Monday, August 31, 2015

ਆਪਣੇ ਲਾਡਲੇ ਇਕਲੌਤੇ ਪੁੱਤਰ ਤੇ ਡੇਢ ਸਾਲਾ ਪੋਤੀ ਨੂੰ ਆਖਿਰ ਕਿਉਂ ਮਾਰ ਗਿਆ ਸੁਖਦੇਵ ਸਿੰਘ?

ਕੱਲ ਤੋਂ ਅੱਗੇ ਚੌਥੀ ਕਿਸਤ

ਹਰ ਗਲ ਵਿਚ ਗੁਆਂਢਣ ਚਰਨਜੀਤ ਕੌਰ ਦਾ ਨਾਮ ਕਿਉਂ ਲੈਂਦੀ ਹੈ ਸੱਸ ਦਵਿੰਦਰ ਕੌਰ ?

ਹਰ ਗੱਲ ਦਾ ਜਵਾਬ ਦੇਣਾ ਕਿਉਂ ਜਾਣਦਾ ਹੈ ਹਰਮਿੰਦਰ ਸਿੰਘ ਬਾਗੜੀਆਂ?

ਗੁਰਨਾਮ ਸਿੰਘ ਅਕੀਦਾ

ਇੱਥੇ ਦਵਿੰਦਰ ਕੌਰ ਨੂੰ ਪੁਛਿਆ ਗਿਆ ਕਿ ਤੁਸੀਂ ਕਰੀਬ ਇਕ ਘੰਟੇ ਦੀ ਗੱਲਬਾਤ ਵਿਚ ਕਿਤੇ ਵੀ ਆਪਣੀ ਪੋਤੀ ਦਾ ਨਾਮ ਨਹੀਂ ਲਿਆ, ਜਦ ਕਿ ਤੁਸੀਂ ਆਪਣੇ ਪੁੱਤ ਦਾ ਨਾਮ ਲੈਂਦੇ ਰਹੇ, ਉਹ ਕਹਿੰਦੀ ਕਿ ਪੋਤੀ ਨੂੰ ਸਰਦਾਰ ਜੀ ਸੰਭਾਲਦੇ ਸੀ, ਫੇਰ ਹਰਮਿੰਦਰ ਬੋਲਿਆ ਕਿ ਬੱਚੇ ਦਾ ਕੋਈ ਰੋਲ ਹੀ ਨਹੀਂ ਸੀ, ਫੇਰ ਦਵਿੰਦਰ ਬੋਲੀ ਨਹੀਂ ਰੋਲ ਹੈ ਸੀ (ਹਰਮਿੰਦਰ ਵੱਲ) ਤੇਰੇ ਚਾਚੇ ਨੇ ਮੇਰੀ ਗੋਦ ਵਿਚ ਪਾਈ, ਕਹਿੰਦੇ ਤੇਰੀ ਗੋਦ ਵਿਚ ਆ ਕੇ ਖਿੜ ਜਾਂਦੀ ਹੈ। ਮੈਂ ਗੋਡੇ ਤੇ ਬਿਠਾਈ ਸੀ ਤਾਂ ਭੈਣ ਜੀ (ਚਰਨਜੀਤ ਕੌਰ) ਕਹੀ ਜਾਵੇ , ਤੁਸੀਂ ਭੈਣ ਜੀ ਤੋਂ ਪੁੱਛ ਲਿਓ, ਭੈਣ ਜੀ ਕਹੀ ਜਾਵੇ ਦੇਖੀਂ ਕਿਵੇਂ ਪਿੰਕ ਪਿੰਕ ਬੁੱਲ੍ਹ ਨੇ। ਇੱਥੇ ਵਾਰ ਵਾਰ ਬਲਕਰਨ ਪਾਗਲਾਂ ਵਰਗੀਆਂ ਹਰਕਤਾਂ ਕਰ ਰਿਹਾ ਸੀ, ਉਸ ਨੂੰ ਕਹਿ ਕੇ ਬਠਾਇਆ ਗਿਆ।
ਦਵਿੰਦਰ ਕੌਰ ਨੇ ਕਿਹਾ ਵਤਨ ਦੀਪ ਕੌਰ ਨੇ ਸਾਡੀ ਮੰਨੀ ਨੀ, ਡਲਿਵਰੀ ਪੇਕਿਆਂ ਵਿਚ ਚਲੀ ਗਈ ਉੱਥੇ ਧੱਕੇ ਨਾਲ ਉਨ੍ਹਾਂ ਨਾਰਮਲ ਡਲਿਵਰੀ ਕਰਵਾ ਲਈ ਜਦ ਕਿ ਡਲਿਵਰੀ ਅਪਰੇਸ਼ਨ ਨਾਲ ਹੋਣੀ ਸੀ, ਇਸੇ ਕਰਕੇ ਸਿੱਦਕਦੀਪ ਨੂੰ ਮਾਨਸਿਕ ਰੋਗ ਲੱਗਾ। ਹਰਮਿੰਦਰ ਸਿੰਘ ਨੇ ਕਾਫੀ ਦਖ਼ਲ ਅੰਦਾਜ਼ੀ ਕਰਕੇ ਗੱਲਾਂ ਦਸ ਰਿਹਾ ਸੀ।
ਹਰਮਿੰਦਰ ਸਿੰਘ ਨੇ ਕਿਹਾ ਕਿ ਸਿਦਕ ਦਾ ਫ਼ਿਕਰ ਚਾਚਾ ਜੀ (ਸੁਖਦੇਵ ਸਿੰਘ) ਨੂੰ ਰਹਿੰਦਾ ਸੀ,
ਜਦੋਂ ਵਤਨ ਦੀਪ ਕੌਰ ਦੇ ਪੇਕਿਆਂ ਦੀ ਘਰ ਵਿਚ ਦਖ਼ਲ ਅੰਦਾਜ਼ੀ ਬਾਰੇ ਪੁੱਛਿਆ ਤਾਂ ਕਿਹਾ ਕਿ ਉਨ੍ਹਾਂ ਦੀ ਪੂਰੀ ਦਖ਼ਲ ਅੰਦਾਜ਼ੀ ਸੀ, ਇਕ ਵਾਰੀ ਸਾਥੋਂ ਉਨ੍ਹਾਂ ਨੇ ਦਿਲਾਵਰ ਨੂੰ ਨੌਕਰੀ ਲਵਾਉਣ ਲਈ 5 ਲੱਖ ਰੁਪਏ ਮੰਗ ਲਏ। ਪਰ ਮੈਂ ਦਿਤੇ ਨਹੀਂ ਸੀ, ਫੇਰ ਉਸ ਨੂੰ ਪੁਛਿਆ ਕਿ ਨੌਕਰੀ ਲਵਾਉਣ ਲਈ ਤਾਂ ਪੈਸੇ ਮੰਗ ਲਏ ਫੇਰ ਘਰ ਵਿਚ ਦਖ਼ਲ ਅੰਦਾਜ਼ੀ ਕਿਵੇਂ ਹੁੰਦੀ ਸੀ, ਕਹਿੰਦੀ ਬੱਸ ਜੀ ਉਹ ਤਾਂ ਇੱਥੇ ਆਕੇ ਅਨਪੜ੍ਹਾਂ ਵਾਂਗ ਬੋਲਦੇ ਰਹਿੰਦੇ ਸੀ।
ਹੁਣ ਦਿਲਾਵਰ ਨੇ ਬੀ ਫਾਰਮੇਸੀ ਕਰ ਲਈ, ਦੁਕਾਨ ਖੋਲ੍ਹਣੀ ਚਾਹੁੰਦੇ ਸੀ, ਫੇਰ ਹਰਮਿੰਦਰ ਸਿੰਘ ਨੇ ਕਿਹਾ ਕਿ ਦੁਕਾਨ ਤੇ ਪੈਸੇ ਲਾਉਣੇ ਹਨ ਮੇਰੀ ਮਾਸੀ ਨੇ ਫੇਰ ਦੁਕਾਨ ਵੀ ਇਹੀ ਦੇਖ ਕੇ ਆਵੇਗੀ। ਜਦੋਂ ਮੈਂ ਦੁਕਾਨ ਦੇਖੀ ਤਾਂ ਸਹੀ ਨਹੀਂ ਸੀ ਇਸ ਕਰਕੇ ਮੈਂ ਜਵਾਬ ਦੇ ਦਿਤਾ। ਮੇਰਾ ਪੁੱਤਰ ਵੀ ਸਮਝ ਗਿਆ ਸੀ। ਮੈਂ ਕਿਹਾ ਕਿ ਤੂੰ ਕਿਸੇ ਦੇ ਹੱਥ ਤੇ ਨਾ ਚੜਿਆ ਕਰ। ਜਦੋਂ ਪੁਛਿਆ ਗਿਆ ਕਿ ਉਹ ਕਹਿੰਦੇ ਕਿ ਦੁਕਾਨ ਕਰਾਈ ਨਹੀਂ ਤਾਂ ਹਰਮਿੰਦਰ ਸਿੰਘ ਬੋਲਿਆ ਕਿ 20 ਦਿਨਾਂ ਦੇ ਵਿਚ ਵਿਚ ਦੁਕਾਨ ਕਿਵੇਂ ਕਰਵਾ ਲੈਂਦੇ। ਡਿਗਰੀ ਆਈ ਸੀ ਅਜੇ। ਬੀ ਫਾਰਮਾਂ ਵਿਚ ਉਸ ਨੇ ਦਾਖਲਾ ਲੈ ਲਿਆ ਸੀ। ਕਹਿੰਦਾ ਮੈਂ ਹੁਣ ਦੁਕਾਨ ਦੇ ਬੈਠਿਆ ਕਰਾਂਗਾ ਇਹ (ਵਤਨ ਦੀਪ) ਮੇਰੇ ਕੰਨ ਖਾਂਦੀ ਰਹਿੰਦੀ ਹੈ।
ਅੱਗੇ ਦਵਿੰਦਰ ਕੌਰ ਇਹ ਵੀ ਸਵੀਕਾਰ ਕਰਦੀ ਹੈ ਕਿ ਪੂਰੀਆਂ ਛੁੱਟੀਆਂ ਮੈਂ ਇੱਥੇ ਆਈ ਨਹੀਂ ਸੀ। ਜਦੋਂ ਮੈਂ ਇੱਥੇ ਆਉਂਦੀ ਸੀ ਤਾਂ ਮੈਂ ਬਹੁਤ ਦੁਖੀ ਹੁੰਦੀ ਸੀ ਤੇ ਮੇਰੀ ਲੜਾਈ ਵੀ ਹੁੰਦੀ ਸੀ, ਮੇਰੇ ਵਤਨ ਮਾਰਨ ਵੀ ਆਉਂਦੀ ਸੀ, ਮੈਂ ਬਾਹਰ ਗਈ ਤਾਂ ਇਹ ਨਹਿਰ ਨੂੰ ਮਰਨ ਲਈ ਭੱਜ ਲਈ, ਜਾਣੀ ਵਿਆਹ ਤੋਂ ਬਾਅਦ ਵਤਨ ਨੇ ਪੰਜ ਵਾਰੀ ਤਾਂ ਸਮਾਨ ਪੈਕ ਕਰ ਲਿਆ ਜੀ ਜਾਣ ਵਾਸਤੇ।
ਦਵਿੰਦਰ ਕੌਰ ਕਹਿੰਦੀ ਹੈ ਕਿ ਸਾਡੀ ਪੰਚਾਇਤ ਵੀ ਇਕੱਠੀ ਹੋਈ ਸੀ, ਉਸ ਵਿਚ ਈਸ਼ਰ ਸਿੰਘ ਅਬਲੋਵਾਲ ਵੀ ਸੀ, ਸੁਰਜੀਤ ਸਿੰਘ, ਹੋਰ ਵੀ ਕਈ ਸਾਰੇ ਸਨ। ਈਸ਼ਰ ਸਿੰਘ ਅਬਲੋਵਾਲ ਨੇ ਸਗੋਂ ਕਿਹਾ ਸੀ ਕਿ ਤੂੰ ਹੁਣ ਬਹੁ ਨੂੰ ਰੱਖਣੀ ਨੀ ਚਾਹੁੰਦਾ, ਭਜਾਉਣੀ ਚਾਹੁਨੇ..ਮੈਂ ਕਿਹਾ ਇਹ ਗੱਲ ਬਿਲਕੁਲ ਗਲਤ ਹੈ, ਇਹ ਸਾਡੀ ਧੀ ਬਣਾਈ ਹੋਈ ਹੈ, ਅਸੀਂ ਇਨੂੰ ਭਜਾਉਣਾ ਨੀ ਚਾਹੁੰਦੇ ਅਸੀਂ ਏਨੂੰ ਆਪਣੇ ਘਰ ਦੇ ਮੁਤਾਬਿਕ ਢਾਲਣਾ ਚਾਹੁੰਦੇ ਆਂ,
ਅਗਲਾ ਸਵਾਲ ਇਹ ਕੀਤਾ ਗਿਆ, ਕਿ ਸੁਖਦੇਵ ਸਿੰਘ ਅਪਣੇ ਪੁੱਤਰ ਦਿਲਾਵਰ ਨਾਲ ਰੋਟੀਆਂ ਖਾ ਲੈਂਦਾ, ਉਸ ਨੂੰ ਦੁੱਧ ਪਿਲਾ ਦਿੰਦਾ, ਸਿਦਕ ਨੂੰ ਆਪਣੇ ਨਾਲ ਪਾਉਂਦਾ ਹੈ ਫੇਰ ਉਹ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਮਾਰ ਕਿਉਂ ਗਿਆ? ਇਸ ਦਾ ਜਵਾਬ ਹਰਮਿੰਦਰ ਨੇ ਦਿਤਾ ਕਹਿੰਦਾ ਮੈਂ ਦਸਦਾਂ ਜੀ ਕਿ ਉਹ ਇਨੋਸੈਂਟ ਜਾ ਮੁੰਡਾ ਸੀ, ਸਾਡਾ ਚਾਚਾ ਇਹ ਸਮਝਦਾ ਸੀ ਕਿ ਇਸ ਦੇ ਸਹੁਰੇ ਕਦੇ ਕੁਸ ਡਿਮਾਂਡ ਕਰਦੇ ਆਂ ਕਦੇ ਕੁਸ ਡਿਮਾਂਡ ਕਰਦੇ ਆਂ, ਪ੍ਰੋਪਰਟੀ ਘੱਟ ਐ, ਬਈ ਉਹ ਇਸ ਨੂੰ ਲੁੱਟਣਗੇ। ਉਹ ਕਹਿੰਦਾ ਸੀ ਕਿ ਸਾਲ਼ਿਆ ਲੋਕ ਤੈਨੂੰ ਲੁੱਟ ਕੇ ਘਰੇ ਤੋਰ ਦੇਣਗੇ, ਏਦਾਂ ਦੀਆਂ ਉਸ ਵਿਚ ਭਾਵਨਾਵਾਂ ਸੀ, ਉਹ ਫ਼ੀਲ ਕਰਦਾ ਸੀ ਕਿ ਮੇਰੇ ਮੁੰਡੇ ਦਾ ਮੈਥੋਂ ਬਾਅਦ ਕੁਸ ਨੀ ਬਣਨਾ, ਇੱਥੇ ਫੇਰ ਦਵਿੰਦਰ ਕੌਰ ਬੋਲੀ, ਕਹਿੰਦੀ, ਇਕ ਕਹਾਣੀ ਉਸ ਨੇ ਸੁਣਾਈ ਕਿ ਇਕ ਡਰਾਈਵਰ ਸੀ, ਉਸ ਨਾਲ ਉਨ੍ਹਾਂ ਆਪਣੀ ਧੀ ਵਿਆਹ ਦਿਤੀ ਪਰ ਫੇਰ ਉਸ ਨੂੰ ਆਪਣੇ ਘਰ ਰੱਖ ਲਿਆ, ਉਨ੍ਹਾਂ ਨੇ ਆਪਣੀ ਧੀ ਕਿਤੇ ਹੋਰ ਵਿਆਹ ਤੀ, ਹੁਣ ਉਸ ਤੋਂ ਉਹ ਸੰਨ੍ਹੀਆਂ ਰਲਾਉਂਦੇ ਨੇ, ਇਸ ਦੀ ਪੁਸ਼ਟੀ ਹਰਮਿੰਦਰ ਨੇ ਵੀ ਕੀਤੀ, ਤੇ ਕਿਹਾ ਕਿ ਉਹ ਜਗਰਾਉਂ ਹੈ ਕਿਤੇ। ਕਹਿੰਦੇ ਮੇਰੇ ਦਿਲਾਵਰ ਦਾ ਕਿਤੇ ਇਹ ਹਾਲ ਨਾ ਹੋ ਜਾਵੇ,
ਜਦੋਂ ਇਹ ਸਵਾਲ ਕੀਤਾ ਕਿ ਅਜਿਹਾ ਕਦੇ ਦਿਲਾਵਰ ਦੇ ਸਹੁਰਿਆਂ ਨੇ ਕੀਤਾ ਕਿ ਉਹ ਰੁਪਏ ਲੈ ਗਏ ਹੋਣ ਤੇ ਮੁੜ ਕੇ ਮੁਕਰ ਗਏ ਹੋਣ? ਤਾਂ ਦਵਿੰਦਰ ਨੇ ਕਿਹਾ ਕਿ ਅਸੀਂ ਦਿੰਦੇ ਓ ਨਹੀਂ ਸੀ ਉਹ ਡਿਮਾਂਡ ਕਰਦੇ ਰਹਿੰਦੇ ਤੇ ਅਸੀਂ ਦਿੰਦੇ ਓ ਨੀਂ ਤੇ, ਤਾਂ ਈ ਤਾਂ ਮੇਰੇ ਤੇ ਲੱਗਦੇ ਤੀ, ਫੇਰ ਹਰਮਿੰਦਰ ਬੋਲ ਪਿਆ, ਕਹਿੰਦੇ ਪੰਜ ਲੱਖ ਦੇ ਦੋ, ਦੁਕਾਨ ਖੁਲ੍ਹਾਵਾਂਗੇ ਤੇ ਬੰਦਾ ਸਾਡਾ ਇਦੇ ਨਾਲ ਬੈਠੁਗਾ, ਏਦਾਂ ਦੀਆਂ ਗੱਲਾਂ ਕਰਦੇ ਸੀ, ਮੈਨੂੰ ਵੀ ਫ਼ੋਨ ਆਇਆ ਸੀ, ਕਹਿੰਦੀ,ਕੁੜੀ (ਸਿੱਦਕਜੋਤ) ਦਾ ਤਾ ਕੁਸ ਹੋ ਨੀ ਸਕਦਾ, ਕਹਿੰਦੀ ਇਸ ਨੂੰ ਫ਼ੀਮ ਦੇ ਕੇ ਮਾਰ ਦਿੰਨੀ ਆਂ, ਮੈਂ ਕਿਸੇ ਨਾਲ ਗੱਲ ਕਰੀਆ, ਕਹਿੰਦੀ ਇਦਾ ਤਾਂ ਮਰ ਜਾਣਾ ਈ ਠੀਕ ਆ ਸਾਡੀ ਕੁੜੀ ਤੇ ਮੁੰਡਾ ਕੀ ਲੋਹੜ ਚੁੱਕਣਗੇ। ਸਾਂਭ ਦੀ ਵੀ ਨੀ ਤੀ, ਦੁੱਧ ਵੀ ਨੀ ਪਿਲਾਂਉਂਦੀ ਸੀ, ਦਿਨ ਰਾਤ ਸਾਡਾ ਚਾਚਾ ਓ ਸੰਭਾਲਦਾ ਤਾ, ਰਾਤ ਨੂੰ ਸਾਡੇ ਚਾਚਾ ਕੋਲ ਹੀ ਪੈਂਦੀ ਸੀ, ਇਹ ਕਹਿੰਦੀ ਕੁਆਟਰਾਂ ਵਿਚ ਜਾ ਕੇ ਪਹਿਲਾਂ ਮੈਂ ਇਸ ਨੂੰ ਮਾਰਾਂਗੀ,
ਹਰਮਿੰਦਰ ਸਿੰਘ ਨੇ ਕਿਹਾ ਕਿ ਮੇਰਾ ਚਾਚਾ ਕਹਿੰਦਾ ਸੀ ਕਿ ਮੈਂ ਜਿੱਦਣ ਮਰੂੰ ਇਨਾ ਨੂੰ ਨਾਲ ਲੈ ਕੇ ਮਰੂੰ, ਅੱਗੇ ਜਾ ਕੇ ਸਪਸ਼ਟ ਕਹਿ ਦਿਤਾ ਕਿ ਸੁਖਦੇਵ ਸਿੰਘ ਆਪਣੇ ਪੁੱਤਰ  ਨੂੰ ਤੇ ਪੋਤੀ ਨੂੰ ਬਹੁਤ ਪਿਆਰ ਕਰਦਾ ਸੀ ਇਸ ਕਰਕੇ ਉਹ ਉਨ੍ਹਾਂ ਨੂੰ ਮਾਰ ਕੇ ਨਾਲ ਈ ਲੈ ਗਿਆ।
ਇਹ ਗੱਲ ਅਜੇ ਵੀ ਰਹੱਸ ਬਣੀ ਹੋਈ ਹੈ ਕਿ ਜਿਨ੍ਹਾਂ ਪੁੱਤ ਤੇ ਪੋਤੀਆਂ ਨੂੰ ਸੁਖਦੇਵ ਸਿੰਘ ਬਹੁਤ ਜਿਆਦਾ ਪਿਆਰ ਕਰਦਾ ਸੀ, ਉਨ੍ਹਾਂ ਨੂੰ ਉਹ ਮਾਰ ਕਿਵੇ਼ ਸਕਦਾ ਹੈ?  ਆਖਿਰੀ ਉਹ ਸਮਾਂ ਕਿਸ ਤਰ੍ਹਾਂ ਦਾ ਹੋਵੇਗਾ ਜਦੋਂ ਇਕ ਬਾਪ ਆਪਣੇ ਪਿਆਰੇ ਪੁੱਤ ਤੇ ਪੋਤੀ ਨੂੰ ਮਾਰ ਰਿਹਾ ਹੋਵੇ, ਇਸ ਬਾਰੇ ਪੁਲਸ ਹੀ ਕੋਈ ਸੁਰਾਗ ਲਾ ਸਕੇਗੀ, ਵਾਰ ਵਾਰ ਚਰਨਜੀਤ ਕੌਰ ਕਾ ਨਾਮ ਦਵਿੰਦਰ ਵਲੋਂ ਲਿਆ ਜਾਣਾ, ਇੰਜ ਲੱਗ ਰਿਹਾ ਹੈ ਜਿਵੇਂ ਇਸ ਸਾਰੇ ਮਾਮਲੇ ਬਾਰੇ ਚਰਨਜੀਤ ਕੌਰ ਜਾਣਦੀ ਹੈ, ਉਹ ਜਾਂ ਤਾਂ ਸਾਰੇ ਘਟਨਾ ਕਰਮ ਬਾਰੇ ਜਾਣਦੀ ਹੈ ਜਾਂ ਫਿਰ ੳੁਸ ਨੂੰ ਗੁਆਢੀ ਅਨੁਸਾਰ ਗਵਾਹ ਬਣਾਇਆ ਗਿਆ ਹੈ। ਕਿਉਂਕਿ ਚਰਨਜੀਤ ਕੌਰ ਹੀ ਹਰ ਗੱਲ ਵਿਚ ਉਸ ਦੇ ਨਾਲ ਨਜ਼ਰ ਆਉਂਦੀ ਹੈ, ਸਿਰਫ ਚਰਨਜੀਤ ਕੌਰ ਉਥੇ ਨਹੀਂ ਸਿੱਧੇ ਤੌਰ ਤੇ ਆਈ ਜਿਥੇ ਸੁਖਦੇਵ ਸਿੰਘ ਆਪਣਾ ਖੁਦਕੁਸ਼ੀ ਨੋਟ ਫੜਾੳੁਂਦਾ ਹੈ। ਪਰ ਖੁਦਕੁਸ਼ੀ ਨੋਟ ਫੜਨ ਲਈ ਵੀ ਚਰਨਜੀਤ ਕੌਰ ਨੇ ਆਪਣੀ ਨੂੰਹ ਨੂੰ ਹੀ ਵਰਤਿਆ ਹੈ। ਹੁਣ ਚਰਨਜੀਤ ਕੌਰ ਤੇ ਉਸ ਦੇ ਆਪਣੀ ਨੂੰਹ ਨਾਲ ਕਿਹੋ ਜਿਹੇ ਸਬੰਧ ਹਨ ਬਾਰੇ ਵੀ ਪੜਤਾਲ ਪੁਲਸ ਨੂੰ ਕਰਨੀ ਪਵੇਗੀ, ਕਿਉਕਿ ਚਰਨਜੀਤ ਕੌਰ ਹੀ ਹੈ ਸਾਰੇ ਰਾਜ ਦਵਿੰਦਰ ਕੌਰ ਤੇ ਜਾਣਦੀ ਲੱਗ ਰਹੀ ਹੈ। ਇਸ ਸਬੰਧ ਵਿਚ ਹੋਰ ਕਾਫੀ ਪੱਖ ਸਾਹਮਣੇ ਆ ਰਹੇ ਹਨ ਜੋ ਬੜੇ ਭਿਆਨਕ ਸਾਬਤ ਹੋਣਗੇ।
ਜਦੋੋਂ ਹਰਮਿੰਦਰ ਸਿੰਘ ਨੂੰ ਪੁਛਿਆ ਗਿਆ ਕਿ ਤੁਹਾਡਾ ਭਰਾ ਵੈਟਨਰੀ ਡਾਕਟਰ ਦਵਿੰਦਰ ਸਿੰਘ ਦਾ ਹਾਲ ਇਸ ਤਰ੍ਹਾਂ ਕਿਉਂ ਹੈ? ਤਾਂ ਉਸ ਨੇ ਕਿਹਾ ਕਿ ਇਹ ਥੋੜਾ ਮਾਨਸਿਕ ਰੋਗੀ ਹੈ, ਗੋਲੀਆਂ ਖਾਂਦਾ ਹੈ, ਤਾਂ ਇਸ ਤਰ੍ਹਾਂ ਹੈ, ਉਸ ਦੇ ਵਿਆਹ ਬਾਰੇ ਪੁਛਿਆ ਗਿਆ ਤਾਂ ਉਸ ਨੇ ਕਿਹਾ ਕਿ 31 ਸਾਲ ਉਮਰ ਹੋਈ ਹੈ ਬਲਕਰਨ ਸਿੰਘ ਦੀ, ਇਸ ਦਾ ਵਿਆਹ ਵੀ ਡਰਦੇ ਮਾਰੇ ਨਹੀਂ ਕੀਤਾ ਅਸੀਂ, ਜਿਵੇਂ ਅਸੀਂ ਪ੍ਰਸ਼ਾਂਨ ਹੋ ਰਹੇ ਹਾਂ ਇਸੇ ਤਰ੍ਹਾਂ ਇਹ ਵੀ ਪ੍ਰੇਸ਼ਾਨ ਹੁੰਦਾ ਰਹਿੰਦਾ, ਜਦੋਂ ਹਰਮਿੰਦਰ ਸਿੰਘ ਦੇ ਵਿਆਹ ਬਾਰੇ ਪੁਛਿਆ ਤਾਂ ਉਸ ਨੇ ਕਿਹਾ ਕਿ ਮੇਰਾ ਤਾਂ ਤਲਾਕ ਹੋ ਗਿਆ ਸੀ, ਮੇਰੀ ਘਰਵਾਲੀ ਹਰਦੀਪ ਕੌਰ ਤਾਂ ਕਹਿੰਦੀ ਸੀ ਕਿ ਮੈਂ ਪਟਿਆਲਾ ਆ ਜਾਂਵਾਂ, ਪਰ ਮੈਂ ਘਰ ਦੇ ਕੰਮਾਂ ਵਿਚ ਰੁਝਿਆ ਹੋਇਆ ਸੀ ਤਾਂ ਮੈਂ ਪਟਿਆਲਾ ਨਹੀਂ ਆ ਸਕਿਆ, ਪਰ ਹੁਣ ਮੈਨੂੰ ਲਗਦਾ ਹੈ ਕਿ ਸਾਡੀ ਗੱਲਬਾਤ ਬਣ ਜਾਣੀ ਹੈ, ਮੇਰੀ 10 ਸਾਲ ਦੀ ਕੁੜੀ ਹੈ ਜਿਸ ਨੂੰ ਮੇਰੀ ਘਰਵਾਲੀ ਤਿੰਨ ਮਹੀਨਿਆਂ ਦੀ ਛੱਡ ਗਈ ਸੀ। ਉਸ ਨੇ ਹੋਰ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿਤਾ ਕਿਹਾ ਕਿ ਇਹ ਮੇਰਾ ਪਰਸਨਲ ਮਾਮਲਾ ਹੈ ਇਸ ਕਰਕੇ ਮੈਂ ਇਸ ਤਰ੍ਹਾਂ ਦੇ ਕੋਈ ਜਵਾਬ ਨਹੀਂ ਦੇ ਸਕਦਾ, ਪਰ ਇਹ ਵੀ ਮਾਮਲਾ ਖੰਗਾਲਣ ਵਾਲਾ ਹੈ ਕਿ ਜੋ ਉਸ ਦੀ ਪਤਨੀ ਹੁਣ ਤੱਕ ਨਹੀਂ ਆਈ, ਤੇ ਹੁਣ ਕਿਵੇਂ ਆ ਜਾਵੇਗੀ? ਕੀ ਹੁਣ ਇਨ੍ਹਾਂ ਦਾ ਪਟਿਆਲਾ ਵਿਚ ਪ੍ਰੋਪਰਟੀ ਬਣ ਗਈ ਹੈ, ਕਿਉਂਕਿ ਸੁਖਦੇਵ ਨੇ ਆਪਣੇ ਪੁੱਤ ਤੇ ਪੋਤੀ ਦਾ ਕਤਲ ਕਰ ਦਿਤਾ ਹੈ ਤੇ ਦਵਿੰਦਰ ਕੌਰ ਤਾਂ ਪਹਿਲਾਂ ਹੀ ਬਾਗੜੀਆਂ ਆਪਣੇ ਭਤੀਜਿਆਂ ਕੋਲ ਹੀ ਰਹਿੰਦੀ ਸੀ, ਤਾਂ ਹੁਣ ਇਨ੍ਹਾਂ ਦਾ ਇਸ ਪ੍ਰੋਪਰਟੀ ਦੇ ਹੱਕ ਹੋ ਗਿਆ ਹੈ। ਇਸ ਦੀ ਹੋਰ ਵੀ ਗਹਿਰ ਗੰਭੀਰ ਪੜਤਾਲ ਕਰਨ ਦੀ ਲੋੜ ਹੈ।
...ਬਾਕੀ ਕੱਲ... ਅਗਲੀ ਪੰਜਵੀਂ ਕਿਸਤ

Sunday, August 30, 2015

ਵਤਨ ਦੀਪ ਕੌਰ ਦੀ ਸੱਸ ਦਵਿੰਦਰ ਕੌਰ ਨੇ ਲਗਾਏ ਵਤਨ ਦੀਪ ਕੌਰ ਤੇ ਸਿੱਧੇ ਦੋਸ਼

...ਕਲ ਤੋਂ ਅੱਗੇ ਤੀਜੀ ਕਿਸ਼ਤ

ਮੇਰਾ ਘਰ ਬਰਬਾਦ ਕਰਨ ਵਾਲੀ ਸਿਰਫ਼ ਵਤਨ ਦੀਪ ਕੌਰ ਹੀ ਹੈ : ਦਵਿੰਦਰ ਕੌਰ

ਚਾਚਾ ਆਪਣੇ ਪੁੱਤਰ ਦਿਲਾਵਰ ਤੇ ਆਪਣੀ ਪੋਤੀ ਸਿਦਕ ਨੂੰ ਬਹੁਤ ਪਿਆਰ ਕਰਦਾ ਸੀ ਤਾਂ ਹੀ ਆਪਣੇ ਨਾਲ ਹੀ ਲੈ ਗਿਆ : ਹਰਮਿੰਦਰ ਸਿੰਘ

