ ਵੀ ਨਿਕਲਦਾ ਰਿਹਾ, ਜਗਜੀਤ ਸਿੰਘ ਦਰਦੀ ‘ਭਾਰਤ ਦੇਸ਼ ਹਮਾਰਾ’ ਵਰਗੇ ਕਈ ਅਖ਼ਬਾਰ ਕੱਢਦੇ ਸਨ। ਅਰਵਿੰਦਰ ਮੋਹਨ ਸਿੰਘ ਦੀ ਅਗਵਾਈ ਵਿਚ ‘ਗਿਆਨਵਾਨ’, ਪਰਮਜੀਤ ਸਿੰਘ ‘ਗਰਜਦੀ ਸਵੇਰ’, ਅਨਿਲ ਕੁਮਾਰ ਗਰਗ ‘ਅਜ਼ਾਦ ਸੋਚ’, ਜੋਗਿੰਦਰ ਮੋਹਨ ਵੱਲੋਂ ‘ਡੇਲੀ ਵਰਡ’, ਗੁਰਨਾਮ ਸਿੰਘ ਅਕੀਦਾ ਵੱਲੋਂ ‘ਇੰਡੋ ਪੰਜਾਬ’, ਡਾ. ਗੁਰਮੀਤ ਕੱਲਰ ਮਾਜਰੀ ਵੱਲੋਂ ‘ਹਾਸ਼ੀਆ’,ਕੁਲਵੰਤ ਸਿੰਘ ਨਾਰੀਕੇ ਵੱਲੋਂ ‘ਗੁਸੱਈਆਂ’, ਪਿਤਾਂਬਰ ਸ਼ਰਮਾ ‘ਪ੍ਰੈੱਸ ਕੀ ਤਾਕਤ’ ਕੱਢ ਰਹੇ ਹਨ, ਦਰਸ਼ਨ ਸਿੰਘ ਦਰਸ਼ਕ ਹੋਰਾਂ ਨੇ ‘ਮਹਿਕ ਪੰਜਾਬ ਦੀ’ ਸ਼ਾਮ ਦਾ ਅਖ਼ਬਾਰ ਵੀ ਪਟਿਆਲਾ ਤੋਂ ਕੱਢਿਆ। ਬਾਅਦ ਵਿਚ ਕੁਝ ਅਖ਼ਬਾਰ ਸਿਰਫ਼ ਬਲੈਕਮੇਲ ਦੇ ‘ਐਕਸ਼ਨ’ ਲਈ ਕੱਢੇ ਗਏ, ਅਜਿਹੇ ਅਖ਼ਬਾਰਾਂ ਵਿਚ ਪੱਤਰਕਾਰੀ ਦੇ ਮਿਆਰ ਦੀ ਗੱਲ ਤਾਂ ਦੂਰ ਹੁੰਦੀ ਸੀ ਪਰ ਗੰਦਗੀ ਵੀ ਭਰੀ ਹੁੰਦੀ ਸੀ,
ਫੇਰ ਵੀ ਰੋਜ਼ਾਨਾ ਦੀ ਪੱਤਰਕਾਰੀ ਵਿਚ ਆਦਰਸ਼ ਜ਼ਰੂਰ ਸਨ, ਜਦੋਂ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਸਨ ਤਾਂ ਉਸ ਵੇਲੇ ਪਟਿਆਲਾ ਵਿਚ ਸਰਗਰਮ ਪੱਤਰਕਾਰੀ ਵਿਚ ਕਈ ਅਹਿਮ ਪੱਤਰਕਾਰ ਆਪਣਾ ਕੰਮ ਨਿਡਰ ਤਰੀਕੇ ਨਾਲ ਕਰਦੇ ਸਨ। ਜਿਵੇਂ ਕਿ ਪੰਜਾਬੀ ਟ੍ਰਿਬਿਊਨ ਤੋਂ ਸਰੋਜ ਸਰਹਿੰਦੀ, ਯੂਐਨਆਈ ਤੋਂ ਗਗਨਦੀਪ ਸਿੰਘ ਅਹੂਜਾ, ਇੰਡੀਅਨ ਐਕਸਪ੍ਰੈੱਸ ਤੋਂ ਸਤਿੰਦਰ ਬੈਂਸ, ਦਾ ਟ੍ਰਿਬਿਊਨ ਤੋਂ ਸਰਬਜੀਤ ਸਿੰਘ ਧਾਲੀਵਾਲ, ਸਨਿਆਸੀ, ਪਹੁ ਫੁੱਟੀ ਤੋਂ ਪ੍ਰਿ. ਮੋਹਨ ਸਿੰਘ ਪ੍ਰੇਮ, ਜਗਬਾਣੀ ਤੋਂ ਰਾਜੂ, ਜਨ ਸੱਤਾ ਤੋਂ ਵਿਜੈ ਰਤਨ, ਭਾਰਤ ਦੇਸ਼ ਹਮਾਰਾ ਤੋਂ ਜੇਪੀ ਸਿੰਘ, ਅਜੀਤ ਤੋਂ ਮੋਹਨ ਸਿੰਘ ਤੋਂ ਬਾਅਦ ਆਈਐਸ ਚਾਵਲਾ, ਰਣਜੀਤ ਤੋਂ ਜੀਐਸ ਮਨੀ, ਅਕਾਲੀ ਪਤ੍ਰਿਕਾ ਤੋਂ ਰਣਧੀਰ ਸਿੰਘ ਹੈਰਾਨ, ਇਸ ਤੋਂ ਇਲਾਵਾ ਪਟਿਆਲਾ ਦੇ ਉਸ ਵੇਲੇ ਦੇ ਪੱਤਰਕਾਰ ਹੁੰਦੇ ਸਨ ਅਜੀਤ ਤੋਂ ਹੀ ਜਸਵਿੰਦਰ ਸਿੰਘ ਦਾਖਾ, ਦਾ ਟ੍ਰਿਬਿਊਨ ਵਿਚ ਸ਼ੇਰ ਸਿੰਘ ਗੁਪਤਾ, ਕੁਝ ਸਮਾਂ ਜੁਪਿੰਦਰਜੀਤ ਸਿੰਘ (ਅੱਜ ਕੱਲ੍ਹ ਦਾ ਟ੍ਰਿਬਿਊਨ ਵਿਚ ਸਟਾਫ਼ ਰਿਪੋਰਟਰ), ਰਵੀ ਧਾਲੀਵਾਲ (ਅੱਜ ਕੱਲ੍ਹ ਗੁਰਦਾਸਪੁਰ ਵਿਚ),ਦਾ ਟ੍ਰਿਬਿਊਨ ਤੋਂ ਚੰਦਰ ਪ੍ਰਕਾਸ਼ ਤੇ ਹਿੰਦੂਸਤਾਨ ਟਾਇਮਜ਼ ਤੋਂ ਗੁਰਪਾਲ ਕੌਰ, ਇੰਡੀਅਨ ਐਕਸਪ੍ਰੈੱਸ ਕੰਚਨ ਵਾਸੂਦੇਵਾ, ਇੰਡੀਅਨ ਐਕਸਪ੍ਰੈੱਸ ਰਾਜੀਵ ਖੰਨਾ ਤੋਂ ਬਾਅਦ ਜੋਗਿੰਦਰ ਮੋਹਨ, ਨਿਊਜ਼ ਲਾਇਨ ਐਕਸਪ੍ਰੈੱਸ ਕੇ ਐੱਸ ਧਾਲੀਵਾਲ, ਨਿਊਜਲਾਇਨ ਐਕਸਪ੍ਰੈੱਸ ਰਵਿੰਦਰ ਬਨਵੈਤ, ਇੰਡੀਅਨ ਐਕਸਪ੍ਰੈੱਸ ਤੋਂ ਚੰਚਲ ਮਨੋਹਰ ਸਿੰਘ, ਇੰਡੀਅਨ ਐਕਸਪ੍ਰੈੱਸ ਵੀਰ ਚੰਦ ਕੰਵਲ, ਦਵਿੰਦਰ ਮੋਹਨ, ਟਾਈਮਜ਼ ਆਫ਼ ਇੰਡੀਆ ਤੋਂ ਗੁਰਕਿਰਪਾਲ ਸਿੰਘ ਅਸ਼ਕ, ਫੇਰ ਪ੍ਰਵੇਸ਼ ਸ਼ਰਮਾ ਫੇਰ ਭਾਰਤ ਖੰਨਾ, ਹਿੰਦੁਸਤਾਨ ਟਾਈਮਜ਼ ਤੋਂ ਕੇਵੀ ਕਪੂਰ, ਟਾਈਮਜ਼ ਆਫ਼ ਇੰਡੀਆ ਅਨੁਰਾਧਾ ਸ਼ੁਕਲਾ, ਗੁਰਤੇਜ, ਅੱਜ ਦੀ ਅਵਾਜ਼, ਦੇਸ਼ ਸੇਵਕ, ਅੱਜ ਦੀ ਅਵਾਜ਼ ਫੇਰ ਪੰਜਾਬ ਟੂਡੇ ਵਿਚ ਸਰਬਜੀਤ ਉੱਖਲਾ, ਸਪੋਕਸਮੈਨ,ਚੜ੍ਹਦੀਕਲਾ ਵਿਚ ਸਬ ਐਡੀਟਰ ਤੋਂ ਬਾਅਦ ਅੱਜ ਦੀ ਅਵਾਜ਼ ਜ਼ਿਲ੍ਹਾ ਇੰਚਾਰਜ ਪਟਿਆਲਾ ਤੋਂ ਬਾਅਦ ਸਟਾਫ ਰਿਪੋਰਟਰ ਦੇਸ਼ ਸੇਵਕ, ਉਸ ਤੋਂ ਬਾਅਦ ਪੰਜਾਬ ਬਿਊਰੋ ਹੈੱਡ ਸਪੋਕਸਮੈਨ, ਦੇਸ਼ ਵਿਦੇਸ਼ ਟਾਈਮਜ਼, ਜਨਜਾਗਰਿਤੀ ਤੇ ਮੁੱਖ ਸੰਪਾਦਕ ਇੰਡੋ ਪੰਜਾਬ ਉਸ ਤੋਂ ਬਾਅਦ ਬਿਊਰੋ ਹੈੱਡ ਟਾਈਮਟੀਵੀ ਫੇਰ ਪੰਜਾਬੀ ਟ੍ਰਿਬਿਊਨ ਸੀਨੀਅਰ ਪੱਤਰਕਾਰ ਤੋਂ ਗੁਰਨਾਮ ਸਿੰਘ ਅਕੀਦਾ, ਪੰਜਾਬੀ ਟ੍ਰਿਬਿਊਨ ਤੋਂ ਦਰਸ਼ਨ ਸਿੰਘ ਖੋਖਰ, ਅੱਜ ਦੀ ਅਵਾਜ਼ ਤੋਂ ਬਲਬੀਰ ਸਿੰਘ ਬੇਦੀ, ਦੇਸ਼ ਸੇਵਕ ਤੋਂ ਬਾਅਦ ਪੰਜਾਬੀ ਟ੍ਰਿਬਿਊਨ, ਅਜੀਤ ਤੋਂ ਜਸਪਾਲ ਸਿੰਘ ਢਿੱਲੋਂ, ਆਲ ਇੰਡੀਆ ਰੇਡੀਓ ਤੋਂ ਪ੍ਰਵੇਸ਼ ਸ਼ਰਮਾ, ਆਲ ਇੰਡੀਆ ਰੇਡੀਓ ਤੋਂ ਅਮਰਜੀਤ ਸਿੰਘ ਵੜੈਚ,ਡੀਡੀ ਨਿਊਜ ਤੋਂ ਅਮਰਦੀਪ ਸਿੰਘ ਵੀ ਪੱਤਰਕਾਰੀ ਕਰਦੇ ਰਹੇ, ਵਿਦੇਸ਼ਾਂ ਵਿਚ ਚੱਲਦੇ ਮੀਡੀਆ ਸੰਸਥਾਨਾਂ ਤੋਂ ਬਾਅਦ ਟਿਵਾਣਾ ਰੇਡੀਓ ਦੇ ਸੰਸਥਾਪਕ ਪਰਮਿੰਦਰ ਟਿਵਾਣਾ, ਦਾ ਟ੍ਰਿਬਿਊਨ ਤੋਂ ਜੰਗਵੀਰ ਸਿੰਘ, ਭਾਸਕਰ ਤੋਂ ਕਮਲੇਸ਼, ਹਿੰਦੁਸਤਾਨ ਟਾਈਮਜ਼ ਤੋਂ ਗੁਰਪ੍ਰੀਤ ਸਿੰਘ ਨਿੱਬਰ, ਅਮਰ ਉਜਾਲਾ ਤੋਂ ਰਿੰਪੀ ਗੁਪਤਾ, ਭਾਸਕਰ ਤੋਂ ਭੁਪੇਸ਼ ਚੱਠਾ, ਭਾਸਕਰ ਤੋਂ ਰਣਧੀਰ ਰਾਣਾ, ਭਾਸਕਰ ਤੋਂ ਸੁਪਰਤੀਮ ਬੈਨਰਜੀ, ਇੰਡੀਅਨ ਐਕਸਪ੍ਰੈੱਸ ਫੇਰ ਟ੍ਰਿਬਿਊਨ ਤੋਂ ਮਨੀਸ਼ ਸਰਹਿੰਦੀ ਇਹ ਉਸ ਵੇਲੇ ਦੇ ਪੱਤਰਕਾਰ ਸਨ ਜਿਨ੍ਹਾਂ ਨੇ ਪੱਤਰਕਾਰੀ ਕੀਤੀ।
ਉਸ ਤੋਂ ਬਾਅਦ ਆਏ ਪੱਤਰਕਾਰਾਂ ਵਿਚ ਦਾ ਟ੍ਰਿਬਿਊਨ ਤੋਂ ਅਮਨ ਸੁਦ, ਮੁਕੇਸ਼ ਖੰਨਾ, ਰਵਨੀਤ ਸਿੰਘ, ਪੰਜਾਬੀ ਟ੍ਰਿਬਿਊਨ ਤੋਂ ਸਰਬਜੀਤ ਸਿੰਘ ਭੰਗੂ, ਗੁਰਨਾਮ ਸਿੰਘ ਅਕੀਦਾ (ਇਸ ਲੇਖ ਦਾ ਲੇਖਕ), ਪਹਿਲਾਂ ਪਟਿਆਲਾ ਤੋਂ ਅੱਜ ਕੱਲ੍ਹ ਘੱਗਾ ਤੋਂ ਰਵੇਲ ਸਿੰਘ ਭਿੰਡਰ, ਪੰਜਾਬ ਕੇਸਰੀ ਜਗਬਾਣੀ ਤੋਂ ਮਨਦੀਪ ਜੋਸਨ ਜਿਸ ਨੇ ਛੋਟੇ ਜਿਹੇ ਕਸਬੇ ਸਨੌਰ ਤੋਂ ਉੱਠ ਕੇ ਆਪਣੇ ਜਗਬਾਣੀ ਗਰੁੱਪ ਅਨੁਸਾਰ ਕੀਤੀ ਮਿਹਨਤ ਸਦਕਾ ਪਟਿਆਲਾ ਵਿਚ ਜਗਬਾਣੀ ਪੰਜਾਬ ਕੇਸਰੀ ਦੇ ਸਟਾਫ਼ ਰਿਪੋਰਟਰ ਤੱਕ ਦੀ ਉਪਾਧੀ ਹਾਸਲ ਕੀਤੀ, ਉਸ ਤੋਂ ਬਾਅਦ ਹੀ ਰਾਜੂ ਦੀ ਹਿੰਦ ਸਮਾਚਾਰ ਗਰੁੱਪ ਤੋਂ ਇਜਾਰੇਦਾਰੀ ਖ਼ਤਮ ਹੋਈ, ਪੰਜਾਬ ਕੇਸਰੀ ਜਗਬਾਣੀ ਤੋਂ ਰਾਜੇਸ਼ ਪੰਜੋਲਾ, ਬਲਜਿੰਦਰ ਸ਼ਰਮਾ, ਚੜ੍ਹਦੀਕਲਾ ਤੋਂ ਬਾਅਦ ਜਗਬਾਣੀ ਗਰੁੱਪ ਤੋਂ ਪਰਮੀਤ ਸਿੰਘ, ਰਾਣਾ ਰੱਖੜਾ ਆਦਿ ਪੱਤਰਕਾਰ ਵੀ ਕੰਮ ਕਰ ਰਹੇ ਹਨ। ਚੜ੍ਹਦੀਕਲਾ ਤੋਂ ਗੁਰਮੁਖ ਸਿੰਘ ਰੁਪਾਣਾ, ਅਮਰਜੀਤ ਸਰਤਾਜ, ਵਿਨੋਦ ਕੁਮਾਰ ਸ਼ਰਮਾ, ਅਜੀਤ ਤੋਂ ਗੁਰਵਿੰਦਰ ਔਲਖ, ਪੰਜਾਬ ਕੇਸਰੀ ਅਸ਼ੋਕ ਅੱਤਰੀ, ਭਾਸਕਰ, ਦੈਨਿਕ ਟ੍ਰਿਬਿਊਨ ਤੋਂ ਲੈ ਕੇ ਦੀਪਕ ਮੋਦ‌ਿਗਿੱਲ ਦੈਨਿਕ ਜਾਗਰਨ ਵਿਚ ਕੰਮ ਕਰ ਰਹੇ ਹਨ,ਦੈਨਿਕ ਜਾਗਰਨ ਤੋਂ ਹੀ ਪ੍ਰੇਮ ਬਹਾਦਰ ਵਰਮਾ, ਬਲਵਿੰਦਰਪਾਲ ਸਿੰਘ, ਗੌਰਵਪਾਲ ਸੂਦ, ਗੁਲਸ਼ਨ ਸ਼ਰਮਾ, ਸਪੋਕਸਮੈਨ ਤੋਂ ਬਾਅਦ ਪੰਜਾਬੀ ਜਾਗਰਨ ਤੋਂ ਨਵਦੀਪ ਢੀਂਗਰਾ, ਅਜੀਤ ਸਮਾਚਾਰ ਤੋਂ ਬਾਅਦ ਪੰਜਾਬੀ ਜਾਗਰਨ ਵਿਚ ਕੰਮ ਕਰ ਰਹੇ ਹਨ ਪਰਗਟ ਸਿੰਘ, ਦੈਨਿਕ ਭਾਸਕਰ ਤੋਂ ਵਰਿੰਦਰ ਸਿੰਘ, ਰਾਜਕੁਮਾਰ, ਯੋਗੇਸ਼ ਧੀਰ, ਰਣਧੀਰ ਰਾਣਾ, ਰਾਮ ਸਿੰਘ ਬੰਗ ਨਵਾਂ ਜਮਾਨਾ ਵਿਚ ਰਹੇ,ਇੰਡੀਆ ਟੀਵੀ ਇੰਦਰਪਾਲ, ਆਜ ਤੱਕ ਮਨੀਸ਼ ਕੌਸ਼ਲ, ਇਰਵਿੰਦਰ ਸਿੰਘ ਆਹੁਲਵਾਲੀਆ ਪੀਟੀਸੀ ਵਿਚ ਰਹੇ ਤੇ ਅੱਜ ਕੱਲ ਆਪਣਾ ਪੰਜਾਬੀ ਚੈਨਲ ਡੀ5 ਪੰਜਾਬੀ ਚਲਾ ਰਹੇ ਹਨ,। ਆਦਿ ਵੱਖ ਵੱਖ ਅਖ਼ਬਾਰਾਂ ਵਿਚ ਕੰਮ ਕਰ ਰਹੇ ਹਨ, ਪੱਤਰਕਾਰਾਂ ਦੀ ਗਿਣਤੀ ਕਾਫ਼ੀ ਵਧ ਗਈ ਹੈ,ਇਸ ਲਈ ਇਸ ਸਬੰਧੀ ਨਾਲ ਅਟੈਚ ਕਰ ਦੇਵਾਂਗੇ। ਪਹਿਲਾਂ ਦੇ ਲੋਕ ਸੰਪਰਕ ਵਿਭਾਗ ਵੱਲੋਂ ਖ਼ਬਰਾਂ ਲਗਾਉਣ ਲਈ ਬੜੀ ਮਿਹਨਤ ਕੀਤੀ ਜਾਂਦੀ ਸੀ, ਜਿਵੇਂ ਕਿ ਪਹਿਲਾਂ ਪ੍ਰੈੱਸ ਕਾਨਫ਼ਰੰਸ ਕਰਾਉਣ ਲਈ ਪੱਤਰਕਾਰ ਇਕੱਠੇ ਕਰਨੇ। ਵੀਆਈਪੀ ਆ ਗਿਆ ਤਾਂ ਖ਼ਬਰ ਤਿਆਰ ਕਰਵਾਉਣੀ, ਫ਼ੋਟੋਆਂ ਤਿਆਰ ਕਰਵਾਉਣੀਆਂ ਫੇਰ ਪੱਤਰਕਾਰਾਂ ਨੂੰ ਮਿਲਣਾ, ਉਨ੍ਹਾਂ ਦੇ ਖ਼ਬਰ ਉੱਤੇ ਅਤੇ ਫ਼ੋਟੋ ਉੱਤੇ ਦਸਤਖ਼ਤ ਕਰਵਾਉਣੇ ਤੇ ਲੋਕ ਸੰਪਰਕ ਵਿਭਾਗ ਦੀ ਇਕ ਗੱਡੀ ਜਲੰਧਰ ਵੱਲ ਚਾਲੇ ਪਾ ਲੈਂਦੀ ਸੀ ਤੇ ਦੂਜੀ ਗੱਡੀ ਚੰਡੀਗੜ੍ਹ ਵਾਲੇ ਪਾਸੇ ਚਾਲੇ ਪਾ ਲੈਂਦੀ ਸੀ, ਤਾਂ ਕਿ ਸਵੇਰੇ ਖ਼ਬਰ ਫ਼ੋਟੋ ਸਮੇਤ ਪ੍ਰਕਾਸ਼ਿਤ ਹੋ ਜਾਵੇ। ਪੱਤਰਕਾਰ ਭਾਵੇਂ ਕਿਸੇ ਵੀ ਤਰ੍ਹਾਂ ਦੀ ਖ਼ਬਰ ਲਾਉਂਦੇ ਸਨ (ਪ੍ਰਕਾਸ਼ਿਤ ਕਰਦੇ ਸਨ) ਪਰ ਜ਼ਿਲ੍ਹਾ ਪ੍ਰਸ਼ਾਸਨ ਪੱਤਰਕਾਰਾਂ ਦੀ ਇੱਜ਼ਤ ਕਰਦਾ ਸੀ, ਜੇਕਰ ਖ਼ਬਰ ਲੱਗ ਗਈ ਤਾਂ ਉਸ ਖ਼ਬਰ ਤੇ ਐਕਸ਼ਨ ਹੁੰਦਾ ਸੀ, ਖੋਜ ਹੁੰਦੀ ਸੀ ਸਬੰਧਤਾਂ ਤੇ ਕਾਰਵਾਈ ਵੀ ਹੁੰਦੀ ਸੀ। ਕੋਈ ਮੰਤਰੀ- ਮੁੱਖ ਮੰਤਰੀ ਆਉਂਦਾ ਤਾਂ ਪੱਤਰਕਾਰਾਂ ਦੀ ਪ੍ਰੈੱਸ ਕਾਨਫ਼ਰੰਸ ਤਹਿਜ਼ੀਬ ਨਾਲ ਕਰਵਾਈ ਜਾਂਦੀ ਸੀ। ਪੱਤਰਕਾਰ ਦੇ ਹਰ ਸਵਾਲ ਦਾ ਜਵਾਬ ਦਿੱਤਾ ਜਾਂਦਾ ਸੀ, ਜੇਕਰ ਜਵਾਬ ਨਹੀਂ ਤਾਂ ਕਈ ਵਾਰੀ ਮੰਤਰੀ ਮੌਕੇ ਤੇ ਹੀ ਆਪਣੀ ਸਰਕਾਰ ਦੇ ਸਕੱਤਰ ਨੂੰ ਪੁੱਛ ਕੇ ਜਵਾਬ ਦਿੰਦੇ ਸਨ, ਨਹੀਂ ਤਾਂ ‘ਨੌ ਕਮੈਂਟ’ ਵੀ ਕਹਿ ਦਿੰਦੇ ਸਨ, ‘ਨੌ ਕਮੈਂਟ’ ਦਾ ਭਾਵ ਸੀ ਕਿ ਮੰਤਰੀ ਇਸ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ, ਪੱਤਰਕਾਰਾਂ ਵਿਚ ਏਨੀ ਤਹਿਜ਼ੀਬ ਸੀ ਕਿ ਉਹ ਮੁੜ ਕੇ ਉਹ ਸਵਾਲ ਨਹੀਂ ਪੁੱਛਦੇ ਸੀ ਸਗੋਂ ਦੂਜਾ ਸਵਾਲ ਪੁੱਛਣਾ, ਜਦੋਂ ਤੱਕ ਇਕ ਪੱਤਰਕਾਰ ਦੇ ਸਵਾਲ ਦਾ ਜਵਾਬ ਮੰਤਰੀ ਜਾਂ ਵੀਆਈਪੀ ਪੂਰਾ ਨਹੀਂ ਕਰ ਦਿੰਦਾ ਸੀ ਉਦੋਂ ਤੱਕ ਦੂਜਾ ਪੱਤਰਕਾਰ ਕੋਈ ਹੋਰ ਸਵਾਲ ਨਹੀਂ ਪੁੱਛਦਾ ਸੀ। ਸਰਕਾਰ ਦਾ ਦਬਦਬਾ ਸੀ ਪਰ ਪੱਤਰਕਾਰਾਂ ਦਾ ਵੀ ਏਕਤਾ ਦਾ ਦਬਦਬਾ ਸੀ, ਕਈ ਵਾਰੀ ਮੰਤਰੀ, ਵਿਧਾਇਕ ਜਾਂ ਵਿਰੋਧੀ ਧਿਰਾਂ ਦੇ ਲੀਡਰ ਪੱਤਰਕਾਰਾਂ ਨੂੰ ਹਲਕੇ ਦੀ ਹਾਲਤ ਦਿਖਾਉਣ ਲਈ ਇਲਾਕੇ ਦਾ ਗੇੜਾ ਵੀ ਲਵਾ ਦਿੰਦੇ ਸਨ। ਤੇਜਵੀਰ ਸਿੰਘ ਵਰਗੇ ਡੀ ਸੀ ਅਜਿਹੇ ਵੀ ਆਏ, ਜਿਨ੍ਹਾਂ ਬਾਰੇ ਖ਼ਬਰਾਂ ਲੱਗੀਆਂ ਪਰ ਉਨ੍ਹਾਂ ਕਦੇ ਵੀ ਕਿਸੇ ਪੱਤਰਕਾਰ ਨਾਲ ਮਨਮੁਟਾਵ ਨਹੀਂ ਕੀਤਾ, ਸਗੋਂ ਉਹ ਕਈ ਵਾਰੀ ਸ਼ਾਮ ਨੂੰ ਪੱਤਰਕਾਰਾਂ ਨਾਲ ਮਿਲਦੇ ਤੇ ਜ਼ਿਲ੍ਹੇ ਦੀਆਂ ਮੁਸ਼ਕਲਾਂ ਸੁਣਦੇ ਤੇ ਪੱਤਰਕਾਰਾਂ ਦਾ ਪੂਰਾ ਸਤਿਕਾਰ ਵੀ ਕਰਦੇ ਤੇ ਖਾਣ ਪੀਣ ਦਾ ਇੰਤਜ਼ਾਮ ਕੀਤਾ ਜਾਂਦਾ ਸੀ, ਜੋ ਪੱਤਰਕਾਰ ਸ਼ਰਾਬ ਆਦਿ ਮਾਸਾਹਾਰੀ ਨਹੀਂ ਖਾਂਦੇ ਸਨ ਉਨ੍ਹਾਂ ਲਈ ਸ਼ਾਕਾਹਾਰੀ ਦਾ ਵਿਸ਼ੇਸ਼ ਇੰਤਜ਼ਾਮ ਕੀਤਾ ਜਾਂਦਾ ਸੀ। ਉਸ ਵੇਲੇ ਜਦੋਂ ਪਟਿਆਲਾ ਦਾ ਮਿੰਨੀ ਸਕੱਤਰੇਤ ਬਣਿਆ ਸੀ ਤਾਂ ਉੱਥੇ ਸਕੂਟਰ,ਕਾਰਾਂ ਦੇ ਸਟੈਂਡ ਤੇ ਮੁਫ਼ਤ ਪਾਰਕਿੰਗ ਵਿਸ਼ੇਸ਼ ਕਰਕੇ ਰਖਵਾਈ ਗਈ ਸੀ। ਪੱਤਰਕਾਰ ਤਹਿਜ਼ੀਬ ਵਾਲੇ ਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਵੀ ਪੱਤਰਕਾਰਾਂ ਨਾਲ ਤਹਿਜ਼ੀਬ ਨਾਲ ਹੀ ਪੇਸ਼ ਆਉਂਦੇ ਸਨ। ਅਜੋਕੇ ਸਮੇਂ ਵਿਚ ਲੋਕ ਸੰਪਰਕ ‌ਵਿਭਾਗ ਨੂੰ ਇਹ ਕੋਈ ਲੋੜ ਨਹੀਂ ਹੈ ਕਿ ਖ਼ਬਰ ਲੱਗੇ ਭਾਵੇਂ ਨਾ ਲੱਗੇ, ਇਹ ਵੀ ਉਹ ਕੋਈ ਜ਼ਿਆਦਾ ਚਿੰਤਾ ਨਹੀਂ ਕਰਦੇ ਕਿ ਵੀਆਈਪੀ ਦੀ ਪ੍ਰੈੱਸ ਕਾਨਫ਼ਰੰਸ ਵਿਚ ਪੱਤਰਕਾਰ ਕਿੰਨੇ ਪੁੱਜੇ, ਵੱਡੇ ਅਖ਼ਬਾਰਾਂ ਦੇ ਪੱਤਰਕਾਰ ਜਾਂ ਫਿਰ ਸੀਨੀਅਰ ਪੱਤਰਕਾਰ ਪੁੱਜਣ ਜਾਂ ਨਾ ਪੁੱਜਣ, ਉਨ੍ਹਾਂ ਨੇ ਜਦੋਂ ਪ੍ਰੈੱਸ ਕਾਨਫ਼ਰੰਸ ਕਰਾਉਣੀ ਹੈ ਤਾਂ ਮਾਇਕ ਆਈਡੀ ਲੈ ਕੇ ਦਰਜਨਾਂ ਪੱਤਰਕਾਰ ਉੱਥੇ ਪੁੱਜ ਜਾਂਦੇ ਹਨ। ਅਜਿਹੇ ਪੱਤਰਕਾਰਾਂ ਵਿਚੋਂ ਕਈਆਂ ਨੂੰ ਤਾਂ ਰੋਕਿਆ ਵੀ ਜਾਂਦਾ ਹੈ, ਪੱਤਰਕਾਰਾਂ ਦੀ ਇਸ ਹਨੇਰੀ ਵਿਚ ਇਹ ਕੋਈ ਮਾਇਨੇ ਨਹੀਂ ਰੱਖਦਾ ਕਿ ਕੌਣ ਸੀਨੀਅਰ ਹੈ ਜਾਂ ਕੌਣ ਜੂਨੀਅਰ ਹੈ, ਸਗੋਂ ਜਿਨ੍ਹਾਂ ਦੇ ਯੂ ਟਿਊਬ ਤੇ ਸਬਸਕ੍ਰਾਈਬਰ ਹੀ ਨਹੀਂ ਹਨ ਉਹ ਸਗੋਂ ਸਵਾਲ ਪੁੱਛਣ ਲਈ ਜ਼ਿਆਦਾ ਜ਼ੋਰ ਲਗਾਉਂਦੇ ਹਨ, ਉੱਥੇ ਮਾਤੜਾਂ ਦੀ ਕੋਈ ਕੀਮਤ ਨਹੀਂ ਹੈ, ਇਸ ਕਰਕੇ ਸੀਨੀਅਰ ਪੱਤਰਕਾਰ ਹੁਣ ਪ੍ਰੈੱਸ ਕਾਨਫ਼ਰੰਸਾਂ ਵਿਚ ਜਾਣ ਤੋਂ ਗੁਰੇਜ਼ ਕਰਨ ਲੱਗ ਪਏ ਹਨ। ਜੇਕਰ ਵੀਆਈਪੀ ਨਾਲ ਕੋਈ ਅਹਿਮ ਗੱਲ ਕਰਨੀ ਹੋਵੇ ਤਾਂ ਕਈ ਪੱਤਰਕਾਰ ਤਾਂ ਸਿੱਧਾ ਹੀ ਵੀਆਈਪੀ ਨੂੰ ਫ਼ੋਨ ਕਰ ਲੈਂਦੇ ਹਨ। ਪਰ ਪ੍ਰੈੱਸ ਕਾਨਫ਼ਰੰਸਾਂ ਦਾ ਮਿਆਰ ਨਹੀਂ ਰਿਹਾ, ਕੋਈ ਕਿਰਦਾਰ ਨਹੀਂ ਰਿਹਾ, ਏਨੀ ਘੜਮੱਸ ਵਿਚ ਨਾ ਕੋਈ ਸਵਾਲ ਨਾ ਹੀ ਕੋਈ ਜਵਾਬ, ਅਖੌਤੀ ਪੱਤਰਕਾਰ ਆਪਣਾ ਸਵਾਲ, ਆਪਣੀ ਸਵਾਲ ਦੀ ਅਵਾਜ਼ ਏਨੀ ਜ਼ੋਰ ਦੀ ਕੱਢਦੇ ਹਨ ਤਾਂਕਿ ਉਨ੍ਹਾਂ ਦੀ ਹੋਂਦ ਉੱਘੜ ਸਕੇ। ਸੀਨੀਅਰ ਪੱਤਰਕਾਰਾਂ ਨੂੰ ਪਤਾ ਹੈ ਕਿ ਲੋਕ ਸੰਪਰਕ ਵਿਭਾਗ ਨੇ ਸਰਕਾਰ ਦੇ ਗੁਣਗਾਣ ਕਰਦਾ ਪ੍ਰੈੱਸ ਨੋਟ ਭੇਜ ਹੀ ਦੇਣਾ ਹੈ, ਏਨੀ ਕੁ ਡਿਊਟੀ ਹੀ ਰਹਿ ਗਈ ਹੈ ਅਜੋਕੇ ਲੋਕ ਸੰਪਰਕ ਵਿਭਾਗ ਦੀ। ਲੋਕ ਸੰਪਰਕ ਅਧਿਕਾਰੀ ਪੱਤਰਕਾਰਾਂ ਨੂੰ ਟਿੱਚ ਸਮਝਦੇ ਹਨ, ਕੁਝ ਲੋਕ ਸੰਪਰਕ ਅਧਿਕਾਰੀਆਂ ਦੇ ਮਨ ਵਿਚ ਸੀਨੀਅਰ ਪੱਤਰਕਾਰਾਂ ਪ੍ਰਤੀ ਵੀ ਕੋਈ ਬਹੁਤਾ ਸਨੇਹ ਨਹੀਂ ਹੈ, ਸਤਿਕਾਰ ਹੋਣਾ ਤਾਂ ਦੂਰ ਦੀ ਗੱਲ ਹੈ। ਸੋਚ ਕੇ ਹੋਰ ਵੀ ਚਿੰਤਾ ਹੁੰਦੀ ਹੈ ਕਿ ਆਉਣ ਵਾਲਾ ਸਮਾਂ ਹੋਰ ਵੀ ਭਿਆਨਕ ਹੋਵੇਗਾ। ਹਾਲਾਤ ਅਜਿਹੇ ਬਣਦੇ ਜਾ ਰਹੇ ਹਨ ਕਿ ਪੱਤਰਕਾਰਾਂ ਨੂੰ ਸਰਕਾਰਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਭਿਖਾਰੀਆਂ ਵਾਂਗ ਦੇਖਣ ਲੱਗ ਜਾਣਗੇ। ਪੱਤਰਕਾਰਾਂ ਨੂੰ ਖ਼ੁਦ ਹੀ ਆਪਣੀ ਹੋਂਦ ਬਚਾਉਣੀ ਹੋਵੇਗੀ, ਸ਼ਬਦ ਗੁਰੂ ਨੂੰ ਸਿਰਜਣ ਵਾਲੀ ਕਲਮ ਨੂੰ ਵੇਚੋਗੇ ਤਾਂ ਸ਼ਬਦ ਗੁਰੂ ਕਿਸੇ ਨੂੰ ਮਾਫ਼ ਨਹੀਂ ਕਰਨਗੇ। ਸ਼ਬਦ ਗੁਰੂ ਤੋਂ ਬਚਣ ਲਈ ਖ਼ੁਦ ਹੀ ਅਰਦਾਸ ਕਰਕੇ ਮਾਇਕ ਲਾਭ ਛੱਡਣੇ ਹੋਣਗੇ ਤਾਂ ਕਿ ਕਲਮ ਜ਼ਿੰਦਾ ਰਹਿ ਸਕੇ। ਬੜੇ ਚਿੰਤਾਜਨਕ ਤਰੀਕੇ ਨਾਲ ਕਿਹਾ ਜਾ ਰਿਹਾ ਹੈ ਕਿ ਹੁਣ ਪ‌‌ਟਿਆਲਾ ਵਿਚ ਜਗਬਾਣੀ ਪੰਜਾਬੀ ਕੇਸਰੀ ਗਰੁੱਪ ਦੇ ਕੁਝ ਪੱਤਰਕਾਰਾਂ ਨੇ ਮਾਹੌਲ ਦੀ ਅਜਿਹੀ ਸਿਰਜਣਾ ਕੀਤੀ ਹੈ ਕਿ ਉਨ੍ਹਾਂ ਦੇ ਫ਼ੋਟੋਗਰਾਫ਼ਰ ਵਿਚ ਸੀਨੀਅਰ ਪੱਤਰਕਾਰਾਂ ਦੀ ਇੱਜ਼ਤ ਹੀ ਖ਼ਤਮ ਕਰ ਦਿੱਤੀ ਹੈ, ਫ਼ੋਟੋਗਰਾਫ਼ਰ ਬੱਚਾ ਬੇਸ਼ੱਕ ਸਹੀ ਹੈ ਪਰ ਉਸ ਨੂੰ ਸਹਿ ਉਨ੍ਹਾਂ ਪੱਤਰਕਾਰਾਂ ਦੀ ਹੈ ਜਿਨ੍ਹਾਂ ਨੇ ਪੱਤਰਕਾਰੀ ਦੇ ਆਦਰਸ਼ ਮਲੀਆਮੇਟ ਕੀਤੇ .. ਬਾਕੀ ਅਗਲੇ ਹਿੱਸੇ ਵਿਚ..

