Saturday, March 17, 2018

ਪੰਜਾਬੀ ਯੂਨੀਵਰਸਿਟੀ ਦੇ ਡੁੱਬਣ ਦਾ ਰਸਤਾ ਤਹਿ

ਵਿੱਤ ਕਮੇਟੀ ਵਲੋਂ 4 ਅਰਬ 73 ਕਰੋੜ ਦੇ ਘਾਟੇ ਵਾਲੇ ਬਜਟ ਤੇ ਮੋਹਰ
133 ਕਰੋੜ ਦੇ ਬਜਟ ਨਾਲ ਨਵੀਆਂ ਭਰਤੀਆਂ ਹੋਣਗੀਆਂ ਪੰਜਾਬੀ ਯੂਨੀਵਰਸਿਟੀ ਵਿਚ

ਗੁਰਨਾਮ ਸਿੰਘ ਅਕੀਦਾ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿੱਤ ਕਮੇਟੀ ਨੇ ਅੱਜ ਇਥੇ 4 ਅਰਬ 73 ਕਰੋੜ ਰੁਪਏ ਦੇ ਘਾਟੇ ਵਾਲੇ ਬਜਟ ਤੇ ਮੋਹਰ ਲਗਾ ਦਿਤੀ ਹੈ, ਦਿਲਚਸਪ ਗੱਲ ਇਹ ਹੈ ਕਿ ਯੂਨੀਵਰਸਿਟੀ ਦੀ ਆਮਦਨ ਨਾਲ ਘਾਟੇ ਦੀ ਰਕਮ ਵੱਡੀ ਹੈ । ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਵਿੱਤ ਕਮੇਟੀ ਤੇ ਚੈਅਰਮੈਨ ਡਾਕਟਰ ਬੀ ਐਸ ਘੁੰਮਣ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਵਿੱਤੀ ਘਾਟੇ ਨਾਲ ਜੂਝ ਰਹੀ ਯੂਨੀਵਰਸਿਟੀ ਨੂੰ ਇਸ ਕਮੇਟੀ ਨੇ ਬਚਾਉਣ ਲਈ ਕੋਈ ਵੀ ਕਦਮ ਨਹੀ ਚੁਕਿੱਆ ਹੈ ਜਿਸ ਕਾਰਨ ਆਉਣ ਵਾਲੇ ਦਿਨ ਪੰਜਾਬੀ ਯੂਨੀਵਰਸਿਟੀ ਲਈ ਸੁਖਾਵੇ ਨਹੀ ਹਨ । ਇਥੋਂ ਤੱਕ ਕਿ ਸਾਬਕਾ ਕਾਰਜਕਾਰੀ ਵੀਸੀ ਅਨੁਰਾਗ ਵਰਮਾਂ ਵਲੋਂ ਖਤਮ ਕੀਤੀਆਂ ਅਸਾਮੀਆਂ ਦਾ ਵੀ 133 ਕਰੋੜ ਰੁਪਏ ਬਜਟ ਰੱਖ ਕੇ ਨਵੇਂ ਵੀਸੀ ਨੇ ਨਵੀਆਂ ਭਰਤੀਆਂ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ।
    ਪੰਜਾਬੀ ਯੂਨੀਵਰਸਿਟੀ ਨੂੰ ਸਾਲ 2018 - 2019 ਦੇ ਬਜਟ ਵਿਚ ਸਾਰੇ ਵਸੀਲਿਆਂ ਤੋਂ 3 ਅਰਬ 52 ਕਰੋੜ 50 ਲੱਖ 67 ਹਜਾਰ 405 ਰੁਪਏ ਆਉਣ ਦੀ ਉਮੀਦ ਹੈ ਤੇ ਯੂਨੀਵਿਰਸਿਟੀ ਨੇ ਇਸ ਸਾਲ ਖਰਚਾ 5 ਅਰਬ 82 ਕਰੋੜ 6 ਲੱਖ 92 ਹਜਾਰ 421 ਰੁਪਏ ਕਰਨਾ ਹੈ । ਇਸ ਤਰਾਂ ਯੂਨੀਵਰਸਿਟੀ ਨੂੰ ਆਪਣੇ ਤਿਆਰ ਕੀਤੇ ਬਜਟ ਤਹਿਤ 2 ਅਰਬ 29 ਕਰੋੜ 56 ਲੱਖ 25 ਹਜਾਰ 16 ਰੁਪਏ ਤਾ ਘਾਟਾ ਪੈ ਰਿਹਾ ਹੈ । ਇਸ ਤੋ ਬਿਨਾਂ ਯੂਨੀਵਰਸਿਟੀ ਨੇ 91 ਕਰੋੜ 15 ਲੱਖ 80 ਹਜਾਰ ਦੀ ਪਹਿਲਾਂ ਹੀ ਬੈਂਕਾਂ ਤੋ ਓਵਰ ਡਰਾਫਿੰਟਗ ਕੀਤੀ ਹੋਈ ਹੈ ਤੇ ਇਸ ਸਾਲ 7ਵੇਂ ਕੇਂਦਰੀ ਪੇ ਕਮਿਸਨ ਲਾਗੂ ਹੋਣ ਦੀ ਸੂਰਤ ਯੂਨੀਵਰਸਿਟੀ ਅਧਿਆਪਕਾਂ ਨੂੂੰ 105 ਕਰੋੜ ਰੁਪਏ ਦੀ ਅਦਾਇਗੀ ਵੀ ਯੂਨੀਵਰਸਿਟੀ ਨੂੰ ਕਰਨੀ ਹੋਵੇਗੀ । ਇਸ ਦੇ ਨਾਲ ਹੀ ਹਰ ਮਹੀਨੇ 4 ਕਰੋੜ ਰੁਪਏ ਦਾ ਵਾਧਾ ਅਧਿਆਪਕਾਂ ਦੀ ਤਨਖਾਹ ਵਿਚ ਹੋ ਜਾਵੇਗਾ ਜਿਸ ਨਾਲ ਯੂਨੀਵਰਸਿਟੀ ਤੇ 48 ਕਰੋੜ ਰੁਪਏ ਦਾ ਸਲਾਨਾ ਬੋਝ ਪੈ ਜਾਵੇਗਾ ਤੇ ਇਸ ਸਾਰੇ ਘਾਟੇ ਮਿਲਾ ਕੇ ਪੰਜਾਬੀ ਯੂਨੀਵਰਸਿਟੀ ਨੂੰ 4 ਅਰਬ 73 ਕਰੋੜ ਦਾ ਸਲਾਨਾ ਘਾਟਾ ਪਵੇਗਾ ਜਿਹੜਾ ਕਿ ਯੂਨਵਰਸਿਟੀ ਨੂੰ ਹੋਰ ਵਿੱਤੀ ਸੰਕਟ ਵੱਲ ਧੱਕ ਦੇਵੇਗਾ।