ਗੁਰਨਾਮ ਸਿੰਘ ਅਕੀਦਾ

ਸੁਖਦੇਵ ਸਿੰਘ ਨੇ ਆਪਣੇ ਇਕਲੌਤੇ ਪੁੱਤਰ ਤੇ ਵਾਰਸ ਦਿਲਾਵਰ ਸਿੰਘ ਦਾ ਤੇ ਇਕਲੌਤੀ ਪੋਤੀ ਸਿੱਦਕਦੀਪ ਦਾ ਪਿਸਤੌਲ ਦੀਆਂ ਗੋਲੀਆਂ ਨਾਲ ਭੁੰਨ ਕੇ ਕਤਲ ਕਰ ਦਿਤਾ। ਅੱਜ ਅਸੀਂ ਅਬਲੋਵਾਲ ਦੇ ਪ੍ਰੀਤਮ ਪਾਰਕ ਵਿਚ 26/27 ਨੰਬਰ ਕੋਠੀ ਵਿਚ ਗਏ ਤਾਂ ਉੱਥੇ ਕੁਝ ਔਰਤਾਂ ਤੇ ਕੁਝ ਮਰਦ ਸਨ, ਕਰੀਬ 700 ਵਰਗ ਗਜ਼ ਵਿਚ ਬਣੀ ਮਹਿਲ ਨੁਮਾ ਕੋਠੀ ਵਿਚ ਹੁਣ ਸੁਖਦੇਵ ਸਿੰਘ ਦੇ ਭਤੀਜਿਆਂ ਉਰਫ਼ ਭਾਣਜਿਆਂ ਨੇ ਆਕੇ ਸਾਰਾ ਕੁੱਝ ਸੰਭਾਲਣਾ ਸ਼ੁਰੂ ਕਰ ਦਿਤਾ ਹੈ। ਅੱਜ ਬੈੱਡ ਰੂਮ ਵਿਚ ਦਵਿੰਦਰ ਕੌਰ ਦੇ ਜੇਠ ਜਸਵਿੰਦਰ ਸਿੰਘ ਦਾ ਵੱਡਾ ਸਪੁੱਤਰ ਹਰਮਿੰਦਰ ਸਿੰਘ ਸੁੱਤਾ ਪਿਆ ਸੀ ਜਦ ਕਿ ਛੋਟਾ ਮੁੰਡਾ ਡੰਗਰ ਡਾਕਟਰ ਬਲਕਰਨ ਸਿੰਘ ਆਏ ਲੋਕਾਂ ਨੂੰ ਪਾਣੀ ਪਿਲਾ ਰਿਹਾ ਸੀ। ਬਲਕਰਨ ਦਾ ਹਾਲ ਪਾਗਲਾਂ ਵਰਗਾ ਲੱਗ ਰਿਹਾ ਸੀ।
(ਇਸ ਫੋਟੋ ਵਿਚ ਖੱਬੇ ਪਾਸੇ ਪਾਗਲ ਲੱਗ ਰਿਹਾ, ਡੰਗਰ ਡਾਕਟਰ ਬਲਕਰਨ ਸਿੰਘ ਬੈਠਾ ਹੈ, ਉਸ ਦੇ ਨਾਲ ਹਰਮਿੰਦਰ ਸਿੰਘ ਬੈਠਾ ਹੈ ਤੇ ਨਾਲ ਦਵਿੰਦਰ ਕੌਰ ਬੈਠੀ ਹੈ)
ਵਤਨ ਦੀਪ ਕੌਰ ਦੀ ਸੱਸ ਦਵਿੰਦਰ ਕੌਰ ਨਾਲ ਅਸੀਂ ਗੱਲ ਕਰਨੀ ਸ਼ੁਰੂ ਕੀਤੀ ਤਾਂ ਪਹਿਲਾਂ ਅਸੀਂ ਮੋਬਾਈਲ ਵਿਚ ਰਿਕਾਰਡਿੰਗ ਕਰਨ ਦੀ ਇਜਾਜ਼ਤ ਵੀ ਮੰਗੀ। ਗੱਲ ਸ਼ੁਰੂ ਕਰਦਿਆਂ ਹੀ ਦਵਿੰਦਰ ਕੌਰ ਨੇ ਕਹਿ ਦਿਤਾ ਮੇਰਾ ਘਰ ਬਰਬਾਦ ਕਰਨ ਲਈ ਹੀ ਵਤਨ ਦੀਪ ਕੌਰ ਆਈ ਸੀ ਤੇ ਉਸ ਨੇ ਮੇਰਾ ਘਰ ਬਰਬਾਦ ਕਰ ਦਿਤਾ। ਉਸ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਜਦੋਂ ਵਿਆਹ ਹੋਇਆ ਸੀ ਉਦੋਂ ਅਸੀਂ ਬਿਨਾਂ ਕਿਸੇ ਦਾਜ ਤੋਂ ਵਿਆਹ ਕੀਤਾ, ਅਸੀਂ ਵਿਚੋਲੇ ਨੂੰ ਮੁੰਦਰੀ ਪਾਉਣ ਲਈ ਸਲਾਹ ਕੀਤੀ ਪਰ ਵਤਨ ਦੀਪ ਕੌਰ ਦਾ ਫ਼ੋਨ ਆ ਗਿਆ ਕਿ ਵਿਚੋਲੇ ਨੂੰ ਮੁੰਦਰੀ ਨਹੀਂ ਪਾਉਣੀ, ਇਹ ਮੁੰਦਰੀ ਘਰ ਹੀ ਰਹੇਗੀ, ਤਾਂ ਮੈਂ ਸਮਝ ਗਈ ਸੀ ਕਿ ਵਤਨ ਦੀਪ ਕੌਰ ਸਹੀ ਨਹੀਂ ਹੈ। ਵਤਨ ਦੀਪ ਨੇ ਸਾਡੇ ਪਰਵਾਰ ਵਿਚ ਆਕੇ ਪਹਿਲਾਂ ਤਾਂ ਸਾਡੇ ਪੁੱਤਰ ਨਾਲੋਂ ਸਾਡਾ ਪਿਆਰ ਭੰਗ ਕੀਤਾ, ਪਤਾ ਨਹੀਂ ਉਸ ਨੇ ਕੀ ਜਾਦੂ ਕੀਤਾ ਸੀ ਕਿ ਮੇਰਾ ਲਾਡਲਾ ਪੁੱਤਰ ਮੇਰੇ ਨਾਲ ਗੱਲ ਵੀ ਨਹੀਂ ਕਰਦਾ ਸੀ, ਮੈਂ ਬਹੁਤ ਦੁਖੀ ਰਹਿਣ ਲੱਗੀ ਤਾਂ ਮੈਂ ਮੇਰੇ ਭਾਣਜਿਆਂ (ਭਤੀਜਿਆਂ) ਕੋਲ ਹੀ ਰਹਿਣ ਲੱਗ ਪਈ, ਮੈਂ ਇਕ ਸਾਲ ਪਟਿਆਲਾ ਆਈ ਨਹੀਂ, ਪਰ ਕੁੱਝ ਸਮਾਂ ਪਹਿਲਾਂ ਤੋਂ ਮੈਂ ਆਉਣ ਲੱਗ ਪਈ ਸੀ, ਤਾਂ ਮੈਂ ਸ਼ਨੀਵਾਰ ਤੇ ਐਤਵਾਰ ਇੱਥੇ ਆਉਂਦੀ ਸੀ ਪਰ ਮੇਰੇ ਨਾਲ ਵਤਨ ਦੀਪ ਨੇ ਕਦੇ ਵੀ ਗੱਲ ਨਹੀਂ ਕੀਤੀ, ਸੱਸ ਦਵਿੰਦਰ ਕੌਰ ਨੇ ਕਿਹਾ ਕਿ ਜਦੋਂ ਵੀ ਮੈਂ ਆਉਣਾ ਤਾਂ ਵਤਨ ਦੀਪ ਕੌਰ ਕੁੰਡੀ ਲਾਕੇ ਅੰਦਰ ਪੈ ਜਾਂਦੀ ਸੀ, ਕਦੇ ਵੀ ਉਸ ਨੇ ਮੇਰੇ ਨਾਲ ਗੱਲ ਨਹੀਂ ਕੀਤੀ। ਮੈਂ ਫੇਰ ਇੱਥੇ ਆਉਣਾ ਬੰਦ ਕਰ ਗਈ ਸੀ, ਮੈ ਹਮੇਸ਼ਾ ਹੀ ਮੇਰੇ ਭਤੀਜਿਆਂ ਕੋਲ ਹੀ ਰਹਿੰਦੀ ਸੀ, ਉਸ ਨੇ ਕਿਹਾ ਜਦੋਂ ਇਹ ਘਟਨਾ ਵਾਪਰੀ ਹੈ ਤਾਂ ਮੈਂ ਸ਼ਨੀਵਾਰ ਇੱਥੇ ਆਈ ਸੀ, ਤਾਂ ਮੈਂ ਮੇਰੇ ਪੁੱਤਰ ਦਿਲਾਵਰ ਨੂੰ ਰੋਟੀਆਂ ਖਲਾ ਰਹੀ ਸੀ, ਮੈਂ ਮੇਰੇ ਪੁੱਤਰ ਲਈ ਸਬਜ਼ੀਆਂ ਖ਼ਰੀਦ ਕੇ ਲਿਆਈ ਸੀ, ਪਰ ਇਸ ਤੋਂ ਪਹਿਲਾਂ ਇਕ ਦਿਨ ਪੰਚਾਇਤ ਵਿਚ ਇਹ ਫ਼ੈਸਲਾ ਹੋ ਗਿਆ ਸੀ ਕਿ ਮੈਂ ਇੱਥੇ ਕਦੇ ਵੀ ਨਹੀਂ ਆਵਾਂਗੀ, ਜਦੋਂ ਮੈਂ ਇੱਥੇ ਆਈ ਸੀ ਤਾਂ ਮੇਰਾ ਪਤੀ ਸੁਖਦੇਵ ਸਿੰਘ ਪੀਲ੍ਹਾ ਹੋ ਗਿਆ, ਕਿ ਮੈਂ ਇੱਥੇ ਕਿਉਂ ਆ ਗਈ? ਤਾਂ ਸਾਹਮਣੇ ਮੇਰੀ ਗੁਆਂਢਣ ਚਰਨਜੀਤ ਕੌਰ ਨੇ ਮੈਨੂੰ ਦਸਿਆ ਕਿ ਪੰਚਾਇਤ ਵਿਚ ਇਹ ਫ਼ੈਸਲਾ ਹੋਇਆ ਹੈ ਕਿ ਤੂੰ ਇਸ ਕੋਠੀ ਵਿਚ ਇਕ ਸਾਲ ਨਹੀਂ ਆਵੇਗੀ, ਜਦ ਕਿ ਚਰਨਜੀਤ ਕੌਰ ਨੇ ਇਹ ਵੀ ਕਿਹਾ ਕਿ ਮੈਂ ਜੇ ਪੰਚਾਇਤ ਵਿਚ ਹੁੰਦੀ ਤਾਂ ਮੈਂ ਇਹੋ ਜਿਹਾ ਫ਼ੈਸਲਾ ਕਦੇ ਵੀ ਨਹੀਂ ਹੋਣ ਦਿੰਦੀ ਸੀ।
ਦਵਿੰਦਰ ਕੌਰ ਨੇ ਕਿਹਾ ਕਿ ਮੇਰੇ ਸਰਦਾਰ ਜੀ (ਘਰਵਾਲਾ) ਨੇ ਵੀ ਮੈਨੂੰ ਬਾਅਦ ਵਿਚ ਕਹਿ ਦਿਤਾ ਕਿ ਸਾਡਾ ਇਹ ਫ਼ੈਸਲਾ ਹੋਇਆ ਹੈ ਕਿ ਤੂੰ ਇੱਥੇ ਇਕ ਸਾਲ ਪ੍ਰਵੇਸ਼ ਨਹੀਂ ਕਰੇਂਗੀ। ਤਾਂ ਮੈਂ ਕਿਹਾ ਕਿ ਮੈਂ ਤਾਂ ਆਵਾਂਗੀ, ਪਰ ਦੂਜੇ ਦਿਨ ਵਤਨ ਦੀਪ ਕੌਰ ਨੇ ਦਿਲਾਵਰ ਨੂੰ ਕਿਹਾ ਕਿ ਆਪਾਂ ਨਹੀਂ ਇੱਥੇ ਰਹਿਣਾ ਆਪਾਂ ਤਾਂ ਕੁਆਰਟਰ ਵਿਚ ਰਹਾਂਗੇ। ਉਹ ਬਾਹਰ ਨਿਕਲ ਕੇ ਫ਼ੋਨ ਕਰਨ ਲੱਗ ਪਈ ਉਚੀ ਉਚੀ ਆਪਣੇ ਬਾਪੂ ਨੂੰ ਕਹਿਣ ਲੱਗ ਪਈ ਕਿ ਮੈਂ ਤਾਂ ਘਰ ਤੋਂ ਬਾਹਰ ਕੱਢ ਦਿਤੀ ਗਈ ਹਾਂ, ਇਹ ਪੁੱਛਣ ਤੇ ਕਿ ਇਹ ਤੈਨੂੰ ਕਿਵੇਂ ਪਤਾ ਲੱਗਾ ਤਾਂ ਦਵਿੰਦਰ ਕੌਰ ਕਹਿਣ ਲੱਗੀ ਕਿ ਇਹ ਵੀ ਮੈਨੂੰ ਮੇਰੀ ਗੁਆਂਢਣ ਚਰਨਜੀਤ ਕੌਰ ਨੇ ਹੀ ਦਸਿਆ। ਪਰ ਉਹ ਫੇਰ ਘਰ ਵਿਚ ਹੀ ਰਹਿ ਗਏ, ਮੈਂ ਸੋਮਵਾਰ ਦੀ ਛੁੱਟੀ ਲੈ ਲਈ ਸੀ, ਵਤਨ ਦੀਪ ਕੰਮ ਤੇ ਚਲੀ ਗਈ ਪਿੱਛੋਂ ਮੈਂ ਮੇਰੇ ਪੁੱਤਰ ਦਿਲਾਵਰ ਨੂੰ ਰੋਟੀ ਖਲ਼ਾਈ, ਉਸ ਨੂੰ ਮੈਂ ਪਿਆਰ ਕੀਤਾ। ਮੈਂ ਇਕ ਦਿਨ ਫੇਰ ਦੋਵਾਂ ਨੂੰ ਰੋਟੀ ਖਲ਼ਾਈ ਸੀ ਤਾਂ ਮੇਰੇ ਸਰਦਾਰ ਜੀ ਵੀ ਚਾਰ ਰੋਟੀਆਂ ਖਾ ਗਏ, ਤਾਂ ਲੀਲਾ ਮੈਨੂੰ ਕਹਿਣ ਲੱਗੀ ਕਿ ਆਂਟੀ ਜੀ ਤੁਸੀਂ ਇੱਥੇ ਰੋਜ ਆ ਜਾਇਆ ਕਰੋ, ਅੰਕਲ ਜੀ ਤਾਂ ਰੋਟੀ ਨੀ ਖਾਂਦੇ, ਸਗੋਂ ਇਹ ਤਾਂ ਸਬਜ਼ੀ ਨਾਲ ਲਬੇੜ ਕੇ ਇਕ ਅਧੀ ਰੋਟੀ ਹੀ ਖਾਂਦੇ ਹਨ, ਉਸ ਦਿਨ ਸ਼ਾਮ ਨੂੰ ਦਿਲਾਵਰ ਤੇ ਵਤਨ ਦੀਪ ਅੰਦਰ ਪੈ ਗਏ ਤਾਂ ਸਰਦਾਰ ਜੀ ਨੇ ਉਨ੍ਹਾਂ ਦੇ ਦਰਵਾਜੇ ਕੋਲ ਕੰਨ ਲਾਕੇ ਸੁਣਨਾ ਸ਼ੁਰੂ ਕਰ ਦਿਤਾ ਤਾਂ ਮੈਂ ਕਿਹਾ ਕਿ ਤੁਸੀਂ ਕਾਹਨੂੰ ਇਸ ਤਰ੍ਹਾਂ ਸੁਣਦੇ ਓ ਬੱਚੇ ਸੋ ਗੱਲਾਂ ਕਰਦੇ ਹੁੰਦੇ ਨੇ, ਤਾਂ ਕਹਿਣ ਲੱਗੇ ਕਿ ਸੋ ਗੱਲਾਂ ਵਾਲੀ ਗੱਲ ਦਵਿੰਦਰ ਰਹੀ ਨੀ ਹੁਣ, ਮੁੰਡਾ ਟੈਟ ਆ, ਮੈਂ ਕਿਹਾ ਕਿ ਮਾ ਬਾਪ ਨੂੰ ਐਂ ਲਗਦਾ ਹੁੰਦਾ ਕਿ ਮੁੰਡਾ ਟੈਟ ਆ, ਤਾਂ ਮੈਨੂੰ ਉੱਪਰ ਜਾ ਕੇ ਪੈਣ ਲਈ ਕਹਿ ਦਿਤਾ, ਉਸ ਨੂੰ ਪਤਾ ਸੀ ਕਿ ਇਹ ਲੜਦੇ ਨੇ, ਇਹ ਫੇਰ ਕੁੱਝ ਬੋਲੇ ਨਾ, ਮੈਂ ਉੱਪਰ ਜਾ ਕੇ ਫੇਰ ਸੌਂ ਗਈ, ਫੇਰ ਬੁੱਧਵਾਰ ਆਇਆ, ਮੈਂ ਰੋਟੀ ਬਣਾਈ, ਮੈਂ ਕਿਹਾ ਰੋਟੀ ਖਾ ਲਓ, ਰੋਜ ਰੋਟੀ ਖਾਂਦੇ ਸੀ, ਇਕ ਰੋਟੀ ਇਨ੍ਹਾਂ ਨੇ ਵੀ ਖਾਈ, ਅਸੀਂ ਬੈਠੇ ਸੀ ਉਹ ਮੇਰੇ ਨਾਲ ਗੱਲ ਕਰਨੀ ਚਾਹੁੰਦੇ ਸੀ ਪਰ ਮੇਰਾ ਟਾਈਮ ਹੋ ਗਿਆ ਸੀ। ਗੁਆਂਢੀ ਬਾਹਰ ਆਏ ਉਹ ਮੈਨੂੰ ਨਾਲ ਲੈ ਗਏ। ਮੈਨੂੰ ਭੈਣ ਜੀ (ਚਰਨਜੀਤ ਕੌਰ) ਮਨਾਉਂਦੇ ਰਹੇ, ਕਿ ਤੂੰ ਆਉਣਾ ਜ਼ਰੂਰ ਆਉਣਾ ਹੈ।
ਘਟਨਾ ਵਾਲੇ ਦਿਨ

ਸੱਸ ਦਵਿੰਦਰ ਕੌਰ ਨੇ ਦਸਿਆ ਕਿ ਘਟਨਾ ਵਾਲੇ ਦਿਨ ਮੈਂ ਸਵੇਰੇ ਹੀ ਚਲੀ ਗਈ ਸੀ, ਮੈਨੂੰ ਸਵੇਰੇ ਹੀ ਜਦੋਂ ਮੇਰੇ ਸਰਦਾਰ ਜੀ ਛੱਡਣ ਲਈ ਤਿਆਰ ਹੋਏ ਤਾਂ ਬਾਹਰ ਚਰਨਜੀਤ ਭੈਣ ਜੀ ਤੇ ਉਨ੍ਹਾਂ ਦੀ ਗੱਡੀ ਖੜੀ ਸੀ, ਮੈਂ ਉਨ੍ਹਾਂ ਨਾਲ ਚਲੀ ਗਈ ਤੇ ਅਸੀਂ ਦੋਵੇ ਜਣੀਆਂ ਬੱਸ ਬੈਠ ਕੇ ਗਈਆਂ, ਸਵੇਰੇ 9 ਵਜੇ ਮੈਂ ਮੇਰੇ ਸਰਦਾਰ ਜੀ ਨੂੰ ਫੇਰ ਫ਼ੋਨ ਕਰਿਆ, ਮੈਂ ਕਿਹਾ ਕੀ ਕਰਦੇ ਹੋਂ, ਉਸ ਨੇ ਕਿਹਾ ਮੈਂ ਦੁੱਧ ਗਰਮ ਕਰਦਾ ਹਾਂ, ਮੈਂ ਕਿਹਾ ਲਾਲੀ (ਦਿਲਾਵਰ) ਕਿਥੇ ਆ, ਉਸ ਨੇ ਕਿਹਾ ਕਿ ਦਿਲਾਵਰ ਦੁੱਧ ਪੀ ਕੇ ਸੁੱਤਾ ਪਿਆ ਹੈ। ਮੈਂ ਕਿਹਾ ਕਿ ਕੰਮ ਵਾਲੀ ਲੀਲਾ ਆ ਗਈ ਤਾਂ ਉਸ ਨੇ ਕਿਹਾ ਕਿ ਉਹ ਨਹੀਂ ਆਈ, ਮੈਂ ਕਿਹਾ ਏਨੀ ਲੇਟ ਹੋ ਗਈ, ਚਲੋ ਉਹ 11 ਕੁ ਵਜੇ ਆਈ ਕੰਮ ਕਰਕੇ ਮੁੜ ਗਈ, ਮੈਨੂੰ ਨਹੀਂ ਪਤਾ ਉਹ ਮੈਨੂੰ ਲੀਲਾ ਨੇ ਦਸਿਆ ਕਿ ਮੈਂ 11 ਵਜੇ ਆਈ ਸੀ। ਮੇਰੀਆਂ ਨਾੜਾ ਸਾਰੀਆਂ ਤੜਫ਼ ਰਹੀਆਂ ਸੀ, ਮੈਂ ਬਹੁਤ ਦੁਖੀ ਸੀ, ਮੈਂ ਸਟਾਫ਼ ਚ ਨੀ ਬੈਠੀ ਅੱਗੇ ਅਸੀਂ ਸਾਰੇ ਇਕੱਠੇ ਰੋਟੀ ਖਾਨੇ ਆਂ, ਮੇਰੀਆਂ ਨਾੜਾ ਸਾਰੀਆਂ ਟੱਪ ਰਹੀਆਂ ਸੀ,  ਮੈਂ ਸਾਇੰਸ ਰੂਮ ਵਿਚ ਬੈਠੀ ਸੀ ਮੈਨੂੰ 12 ਵਜੇ ਫ਼ੋਨ ਆ ਗਿਆ, ਮੈਨੂੰ ਕਹਿੰਦੇ 'ਦਵਿੰਦਰ ਤੂੰ ਆਏਂਗੀ ਅੱਜ,' ਮੈਖਿਆ ਹਾਂ ਆਉਂਗੀ, ਕਹਿੰਦੇ 'ਫੇਰ ਤੂੰ ਆ ਜਾ ਹੁਣ ਕੀ ਦੇਖਦੀ ਐਂ ਕਹਿੰਦੇ ਸਭ ਕੁੱਝ ਤਾਂ ਹੋ ਚੁੱਕਿਆ, ਮੈਂ ਕਿਹਾ ਕੀ ਹੋ ਗਿਆ, ਕੀ ਕਰ ਲਿਆ ਮੈਂ ਕਿਹ ਐਂ ਨੀ ਕੁੱਝ ਕਰਨਾ ਹੈਗਾ, ਮੈਂ ਹੁਣੇ ਅੱਧੇ ਘੰਟੇ ਦੇ ਵਿਚ ਵਿਚ ਆਈ, ਸਟਾਫ਼ ਆਲੇ ਦੀ ਗੱਡੀ ਲੈ ਕੇ ਮੈ ਕਿਹਾ ਹੁਣੇ ਆਉਨੀ ਆਂ, ਮੈਨੂੰ ਕਹਿੰਦੇ ਹੁਣ ਤਾਂ ਹੋ ਗਿਆ, ਮੈਂ ਉਧਰੋਂ ਸਾਇੰਸ ਰੂਮ ਦੇ ਸਾਡੇ ਇਕੱਠੇ ਈ ਨੇ ਗਲਵਟੀ ਦੇ ਨੇ ਸਾਡੇ ਉਹ ਹੋਰ ਵੀ ਸਾਰੀਆਂ ਮੈਡਮਾਂ ਭੱਜ ਕੇ ਆ ਗਈਆਂ, ਉਨ੍ਹਾਂ ਨੂੰ ਪਤਾ ਰਹਿੰਦਾ ਸੀ ਬਈ ਕਲੇਸ ਰਹਿੰਦਾ ਆ, ਮੈਂ ਕਿਹਾ ਨਰਿੰਦਰ ਮੈਂ ਕਿਹਾ ਨਰਿੰਦਰ ਤੇਰੇ ਵੀਰ ਜੀ ਨੂੰ ਤਾਂ ਕੁਸ ਹੋ ਗਿਆ, ਕਹਿੰਦੀ ਕਿਉਂ ਤੁਸੀਂ, ਮੈਨੂੰ ਫੜ ਲਿਆ ਸਾਰੀਆਂ ਨੇ, ਕਿਉਂ ਤੁਸੀਂ ਐਂ ਕਰਦੇ ਹੁੰਨੇ ਓਂ ਉਈਂ ਕਰਨ ਲੱਗ ਜਾਂਦੇ ਓ, ਕੁਸ ਨੀ ਹੋਇਆ ਹੈਗਾ, ਐਮੇਂ ਨਾ ਕਰਿਆ ਕਰੋ, ਕਹਿੰਦੇ ਕੁਸ ਨੀ ਹੋਇਆ ਹੈਗਾ ਐਂ ਨੀ ਵੀਰ ਜੀ ਥੋਡੇ ਬਿਨਾਂ ਕੁਸ ਨੀ ਕਰਦੇ, ਥੋਡਾ ਤਾਂ ਏਨਾ ਕਰਦੇ ਨੇ ਥੋਡਾ ਤਾਂ ਏਨਾ ਯਾਦ ਕਰਦੇ ਨੇ, ਮੈਂ ਕਿਹਾ ਨਹੀਂ ਨਰਿੰਦਰ ਹੁਣ ਉਹ ਹੈ ਨੀ ਗੇ, ਮੈਂ ਕਿਹਾ ਨਹੀਂ ਉਹ ਕਹਿੰਦੇ ਨੇ ਦਵਿੰਦਰ ਭੱਜ ਕੇ ਆ ਜਾ, ਉਨ੍ਹਾਂ ਨੇ ਕਿਹਾ ਕਿ ਕੁਸ ਹੋ ਚੁੱਕਿਆ, ਆ ਜਾ ਭੱਜ ਕੇ ..ਨੋਟ ਨੂਟ ਸਾਂਭ ਲਾ, ਸਾਰੇ ਜਿਹੜੇ ਮੇਰੇ ਲਿਖੇ ਹੋਏ ਨੇ ਕਿਸੇ ਦੇ ਹੱਥ ਨਾ ਲੱਗ ਜਾਣ, ਲਾਸਟ ਵਾਰ ਉਨ੍ਹਾਂ ਨੇ ਮੈਨੂੰ ਕਿਹਾ, ਫੇਰ ਮੈਂ ਦਫ਼ਤਰ ਚ ਨੀ ਗਈ, ਮੈਂ ਨਰਿੰਦਰ ਨੂੰ ਕਿਹਾ ਮੈਂ ਗੇਟ ਮੂਹਰੇ ਜਾਨੀ ਆਂ ਨਿਰਭੈ ਨੂੰ ਕਹਿੰਦੇ ਮੈਨੂੰ ਛੱਡਿਆ ਆਉਗਾ ਗੱਡੀ ਤੇ, ਉਨ੍ਹਾਂ ਨੇ ਗੱਡੀ ਗੁਡੀ ਭਾਲ ਕੇ ਡਰਾਇੰਗ ਮਾਸਟਰ ਸੀ ਨਾਲ, .... ਮੇਰੇ ਕੋਲੋਂ ਥੋੜੀ ਮਿਸਟੈਕ ਹੋਈ ਹੈ ਮੈਂ ਤੁਹਾਨੂੰ ਦੱਸਦੀ ਆਂ, ਮੈਂ ਭੈਣ ਜੀ ਨੂੰ ਫੋਨ ਕਰਕੇ ਕਿਹਾ ਕਿ ਭੈਣ ਜੀ ਕਿਰਨਪਾਲ ਨੂੰ ਕਹੋ, ਇਹੀ ਭੈਣ ਜੀ ਜਿਹੜੀ ਸਵੇਰੇ ਮੇਰੇ ਨਾਲ ਗਈ ਸੀ ਚਰਨਜੀਤ ਕੌਰ, ਕਹਿੰਦੀ ਭੈਣ ਜੀ ਹੁਣ ਤਾਂ ਭੋਗ ਪੈ ਰਿਹਾ, ਮੈਂ ਕਿਹਾ ਮੈਨੂੰ ਭੋਗ ਦਾ ਨੀ ਪਤਾ ਹੈਗਾ ਕਿਰਨਪਾਲ ਨੂੰ ਫਟਾਫਟ ਫ਼ੋਨ ਕਰਦੋ, ਮੈਂ ਕਿਹਾ ਬੀ ਘਰੇ ਜਾਣ, ਥੋਡੇ ਵੀਰ ਜੀ ਨੂੰ ਦੇਖਣ ਜਾ ਕੇ, ਇਨ੍ਹਾਂ ਨੇ ਬਾਹਰ ਨਿਕਲ ਕੇ ਕਿਰਨਪਾਲ ਨੂੰ ਫ਼ੋਨ ਕੀਤਾ ਕਿ ਜਾ ਕਿਰਨਪਾਲ ਲਾਲੀ ਦੇ ਘਰੇ ਜਾ, ਜਾ ਕੇ ਤੇਰੇ ਅੰਕਲ ਨੂੰ ਦੇਖ, ਪਰ ਜਦੋਂ ਉਹ ਆਈ ਤਾਂ ਸਭ ਕੁੱਝ ਹੋ ਚੁੱਕਿਆ ਸੀ, ਕਹਿੰਦੀ ਅੰਕਲ ਖੜੇ ਸੀ ਪਾਣੀ ਧਾਣੀ ਹੋਏ, ਕਹਿੰਦੀ, ਉਨ੍ਹਾਂ ਨੇ ਮੈਨੂੰ ਡਾਇਰੀ ਫੜਾਈ, ਚਾਬੀਆਂ ਫੜਾਈਆਂ, ਉਹ ਤੋਂ ਫੜਿਆ ਨਾ ਗਿਆ ਕੁਸ ਵੀ, ਏਨੀ ਪਜ਼ਲ ਹੋ ਗੀ ਕੁੜੀ, ਫੇਰ ਉਹ ਇੱਥੇ ਇਕ ਮੁੰਡਾ ਹੁੰਦਾ ਸੀ, ਉਸ ਮੁੰਡੇ ਨੂੰ ਡਾਇਰੀ ਫੜਾ ਕੇ ਕਹਿੰਦੀ ਇਹ ਆਂਟੀ ਨੂੰ ਫੜਾ ਦੀਂ .. ਭੱਜ ਗੀ, ਫੇਰ ਉਸ ਤੋਂ ਬਾਅਦ ਫ਼ੋਨ ਕੀਤਾ, ਮੈਂ ਫਟਾ ਫਟ ਹੀ ਗੋਗੀ ਨੂੰ ਫ਼ੋਨ ਕਰਤਾ, ਕਿ ਗੋਗੀ ਤੇਰੇ ਚਾਚਾ ਨੂੰ ਕੁਸ ਹੋ ਗਿਆ, ਪੁੱਛਣ ਤੇ ਕਿ ਗੋਗੀ ਕੌਣ ਤਾਂ ਉਸ ਨੇ ਕਿਹਾ ਕਿ ਮੇਰਾ ਭਾਣਜਾ ਡਾਈਟ ਚ ਆ ਨਾਭੇ, ਮੈਂ ਉਸ ਨੂੰ ਫ਼ੋਨ ਕਰਤਾ ਕਿਹਾ ਕਿ ਤੇਰੇ ਚਾਚੇ ਨੂੰ ਕੁਸ ਹੋ ਗਿਆ ਤੂੰ ਉੱਥੇ ਨੂੰ ਬਗਜਾ, ਕਹਿੰਦਾ ਐਂ ਕੀ ਹੋ ਗਿਆ, ਮੈਂ ਕਿਹਾ ਹੁਣੇ ਬਗਜਾ, ਤਾਂ ਜਦੋਂ ਇਹ ਇੱਥੇ ਆਇਆ ਤਾਂ ਸਾਰਾ ਸੀਲ ਹੋਇਆ ਪਿਆ ਸੀ, ਕਿਰਨਪਾਲ ਨੇ ਏਨੂ ਕਹਿਤਾ ਸਾਰਾ ਕਿ ਹੁਣ ਤਾਂ ਪੁਲਸ ਨੇ ਸੀਲ ਕਰ ਲਿਆ, ਤੂੰ ਬਗਜ਼ਾ, ਇਹ ਭਾਈ ਪਿੱਛੇ ਨੂੰ ਮੁੜ ਗਿਆ ਕਿ ਜੇ ਮੇਰੀ ਮਾਸੀ ਨੂੰ ਪਤਾ ਲੱਗ ਗਿਆ, ਕੁੱਝ ਹੋਰ ਨਾ ਕਰ ਲੇ, ਫੇਰ ਨਿਰਭੈ ਨੇ ਮੈਨੂੰ ਡਾਈਟ ਤੱਕ ਛੱਡਿਆ, ਡਾਈਟ ਵਿਚ ਦਵਾਈਆਂ ਦਵੁਈਆਂ, ਪਤਾ ਨੀ ਕੀ ਗੋਲੀਆਂ ਗੁਲੀਆਂ ਦਿੱਤੀਆਂ, ਫੇਰ ਮੈਨੂੰ ਨੀ ਪਤਾ, ਫੇਰ ਮੈਨੂੰ ਇਹ ਕਿਸੇ ਮੁਲਾਜ਼ਮ ਦੀ ਗੱਡੀ ਚ ਬੈਠਾ ਕੇ ਲਿਆਏ ਨੇ, ਜਦੋਂ ਪੁਛਿਆ ਗਿਆ ਕਿ ਤੁਸੀਂ ਉਰੇ ਕਿੰਨੇ ਵਜੇ ਪਹੁੰਚ ਗਏ ਸੀ, ਤਾਂ ਦਵਿੰਦਰ ਕੌਰ ਕਹਿਣ ਲੱਗੀ ਕਿ ਮੈਨੂੰ ਪਤਾ ਨਹੀਂ, ਪੁਛਿਆ ਗਿਆ ਕਿ 12 ਵਜੇ ਤਾਂ ਫੇਰ ਤੁਸੀਂ ਇਕ ਵਜੇ ਪਹੁੰਚ ਗਏ ਹੋਵੋਂਗੇ? ਫੇਰ ਮੈਨੂੰ ਡਾਈਟ ਵਿਚ ਬੈਠਾਈ ਰੱਖਿਆ, ਡਾਈਟ ਦੇ ਮੁਲਾਜ਼ਮਾਂ ਨੇ ਬੈਠਾਈ ਰੱਖਿਆ, ਪਿੱਛੇ ਬੈੱਡ ਤੇ ਬੈਠਾ ਸੀ ਹਰਮਿੰਦਰ ਸਿੰਘ ( ਗੋਗੀ), (ਡੰਗਰ ਡਾਕਟਰ ਵੀ ਨਾਲ ਬੈਠਾ ਸੀ, ਜਦੋਂ ਉਹ ਦਵਿੰਦਰ ਕੌਰ ਦੀ ਗੱਲ ਕੱਟ ਕੇ ਕੁੱਝ ਕਹਿੰਦਾ ਤਾਂ ਉਸ ਨੂੰ ਚੁੱਪ ਕਰਵਾ ਦਿਤਾ ਜਾਂਦਾ, ਉਹ ਕੁੱਝ ਪਾਗਲਾਂ ਵਾਂਗ ਹਰਕਤਾਂ ਕਰ ਰਿਹਾ ਸੀ, ਕਹਿੰਦਾ ਕਿ ਮੈਂ ਹੀ ਇਨ੍ਹਾਂ ਨੇ ਗੋਦ ਲਿਆ ਸੀ, ਪਰ ਬਾਅਦ ਵਿਚ ਏਨਾ ਦੇ ਦਿਲਾਵਰ ਹੋ ਗਿਆ ਤਾਂ ਮੈਂ ਪਿੱਛੇ ਰਹਿ ਗਿਆ ਸੀ। ਇਸ ਦੀ ਹਾਮੀ ਦਵਿੰਦਰ ਕੌਰ ਨੇ ਵੀ ਭਰੀ)
ਤਾਂ ਪਿੱਛੇ ਬੈਠੇ ਹਰਮਿੰਦਰ ਸਿੰਘ ਨੂੰ  ਵੀ ਅੱਗੇ ਬਿਠਾ ਲਿਆ ਗਿਆ, ਹੁਣ ਹਰਮਿੰਦਰ ਸਿੰਘ ਨੇ ਦੱਸਣਾ ਸ਼ੁਰੂ ਕੀਤਾ ਕਿ ਜਦੋਂ ਮੈਂ ਇੱਥੇ ਪੁੱਜਿਆ ਤਾਂ ਇੱਥੇ ਇਕ ਪੁਲਸੀਆ ਹੈ ਇਕਬਾਲ ਉਹ ਕਹਿੰਦਾ ਕਿ ਅੰਦਰ ਨੀ ਵੜਨਾ,ਹੁਣ ਤਾਂ ਜੋ ਕੁਸ ਹੋਣਾ ਤਾ ਹੋ ਚੁੱਕਿਆ ਹੈ। ਮੈਨੂੰ ਕਿਰਨਪਾਲ ਕਹਿੰਦੀ ਕਿ ਹੁਣ ਤਾਂ ਸਭ ਕੁੱਝ ਖ਼ਤਮ ਹੋ ਗਿਆ ਤਾਂ ਮੈਂ ਵਾਪਸ ਚਲਾ ਗਿਆ ਤਾਂ ਮੈਂ ਡਾਈਟ ਵਿਚ ਪਹੁੰਚ ਗਿਆ, ਮੇਰੀ ਢਾਈ ਕੁ ਵਜੇ ਅਟੈਂਡੈਂਟ ਪਵਾਈ ਆ ਡਾਈਟ ਆਲ਼ਿਆਂ ਨੇ ਅਸੀਂ ਇੱਥੇ ਤਿੰਨ ਕੁ ਵਜੇ ਪਹੁੰਚੇ ਹੋਵਾਂਗੇ।
ਫੇਰ ਦਵਿੰਦਰ ਕੌਰ ਬੋਲਣ ਲੱਗੀ ਉਨ੍ਹਾਂ ਨੂੰ ਪੁਛਿਆ ਕਿ ਜਦੋਂ ਤੁਸੀਂ ਇੱਥੇ ਆਏ ਤਾਂ ਕੀ ਦੇਖਿਆ, ਤਾਂ ਉਹ ਕਹਿਣ ਲੱਗੀ ਕਿ ਇੱਥੇ ਸਾਰਾ ਕੁੱਝ ਲਿੱਬੜਿਆ ਪਿਆ ਸੀ, ਖੂਨ ਨਾਲ ਸਭ ਲੱਥਪੱਥ ਸੀ, ਮੈਨੂੰ ਮੰਜੇ ਦੇ ਬੈਠਾ ਦਿਤਾ, ਫੇਰ ਮੇਰੇ ਮੂੰਹ ਚੋਂ ਜੋ ਨਿਕਲ ਰਿਹਾ ਸੀ ਪਤਾ ਨਹੀਂ ਫੇਰ ਮੈਂ ਕੀ ਕੁਸ ਬੋਲੀ ਸੀ। ਇਸ ਜੱਟ ਨੇ ਕੰਮ ਕੀਤਾ, ਕਿੰਨੀ ਕਮਾਈ ਕਰੀ, ਕੀ ਹਸ਼ਰ ਹੋਇਆ। ਬਗੈਰਾ ਬਗੈਰਾ ਦਵਿੰਦਰ ਕੌਰ ਨੇ ਬੋਲਿਆ।
ਇੱਥੇ ਫੇਰ ਹਰਮਿੰਦਰ ਸਿੰਘ ਬੋਲਿਆ ਕਿ ਇਨ੍ਹਾਂ ਦਾ ਕਲੇਸ ਚਲ ਰਿਹਾ ਸੀ, ਇਕ ਤਾਂ ਇਨ੍ਹਾਂ ਦਾ ਬੱਚਾ ਠੀਕ ਨਹੀਂ ਸੀ, ਉਹ ਠੀਕ ਨਹੀਂ ਸੀ,
... ਬਾਕੀ ਕੱਲ.. ਚੌਥੀ ਕਿਸਤ 

Saturday, August 29, 2015

ਇਕ ਮਾਂ ਇਕ ਪਤਨੀ ਦਾ ਘਰ ਉੱਜੜਿਆ ਬਾਕੀ ਰਹਿ ਗਈ 'ਪ੍ਰੋਪਰਟੀ'

.....ਕਲ ਤੋਂ ਅੱਗੇ

ਨੂੰਹ ਵਤਨਦੀਪ ਕੌਰ ਬਨਾਮ ਸੱਸ ਦਵਿੰਦਰ ਕੌਰ

ਦਵਿੰਦਰ ਕੌਰ ਆਪਣੇ ਪਤੀ ਤੇ ਆਪਣੇ ਪੁੱਤ ਨੂੰਹ ਨੂੰ ਆਪਣੇ ਨਾਮ ਦੀ ਕੋਠੀ ਵਿਚੋਂ ਕੱਢਣਾ ਕਿਉਂ ਚਾਹੁੰਦੀ ਸੀ?

ਗੁਰਨਾਮ ਸਿੰਘ ਅਕੀਦਾ

ਨਾਭਾ ਰੋਡ ਤੇ ਸਥਿਤ ਅਬਲੋਵਾਲ ਦੇ ਪ੍ਰੀਤਮ ਪਾਰਕ ਕਲੌਨੀ ਦੀ 26/27 ਨੰਬਰ ਕੋਠੀ ਵਿਚ 26 ਅਗਸਤ ਨੂੰ ਇਕ ਬਾਪ ਸੁਖਦੇਵ ਸਿੰਘ ਵੱਲੋਂ ਆਪਣੇ ਇਕਲੌਤੇ ਪੁੱਤਰ ਦਿਲਾਵਰ ਸਿੰਘ ਤੇ ਇਕਲੌਤੀ ਡੇਢ ਸਾਲਾ ਪੋਤੀ ਸਿੱਦਕਦੀਪ ਕੌਰ ਦਾ ਗੋਲੀਆਂ ਨਾਲ ਭੁੰਨ ਕੇ ਕਤਲ ਕਰ ਦਿਤਾ ਤੇ ਖ਼ੁਦ ਵੀ ਕਥਿਤ ਖ਼ੁਦਕੁਸ਼ੀ ਕਰ ਲਈ। ਦੋ ਔਰਤਾਂ ਸੱਸ ਦਵਿੰਦਰ ਕੌਰ ਤੇ ਨੂੰਹ ਵਤਨਦੀਪ ਕੌਰ ਹੀ ਬਾਕੀ ਬਚੀਆਂ ਹਨ ਤੇ ਰਹਿ ਗਈ ਹੈ ਪ੍ਰੋਪਰਟੀ?
ਪਟਿਆਲਾ ਦੀ ਪੁਲਸ ਨੇ ਆਈ ਪੀ ਸੀ ਦੀ ਧਾਰਾ 306 ਦਾ ਪਰਚਾ ਦਰਜ ਕੀਤਾ ਹੈ, ਜਿਸ ਦਾ ਅਧਾਰ ਸਿਰਫ਼ ਏਨਾ ਹੈ ਕਿ ਸੁਖਦੇਵ ਸਿੰਘ ਆਪਣੇ ਖ਼ੁਦਕੁਸ਼ੀ ਨੋਟ ਵਿਚ ਲਿਖ ਗਿਆ ਹੈ ਕਿ ''ਪਿਆਰਿਓ ਭਤੀਜਿਉ ਅਤੇ ਪਤਨੀ ਆਖਰੀ ਸਤਿ ਸ੍ਰੀ ਅਕਾਲ ਲੋਕੋ ਜੋ ਮੈਂ ਫ਼ੈਸਲਾ ਕੀਤਾ ਸੋਚ ਸਮਝ ਕੇ ਕੀਤਾ ਹੋਰ ਜਿੰਦਗੀ ਤੋ ਅਕ ਚੁਕਿਆ ਸੀ ਤੇ ਸਿਦਕ ਵਾਲੀ ਗਲ ਹੈ ਕਿ ਇਸ ਦੀ ਸਾਰੀ ਉਮਰ ਸੰਭਾਲ ਕੌਣ ਕਰੇਗਾ ਮੈਂ ਫੋਜੀ ਅਜੈਬ ਸਿੰਘ ਸੀਲ ਵਾਲੇ ਨੇ ਕਮਲੀ ਕੁੜੀ ਮੇਰੇ ਮੁੰਡੇ ਨਾਲ ਵਿਆਹ ਕੇ ਠਗ ਲਿਆ ਸਾਰੀ ਕਲੌਨੀ ਵਿਚ ਮੇਰਾ ਜਲੂਸ ਕੱਢ ਦਿੱਤਾ ਸਾਰਾ ਟਬਰ ਬਰਬਾਦ ਕਰਤਾ ਬਾਹਰ ਨਿਕਲਣ ਨੂੰ ਮੇਰਾ ਜੀ ਕਰਦਾ ਨਹੀਂ ਸੀ ਨਹਾਉਣ ਧੋਣ ਬੰਦ ਕਰਵਾ ਤਾ ਸਾਰੇ ਟਬਰ ਦਾ ਇਸ ਕਰਕੇ ਮੈਂ ਸਾਰਾ ਟਬਰ ਖਤਮ ਕਰ ਤਾ ਅਜੈਬ ਫੌਜੀ ਨੂੰ ਵੱਧ ਸਜਾ ਦਿੱਤੀ ਜਾਵੇ ਸਾਰਾ ਟਬਰ ਪਾੜਤਾ ਹੋਰ ਕਿ ਲਿਖਾ ਨਤੀਜੇ ਤੁਹਾਡੇ ਸਾਹਮਣੇ ਹੈ ਇੰਸਪੈਕਟਰ ਸਾਹਿਬ ਮੇਰੀ ਕੁਲ ਜਾਇਦਾਦ ਮੇਰੀ ਪਤਨੀ ਮਾਲਕ ਹੋਵੇਗੀ ਜਿਸ ਨੂੰ ਮਰਜੀ ਦੇਵੇ ਨਾ ਦੇਵੇ ਸਾਰੀ ਕਲੋਨੀ ਨੂੰ ਆਖਰੀ ਸਤਿ ਸ੍ਰੀ ਅਕਾਲ ਸੁਖਦੇਵ ਸਿੰਘ ਸੋਹੀ ਬਾਗੜੀਆਂ''
ਇਹ ਖ਼ੁਦਕੁਸ਼ੀ ਨੋਟ ਸਪਸ਼ਟ ਕਹਿ ਰਿਹਾ ਹੈ ਕਿ ਮਾਮਲਾ ਅਸਲ ਵਿਚ ਜਾਇਦਾਦ ਦਾ ਹੈ। ਇਸ ਖ਼ੁਦਕੁਸ਼ੀ ਨੋਟ ਵਿਚ ਕਿਤੇ ਵੀ ਵਤਨਦੀਪ ਕੌਰ ਦਾ ਨਾਮ ਨਹੀਂ ਦਿਤਾ ਗਿਆ, ਸਿਰਫ਼ ਅਜਾਇਬ ਸਿੰਘ ਦਾ ਨਾਮ ਹੀ ਦਿਤਾ ਗਿਆ ਹੈ। ਵਤਨਦੀਪ ਕੌਰ ਨੂੰ ਤਾਂ 'ਕਮਲੀ ਕੁੜੀ' ਕਹਿੰਦਾ ਹੈ। ਹਾਲਾਂ ਕਿ ਵਤਨਦੀਪ ਕੌਰ ਕਮਲੀ ਕੁੜੀ ਨਹੀਂ ਹੈ, ਉਹ ਬੀ ਟੈੱਕ ਆਈ ਟੀ ਵਿਚ ਹੈ ਤੇ ਡਿਫੈਂਸ ਵਿਚ ਸਫਲਤਾਪੂਰਵਕ ਨੌਕਰੀ ਕਰ ਰਹੀ ਹੈ। ਖ਼ੁਦਕੁਸ਼ੀ ਨੋਟ ਵਿਚ ਉਹ ਦੱਸਦਾ ਹੈ ਕਿ ਅਜਾਇਬ ਸਿੰਘ ਨੇ ਕਮਲੀ ਕੁੜੀ ਨਾਲ ਮੇਰੇ ਮੁੰਡੇ ਨਾਲ ਵਿਆਹ ਕੇ ਠੱਗ ਲਿਆ ਹੈ। ਕਿਤੇ ਵੀ ਉਸ ਨੇ ਇਹ ਜ਼ਿਕਰ ਨਹੀਂ ਕੀਤਾ ਕਿ ਮੇਰੀ ਮੌਤ ਲਈ ਵਤਨਦੀਪ ਕੌਰ ਜ਼ਿੰਮੇਵਾਰ ਹੈ। ਫੇਰ ਵੀ ਵਤਨਦੀਪ ਕੌਰ ਤੇ ਵੀ ਐਫ ਆਈ ਆਰ ਦਰਜ ਹੋਈ ਹੈ। ਹੁਣ ਆਪਾਂ ਸੁਖਦੇਵ ਸਿੰਘ ਦੀ ਜਾਇਦਾਦ ਬਾਰੇ ਨਜ਼ਰ ਮਾਰਦੇ ਹਾਂ
ਉਸ ਦੇ ਪਿਤਾ ਕੋਲ ਬਾਗੜੀਆਂ ਵਿਚ 300 ਵਿੱਘੇ ਦੇ ਕਰੀਬ ਜੱਦੀ ਜਾਇਦਾਦ ਸੀ, ਸੁਖਦੇਵ ਸਿੰਘ ਹੋਰੀਂ ਤਿੰਨ ਭਰਾ ਦੱਸੇ ਗਏ ਹਨ, ਉਨ੍ਹਾਂ ਨੂੰ 100 -100 ਵਿੱਘੇ ਜ਼ਮੀਨ ਆਈ ਪਰ ਸੁਖਦੇਵ ਕੋਲ 65 ਵਿੱਘੇ ਜ਼ਮੀਨ ਹੀ ਸੀ, ਪਰ ਉਹ ਵੇਚ ਕੇ ਕਿਤੇ ਹੋਰ ਜ਼ਮੀਨ ਲੈ ਗਿਆ ਉੱਥੇ ਵੀ ਜ਼ਮੀਨ ਉਸ ਨੇ ਵੇਚ ਦਿਤੀ, ਅੱਜ ਕਲ ਉਸ ਦੀ ਜ਼ਮੀਨ ਰੋਡੇ ਕੇ ਖ਼ੁਰਦ ਨਜ਼ਦੀਕ ਤਪਾ ਵਿਚ 43 ਵਿੱਘੇ ਹੀ ਹੈ। ਜਿਸ ਦਾ ਠੇਕਾ ਉਨ੍ਹਾਂ ਨੂੰ ਮਿਲਦਾ ਰਿਹਾ ਹੈ ਜਿਸ ਤੇ ਹਮੇਸ਼ਾ ਹੀ ਹੱਕ ਦਵਿੰਦਰ ਕੌਰ ਦਾ ਹੀ ਹੁੰਦਾ ਸੀ, ਇਸ ਤੋਂ ਇਲਾਵਾ ਕਰੀਬ 700 ਵਰਗ ਗਜ਼ ਵਿਚ ਇਨ੍ਹਾਂ ਦੀ ਅਬਲੋਵਾਲ ਪ੍ਰੀਤਮ ਪਾਰਕ ਵਿਚ ਕੋਠੀ ਬਣੀ ਹੈ ਜੋ ਸਾਰੀ ਹੀ ਦਵਿੰਦਰ ਕੌਰ ਦੇ ਨਾਮ ਤੇ ਹੈ। ਉਸ ਦੇ ਬਿਲਕੁਲ ਸਾਹਮਣੇ 188 ਵਰਗ ਗਜ਼ ਦਾ ਪਲਾਟ ਹੈ ਜੋ ਵਤਨਦੀਪ ਕੌਰ ਦੇ ਘਰਵਾਲੇ ਦਿਲਾਵਰ ਦੇ ਨਾਮ ਤੇ ਹੈ, ਇੱਥੇ ਹੀ ਇਕ ਪਲਾਟ 110 ਵਰਗ ਗਜ਼ ਦਾ ਹੋਰ ਵੀ ਹੈ ਜੋ ਸੁਖਦੇਵ ਸਿੰਘ ਦੇ ਨਾਮ ਤੇ ਹੈ। ਹੋਰ ਗਹਿਣਾ ਬਗੈਰਾ, ਬੈਂਕਾਂ ਵਿਚ ਵੀ ਰੁਪਏ ਬਗੈਰਾ ਹਨ।
ਖ਼ੁਦਕੁਸ਼ੀ ਨੋਟ ਕਹਿੰਦਾ ਹੈ ਕਿ ਇਹ ਮਾਮਲਾ ਸਾਰਾ ਹੀ ਜਾਇਦਾਦ ਹੈ, ਸਾਰਾ ਘਟਨਾ ਕਰਮ ਹੀ ਜਾਇਦਾਦ ਨਾਲ ਮਿਲਿਆ ਹੋਇਆ ਹੈ। ਜੇਕਰ ਸੁਖਦੇਵ ਸਿੰਘ ਦੀ ਆਪਣੇ ਇਕਲੌਤੇ ਪੁੱਤਰ ਨਾਲ ਕੋਈ ਤਕਰਾਰ ਸੀ ਤਾਂ ਉਸ ਨੂੰ ਗ਼ੁੱਸੇ ਵਿਚ ਮਾਰ ਦਿੰਦਾ ਪਰ ਕੀ ਉਹ ਸਿੱਦਕਦੀਪ ਕੌਰ ਨੂੰ ਵੀ ਮਾਰੇਗਾ, ਕਿਉਂਕਿ ਜੇਕਰ ਸਿੱਦਕਦੀਪ ਕੌਰ ਉਸ ਦੀ ਪੋਤੀ ਬਚ ਜਾਂਦੀ ਤਾਂ ਸਾਰੀ ਜਾਇਦਾਦ ਦੀ ਵਾਰਸ ਉਹ ਹੀ ਹੋਣੀ ਸੀ, ਪਰ ਕਿਉਂਕਿ ਸਿੱਦਕਦੀਪ ਕੌਰ ਦਾ ਬਚਣਾ ਵੀ ਕਿਸੇ ਸਾਜਿਸਕਰਤਾ ਲਈ ਨੁਕਸਾਨ ਦਾਇਕ ਸੀ, ਪੁਲਸ ਇਸ ਪਾਸੇ ਵੀ ਪੜਤਾਲ ਕਰ ਸਕਦੀ ਹੈ। ਜਦੋਂ ਸਿੱਦਕਦੀਪ ਕੌਰ ਹਮੇਸ਼ਾ ਹੀ ਆਪਣੇ ਦਾਦਾ ਸੁਖਦੇਵ ਸਿੰਘ ਨਾਲ ਹੀ ਸੌਂਦੀ ਸੀ ਉਨ੍ਹਾਂ ਦਾ ਆਪਸ ਵਿਚ ਬਹੁਤ ਜ਼ਿਆਦਾ ਪਿਆਰ ਸੀ ਤਾਂ ਫਿਰ ਉਹ ਉਸ ਨੂੰ ਮਾਰ ਕਿਵੇਂ ਸਕਦਾ ਸੀ? ਹੁਣ ਇਹ ਕਾਂਡ ਕਿਵੇਂ ਵਾਪਰਿਆ ਇਹ ਤਾਂ ਰੱਬ ਜਾਣਦਾ ਹੈ ਜਾਂ ਫਿਰ ਮਰਨ ਵਾਲੇ ਹੀ ਜਾਣਦੇ ਹਨ, ਕੋਈ ਨਾ ਕੋਈ ਗਵਾਹ ਇੱਥੇ ਹੋਣਾ ਚਾਹੀਦਾ ਹੈ ਜੋ ਸਹੀ ਤੱਥ ਸਾਹਮਣੇ ਰੱਖ ਸਕੇ।
ਹੁਣ ਹੋਰ ਵੀ ਤੱਥ ਸਾਹਮਣੇ ਆ ਜਾਣਗੇ ਕਿ ਸੁਖਦੇਵ ਸਿੰਘ ਨੇ ਆਪਣੀ ਸਾਰੀ ਜਾਇਦਾਦ ਦੀ ਵਸੀਅਤ ਮਲੇਰਕੋਟਲਾ ਤੋਂ ਆਪਣੇ ਇਕਲੌਤੇ ਸਪੁੱਤਰ ਦਿਲਾਵਰ ਸਿੰਘ ਦੇ ਨਾਮ ਕਰਵਾ ਦਿਤੀ ਸੀ, ਕੀ ਇਹ ਰਾਜ ਤਾਂ ਨਹੀਂ ਸਾਜ਼ਿਸ਼ ਕਤਰਾਵਾਂ ਕੋਲ ਖੁੱਲ ਗਿਆ ਹੋਵੇ?
ਸੁਖਦੇਵ ਸਿੰਘ ਦੀ ਪਤਨੀ ਹਮੇਸ਼ਾ ਬਾਗੜੀਆਂ ਆਪਣੇ ਜੇਠ ਦੇ ਘਰ ਹੀ ਰਹਿੰਦੀ ਸੀ, ਉੱਥੇ ਹੋਰ ਕੋਈ ਔਰਤ ਨਹੀਂ ਸੀ, ਇਸ ਵਾਰ ਤਾਂ ਉਹ ਗਰਮੀ ਦੀਆਂ ਛੁੱਟੀਆਂ ਵਿਚ ਸਿਰਫ਼ 4 ਦਿਨ ਹੀ ਪਟਿਆਲਾ ਆਈ ਸੀ, ਚਾਰੇ ਦਿਨ ਉਹ ਆਪਣੇ ਪਤੀ ਸੁਖਦੇਵ ਸਿੰਘ ਨਾਲ ਲੜਦੀ ਰਹੀ, ਕਹਿੰਦੀ ਰਹੀ ਕਿ ਤੂੰ ਮੇਰੀ ਕੋਠੀ ਵਿਚੋਂ ਨਿਕਲ ਜਾ, ਜਿਸ ਕਰਕੇ ਵਤਨਦੀਪ ਕੌਰ ਨੇ ਆਪਣੇ ਪਤੀ ਦਿਲਾਵਰ ਸਿੰਘ ਦੇ ਕਹਿਣ ਅਨੁਸਾਰ ਸਰਕਾਰੀ ਕੁਆਟਰ ਲਈ ਕਾਗ਼ਜ਼ ਦਾਖਲ ਕੀਤੇ ਸਨ। ਉਸ ਵੇਲੇ ਸੁਖਦੇਵ ਸਿੰਘ ਨੇ ਕਿਹਾ ਸੀ ਕਿ ''ਮੈਂ ਗ਼ਲਤੀ ਕਰ ਲਈ ਹੈ ਇਹ ਕੋਠੀ ਆਪਣੀ ਪਤਨੀ ਦੇ ਨਾਮ ਕਰਵਾ ਕੇ'', ਸੁਖਦੇਵ ਸਿੰਘ ਬਹੁਤ ਹੀ ਜ਼ਿਆਦਾ ਦੁਖੀ ਸੀ ਪਰ ਉਹ ਆਪਣੀ ਪੋਤੀ ਤੇ ਪੁੱਤਰ ਨੂੰ ਤੇ ਵਤਨਦੀਪ ਕੌਰ ਨੂੰ ਪਿਆਰ ਕਰਦਾ ਸੀ। ਕਲੌਨੀ ਵਿਚੋਂ ਆਮ ਜਾਣਕਾਰੀ ਮਿਲੀ ਹੈ ਕਿ ਜਦੋਂ ਵੀ ਦਵਿੰਦਰ ਕੌਰ ਸ਼ਨੀਵਾਰ ਤੇ ਐਤਵਾਰ ਨੂੰ ਘਰ ਆਉਂਦੀ ਸੀ ਤਾਂ ਉਹ ਆਪਣੇ ਘਰਵਾਲੇ ਨਾਲ ਲੜਦੀ ਰਹਿੰਦੀ ਸੀ, ਇਹ ਲੜਾਈ ਕੋਈ ਘਰ ਅੰਦਰ ਬੈਠ ਕੇ ਨਹੀਂ ਕਰਦੀ ਸੀ ਸਗੋਂ ਉਹ ਬਾਹਰ ਵਿਹੜੇ ਵਿਚ ਆਕੇ ਗੰਦੀਆਂ ਗਾਲ੍ਹਾਂ ਕੱਢਦੀ ਹੁੰਦੀ ਸੀ। ਇਹ ਗੁਆਂਢੀ ਜਾਣਦੇ ਹਨ, ਜਿਸ ਕਰਕੇ ਸੁਖਦੇਵ ਸਿੰਘ ਬਹੁਤ ਪ੍ਰੇਸ਼ਾਨ ਰਹਿੰਦਾ ਸੀ, ਜਦੋਂ ਰਾਤ ਨੂੰ ਪੈਂਦੇ ਸਨ ਤਾਂ ਦਵਿੰਦਰ ਕੌਰ ਕੋਠੇ ਤੇ ਉੱਪਰ ਵਾਲੇ ਕਮਰੇ ਵਿਚ ਸੌਂਦੀ ਸੀ ਤੇ ਸੁਖਦੇਵ ਸਿੰਘ ਹੇਠਲੇ ਕਮਰੇ ਵਿਚ ਸੌਂਦਾ ਸੀ, ਜਦੋਂ ਕਿਰਾਏ ਵਾਲੇ ਮੁੰਡੇ ਆਏ ਤਾਂ ਦਵਿੰਦਰ ਕੌਰ ਲੌਬੀ ਵਿਚ ਸੌਣ ਲੱਗ ਪਈ ਪਰ ਉਹ ਆਪਣੇ ਪਤੀ ਸੁਖਦੇਵ ਸਿੰਘ ਨਾਲ ਕਦੇ ਵੀ ਨਹੀਂ ਸੌਂਦੀ ਸੀ। ਇਸ ਪਾਸੇ ਵੀ ਪੁਲਸ ਕੰਮ ਕਰ ਸਕਦੀ ਹੈ। ਇਸ ਕਾਂਡ ਤੋਂ ਚਾਰ ਪੰਜ ਦਿਨ ਪਹਿਲਾਂ ਜਦੋਂ ਆਪਣੇ ਸਰਕਾਰੀ ਕੁਆਰਟਰ ਵਿਚ ਦਿਲਾਵਰ ਸਿੰਘ ਜਾਣਾ ਚਾਹੁੰਦਾ ਸੀ ਤਾਂ ਸੁਖਦੇਵ ਸਿੰਘ ਨੇ ਇਹ ਕਹਿ ਕੇ ਰੋਕਿਆ ਸੀ ਕਿ ਉਹ ਦਵਿੰਦਰ ਕੌਰ ਨੂੰ ਸਮਝਾਵੇਗਾ, ਹੁਣ ਕੌਣ ਸਮਝਿਆ ਹੈ ਦਵਿੰਦਰ ਕੌਰ ਜਾਂ ਫਿਰ ਸੁਖਦੇਵ ਸਿੰਘ ਇਸ ਕਾਂਡ ਦੀ ਪੜਤਾਲ ਹੀ ਪੂਰਾ ਦਸ ਸਕੇਗੀ। ਪੁਲਸ ਦੀ ਨਜ਼ਰ ਇਸ ਪਾਸੇ ਵੀ ਰਹੇਗੀ।
ਦਵਿੰਦਰ ਕੌਰ ਡੀ ਪੀ ਐੱਡ ਕਰਕੇ ਫਿਜ਼ੀਕਲ ਅਧਿਆਪਕ ਹੈ। ਉਸ ਬਾਰੇ ਬਾਗੜੀਆਂ ਵਿਚੋਂ, ਉਸ ਦੇ ਸਕੂਲ ਵਿਚੋਂ ਹੋਰ ਵੀ ਜਾਣਕਾਰੀਆਂ ਹਾਸਲ ਹੋਣਗੀਆਂ।

...... ਬਾਕੀ ਕਲ

Friday, August 28, 2015

ਪਤੀ ਤੇ ਧੀ ਦੇ ਕਤਲ ਦਾ ਦਰਦ ਨਾਲੇ ਅਗਨੀ ਪ੍ਰੀਖਿਆ ਵੀ ਦੇਣੀ ਪਵੇਗੀ ਵਤਨਦੀਪ ਕੌਰ ਨੂੰ

ਆਰਮੀ ਅਫ਼ਸਰ ਤੇ ਇੰਜੀਨੀਅਰ ਬਣਨਾ ਚਾਹੁੰਦੀ ਸੀ ਵਤਨਦੀਪ ਕੌਰ

ਆਈ ਟੀ ਵਿਚ ਬੀ ਟੈੱਕ ਵਤਨਦੀਪ ਕੌਰ ਦਾ ਸਾਰਾ ਪਰਵਾਰ ਖ਼ਤਮ ਹੋਇਆ

ਨਾਲੇ ਤਾਂ ਉਸ ਦਾ ਪਤੀ ਮਾਰਿਆ, ਉਸ ਦੀ ਧੀ ਮਾਰੀ ਫੇਰ ਵੀ ਕੇਸ ਉਸੇ ਤੇ ਦਰਜ ਹੋਇਆ... 

ਕਿਸੇ ਨਿਰਪੱਖ ਏਜੰਸੀ ਤੋਂ ਪੜਤਾਲ ਹੋਵੇ ਤਾਂ ਮਾਮਲਾ ਬੜਾ ਹੀ ਖ਼ਤਰਨਾਕ ਮੋੜ ਲਵੇਗਾ??