Wednesday, October 15, 2025

ਬਿੱਟੂ ਦੀ ਪਤਨੀ ਸੰਤੋਸ਼ ਕੁਮਾਰੀ ਵੱਲੋਂ ਸਿੱਟ ਵਿਰੁੱਧ ਪਾਈ ਪਟੀਸ਼ਨ ਦੀ ਸੁਣਵਾਈ ਪਟਿਆਲਾ ਅਦਾਲਤ ਵਿਚ ਹੋਵੇਗੀ

ਮਹਿੰਦਰਪਾਲ ਬਿੱਟੂ ਕਤਲ ਕੇਸ : ਰਣਬੀਰ ਸਿੰਘ ਖੱਟੜਾ ਸਮੇਤ ਸਿੱਟ ਦੇ ਮੈਂਬਰਾਂ ਤੇ ਦੋਸ਼ ਹੈ ਕਿ ਉਨ੍ਹਾਂ ਬਿੱਟੂ ਦਾ ਕਤਲ ਕਰਵਾਇਆ ਬਿੱਟੂ ਨੂੰ ਕਤਲ ਕਰਨ ਵਾਲਿਆਂ ਨੇ ਕਤਲ ਦੀ ਪੂਰਨ ਤੌਰ ਤੇ ਜ਼ਿੰਮੇਵਾਰੀ ਆਪਣੇ ਸਿਰ ਲਈ
ਪਟਿਆਲਾ : ਡੇਰਾ ਸੱਚਾ ਸੌਦਾ ਦੇ ਪ੍ਰੇਮੀ ਮਹਿੰਦਰਪਾਲ ਬਿੱਟੂ ਕਤਲ ਮਾਮਲੇ ਵਿਚ ਅਗਲੀ ਸੁਣਵਾਈ ਪਟਿਆਲਾ ਦੀ ਸਬੰਧਿਤ ਅਦਾਲਤ ਵਿਚ ਹੋਵੇਗੀ, ਇਹ ਹੁਕਮ ਮਾਨਯੋਗ ਹਾਈਕੋਰਟ ਨੇ ਕਰਦਿਆਂ ਕਿਹਾ ਹੈ ਕਿ ਪਟਿਆਲਾ ਕੋਰਟ ਨਾਲ ਸਬੰਧਿਤ ਇਹ ਕੇਸ ਦੀ ਸੁਣਵਾਈ ਪਟਿਆਲਾ ਕੋਰਟ ਵਿਚ ਹੀ ਬਣਦੀ ਹੈ,ਜਿਸ ਸਬੰਧੀ ਸੀਲ ਬੰਦ ਲਿਫ਼ਾਫ਼ਾ ਉੱਥੇ ਹੀ ਖੋਲ੍ਹਿਆ ਜਾਵੇਗਾ, ਇਸ ਸਬੰਧੀ ਪਟਿਆਲਾ ਦੀ ਸਬੰਧਿਤ ਕੋਰਟ ਵਿਚ ਹੀ ਸੁਣਵਾਈ ਹੋਵੇਗੀ। ਇਹ ਕੇਸ ਮਹਿੰਦਰਪਾਲ ਬਿੱਟੂ ਦੀ ਪਤਨੀ ਸੰਤੋਸ਼ ਕੁਮਾਰੀ ਬਨਾਮ ਪੰਜਾਬ ਰਾਜ ਅਤਿ ਹੋਰ ਹੈ, ਜਦੋਂ ਮਾਨਯੋਗ ਹਾਈਕੋਰਟ ਨੇ ਇਹ ਫ਼ੈਸਲਾ ਸੁਣਾਇਆ ਉਸ ਵੇਲੇ ਪਟੀਸ਼ਨ ਕਰਤਾ ਸੰਤੋਸ਼ ਕੁਮਾਰੀ ਵੱਲੋਂ ਵਕੀਲ ਆਰ. ਐੱਸ. ਰਾਇ, ਸੀਨੀਅਰ ਐਡਵੋਕੇਟ, ਚੇਤਨ ਮਿੱਤਲ, ਸੀਨੀਅਰ ਐਡਵੋਕੇਟ, ਮਯੰਕ ਅਗਰਵਾਲ, ਐਡਵੋਕੇਟ, ਰੁਬੀਨਾ ਵਰਮਾਨੀ, ਐਡਵੋਕੇਟ, ਰਾਧਿਕਾ ਮਹਿਤਾ ਸਨ। ਇਸ ਵੇਲੇ ਐਡੀਸ਼ਨਲ ਐਡਵੋਕੇਟ ਦੀਪਇੰਦਰ ਸਿੰਘ ਵੀ ਹਾਜ਼ਰ ਸਨ। ਕੋਰਟ ਵੱਲੋਂ ਕਿਹਾ ਗਿਆ ਹੈ ਕਿ ‘ਇਹ ਰਿਪੋਰਟ ਵਰਤਮਾਨ ਵਿੱਚ ਸੀਲ ਕਵਰ ਵਿੱਚ ਹੈ ਤੇ ਇਹ ਸੰਬੰਧਿਤ ਟਰਾਇਲ ਕੋਰਟ (ਪਟਿਆਲਾ ਕੋਰਟ) ਅੱਗੇ ਅੱਜ ਤੋਂ ਦੋ ਹਫ਼ਤੇ ਅੰਦਰ ਪੇਸ਼ ਕੀਤੀ ਜਾਵੇਗੀ। ਇਸ ਬਾਰੇ ਪੰਜਾਬ ਸਰਕਾਰ ਨੂੰ ਵੀ ਝਾੜ ਪਾਈ ਹੈ ਤੇ ਕਿਹਾ ਹੈ ਕਿ ‘ਪੰਜਾਬ ਸਰਕਾਰ ਨੂੰ ਉਪਰੋਕਤ ਸਮੇਂ ਵਿੱਚ ਆਪਣੀ ਰਿਪੋਰਟ ਪੇਸ਼ ਕਰਨ ਦੀ ਹਦਾਇਤ ਦਿੱਤੀ ਜਾਂਦੀ ਹੈ ਅਤੇ ਇੰਨਾ ਕਰਨ ਤੇ ਸੰਬੰਧਿਤ ਅਦਾਲਤ, ਇਸ ਅਦਾਲਤ ਅੱਗੇ ਸ਼ਿਕਾਇਤਕਰਤਾ ਸਮੇਤ ਸਾਰੇ ਸੰਬੰਧੀਆਂ ਨੂੰ ਕਾਪੀਆਂ ਮੁਹੱਈਆ ਕਰਵਾਉਣ ਤੋਂ ਬਾਅਦ, ਕਾਨੂੰਨ ਅਨੁਸਾਰ ਅੱਗੇ ਦੀ ਕਾਰਵਾਈ ਕਰੇਗੀ।’ ਜ਼ਿਕਰਯੋਗ ਹੈ ਕਿ ਮਹਿੰਦਰਪਾਲ ਬਿੱਟੂ ਨੂੰ ਬਰਗਾੜੀ ਬੇਅਦਬੀ ਕਾਂਡ 'ਚ 2018 'ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਇਸ ਆਈ ਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਿਚ ਬਣੀ ਸਿੱਟ ਨੇ ਮਹਿੰਦਰਪਾਲ ਬਿੱਟੂ ਨੂੰ ਮੁੱਖ ਮੁਲਜ਼ਮ ਬਣਾਇਆ ਸੀ, ਇਸ ਤੋਂ ਬਾਅਦ ਜੂਨ, 2019 'ਚ ਦੋ ਕੈਦੀਆਂ ਨੇ ਮਹਿੰਦਰਪਾਲ ਬਿੱਟੂ ਦਾ ਨਾਭਾ ਜੇਲ੍ਹ 'ਚ ਕਤਲ ਕਰ ਦਿੱਤਾ ਸੀ, ਮ੍ਰਿਤਕ ਮਹਿੰਦਰਪਾਲ ਬਿੱਟੂ ਦੀ ਪਤਨੀ ਸੰਤੋਸ਼ ਕੁਮਾਰੀ ਦਾ ਕਹਿਣਾ ਸੀ ਕਿ ਉਸ ਦੇ ਘਰਵਾਲੇ ਨੂੰ ਫਸਾਇਆ ਗਿਆ ਹੈ, ਜਿਸ ਦੇ ਚੱਲਦੇ ਸੰਤੋਸ਼ ਕੁਮਾਰੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਕੇ ਜਾਂਚ ਦੀ ਮੰਗ ਕੀਤੀ ਸੀ, ਜਿਸ ਦੌਰਾਨ ਏਡਜ਼ ਰਾਏ ਦੀ ਅਗਵਾਈ 'ਚ ਸਿੱਟ ਬਣਾਈ ਗਈ, ਜਿਸ ਨੇ ਰਣਬੀਰ ਸਿੰਘ ਖੱਟੜਾ ਸਮੇਤ ਤਤਕਾਲੀ ਸਿੱਟ ਦੇ ਮੈਂਬਰਾਂ ਤੋਂ ਪੁੱਛਗਿੱਛ ਵੀ ਕੀਤੀ ਸੀ।
ਜ਼ਿਕਰਯੋਗ ਹੈ ਕਿ ਸਾਲ 2015 'ਚ ਬੁਰਜ ਜਵਾਰਕੇ ਵਿਖੇ ਬੇਅਦਬੀ ਦੀ ਘਟਨਾ ਵਾਪਰੀ ਸੀ। ਇਸ ਮਾਮਲੇ ਵਿਚ ਜਾਂਚ ਲਈ 5 ਮੈਂਬਰੀ ਸਿੱਟ ਬਣਾਈ ਗਈ ਸੀ ਅਤੇ ਸਿੱਟ ਦੇ ਮੁਖੀ ਰਣਬੀਰ ਸਿੰਘ ਖੱਟੜਾ ਸਨ। ਜਾਂਚ ਤੋਂ ਬਾਅਦ ਸਿੱਟ ਵੱਲੋਂ ਬਰਗਾੜੀ ਕਾਂਡ ਦੇ ਦੋਸ਼ ਵਿਚ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਪਟਿਆਲਾ ਦੀ ਨਾਭਾ ਜੇਲ੍ਹ 'ਚ ਸ਼ਿਫ਼ਟ ਕਰ ਦਿੱਤਾ ਗਿਆ ਸੀ। ਬਿੱਟੂ ਦੇ ਕਤਲ ਤੋਂ ਕਰੀਬ ਢਾਈ ਸਾਲ ਬਾਅਦ ਜਦੋਂ ਰਣਬੀਰ ਸਿੰਘ ਖੱਟੜਾ ਵੱਲੋਂ 164 ਤਹਿਤ ਬਿਆਨ ਕਲਮ ਬੰਦ ਕਰਾਏ ਤਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਪ੍ਰੈੱਸ ਕਾਨਫ਼ਰੰਸ ਕਰਕੇ ਰਣਬੀਰ ਸਿੰਘ ਖੱਟੜਾ ਤੇ ਸਿੱਟ ਤੇ ਗੰਭੀਰ ਦੋਸ਼ ਲਗਾਏ ਸਨ, ਜਿਸ ਵਿਚ ਇਹ ਦੋਸ਼ ਵੀ ਸੀ ਕਿ ਬਿੱਟੂ ਦਾ ਕਤਲ ਕਥਿਤ ਰਣਬੀਰ ਸਿੰਘ ਖੱਟੜਾ ਦੀ ਸਿੱਟ ਨੇ ਕਰਾਇਆ ਹੈ। ਉਸ ਤੋਂ ਬਾਅਦ ਹੀ ਸੰਤੋਸ਼ ਕੁਮਾਰੀ ਨੇ ਮਾਨਯੋਗ ਹਾਈਕੋਰਟ ਵਿਚ ਕੇਸ ਦਾਇਰ ਕੀਤਾ ਸੀ। ਜਿਸ ਵਿਚ ਇਸ ਪੂਰੇ ਕਾਂਡ ਵਿਚ ਜਾਂਚ ਮੰਗੀ ਸੀ, ਪਰ ਦੂਜੇ ਪਾਸੇ ਬਿੱਟੂ ਦਾ ਕਤਲ ਕਰਨ ਵਾਲੇ ਮਨਿੰਦਰ ਸਿੰਘ ਝੂਮਾਂ ਨੇ ਕਿਹਾ ਕਿ ਨਾ ਤਾਂ ਸਾਨੂੰ ਕਿਸੇ ਗੈਂਗਸਟਰ ਨੇ ਬਿੱਟੂ ਨੂੰ ਮਾਰਨ ਲਈ ਕਿਹਾ ਹੈ ਨਾ ਹੀ ਸਾਨੂੰ ਕਿਸੇ ਸਿੱਟ ਨੇ ਜਾਂ ਰਣਬੀਰ ਸਿੰਘ ਖੱਟੜਾ ਨੇ ਹੀ ਬਿੱਟੂ ਨੂੰ ਮਾਰਨ ਲਈ ਕਿਹਾ ਹੈ। ਹੁਣ ਇਸ ਕੇਸ ਦੀ ਸੁਣਵਾਈ ਪਟਿਆਲਾ ਕੋਰਟ ਨੂੰ ਕਰਨ ਲਈ ਕਿਹਾ ਗਿਆ ਹੈ।

Friday, October 10, 2025

ਪੰਜਾਬ ਵਿਚ ਪੱਤਰਕਾਰਾਂ ਦੀ ਏਕਤਾ ਟੁੱਟੀ ਤੇ ਬਾਈਕਾਟ ਹੋਣੇ ਬੰਦ ਕਿਉਂ ਹੋਏ?

