Friday, December 21, 2018

ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਨਸ਼ਰ ਕਰਨ ਲਈ ਰਾਜਨਾਥ ਸਿੰਘ ਨੂੰ ਮਿਲੇ ਗਾਂਧੀ

1986 ’ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਰੋਸ ’ਤੇ ਨਕੋਦਰ ਵਿਖੇ ਬੈਠੇ ਚਾਰ ਸਿੰਘ ਕੀਤੇ ਗਏ ਸਨ ਸ਼ਹੀਦ
ਗੁਰਨਾਮ ਸਿੰਘ ਅਕੀਦਾ
ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੋਂ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਨਸ਼ਰ ਕਰਨ ਦੀ ਮੰਗ ਕੀਤੀ ਹੈ, ਡਾ. ਗਾਂਧੀ ਨੇ ਰਾਜਨਾਥ ਸਿੰਘ  ਨੂੰ ਚਿੱਠੀ ਲਿਖਦਿਆਂ ਕਿਹਾ ਹੈ ਕਿ 1986 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿਚ ਰੋਸ ਕਰ ਰਹੀਆਂ ਸੰਗਤਾਂ ’ਤੇ ਗੋਲੀਆਂ ਚਲਾ ਕੇ ਚਾਰ ਨਿਰਦੋਸ਼ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਜਿਸ ਦੀ ਜਾਂਚ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੇ ਹਵਾਲੇ ਕੀਤੀ ਗਈ ਸੀ ਪਰ 32 ਸਾਲ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਇਹ ਰਿਪੋਰਟ ਨਸ਼ਰ ਨਹੀਂ ਕੀਤੀ ਗਈ।
        ਇੱਥੋਂ ਪ੍ਰੈੱਸ ਬਿਆਨ ਜਾਰੀ ਕਰਦਿਆਂ ਡਾ.ਗਾਂਧੀ ਨੇ ਕਿਹਾ ਹੈ ਕਿ ਪਿਛਲੇ ਦੋ ਹਫ਼ਤੇ ਤੋਂ ਲੋਕ ਸਭਾ ਦੀ ਕਾਰਵਾਈ ਲਗਾਤਾਰ ਠੱਪ ਹੋਣ ਅਤੇ ਸਦਨ ਅੰਦਰ ਇਹ ਮੁੱਦਾ ਨਾਂ ਉਠਾਏ ਜਾਣ ਕਾਰਨ, ਉਨ੍ਹਾਂ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ, ਉਨ੍ਹਾਂ ਬਿਆਨ ਵਿਚ ਦੱਸਿਆ ਕਿ ਫਰਵਰੀ 1986 ਵਿਚ ਨਕੋਦਰ ਵਿਖੇ  ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਰੋਸ ਪ੍ਰਗਟ ਕਰ ਰਹੇ ਸ਼ਰਧਾਲੂਆਂ ਉੱਤੇ ਪੁਲਿਸ ਫਾਇਰਿੰਗ ਨਾਲ ਸ਼ਹੀਦ ਹੋਏ ਚਾਰ  ਨਿਰਦੋਸ਼ ਸ਼ਰਧਾਲੂਆਂ ਦੀ ਘਟਨਾ ਦੀ ਪੜਤਾਲ ਲਈ ਬਣੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਅਜੇ ਤੱਕ ਨਸ਼ਰ ਨਾ ਕਰਨ ਅਤੇ ਦੋਸ਼ੀਆਂ ਨੂੰ ਜ਼ੁਲਮ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਸਜਾਵਾਂ ਨਾ ਦੇਣ ਵਿਰੁੱਧ, ਪੰਜਾਬ ਸਰਕਾਰ ਦੀ ਮੁਜਰਮਾਨਾ ਉਦਾਸੀਨਤਾ ਤੇ ਪਹੁੰਚ ਦੇ ਖ਼ਿਲਾਫ਼, ਇਨਸਾਫ਼ ਦੀ ਮੰਗ ਕਰਦੇ ਹੋਏ, ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਇਸ ਸਬੰਧ ਵਿਚ ਬਣੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਫ਼ੌਰੀ ਤੌਰ ਤੇ ਜਨਤਕ ਕਰਨ ਅਤੇ  ਨਿਰਦੋਸ਼ ਨੌਜਵਾਨਾਂ ਦੇ ਕਾਤਿਲ- ਪੁਲਿਸ ਮੁਲਾਜ਼ਮਾਂ, ਅਫ਼ਸਰਾਂ ਤੇ ਜ਼ਿੰਮੇਵਾਰ ਅਫ਼ਸਰਸ਼ਾਹੀ  ਨੂੰ ਸਜਾਵਾਂ ਦੇਣ ਲਈ ਪੰਜਾਬ ਸਰਕਾਰ ਨੂੰ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕਰਨ ਦੀ ਬੇਨਤੀ ਕੀਤੀ। ਡਾ. ਗਾਂਧੀ ਨੇ ਇੱਥੇ ਦੱਸਿਆ ਕਿ ਸ੍ਰੀ ਰਾਜਨਾਥ ਸਿੰਘ ਨੇ ਤੁਰੰਤ ਆਪਣੇ ਸੈਕਟਰੀ ਨੂੰ ਬੁਲਾ ਕੇ ਪੰਜਾਬ ਸਰਕਾਰ ਦੀ ਇਸ ਗੈਰ-ਸੰਜੀਦਗੀ ਨੂੰ ਲੈ ਕੇ, ਤੁਰੰਤ ਕਾਰਵਾਈ ਕਰਨ ਲਈ ਪੰਜਾਬ ਸਰਕਾਰ ਨੂੰ ਚਿੱਠੀ ਲਿਖਣ ਲਈ ਕਿਹਾ ਅਤੇ ਰਿਪੋਰਟ ਭੇਜਣ ਲਈ ਹੁਕਮ ਦਿੱਤੇ। ਡਾ. ਗਾਂਧੀ ਨੇ ਕਿਹਾ ਕਿ 32 ਸਾਲ ਬੀਤ ਜਾਣ ਤੋਂ ਬਾਅਦ ਵੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਨਸ਼ਰ ਨਾ ਹੋਣ ਤੇ ਪੰਜਾਬ ਦੀਆਂ ਸਰਕਾਰਾਂ ਦੀ ਨੀਅਤ ਦਾ ਪੰਜਾਬੀਆਂ ਪ੍ਰਤੀ ਪਹੁੰਚ ਦਾ ਪਤਾ ਲੱਗਦਾ ਹੈ। ਉਨ੍ਹਾਂ ਰਾਜਨਾਥ ਸਿੰਘ ਦਾ ਤੁਰੰਤ ਕਾਰਵਾਈ ਕਰਨ ਤੇ ਧੰਨਵਾਦ ਵੀ ਕੀਤਾ।
ਗਾਂਧੀ ਫ਼ੋਟੋ : ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੂੰ ਚਿੱਠੀ ਦਿੰਦੇ ਹੋਏ ਡਾ. ਗਾਂਧੀ। ਫ਼ੋਟੋ ਅਕੀਦਾ


Wednesday, August 08, 2018

ਇਨਸਾਨੀ ਹੱਡੀਆਂ ਨੂੰ ਖੋਰ ਦੇਣ ਵਾਲਾ ਖ਼ਤਰਨਾਕ ਤੱਕ ‘ਫਲਿਓਰਾਇਡ’ ਪੰਜਾਬ ਦੇ ਪਾਣੀਆਂ ’ਚ ਆਇਆ

ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਬਲਾਕ ਘਨੌਰ, ਰਾਜਪੁਰਾ ਤੇ ਪਟਿਆਲਾ ਵਿਚ ਸਥਿਤੀ ਨਾਜ਼ੁਕ
ਪੰਜਾਬ ਦੇ 285 ਪਿੰਡਾਂ ਦੀ ਰਿਪੋਰਟ ਹੋਇਆ ਖ਼ੁਲਾਸਾ
ਗੁਰਨਾਮ ਸਿੰਘ ਅਕੀਦਾ
ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਧਰਤੀ ਹੇਠਲੇ ਪਾਣੀ ‘ਚ ਜਨ ਜੀਵਨ ਲਈ ਅੰਤਾਂ ਦਾ ਖ਼ਤਰਨਾਕ ਤੱਕ ‘ਫਲਿਓਰਾਇਡ’ ਵੱਡੀ ਮਾਤਰਾ ਵਿਚ ਆ ਗਿਆ ਹੈ। ਜਿਸ ਕਰਕੇ ਆਉਣ ਵਾਲੇ ਸਮੇਂ ‘ਚ ਪੰਜਾਬ ਦੇ ਲੋਕ ਹੱਡੀਆਂ ਅਤੇ ਦੰਦਾਂ ਦੀਆਂ ਖ਼ਤਰਨਾਕ ਬਿਮਾਰੀਆਂ ਦੀ ਗ੍ਰਿਫ਼ਤ ਵਿਚ ਆਉਣਗੇ। ਇਹ ਖ਼ਤਰਨਾਕ ਅੰਕੜਾ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਰੰਡਮਲੀ ਕਰਾਈ ਗਈ ਜਾਂਚ ਤੋਂ ਸਾਹਮਣੇ ਆਇਆ ਹੈ।   
    ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਟੀਡਬਲਿਊਈਆਰ ਯੂਨਿਟ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ‘ਫਲਿਓਰਾਇਡ’ ਸਵਿਕਾਰਯੋਗ 1.0 ਅਤੇ ਜਾਇਜ਼ 1.5 ਹੋਣਾ ਚਾਹੀਦਾ ਹੈ ਪਰ ਜੋ ਪੰਜਾਬ ਦੇ 285 ਪਿੰਡਾਂ ਦੀ ਰਿਪੋਰਟ ਵਿਚ ਦਰਸਾਇਆ ਗਿਆ ਹੈ ਉਨ੍ਹਾਂ ‘ਚ ਕੋਈ ਵੀ ਪਿੰਡ ਅਜਿਹਾ ਨਹੀਂ ਜਿੱਥੇ ਕਿ ‘ਫਲਿਓਰਾਇਡ’ 1.5 ਤੋਂ ਘੱਟ ਆਇਆ ਹੋਵੇ ਸਗੋਂ ਕਈ ਪਿੰਡਾਂ ਵਿਚ ਤਾਂ ਸਥਿਤੀ ਬਹੁਤ ਖ਼ਤਰਨਾਕ ਮੋੜ ’ਤੇ ਪੁੱਜੀ ਹੋਈ ਹੈ। ਜਿਵੇਂ ਕਿ ਅੰਮ੍ਰਿਤਸਰ ਦੇ ਬਲਾਕ ਤਰਸਿੱਕਾ ਦੇ ਪਿੰਡ ਕਲਰਬਾਲਾ ਪਾਈ ‘ਚ 4.77‘ਫਲਿਓਰਾਇਡ’ ਆਇਆ ਹੈ ਇਸੇ ਤਰ੍ਹਾਂ ਬਰਨਾਲਾ ਦੇ ਪਿੰਡ ਕਾਲੇਕੇ ਜਨਰਲ ਅਤੇ ਐਸਸੀ ਬਸਤੀ ‘ਚ 2.11,  ਬਠਿੰਡਾ ਦੇ ਬਲਾਕ ਰਾਮਪੁਰਾ ਦੇ ਪਿੰਡ ਭੂੰਦੜ ‘ਚ 2.26, ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਬਲਾਕ ਖੇੜਾ ਦੇ ਪਿੰਡ ਹਰਨਾ ‘ਚ 2.4, ਪਤਾਰਸੀ ਖੁਰਦ ‘ਚ 2.62, ਸਲੇਮਪੁਰ ਤੇ ਸਿਧਰਾਂ ‘ਚ 2.22, ਟਿੰਬਰਪੁਰ ‘ਚ 2.64 ‘ਫਲਿਓਰਾਇਡ’ ਆਇਆ ਹੈ। ਫਾਜਲਿਕਾ ਦੇ ਬਲਾਕ ਫਾਜਲਿਕਾ ਦੇ ਪਿੰਡ ਘੜੂਮੀ ‘ਚ 2.72, ਮਾਨਸਾ ਦੇ ਬਲਾਕ ਸਰਦੂਲਗੜ੍ਹ ਦੇ ਪਿੰਡ ਫੂਸ ਮੰਡੀ ਤੇ ਸਾਧੂਵਾਲਾ ‘ਚ 2.52, ਪਠਾਨਕੋਟ ਦੇ ਬਲਾਕ ਨਰੋਟ ਜੈਮਲ ਸਿੰਘ ਦੇ ਪਿੰਡ ਗਾਂਡੇਪਿੰਡੀ ਤੇ ਖੋਖਰ ਕੋਟਲੀ ‘ਚ 3.6, ਪਟਿਆਲਾ ਦੇ ਬਲਾਕ ਭੁਨਰਹੇੜੀ ਦੇ ਪਿੰਡ ਅਬਦੁਲਪੁਰ ‘ਚ 2.18, ਪਰੌੜ ਤੇ ਉਪਲੀ ‘ਚ 2.01, ਬਲਾਕ ਘਨੌਰ ਤੇ ਪਿੰਡ ਬਲੋਪੁਰ ‘ਚ 2.14, ਬੀਬੀਪੁਰ ‘ਚ 2.48, ਚਲਹੇੜੀ ‘ਚ 3.54, ਚਤਰਨਗਰ ‘ਚ 5.2, ਫਰੀਦਪੁਰ ਜੱਟਾਂ ‘ਚ 2.36, ਗੰਡਿਆਂ ‘ਚ 8.3, ਘੱਗਰ ਸਰਾਏ ‘ਚ 8.5, ਘੁੰਗਰਾਂ ‘ਚ 5.8, ਹਸਨਪੁਰ ਜੱਟਾਂ ‘ਚ 3.9, ਕਾਮੀ ਕਲਾਂ ‘ਚ 2.92, ਖੈਰਪੁਰ ਸ਼ੇਖ਼ਾਂ ‘ਚ 4.0, ਖ਼ਾਨਪੁਰ ਗੰਡਿਆਂ ‘ਚ 3.4, ਖੇੜੀ ਮੰਡਲਾਂ ‘ਚ 2.5, ਕੁੱਥਾਖੇੜੀ ‘ਚ 3.5, ਲੋਚਮਾਂ ‘ਚ 5.85, ਮਦਨਪੁਰ ‘ਚ 2.82, ਮੱਗਰ ‘ਚ 5.7, ਨਰੜੂ ‘ਚ 3.0, ਨੱਥੂਮਾਜਰਾ ‘ਚ 2.18, ਪਹਾੜੀਪੁਰ ‘ਚ 3.56, ਪੰਡਤਾਂ ਖੇੜੀ ‘ਚ 2.5, ਪਿੱਪਲ ਮੰਘੌਲੀ ‘ਚ 2.2, ਸਾਹਲ ‘ਚ 5.85, ਸਲੇਮਪੁਰ ਸ਼ੇਖ਼ਾਂ ‘ਚ 8.7, ਸਨੌਲੀਆਂ ‘ਚ 2.72, ਸ਼ਾਹਪੁਰ ਅਰਾਈਆਂ ‘ਚ 5.8, ਸੇਖੁਪੁਰ ‘ਚ 5.5, ਸੂਹਰੋਂ ‘ਚ 2.4, ਤੇਪਲਾ ‘ਚ 2.16, ਉਲਾਣਾ ‘ਚ 2.4, ਬਲਾਕ ਪਟਿਆਲਾ ਦੇ ਚਮਾਰਹੇੜੀ ‘ਚ 2.03, ਦੌਲਤਪੁਰ ਫ਼ਕੀਰਾਂ ‘ਚ 2.1, ਮਹਿਮੂਦਪੁਰ ਆੜੀਆਂ ‘ਚ 2.63, ਮਿਰਜ਼ਾਪੁਰ ‘ਚ 2.1, ਰੀਠਖੇੜੀ ‘ਚ 2.09, ਸੈਫਦੀਪੁਰ ‘ਚ 2.63, ਬਲਾਕ ਰਾਜਪੁਰਾ ਦੇ ਪਿੰਡ ਅਕਬਰਪੁਰ ‘ਚ 2.28, ਭੱਪਲ ‘ਚ 2.59, ਭਟੇੜੀ ‘ਚ 2.28, ਚੱਕ ਕਲਾਂ ‘ਚ 2.18, ਚੰਦੂਆਂ ਖੁਰਦ ‘ਚ 2.38, ਢਕਾਨਸੂ ਕਲਾਂ ਤੇ ਖੁਰਦ ‘ਚ 3.52, ਫਰੀਦਪੁਰ ‘ਚ 3.02, ਫਰੀਦਪੁਰ ਗੁੱਜਰਾਂ ‘ਚ 2.28, ਇਸਲਾਮਪੁਰ ‘ਚ 2.58, ਖੈਰਪੁਰ ਜੱਟਾਂ ‘ਚ 5.35, ਖਰਾਜਪੁਰ ‘ਚ 3.24, ਮੰਗਪੁਰ ‘ਚ 2.56, ਮਹਿਮਾ ‘ਚ 5.35, ਨਲਾਸਕਲਾਂ ‘ਚ 2.9, ਨੀਲਪੁਰ ‘ਚ 2.1, ਪੱਬਰੀ ‘ਚ 2.24, ਪਰਾਓ ਉਗਾਣਾ ਵਿਚ 2.38, ਪਹਿਰਕਲਾਂ ਤੇ ਖੁਰਦ ਵਿਚ 2.74, ਰਾਮਨਗਰ ਸੌਂਟੀ ਵਿਚ 2.38, ਰੰਗੀਆਂ ਵਿਚ 2.9, ਸਰਾਏਬੰਜਾਰਾ ਵਿਚ 2.18, ਸ਼ਾਮਦੂ ਵਿਚ 3.28, ਸੁਰਜਗੜ੍ਹ, ਸੁਰਾਲ ਕਲਾਂ ਤੇ ਖੁਰਦ ਵਿਚ 2.7, ਉਗਾਣਾ, ਉਕਸੀ ਜੱਟਾ ਤੇ ਕੰਵਰਪੁਰ 2.38, ਬਲਾਕ ਸਨੌਰ ਤੇ ਮੇਹਰਗੜ੍ਹ ਬੱਤਾ ਅਤੇ ਬੱਤੀ ਵਿਚ 2.08, ਜ਼ਿਲ੍ਹਾ ਸੰਗਰੂਰ ਦੇ ਬਲਾਕ ਅਡਾਨਾ ਦੇ ਪਿੰਡ ਘਨੌਟਾ, ਘਮੌੜ ਘਾਟ, ਰਾਗਗੜ੍ਹ ਗੁੱਜਰਾਂ ਅਤੇ ਰਾਮਪੁਰ ਗੁੱਜਰਾਂ ਵਿਚ 4.09, ਬਲਾਕ ਭਵਾਨੀਗੜ੍ਹ ਦੇ ਪਿੰਡ ਭਾਰੋ ਅਤੇ ਡੇਹਲੇਵਾਲ ਵਿਚ 2.56, ਬਲਾਕ ਲਹਿਰਾਗਾਗਾ ਦੇ ਪਿੰਡ ਢੀਂਡਸਾ ਵਿਚ 2.6, ਲੇਹਲ ਖੁਰਦ ਵਿਚ 3.96, ਭਾਈ ਕੇ ਪਸੌਰ ਵਿਚ 2.7, ਬਲਾਕ ਮਲੇਰਕੋਟਲਾ-1 ਦੇ ਪਿੰਡ ਖ਼ਾਨਪੁਰ ’ਚ 3.11, ਬਲਾਕ ਸੁਨਾਮ ਦੇ ਪਿੰਡ ਘਨੌਰ ਰਾਜਪੂਤਾਂ ’ਚ 2.05, ਖਾਨਗੜ੍ਹ‘ ਵਿਚ 2.4, ਖੇਤਲਾ ਅਤੇ ਬਸ ਸਟੈਂਡ ਬਸਤੀ ਖੇਤਲਾ ’ਚ 2.34, ਸੰਤਪੁਰਾ ‘ਚ 2.05, ਸੇਹਰੋਂ, ਸੇਹਰੋਂ ਮਾਡਲ ਟਾਊਨ-ਇਕ ਤੇ ਦੋ ’ਚ 2.58, ਸਿਹਾਲ ‘ਚ 2.22, ਜ਼ਿਲ੍ਹਾ ਮੋਹਾਲੀ ਦੇ ਬਲਾਕ ਡੇਰਾਬਸੀ ਦੇ ਪਿੰਡ ਖਜੂਰਮੰਡੀ ‘ਚ 2.52, ਸਗੌਂਧ ਅਤੇ ਸਗੌਥਾ ‘ਚ 3.01, ਬਲਾਕ ਖਰੜ ਦੇ ਪਿੰਡ ਪਾਤੜਾਂ ‘ਚ 2.35, ਜ਼ਿਲ੍ਹਾ ਤਰਨਤਾਰਨ ਦੇ ਬਲਾਕ ਪੱਟੀ ਦੇ ਪਿੰਡ ਤੱਖੜਪੁਰਾ ਅਤੇ ਤੱਖੜਪੁਰਾ ਦੀ ਅਬਾਦੀ ਹਰੀਜਨ ’ਚ 4.5, ਬਲਾਕ ਵਲਟੋਹਾ ਦੇ ਪਿੰਡ ਅਮੀਰ ਕੇ ਅਤੇ ਚੀਮਾ ਖੁਰਦ ‘ਚ 2.64 ‘ਫਲਿਓਰਾਇਡ’ ਦੀ ਮਾਤਰਾ ਆਈ ਹੈ। ਅਧਿਕਾਰੀ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਸਿਰਫ਼ ਏਨਾ ਕਹਿ ਰਹੇ ਹਨ ਕਿ ਪਿੰਡਾਂ ਵਿਚ ਸਰਕਾਰ ਵੱਲੋਂ ਆਰਓ ਲਗਾ ਕੇ ਕਾਫ਼ੀ ਏਰੀਆ ਠੀਕ ਕਰ ਦਿੱਤਾ ਹੈ।
ਰਾਜਿੰਦਰਾ ਹਸਪਤਾਲ ਹੱਡੀਆਂ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਡਾ. ਮਨਜੀਤ ਸਿੰਘ ਦੱਸਿਆ ਕਿ ‘ਫਲੋਰਸਿਸ’ ਨਾਲ ਇਨਸਾਨ ਦੀ ਰੀੜ੍ਹ ਦੀ ਹੱਡੀ ਤੇ ਅਸਰ ਕਰਦਾ ਹੈ, ਪਿੱਠ, ਲੱਤਾਂ, ਹੱਡੀਆਂ ਆਦਿ ਵਿਚ ਦਰਦ ਰਹਿਣ ਲੱਗ ਜਾਂਦਾ ਹੈ, ਥਾਇਰਾਇਡ ਤੇ ਅਸਰ ਹੁੰਦਾ ਹੈ, ਹੌਲੀ ਹੌਲੀ ਲੱਤਾਂ ਖੜ ਜਾਂਦੀਆਂ ਹਨ, ਤੇ ਪੈਰਾਲਾਈਜ਼ ਵੀ ਹੋ ਜਾਂਦਾ ਹੈ, ਦੰਦਾ ਕਮਜ਼ੋਰ ਹੋਣ ਦੇ ਨਾਲ ਨਾਲ ਪੀਲੇ ਪੈ ਜਾਂਦੇ ਹਨ, ਆਖ਼ਰੀ ਸਟੇਜ ਤੇ ਜਾਂਦਾ ਜਾਂਦਾ ਮਰੀਜ਼ ਤੜਪ ਤੜਪ ਕੇ ਜਾਨ ਦਿੰਦਾ ਹੈ।

Sunday, July 29, 2018

ਇੱਕ ਲੱਖ ਸੱਠ ਹਜਾਰ ਕਰੋੜ ਰੁਪਯਾ ਪੰਜਾਬ ਦਾ ਵਿਦੇਸ਼ ਚਲਾ ਗਿਆ

ਪੰਜਾਬ ਦੇ ਲੁੱਟੇ ਜਾ ਰਹੇ ਧਨ ਨੂੰ ਕੌਣ ਬਚਾਵੇ?
ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ਵਿਚ ਵਿਦੇਸ਼ਾਂ ਵਿਚ ਜਾ ਰਹੇ ਹਨ।  ਪਿਛਲੇ ਸਾਲ ਦੌਰਾਨ ਨੌਜਵਾਨਾਂ ਦੇ ਪਰਵਾਸ ਬਾਰੇ ਮੌਜੂਦ ਅੰਦਾਜ਼ਿਆਂ ਮੁਤਾਬਿਕ 1 ਲੱਖ ਨੌਜਵਾਨ/ਵਿਦਿਆਰਥੀ ਵਿਦੇਸ਼ਾਂ ਵਿਚ ਵਿਦਿਆਰਥੀ ਵੀਜ਼ਿਆਂ ਉੱਤੇ ਗਿਆ ਹੈ। ਪ੍ਰਤਿ ਵਿਦਿਆਰਥੀ ਪਹਿਲੀ ਵਾਰ ਔਸਤਨ 16 ਲੱਖ ਰੁਪਏ ਵੀ ਉਨ੍ਰਾਂ ਨਾਲ ਵਿਦੇਸ਼ਾਂ ਵਿਚ ਚਲੇ ਜਾਂਦੇ ਹਨ। ਇਸ ਦਾ ਮਤਲਬ ਇੱਕ ਸਾਲ ਵਿਚ ਹੀ ਪੰਜਾਬ ਦਾ 160 ਹਜ਼ਾਰ ਕਰੋੜ ਰੁਪਿਆ ਇਨ੍ਹਾਂ ਰਾਹੀਂ ਬਾਹਰ ਚਲਾ ਗਿਆ। ਇਸ ਤੋਂ ਪਿਛਲੇ ਸਾਲ ਦਾ ਅਨੁਮਾਨ 70 ਹਜ਼ਾਰ ਕਰੋੜ ਰੁਪਿਆ ਸੀ। ਇਸ ਤੋਂ ਇਲਾਵਾ ਹਰ ਸਾਲ ਪ੍ਰਤਿ ਵਿਦਿਆਰਥੀ ਹੋਰ ਵੀ ਲੱਖਾਂ ਰੁਪਏ ਬਾਹਰ ਜਾਂਦੇ ਹਨ। ਇਸ ਨਾਲ ਪੰਜਾਬ ਦੀ ਬੌਧਿਕਤਾ, ਕਿਰਤ ਸ਼ਕਤੀ ਅਤੇ ਸਰਮਾਏ ਦਾ ਵੱਡੀ ਪੱਧਰ 'ਤੇ ਵਿਦੇਸ਼ਾਂ ਨੂੰ ਨਿਕਾਸ ਹੋ ਰਿਹਾ ਹੈ।  ਇਸ ਨਾਲ ਪੰਜਾਬ ਦੇ ਹੋਰ ਬਹੁਤ ਸਾਰੇ ਛੋਟੇ ਵੱਡੇ ਕਾਰੋਬਾਰ ਵੀ ਪ੍ਰਭਾਵਿਤ ਹੋ ਰਹੇ ਹਨ।