ਗੁਰਨਾਮ ਸਿੰਘ ਅਕੀਦਾ

ਆਰਮੀ ਅਫ਼ਸਰ ਬਣਨ ਦੀ ਚਾਹਤ ਰੱਖਣ ਵਾਲੀ ਆਈ ਟੀ ਵਿਚ ਬੀ ਟੈੱਕ ਕਰਨ ਵਾਲੀ ਕੁੜੀ ਵਤਨਦੀਪ ਕੌਰ ਦੀ ਜ਼ਿੰਦਗੀ ਤਬਾਹ ਹੋ ਗਈ ਹੈ। ਇਕ ਪਾਸੇ ਉਸ ਦਾ ਪਤੀ ਦਿਲਾਵਰ ਸਿੰਘ ਕਤਲ ਹੋ ਗਿਆ ਦੂਜੇ ਪਾਸੇ ਉਸ ਦੀ ਇਕੋ ਇਕ ਡੇਢ ਸਾਲ ਦੀ ਕੁੜੀ ਸਿੱਦਕਜੋਤ ਦਾ ਵੀ ਕਤਲ ਹੋ ਗਿਆ, ਉਸ ਦਾ ਇਹ ਦਰਦ ਕੋਈ ਸਮਝੇਗਾ ਜਾਂ ਨਹੀਂ ਪਰ ਸਿਤਮ ਦੀ ਗੱਲ ਇਹ ਹੈ ਕਿ ਅਗਨੀ ਪ੍ਰੀਖਿਆ ਵਿਚੋਂ ਵੀ ਉਸੇ ਨੂੰ ਗੁਜ਼ਰਨਾ ਪਵੇਗਾ। ਜੋ ਇਹ ਫੋਟੋ ਹੈ ਇਹ ਸਕੈੱਚ ਵਤਨਦੀਪ ਕੌਰ ਤੇ ਉਸ ਦੇ ਪਤੀ ਨੇ ਸੁਖਨਾ ਝੀਲ ਚੰਡੀਗੜ੍ਹ ਤੇ ਦੋਵਾਂ ਨੇ ਬੈਠ ਕੇ ਬਣਾਇਆ ਸੀ, ਇਨ੍ਹਾਂ ਨਾਲ ਇਨ੍ਹਾਂ ਦੀ ਬੇਟੀ ਵੀ ਹੈ।
26 ਅਗਸਤ ਨੂੰ ਕਹਿਰ ਦਾ ਦਿਨ ਸੀ ਜਦੋਂ ਵਤਨਦੀਪ ਕੌਰ (ਉਮਰ 29 ਸਾਲ) ਦਾ ਸਾਰਾ ਪਰਵਾਰ ਹੀ ਤਹਿਸ ਨਹਿਸ ਹੋ ਗਿਆ। ਉਸ ਦੇ ਸਹੁਰੇ ਸੁਖਦੇਵ ਸਿੰਘ ਨੇ ਆਪਣਾ ਹੀ ਇਕਲੌਤਾ ਪੁੱਤਰ ਤੇ ਇਕਲੌਤੀ ਵਾਰਸ ਸਿੱਦਕਜੋਤ ਕੌਰ ਨੂੰ ਪਿਸਤੌਲ ਦੀਆਂ ਗੋਲੀਆਂ ਨਾਲ ਭੁੰਨ ਦਿਤਾ। ਪੁਲਸ ਨੇ ਵਤਨਦੀਪ ਕੌਰ ਦੀ ਸੱਸ ਦਵਿੰਦਰ ਕੌਰ ਦੀ ਸ਼ਿਕਾਇਤ ਤੇ ਥਾਣਾ ਸਿਵਲ ਲਾਈਨ ਪਟਿਆਲਾ ਵਿਚ ਆਈ ਪੀ ਸੀ ਦੀ ਧਾਰਾ 306 (ਕਿਸੇ ਨੂੰ ਮਰਨ ਲਈ ਉਕਸਾਉਣਾ) ਅਧੀਨ ਵਤਨਦੀਪ ਕੌਰ ਦੇ ਖ਼ਿਲਾਫ਼ ਤੇ ਉਸ ਦੇ ਸਾਬਕਾ ਫ਼ੌਜੀ ਪਿਤਾ ਅਜਾਇਬ ਸਿੰਘ ਖ਼ਿਲਾਫ਼ ਦਰਜ ਕਰ ਲਿਆ। ਇਸ ਸਬੰਧ ਵਿਚ ਪੁਲਸ ਅਜੇ ਪੜਤਾਲ ਕਰ ਰਹੀ ਹੈ, ਪੁਲਸ ਨੇ ਅਜੇ ਨਤੀਜਾ ਕੱਢਣਾ ਹੈ।
ਵਤਨਦੀਪ ਕੌਰ ਨੇ ਬੀ ਟੈੱਕ ਆਈ ਟੀ ਵਿਚ ਟੰਗੋਰੀ ਕਾਲਜ ਤੋਂ 75 ਫ਼ੀਸਦੀ ਨੰਬਰਾਂ ਨਾਲ ਕੀਤੀ ਸੀ, ਉਸ ਤੋਂ ਪਹਿਲਾਂ ਉਸ ਨੇ ਪਟਿਆਲਾ ਤੋਂ ਸਰਕਾਰੀ ਪੋਲੀਟੈਕਨੀਕਲ ਫ਼ਾਰ ਗਰਲਜ਼ ਤੋਂ ਡਿਪਲੋਮਾ ਕੀਤਾ ਸੀ, ਜਿਸ ਵਿਚ ਉਸ ਨੇ ਹਰ ਇਕ ਸਮੈਸਟਰ ਵਿਚ 11ਵਾਂ 13ਵਾਂ ਨੰਬਰ ਲੈ ਕੇ ਆਨਰਜ਼ ਦਾ ਮਾਣ ਪ੍ਰਾਪਤ ਕੀਤਾ। ਉਸ ਦਾ ਮਨ ਇੰਜੀਨੀਅਰ ਬਣਨ ਦਾ ਸੀ ਜਾਂ ਫਿਰ ਆਰਮੀ ਅਫ਼ਸਰ ਬਣਨ ਦਾ ਸੀ, ਪਰ ਵਕਤ ਨੇ ਮੋੜਾ ਦਿਤਾ ਕਿ 19 ਨਵੰਬਰ 2012 ਨੂੰ ਉਸ ਦਾ ਵਿਆਹ ਦਿਲਾਵਰ ਸਿੰਘ ਪਿੰਡ ਬਾਗੜੀਆਂ ਮੌਜੂਦਾ ਵਾਸੀ ਪ੍ਰੀਤਮ ਪਾਰਕ ਅਬਲੋਵਾਲ ਨਾ ਹੋ ਗਿਆ। ਉਸ ਦੇ ਪਤੀ ਨਾਲ ਉਸ ਦਾ ਪਿਆਰ ਬਹੁਤ ਜ਼ਿਆਦਾ ਰਿਹਾ, ਇੱਥੋਂ ਤੱਕ ਕਿ ਜਿਸ ਦਿਨ ਉਸ ਨੂੰ ਉਸ ਦੇ ਪਿਤਾ ਸੁਖਦੇਵ ਸਿੰਘ ਨੇ ਗੋਲੀਆਂ ਨਾਲ ਭੁੰਨਿਆਂ ਤਾਂ ਉਸ ਦਿਨ ਵੀ ਉਸ ਦਾ ਪਤੀ ਉਸ ਨੂੰ ਐਮ ਈ ਐੱਸ ਵਿਚ ਉਸ ਦੀ ਕਰਮ ਭੂਮੀ ਵਿਚ ਛੱਡ ਆਇਆ, ਇਹ ਕੰਮ ਦਿਲਾਵਰ ਦਾ ਰੋਜ ਦਾ ਸੀ, ਸਵੇਰੇ ਪਹਿਲਾਂ ਛੱਡ ਕੇ ਆਉਣਾ ਫੇਰ ਉਸ ਨੂੰ ਢਾਈ ਵਜੇ ਲੈ ਕੇ ਆਉਣਾ।
ਵਤਨਦੀਪ ਕੌਰ ਤਾਂ ਉਹ ਵੇਲਾ ਯਾਦ ਕਰਕੇ ਰੋਣ ਲੱਗ ਜਾਂਦੀ ਹੈ ਜਦੋਂ ਉਸ ਦਾ ਪਤੀ ਦਿਲਾਵਰ ਉਸ ਨੂੰ ਹਮੇਸ਼ਾ ਹਰ ਇਕ ਖ਼ੁਸ਼ੀ ਦੇਣ ਦਾ ਚਾਹਵਾਨ ਹੁੰਦਾ ਸੀ, ਸੁਖ਼ਨਾਂ ਝੀਲ ਚੰਡੀਗੜ੍ਹ ਗਏ ਤਾਂ ਉੱਥੇ ਸਕੈੱਚ ਬਣਾਇਅਾ, ਸਾਹਮਣੇ ਦੋਵੇਂ ਜਣੇ ਆਪਣੀ ਨੰਨ੍ਹੀ ਜਿਹੀ ਬੱਚੀ ਨੂੰ ਲੈ ਕੇ ਬੈਠ ਗਏ ਤਾਂ ਸਕੈੱਚ ਬਣਾਉਣ ਵਾਲੇ ਕਲਾਕਾਰ ਨੇ ਸਕੈੱਚ ਬਣਾ ਦਿਤਾ। ਜਿਸ ਨੂੰ ਦੇਖ ਕੇ ਵਤਨਦੀਪ ਕੌਰ ਰੋਂਦੀ ਰਹਿੰਦੀ ਹੈ। ਪਿਛਲੇ ਦਿਨੀਂ ਉਨ੍ਹਾਂ ਨੇ ਗੁਹਾਟੀ ਜਾਣ ਦਾ ਪ੍ਰੋਗਰਾਮ ਬਣਾਇਆ ਕਿਉਂਕਿ ਦਿਲਾਵਰ ਦਾ ਜਨਮ ਦਿਨ ਸੀ, ਪਰ ਉਨ੍ਹਾਂ ਨੇ ਮੈਡੀਕਲ ਦੀ ਦੁਕਾਨ ਖੋਲ੍ਹਣੀ ਸੀ, ਜਿਸ ਕਰਕੇ ਰੁਪਿਆਂ ਦੀ ਲੋੜ ਸੀ, ਉਨ੍ਹਾਂ ਨੇ ਟਿਕਟਾਂ ਬੁੱਕ ਕਰਾਈਆਂ ਵੀ ਕੈਂਸਲ ਕਰਵਾ ਦਿੱਤੀਆਂ। ਉਸ ਦੇ ਪਤੀ ਦਿਲਾਵਰ ਦੇ ਖਾਤੇ ਵਿਚ ਕੋਈ ਰੁਪਿਆ ਨਹੀਂ ਹੁੰਦਾ ਸੀ, 43 ਵਿੱਘੇ ਜ਼ਮੀਨ ਦਾ ਸਾਰਾ ਠੇਕਾ ਉਸ ਦੀ ਸੱਸ ਦਵਿੰਦਰ ਕੌਰ ਲੈ ਜਾਂਦੀ ਸੀ, ਉਸ ਨੂੰ ਆਪਣੀ ਮਿਲਣ ਵਾਲੀ 20 ਹਜਾਰ ਦੀ ਤਨਖ਼ਾਹ ਵਿਚੋਂ ਹੀ ਆਪਣੀ ਬਿਮਾਰ ਬੱਚੀ ਦਾ ਇਲਾਜ ਕਰਾਉਣਾ ਪੈਂਦਾ ਤੇ ਨਾਲ ਹੀ ਉਸ ਨੂੰ ਆਪਣੀਆਂ ਲੋੜਾਂ ਵੀ ਪੂਰੀਆਂ ਕਰਨੀਆਂ ਪੈਂਦੀਆਂ ਜਿਸ ਦਾ ਉਸ ਨੇ ਇਕ ਡਾਇਰੀ ਵਿਚ ਹਿਸਾਬ ਵੀ ਰੱਖਿਆ ਹੈ, ਉਸ ਡਾਇਰੀ ਵਿਚ ਤਾਂ ਇਹ ਲਿਖਿਆ ਮਿਲਦਾ ਹੈ ਉਸ ਨੇ ਗੁਰਦੁਆਰਾ ਸਾਹਿਬ ਵਿਚ ਕਿੰਨੇ ਰੁਪਏ ਕਦੋਂ ਚੜਾਏ।
ਉਨ੍ਹਾਂ ਨੇ ਸੁਪਨੇ ਦੇਖੇ ਸਨ ਕਿ ਮੇਰਾ ਪਤੀ ਮੈਡੀਕਲ ਦੀ ਦੁਕਾਨ ਕਰੇਗਾ ਤਾਂ ਉਨ੍ਹਾਂ ਦੇ ਦਿਨ ਚੰਗੇ ਆਉਣਗੇ। ਜਿਸ ਲਈ ਉਨ੍ਹਾਂ ਨੇ ਆਪਣੇ ਮਾਤਾ ਦਵਿੰਦਰ ਕੌਰ ਤੇ ਪਿਤਾ ਸੁਖਦੇਵ ਸਿੰਘ ਤੋਂ ਰੁਪਏ ਮੰਗੇ ਪਰ ਉਨ੍ਹਾਂ ਵੱਲੋਂ ਲੜਾਈ ਤੇ ਕੋਰਾ ਜਵਾਬ ਮਿਲ ਗਿਆ। ਦੋਵਾਂ ਦਾ ਪਿਆਰ ਕਦੇ ਵੀ ਘੱਟ ਨਹੀਂ ਹੋਇਆ ਪਰ ਉਸ ਦੀ ਸੱਸ ਤੇ ਸਹੁਰੇ ਦਾ ਪਿਆਰ ਕਦੇ ਬਣਿਆ ਨਹੀਂ। ਉਸ ਦਾ ਸਹੁਰਾ ਉਨ੍ਹਾਂ ਕੋਲ ਰਹਿੰਦਾ ਤੇ ਉਸ ਦੀ ਸੱਸ ਆਪਣੇ ਜੇਠ ਦੇ ਘਰ ਸਿਰਫ਼ 4 ਮਰਦਾਂ ਦੇ ਵਿਚ ਰਹਿੰਦੀ ਸੀ। ਉੱਥੇ ਇਕ 10 ਸਾਲ ਦੀ ਕੁੜੀ ਹੀ ਸੀ, ਬਾਕੀ ਉੱਥੇ ਕੋਈ ਔਰਤ ਨਹੀਂ ਸੀ। ਪਰ ਇਸ ਬਾਰੇ ਉਸ ਨੂੰ ਕੋਈ ਗਿਲਾ ਨਹੀਂ ਰਿਹਾ, ਪਰ ਹੁਣ ਉਸ ਕੋਲ ਨਾ ਤਾਂ ਉਸ ਦਾ ਪਤੀ ਰਿਹਾ ਨਾ ਹੀ ਉਸ ਦੀ ਧੀ ਰਹੀ। ਉਲਟਾ ਉਸ ਤੇ ਹੀ ਪੁਲਸ ਨੇ ਕੇਸ ਵੀ ਦਰਜ ਕਰ ਲਿਆ। ਹੁਣ ਆਪਣੇ ਆਪ ਨੂੰ ਬੇਗੁਨਾਹ ਸਾਬਤ ਕਰਨ ਲਈ ਉਸ ਨੂੰ ਹੀ ਅਗਨੀ ਪ੍ਰੀਖਿਆ ਵਿਚ ਨੂੰ ਗੁਜ਼ਰਨਾ ਪਵੇਗਾ। ਉਸ ਦੀ ਸਾਰੀ ਪੜ੍ਹਾਈ ਕੀਤੀ ਹੋਈ ਹੁਣ ਹੋ ਸਕਦਾ ਹੈ ਕਿ ਕਿਸੇ ਕਹਿਰ ਭਰੇ ਦਿਨਾਂ ਤੇ ਰਾਤਾਂ ਵਿਚ ਹੀ ਬਦਲ ਜਾਣ। ਪਰ ਜੇਕਰ ਪੁਲਸ ਸਹੀ ਪੜਤਾਲ ਕਰਦੀ ਹੈ ਤਾਂ ਇਸ ਸਾਰੇ ਕਾਂਡ ਦਾ ਜ਼ਿੰਮੇਵਾਰ ਕੋਈ ਹੋਰ ਨਿਕਲੇਗਾ, ਜਿਸ ਨੇ ਆਪਣੀ ਪਤਨੀ ਨੂੰ ਤਲਾਕ ਦਿਤਾ, ਜਿਸ ਨੇ ਆਪਣੇ ਭਰਾ ਦਾ ਵਿਆਹ ਨਹੀਂ ਹੋਣ ਦਿਤਾ, ਜੋ ਆਪਣੇ ਭਰਾ ਦੀ ਜ਼ਮੀਨ ਦਾ ਹੱਕ ਵੀ ਖਾ ਰਿਹਾ ਹੈ, ਜੋ ਬਹੁਤ ਜ਼ਿਆਦਾ ਆਪਣੀ ਚਾਚੀ ਜਾਣੀ ਕਿ ਦਵਿੰਦਰ ਕੌਰ ਨਾਲ ਰਹਿੰਦਾ ਸੀ, ਕਿਉਂ ਰਹਿੰਦਾ ਸੀ ਉਹ ਆਪਣੀ ਚਾਚੀ ਨਾਲ? ਇਹ ਸਵਾਲ ਅੱਜ ਵਤਨਦੀਪ ਕੌਰ ਨੂੰ ਵੱਢ ਵੱਢ ਖਾ ਰਹੇ ਹਨ। ਆਖਿਰ ਜਦੋਂ ਵਤਨਦੀਪ ਦੇ ਸਹੁਰੇ ਨੇ ਕਥਿਤ ਉਸ ਦੇ ਪਤੀ ਤੇ ਉਸ ਦੀ ਡੇਢ ਸਾਲੀ ਧੀ ਨੂੰ ਗੋਲੀਆਂ ਮਾਰ ਕੇ ਭੁੰਨਿਆਂ ਤਾਂ ਉਸ ਨੇ ਆਪਣੀ ਪਤਨੀ ਦਵਿੰਦਰ ਕੌਰ ਨੂੰ ਫ਼ੋਨ ਕਰਕੇ ਕਿਉਂ ਕਿਹਾ ਕਿ 'ਮੈਂ ਤਾਂ ਜੋ ਕਰਨਾ ਸੀ ਕਰ ਦਿਤਾ ਹੁਣ ਤੂੰ ਆਕੇ ਸੰਭਾਲ ਲਾ, ਜਦੋਂ ਤੂੰ ਇੱਥੇ ਆਵੇਗੀ ਇੱਥੇ ਕੁੱਝ ਵੀ ਨਹੀਂ ਰਹਿਣਾ'
ਉਹ ਸੋਚਦੀ ਹੈ ਕਿ ਜਦੋਂ ਉਸ ਦੇ ਸਹੁਰੇ ਨੇ ਉਸ ਨੂੰ ਫ਼ੋਨ ਕਰ ਦਿਤਾ ਸੀ ਤਾਂ ਉਸ ਦਾ ਪਹਿਲਾ ਫ਼ਰਜ਼ ਮੈਨੂੰ (ਵਤਨਦੀਪ ਕੌਰ) ਨੂੰ ਕਰਨਾ ਬਣਦਾ ਸੀ, ਪਰ ਉਸ ਨੇ ਸਭ ਤੋਂ ਪਹਿਲਾਂ ਫ਼ੋਨ ਕੀਤਾ ਆਪਣੇ ਭਾਣਜੇ ਹਰਮਿੰਦਰ ਸਿੰਘ ਨੂੰ? ਉਹ ਅਬਲੋਵਾਲ ਘਟਨਾ ਵਾਲੀ ਥਾਂ ਤੇ ਆਉਂਦਾ ਹੈ ਤੇ ਫੇਰ ਚਲਾ ਜਾਂਦਾ ਹੈ। ਦਵਿੰਦਰ ਕੌਰ ਕਰੀਬ ਢਾਈ ਵਜੇ ਪੁੱਜਦੀ ਹੈ, ਜਦ ਕਿ ਉਸ ਨੂੰ ਤਾਂ ਉਸ ਦੇ ਪਤੀ ਸੁਖਦੇਵ ਸਿੰਘ ਨੇ ਜਿੰਦਾ ਹੁੰਦੇ ਹੋਏ ਹੀ ਫ਼ੋਨ ਕਰ ਦਿਤਾ ਸੀ, ਫੇਰ ਉਹ ਕਰੀਬ ਤਿੰਨ ਘੰਟੇ ਬਾਗੜੀਆਂ ਤੋਂ ਪਟਿਆਲਾ ਪੁੱਜਦੀ ਹੋਈ ਕਿੱਥੇ ਰਹੀ? ਉਸ ਦੇ ਨਾਲ ਹੀ ਹਰਮਿੰਦਰ ਵੀ ਆਉਂਦਾ ਹੈ, ਆਉਣ ਸਾਰ ਦਵਿੰਦਰ ਕੌਰ ਅੰਦਰ ਨਹੀਂ ਵੜਦੀ ਸਗੋਂ ਬਾਹਰ ਹੀ ਆਉਣ ਸਾਰ ਗਾਲ੍ਹਾਂ ਕੱਢਦੀ ਹੈ।
ਵਤਨਦੀਪ ਕੌਰ ਇਹ ਸੋਚ ਕੇ ਵੀ ਪ੍ਰੇਸ਼ਾਨ ਹੋ ਜਾਂਦੀ ਹੈ ਕਿ ਉਸ ਦਾ ਸਹੁਰਾ ਸੁਖਦੇਵ ਸਿੰਘ ਅਨਪੜ੍ਹ ਬੰਦਾ ਸੀ, ਉਸ ਨੂੰ ਤਾਂ ਫ਼ੋਨ ਵਿਚੋਂ ਨੰਬਰ ਵੀ ਕੱਢਣਾ ਨਹੀਂ ਆਉਂਦਾ ਸੀ? ਫੇਰ ਉਸ ਨੇ ਇਨਾ ਵੱਡਾ ਖ਼ੁਦਕੁਸ਼ੀ ਨੋਟ ਕਿਵੇਂ ਲਿਖ ਦਿਤਾ? ਉਹ ਕਹਿੰਦੀ ਹੈ ਕਿ ਉਹ ਤਾਂ ਫ਼ੋਨ ਕੱਢ ਕੇ ਡਾਇਰੀ ਵਿਚੋਂ ਲਿਖਾਉਂਦਾ ਸੀ, ਉਸ ਨੂੰ ਦਸਤਖ਼ਤ ਵੀ ਮਾੜੇ ਜਿਹੇ ਹੀ ਕਰਨੇ ਆਉਂਦੇ ਸਨ ਫੇਰ ਉਹ ਕਿਵੇਂ ਖ਼ੁਦਕੁਸ਼ੀ ਨੋਟ ਲਿਖ ਗਿਆ? ਉਹ ਇਹ ਵੀ ਸੋਚਦੀ ਹੈ ਕਿ ਕੁੱਝ ਮੀਡੀਆ ਵਿਚ ਇਹ ਖ਼ਬਰਾਂ ਲੱਗੀਆਂ ਹਨ ਕਿ ਮੇਰਾ ਸਹੁਰਾ ਸੁਖਦੇਵ ਸਿੰਘ ਸਾਬਕਾ ਫ਼ੌਜੀ ਹੈ, ਜਦ ਕਿ ਉਹ ਤਾਂ ਅਨਪੜ੍ਹ ਆਮ ਘਰੇਲੂ ਬੇਰੁਜ਼ਗਾਰ ਬੰਦਾ ਸੀ, ਫੇਰ ਮੀਡੀਆ ਕੋਲ ਇਹ ਗੱਲ ਕਿਵੇਂ ਪੁੱਜ ਗਈ ਕਿ ਉਹ ਸਾਬਕਾ ਫ਼ੌਜੀ ਹੈ? ਸਾਬਕਾ ਫ਼ੌਜੀ ਤਾਂ ਮੇਰਾ ਪਿਤਾ ਅਜਾਇਬ ਸਿੰਘ ਹੈ।
ਵਤਨਦੀਪ ਇਹ ਵੀ ਸੋਚਦੀ ਹੈ ਕਿ ਉਸ ਦੇ ਸਹੁਰੇ ਸੁਖਦੇਵ ਸਿੰਘ ਤੇ ਪਤੀ ਦਿਲਾਵਰ ਸਿੰਘ ਦਾ ਆਪਸ ਵਿਚ ਬਹੁਤ ਪਿਆਰ ਸੀ ਅਤੇ ਉਸ ਦੇ ਸਹੁਰੇ ਦਾ ਉਸ ਦੀ ਪੋਤੀ ਸਿਦਕ ਨਾਲ ਵੀ ਬਹੁਤ ਪਿਆਰ ਸੀ ਫੇਰ ਉਹ ਉਸ ਦੇ ਪਤੀ ਦਾ ਤੇ ਆਪਣੀ ਪੋਤੀ ਦਾ ਕਤਲ ਕਿਵੇਂ ਕਰ ਸਕਦਾ ਹੈ? ਇਹ ਵੀ ਚਿੰਤਾ ਉਸ ਨੂੰ ਸਤਾ ਰਹੀ ਹੈ।  ਉਹ ਕਹਿ ਰਹੀ ਹੈ ਕਿ ਇਸ ਪਿੱਛੇ ਕੋਈ ਵੱਡੀ ਸਾਜ਼ਿਸ਼ ਹੈ ਜਿਸ ਦੀ ਪੜਤਾਲ ਹੋਣ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ। ਜਦੋਂ ਉਸ ਦਾ ਸਹੁਰਾ ਸੁਖਦੇਵ ਸਿੰਘ ਆਪਣੀ ਰਜਿਸਟਰਡ ਵਸੀਅਤ ਆਪਣੇ ਪੁੱਤਰ ਦਿਲਾਵਰ ਸਿੰਘ ਦੇ ਨਾਮ ਤੇ ਕਰਾ ਸਕਦਾ ਹੈ ਤਾਂ ਫਿਰ ਉਸ ਨੂੰ ਮਾਰ ਕਿਵੇਂ ਸਕਦਾ ਹੈ?
ਵਤਨਦੀਪ ਕੌਰ ਸੋਚਦੀ ਹੈ ਕਿ ਇਹ ਪੜਤਾਲ ਸਾਰੇ ਪੱਖਾਂ ਤੋਂ ਹੋਵੇ, ਆਂਢ ਗੁਆਂਢ ਤੋਂ, ਪੰਚਾਇਤ ਤੋਂ, ਬਾਗੜੀਆਂ ਤੋਂ, ਮੇਰੇ ਸਹੁਰੇ ਸੁਖਦੇਵ ਸਿੰਘ ਦੀਆਂ 6 ਭੈਣਾ ਹਨ ਤਾਂ ਫਿਰ ਉਹ ਉਸ ਦੀ ਤੇ ਉਸ ਦੇ ਪੁੱਤ ਦੀ ਮੌਤ ਤੇ ਕਿਉਂ ਨਹੀਂ ਆਈਆਂ? ਸੰਸਕਾਰ ਵੇਲੇ ਵੀ ਦੋ ਜਣੀਆਂ ਹੀ ਆਈਆਂ ਸਨ, ਸਾਰੀਆਂ ਕਿਉਂ ਨਹੀਂ ਆਈਆਂ?
ਬਾਕੀ ਕੱਲ੍ਹ.....
ਗੁਰਨਾਮ ਸਿੰਘ ਅਕੀਦਾ
8146001100

Wednesday, August 26, 2015

ਪੰਜਾਬ ਵਿਚ 'ਐਜੂਕੇਸ਼ਨ ਮਾਫ਼ੀਆ' ਨੇ ਵੀ ਪੈਰ ਪਸਾਰੇ


ਵਿਦਵਾਨਾਂ ਨੇ  ਐਜੂਕੇਸ਼ਨ ਮਾਫ਼ੀਆ ਨੂੰ ਦੇਸ਼ ਲਈ ਖ਼ਤਰਨਾਕ ਦਸਿਆ

ਗਲਤ ਤਰੀਕੇ ਨਾਲ ਚਲਾਏ ਜਾ ਰਹੇ 450 ਸੈਂਟਰ ਤੇ 2000 ਲਰਨਿੰਗ ਸੈਂਟਰ ਬੰਦ ਕੀਤੇ : ਡਾ. ਅਮਨਦੀਪ

ਗੁਰਨਾਮ ਸਿੰਘ ਅਕੀਦਾ

ਦੇਸ਼ ਵਿਚ ਫੈਲ ਰਹੇ 'ਐਜੂਕੇਸ਼ਨ ਮਾਫ਼ੀਆ' ਨੇ ਜਾਅਲੀ ਅਤੇ ਗੈਰ ਪ੍ਰਤਿਭਾਸ਼ਾਲੀ ਡਿਗਰੀਆਂ ਦਾ ਕਾਰੋਬਾਰ ਵਧਾ ਰੱਖਿਆ ਹੈ। ਇਸ ਮਾਫ਼ੀਆ ਵਿਚ ਵੱਡੇ ਵਪਾਰਕ ਘਰਾਣੇ ਤੇ ਸਿਆਸਤਦਾਨਾਂ ਦਾ ਗੱਠਜੋੜ ਹੋਣ ਕਰਕੇ ਬੜੀਆਂ ਅਹਿਮ ਮੰਨੀਆਂ ਜਾਂਦੀਆਂ ਡਿਗਰੀਆਂ ਤੇ ਵੀ ਸਵਾਲੀਆ ਚਿੰਨ੍ਹ ਲਾਉਣੇ ਸ਼ੁਰੂ ਹੋ ਗਏ ਹਨ।
 ਪੰਜਾਬੀ ਯੂਨੀਵਰਸਿਟੀ ਵਿਚ ਨਾਭਾ ਹਲਕਾ ਇੰਚਾਰਜ ਦੇ ਪੀ ਏ 'ਤੇ ਜਾਅਲੀ ਡਿਗਰੀਆਂ ਵੰਡਣ ਦੇ ਲੱਗੇ ਦੋਸ਼ਾਂ ਕਰਕੇ ਇਹ ਚਰਚਾ ਜ਼ੋਰਾਂ 'ਤੇ ਹੈ। ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਵਿਚ ਪੀ ਐੱਚ ਡੀ ਕਰਾਉਣ ਦੇ ਵੀ ਲੱਖਾਂ ਰੁਪਏ ਲੈਣ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ। ਇਹ ਸੂਤਰ ਦਸ ਰਹੇ ਹਨ ਕਿ ਕੲੀ ਸਾਰੇ ਬੀ ਐੱਡ ਕਾਲਜਾਂ ਵਿਚ ਬੱਚਿਆਂ ਦਾ ਨਾਮੋ ਨਿਸ਼ਾਨ ਨਹੀ ਹੈ ਪਰ ਉਥੋਂ ਵੀ ਡਿਗਰੀਆਂ ਮਿਲ ਜਾਂਦੀਆਂ ਹਨ। ਯੂਨੀਵਰਸਿਟੀਆਂ ਵਿਚ ਵਪਾਰੀ ਲੋਕਾਂ ਦਾ ਸ਼ਾਮਲ ਹੋਣਾ ਸਪਸ਼ਟ ਕਰਦਾ ਹੈ ਕਿ ਇਹ ਵਿਦਿਆ ਹੁਣ ਵਪਾਰੀਕਰਨ ਦੇ ਅਧੀਨ ਆ ਗਈ ਹੈ। ਇਹ ਪੂਰੇ ਦੇਸ਼ ਲਈ ਚਿੰਤਾ ਜਨਕ ਵਿਸ਼ਾ ਹੈ।
ਉੱਘੇ ਲੇਖਕ ਤੇ ਆਲੋਚਕ ਡਾ. ਜਸਵਿੰਦਰ ਸਿੰਘ ਨੇ ਕਿਹਾ ਹੈ ਕਿ ਜਾਅਲੀ ਡਿਗਰੀਆਂ ਦਾ ਕਾਰੋਬਾਰ 'ਐਜੂਕੇਸ਼ਨ ਮਾਫ਼ੀਆ' ਨੇ ਫੈਲਾ ਰੱਖਿਆ ਹੈ। ਲੋਕ ਭਲਾਈ ਸਟੇਟ ਦੇ ਸਿਧਾਂਤ ਤੋਂ ਸਰਕਾਰਾਂ ਨੇ ਹੱਥ ਖਿੱਚ ਲਿਆ ਉਲਟਾ ਵਪਾਰਕ ਘਰਾਣਿਆਂ ਨੂੰ ਸਿਆਸਤਦਾਨਾਂ ਵੱਲੋਂ ਕਥਿਤ ਸਰਪ੍ਰਸਤੀ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਦਸਿਆ ਕਿ ਸਾਬਕਾ ਵਾਈਸ ਚਾਂਸਲਰ ਡਾ. ਜਸਵੀਰ ਸਿੰਘ ਆਹਲੂਵਾਲੀਆ ਵੱਲੋਂ 'ਫਰੈਂਚਾਈਜ਼ੀ' ਦੇਣ ਦੇ ਅਰੰਭ ਕੀਤੇ ਕੰਮ ਦਾ ਅਸੀਂ ਵਿਰੋਧ ਕੀਤਾ, ਕਰੀਬ ਤਿੰਨ ਸਾਲਾਂ ਦੇ ਵਕਫ਼ੇ ਦੇ ਸੰਘਰਸ਼ ਤੋਂ ਬਾਅਦ ਇਹ ਗੈਰ ਸਿਧਾਂਤਕ ਕੰਮ ਬੰਦ ਕੀਤਾ ਗਿਆ। ਉਨ੍ਹਾਂ ਉਦਹਾਰਣ ਦਿੰਦਿਆਂ ਕਿਹਾ ਫ਼ਰਜ਼ ਕਰੋ ਇਕ ਯੂਨੀਵਰਸਿਟੀ ਕਰਨਾਟਕਾ ਵਿਚ ਚਲ ਰਹੀ ਹੈ ਉਸ ਦਾ ਸੈਂਟਰ ਇੱਥੇ ਖੁੱਲ੍ਹਾ ਹੈ ਉਸ ਦੇ ਪੇਪਰ ਲੈਣ ਦੀ ਕੀ ਪ੍ਰਮਾਣਿਕਤਾ ਹੋ ਸਕਦੀ ਹੈ?
ਅਰਥ ਸ਼ਾਸਤਰੀ ਡਾ. ਬਲਵਿੰਦਰ ਸਿੰਘ ਟਿਵਾਣਾ ਨੇ ਵੀ ਅਮੀਰਾਂ ਤੇ ਸਿਆਸਤਦਾਨਾਂ ਵੱਲੋਂ ਇਕੱਠੇ ਹੋਕੇ ਪੰਜਾਬ ਨੂੰ ਜਾਅਲੀ ਯੋਗਤਾ ਦੇਣ ਦਾ ਕਾਰੋਬਾਰ ਵਧਾਉਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਇੱਥੇ ਡਿਗਰੀ ਬਿਲਕੁਲ ਹੀ ਜਾਅਲੀ, ਬਿਨਾਂ ਪੇਪਰ ਦੇਣ ਤੋਂ ਵੀ ਡਿਗਰੀਆਂ ਦੇਣ ਦਾ ਕਥਿਤ ਕਾਰੋਬਾਰ ਚਲਾਇਆ ਜਾ ਰਿਹਾ ਹੈ। ਇੱਥੇ ਇਹ ਕਾਰੋਬਾਰ ਇਸ ਕਰਕੇ ਜ਼ਿਆਦਾ ਚੱਲ ਰਿਹਾ ਹੈ ਕਿਉਂਕਿ ਇੱਥੇ ਕੁੱਝ ਨੌਜਵਾਨ ਨਸ਼ਿਆਂ ਵਿਚ ਪੈ ਗਏ, ਬਿਗੜੈਲ ਬਣ ਗਏ, ਪੜਾਈ ਨਾ ਕਰਨ ਕਰਕੇ ਜ਼ਿਆਦਾ ਪੜ੍ਹੀਆਂ ਕੁੜੀਆਂ ਦੇ ਰਿਸ਼ਤੇ ਹਾਸਲ ਕਰਨ ਲਈ ਜਾਅਲੀ ਡਿਗਰੀ ਦਾ ਸਹਾਰਾ ਲੈ ਲੈਂਦੇ ਹਨ, ਕਾਰਪੋਰੇਟ ਅਦਾਰਿਆਂ ਵਿਚ ਇਹ ਲੋਕ ਬੁਰੀ ਤਰ੍ਹਾਂ ਫੈਲ ਹੁੰਦੇ ਹਨ ਤਾਂ ਖੁਦਕੁਸ਼ੀਆਂ ਦੇ ਰਾਹ ਪੈਂਦੇ ਹਨ, ਇਹ ਕਾਰੋਬਾਰ ਦੇਸ਼ ਲਈ ਖ਼ਤਰਨਾਕ ਹੈ। ਪੰਜਾਬ ਸਕੂਲ ਸਿਖਿਆ ਬੋਰਡ ਦੇ ਸਾਬਕਾ ਚੇਅਰਮੈਨ ਡਾ. ਦਲਬੀਰ ਸਿੰਘ ਢਿੱਲੋਂ ਨੇ ਵੀ ਕਿਹਾ ਕਿ ਨਿੱਕੀਆਂ ਨਿੱਕੀਆਂ ਦੁਕਾਨਾਂ ਖੋਹਲ ਕੇ ਉਚੇਰੀ ਸਿਖਿਆ ਪ੍ਰਦਾਨ ਕਰਨ ਦਾ ਕਾਰੋਬਾਰ ਬੰਦ ਹੋਣਾ ਚਾਹੀਦਾ ਹੈ। ਯੂਜੀਸੀ ਇਸ ਸਬੰਧੀ ਸਖਤ ਸਿਧਾਂਤ ਬਣਾਏ ਤਾਂ ਕਿ 'ਐਜੁਕੇਸ਼ਨ ਮਾਫੀਆ' ਨੂੰ ਠੱਲ ਪਾਈ ਜਾ ਸਕੇ।
ਇਸੇ ਤਰ੍ਹਾਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ (ਪੀਟੀਯੂ) ਦੇ ਰਜਿਸਟਰਾਰ ਡਾ. ਅਮਨਪ੍ਰੀਤ ਸਿੰਘ ਨੇ ਕਿਹਾ ਕਿ ਜੋ ਵੀ ਪੰਜਾਬ ਵਿਚ ਛੋਟੀਆਂ ਛੋਟੀਆਂ ਦੁਕਾਨਾਂ ਖੋਹਲ ਕੇ ਉੱਚ ਵਿਦਿਆ ਦੀਆਂ ਡਿਗਰੀਆਂ ਦੇਣ ਦਾ ਕਾਰੋਬਾਰ ਚਲਾ ਰਹੇ ਹਨ ਉਹ ਸਾਰੇ ਹੀ ਪੜਤਾਲ ਦੀ ਮੰਗ ਕਰਦੇ ਹਨ। ਅਸੀਂ ਸਾਡੇ ਗਲਤ ਲੋਕਾਂ ਵੱਲੋਂ ਚਲਾਏ ਜਾ ਰਹੇ 450 ਸੈਂਟਰ ਰੱਦ ਕਰ ਦਿੱਤੇ ਹਨ। ਅਤੇ ਪੰਜਾਬ ਤੋਂ ਬਾਹਰ ਕਰੀਬ 2000 ਲਰਨਿੰਗ ਸੈਂਟਰ ਵੀ ਬੰਦ ਕਰ ਦਿਤਾ ਹੈ। ਜੋ ਸੈਂਟਰ 2500 ਸਕੇਅਰ ਫੁੱਟ ਤੋਂ ਘੱਟ ਜਗ੍ਹਾ ਵਿਚ ਚਲ ਰਿਹਾ ਹੈ ਉਸ ਦੇ ਸਵਾਲੀਆ ਨਜ਼ਰਾਂ ਰੱਖਣੀਆਂ ਲਾਜ਼ਮੀ ਹਨ।

1. ਡਾ. ਜਸਵਿੰਦਰ ਸਿੰਘ, 2. ਡਾ. ਬਲਵਿੰਦਰ ਸਿੰਘ ਟਿਵਾਣਾ, 3. ਡਾ. ਅਮਨਪ੍ਰੀਤ ਸਿੰਘ 4. ਡਾ. ਦਲਬੀਰ ਸਿੰਘ ਢਿੱਲੋਂ।

Monday, August 24, 2015

ਕਾਰ ਸੇਵਾ ਵਾਲੇ ਬਾਬੇ ਇਤਿਹਾਸ ਮਿਟਾਉਂਦੇ ਰਹੇ ਤੇ ਦਾੜ੍ਹੀ ਵਾਲਾ ਬਾਬਾ ਇਤਿਹਾਸ ਸੰਭਾਲਦਾ ਗਿਆ

-ਪੁਰਾਤਨ ਸਿੱਖ ਇਤਿਹਾਸ ਦੀਆਂ ਨਿਸ਼ਾਨੀਆਂ ਸਾਂਭੀ ਬੈਠਾ ਅਤਿੰਦਰਪਾਲ ਸਿੰਘ

-ਦਰਬਾਰ ਸਾਹਿਬ ਵਿਚ ਹਮਲਾ ਹੋਣ ਸਮੇਂ ਦੀਆਂ ਗੋਲੀ ਲੱਗੀਆਂ ਸਿਲਾਂ ਵੀ ਸਾਂਭੀਆਂ ਪਈਆਂ ਹਨ

ਠੰਢਾ ਬੁਰਜ ਤੋਂ ਲੈ ਕੇ ਜੋਤੀ ਸਰੂਪ ਤੱਕ ਬਹੁਤ ਸਾਰਾ ਅਸਲੀ ਇਤਿਹਾਸ ਸ਼੍ਰੋਮਣੀ ਕਮੇਟੀ ਨੇ ਖ਼ਤਮ ਕੀਤਾ : ਅਤਿੰਦਰਪਾਲ ਸਿੰਘ