ਪੱਤਰਕਾਰੀ ਇਤਿਹਾਸ ਭਾਗ ਦੂਜਾ... ਲੇਖਕ : ਗੁਰਨਾਮ ਸਿੰਘ ਅਕੀਦਾ
ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਜਾਹੋ ਜਲਾਲ ਬਹੁਤ ਕਮਾਲ ਸੀ, ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਦਿਆਂ ਹੀ ਪੰਜਾਬ ਲੋਕ ਸੇਵਾ ਕ‌ਮਿਸ਼ਨ ਦੇ ਚੇਅਰਮੈਨ ਰਵੀ ਸਿੱਧੂ ਨੂੰ ਰਿਸ਼ਵਤ ਕਾਂਡ ਵਿਚ ਗ੍ਰਿਫ਼ਤਾਰ ਕਰਵਾ ਕੇ ਦੁਨੀਆ ਵਿਚ ਤਹਿਲਕਾ ਮਚਾ ਦਿੱਤਾ ਸੀ, ਅਮਰਿੰਦਰ ਦਾ ਇਹ ਬਦਲਾ ਸੀ ਜਾਂ ਸੱਚੀਂ ਹੀ ਅਸਲ ਵਿਚ ਰਵੀ ਸਿੱਧੂ ਨੂੰ ਸਹੀ ਫੜਿਆ ਸੀ? ਜਾਣਕਾਰਾਂ ਵਿਚ ਤਾਂ ਇਹ ਵੀ ਚਰਚਾ ਹੁੰਦੀ ਰਹੀ ਕਿ ਜਦੋਂ ਰਵੀ ਸਿੱਧੂ ਦਾ ਹਿੰਦੂ ਅਖ਼ਬਾਰ ਦੇ ਪੱਤਰਕਾਰ ਹੁੰਦੇ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਬੜੀ ਵੱਡੀ ਕਥਿਤ ਸਾਜਿਸ਼ ਰਚੀ ਗਈ ਸੀ। ਜਿਸ ਵਿਚ ਮੁੱਖ ਮੰਤਰੀ ਬਣੇ ਹਰਚਰਨ ਸਿੰਘ ਬਰਾੜ ਦਾ ਨਾਮ ਉੱਭਰ ਕੇ ਸਾਹਮਣੇ ਆਇਆ ਸੀ। ਰਵੀ ਸਿੱਧੂ ਨੇ ਪੱਤਰਕਾਰ ਹੁੰਦਿਆਂ ਸੇਖੋਂ ਮੈਡਮ ਨਾਲ ਕੈਪਟਨ ਅਮਰਿੰਦਰ ਨਾਲ ਫ਼ੋਟੋਆਂ ਛਾਪੀਆਂ ਸਨ, ਜਿਸ ਵਿਚ ਪਟਿਆਲਾ ਦੇ ਇਕ ਲੋਕ ਸੰਪਰਕ ਅਧਿਕਾਰੀ ਦਾ ਵੀ ਹੱਥ ਦੱਸਿਆ ਗਿਆ ਸੀ। ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਰਿੰਕ ਹਾਲ ਦੇ ਬਾਹਰ ਜਿੱਤਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਇਹ ਬਿਆਨ ਬੜਾ ਚਰਚਾ ਵਿਚ ਆਇਆ ਸੀ ਕਿ ਪੀਪੀਐਸਸੀ ਵਿਚ ਬਹੁਤ ਕੁਰੱਪਸ਼ਨ ਹੋ ਰਹੀ ਹੈ। ਉਸ ਤੋਂ ਬਾਅਦ ਮੁੱਖ ਮੰਤਰੀ ਬਣਦਿਆਂ ਹੀ ਵਿਜੀਲੈਂਸ ਦੀ ਟੀਮ ਨੇ ਪੰਜ ਲੱਖ ਰਿਸ਼ਵਤ ਦੇ ਮਾਮਲੇ ਵਿਚ ਰਵੀ ਸਿੱਧੂ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਉਸ ਕੋਲੋਂ ਏਨਾ ਰੁਪਿਆ ਬਰਾਮਦ ਕੀਤਾ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਦਲਾ ਨਹੀਂ ਲੱਗ ਰਿਹਾ ਸੀ ਸਗੋਂ ਅਸਲ ਵਿਚ ਰਵੀ ਸਿੱਧੂ ਰਿਸ਼ਵਤਖ਼ੋਰ ਚੇਅਰਮੈਨ ਹੀ ਲੱਗ ਰਿਹਾ ਸੀ। ਕੈਪਟਨ ਅਮਰਿੰਦਰ ਸਿੰਘ ਰਿਸ਼ਵਤ ਵਿਰੋਧੀ ਮੁੱਖ ਮੰਤਰੀ ਬਣ ਗਏ ਸਨ। ਜਿਸ ਦੀ ਚਰਚਾ ਦੁਨੀਆ ਵਿਚ ਹੋਈ।
ਅਮਰਿੰਦਰ ਦੇ ਖ਼ਾਸਮ-ਖ਼ਾਸ ਉਨ੍ਹਾਂ ਦੇ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਸਨ, ਜੋ ਲੋਕ ਸੰਪਰਕ ਵਿਭਾਗ ਦੇ ਜੁਆਇੰਟ ਡਾਇਰੈਕਟਰ ਦੀ ਪੋਸਟ ਤੇ ਤਾਇਨਾਤ ਸਨ। ਉਨ੍ਹਾਂ ਤੇ ਦੋਸ਼ ਸੀ ਕਿ ਉਨ੍ਹਾਂ ਨੇ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਮੀਡੀਆ ਦੇ ਹਵਾਲੇ ਨਾਲ ਪੂਰੀ ਮਦਦ ਕੀਤੀ ਤੇ ਅਮਰਿੰਦਰ ਦੀਆਂ ਪ੍ਰੈੱਸ ਕਾਨਫ਼ਰੰਸਾਂ ਦਾ ਪ੍ਰਬੰਧ ਕਰਾਇਆ। ਜਿਸ ਦੀਆਂ ਵੀਡੀਓ ਵੀ ਬਾਅਦ ਵਿਚ ਨਸ਼ਰ ਹੋਈਆਂ ਕਿ ਉਹ ਮੋਤੀ ਮਹਿਲ ਵਿਚ ਅਮ‌ਰਿੰਦਰ ਦੀ ਪ੍ਰੈੱਸ ਕਾਨਫ਼ਰੰਸ ਕਰਵਾ ਰਿਹਾ ਹੈ। ਉਸ ਮਾਮਲੇ ਵਿਚ ਅਦਾਲਤ ਵਿਚ ਪਟੀਸ਼ਨ ਪੈ ਗਈ ਸੀ। ਜਦੋਂ ਹੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਤਾਂ ਭਰਤਇੰਦਰ ਸਿੰਘ ਚਾਹਲ ਤੋਂ ਲੋਕ ਸੰਪਰਕ ਵਿਭਾਗ ਦੇ ਜੁਆਇੰਟ ਡਾਇਰੈਕਟਰ ਵਜੋਂ ਅਸਤੀਫ਼ਾ ਲਿਆ ਗਿਆ ਤੇ ਉਸ ਨੂੰ ਸਾਰੇ ਸਰਕਾਰੀ ਲਾਭ ਦਿੰਦਿਆਂ ਮੁੱਖ ਮੰਤਰੀ ਦਾ ਮੀਡੀਆ ਸਲਾਹਕਾਰ ਬਣਾ ਦਿੱਤਾ ਗਿਆ। ਚਾਹਲ ਦੇ ਜੀਵਨ ਦਾ ਇਹ ਅਧਿਆਇ ਬਹੁਤ ਹੀ ਗੋਲਡ ਰਿਹਾ, ਉਸ ਨੇ ਮੀਡੀਆ ਵਿਚ ਬੜੇ ਗ਼ੈਰ-ਮਾਮੂਲੀ ਕੰਮ ਕੀਤੇ। ਮੀਡੀਆ ਵਿਚ ਗਿਫ਼ਟ ਕਲਚਰ ਸਰਕਾਰ ਦਾ ਚੱਲਦਾ ਪਹਿਲਾਂ ਵੀ ਸੀ ਪਰ ਚਾਹਲ ਸਾਹਿਬ ਨੇ ਇਸ ਕਲਚਰ ਨੂੰ ਸਿਖਰ ਤੇ ਪਹੁੰਚਾ ਦਿੱਤਾ। ਮੁੱਖ ਮੰਤਰੀ ਬਣਦਿਆਂ ਹੀ ਚਾਹਲ ਸਾਹਿਬ ਨੇ ਪਟਿਆਲਾ ਦੇ ਵੱਡੇ ਅਖ਼ਬਾਰਾਂ ਦੇ ਪੱਤਰਕਾਰਾਂ ਦੇ ਘਰ ‘100 ਪਾਇਪਰ’ ਸ਼ਰਾਬ ਦੀਆਂ ਪੇਟੀਆਂ ਭੇਜੀਆਂ। ਮੀਡੀਆ ਵਿਚ ਗ਼ੁਲਾਮ ਕਿਸਮ ਦੇ ਲੋਕ ਪੈਦਾ ਕੀਤੇ, ਚੰਡੀਗੜ੍ਹ ਵਿਚ ਵੀ ਧੁਰਿੰਦਰ ਮੀਡੀਆ ਕਰਮੀਆਂ ਵਿਚੋਂ ਵੀ ਗ਼ੁਲਾਮ ਕਲਮ ਪੈਦਾ ਕਰ ਲਈ ਗਈ ਸੀ। ਚੰਡੀਗੜ੍ਹ ਦੇ ਮੀਡੀਆ ਨੂੰ ਗਿਫ਼ਟ ਕਿਵੇਂ ਤੇ ਕਿਸ ਤਰ੍ਹਾਂ ਭੇਜੇ ਜਾਂਦੇ ਸਨ ਉਸ ਬਾਰੇ ਮੈਂ ਦੇਸ਼ ਸੇਵਕ ਵਿਚ ਸੰਡੇ ਕਵਰ ਸਟੋਰੀ ਪ੍ਰਕਾਸ਼ਿਤ ਕੀਤੀ ਸੀ ‘ਮਿਸ਼ਨ ਬਣਿਆ ਬਿਜ਼ਨੈੱਸ’ ਹੈਡਿੰਗ ਤਹਿਤ। ਮੀਡੀਆ ਵਿਚ ਨਿਘਾਰ ਤਾਂ ਪਹਿਲਾਂ ਵੀ ਹੌਲੀ ਹੌਲੀ ਸ਼ੁਰੂ ਹੋ ਗਿਆ ਸੀ ਪਰ ਚਾਹਲ ਸਾਹਿਬ ਇਸ ਦੀ ਕਥਿਤ ਵੱਡੇ ਪੱਧਰ ਤੇ ਸ਼ੁਰੂਆਤ ਕੀਤੀ।
ਉਸ ਵੇਲੇ ਜੈਨ ਸਾਹਿਬ ਨੇ ‘ਪੰਜਾਬ ਟੂਡੇ’ ਚੈਨਲ ਸ਼ੁਰੂ ਕਰ ਲਿਆ ਸੀ। ਪੰਜਾਬ ਟੂਡੇ ਤੇ ਬਠਿੰਡਾ ਦੇ ਪੱਤਰਕਾਰ ਸਵਰਨ ਸਿੰਘ ਦਾਨੇਵਾਲੀਆ ਨੇ ਦਾਅਵਾ ਕੀਤਾ ਕਿ ਇਹ ਨਾਮ ਉਸ ਦਾ ਸੀ, ਪਰ ਮਸਲਾ ਇੱਥੇ ਪੰਜਾਬ ਟੂਡੇ ਦੀ ਚੜ੍ਹਤ ਦਾ ਹੈ। ਪੰਜਾਬ ਟੂਡੇ ਇਸ ਤਰੀਕੇ ਨਾਲ ਸਥਾਪਤ ਹੋਇਆ ‌ਕਿ ਉਸ ਨੇ ਆਪਣੇ ਜ਼ਿਲ੍ਹਾ ਪੱਤਰਕਾਰਾਂ ਨੂੰ ਤਿੰਨ ਲੱਖ ਦੀ ਕਿੱਟ ਭੇਜੀ, ਵਧੀਆ ਕੁਆਲਿਟੀ ਦੇ ਕੈਮਰੇ ਦਿੱਤੇ। ਪੱਤਰਕਾਰਾਂ ਨੂੰ ਤਨਖ਼ਾਹ ਦਿੱਤੀ ਜਾਂਦੀ ਸੀ। ਪਟਿਆਲਾ ਵਿਚ ਪੰਜਾਬ ਟੂਡੇ ਦਾ ਸਰਬਜੀਤ ਉਖਲਾ ਪੰਜਾਬ ਟੂਡੇ ਦਾ ਪੱਤਰਕਾਰ ਬਣਿਆ, ਜਿਸ ਨੇ ਪੱਤਰਕਾਰੀ ਵਿਚ ਕਈ ਮੀਲ ਪੱਥਰ ਗੱਡੇ, ਉਸ ਨਾਲ ਕੈਮਰਾ ਮੈਨ ਰੁਪਿੰਦਰ ਸਿੰਘ ਹੁੰਦਾ ਸੀ। ਸਰਬਜੀਤ ਉੱਖਲਾ ਤੇ ਇਕ ਦੋਸ਼ ਤਿਆਰ ਕੀਤਾ ਗਿਆ ਭਰਤਇੰਦਰ ਸਿੰਘ ਚਾਹਲ ਨੇ ਕਿ ਇਸ ਨੇ ਹੀ ਮੋਤੀ ਮਹਿਲ ਵਿਚ ਹੋਈ ਪ੍ਰੈੱਸ ਕਾਨਫ਼ਰੰਸ ਦੀ ਫੁਟੇਜ ਅਮਰਿੰਦਰ ਦੇ ਖ਼ਿਲਾਫ਼ ਪਟੀਸ਼ਨ ਕਰਤਾ ਨੂੰ ਦਿੱਤੀ। ਇਸ ਵਿਚ ਮੁੱਖ ਦੋਸ਼ ਲੋਕ ਸੰਪਰਕ ਵਿਭਾਗ ਪੰਜਾਬ ਦੇ ਐਡੀਸ਼ਨਲ ਡਾਇਰੈਕਟਰ ਜਗਦੀਪ ਚੌਹਾਨ ਤੇ ਵੀ ਲੱਗੇ। ਭਰਤਇੰਦਰ ਸਿੰਘ ਚਾਹਲ ਤੇ ਜਗਦੀਪ ਚੌਹਾਨ ਦੀ ਆਪਸ ਵਿਚ ਵਿਭਾਗੀ ਕਾਰਨਾਂ ਕਰਕੇ ਕਥਿਤ ਨਹੀਂ ਬਣਦੀ ਸੀ, ਇਸ ਇਲੈੱਕਸ਼ਨ ਪਟੀਸ਼ਨ ਦੇ ਪਿੱਛੇ ਕਥਿਤ ਬ੍ਰਹਮ ਮਹਿੰਦਰਾ ਦਾ ਨਾਮ ਵੀ ਗੂੰਜਦਾ ਰਿਹਾ। ਬ੍ਰਹਮ ਮਹਿੰਦਰਾ ਜਿਸ ਦੀ ਕੋਠੀ ਮੋਤੀ ਮਹਿਲ ਦੇ ਬਿਲਕੁਲ ਸਾਹਮਣੇ ਹੈ, ਬ੍ਰਹਮ ਮਹਿੰਦਰਾ ਦੀ ਕੈਪਟਨ ਅਮਰਿੰਦਰ ਨਾਲ ਇਸ ਕਰਕੇ ਲੱਗਦੀ ਸੀ ਕਿਉਂਕਿ ਬ੍ਰਹਮ ਮਹਿੰਦਰਾ ਹਮੇਸ਼ਾ ਤੋਂ ਪਹਿਲਾ ਸ਼ਹਿਰੀ ਹਲਕੇ ਤੋਂ ਜਿੱਤਦੇ ਰਹੇ ਹਨ, ਪਰ ਅਮਰਿੰਦਰ ਨੇ ਕਾਂਗਰਸ ਦਾ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਪਟਿਆਲਾ ਸ਼ਹਿਰੀ ਸੀਟ ਬ੍ਰਹਮ ਮਹਿੰਦਰਾ ਤੋਂ ਹਥਿਆ ਕੇ ਉਸ ਤੇ ਕਬਜ਼ਾ ਕਰ ਲਿਆ ਸੀ। ਬ੍ਰਹਮ ਮਹਿੰਦਰਾ ਨੂੰ ਸਮਾਣਾ ਹਲਕਾ ਦਿੱਤਾ ਗਿਆ। ਬ੍ਰਹਮ ਮਹਿੰਦਰਾ ਨੂੰ ਇਸ ਗੱਲ ਦਾ ਗ਼ੁੱਸਾ ਸੀ ਕਿ ਉਸ ਦੀ ਜੱਦੀ ਸੀਟ ਤੇ ਅਮਰਿੰਦਰ ਨੇ ਕਬਜ਼ਾ ਕਰ ਲਿਆ ਹੈ। ਇਸੇ ਕਰਕੇ ਅਮਰਿੰਦਰ ਨੂੰ ਇਹ ਸ਼ੱਕ ਪਿਆ ਕਿ ਉਸ ਖ਼ਿਲਾਫ਼ ਚੋਣ ਪਟੀਸ਼ਨ ਪਵਾਉਣ ਵਿਚ ਬ੍ਰਹਮ ਮਹਿੰਦਰਾ ਦਾ ਹੱਥ ਹੈ। ਬ੍ਰਹਮ ਮ‌ਹਿੰਦਰਾ ਦੇ ਪੱਖ ਵਿਚ ਪੰਜਾਬ ਦੀ ਮੁੱਖ ਮੰਤਰੀ ਰਹੀ ਬੀਬੀ ਰਾਜਿੰਦਰ ਕੌਰ ਭੱਠਲ ਵੀ ਚਿੱਟੇ ਦਿਨ ਵਾਂਗ ਆਗਈ ਸੀ। ਰਾਜਨੀਤੀ ਦੇ ਇਸ ਯੁੱਧ ਵਿਚ ਅਮਰਿੰਦਰ ਦੀ ਚੜ੍ਹਾਈ ਸੀ ਕਿਉਂਕਿ ਉਸ ਦੀ ਕਾਂਗਰਸ ਦੀ ਹਾਈਕਮਾਂਡ ਵਿਚ ਤੂਤੀ ਬੋਲਦੀ ਸੀ। ਪੰਜਾਬ ਟੂਡੇ ਦੇ ਮਾਲਕ ਜੈਨ ਸਾਹਿਬ ਭਰਤਇੰਦਰ ਸਿੰਘ ਚਾਹਲ ਦੇ ਗ਼ੁਲਾਮ ਸਨ, ਚਾਹਲ ਨੇ ਸਿੱਧੀ ਮੰਗ ਕੀਤੀ ਕਿ ‘ਪਟਿਆਲਾ ਦੇ ਪੱਤਰਕਾਰ ਸਰਬਜੀਤ ਉੱਖਲਾ ਨੂੰ ਪੰਜਾਬ ਟੂਡੇ ਵਿਚ ਬਾਹਰ ਕੀਤਾ ਜਾਵੇ’ ਜੈਨ ਨੂੰ ਇਹ ਬੜਾ ਮੁਸ਼ਕਿਲ ਲੱਗ ਰਿਹਾ ਸੀ ਕਿਉਂਕਿ ਪੰਜਾਬ ਦੇ ਸਿਖਰਲੇ ਪੱਤਰਕਾਰਾਂ ਵਿਚ ਸਿਖਰ ਤੇ ਨਾਮ ਸੀ ਸਰਬਜੀਤ ਉੱਖਲਾ ਦਾ। ਜੈਨ ਨੇ ਉੱਖਲਾ ਨੂੰ ਚਾਹਲ ਨਾਲ ਸਮਝੌਤਾ ਕਰਨ ਲਈ ਕਿਹਾ ਪਰ ਉਹ ਇਸ ਗੱਲ ਤੇ ਰਾਜ਼ੀ ਨਾ ਹੋਇਆ ਤਾਂ ਉੱਖਲਾ ਨੂੰ ਪੰਜਾਬ ਟੂਡੇ ਵਿਚ ਕੱਢ ਦਿੱਤਾ ਗਿਆ। ਪਟਿਆਲਾ ਦੇ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਨੇ ਵੀ ਇਸ ਮਾਮਲੇ ਵਿਚ ਮੇਰਾ ਨਾਲ ਉਛਾਲਿਆ, ਕਿਉਂਕਿ ਸਰਬਜੀਤ ਉੱਖਲਾ ਤੇ ਜਗਦੀਪ ਚੌਹਾਨ ਮੇਰੇ ਮਿੱਤਰਾਂ ਵਿਚੋਂ ਸਨ। ਤਤਕਾਲੀ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਮੇਰੇ ਨਾਲ ਨਿੱਜੀ ਤੌਰ ਤੇ ਦੁਸ਼ਮਣੀ ਪਾਲ ਬੈਠਿਆ ਸੀ, ਮੇਰਾ ਨਾਲ ਪਟੀਸ਼ਨ ਦੇ ਮਾਮਲੇ ਵਿਚ ਭਰਤਇੰਦਰ ਸਿੰਘ ਚਾਹਲ ਕੋਲ ਲਿਆ ‌ਗਿਆ ਤਾਂ ਭਰਤਇੰਦਰ ਸਿੰਘ ਚਾਹਲ ਨੇ ਦੇਸ਼ ਸੇਵਕ ਅਖ਼ਬਾਰ ਦੇ ਐਮਡੀ ਪ੍ਰੋ. ਬਲਵੰਤ ਸਿੰਘ ਨੂੰ ਕਿਹਾ ‘‘ ਗੁਰਨਾਮ ਸਿੰਘ ਅਕੀਦਾ ਨੂੰ ਦੇਸ਼ ਸੇਵਕ ਵਿਚੋਂ ਕੱਢ ਦਿਓ’’ ਉਸ ਲਈ ਪ੍ਰੋ. ਬਲਵੰਤ ਸਿੰਘ ਨੂੰ ਲਾਲਚ ਵੀ ਦਿੱਤਾ ਗਿਆ। ਜਿਸ ਬਾਰੇ ਪ੍ਰੋ. ਬਲਵੰਤ ਸਿੰਘ ਨੇ ਮੈਨੂੰ ਖ਼ੁਦ ਇਕ ਦਿਨ ਕਿਹਾ ‘‘ਉਹ ਚਾਹਲ ਹੈ ਨਾ ਮੁੱਖ ਮੰਤਰੀ ਦਾ ਮੀਡੀਆ ਸਲਾਹਕਾਰ, ਉਸ ਦਾ ਮੇਰੇ ਕੋਲ ਫ਼ੋਨ ਆਇਆ ਸੀ ਉਹ ਕਹਿੰਦਾ ਸੀ ਗੁਰਨਾਮ ਸਿੰਘ ਅਕੀਦਾ ਨੂੰ ਦੇਸ਼ ਸੇਵਕ ਵਿਚੋਂ ਕੱਢ ਦਿਓ, ਪਰ ਮੈਂ ਕਿਹਾ ਗੁਰਨਾਮ ਸਿੰਘ ਅਕੀਦਾ ਤਾਂ ਮੇਰੀ ਮੰਨਦਾ ਹੀ ਨਹੀਂ, ਉਸ ਦੀ ਦੇਸ਼ ਸੇਵਕ ਵਿਚ ਉਪਰ ਤੱਕ ਬਣਦੀ ਹੈ ਮੇਰੇ ਅਧਿਕਾਰ ਖੇਤਰ ਵਿਚ ਨਹੀਂ ਹੈ, ਕਿ ਮੈਂ ਗੁਰਨਾਮ ਸਿੰਘ ਅਕੀਦਾ ਨੂੰ ਕੱਢ ਸਕਾਂ’’ ਬੇਸ਼ੱਕ ਮੈਂ ਪ੍ਰੋ. ਬਲਵੰਤ ਸਿੰਘ ਦੀ ਇਸ ਗੱਲ ਤੋਂ ਸਮਝ ਗਿਆ ਸੀ, ਮੇਰੀ ਉਪਰ ਤੱਕ ਕਿਸੇ ਨਾਲ ਗੱਲਬਾਤ ਨਹੀਂ ਸੀ, ਦੇਸ਼ ਸੇਵਕ ਵਿਚ ਮੇਰੀ ਪੱਤਰਕਾਰੀ ਨੇ ਤਹਿਲਕਾ ਮਚਾ ਰੱਖਿਆ ਸੀ, ਮੈਂ ਪ੍ਰੋ. ਬਲਵੰਤ ਸਿੰਘ ਦੇ ਚਹੇਤੇ ਪੱਤਰਕਾਰਾਂ ਵਿਚੋਂ ਸੀ। ਅਸਲ ਵਿਚ ਉਸ ਨੇ ਚਾਹਲ ਨੂੰ ਕੋਰਾ ਜਵਾਬ ਦਿੱਤਾ ਸੀ। ‘ਪੰਜਾਬ ਟੂਡੇ’ ਅਮਰਿੰਦਰ ਸਰਕਾਰ ਵਿਰੁੱਧ ਖ਼ਬਰਾਂ ਚਲਾਉਣੀਆਂ ਬੰਦ ਕਰ ‌ਗਿਆ ਸੀ। ਉਹ ਪੰਜਾਬ ਸਰਕਾਰ ਦੀ ਹਰ ਘਟਨਾ ਨੂੰ ਸਹੀ ਦਰਸਾ ਕੇ ਪੇਸ਼ ਕਰ ਰਿਹਾ ਸੀ। ਸਿਨਹਾ ਸਾਹਿਬ ਵਰਗੇ ਸ਼ਰਾਬੀ ਬੰਦੇ ਅਮਰਿੰਦਰ ਸਰਕਾਰ ਦੇ ਪ੍ਰਮੁੱਖ ਅਧਿਕਾਰੀਆਂ ਵਿਚੋਂ ਸਨ। ਸਰਕਾਰ ਕੁਰੱਪਸ਼ਨ ਖ਼ਤਮ ਕਰਨ ਦੇ ਦਮਗਜੇ ਮਾਰ ਰਹੀ ਸੀ, ਜੋ ਨਜ਼ਰ ਵੀ ਆ ਰਿਹਾ ਸੀ। ਪਰ ਅੰਦਰੂਨੀ ਤੌਰ ਤੇ ਸਰਕਾਰ ਨਿਘਾਰ ਵੱਲ ਜਾ ਰਹੀ ਸੀ, ਜਿਸ ਬਾਰੇ ਗ਼ੁਲਾਮ ਮੀਡੀਆ ਛਾਪਣਾ ਤੇ ਪ੍ਰਸਾ‌ਰਿਤ ਕਰਨਾ ਬੰਦ ਕਰ ਗਿਆ ਸੀ। ਅਰੂਸਾ ਆਲਮ ਵੀ ਪ੍ਰਗਟ ਹੋ ਗਈ ਸੀ। ਪੰਜਾਬ ਟੂਡੇ ਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਕਾਰਕੁਨ ਵੀ ਸ਼ਰੇਆਮ ਬੋਲਦੇ ਸਨ, ਕਈ ਥਾਵਾਂ ਤੇ ਪੰਜਾਬ ਟੂਡੇ ਦੇ ਪੱਤਰਕਾਰਾਂ ਦਾ ਵਿਰੋਧ ਵੀ ਹੋਣਾ ਸ਼ੁਰੂ ਹੋ ਗਿਆ ਸੀ। ਪਰ ਇਕ ਗੱਲ ਬੜੀ ਅਹਿਮ ਸੀ ਕਿ ਸਮੁੱਚੇ ਮੀਡੀਆ ਤੇ ਕੈਪਟਨ ਸਰਕਾਰ ਨੇ ਕਬਜ਼ਾ ਨਹੀਂ ਕੀਤਾ, ਉਨ੍ਹਾਂ ਕੋਈ ਅਜਿਹਾ ਟੈਕਨੀਕਲ ਹੱਬ ਨਹੀਂ ਬਣਾਇਆ ਜਿਸ ਨਾਲ ਕਿਸੇ ਵੀ ਟੀਵੀ ਚੈਨਲ ਨੂੰ ਤੁਰੰਤ ਦਿਖਾਉਣਾ ਬੰਦ ਕੀਤਾ ਜਾ ਸਕੇ। ਵੋਟਾਂ ਆ ਗਈਆਂ ਸਨ। ਨਤੀਜੇ ਆਉਣੇ ਸ਼ੁਰੂ ਹੋਏ, ਪਹਿਲਾਂ ਪਹਿਲਾਂ ਇੰਜ ਲੱਗਣ ਲੱਗ ਪਿਆ ਸੀ ਕਿ ਪੰਜਾਬ ਵਿਚ ਕੈਪਟਨ ਸਰਕਾਰ ਦੁਬਾਰਾ ਫਿਰ ਆ ਰਹੀ ਹੈ। ਇਹ ਚਰਚਾ ਸ਼ੁਰੂ ਹੋਣ ਹੀ ਲੱਗੀ ਸੀ ਕਿ ਪੰਜਾਬ ਟੂਡੇ ਦੇ ਮਾਲਕ ਜੈਨ ਸਾਹਿਬ ਖ਼ੁਦ ਟੀਵੀ ਸਕਰੀਨ ਤੇ ਆ ਗਏ। ਅਮਰਿੰਦਰ ਦੇ ਪੱਖ ਵਿਚ ਉਨ੍ਹਾਂ ਸ਼ਰੇਆਮ ਬੋਲਣਾ ਸ਼ੁਰੂ ਕੀਤਾ। ਪਰ ਨਤੀਜੇ ਬਦਲ ਗਏ ਸਨ। ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੀ ਆ ਗਈ ਸੀ। ਬਾਦਲ ਸਰਕਾਰ ਦੇ ਆਉਂਦਿਆਂ ਹੀ ਮੀਡੀਆ ਦਾ ਚਿਹਰਾ ਮੋਹਰਾ ਬਦਲ ਗਿਆ, ਜੈਨ ਸਾਹਿਬ ਨੂੰ ਆਪਣੇ ਭਵਿੱਖ ਦੀ ਗਰਦਸ਼ ਨਜ਼ਰ ਆ ਰਹੀ ਸੀ। ਅਚਾਨਕ ਹੀ ਮੋਹਾਲੀ ਤੋਂ ਕਨੈੱਕਟ ਨਾਮ ਦੀ ਸੰਸਥਾ ਹੋਂਦ ਵਿਚ ਆਈ, ਜਿਸ ਨੇ ਪੰਜਾਬ ਵਿਚ ਟੀਵੀ ਚੈਨਲ ਚਲਾਉਣ ਲਈ ਫਾ‌ਇਬਰ ਪਾਈ, ਪਰ ਸੁਖਬੀਰ ਬਾਦਲ ਹੁਣ ਪੂਰੇ ਫੋਰਮ ਵਿਚ ਆ ਗਏ ਸਨ, ਜਿਸ ਦੇ ਪ੍ਰਮੁੱਖ ਸਾਥੀਆਂ ਵਿਚੋਂ ਗੁਰਦੀਪ ਸਿੰਘ ਸਨ ਜਿਨ੍ਹਾਂ ਦੀ ਜੁਝਾਰ ਟਰਾਂਸਪੋਰਟ ਸੀ, ਉਸ ਦੀ ਟਰਾਂਸਪੋਰਟ ਹੋਣ ਕਰਕੇ ਸੁਖਬੀਰ ਨਾਲ ਪੂਰੀ ਤਰ੍ਹਾਂ ਬਣ ਰਹੀ ਸੀ, ਸੁਖਬੀਰ ਬਾਦਲ ਨੇ ਕ‌ਥਿਤ ਅਜਿਹੀ ਤਿਗੜਮਬਾਜ਼ੀ ਚਲਾਈ ਕਿ ਕਨੈੱਕਟ ਵਾਲਿਆਂ ਤੋਂ ਫਾਈਬਰ ਵਰਤਣ ਲਈ ਲੈ ਲਈ (ਇਸ ਦੀ ਕਹਾਣੀ ਹੋਰ ਵੀ ਹੈਰਾਨੀਜਨਕ ਹੈ), ਉਸ ਤੋਂ ਬਾਅਦ ਹੀ ਗੁਰਦੀਪ ਸਿੰਘ ਦੀ ਅਗਵਾਈ ਵਿਚ ‘ਫਾਸਟ ਵੇ’ ਨਾਮ ਦਾ ਇਕ ਮੀਡੀਆ ਹੱਬ ਹੋਂਦ ਵਿਚ ਆਇਆ। ਜਿਸ ਨੇ ਪੂਰੇ ਪੰਜਾਬ ਤੇ ਕਬਜ਼ਾ ਕਰਨ ਦੀ ਮੁਹਿੰਮ ਅਰੰਭੀ। ਸ਼ਹਿਰਾਂ ਕਸਬਿਆਂ ਵਿਚ ਛੋਟੇ ਪੱਧਰ ਤੇ ਚੱਲ ਰਹੇ ਕੇਬਲ ਨੈੱਟਵਰਕ ਤੇ ਬੜੇ ਹੀ ਜਾਲਮੀਅਤ ਤਰੀਕੇ ਨਾਲ ਕਬਜ਼ਾ ਕੀਤਾ ਗਿਆ। ਛੋਟੇ ਛੋਟੇ ਕੇਬਲ ਆਪ੍ਰੇਟਰਾਂ ਨੂੰ ਬੁਰੀ ਤਰ੍ਹਾਂ ਇਸ ਕੇਬਲ ਨੈੱਟਵਰਕ ਤੋਂ ਬਾਹਰ ਕੀਤਾ ਗਿਆ। ਛੋਟੇ ਕੇਬਲ ਅਪਰੇਟਰਾਂ ਲਈ ਉਹ ਸਮਾਂ ਬੜਾ ਖ਼ਤਰਨਾਕ ਸੀ। ਪਹਿਲਾਂ ਪਿਆਰ ਭਰੀ ਧਮਕੀ ਦਿੱਤੀ ਜਾਂਦੀ, ਫੇਰ ਡਾਂਗ ਨਾਲ, ਫੇਰ ਪੁਲੀਸ ਤੋਂ ਦਬਾਅ ਪਾਇਆ ਜਾਂਦਾ, ਭਾਵੇਂ ‌ਕਿ ਗੁਰਦੀਪ ਸਿੰਘ ਨਾਲ ਮੇਰੀ ਇਕ ਦਿਨ ਗੱਲ ਇਸ ਵਿਸ਼ੇ ਤੇ ਹੋਈ ਸੀ, ਉਨ੍ਹਾਂ ਕਿਹਾ ਸੀ ਕਿ ਅਸੀਂ ਕਦੇ ਵੀ ਕਿਸੇ ਕੇਬਲ ਅਪਰੇਟਰ ਨੂੰ ਜ਼ੁਲਮ ਤਰੀਕੇ ਨਾਲ ਇਸ ਵਪਾਰ ਤੋਂ ਬਾਹਰ ਕਰਨ ਲਈ ਨਹੀਂ ਕਿਹਾ ਸੀ, ਸ਼ਾਇਦ ਗੁਰਦੀਪ ਸਿੰਘ ਸੱਚ ਬੋਲਦੇ ਹੋਣ ਪਰ ਲੋਕਲ ਪੱਧਰ ਤੇ ਕੇਬਲਾਂ ਤੇ ਕਬਜ਼ਾ ਕਰਨ ਲਈ ਸਥਾਨਕ ਕਾਰੋਬਾਰੀਆਂ ਨੇ ਬੜਾ ਹੀ ਕਹਿਰ ਭਰਿਆ ਜ਼ੁਲਮ ਕੀਤਾ। ਉਸ ਵੇਲੇ ਸਾਰੇ ਪੰਜਾਬ ਦਾ ਕੇਬਲ ਨੈੱਟਵਰਕ ‘ਫਾਸਟ ਵੇ’ ਦੇ ਕਬਜ਼ੇ ਵਿਚ ਆ ਗਿਆ ਸੀ। ਪਹਿਲਾਂ ਟੀਵੀ ਚੈਨਲਾਂ ਨੂੰ ਚਲਾਉਣ ਲਈ ਘਰੋ ਘਰੀਂ ਅਨਟੀਨੇ ਲੱਗੇ ਹੁੰਦੇ ਸਨ। ਪਰ ਉਨ੍ਹਾਂ ਟੀਵੀ ਸੈੱਟਾਂ ਵਿਚ ਕੁਝ ਕੁ ਸਰਕਾਰੀ ਚੈਨਲ ਜਾਂ ਇਕ ਅੱਧ ਪ੍ਰਾਈਵੇਟ ਹੀ ਆਉਂਦੇ ਸਨ। ਉਸ ਤੋਂ ਬਾਅਦ ਅਰਥ ਸਟੇਸ਼ਨ ਦਾ ਮਾਮਲਾ ਸਾਹਮਣੇ ਆਇਆ, ਅਰਥ ਸਟੇਸ਼ਨ ਨੂੰ ਭਾਰੀ ਰੁਪਏ ਦੇਣੇ ਪੈਂਦੇ ਸਨ। ਚੈਨਲ ਚਲਾਉਣ ਲਈ ਪ੍ਰਾਈਵੇਟ ਚੈਨਲ ਮਾਲਕ ਅਰਥ ਸਟੇਸ਼ਨ ਤੱਕ ਰੁਪਏ ਪਹੁੰਚਾਉਣੇ ਪੈਂਦੇ ਸਨ ਜਿਸ ਲਈ ਵਿਚੋਲਿਆਂ ਦੀ ਡਿਊਟੀ ਨਿਭਾਉਣ ਲਈ ਕਈ ਡਿਸ਼ ਪੈਦਾ ਹੋਈਆਂ, ਜਿਵੇਂ ‌ਕਿ ਜੀਅ ਗਰੁੱਪ ਨੇ ਡਿਸ਼ ਟੀਵੀ ਨਾਮ ਦੀ ਡਿਸ਼ ਸ਼ੁਰੂ ਕੀਤੀ, ਉਸ ਤੋਂ ਬਾਅਦ ਟਾਟਾ ਡਿਸ਼, ਰਿਲਾਇੰਸ ਡਿਸ਼, ਏਅਰਟੈੱਲ ਡਿਸ਼, ਆਦਿ ਹੋਂਦ ਵਿਚ ਆਈਆਂ, ਸਾਊਥ ਵਿਚ ਚਲਣ ਵਾਲੀ ਸਨ ਡਿਸ਼ ਹੋਂਦ ਵਿਚ ਆਈ। ਅਰਥ ਸਟੇਸ਼ਨ ਵਿਦੇਸ਼ ਦੀ ਧਰਤੀ ਤੋਂ ਭਾਰਤ ਵਿਚ ਆ ਗਿਆ ਸੀ, ਭਾਰਤ ਵਿਚ ਜੈਨ ਟੀਵੀ ਨੇ ਅਰਥ ਸਟੇਸ਼ਨ ਲਗਾਇਆ, ਸਹਾਰਾ ਗਰੁੱਪ ਨੇ ਲਗਾਇਆ, ਫੇਰ ਸਰਕਾਰ ਦੇ ਭਾਰਤ ਸੰਚਾਰ ਨਿਗਮ ਨੇ ਅਰਥ ਸਟੇਸ਼ਨ ਲਗਾਇਆ। ਜਿਸ ਵਿਚ ਟੀਵੀ ਚੈਨਲ ਚਲਾਉਣ ਲਈ 3-4 ਲੱਖ ਪ੍ਰਤੀ ਮਹੀਨਾ ਫ਼ੀਸ ਦੇਣੀ ਪੈਂਦੀ ਸੀ। 2003 ‌ਵਿਚ ਕੇਂਦਰ ਨੇ ਕਾਨੂੰਨ ਬਦਲ ਦਿੱਤਾ ਸੀ ਜਿਸ ਲਈ ਹਰ ਇਕ ਟੀਵੀ ਚੈਨਲ ਨੂੰ ਰਜਿਸਟ੍ਰੇਸ਼ਨ ਕਰਾਉਣੀ ਲਾਜ਼ਮੀ ਕਰ ਦਿੱਤੀ ਸੀ। ਜਿਸ ਦਾ ਲਾਇਸੰਸ ਲੈਣਾ ਪੈਂਦਾ ਸੀ। ਪੰਜਾਬ ਵਿਚ ਇਹ ਕਾਰੋਬਾਰ ‘ਫਾਸਟ ਵੇ’ ਸੰਭਾਲਣ ਲੱਗ ਪਿਆ ਸੀ। ਪੰਜਾਬ ਵਿਚ ਕਿਸੇ ਵੀ ਟੀਵੀ ਚੈਨਲ ਨੂੰ ਚਲਾਉਣ ਲਈ ‘ਫਾਸਟ ਵੇਅ’ ਇੱਕੋ ਇਕ ਅਜਿਹਾ ਪਲੇਟ ਫਾਰਮ ਸੀ, ‘ਫਾਸਟ ਵੇਅ’ ਪੰਜਾਬ ਵਿਚ ਮੀਡੀਆ ਦਾ ਹੱਬ ਬਣਿਆ, ਜਿਸ ਨੇ ਕਿਸੇ ਵੀ ਕੇਬਲ ਨੈੱਟਵਰਕ ਨੂੰ ਸਿਰ ਨਹੀਂ ਚੁੱਕਣ ਦਿੱਤਾ। ਕਿਸੇ ਵੀ ਚੈਨਲ ਨੂੰ ਕੇਬਲ ਦੇ ਚਲਾਉਣ ਲਈ ‘ਫਾਸਟ ਵੇਅ’ ਦੀਆਂ ਫਾਈਬਰ ਵਿਚੋਂ ਹੀ ਗੁਜ਼ਰਨਾ ਪੈਣਾ ਸੀ, ਉਨ੍ਹਾਂ ‘ਦੇਸ਼ ਵਿਦੇਸ਼ ਟਾਈਮਜ਼’ ਅਖ਼ਬਾਰ ਵੀ ਸ਼ੁਰੂ ਕੀਤਾ ਸੀ ਪਰ ਕਾਮਯਾਬ ਨਹੀਂ ਹੋਏ, ਬਾਦ ਵਿਚ ‘ਡੇਲੀ ਪੋਸਟ’ ਵੀ ਸ਼ੁਰੂ ਕੀਤਾ ਗਿਆ। ਪਰ ਉਹ ਵੀ ਆਪਣਾ ਸਥਾਨ ਪੰਜਾਬੀਆਂ ਦੇ ਦਿਲਾਂ ਵਿਚ ਨਹੀਂ ਬਣਾ ਸਕਿਆ। ਪਰ ‘ਫਾਸਟ ਵੇਅ’ ਕੇਬਲ ਨੈੱਟਵਰਕ ਦੀ ਤੂਤੀ ਬੋਲਦੀ ਸੀ ਪੰਜਾਬ ਵਿਚ, ‘ਪੰਜਾਬ ਟੂਡੇ’ ਨੇ ਇਕ ਗ਼ਲਤੀ ਕੀਤੀ ਸੀ, ਅਮਰਿੰਦਰ ਸਰਕਾਰ ਨੇ ਇਕ ਗ਼ਲਤੀ ਕੀਤੀ ਸੀ। ਪਰ ਸੁਖਬੀਰ ਬਾਦਲ ਨੇ ਕਥਿਤ ਪੂਰਾ ਮੀਡੀਆ ਆਪਣੇ ਕਬਜ਼ੇ ਵਿਚ ਕਰ ਲਿਆ, ਕੋਈ ਵੀ ਚੈਨਲ ਜੇਕਰ ਪੰਜਾਬ ਦੀ ਅਕਾਲੀ ਸਰਕਾਰ ਵਿਰੁੱਧ ਖ਼ਬਰ ਚਲਾਉਂਦਾ ਸੀ ਤਾਂ ਉਸ ਨੂੰ ‘ਫਾਸਟ ਵੇਅ’ ਕੇਬਲ ਨੈੱਟਵਰਕ ਵਿਚੋਂ ਬਾਹਰ ਕਰ ਦਿੱਤਾ ਜਾਂਦਾ ਸੀ, ਇੱਥੇ ਤੱਕ ਕਿ ਜਦੋਂ ਕੈਪਟਨ ਕੰਵਲਜੀਤ ਸਿੰਘ ਦੀ ਦੁਰਘਟਨਾ ਵਿਚ ਮੌਤ ਹੋਈ ਤਾਂ ਇਕ ਜਾਂ ਦੋ ਟੀਵੀ ਚੈਨਲਾਂ (ਵੋਆਇਸ ਆਫ ਇੰਡੀਆ) ਨੇ ਕੈਪਟਨ ਕੰਵਲਜੀਤ ਸਿੰਘ ਦੇ ਪਰਿਵਾਰ ਦੀ ਬਾਈਟ ਚਲਾ ਦਿੱਤੀ ਸੀ, ਤਾਂ ਉਹ ਟੀਵੀ ਚੈਨਲ ‘ਫਾਸਟ ਵੇਅ’ ਕੇਬਲ ਨੈੱਟਵਰਕ ਵਿਚੋਂ ਗ਼ਾਇਬ ਕਰ ਦਿੱਤੇ ਗਏ ਸਨ। ‘ਡੇ ਐਂਡ ਨਾਈਟ’ ਵਰਗੇ ਟੀਵੀ ਚੈਨਲ ਦੇ ਪੰਜਾਬ ਵਿਚ ਪੈਰ ਨਹੀਂ ਲੱਗਣ ਦਿੱਤੇ। ਪੰਜਾਬ ਟੂਡੇ, ਪੀਬੀਸੀ, ਪੀ-7 ਪੰਜਾਬੀ, ਲਿਸ਼ਕਾਰਾ, ਜੀ ਪੰਜਾਬੀ, ਬੱਲੇ ਬੱਲੇ ਮਿਊਜ਼ਿਕ, ਆਦਿ ਪੰਜਾਬੀ ਚੈਨਲ ਬੰਦ ਕੀਤੇ ਗਏ, ਪੰਜਾਬੀ ਐਕਟ 2008 ਲਾਗੂ ਕਰਨ ਵਾਲੀ ਸਰਕਾਰ ਨੇ ਪੰਜਾਬੀ ਚੈਨਲਾਂ ਨੂੰ ਪੰਜਾਬ ਤੋਂ ਦੂਰ ਕੀਤਾ। ਉਸ ਵੇਲੇ ਐਨ ਡੀ ਟੀਵੀ ਵਰਗਿਆਂ ਦੀਆਂ ਵੀ ਅਵਾਜ਼ਾਂ ਬੰਦ ਕੀਤੀਆਂ ਗਈਆਂ। ਕਈ ਚੈਨਲਾਂ ਦੇ ਕਥਿਤ ਕਰੋੜਾਂ ਰੁਪਏ ਵੀ ਭਰੇ ਹੋਏ ਖ਼ਤਮ ਹੋਏ।
‘ਫਾਸਟ ਵੇਅ’ ਨੈੱਟਵਰਕ ਨੇ ਜਦੋਂ ਪੰਜਾਬ ਤੇ ਕਬਜ਼ਾ ਕੀਤਾ ਤਾਂ ਇਕ ਕਬਜ਼ਾ ਉਸ ਨੇ ਹੋਰ ਕੀਤਾ, ਪੰਜਾਬ ਦੇ ਮੀਡੀਆ ਤੇ ਕਬਜ਼ਾ!, ਕੈਪਟਨ ਅਮਰਿੰਦਰ ਸਿੰਘ ਪੀਟੀਸੀ ਨੂੰ ਪ੍ਰਕਾਸ਼ ਸਿੰਘ ਬਾਦਲ ਟਰੇਡਿੰਗ ਕੰਪਨੀ ਕਹਿੰਦੇ ਸਨ। ਇਕੱਲਾ ਪੀਟੀਸੀ ਹੀ ਨਹੀਂ ਸਗੋਂ ਪੰਜਾਬ ਵਿਚ ‘ਫਾਸਟ ਵੇਅ’ ਨਾਮ ਦੇ ਚੈਨਲ ਵੀ ਸ਼ੁਰੂ ਕੀਤੇ, ਜਿਸ ਦਾ ਹੈੱਡ ਕੁਆਟਰ ਲੁਧਿਆਣਾ ਵਿਚ ਸੀ, ਪਰ ਫਾਸਟ ਵੇਅ ਨੇ ਜ਼ਿਲ੍ਹਾ ਪੱਧਰੀ ਖ਼ਬਰਾਂ ਦੇ ਬੁਲਿਟਿਨ ਚਲਾਏ, ਹੁਣ ਪੰਜਾਬ ਵਿਚ ਅਕਾਲੀ ਸਰਕਾਰ ਦੇ ਆਪਣੇ ਨਿੱਜੀ ਪੱਤਰਕਾਰ ਬਣ ਗਏ ਸਨ। ਹਰ ਜ਼ਿਲ੍ਹੇ ਹਰ ਕਸਬੇ ਵਿਚ ਇਕ ਪੱਤਰਕਾਰ ਪੀਟੀਸੀ ਦਾ ਬਣਿਆ ਤੇ ਇਕ ਪੱਤਰਕਾਰ ‘ਫਾਸਟ ਵੇਅ’ ਦਾ ਬਣਿਆ, ਇਕ ਹੋਰ ਹੈਰਾਨੀਜਨਕ ਤੱਥ ਸਾਹਮਣੇ ਆਏ, ਅਕਾਲੀ ਸਰਕਾਰ ਨੇ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਕਿਸੇ ਵੱਡੇ ਅਖ਼ਬਾਰ ਦਾ ਪੱਤਰਕਾਰ ਆਪਣੇ ਨਾਲ ਲਗਾਇਆ, ਜੋ ਜ਼ਿਲ੍ਹੇ ਵਿਚ ਅਕਾਲੀ ਦਲ ਦਾ ਕਥਿਤ ਕੰਮ ਕਰਦਾ ਸੀ, ਅਕਾਲੀ ਦਲ ਦੇ ਪ੍ਰੈੱਸ ਨੋਟ ਜਾਰੀ ਕਰਨੇ, ਪੱਤਰਕਾਰਾਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣਾ, ਇਹ ਕਰੂਰ ਕੰਮ ਪੱਤਰਕਾਰਾਂ ਵਿਚ ਰਹਿੰਦੇ ਹੀ ਉਹ ਕਰਦੇ ਸਨ। ਇਹ ਨਾਲੋਂ ਨਾਲ ਵੱਡੇ ਅਖ਼ਬਾਰਾਂ ਵਿਚ ਵੀ ਖ਼ਬਰਾਂ ਭੇਜਦੇ ਸਨ। ਇੱਥੋਂ ਹੀ ਖ਼ਤਮ ਹੋਇਆ ਪੱਤਰਕਾਰਾਂ ਦੇ ਏਕੇ ਨਾਲ ਹੁੰਦਾ ਸਰਕਾਰਾਂ ਦਾ ਬਾਈਕਾਟ! ਜੇਕਰ ਕਿਤੇ ਪੱਤਰਕਾਰ ਬਾਈਕਾਟ ਕਰਦੇ ਵੀ ਸਨ ਤਾਂ ਉਹ ਬਾਈਕਾਟ ਖ਼ਤਮ ਕਰਨ ਦਾ ਕੰਮ ਉੱਪਰੋਂ ਹੁੰਦੇ ਹੁਕਮਾਂ ਅਨੁਸਾਰ ‘ਫਾਸਟ ਵੇਅ’ ਅਤੇ ਪੀਟੀਸੀ ਚੈਨਲ ਤੇ ਪੱਤਰਕਾਰ ਹੀ ਕਰਦੇ ਸਨ। ਉਹ ਪੁਲੀਸ ਦੀ ਹੁੰਦੀ ਪ੍ਰੈੱਸ ਕਾਨਫ਼ਰੰਸ ਵਿਚ ਵੀ ਪੁੱਜ ਜਾਂਦੇ, ਮੰਤਰੀਆਂ ਦੀ ਹੁੰਦੀ ਪ੍ਰੈੱਸ ਕਾਨਫ਼ਰੰਸ ਵਿਚ ਪਹੁੰਚ ਜਾਂਦੇ। ਇੱਥੋਂ ਹੀ ਸਿਰਫ਼ ਪਟਿਆਲਾ ਵਿਚ ਨਹੀਂ ਸਗੋਂ ਪੰਜਾਬ ਵਿਚ ਪੱਤਰਕਾਰਾਂ ਦੇ ਹੁੰਦੇ ਬਾਈਕਾਟ ਬੰਦ ਹੋਏ। ਉਕਤ ਮਾਮਲੇ ਬਾਰੇ ਸੱਚ ਹੋਰ ਵੀ ਹੋਣਗੇ, ਜਾਣਕਾਰ ਸਾਂਝ ਪਾ ਸਕਦੇ ਹਨ... ਬਾਕੀ ਅਗਲੇ ਹਿੱਸੇ ਵਿਚ..... ਸੰਪਰਕ : 8146001100

Tuesday, September 30, 2025

ਜਦੋਂ ਪਟਿਆਲਾ ਵਿਚ ਮੀਡੀਆ ਵੱਲੋਂ ਸਰਕਾਰ ਦਾ ਆਖ਼ਰੀ ਬਾਈਕਾਟ ਕੀਤਾ

ਲੇਖਕ : ਗੁਰਨਾਮ ਸਿੰਘ ਅਕੀਦਾ