ਵਿੱਤ ਕਮੇਟੀ ਨੇ ਨਹੀ ਕੀਤਾ ਯੂਨੀਵਰਸਿਟੀ ਨੂੂੰ ਬਚਾਉਣ ਵਾਲਾ ਬਜਟ ਪਾਸ
-ਲੰਘੇ ਸਾਲ 133 ਕਰੋੜ ਰੁਪਏ ਦੇ ਕੱਢੇ ਬਜਟ ਨੂੰ ਮੁੜ ਕੀਤਾ ਮੇਨ ਬਜਟ ਵਿਚ ਸਾਮਲ
ਪੰਜਾਬੀ ਯੂਨੀਵਰਸਿਟੀ ਦੀ ਵਿੱਤ ਕਮੇਟੀ ਨੇ ਬਜਟ ਪਾਸ ਕਰਨ ਲਈ ਯੂਨੀਵਰਸਿਟੀ ਨੂੰ ਬਚਾਉਣ ਦਾ ਕੋਈ ਵੀ ਯਤਨ ਨਹੀ ਕੀਤਾ। ਲੰਘੇ ਸਾਲ 2017-2018 ਵਿਚ ਪੰਜਾਬ ਸਰਕਾਰ ਦੇ ਹਾਈਰ ਐਜੂਕੇਸਨ ਦੇ ਪਿੰਸੀਪਲ ਸੈਕਟਰੀ ਤੇ ਪੰਜਾਬੀ ਯੂਨਵਰਸਿਟੀ ਦੇ ਐਕਟਿੰਗ ਵਾਈਸ ਚਾਂਸਲਰ ਅਨੁਰਾਗ ਵਰਮਾ ਨੇ ਯੂਨੀਵਰਸਿਟੀ ਨੂੰ ਬਚਾਉਣ ਲਈ ਯੂਨੀਵਰਸਿਟੀ ਵਿਚ ਬਿਨਾਂ ਮਤਬਲ ਦੀਆਂ ਖਾਲੀ ਪਈਆਂ ਅਸਾਮੀਆਂ ਦੇ ਬਣਦੇ 133 ਕਰੋੜ ਰੁਪਏ ਦੇ ਬਜਟ ਨੂੰ ਮੁੱਖ ਬਜਟ ਵਿਚੋ ਕੱਢ ਦਿਤਾ ਸੀ ਤੇ ਭਰਤੀ ਤੇ ਰੋਕ ਲਗਾ ਦਿਤੀ ਸੀ । ਪਰ ਹੈਰਾਨੀ ਹੈ ਕਿ ਵਿੱਤੀ ਸੰਕਟ ਨਾਲ ਜੂਝ ਰਹੀ ਯੂਨੀਵਰਸਿਟੀ ਦੇ ਅਕਾਵਾਂ ਨੇ ਇਸ ਵਾਰ ਫਿਰ ਪਿਛਲੇ ਸਾਲ ਦਾ ਕੱਟੇ ਹੋਏ 133 ਕਰੋੜ ਦੇ ਬਜਟ ਨੂੰ ਮੁੜ ਮੇਨ ਬਜਟ ਵਿਚ ਸਾਮਲ ਕਰ ਲਿਆ ਹੈ । ਜਿਸ ਤੋ ਸਪੱਸਟ ਹੈ ਕਿ ਯੂਨੀਵਰਸਿਟੀ ਦਰਜਨਾਂ ਹੋਰ ਅਧਿਆਪਕ ਦੇ ਹੋਰ ਅਮਲਾ ਭਰਤੀ ਕਰ ਸਕੇਗੀ ਤੇ ਇਸ ਤਰਾਂ ਯੂਨੀਵਰਸਿਟੀ ਨੂੰ ਡੁੱਬਣ ਤੋ ਕੋਈ ਵੀ ਨਹੀ ਰੋਕ ਸਕਦਾ।