ਗੁਰਨਾਮ ਸਿੰਘ ਅਕੀਦਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ 'ਤੇ ਕਾਰ ਸੇਵਾ ਵਾਲੇ ਬਾਬਿਆਂ ਨੇ ਜੋ ਸਿੱਖ ਇਤਿਹਾਸ ਨੂੰ ਖੇਰੂੰ ਖੇਰੂੰ ਕੀਤਾ ਹੈ ਉਸ ਦੀ ਜਿਉਂਦੀ ਜਾਗਦੀ ਤਸਵੀਰ ਅਤਿੰਦਰਪਾਲ ਸਿੰਘ ਵੱਲੋਂ ਸਾਂਭੀਆਂ ਪੁਰਾਤਨ ਇਤਿਹਾਸਕ ਵਸਤਾਂ ਵਿਚੋਂ ਮਿਲਦੀ ਹੈ।
ਜਦੋਂ ਫ਼ਤਿਹਗੜ੍ਹ ਸਾਹਿਬ ਵਿਚ ਠੰਢੇ ਬੁਰਜ ਨੂੰ ਢਾਹ ਕੇ ਹੁਣ ਵਾਲਾ ਠੰਢਾ ਬੁਰਜ ਬਣਾ ਰਹੇ ਸਨ, ਪੁਰਾਣੇ ਠੰਢੇ ਬੁਰਜ ਦੀ ਇਕ ਇੱਟ ਸਾਂਭੀ ਹੋਈ ਹੈ, ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਡੇਰਾ ਬਾਬਾ ਨਾਨਕ ਵਿਚ ਪੈਂਦੇ ਕਿਲ੍ਹਾ ਰਾਮਦਾਸ ਦੇ ਕਿਲੇਦਾਰ ਬਾਬਾ ਬੁੱਢਾ ਜੀ ਦੇ ਭਰਾ ਗੁਰਬਖ਼ਸ਼ ਸਿੰਘ ਦੇ ਕਿੱਲੇ ਦੀ ਇੱਟ, ਰਾਮਦਾਸ ਦੇ ਕਿਲ੍ਹੇ ਦੀ ਹੀ 1729 ਵਿਚ ਬਣੇ ਫ਼ਰਸ਼ ਦੀ ਇੱਟ, ਜਿੱਥੇ ਬਾਬਾ ਬੁੱਢਾ ਜੀ ਅੰਸ਼ ਵੰਸ਼ ਵਿਚੋਂ ਪਰਵਾਰ ਰਹਿ ਰਿਹਾ ਸੀ ਉਹ ਢਾਹ ਕੇ ਗੁਰੂ ਘਰ ਬਣਾ ਦਿਤਾ ਗਿਆ ਪਰ ਉਸ ਦੀ ਇੱਟ, ਸ੍ਰੀ ਫ਼ਤਿਹਗੜ੍ਹ ਸਾਹਿਬ ਵਿਚ ਦੁਨੀਆਂ ਦੀ ਸਭ ਤੋਂ ਮਹਿੰਗੀ ਜਗ੍ਹਾ ਜੋਤੀ ਸਰੂਪ ਗੁਰਦੁਆਰਾ ਬਣਾਉਣ ਸਮੇਂ ਪੁਰਾਣਾ ਛੋਟਾ ਜਿਹਾ ਗੁਰਦੁਆਰਾ ਢਾਹ ਦਿਤਾ ਗਿਆ ਪੁਰਾਣੇ ਗੁਰੂ ਘਰ ਦੀ ਇੱਟ, ਗੁਰੂ ਨਾਨਕ ਦੇਵ ਜੀ ਸਹੁਰਿਆਂ ਦੇ ਮਾਤਾ ਸੁਲੱਖਣੀ ਜੀ ਦੇ ਪੇਕੇ ਘਰ ਬਟਾਲਾ ਵਿਚ ਗੁਰਦੁਆਰਾ ਕੰਧ ਸਾਹਿਬ ਦੇ ਕੋਲ ਸੀ ਉੱਥੇ ਹੁਣ ਗੁਰੂਘਰ ਬਣਾ ਦਿਤਾ ਹੈ ਪਰ ਉਸ ਦੇ ਪੁਰਾਣੇ ਘਰ ਦੀ ਇੱਟ, ਹਿਮਾਚਲ ਪ੍ਰਦੇਸ਼ ਵਿਚ ਕਿਲ੍ਹਾ ਗੁਰੂ ਕੋਟ ਹੁਣ ਢਹਿ ਢੇਰੀ ਕਰ ਦਿਤਾ ਗਿਆ ਹੈ ਪੁਰਾਣੇ ਕਿੱਲੇ ਦੀ ਇੱਟ,1596 ਵਿਚ ਗੁਰੂ ਅਰਜਨ ਦੇਵ ਜੀ ਨੇ ਮੋਹੜੀ ਗੱਡ ਕੇ ਕਰਤਾਰਪੁਰ ਵਸਾਇਆ ਸੀ, ਜੋ ਘਰ ਗੁਰੁ ਸਾਹਿਬ ਨੇ ਆਪਣੇ ਲਈ ਬਣਾਇਆ ਸੀ ਉਸ ਦੇ ਚੁਬਾਰੇ ਦੀ ਇੱਟ, ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਿਛਲੇ ਪਾਸੇ ਗੁਰੂ ਬਜਰ ਵਿਚ ਚੌਥੀ ਤੇ ਪੰਜਵੀ ਪਾਤਸ਼ਾਹੀ ਰਹਿੰਦੇ ਸਨ, ਉਸ ਦੀਆਂ ਯਾਦ ਦਿਵਾਉਂਦੀਆਂ ਇੱਟਾਂ, ਗੁਰੂ ਤੇਗ ਬਹਾਦਰ ਜੀ ਨੇ ਅੰਮ੍ਰਿਤਸਰ ਵਿਚ ਗੁਰੂ ਕੇ ਮਹਿਲ ਬਣਾਏ ਉਹ ਗੁਰੂ ਤੇਗ ਬਹਾਦਰ ਜੀ ਦੇ ਘਰ ਦੀ ਇੱਟ ਆਦਿ ਸਾਂਭੀਆਂ ਪਈਆਂ ਹਨ। 29 ਮਈ 1716 ਵਿਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕੁਤਬ ਮਿਨਾਰ ਦੇ ਨੇੜੇ ਖ਼ਵਾਜਾ ਕੁਤਬ-ਉਦ-ਦੀਨ ਬਖ਼ਤਿਆਰ ਦੇ ਮਕਬਰੇ ਦੇ ਕੋਲ ਸ਼ਹੀਦ ਕਰ ਦਿਤਾ ਗਿਆ, ਜਿਸ ਦਰਵਾਜੇ ਨੂੰ ਨਕਾਸਖਾਨਾਂ ਕਹਿੰਦੇ ਹਨ ਉਸ ਦਰਵਾਜੇ ਤੇ ਬਾਬਾ ਬੰਦਾ ਜੀ ਦੇ ਅੰਗ ਟੰਗੇ ਸਨ, ਉਸ ਦਰਵਾਜ਼ੇ ਦੇ ਮਹਿਰਾਬ ਦਾ ਪੱਥਰ ਵੀ ਪਿਆ ਹੈ। ਉਤਰ ਪ੍ਰਦੇਸ਼ ਦੇ ਨਜ਼ਾਮਾਬਾਦ ਵਿਚ ਪਈ ਗੁਰੂ ਰਾਮ ਦਾਸ ਜੀ ਦੀ ਮਸਾਲਾ ਪੀਹਣ ਵਾਲੀ ਚੱਕੀ ਵੀ ਅਤਿੰਦਰਪਾਲ ਸਿੰਘ ਕੋਲ ਪਈ ਹੈ। ਗੁਰੂ ਹਰਗੋਬਿੰਦ ਸਿੰਘ ਜੀ ਨੇ ਮੋਹੜੀ ਗੱਡ ਕੇ ਪਿੰਡ ਭਾਈ ਰੂਪਾ ਵਸਾਇਆ ਸੀ, ਜਿੱਥੇ ਗੁਰੂ ਸਾਹਿਬ ਚੁਬਾਰੇ ਵਿਚ ਰਹੇ ਉਸ ਚੁਬਾਰੇ ਦੀ ਕੜੀ ਵੀ ਪਈ ਹੈ ਜੋ ਹੁਣ ਖੰਡਰ ਹੋ ਰਿਹਾ ਹੈ।
ਜਦੋਂ ਦਰਬਾਰ ਸਾਹਿਬ ਤੇ ਅਟੈਕ ਕੀਤਾ ਗਿਆ ਉਸ ਵੇਲੇ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਦੀ ਆੜ ਲੈ ਕੇ ਸੰਤ ਭਿੰਡਰਾਂਵਾਲਿਆਂ ਨੇ ਮੁਕਾਬਲਾ ਕੀਤਾ, ਉਸ ਸਮੇਂ ਸੰਗਮਰਮਰ ਦੀਆਂ ਸਿਲਾਂ ਤੇ ਲੱਗੀਆਂ ਗੋਲੀਆਂ ਦੀਆਂ ਦੋ ਸਿਲਾਂ 42-42 ਕਿਲੋ ਦੀਆਂ ਵੀ ਪਈਆਂ ਹਨ ਜਿਨ੍ਹਾਂ ਦੇ ਗੋਲੀਆਂ ਦੇ ਨਿਸ਼ਾਨ ਨਜ਼ਰ ਆਉਂਦੇ ਹਨ। 1984 ਵਿਚ ਜੋ ਦਰਬਾਰ ਸਾਹਿਬ ਦੇ ਅੰਦਰ ਗੋਲੀਆਂ ਲੱਗੀਆਂ, ਉਨ੍ਹਾਂ ਗੋਲੀਆਂ ਦਾ ਸਿੱਕਾ ਵੀ ਇੱਥੇ ਪਿਆ ਹੈ। ਇੰਦਰਾ ਗਾਂਧੀ ਨੂੰ ਮਾਰਨ ਵਾਲੇ ਸਿੰਘ ਸਤਵੰਤ ਸਿੰਘ ਤੇ ਕੇਹਰ ਸਿੰਘ ਨੂੰ ਤਿਹਾੜ ਜੇਲ੍ਹ ਵਿਚ ਜਿੱਥੇ ਫਾਸੀ ਦਿਤੀ ਗਈ ਉੱਥੇ ਦੀ ਮਿੱਟੀ ਤੇ ਫਾਸੀ ਦੇ ਤਖ਼ਤੇ ਦੀ ਲੱਕੜ ਵੀ ਸਾਂਭੀ ਪਈ ਹੈ, ਤਿਹਾੜ ਜੇਲ੍ਹ ਵਿਚ ਹੀ ਮਕਬੂਲ ਭੱਟ ਨੂੰ ਫਾਂਸੀ ਦਿਤੀ ਗਈ ਉਸ ਦੀ ਕਬਰ ਦੀ ਮਿੱਟੀ ਵੀ ਸਾਂਭ ਰੱਖੀ ਹੈ। ਹੋਰ ਵੀ ਕਾਫੀ ਕੁੱਝ ਸਿੱਖ ਇਤਿਹਾਸ ਨਾਲ ਸਬੰਧਿਤ ਇੱਥੇ ਮਿਲਦਾ ਹੈ। ਗੱਲ ਤਾਂ ਇਹ ਆਮ ਜਿਹੀ ਹੈ ਅਜੋਕੇ ਯੁੱਗ ਲਈ, ਪਰ ਜੋ ਲੋਕ ਇਸ ਦੀ ਅਹਿਮੀਅਤ ਸਮਝਦੇ ਹਨ ਉਨ੍ਹਾਂ ਲੲੀ ਸਾਡੇ ਇਤਿਹਾਸ ਦੀ ਇਕ ਇਕ ਕਣੀ ਸਾਨੂੰ ਯਾਦ ਕਰਾਉਂਦੀ ਹੈ ਕਿ ਇਤਿਹਾਸ ਵਿਚ ਇਹ ਵੀ ਹੋਇਆ ਸੀ। ਸਾਇਦ ਕੁਝ ਲੋਕ ਅਤਿੰਦਰਪਾਲ ਸਿੰਘ ਨੂੰ ਪਾਗਲ ਵਰਗਾ ਵੀ ਕਹਿ ਸਕਦੇ ਹਨ ਪਰ ਇਸ ਦੇ ਵਿਚਾਰ ਸੁਣ ਕੇ ਸੋਚਿਆ ਜਾ ਸਕਦਾ ਹੈ ਕਿ ਇਹ ਪਾਗਲ ਹੈ ਜਾਂ ਇਸ ਨੂੰ ਪਾਗਲ ਸਮਝਣ ਵਾਲੇ ਪਾਗਲ ਹਨ।

ਅਤਿੰਦਰਪਾਲ ਸਿੰਘ ਕਹਿੰਦੇ ਹਨ ਪੁਰਾਤਨਤਾ ਦੀ ਸ਼ਨਾਖ਼ਤ ਲਈ 'ਕਾਰਬਨ ਡੇਟਿੰਗ' (ਪੁਰਾਤਨ ਦੇ ਸਬੂਤ ਲਈ ਚੈਕਿੰਗ) ਕਰ ਸਕਦਾ ਹੈ, ਦਰਬਾਰ ਸਾਹਿਬ ਦੇ ਅਟੈਕ ਮੌਕੇ ਮੈਂ ਉੱਥੇ ਸਾਂ, ਇਸ ਕਰਕੇ ਉਸ ਸਮੇਂ ਦੀਆਂ ਬਹੁਤ ਸਾਰੀਆਂ ਫ਼ੋਟੋਆਂ ਮੇਰੇ ਕੋਲ ਹਨ। ਮੈਂ ਜਾਣ ਬੁੱਝ ਕੇ ਇਹ ਸਮਗਰੀ ਇਕੱਠੀ ਕੀਤੀ ਹੈ। ਕਾਰ ਸੇਵਾ ਵਾਲਿਆਂ ਨੇ ਐਸ ਜੀ ਪੀ ਸੀ ਦੀ ਮਨਜ਼ੂਰੀ ਨਾਲ ਸਾਡੇ ਇਤਿਹਾਸ ਨੂੰ ਸੰਗ ਮਰ ਮਰ ਹੇਠਾਂ ਦਬੋਚ ਦਿਤਾ ਹੈ।

Sunday, August 23, 2015

ਮਹਾਤਮਾਂ ਗਾਂਧੀ ਦਾ ਬੁੱਤ ਸਵੀਕਾਰ ਨਹੀਂ ਕੀਤਾ ਪਟਿਆਲਵੀਆਂ ਨੇ

-'ਮਹਾਤਮਾਂ ਗਾਂਧੀ' ਦੇ ਬੁੱਤ ਦੀ ਥਾਂ ਲੱਗਾ ਸੀ 'ਕਿੰਗ ਐਡਵਾਰਡ' ਦਾ ਬੁੱਤ

-ਕਿੰਗ ਐਡਵਾਰਡ ਦਾ ਬੁੱਤ ਅੱਜ ਵੀ ਸੰਭਾਲ ਨਾਲ ਪ੍ਰਦਰਸ਼ਿਤ ਹੈ ਸ਼ੀਸ਼ ਮਹਿਲ ਵਿਚ

-ਕਿੰਗ ਐਡਵਾਰਡ ਨੂੰ ਮਹਾਰਾਜਾ ਪਟਿਆਲਾ ਨੇ ਬਿਮਾਰੀ ਦੀ ਹਾਲਤ ਵਿਚ ਲਿਆਂਦਾ ਸੀ ਪਟਿਆਲਾ

-ਵਿਸ਼ੇਸ਼ ਤੌਰ ਤੇ ਰਾਜਿੰਦਰਾ ਝੀਲ ਬਣਾ ਕੇ ਉਸ ਵਿਚ ਠਹਿਰਾਇਆ ਸੀ ਕਿੰਗ ਐਡਵਾਰਡ ਨੂੰ 

ਗੁਰਨਾਮ ਸਿੰਘ ਅਕੀਦਾ

ਇੰਗਲੈਂਡ ਦੇ 'ਕਿੰਗ ਐਡਵਾਰਡ' ਸੱਤਵੇਂ ਦੇ ਬੁੱਤ ਦੀ ਪੰਜਾਬ ਦਾ ਪੁਰਾਤਤਵ ਵਿਭਾਗ ਅੱਜ ਵੀ ਪੂਰੀ ਤਰ੍ਹਾਂ ਸੰਭਾਲ ਕਰ ਰਿਹਾ ਹੈ। ਸ਼ੀਸ਼ ਮਹਿਲ ਵਿਚ ਪ੍ਰਦਰਸ਼ਿਤ ਕੀਤੇ ਕਿੰਗ ਐਡਵਾਰਡ ਦੇ ਬੁੱਤ ਨੂੰ ਸੈਲਾਨੀ ਹੈਰਾਨੀਜਨਕ ਅਨਜਾਣਤਾ ਨਾਲ ਨਿਹਾਰਦੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਕਿੰਗ ਐਡਵਾਰਡ ਨੂੰ ਜ਼ਿਆਦਾ ਸਿਗਰਟ ਤੇ ਸਿਗਾਰ ਪੀਣ ਨਾਲ ਬਰੋਨਕਿਟਿਸ (bronchitis) ਨਾਂ ਦੀ ਬਿਮਾਰੀ ਹੋਣ ਕਰਕੇ ਡਾਕਟਰਾਂ ਨੇ ਉਸ ਨੂੰ ਪ੍ਰਦੂਸ਼ਣ ਰਹਿਤ ਤੇ ਸਿੱਲ੍ਹੀ ਜਗ੍ਹਾ ਵਿਚ ਰਹਿਣ ਦੀ ਸਲਾਹ ਦਿਤੀ, ਜਿਸ ਤਹਿਤ ਉਹ ਬਹੁਤ ਸਾਰਾ ਸਮਾਂ ਸਮੁੰਦਰੀ ਜਹਾਜ਼ ਵਿਚ ਰਿਹਾ, ਮਹਾਰਾਜਾ ਪਟਿਆਲਾ ਨੇ ਉਸ ਨੂੰ ਚੰਗੇ ਸੰਬੰਧਾਂ ਦੀ ਦੁਹਾਈ ਦੇਕੇ ਪਟਿਆਲਾ ਆਉਣ ਲਈ ਕਿਹਾ,  ਉਸ ਲਈ ਸਿੱਲ੍ਹਾ ਵਾਤਾਵਰਨ ਪੈਦਾ ਕਰਨ ਲਈ ਇਕ ਤਲਾਅ ਦਾ ਇੰਤਜ਼ਾਮ ਕੀਤਾ, ਹਸਪਤਾਲ ਨੇੜੇ ਸੀ। ਪ੍ਰੋ. ਪੈਟਰਿਕ ਗੈਡੇਸ ਵੱਲੋਂ ਪਟਿਆਲਾ ਸਟੇਟ ਦੇ 1922 ਵਿਚ ਤਿਆਰ ਕੀਤੇ ਟਾਊਨ ਪਲਾਨ ਦੀ ਕਿਤਾਬ ਅਨੁਸਾਰ ਇਸ ਤਲਾਅ ਨੂੰ 'ਹਸਪਤਾਲ ਤਲਾਅ' ਨਾਲ ਜਾਣਿਆ ਜਾਂਦਾ ਸੀ, ਇਸ ਹਸਪਤਾਲ ਤਲਾਅ ਵਿਚ ਬਿਲਕੁਲ ਹੀ ਜਹਾਜ਼ ਜਿਹਾ ਨਕਸ਼ਾ ਬਣਾ ਕੇ ਰਿਹਾਇਸ਼ ਬਣਾਈ ਗਈ, ਜਿਸ ਵਿਚ ਕਿੰਗ ਰਿਹਾ, ਕਿੰਗ ਐਡਵਰਡ ਦੀ ਮੌਤ 20 ਮਈ 1910 ਨੂੰ ਇੰਗਲੈਂਡ ਵਿਚ ਹੋਈ, ਉਸ ਤੋਂ ਬਾਅਦ ਮਹਾਰਾਜਾ ਭੁਪਿੰਦਰ ਸਿੰਘ ਨੇ ਇਸੇ ਸਥਾਨ 'ਤੇ ਕਿੰਗ ਐਡਵਾਰਡ ਦਾ ਬੁੱਤ ਲਗਾ ਦਿਤਾ, ਬੀਰ ਦਵਿੰਦਰ ਸਿੰਘ ਅਨੁਸਾਰ ਇਸ ਬੁੱਤ ਦੇ ਇਕ ਹੱਥ ਵਿਚ ਕਲਮ ਫੜਾਈ ਗਈ ਜੋ ਕਿ ਹਕੂਮਤ ਦੀ ਪ੍ਰਤੀਕ ਸੀ, ਇਕ ਹੱਥ ਵਿਚ ਚਾਬੁਕ ਫੜਾਇਆ ਗਿਆ ਜੋ ਹੁਕਮ ਅਦੁਲੀ ਕਰਨ ਵਾਲਿਆਂ ਲਈ ਸਜਾ ਦਾ ਪ੍ਰਤੀਕ ਸੀ। ਕਿੰਗ ਐਡਵਾਰਡ ਨੂੰ ਪੰਜਾਬੀ ਨਫ਼ਰਤ ਕਰਦੇ ਸਨ ਇਸ ਕਰਕੇ ਉਸ ਸਮੇਂ ਲੋਕ ਕਵਿਤਾ ਹੋਂਦ ਵਿਚ ਆਈ 'ਏ ਬੀ ਸੀ, ਕਿੱਥੇ ਗਈ ਸੀ, ਐਡ-ਵੈਡ ਮਰ ਗਿਆ ਮਕਾਣ ਗਈ ਸੀ'।
ਜਦੋਂ ਹੀ ਦੇਸ਼ ਆਜ਼ਾਦ ਹੋਇਆ ਤਾਂ ਕਿੰਗ ਐਡਵਾਰਡ ਦੇ ਬੁੱਤ ਦੀ ਥਾਂ ਤੇ ਮਹਾਤਮਾਂ ਗਾਂਧੀ ਦਾ ਬੁੱਤ ਲਗਾ ਦਿਤਾ ਗਿਆ, ਜਿਸ ਦੀ ਉਸ ਸਮੇਂ ਕਾਫੀ ਵਿਰੋਧਤਾ ਵੀ ਹੋਈ ਦੱਸੀ ਗਈ ਹੈ। ਕਿੰਗ ਐਡਵਾਰਡ ਦਾ ਇੱਥੋਂ ਹਟਾਇਆ ਬੁੱਤ ਕੁਝ ਸਮਾਂ ਤਾਂ ਨਜ਼ਰ ਅੰਦਾਜ਼ ਰਿਹਾ ਪਰ ਅੱਜ ਕੱਲ੍ਹ ਇਹ ਬੁੱਤ ਪਟਿਆਲਾ ਦੇ ਸ਼ੀਸ਼ ਮਹਿਲ ਵਿਚ ਪ੍ਰਦਰਸ਼ਿਤ ਕੀਤਾ ਗਿਆ ਹੈ।


ਪਟਿਆਲਵੀਆਂ ਨੇ ਸਵੀਕਾਰ ਨਹੀਂ ਕੀਤਾ ਮਹਾਤਮਾ ਗਾਂਧੀ ਦਾ ਬੁੱਤ
ਰਾਜਿੰਦਰਾ ਝੀਲ (ਹਸਪਤਾਲ ਤਲਾਅ) ਵਿਚ ਲਗਾਏ ਗਏ ਰਾਸ਼ਟਰ ਪਿਤਾ ਮਹਾਤਮਾਂ ਗਾਂਧੀ ਦੇ ਬੁੱਤ ਨੂੰ ਪਟਿਆਲਵੀਆਂ ਨੇ ਅੱਜ ਤੱਕ ਵੀ ਸਵੀਕਾਰ ਨਹੀਂ ਕੀਤਾ। ਇਸ ਬੁੱਤ ਨੂੰ ਹਮੇਸ਼ਾ ਤਾਲੇ ਲੱਗੇ ਰਹਿੰਦੇ ਦਰਵਾਜੇ ਦੇ ਆਲੇ ਦੁਆਲੇ ਲੋਕ ਪਿਸ਼ਾਬ ਕਰਦੇ ਆਮ ਨਜ਼ਰ ਆ ਜਾਂਦੇ ਹਨ। ਮਹਾਤਮਾਂ ਗਾਂਧੀ ਦੇ ਬੁੱਤ ਨੂੰ ਸ਼ਰਾਰਤੀਆਂ ਨੇ ਇਕ ਵਾਰ ਬੰਬ ਮਾਰ ਕੇ ਉਡਾ ਵੀ ਦਿਤਾ ਸੀ, ਇਕ ਵਾਰੀ ਸ਼ਰਾਰਤੀ ਲੋਕ ਇਸ ਨੂੰ ਪੁੱਟ ਕੇ ਸ਼ਹਿਰ ਤੋਂ ਬਾਹਰ ਵੀ ਸੁੱਟ ਆਏ ਸਨ। ਕਈ ਲੋਕ ਕਥਿਤ ਦੁਰਗਤੀ ਕਰਦੇ ਹਨ, ਬੁੱਤ ਦੀ ਸੰਭਾਲ ਲਈ ਸੁਰੱਖਿਆ ਵੀ ਲੱਗੀ ਰਹੀ। ਬੁੱਤ ਦਾ ਦਰਵਾਜ਼ਾ ਆਮ ਜਨਤਾ ਲਈ ਨਹੀਂ ਖੋਲਿਆ ਜਾਂਦਾ। ਪਟਿਆਲਾ ਦੇ ਡਿਪਟੀ ਕਮਿਸ਼ਨਰ ਵਰੁਣ ਰੁਜ਼ਮ ਨੇ ਕਿਹਾ ਕਿ ਇਸ ਤੇ ਹੋਰ ਸਖ਼ਤ ਪ੍ਰਬੰਧ ਕੀਤੇ ਜਾਣਗੇ ਤਾਂ ਕਿ ਲੋਕ ਬੇਅਦਬੀ ਨਾ ਕਰਨ। ਬਾਬਾ ਆਲਾ ਸਿੰਘ ਫਾਉਂਡੇਸ਼ਨ ਦੇ ਮੁਖੀ ਦਵਿੰਦਰ ਸਿੰਘ ਜੇਜੀ ਕਹਿੰਦੇ ਰਹੇ ਕਿ ਇਸ ਥਾਂ ਤੇ ਮਹਾਤਮਾਂ ਗਾਂਧੀ ਦਾ ਬੁੱਤ ਲਾਉਣ ਦੀ ਥਾਂ ਪਟਿਆਲਾ ਦੇ ਬਾਨੀ ਬਾਬਾ ਆਲਾ ਸਿੰਘ ਦਾ ਬੁੱਤ ਲਾਉਣਾ ਚਾਹੀਦਾ ਸੀ।

Friday, August 21, 2015

ਤਾਂ ਫਿਰ ਇਸਲਾਮ ਪਾ ਦਿੰਦਾ ਹੈ ਕੁੜੀਆਂ 'ਤੇ ਤੇਜ਼ਾਬ ... ਤੜਫ ਤੜਫ ਕੇ ਜ਼ਿੰਦਗੀ ਗੁਜ਼ਾਰਦੀਆਂ ਨੇ ਵਿਚਾਰੀਆਂ

ਪਾਕਿਸਤਾਨ ਦੀ ਇਕ ਰਿਪੋਰਟ ਔਰਤਾਂ ਤੇ ਅਸੀਂ ਪਹਿਲਾਂ ਵੀ ਇਸੇ ਕਾਲਮ ਵਿਚ ਦੇ ਚੁੱਕੇ ਹਾਂ ਜਿਸ ਦਾ ਸਾਡੇ ਕੋਲ ਕਾਫੀ ਪ੍ਰਤੀਕਰਮ ਆਏ, ਇਹ ਰਿਪੋਰਟ ਅਸੀਂ ਪਾਕਿਸਤਾਨ ਵਿਚ ਸੈਕਸ ਵਰਕਰਜ ਤੇ ਦੇ ਰਹੇ ਹਾਂ, ਮਹਿਲਾਂ ਦਾ ਹਾਲ ਕੀ ਹੈ ਸੈਕਸ ਵਿਚ ਫਸੀਆਂ ਔਰਤਾਂ ਕੀ ਕਰ ਰਹੀਆਂ ਹਨ, ਇਸ ਤੋਂ ਇਲਾਵਾ ਪਾਕਿਸਤਾਨ ਵਿਚ ਕਿਸ ਤਰਾਂ ਔਰਤਾਂ ਅਤੇ ਕੁੜੀਆਂ ਸੰਕਟ ਵਿਚ ਆ ਜਾਂਦੀਆਂ ਹਨ ਕਿਸੇ ਮਰਦ ਦੀ ਬਾਤ ਨਾ ਮੰਨਣ ਤੇ ਕੁੜੀਆਂ ਤੇ ਤੇਜ਼ਾਬ ਪਾਕੇ ਉਨ੍ਹਾਂ ਨੂੰ ਸਾੜ ਦਿਤਾ ਜਾਂਦਾ ਹੈ, ਇਹ ਤੇਜਾਬ ਪਾਉਣ ਦੀਆਂ ਘਟਨਾਵਾਂ ਬੜੀਆਂ ਹੀ ਦਰਦਨਾਕ ਹਨ ਪੇਸ਼ ਹੈ ਇਹ ਰਿਪੋਰਟ : 
ਗੁਰਨਾਮ ਸਿੰਘ ਅਕੀਦਾ
ਕਿਸੇ ਮਰਦ ਦੀ ਬਾਤ ਨਾ ਮੰਨਣ ਤੇ ਕੁੜੀਆਂ ਤੇ ਤੇਜ਼ਾਬ ਪਾਕੇ ਉਨ੍ਹਾਂ ਨੂੰ ਸਾੜ ਦਿਤਾ ਜਾਂਦਾ ਹੈ,ਪਾਕਿਸਤਾਨ ਵਿੱਚ ਕਈ ਮਹਿਲਾਵਾਂ ਜੀਅ ਰਹੀਆਂ ਹਨ ਨਰਕਮਈ ਜਿੰਦਗੀ
islam_w.jpgਕੁਲਦੀਪ ਚੰਦ
ਕਰਾਚੀ ਨੇਪੀਅਰ ਰੋਡ ਦੇ ਰੈਡ ਲਾਈਟ ਜ਼ਿਲ੍ਹੇ ਵਿੱਚ ਉਸਦਾ ਜਨਮ ਹੋਇਆ ਅਤੇ ਵਧੀ ਫੁਲੀ। ਪਹਿਲਾਂ ਸ਼ਮੀਲਾ ਐਚ ਆਈ ਵੀ ਅਤੇ ਏਡਜ਼ ਬਾਰੇ  ਨਹੀਂ ਜਾਣਦੀ ਸੀ ਪਰ ਹੁਣ ਉਹ ਗ੍ਰਾਹਕਾਂ ਨੂੰ ਨਿਰੋਧ ਵਰਤਣ ਲਈ ਕਹਿੰਦੀ ਹੈ ਪਰ ਗ੍ਰਾਹਕ ਨਿਰੋਧ ਲਗਾਉਣਾ ਪਸੰਦ ਨਹੀਂ ਕਰਦੇ। ਕਈ ਸਾਲ ਪਹਿਲਾਂ ਬਹੁਤੇ ਲੋਕ ਏਡਜ਼ ਦੇ ਖਤਰੇ ਤੋਂ ਜਾਣੂ ਨਹੀਂ ਸਨ ਪਰ ਹੁਣ ਸਭ ਜਾਣਦੇ ਹਨ ਪਰ ਫਿਰ ਵੀ ਇਸਨੂੰ ਨਜ਼ਰਅੰਦਾਜ ਕਰਦੇ ਹਨ, ਇਹ ਕਹਿਣਾ ਹੈ 29 ਸਾਲ ਦੀ ਔਰਤ ਦਾ ਜੋ ਕਿ ਨੇਬਰਹੂਡ ਦੇ ਦਿਲ ਵਿਕਟੋਰੀਅਨ ਸਟਾਇਲ ਬਿਲਡਿੰਗ ਵਿੱਚ ਰਹਿੰਦੀ ਹੈ। ਸ਼ਮੀਲਾ ਜਾਗ੍ਰਿਤ ਹੈ ਅਤੇ ਪਾਕਿਸਤਾਨ ਦੇ ਸਾਰੇ ਸੈਕਸ ਵਰਕਰ
asid_1.jpg ਧੰਨਵਾਦੀ ਹਨ ਜੈੰਂਡਰ ਅਤੇ ਰਿਪ੍ਰੋਡਕਟ ਹੈਲਥ ਫੋਰਮ, ਸਥਾਨਕ ਚੈਰਿਟੀ ਸੰਸਥਾ ਦੇ ਜੋ ਕਿ ਯੂ ਐਨ ਫੰਡ ਪ੍ਰੋਗਰਾਮ ਦੁਆਰਾ ਨੇਪੀਅਰ ਰੋਡ ਤੇ ਏਡਜ਼ ਬਾਰੇasid_2.jpg ਜਾਗ੍ਰਿਤ ਕਰਨ ਦਾ ਪ੍ਰੋਗਰਾਮ ਚਲਾਉਂਦੇ ਹਨ। ਉਸਨੇ ਹਜ਼ਾਰਾਂ ਨਿਰੋਧ ਸੈਕਸ ਵਰਕਰਾਂ ਨੂੰ 2 ਸਾਲਾਂ ਵਿੱਚ ਦਿੱਤੇ ਹਨ, ਜਿਸ ਨਾਲ ਉਹ ਏਡਜ਼ ਦੇ ਵਾਇਰਸ ਤੋਂ ਬਚ ਸਕਦੇ ਹਨ, ਇਹ ਕਹਿਣਾ ਹੈ ਮਿਰਜ਼ਾ ਅਲੀਮ ਬੇਗ ਦਾ ਜੋ ਕਿ ਇਹ ਫੋਰਮ ਚਲਾਉਂਦੀ ਹੈ। ਪਾਕਿਸਤਾਨੀ ਸੋਸਾਇਟੀ ਅਤੇ ਸਥਾਨਕ ਭਲਾਈ ਸੰਸਥਾ ਦੁਆਰਾ ਇਕੱਠੇ ਕੀਤੇ ਅੰਕੜਿਆਂ ਅਨੁਸਾਰ ਕਰਾਚੀ ਸ਼ਹਿਰ ਵਿੱਚ 100000 ਫੀਮੇਲ ਸੈਕਸ ਵਰਕਰ ਹਨ। ਸਲੀਮ ਅਜਾਮ ਚੈਰਿਟੀ ਦੀ ਮੁੱਖੀ ਨੇ ਏ ਐਫ ਪੀ ਨੂੰ ਕਿਹਾ ਕਿ ਇਹ ਪਾਕਿਸਤਾਨ ਦੇ ਸੈਕਸ ਵਰਕਰਾਂ ਦਾ 20 ਫੀਸਦੀ ਹੈ। ਇਸ ਤੋਂ ਬਾਅਦ ਲਾਹੌਰ ਹੈ ਜਿੱਥੇ ਕਿ 75000 ਸੈਕਸ ਵਰਕਰ ਹਨ। ਕਾਨੂੰਨ ਅਨੁਸਾਰ ਇਹ ਕੰਮ ਗੈਰਕਾਨੂੰਨੀ ਹੋ ਸਕਦਾ ਹੈ ਪਰ ਪਾਕਿਸਤਾਨ ਵਿੱਚ ਇਹ ਹੋ ਰਿਹਾ ਹੈ, ਜਿੱਥੇ ਕਿ ਅਰਥਵਿਵਸਥਾ ਘਾਟੇ ਵੱਲ ਜਾ ਰਹੀ ਹੈ ਅਤੇ ਵੱਧ ਰਹੀ ਗਰੀਬੀ ਕਾਰਨ ਔਰਤਾਂ ਅਤੇ ਮਰਦ ਇਸ ਧੰਦੇ ਵਿੱਚ ਮਜ਼ਬੂਰੀ ਕਾਰਨ ਸ਼ਾਮਿਲ ਹੋ ਰਹੇ ਹਨ। 38 ਸਾਲਾਂ ਸ਼ਾਹੀਨਾ ਹੋਮ ਬੇਸ ਸੈਕਸ ਵਰਕਰ ਹੈ। ਉਹ ਕੁਸ਼ਲ ਪੈਰਾਮੈਡੀਕ ਹੈ ਪਰ ਉਸਨੂੰ ਕਿਤੇ ਪੱਕੀ ਨੌਕਰੀ ਨਹੀਂ ਮਿਲੀ। ਇਸ ਲਈ ਇਸ ਧੰਦੇ ਵਿੱਚ ਸ਼ਾਮਿਲ ਹੋ ਗਈ। ਉਸਦਾ ਕਹਿਣਾ ਹੇ ਕਿ ਮੇਰੇ ਰਿਸ਼ਤੇਦਾਰ, ਭਤੀਜੇ ਅਤੇ ਭਤੀਜੀਆਂ ਮੇਰੇ ਇਸ ਦੂਸਰੇ ਕੰਮ ਬਾਰੇ ਨਹੀਂ ਜਾਣਦੇ। ਮੈਂ ਨਹੀਂ ਚਾਹੁੰਦੀ ਕਿ ਉਨ੍ਹਾਂ ਨੂੰ ਮੇਰੇ ਇਸ ਕੰਮ ਬਾਰੇ ਪਤਾ ਲੱਗੇ ਪਰ ਜੀਵਨ ਗੁਜਾਰਨ ਲਹੀ ਹਿਹ ਸਭ ਕਰਨਾ ਪੈ ਰਿਹਾ ਹੈ ਕਿਉਂਕਿ ਕੋਈ ਵੀ ਰਿਸਤੇਦਾਰ ਆਰਥਿਕ ਮੱਦਦ ਨਹੀਂ ਕਰਦਾ ਹੈ। ਆਜ਼ਮ ਕਹਿੰਦਾ ਹੈ ਕਿ ਪਾਕਿਸਤਾਨ ਦੇ 60 ਫੀਸਦੀ ਸੈਕਸ ਵਰਕਰ ਘਰਾਂ ਵਿੱਚ ਜਾਂ ਗਲੀਆਂ ਵਿੱਚ ਹੀ ਧੰਦਾ ਚਲਾਂਉਦੇ ਹਨ ਅਤੇ ਉਨ੍ਹਾ ਦੇ ਗਾਹਕ ਅਮੀਰ ਹਨ ਅਤੇ ਆਸ ਪਾਸ ਦੀਆ ਕੋਠੀਆਂ ਵਿਚੋੀ ਆਂਦੇ ਹਨ। ਇਸ ਸਾਲ ਦੀ ਯੂ ਐਨ ਦੀ ਏਡਜ਼ ਦੀ ਰਿਪੋਰਟ ਅਨੁਸਾਰ ਏਸ਼ੀਆਂ ਵਿੱਚ ਇਹ ਬਿਮਾਰੀ ਸਥਿਰ ਹੈ, ਪਰ ਏਸ਼ੀਆਂ ਦੇ ਕੁਝ ਦੇਸ਼ਾਂ ਜਿਵੇਂ ਕਿ ਪਾਕਿਸਤਾਨ ਅਤੇ ਬੰਗਲਾਂਦੇਸ਼ ਵਿੱਚ ਐਚ ਆਈ ਵੀ ਮਰੀਜ਼ਾਂ ਦੀ ਸੰਖਿਆਂ ਵਿੱਚ ਵਾਧਾ ਹੋਇਆ ਹੈ। ਸਰਵੇ ਦੀ ਛਪੀ ਰਿਪੋਰਟ ਅਨੁਸਾਰ 60 ਫੀਸਦੀ ਫੀਮੇਲ ਸੈਕਸ ਵਰਕਰ ਅਤੇ ਉਹਨਾਂ ਦੇ 45 ਫੀਸਦੀ ਮਰਦ ਗਾਹਕ ਕਰਾਚੀ ਅਤੇ ਲਾਹੌਰ ਵਿੱਚ ਰਹਿੰਦੇ ਹਨ ਪਰ ਉਹ ਨਹੀਂ ਜਾਣਦੇ ਕਿ ਨਿਰੋਧ ਐਚ ਆਈ ਵੀ ਨੂੰ ਫੈਲਣ ਤੋਂ ਰੋਕਦਾ ਹੈ। ਕੁਝ ਨਿਰੋਧ ਦੁਆਰਾ ਬਚਾਓ ਨੂੰ ਜਾਣਦੇ ਹਨ। ਨੇਪੀਅਰ ਰੋਡ ਦੀ ਨਸਰੀਨ ਕਹਿੰਦੀ ਹੈ ਕਿ ਬਹੁਤ ਘੱਟ ਗ੍ਰਾਹਕ ਨਿਰੋਧ ਵਰਤਣ ਲਈ ਸਹਿਮਤ ਹੁੰਦੇ ਹਨ। ਫੀਮੇਲ ਨਿਰੋਧ ਉਪਲਬੱਧ ਨਹੀਂ ਹੈ ਜੋ ਕਿ ਵੱਧ ਸੁਰੱਖਿਆ ਕਰਦਾ ਹੈ। 29 ਸਾਲ ਦੀ ਅਫਸਾਨ ਜੋ ਕਿ ਭੀੜ ਭਰੀਆਂ ਸੜਕਾਂ ਤੇ ਗ੍ਰਾਹਕ ਲੱਭਦੀ ਹੈ ਕਹਿੰਦੀ ਹੈ ਕਿ ਉਹ ਪਰਸ ਵਿੱਚ ਨਿਰੋਧ ਲੈ ਕੇ ਨਹੀਂ ਘੁੰਮਦੀ ਕਿਉਂਕਿ ਜੇਕਰ ਪੁਲਿਸ ਉਸਨੂੰ ਫੜ ਕੇ ਤਲਾਸ਼ੀ ਲਵੇਗੀ ਤਾਂ ਨਿਰੋਧ ਮਿਲਣ ਤੇ ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਪਾਕਿਸਤਾਨੀ ਸਟੇਟ ਰਨ ਨੈਸ਼ਨਲ ਏਡਜ਼ ਕੰਟਰੋਲ ਪ੍ਰੋਗਰਾਮ (ਐਨ ਏ ਸੀ ਪੀ) ਨੇ 2006 ਵਿੱਚ ਸਰਵੇ ਕੀਤਾ ਅਤੇ ਦੱਸਿਆ ਕਿ ਸਿਰਫ 18 ਫੀਸਦੀ ਸੈਕਸ ਵਰਕਰ ਨੇ ਰਿਪੋਰਟ ਕੀਤੀ ਹੈ ਕਿ ਉਹ ਨਿਰੋਧ ਵਰਤਦੇ ਹਨ। ਯੂ ਐਨ ਰਿਪੋਰਟ ਦੇ ਅੰਦਾਜ਼ੇ ਮੁਤਾਬਿਕ 96000 ਲੋਕ ਜੋ ਕਿ ਆਬਾਦੀ ਦਾ 0.1 ਫੀਸਦੀ ਬਣਦਾ ਹੈ ਐਚ ਆਈ ਵੀ ਨਾਲ ਪਾਕਿਸਤਾਨ ਵਿੱਚ ਜੀਅ ਰਹੇ ਹਨ। ਐਨ ਏ ਸੀ ਪੀ ਕਹਿੰਦਾ ਹੈ ਕਿ ਇਸਦਾ ਸਭ ਤੋਂ ਵੱਧ ਖਤਰਾ ਹਾਈ ਰਿਸਕ ਗਰੁੱਪ ਜਿਵੇਂ ਕਿ ਡ੍ਰਗ ਇਸਤੇਮਾਲ ਕਰਨ ਵਾਲੇ ਜੋ ਕਿ ਜ਼ਿਆਦਾਤਰ ਨਸ਼ੀਲੇ ਟੀਕੇ ਲਗਾਉਂਦੇ ਹਨ ਅਤੇ ਗੰਦੀਆਂ ਸੂਈਆਂ ਦਾ ਇਸਤੇਮਾਲ ਕਰਦੇ ਹਨ ਉਹਨਾਂ ਵਿੱਚ ਇਹ ਵਾਇਰਸ ਜਲਦੀ ਫੈਲਦਾ ਹੈ। 2006 ਵਿੱਚ ਪਾਕਿਸਤਾਨ ਨੇ ਕਿਹਾ ਸੀ ਕਿ ਐਚ ਆਈ ਵੀ/ਏਡਜ਼ ਤੋਂ ਪ੍ਰਭਾਵਿਤ ਵਿਅਕਤੀ ਸਿਰਫ 0.02 ਫੀਸਦੀ ਹਨ ਜਦਕਿ ਕਈ  ਸੰਸਥਾਵਾਂ ਦਾ ਮੰਨਣਾ ਹੈ ਕਿ ਇਹ ਜ਼ਿਆਦਾ ਹੈ, ਇਹ 15 ਫੀਸਦੀ ਹਨ, ਆਜ਼ਮ ਨੇ ਕਿਹਾ। ਉਹ ਕਹਿੰਦੇ ਹਨ ਕਿ ਉਹ ਗ੍ਰਾਹਕ ਦੀ ਦਿਆ ਤੇ ਨਿਰਭਰ ਕਰਦੇ ਹਨ। ਜਦਕਿ ਜ਼ਿਆਦਾਤਰ ਗ੍ਰਾਹਕ ਨਿਰੋਧ ਲਗਾਉਣਾ ਪਸੰਦ ਨਹੀਂ ਕਰਦੇ ਹਨ। ਪਾਕਿਸਤਾਨ ਵਿੱਚ ਇਹ ਧੰਦਾ ਗੈਰਕਾਨੂੰਨੀ ਹੈ ਪਰ ਇਸ ਮੁੱਦੇ ਤੇ ਗੰਭੀਰਤਾ ਨਾਲ ਕਾਨੂੰਨ ਲਾਗੂ ਨਹੀਂ ਹੁੰਦਾ ਅਤੇ ਬੇਗ ਨੇ ਕਿਹਾ ਕਿ ਉਸਨੇ ਐਚ ਆਈ ਵੀ ਪਾਜ਼ੀਟਿਵ ਸੈਕਸ ਵਰਕਰ ਲੱਭਿਆ ਅਤੇ ਉਸਦੀ ਮੱਦਦ ਕਰਨ ਦੀ ਕੋਸ਼ਿਸ ਦੇ ਤਹਿਤ ਉਸਦਾ ਇਲਾਜ਼ ਅਤੇ ਨੌਕਰੀ ਕੋਸ਼ਿਸ਼ ਕੀਤੀ ਪਰ ਉਹ ਗੁਆਚ ਗਈ ਕਿਉਂਕਿ ਉਸਦੇ ਹੋਰ ਸਾਥੀ ਨਹੀਂ ਚਾਹੁੰਦੇ ਸਨ ਅਤੇ  ਉਸਨੂੰ ਇਸ ਧੰਦੇ ਵਿੱਚੋਂ ਬਾਹਰ ਨਹੀਂ ਨਿਕਲਣ ਦੇਣਾ ਚਾਹੰਦੇ ਸਨ। ਉਸਨੇ ਕਿਹਾ ਕਿ ਹੁਣ ਉਸਦਾ ਪਤਾ ਨਹੀਂ ਕਿੱਥੇ ਹੈ ਅਤੇ ਕੀ ਕੰਮ ਕਰਦੀ ਹੈ।

