Sunday, September 15, 2019

ਬਸ ਇੰਜ ਹੀ ਗੁਜ਼ਰ ਗਿਆ ਮੇਰਾ ਪਿਆਰਾ ਬਚਪਨ

ਕੱਚੇ ਰਾਹਾਂ ਤੇ ਭੱਜ ਭੱਜ ਧੂੜਾਂ ਠਾਲਣੀਆਂ ,, ਰੂੜੀਆਂ ਉੱਤੇ ਭੱਜੇ ਫਿਰਨਾ ,, ਕੋਈ ਫਿਕਰ ਨਾ ਫਾਕਾ  ,,,,


ਉਦੋਂ ਪਰੈਮਰੀ ਸਕੂਲ ਚ ਪੜਨ ਵੇਲੇ ਪੈਹਲਾਂ ਤਾਂ ਫੱਟੀਆਂ ਤੇ ਗਾਅਜੀ ਲਾਉਣੀ ,, ਫੇਰ ਸੂਰਜ ਦੀਆਂ ਮਿੰਤਾਂ ਕਰਨੀਆਂ ਵੀ ਸੂਰਜਾ ਸੂਰਜਾ ਫੱਟੀ ਸਕਾਅ ,, ,, ਫੇਰ ਸੂਰਜ ਤੇ ਡੀਸੀ ਆਲਾ ਰੋਅਬ ਵੀ ਮਾਰ ਦੰਦੇ ,, ਜੇ ਨਈ ਸੁਕਾਉਣੀ ਤਾਂ ਨਾ ਸਕਾਅ ,


ਫਿਰ ਮਾਸਟਰਾਂ ਭੈਣਜੀਆਂ ਤੋਂ ਫੱਟੀਆਂ ਤੇ ਪੂਰਨੇ ਪੁਆਕੇ , ਉੱਪਰ ਊੜਾ ਆੜਾ ਲਿਖਣਾ ਕਾਲੀ ਸ਼ਿਆਈ ਨਾਲ ,, ਦਵਾਤ ਚੋਂ ਡੁਮਕੇ ਭਰ ਭਰ ਲਿਖਣਾ ਕਾਨੇਆਂ  ਦੀਆਂ ਘੜੀਆਂ ਕਲਮਾਂ ਨਾਲ ,,


ਜੇ ਕਿਤੇ ਸ਼ਿਆਈ ਬਣਾਉਣੀ ਭੁੱਲਗੇ ਜਾਂ ਦਵਾਤ ਘਰੇ ਰਹਿ ਜਾਣੀ ,, ਤਾਂ ਨਾਲਦੇ ਨੂੰ ਕਿਹਾ ਕਰਨਾ , ਆੜੀ ਜਰ ਇੱਕ ਡੁਮਕਾ ਤਾਂ ਲਵਾ ਦੇ ,, ਫੱਟੀ ਦਾ ਇੱਕ ਪਾਸਾ ਤਾਂ ਲਖਵਾਦੇ ,, ਜੇ ਉਹ ਲੜਿਆ ਨਾ ਹੁੰਦਾ ਤਾਂ ਜਰੂਰ ਲਵਾ ਦੰਦਾ , ਉਹ ਵੀ ਇੱਕ ਸ਼ਰਤ ਉੱਤੇ ,, ਬੀ ਕਾਹਲੂੰ ਤੂੰ ਵੀ ਆਪਦੀ ਸ਼ਿਆਈ ਨਾਲ ਮੈਨੂੰ ਲਖਾਈੰ ,,


ਸਕੂਲੋਂ ਛੁੱਟੀ ਤੋਂ ਬਾਅਦ ਕਾਨੇ ਲਭਣੇ , ਕਲਮਾਂ ਘੜਾਓਣ ਖਾਤਰ ,ਕੋਈ ਪਿੰਨ ਪਿੰਸਲ ਦਾ ਨਾਮੋਂ ਨਸ਼ਾਨ ਨੀ ਸੀ ,,
ਫਿਰ ਸਲੇਟਾਂ ਤੇ ਗਿਣਤੀ ਲਿਖਣੀ , ਪਹਾੜੇ ਲਿਖਣੇ , ਦੂਣੀ ਦੇ ਤੀਏ ਦੇ ,, ਡੂਡੇ , ਸਵਾਏ , ਢਾਈਏ ਦੇ ਪਹਾੜੇ ਲਿਖਣੇ ,,