ਵਿੱਤ ਕਮੇਟੀ ਵਿਚ 8 ਮੈਬਰਾਂ ਵਿਚ ਸਿਰਫ 4 ਮੈਂਬਰ ਹੀ ਹੋਏ ਸਾਮਲ
ਪੰਜਾਬੀ ਯੂਨੀਵਰਸਿਟੀ ਦੀ ਵਿੱਤ ਕਮੇਟੀ ਦੇ ਕੁੱਲ 8 ਮੈਂਬਰ ਹਨ ਤੇ ਅੱਜ ਦੀ ਮੀੰਿਟੰਗ ਵਿਚ ਸਿਰਫ  4 ਮੈਂਬਰ ਹੀ ਪੁੱਜੇ ਤੇ ਫਿਰ ਵੀ ਵਿੱਤ ਕਮੇਟੀ ਨੇ 4 ਮੈਂਬਰਾਂ  ਨਾਲ ਹੀ ਇਸ ਬਜਟ ਨੂੰ ਪਾਸ ਕਰ ਦਿਤਾ ਗਿਆ। ਇਸ ਕਮੇਟੀ ਵਿਚ ਵਾਈਸ ਚਾਂਸਲਰ ਡਾ ਬੀ ਐਸ ਘੁੰਮਣ , ਪੰਜਾਬ ਸਰਕਾਰ ਦੇ ਅਹਿਮ ਮੈਂਬਰ ਹਰਿਦੰਰਪਾਲ ਸਿੰਘ ਹੈਰੀਮਾਨ,ਯੂਨੀਵਰਸਿਟੀ ਦੀ ਡੀਨ ਅਕਾਡਮਿਕ ਡਾਕਟਰ ਬੱਤਰਾ ਤੇ ਐਜੂਕੇਸਨ ਸੈਕਟਰੀ ਵਲੋ ਸਿਰਫ ਉਹਨਾਂ ਦੇ ਡਿਪਟੀ ਡਾਇਰੈਟਰ ਹੀ ਮੀਟਿੰਗ ਵਿਚ ਸਾਮਲ ਹੋਏ । ਜਦੋ ਕਿ ਵਿੱਤ ਕਮੇਟੀ ਦੇ ਅਹਿਮ ਮੈਂਬਰ ਪੰਜਾਬ ਸਰਕਾਰ ਦੇ ਫਾਈਨੈਸ ਸੈਕਟਰੀ , ਯੂਨੀਵਰਸਿਟੀ ਦੀ ਡੀਨ ਡਾਕਟਰ ਅਮ੍ਰਿਤਪਾਲ ਕੋਰ, ਵਿਧਾਇਕ ਵਿਜੈ ਇੰਦਰ ਸਿੰਗਲਾ ਤੇ ਰਣਸਿੰਘ ਧਾਲੀਵਾਲ ਇਸ ਮੀਟਿੰਗ ਵਿਚੋ ਗੈਰ ਹਾਜਰ ਰਹੇ ।