ਪਾਕਿਸਤਾਨ ਵਿੱਚ ਇਸਲਾਮਿਕ ਸ਼ਰੀਆ ਕਨੂੰਨ ਚੱਲ ਰਿਹਾ ਹੈ।
asid_3.jpg30 ਸਾਲ ਦੀ ਅਰੁਮ ਸਈਦ ਜਿਸਦੀ ਫੋਟੋ ਪਾਕਿਸਤਾਨ ਦੇ ਇਸਲਾਮਾਬਾਦ ਦੀ ਉਰਦੂ ਯੂਨੀਵਰਸਿਟੀ ਵਿੱਚ ਉਸਦੇ ਦਫਤਰ ਵਿੱਚ 24 ਜੁਲਾਈ 2008asid_4.jpg ਵੀਰਵਾਰ ਦੇ ਦਿਨ ਲਾਈ ਗਈ ਸੀ। 12 ਸਾਲ ਪਹਿਲਾਂ ਸੜਕ ਦੇ ਵਿਚਕਾਰ ਅਰੁਮ ਦੇ ਚੇਹਰੇ, ਬੈਕ ਅਤੇ ਮੋਢੇ ਨੂੰ ਤੇਜ਼ਾਬ ਪਾ ਕੇ ਜਲਾ ਦਿੱਤਾ ਗਿਆ ਸੀ ਜਦੋਂ ਉਸਨੇ ਇੱਕ ਲੜਕੇ ਨੂੰ ਵਿਆਹ ਕਰਨ ਤੋਂ ਮਨਾ ਕਰ ਦਿੱਤਾ ਸੀ। ਉਸਨੇ ਆਪਣਾ ਚੇਹਰਾ ਪਹਿਲਾਂ ਵਾਂਗ ਕਰਨ ਲਈ 25 ਵਾਰ ਪਲਾਸਟਿਕ ਸਰਜਰੀ ਕਰਵਾਈ ਹੈ। 18 ਸਾਲ ਦੀ ਸ਼ਮੀਮ ਅਖਤਰ ਦੀ ਫੋਟੋ ਪਾਕਿਸਤਾਨ ਸਥਿਤ ਝੰਗ ਉਸਦੇ ਘਰ 10 ਜੁਲਾਈ 2008  ਬੁੱਧਵਾਰ ਦੇ ਦਿਨ ਲਈ ਗਈ ਸੀ। 3 ਸਾਲ ਪਹਿਲਾਂ ਸ਼ਮੀਮਾ ਦਾ 3 ਲੜਕਿਆਂ ਨੇ ਬਲਾਤਕਾਰ ਕੀਤਾ ਸੀ ਅਤੇ ਉਸਤੇ ਤੇਜ਼ਾਬ ਸੁੱਟ ਦਿੱਤਾ ਸੀ। ਇਸਤੋਂ ਬਾਅਦ ਸ਼ਮੀਮ 10 ਵਾਰ ਆਪਣੀ ਪਲਾਸਟਿਕ ਸਰਜਰੀ ਕਰਵਾ ਚੁੱਕੀ ਹੈ। 16 ਸਾਲ ਦੀ ਨਜ਼ਫ ਸੁਲਤਾਨਾ ਦੀ ਫੋਟੋ ਪਾਕਿਸਤਾਨ ਦੇ ਲਾਹੌਰ ਉਸਦੇ ਘਰ 9 ਜੁਲਾਈ 2008 ਨੂੰ ਬੁੱਧਵਾਰ ਦੇ ਦਿਨ ਲਈ ਗਈ ਸੀ। ਜਦੋਂ ਨਜ਼ਫ 5 ਸਾਲ ਦੀ ਸੀ ਤਾਂ ਉਸਦੇ ਪਿਤਾ ਨੇ ਉਸ ਉਪਰ ਤੇਜ਼ਾਬ ਸੁੱਟ ਦਿੱਤਾ ਕਿਉਂਕਿ ਉਹ ਪਰਿਵਾਰ ਵਿੱਚ ਹੋਰ ਲੜਕੀ ਨਹੀਂ ਚਾਹੁੰਦਾ ਸੀ। ਜਲਨ ਤੋਂ ਬਾਅਦ ਨਜ਼ਫ ਅੰਨੀ ਹੋ ਗਈ ਅਤੇ ਉਸਦੇ ਮਾਤਾ ਪਿਤਾ ਨੇ ਉਸਨੂੰ ਤਿਆਗ ਦਿੱਤਾ ਸੀ ਜਿਸ ਕਾਰਨ ਉਹ ਆਪਣੇ ਰਿਸ਼ਤੇਦਾਰਾਂ ਕੋਲ ਰਹਿੰਦੀ ਹੈ। ਉਸਨੇ ਆਪਣੀ 15 ਵਾਰ ਪਲਾਸਟਿਕ ਸਰਜਰੀ ਕਰਵਾਈ ਹੈ। 36 ਸਾਲ ਦੀ ਸ਼ਹਿਨਾਜ਼ ਉਸਮਾਨ ਦੀ ਫੋਟੋ ਪਾਕਿਸਤਾਨ ਦੇ ਲਾਹੌਰ ਵਿੱਚ 26 ਅਕਤੂਬਰ 2008 ਨੂੰ ਐਤਵਾਰ ਦੇ ਦਿਨ ਲਈ ਗਈ ਸੀ। 5 ਸਾਲ ਪਹਿਲਾਂ ਉਸ ਉਪਰ ਪਰਿਵਾਰਕ ਝਗੜੇ ਕਾਰਨ ਤੇਜ਼ਾਬ ਸੁੱਟ ਦਿੱਤਾ ਗਿਆ ਸੀ। ਸ਼ਹਿਨਾਜ਼ 10 ਵਾਰ ਆਪਣੀ ਪਲਾਸਟਿਕ ਸਰਜਰੀ ਕਰਵਾ ਚੁੱਕੀ ਹੈ। 35 ਸਾਲ ਦੀ ਸ਼ਹਿਨਾਜ਼ ਬੀਬੀ ਦੀ ਫੋਟੋ ਪਾਕਿਸਤਾਨ ਦੇ ਲਾਹੌਰ ਵਿੱਚ 26 ਅਕਤੂਬਰ 2008 ਨੂੰ ਐਤਵਾਰ ਦੇ ਦਿਨ ਲਈ ਗਈ ਸੀ। 10 ਸਾਲ ਪਹਿਲਾਂ ਉਸ ਉਤੇ ਰਿਸ਼ਤੇਦਾਰ ਨੇ ਪਰਿਵਾਰਕ ਝਗੜੇ ਵਿੱਚ ਤੇਜ਼ਾਬ ਸੁੱਟ ਦਿੱਤਾ ਸੀ। ਉਸਨੇ ਆਪਣੀ ਪਲਾਸਟਿਕ ਸਰਜਰੀ ਨਹੀਂ ਕਰਵਾਈ। 26 ਸਾਲ ਦੀ ਕਮਲ ਖਿਉਮ ਦੀ ਫੋਟੋ ਪਾਕਿਸਤਾਨ ਦੇ ਲਾਹੌਰ ਵਿੱਚ 26 ਅਕਤੂਬਰ 2008 ਨੂੰ ਐਤਵਾਰ ਦੇ ਦਿਨ ਲਈ ਗਈ ਸੀ। ਇੱਕ ਲੜਕੇ ਦੁਆਰਾ 1 ਸਾਲ ਪਹਿਲਾਂ ਉਸ ਉਪਰ ਤੇਜ਼ਾਬ ਸੁੱਟ ਦਿੱਤਾ ਗਿਆ ਕਿਉਂਕਿ ਉਸਨੇ ਉਸ ਲੜਕੇ ਨਾਲ ਵਿਆਹ ਕਰਨ ਦਾ ਪ੍ਰਸਤਾਵ ਠੁਕਰਾ ਦਿੱਤਾ ਸੀ। ਉਸਨੇ ਆਪਣੀ ਪਲਾਸਟਿਕ ਸਰਜਰੀ ਨਹੀਂ ਕਰਵਾਈ। 23 ਸਾਲ ਦੀ ਮੁਨੀਰਾ ਅਸਫ ਦੀ ਫੋਟੋ ਪਾਕਿਸਤਾਨ ਦੇ ਲਾਹੌਰ ਵਿੱਚ 26 ਅਕਤੂਬਰ 2008 ਨੂੰ ਐਤਵਾਰ ਦੇ ਦਿਨ ਲਈ asid_5.jpgਗਈ ਸੀ। ਇੱਕ ਲੜਕੇ ਦੁਆਰਾ 5 ਸਾਲ ਪਹਿਲਾਂ ਉਸ ਉਪਰ ਤੇਜ਼ਾਬ ਸੁੱਟ ਦਿੱਤਾ ਗਿਆ ਕਿਉਂਕਿ ਉਸਨੇ ਉਸ ਲੜਕੇ ਨਾਲ ਵਿਆਹ ਕਰਨ ਦਾ ਪ੍ਰਸਤਾਵ ਠੁਕਰਾ ਦਿੱਤਾ ਸੀ। ਉਸਨੇ 7 ਵਾਰ ਆਪਣੀ ਪਲਾਸਟਿਕ ਸਰਜਰੀ ਕਰਵਾਈ ਹੈ। 39 ਸਾਲ ਦੀ ਬੁਸ਼ਰਾ ਸ਼ਾਰੀ ਦੀ ਫੋਟੋ ਪਾਕਿਸਤਾਨ ਦੇasid_6.jpg ਲਾਹੌਰ ਵਿੱਚ 11 ਜੁਲਾਈ 2008 ਨੂੰ ਸ਼ੁਕਰਵਾਰ ਦੇ ਦਿਨ ਲਈ ਗਈ ਸੀ। ਉਸਦੇ ਪਤੀ ਨੇ 5 ਸਾਲ ਪਹਿਲਾਂ ਉਸਨੂੰ ਤੇਜ਼ਾਬ ਨਾਲ ਜ਼ਲਾ ਦਿੱਤਾ ਸੀ ਜਦੋਂ ਉਹ ਉਸਤੋਂ ਤਲਾਕ ਲੈਣ ਦੀ ਕੋਸ਼ਿਸ਼ ਕਰ ਰਹੀ ਸੀ। ਉਸਨੇ 25 ਵਾਰ ਆਪਣੀ ਪਲਾਸਟਿਕ ਸਰਜਰੀ ਕਰਵਾਈ ਹੈ। 21 ਸਾਲ ਦੀ ਮੁਮੀਨਾ ਖਾਨ ਦੀ ਫੋਟੋ ਪਾਕਿਸਤਾਨ ਦੇ ਕਰਾਚੀ ਵਿੱਚ 19 ਦਸੰਬਰ 2008 ਨੂੰ ਸ਼ੁਕਰਵਾਰ ਦੇ ਦਿਨ ਲਈ ਗਈ ਸੀ। ਲੜਕਿਆਂ ਦੇ ਸਮੂਹ ਦੁਆਰਾ ਉਸ ਉਪਰ ਤੇਜ਼ਾਬ ਸੁੱਟ ਕੇ ਜਲਾ ਦਿੱਤਾ ਗਿਆ ਕਿਉਂਕਿ ਉਸਦੇ ਪਰਿਵਾਰ ਦਾ ਅਤੇ ਮੁਮੀਨਾ ਦਾ ਵਿਵਾਦ ਉਹਨਾਂ ਨਾਲ ਚੱਲ ਰਿਹਾ ਸੀ। ਉਸਨੇ 21 ਵਾਰ ਆਪਣੀ ਪਲਾਸਟਿਕ ਸਰਜਰੀ ਕਰਵਾਈ ਹੈ। 17 ਸਾਲ ਦੀ ਜੈਨਬ ਬੀਬੀ ਦੀ ਫੋਟੋ ਪਾਕਿਸਤਾਨ ਦੇ ਇਸਲਾਮਾਬਾਦ ਵਿੱਚ 24 ਦਸੰਬਰ 2008 ਨੂੰ ਬੁੱਧਵਾਰ ਦੇ ਦਿਨ ਲਈ ਗਈ ਸੀ। ਇੱਕ ਲੜਕੇ ਦੁਆਰਾ 5 ਸਾਲ ਪਹਿਲਾਂ ਉਸਦੇ ਚੇਹਰੇ ਨੂੰ ਤੇਜ਼ਾਬ ਦੁਆਰਾ ਜਲਾ ਦਿੱਤਾ ਗਿਆ ਜਦੋਂ ਉਸਨੇ ਉਸ ਲੜਕੇ ਦਾ ਵਿਆਹ ਦਾ ਪ੍ਰਸਤਾਵ ਠੁਕਰਾ ਦਿੱਤਾ ਸੀ। ਉਸਨੇ ਕਈ ਵਾਰ ਆਪਣੀ ਪਲਾਸਟਿਕ ਸਰਜਰੀ ਕਰਵਾਈ ਹੈ। 19 ਸਾਲ ਦੀ ਨੇਲਾ ਫਰਹਤ ਦੀ ਫੋਟੋ ਪਾਕਿਸਤਾਨ ਦੇ ਇਸਲਾਮਾਬਾਦ ਵਿੱਚ 24 ਦਸੰਬਰ 2008 ਨੂੰ ਬੁਧਵਾਰ ਦੇ ਦਿਨ ਲਈ ਗਈ ਸੀ। ਇੱਕ ਲੜਕੇ ਦੁਆਰਾ 5 ਸਾਲ ਪਹਿਲਾਂ ਉਸਦੇ ਚੇਹਰੇ ਨੂੰ ਤੇਜ਼ਾਬ ਦੁਆਰਾ ਜਲਾ ਦਿੱਤਾ ਗਿਆ ਜਦੋਂ ਉਸਨੇ ਉਸ ਲੜਕੇ ਦਾ ਵਿਆਹ ਦਾ ਪ੍ਰਸਤਾਵ ਠੁਕਰਾ ਦਿੱਤਾ ਸੀ। ਉਸਨੇ ਕਈ ਵਾਰ ਆਪਣੀ ਪਲਾਸਟਿਕ ਸਰਜਰੀ ਕਰਵਾਈ ਹੈ। 26 ਸਾਲ ਦੀ ਸ਼ੈਇਰਾ ਲਿਆਕਤ ਨੇ ਪਾਕਿਸਤਾਨ ਦੇ ਲਾਹੌਰ ਵਿੱਚ ਆਪਣੇ ਘਰ ਵਿੱਚ 9 ਜੁਲਾਈ 2008 ਨੂੰ ਬੁੱਧਵਾਰ ਵਾਲੇ asid_7.jpgਦਿਨ                     ਸ਼ੈਇਰਾ ਜਦੋਂ 15 ਸਾਲ ਦੀ ਸੀ ਤਾਂ ਉਸਦਾ ਵਿਆਹ ਸਬੰਧੀ ਨਾਲ ਵਿਆਹੀ ਗਈ ਸੀ ਜਿਸਨੇ ਉਸਨੂੰ ਨਾਲ ਰਹਿਣ ਦੀ ਮੰਗ ਰੱਖੀ ਜਿਸਨੂੰ ਸ਼ੈਇਰਾ ਦੇ ਪਰਿਵਾਰ ਵਾਲਿਆਂ  ਨੇ ਸਵੀਕਾਰ ਕਰ ਲਿਆ ਪਰ ਸ਼ੈਇਰਾ ਸਕੂਲ ਦੀ ਪੜ੍ਹਾਈ ਖਤਮ ਕਰਨਾ asid_8.jpgਚਾਹੁੰਦੀ ਸੀ। ਸ਼ੈਇਰਾ ਨੇ 9 ਵਾਰ ਪਲਾਸਟਿਕ ਸਰਜਰੀ ਕਰਵਾਈ ਹੈ।
ਪਾਕਿਸਤਾਨ ਵਿੱਚ ਮਹਿਲਾ ਦਿਵਸ ਵਾਲੇ ਦਿਨ ਇੱਕ ਪੁਲਿਸ ਅਫਸਰ ਨੇ 14 ਸਾਲ ਦੀ ਈਸਾਈ ਲੜਕੀ ਨਾਲ ਬਲਾਤਕਾਰ ਕੀਤਾ।
ਪਾਕਿਸਤਾਨ ਵਿੱਚ ਇੱਕ 14 ਸਾਲਾਂ ਲੜਕੀ ਦਾ ਪੁਲਿਸਮੈਲ ਅਤੇ ਉਸਦੇ ਸਾਥੀ ਨੇ ਬੰਦੂਕ ਦੀ ਨੋਕ ਤੇ ਬਲਾਤਕਾਰ ਕੀਤਾ। ਇਸ ਦੋਰਾਨ ਉਸਦੇ ਦਾਦਾ-ਦਾਦੀ ਨੂੰ ਨਾਲ ਦੇ ਕਮਰੇ ਵਿੱਚ ਬੰਨਕੇ ਰੱਖਿਆ ਗਿਆ ਅਤੇ ਉਹ ਅਪਣੀ ਪੋਤੀ ਨੂੰ ਇਸਤੋਂ  ਬਚਾ ਨਾ ਸਕੇ। ਇਹ ਉਦੋਂ ਵਾਪਰਿਆ ਜਦੋਂ ਸਾਰਾ ਦੇਸ਼ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾ ਰਿਹਾ ਸੀ ਅਤੇ ਭਾਸ਼ਨ ਦਿੱਤੇ ਜਾ ਰਹੇ ਸਨ। ਮਹਿਲਾਵਾਂ ਦੇ ਅਧਿਕਾਰਾਂ ਲਈ ਸੰਘਰਸ਼ ਕਰਨ ਵਾਲਿਆਂ ਨੂੰ ਇਨਾਮ ਦਿੱਤੇ ਜਾ ਰਹੇ ਸਨ।
ਬੰਦੂਕ ਕੀ ਨੋਕ ਤੇ, ਅਗਲੇ ਕਮਰੇ ਵਿੱਚ ਕੁੜੀ ਨੂੰ ਬੰਦ ਕਰਕੇ ਬਲਾਤਕਾਰ ਕੀਤਾ ਜਾ ਰਿਹਾ ਸੀ ਪਰ ਉਸਦੇ ਦਾਦਾ ਦਾਦੀ ਸ਼ਕਤੀਹੀਣ ਹੋਣ ਕਾਰਨ ਦਖਲ ਨਾ ਦੇ ਸਕੇ। ਇਹ ਹਾਦਸਾ 7 ਅਤੇ 8 ਮਾਰਚ ਦੀ ਰਾਤ ਨੂੰ ਪੰਜਾਬ ਦੇ ਸ਼ੇਖੂਪੁਰਾ ਜ਼ਿਲ੍ਹੇ ਵਿੱਚ ਉਦੋਂ ਵਾਪਰਿਆ ਜਦੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਸੀ। ਪਾਕਿਸਤਾਨ ਵਿੱਚ ਸੈਮੀਨਾਰ ਅਤੇ ਮੀਟਿੰਗਾ ਕੀਤੀਆਂ ਜਾ ਰਹੀਆਂ ਸਨ ਅਤੇ ਪਾਕਿਸਤਾਨ ਦੇ ਰਾਸ਼ਟਰਪਤੀ ਔਰਤਾਂ ਦੇ ਬਚਾ ਲਈ ਬਣੇ ਕਾਨੂੰਨ ਤੇ ਹਸਤਾਖਰ ਕਰਨ ਵਾਲੇ ਸਨ।
7 ਮਾਰਚ ਦੀ ਸ਼ਾਮ ਨੂੰ, 14 ਸਾਲ ਦੀ ਕਿਰਨ (*) ਜਰਨਵਾਲਾ ਦੀ ਰਹਿਣ ਵਾਲੀ, ਪਿੰਡ ਮਾਲੋਵਾਲ ਵਿੱਚ ਰਹਿਣ ਵਾਲੇ ਆਪਣੇ ਦਾਦਾ ਦਾਦੀ ਨੂੰ ਮਿਲਣ ਆਈ ਸੀ, ਇੱਕ ਛੋਟਾ ਜਿਹਾ ਘਰ ਸੀ ਪਰ ਪੁਲਿਸ ਸੁਪਰੀਟੰਡਟ ਦੇ ਘਰ ਤੋਂ ਦੂਰ ਨਹੀਂ ਸੀ। ਰਾਤ ਨੂੰ ਨਵਾਜ ਵਾਹਲਾ ਕਾਨੂੰਨ ਦਾ ਰੱਖਿਅਕ, ਦੁੱਧ ਵਾਲੇ ਮਹਿਬੂਬ ਨਾਲ ਮਿਲ ਕੇ ਕੰਧ ਟੱਪ ਕੇ ਘਰ ਵਿੱਚ ਵੜ ਗਿਆ। ਇੱਕ ਅਖਬਾਰ 'ਦਾ ਐਕਸਪ੍ਰੈਸ ਟ੍ਰਿਬਿਊਨ' ਅਨੁਸਾਰ ਬਜ਼ੁਰਗਾਂ ਨੂੰ ਬੰਨ ਦਿੱਤਾ ਗਿਆ ਅਤੇ ਬੰਦੂਕ ਦੀ ਨੋਕ ਤੇ ਵਾਰੀ-ਵਾਰੀ ਕੁੜੀ ਨਾਲ ਬਲਾਤਕਾਰ ਕੀਤਾ। ਉਸਤੋਂ ਬਾਅਦ ਕੁੜੀ ਨੇ ਆਪਣੇ ਬਜ਼ੁਰਗਾਂ ਦੇ ਬੰਧਨ ਨੂੰ ਖੋਲਿਆ ਜੋ ਕਿ ਉਸਨੂੰ ਹਸਪਤਾਲ ਇਲਾਜ ਲਈ ਲੈ ਕੇ ਗਏ। ਨਾਂ ਹੀ ਡਾਕਟਰ ਨੇ  ਅਤੇ ਨਾਂ ਹੀ ਪੁਲਿਸ ਨੇ ਉਸਦੀ ਕੋਈ ਮਦਦ ਕੀਤੀ। ਪਾਕਿਸਤਾਨ ਵਿੱਚ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਸੀ। ਰਾਜਧਾਨੀ ਇਸਲਾਮਾਬਾਦ ਵਿੱਚ ਮਹਿਲਾਂ ਸੰਗਠਨਾਂ ਦੁਆਰਾ ਦੁਨੀਆਂ ਵਿੱਚ ਮਹਿਲਾਵਾਂ ਦੀ ਹਿੱਸੇਦਾਰੀ ਤੇ ਸੈਮੀਨਾਰ ਕੀਤੇ ਜਾ ਰਹੇ ਸੀ। ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਰਾਸ਼ਟਰੀ ਕਮਿਸ਼ਨ ਲਈ ਕਾਨੂੰਨ ਤੇ ਹਸਤਾਖਰ ਕਰਨ ਵਾਲੇ ਸਨ ਤਾਂ ਜੋ ਮਹਿਲਾਵਾਂ ਦੇ ਅਧਿਕਾਰਾਂ ਅਤੇ ਜੀਵਨ ਪੱਧਰ ਨੂੰ ਉਚਾ ਕੀਤਾ ਜਾ ਸਕੇ ਅਤੇ ਇਹ ਪੱਕਾ ਕੀਤਾ ਜਾ ਰਿਹਾ ਸੀ ਕਿ ਮਹਿਲਾਵਾਂ ਦੀ, ਉਹਨਾਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾਵੇ। ਮਹਿਲਾਂ ਐਸੋਸ਼ੀਏਸ਼ਨ ਕਹਿ ਰਹੇ ਸਨ ਕਿ ਕਾਨੂੰਨ ਬਣਾਉਣਾ ਹੀ ਕਾਫੀ ਨਹੀਂ ਜੇਕਰ ਉਸਨੂੰ ਲਾਗੂ ਨਾ ਕੀਤਾ ਗਿਆ। ਫੈਸਲਾਬਾਦ ਵਿੱਚ ਜਨਤਕ ਮੀਟਿੰਗ ਕੀਤੀ ਜਾ ਰਹੀ ਸੀ ਜਿਸਦਾ ਕਿ ਐਸੋਸ਼ੀਏਸ਼ਨ ਆਫ ਵੂਮੈਨ ਫਾਰ ਅਵੇਅਰਨੈਸ ਐਂਡ ਮੋਟੀਵੇਸ਼ਨ (ਏ ਡਬਲਿਯੂ ਏ ਐਮ) ਵੱਲੋਂ ਆਯੋਜਨ ਕੀਤਾ ਗਿਆ ਸੀ। ਉਹ ਕਹਿ ਰਹੇ ਸਨ ਕਿ ਨਵਾਂ ਅਤੇ ਹੋਰ ਕਾਨੂੰਨ ਬਣਾਉਣਾ ਹੀ ਕਾਫੀ ਨਹੀਂ ਹੈ। ਸਰਕਾਰ ਕਹਿ ਸੀ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਮਹਿਲਾਵਾਂ ਦੀ ਸੁਰੱਖਿਆ ਅਤੇ ਉਹਨਾਂ ਨੂੰ ਬਰਾਬਰ ਦੇ ਅਧਿਕਾਰ ਮਿਲਣ। ਨੈਸ਼ਨਲ ਕਮਿਸ਼ਨ ਫਾਰ ਜਸਟਿਸ ਐਂਡ ਪੀਸ ਕਮਿਸ਼ਨ ਆਫ ਦਾ ਕੈਥੋਲਿਕ ਚਰਚ (ਐਨ ਸੀ ਜੇ ਪੀ) ਦੇ ਕਾਰਜਕਾਰੀ ਸਕੱਤਰ ਪੀਟਰ ਜੈਕਬ ਨੇ ਹਿੱਸਾ ਲਿਆ ਸੀ ਅਤੇ ਨੋਟ ਕੀਤਾ ਸੀ ਕਿ ਪਾਕਿਸਤਾਨ ਵਿੱਚ ਔਰਤਾਂ ਤੇ ਹਮਲਿਆਂ ਦੀ ਗਿਣਤੀ ਚੋਥੀ ਵਾਰ ਚਾਰ ਗੁਣਾ ਵਧੀ ਹੈ ਅਤੇ ਇਸ ਵਿੱਚ ਅਣਗਣਿਤ ਘਟਨਾਵਾ ਲਿੰਗੀ ਸ਼ੋਸ਼ਣ ਦੀਆਂ ਹਨ। ਮੁਲਤਾਨ ਵਿੱਚ ਕੈਥੋਲਿਕ ਔਰਤਾਂ ਦੇ ਸੰਗਠਨਾਂ ਨੇ ਹੋਰ ਅੰਦੋਲਨਕਾਰੀ ਔਰਤਾਂ ਨਾਲ ਮਿਲ ਕੇ ਸੜਕਾਂ ਤੇ ਵਿਰੋਧ ਪ੍ਰਦਰਸ਼ਨ ਕੀਤਾ। ਸਰ ਮਾਰਗਰੇਟ ਜੋ ਕਿ ਇਸ ਵਿੱਚ ਹਿੱਸਾ ਲੈ ਰਹੀ ਸੀ ਨੇ ਕਿਹਾ ਕਿ ਇਹ ਔਰਤਾਂ ਦੀ ਮਹੱਤਤਾ ਨੂੰ ਪ੍ਰਮਾਣਿਤ ਕਰਦਾ ਹੈ। ਨਨ ਨੇ ਕਿਹਾ ਕਿ ਘਰੇਲੂ ਹਿੰਸਾ ਅਤੇ ਤੇਜ਼ਾਬ ਹਮਲਿਆਂ ਲਈ ਬਣਾਏ ਗਏ ਰੂਲ ਜੋ ਕਿ ਮਰਦਾਂ ਖਿਲਾਫ ਹਨ ਲਾਗੂ ਨਹੀਂ ਕੀਤੇ ਜਾਂਦੇ ਅਤੇ ਜ਼ਿਆਦਾਤਰ ਔਰਤਾਂ ਨੂੰ ਇਸ ਕਾਨੂੰਨ ਬਾਰੇ ਪਤਾ ਹੀ ਨਹੀਂ ਹੈ। ਪਾਕਿਸਤਾਨੀ ਔਰਤਾਂ ਦੇ ਪ੍ਰਤੀਨਿਧੀ ਜਦੋਂ ਇਹ ਦਿਵਸ ਮਨਾ ਰਹੇ ਹਨ, 13 ਸਾਲ ਦੀ ਯੁਵਾ ਮਲਾਲਾ ਯੁਸਫਜਾਈ ਜੋ ਕਿ ਇੱਕ ਤੇਜ਼ ਕਾਰਜਕਰਤਾ ਹੈ ਸਵਾਤ ਘਾਟੀ ਵਿੱਚ ਤਾਲਿਬਾਨ ਦਾ ਵਿਰੋਧ ਕਰਨ ਕਾਰਨ ਸਿਵਲ ਸੰਗਠਨਾਂ ਅਤੇ ਸਰਕਾਰ ਦੁਆਰਾ ਸਨਮਾਨਿਤ ਕੀਤਾ ਗਿਆ। ਕੈਥੋਲਿਕ ਫਰੰਟ ਵਲੋਂ ਇਹ ਸਨਮਾਨ ਜ਼ਿਨੋਵੀਆ ਰਿਚਾਰਡਜ਼ ਜੋਕਿ ਲਹੋਰ ਵਿੱਚ ਕੀਤੇ ਗਏ ਪ੍ਰਦਰਸ਼ਨ ਦੀ ਪੀੜ੍ਹਿਤਾ ਹੈ ਅਤੇ ਉਸਨੇ ਗੋਸ਼-ਏ -ਅਮਨ ਦੇ ਲਹੋਰ ਵਿੱਚ ਹੋਏ ਪ੍ਰਦਰਸ਼ਨ ਵਿੱਚ  ਉਸਨੇ ਅਪਣਾ ਘਰ ਅਤੇ ਹੋਰ ਸਭ ਕੁੱਝ ਬਰਬਾਦ ਕਰ ਲਿਆ ਹੈ ਨੂੰ ਦਿਤਾ ਗਿਆ ਹੈ। ਉਸਨੂੰ  ਮਸੀਹੀ ਫਾਂਊਡੇਸਨ ਵਲੋਂ ਨਵਾਂ ਘਰ ਬਣਾਕੇ ਦਿਤਾ ਗਿਆ ਹੈ।
ਕੁਲਦੀਪ ਚੰਦ
9417563054