ਉਦੋਂ ਕੋਈ ਡਸਟਰ ਡੁਸਟਰ ਨੀ ਸੀ ਹੁੰਦੇ ,, ਸਲੇਟ ਤੇ ਈ ਥੁੱਕ ਸਿੱਟਕੇ , ਮੁੱਕੀ ਨਾਲ ਜਾਂ ਕੂਹਣੀ ਨਾਲ ਜਾਂ ਝੱਗੇ ਦੇ ਪੱਲੇ ਨਾਲ ਲਿਖੇਆ ਲਖਾਇਆ ਸਾਰਾ ਢਾਹ ਦਿੰਦੇ ਸੀ ,,


ਸਲੇਟੀਆਂ ਚੱਬ ਜਾਣੀਆਂ ,, ਗਾਅਜੀ ਖਾਈ ਜਾਣੀ ,, ਨਾਲੇ ਅਗਲੇ ਨੂੰ ਕਹੀ ਵੀ ਜਾਣਾ ,, ਡਰਾਈ ਵੀ ਜਾਣਾ ,, ਉਏ ਤੇਰੇ ਢਿੱਡ ਚ ਮਲੱਪ ਬਣਨਗੇ ਉਏ ,, ਗਾਅਜੀ ਖਾਣ ਨਾਲ , ਸਲੇਟੀਆਂ ਖਾਣ ਨਾਲ ,,,,


ਸਵੇਰੇ ਆਉਂਦਿਆਂ ਹੀ ਪਰੇਰ ਤਾਂ ਬਾਚ ਹੋਣੀ , ਪਰ ਪਹਿਲਾਂ ਪਾਹੜੇਆਂ ਦਾ ਰੱਟਾ ਲਾਉਣ ਲੱਗ ਜਾਂਦੇ ਸੀ ਸਾਰਾ ਸਕੂਲ ,,
ਪੂਰਾ ਜੋਰ ਲਾ ਲਾ ਬੋਲਣਾ ਉੱਚੀ ਉੱਚੀ , ਬੋਲ ਬੋਲ ਕੇ ਗਲਾ ਬਹਿ ਜਾਂਦਾ ਸੀ ,, ਇੱਕ ਦੂਣੀ ਦੂਣੀ ,, ਦੋ ਦੂਣੀ ਚਾਰ ,,
ਫਿਰ ਦੂਹਰੇ ਪਹਾੜੇ ਵੀ ਪੜਨੇ ,,
ਫਿਰ ਇੱਕ ਦਾ ਏਕਾ , ਦੋ ਦਾ ਦੂਆ , ਤਿੰਨ ਦਾ ਤੀਆਂ , ਚਾਰ ਦਾ ਚੌਕਾ , ਪੂਰੀ ਸੌ ਤੱਕ ਬੋਲਣੀ ,,
ਪੂਰੇ ਪਿੰਡ ਚ ਆਵਾਜ ਗੂੰਜਣੀ ,,,,


ਕੋਈ ਕਤਾਬਾਂ ਦਾ ਭਾਰ ਵੀ ਹੈਣੀ ਸੀ ਮੋਢੇਆਂ ਉੱਤੇ ,, ਇੱਕੋ ਕੈਦਾ ਤੇ ਇੱਕ ਪਹਾੜੇ ਦਾ ਕੈਦਾ ਹੁੰਦਾ ਸੀ , ਛੋਟਾ ਜਿਹਾ ਤਣੀਆਂ ਆਲਾ ਕੱਪੜੇ ਦਾ ਘਰੇ ਈ ਸਿਉਂਤਾ ਹੋਇਆ ਝੋਲਾ ਹੁੰਦਾ ਸੀ ,, ਜੀਹਦੇ ਵਿਚ ਕਾਲੀ ਸ਼ਿਆਈ ਹਮੇਸ਼ਾ ਡੁੱਲੀ ਰਹਿੰਦੀ ਸੀ ,, ਨਾ ਪਰਕਾਰ , ਜਮੈਟਰੀ , ਫੁੱਟਾ , ਡੀ , ਤਿਕੋਣੀ , ਕੁਸ਼ ਬੀ ਨੀ ਸੀ ਹੁੰਦਾ ,,


ਜਿਹੜੇ ਜੱਟਾਂ ਦਾ ਮੁੰਡੇ ਹੁੰਦੇ ਸੀਗੇ ਉਹਨਾਂ ਕੋਲੇ ਜੂਰੀਏ ਆਲੇ ਰਿਉ ਆਲੇ ਥੈਲੇਆਂ ਦੇ ਬਣਾਏ ਹੋਏ ਝੋਲੇ ਹੁੰਦੇ ਸੀ ਚਿੱਟੇ ਚਿੱਟੇ ,,,,
ਮਾਸਟਰ ਤੇ ਭੈਣਜੀਆਂ ਵੀ ਅਹਿਜੀਆਂ ਨੀ ਸੀ ਹੁੰਦੀਆਂ , ਜੈਹਜੀਆਂ ਹੁਣ ਹੁੰਦੀਆਂ ਨੇ ਨਿਕੀਆਂ ਨਿਕੀਆਂ ਜੀਆਂ ,,,,