ਅਸੀਂ ਇਸ ਵਰਤਾਰੇ ਬਾਰੇ ਅਕਸਰ ਫ਼ਿਕਰ ਕਰਦੇ ਹਾਂ ਪਰ ਇਹ ਸਮਝਣ ਦੀ ਕੋਸ਼ਿਸ਼ ਘੱਟ ਕਰਦੇ ਹਾਂ ਕਿ ਅਜਿਹਾ ਕਿਉਂ ਹੋ ਰਿਹਾ ਹੈ। ਇਸ ਦਾ ਸਿੱਧਾ ਕਾਰਣ ਹੈ ਕਿ ਪੰਜਾਬ ਸਰਕਾਰ ਦੀਆ ਨੀਤੀਆਂ ਨੇ ਪੰਜਾਬ ਵਿਚ 'ਵਧੀਆ ਰੁਜਗਾਰ' ਦੇ ਮੌਕੇ ਲੱਗਭਗ ਖ਼ਤਮ ਕਰ ਦਿੱਤੇ ਗਏ ਹਨ। ਪੰਜਾਬ ਦਾ ਨੌਜਵਾਨ ਪੜ੍ਹ ਲਿਖ ਕੇ ਚੰਗੀ ਉਜਰਤ ਵਾਲੇ ਰੁਜਗਾਰ ਦੇ ਸੁਪਨੇ ਦੇਖਦਾ ਹੈ। ਇਸ ਸਮੇਂ ਪੰਜਾਬ ਦੀਆਂ ਸਾਰੀਆਂ ਸਰਕਾਰੀ/ਅਰਧ ਸਰਕਾਰੀ ਨੌਕਰੀਆਂ ਵਿਚ ਬੰਦੇ ਨੂੰ ਮੂਲ ਤਨਖ਼ਾਹ 'ਤੇ (ਪਹਿਲੇ ਤਿੰਨ ਸਾਲਾਂ ਲਈ ਬਿਨਾ ਕਿਸੇ ਵਾਧੇ ਤੋਂ) ਰੱਖਿਆ ਜਾਂਦਾ ਹੈ। ਇਸ ਦਾ ਮਤਲਬ ਪੰਜਾਬ ਵਿਚ ਡਾਕਟਰ/ਇੰਜਨੀਅਰ/ ਪੁਲਿਸ ਅਫ਼ਸਰ/ਅਸਿਸਟੈਂਟ ਪ੍ਰੋਫ਼ੈਸਰ ਅਤੇ ਹੋਰ ਸਾਰੀਆਂ ਪਹਿਲੇ ਦਰਜੇ ਦੀਆਂ ਅਸਾਮੀਆਂ ਉੱਤੇ 15600/ਰੁਪਏ (ਇਸ ਵਿਚੋਂ 1560/-ਰੁਪਏ ਜੀਪੀਐਫ਼. ਦੇ ਕੱਟੇ ਜਾਂਦੇ ਹਨ, ਮਤਲਬ ਅਸਲ ਤਨਖ਼ਾਹ 14540/- ਹੀ ਹੈ।) ਮਹੀਨਾਵਾਰ ਤਨਖ਼ਤਹ ਦਿੱਤੀ ਜਾਂਦੀ ਹੈ। ਕੀ ਵੱਡੀਆਂ ਵੱਡੀਆਂ ਡਿਗਰੀਆਂ ਕਰਨ, ਮੁਕਾਬਲੇ ਦੇ ਇਮਤਿਹਾਨ ਪਾਸ ਕਰਨ ਅਤੇ ਕੋਰਸਾਂ ਉੱਤੇ ਲੱਖਾਂ ਰੁਪਏ ਖ਼ਰਚ ਕਰਨ ਉਪਰੰਤ ਸਾਡੇ ਮਿਹਨਤੀ ਅਤੇ ਪੜ੍ਹੇ ਲਿਖੇ ਨੌਜਵਾਨ ਇਹੀ ਹੱਕ ਰੱਖਦੇ ਹਨ? ਇਹ ਵੀ ਜਾਣ ਲਿਆ ਜਾਵੇ ਕਿ ਤਨਖ਼ਾਹ ਦਾ ਇਹ ਸਿਸਟਮ ਪੰਜਾਬ ਤੋਂ ਬਾਹਰ ਕਿਸੇ ਵੀ ਸੂਬੇ ਵਿਚ ਨਹੀਂ ਹੈ। ਬਾਕੀ ਸਭ ਰਾਜਾਂ ਵਿਚ ਇਨ੍ਹਾਂ ਨੌਕਰੀਆਂ ਉੱਤੇ ਮੁੱਢ ਵਿਚ ਹੀ 50 ਤੋਂ 60 ਹਜ਼ਾਰ ਮਹੀਨਾਵਾਰ ਤਨਖ਼ਾਹ ਦਿੱਤੀ ਜਾਂਦੀ ਹੈ। ਇਸ ਹਾਲਤ ਵਿਚ ਪੰਜਾਬ ਦਾ ਨੌਜਵਾਨ ਕਿੱਥੇ ਜਾਵੇ? ਇਸ ਸਭ ਦੇ ਚੱਲਦਿਆਂ ਇਹ ਵੀ ਹੋਣਾ ਹੈ ਕਿ ਜਿਹੜੇ ਬਾਹਰ ਨਹੀਂ ਜਾ ਸਕਦੇ ਪਰ ਉਂਝ ਲਾਇਕ ਅਤੇ ਸਮਰੱਥ ਹਨ, ਉਹ ਭਾਰਤ ਦੇ ਹੋਰ ਸੂਬਿਆਂ ਵਿਚ ਜਾਣ ਲਈ ਮਜਬੂਰ ਹੋਣ ਗੇ ਅਤੇ ਪੰਜਾਬ ਦਾ ਬੌਧਿਕ ਅਤੇ ਵਿੱਤੀ ਦਿਵਾਲਾ ਨਿੱਕਲ ਜਾਵੇਗਾ।

ਇਹ ਪੰਜਾਬ ਦੇ ਲੋਕਾਂ ਨਾਲ ਸਰਾਸਰ ਧੋਖਾ ਹੈ। ਇਹ ਪੰਜਾਬ ਨੂੰ ਬਰਬਾਦ ਕਰਨ ਅਤੇ ਦਰ ਦਰ ਦਾ ਭਿਖਾਰੀ ਬਣਾਉਣ ਦੀ ਸਾਜਿਸ਼ ਹੈ।  ਇਹ ਸਬੂਤ ਹੈ ਇਸ ਗੱਲ ਦਾ ਕਿ ਪੰਜਾਬ ਦੀ ਰਾਜਨੀਤੀ ਵਿਚ ਭਾਈਵਾਲ ਧਿਰਾਂ ਪੰਜਾਬ ਅਤੇ ਪੰਜਾਬੀਆਂ ਦੀਆਂ ਕੁੱਝ ਨਹੀਂ ਲੱਗਦੀਆ ਕਿਉਂਕਿ ਇਨ੍ਹਾਂ ਮਸਲਿਆਂ ਬਾਰੇ ਇਨ੍ਹਾਂ ਦੀ ਪਹੁੰਚ/ਨੀਤੀ ਵਿਚ ਏਕਤਾ ਹੈ।

ਇਸ ਰਾਹੀਂ ਪੰਜਾਬ ਵਿਚ ਨਿੱਜੀ (ਪ੍ਰਾਈਵੇਟ) ਕਾਲਜ/ਯੂਨੀਵਰਸਿਟੀਆਂ, ਹਸਪਤਾਲ, ਅਤੇ ਹੋਰ ਕੰਪਨੀਆਂ ਚਲਾ ਰਹੇ ਵਪਾਰੀਆਂ/ਧਨਾਡਾਂ ਨੂੰ ਕਰੋੜਾਂ ਰੁਪਏ ਦਾ ਮੁਨਾਫ਼ਾ ਦਿੱਤਾ ਜਾ ਰਿਹਾ ਹੈ। ਇਹ ਉਨ੍ਹਾਂ ਦੀ ਸਹੂਲਤ ਲਈ ਹੀ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਸਰਕਾਰੀ ਪ੍ਰਵਾਣਿਤ ਸਕੇਲਾਂ ਉੱਤੇ ਕਰਮਚਾਰੀ/ਅਧਿਕਾਰੀ ਨਾ ਰੱਖਣੇ ਪੈਣ। ਇਸ ਲਈ ਇਹ ਸਭ ਪੰਜਾਬ ਦੇ ਲੋਕਾਂ ਦੀ ਹੋਣੀ ਨੂੰ ਵੇਚ ਵੱਟ ਕੇ ਆਪਣੇ ਘਰ ਭਰਨ ਦੀ ਯੋਜਨਾਬੰਦੀ ਹੈ।

ਕੀ ਅਸੀਂ ਚਰਚਾ-ਕਚੀਰਾ ਕਰਕੇ, ਰੋ ਧੋ ਕੇ, ਇਵੇਂ ਹੀ ਹੱਥ 'ਤੇ ਹੱਥ ਧਰ ਕੇ ਬੈਠੈ ਰਹਾਂਗੇ ਕਿ ਕੋਈ ਅਜਿਹੀ ਲਹਿਰ ਖੜ੍ਹੀ ਕਰਨ ਦੀ ਚਾਰਾਜੋਈ ਕਰਾਂਗੇ ਕਿ ਪੰਜਾਬ ਦਾ ਨੌਜਵਾਨ ਪੰਜਾਬ ਵਿਚ ਹੀ ਮਾਣਮੱਤੀ ਅਤੇ ਭਰੀਪੂਰੀ ਜ਼ਿੰਦਗੀ ਜਿਉਂ ਸਕੇ ਅਤੇ ਪੰਜਾਬ ਨੂੰ ਹਰ ਪੱਖੋਂ ਕੰਗਾਲ ਹੋਣ ਤੋਂ ਬਚਾਇਆ ਜਾ ਸਕੇ?

ਸੰਵੇਦਨਸ਼ੀਲ ਅਤੇ ਵੱਡੇ ਸੁਪਨੇ ਦੇਖਣ ਵਾਲੇ ਪੰਜਾਬੀਓ! ਅਸੀਂ ਹੋਰ ਬਹੁਤ ਸਾਰੇ ਮਸਲਿਆਂ ਉੱਤੇ ਗਰਮੀ/ ਸਰਗਰਮੀ ਦਿਖਾਉਂਦੇ ਹਾਂ। ਕੀ ਅਸੀਂ ਪੰਜਾਬ ਅਤੇ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਲਈ ਕੋਈ ਪਹਿਲਕਦਮੀ ਨਹੀਂ ਕਰ ਸਕਦੇ?
Dr. Surjit Singh
Prof Punjabi University Patiala(93564-62593)

Tuesday, July 17, 2018

ਪੰਜਾਬ ਵਿਚ ਚੱਲ ਰਹੀ ਹੈ ਸੰਜੇ ਸਿੰਘ ਬਨਾਮ ਮਨੀਸ਼ ਸਿਸੋਦੀਆ ਜੰਗ

ਸੁਖਪਾਲ ਸਿੰਘ ਖਹਿਰਾ ਤੇ ਭਗਵੰਤ ਮਾਨ ਦੇ ਕਾਰਵਾਂ ਨੂੰ ਠੱਲ੍ਹਣ ਦੀ ਕਵਾਇਦ
ਗੁਰਨਾਮ ਸਿੰਘ ਅਕੀਦਾ
ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਵੱਲੋਂ ਕਾਰਨ ਦੱਸੋ ਨੋਟਿਸ ਤੋਂ ਬਗੈਰ ਹੀ ਪ‌ਟਿਆਲਾ ਦੇ ਦਿਹਾਤੀ ਪ੍ਰਧਾਨ ਐਡਵੋਕੇਟ ਗਿਆਨ ਸਿੰਘ ਮੁੰਗੋ ਦੀ ਪ੍ਰਧਾਨਗੀ ਖੋਹ ਲੈਣ ਤੋਂ ਬਾਅਦ ਸਮੂਹਿਕ ਤੌਰ ਤੇ ਦਿੱਤੇ ਅਸਤੀਫ਼ਿਆਂ ਤੋਂ ਚਰਚਾ ਸ਼ੁਰੂ ਹੋਈ ਹੈ ਕਿ ਪੰਜਾਬ ਵਿਚ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਵੱਲੋਂ ਤਿਆਰ ਕੀਤਾ ਸੰਗਠਨ ਭੰਗ ਕਰਨ ਦੀਆਂ ਤਿਆਰੀਆਂ ਹੋ ਗਈਆਂ ਹਨ। ਹੁਣ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਦੀ ਅਗਵਾਈ ਵਿਚ ਨਵਾਂ ਸੰਗਠਨ ਤਿਆਰ ਕਰਨ ਵਿਚ ਡਾ. ਬਲਬੀਰ ਸਿੰਘ ‌ਅਹਿਮ ਭੂਮਿਕਾ ਨਿਭਾ ਰਹੇ ਹਨ।
    ਜਾਣਕਾਰੀ ਅਨੁਸਾਰ ਸਮੂਹਿਕ ਤੌਰ ਤੇ ਦਿੱਤੇ ਅਸਤੀਫ਼ਿਆਂ ਵਿਚੋਂ ਜ਼ਿਆਦਾ ਤਰ ਆਗੂ ਮਾਲਵਾ ਖੇਤਰ ਨਾਲ ਸਬੰਧਿਤ ਹਨ। ਮਾਲਵਾ ਖੇਤਰ ਵਿਚੋਂ ਹੀ ਆਮ ਆਦਮੀ ਪਾਰਟੀ ਨੇ ਚਾਰ ਸੀਟਾਂ ਲੋਕ ਸਭਾ ਦੀਆਂ ਜਿੱਤੀਆਂ ਸਨ। ਮਾਲਵਾ ਵਿਚੋਂ ਹੀ ਏਨੀ ਵੱਡੀ ਵਿਰੋਧਤਾ ਪਾਰਟੀ ਵਿਚ ਹੋਣੀ ਪਾਰਟੀ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ। ਚਰਚਾ ਗਰਮ ਹੈ ਕਿ ਜੋ ਵੀ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਵੱਲੋਂ ਸੰਗਠਨ ਤਿਆਰ ਕੀਤਾ ਸੀ ਉਸ ਨੂੰ ਭੰਗ ਕਰਨ ਲਈ ਮਨੀਸ਼ ਸਿਸੋਦੀਆ ਵੱਲੋਂ ਸਖ਼ਤ ਫ਼ੈਸਲੇ ਲੈਣੇ ਪੈ ਸਕਦੇ ਹਨ। ਸੰਜੇ ਸਿੰਘ ਨੇ ਪੰਜਾਬ ਵਿਚ ਪਾਰਟੀ ਦੀ ਚੜ੍ਹਤ ਵੇਖ ਕੇ ਦੂਜੀਆਂ ਪਾਰਟੀਆਂ ਵਿਚੋਂ ਆਪ ਵੱਲ ਵਹੀਰਾਂ ਘੱਤ ਕੇ ਆਉਣ ਵਾਲੇ ਲੀਡਰਾਂ ਨੂੰ ਪਾਰਟੀ ਵਿਚ ਵਾੜਿਆ ਸੀ ਤੇ ਕਥਿਤ ਪਾਰਟੀ ਵਿਚ ਪੁਰਾਣੇ ਮਿਹਨਤੀ ਵਲੰਟੀਅਰਾਂ ਨੂੰ ਦਰ ਕਿਨਾਰ ਕਰਕੇ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਟਿਕਟਾਂ ਵੀ ਦਿੱਤੀਆਂ ਸਨ। ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਤੇ ਦੋਸ਼ ਵੀ ਲੱਗੇ ਸਨ ਕਿ ਉਸ ਨੇ ਕਥਿਤ ਲੈ ਦੇਕੇ ‌ਟਿਕਟਾਂ ਦੀ ਵੰਡ ਕੀਤੀ ਹੈ, ਇਸ ਕਰਕੇ ਪਾਰਟੀ ਵਿਚ ਸ਼ੁਰੂ ਤੋਂ ਹੀ ਮਿਹਨਤ ਕਰ ਰਹੇ ਵਲੰਟੀਅਰਾਂ ਵਿਚ ਵਿਆਪਕ ਪੱਧਰ ਤੇ ਰੋਸ ਵੀ ਆਇਆ ਸੀ ਕਈਆਂ ਨੇ ਪਾਰਟੀ ਵਿਰੋਧੀ ਕਾਰਵਾਈਆਂ ਨਹੀਂ ਕੀਤੀਆਂ ਪਰ ਉਹ ਪਾਰਟੀ ਵਿਚ ਕੰਮ ਕਰਨਾ ਬੰਦ ਕਰ ਗਏ ਸਨ। ਇਸ ਕਾਰਵਾਈ ਨੇ ਪੰਜਾਬ ਵਿਚ ਧੜੇਬੰਦੀ ਨੂੰ ਸਥਾਨ ਦਿੱਤਾ ਸੀ। ਭਗਵੰਤ ਮਾਨ ਤੇ ਸੁਖਪਾਲ ਸਿੰਘ ਖਹਿਰਾ ਵਿਚਕਾਰ ਵੀ ਅੰਦਰਗਤੀ ਤਲਖ਼ੀਆਂ ਚਲਦੀਆਂ ਰਹੀਆਂ ਸਨ ਜੋ ਨਗਰ ਨਿਗਮ ਚੋਣਾ ਵਿਚ ਸਾਹਮਣੇ ਵੀ ਆ ਗਿਆ ਸੀ। ਜਿਸ ਦਾ ਵੱਡਾ ਰੂਪ ਪਟਿਆਲਾ ਵਿਚ ਦੇਖਣ ਨੂੰ ਮਿਲਿਆ ਸੀ, ਜਿੱਥੇ ਸੰਜੇ ਸਿੰਘ ਧੜਾ ਭਗਵੰਤ ਮਾਨ ਨਾਲ ਤੇ ਸੁਖਪਾਲ ਸਿੰਘ ਧੜੇ ਨਾਲ ਡਾ. ਬਲਬੀਰ ਸਿੰਘ ਹੋਰੀਂ ਖੜੇ ਨਜ਼ਰ ਆਏ ਸਨ। ਪਰ ਜਦੋਂ ਤੋਂ ਮਨੀਸ਼ ਸਿਸੋਦੀਆ ਪੰਜਾਬ ਦੇ ਮਾਮਲਿਆਂ ਦੇ ਇੰਚਾਰਜ ਬਣੇ ਹਨ ਉਨ੍ਹਾਂ ਡਾ. ਬਲਬੀਰ ਸਿੰਘ ਨੂੰ ਪੰਜਾਬ ਦਾ ਸੰਗਠਨ ਬਣਾਉਣ ਲਈ ਸੂਬੇ ਦਾ ਸਹਿ ਪ੍ਰਧਾਨ ਬਣਾ ਦਿੱਤਾ। ਇਸ ਦੀ ਸੁਖਪਾਲ ਸਿੰਘ ਖਹਿਰਾ ਦੇ ਧੜੇ ਨੇ ਚੰਗਾ ਨਹੀਂ ਮਨਾਇਆ ਸਗੋਂ ਡਾ. ਬਲਬੀਰ ਸਿੰਘ ਦੀ ਸ੍ਰੀ ਖਹਿਰਾ ਨਾ ਤਖਲੀ ਵੀ ਦੇਖੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਡਾ. ਬਲਬੀਰ ਸਿੰਘ ਵੱਲੋਂ ਗਿਆਨ ਸਿੰਘ ਮੁੰਗੋ ਨੂੰ ਹਟਾਉਣ ਦੇ ਲਏ ਫ਼ੈਸਲੇ ਨੇ ਅੰਦਰੋ ਅੰਦਰੀ ਭਖ ਰਹੀ ਭੁੱਬਲ ਨੂੰ ਭਾਂਬੜ ਦਾ ਰੂਪ ਦੇ ਦਿੱਤਾ ਤੇ ਪੰਜਾਬ ਵਿਚ ਮਨੀਸ਼ ਸਿਸੋਦੀਆ ਖ਼ਿਲਾਫ਼ ਧੜੇ ਨੇ ਆਪਣਾ ਪ੍ਰਤੀਕਰਮ ਦੇ ਦਿੱਤਾ। ਹਾਲਾਂ ਕਿ ਦੇਖਣ ਵਿਚ ਇਹ ਵੀ ਆਇਆ ਹੈ ਕਿ ਅਸਤੀਫ਼ਾ ਦੇਣ ਵਾਲਿਆਂ ਵਿਚ ਬਹੁਤ ਸਾਰੇ ਬੰਦੇ ਸੁਖਪਾਲ ਸਿੰਘ ਖਹਿਰਾ ਦੇ ਖ਼ੈਮੇ ਦੇ ਵੀ ਨਹੀਂ ਹਨ, ਜੋ ਲੋਕ ਕਦੇ ਸ੍ਰੀ ਖਹਿਰਾ ਦੇ ਖ਼ਿਲਾਫ਼ ਖੜੇ ਸਨ ਉਹ ਵੀ ਅਸਤੀਫ਼ਾ ਦੇ ਗਏ। ਸਿਆਸੀ ਮਾਹਿਰ ਇਸ ਨੂੰ ਮਨੀਸ਼ ਸਿਸੋਦੀਆ ਤੇ ਸੰਜੇ ਸਿੰਘ ਵਿਚਕਾਰ ਹੋਰ ਹੀ ਅੰਦਰਗਤੀ ਜੰਗ ਦੀ ਸੰਗਿਆ ਦੇ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਮਨੀਸ਼ ਸਿਸੋਦੀਆ ਡਾ. ਬਲਬੀਰ ਸਿੰਘ ਨੂੰ ਵਰਤ ਕੇ ਆਪਣੇ ਤਰੀਕੇ ਨਾਲ ਪੰਜਾਬ ਦਾ ਸੰਗਠਨ ਤਿਆਰ ਕਰ ਰਹੇ ਹਨ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਪਾਰਟੀ ਨੂੰ ਨੁਕਸਾਨ ਹੋਵੇਗਾ ਪਰ ਪੁਰਾਣੇ ਵਲੰਟੀਅਰ ਇਸ ਕਾਰਵਾਈ ਨਾਲ ਕਾਫ਼ੀ ਖ਼ੁਸ਼ ਵੀ ਨਜ਼ਰ ਆਏ ਹਨ ਉਨ੍ਹਾਂ ਕਿਹਾ ਕਿ ਜੇਕਰ ਪਹਿਲਾਂ ਹੀ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਪਾਰਟੀ ਵਿਚ ਸ਼ਾਮਲ ਕਰਕੇ ਟਿਕਟਾਂ ਦਿੱਤੀਆਂ ਜਾਂਦੀਆਂ ਤਾਂ ਅੱਜ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣੀ ਸੀ।


Thursday, July 12, 2018

ਨਸ਼ਿਆਂ ਵਿਰੁੱਧ ਗਾਇਕ ਵਿਸ਼ਵਜੀਤ ਵੱਲੋਂ ਗਾਏ ਗੀਤ ‘ਦੀਵਾ’ ਦਾ ਪੋਸਟਰ ਗਾਂਧੀ ਨੇ ਕੀਤਾ ਰਿਲੀਜ਼

ਪੰਜਾਬ ਦੇ ਪਵਿੱਤਰ ਮਾਹੌਲ ਵਿਚ ਗੰਦਗੀ ਭਰਨ ਵਾਲੇ ਗੀਤਾਂ ਤੇ ਰੋਕ ਲਗਾਵੇ ਪੰਜਾਬ ਸਰਕਾਰ : ਗਾਂਧੀ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 11 ਜੁਲਾਈ
ਪੰਜਾਬ ਵਿਚ ਦੰਗੇ ਭੜਕਾਊ ਗੀਤ ਗਾਉਣ ਵਾਲੇ ਲੇਖਕਾਂ ਅਤੇ ਅਜਿਹੇ ਗੀਤ ਲਿਖਣ ਵਾਲੇ ਲੇਖਕਾਂ ਨੂੰ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਆਹੜੇ ਹੱਥੀ ਲੈਂਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਅਜਿਹੇ ਕਲਾਕਾਰਾਂ ਵਿਰੁੱਧ ਸਖ਼ਤ ਕਾਨੂੰਨ ਬਣਾ ਕੇ ਪੰਜਾਬ ਦੇ ਪਵਿੱਤਰ ਮਾਹੌਲ ਵਿਚ ਗੰਦਗੀ ਫੈਲਣ ਤੋਂ ਰੋਕੇ। ਉਨ੍ਹਾਂ ਇਹ ਅਲਫਾਜ਼ ਅੱਜ ਉਸ ਵੇਲੇ ਆਖੇ ਜਦੋਂ ਉਹ ਗਾਇਕ ਵਿਸ਼ਵਜੀਤ ਦਾ ਗਾਇਆ ਗੀਤ ‘ਦੀਵਾ’ ਦਾ ਪੋਸਟਰ ਰਿਲੀਜ਼ ਕਰ ਰਹੇ ਸਨ।
        ਡਾ. ਗਾਂਧੀ ਨੇ ਕਿਹਾ ਕਿ ਇਹ ਗੀਤ ਅਜੋਕੇ ਪੰਜਾਬ ਦੀ ਤਰਜਮਾਨੀ ਕਰਦਾ ਹੈ ਜਿਸ ਵਿਚ ਮਾਪੇ ਇਹ ਸੋਚ ਕੇ ਪ੍ਰੇਸ਼ਾਨ ਹਨ ਕਿ ਉਨ੍ਹਾਂ ਦਾ ਪੁੱਤਰ ਨਸ਼ੇ ਵਿਚ ਗ਼ਲਤਾਨ ਹੋ ਗਿਆ ਹੈ ਤਾਂ  ਉਨ੍ਹਾਂ ਦੇ ਆਖ਼ਰੀ ਸਮੇਂ ਵਿਚ ਉਨ੍ਹਾਂ ਦਾ ਸਾਥ ਨਿਭਾਉਣ ਵਾਲਾ ਕੌਣ ਹੋਵੇਗਾ? ਇਹ ਪੰਜਾਬ ਦੀ ਤਰਾਸਦੀ ਹੈ ਕਿ ਕੁਝ ਨੌਜਵਾਨਾਂ ਦੇ ਨਸ਼ੇ ਵਿਚ ਗ਼ਲਤਾਨ ਹੋਣ ਨਾਲ ਇਹ ਪੀਹੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਇਸ ਪੀਹੜੀ ਦੇ ਮਾਪੇ ਪ੍ਰੇਸ਼ਾਨ ਹਨ। ਜਦੋਂ ਨਸ਼ੇ ਕਾਰਨ ਟੀਕੇ ਲਾਕੇ ਪੁੱਤਰ ਮਰਦਾ ਹੈ ਤਾਂ ਮਾਪਿਆਂ ਦਾ ਹਾਲ ਦੇਖਿਆ ਹੀ ਬਣਦਾ ਹੈ। ਗੀਤ ਦੇ ਨਿਰਦੇਸ਼ਕ ਤੇ ਸਮਾਜ ਸੇਵੀ ਸਮਾਜ ਸੇਵੀ ਹਰਵੀਰ ਸਿੰਘ ਢੀਂਡਸਾ ਨੇ ਦੱਸਿਆ ਕਿ ਇਹ ਗੀਤ ਉਨ੍ਹਾਂ ਮਾਵਾਂ ਨੂੰ ਸਮਰਪਿਤ ਹੈ ਜੋ ਆਪਣੇ ਪੁੱਤਰਾਂ ਪ੍ਰਤੀ ਮੋਹ ਰੱਖਦਿਆਂ ਆਪਣੇ ਪੁੱਤਰਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜੱਦੋ ਜਹਿਦ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਗੀਤ ਤੜਕ ਫੜਕ ਵਾਲੇ ਗੀਤਾਂ ਤੋਂ ਦੂਰ ਰਹਿੰਦਿਆਂ ਪੰਜਾਬੀ ਚਿਲ੍ਹ ਕੰਪਨੀ ਅਤੇ ਸਵਰਨਜੀਤ ਜਾਗੋ ਦੇ ਨਿਰਦੇਸ਼ਾਂ ਹੇਠ ਤਿਆਰ ਹੋਇਆ ਜੋ ਗੀਤਕਾਰ ਦਲਜੀਤ ਮਾਜਰੀ ਨੇ ਲਿਖਿਆ ਹੈ। ਪੰਜਾਬ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀ ਪ੍ਰੇਰਣਾ ਦੇਣ ਵਾਲਾ ‘ਦੀਵਾ’ ਨਾਮ ਦਾ ਇਹ ਗੀਤ ਗਾਇਕ ਵਿਸ਼ਵਾਜੀਤ ਨੇ ਗਾਇਆ ਹੈ। ਇਸ ਨਿਵੇਕਲੇ ਉੱਦਮ ਲਈ ਡਾ. ਗਾਂਧੀ ਨੇ ਗੀਤਕਾਰ, ਗਾਇਕ ਅਤੇ ਨਿਰਦੇਸ਼ਕਾਂ ਸਮੇਤ ਸਾਰੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਭਵਿੱਖ ਵਿੱਚ ਅਜਿਹੇ ਉੱਦਮ ਜਾਰੀ ਰੱਖਣੇ ਚਾਹੀਦੇ ਹਨ ਤਾਂ ਕਿ ਵੱਖ-ਵੱਖ ਸੰਕਟਾਂ ਦੀ ਮਾਰ ਹੇਠ ਆਏ ਪੰਜਾਬ ਨੂੰ ਬਚਾਇਆ ਜਾ ਸਕੇ।
ਦੀਵਾ ਫ਼ੋਟੋ : ਨਸ਼ਿਆਂ ਵਿਰੁੱਧ ਗਾਏ ਗੀਤ ਦਾ ਪੋਸਟਰ ਰਿਲੀਜ਼ ਕੀਤੇ ਜਾਣ ਸਮੇਂ ਡਾ. ਧਰਮਵੀਰ ਗਾਂਧੀ ਤੇ ਹੋਰ। ਫ਼ੋਟੋ ਅਕੀਦਾ

Friday, June 29, 2018

ਪੰਜਾਬ ਦਾ ਰਾਜ ਪੰਛੀ ‘ਬਾਜ਼’ ਅਲਵਿਦਾ ਕਹਿ ਗਿਆ ਪੰਜਾਬ ਨੂੰ

ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਰਾਜ ਪੰਛੀ ‘ਬਾਜ਼’ ਨੂੰ ਲੱਭਣ ਦਾ ਪ੍ਰੋਜੈਕਟ ਕੀਤਾ ਮਨਜ਼ੂਰ
ਮੰਤਰੀ ਨੇ ਤਾਂ ਕੀ ਕਿਸੇ ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਵੀ ਨਹੀਂ ਦੇਖਿਆ ਹੋਵੇਗਾ ਕਦੇ ‘ਬਾਜ਼’ : ਡਾ. ਸੈਣੀ
ਗੁਰਨਾਮ ਸਿੰਘ ਅਕੀਦਾ
‘ਚੱਕੀ ਰਾਹੇ’ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਰਾਜ ਪੰਛੀ ਐਲਾਨੇ ਗਏ ‘ਬਾਜ਼’ ਦਾ ਪੰਜਾਬ ਵਿਚ ਕਿਤੇ ਥਾਓ ਪਤਾ ਨਹੀਂ ਲੱਗ ਰਿਹਾ, ਜਦ ਕਿ ਕੇਂਦਰ ਸਰਕਾਰ ਦੀ ਜੂ ਅਥਾਰਿਟੀ ਨੇ ਪੰਜਾਬ ਸਰਕਾਰ ਦੇ ਜੰਗਲਾਤ ਵਿਭਾਗ ਜੰਗਲੀ ਜੀਵ ਸੁਰੱਖਿਆ ਨੂੰ ਪੰਜਾਬ ਦਾ ਰਾਜ ਪੰਛੀ ਲੱਭਣ ਲਈ ਵਿਸ਼ੇਸ਼ ਮਨਜ਼ੂਰੀ ਵੀ ਦਿੱਤੀ ਹੈ। ਪਰ ਪੰਜਾਬ ਜੰਗਲਾਤ ਵਿਭਾਗ  ਪੰਜਾਬ ਦੇ ਰਾਜ ਪੰਛੀ ‘ਬਾਜ਼’ ਦਾ ਅਜੇ ਤੱਕ ਚਿਹਰਾ ਵੀ ਨਹੀਂ ਦੇਖ ਸਕਿਆ। ਇਹ ਦੁਖਾਂਤ ਹੈ ਕਿ ਪੰਜਾਬ ਆਪਣੇ ਰਾਜ ਪੰਛੀ ਤੋਂ ਵਾਂਝਾ ਹੀ ਰਹਿ ਗਿਆ ਹੈ।
                   ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਚਿੱਟਿਆਂ ਬਾਜ਼ਾਂ ਵਾਲੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੇ  ਨਾਲ ਹਮੇਸ਼ਾ ਰਹਿਣ ਕਰਕੇ ਪੰਜਾਬ ਸਰਕਾਰ ਨੇ ਪੰਜਾਬ ਦਾ ਰਾਜ ਪੰਛੀ ‘ਬਾਜ਼’ ਨੂੰ ਬਣਾਇਆ ਸੀ, ਆਮ ਲੋਕ ਇੱਲਾਂ ਨੂੰ ਜੀ ਬਾਜ਼ ਕਹੀ ਜਾਂਦੇ ਹਨ। ਪੰਛੀਆਂ ਬਾਰੇ ਗਹਿਰ ਗੰਭੀਰ ਖੋਜ ਕਰਨ ਵਾਲੇ ਡਾ. ਮਲਕੀਅਤ ਸਿੰਘ ਸੈਣੀ ਨੇ ਦੱਸਿਆ ਕਿ ਪੰਛੀਆਂ ਦੀ ਦੁਨੀਆ ਵਿਚ ਸ਼ਕਤੀ, ਹਿੰਮਤ ਤੇ ਨਿਡਰਤਾ ਦਾ ਪ੍ਰਤੀਕ ਮੂਲ ਰੂਪ ਵਿਚ ਹੁਣ ਪੰਜਾਬ ਦਾ ਵਸਨੀਕ ਨਹੀਂ ਹੈ। ਗੁਰੂ ਪਾਤਸ਼ਾਹ ਤੋਂ ਇਲਾਵਾ ਇਹ ਰਾਜਿਆਂ ਮਹਾਰਾਜਿਆਂ ਕੋਲ ਵੀ ਹੁੰਦਾ ਸੀ, ਕਈ ਲੋਕ ਇਸ ਨੂੰ ਥੋੜ੍ਹੇ ਨਿੱਕੇ ਸ਼ਿਕਾਰ ਕਰਨ ਲਈ ਵੀ ਵਰਤਦੇ ਸਨ ਪਰ ਅੱਜ ਸਾਨੂੰ ਦੁੱਖ ਹੁੰਦਾ ਹੈ ਕਿ ਪੰਜਾਬ ਸਰਕਾਰ ਵੱਲੋਂ ‘ਬਾਜ਼’ ਨੂੰ ਰਾਜ ਪੰਛੀ ਤਾਂ ਐਲਾਨ ਦਿੱਤਾ ਹੈ ਪਰ ਉਹ ਦਾਅਵਾ ਕਰਦੇ ਹਨ ਕਿ ਕਿਸੇ ਮੰਤਰੀ ਜਾਂ ਵਿਧਾਇਕ ਨੇ ਤਾਂ ਛੱਡੋ ਪੰਜਾਬ ਦਾ ਰਾਜ ਪੰਛੀ ਜੰਗਲਾਤ ਵਿਭਾਗ ਦੇ ਵੀ ਕਿਸੇ ਅਧਿਕਾਰੀ ਨਹੀਂ ਦੇਖਿਆ ਹੋਵੇਗਾ। ਪੰਜਾਬ ਦੀਆਂ ਫ਼ਸਲਾਂ ਵਿਚ ਪੈਂਦੀਆਂ ਜਹਿਰਾਂ ਕਰਕੇ ਇਸ ਦੇ ਸ਼ਿਕਾਰ ਮਰ ਚੁੱਕੇ ਹਨ ਜਾਂ ਫਿਰ ਇਸ ਨੂੰ ਸੌਖਿਆਂ ਉਪਲਬਧ ਨਹੀਂ ਹੁੰਦੇ ਤਾਂ 1962 ਤੋਂ ਬਾਅਦ ਬਾਜ਼ ਪੰਜਾਬ ਵਿਚ ਨਹੀਂ ਦੇਖਿਆ ਗਿਆ, ਕੁਝ ਲੋਕ ਕਹਿੰਦੇ ਹਨ ਕਿ ਸਰਦੀਆਂ ਦੀ ਰੁੱਤੇ ਕਿਤੇ ਰਮਤੇ ਯੋਗੀਆਂ ਵਾਂਗ ਇਹ ਨਜ਼ਰ ਆਉਂਦਾ ਹੈ ਪਰ ਇਸ ਵਿਚ ਉੱਕਾ ਸਚਾਈ ਨਹੀਂ ਲੱਗਦੀ।
                   ਇਸ ਬਾਰੇ ਜੰਗਲਾਤ ਵਿਭਾਗ ਪੰਜਾਬ ਦੇ ਮੁੱਖ ਵਣ ਪਾਲ ਜੰਗਲੀ ਜੀਵ ਸੁਰੱਖਿਆ ਸ੍ਰੀ ਕੁਲਦੀਪ ਕੁਮਾਰ ਕਹਿੰਦੇ ਹਨ ਕਿ ਅਸੀਂ ਬਾਜ਼ ਲੱਭਣ ਤੇ ਰੱਖਣ ਲਈ ਕੇਂਦਰ ਸਰਕਾਰ ਕੋਲ ਇਕ ਪ੍ਰੋਜੈਕਟ ਬਣਾ ਕੇ ਭੇਜਿਆ ਸੀ, ਜਿਸ ਨੂੰ ਕੇਂਦਰ ਸਰਕਾਰ ਵੱਲੋਂ ਮਨਜ਼ੂਰ ਕਰਕੇ ਸਾਨੂੰ ਬਾਜ਼ ਦੇ ਦੋ-ਚਾਰ ਜਾਂ ਇਸ ਤੋਂ ਵੱਧ ਜੋੜੇ ਜੂ ਵਿਚ ਰੱਖਣ ਲਈ ਹਰ ਪੱਖੋਂ ਮਨਜ਼ੂਰੀ ਦਿੱਤੀ ਹੈ ਪਰ ਅਸੀਂ ਬੜੇ ਪ੍ਰੇਸ਼ਾਨ ਹਾਂ ਕਿ ਸਾਨੂੰ ਪੰਜਾਬ ਦਾ ਰਾਜ ਪੰਛੀ ਕਿਤੋਂ ਲੱਭ ਹੀ ਨਹੀਂ ਰਿਹਾ। ਇਸ ਨੂੰ ਲੱਭਣ ਲਈ ਉਤਰਾ ਖੰਡ ਜਾਂ ਫਿਰ ਹਿਮਾਚਲ ਪ੍ਰਦੇਸ਼ ਵਿਚ ਜਾਂ ਫਿਰ ਕਿਤੇ ਵਿਦੇਸ਼ਾਂ ਵਿਚ ਜਾਣਾ ਪੈ ਸਕਦਾ ਹੈ। ਪੰਜਾਬ ਸਰਕਾਰ ਵੀ ਚਾਹੁੰਦੀ ਹੈ ਕਿ ਬਾਜ਼ ਪੰਜਾਬ ਦੇ ਲੋਕਾਂ ਨੂੰ ਨਜ਼ਰ ਆਵੇ ਪਰ ਸਾਡੀ ਮਜਬੂਰੀ ਹੈ ਕਿ ਬਾਜ਼ ਸਾਨੂੰ ਮਿਲ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਇਸ ਲਈ ਅਸੀਂ ਵਿਸ਼ੇਸ਼ ਤਰੱਦਦ ਕਰ ਰਹੇ ਹਾਂ ਜਿਸ ਨਾਲ ਹੋ ਸਕਦਾ ਹੈ ਕਿ ਸਾਨੂੰ ਸਾਡੇ ਰਾਜ ਪੰਛੀ ਦੇ ਦਰਸ਼ਨ ਹੋ ਜਾਣ। ਬਾਜ਼ਾਂ ਦੀਆਂ ਕੁਝ ਕਿਸਮਾਂ ਹਨ, ਚਿੱਟਾ ਬਾਜ਼ ਜਾਂ ਫਿਰ ਸ਼ਾਹੀਨ ਬਾਜ਼ ਪਰ ਸਾਨੂੰ ਕੋਈ ਵੀ ਮਿਲ ਜਾਵੇ ਅਸੀਂ ਇਸ ਲਈ ਕਾਫ਼ੀ ਕੋਸ਼ਿਸ਼ ਕਰ ਰਹੇ ਹਾਂ।


Friday, May 04, 2018

ਵਾਤਾਵਰਣ ਤੇ ਖੋਜ ਕਰਨ ਵਾਲੇ ਡਾ. ਰਣਵਿੰਦਰ ਸਿੰਘ ਨੇ ਵਿਸ਼ਵ ਸਿਹਤ ਸੰਸਥਾ ਦੀ ਖੋਜ ਨੂੰ ਨਕਾਰਿਆ

ਪਟਿਆਲਾ ਤੋਂ ਵੱਧ ਤਾਂ ਜਲੰਧਰ ਤੇ ਲੁਧਿਆਣਾ ਜ਼ਿਆਦਾ ਪ੍ਰਦੂਸ਼ਿਤ ਸ਼ਹਿਰ ਹਨ : ਡਾ. ਰਣਵਿੰਦਰ ਸਿੰਘ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 4 ਮਈ
ਵਿਸ਼ਵ ਸਿਹਤ ਸੰਸਥਾ (ਡਬਲਿਉਐਚਓ) ਨੇ ਪਟਿਆਲਾ ਨੂੰ ਭਾਰਤ ਦਾ ਤੇਹਰਵਾਂ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਗਰਦਾਨੇ ਜਾਣ ਤੋਂ ਬਾਅਦ ਇਸ ਰਿਪੋਰਟ ਤੇ ਉਂਗਲੀਆਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ, ਪੰਜਾਬ ਦੇ ਲੁਧਿਆਣਾ, ਜਲੰਧਰ ਤੇ ਪਟਿਆਲਾ ਸ਼ਹਿਰਾਂ ਤੇ ਵਾਤਾਵਰਨ ਅਤੇ ਹੋਰ ਕਈ ਤਰ੍ਹਾਂ ਦੀਆਂ ਖੋਜਾਂ ਕਰਨ ਵਾਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀਐਨਡੀ) ਦੇ ਪ੍ਰੋਫੈਸਰ ਡਾ. ਰਣਵਿੰਦਰ ਸਿੰਘ ਨੇ ਕਿਹਾ ਹੈ ਕਿ ਵਿਸ਼ਵ ਸਿਹਤ ਸੰਸਥਾ ਦੀ ਰਿਪੋਰਟ ਬਿਲਕੁਲ ਹੀ ਝੂਠੀ ਤੇ ਤੱਥਾਂ ਰਹਿਤ ਹੈ।
    ਜੀਐਨਡੀ ਤੋਂ ਸੇਵਾ ਮੁਕਤ ਹੋਕੇ ਹੁਣੇ ਹੀ ਪਟਿਆਲਾ ਰਹਿਣ ਆਏ ਡਾ. ਰਣਵਿੰਦਰ ਸਿੰਘ ਸੰਧੂ ਨੇ ਇਹ ਪ੍ਰੋਜੈਕਟ ਯੂਜੀਸੀ ਵੱਲੋਂ ਮਾਨਤਾ ਪ੍ਰਾਪਤ ਅਤੇ ਫੰਡਿਗ ਪ੍ਰਾਪਤ 2012 ਵਿਚ ਪੂਰਾ ਕੀਤਾ ਸੀ, ਉਹ ਦਾਅਵਾ ਕਰਦੇ ਹਨ ਕਿ ਪਟਿਆਲਾ ਤਾਂ ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਤੋਂ ਵੀ ਘੱਟ ਪ੍ਰਦੂਸ਼ਿਤ ਹੈ। ਵਿਸ਼ਵ ਸਿਹਤ ਸੰਸਥਾ ਵੱਲੋਂ ਇਹ ਰਿਪੋਰਟ ਕਿਸ ਪੈਰਾਮੀਟਰ ਤੇ ਪਰਖ ਕੇ ਜਾਰੀ ਕੀਤੀ ਹੈ ਉਸ ਨੇ ਇਸ ਤੇ ਵੀ ਸੰਕਾ ਪ੍ਰਗਟ ਕੀਤੀ ਹੈ। ਪਟਿਆਲਾ ਸ਼ਹਿਰ ਵਿਚ ਖੁੱਲ੍ਹੀਆਂ ਥਾਵਾਂ 4.6 ਫ਼ੀਸਦੀ, ਜਲੰਧਰ ਵਿਚ 0.87 ਫ਼ੀਸਦੀ ਜਦ ਕਿ ਲੁਧਿਆਣਾ ਵਿਚ 1.0 ਫ਼ੀਸਦੀ ਹੀ ਹਨ। ਇਸੇ ਤਰ੍ਹਾਂ ਇੱਥੇ ਬਾਰਾਂਦਰੀ ਵਰਗੇ ਬਾਗ ਹਨ, ਸੜਕਾਂ ਤੇ ਹਰਿਆਲੀ ਹੈ, ਇੱਥੇ ਜੰਗਲ ਭਰਪੂਰ ਹਨ, ਜਿਵੇਂ ਕਿ ਇੱਥੇ ਡਕਾਲਾ ਰੋਡ ਤੇ ਸੈਂਕੜੇ ਹੈਕਟੇਅਰ ਵਿਚ ਮੋਤੀ ਬੀੜ, ਪਟਿਆਲਾ ਨਜ਼ਦੀਕ ਹੀ ਘਲੌੜੀ ਵਾਲਾ ਜੰਗਲ, ਚੀਕਾ ਦੀ ਸੜਕ ਤੇ ਸੈਂਕੜੇ ਏਕੜ ਵਿਚ ਸਫੇੜਾ ਜੰਗਲ, ਭੁਨਰਹੇੜੀ ਕੋਲ ਸੈਂਕੜੇ ਹੈਕਟੇਅਰ ਵਿਚ ਫੈਲਿਆ ਜੰਗਲ, ਨਾਭਾ ਨਜ਼ਦੀਕ ਮੈਹਸ ਜੰਗਲ, ਭਾਦਸੋਂ ਨਜ਼ਦੀਕ ਵੀ ਸੈਂਕੜੇ ਹੈਕਟੇਅਰ ਵਿਚ ਫੈਲਿਆ ਜੰਗਲ ਮੌਜੂਦ ਹੈ। ਡਾ. ਸੰਧੂ ਨੇ ਕਿਹਾ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਪ੍ਰਦੁਸ਼ਣ ਮਾਪਣ ਵਾਲਾ ਯੰਤਰ ਪਿਛਲੇ ਸਾਲ ਹੀ ਲੱਗਾ ਹੈ, ਇਸ ਤੋਂ ਪਹਿਲਾਂ ਇਥੇ ਯੰਤਰ ਹੀ ਨਹੀਂ ਸੀ। ਉਹ ਆਪਣੀ ਖੋਜ ਨੂੰ ਅੱਜ ਵੀ ਪ੍ਰਭਾਵਸ਼ਾਲੀ ਦੱਸਦੇ ਹੋਏ ਕਹਿੰਦੇ ਹਨ ਕਿ ਹਵਾ ਦਾ ਪ੍ਰਦੂਸ਼ਣ ਤਾਂ ਪਟਿਆਲਾ ਵਿਚ ਇਨ੍ਹਾਂ ਤਿੰਨਾ ਸ਼ਹਿਰਾਂ ਵਿਚੋਂ ਸਭ ਤੋਂ ਘੱਟ ਹੈ, ਜਿਵੇਂ ਕਿ (ਰਿਹਾਇਸ਼ੀ) ਲੁਧਿਆਣਾ ਵਿਚ ਰਿਸਪਾਇਰਏਬਲ ਸਸਪੈਂਡਡ ਪਾਰਟੀਕੁਲੇਟ ਮੈਟਰ (ਆਰਐਸਪੀਐਮ) 255, ਨਾਈਟ੍ਰੋਜਨ ਔਕਸਾਈਡ (ਐਨਓਐਕਸ) 31, ਸਲਫਰ ਡਾਈਅਕਸਾਈਡ (ਐਸਓ2) 9 ਹੈ, ਜਲੰਧਰ ਵਿਚ ਆਰਐਸਪੀਐਮ 228, ਐਨਓਐਕਸ 25, ਐਸਓ2 11, ਪਟਿਆਲਾ ਵਿਚ ਆਰਐਸਪੀਐਮ 215, ਐਨਓਐਕਸ 22, ਐਸਓ2 6 ਹੈ, (ਵਪਾਰਕ ਏਰੀਏ) ਵਿਚ ਲੁਧਿਆਣਾ ਵਿਚ ਆਰਐਸਪੀਐਮ 165, ਐਨਓਐਕਸ 33, ਐਸਓ2 10, ਜਲੰਧਰ ਵਿਚ ਐਸਪੀਐਮ 192, ਐਨਓਐਕਸ 32 ਤੇ ਐਸਓ2 11, ਜਦ ਕਿ ਪਟਿਆਲਾ ਵਿਚ ਇਹ ਹੈ ਹੀ ਨਹੀਂ। (ਇੰਡਸਟਰੀ ਏਰੀਆ) ਲੁਧਿਆਣਾ ਵਿਚ ਆਰਐਸਪੀਐਮ 265, ਐਨਓਐਕਸ 36, ਐਸਓ2 8, ਜਲੰਧਰ ਵਿਚ ਆਰਐਸਪੀਐਮ 235, ਐਨਓਐਕਸ 31, ਐਸਓ2 18 ਹੈ, ਪਰ ਪਟਿਆਲਾ ਵਿਚ ਆਰਐਸਪੀਐਮ 220, ਐਨਓਐਕਸ 22 ਅਤੇ ਐਸਓ2 6 ਹੈ। ਡਾ. ਰਣਵਿੰਦਰ ਸਿੰਘ ਨੇ ਇੱਥੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਕਿਸੇ ਵੀ ਪੈਰਾਮੀਟਰ ਦੀ ਕਸੌਟੀ ਤੇ ਪਟਿਆਲਾ ਭਾਰਤ ਦਾ 13 ਸ਼ਹਿਰ ਪ੍ਰਦੂਸ਼ਿਤ ਨਹੀਂ ਹੋ ਸਕਦਾ। ਉਹ ਵਿਸ਼ਵ ਸਿਹਤ ਸੰਸਥਾ ਦੀ ਇਸ ਖੋਜ ਨੂੰ ਮੁੱਢੋਂ ਰੱਦ ਕਰਦੇ ਹਨ।
ਫ਼ੋਟੋ ਡਾ. ਰਣਵਿੰਦਰ ਸਿੰਘ : ਡਾ. ਰਣਵਿੰਦਰ ਸਿੰਘ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ। ਫ਼ੋਟੋ ਅਕੀਦਾ



Saturday, April 28, 2018

ਪੁਆਧੀ ਸਾਹਿਤ ਤੇ ਸਭਿਆਚਾਰਕ ਮੰਚ ਆਇਆ ਹੋਂਦ ਵਿਚ

ਭਾਈ ਗੁਰਦਾਸ ਚੇਅਰ ਵੱਲੋਂ ਕਰਾਈ ਗਈ 'ਪੁਆਧੀ ਬੋਲੀ ਦੇ ਬਦਲਦੇ ਪਰਿਪੇਖ' 'ਤੇ ਚਰਚਾ
ਭਾਸ਼ਾ ਵਿਗਿਆਨੀ ਡਾ. ਬਲਬੀਰ ਸਿੰਘ ਸੰਧੂ ਦੇ ਭਰਾ ਰਣਵਿੰਦਰ ਸਿੰਘ ਬਣੇ ਸਰਪ੍ਰਸਤ
ਭਾਸ਼ਾ ਵਿਗਿਆਨੀ ਡਾ. ਬਲਬੀਰ ਸਿੰਘ ਸੰਧੂ ਦੇ ਨਾਮ ਤੇ ਸਨਮਾਨ ਸ਼ੁਰੂ ਕਰਨ ਦਾ ਐਲਾਨ

ਪਟਿਆਲਾ, 28 ਅਪ੍ਰੈਲ : ਅੱਜ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਭਵਨ ਦੇ ਹਾਲ ਵਿਚ ਭਾਈ ਗੁਰਦਾਸ ਚੇਅਰ ਵੱਲੋਂ ਪੁਆਧੀ ਵਿਦਵਾਨਾਂ ਅਤੇ ਪੁਆਧੀ ਪ੍ਰੇਮੀਆਂ ਦੇ ਸਹਿਯੋਗ ਨਾਲ 'ਪੁਆਧੀ ਬੋਲੀ ਦੇ ਬਦਲਦੇ ਪਰਿਪੇਖ' ਵਿਸ਼ੇ ਤੇ ਵਿਚਾਰ ਚਰਚਾ ਕਰਾਈ ਗਈ, ਇਸ ਵੇਲੇ ਹੀ ਉਠੇ ਮੁੱਦਿਆਂ ਤੇ ਸਾਰੇ ਪੁਆਧੀ ਵਿਦਵਾਨਾਂ ਤੇ ਪੁਆਧੀ ਪ੍ਰੇਮੀਆ ਦੀ ਮੰਗ ਉੱਤੇ 'ਪੁਆਧੀ ਸਾਹਿਤ ਤੇ ਸਭਿਆਚਾਰਕ ਮੰਚ' ਨਾਮ ਦੀ ਸੰਸਥਾ ਵੀ ਹੋਂਦ ਵਿਚ ਆ ਗਈ, ਜਿਸ ਦੇ ਸਰਪ੍ਰਸਤ ਪੁਆਧੀ ਬੋਲੀ ਦੇ ਪਹਿਲੇ ਖੋਜਕਾਰ ਡਾ. ਬਲਬੀਰ ਸਿੰਘ ਸੰਧੂ ਦੇ ਛੋਟੇ ਭਰਾ ਰਣਵਿੰਦਰ ਸਿੰਘ ਸੰਧੂ ਨੂੰ ਬਣਾ ਕੇ ਉਨ੍ਹਾਂ ਨੂੰ ਸੰਵਿਧਾਨ ਅਨੁਸਾਰ ਸਾਰੇ ਅਹੁਦੇਦਾਰਾਂ ਦੀ ਚੋਣ ਕਰਨ ਦਾ ਅਧਿਕਾਰ ਦਿੱਤਾ ਗਿਆ।
    ਇਸ ਵੇਲੇ ਬਣਾਈ ਗਈ ਸੰਸਥਾ ਵਿਚ ਡਾ. ਰਣਵਿੰਦਰ ਸਿੰਘ ਸੰਧੂ ਨੇ ਐਲਾਨ ਕੀਤਾ ਕਿ ਉਹ ਹਰ ਸਾਲ ਪੁਆਧੀ ਸਾਹਿਤ ਤੇ ਸਭਿਆਚਾਰਕ ਮੰਚ ਦੇ ਬੈਨਰ ਹੇਠ ਭਾਸ਼ਾ ਵਿਗਿਆਨੀ ਡਾ. ਬਲਬੀਰ ਸਿੰਘ ਸੰਧੂ ਦੇ ਨਾਮ ਤੇ ਪੁਆਧੀ ਬੋਲੀ, ਸਭਿਆਚਾਰ ਤੇ ਇਲਾਕੇ ਤੇ ਕੰਮ ਕਰਨ ਵਾਲੇ ਵਿਦਵਾਨ ਸੱਜਣ ਸਨਮਾਨ ਦੇਣ ਦਾ ਐਲਾਨ ਕੀਤਾ ਗਿਆ। ਇਸੇ ਤਰ੍ਹਾਂ ਡਾ. ਸੰਧੂ ਨੇ ਡਾ. ਬਲਬੀਰ ਸਿੰਘ ਯਾਦਗਾਰੀ ਲੈਕਚਰ ਪੰਜਾਬੀ ਯੂਨੀਵਰਸਿਟੀ ਵਿਚ ਕਰਾਉਣ ਦਾ ਵੀ ਐਲਾਨ ਕੀਤਾ। ਜਿਸ ਦੀ ਇਕ ਵਾਰੀ ਰਾਸ਼ੀ ਜਮਾ ਕਰਵਾਈ ਜਾਵੇਗੀ ਤੇ ਉਸ ਦੇ ਵਿਆਜ ਤੇ ਹੀ ਹਰ ਸਾਲ ਯਾਦਗਾਰੀ ਲੈਕਚਰ ਕਰਾਇਆ ਜਾਵੇਗਾ। ਡਾ. ਸਰਬਜਿੰਦਰ ਸਿੰਘ ਨੇ ਕਿਹਾ ਕਿ ਅੱਜ ਉਹ ਪੁਆਧੀ ਲੋਕਾਂ ਵਿਚ ਉਨ੍ਹਾਂ ਦੀ ਬੋਲੀ ਵਿਚ ਗੱਲਾਂ ਸੁਣ ਕੇ ਨਿਹਾਲ ਹੋ ਗਿਆ ਹੈ।  ਪੁਆਧੀ ਲੇਖਕ ਡਾ. ਗੁਰਮੀਤ ਸਿੰਘ ਬੈਦਵਾਣ ਨੇ ਕਿਹਾ 'ਪੰਜਾਬ ਕੇ ਲੋਗ ਯੋ ਸੋਚਾਂ ਕੇ ਬਸ ਪੰਜਾਬ ਮਾਂਹ ਮਾਝਾ ਮਾਲਵਾ ਅਰ ਦੁਆਬਾ ਈ ਆ, ਪਰ ਯੋ ਤਾਂ ਪੰਜਾਬ ਕੇ ਮੰਜੇ ਕੇ ਤਿੰਨ ਪਾਵੇ ਆਂ, ਪੁਆਧ ਪੰਜਾਬ ਕੇ ਮੰਜੇ ਕਾ ਚੌਥਾ ਪਾਵਾ ਹੈ, ਜਦ ਤੱਕ ਪੁਆਧ ਕੀ ਪੁਆਧੀ ਬੋਲੀ ਕੀ ਬਾਤ ਨੀ ਪਵੇਗੀ ਤਦ ਤੱਕ ਪੰਜਾਬ ਕਾ ਮੰਜ ਤਿੰਨ ਪਾਵਿਆਂ ਕਾ ਈ ਆ' ਇਸੇ ਤਰ੍ਹਾਂ ਪੁਆਧੀ ਬੋਲੀ ਵਿਚ ਹੀ ਪੁਆਧੀ ਔਰਤ ਸਬੰਧ ਵਿਚ ਗੀਤਾਂ ਦੀ ਖੋਜਕਾਰ ਡਾ. ਚਰਨਜੀਤ ਕੌਰ ਨੇ ਕਿਹਾ 'ਮਾਰ੍ਹੀ ਬੋਲੀ ਮਾਰ੍ਹਾ ਪੁਆਧ ਜਦ ਤੱਕ ਹਰੇਕ ਪੁਆਧੀਏ ਕੇ ਮਨ ਮਾਂਹ ਨੀ
ਪੁਆਧੀ ਫੋਟੋ 1 : ਡਾ. ਬਲਬੀਰ ਸਿੰਘ ਸੰਧੂ ਦੇ ਭਰਾ ਰਣਵਿੰਦਰ ਸਿੰਘ ਸੰਧੂ ਨੂੰ ਸਨਮਾਨਿਤ ਕੀਤੇ ਜਾਣ ਦੀ ਝਲਕ।
ਪੁਆਧ ਫੋਟੋ 2: ਪੁਆਧੀ ਲੇਖਕ ਗਿਆਨੀ ਧਰਮ ਸਿੰਘ ਭੰਖਰਪੁਰ ਦੀ ਕਿਤਾਬ 'ਪੁਆਧੀ ਅਖਾੜੇ ਕੀ ਇਕ ਰਾਤ' ਰਿਲੀਜ਼ ਕੀਤੇ ਜਾਣ ਦੀ ਝਲਕ।
3: ਪੁਆਧੀ ਲੇਖਕ ਗਿਆਨੀ ਧਰਮ ਸਿੰਘ ਭੰਖਰਪੁਰ ਨੂੰ ਸਨਮਾਨਿਤ ਕੀਤੇ ਜਾਣ ਦੀ ਝਲਕ।
ਬਸਦਾ ਤਦ ਤੱਕ ਪੁਆਧੀਆਂ ਮਾਂਹ ਹੀਣ ਭਾਵਨਾ ਆਂਦੀ ਰਹੇਗੀ, ਆਪਣੀ ਮਾਂ ਬੋਲੀ ਪੁਆਧੀ ਆ ਜਿਸ ਪਰ ਮਾਨੂੰ ਪੂਰਾ ਹੌਸਲਾ' ਇੱਥੇ ਹੀ ਬੋਲਦਿਆਂ ਡਾ. ਰਣਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਕੇਂਦਰੀ ਟਕਸਾਲੀ ਪੰਜਾਬੀ ਸਿਰਫ਼ ਕਿਤਾਬਾਂ ਦੀ ਭਾਸ਼ਾ ਹੈ ਹਰ ਇਕ ਇਲਾਕੇ ਦੀ ਬੋਲੀ ਆਪਣੀ ਹੈ, ਜੋ ਬੋਲੀ ਬੋਲੀ ਜਾਂਦੀ ਹੈ, ਉਹ ਬੋਲੀ ਦੇ ਸ਼ਬਦ ਸੰਭਾਲਣੇ ਜ਼ਰੂਰੀ ਹਨ। ਇਸ ਵੇਲੇ ਦੇਸ਼ਾਂ ਵਿਦੇਸ਼ਾਂ ਵਿਚ ਫਰੈਂਚ ਪੜਾਉਣ ਵਾਲੇ ਪੁਆਧੀ ਵਿਦਵਾਨ ਜਸਵੰਤ ਸਿੰਘ ਪੂਨੀਆ ਨੇ ਕਿਹਾ ਕਿ ਇਹ ਸੰਸਥਾ ਪੁਆਧ ਦੇ ਹਰੇਕ ਇਲਾਕੇ ਵਿਚ ਆਪਣਾ ਕੰਮ ਕਰੇਗੀ ਤਾਂ ਕਿ ਪੁਆਧੀ ਬੋਲੀ ਉੱਪਰ ਸਭ ਨੂੰ ਮਾਣ ਹੋ ਸਕੇ। ਮੈਂਬਰ ਐਸਜੀਪੀਸੀ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਪੁਆਧੀ ਸੰਸਥਾ ਲਈ ਉਹ ਹਰ ਤਰ੍ਹਾਂ ਦੀ ਮਦਦ ਦੇਣ ਲਈ ਤਿਆਰ ਰਹਿਣਗੇ। ਇੱਥੇ ਸਟੇਜ ਦੀ ਕਾਰਵਾਈ ਸੰਭਾਲਦਿਆਂ ਗੁਰਨਾਮ ਸਿੰਘ ਅਕੀਦਾ ਨੇ ਕਿਹਾ ਕਿ 'ਪੁਆਧ ਕਾ 'ਲਾਕਾ ਅਮੀਰ ਵਿਰਾਸਤ ਕਾ ਮਾਲਕ ਆ, ਪੌਰਾਣਾ ਅਰ ਹੋਰ ਧਾਰਮਿਕ ਗ੍ਰੰਥਾਂ ਵਿਚ ਇਸ 'ਲਾਕੇ ਮਾਂਹ ਸਤਜੁਗ ਤੇ ਲੈਕਾ ਅੱਜ ਤੱਕ ਦੇ ਤੱਥ ਮਿਲ ਰੇਆਂ।' ਇਸ ਵੇਲੇ ਪੁਆਧੀ ਲੇਖਕ ਦੀ ਕਿਤਾਬ 'ਪੁਆਧੀ ਅਖਾੜੇ ਕੀ ਇਕ ਰਾਤ' ਰਿਲੀਜ਼ ਕੀਤੀ ਗਈ ਅਤੇ ਪੁਆਧੀ ਅਖਾੜੇ ਲਾਉਣ ਵਾਲੇ ਬਜ਼ੁਰਗ ਕਲਾਕਾਰ ਰੱਬੀ ਬੈਰੋਂਪੁਰੀਏ ਦਾ ਸਨਮਾਨ ਕੀਤਾ ਗਿਆ, ਹੋਰਨਾਂ ਤੋਂ ਇਲਾਵਾ ਚਰਨ ਪੁਆਧੀ, ਡਾ. ਬਲਰਾਮ ਅੰਬਾਲਾ, ਵਿਸ਼ਵਜੀਤ, ਪੁਆਧੀ ਅਖਾੜੇ ਵਾਲੇ ਸਮਰ ਸਿੰਘ ਸੰਮੀ, ਰਾਮ ਸਿੰਘ ਨਡਿਆਲੀ, ਏਆਈਜੀ ਗੁਰਦੀਪ ਸਿੰਘ, ਡਾ. ਲੱਖਾ ਲਹਿਰੀ, ਫਿਲਮੀ ਕਲਾਕਾਰ ਦਲਜੀਤ ਡੱਲੀ, ਪੁਆਧੀ ਫਿਲਮਕਾਰ ਮਨਜੀਤ ਸਿੰਘ ਰਾਜਪੁਰਾ, ਸਰਪੰਚ  ਨੇਤਰ ਸਿੰਘ ਦਭਾਲੀ, ਮਹਿੰਦਰਾ ਤੋਂ ਬਲਵਿੰਦਰ ਸਿੰਘ, ਡਾ. ਨਾਗਰ ਸਿੰਘ, ਦੇਵ ਮਾਨ, ਡਾ. ਰਾਜਵੰਤ ਕੌਰ ਪੰਜਾਬੀ, ਡਾ. ਕਰਮਜੀਤ ਸਿੰਘ, ਜੀਤ ਸਿੰਘ ਬੁੱਟਰ, ਜੋਗਿੰਦਰ ਸਿੰਘ ਪੰਛੀ, ਆਰ ਐਸ ਸਿਆਨ, ਮਾਸਟਰ ਅਮਰਜੀਤ ਸਿੰਘ ਆਦਿ ਦੋ ਸੌ ਦੇ ਕਰੀਬ ਪੁਆਧੀਆਂ ਨੇ ਹਿਸਾ ਲਿਆ।