Thursday, August 20, 2015

ਪਾਕਿਸਤਾਨ ਵਿਚ ਦਰਦਨਾਕ ਯੋਨ ਸ਼ੋਸ਼ਣ ਨਾਲ ਤੜਫਦੀਆਂ ਹਨ ਮਹਿਲਾਵਾਂ

ਇਸਲਾਮਿਕ ਗਣਤੰਤਰ ਵਿਚ 13 ਸਾਲ ਤੋਂ ਵੀ ਘੱਟ ਉਮਰ ਦੀਆਂ ਬਾਲੜੀਆਂ ਹੁੰਦੀਆਂ ਹਨ ਬਲਾਤਕਾਰ ਦਾ ਸ਼ਿਕਾਰ
ਪੁਲਸ, ਰੇਂਜਰ ਦੇ ਧਨਾਢ ਲੋਕ ਕਰਦੇ ਹਨ ਗਰੀਬਾਂ ਦੀਆਂ ਕੁੜੀਆਂ ਨਾਲ ਸਮੂਹਿਕ ਬਲਾਤਕਾਰ
ਮਨੁੱਖ ਅਧਿਕਾਰ, ਮਹਿਲਾ ਕਮਿਸ਼ਨ ਪ੍ਰਭਾਵਹੀਣ ਭੁਮਿਕਾ ਨਿਭਾ ਕੇ ਸਮਝੋਤਾ ਨੀਤੀ ਨਾਲ ਦੋਸ਼ੀਆਂ ਨੂੰ ਬਚਾਉਣ ਦਾ ਹੀ ਕੰਮ ਕਰਦੇ ਨੇ