ਪੰਜਾਬ ਸਰਕਾਰ ਤੋ ਮੰਗੇ 300 ਕਰੋੜ
ਪੰਜਾਬੀ ਯੂਨੀਵਰਸਿਟੀ ਦੀ ਵਿੱਤ ਕਮੇਟੀ ਨੇ ਪੰਜਾਬ ਸਰਕਾਰ ਤੋ ਫਿਰ ਯੂਨੀਵਰਸਿਟੀ ਨੂੰ ਬਚਾਉਣ ਲਈ 300 ਕਰੋੜ ਰੁਪਏ ਦੀ ਮੰਗ ਕੀਤੀ ਹੈ । ਪਹਿਲਾਂ ਹੀ ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬ ਸਰਕਾਰ ਤਾਂ ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਦੇ ਬਜਟ ਵਿਚ ਪਾਸ ਪੈਸਿਆਂ ਨੂੰ ਵੀ ਬੜੀ ਮੁਸਕਲ ਨਾਲ ਦਿੰਦੀ ਹੈ ਜਿਸ ਕਾਰਨ ਸਰਕਾਰ ਦੇ ਲੋਲੀਪਾਪ ਤੋਂ ਬਿਨਾਂ ਯੂਨੀਵਰਸਿਟੀ ਨੂੰ ਹੋਰ ਕੋਈ ਵੀ ਉਮੀਦ ਨਹੀ ਰੱਖਣੀ ਚਾਹੀਦੀ ਹੈ।

ਸਕੂਲ ਦੀ ਪ੍ਰਿਸੀਪਲ ਦਾ ਅਹੁਦਾ ਕੀਤਾ ਡਾਇਰੈਕਟਰ ਪ੍ਰਿਸੀਪਲ ਵਿਚ ਕਨਵਰਟ

ਘਾਟੇ ਵਿਚ ਜਾ ਰਹੀ ਯੂਨੀਵਰਸਿਟੀ ਦੀ ਵਿੱਤ ਕਮੇਟੀ ਨੇ ਆਪਣੇ ਮਾਡਰਨ ਸਕੂਲ ਦੀ ਪ੍ਰਿਸੀਪਲ ਦੇ ਅਹੁਦੇ ਨੂੰ ਬਦਲ ਕੇ ਡਾਈਰੈਕਟਰ ਪ੍ਰਿਸੀਪਲ ਦਾ ਅਹੁਦਾ ਬਣਾ ਦਿਤਾ ਹੈ ਜਿਸ ਨਾਲ ਯੂਨੀਵਰਸਿਟੀ ਤੇ ਹੋਰ ਵਿੱਤੀ ਵਜਨ ਵਧੇਗਾ। ਸਕੂਲ ਦੀ ਪ੍ਰਿੰਸੀਪਾਲ ਨਿਰਮਲ ਗੋਇਲ ਨੂੰ ਛੇ ਇੰਕਰੀਮੈਂਟ ਲਗਾ ਕੇ ਤਰੱਕੀ ਦਿੱਤੀ ਹੈ, ਗੌਰਤਲਬ ਹੈ ਕਿ ਡਾ. ਗੋਇਲ ਅਕਾਲੀ ਸਰਕਾਰ ਤੇ ਵੀਸੀ ਡਾ. ਜਸਪਾਲ ਸਿੰਘ ਨੇ ਰੱਖੀ ਸੀ ਤੇ ਤਰੱਕੀਆਂ ਬਖਸ਼ੀਆਂ ਸਨ ਜੋ ਅੱਜ ਵੀ ਵੀਸੀ ਨੇ ਜਾਰੀ ਰੱਖੀਆਂ ਹਨ।