Tuesday, April 17, 2018

ਸਿੱਖ ਕਲਚਰ ਦਾ ਫਿਲਮਾਂਕਣ

ਹਰਪਾਲ ਸਿੰਘ ਪੰਨੂ
ਨਾਨਕ ਸ਼ਾਹ ਫਕੀਰ ਫਿਲਮ ਰਿਲੀਜ਼ ਹੋਈ ਤਾਂ ਸਿੱਖ ਜਗਤ ਵਿਚ ਰੋਸ ਦੀ ਲਹਿਰ ਫੈਲ ਗਈ। ਇਸ ਵਿਚ ਗੁਰੂ ਜੀ ਦੇ ਪਰਿਵਾਰ ਨੂੰ ਪਰਦੇ ਉੱਪਰ ਸਾਕਾਰ ਕਰਨ ਵਾਸਤੇ ਮਰਦਾਂ ਔਰਤਾਂ ਨੇ ਰੋਲ ਕੀਤੇ ਸਨ। ਜਿਸ ਲੜਕੀ ਨੇ ਬੇਬੇ ਨਾਨਕੀ ਦੀ ਭੂਮਿਕਾ ਨਿਭਾਈ ਉਹ ਸਿੱਕੇ ਦੀ ਧੀ ਹੈ ਤੇ ਮਾਡਲਿੰਗ ਕਰਦੀ ਹੈ। ਮਾਡਲਿੰਗ ਕਰਦੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉਪਰ ਖੂਬ ਘੁੰਮੀਆਂ।
    ਹਰ ਵੱਡੀ ਘਟਨਾ ਵਕਤ ਲੋਕਾਂ ਦਾ ਦੋ ਹਿੱਸਿਆਂ ਵਿਚ ਵੰਡੇ ਜਾਣਾ ਸੁਭਾਵਕ ਹੁੰਦਾ ਹੈ।ਇੱਕ ਵਰਗ ਕਹਿ ਰਿਹਾ ਹੈ ਕਿ ਸਿੱਖੀ ਦਾ ਵਿਸਤਾਰ ਫਿਲਮਾ ਰਾਹੀਂ ਬਿਹਤਰ ਹੋ ਸਕਦਾ ਹੈ ਪਰ ਦੂਜੀ ਧਿਰ ਇਸ ਨੂੰ ਵਿਨਾਸਕਾਰੀ ਸਮਝਦੀ ਹੈ। ਅਸੀਂ ਦੇਖਣਾ ਹੈ ਕਿ ਅਸੂਲਨ ਕੀ ਸਹੀ ਹੈ ਕੀ ਗਲਤ।
    ਸਿੱਖੀ ਦੀ ਗੱਲ ਕਰਨ ਤੋਂ ਪਹਿਲਾਂ ਪੰਜਾਬੀ ਸੁਭਾ ਅਤੇ ਪੰਜਾਬੀ ਕਲਚਰ ਦਾ ਇਤਿਹਾਸ ਦੇਖੀਏ। ਦੁਨੀਆਂ ਨਾਲ ਮੁਕਾਬਲਾ ਕਰੀਏ ਤਾਂ ਪੁਰਾਤਨ ਪੰਜਾਬ ਵਿੱਚ ਨਾ ਸਟੇਜ ਦਾ ਵਿਕਾਸ ਹੋਇਆ ਨਾ ਚਿਤਰਕਾਰੀ ਦਾ। ਰਿਗਵੇਦ ਵਿੱਚ ਕਥਨ ਹੈ- "ਇੱਥੋਂ ਦੇ(ਸਿੰਧਵਾਦੀ) ਮੂਲਵਾਸੀ(ਦ੍ਰਾਵਿੜ) ਮਰਦ, ਔਰਤਾਂ ਵਾਂਗ ਬੇਸ਼ਰਮੀ ਨਾਲ ਨਚਦੇ ਹਨ।" ਸਪਸ਼ਟ ਹੋਇਆ ਕਿ ਆਰੀਆ ਕਲਚਰ ਨੂੰ ਨਾਚ ਚੰਗਾ ਨਹੀਂ ਲੱਗਾ। ਆਰੀਆ ਕਲਚਰ ਵਿੱਚ ਕੇਵਲ ਗਿੱਧਾ ਅਤੇ ਭੰਗੜਾ ਪ੍ਰਚੱਲਿਤ ਹਇਆ। ਸਟੇਜ ਜੇ ਮਾੜੀ ਮੋਟੀ ਵਿਕਸਿਤ ਹੋਈ, ਕੇਵਲ ਮਰਾਸੀਆਂ ਰਾਹੀਂ, ਉਹ ਵੀ ਮਸ਼ਕਰੀਆਂ ਤੱਕ ਮਹਿਦੂਦ ਰਹੀ। ਮਿਸਿਜ਼ ਨੋਰਾ ਰਿਚਰਡ ਇਸ ਗਲੋਂ ਹੈਰਾਨ ਹੋਈ ਕਿ ਦੁਨੀਆਂ ਵਿਚ ਇਕ ਕੌਮ ਅਜਿਹੀ ਵੀ ਹੈ ਜਿੱਥੇ ਸਟੇਜ ਸੰਪੂਰਨ ਗੈਰਹਾਜਰ ਹੈ। ਸਾਲ 1913 ਵਿੱਚ ਈਸ਼ਵਰ ਚੰਦਰ ਨੰਦਾ ਦੀ ਇਕਾਂਗੀ ਦੁਲਹਨ ਨੋਰਾ ਰਿਚਰਡ ਦੇ ਨਿਰਦੇਸ਼ਨ ਰਾਹੀਂ ਪਹਿਲੀ ਵਾਰ ਸਟੇਜ ਉਪਰ ਖੇਡੀ ਗਈ। ਸਾਬਤ ਹੋਇਆ ਕਿ ਰਿਗਵੇਦ ਤੋਂ ਨੋਰਾ ਤੱਕ ਸਟੇਜ ਨਹੀਂ ਸੀ।
    ਫਿਲਮ ਅਤੇ ਸਟੇਜ ਦਾ ਦੌਰ ਸ਼ੁਰੂ ਹੋਇਆ ਤਾਂ ਸੁਭਾਵਿਕ ਹੈ ਕਈਆਂ ਨੂੰ ਪਰਚਾਰ ਦਾ ਇਹ ਮਾਧਿਅਮ ਉੱਤਮ ਲਗਿਆ ਅਤੇ ਸਿੱਖ ਇਤਿਹਾਸ ਦਾ ਸਟੇਜੀਕਰਣ ਅਤੇ ਫਿਲਮਾਂਕਣ ਉਸ਼ਾਹਿਤ ਹੋਣ ਲੱਗਾ। ਇਸ ਸਮੱਸਿਆ ਨੂੰ ਦੇਖਦਿਆ 1944 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਅਪਣੇ ਆਮ ਇਜਲਾਸ ਵਿਚ ਮਤਾ ਪਾਸ ਕੀਤਾ ਕਿ ਸਿੱਖ ਗੁਰੂ ਸਾਹਿਬਾਨ ਅਤੇ ਉਨ੍ਹਾ ਦੇ ਪਰਿਵਾਰਾਂ ਨੂੰ ਨਾ ਸਟੇਜ ਉਪਰ ਦਿਖੲਇਆ ਜਾਵੇਗਾ ਨਾ ਫਿਲਮਾਂਕਣ ਹੋਇਗਾ। ਫੈਸਲਾ ਅਕਾਲ ਤਖਤ ਤੋਂ ਜਾਰੀ ਕੀਤਾ ਗਿਆ ਅਤੇ ਅਜ ਤੱਕ ਲਾਗੂ ਹੈ।
    ਬਕੌਲ ਜਥੇਦਾਰ ਸੁਖਦੇਵ ਸਿੰਘ ਭੌਰ, ਸਾਬਕ ਸਕੱਤਰ ਸ਼੍ਰੋਮਣੀ ਕਮੇਟੀ, ਜਿਨ੍ਹਾ 35 ਸਿੱਖ ਨੁਮਾਇੰਦਿਆਂ  ਨੂੰ ਪਹਿਲੀ ਵਾਰ ਇਹ ਫਿਲਮ ਦਿਖਾਈ ਗਈ ਉਨ੍ਹਾ ਵਿਚ ਭੌਰ ਸਾਹਿਬ ਵੀ ਸਨ। ਹਾਜ਼ਰੀਨ ਨੂੰ ਸ਼੍ਰੀ ਸਿੱਕਾ ਨੇ ਦੱਸਿਆ ਕਿ ਇਹ ਫਿਲਮ ਸ. ਸੁਖਬੀਰ ਸਿੰਘ ਬਾਦਲ, ਹਰਸਿਮਰਿਤ ਕੌਰ ਅਤੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੇਖ ਚੁਕੇ ਹਨ ਤੇ ਭਰਪੂਰ ਪ੍ਰਸ਼ੰਸਾ ਕੀਤੀ ਹੈ। ਸਿੱਕਾ ਨੇ ਪੜਤਾਲੀਆ ਟੀਮ ਨੂੰ ਸਿੰਘ ਸਾਹਿਬ ਵੱਲੋਂ ਜਾਰੀ ਕੀਤਾ ਪ੍ਰਸ਼ੰਸਾ ਪੱਤਰ ਦਿਖਾਇਆ।
    ਇਸੇ ਤਰਾਂ ਦਾ ਤਮਾਸ਼ਾ ਸਿਰਸਾ ਡੇਰਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫੀ ਦੇਣ ਵੇਲੇ ਹੋਇਆ ਸੀ। ਸਿੰਘ ਸਾਹਿਬ ਨੇ ਕਲੀਨ ਚਿਟ ਦੇ ਦਿੱਤੀ ਸੀ। ਪੰਥ ਵਿਚ ਜਬਰਦਸਤ ਰੋਸ ਫੈਲਿਆ ਤਾਂ ਮੁਆਫੀਨਾਮਾ ਵਾਪਸ ਵੀ ਹੋ ਗਿਆ। ਉਧਰ ਗੁਰਮੀਤ ਰਾਮ ਰਹੀਮ ਨੇ ਕਿਹਾ ਕਿ ਉਸ ਨੇ ਤਾਂ ਕਿਸੇ ਤੋਂ ਮਾਫੀ ਮੰਗੀ ਹੀ ਨਹੀਂ!!!
    ਡੇਰਾ ਸਿਰਸਾ ਦਾ ਡਰਾਮਾ ਸਮਝ ਵਿਚ ਆ ਗਿਆ ਕਿ ਵੋਟ ਸਿਆਸਤ ਨੇ ਅਜਿਹਾ ਕਾਰਾ ਕਰਵਾਇਆ ਪਰ ਇਸ ਫਿਲਮ ਨੂੰ ਸਿੰਘ ਸਾਹਿਬ ਵਲੋਂ ਹਰੀ ਝੰਡੀ ਦੇਣ ਪਿੱਛੇ ਕੀ ਕਾਰਨ ਸਨ, ਸਮਝ ਨਹੀਂ ਆ ਰਿਹਾ। ਪ੍ਰੋਡਿਊਸਰ ਸਿੱਕਾ ਬਾਦਲਾਂ ਦਾ ਰਿਸ਼ਤੇਦਾਰ ਤਾਂ ਹੈ ਨਹੀਂ, ਫਿਰ ਇੰਨੀ ਵੱਡੀ ਤੇ ਖਤਰਨਾਕ ਰਿਆਇਤ ਕਿਊਂ?
    ਮੁੱਖ ਸਕੱਤਰ ਨੇ ਕਮੇਟੀ ਲੈਟਰ-ਹੈੱਡ ਉਪਰ ਪ੍ਰਦਰਸ਼ਨੀ ਦੀ ਪ੍ਰਵਾਨਗੀ ਦਿੱਤੀ, ਗੁਰਦੁਆਰਿਆਂ ਵਿਚ ਇਸ਼ਤਿਹਾਰ ਲਾਉਣ ਦੀ ਹਦਇਤ ਮੈਨੇਜਰਾਂ ਨੂੰ ਕੀਤੀ, ਡਾਇਰੈਕਟਰ ਐਜੂਕੇਸ਼ਨ ਸ. ਜਤਿੰਦਰ ਸਿੰਘ ਸਿੱਧੂ ਨੇ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਕਾਲਜਾਂ ਨੂੰ ਸਰਕੁਲਰ ਭੇਜਿਆ ਕਿ ਵਿਦਿਆਰਥੀਆਂ ਨੂੰ ਫਿਲਮ ਦੇਖਣ ਲਈ ਉਤਸ਼ਾਹਿਤ ਕਰੋ। ਸੰਗਤ ਵਿਚ ਗੁੱਸੇ ਦੀ ਪ੍ਰਚੰਡ ਲਹਿਰ ਦੇਖੀ ਤਾਂ ਸਾਰੇ ਪੱਤਰ ਅਤੇ ਸਰਕੁਲਰ ਵਾਪਸ ਲੈਣ ਅਤੇ ਖਿਮਾ ਮੰਗਣ ਦਾ ਐਲਾਨ ਆ ਗਿਆ। ਮੈਨੂ ਇਊਂ ਲੱਗਾ ਜਿਵੇਂ ਕੋਈ ਅਪਰਾਧੀ, ਵਾਅਦਾ ਮੁਆਫ ਗਵਾਹ ਬਣ ਗਿਆ ਹੋਵੇ।
    ਇਹ ਸਾਰਾ ਕੁਝ ਹੋਇਆ ਅਤੇ ਹੋ ਰਿਹਾ ਹੈ, ਸ਼੍ਰੋਮਣੀ ਕਮੇਟੀ ਹਾਊਸ ਦੇ 170 ਚੁਣੇ ਹੋਏ ਮੈਂਬਰ ਹਨ, ਉਨ੍ਹਾ ਵਿਚੋਂ ਕਿਸੇ ਦਾ ਇਸ ਸਮੱਸਿਆ ਬਾਰੇ ਪ੍ਰਤੀਕਰਮ ਨਹੀਂ ਆਇਆ। ਉਹ ਕੀ ਸੋਚ ਰਹੈ ਹਨ ਕੀ ਕਰ ਰਹੇ ਹਨ ਪਤਾ ਤਾਂ ਲੱਗੇ? ਸੰਗਤ ਨੇ ਜਿਨ੍ਹਾ ਨੂੰ ਚੁਣ ਕੇ ਭੇਜਿਆ ਹੈ ਉਹ ਕਦੋਂ ਜ਼ਬਾਨ ਖੋਲ੍ਹਣਗੇ?

                                                94642 51454





Tuesday, April 10, 2018

ਖੇਤਾਂ ਵਿਚ ਜੰਗਲ ਲਾਉਣ ਲਈ ਕਿਸਾਨ ਵਧਾਉਣ ਲੱਗੇ ਆਪਣਾ ਹੱਥ

ਰਵਾਇਤੀ ਫ਼ਸਲਾਂ ਤੋਂ ਦੁੱਗਣੀ ਕਮਾਈ ਕਰਾਂਗੇ ਵਣ ਖੇਤੀ ਵਿਚੋਂ : ਕਿਸਾਨ ਮੋਖਾ
ਗੁਰਨਾਮ ਸਿੰਘ ਅਕੀਦਾ
ਜੰਗਲਾਤ ਵਿਭਾਗ ਵੱਲੋਂ ਸ਼ੁਰੂ ਕੀਤੀ ਨਵੀਂ ਸਕੀਮ ਵਣ ਖੇਤੀ (ਐਗਰੋ ਫੋਰੈਸਟਰੀ) ਤਹਿਤ ਕਿਸਾਨਾਂ ਨੇ ਇਸ ਨੂੰ ਹੌਲੀ ਹੌਲੀ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਪਟਿਆਲਾ ਵਿਚ ਪਹਿਲੇ ਸਾਲ 53 ਕਿਸਾਨ ਨੇ ਪਰ ਇਸ ਸਾਲ 98 ਕਿਸਾਨਾਂ ਨੇ ਆਪਣੀ ਖੇਤੀ ਵਿਚ ਵਣ ਲਾਉਣ ਲਈ ਹੱਥ ਵਧਾਇਆ ਹੈ। ਇੱਥੋਂ ਥੋੜੀ ਦੂਰ ਪਿੰਡ ਫ਼ਤਿਹਪੁਰ ਦੇ ਨੌਜਵਾਨ ਕਿਸਾਨ ਸ਼ਿਵਕਰਨ ਸਿੰਘ ਮੋਖਾ ਨੇ ਵਣ ਖੇਤੀ ਨੂੰ ਕਾਫੀ ਲਾਹੇਵੰਦ ਦਸਿਆ ਹੈ।
ਸਰਕਾਰ ਦੀ ਸਕੀਮ ਅਨੁਸਾਰ ਜੇਕਰ ਕੋਈ ਕਿਸਾਨ ਕਿਤੋਂ ਵੀ ਬੂਟੇ ਲੈ ਕੇ ਵੱਟਾਂ ਤੇ ਲਗਾਉਂਦਾ ਹੈ ਤਾਂ 35 ਰੁਪਏ ਪ੍ਰਤੀ ਬੂਟਾ, ਪਰ ਜੇਕਰ ਇਕ ਹੈਕਟੇਅਰ ਵਿਚ 100 ਤੋਂ 500 ਬੂਟਾ ਲਾਉਂਦਾ ਹੈ ਤਾਂ 14000 ਰੁਪਏ, ਜੇਕਰ 500 ਤੋਂ ਹਜ਼ਾਰ ਬੂਟਾ ਲਾਉਂਦਾ ਹੈ ਤਾਂ 15000 ਰੁਪਏ, ਜੇਕਰ 1000 ਤੋਂ 1200 ਬੂਟੇ ਹੈਕਟੇਅਰ ਵਿਚ ਲਾਉਂਦਾ ਹੈ ਤਾਂ ਸਰਕਾਰ ਵੱਲੋਂ ਚਾਰ ਸਾਲਾਂ ਵਿਚ 17500 ਰੁਪਏ ਲਾਭ ਦੇਣ ਦੀ ਸਕੀਮ ਬਣਾਈ ਗਈ ਹੈ। ਦੋ ਸਾਲ ਪਹਿਲਾਂ ਸ਼ੁਰੂ ਕੀਤੀ ਸਕੀਮ ਤਹਿਤ ਨੌਜਵਾਨ ਕਿਸਾਨ ਸ੍ਰੀ ਮੋਖਾ ਨੇ ਇਕੇ ਤਿੰਨ ਏਕੜਾਂ ਵਿਚ ਸਫ਼ੈਦਾ ਤੇ ਹੁਸ਼ਿਆਰਪੁਰ ਵਿਚ 66 ਏਕੜ ਵਿਚ ਕਲੋਨਲ, ਖੈਰ, ਟਾਹਲੀ ਆਦਿ ਰੁੱਖ ਲਗਾਏ ਹਨ, ਉਨ੍ਹਾਂ ਦਸਿਆ ਕਿ ਇੱਥੇ 400 ਬੂਟਾ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਤਿੰਨ ਏਕੜਾਂ ਵਿਚ 1200 ਸਫ਼ੈਦਾ ਲਗਾਇਆ, ਸਰਕਾਰ ਦੀ ਸਕੀਮ ਤਹਿਤ ਪਹਿਲੇ ਤੇ ਦੂਜੇ ਸਾਲ ਲਈ ਬੂਟੇ ਸਹੀ ਹੋਣ ਕਰਕੇ ਸਾਨੂੰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਵਿੱਤੀ ਮਦਦ ਮਿਲ ਗਈ ਹੈ। ਸ੍ਰੀ ਮੋਖਾ ਨੇ ਦਸਿਆ ਕਿ ਸਾਨੂੰ ਆਸ ਹੈ ਕਿ ਰਵਾਇਤੀ ਫ਼ਸਲਾਂ ਦੇ ਮੁਕਾਬਲੇ ਅਸੀਂ ਦੁੱਗਣਾ ਕਮਾ ਲਵਾਂਗੇ। ਉਨ੍ਹਾਂ ਕਿਹਾ ਕਿ ਕਲੋਨਲ ਸਫ਼ੈਦਾ ਪਾਣੀ ਬਹੁਤ ਜ਼ਿਆਦਾ ਘੱਟ ਖਾਂਦਾ ਹੈ, ਜਿਸ ਤਹਿਤ ਵੱਟਾਂ ਤੇ ਲੱਗੇ ਸਫ਼ੈਦੇ ਜ਼ਿਆਦਾ ਮੋਟੇ ਹਨ। ਸ੍ਰੀ ਮੋਖਾ ਨੇ ਅੱਗੇ ਦਸਿਆ ਕਿ ਦੋ ਸਾਲਾਂ ਤੱਕ ਵਣ ਖੇਤੀ ਵਿਚ ਕਣਕ ਤੇ ਹੋਰ ਫ਼ਸਲਾਂ ਹੋ ਜਾਂਦੀਆਂ ਹਨ ਉਸ ਤੋਂ ਬਾਅਦ ਹਲਦੀ, ਬਾਜਰਾ, ਮੂੰਗੀ, ਚਾਰਾ ਆਦਿ ਫ਼ਸਲਾਂ ਆਮ ਹੁੰਦੀਆਂ ਹਨ, ਲੱਕੜ ਦੇ ਮੰਡੀਕਰਨ ਦੀ ਵੀ ਕੋਈ ਮੁਸ਼ਕਿਲ ਨਹੀਂ ਹੈ।
ਇਸ ਸਬੰਧੀ ਜ਼ਿਲ੍ਹਾ ਜੰਗਲਾਤ ਅਧਿਕਾਰੀ ਹਰਭਜਨ ਸਿੰਘ ਨੇ ਦਸਿਆ ਕਿ ਇਸ ਸਕੀਮ ਤਹਿਤ ਕਿਸਾਨ ਸਾਡੇ ਕੋਲੋਂ ਜਾਂ ਫਿਰ ਕਿਤੋਂ ਵੀ ਰੁੱਖ ਲੈ ਕੇ ਲਾ ਸਕਦੇ ਹਨ। ਜਿਸ ਲਈ ਸਰਕਾਰ ਕਿਸਾਨਾਂ ਨੂੰ ਤਿੰਨ ਸਾਲਾਂ ਵਿਚ ਬੂਟੇ ਦਾ ਸਰਵੇ ਕਰਕੇ ਮਦਦ ਦਿੰਦੀ ਹੈ ਤੇ ਕਿਸਾਨ ਆਪਣੀ ਫ਼ਸਲ ਦਾ ਚਾਰ ਸਾਲਾਂ ਬਾਅਦ ਰੁਪਿਆ ਵੀ ਚੰਗਾ ਕਮਾ ਸਕਦਾ ਹੈ।
ਮੋਖਾ ਫ਼ੋਟੋ : ਸ਼ਿਵਚਰਨ ਸਿੰਘ ਮੋਖਾ ਆਪਣੀ ਲਹਿਰਾਉਂਦੀ ਹੋਈ ਵਣ ਖੇਤੀ ਦਿਖਾਉਂਦਾ ਹੋਇਆ। ਫ਼ੋਟੋ ਅਕੀਦਾ

Tuesday, March 27, 2018

ਪਾਣੀ ਦੇ ਬਿੱਲਾਂ 'ਚ 50 ਰੁਪਏ ਦਾ ਵਾਧਾ ਕਰਕੇ ਪੇਂਡੂ ਲੋਕਾਂ 'ਤੇ ਪਾਇਆ 233584125 ਰੁਪਏ ਦਾ ਬੋਝ

