ਆਪਣੀ ਖ਼ੁਦਦਾਰੀ
ਨਿਭਾਉਂਦੇ ਹੋਏ ਡਾ. ਮਨਮੋਹਨ ਮਰਨ ਵੇਲੇ ਲਿਖ ਰਹੇ ਸਨ ਆਪਣੀ ਜੀਵਨੀ
ਗੁਰਨਾਮ ਸਿੰਘ ਅਕੀਦਾ
ਆਖ਼ਰੀ ਦਮ ਤੱਕ ਸ਼ਬਦਾਂ
ਦੇ ਲੇਖੇ ਲਾਉਣ ਵਾਲੇ ਡਾ. ਐੱਚ ਕੇ ਮਨਮੋਹਨ ਸਿੰਘ ਦਾ ਪੰਜਾਬੀ ਯੂਨੀਵਰਸਿਟੀ ਵਿਚ ਸਥਿਤ ਕਮਰਾ ਅੱਜ
ਵੀ ਉਸ ਵਰਗੇ ਬੋਧਿਕ ਤੇ ਪ੍ਰਤੀਬੱਧ ਇਨਸਾਨ ਦੀ ਉਡੀਕ ਵਿਚ ਹੈ। ਹੁਣ ਹਮੇਸ਼ਾ ਤਾਲੇ ਦੀ ਕੈਦ ਵਿਚ ਉਦਾਸ
ਰਹਿੰਦਾ ਇਹ ਕਮਰਾ ਪਹਿਲਾਂ ਕਦੇ ਵੀ ਉਦਾਸ ਨਹੀਂ ਹੋਇਆ ਕਿਉਂਕਿ ਇਸ ਨੂੰ ਡਾ. ਐਚ ਕੇ ਮਨਮੋਹਨ ਸਿੰਘ
ਨੇ ਕਦੇ ਵੀ ਤਾਲਾ ਨਹੀਂ ਲਗਾਇਆ ਸੀ। ਯੂਨੀਵਰਸਿਟੀ ਦੀ ਡਾ. ਗੰਡਾ ਸਿੰਘ ਰੈਫਰੈਂਸ ਲਾਇਬ੍ਰੇਰੀ ਵਿਚ
ਸਥਿਤ ਇਸ ਕਮਰੇ ਨੂੰ ਹੁਣ ਕਦੇ ਕਦੇ ਸਾਫ਼ ਜ਼ਰੂਰ ਕੀਤਾ ਜਾਂਦਾ ਹੈ, ਪਰ ਇਸ ਅੰਦਰ ਪਿਆ ਸਮਾਨ, ਦੀਵਾਰਾਂ
ਤੇ ਲੱਗੀਆਂ ਫ਼ੋਟੋਆਂ ਤੇ ਕੁਰਸੀ ਇੰਜ ਲਗਦਾ ਹੈ ਜਿਵੇਂ ਆਪਸ ਵਿਚ ਗੱਲਾਂ ਕਰ ਰਹੇ ਹੋਣ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ
ਦੇ ਸਾਬਕਾ ਵਾਈਸ ਚਾਂਸਲਰ ਡਾ. ਐਚ ਕੇ ਮਨਮੋਹਨ ਸਿੰਘ ਨੇ ਵਾਈਸ ਚਾਂਸਲਰ ਦੀ 1993 ਵਿਚ ਹੋਈ ਸੇਵਾ ਮੁਕਤੀ
ਤੋਂ ਬਾਅਦ ਸਾਰੀ ਜ਼ਿੰਦਗੀ ਯੂਨੀਵਰਸਿਟੀ ਦੇ ਲੇਖੇ ਹੀ ਲਾ ਦਿੱਤੀ ਸੀ,
ਹੁਣ ਉਹ ਬੇਸਂਕ ਉਮਰ ਦੀ ਨਜ਼ਾਕਤ ਕਾਰਨ ਸਿਹਤ ਤੋਂ ਕਮਜ਼ੋਰ ਹੋ ਗਏ ਸਨ ਪਰ ਹਫ਼ਤੇ ਦੇ ਪੰਜ ਦਿਨ ਉਹ ਇਸ ਕਮਰੇ ਵਿਚ ਬੈਠ ਕੇ ਆਪਣੀ ਖੋਜ ਦਾ ਕੰਮ ਕਰਦੇ ਰਹਿੰਦੇ ਸਨ ਪਰ ਅੱਜ ਕੱਲ੍ਹ ਉਹ ਆਪਣੀ ਜੀਵਨੀ ਦੇ ਅੰਸ਼ ਲਿਖ ਰਹੇ ਸਨ। ਇਨ੍ਹਾਂ ਦੀ ਸੇਵਾ ਵਿਚ ਸੱਜਣ ਸਿੰਘ ਹਮੇਸ਼ਾ ਤਿਆਰ ਰਹਿੰਦਾ ਸੀ ਜੋ ਅੱਜ ਵੀ ਕਮਰਾ ਖੋਲ੍ਹ ਕੇ ਡਾ. ਐਚ ਕੇ ਦੇ ਹੋਣ ਦਾ ਅਹਿਸਾਸ ਮਹਿਸੂਸ ਕਰਦਾ ਹੈ। ਡਾ. ਐੱਚ ਕੇ ਬਾਰੇ ਲਾਇਬ੍ਰੇਰੀ ਵਿਚ ਕੰਮ ਕਰਨ ਵਾਲੇ ਸਾਰੇ ਮੁਲਾਜ਼ਮ ਤੇ ਅਧਿਕਾਰੀ ਜਾਣਦੇ ਹਨ ਕਿ ਉਹ ਹਮੇਸ਼ਾ ਚਾਹ ਦੀ ਕੇਤਲੀ ਆਪਣੇ ਨਾਲ ਹੀ ਰੱਖਦੇ ਸਨ, ਤੇ ਖ਼ੁਦ ਹੀ ਚਾਹ ਬਣਾ ਕੇ ਦਫ਼ਤਰ ਵਿਚ ਹੀ ਕਈ ਕਈ ਪੀ ਲੈਂਦੇ ਸਨ, ਦਫ਼ਤਰ ਵਿਚ ਅੱਜ ਵੀ ਪਿਆ ਚਾਹ ਦਾ ਸਮਾਨ ਉਸ ਦੀ ਖ਼ੁਦਦਾਰੀ ’ਤੇ ਮਾਣ ਕਰਦਾ ਹੈ। ਜਦੋਂ ਉਹ ਪਿਛਲੀ ਉਮਰੇ ਵੀ ਆਪਣੀ ਕਾਰ ਆਪ ਚਲਾ ਕੇ
ਯੂਨੀਵਰਸਿਟੀ ਵਿਚ ਆਉਂਦੇ ਸਨ ਤਾਂ ਕਈ ਸਾਰੇ ਅਧਿਕਾਰੀਆਂ ਨੂੰ ਸੋਚਣ ਲਈ ਮਜਬੂਰ ਵੀ ਕਰਦੇ ਸਨ। ਉਹ ਕਾਫ਼ੀ ਸਮਾਂ ਪਹਿਲਾਂ ਆਪਣੀ ਸਾਰੀ ਲਾਇਬ੍ਰੇਰੀ ਦੀਆਂ ਕਿਤਾਬਾਂ ਨੂੰ ਵੀ ਯੂਨੀਵਰਸਿਟੀ ਦੀ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਨੂੰ ਦਾਨ ਕਰ ਚੁੱਕੇ ਸਨ। ਉਹ ਹੁਣ 12 ਕੁ ਵਜੇ ਜਾਣ ਲਈ ਤਿਆਰੀ ਕਰ ਲੈਂਦੇ ਸਨ, ਜਿਸ ਬਾਰੇ ਡਾ. ਗੰਡਾ ਸਿੰਘ ਲਾਇਬ੍ਰੇਰੀ ਦੇ ਇੰਚਾਰਜ ਗਿਆਨ ਸਿੰਘ ਨੇ ਦੱਸਿਆ ਕਿ ਉਹ ਕਈ

ਨਾਲ ਕੋਈ ਨਾ ਕੋਈ ਖਾਣ ਵਾਲੀ ਵਸਤੂ ਲੈ ਕੇ ਆਉਂਦੇ ਸਨ ਤੇ ਸਟਾਫ਼ ਨੂੰ ਦੇ ਦਿੰਦੇ ਸਨ। ਪੰਛੀਆਂ ਨੂੰ ਦਾਣਾ ਪਾਉਂਦੇ ਤੇ ਅਵਾਰਾ ਕੁੱਤਿਆਂ ਨੂੰ ਪਿਆਰ ਕਰਦੇ ਸਨ। ਕਈ ਵਾਰੀ ਉਹ ਯੂਨੀਵਰਸਿਟੀ ਦੀਆਂ ਸਾਲਾਨਾ ਰਿਪੋਰਟਾਂ ਵਿਚ ਵੀ ਉਲਝੇ ਦੇਖੇ ਜਾਂਦੇ ਸਨ। ਉਨ੍ਹਾਂ ਦੇ ਕਮਰੇ ਵਿਚ ਉਨ੍ਹਾਂ ਦੀ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਅਰਥ ਸ਼ਾਸਤਰੀ ਡਾ. ਮਨਮੋਹਨ ਸਿੰਘ ਨਾਲ ਫ਼ੋਟੋ ਅੱਜ ਵੀ ਲੱਗੀ ਹੈ ਤੇ ਇਕ ਪਾਸੇ ਦਲਾਈਲਾਮਾ ਤੋਂ ਇਲਾਵਾ ਹੋਰ ਵੀ ਕਈ ਅਹਿਮ ਫੋਟੋਆਂ ਲੱਗੀਆਂ ਹਨ। ਹਰ ਵਾਰ ਉਨ੍ਹਾਂ ਕੋਲ ਪੰਜਾਬ ਦਾ ਅੰਕੜਾ ਸਾਰ ‘ਸਟੇਟਿਕਸ ਆਬਜੈਕਟ’
ਕਰਦੇ ਸਨ। ਪਰ ਅੱਜ ਉਨ੍ਹਾਂ ਦੇ ਕਮਰੇ ਦੀ ਕੁਰਸੀ ਖ਼ਾਲੀ ਹੈ ਤੇ ਮੇਜ਼ ਉੱਤੇ ਇਕ ਪਾਸੇ ਲਿਖਣ ਪੜ੍ਹਨ ਦਾ ਸਮਾਨ ਪਿਆ ਹੈ।