2017-18 ਵਿਚ ਸੀ ਘਾਟਾ ਸਿਰਫ 97 ਕਰੋੜ 96 ਲੱਖ
ਪੰਜਾਬੀ ਯੂਨੀਵਰਸਿਟੀ ਦੇ 2017-18 ਵਿਚ ਬਜਟ ਪਾਸ ਕਰਨ ਵੇਲੇ ਰਹੇ ਐਕਟਿੰਗ ਵੀ ਸੀ ਤੇ ਸੀਨੀਅਰ ਆਈ ਏ ਐਸ ਅਨੁਰਾਗ ਵਰਮਾ ਨੇ ਲੰਘੇ ਸਾਲ ਯੂਨੀਵਰਸਿਟੀ ਤੇ 2016-17 ਵਿਚ ਆ ਰਹੇ ਘਾਟੇ ਵੱਡੇ ਘਾਟੇ ਨੂੰ ਆਪਣੀ ਕਾਬਲੀਅਤਾ ਨਾਲ ਸਿਰਫ 97 ਕਰੋੜ 96 ਲੱਖ ਵਿਚ ਬਦਲ ਦਿਤਾ ਸੀ । ਜਦੋ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਪਿਛਲੇ ਸਾਲ ਅਨੁਰਾਗ ਵਰਮਾ ਕੋਲ ਬਜਟ ਪੇਸ ਕੀਤਾ ਸੀ ਤਾਂ ਉਹਨਾਂ ਅਧਿਕਾਰੀਆਂ ਨੂੰ ਕਾਫੀ ਝਾੜਾ ਮਾਰੀਆਂ ਸਨ । ਅਨੁਰਾਗ ਵਰਮਾ ਨੇ ਜਿਥੇ 133 ਕਰੋੜ ਰੁਪਏ ਦੀਆਂ ਖਾਲੀ ਅਸਾਮੀਆਂ ਨੂੰ ਖਤਮ ਕਰ ਦਿਤਾ ਸੀ ਉਥੇ ਹੋਰ ਵੀ ਬਹੁਤ ਸਾਰੇ ਖਰਚੇ ਨੂੰ ਘਟਾ ਦਿਤਾ ਸੀ ਤੇ ਯੂਨੀਵਰਸਿਟੀ ਨੂੰ ਅਜਿਹੇ ਸੀਨੀਅਰ ਆਈ ਏ ਐਸ ਅਧਿਕਾਰੀ ਤੋ ਸੇਧ ਲੈਣ ਦੀ ਲੋੜ ਸੀ ।

2018-19 ਵਿਚ ਯੂਨੀਵਰਸਿਟੀ ਨੂੰ ਕਿਥੋਂ ਕਿਥੋ ਆਉਣਗੇ ਪੇਸੇ
 ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ 2018-19 ਵਿਚ ਹੇਠਲੇ ਵਸੀਲਿਆਂ ਤੋ ਪੇਸੈ ਆਉਣਗੇ ।
1. ਪੰਜਾਬ ਸਰਕਾਰ ਤੋਂ ਗਰਾਂਟ - 88 ਕਰੋੜ 8 ਲੱਖ 64 ਹਜਾਰ ਰੁਪਏ
2. ਕੇਂਦਰ ਸਰਕਾਰ ਤੋਂ ਗਰਾਂਟ - 26 ਲੱਖ 91 ਹਜਾਰ ਰੁਪਏ
3.ਰਾਸਟਰੀ ਸੇਵਾ ਯੋਜਨਾ ਤਹਿਤ ਗਰਾਂਟ - 1 ਕਰੋੜ 37 ਲੱਖ 75 ਹਜਾਰ ਰੁਪਏ
4.ਯੂਨੀਵਰਸਿਟੀ ਗਰਾਂਟ ਕਮਿਸਨ ਤੋਂ - 10 ਕਰੋੜ 8 ਲੱਖ 70 ਹਜਾਰ ਰੁਪਏ
5.ਰਿਚਰਸ ਪ੍ਰਾਜੈਕਟ ਨਾਂਨ ਯੂ ਜੀ ਸੀ ਗਰਾਂਟ ਤੋਂ - 3 ਕਰੋੜ 88 ਲੱਖ 40 ਹਜਾਰ ਰੁਪਏ
6. ਯੂਨੀਵਰਸਿਟੀ ਨੂੰ ਫੀਸਾਂ ਸਮੇਤ ਆਪਣੇ ਸਾਰੇ ਵਸਲਿਆਂ ਤੋ - 2 ਅਰਬ 48 ਕਰੋੜ 80 ਲੱਖ 27 ਹਜਾਰ 405 ਰੁਪਏ
ਕੁੱਲ : 352 ਕਰੋੜ 50 ਲੱਖ 67 ਹਜਾਰ 405 ਰੁਪਏ