ਘਾਟੇ ਵਿਚ ਜਾ ਰਹੀਆਂ ਪੰਚਾਇਤੀ ਟੈਂਕੀਆਂ ਨੂੰ ਨਿੱਜੀ ਹੱਥਾਂ ਵਿਚ ਦੇਣ ਲਈ ਤਿਆਰ ਹੈ ਸਰਕਾਰ : ਮੋਮੀ
ਗੁਰਨਾਮ ਸਿੰਘ ਅਕੀਦਾ
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੱਲੋਂ ਪਿੰਡਾਂ ਵਿਚ ਚੱਲਦੀਆਂ ਪਾਣੀ ਦੀਆਂ ਟੈਂਕੀਆਂ ਦੇ ਪਾਣੀ ਬਿਲਾਂ ਵਿਚ ਚੁੱਪ ਚੁਪੀਤੇ 50 ਰੁਪਏ ਮਹੀਨਾ ਵਾਧਾ ਕਰਨ ਨਾਲ ਪੇਂਡੂ ਖੇਤਰ ਦੇ ਆਮ ਲੋਕਾਂ ਤੇ 93433650 ਰੁਪਏ ਦਾ ਵਾਧੂ ਵਜ਼ਨ ਪਾਇਆ ਹੈ, ਇੱਥੇ ਹੀ ਬੱਸ ਨਹੀਂ ਸਗੋਂ ਹਰ ਸਾਲ 10 ਫ਼ੀਸਦੀ ਦਾ ਵਾਧਾ ਕਰਨ ਨਾਲ ਪੀਣ ਵਾਲਾ ਪਾਣੀ ਹੋਰ ਮਹਿੰਗਾ ਕਰਨ ਦਾ ਰਸਤਾ ਵੀ ਖੋਲ੍ਹ ਦਿੱਤਾ ਹੈ, ਸਰਕਾਰ ਤੇ ਦੋਸ਼ ਹੈ ਕਿ ਪਿੰਡਾਂ ਦੀਆਂ ਪਾਣੀ ਦੀਆਂ ਟੈਂਕੀਆਂ ਨੂੰ ਨਿੱਜੀਕਰਨ ਵੱਲ ਭੇਜਣ ਦੀ ਤਿਆਰੀ ਵੀ ਸਰਕਾਰ ਨੇ ਖਿੱਚ ਲਈ ਹੈ।
    ਅਧਿਕਾਰਤ ਸੂਤਰਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਕੁੱਝ ਮਹੀਨੇ ਪਹਿਲਾਂ 1868673 ਪਾਣੀ ਦੇ ਕੁਨੈਕਸ਼ਨ ਸਨ ਜੋ ਅੱਜ ਵੱਧ ਕੇ ਹੋਰ ਵੀ ਜ਼ਿਆਦਾ ਹੋ ਰਹੇ ਹਨ, ਪਹਿਲਾਂ ਬਿੱਲ 75 ਰੁਪਏ ਮਹੀਨਾ ਲਿਆ ਜਾਂਦਾ ਸੀ ਪਰ ਹੁਣ 50 ਰੁਪਏ ਪਰ ਕੁਨੈਕਸ਼ਨ ਵਾਧਾ ਕਰਕੇ ਪੰਜਾਬ ਸਰਕਾਰ ਨੇ ਹੁਣ ਹਰ ਮਹੀਨੇ 125 ਰੁਪਏ ਬਿੱਲ ਨਿਰਧਾਰਿਤ ਕਰ ਦਿੱਤਾ ਹੈ। ਜਿਸ ਨਾਲ ਪੰਜਾਬ ਦੇ ਪੇਂਡੂ ਖੇਤਰ ਦੇ ਆਮ ਲੋਕਾਂ ਨੂੰ ਹੁਣ 140150475 ਰੁਪਏ ਦੀ ਥਾਂ 233584125 ਰੁਪਏ ਦੇਣੇ ਪੈਣਗੇ ਜਿਸ ਕਰਕੇ ਪੰਜਾਬ ਦੇ ਲੋਕਾਂ ਤੇ ਹੁਣ 93433650 ਰੁਪਏ ਵੱਧ ਵਜ਼ਨ ਪੈ ਗਿਆ ਹੈ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਕੱਤਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਪਾਣੀ ਵੀ ਆਮ ਲੋਕਾਂ ਲਈ ਮਹਿੰਗਾ ਕਰ ਦਿੱਤਾ ਹੈ। ਪੰਜਾਬ ਦੀਆਂ ਟੈਂਕੀਆਂ ਦਾ ਕਾਰਜ ਭਾਰ ਸੰਭਾਲ ਰਹੇ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਵਰਿੰਦਰ ਸਿੰਘ ਮੋਮੀ ਨੇ ਕਿਹਾ ਕਿ ਬਾਦਲ ਸਰਕਾਰ ਵੱਲੋਂ ਪਹਿਲਾਂ ਹੀ ਪੰਚਾਇਤੀ ਅਤੇ ਸਾਂਝੀਆ ਮੁਫ਼ਤ ਪੀਣ ਵਾਲੇ ਪਾਣੀ ਦੀਆਂ ਟੂਟੀਆਂ ਬੰਦ ਕਰ ਦਿੱਤੀਆਂ ਸਨ। ਇਸ ਆਰਥਿਕ ਹੱਲੇ ਦਾ ਭਾਰ ਪੰਜਾਬ ਦੇ ਸਮੁੱਚੇ ਗਰੀਬ ਕਿਸਾਨ, ਮਜ਼ਦੂਰਾਂ ਸਿਰ ਪਾਇਆ ਗਿਆ। ਜਿੱਥੇ ਪਹਿਲਾਂ  ਹੀ ਪੰਜਾਬ ਦੇ ਕਿਸਾਨ ਤੇ ਖੇਤ ਮਜ਼ਦੂਰ ਕਰਜ਼ੇ ਕਾਰਨ ਖੁਦਕੁਸ਼ੀਆਂ ਲਈ ਮਜਬੂਰ ਹਨ, ਉੱਥੇ ਲੋਕ ਹੋਰ ਕੰਗਾਲੀ ਵੱਲ ਧੱਕੇ ਜਾਣਗੇ। ਉਨ੍ਹਾਂ ਕਿਹਾ ਕਿ ਇਕ ਸਰਵੇ ਅਨੁਸਾਰ ਪੰਜਾਬ ਵਿਚ ਪਾਣੀ ਦੇ ਸੀਮਤ, ਛੋਟੇ ਕਿਸਾਨ ਤੇ ਖੇਤ ਮਜ਼ਦੂਰਾਂ 'ਤੇ ਪੰਜਾਬ ਵਿਚ 80.73 ਫ਼ੀਸਦੀ ਕੁਨੈਕਸ਼ਨ ਹਨ। ਜਦ ਕਿ ਅਮੀਰ ਅਤੇ ਵੱਡੇ ਜ਼ਿਮੀਂਦਾਰਾਂ ਦੇ ਤਾਂ 20 ਫ਼ੀਸਦੀ ਤੋਂ ਵੀ ਘੱਟ ਪਾਣੀ ਦੇ ਕੁਨੈਕਸ਼ਨ ਹਨ, ਜਿਸ ਤੋਂ ਸਪਸ਼ਟ ਹੈ ਕਿ ਪਾਣੀ ਦੇ ਵਧਾਏ ਗਏ ਬਿਲਾਂ ਦਾ ਵਾਧੂ ਵਜ਼ਨ ਛੋਟੇ ਕਿਸਾਨਾਂ ਤੇ ਖੇਤ ਮਜ਼ਦੂਰਾਂ 'ਤੇ ਹੀ ਪਵੇਗਾ। ਸ੍ਰੀ ਮੋਮੀ ਨੇ ਅੱਗੇ ਕਿਹਾ ਕਿ ਇਸ ਵਾਧੇ ਨਾਲ ਪੰਜਾਬ ਦੇ ਹਾਕਮਾਂ ਨੇ ਵੱਡੇ ਮੁਨਾਫ਼ੇ ਦਿਖਾ ਕੇ ਪਿੰਡ ਦੇ ਸਰਪੰਚਾਂ ਨੂੰ ਜਲ ਘਰਾਂ ਦਾ ਪ੍ਰਬੰਧ ਆਪਣੇ ਅਧੀਨ ਲੈਣ ਦੀ ਹੱਲਾ ਸ਼ੇਰੀ ਦਿੱਤੀ ਗਈ ਹੈ। ਉੱਥੇ ਪੰਚਾਇਤਾਂ ਨੂੰ ਪਹਿਲਾਂ ਹੀ ਜਲ ਘਰਾਂ ਦੇ ਰੱਖ-ਰਖਾਅ ਲਈ ਆਉਂਦੇ ਖ਼ਰਚਿਆਂ ਨੂੰ ਵਸੂਲਣ ਲਈ ਖਪਤਕਾਰਾਂ ਤੋਂ ਮਨਮਰਜ਼ੀ ਦੇ ਚਾਰਜ ਲੈਣ ਲਈ ਸਰਕਾਰੀ ਹੁਕਮਾਂ ਤੋ ਆਜ਼ਾਦ ਕੀਤਾ ਗਿਆ ਹੈ। ਵਿਭਾਗ ਵੱਲੋਂ ਪਹਿਲਾਂ ਹੀ 2011 ਵਿਚ ਇਕ ਨੋਟੀਫ਼ਿਕੇਸ਼ਨ ਜਾਰੀ ਕਰਕੇ ਜਿਨ੍ਹਾਂ ਪੰਚਾਇਤਾਂ ਨੇ ਜਲ ਘਰਾਂ ਦਾ ਪ੍ਰਬੰਧ ਆਪਣੇ ਅਧੀਨ ਲਿਆ ਹੋਇਆ ਹੈ, ਉਨ੍ਹਾਂ ਸਬੰਧਿਤ ਪੰਚਾਇਤਾਂ ਨੂੰ ਜਲ ਘਰਾਂ ਦਾ ਪ੍ਰਬੰਧ ਅੱਗੇ ਕੰਪਨੀਆਂ ਨੂੰ ਠੇਕੇ 'ਤੇ ਦੇਣ ਦੇ ਅਧਿਕਾਰ ਦਿੱਤੇ ਗਏ ਹਨ ਲਿਹਾਜ਼ਾ ਆਉਣ ਵਾਲੇ ਸਮੇਂ ਵਿਚ ਪਾਣੀ ਵੀ ਅਮੀਰ ਠੇਕੇਦਾਰਾਂ ਦੇ ਕਬਜ਼ੇ ਵਿਚ ਆ ਜਾਵੇਗਾ ਤੇ ਆਮ ਲੋਕ ਪਾਣੀ ਦੀ ਬੂੰਦ-ਬੂੰਦ ਲਈ ਤਰਸਣਗੇ।
    ਇਸ ਸਬੰਧੀ ਵਿਭਾਗ ਦੇ ਐਚਓਡੀ ਸ੍ਰੀ ਅਸ਼ਵਨੀ ਕੁਮਾਰ ਨੇ ਕਿਹਾ ਕਿ ਪਿੰਡਾਂ ਦੀਆਂ ਪਾਣੀ ਦੀਆਂ ਦੇ ਬਿਜਲੀ ਬਿੱਲ ਉਤਾਰਨ ਲਈ ਪੰਜਾਬ ਸਰਕਾਰ ਦੀ ਮਦਦ ਨਾਲ ਪਾਵਰਕਾਮ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ, ਜੋ ਵੀ ਪਿੰਡਾਂ ਵਿਚ ਪਾਣੀ ਦੇ ਬਿੱਲ ਬਕਾਇਆ ਹਨ ਉਹ ਵਸੂਲੇ ਜਾਣੇ ਹਨ, ਉਨ੍ਹਾਂ ਕਿਹਾ ਕਿ ਸਾਫ਼ ਤੇ ਸ਼ੁੱਧ ਪਾਣੀ ਦੇ ਵਧਾਏ ਬਿੱਲ ਕੋਈ ਜ਼ਿਆਦਾ ਨਹੀਂ ਹਨ।

ਵਾਟਰ ਫ਼ੋਟੋ : ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੀ ਪਟਿਆਲਾ ਵਿਚ ਸਥਿਤ ਇਮਾਰਤ ਦਾ ਬਾਹਰੀ ਦ੍ਰਿਸ਼। ਫ਼ੋਟੋ ਅਕੀਦਾ

Monday, March 26, 2018

ਪਟਿਆਲਾ ਸ਼ਹਿਰ ਦੇ ਸਦੀਆਂ ਪੁਰਾਣੇ ਰੁੱਖਾਂ 'ਤੇ ਹਜ਼ਾਰਾਂ ਚਮਗਿੱਦੜਾਂ ਦਾ ਕਬਜ਼ਾ

ਜੰਗਲੀ ਜੀਵ ਐਕਟ ਵਿਚ ਆਉਂਦੇ ਚਮਗਿੱਦੜ ਕਰਦੇ ਹਨ ਬਾਰਾਂਦਰੀ ਦੇ ਦੁਰਲਭ ਰੁੱਖਾਂ ਦਾ ਨੁਕਸਾਨ : ਮਾਨ
ਗੁਰਨਾਮ ਸਿੰਘ ਅਕੀਦਾ
ਪਟਿਆਲਾ ਦੇ ਬਾਰਾਂਦਰੀ ਬਾਗ ਵਿਚ ਖੜੇ ਇਕ ਸਦੀ ਤੋਂ ਵੀ ਵੱਧ ਉਮਰ ਦੇ ਰੁੱਖਾਂ 'ਤੇ ਹਜ਼ਾਰਾਂ ਚਮਗਿੱਦੜਾਂ ਨੇ ਕਬਜ਼ਾ ਕਰ ਰੱਖਿਆ ਹੈ, ਇਸ ਨਾਲ ਜਿੱਥੇ ਰੁੱਖਾਂ ਦੇ ਪੱਤੇ ਤੇ ਫਲਾਂ ਨੂੰ ਨੁਕਸਾਨ ਹੋ ਰਿਹਾ ਹੈ ਉੱਥੇ ਹੀ ਚਮਗਿੱਦੜਾਂ ਦੀ ਬਿੱਠਾਂ ਕਰਕੇ ਰੁੱਖਾਂ ਨੂੰ ਵੀ ਨੁਕਸਾਨ ਹੋ ਰਿਹਾ ਹੈ, ਅੱਜ ਕੱਲ੍ਹ ਇਹ ਚਮਗਿੱਦੜ ਰਾਤ ਨੂੰ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿਚ ਘੁੰਮਦੇ ਦੇਖੇ ਜਾ ਸਕਦੇ ਹਨ। ਪਰ ਜੰਗਲਾਤ ਵਿਭਾਗ ਵੱਲੋਂ ਇਨ੍ਹਾਂ ਚਮਗਿੱਦੜਾਂ ਦੀ ਸੰਭਾਲ ਲਈ ਵੀ ਜੋਰ ਲਗਾ ਰੱਖਿਆ ਹੈ, ਜੇਕਰ ਕੋਈ ਇਨ੍ਹਾਂ ਚਮਗਿੱਦੜਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਜੰਗਲੀ ਜੀਵ ਐਕਟ ਤਹਿਤ ਉਸ ਤੇ ਕਾਰਵਾਈ ਵੀ ਹੁੰਦੀ ਹੈ।
ਪਿਛਲੇ ਦਿਨੀਂ ਬਾਰਾਂਦਰੀ ਵਿਚ ਕਿਸੇ ਕੰਮੀ ਗੇੜਾ ਮਾਰਨ ਆਏ ਸ੍ਰੀ ਮਤੀ ਪ੍ਰਨੀਤ ਕੌਰ ਨੂੰ ਸਵਾਲ ਕੀਤਾ ਗਿਆ ਕਿ ਚਮਗਿੱਦੜਾਂ ਕਰਕੇ ਬਾਰਾਂਦਰੀ ਬਾਗ ਦਾ ਨੁਕਸਾਨ ਹੋ ਰਿਹਾ ਹੈ ਤਾਂ ਸ੍ਰੀ ਮਤੀ ਪ੍ਰਨੀਤ ਕੌਰ ਦਾ ਸਿੱਧਾ ਜਿਹਾ ਜਵਾਬ ਸੀ ਕਿ 'ਅਸਲ ਵਿਚ ਇਹ ਥਾਂ ਇਨ੍ਹਾਂ ਚਮਗਿੱਦੜਾਂ ਦੀ ਹੀ ਹੈ ਅਸੀਂ ਮਨੁੱਖ ਲੋਕ ਇਨ੍ਹਾਂ ਦੀ ਜਗ੍ਹਾ ਤੇ ਸ਼ੈਰ ਕਰਨ ਲਈ ਆਉਂਦੇ ਹਾਂ, ਇਸ ਕਰਕੇ ਇਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ'। ਬਾਰਾਂਦਰੀ ਵਿਚ ਰਹਿੰਦੇ ਚਮਗਿੱਦੜਾਂ ਬਾਰੇ ਪੰਛੀ ਪ੍ਰੇਮੀ ਇਸ਼ਵਿੰਦਰ ਸਿੰਘ ਗਰੇਵਾਲ ਨੇ ਦਸਿਆ ਕਿ ਇੱਥੇ ਚਮਗਿੱਦੜ ਬਹੁਤ ਦੇਰ ਤੋਂ ਰਹਿੰਦੇ ਹਨ ਤੇ ਇਨ੍ਹਾਂ ਦੇ ਰਿਸ਼ਤੇਦਾਰ ਨਾਲਾਗੜ ਤੇ ਫ਼ਤਿਹਗੜ੍ਹ ਸਾਹਿਬ ਵਿਚ ਹਨ, ਸਾਰਾ ਦਿਨ ਰੁੱਖਾਂ 'ਤੇ ਪੁੱਠੇ ਲਟਕੇ ਰਹਿੰਦੇ ਹਨ ਤੇ ਸ਼ਾਮ ਪੈਣ ਤੇ ਹੀ ਲੰਬੀਆਂ ਉਡਾਰੀਆਂ ਭਰਦੇ ਹਨ ਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਉੱਡ ਪੈਂਦੇ ਹਨ, ਜਿਵੇਂ ਕਿਹਾ ਕਰਦੇ ਹਾਂ ਕਿ 'ਚਮਗਿੱਦੜਾਂ ਦੇ ਆਏ ਪ੍ਰਹੋਣੇ ਜਹਾਂ ਥਮ ਲਟਕੇ ਵਹਾਂ ਹਮ ਲਟਕੇ'। ਪਰ ਇਸ ਬਾਬਤ ਬਾਰਾਂਦਰੀ ਦੀ ਸੰਭਾਲ ਕਰ ਰਹੇ ਡਾਇਰੈਕਟਰ ਸਵਰਨ ਸਿੰਘ ਮਾਨ ਤੇ ਕੁਲਵਿੰਦਰ ਸਿੰਘ ਐਚਡੀਓ ਨੇ ਦਸਿਆ ਕਿ ਇਹ ਏਨੀ ਵੱਡੀ ਉਡਾਰੀ ਨਹੀਂ ਭਰ ਸਕਦੇ, ਪਰ ਇਹ ਕਾਫੀ ਸਿਆਣੇ ਹੁੰਦੇ ਹਨ, ਦਿਨੇ ਬਾਰਾਂਦਰੀ ਵਿਚ ਰੁੱਖਾਂ 'ਤੇ ਲਟਕਦੇ ਹਨ ਤੇ ਰਾਤਾਂ ਨੂੰ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿਚ ਆਪਣੀ ਖ਼ੁਰਾਕ ਭਾਲਣ ਤੁਰ ਪੈਂਦੇ ਹਨ। ਬਾਰਾਂਦਰੀ ਵਿਚ ਆਉਂਦੇ ਲੋਕ ਜਿਉਂ ਹੀ ਰੁੱਖਾਂ ਉੱਪਰ ਨਿਗਾਹ ਮਾਰ ਕੇ ਦੇਖਦੇ ਹਨ ਤਾਂ ਹਰੇਕ ਰੁੱਖ 'ਤੇ ਹਜ਼ਾਰਾਂ ਚਮਗਿੱਦੜ ਚੀਂ ਚੀਂ ਕਰਦੇ ਆਮ ਦੇਖੇ ਜਾ ਸਕਦੇ ਹਨ। ਜਿਨ੍ਹਾਂ ਬਾਰੇ ਡਾਇਰੈਕਟਰ ਸਵਰਨ ਸਿੰਘ ਮਾਨ ਨੇ ਦਸਿਆ ਕਿ ਇਹ ਬਾਰਾਂਦਰੀ ਦੇ ਰੁੱਖਾਂ ਦਾ ਨੁਕਸਾਨ ਕਰਦੇ ਹਨ। ਇਨ੍ਹਾਂ ਦੀਆਂ ਬਿੱਠਾਂ ਵੀ ਕਾਫੀ ਨੁਕਸਾਨਦਾਇਕ ਹਨ ਪਰ ਇਨ੍ਹਾਂ ਦਾ ਇਹ ਬਸੇਰਾ ਹੈ ਇਸ ਕਰਕੇ ਇਨ੍ਹਾਂ ਨੂੰ ਕੁੱਝ ਵੀ ਨਹੀਂ ਕਿਹਾ ਜਾ ਸਕਦਾ। ਜੰਗਲੀ ਜੀਵ ਜੰਗਲਾਤ ਵਿਭਾਗ ਦੇ ਰੇਂਜ ਅਫ਼ਸਰ ਨਿਰਲੇਪ ਸਿੰਘ ਹੁੰਦਲ ਨੇ ਕਿਹਾ ਕਿ ਸਾਡੀ ਬਾਰਾਂਦਰੀ ਵਿਚ ਰੁੱਖਾਂ ਦੇ ਲਟਕੇ ਚਮਗਿੱਦੜਾਂ ਤੇ ਪੂਰੀ ਨਜ਼ਰ ਹੈ, ਇਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ।
ਬਾਰਾਂਦਰੀ ਫ਼ੋਟੋ : ਬਾਰਾਂਦਰੀ ਵਿਚ ਰੁੱਖ ਉੱਤੇ ਲਟਕੇ ਹੋਏ ਚਮਗਿੱਦੜਾਂ ਦਾ ਦ੍ਰਿਸ਼। ਫ਼ੋਟੋ ਅਕੀਦਾ


Saturday, March 17, 2018

ਲੋਪ ਹੋ ਰਹੀਆਂ ਹਨ ਪੰਜਾਬ ਦੀਆਂ ਦੇਸੀ ਚਿੜੀਆਂ ਮੁੜ ਚਹਿਕਣ ਲੱਗੀਆਂ

ਚਿੜੀ ਦਿਵਸ ਤੇ ਦੇਸੀ ਚਿੜੀਆਂ ਨੂੰ ਪਾਲਣ ਵਾਲੇ ਪੰਛੀ ਪ੍ਰੇਮੀਆਂ ਨੂੰ ਉਤਸ਼ਾਹਿਤ ਕਰੇ ਸਰਕਾਰ : ਚਿੜੀ ਪ੍ਰੇਮੀ ਬੋਪਾਰਾਏ
ਗੁਰਨਾਮ ਸਿੰਘ ਅਕੀਦਾ
ਪੰਜਾਬ ਦੀਆਂ ਲੋਪ ਹੋ ਰਹੀਆਂ ਦੇਸੀ ਚਿੜੀਆਂ ਮੁੜ ਕਈ ਇਲਾਕਿਆਂ ਵਿਚ ਚਹਿਕਣ ਲੱਗੀਆਂ ਹਨ, 20 ਮਾਰਚ ਨੂੰ ਆਉਣ ਵਾਲੇ ਕੌਮਾਂਤਰੀ ਚਿੜੀ ਦਿਵਸ ਤੇ ਚਿੜੀ ਪ੍ਰੇਮੀ ਹਰਿੰਦਰ ਸਿੰਘ ਬੋਪਾਰਾਏ ਨੇ ਇਸ ਦਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰਾਂ ਨੇ ਕਦੇ ਵੀ ਪੰਜਾਬ ਦੇ ਪੰਛੀਆਂ ਨੂੰ ਬਚਾਉਣ ਲਈ ਕੋਈ ਚਾਰਾਜੋਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਚਿੜੀਆਂ ਦੀ ਚੀਂ ਚੀਂ ਬਰਕਰਾਰ ਰੱਖਣ ਲਈ ਵਿਸ਼ੇਸ਼ ਯੋਜਨਾਵਾਂ ਉਲੀਕੇ ਤਾਂ ਕਿ ਚਿੜੀਆਂ ਬਚੀਆਂ ਰਹਿ ਸਕਣ। ਉਨ੍ਹਾਂ ਆਪਣੀ ਭਾਵਨਾ ਪ੍ਰਗਟ ਕਰਦਿਆ ਕਿਹਾ ਕਿ 'ਜਦੋਂ ਸਵੇਰੇ ਚਿੜੀਆਂ ਚੀਂ ਚੀਂ ਕਰਕੇ ਸਾਨੂੰ ਜਗਾਉਂਦੀਆਂ ਹਨ ਤਾਂ ਇੰਜ ਲੱਗਦਾ ਹੈ ਕਿ ਕੁਦਰਤ ਸਾਡੇ ਬਿਲਕੁਲ ਅੰਗ ਸੰਗ ਹੈ'।
ਪਟਿਆਲਾ ਸਰਹਿੰਦ ਰੋਡ ਉੱਪਰ ਵਸੇ ਹੋਏ  ਪਿੰਡ ਹਰਦਾਸਪੁਰ ਦੇ ਪੰਛੀ ਪ੍ਰੇਮੀ ਹਰਿੰਦਰ ਸਿੰਘ ਬੋਪਾਰਾਏ ਨੇ  ਆਪਣੇ ਘਰ ਵਿਚ ਹੀ ਪਿਛਲੇ 20 ਸਾਲ ਤੋਂ 6 ਦਰਜਨ ਦੇਸੀ ਚਿੜੀਆਂ ਅਤੇ ਚਿੜੇ ਪਾਲੇ ਹੋਏ ਹਨ। ਜੇ ਕਿਸੇ ਕਾਰਨ ਕੋਈ ਚਿੜੀ ਮਰ ਵੀ ਜਾਂਦੀ ਹੈ ਤਾਂ ਵੀ ਚਿੜੀਆਂ ਵੱਲੋਂ ਦਿਤੇ ਗਏ ਆਂਡਿਆਂ ਵਿਚੋਂ ਚਿੜੀਆਂ ਦੀ ਨਵੀਂ ਪੀੜ੍ਹੀ ਜਨਮ ਲੈ ਲੈਂਦੀ ਹੈ। ਇਸ ਤਰਾਂ ਦੇਸੀ ਚਿੜੀਆਂ ਅਤੇ ਚਿੜਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।  ਇਸ ਦੇ ਨਾਲ ਹੀ ਉਸ ਨੇ ਕਬੂਤਰ ਅਤੇ ਹੋਰ ਕਈ ਤਰਾਂ ਦੇ ਪੰਛੀ ਵੀ ਪਾਲੇ ਹੋਏ ਹਨ। ਦੇਸੀ ਚਿੜੀਆਂ ਅਤੇ ਹੋਰ ਪੰਛੀਆਂ ਦੀ ਉਹ ਆਪਣੇ ਬੱਚਿਆਂ ਵਾਂਗ ਸੰਭਾਲ ਕਰਦਾ ਹੈ ਅਤੇ ਇਹਨਾਂ ਨੂੰ ਹਰ ਦਿਨ ਹੀ ਚੋਗ਼ਾ ਅਤੇ ਹੋਰ ਖਾਣ ਪੀਣ ਦਾ ਸਮਾਨ ਪਾਉਣ ਦੇ ਨਾਲ  ਹੀ ਇਹਨਾਂ ਦੇ ਪਾਣੀ ਪੀਣ ਲਈ ਵੀ ਢੁਕਵਾਂ ਪ੍ਰਬੰਧ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਰੇ ਪੰਜਾਬ ਵਿਚ ਹੀ ਦੇਸੀ ਚਿੜੀਆਂ ਅਲੋਪ ਹੋ ਗਈਆਂ ਸਨ ਉਦੋਂ ਵੀ ਇਸ ਪੰਛੀ ਪ੍ਰੇਮੀ ਬੋਪਾਰਾਏ ਦੇ ਘਰ ਦਰਜਨਾਂ ਦੀ ਗਿਣਤੀ ਵਿਚ  ਚਿੜੀਆਂ ਚਹਿਕਦੀਆਂ ਰਹੀਆਂ ਅਤੇ ਹੁਣ ਇਹਨਾਂ ਦੇਸੀ ਚਿੜੀਆਂ ਦੀ ਗਿਣਤੀ 6 ਦਰਜਨ ਤੋਂ ਉੱਪਰ ਹੋ ਗਈ ਹੈ। ਇਸ ਸਬੰਧੀ ਚਿੜੀਆਂ ਸਬੰਧੀ ਜਾਣਕਾਰੀ ਰੱਖਣ ਵਾਲੇ ਮਾਹਿਰ ਜਗਮੋਹਨ ਸਿੰਘ ਲੱਕੀ ਨੇ  ਕਿਹਾ ਕਿ ਬੋਪਾਰਾਏ ਦੀ ਤਰਾਂ ਹੀ ਲੁਧਿਆਣਾ ਦੇ ਕੈਂਟ, ਜੱਸੋਵਾਲ, ਬਾਰਨਹਾਰਾ, ਸ਼ੇਖਪੁਰਾ, ਭੈਣੀ ਏਰੀਨਾ, ਕੁਲਾਰ, ਫ਼ਿਰੋਜ਼ਪੁਰ ਦੇ ਪੀਰ ਮੁਹੰਮਦ, ਕੋਟ ਕਰੋਰ ਕਲਾਂ, ਪਟਿਆਲਾ ਦੇ ਭਿੱਲੋਵਾਲੀ ਤੇ ਮੰਡ ਖਹਿਰਾ, ਕਪੂਰਥਲਾ ਦੇ ਖਾਟੀ, ਅੰਮ੍ਰਿਤਸਰ ਦੇ ਭਿੰਦਰ, ਚੌਹਾਨ, ਥੋਈਆਂ, ਗਗਰਾਹ ਭਾਨਾ, ਜਲੰਧਰ ਦੇ ਸੰਘੇ ਖ਼ਾਲਸਾ,ਫ਼ਰੀਦਕੋਟ ਦੇ ਮਚਾਕੀ ਤੇ ਮੁਹਾਲੀ ਜ਼ਿਲ੍ਹੇ ਦੇ ਮਿਰਜ਼ਾਪੁਰ ਵਿਚ ਮਿਲਦੇ ਕੁਲ ਪੰਛੀਆਂ ਵਿਚੋਂ 25 ਤੋਂ 45 ਫ਼ੀਸਦੀ ਪੰਛੀ ਚਿੜੀਆਂ ਹੀ ਹਨ। ਸ੍ਰੀ ਲੱਕੀ ਨੇ ਕਿਹਾ  ਕਿ ਪੰਜਾਬੀਆਂ ਨਾਲ ਲੰਮਾ ਸਮਾਂ ਰੁੱਸੀ ਰਹੀ ਚਿੜੀ ਹੁਣ ਇਕ ਵਾਰ ਫਿਰ ਪੰਜਾਬੀਆਂ ਦੇ ਵਿਹੜੇ ਆ ਗਈ ਹੈ, ਪੰਜਾਬੀਆਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਇਸ ਚਿੜੀ ਨੂੰ ਜੀ ਆਇਆਂ ਕਹਿੰਦਿਆਂ ਇਸ ਦੀ ਖ਼ੁਰਾਕ ਦੇ ਨਾਲ ਹੀ ਪਾਣੀ ਅਤੇ ਹੋਰ ਦੇਖਭਾਲ ਵੀ ਕਰਨ। ਇਸ ਦੇ ਨਾਲ ਹੀ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਦੇਸੀ ਚਿੜੀਆਂ ਨੂੰ ਪਾਲਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਵਾਲੇ ਪੰਛੀ ਪ੍ਰੇਮੀਆਂ ਨੂੰ ਉਤਸ਼ਾਹਿਤ ਕਰੇ। 20 ਮਾਰਚ ਨੂੰ ਚਿੜੀ ਦਿਵਸ਼ ਮਨਾ ਰਹੇ ਜੰਗਲਾਤ ਵਿਭਾਗ (ਵਿਸਥਾਰ) ਨੇ ਦਸਿਆ ਕਿ ਸਾਡੇ ਕੋਲ ਚਿੜੀਆਂ ਦਾ ਕੋਈ ਅੰਕੜਾ ਤਾਂ ਨਹੀਂ ਹੈ ਪਰ ਅਸੀਂ ਚਿੜੀ ਦਿਵਸ਼ ਮਨਾ ਕੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਜਰੂਰ ਕਰ ਰਹੇ ਹਾਂ।
ਬੋਪਾਰਾਏ ਫ਼ੋਟੋ : ਪਟਿਆਲਾ ਸਰਹਿੰਦ ਰੋਡ ਉੱਪਰ ਵਸੇ ਹੋਏ ਪਿੰਡ ਹਰਦਾਸਪੁਰ ਵਿਚ ਇੱਕ ਪੰਛੀ ਪ੍ਰੇਮੀ ਦੇ ਘਰ ਪਿਛਲੇ 20 ਸਾਲ ਤੋਂ ਰਹਿ ਰਹੀਆਂ ਦੇਸੀ ਚਿੜੀਆਂ। 