ਸਹੀ ਪੱਤਰਕਾਰੀ ਕਰਦੇ ਪੱਤਰਕਾਰਾਂ ਨੂੰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪੱਤਰਕਾਰ ਇਸ ਦਾ ਇਤਰਾਜ਼ ਤੇ ਗਿਲਾ ਵੀ ਨਹੀਂ ਕਰਦੇ, ਉਹ ਗੱਲ ਵੱਖ ਹੈ ਕਿ ਮੀਡੀਆ ਸੰਸਥਾਨ ਪੱਤਰਕਾਰ ਨਾਲ ਖੜਨਾ ਆਮ ਕਰਕੇ ਬੰਦ ਕਰ ਗਏ ਹਨ, ਫੇਰ ਪੱਤਰਕਾਰਾਂ ਨੂੰ ਖ਼ੁਦ ਹੀ ਲੜਾਈ ਲੜਨੀ ਪੈਂਦੀ ਹੈ, ਇਸੇ ਕਰਕੇ ਪੱਤਰਕਾਰਤਾ ਚਾਪਲੂਸਾਂ ਦੀ ਗ਼ੁਲਾਮ ਬਣਦੀ ਜਾ ਰਹੀ ਹੈ। ਇੱਥੇ ਫੁਕਰੇ ਪੱਤਰਕਾਰ (ਅੱਜ ਕੱਲ੍ਹ ਕੈਨੇਡਾ ਸਰੀ ਵਿਚ ਆਪਣੀ ਫੁਕਰਪੰਥੀ ਚਲਾ ਰਹੇ ਹਨ: ਸ਼ੁਕਰ ਹੈ ਪਟਿਆਲਾ ਬਚਿਆ) ਵੀ ਆਈ ਪੀ ਦੇ ਪੈਰੀਂ ਹੱਥ ਲਗਾ ਕੇ ਸਵਾਲ ਅਜਿਹਾ ਪੁੱਛਣ ਵਾਲੇ ਵੀ ਪੈਦਾ ਹੋ ਗਏ ਹਨ ਜਿਸ ਵਿਚ ਜਵਾਬ ਵੀ ਹੁੰਦਾ ਹੈ। ਅੱਜ ਦਾ ਇਤਿਹਾਸ ਉਜਾਗਰ ਕਰਾਂਗੇ ਜਦੋਂ ਪਟਿਆਲਾ ਵਿਚ ਪੱਤਰਕਾਰਾਂ ਵੱਲੋਂ ਆਖ਼ਰੀ ਵਾਰ ਸਰਕਾਰ ਦਾ ਪ੍ਰਭਾਵਸ਼ਾਲੀ ਬਾਈਕਾਟ ਕੀਤਾ ਗਿਆ। ਮੈਂ ਦੇਸ਼ ਸੇਵਕ ਅਖ਼ਬਾਰ ਵਿਚ ਬਤੌਰ ਸਟਾਫ਼ ਰਿਪੋਰਟਰ ਪ‌ਟਿਆਲਾ ਵਿਚ ਤਾਇਨਾਤ ਸੀ, ਦੇਸ਼ ਸੇਵਕ ਨੇ ਮੇਰੀ ਪੱਤਰਕਾਰੀ ਨੂੰ ਪਹਿਚਾਣਿਆ ਤੇ ਸ਼ਮੀਲ ਵਰਗੇ ਸੰਪਾਦਕਾਂ ਨੇ ਮੈਥੋਂ ਬੜਾ ਕੰਮ ਲਿਆ, ਇਸੇ ਤਹਿਤ ਪਟਿਆਲਾ ਵਿਚ ਰਾਜਪੁਰਾ ਰੋਡ ਤੇ ਅਰਬਨ ਅਸਟੇਟ ਵਿਚ ਡੇਰਾ ਰਾਧਾ ਸੁਆਮੀ ਦੇ ਪਿਛਲੇ ਪਾਸੇ ਇਕ ਮੰਗਤਿਆਂ ਦਾ ਪਿੰਡ ਹੈ ‘ਥੇੜ੍ਹੀ’ (ਅੱਜ ਕੱਲ੍ਹ ਤਾਂ ਬਹੁਤ ਅਮੀਰ ਇਲਾਕੇ ਵਿਚਕਾਰ ਆ ਗਿਆ ਹੈ), ਥੇੜ੍ਹੀ ਪਿੰਡ ਪਟਿਆਲਾ ਦੇ ਮਹਾਰਾਜਿਆਂ ਨੇ ਵਸਾਇਆ ਸੀ, ‘ਸੂਹੀਆਂ ਦਾ ਪਿੰਡ’, ਇਹ ਪਿੰਡ ਸੂਹੀਆਂ ਦਾ ਪਿੰਡ ਸੀ, ਇਸ ਵਿਚ ਵਸਾਏ ਲੋਕ ਪਿੰਡਾਂ ਵਿਚ ਸੂਹ ਲੈਂਦੇ ਸਨ ਕਿ ਮਹਾਰਾਜਿਆਂ ਦੇ ਖ਼ਿਲਾਫ਼ ਕੋਈ ਬਗ਼ਾਵਤ ਤਾਂ ਨਹੀਂ ਕਰ ਰਿਹਾ। ਜਿਵੇਂ ਜਦੋਂ ਪਟਿਆਲਾ ਨਦੀ ਵਿਚ ਹੜ੍ਹ ਆਉਂਦਾ ਸੀ ਤਾਂ ਇਸ ਪਿੰਡ ਦੇ ਸੂਹੀਏ ਹੀ ਮਹਾਰਾਜੇ ਤੱਕ ਇਹ ਪੁੱਜਦਾ ਕਰਦੇ ਸਨ ਕਿ ਹੁਣ ਨਦੀ ਵਿਚ ਪਾਣੀ ਘਟੇਗਾ ਤੁਸੀਂ ਨੱਥ ਚੂੜਾ ਚੜ੍ਹਾ ਦਿਓ ਤੇ ਮਹਾਰਾਜਾ ਪਟਿਆਲਾ ਨਦੀ ਵਿਚ ਨੱਥ ਚੂੜਾ ਚੜ੍ਹਾਉਂਦਾ ਸੀ ਤੇ ਪਾਣੀ ਘੱਟ ਜਾਂਦਾ ਸੀ। ‘ਥੇੜ੍ਹੀ’! ਦੇਸ਼ ਸੇਵਕ ਵੱਲੋਂ ਮੇਰੀ ਡਿਊਟੀ ਲੱਗੀ ਕਿ ਪਟਿਆਲਾ ਦਾ ਇਕ ਪਿੰਡ ਹੈ ਜਿਸ ਵਿਚ ਦਾੜ੍ਹੀਆਂ ਕੇਸਾਂ ਤੇ ਪਗੜੀਆਂ ਵਾਲੇ ਲੋਕ ਮੰਗਤੇ ਹਨ, ਸਿੱਖ ਮੰਗਤੇ ਹਨ! ਇਨ੍ਹਾਂ ਦੀ ਐਤਵਾਰ ਦੇ ਅਖ਼ਬਾਰ ਲਈ ਕਵਰ ਸਟੋਰੀ ਕਰਨੀ ਹੈ। ਮੈਂ ਤੇ ਮੇਰਾ ਫ਼ੋਟੋ ਗ੍ਰਾਫਰ ਪਿੰਡ ਵਿਚ ਪੜਤਾਲ ਕਰ ਰਹੇ ਸਾਂ, ਅਸੀਂ ਰਵੀ ਹਸਪਤਾਲ ਦੇ ਕੋਲ ਖੜੇ ਸਾਂ, ਰਵੀ ਹਸਪਤਾਲ ਡਾ. ਰਵਦੀਪ ਕੌਰ ਦਾ ਸੀ, ਜਿਸ ਨੇ ਜੱਜ ਵਿਜੈ ਸਿੰਘ ਦਾ ਕਤਲ ਕਰਵਾਇਆ ਸੀ। ਸਾਡੇ ਕੋਲ ਅਚਾਨਕ ਹੀ ਅਜੀਤ ਅਖ਼ਬਾਰ ਵਿਚ ਫ਼ੋਟੋ ਗਰਾਫ਼ੀ ਕਰਨ ਵਾਲਾ ਜੋਸ਼ੀ ਆ ਗਿਆ, ਮੈਂ ਤੇ ਮੇਰਾ ਫ਼ੋਟੋ ਗ੍ਰਾਫਰ ਉਂਜ ਹੀ ਹੱਸ ਰਹੇ ਸਾਂ , ਅਸੀਂ ਉਂਜ ਹੀ ਗੱਲਾਂ ਕਰਨ ਲੱਗੇ, ‘‘ਬਈ ਕਮਾਲ ਹੋ ਗਿਆ, ਪਟਿਆਲਾ ਵਿਚ ਜੱਜ ਵਿਜੈ ਸਿੰਘ ਦਾ ਕਤਲ ਕਰਨ ਵਾਲੀ ਰਵਦੀਪ ਕੌਰ ਨੂੰ ਜ਼ਮਾਨਤ ਮਿਲ ਗਈ ਹੈ, ਅੱਜ ਉਸ ਨੇ ਹਸਪਤਾਲ ਖੋਲ੍ਹਿਆ ਤੇ ਸਫ਼ਾਈ ਕਰਵਾਈ, ਕਮਾਲ ਹੈ ਬਈ ਦੇਖੋ ਜ਼ਮਾਨਤ ਤਾਂ ਮਿਲ ਹੀ ਜਾਂਦੀ ਹੈ’’ ਇਹ ਗੱਲ ਜੋਸ਼ੀ ਨੇ ਬੜੇ ਗਹੁ ਨਾਲ ਸੁਣੀ, ਵੱਡੇ ਅਖ਼ਬਾਰਾਂ ਦੇ ਪੱਤਰਕਾਰਾਂ ਤੇ ਫ਼ੋਟੋ ਗ੍ਰਾਫਰਾਂ ਦਾ ਆਪਣਾ ਹੀ ਹੰਕਾਰ ਹੁੰਦਾ ਹੈ, ਉਹ ਦੂਜੇ ਅਖ਼ਬਾਰਾਂ ਦੇ ਪੱਤਰਕਾਰਾਂ ਨੂੰ ਕੋਈ ਬਹੁਤ ਤਵੱਜੋ ਨਹੀਂ ਦਿੰਦੇ ਸਨ। ਅੱਜ ਸਮਾਂ ਬਦਲ ਗਿਆ ਹੈ। ਜੋਸ਼ੀ ਨੇ ਸਾਨੂੰ ਕੋਈ ਗੱਲ ਪੁੱਛੀ ਨਹੀਂ ਨਾ ਹੀ ਰਵਦੀਪ ਕੌਰ ਨੂੰ ਜ਼ਮਾਨਤ ਮਿਲਣ ਦੀ ਪੁਸ਼ਟੀ ਹੀ ਕੀਤੀ। ਜੋਸ਼ੀ ਆਪਣੇ ਅਜੀਤ ਦੇ ਦਫ਼ਤਰ ਵਿਚ ਗਿਆ ਤੇ ਉੱਥੇ ਅਜੀਤ ਦੇ ਪੱਤਰਕਾਰ ਕੋਲ ਹਰਦੀਪ ਸਿੰਘ ਗਹੀਰ (ਅੱਜ ਕੱਲ੍ਹ ਪਟਿਆਲਾ ਵਿਚ ਏਪੀਆਰਓ) ਵੀ ਬੈਠਾ ਸੀ, ਜੋ ਸਪੋਕਸਮੈਨ ਅਖ਼ਬਾਰ ਵਿਚ ਬਤੌਰ ਸਟਾਫ਼ ਰਿਪੋਰਟਰ ਕੰਮ ਕਰਦਾ ਸੀ। ਜੋਸ਼ੀ ਨੇ ਅਜੀਤ ਤੇ ਪੱਤਰਕਾਰ ਸਟਾਫ਼ ਰਿਪੋਰਟ ਨੂੰ ਦੱਸਿਆ ਕਿ ‘ਅੱਜ ਰਵਦੀਪ ਕੌਰ ਨੇ ਹਸਪਤਾਲ ਖੋਲ੍ਹਿਆ ਹੈ’ ਹਰਦੀਪ ਸਿੰਘ ਉੱਥੋਂ ਆਇਆ, ਤੇ ਖ਼ਬਰ ਭੇਜ ਦਿੱਤੀ ਕਿ ਅੱਜ ਰਵਦੀਪ ਕੌਰ ਨੇ ਆਪਣਾ ਰਵੀ ਹਸਪਤਾਲ ਖੋਲ੍ਹਿਆ। ਪਰ ਅਜੀਤ ਦੇ ਪੱਤਰਕਾਰ ਨੇ ਦਰਿਆਫ਼ਤ ਕਰ ਲਈ ਸੀ ਉਸ ਨੇ ਪਤਾ ਕਰ ਲਿਆ ਸੀ ਕਿ ਰਵਦੀਪ ਕੌਰ ਨੂੰ ਜ਼ਮਾਨਤ ਨਹੀਂ ਮਿਲੀ।ਪਰ ਹਰਦੀਪ ਸਿੰਘ ਨੇ ਦਰਿਆਫ਼ਤ ਕੀਤੀ ਪਰ ਉਸ ਨੂੰ ਕੋਈ ਥਹੁ ਪਤਾ ਨਹੀਂ ਲੱਗਾ, ਉਸ ਨੇ ਛੋਟੀ ਜਿਹੀ ਖ਼ਬਰ ਬਣਾ ਕੇ ਭੇਜ ਦਿੱਤੀ। ਸਪੋਕਸਮੈਨ ਵਿਚ ਸਵੇਰੇ ਖ਼ਬਰ ਪ੍ਰਕਾਸ਼ਿਤ ਹੋ ਗਈ। ਸਪੋਕਸਮੈਨ ਵਿਚ ਪ੍ਰਕਾਸ਼ਿਤ ਹੋਈ ਖ਼ਬਰ ਨੇ ਪੰਜਾਬ ਵਿਚ ਅੱਗ ਲਗਾ ਦਿੱਤੀ, ਜੱਜਾਂ ਦੀਆਂ ਕੁਰਸੀਆਂ ਹਿਲਾ ਦਿੱਤੀਆਂ ਤੇ ਪਟਿਆਲਾ ਪੁਲੀਸ ਕੋਲ ਘੰਟੀਆਂ ਖੜਕੀਆਂ ਤੇ ਪੁੱਛਿਆ ਜਾਣ ਲੱਗਾ ਕਿ ਰਵਦੀਪ ਕੌਰ ਨੂੰ ਜ਼ਮਾਨਤ ਕਿਸ ਨੇ ਦਿੱਤੀ ਤੇ ਕਿਵੇਂ ਦਿੱਤੀ ਹੈ। ਪਤਾ ਲੱਗਾ ਕਿ ਇਹ ਖ਼ਬਰ ਠੀਕ ਨਹੀਂ ਹੈ, ਪਟਿਆਲਾ ਦੇ ਐਸਐਸਪੀ ਨੇ ਇਸ ਬਾਰੇ ਪਤਾ ਕਰਨ ਲਈ ਡਿਊਟੀ ਲਗਾਈ ਡੀਐਸਪੀ ਕੇਸਰ ਸਿੰਘ ਦੀ। ਡੀਐਸਪੀ ਕੇਸਰ ਸਿੰਘ ਦੇ ਦਿਮਾਗ਼ ਵਿਚ ਪੁਲਸੀਆ ਤਾਕਤ ਬੜੀ ਚੜ੍ਹੀ ਹੋਈ ਸੀ। ਉਸ ਨੇ ਸਿੱਧਾ ਹੀ ਹਰਦੀਪ ਸਿੰਘ ਨੂੰ ਫ਼ੋਨ ਕੀਤਾ ਤੇ ਉਸ ਨੂੰ ਇਸ ਤਰੀਕੇ ਨਾਲ ਧਮਕਾਇਆ ਕਿ ਉਸ ਨੇ ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗ ਦਿੱਤੇ। ਬਹੁਤ ਹੀ ਭੱਦੀ ਸ਼ਬਦਾਵਲੀ। ਪ੍ਰੈੱਸ ਕਲੱਬ ਵਿਚ ਮੇਰਾ ਵੀ ਉਸ ਵੇਲੇ ਅਹਿਮ ਸਥਾਨ ਸੀ, ਮੇਰੇ ਕੇਲ ਹਰਦੀਪ ਸਿੰਘ ਦਾ ਫ਼ੋਨ ਆਇਆ ਤੇ ਉਸ ਨੇ ਸਾਰੀ ਕਹਾਣੀ ਸੁਣਾਈ। ਮੈਂ ਕੇਸਰ ਸਿੰਘ ਡੀਐਸਪੀ ਨੂੰ ਫ਼ੋਨ ਮਿਲਾ ਲਿਆ। ਡੀਐਸਪੀ ਕੇਸਰ ਸਿੰਘ ਦੇ ਦਿਮਾਗ਼ ਵਿਚ ਸੱਚੀਂ ਹੀ ਪੁਲਸੀਆ ਤਾਕਤ ਦਾ ਪੂਰਾ ਲਾਵਾ ਚੜ੍ਹਿਆ ਹੋਇਆ ਸੀ ਉਸ ਨੇ ਮੈਨੂੰ ਵੀ ਕਿਹਾ ਕਿ ‘ਤੂੰ ਵੀ ਆ ਇੱਥੇ ਤੈਨੂੰ ਵੀ ਕਰਦਾ ਹਾਂ ਠੀਕ’ ਉਸੇ ਦਿਨ ਪ੍ਰੈੱਸ ਕਾਨਫ਼ਰੰਸ ਸੀ, ਹਰਭਜਨ ਮਾਨ ਆਪਣੀ ਇਕ ਫ਼ਿਲਮ ਦੀ ਪ੍ਰਮੋਸ਼ਨ ਕਰਨ ਲਈ ਆਏ ਸਨ। ਪ੍ਰੈੱਸ ਕਾਨਫ਼ਰੰਸ ਤੋਂ ਬਾਅਦ ਪੱਤਰਕਾਰ ਭਰਾਵਾਂ ਨੇ ਫ਼ੈਸਲਾ ਕੀਤਾ ਕਿ ਹੁਣ ਪੰਜਾਬ ਪੁਲੀਸ ਦਾ ਬਾਈਕਾਟ ਕੀਤਾ ਜਾਵੇ। ਬਾਅਦ ਵਿਚ ਇਹ ਬਾਈਕਾਟ ਪੰਜਾਬ ਸਰਕਾਰ ਦਾ ਕਰ ਦਿੱਤਾ ਗਿਆ। ਪਟਿਆਲਾ ਵਿਚ ਡੀਜੀਪੀ ਦਾ ਪ੍ਰੋਗਰਾਮ ਵੀ ਸੀ ਤੇ ਸੀਐਮ ਕੈਪਟਨ ਅਮਰਿੰਦਰ ਸਿੰਘ ਦਾ ਪ੍ਰੋਗਰਾਮ ਵੀ ਸੀ। ਪੱਤਰਕਾਰ ਸਾਰੇ ਇੱਕਜੁੱਟ। ਜੰਗਵੀਰ ਸਿੰਘ, ਗੁਰਪ੍ਰੀਤ ਸਿੰਘ ਨਿੱਬਰ, ਦਰਸ਼ਨ ਸਿੰਘ ਖੋਖਰ, ਸਰਬਜੀਤ ਸਿੰਘ ਭੰਗੂ, ਰਵੇਲ ਸਿੰਘ ਭਿੰਡਰ, ਜੋਗਿੰਦਰ ਮੋਹਨ, ਜਸਵਿੰਦਰ ਸਿੰਘ ਦਾਖਾ, ਜਸਪਾਲ ਸਿੰਘ ਢਿੱਲੋਂ, ਗੁਰਕਿਰਪਾਲ ਸਿੰਘ ਅਸ਼ਕ, ਗਗਨਦੀਪ ਸਿੰਘ ਅਹੂਜਾ ਆਦਿ ਸਾਰੇ ਪੱਤਰਕਾਰ ਇੱਕਜੁੱਟ। ਬੜਾ ਚੰਗਾ ਸਮਾਂ ਸੀ ਉਹ ਪੱਤਰਕਾਰਾਂ ਦਾ, ਪ੍ਰਸ਼ਾਸਨ ਪੱਤਰਕਾਰਾਂ ਤੋਂ ਡਰਦਾ ਸੀ, ਪੱਤਰਕਾਰ ਤੱਥਾਂ ਅਧਾਰਿਤ ਖ਼ਬਰਾਂ ਪ੍ਰਕਾਸ਼ਿਤ ਕਰਦੇ ਸੀ। ਜਦੋਂ ਖ਼ਬਰ ਲੱਗਦੀ ਸੀ ਤਾਂ ਉਸ ਦਾ ਪ੍ਰਸ਼ਾਸਨ ਨੋਟਿਸ ਲੈਂਦਾ ਸੀ। ਪੱਤਰਕਾਰ ਥੋੜ੍ਹੇ ਸੀ ਪਰ ਕਿਰਦਾਰ ਵਾਲੇ ਸੀ। ਕਲਮ ਵਿਕਾਊ ਨਹੀਂ ਸੀ, ਲੋਕ ਸੰਪਰਕ ਵਿਭਾਗ ਅਸਲ ਵਿਚ ਲੋਕ ਸੰਪਰਕ ਵਿਭਾਗ ਸੀ, ਪਹਿਲਾਂ ਲੋਕ ਸੰਪਰਕ ਵਿਭਾਗ ਦਾ ਦਫ਼ਤਰ ਬਾਰਾਂਦਰੀ ਵਿਚ ਹੁੰਦਾ ਸੀ, ਜਿੱਥੇ ਅੱਜ ਕੱਲ੍ਹ ਵਿਜੀਲੈਂਸ ਦਾ ਦਫ਼ਤਰ ਹੈ। ਪੱਤਰਕਾਰ ਉੱਥੇ ਆਕੇ ਬੈਠਦੇ ਸੀ, ਡੀਪੀਆਰਓ ਉਜਾਗਰ ਸਿੰਘ ਇਕ ਚੰਗੇ ਕਿਰਦਾਰ ਦਾ ਇਨਸਾਨ ਸੀ, ‌ਡਿਊਟੀ ਕਰਨਾ ਉਸ ਦਾ ਫ਼ਰਜ਼ ਸੀ, ਸਰਕਾਰ ਵਿਰੋਧੀ ਪੱਤਰਕਾਰਾਂ ਨੂੰ ਅਹਿਸਾਸ ਵੀ ਉਹ ਕਰਾਉਂਦੇ ਸੀ। ਮੇਰੇ ਨਾਲ ਉਜਾਗਰ ਸਿੰਘ ਦਾ ਛੱਤੀ ਦਾ ਆਂਕੜਾ ਰਿਹਾ। ਸ਼ਾਇਦ ਮੈਂ ਹੀ ਪੰਜਾਬ ਦਾ ਇਕ ਪੱਤਰਕਾਰ ਹੋਵਾਂ ਜਿਸ ਦਾ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਵਿਚ ਹੁੰਦੀ ਪ੍ਰੈੱਸ ਕਾਨਫ਼ਰੰਸ ਵਿਚ ਸ਼ਾਮਲ ਹੋਣ ਦੀ ਮਨਾਹੀ ਸੀ। ਜਦੋਂ ਕਦੇ ਮੋਤੀ ਮਹਿਲ ਵਿਚ ਪ੍ਰੈੱਸ ਕਾਨਫ਼ਰੰਸ ਹੁੰਦੀ ਤਾਂ ਮੋਤੀ ਮਹਿਲ ਦੇ ਮੁੱਖ ਗੇਟ ਤੇ ਏਪੀਆਰਓ ਮਲਿੰਦਰ ਸਿੰਘ ਦੁੱਗਲ ਹੋਰੀਂ ਖੜ ਜਾਂਦੇ ਸੀ, ਉਨ੍ਹਾਂ ਦਾ ਕੰਮ ਸਿਰਫ਼ ਮੈਨੂੰ ਪ੍ਰੈੱਸ ਕਾਨਫ਼ਰੰਸ ਲਈ ਮੋਤੀ ਮਹਿਲ ਵਿਚ ਜਾਣ ਤੋਂ ਰੋਕਣਾ ਹੁੰਦਾ ਸੀ। ਪਰ ਉਜਾਗਰ ਸਿੰਘ ਦੀ ਮੈਂ ਅੱਜ ਇਸ ਕਰਕੇ ਤਾਰੀਫ਼ ਕਰਦਾ ਹਾਂ ਕਿ ਉਹ ਸਰਕਾਰ ਦੇ ਪੱਖ ਵਿਚ ਹਰ ਤਰ੍ਹਾਂ ਦਾ ਕੰਮ ਕਰਦੇ ਹੁੰਦੇ ਸਨ। ਲੁਕ ਛਿੱਪ ਕੇ ਨਹੀਂ, ਪਰ ਉਨ੍ਹਾਂ ਤੋਂ ਬਾਅਦ ਡੀਪੀਆਰਓ ਬਣ ਕੇ ਆਏ ਇਸ਼ਵਿੰਦਰ ਸਿੰਘ ਗਰੇਵਾਲ ਦੀਆਂ ਜੇਕਰ ਮੈਂ ਤੁਹਾਨੂੰ ਮੇਰੇ ਖ਼ਿਲਾਫ਼ ਕੀਤੀਆਂ ਸਾਜ਼ਿਸ਼ਾਂ ਸੁਣਾ ਦੇਵਾਂ (ਕਦੇ ਜ਼ਰੂਰ ਲਿਖਾਂਗੇ) ਤਾਂ ਤੁਸੀਂ ਹੈਰਾਨ ਹੋ ਜਾਓਗੇ। ਨਾਲੇ ਇਸ਼ਵਿੰਦਰ ਸਿੰਘ ਗਰੇਵਾਲ ਮੇਰਾ ਗੁਆਂਢੀ ਹੈ, ਪਿੰਡੋਂ! ਉਨ੍ਹਾਂ ਦਾ ਪਿੰਡ ਨੈਣ ਖ਼ੁਰਦ ਹੈ ਮੇਰਾ ਪਿੰਡ ਅਕਾਲਗੜ੍ਹ ਹੈ ਸਾਡੇ ਪਿੰਡਾਂ ਦਾ ਬੰਨਾ ਚੰਨਾ ਨਾਲ ਲਗਦਾ ਹੈ। ਪਰ ਫਿਰ ਵੀ ਉਸ ਦੀਆਂ ਮੇਰੇ ਵਿਰੁੱਧ ਉਸ ਵੇਲੇ ਕੀਤੀਆਂ ਸਾਜ਼ਿਸ਼ਾਂ ਸਾਹਮਣੇ ਆਈਆਂ ਜਦੋਂ ਮੇਰੇ ਤੇ ਭਾਰੀ ਸੰਕਟ ਸੀ। (ਉਸ ਸੰਕਟ ਬਾਰੇ ਜਦੋਂ ਲਿਖਾਂਗੇ ਤਾਂ ਕਈ ਸਾਰੇ ਮੇਰੇ ਗੁਆਂਢੀ ਨੰਗੇ ਹੋਣਗੇ। ਜਿਵੇਂ ਕਿ ਪੰਜੋਲੇ ਵਾਲੇ।)। ਜਦੋਂ ਡੀਪੀਆਰਓਂ ਦਾ ਦਫ਼ਤਰ ਮਿੰਨੀ ਸਕੱਤਰੇਤ ਪਟਿਆਲਾ ਵਿਚ ਆਇਆ ਤਾਂ ਉੱਥੇ ਪੱਤਰਕਾਰਾਂ ਦੇ ਬੈਠਣ ਲਈ ਇਕ‌ ਵਿਸ਼ੇਸ਼ ਪ੍ਰੈੱਸ ਰੂਮ ਬਣਾ‌ਇਆ ਗਿਆ ਜਿੱਥੇ ਪਟਿਆਲਾ ਦੇ ਪੱਤਰਕਾਰਾਂ ਦੀਆਂ ਅਕਸਰ ਮੀਟਿੰਗਾਂ ਹੁੰਦੀਆਂ ਸਨ। ਪੱਤਰਕਾਰਾਂ ਦੀ ਸੇਵਾ ਬੜੇ ਹੀ ਪ੍ਰੇਮ ਨਾਲ ਲੋਕ ਸੰਪਰਕ ਦਫ਼ਤਰ ਵਾਲੇ ਕਰਿਆ ਕਰਦੇ ਸਨ। ਇੱਥੇ ਕਿਸੇ ਲੋਕ ਸੰਪਰਕ ਅਧਿਕਾਰੀ ਨੂੰ ਮਲਾਲ ਨਹੀਂ ਸੀ ਕਿ ਇੱਥੇ ਗੱਲ ਸਰਕਾਰ ਵਿਰੋਧੀ ਤਾਂ ਨਹੀਂ ਹੋ ਰਹੀ, ਉੱਥੇ ਸਰਕਾਰ ਵਿਰੋਧੀ ਗੱਲ ਹੁੰਦੀ ਵੀ ਨਹੀਂ ਸੀ। ਇਕ ਸਲੀਕਾ ਸੀ। ਪੱਤਰਕਾਰਾਂ ਦਾ ਹਾਸਾ ਠੱਠਾ ਉਨ੍ਹਾਂ ਦੇ ਏਕੇ ਦਾ ਸਬੂਤ ਸੀ, ਇੱਥੋਂ ਤੱਕ ਕੇ ਜਦੋਂ ਫੁਕਰਾ ਪੱਤਰਕਾਰ ਬਣ ਕੇ ਆਇਆਂ ਤਾਂ ਮੈਨੂੰ ਉਸ ਦੇ ਅਨੇਕਾਂ ਔਗੁਣਾਂ ਦਾ ਪਤਾ ਹੋਣ ਦੇ ਬਾਵਜੂਦ ਉਸ ਦਾ ਖੜੇ ਹੋਕੇ ਸਵਾਗਤ ਕੀਤਾ ਸੀ, ਪਰ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਪਟਿਆਲਾ ਵਿਚ ਹੁਣ ਪੱਤਰਕਾਰਾਂ ਵਿਚ ਕਈ ਤਰ੍ਹਾਂ ਦੇ ਝਗੜੇ ਜਨਮ ਲੈਣਗੇ। ਗੱਲ ਬਾਈਕਾਟ ਦੀ ਸ਼ੁਰੂ ਕਰਦੇ ਹਾਂ ! ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਸਨ, ਬਾਈਕਾਟ ਦੀਆਂ ਘੰਟੀਆਂ ਪੰਜਾਬ ਸਰਕਾਰ ਦੇ ਹਰ ਮੰਤਰੀ ਤੱਕ ਪੁੱਜੀਆਂ, ਮੀਡੀਆ ਸਲਾਹਕਾਰ ਤੱਕ ਹੁੰਦੀਆਂ ਹੋਈਆਂ ਸੀਐਮ ਆਫ਼ਿਸ ਤੱਕ ਪੁੱਜੀਆਂ। ਡੀਪੀਆਰਓ ਦੀ ਡਿਊਟੀ ਲੱਗੀ ਪਰ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ (ਡੀਪੀਆਰਓ) ਦੀ ਇਸ ਵਿਚ ਕੋਈ ਹੈਸੀਅਤ ਨਹੀਂ ਸੀ। ਇਹ ਬਾਈਕਾਟ ਤੋੜਨ ਲਈ ਵਿਸ਼ੇਸ਼ ਤੌਰ ਤੇ ਐਸਐਸਪੀ ਨੂੰ ਕਿਹਾ ਗਿਆ, ਐਸਐਸਪੀ ਨੇ ਐਸਪੀ ਸਿਟੀ ਮਨਦੀਪ ਸਿੰਘ ਸਿੱਧੂ ਦੀ ਡਿਊਟੀ ਲਗਾਈ ਗਈ। ਮਨਦੀਪ ਸਿੰਘ ਸਿੱਧੂ ਇਕ ਚੰਗਾ ਅਧਿਕਾਰੀ ਸੀ, ਪਰ ਬਾਅਦ ਵਿਚ ਉਸ ਵਿਚ ਕਈ ਸਾਰੇ ਔਗੂਣ ਆ ਗਏ ਸਨ। (ਜਦੋ਼ ਮੇਰੇ ਤੇ ਸੰਕਟ ਆਇਆ ਤਾਂ ਮਨਦੀਪ ਸਿੰਘ ਸਿੱਧੂ ਨੇ ਮੇਰੇ ਵਿਰੋਧੀ ਪੱਤਰਕਾਰਾਂ ਦੇ ਕਹਿਣ ਤੇ ਮੇਰੇ ਖਿਲਾਫ ਬਿਲਕੁਲ ਹੀ ਝੂਠਾ ਕੇਸ ਦਰਜ ਕਰਨ ਲਈ ਤ੍ਰਿਪੜੀ ਥਾਣਾ ਇੰਚਾਰਜ ਤੇ ਬੜਾ ਦਬਾਅ ਬਣਾਇਆ ਪਰ ਧੰਨਵਾਦ ਰਾਜੇਸ਼ ਮਲਹੋਤਰਾ ਦਾ ਜਿਸ ਨੇ ਸੱਚ ਦਾ ਪੱਖ ਕਰਦਿਆਂ ਉਹ ਕੇਸ ਦਰਜ ਨਹੀਂ ਕੀਤਾ, ਉਹ ਕੇਸ ਸਾਡੇ ਸਾਰੇ ਪਰਿਵਾਰ ਤੇ ਫੇਰ ਬਡਾਲੀ ਥਾਣੇ ਵਿਚ ਦਰਜ ਹੋਇਆ।)
ਪਟਿਆਲਾ ਦੇ ਅਹਿਮ ਪੱਤਰਕਾਰਾਂ ਤੱਕ ਡੀਪੀਆਰਓ ਮਿੰਨਤਾਂ ਦੇ ਦੌਰ ਵਿਚ ਪਹੁੰਚ ਕਰ ਰਹੇ ਸਨ। ਪੂਰਾ ਦਿਨ ਗੁਜ਼ਰ ਗਿਆ, ਆਖ਼ਿਰ ਪੱਤਰਕਾਰਾਂ ਨੇ ਐਸਪੀ ਸਿਟੀ ਸਿੱਧੂ ਨਾਲ ਮੀਟਿੰਗ ਕਰਨ ਦਾ ਫ਼ੈਸਲਾ ਕੀਤਾ। ਮਨਦੀਪ ਸਿੰਘ ਸਿੱਧੂ ਦੇ ਦਫ਼ਤਰ ਵਿਚ ਪੱਤਰਕਾਰ ਬੈਠੇ ਸਨ ਤਾਂ ਅਚਾਨਕ ਹੀ ਡੀਐਸਪੀ ਕੇਸਰ ਸਿੰਘ ਬਹੁਤ ਹੀ ਅਧੀਨਗੀ ਵਿਚ ਹੱਥ ਬੰਨ੍ਹ ਕੇ ਦਫ਼ਤਰ ਵਿਚ ਦਾਖਲ ਹੋਇਆ, ਮਾਹੌਲ ਬਣਾ ਸੰਜੀਦਾ ਸੀ, ਪੱਤਰਕਾਰ ਡੀਐਸਪੀ ਕੇਸਰ ਸਿੰਘ ਦੀ ਅਧੀਨਗੀ ਵੱਲ ਬੜੇ ਗ਼ੌਰ ਨਾਲ ਦੇਖ ਰਹੇ ਸਨ, ਮੈਂ ਡੀਐਸਪੀ ਕੇਸਰ ਸਿੰਘ ਨੂੰ ਕਿਹਾ ‘ਤੁਸੀਂ ਡੀਐਸਪੀ ਹੋ, ਪੁਲੀਸ ਦੇ ਸਨਮਾਨਯੋਗ ਅਹੁਦੇ ਤੇ ਹੋ ਇੰਜ ਹੱਥ ਨਾ ਜੋੜੋ’ ਪੱਤਰਕਾਰਾਂ ਨੇ ਇਸ ਗੱਲ ਤੇ ਸਹਿਮਤੀ ਪ੍ਰਗਟ ਕੀਤੀ ਤੇ ਕੇਸਰ ਸਿੰਘ ਤੋਂ ਮਾਫ਼ੀ ਮੰਗਣ ਤੇ ਬਾਈਕਾਟ ਖ਼ਤਮ ਕਰ ਦਿੱਤਾ ਗਿਆ। ਪਟਿਆਲਾ ਦਾ ਉਹ ਆਖ਼ਰੀ ਕਾਮਯਾਬ ਬਾਈਕਾਟ ਸੀ, ਬਾਅਦ ਵਿਚ ਬਾਈਕਾਟ ਤਾਂ ਹੋਏ ਪਰ ਕਾਮਯਾਬ ਨਹੀਂ ਹੋਏ, ਉਸ ਦੇ ਕਾਰਨ ਅਗਲੇ ਲੇਖ ਵਿਚ ਸਾਂਝੇ ਕਰਾਂਗੇ। ਅਗਲਾ ਲੇਖ : -ਪਟਿਆਲਾ ਵਿਚ ਬਾਈਕਾਟ ਬਾਅਦ ਵਿਚ ਕਿਉਂ ਨਹੀਂ ਹੋਏ? ਜਲਦ ਪੜ੍ਹੋਗੇ। ਸੰਪਰਕ : 8146001100

ਪਟਿਆਲਾ ਵਿਚ ਵਿਸ਼ਾਲ ਰੰਬਾਨੀ ਦੀ ਚੜਾਈ ਦਾ ਪਤਨ ਸ਼ੁਰੂ ਕੀਤਾ ‘ਗੁਰਪ੍ਰੀਤ ਸਿੰਘ ਚੱਠਾ’ ਗਰੁੱਪ ਨੇ

ਰਵੇਲ ਸਿੰਘ ਭਿੰਡਰ, ਅਮਨ ਸੂਦ, ਸਰਬਜੀਤ ਭੰਗੂ, ਗਗਨ ਤੇਜਾ, ਨਵਦੀਪ ਢੀਂਗਰਾ, ਪਰਮੀਤ ਸਿੰਘ ਬਣੇ ਪ੍ਰਧਾਨ ਪੱਤਰਕਾਰੀ ਦਾ ਇਤਿਹਾਸ ਭਾਗ -24 ਲੇਖਕ : ਗੁਰਨਾਮ ਸਿੰਘ ਅਕੀਦਾ ਗੁਰ...