ਉਦੋਂ ਤਾਂ ਬੇਬੇ ਦੇ ਹਾਣ ਦੀਆਂ ਤਾਂ ਹੁੰਦੀਆਂ ਸੀਗੀਆਂ ਭੈਣਜੀਆਂ ,, ਬੇਬੇ ਦੀ ਉਮਰ ਦੀਆਂ ਸਾਡੀਆਂ ਭੈਣਾਂ ਲੱਗਦੀਆਂ ਸੀ ,  ,, ਜਦੋਂ ਮਾਸੀ ਚਾਚੀ ਅਰਗੀਆਂ ਹੀ ਨੂੰ ਭੈਣਜੀ ਭੈਣਜੀ ਕਹੀ ਜਾਂਦੇ ਹੁੰਦੇ ਸੀਗੇ ,,,, ਕਮਾਲ ਦੀ ਗੱਲ ਸੀ ਉਦੋਂ  ,,ਉਂਗਲੀ ਜਾਂ ਚੀਚੀ ਦਿਖਾ ਕੇ ਭੈਣਜੀਆਂ ਨੂੰ ਪੁੱਛਣਾ ,, ਭੈਣਜੀ ਜੀ ਇੱਕ ਨੰਬਰ ਜਾ ਆਈਏ ,,


ਨਾ ਕੋਈ ਵਰਦੀ ਹੋਣੀ , ਗਰਮੀਆਂ ਦੇ ਦਿਨਾਂ ਚ ਨਾਲੇ ਆਲੀਆਂ ਨੀਕਰਾਂ , ਅਤੇ ਜਹਿਜਾ ਮਰਜੀ ਝੱਗਾ ਹੋਣਾ ਪਾਕੇ ਸਕੂਲੇ ਚਲੇ ਜਾਂਦੇ ਸੀ ਸਕੂਲੇ ,, ਫੋੜੇ ਨਿਕਲੇ ਹੋਣੇ ਗੋਡਿਆਂ ਉੱਤੇ ਕੋਈ ਪ੍ਰਵਾਹ ਨੀ ਸੀ ਹੁੰਦੀ ,,


ਠੰਡਾ ਦੇ ਦਿਨਾਂ ਚ ਗਿਣਤੀ ਕਰੀ ਜਾਣੀ , ਨਾਲੇ ਅਗਲੇ ਨੂੰ ਪੁੱਛੀ ਜਾਣਾ , ਉਏ ਤੇਰੇ ਕਿੰਨੇਂ ਕੱਪੜੇ ਪਾਏ ਹੋਏ ਨੇ ,,,, ਮੇਰੇ ਚਾਰ ਪਾਏ ਨੇ , ਇੱਕ ਬਨੈਣ ਦੂੱਜਾ ਝੱਗਾ ਤੀਜਾ ਸਵਾਟਰ ਚੌਥੀ ਕੋਟੀ ,, ਜੀਹਦੇ ਕੱਪੜੇ ਘੱਟ ਪਾਏ ਹੋਣੇ ਉਹਨੂੰ ਕਹਿਣਾ ਉਏ ਤੁਸੀਂ ਤਾਂ ਕੰਜੂਸ ਹੋ , ਤੇਰਾ ਬੁੜਾ ਤੈਨੂੰ ਕੱਪੜੇ ਤਾਂ ਲੈਕੇ ਨੀ ਦਿੰਦਾ ,, ਫਿਰ ਲੜਾਈ ਵੀ ਹੋ ਜਾਣੀ ,, ਅਗਲੇ ਨੇ ਆਪਦੇ ਘਰਦੀ ਪੂਰੀ ਤਰਫਦਾਰੀ ਕਰਨੀ ਨਾਲੇ ਕੈਹਣਾ ਉਏ ਘਰਦਿਆਂ ਤੱਕ ਨਾ ਜਾਈਂ ,, ਨਾਲੇ ਵਾਰਨਿੰਗ ਵੀ ਦੇ ਦੇਣੀ ,, ਮੂੰਹ ਸੰਭਾਲ ਕੇ ਬੋਲੀਂ ,,
ਸਵੇਰੇ ਸਵੇਰੇ ਸਕੂਲੇ ਈ ਧੂਣੀ ਲਾ ਲੈਣੀ ਸੇਕਣ ਨੂੰ ,, ਡੱਕੇ ਪੱਤੇ ਕਾਜਕ ਕੱਠੇ ਕਰਕੇ ,,,,