ਪੰਜਾਬੀ ਯੂਨੀਵਰਸਿਟੀ ਦੇ ਡੁੱਬਣ ਦਾ ਰਸਤਾ ਤਹਿ

ਵਿੱਤ ਕਮੇਟੀ ਵਲੋਂ 4 ਅਰਬ 73 ਕਰੋੜ ਦੇ ਘਾਟੇ ਵਾਲੇ ਬਜਟ ਤੇ ਮੋਹਰ
133 ਕਰੋੜ ਦੇ ਬਜਟ ਨਾਲ ਨਵੀਆਂ ਭਰਤੀਆਂ ਹੋਣਗੀਆਂ ਪੰਜਾਬੀ ਯੂਨੀਵਰਸਿਟੀ ਵਿਚ

ਗੁਰਨਾਮ ਸਿੰਘ ਅਕੀਦਾ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿੱਤ ਕਮੇਟੀ ਨੇ ਅੱਜ ਇਥੇ 4 ਅਰਬ 73 ਕਰੋੜ ਰੁਪਏ ਦੇ ਘਾਟੇ ਵਾਲੇ ਬਜਟ ਤੇ ਮੋਹਰ ਲਗਾ ਦਿਤੀ ਹੈ, ਦਿਲਚਸਪ ਗੱਲ ਇਹ ਹੈ ਕਿ ਯੂਨੀਵਰਸਿਟੀ ਦੀ ਆਮਦਨ ਨਾਲ ਘਾਟੇ ਦੀ ਰਕਮ ਵੱਡੀ ਹੈ । ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਵਿੱਤ ਕਮੇਟੀ ਤੇ ਚੈਅਰਮੈਨ ਡਾਕਟਰ ਬੀ ਐਸ ਘੁੰਮਣ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਵਿੱਤੀ ਘਾਟੇ ਨਾਲ ਜੂਝ ਰਹੀ ਯੂਨੀਵਰਸਿਟੀ ਨੂੰ ਇਸ ਕਮੇਟੀ ਨੇ ਬਚਾਉਣ ਲਈ ਕੋਈ ਵੀ ਕਦਮ ਨਹੀ ਚੁਕਿੱਆ ਹੈ ਜਿਸ ਕਾਰਨ ਆਉਣ ਵਾਲੇ ਦਿਨ ਪੰਜਾਬੀ ਯੂਨੀਵਰਸਿਟੀ ਲਈ ਸੁਖਾਵੇ ਨਹੀ ਹਨ । ਇਥੋਂ ਤੱਕ ਕਿ ਸਾਬਕਾ ਕਾਰਜਕਾਰੀ ਵੀਸੀ ਅਨੁਰਾਗ ਵਰਮਾਂ ਵਲੋਂ ਖਤਮ ਕੀਤੀਆਂ ਅਸਾਮੀਆਂ ਦਾ ਵੀ 133 ਕਰੋੜ ਰੁਪਏ ਬਜਟ ਰੱਖ ਕੇ ਨਵੇਂ ਵੀਸੀ ਨੇ ਨਵੀਆਂ ਭਰਤੀਆਂ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ।
    ਪੰਜਾਬੀ ਯੂਨੀਵਰਸਿਟੀ ਨੂੰ ਸਾਲ 2018 - 2019 ਦੇ ਬਜਟ ਵਿਚ ਸਾਰੇ ਵਸੀਲਿਆਂ ਤੋਂ 3 ਅਰਬ 52 ਕਰੋੜ 50 ਲੱਖ 67 ਹਜਾਰ 405 ਰੁਪਏ ਆਉਣ ਦੀ ਉਮੀਦ ਹੈ ਤੇ ਯੂਨੀਵਿਰਸਿਟੀ ਨੇ ਇਸ ਸਾਲ ਖਰਚਾ 5 ਅਰਬ 82 ਕਰੋੜ 6 ਲੱਖ 92 ਹਜਾਰ 421 ਰੁਪਏ ਕਰਨਾ ਹੈ । ਇਸ ਤਰਾਂ ਯੂਨੀਵਰਸਿਟੀ ਨੂੰ ਆਪਣੇ ਤਿਆਰ ਕੀਤੇ ਬਜਟ ਤਹਿਤ 2 ਅਰਬ 29 ਕਰੋੜ 56 ਲੱਖ 25 ਹਜਾਰ 16 ਰੁਪਏ ਤਾ ਘਾਟਾ ਪੈ ਰਿਹਾ ਹੈ । ਇਸ ਤੋ ਬਿਨਾਂ ਯੂਨੀਵਰਸਿਟੀ ਨੇ 91 ਕਰੋੜ 15 ਲੱਖ 80 ਹਜਾਰ ਦੀ ਪਹਿਲਾਂ ਹੀ ਬੈਂਕਾਂ ਤੋ ਓਵਰ ਡਰਾਫਿੰਟਗ ਕੀਤੀ ਹੋਈ ਹੈ ਤੇ ਇਸ ਸਾਲ 7ਵੇਂ ਕੇਂਦਰੀ ਪੇ ਕਮਿਸਨ ਲਾਗੂ ਹੋਣ ਦੀ ਸੂਰਤ ਯੂਨੀਵਰਸਿਟੀ ਅਧਿਆਪਕਾਂ ਨੂੂੰ 105 ਕਰੋੜ ਰੁਪਏ ਦੀ ਅਦਾਇਗੀ ਵੀ ਯੂਨੀਵਰਸਿਟੀ ਨੂੰ ਕਰਨੀ ਹੋਵੇਗੀ । ਇਸ ਦੇ ਨਾਲ ਹੀ ਹਰ ਮਹੀਨੇ 4 ਕਰੋੜ ਰੁਪਏ ਦਾ ਵਾਧਾ ਅਧਿਆਪਕਾਂ ਦੀ ਤਨਖਾਹ ਵਿਚ ਹੋ ਜਾਵੇਗਾ ਜਿਸ ਨਾਲ ਯੂਨੀਵਰਸਿਟੀ ਤੇ 48 ਕਰੋੜ ਰੁਪਏ ਦਾ ਸਲਾਨਾ ਬੋਝ ਪੈ ਜਾਵੇਗਾ ਤੇ ਇਸ ਸਾਰੇ ਘਾਟੇ ਮਿਲਾ ਕੇ ਪੰਜਾਬੀ ਯੂਨੀਵਰਸਿਟੀ ਨੂੰ 4 ਅਰਬ 73 ਕਰੋੜ ਦਾ ਸਲਾਨਾ ਘਾਟਾ ਪਵੇਗਾ ਜਿਹੜਾ ਕਿ ਯੂਨਵਰਸਿਟੀ ਨੂੰ ਹੋਰ ਵਿੱਤੀ ਸੰਕਟ ਵੱਲ ਧੱਕ ਦੇਵੇਗਾ।

ਵਿੱਤ ਕਮੇਟੀ ਨੇ ਨਹੀ ਕੀਤਾ ਯੂਨੀਵਰਸਿਟੀ ਨੂੂੰ ਬਚਾਉਣ ਵਾਲਾ ਬਜਟ ਪਾਸ
-ਲੰਘੇ ਸਾਲ 133 ਕਰੋੜ ਰੁਪਏ ਦੇ ਕੱਢੇ ਬਜਟ ਨੂੰ ਮੁੜ ਕੀਤਾ ਮੇਨ ਬਜਟ ਵਿਚ ਸਾਮਲ
ਪੰਜਾਬੀ ਯੂਨੀਵਰਸਿਟੀ ਦੀ ਵਿੱਤ ਕਮੇਟੀ ਨੇ ਬਜਟ ਪਾਸ ਕਰਨ ਲਈ ਯੂਨੀਵਰਸਿਟੀ ਨੂੰ ਬਚਾਉਣ ਦਾ ਕੋਈ ਵੀ ਯਤਨ ਨਹੀ ਕੀਤਾ। ਲੰਘੇ ਸਾਲ 2017-2018 ਵਿਚ ਪੰਜਾਬ ਸਰਕਾਰ ਦੇ ਹਾਈਰ ਐਜੂਕੇਸਨ ਦੇ ਪਿੰਸੀਪਲ ਸੈਕਟਰੀ ਤੇ ਪੰਜਾਬੀ ਯੂਨਵਰਸਿਟੀ ਦੇ ਐਕਟਿੰਗ ਵਾਈਸ ਚਾਂਸਲਰ ਅਨੁਰਾਗ ਵਰਮਾ ਨੇ ਯੂਨੀਵਰਸਿਟੀ ਨੂੰ ਬਚਾਉਣ ਲਈ ਯੂਨੀਵਰਸਿਟੀ ਵਿਚ ਬਿਨਾਂ ਮਤਬਲ ਦੀਆਂ ਖਾਲੀ ਪਈਆਂ ਅਸਾਮੀਆਂ ਦੇ ਬਣਦੇ 133 ਕਰੋੜ ਰੁਪਏ ਦੇ ਬਜਟ ਨੂੰ ਮੁੱਖ ਬਜਟ ਵਿਚੋ ਕੱਢ ਦਿਤਾ ਸੀ ਤੇ ਭਰਤੀ ਤੇ ਰੋਕ ਲਗਾ ਦਿਤੀ ਸੀ । ਪਰ ਹੈਰਾਨੀ ਹੈ ਕਿ ਵਿੱਤੀ ਸੰਕਟ ਨਾਲ ਜੂਝ ਰਹੀ ਯੂਨੀਵਰਸਿਟੀ ਦੇ ਅਕਾਵਾਂ ਨੇ ਇਸ ਵਾਰ ਫਿਰ ਪਿਛਲੇ ਸਾਲ ਦਾ ਕੱਟੇ ਹੋਏ 133 ਕਰੋੜ ਦੇ ਬਜਟ ਨੂੰ ਮੁੜ ਮੇਨ ਬਜਟ ਵਿਚ ਸਾਮਲ ਕਰ ਲਿਆ ਹੈ । ਜਿਸ ਤੋ ਸਪੱਸਟ ਹੈ ਕਿ ਯੂਨੀਵਰਸਿਟੀ ਦਰਜਨਾਂ ਹੋਰ ਅਧਿਆਪਕ ਦੇ ਹੋਰ ਅਮਲਾ ਭਰਤੀ ਕਰ ਸਕੇਗੀ ਤੇ ਇਸ ਤਰਾਂ ਯੂਨੀਵਰਸਿਟੀ ਨੂੰ ਡੁੱਬਣ ਤੋ ਕੋਈ ਵੀ ਨਹੀ ਰੋਕ ਸਕਦਾ।

ਵਿੱਤ ਕਮੇਟੀ ਵਿਚ 8 ਮੈਬਰਾਂ ਵਿਚ ਸਿਰਫ 4 ਮੈਂਬਰ ਹੀ ਹੋਏ ਸਾਮਲ
ਪੰਜਾਬੀ ਯੂਨੀਵਰਸਿਟੀ ਦੀ ਵਿੱਤ ਕਮੇਟੀ ਦੇ ਕੁੱਲ 8 ਮੈਂਬਰ ਹਨ ਤੇ ਅੱਜ ਦੀ ਮੀੰਿਟੰਗ ਵਿਚ ਸਿਰਫ  4 ਮੈਂਬਰ ਹੀ ਪੁੱਜੇ ਤੇ ਫਿਰ ਵੀ ਵਿੱਤ ਕਮੇਟੀ ਨੇ 4 ਮੈਂਬਰਾਂ  ਨਾਲ ਹੀ ਇਸ ਬਜਟ ਨੂੰ ਪਾਸ ਕਰ ਦਿਤਾ ਗਿਆ। ਇਸ ਕਮੇਟੀ ਵਿਚ ਵਾਈਸ ਚਾਂਸਲਰ ਡਾ ਬੀ ਐਸ ਘੁੰਮਣ , ਪੰਜਾਬ ਸਰਕਾਰ ਦੇ ਅਹਿਮ ਮੈਂਬਰ ਹਰਿਦੰਰਪਾਲ ਸਿੰਘ ਹੈਰੀਮਾਨ,ਯੂਨੀਵਰਸਿਟੀ ਦੀ ਡੀਨ ਅਕਾਡਮਿਕ ਡਾਕਟਰ ਬੱਤਰਾ ਤੇ ਐਜੂਕੇਸਨ ਸੈਕਟਰੀ ਵਲੋ ਸਿਰਫ ਉਹਨਾਂ ਦੇ ਡਿਪਟੀ ਡਾਇਰੈਟਰ ਹੀ ਮੀਟਿੰਗ ਵਿਚ ਸਾਮਲ ਹੋਏ । ਜਦੋ ਕਿ ਵਿੱਤ ਕਮੇਟੀ ਦੇ ਅਹਿਮ ਮੈਂਬਰ ਪੰਜਾਬ ਸਰਕਾਰ ਦੇ ਫਾਈਨੈਸ ਸੈਕਟਰੀ , ਯੂਨੀਵਰਸਿਟੀ ਦੀ ਡੀਨ ਡਾਕਟਰ ਅਮ੍ਰਿਤਪਾਲ ਕੋਰ, ਵਿਧਾਇਕ ਵਿਜੈ ਇੰਦਰ ਸਿੰਗਲਾ ਤੇ ਰਣਸਿੰਘ ਧਾਲੀਵਾਲ ਇਸ ਮੀਟਿੰਗ ਵਿਚੋ ਗੈਰ ਹਾਜਰ ਰਹੇ ।

ਪੰਜਾਬ ਸਰਕਾਰ ਤੋ ਮੰਗੇ 300 ਕਰੋੜ
ਪੰਜਾਬੀ ਯੂਨੀਵਰਸਿਟੀ ਦੀ ਵਿੱਤ ਕਮੇਟੀ ਨੇ ਪੰਜਾਬ ਸਰਕਾਰ ਤੋ ਫਿਰ ਯੂਨੀਵਰਸਿਟੀ ਨੂੰ ਬਚਾਉਣ ਲਈ 300 ਕਰੋੜ ਰੁਪਏ ਦੀ ਮੰਗ ਕੀਤੀ ਹੈ । ਪਹਿਲਾਂ ਹੀ ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬ ਸਰਕਾਰ ਤਾਂ ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਦੇ ਬਜਟ ਵਿਚ ਪਾਸ ਪੈਸਿਆਂ ਨੂੰ ਵੀ ਬੜੀ ਮੁਸਕਲ ਨਾਲ ਦਿੰਦੀ ਹੈ ਜਿਸ ਕਾਰਨ ਸਰਕਾਰ ਦੇ ਲੋਲੀਪਾਪ ਤੋਂ ਬਿਨਾਂ ਯੂਨੀਵਰਸਿਟੀ ਨੂੰ ਹੋਰ ਕੋਈ ਵੀ ਉਮੀਦ ਨਹੀ ਰੱਖਣੀ ਚਾਹੀਦੀ ਹੈ।

ਸਕੂਲ ਦੀ ਪ੍ਰਿਸੀਪਲ ਦਾ ਅਹੁਦਾ ਕੀਤਾ ਡਾਇਰੈਕਟਰ ਪ੍ਰਿਸੀਪਲ ਵਿਚ ਕਨਵਰਟ

ਘਾਟੇ ਵਿਚ ਜਾ ਰਹੀ ਯੂਨੀਵਰਸਿਟੀ ਦੀ ਵਿੱਤ ਕਮੇਟੀ ਨੇ ਆਪਣੇ ਮਾਡਰਨ ਸਕੂਲ ਦੀ ਪ੍ਰਿਸੀਪਲ ਦੇ ਅਹੁਦੇ ਨੂੰ ਬਦਲ ਕੇ ਡਾਈਰੈਕਟਰ ਪ੍ਰਿਸੀਪਲ ਦਾ ਅਹੁਦਾ ਬਣਾ ਦਿਤਾ ਹੈ ਜਿਸ ਨਾਲ ਯੂਨੀਵਰਸਿਟੀ ਤੇ ਹੋਰ ਵਿੱਤੀ ਵਜਨ ਵਧੇਗਾ। ਸਕੂਲ ਦੀ ਪ੍ਰਿੰਸੀਪਾਲ ਨਿਰਮਲ ਗੋਇਲ ਨੂੰ ਛੇ ਇੰਕਰੀਮੈਂਟ ਲਗਾ ਕੇ ਤਰੱਕੀ ਦਿੱਤੀ ਹੈ, ਗੌਰਤਲਬ ਹੈ ਕਿ ਡਾ. ਗੋਇਲ ਅਕਾਲੀ ਸਰਕਾਰ ਤੇ ਵੀਸੀ ਡਾ. ਜਸਪਾਲ ਸਿੰਘ ਨੇ ਰੱਖੀ ਸੀ ਤੇ ਤਰੱਕੀਆਂ ਬਖਸ਼ੀਆਂ ਸਨ ਜੋ ਅੱਜ ਵੀ ਵੀਸੀ ਨੇ ਜਾਰੀ ਰੱਖੀਆਂ ਹਨ।

2017-18 ਵਿਚ ਸੀ ਘਾਟਾ ਸਿਰਫ 97 ਕਰੋੜ 96 ਲੱਖ
ਪੰਜਾਬੀ ਯੂਨੀਵਰਸਿਟੀ ਦੇ 2017-18 ਵਿਚ ਬਜਟ ਪਾਸ ਕਰਨ ਵੇਲੇ ਰਹੇ ਐਕਟਿੰਗ ਵੀ ਸੀ ਤੇ ਸੀਨੀਅਰ ਆਈ ਏ ਐਸ ਅਨੁਰਾਗ ਵਰਮਾ ਨੇ ਲੰਘੇ ਸਾਲ ਯੂਨੀਵਰਸਿਟੀ ਤੇ 2016-17 ਵਿਚ ਆ ਰਹੇ ਘਾਟੇ ਵੱਡੇ ਘਾਟੇ ਨੂੰ ਆਪਣੀ ਕਾਬਲੀਅਤਾ ਨਾਲ ਸਿਰਫ 97 ਕਰੋੜ 96 ਲੱਖ ਵਿਚ ਬਦਲ ਦਿਤਾ ਸੀ । ਜਦੋ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਪਿਛਲੇ ਸਾਲ ਅਨੁਰਾਗ ਵਰਮਾ ਕੋਲ ਬਜਟ ਪੇਸ ਕੀਤਾ ਸੀ ਤਾਂ ਉਹਨਾਂ ਅਧਿਕਾਰੀਆਂ ਨੂੰ ਕਾਫੀ ਝਾੜਾ ਮਾਰੀਆਂ ਸਨ । ਅਨੁਰਾਗ ਵਰਮਾ ਨੇ ਜਿਥੇ 133 ਕਰੋੜ ਰੁਪਏ ਦੀਆਂ ਖਾਲੀ ਅਸਾਮੀਆਂ ਨੂੰ ਖਤਮ ਕਰ ਦਿਤਾ ਸੀ ਉਥੇ ਹੋਰ ਵੀ ਬਹੁਤ ਸਾਰੇ ਖਰਚੇ ਨੂੰ ਘਟਾ ਦਿਤਾ ਸੀ ਤੇ ਯੂਨੀਵਰਸਿਟੀ ਨੂੰ ਅਜਿਹੇ ਸੀਨੀਅਰ ਆਈ ਏ ਐਸ ਅਧਿਕਾਰੀ ਤੋ ਸੇਧ ਲੈਣ ਦੀ ਲੋੜ ਸੀ ।

2018-19 ਵਿਚ ਯੂਨੀਵਰਸਿਟੀ ਨੂੰ ਕਿਥੋਂ ਕਿਥੋ ਆਉਣਗੇ ਪੇਸੇ
 ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ 2018-19 ਵਿਚ ਹੇਠਲੇ ਵਸੀਲਿਆਂ ਤੋ ਪੇਸੈ ਆਉਣਗੇ ।
1. ਪੰਜਾਬ ਸਰਕਾਰ ਤੋਂ ਗਰਾਂਟ - 88 ਕਰੋੜ 8 ਲੱਖ 64 ਹਜਾਰ ਰੁਪਏ
2. ਕੇਂਦਰ ਸਰਕਾਰ ਤੋਂ ਗਰਾਂਟ - 26 ਲੱਖ 91 ਹਜਾਰ ਰੁਪਏ
3.ਰਾਸਟਰੀ ਸੇਵਾ ਯੋਜਨਾ ਤਹਿਤ ਗਰਾਂਟ - 1 ਕਰੋੜ 37 ਲੱਖ 75 ਹਜਾਰ ਰੁਪਏ
4.ਯੂਨੀਵਰਸਿਟੀ ਗਰਾਂਟ ਕਮਿਸਨ ਤੋਂ - 10 ਕਰੋੜ 8 ਲੱਖ 70 ਹਜਾਰ ਰੁਪਏ
5.ਰਿਚਰਸ ਪ੍ਰਾਜੈਕਟ ਨਾਂਨ ਯੂ ਜੀ ਸੀ ਗਰਾਂਟ ਤੋਂ - 3 ਕਰੋੜ 88 ਲੱਖ 40 ਹਜਾਰ ਰੁਪਏ
6. ਯੂਨੀਵਰਸਿਟੀ ਨੂੰ ਫੀਸਾਂ ਸਮੇਤ ਆਪਣੇ ਸਾਰੇ ਵਸਲਿਆਂ ਤੋ - 2 ਅਰਬ 48 ਕਰੋੜ 80 ਲੱਖ 27 ਹਜਾਰ 405 ਰੁਪਏ
ਕੁੱਲ : 352 ਕਰੋੜ 50 ਲੱਖ 67 ਹਜਾਰ 405 ਰੁਪਏ

2018 -19 ਵਿਚ ਕਿਥੇ ਕਿਥੇ ਹੋਣਗੇ ਖਰਚ ਪੇਸੈ
1. ਆਮ ਪ੍ਰਬੰਧ ਤੇ - 69 ਕਰੋੜ 19 ਲੱਖ 67 ਹਜਾਰ 490 ਰੁਪਏ
2.ਅਧਿਆਪਨ ਅਤੇ ਖੋਜ ਤੇ - 1 ਅਰਬ 51 ਕਰੋੜ 69 ਲੱਖ 65 ਹਜਾਰ 350 ਰੁਪਏ
3.ਡਿਸਟੈਂਸ ਐਜੂਕੇਸਨ-16 ਕਰੋੜ 8 ਲੱਖ 26 ਹਜਾਰ 280 ਰੁਪਏ
4.ਲਾਇਬਰੇਰੀ ਤੇ - 8 ਕਰੋੜ 49 ਲੱਖ 07 ਹਜਾਰ 850 ਰੁਪਏ
5.ਫੁਟਕਲ ਵਿਭਾਗ - 95 ਕਰੋੜ 44 ਲੱਖ 45 ਹਜਾਰ 70 ਰੁਪਏ
6.ਸਿਖਿਆ ਦੇ ਸੁਧਾਰ ਤੇ -5 ਕਰੋੜ 46 ਲੱਖ 53 ਹਜਾਰ 620 ਰੁਪਏ
7.ਕੰਸਟੀਚਿਊਟ ਕਾਲਜਾਂ ਤੇ 13 ਕਰੋੜ,89 ਲੱਖ, 56 ਹਜਾਰ 110 ਰੁਪਏ
8.ਪੰਜਾਬੀ ਭਾਸਾ ਦੇ ਵਿਕਾਸ ਤੇ -8 ਕਰੋੜ 90 ਲੱਖ ਰੁਪਏ
9.ਪੈਨਸਨ ਸਕੀਮ ਤੇ - 50 ਕਰੋੜ ਰੁਪਏ
10.ਖੋਜ ਸਕੀਮਾਂ ਤੇ -7 ਕਰੋੜ 83 ਲੱਖ 10 ਹਜਾਰ ਰੁਪਏ
11.ਉਸਾਰੀ ਬਜਟ ਤੇ - 21 ਕਰੋੜ 61 ਲੱਖ 64 ਹਜਾਰ 391 ਰੁਪਏ
ਕੁੱਲ ਜੋੜ ; 582 ਕਰੋੜ 6 ਲੱਖ 92 ਹਜਾਰ 391 ਰੁਪਏ

ਕਿੰਨੇ ਕਿੰਨੇ ਪ੍ਰਤੀਸਤ ਰਹੇਗਾ ਬਜਟ

ਪੰਜਾਬੀ ਯੂਨੀਵਰਸਿਟੀ ਇਸ ਸਾਲ ਆਮ ਪ੍ਰਬੰਧ ਤੇ 11.89 ਫੀਸਦੀ , ਯੂਨੀਵਰਸਿਟੀ ਅਧਿਆਪਨ ਤੇ 35.13, ਫੁਟਕਲ ਵਿਭਾਗਾਂ ਤੇ 24.99,  ਖੋਜ ਸਕੀਮਾਂ ਤੇ 1.35, ਉਸਾਰੀ ਬਜਟ ਤੇ 3.71ਰੁਪਏ ਖਰਚੇਗੀ । ਜਦੋ ਕਿ ਖਾਲੀ ਅਸਾਮੀਆ ਲਈ 22.93 ਪ੍ਰਤੀਸਤ ਬਜਟ ਰੱਖਿਆ ਗਿਆ ਹੈ ਜੋ ਕਿ ਯੂਨੀਵਰਸਿਟੀ ਦੇ ਘਾਟੇ ਦਾ ਮੁੱਖ ਕਾਰਨ ਹੈ ।

Friday, March 16, 2018

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਪੇਂਡੂਆਂ ਨੂੰ ਪਾਣੀ ਪਿਆਉਣ ਤੋਂ ਅਸਮਰਥ