2018 -19 ਵਿਚ ਕਿਥੇ ਕਿਥੇ ਹੋਣਗੇ ਖਰਚ ਪੇਸੈ
1. ਆਮ ਪ੍ਰਬੰਧ ਤੇ - 69 ਕਰੋੜ 19 ਲੱਖ 67 ਹਜਾਰ 490 ਰੁਪਏ
2.ਅਧਿਆਪਨ ਅਤੇ ਖੋਜ ਤੇ - 1 ਅਰਬ 51 ਕਰੋੜ 69 ਲੱਖ 65 ਹਜਾਰ 350 ਰੁਪਏ
3.ਡਿਸਟੈਂਸ ਐਜੂਕੇਸਨ-16 ਕਰੋੜ 8 ਲੱਖ 26 ਹਜਾਰ 280 ਰੁਪਏ
4.ਲਾਇਬਰੇਰੀ ਤੇ - 8 ਕਰੋੜ 49 ਲੱਖ 07 ਹਜਾਰ 850 ਰੁਪਏ
5.ਫੁਟਕਲ ਵਿਭਾਗ - 95 ਕਰੋੜ 44 ਲੱਖ 45 ਹਜਾਰ 70 ਰੁਪਏ
6.ਸਿਖਿਆ ਦੇ ਸੁਧਾਰ ਤੇ -5 ਕਰੋੜ 46 ਲੱਖ 53 ਹਜਾਰ 620 ਰੁਪਏ
7.ਕੰਸਟੀਚਿਊਟ ਕਾਲਜਾਂ ਤੇ 13 ਕਰੋੜ,89 ਲੱਖ, 56 ਹਜਾਰ 110 ਰੁਪਏ
8.ਪੰਜਾਬੀ ਭਾਸਾ ਦੇ ਵਿਕਾਸ ਤੇ -8 ਕਰੋੜ 90 ਲੱਖ ਰੁਪਏ
9.ਪੈਨਸਨ ਸਕੀਮ ਤੇ - 50 ਕਰੋੜ ਰੁਪਏ
10.ਖੋਜ ਸਕੀਮਾਂ ਤੇ -7 ਕਰੋੜ 83 ਲੱਖ 10 ਹਜਾਰ ਰੁਪਏ
11.ਉਸਾਰੀ ਬਜਟ ਤੇ - 21 ਕਰੋੜ 61 ਲੱਖ 64 ਹਜਾਰ 391 ਰੁਪਏ
ਕੁੱਲ ਜੋੜ ; 582 ਕਰੋੜ 6 ਲੱਖ 92 ਹਜਾਰ 391 ਰੁਪਏ

ਕਿੰਨੇ ਕਿੰਨੇ ਪ੍ਰਤੀਸਤ ਰਹੇਗਾ ਬਜਟ

ਪੰਜਾਬੀ ਯੂਨੀਵਰਸਿਟੀ ਇਸ ਸਾਲ ਆਮ ਪ੍ਰਬੰਧ ਤੇ 11.89 ਫੀਸਦੀ , ਯੂਨੀਵਰਸਿਟੀ ਅਧਿਆਪਨ ਤੇ 35.13, ਫੁਟਕਲ ਵਿਭਾਗਾਂ ਤੇ 24.99,  ਖੋਜ ਸਕੀਮਾਂ ਤੇ 1.35, ਉਸਾਰੀ ਬਜਟ ਤੇ 3.71ਰੁਪਏ ਖਰਚੇਗੀ । ਜਦੋ ਕਿ ਖਾਲੀ ਅਸਾਮੀਆ ਲਈ 22.93 ਪ੍ਰਤੀਸਤ ਬਜਟ ਰੱਖਿਆ ਗਿਆ ਹੈ ਜੋ ਕਿ ਯੂਨੀਵਰਸਿਟੀ ਦੇ ਘਾਟੇ ਦਾ ਮੁੱਖ ਕਾਰਨ ਹੈ ।

No comments:

Post a Comment