ਗਰੇਜੀ ਹੁੰਦੀ ਕੀ ਐ ਸਾਨੂੰ ਪੰਜਮੀਂ ਤੱਕ ਕੁਸ਼ ਨੀ ਪਤਾ ਸੀ ,,
ਉਹ ਕਲਮਾਂ , ਲੋਹੇ ਦੀਆਂ ਦਵਾਤਾਂ , ਡਾਕਟਰ ਦੀ ਦੁਕਾਨ ਤੋਂ ਮੰਗ ਕੇ ਲਿਆਂਦੇ , ਟੀਕੇਆਂ ਦੀਆਂ ਸ਼ੀਸ਼ੀਆਂ ਦੇ ਰਬੜ ਦੇ ਢੱਕਣ ਜਿਹੜੇ ਸ਼ਿਆਈ ਦੀ ਦਵਾਤ ਦੇ ਲਾਉਣ ਦੇ ਕੰਮ ਆਉਂਦੇ ਸੀ ,, ਜੇ ਕਿਤੇ ਢੱਕਣ ਢਿੱਲਾ ਹੋਣਾ ਤਾਂ ਆਪ ਈ ਮਕੈਨਕੀ ਕਰਨੀ , ਢੱਕਣ ਨੂੰ ਮਿੱਟੀ ਦੇ ਤੇਲ ਚ ਇੱਕ ਦੋ ਦਿਨਾਂ ਆਸਤੇ ਡੋਬ ਕੇ ਰੱਖਣਾ ,, ਤੇ ਉਹਨੇ ਫੁਲ ਜਾਣਾ ,,
ਜਦੋਂ ਸਾਰੀ ਛੁੱਟੀ ਹੋਣੀ , ਤਾਂ ਫੱਟੀਆਂ ਤਾਹਾਂ ਨੂੰ , ਤਲਵਾਰਾਂ ਅੰਗੂ ਲਹਿਰਾਉਂਦੇ ਜਾਣਾ ਘਰਾਂ ਨੂੰ ਭੱਜੇ ਭੱਜੇ ,, ਜਿਵੇਂ ਮਾਹਾਂਭਾਰਤ ਚ ਦਰੋਜਨ ਉਹਨਾਂ ਦੀ ਸੈਨਾ ਉੱਚੀ ਦੇਕੇ ਬੋਲਕੇ ਕਹਿੰਦੇ ਹੁੰਦੇ ਸੀ ,, ਆਕਰਮਣ ,,


ਫਿਰ ਫੱਟੀਆਂ ਸਲੇਟਾਂ ਨਾਲ ਈ ਲੜ ਪੈਣਾ ,, ਫੱਟੀ ਵਚਾਲੇ ਤੋਂ ਟੁੱਟ ਜਾਣੀ ,, ਫਿਰ ਫੱਟੀ ਨੂੰ ਲੋਹੇ ਦੀਆਂ ਪੱਤੀਆਂ ਲਵਾਉਣੀਆਂ ,, ਟੁੱਟੀ ਫੱਟੀ ਨੂੰ ਜੁੜੌਣਾ ਤੇ ਜੁੜੀ ਫੱਟੀ ਨਾਲ਼ ਹੀ ਕੰਮ ਚਲਾਉਂਦੇ ਰਹਿਣਾ ,,


ਕੱਚੇ ਰਾਹਾਂ ਤੇ ਭੱਜ ਭੱਜ ਧੂੜਾਂ ਠਾਲਣੀਆਂ ,,
ਰੂੜੀਆਂ ਉੱਤੇ ਭੱਜੇ ਫਿਰਨਾ ,,
 ਕੋਈ ਫਿਕਰ ਨਾ ਫਾਕਾ  ,,,,
.............. ਬਸ ਇਸੇ ਤਰਾਂ ਬੀਤ ਗਿਆ ਬਚਪਨ


ਗਰੇਜੀ ਸਕੂਲਾਂ ਚ ਪੜ੍ਹਿਆ ਦੇ ਇਹ ਗੱਲਾਂ ਤੇ ਮੌਜਾਂ ਸਮਝ ਤੋਂ ਪਰੇ ਨੇ
ਜਿੰਨਾ ਨੂੰ ਇਹ ਪੜ ਕੇ ਆਪਣਾ ਬਚਪਨ ਯਾਦ ਆ ਜਾਏ ਤਾਂ ਸ਼ੇਅਰ ਜਰੂਰ ਕਰਿਓ
-ਲੇਖਕ ਅਗਿਆਤ

No comments:

Post a Comment