48491 ਲੱਖ ਬਿਜਲੀ ਬਿੱਲ ਬਕਾਇਆ : 309 ਪਾਣੀ ਦੀਆਂ ਟੈਂਕੀਆਂ ਬੰਦ ਹੋਈਆਂ
ਗੁਰਨਾਮ ਸਿੰਘ ਅਕੀਦਾ
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਿਸ਼ਵ ਬੈਂਕ ਤੋਂ ਲੋਨ ਲੈ ਕੇ ਲਗਾਈਆਂ ਪਾਣੀਆਂ ਦੀਆਂ ਟੈਂਕੀਆਂ ਨੂੰ ਸੰਭਾਲਣ ਤੋਂ ਅਸਮਰਥ ਹੋ ਗਿਆ ਹੈ, ਜਿਸ ਕਰਕੇ ਪੰਜਾਬ ਵਿਚ ਪੰਚਾਇਤਾਂ ਨੂੰ ਦਿੱਤੀਆਂ 198 ਟੈਂਕੀਆਂ ਤੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ 111 ਪਾਣੀ ਦੀਆਂ ਟੈਂਕੀਆਂ ਬੰਦ ਹੋ ਗਈਆਂ ਹਨ। ਇਹ ਟੈਂਕੀਆਂ ਬੰਦ ਹੋਣ ਦਾ ਮੁੱਖ ਕਾਰਨ ਬਿਜਲੀ ਦਾ ਬਿੱਲ ਨਾ ਭਰਨਾ ਹੈ। ਪਾਵਰ ਕੌਮ ਦੇ ਅਧਿਕਾਰਤ ਸੂਤਰਾਂ ਅਨੁਸਾਰ ਪਬਲਿਕ ਹੈਲਥ ਦਾ 48491.31 ਲੱਖ ਰੁਪਏ ਬਿਜਲੀ ਦਾ ਬਿੱਲ ਬਕਾਇਆ ਹੈ।
    ਪਬਲਿਕ ਹੈਲਥ ਦੇ ਸੂਤਰਾਂ ਅਨੁਸਾਰ ਬਾਬਾ ਬਕਾਲਾ ਦੀ ਪੰਚਾਇਤ ਨੂੰ ਸੌਂਪੀ ਪਾਣੀ ਦੀ ਟੈਂਕੀ ਦਾ ਇਕ ਕਰੋੜ ਬਿੱਲ ਖੜਾ ਹੈ। ਇਸੇ ਤਰ੍ਹਾਂ ਹੀ ਅੰਮ੍ਰਿਤਸਰ ਜ਼ਿਲ੍ਹੇ ਦੇ ਛੋਟੀ ਪਰੋਸੀ ਦਾ 3 ਲੱਖ, ਖ਼ਾਨਪੁਰ ਦਾ 4 ਲੱਖ ਬਿੱਲ ਖੜਾ ਹੈ, ਪਟਿਆਲਾ ਜ਼ਿਲ੍ਹੇ ਦੇ ਪਿੰਡ ਦੌਣ ਕਲਾਂ ਦਾ 15 ਲੱਖ, ਬੋਹੜ ਪੁਰ ਜਨਹੇੜੀਆਂ ਦਾ 6 ਲੱਖ, ਆਲਮਪੁਰ ਦਾ ਸਾਢੇ ਚਾਰ ਲੱਖ, ਰਾਏਪੁਰ ਮੰਡਲਾਂ ਦਾ 8 ਲੱਖ, ਭਟੇੜੀ ਕਲਾਂ ਦਾ 8 ਲੱਖ, ਰਸੂਲਪੁਰ ਜੌੜਾ ਦਾ 7 ਲੱਖ, ਦੌਣ ਖ਼ੁਰਦ ਦਾ 8 ਲੱਖ, ਗਨੌਰ ਦਾ 6 ਲੱਖ ਰੁਪਏ ਖੜਾ ਹੈ ਤੇ ਪਾਣੀ ਦੀਆਂ ਟੈਂਕੀਆਂ ਬੰਦ ਹਨ। ਅਜਨਾਲਾ ਬਰਾਂਚ ਦਾ ਖਾਨੇਵਾਲ ਦਾ 1.63 ਲੱਖ, ਰੋੜੇਵਾਲ 2.66 ਲੱਖ, ਘੋਨੇਵਾਲ 1.86 ਲੱਖ, ਪੰਡੋੜੀ ਦਾ 3.50 ਲੱਖ, ਕੱਲੋਮਹਾਲ 2.50 ਲੱਖ, ਗੁਰਾਲਾ ਦਾ 2.75 ਲੱਖ, ਡੱਲਾ ਰਾਜਪੂਤਾਂ ਦਾ 7 ਲੱਖ, ਪੁਗਾ ਦਾ 7 ਲੱਖ ਰੁਪਏ ਬਿੱਲ ਖੜੇ ਹਨ। ਬਲਾਕ ਲਹਿਰਾਗਾਗਾ ਵਿਚ ਕੋਟਲਾ ਲਹਿਲ ਦੀ ਟੈਂਕੀ ਬੰਦਾ ਹੈ, ਚੂਹੜਪੁਰ, ਭਾਈ ਕੀ ਪਸੌਰ, ਚੋਟੀਆਂ ਤੇ ਘੋੜਨੇਂਵ ਦਾ 14 ਲੱਖ ਬਿੱਲ ਹੋਣ ਕਰਕੇ ਪਾਣੀ ਦੀਆਂ ਟੈਂਕੀਆਂ ਬੰਦ ਹੋ ਗਈਆਂ ਹਨ।  ਇਸੇ ਤਰ੍ਹਾਂ ਸ਼ੁਤਰਾਣਾ, ਜਾਖ਼ਲ, ਕਰਤਾਰਪੁਰ, ਜਗਵਾਲਾ, ਠਰੂਆ, ਗਲੌਲੀ, ਸਰਦਾਰ ਨਗਰ, ਜਲਾਲਪੁਰ, ਚੁਨਾਗਰਾ, ਰਾਮਪੁਰਾ ਦੁਗਾਲ, ਜਿਉਣਪੁਰ, ਸੰਤਪੁਰਾ ਬਰਾਸ, ਖਾਸਪੁਰ, ਦੇਧਣਾ, ਸੱਲਵਾਲਾ, ਤੰਬੁਵਾਲਾ, ਲਾਲਵਾ ਆਦਿ ਹੋਰ ਬਹੁਤ ਬਾਰੇ ਪੰਜਾਬ ਦੇ ਪਿੰਡਾਂ ਵਿਚ ਬਿਜਲੀ ਦਾ ਬਿੱਲ ਨਾ ਭਰਨ ਕਾਰਨ ਪਾਣੀ ਦੀਆਂ ਟੈਂਕੀਆਂ ਬੰਦ ਹੋ ਗਈਆਂ ਹਨ। ਫ਼ਿਰੋਜਪੁਰ ਦੇ ਪਿੰਡਾਂ ਲੱਲ, ਮੱਲੇ ਮਸਤੇ ਵਾਲਾ, ਸ਼ੀਹਾਂ ਪਾੜੀ, ਬੁੱਟਰ ਰੌਸ਼ਨ ਸਾਹ, ਲਹਿਰਾ ਬੇਟ, ਚੱਕੀਆਂ, ਭੋਏ ਵਾਲੀ ਵਸਤੀ, ਨਿਹਾਲ ਕੇ, ਖੰਨਾ, ਰਸੂਲਪੁਰ, ਝੰਡਾ ਬੱਗਾ ਦੀਆਂ ਟੈਂਕੀਆਂ ਵੀ ਬੰਦ ਪਈਆਂ ਹਨ।
ਡੱਬੀ
ਪਾਵਰਕੌਮ ਨਾਲ ਜੁਰਮਾਨਾ ਮਾਫ਼ ਕਰਨ ਦੀ ਗੱਲ ਚਲਦੀ ਹੈ : ਅਸ਼ਵਨੀ ਕੁਮਾਰ
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਪੰਜਾਬ ਮੁਖੀ ਆਈਏਐਸ ਅਸ਼ਵਨੀ ਕੁਮਾਰ ਨੇ ਕਿਹਾ ਹੈ ਕਿ ਜਿੰਨੀਆਂ ਵੀ ਪਾਣੀ ਦੀਆਂ ਟੈਂਕੀਆਂ ਬੰਦ ਹਨ ਉਹ ਸਾਡੇ ਨੋਟਿਸ ਵਿਚ ਹਨ ਤੇ ਸਾਡੀ ਪਾਵਰਕੌਮ ਨਾਲ ਗੱਲ ਚਲ ਰਹੀ ਹੈ ਕਿ ਉਹ ਸਾਡਾ ਜੁਰਮਾਨਾ ਮਾਫ਼ ਕਰ ਦੇਣ ਤਾਂ ਅਸੀਂ ਸਾਰਾ ਬਿੱਲ ਭਰ ਦਿਆਂਗੇ। ਇਸ ਤੋਂ ਇਲਾਵਾ ਅਸੀਂ ਪੰਚਾਇਤਾਂ ਨੂੰ ਤਿਆਰ ਕਰ ਰਹੇ ਹਾਂ ਕਿ ਉਹ ਲੋਕਾਂ ਨੂੰ ਪਾਣੀ ਦੇਣ ਦੇ ਬਦਲੇ ਬਿੱਲ ਵਸੂਲ ਕਰਨ ਤਾਂ ਕਿ ਪਾਣੀ ਦੀਆਂ ਟੈਂਕੀਆਂ ਚਲਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਪਬਲਿਕ ਹੈਲਥ ਵਿਭਾਗ ਇਸ ਸਬੰਧੀ ਗੰਭੀਰ ਹੈ।


ਪੰਜਾਬ ਦੀ ਬੇਰੁਜ਼ਗਾਰੀ ਨੂੰ ਦੂਰ ਕਰਨ ਤੋਂ ਇਨਕਾਰੀ ਹੋ ਗਿਆ ਹੈ ਕੇਂਦਰੀ ਰੇਲਵੇ ਬੋਰਡ

पंजाब की बेरोजगारी को दूर करने से इन्कारी हो गया है केंद्रीय रेलवे बोर्ड
ਰੇਲ ਫ਼ੈਕਟਰੀਆਂ ਚੋਂ 1215 ਅਸਾਮੀਆਂ ਖ਼ਤਮ ਕਰਕੇ ਜਾਣਗੀਆਂ ਪੰਜਾਬ ਤੋਂ ਬਾਹਰ : ਮੁਲਾਜ਼ਮਾਂ ਦਾ ਵਿਆਪਕ ਵਿਰੋਧ
ਗੁਰਨਾਮ ਸਿੰਘ ਅਕੀਦਾ
ਇਕ ਪਾਸੇ ਪੰਜਾਬ ਵਿਚ ਬੇਰੁਜ਼ਗਾਰੀ ਨੇ ਵਿਕਰਾਲ ਰੂਪ ਧਾਰ ਰੱਖਿਆ ਹੈ ਦੂਜੇ ਪਾਸੇ ਕੇਂਦਰ ਸਰਕਾਰ ਅਧੀਨ ਚਲ ਰਹੇ ਰੇਲਵੇ ਬੋਰਡ ਨੇ ਪੰਜਾਬ ਦੀਆਂ ਸਿਰਫ਼ ਦੋ ਰੇਲ ਉਤਪਾਦਨ ਇਕਾਈਆਂ ਵਿਚੋਂ 10 ਫ਼ੀਸਦੀ ਅਸਾਮੀਆਂ ਪੰਜਾਬ ਵਿਚੋਂ ਖ਼ਤਮ ਕਰਕੇ ਭਾਰਤ ਦੇ ਦੂਜੇ ਖੇਤਰਾਂ ਵਿਚ ਭੇਜਣ ਦਾ ਹੁਕਮ ਜਾਰੀ ਕੀਤਾ ਹੈ, ਡੀਐਮਡਬਲਿਊ ਪਟਿਆਲਾ ਅਤੇ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਚ ਮੌਜੂਦ ਅਸਾਮੀਆਂ ਖ਼ਤਮ ਕਰਕੇ ਕਿਤੇ ਹੋਰ ਭੇਜਣ ਦਾ ਮੁਲਾਜ਼ਮ ਜਥੇਬੰਦੀਆਂ ਨੇ ਵਿਰੋਧ ਕੀਤਾ ਹੈ ਅਤੇ ਉਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਇਹ ਅਸਾਮੀਆਂ ਪੰਜਾਬ 'ਚ ਹੀ ਰੱਖਣ ਲਈ ਕਿਹਾ ਹੈ, ਆਗੂਆਂ ਨੇ ਕਿਹਾ ਕਿ ਰੇਲਵੇ ਬੋਰਡ ਪੰਜਾਬ 'ਤੇ ਰਹਿਮ ਕਰੇ ਕਿਉਂਕਿ ਪੰਜਾਬ ਵਿਚ ਪਹਿਲਾਂ ਹੀ ਬਹੁਤ ਬੇਰੁਜ਼ਗਾਰੀ ਹੈ।
    ਰੇਲਵੇ ਬੋਰਡ ਦੇ ਐਡੀਸ਼ਨਲ ਮੈਂਬਰ ਸ੍ਰੀ ਬੀਕੇ ਅਗਰਵਾਲ ਦੁਆਰਾ ਡੀਐਮਡਬਲਿਊ ਪਟਿਆਲਾ ਤੇ ਆਰਸੀਐਫ ਕਪੂਰਥਲਾ ਨੂੰ ਭੇਜੇ ਪੱਤਰ ਵਿਚ ਸਪਸ਼ਟ ਲਿਖਿਆ ਹੈ ਕਿ ਇਨ੍ਹਾਂ ਉਤਪਾਦਨ ਇਕਾਈਆਂ ਵਿਚੋਂ ਕਰਮਚਾਰੀ ਸੰਖਿਆ 10 ਫ਼ੀਸਦੀ ਘੱਟ ਕਰਨਾ ਜ਼ਰੂਰੀ ਹੈ, ਇਹ ਵੀ ਲਿਖਿਆ ਹੈ ਕਿ ਇਸ ਤਰ੍ਹਾਂ ਕਰਨ ਨਾਲ ਕੰਮ ਕਰਨ ਤੇ ਕੋਈ ਪ੍ਰਭਾਵ ਨਹੀਂ ਪਵੇਗਾ ਸਗੋਂ ਇੱਥੇ ਆਊਟ ਸੋਰਸਿੰਗ ਰਾਹੀਂ ਕੰਮ ਲਿਆ ਜਾਵੇਗਾ। ਅਜਿਹਾ ਪੱਤਰ ਹੀ ਬਾਕੀ ਛੇ ਉਤਪਾਦਨ ਇਕਾਈਆਂ ਨੂੰ ਵੀ ਕੱਢਿਆ ਹੈ, ਇਸ ਸਬੰਧੀ ਡੀਐਮਡਬਲਿਊ ਪਟਿਆਲਾ ਵਿਚ ਕੰਮ ਕਰਕੇ ਅਤੇ ਇੰਡੀਅਨ ਰੇਲਵੇ ਇੰਪਲਾਈਜ਼ ਫੈਡਰੇਸ਼ਨ ਦੇ ਸੰਗਠਨ ਸਕੱਤਰ ਜ਼ੁਮੇਰਦੀਨ ਨੇ ਕਿਹਾ ਹੈ ਕਿ ਪਟਿਆਲਾ ਵਿਚ ਇਸ ਵੇਲੇ 3700 ਅਸਾਮੀਆਂ ਵਿਚੋਂ 10 ਫ਼ੀਸਦੀ ਪੋਸਟਾਂ ਖ਼ਤਮ ਕਰਨ ਨਾਲ ਸਿੱਧੇ ਤੌਰ ਤੇ 370 ਪੋਸਟਾਂ ਅਤੇ ਰਾਏਬ੍ਰੇਲੀ ਲਈ ਇੱਥੋਂ 115 ਪੋਸਟਾਂ ਹੋਰ ਖ਼ਤਮ ਕਰਨ ਦਾ ਫ਼ਰਮਾਨ ਜਾਰੀ ਹੋਇਆ ਹੈ ਜੋ ਪੰਜਾਬ ਵਿਰੋਧੀ ਹੈ। ਇਸ ਬਾਰੇ ਇੰਡੀਅਨ ਰੇਲਵੇ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਅਤੇ ਰੇਲ ਕੋਚ ਫ਼ੈਕਟਰੀ ਕਪੂਰਥਲਾ ਇੰਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਨੇ ਕਿਹਾ ਕਿ ਪੰਜਾਬ ਤਾਂ ਪਹਿਲਾਂ ਹੀ ਬੇਰੁਜ਼ਗਾਰੀ ਨਾਲ ਲੜ ਰਿਹਾ ਹੈ। ਰੇਲ ਕੋਚ ਫ਼ੈਕਟਰੀ ਰਾਜੀਵ ਲੌਂਗੋਵਾਲ ਸਮਝੌਤੇ ਤਹਿਤ ਬਣੀ ਸੀ ਤਾਂ ਕਿ ਭਟਕੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਕੇ ਪੰਜਾਬ ਵਿਚ ਸ਼ਾਂਤੀ ਲਿਆਂਦੀ ਜਾਵੇ, ਪਰ ਹੁਣ ਇਸ ਫ਼ੈਕਟਰੀ ਨੂੰ ਕੇਂਦਰੀ ਰੇਲਵੇ ਬੋਰਡ ਵੱਲੋਂ ਸਾਜ਼ਿਸ਼ ਤਹਿਤ ਖ਼ਤਮ ਕਰਨ ਦੀ ਜੋਰ ਅਜ਼ਮਾਈ ਚਲ ਰਹੀ ਹੈ, ਉਨ੍ਹਾਂ ਕਿਹਾ ਕਿ 10 ਫ਼ੀਸਦੀ ਅਸਾਮੀਆਂ ਦੀ ਕਟੌਤੀ ਕਰਨ ਦਾ ਫ਼ਰਮਾਨ ਪੰਜਾਬ ਵਿਰੋਧੀ ਹੈ, ਆਰਸੀਐਫ ਕਪੂਰਥਲਾ ਵਿਚ ਹੁਣ 7300 ਅਸਾਮੀਆਂ ਹਨ, ਜੇਕਰ 10 ਫ਼ੀਸਦੀ ਕਟੌਤੀ ਹੁੰਦੀ ਹੈ ਤਾਂ ਪੰਜਾਬ ਵਿਚੋਂ 730 ਪੋਸਟਾਂ ਤਬਦੀਲ ਹੋ ਜਾਣਗੀਆਂ। ਆਰਸੀਐਫ ਪਹਿਲਾਂ ਹੀ ਕਰਮੀਆਂ ਦੀ ਕਮੀ ਕਰਕੇ ਜੋਖ਼ਮ ਭਰੇ ਕੰਮ ਕਰ ਰਿਹਾ ਹੈ, ਉਨ੍ਹਾਂ ਪੱਤਰ ਵਿਚ ਲਿਖਿਆ ਹੈ ਕਿ 2012 ਵਿਚ ਰੇਲਵੇ ਬੋਰਡ ਵੱਲੋਂ 1089 ਅਸਾਮੀਆਂ ਤੋਂ ਇਲਾਵਾ 225 ਪਾਵਰ ਸਪਲਾਈ ਤੇ 245 ਸਟੋਰ ਵਿਭਾਗ ਲਈ ਮਨਜ਼ੂਰ ਅਸਾਮੀਆਂ ਦੀ ਮੰਗ ਕੀਤੀ ਜਾ ਰਹੀ ਹੈ, ਉਹ ਵੀ ਅਜੇ ਤੱਕ ਨਹੀਂ ਆਈਆਂ। ਹਰ ਸਾਲ 185 ਕਰਮਚਾਰੀ ਸੇਵਾ ਮੁਕਤ ਹੋ ਰਹੇ ਹਨ, 2022 ਤੱਕ ਇਹ ਸੰਖਿਆ ਵੱਧ ਕੇ ਸਲਾਨਾ 250 ਕਰਮੀ ਸੇਵਾਮੁਕਤ ਹੋਣ ਤੱਕ ਵੱਧ ਜਾਵੇਗੀ। ਜੇਕਰ ਰੇਲਵੇ ਬੋਰਡ ਦੇ ਹੁਕਮਾਂ ਅਨੁਸਾਰ ਇਹ 10 ਫ਼ੀਸਦੀ ਕਟੌਤੀ ਹੋ ਜਾਂਦੀ ਹੈ ਤਾਂ ਆਰਸੀਐਫ ਤੇ ਡੀਐਮਡਬਲਿਊ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਵੇਗਾ। ਆਰਸੀਐਫ ਇੰਪਲਾਈਜ਼ ਯੂਨੀਅਨ ਦੇ ਪ੍ਰੈੱਸ ਸਕੱਤਰ ਸ੍ਰੀ ਅਮਰੀਕ ਸਿੰਘ ਨੇ ਕਿਹਾ ਕਿ ਸਰਕਾਰ ਦਾ ਤਰਕ ਹੈ ਕਿ ਪੱਕੇ ਕਰਮਚਾਰੀ ਬਹੁਤ ਮਹਿੰਗੇ ਪੈਂਦੇ ਹਨ ਜਦ ਕਿ ਦੇਸ਼ ਨੂੰ ਤਾਂ ਹੋਰ ਤਾਕਤਾਂ ਖਾ ਰਹੀਆਂ ਹਨ ਉਨ੍ਹਾਂ ਵੱਲ ਸਰਕਾਰਾਂ ਗ਼ੌਰ ਨਹੀਂ ਕਰਦੀਆਂ। ਅਫ਼ਸੋਸ ਹੈ ਕਿ ਇਹ ਤਜਰਬੇਕਾਰ ਕਰਮੀ ਸਰਕਾਰਾਂ ਨੂੰ ਮਹਿੰਗੇ ਲੱਗਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਇੱਥੋਂ ਅਸਾਮੀਆਂ ਜਾਂਦੀਆਂ ਹਨ ਤਾਂ ਪੰਜਾਬ ਨੂੰ ਵੱਡਾ ਘਾਟਾ ਪਵੇਗਾ, ਜਿਸ ਕਰਕੇ ਰੇਲਵੇ ਬੋਰਡ ਨੂੰ ਇਹ ਫ਼ੈਸਲਾ ਬਦਲਣਾ ਚਾਹੀਦਾ ਹੈ, ਆਗੂਆਂ ਅਨੁਸਾਰ ਇੱਥੇ ਪੰਜਾਬ ਦੇ 60 ਫ਼ੀਸਦੀ ਨੌਜਵਾਨ ਨੌਕਰੀਆਂ ਤੇ ਰੱਖਣ ਲਾਜ਼ਮੀ ਹਨ। ਜ਼ਿਕਰਯੋਗ ਹੈ ਕਿ ਇਹ ਹੁਕਮ ਮਹਿਜ਼ ਬਦਲੀਆਂ ਕਰਨ ਦਾ ਨਹੀਂ ਹੈ ਸਗੋਂ ਪੰਜਾਬ ਦੀਆਂ ਅਸਾਮੀਆਂ ਹੀ ਇੱਥੋਂ ਲੈ ਜਾ ਕੇ ਪੰਜਾਬ ਤੋਂ ਬਾਹਰ ਦੇ ਲੋਕਾਂ ਦੀ ਭਰਤੀ ਕੀਤੀ ਜਾਵੇਗੀ।

पंजाब की बेरोजगारी को दूर करने से इन्कारी हो गया है केंद्रीय रेलवे बोर्ड
रेल फैक्टरियों में से 1215 असामियाँ खत्म करके जाएंगी पंजाब से बाहर: मुलाजिमों का व्यापक विरोध
गुरनाम सिंह अकीदा
एक तरफ पंजाब में बेरोजगारी ने विकराल रूप धार रखा है दूसरे तरफ केंद्र सरकार अधीन चल रहे रेलवे बोर्ड ने पंजाब की सिर्फ़ दो रेल उत्पादन इकाइयाँ में से 10 प्रतिशत असामियाँ पंजाब में से खत्म करके भारत के दूसरे क्षेत्रों में भेजने का हुक्म जारी किया है, डीऐमडबल्यू पटियाला और रेल प्रशिक्षक फैक्टरी कपूरथला में मौजूद असामियाँ खत्म करके कहीं ओर भेजने का मुलाजिम जत्थेबंदियों ने विरोध किया है और उच्च अधिकारियों को पत्र लिख कर यह असामियाँ पंजाब में ही रखने के लिए कहा है, नेताओं ने कहा कि रेलवे बोर्ड पंजाब पर रहम करे क्योंकि पंजाब में पहले ही बहुत बेरोजगारी है।
रेलवे बोर्ड के अडिशनल मेंबर श्री बिके अग्रवाल द्वारा डीऐमडबल्यू पटियाला और आरसीऐफ कपूरथला को भेजे पत्र में स्पष्ट लिखा है कि इन उत्पादन इकाइयाँ में से कर्मचारी संख्या 10 प्रतिशत कम करना जरूरी है, यह भी लिखा है कि इस तरह करने के साथ काम करने और कोई प्रभाव नहीं पड़ेगा बल्कि यहाँ आउट सोर्सिंग के द्वारा काम लिया जायेगा। ऐसा पत्र ही बाकी छह उत्पादन इकाइयाँ को भी निकाला है, इस सम्बन्धित डीऐमडबल्यू पटियाला में काम करके और इंडियन रेलवे एंपलाईज़ फेडरेशन के संगठन सचिव ज़ुमेरदीन ने कहा है कि पटियाला में इस समय पर 3700 असामियाँ में से 10 प्रतिशत पोस्टों खत्म करने के साथ सीधे तौर पर 370 पोस्टों और रायबरेली के लिए यहाँ से 115 पोस्टों ओर खत्म करने का फ़रमान जारी हुआ है जो पंजाब विरोधी है। इस बारे इंडियन रेलवे एंपलाईज़ फेडरेशन के प्रधान और रेल प्रशिक्षक फैक्टरी कपूरथला एंपलाईज़ यूनियन के जनरल सचिव सरबजीत सिंह ने कहा कि पंजाब तो पहले ही बेरोजगारी के साथ लड़ रहा है। रेल प्रशिक्षक फैक्टरी राजीव लोंगोवाल समझौते के अंतर्गत बनी थी जिससे भटके नौजवानों को रोज़गार दे कर पंजाब में शान्ति लाई जाये, परन्तु अब इस फैक्टरी को केंद्रीय रेलवे बोर्ड की तरफ से साजिश के अंतर्गत खत्म करने की ज़ोर अज़मायी चल रही है, उन कहा कि 10 प्रतिशत असामियों की कटौती करने का फ़रमान पंजाब विरोधी है, आरसीऐफ कपूरथला में अब 7300 असामियाँ हैं, यदि 10 प्रतिशत कटौती होती है तो पंजाब में से 730 पोस्टों तबदील हो जाएंगी। आरसीऐफ पहले ही करमियें की कमी करके जोखिम भरे काम कर रहा है, उन पत्र में लिखा है कि 2012 में रेलवे बोर्ड की तरफ से 1089 असामियाँ के इलावा 225 शक्ति स्पलाई और 245 स्टोर विभाग के लिए मंज़ूर असामियों की माँग की जा रही है, वह भी अजय तक नहीं आईं। हर साल 185 कर्मचारी सेवा मुक्त हो रहे हैं, 2022 तक यह संख्या अधिक कर सालाना 250 कर्मी सेवामुक्त होने तक अधिक जायेगी। यदि रेलवे बोर्ड के हुक्मों अनुसार यह 10 प्रतिशत कटौती हो जाती है तो आरसीऐफ और डीऐमडबल्यू को न पूरा होने वाला कमी पड़ेगा। आरसीऐफ एंपलाईज़ यूनियन के प्रैस सचिव श्री अमरीक सिंह ने कहा कि सरकार का तर्क है कि पके कर्मचारी बहुत महंगे पड़ते हैं जब कि देश को तो ओर ताकतों खा रही हैं उन की तरफ सरकारें ग़ौर नहीं करती। अफ़सोस है कि यह तजुर्बेकार कर्मी सरकारें को महंगे लगते हैं। उन कहा कि यदि इस तरह यहाँ से असामियाँ जातीं हैं तो पंजाब को बड़ा कमी पड़ेगा, जिस करके रेलवे बोर्ड को यह फ़ैसला बदलना चाहिए, नेताओं अनुसार यहाँ पंजाब के 60 प्रतिशत नौजवान नौकरियाँ और रखने लाज़िमी हैं। ज़िक्रयोग्य है कि यह हुक्म केवल बदलें करने का नहीं है बल्कि पंजाब की असामियाँ ही यहाँ से ले जा कर पंजाब से बाहर के लोगों की भरती की जायेगी।

लोगो फोटो: भारतीय रेलवे के लोगो का दृश्य।






Saturday, March 03, 2018

ਲੋਕਾਂ ਨੂੰ ਮੰਜ਼ਿਲਾਂ 'ਤੇ ਪਹੁੰਚਾਉਣ ਵਾਲੀ ਰੇਲ ਹੇਠਾਂ ਆਕੇ ਰੋਜ਼ਾਨਾ ਹੋ ਜਾਂਦੀਆਂ ਹਨ ਚਾਰ ਮੌਤਾਂ

ਲੁਧਿਆਣਾ 'ਚ ਰੇਲ ਹੇਠਾਂ ਆਕੇ ਮਰਨ ਵਾਲੇ ਲੋਕ ਸਭ ਤੋਂ ਵੱਧ, ਬਠਿੰਡਾ 'ਚ ਖੁਦਕੁਸ਼ੀਆਂ ਜ਼ਿਆਦਾ
ਗੁਰਨਾਮ ਸਿੰਘ ਅਕੀਦਾ
ਭਾਰਤੀ ਰੇਲਵੇ ਜਿੱਥੇ ਇਨਸਾਨੀ ਜ਼ਿੰਦਗੀਆਂ ਨੂੰ ਆਪੋ ਆਪਣੀਆਂ ਮੰਜ਼ਿਲਾਂ ਤੇ ਪਹੁੰਚਾਉਣ ਦਾ ਕੰਮ ਕਰਦੀ ਹੈ ਉੱਥੇ ਹੀ ਇਹ ਪੰਜਾਬ ਵਿਚ ਹਰ ਦਿਨ ਚਾਰ ਜ਼ਿੰਦਗੀਆਂ ਨੂੰ ਮੌਤ ਦੇ ਮੂੰਹ ਵਿਚ ਪਾਉਣ ਦਾ ਕੰਮ ਵੀ ਕਰਦੀ ਹੈ। ਲੁਧਿਆਣਾ ਜ਼ਿਲ੍ਹੇ ਦੇ ਰੇਲਵੇ ਟਰੈਕਾਂ 'ਤੇ ਪੰਜਾਬ ਵਿਚ ਸਭ ਤੋਂ ਵੱਧ ਮੌਤਾਂ ਹੋਣ ਦਾ ਪਤਾ ਲੱਗਾ ਹੈ ਜਦ ਕਿ ਸਭ ਤੋਂ ਘੱਟ ਮੌਤਾਂ ਅਬੋਹਰ ਇਲਾਕੇ ਵਿਚ ਸਥਿਤ ਰੇਲ ਟਰੈਕਾਂ ਤੇ ਹੋਈਆਂ ਹਨ। ਪੰਜਾਬ ਵਿਚ ਪਿਛਲੇ ਸਾਲ ਕੁੱਲ 1465 ਮੌਤਾਂ ਹੋਈਆਂ ਜਿਸ ਕਰ ਕੇ ਰੋਜ਼ਾਨਾ ਚਾਰ ਮੌਤਾਂ ਰੇਲ ਕਾਰਨ ਹੋਣ ਦਾ ਅੰਕੜਾ ਸਾਹਮਣੇ ਆਉਂਦਾ ਹੈ।
ਅਧਿਕਾਰਤ ਸੂਤਰਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਰੇਲ ਹੇਠਾਂ ਆਕੇ ਖੁਦਕੁਸ਼ੀਆਂ ਸਭ ਤੋਂ ਵੱਧ ਬਠਿੰਡਾ ਜ਼ਿਲ੍ਹੇ ਵਿਚ ਕੀਤੀਆਂ ਗਈਆਂ ਹਨ। ਜਦ ਕਿ ਸਭ ਤੋਂ ਘੱਟ ਖੁਦਕੁਸ਼ੀਆਂ ਫ਼ਿਰੋਜਪੁਰ ਵਿਚ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿਛਲੇ ਸਾਲ ਜਲੰਧਰ ਵਿਚ ਰੇਲਵੇ ਟਰੈਕ ਤੇ 273 ਮੌਤਾਂ, ਅੰਮ੍ਰਿਤਸਰ ਵਿਚ 168, ਲੁਧਿਆਣਾ ਵਿਚ 320, ਪਠਾਨਕੋਟ ਵਿਚ 78, ਪਟਿਆਲਾ ਵਿਚ 121, ਸਰਹਿੰਦ ਵਿਚ 144, ਸੰਗਰੂਰ ਵਿਚ 74, ਫ਼ਿਰੋਜ਼ਪੁਰ ਵਿਚ 47, ਫ਼ਰੀਦਕੋਟ ਵਿਚ 49, ਬਠਿੰਡਾ ਵਿਚ 161, ਅਬੋਹਰ ਵਿਚ 34 ਮੌਤਾਂ ਪਿਛਲੇ ਸਾਲ ਰੇਲ ਨਾਲ ਹੋਈਆਂ ਹਨ, ਇਨ੍ਹਾਂ ਕੁੱਲ ਮੌਤਾਂ ਵਿਚੋਂ ਰੇਲਵੇ ਦੁਰਘਟਨਾ ਨਾਲ 809 ਮੌਤਾਂ ਹੋਈਆਂ ਜਦ ਕਿ ਖੁਦਕੁਸ਼ੀਆਂ ਕਰਨ ਵਾਲੀਆਂ ਮੌਤਾਂ 384 ਹੋਈਆਂ, ਇਸੇ ਤਰ੍ਹਾਂ ਹੋਰ ਤਰੀਕਿਆਂ ਨਾਲ 272 ਮੌਤਾਂ ਰੇਲਵੇ ਟਰੈਕ ਨਾਲ ਹੋਈਆਂ ਪਤਾ ਲੱਗੀਆਂ ਹਨ। ਜਾਣਕਾਰੀ ਅਨੁਸਾਰ ਇਨ੍ਹਾਂ ਮੌਤਾਂ ਵਿਚ ਕੁੱਝ ਅਜਿਹੀਆਂ ਵੀ ਹਨ ਜੋ ਦੁਸ਼ਮਣੀ ਕਰ ਕੇ ਹੱਥ ਪੈਰ ਬੰਨ੍ਹ ਦੇ ਟਰੈਕ ਤੇ ਸੁੱਟ ਦਿੱਤਾ ਗਿਆ ਤਾਂ ਉਹ ਰੇਲ ਨੇ ਮਾਰ ਦਿੱਤਾ। ਇਸੇ ਤਰ੍ਹਾਂ ਕੁੱਝ ਮੌਤਾਂ ਅਜਿਹੀਆਂ ਵੀ ਹੋਈਆਂ ਹਨ ਕਿ ਚੱਲਦਿਆਂ ਰੇਲ ਵਿਚ ਸਵਾਰੀ ਨੂੰ ਧੱਕਾ ਦੇ ਦਿੱਤਾ ਤਾਂ ਉਸ ਦੀ ਮੌਤ ਹੋ ਗਈ, ਉਸ ਨਾਲ ਸਬੰਧਿਤ ਰੇਲਵੇ ਵੱਲੋਂ ਘੱਟੋ ਘੱਟ ਦੋ ਲੱਖ ਮੁਆਵਜ਼ਾ ਵੀ ਦਿੱਤਾ ਜਾਂਦਾ ਹੈ ਪਰ ਇਸ ਤੋਂ ਇਲਾਵਾ ਹੋਰ ਕਿਸੇ ਵੀ ਤਰ੍ਹਾਂ ਨਾਲ ਹੋਈ ਮੌਤ ਦਾ ਕੋਈ ਮੁਆਵਜ਼ਾ ਨਹੀਂ ਮਿਲਦਾ।
ਰੇਲਵੇ ਪੁਲੀਸ ਦੇ ਏਆਈਜੀ ਦਲਜੀਤ ਸਿੰਘ ਰਾਣਾ ਅਨੁਸਾਰ ਜਿੱਥੇ ਰੇਲ ਦਾ ਟਰੈਕ ਹੁੰਦਾ ਹੈ ਉੱਥੇ ਜ਼ਿਆਦਾਤਰ ਖੁਦਕੁਸ਼ੀਆਂ ਟਰੈਕ ਹੇਠਾਂ ਹੀ ਆਕੇ ਹੁੰਦੀਆਂ ਹਨ ਪਰ ਜਿੱਥੇ ਭਾਖੜਾ ਜਾਂ ਨਹਿਰ ਨੇੜੇ ਨੂੰ ਚਲਦੀ ਹੈ ਤਾਂ ਉੱਥੇ ਜ਼ਿਆਦਾ ਖੁਦਕੁਸ਼ੀਆਂ ਭਾਖੜਾ ਜਾਂ ਨਹਿਰ ਵਿਚ ਲੋਕ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਦੁਖਦਾਈ ਕਾਂਡ ਜ਼ਿਆਦਾਤਰ ਰਾਤ ਦੇ ਸਮੇਂ ਵਾਪਰਦੇ ਹਨ। ਲਾਪਰਵਾਹੀ ਵੀ ਮੌਤ ਦਾ ਕਾਰਨ ਬਣਦੀ ਹੈ ਕਿਉਂਕਿ ਪਿਛਲੇ ਸਾਲ ਤਿੰਨ ਮੌਤਾਂ ਲਾਪਰਵਾਹੀ ਕਰ ਕੇ ਟਰੈਕ ਪਾਰ ਕਰਨ ਨਾਲ ਹੀ ਹੋ ਗਈਆਂ। ਉਨ੍ਹਾਂ ਕਿਹਾ ਕਿ ਇਹ ਮਾੜਾ ਰੁਝਾਨ ਹੈ ਕਿ ਜੋ ਰੇਲ ਆਪਣੇ ਤੇ ਬਿਠਾ ਕੇ ਲੋਕਾਂ ਨੂੰ ਮੰਜ਼ਿਲਾਂ ਤੇ ਪਹੁੰਚਾਉਂਦੀ ਹੈ ਉਸ ਹੇਠਾਂ ਮਰਨਾ ਵੀ ਲੋਕ ਚੁਣ ਲੈਂਦੇ ਹਨ।
ਰੇਲਵੇ ਫ਼ੋਟੋ : ਬਹੁਤ ਮੌਤਾਂ ਰੇਲਵੇ ਟਰੈਕ ਕਰੌਸ ਕਰਦੇ ਵੀ ਹੁੰਦੀਆਂ ਹਨ। ਫ਼ੋਟੋ ਅਕੀਦਾ

Tuesday, February 27, 2018

ਡੀਐਮਡਬਲਿਊ ਬਿਜਲਈ ਰੇਲ ਇੰਜਨ ਬਣਾਉਣ ਵਾਲੀ ਬਣੀ ਭਾਰਤ ਦੀ ਤੀਜੀ ਵਰਕਸ਼ਾਪ

ਪਹਿਲਾ ਬਿਜਲਈ ਰੇਲ ਇੰਜਨ ਤਿਆਰ ਕਰਕੇ ਟੈਸਟਿੰਗ ਲਈ ਭੇਜਿਆ ਲੁਧਿਆਣਾ
60 ਬਿਜਲਈ ਰੇਲਵੇ ਇੰਜਨ ਬਣਾਉਣ ਦਾ ਮਿਲਿਆ ਮੰਤਰਾਲੇ ਵੱਲੋਂ ਆਰਡਰ
ਗੁਰਨਾਮ ਸਿੰਘ ਅਕੀਦਾ
ਪਟਿਆਲਾ ਵਿਚ ਸਥਿਤ ਰੇਲਵੇ ਦੀ ਡੀਜ਼ਲ ਲੋਕੋ ਮਾਡਰਨਾਈਜੇਸ਼ਨ ਵਰਕਸ (ਡੀਐਮਡਬਲਿਊ) ਭਾਰਤੀ ਰੇਲਵੇ ਦੀ ਤੀਜੀ ਵਰਕਸ਼ਾਪ ਬਣ ਗਈ ਹੈ ਜਿੱਥੇ ਰੇਲਵੇ ਦੇ ਬਿਜਲਈ ਰੇਲ ਇੰਜਨ (ਇਲੈਕਟ੍ਰਿਕ ਲੋਕੋਮੋਟਿਵ) ਬਣ ਕੇ ਤਿਆਰ ਹੋਣ ਲੱਗ ਪਏ ਹਨ, ਇਸ ਨੂੰ ਅਮਲੀ ਰੂਪ ਦੇਣ ਲਈ ਇਕ ਬਿਜਲਈ ਰੇਲ ਇੰਜਨ ਤਿਆਰ ਕਰਕੇ ਲੁਧਿਆਣਾ ਭੇਜਿਆ ਜਾ ਚੁੱਕਾ ਹੈ ਤਾਂ ਕਿ ਉਸ ਦੀ 25000 ਕਿਲੋਵਾਟ ਸਪਲਾਈ ਵੋਲਟੇਜ ਚੈੱਕ ਕੀਤੀ ਜਾ ਸਕੇ, ਇਥੋਂ ਪਹਿਲਾ ਬਿਜਲਈ ਰੇਲ ਇੰਜਨ ਫਰਵਰੀ ਦੇ ਆਖ਼ਰ ਤੱਕ ਰੇਲ ਟਰੈਕ ਤੇ ਤਜਰਬੇ ਲਈ ਤੋਰ ਦਿੱਤਾ ਜਾਵੇਗਾ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਟਿਆਲਾ ਡੀਐਮਡਬਲਿਊ ਤੋਂ ਪਹਿਲਾਂ ਸੀਐਲਡਬਲਿਊ ਚਿਤਰੰਜਨ ਤੇ ਡੀਐਲਡਬਲਿਊ ਵਾਰਾਨਾਸੀ ਵਿਚ ਇਹ ਬਿਜਲਈ ਰੇਲ ਇੰਜਨ ਬਣਦੇ ਹਨ, ਪਰ ਪਿਛਲੇ ਦਸੰਬਰ 2017 ਵਿਚ ਇਹ ਬਿਜਲਈ ਰੇਲ ਇੰਜਨ ਬਣਾਉਣ ਲਈ ਪਟਿਆਲਾ ਨੂੰ ਅਧਿਕਾਰ ਦਿੱਤੇ ਗਏ ਹਨ। ਕਰੀਬ 13 ਕਰੋੜ ਵਿਚ ਬਣਨ ਵਾਲਾ ਇਹ ਬਿਜਲਈ ਰੇਲ ਇੰਜਨ 25000 ਕਿੱਲੋਵਾਟ ਦੀ ਬਿਜਲੀ ਸਪਲਾਈ ਲੈਂਦਾ ਹੈ, ਜਿਸ ਦੀ ਚੈਕਿੰਗ ਲੁਧਿਆਣਾ ਵਿਚ ਹੋ ਰਹੀ ਹੈ। ਇਸ ਸਬੰਧੀ ਡੀਐਮਡਬਲਿਊ ਪਟਿਆਲਾ ਦੇ ਮੁੱਖ ਪ੍ਰਬੰਧਕ ਸ੍ਰੀ ਰਮੇਸ਼ ਕੁਮਾਰ ਨੇ ਦਸਿਆ ਕਿ ਪਟਿਆਲਾ ਉਤਰੀ ਭਾਰਤ ਦਾ ਬਿਜਲਈ ਰੇਲ ਇੰਜਨ ਬਣਾਉਣ ਦੀ ਇਕ ਤਰ੍ਹਾਂ ਹੱਬ ਬਣੇਗਾ, ਜਿਸ ਨਾਲ ਟਰੇਡ ਇੰਡਸਟਰੀ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਮਾਰਚ 2018 ਤੱਕ ਅਸੀਂ ਦੋ ਬਿਜਲੀ ਰੇਲ ਇੰਜਨ ਰੇਲਵੇ ਦੇ ਹਵਾਲੇ ਕਰ ਦੇਵਾਂਗੇ, ਜਦ ਕਿ 2018 ਵਿਚ ਸਾਨੂੰ 60 ਬਿਜਲੀ ਰੇਲ ਇੰਜਨ ਬਣਾਉਣ ਦਾ ਮੰਤਰਾਲੇ ਵੱਲੋਂ ਹੁਕਮ ਮਿਲ ਚੁੱਕਿਆ ਹੈ ਇਸ ਦੇ ਨਾਲ ਹੀ 2019 ਵਿਚ ਅਸੀਂ 60 ਤੋਂ ਵੱਧ ਬਿਜਲਈ ਰੇਲ ਇੰਜਨ ਬਣਾਉਣ ਦੇ ਸਮਰੱਥ ਹੋ ਜਾਵਾਂਗੇ। ਸ੍ਰੀ ਰਮੇਸ਼ ਕੁਮਾਰ ਨੇ ਕਿਹਾ ਕਿ ਹੁਣ ਤੱਕ ਸਾਨੂੰ ਬਿਜਲੀ ਰੇਲ ਇੰਜਨ ਬਣਾਉਣ ਲਈ ਸਮਾਨ ਸੀਐਲਡਬਲਿਊ ਚਿਤਰੰਜਨ ਵੱਲੋਂ ਪ੍ਰਾਪਤ ਹੋ ਰਿਹਾ ਹੈ, ਪਰ ਮਾਰਚ 2018 ਤੋਂ ਬਾਅਦ ਅਸੀਂ ਖ਼ੁਦ ਮਾਲ ਖ਼ਰੀਦਾਂਗੇ, ਜਿਸ ਲਈ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਵਰਕਸ਼ਾਪ ਵਿਚ ਕੰਮ ਕਰ ਰਹੇ ਮੁਲਾਜ਼ਮ ਆਗੂ ਤੇ ਤਕਨੀਕੀ ਮਾਹਿਰ ਜੁਮੇਰਦੀਨ ਨੇ ਦਸਿਆ ਕਿ ਪਹਿਲਾਂ ਪਹਿਲ ਸਾਨੂੰ ਥੋੜਾ ਮੁਸ਼ਕਿਲਾ ਦਾ ਸਾਹਮਣਾ ਕਰਨਾ ਪਿਆ ਸੀ ਪਰ ਹੁਣ ਅਸੀਂ ਇਕ ਇਲੈਕਟ੍ਰਿਕ ਲੋਕੋਮੋਟਿਵ ਬਣਾ ਦੇ ਟੈਸਟਿੰਗ ਲਈ ਭੇਜ ਦਿੱਤਾ ਹੈ, ਅਸੀਂ ਪੂਰੀ ਤਰ੍ਹਾਂ ਆਸਵੰਦ ਹਾਂ ਕਿ ਅਸੀਂ ਸਾਲ ਵਿਚ 120 ਇੰਜਨ ਵੀ ਬਣਾ ਕੇ ਰੇਲਵੇ ਦੀ ਝੋਲ਼ੀ ਪਾ ਦਿਆਂਗੇ, ਉਨ੍ਹਾਂ ਕਿਹਾ ਕਿ ਪੰਜਾਬ ਵਿਚ ਰੇਲਵੇ ਟਰੈਕ ਬਿਜਲਈ ਰੇਲ ਇੰਜਨ ਚਲਣ ਦੇ ਸਮਰੱਥ ਜਲੰਧਰ ਤੋਂ ਫ਼ਿਰੋਜਪੁਰ, ਬਠਿੰਡਾ ਤੋਂ ਲੁਧਿਆਣਾ ਤੋਂ ਰਹਿ ਗਏ ਹਨ, ਜਦ ਕਿ ਅੰਬਾਲਾ ਬਠਿੰਡਾ ਆਦਿ ਟਰੈਕ ਬਿਜਲਈ ਰੇਲ ਇੰਜਨ ਚਲਾਉਣ ਦੇ ਸਮਰੱਥ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀ 3728 ਕਰਮਚਾਰੀਆਂ ਦੀ ਮਿਹਨਤ ਹੈ ਜਿਸ ਕਰਕੇ ਅਸੀਂ ਹਰ ਇਕ ਟੀਚਾ ਪੂਰਾ ਕਰਨ ਦੇ ਸਮਰੱਥ ਹੋਏ ਹਾਂ।

ਡੀਐਮਡਬਲਿਊ ਫ਼ੋਟੋ : ਡੀਐਮਡਬਲਿਊ ਪਟਿਆਲਾ ਵਿਚ ਤਿਆਰ ਹੋ ਰਹੇ ਬਿਜਲਈ ਰੇਲ ਇੰਜਨ ਦਾ ਦ੍ਰਿਸ਼। ਫ਼ੋਟੋ ਅਕੀਦਾ

ਰੇਲਵੇ ਦੀਆਂ 8 ਉਤਪਾਦਨ ਇਕਾਈਆਂ ਵਿਚੋਂ 10 ਫ਼ੀਸਦੀ ਅਸਾਮੀਆਂ ਹੋਣਗੀਆਂ ਖ਼ਤਮ

2018 ਵਿਚ 4000 ਮੁਲਾਜ਼ਮਾਂ ਤੋਂ ਵਾਂਝੀਆਂ ਹੋ ਜਾਣਗੀਆਂ ਉਤਪਾਦਨ ਇਕਾਈਆਂ
ਗੁਰਨਾਮ ਸਿੰਘ ਅਕੀਦਾ
ਇਕ ਪਾਸੇ ਭਾਰਤੀ ਜਨਤਾ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਭਾਰਤ ਵਿਚ ਕਰੋੜਾਂ ਰੋਜ਼ਗਾਰ ਪੈਦਾ ਕਰਨ ਦੇ ਐਲਾਨ ਕੀਤੇ ਸਨ ਪਰ ਦੂਜੇ ਪਾਸੇ ਇਸ ਦੇ ਉਲਟ ਕੇਂਦਰ ਸਰਕਾਰ ਦੇ ਮਹਿਕਮੇ ਭਾਰਤੀ ਰੇਲਵੇ ਦੀਆਂ 8 ਉਤਪਾਦਨ ਇਕਾਈਆਂ (ਪ੍ਰੋਡਕਸ਼ਨ ਯੂਨਿਟ) ਵਿਚੋਂ 10 ਫ਼ੀਸਦੀ ਅਸਾਮੀਆਂ ਖ਼ਤਮ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਦੇ ਅਮਲ ਵਜੋਂ 2018 ਵਿਚ 4000 ਮੁਲਾਜ਼ਮਾਂ ਤੋਂ ਰੇਲਵੇ ਦੀਆਂ ਉਤਪਾਦਨ ਇਕਾਈਆਂ ਵਿਰਵੀਆਂ ਹੋ ਜਾਣਗੀਆਂ। ਇਸ 'ਤੇ ਮੁਲਾਜ਼ਮਾਂ ਆਗੂਆਂ ਨੇ ਵਿਰੋਧਤਾ ਕਰਦਿਆਂ ਕਿਹਾ ਹੈ ਕਿ ਇਹ 'ਮੇਕ ਇਨ ਇੰਡੀਆ' ਦੇ ਅਮਲ ਦਾ ਭੈੜਾ ਤੇ ਗਰੀਬ ਵਿਰੋਧੀ ਨਤੀਜਾ ਸਾਹਮਣੇ ਆਇਆ ਹੈ।
ਰੇਲਵੇ ਬੋਰਡ ਦੇ ਐਡੀਸ਼ਨਲ ਮੈਂਬਰ ਸ੍ਰੀ ਬੀ ਕੇ ਅਗਰਵਾਲ ਰਾਹੀਂ ਪੱਤਰ ਨੰਬਰ 2018-ਏਐਮ- ਪੀਯੂ- ਏਆਈਐਮਸੀ, ਰਾਹੀਂ ਭਾਰਤੀ ਰੇਲ ਦੀਆਂ 8 ਉਤਪਾਦਨ ਇਕਾਈਆਂ ਦੀ ਕਰਮਚਾਰੀ ਗਿਣਤੀ (ਸਟਾਫ਼ ਸਟਰੈਂਥ) ਵਿਚੋਂ 10 ਫ਼ੀਸਦੀ ਕਟੌਤੀ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਕਰਮਚਾਰੀਆਂ ਦੀ ਗਿਣਤੀ ਘਟ ਜਾਣ ਨਾਲ ਉਤਪਾਦਨ ਵਿਚ ਕੋਈ ਫ਼ਰਕ ਨਹੀਂ ਪਵੇਗਾ ਕਿਉਂਕਿ ਸਾਰੇ ਟੀਚੇ 'ਆਊਟ ਸੋਰਸਿੰਗ' ਰਾਹੀਂ ਪੂਰੇ ਕੀਤੇ ਜਾਣਗੇ। ਇਹ ਪੱਤਰ ਭਾਰਤ ਦੀਆਂ ਸਾਰੀਆਂ ਉਤਪਾਦਨ ਇਕਾਈਆਂ ਨੂੰ ਭੇਜਿਆ ਜਾ ਚੁੱਕਾ ਹੈ, ਇਨ੍ਹਾਂ ਇਕਾਈਆਂ ਵਿਚ ਡੀਐਮਡਬਲਿਊ ਪਟਿਆਲਾ, ਆਈਸੀਐਫ ਚੇਨਈ, ਆਰਸੀਐਫ ਕਪੂਰਥਲਾ, ਐਮਸੀਐਫ ਰਾਏਬ੍ਰੇਲੀ, ਡੀਐਲਡਬਲਿਊ ਵਾਰਾਨਾਸੀ, ਸੀਐਲਡਬਲਿਊ ਚਿਤਰੰਜਨ, ਆਰਡਬਲਿਊਐਫ ਬੰਗਲੌਰ, ਆਰਡਬਲਿਊਯੂਬੀ ਬੇਲਾ ਸ਼ਾਮਲ ਹਨ। ਅਧਿਕਾਰਤ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰੇਲਵੇ ਵਿਚ ਖਰਚੇ ਘੱਟ ਕਰਨ ਵਾਲੀ ਮਲਟੀ ਡਿਸਪਲੇਨਰੀ ਟਾਸਕ ਫੋਰਸ ਦੁਆਰਾ ਆਪਣੀ ਰਿਪੋਰਟ 16 ਦਸੰਬਰ 2017 ਨੂੰ ਰੇਲਵੇ ਬੋਰਡ ਦੀ ਮੀਟਿੰਗ ਵਿਚ ਪੇਸ਼ ਕੀਤੀ ਸੀ, ਉਸੇ ਰਿਪੋਰਟ ਨੂੰ ਅਧਾਰ ਬਣਾ ਕੇ ਉਤਪਾਦਨ ਇਕਾਈਆਂ ਵਿਚੋਂ 10 ਫ਼ੀਸਦੀ ਅਸਾਮੀਆਂ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਇਸ ਬਾਬਤ ਡੀਐਮਡਬਲਿਊ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਢਿੱਲੋਂ ਤੇ ਇੰਡੀਅਨ ਰੇਲਵੇ ਇੰਪਲਾਈਜ਼ ਫੈਡਰੇਸ਼ਨ ਦੇ ਸਕੱਤਰ ਜੁਮੇਰਦੀਨ ਨੇ ਕਿਹਾ ਹੈ ਕਿ ਸਾਡੀਆਂ ਅੱਠ ਉਤਪਾਦਨ ਇਕਾਈਆਂ ਵਿਚ ਸਮਰੱਥ ਕਰਮਚਾਰੀ ਕੰਮ ਕਰ ਰਹੇ ਹਨ, ਆਊਟ ਸੋਰਸਿੰਗ ਦੁਆਰਾ ਕੰਮ ਕਰਾਉਣ ਦਾ ਮਤਲਬ, ਨਿੱਜੀ ਕੰਪਨੀਆਂ ਨੂੰ ਲਾਭ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਇਹ 'ਮੇਕ ਇਨ ਇੰਡੀਆ' 'ਤੇ ਅਮਲ ਕਰਨ ਦਾ ਭੈੜਾ ਤੇ ਗਰੀਬ ਵਿਰੋਧੀ ਨਤੀਜਾ ਸਾਹਮਣੇ ਆਇਆ ਹੈ ਕਿ ਗ਼ਰੀਬਾਂ ਮੁਲਾਜ਼ਮਾਂ ਨੂੰ ਨਿਹੱਥੇ ਕਰਕੇ ਸਾਰਾ ਪੈਸਾ ਅਮੀਰ ਕੰਪਨੀਆਂ ਨੂੰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਰੇਲਵੇ ਬੋਰਡ ਦੇ ਇਸ ਫ਼ੈਸਲੇ ਨਾਲ ਇਸ ਸਾਲ ਵਿਚ 4000 ਕਰਮਚਾਰੀ ਸੇਵਾ ਮੁਕਤ ਹੋ ਰਹੇ ਹਨ, ਦੁਬਾਰਾ ਉਨ੍ਹਾਂ ਦੀ ਥਾਂ ਤੇ ਨਵੀਂ ਭਰਤੀ ਨਹੀਂ ਹੋਵੇਗੀ, ਇਸੇ ਤਰ੍ਹਾਂ ਕਰੀਬ 15000 ਕਰਮੀ ਆਪਣੀ ਤਰੱਕੀ ਨੂੰ ਉਡੀਕ ਰਹੇ ਹਨ ਉਨ੍ਹਾਂ ਦੀਆਂ ਤਰੱਕੀਆਂ ਵੀ ਨਹੀਂ ਹੋਣਗੀਆਂ। ਇਸ ਦੇ ਨਾਲ ਅਪਰੈਂਟਿਸ ਪਾਸ ਕਰਕੇ ਨੌਕਰੀ ਪਾਉਣ ਲਈ ਸੰਘਰਸ਼ ਕਰ ਰਹੇ 4000 ਬੇਰੁਜ਼ਗਾਰ ਨੌਜਵਾਨਾਂ ਨੂੰ ਵੀ ਨੌਕਰੀਆਂ ਨਹੀਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਇਹ ਅੱਠ ਪ੍ਰੋਡਕਸ਼ਨ ਯੂਨਿਟ ਰੇਲਵੇ ਨੂੰ ਆਤਮ ਨਿਰਭਰ ਬਣਾਉਣ ਲਈ ਹਨ ਪਰ ਸਰਕਾਰ ਇਸ ਤਰ੍ਹਾਂ ਕਰਕੇ ਰੇਲਵੇ ਨੂੰ ਘਾਟੇ ਵਿਚ ਪਹੁੰਚਾ ਕੇ ਨਿੱਜੀ ਲੋਕਾਂ ਨੂੰ ਲਾਭ ਦੇਣਾ ਚਾਹੁੰਦੀ ਹੈ। ਆਗੂਆਂ ਨੇ ਕਿਹਾ ਕਿ ਸਾਡੀਆਂ ਜਥੇਬੰਦੀਆਂ, ਐਸੋਸੀਏਸ਼ਨਾਂ ਤੇ ਕਰਮਚਾਰੀਆਂ ਦੇ ਪਰਿਵਾਰ ਇਸ ਫ਼ੈਸਲੇ ਵਿਰੁੱਧ ਵੱਡਾ ਸੰਘਰਸ਼ ਛੇੜਨ ਲਈ ਤਿਆਰ ਬੈਠੇ ਹਨ, ਜਲਦੀ ਹੀ ਸੰਘਰਸ਼ ਦੀ ਰੂਪ ਰੇਖਾ ਐਲਾਨ ਦਿੱਤੀ ਜਾਵੇਗੀ।
ਡੀਐਮਡਬਲਿਊ ਫ਼ੋਟੋ : ਉਤਪਾਦਨ ਇਕਾਈ ਡੀਐਮਡਬਲਿਊ ਪਟਿਆਲਾ ਦੇ ਬਾਹਰੀ ਗੇਟ ਦਾ ਦ੍ਰਿਸ਼। ਫ਼ੋਟੋ ਅਕੀਦਾ