raped_reoport_pics_copy.jpgਚੀਨ ਵਿਚ ਇਕ ਅਜਿਹਾ ਇਲਾਕ ਹੈ ਜਿਥੇ ਕਿ ਮੁਸਲਮਾਨਾਂ ਦੀ ਸੁੰਨਤ ਦੀ ਤਰ੍ਹਾਂ ਔਰਤ ਦੀ 'ਖਤਨਾਂ' ਰਸਮ ਹੁੰਦੀ ਹੈ, ਇਹ ਰਸਮ ਬੜੀ ਹੀ ਦਰਦਨਾਕ ਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਬੁਰੀ ਤਰ੍ਹਾਂ ਭੰਡਦੀ ਹੈ, ਇਸ ਵਿਚ ਔਰਤ ਦੇ ਪਿਸ਼ਾਬ ਕਰਨ ਦੀ ਥਾਂ ਨੂੰ ਟਾਂਕੇ ਲਾਕੇ ਬੰਦ ਕੀਤਾ ਜਾਂਦਾ ਹੈ ਸਿਰਫ ਪਿਸ਼ਾਬ ਕਰਨ ਦੀ ਥਾਂ ਹੀ ਥੋੜੀ ਜਿਹੀ ਬਚਾਈ ਜਾਂਦੀ ਹੈ, ਇਹ ਟਾਂਕੇ ਫਿਰ ਉਸ ਕੁੜੀ ਦਾ ਵਿਆਹ ਹੋਣ ਤੋਂ ਬਾਅਦ ਉਸ ਦਾ ਪਤੀ ਹੀ ਖੋਹਲਦਾ ਹੈ, ਜੇਕਰ ਟਾਂਕੇ ਸਹੀ ਹਨ ਤਾਂ ਔਰਤ ਦਾ ਚਾਲ ਚਲਣ ਸਹੀ ਹੈ ਜੇਕਰ ਨਹੀਂ ਤਾਂ ਔਰਤ ਨੂੰ ਸਾਰੀ ਜਿੰਦਗੀ ਮਨੁੱਖੀ ਤਸੀਹੇ ਝਲਣੇ ਪੈਂਦੇ ਹਨ। ਇਸੇ ਤਰ੍ਹਾਂ ਹੀ ਪਾਕਿਸਤਾਨ ਵਿਚ ਵੀ ਔਰਤਾਂ ਦੀ ਹਾਲਤ ਬਹੁਤ ਹੀ ਦਰਦਨਾਕ ਹੈ, ਜਿਨ੍ਹਾਂ ਨੂੰ ਕਿ ਅਣਵਿਆਹੀਆਂ ਨੂੰ ਹੀ ਬਲਾਤਕਾਰ ਜਿਹੇ ਖਤਰਨਾਕ ਵਤੀਰੇ ਵਿਚ ਨੂੰ ਗੁਜਰਨਾਂ ਪੈਂਦਾ ਹੈ। ਉਹ ਦਰ ਦਰ ਠੋਹਕਰਾਂ ਖਾਕੇ ਆਖਿਰ ਮੌਤ ਵੱਲ ਜਾਣ ਨੂੰ ਹੀ ਤਰਜੀਹ ਦਿੰਦੀਆਂ ਹਨ। ਇਸ ਨੂੰ ਘਟਨਾ ਦਰ ਘਟਨਾ ਪੜਚੋਲ ਕਰਦੀ ਇਕ ਵਿਸ਼ੇਸ ਰਿਪੋਰਟ ਪੇਸ਼ ਹੈ : ਗੁਰਨਾਮ ਸਿੰਘ ਅਕੀਦਾ
ਕੁਲਦੀਪ ਚੰਦ
ਸਾਡੇ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਮਹਿਲਾਵਾਂ ਸੁਰਖਿੱਅਤ ਨਹੀਂ ਹਨ ਅਤੇ ਉਨ੍ਹਾਂ 'ਤੇ ਆਏ ਦਿਨ ਅਤਿਆਚਾਰ ਵਧ ਰਹੇ ਹਨ। ਪਿਛਲੇ ਕੁੱਝ ਸਮੇਂ ਦੋਰਾਨ ਹੀ ਪਾਕਿਸਤਾਨ ਵਿੱਚ ਹਜਾਰਾਂ ਮਹਿਲਾਵਾਂ ਤੇ ਅਤਿਆਚਾਰ ਹੋਏ ਹਨ। ਐਚ ਆਰ ਸੀ ਪੀ ਰਾਜਾਂ ਦੀ ਸਾਲਾਨਾ ਰਿਪੋਰਟ ਅਨੁਸਾਰ ਸਾਲ 2010 ਵਿੱਚ 2903 ਔਰਤਾਂ ਦਾ ਬਲਾਤਕਾਰ ਹੋਇਆ ਮਤਲਬ ਕਿ ਹਰ ਰੋਜ਼ 8 ਬਲਾਤਕਾਰ। ਕਰਾਚੀ ਆਧਾਰਿਤ ਐਨ ਜੀ ਓ ਜਿਸਨੇ ਕਿ ਵਾਰ ਅਗੇਨਸਟ ਰੇਪ ਸ਼ੁਰੂ ਕੀਤੀ ਹੋਈ ਹੈ ਨੇ ਆਖਰੀ ਮਹੀਨੇ ਵੇਰਵਾ ਜਾਰੀ ਕੀਤਾ ਕਿ ਤਿੰਨ ਹਸਪਤਾਲਾਂ ਤੋਂ ਡਾਟਾ ਇਕੱਠਾ ਕੀਤਾ ਅਤੇ ਪੁਲਿਸ ਸ਼ੋ ਕਰਦੀ ਹੈ ਕਿ ਬਲਾਤਕਾਰ ਪੀੜਿਤਾਂ ਦੀ ਉਮਰ ਆਖਰੀ ਸਾਲ 18 ਸਾਲ ਤੋਂ ਘੱਟ ਕੇ ਇਸ ਸਾਲ 13ਸਾਲ ਹੋ ਗਈ ਹੈ। ਵਾਰ ਅਗੇਨਸਟ ਰੇਪ ਨੇ ਨੋਟ ਕੀਤਾ ਕਿ ਸਿਰਫ ਘੱਟ ਉਮਰ ਬਲਾਤਕਾਰ ਕੇਸਾਂ ਦੀ ਰਿਪੋਰਟ ਪੁਲਿਸ ਦੇ ਨੋਟਿਸ ਵਿੱਚ ਆਉਂਦੀ ਹੈ। ਪੁਲਿਸ ਦੀ ਅਸੰਵੇਦਨਸ਼ੀਲ ਸੋਚ ਤੋਂ ਪਤਾ ਲੱਗਦਾ ਹੈ ਕਿ ਪੀੜਿਤ ਔਰਤਾਂ ਨੂੰ ਪੁਲਿਸ ਦੁਆਰਾ ਹੋਰ ਪ੍ਰਤਾੜਿਤ ਕੀਤਾ ਜਾਂਦਾ ਹੈ ਰਿਪੋਰਟ ਅਤੇ ਇਲਜ਼ਾਮ ਵਾਪਿਸ ਲੈਣ ਲਈ ਜੋਰ ਪਾਇਆ ਜਾਂਦਾ ਹੈ। ਬੜੇ ਹੀ ਦੁਖਦਾਈ ਮਨ ਨਾਲ ਲਿਖਿਆ ਜਾਂਦਾ ਹੈ ਕਿ  ਪਾਕਿਸਤਾਨੀ ਰੇਂਜਰ ਦੁਆਰਾ ਸੇਖੂਪਰਾ ਦੀ 18 ਸਾਲ ਦੀ ਕੁੜੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਹੈ ਇਹ ਜਵਾਨ ਲੜਕੀ ਪਾਕਿਸਤਾਨੀ ਰੇਂਜਰ ਅਤੇ ਪੁਲਿਸ ਦੁਆਰਾ ਸਮੂਹਿਕ ਬਲਾਤਕਾਰ ਕਰਨ ਤੋਂ ਬਾਅਦ ਲਗਾਤਾਰ ਪੀੜਿਤ ਹੋ ਰਹੀ ਹੈ। ਪ੍ਰਸ਼ਾਸ਼ਨ ਦੁਆਰਾ ਲੜਕੀ ਅਤੇ ਉਸਦੇ ਪਰਿਵਾਰ ਤੇ ਰਾਜ਼ੀਨਾਮਾ ਕਰਨ ਲਈ ਲਗਾਤਾਰ ਦਬਾਓ ਪਾਇਆ ਜਾ ਰਿਹਾ ਹੈ, ਉਸਦੇ ਘਰ ਤੇ ਘਾਤਕ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਲੜਕੀ ਨੂੰ ਗਵਾਂਢੀ ਲੋਕਾਂ ਦੁਆਰਾ ਤਾਅਨੇ ਮੇਹਣੇ ਮਾਰੇ ਜਾ ਰਹੇ ਹਨ। ਲੜਕੀ 2 ਵਾਰ ਆਤਮ ਹੱਤਿਆ ਦੀ ਕੋਸ਼ਿਸ਼ ਕਰ ਚੁੱਕੀ ਹੈ। ਲੜਕੀ ਦੇ ਕਰੀਬੀ ਰਿਸ਼ਤੇਦਾਰ ਨੂੰ ਕੁੱਟ ਮਾਰ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਕਰਕੇ ਬਲਾਤਕਾਰੀਆਂ ਨਾਲ ਰਾਜ਼ੀਨਾਮੇ ਲਈ ਦਬਾਓ ਪਾਇਆ ਗਿਆ। ਇੱਕ ਬਲਾਤਕਾਰ ਪੀੜਿਤ ਅਤੇ ਉਸਦੇ ਪਰਿਵਾਰ ਨਾਲ ਗਵਾਂਢੀ ਲੋਕਾਂ ਦੁਆਰਾ ਉਲਟਾ ਵਿਵਹਾਰ ਕਰਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮਿਸ ਨਾਡੀਆ ਰਸੂਲ (18 ਸਾਲ), ਪੁੱਤਰੀ ਗੁਲਾਮ ਰਸੂਲ, ਵਾਸੀ ਪਿੰਡ ਗੰਗ, ਜ਼ਿਲ੍ਹਾ ਸ਼ੇਖੂਪੁਰਾ, ਪੰਜਾਬ, ਇੰਟਰ ਕਮਰਸ (ਗ੍ਰੇਡ 11) ਦੀ ਵਿਦਿਆਰਥਣ ਨਾਲ ਬਲਾਤਕਾਰ ਕੀਤਾ ਗਿਆ ਹੈ। ਇਹ ਘਟਨਾ ਮਾਰਚ 18, 2012 ਦੀ ਹੈ ਜਦੋਂ ਨਾਡੀਆ ਰਸੂਲ ਆਪਣੇ ਪਿੰਡ ਗੰਗ ਵਾਪਿਸ ਆ ਰਹੀ ਸੀ, ਪੰਜ ਅਪਰਾਧੀਆਂ ਦਾ ਟੋਲਾ ਜਿਸ ਵਿੱਚ ਦੋ ਪੁਲਿਸ ਵਾਲੇ ਵੀ ਸ਼ਾਮਿਲ ਸਨ ਜੋ ਸਰਕਾਰੀ ਕਰਮਚਾਰੀ ਅਤੇ ਪਾਕਿਸਤਾਨੀ ਰੇਂਜਰ ਸਨ ਨੇ ਲੜਕੀ ਨੂੰ ਜਬਰਦਸਤੀ ਇੱਕ ਵੈਨ ਵਿੱਚ ਸੁੱਟ ਲਿਆ, ਫਿਰ ਉਸਨੂੰ ਸੁੰਨਸਾਨ ਜਗ੍ਹਾ ਤੇ ਲੈ ਗਏ ਅਤੇ ਸਮੂਹਿਕ ਬਲਾਤਕਾਰ ਕੀਤਾ ਅਤੇ ਦੇਰ ਸ਼ਾਮ ਨੂੰ ਸੜ੍ਹਕ ਤੇ ਸੁੱਟ ਦਿੱਤਾ। ਜਦੋਂ ਉਸਨੇ ਆਪਣੇ ਪਰਿਵਾਰ ਨੂੰ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਪਰਿਵਾਰ ਸਦਮੇ ਵਿੱਚ ਆ ਗਿਆ। ਲੜਕੀ ਨੂੰ ਇਸ ਸਦਮੇ ਵਿੱਚੋਂ ਬਾਹਰ ਆਉਣ ਵਿੱਚ ਮੁਸ਼ਕਿਲ ਹੋ ਰਹੀ ਸੀ ਜਿਸ ਕਾਰਨ ਉਸਨੇ 2 ਵਾਰ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਮਾਂ ਨੇ ਉਸਨੂੰ ਬਚਾ ਲਿਆ। ਲੜਕੀ ਦੇ ਬਿਆਨਾਂ ਦੇ ਅਧਾਰ ਤੇ  ਸਿਟੀ ਪੁਲਿਸ ਸਟੇਸ਼ਨ ਬੀ-ਡਿਵੀਜ਼ਨ ਸ਼ੇਖੂਪੁਰਾ ਨੇ ਕੇਸ ਰਜਿਟਰਡ ਕਰ ਲਿਆ ਅਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੁਆਰਾ 27 ਮਾਰਚ 2012 ਨੂੰ ਸੁਓ ਮੋਟੋ ਨੋਟਿਸ ਤੋਂ ਬਾਅਦ ਬਲਾਤਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ 2 ਅਪਰਾਧੀਆਂ ਨੂੰ ਨਿਚਲੀ ਅਦਾਲਤ ਨੇ ਜਮਾਨਤ ਤੇ ਰਿਹਾ ਕਰ ਦਿੱਤਾ। ਫਿਰ ਸਿਵਲ ਸੋਸਾਇਟੀ ਦੁਆਰਾ ਸ਼ੈਸ਼ਨ ਕੋਰਟ ਵਿੱਚ ਕੇਸ ਫਾਇਲ ਕਰਨ ਤੇ ਉਹਨਾਂ ਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ। ਅਡੀਸ਼ਨਲ ਸ਼ੈਸ਼ਨ ਜੱਜ ਸ਼ੇਖੂਪੁਰਾ ਜਜ਼ੀਲਾ ਅਸਲਾਮ ਦੀ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਗਰੀਬ ਪਰਿਵਾਰ ਦੀ ਪੀੜਿਤ ਲੜਕੀ ਤੇ ਪੁਲਿਸ ਦੁਆਰਾ ਅਤੇ ਸਥਾਨਕ ਪ੍ਰਭਾਵਸ਼ਾਲੀ ਲੋਕਾਂ ਨੇ ਕੇਸ ਵਾਪਿਸ ਲੈਣ ਲਈ ਬਹੁਤ ਦਬਾਓ ਪਾਇਆ ਅਤੇ ਸਮਝੌਤਾ ਕਰਕੇ ਮੁਆਵਜ਼ਾ ਰਾਸ਼ੀ ਲੈਣ ਲਈ ਕਿਹਾ। ਇਸ ਘਟਨਾ ਤੋਂ ਬਾਅਦ ਉਸਦੀ ਜ਼ਿੰਦਗੀ ਖਰਾਬ ਹੋ ਗਈ ਹੈ। ਉਸਨੂੰ ਸਮਾਜ ਦੁਆਰਾ ਹੀ ਪ੍ਰੇਸ਼ਾਨ ਨਹੀਂ ਕੀਤਾ ਜਾਂਦਾ ਰਿਹਾ ਸਗੋਂ ਪੁਲਿਸ ਵੱਲੋਂ ਵੀ ਇਸ ਕੇਸ ਨੂੰ ਸੁਲਝਾਉਣ ਲਈ ਢਿੱਲਾ ਰਵੱਈਆ ਅਪਣਾਇਆ ਜਾ ਰਿਹਾ ਹੈ। ਅਪ੍ਰੈਲ ਮਹੀਨੇ ਦੇ ਆਖਰੀ ਹਫਤੇ, ਪੁਲਿਸ ਵਾਲੇ ਉਸ ਲੜਕੀ ਨੂੰ ਸ਼ੇਖੂਪੁਰਾ ਤੋਂ ਲਾਹੌਰ (70 ਕਿਲੋਮੀਟਰ ਦੂਰ) ਡੀ ਐਨ ਏ ਟੈਸਟ ਕਰਵਾਉਣ ਲਈ ਲੈ ਕੇ ਗਏ ਅਤੇ ਉਸੇ ਗੱਡੀ ਵਿੱਚ 3 ਬਲਾਤਕਾਰੀ ਵੀ ਨਾਲ ਗਏ। ਸਾਰੇ ਸਫਰ ਦੌਰਾਨ ਲੜਕੀ ਨਾਲ ਕੋਈ ਵੀ ਮਹਿਲਾ ਕਾਂਸਟੇਬਲ ਨਹੀਂ ਸੀ ਅਤੇ ਹਸਪਤਾਲ ਵਿੱਚ ਟੈਸਟ ਦੌਰਾਨ ਵੀ ਕੋਈ ਮਹਿਲਾ ਨਹੀਂ ਸੀ। ਨਾਡੀਆ ਆਪਣੀ ਆਮ ਜਿੰਦਗੀ ਵਿੱਚ ਵਾਪਿਸ ਆਉਣ ਲਈ ਸੰਘਰਸ਼ ਕਰ ਰਹੀ ਹੈ ਜਦਕਿ ਉਸਦਾ ਪਰਿਵਾਰ ਸਮਾਜਿਕ ਅਤੇ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਪਰਿਵਾਰ ਪੂਰੀ ਤਰ੍ਹਾਂ ਮਾਯੂਸ ਹੋ ਗਿਆ ਹੈ। ਲੜਕੀ ਦਾ ਪਿਤਾ ਗੁਲਾਮ ਰਸੂਲ, ਜੋ ਕਿ ਫੈਕਟਰੀ ਵਰਕਰ ਤੌਰ ਤੇ ਕੰਮ ਕਰਦਾ ਸੀ ਅਤੇ ਪਰਿਵਾਰ ਦਾ ਕਮਾਈ ਦਾ ਸਾਧਨ ਸੀ 3 ਮਹੀਨਿਆਂ ਬਾਅਦ ਉਸਦੀ ਨੌਕਰੀ ਚਲੀ ਗਈ ਅਤੇ ਹੁਣ ਦਿਹਾੜੀ ਤੇ ਕੰਮ ਕਰਦਾ ਹੈ। ਬਲਾਤਕਾਰ ਪੀੜਿਤਾ ਦਾ ਬੇਰੁਜ਼ਗਾਰ ਭਰਾ ਮਾਸਟਰ ਇਮਰਾਨ (16), ਨੇ ਆਪਣੇ ਆਪ ਨੂੰ ਡੇਅਰੀ ਫਾਰਮ ਮਾਲਕ ਕੋਲ 50000/- ਰੁਪਏ (ਯੂ ਐਸ ਡੀ 540) ਵੇਚ ਦਿੱਤਾ ਅਤੇ ਹੁਣ ਦਿਨ ਦੇ 24 ਘੰਟੇ ਕੰਮ ਕਰਦਾ ਹੈ। ਉਸਨੂੰ ਦੁਪਹਿਰ ਦੇ ਖਾਣੇ ਅਤੇ ਰਾਤ ਦੇ ਖਾਣੇ ਦਾ ਸਿਰਫ ਅੱਧਾ ਘੰਟਾ ਦਿੱਤਾ ਜਾਂਦਾ ਹੈ। ਪੀੜਿਤ ਲੜਕੀ ਦੇ ਕਜ਼ਨ ਭਰਾ ਨੂੰ ਰਾਜ਼ੀਨਾਮਾ ਕਰਨ ਲਈ ਬੁਰੀ ਤਰ੍ਹਾਂ ਮਾਰਿਆ ਕੁੱਟਿਆ ਗਿਆ। ਉਸਦੀ ਅੱਖ ਦੇ ਨੇੜੇ 8 ਟਾਂਕੇ ਲੱਗੇ ਅਤੇ ਸੱਜੇ ਹੱਥ ਦੀਆਂ 2 ਉਂਗਲਾਂ ਤੋੜ ਦਿੱਤੀਆਂ ਗਈਆਂ। ਉਸਨੂੰ ਚੌਧਰੀ ਡੇਰਾ ਸਥਾਨ ਤੇ ਕਈ ਘੰਟੇ ਬੰਧਕ ਬਣਾ ਕੇ ਰੱਖਿਆ ਗਿਆ। ਉਸਦੀ ਮਾਂ ਜਦੋਂ ਪੁਲਿਸ ਨੂੰ ਨਾਲ ਲੈ ਕੇ ਗਈ ਤਾਂ ਹੀ ਉਸਨੂੰ ਛੱਡਿਆ ਗਿਆ। ਪਰ ਪੁਲਿਸ ਨੇ ਚੌਧਰੀ ਦੇ ਖਿਲਾਫ ਕੋਈ ਵੀ ਕਜ਼ਨ ਨੂੰ ਨਜ਼ਾਇਜ ਤੌਰ ਤੇ ਕੁੱਟ ਮਾਰ ਕਰਨ ਅਤੇ ਜ਼ਖਮੀ ਕਰਨ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ। ਨਾਡੀਆ ਪਹਿਲੇ ਸਾਲ ਦੀ ਚੰਗੀ ਵਿਦਿਆਰਥਣ ਸੀ ਪਰ ਪੜ੍ਹਾਈ ਜਾਰੀ ਨਹੀਂ ਰੱਖ ਸਕੀ ਅਤੇ ਘਰ ਦੀ ਚਾਰ ਦੀਵਾਰੀ ਵਿੱਚ ਕੈਦ ਹੋਕੇ ਰਹਿ ਗਈ ਹੈ। ਉਹ ਨਹੀਂ ਜਾਣਦੀ ਕਿ ਉਸਦੇ ਪਰਿਵਾਰ ਦਾ ਕੀ ਬਣੇਗਾ, ਉਹ ਆਪਣੀ ਪੜ੍ਹਾਈ ਕਿਵੇਂ ਸ਼ੁਰੂ ਕਰੇਗੀ ਅਤੇ ਉਸਦੇ ਕੇਸ ਦਾ ਅਦਾਲਤ ਵਿੱਚ ਕੀ ਬਣੇਗਾ। ਉਸਨੂੰ ਵਿੱਤੀ ਮੱਦਦ ਦੀ ਲੋੜ ਹੈ। ਉਹ ਸਾਲਾਨਾ ਪੇਪਰਾਂ ਲਈ ਅਪੀਅਰ ਨਹੀਂ ਹੋ ਸਕੀ ਅਤੇ ਉਸਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਵਿੱਚ ਮੁਸ਼ਕਿਲ ਆ ਰਹੀ ਹੈ। ਉਸ ਇਲਾਕੇ ਦੀ ਪੁਲਿਸ ਅਤੇ ਬਲਾਤਕਾਰੀਆਂ ਨੇ ਅਜਿਹਾ ਮਾਹੌਲ ਬਣਾ ਦਿੱਤਾ ਹੈ ਕਿ ਉਹ ਆਪਣੇ ਘਰ ਤੋਂ ਬਾਹਰ ਨਹੀਂ ਆ ਸਕਦੀ ਹੈ। ਉਸਦੀ ਵੱਡੀ ਭੈਣ ਜੋ ਕਿ ਨੌਕਰੀ ਕਰਕੇ ਕੁਝ ਰੁਪਏ ਕਮਾਂਦੀ ਸੀ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਕਿਉਂਕਿ ਗੈਂਗਸਟਰ ਅਤੇ ਦੋਸ਼ੀ ਸਕੂਲ ਮਾਲਕ ਅਤੇ ਟੀਚਰਾਂ ਨੂੰ ਧਮਕਾ ਰਹੇ ਸੀ ਕਿ ਉਸਦੀ ਭੈਣ ਨਾਲ ਗੈਂਗਰੇਪ ਹੋਇਆ ਹੈ। ਨਾਡੀਆ ਕਹਿੰਦੀ ਹੈ ਕਿ ਮੈਨੂੰ ਇਨਸਾਫ ਚਾਹੀਦਾ ਹੈ ਅਤੇ ਆਪਣਾ ਕੇਸ ਜਿੱਤਣਾ ਚਾਹੁੰਦੀ ਹਾਂ। ਮੈਂ ਆਪਣੀ ਪੜ੍ਹਾਈ ਜਾਰੀ ਰੱਖਣਾ ਚਾਹੁੰਦੀ ਹਾਂ। ਮੇਰੇ ਤੇ ਗਵਾਂਢੀਆਂ ਅਤੇ ਸਮਾਜ ਦੇ ਲੋਕਾਂ ਵੱਲੋਂ ਪਿੰਡ ਛੱਡਣ ਲਈ ਕਿਹਾ ਜਾ ਰਿਹਾ ਹੈ। ਡਾਇਰੈਕਟਰ ਜਨਰਲ ਆਫ ਪੁਲਿਸ, ਨੇ ਸਥਾਨਕ ਪ੍ਰਸ਼ਾਸ਼ਨ ਨੂੰ ਕਿਹਾ ਹੈ ਕਿ ਪੀੜਿਤ ਲੜਕੀ ਦੇ ਘਰ ਦੇ ਬਾਹਰ ਗਾਰਡ ਤਾਇਨਾਤ ਕੀਤਾ ਜਾਵੇ ਪਰ ਪਰਿਵਾਰ ਦੇ ਮੈਂਬਰਾਂ ਤੇ ਦਬਾਓ ਪਾਇਆ ਜਾ ਰਿਹਾ ਹੈ ਕਿ ਦੋਸ਼ੀਆਂ ਨਾਲ ਸਮਝੌਤਾ ਕਰ ਲਓ ਕਿਉਂਕਿ ਉਹ ਤਾਕਤਵਰ ਲੋਕ ਹਨ ਅਤੇ ਉਹ ਪੁਲਿਸ ਅਤੇ ਰੇਂਜਰ ਨਾਲ ਲੜਾਈ ਨਹੀਂ ਕਰ ਸਕਦੇ। ਪਰ ਉਹ ਅਤੇ ਉਸਦਾ ਪਰਿਵਾਰ ਇਨਸਾਫ ਮਿਲਣ ਤੱਕ ਲੜਾਈ ਜਾਰੀ ਰੱਖਣਾ ਚਾਹੁੰਦੇ ਹਨ। ਇੱਕ ਹੋਰ ਘਟਨਾ ਵਿੱਚ ਸਾਲ 2010 ਵਿੱਚ ਇੱਕ 14 ਸਾਲ ਦੀ ਲੜਕੀ ਨਾਲ 8 ਹਥਿਆਰਬੰਦ ਵਿਅਕਤੀਆਂ  ਨੇ ਸਮੂਹਿਕ ਬਲਾਤਕਾਰ ਕੀਤਾ ਅਤੇ ਬਾਦ ਵਿੱਚ ਉਸਦੀ ਹੱਤਿਆ ਕਰ ਦਿੱਤੀ ਸੀ। ਸਮੂਹਿਕ ਬਲਾਤਕਾਰ ਦੀ ਘਟਨਾ ਤੋਂ ਬਾਅਦ ਸਿੰਧ ਹਾਈ ਕੋਰਟ ਦੇ ਚੀਫ ਜਸਟਿਸ ਨੇ ਐਕਸ਼ਨ ਲੈਂਦੇ ਹੋਏ ਪੁਲਿਸ ਨੂੰ ਦੋਸ਼ੀਆਂ ਖਿਲਾਫ ਕੇਸ ਫਾਇਲ ਕਰਨ ਲਈ ਕਿਹਾ। ਕੁਝ ਪੁਲਿਸ ਅਫਸਰਾਂ ਦੀ ਬਦਲੀ ਤੋਂ ਬਾਅਦ ਹੀ ਪ੍ਰਸ਼ਾਸ਼ਨ ਨੇ ਕੇਸ ਫਾਇਲ ਕਰਨ ਦਾ ਹੁਕਮ ਦਿੱਤਾ। ਪ੍ਰਸ਼ਾਸ਼ਨ ਨੇ ਪੀੜਿਤਾ ਦੇ ਪਰਿਵਾਰ ਦੀ ਇਸ ਕੇਸ ਵਿੱਚ ਕੋਈ ਮੱਦਦ ਨਹੀਂ ਕੀਤੀ। ਦੋ ਸਾਲਾਂ ਬਾਅਦ ਪੁਲਿਸ ਨੇ ਸਮੂਹਿਕ ਬਲਾਤਕਾਰ ਦੇ ਦੋਸ਼ੀਆਂ ਵਿੱਚੋਂ ਸਿਰਫ ਇੱਕ ਨੂੰ ਹੀ ਗ੍ਰਿਫਤਾਰ ਕੀਤਾ ਜਦਕਿ ਬਾਕੀਆਂ ਦੀਆਂ ਜਮਾਨਤਾਂ ਹੋ ਗਈਆਂ ਕਿਉਂਕਿ ਕੇਸ ਬਹੁਤ ਕਮਜੋਰ ਪੇਸ਼ ਕੀਤਾ ਗਿਆ ਸੀ। ਦੋਸ਼ੀਆਂ ਨੇ ਪੁਲਿਸ ਅਤੇ ਸਥਾਨਕ ਲੀਡਰਾਂ, ਦਾਤਾਲ ਜਮਾਲੀ ਅਤੇ ਰਵੀਕ ਜਮਾਲੀ ਰੂਲਿੰਗ ਪਾਰਟੀ ਦੇ ਮੈਂਬਰ ਆਫ ਦਾ ਨੈਸ਼ਨਲ ਅਸੈਂਬਲੀ, ਪਾਕਿਸਤਾਨ ਪੀਪੁਲਜ਼ ਪਾਰਟੀ, ਸ਼ਹਿਰ ਦੇ ਸਾਬਕਾ ਪ੍ਰਮੁੱਖ ਜਾਕੀਰ ਖਾਨ ਜਮਾਲੀ, ਨੇ ਹਰ ਤਰ੍ਹਾਂ ਦਾ ਦਬਾਓ ਪੀੜਿਤ ਪਰਿਵਾਰ ਅਤੇ ਪਿੰਡ ਵਾਲਿਆਂ ਤੇ ਪਾਇਆ। ਗੁਲਾਮ ਮੁਸਤਫਾ ਲਾਗਾਰੀ ਜੋ ਕਿ ਪੀੜਿਤ ਲੜਕੀ ਦਾ ਰਿਸਤੇਦਾਰ ਸੀ ਨੂੰ 28 ਮਾਰਚ ਨੂੰ ਉਸ ਸਮੇਂ ਗੋਲੀ ਮਾਰ ਦਿੱਤੀ ਗਈ ਜਦੋਂ ਉਹ ਆਪਣੇ ਪਿੰਡ ਤੋਂ ਜੋਹੀ ਸਬ ਜ਼ਿਲ੍ਹਾ ਨੂੰ ਜਾ ਰਿਹਾ ਸੀ। ਉਸਨੇ ਜੁਲੇਖਾ ਦੇ ਸਮੂਹਿਕ ਬਲਾਤਕਾਰ ਦੀ ਸ਼ਿਕਾਇਤ ਕੀਤੀ ਸੀ ਅਤੇ ਦੋਸ਼ੀਆਂ ਦੇ ਨਾਮ ਦੱਸੇ ਸਨ। ਉਹਨਾਂ ਲੋਕਾਂ ਨੇ ਹੀ ਉਸਤੇ ਹਮਲਾ ਕੀਤਾ ਜੋ ਕਿ ਪੁਲਿਸ ਨੂੰ ਸਮੂਹਿਕ ਬਲਾਤਕਾਰ ਕੇਸ ਵਿੱਚ ਲੋੜੀਂਦੇ ਸੀ। ਕਾਤਲਾਂ ਦੇ ਨਾਮ ਅਲੀ ਹਸਨ ਲਾਗਾਰੀ, ਅਯੂਬੀ, ਅੱਲਾ ਦਿੱਤੋ, ਮਹਿਬੂਬ ਜਮਾਲੀ, ਉਮਰ ਜਮਾਲੀ, ਅਸਲਾਮ ਲਾਗਾਰੀ ਅਤੇ ਇਬਰਾਹਿਮ ਲਾਗਾਰੀ ਹਨ। ਫਰਵਰੀ ਅਤੇ ਮਾਰਚ 2012 ਵਿੱਚ ਦੋ ਹਮਲੇ ਕੀਤੇ ਗਏ। ਉਸਦੇ ਰਿਸ਼ਤੇਦਾਰਾਂ ਰੁਸਤਮ ਅਤੇ ਮੁਹੰਮਦ ਉਸਮਾਨ ਨੂੰ ਵੀ ਹਮਲਾ ਕਰਕੇ ਜ਼ਖਮੀ ਕੀਤਾ ਗਿਆ। ਗੁਲਾਮ ਮੁਸਤਫਾ ਲਾਗਾਰੀ ਤੇ ਕਈ ਵਾਰ ਨੈਸ਼ਨਲ ਅਸੈਂਮਬਲੀ ਦੇ ਮੈਂਬਰ ਅਤੇ ਟਰਾਈਬਲ ਲੀਡਰ ਨੇ ਕੇਸ ਵਾਪਸ ਲੈਣ ਲਈ ਦਬਾਓ ਪਾਇਆ ਸੀ। ਉਸਦੇ ਕਤਲ ਤੋਂ 10 ਦਿਨ ਪਹਿਲਾਂ ਉਸਤੇ ਹਮਲਾ ਕਰਕੇ ਉਸਨੂੰ ਜ਼ਖਮੀ ਕੀਤਾ ਗਿਆ ਸੀ। ਸਥਾਨਕ ਪੁਲਿਸ ਨੇ ਦੋਸ਼ੀਆਂ ਖਿਲਾਫ ਕੋਈ ਕੇਸ ਦਰਜ ਨਹੀਂ ਕੀਤਾ। ਗੈਂਗਰੇਪ ਦੇ 8 ਦੋਸ਼ੀਆਂ ਅਤੇ ਗੁਲਾਮ ਮੁਸਤਫਾ ਲਾਗਾਰੀ ਨੇ ਪਹਿਲਾਂ ਸ਼ੈਸ਼ਨ ਕੋਰਟ ਵਿੱਚ ਆਪਣਾ ਬਿਆਨ ਦੇ ਦਿੱਤਾ ਸੀ। ਗੁਲਾਮ ਅਤੇ ਜੁਲੇਖਾ ਦੁਆਰਾ ਦਿੱਤਾ ਗਿਆ ਬਿਆਨ ਇਸ ਕੇਸ ਵਿੱਚ ਬਹੁਤ ਮਹੱਤਵਪੂਰਨ ਸੀ ਅਤੇ ਦੋਸ਼ੀਆਂ ਨੂੰ ਗੈਂਗਰੇਪ ਲਈ ਦੋਸ਼ੀ ਸਾਬਿਤ ਕਰਦਾ ਸੀ। ਪੁਲਿਸ ਦੇ ਇੱਕ ਜਾਂਚ ਕਰਨ ਵਾਲੇ ਅਧਿਕਾਰੀ ਸਹਾਇਕ ਸਬ ਇੰਸਪੈਕਟਰ ਜੋਹੀ ਪੁਲਿਸ ਦੇ ਸੇਨ ਰਾਖਿਓ ਨੇ ਬਿਆਨ ਦਰਜ ਕੀਤਾ ਸੀ ਅਤੇ ਦੋਸ਼ੀਆਂ ਦੇ ਸ਼ਾਮਿਲ ਹੋਣ ਹੋਣ ਬਾਰੇ ਸੂਚਬੱਧ ਕੀਤਾ ਸੀ। ਨੈਸ਼ਨਲ ਅਸੈਂਮਬਲੀ ਦੇ ਮੈਂਬਰਾਂ, ਟਰਾਈਬਲ ਲੀਡਰਾਂ ਅਤੇ ਦੋਸ਼ੀਆਂ ਨੇ ਸ਼ਿਕਾਇਤ ਕਰਨ ਵਾਲੇ ਤੇ ਹਮਲਾ ਕਰਕੇ ਮਾਰ ਕੇ ਪੀੜਿਤ ਪਰਿਵਾਰ ਨੂੰ ਸੰਦੇਸ਼ ਦਿੱਤਾ ਕਿ ਕੇਸ ਵਾਪਿਸ ਲੈ ਲਓ। ਪੁਲਿਸ ਨੇ ਗੁਲਾਮ ਮੁਸਤਫਾ ਲਾਗਾਰੀ ਦੀ ਹੱਤਿਆ ਦਾ ਕੇਸ ਦਰਜ ਨਹੀਂ ਕੀਤਾ। ਇਸ ਗੈਂਗ ਰੇਪ ਕੇਸ ਵਿੱਚ ਪੀੜ੍ਹਿਤਾਂ ਦੇ ਨਜ਼ਦੀਕੀ ਸਬੰਧੀਆਂ ਨੂੰ ਜਿਹਨਾਂ ਨੇ ਇਸ ਕੇਸ ਵਿੱਚ ਐਕਟਿਵ ਭੂਮਿਕਾ ਨਿਭਾਈ ਸੀ ਦੋਸ਼ੀਆਂ ਨੇ ਜਮਾਨਤ ਮਿਲਣ ਤੋਂ ਬਾਅਦ ਗੋਲੀ ਮਾਰ ਦਿੱਤੀ। ਕਾਨਾਤ ਸੂਮਰੋ ਦੇ ਕੇਸ ਵਿੱਚ 13 ਸਾਲ ਦੀ ਲੜਕੀ ਜਿਸ ਨਾਲ 2007 ਵਿੱਚ ਗੈਂਗ ਰੇਪ ਹੋਇਆ ਸੀ ਉਸਦੇ ਭਰਾ ਨੂੰ ਗੋਲੀ ਮਾਲ ਦਿੱਤੀ ਗਈ ਜਦੋਂ ਉਹ ਬਲੋਚਿਸਤਾਨ ਵਿੱਚ ਸਫਰ ਕਰ ਰਿਹਾ ਸੀ। ਉਜਮਾ ਆਯੂਬ ਦੇ ਇੱਕ ਹੋਰ ਕੇਸ ਵਿੱਚ ਜਿਸਦਾ ਰੇਪ ਇੱਕ ਸਾਲ ਤੱਕ ਪੁਲਿਸ ਹਿਰਾਸਤ ਵਿੱਚ ਪੁਲਿਸ ਕਰਮਚਾਰੀਆਂ ਅਤੇ ਇੱਕ ਫੌਜ਼ੀ ਨੇ ਕੀਤਾ ਸੀ ਉਸਦੇ ਭਰਾ ਨੂੰ ਪੇਸ਼ਾਵਰ ਹਾਈ ਕੋਰਟ ਦੇ ਵਿਹੜੇ ਵਿੱਚ 2012 ਵਿੱਚ ਗੋਲੀ ਮਾਰ ਦਿੱਤੀ ਗਈ। ਸੋਨੀਆ ਰਾਣੀ (18), ਪੁੱਤਰੀ ਲੇਟ ਮੁਹੰਮਦ ਸਦੀਕ, ਵਾਸੀ ਮਿਆਂਦਾਦ ਕੋਟ, ਹਫੀਜ਼ਾਬਾਦ, ਪੰਜਾਬ ਦਾ ਮੁਹੰਮਦ ਰਮਜਾਨ ਸੋਤੇਲੇ ਪਿਤਾ ਨੇ ਜੋ ਕਿ ਪੁਲਿਸ ਦਾ ਹੀ ਮੁਖਬਰ ਸੀ ਨੇ ਲਗਾਤਾਰ 5 ਸਾਲਾਂ ਤਕ ਬਲਾਤਕਾਰ ਕੀਤਾ। ਹਫੀਜ਼ਾਬਾਦ ਦੇ ਸਿਟੀ ਪੁਲਿਸ ਸਟੇਸ਼ਨ ਵਿੱਚ ਬਲਾਤਕਾਰ ਸਬੰਧੀ ਕੇਸ ਰਿਪੋਰਟ ਦਰਜ ਕੀਤੀ ਗਈ ਸੀ। ਪੀੜਿਤਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਸਦਾ 3 ਵਾਰ ਗਰਭਪਾਤ ਕੀਤਾ ਗਿਆ ਜੋ ਕਿ ਅਲੱਗ-ਅਲੱਗ ਨਰਸਾਂ ਨੇ ਕੀਤਾ ਸੀ। 01 ਅਪ੍ਰੈਲ 2012 ਨੂੰ ਜਦੋਂ ਉਸਨੇ ਸਿਟੀ ਪੁਲਿਸ ਸਟੇਸ਼ਨ ਰਿਪੋਰਟ ਕੀਤੀ ਤਾਂ ਐਸ ਐਚ ਓ ਅਤੇ ਹੋਰ ਪੁਲਿਸ ਕਰਮਚਾਰੀਆਂ ਨੇ ਆਪਣੇ ਮੁਖਬਿਰ ਖਿਲਾਫ ਕੇਸ ਨਾ ਕਰਨ ਦੀ ਚੇਤਾਵਨੀ ਦਿੱਤੀ ਪਰ ਇਹ ਵੀ ਕਿਹਾ ਕਿ ਜੇਕਰ ਉਹ ਉਹਨਾਂ ਨਾਲ ਵੀ ਨਜ਼ਾਇਜ ਸਬੰਧ ਬਣਾ ਲਵੇ ਤਾਂ ਕੇਸ ਦਰਜ ਹੋ ਜਾਵੇਗਾ। ਸਥਾਨਕ ਲੋਕਾਂ ਦੇ ਵਿਰੋਧ ਤੋਂ ਬਾਅਦ ਪੁਲਿਸ ਨੇ 6 ਅਪ੍ਰੈਲ ਨੂੰ ਐਫ ਆਈ ਆਰ ਦਰਜ ਕਰ ਲਈ ਪਰ ਦੋਸ਼ੀ ਖਿਲਾਫ ਕਾਰਵਾਈ ਕਰਨ ਤੋਂ ਆਨਾਕਾਨੀ ਕਰਦੀ ਰਹੀ। ਪੁਲਿਸ ਨੇ ਦੋਸ਼ੀ ਨੂੰ ਹਿਰਾਸਤ ਵਿੱਚ ਰੱਖ ਕੇ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਅਤੇ ਉਸਨੂੰ ਗ੍ਰਿਫਤਾਰ ਵੀ ਨਾ ਕੀਤਾ। ਪੁਲਿਸ ਪੀੜਿਤ ਨੂੰ ਦੋਸ਼ੀ ਬਲਾਤਕਾਰੀ ਨਾਲ ਰਾਜ਼ੀਨਾਮਾ ਕਰਨ ਲਈ ਜ਼ੋਰ ਲਗਾਉਂਦੀ ਰਹੀ ਅਤੇ ਕੇਸ ਵਾਪਿਸ ਲੈਣ ਲਈ ਦਬਾਓ ਪਾਂਦੀ ਰਹੀ। ਪੀੜਿਤ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਸਦੇ ਸਤੋਲੇ ਪਿਤਾ ਨੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ ਵਿਰੋਧ ਕਰਨ ਤੇ ਉਸਨੂੰ ਅਤੇ ਉਸਦੀ ਮਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦਾ ਸੀ। ਜਦੋਂ ਸੋਨੀਆ ਨੇ ਇਸਦੀ ਰਿਪੋਰਟ ਕੀਤੀ ਤਾਂ ਪੁਲਿਸ ਨੇ ਉਸਦਾ ਯੋਨ ਸ਼ੋਸ਼ਨ ਕੀਤਾ ਅਤੇ ਘਟੀਆਂ ਸ਼ਬਦਾਵਲੀ ਦਾ ਪ੍ਰਯੋਗ ਕੀਤਾ। ਪੁਲਿਸ ਪੀੜਿਤਾ ਨੂੰ ਜ਼ੋਰ ਲਗਾਉਂਦੀ ਰਹੀ ਕਿ ਕੇਸ ਵਾਪਿਸ ਲੈ ਲਵੇ ਅਤੇ ਮੁਹੰਮਦ ਰਮਜ਼ਾਨ ਖਿਲਾਫ ਐਫ ਆਈ ਆਰ ਦਰਜ ਨਾ ਕਰਵਾਏ। ਪਾਕਿਸਤਾਨ ਵਿੱਚ ਮਹਿਲਾਵਾਂ ਨੂੰ ਅਗਵਾ ਕਰਨ, ਬਲਾਤਕਾਰ ਅਤੇ ਵੇਚਣ ਦਾ ਧੰਦਾ ਜ਼ੋਰਾਂ ਨਾਲ ਚੱਲ ਰਿਹਾ ਹੈ। ਪਰਵੀਨ ਬੀਬੀ ਪੁੱਤਰੀ ਮੁਲਾਜਿਮ ਹੁਸੈਨ ਵਾਸੀ ਰਹੀਮਯਾਰ ਖਾਨ ਪੰਜਾਬ ਦੀ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਸੀ। ਉਸਦੇ ਪਿਤਾ ਨੇ ਇੱਕ ਐਕਸੀਡੈਂਟ ਵਿੱਚ ਆਪਣੀਆਂ ਅੱਖਾਂ ਦੀ ਨਜ਼ਰ ਗਵਾ ਲਈ। ਉਸਦੀ ਮਾਂ ਘਰੇਲੂ ਕੰਮ ਕਰਕੇ ਆਪਣੇ ਘਰ ਨੂੰ ਚਲਾ ਰਹੀ ਸੀ। ਉਹ ਕੰਮ ਕਰਨ ਲਈ ਕਰਾਚੀ ਆ ਗਈ ਤਾਂ ਜੋ ਆਪਣੇ ਪਿਤਾ ਦਾ ਹੱਥ ਵਟਾ ਸਕੇ। ਉਸਨੇ ਗੁਲਿਸਤਾਂ-ਈ-ਜੋਹਰ ਕਰਾਚੀ ਦੇ ਸਕੂਲ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਉਸਨੂੰ 3000/- ਰੁਪਏ ਦਿੱਤੇ ਜਾਂਦੇ ਸੀ। ਉਥੇ ਉਸਨੂੰ ਰਾਬੀਆ ਅਲੀਆਸ ਨਤਾਸ਼ਾ ਮਿਲੀ ਜਿਸਨੇ ਉਸਨੂੰ ਉਸਦੇ ਘਰ ਵਿੱਚ ਕੰਮ ਕਰਨ ਲਈ 4000/- ਰੁਪਏ ਪ੍ਰਤੀ ਮਹੀਨਾ ਦੇਣ ਲਈ ਕਿਹਾ। ਉਹ ਕੰਮ ਕਰਨ ਲਈ ਮੰਨ ਗਈ ਅਤੇ ਉਸਦੀ ਮਾਂ ਸ਼ਮਸ਼ਾਦ ਬੀਬੀ ਨੇ ਉਸਨੂੰ ਰਾਬੀਆਂ ਹਵਾਲੇ ਕਰ ਦਿੱਤਾ ਅਤੇ ਆਪ ਆਪਣੇ ਪਤੀ ਕੋਲ ਰਹੀਮਯਾਰ  ਖਾਨ ਵਾਪਿਸ ਆ ਗਈ। ਰਾਬੀਆ ਆਪਣੇ ਘਰ ਵਿੱਚ ਬਿਊਟੀ ਪਾਰਲਰ ਚਲਾਉਂਦੀ ਸੀ ਅਤੇ ਮਹਿਲਾਵਾਂ ਨੂੰ ਵੇਚਣ ਦਾ ਧੰਦਾ ਕਰਦੀ ਸੀ। ਪਰਵੀਨ ਆਕਰਸ਼ਕ ਅਤੇ ਸੁੰਦਰ ਜਵਾਨ ਔਰਤ ਸੀ ਜਿਸਨੂੰ ਕਿ ਰਾਬੀਆਂ ਸੈਕਸ ਸਬੰਧਾਂ ਲਈ ਵਰਤਣਾ ਚਾਹੁੰਦੀ ਸੀ। ਪਰਵੀਨ ਨੂੰ ਆਪਣੇ ਘਰ ਜਾਣ ਦੀ ਇਜ਼ਾਜ਼ਤ ਨਹੀਂ ਸੀ ਅਤੇ ਨਾ ਹੀ ਕਿਤੇ ਫੋਨ ਕਰਨ ਦੀ ਇਜ਼ਾਜ਼ਤ ਸੀ। ਰਾਬੀਆ ਉਸਨੂੰ ਬਿਊਟੀ ਪਾਰਲਰ ਲੈ ਗਈ। ਉਸਦਾ ਅਸਾਧਾਰਨ ਵਿਵਹਾਰ ਵੱਧਦਾ ਜਾ ਰਿਹਾ ਸੀ ਪਰ ਪਰਵੀਨ ਟਿਕੀ ਰਹੀ ਕਿਉਂਕਿ ਉਸਨੂੰ ਪੈਸੇ ਦੀ ਲੋੜ ਸੀ। ਪਰਵੀਨ ਅੰਦਾਜ਼ਾ ਨਹੀਂ ਲਗਾ ਸਕੀ ਕਿ ਉਸਦਾ ਮਿੱਠਾ ਵਿਵਹਾਰ ਸਿਰਫ ਦਿਖਾਵਾ ਹੈ। ਜਦੋਂ ਤੱਕ ਉਹ ਰਾਬੀਆਂ ਨੂੰ ਸਮਝ ਸਕੀ ਉਦੋਂ ਤੱਕ ਦੇਰ ਹੋ ਚੁੱਕੀ ਸੀ। ਕਈ ਵਾਰ ਉਸਨੇ ਨੱਠਣ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਉਸਨੂੰ ਹਥਿਆਰਬੰਦ ਚੌਂਕੀਦਾਰ ਨੇ ਰੋਕ ਲਿਆ। ਇੱਕ ਰਾਤ ਨੂੰ ਜਦੋਂ ਉਹ ਆਪਣੇ ਕਮਰੇ ਵਿੱਚ ਸੀ ਤਾਂ ਇੱਕ ਵਿਅਕਤੀ ਨੇ ਉਸ ਨਾਲ ਬਲਾਤਕਾਰ ਕੀਤਾ। ਉਸ ਵਿਅਕਤੀ ਨੇ ਰਾਬੀਆਂ ਨੂੰ 50000/- ਰੁਪਏ ਦਿੱਤੇ ਸਨ। ਇਹ ਸਾਰਾ ਕੁਝ ਉਸ ਨਾਲ ਚੱਲਣ ਲੱਗ ਪਿਆ ਅਤੇ ਹਰ ਹਫਤੇ ਉਸ ਨਾਲ 10-15 ਵਿਅਕਤੀਆਂ ਦੁਆਰਾ ਬਲਾਤਕਾਰ ਕੀਤਾ ਜਾਣ ਲੱਗ ਪਿਆ। ਜਦੋਂ ਉਹ ਵਿਰੋਧ ਕਰਦੀ ਤਾਂ ਉਸਨੂੰ ਸ਼ਰਾਬ ਪਿਲਾ ਦਿੱਤੀ ਜਾਂਦੀ ਜਾਂ ਨੀਂਦ ਦੀਆਂ ਗੋਲੀਆਂ ਖਵਾ ਦਿੱਤੀਆਂ ਜਾਂਦੀਆਂ। ਉਸਨੂੰ ਇੱਕ ਦਲਾਲ ਕੋਲ ਵੇਚ ਦਿੱਤਾ ਗਿਆ ਜਿਸਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਉਸਨੂੰ ਸਾਲ ਭਰ ਕਈ ਗਤੀਵਿਧੀਆਂ ਵਿੱਚ ਇਸਤੇਮਾਲ ਕੀਤਾ ਅਤੇ ਅਲੱਗ-ਅਲੱਗ ਵਿਅਕਤੀਆਂ ਕੋਲ ਕਈ ਵਾਰ ਵੇਚਿਆ ਗਿਆ ਜੇਕਰ ਉਹ ਵਿਰੋਧ ਕਰਦੀ ਤਾਂ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਜਾਂਦਾ। ਆਖਿਰ ਪ੍ਰਵੀਨ ਨੇ ਸਾਰੀਆਂ ਉਮੀਦਾਂ ਛੱਡ ਦਿੱਤੀਆਂ। ਉਸਨੇ ਆਪਣੀ ਹੋਣੀ ਸਵੀਕਾਰ ਕਰ ਲਈ ਅਤੇ ਉਸਦੇ ਅਗਵਾਕਾਰ ਉਸਨੂੰ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਲਿਜਾਂਦੇ ਰਹੇ। ਪਰਵੀਨ ਨੂੰ ਉਸਦੇ ਪਰਿਵਾਰ ਅਤੇ ਉਸਦੇ ਅੰਕਲ ਅਲਤਾਫ ਹੁਸੈਨ ਦੁਆਰਾ ਲੱਭਿਆ ਜਾਣ ਲੱਗ ਪਿਆ ਸੀ। ਜਦੋਂ ਪਰਵੀਨ ਦੀ ਮਾਂ 8 ਅਕਤੂਬਰ 2010 ਨੂੰ ਰਹੀਮਯਾਰ ਖਾਨ ਤੋਂ ਵਾਪਿਸ ਆਈ ਤਾਂ ਉਹ ਰਾਬੀਆ ਦੇ ਘਰ ਆਪਣੀ ਲੜਕੀ ਨੂੰ ਮਿਲਣ ਗਈ ਪਰ ਉਹ ਨਾ ਲੱਭੀ। ਪੁੱਛਣ ਤੇ ਰਾਬੀਆ ਨੇ ਕਿਹਾ ਕਿ ਉਹ ਪਰਵੀਨ ਬਾਰੇ ਨਹੀਂ ਜਾਣਦੀ ਉਹ ਇੱਥੋਂ ਚਲੀ ਗਈ ਸੀ ਅਤੇ ਕਿਸੇ ਨਾਲ ਵਿਆਹ ਕਰਵਾ ਲਿਆ ਹੈ। ਉਹਨਾਂ ਨੇ ਸੱਚਲ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਉਣ ਲਈ ਪਹੁੰਚ ਕੀਤੀ ਪਰ ਏ ਐਸ ਆਈ ਅਹਿਮਦ ਅਲੀ ਨੇ ਦੋਸ਼ੀ ਤੋਂ 20000/- ਰੁਪਏ ਲੈ ਕੇ ਕੇਸ ਨਹੀਂ ਕੀਤਾ। ਅਲਤਾਫ ਹੁਸੈਨ ਨੇ ਕੋਈ ਜਗ੍ਹਾ ਨਹੀਂ ਛੱਡੀ ਆਪਣੀ ਭਤੀਜੀ ਨੂੰ ਲੱਭਣ ਵਿੱਚ ਅਤੇ ਉਸਨੂੰ ਹੋਰ ਮੁਸ਼ਕਿਲਾਂ ਤੋਂ ਬਚਾਉਣ ਦੀ ਗੁਹਾਰ ਲਗਾਈ। ਪੁਲਿਸ ਇਸ ਕੇਸ ਵਿੱਚ ਦਿਲਚਸਪੀ ਨਹੀਂ ਲੈ ਰਹੀ ਸੀ ਪਰ ਅਲਤਾਫ ਹੁਸੈਨ ਨੇ ਪਹੁੰਚ ਕਰਕੇ 14 ਅਕਤੂਬਰ 2010 ਨੂੰ ਰਾਬੀਆ ਆਲੀਆਸ ਨਿਤਾਸ਼ਾ ਖਿਲਾਫ ਐਫ ਆਈ ਆਰ ਰਜਿਸਟਰਡ ਕਰਵਾ ਦਿੱਤੀ। ਕੁਝ ਦਿਨ ਬੀਤਣ ਤੋਂ ਬਾਅਦ ਵੀ ਪੁਲਿਸ ਨੇ ਇਸ ਕੇਸ ਵਿੱਚ ਕੋਈ ਪ੍ਰਗਤੀ ਨਹੀਂ ਕੀਤੀ। ਪਰਵੀਨ ਦੇ ਅਗਵਾ ਹੋਣ ਤੋਂ 5 ਮਹੀਨੇ ਬਾਅਦ ਅਲਤਾਫ ਹੁਸੈਨ ਪੁਲਿਸ ਅਧਿਕਾਰੀ ਨਾਲ ਰਾਬੀਆ ਦੇ ਘਰ ਗਿਆ। ਉਥੇ ਰਾਬੀਆ ਨੇ ਸੂਚਨਾ ਦਿੱਤੀ ਕਿ ਪਰਵੀਨ ਨੇ ਉਸਦਾ ਕੀਮਤੀ ਸਮਾਨ ਚੋਰੀ ਕਰ ਲਿਆ ਹੈ ਅਤੇ ਭੱਜ ਗਈ ਹੈ। ਇੱਕ ਸਾਲ ਬਾਅਦ 9 ਅਕਤੂਬਰ 2011 ਨੂੰ ਸਵੇਰੇ 12 ਵਜੇ ਅਲਤਾਫ ਨੂੰ ਭਤੀਜੀ ਦਾ ਫੋਨ ਆਇਆ। ਉਸਨੇ ਸੂਚਨਾ ਦਿੱਤੀ ਕਿ ਉਸਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਹੈ ਅਤੇ ਬੇਨਤੀ ਕੀਤੀ ਕਿ ਰਾਬੀਆ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ। ਇਸਤੋਂ ਬਾਅਦ ਉਹ ਬੁਰੀ ਤਰ੍ਹਾਂ ਰੋਣ ਲੱਗ ਪਈ ਅਤੇ ਇਸਤੋਂ ਪਹਿਲਾਂ ਕੁਝ ਹੋਰ ਕਹਿੰਦੀ ਫੋਨ ਕੱਟ ਹੋ ਗਿਆ। ਅਲਤਾਫ ਨੇ ਟੈਲੀਫੋਨ ਕਿੱਥੋਂ ਹੋਇਆ ਹੈ ਇਸਦੀ ਡਿਟੇਲ ਕਢਵਾਈ ਅਤੇ ਇਸਤੋਂ ਬਾਅਦ ਪਤਾ ਲੱਗਿਆ ਕਿ ਉਸ ਨਾਲ ਇੱਕ ਅੋਰਤ ਅਤੇ 4 ਮਰਦ ਹਨ। ਉਸਨੇ ਸਿਟੀਜਨ ਪੁਲਿਸ ਲੇਸਨ ਕਮੇਟੀ (ਸੀ ਪੀ ਐਲ ਸੀ) ਕੋਲ ਜਾ ਕੇ ਮੱਦਦ ਦੀ ਗੁਹਾਰ ਲਗਾਈ। ਉਹ ਸੀ ਪੀ ਐਲ ਸੀ ਦੇ ਚੀਫ ਅਹਿਮਦ ਚਨਾਈ ਨੂੰ ਮਿਲਿਆ ਜਿਸਨੇ ਰਾਬੀਆ ਨੂੰ ਜ਼ੋਰ ਦੇ ਕੇ ਪ੍ਰਵੀਨ ਦੀ ਸੂਚਨਾ ਦੇਣ ਲਈ ਕਿਹਾ। ਬਾਅਦ ਵਿੱਚ ਅਲਤਾਫ ਨੂੰ ਇੱਕ ਟੈਲੀਫੋਨ ਕਾਲ ਆਈ ਅਤੇ ਕਾਲ ਕਰਨ ਵਾਲੇ ਨੇ ਕਿਹਾ ਕਿ ਸਿਟੀਜਨ ਪੁਲਿਸ ਲੇਸਨ ਕਮੇਟੀ (ਸੀ ਪੀ ਐਲ ਸੀ) ਦੇ ਅਧਿਕਾਰੀ ਨੇ ਪ੍ਰਵੀਨ ਨੂੰ ਉਤਰੀ ਨਜ਼ੀਮਾਬਾਦ ਦੇ ਸ਼ਾਦਮਾਨ ਸ਼ਹਿਰ ਦੇ ਸ਼ਾਤੀ ਘਰ ਵਿੱਚੋਂ ਬਰਾਮਦ ਕਰ ਲਿਆ ਹੈ ਅਤੇ ਪਰਵੀਨ ਨੂੰ ਰਹੀਮਯਾਰ ਖਾਨ ਸਥਿਤ ਉਸਦੇ ਘਰ ਭੇਜ ਦਿੱਤਾ ਗਿਆ ਹੈ। ਅਲਤਾਫ ਹੁਸੈਨ ਨੇ ਚਨਾਈ ਨੂੰ ਬੇਨਤੀ ਕੀਤੀ ਕਿ ਕਾਰਵਾਈ ਲਈ ਪਰਵੀਨ ਦਾ ਮੈਡੀਕਲ ਚੈਕਅੱਪ ਕਰਵਾਇਆ ਜਾਵੇ ਅਤੇ ਕਿਹਾ ਕਿ ਕੇਸ ਨੂੰ ਖਤਮ ਨਾ ਕੀਤਾ ਜਾਵੇ। ਉਸਨੇ ਕਿਹਾ ਕਿ ਪ੍ਰਵੀਨ ਦੇ ਬਰਾਮਦ ਹੋਣ ਤੋਂ ਬਾਅਦ ਰਾਜ਼ੀਨਾਮਾ ਕਰਨ ਲਈ ਕਿਹਾ ਸੀ। ਉਸਨੇ ਕਿਹਾ ਕਿ ਦੋਸ਼ੀ ਲੋਕ ਬਹੁਤ ਸ਼ਕਤੀਸ਼ਾਲੀ ਹਨ ਅਤੇ ਉਹਨਾਂ ਦੇ ਪ੍ਰਭਾਵਸ਼ਾਲੀ ਲੋਕਾਂ ਨਾਲ ਮਜ਼ਬੂਤ ਸਬੰਧ ਹਨ ਇਸ ਤੋਂ ਚੰਗਾ ਹੈ ਕਿ ਤੁਸੀਂ ਜਾਓ ਅਤੇ ਜੇਕਰ ਕਾਰਵਾਈ ਚਾਹੁੰਦੇ ਹੋ ਤਾਂ ਆਪਣੇ ਤੌਰ ਤੇ ਕਰੋ। ਅਲਤਾਫ ਹੁਸੈਨ ਨੂੰ ਏ ਐਸ ਆਈ ਸਲੀਮ ਚੀਮਾ ਨੇ ਫੋਨ ਕਰਕੇ ਕੇਸ ਖਤਮ ਕਰਨ ਲਈ ਕਿਹਾ ਅਤੇ ਇਸ ਮੁੱਦੇ ਨੂੰ ਬੰਦ ਕਰਨ ਲਈ ਕਿਹਾ। ਅਲਤਾਫ ਹੁਸੈਨ ਨੇ ਡੂੰਘੀ ਜਾਂਚ ਕੀਤੀ ਅਤੇ ਇਸ ਕੇਸ ਬਾਰੇ ਪਤਾ ਕੀਤਾ। ਉਸਨੂੰ ਪਤਾ ਲੱਗਿਆ ਕਿ 11-12 ਔਰਤਾਂ ਰਾਬੀਆ ਦੇ ਕੇਸ ਵਿੱਚ ਲੋੜੀਂਦੀਆਂ ਹਨ। ਪੁਲਿਸ ਇਸ ਲਈ ਕੁਝ ਨਹੀਂ ਕਰਦੀ ਕਿਉਂਕਿ ਪੁਲਿਸ ਦਾ ਏ ਐਸ ਆਈ ਅਹਿਮਦ ਅਲੀ ਸ਼ਾਹ ਬਰਾਬਰ ਦਾ ਇਸ ਕੇਸ ਵਿੱਚ ਸ਼ਾਮਿਲ ਸੀ। ਇਸਤਰਾਂ ਦੀ ਹੀ ਇੱਕ ਹੋਰ ਘਟਨਾ ਵਿੱਚ ਅਲਾਮ ਦੀਨ ਸੜਕ ਤੇ ਅਤੇ ਉਸਦੇ ਪਰਿਵਾਰ ਦੇ 6 ਮੈਂਬਰ ਸਦਮੇ ਵਿੱਚ ਆ ਗਏ ਜਦੋਂ ਉਹਨਾਂ ਦੀ 14 ਸਾਲ ਦੀ ਲੜਕੀ ਦਾ ਕੁਝ ਸਥਾਨਕ ਮੁੰਡਿਆਂ ਨੇ ਘਰ ਦੇ ਹੀ ਨੇੜੇ ਸ਼ਾਮ ਨੂੰ ਬਲਾਤਕਾਰ ਕਰ ਦਿੱਤਾ ਸੀ। ਇਸ ਅਪਰਾਧ ਦੀ ਰਿਪੋਰਟ ਨਹੀਂ ਕੀਤੀ ਗਈ ਸੀ। ਅਲਾਮ ਦੀਨ ਅਤੇ ਉਸਦੇ ਭਰਾ ਨੇ ਕਿਸੇ ਹੋਰ ਨੁਕਸਾਨ ਤੋਂ ਬੱਚਣ ਲਈ ਆਪਣੇ ਪਰਿਵਾਰ ਨੂੰ ਇਕੱਠਾ ਕੀਤਾ ਅਤੇ ਟਰੱਕ ਵਿੱਚ ਬਿਠਾ ਕੇ ਰਾਤ ਨੂੰ ਹੀ ਪੰਜਾਬ ਆ ਗਿਆ। ਇੱਕ ਗੁਆਂਢਣ ਅਲੀਮਾ ਬੀਬੀ ਨੇ ਕਿਹਾ ਉਹ ਜ਼ਖਮੀ ਸੀ। ਇਹ ਹਾਦਸਾ ਬੱਚੀ ਨਾਲ ਵਾਪਰਿਆ ਸੀ। ਪਰ ਲੋਕ ਘਰ ਨੂੰ ਨਹਿਸ਼ ਮੰਨ ਰਹੇ ਸਨ। ਪਾਕਿਸਤਾਨ ਵਿੱਚ ਕਈ ਬਲਾਤਕਾਰ ਹੁੰਦੇ ਹਨ ਪਰ ਕਈਆਂ ਦੀ ਰਿਪੋਰਟ ਨਹੀਂ ਹੁੰਦੀ ਜਿਸ ਕਰਕੇ ਸਹੀ ਆਂਕੜਿਆ ਦਾ ਪਤਾ ਨਹੀਂ ਲੱਗਦਾ। ਯੂ ਐਸ ਡਿਪਾਰਟਮੈਂਟ ਆਫ ਸਟੇਟ ਨੇ 2010 ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਰਿਪੋਰਟ ਕੀਤੀ ਕਿ ਰਾਜ ਵਿੱਚ 928 ਕੇਸ ਬਲਾਤਕਾਰ ਦੇ ਦਰਜ ਹੋਏ ਹਨ। ਇਹ ਵੀ ਦੱਸਣਯੋਗ ਹੈ ਕਿ ਬਹੁਤੇ ਕੇਸ ਰਿਪੋਰਟ ਹੀ ਨਹੀਂ ਹੁੰਦੇ ਹਨ। ਕਈ ਵਾਰ ਪੁਲਿਸ ਅਤੇ ਐਨ ਜੀ ਓ ਰਿਪੋਰਟ ਕਰਦੇ ਹਨ ਕਿ ਬਲਾਤਕਾਰ ਦੇ ਕੇਸਾਂ ਵਿੱਚ ਗਲਤ ਚਾਰਜ ਲਗਾਉਣ ਕਰਕੇ ਕਈ ਤਰ੍ਹਾਂ ਦੇ ਵਿਵਾਦ ਪੈਦਾ ਹੁੰਦੇ ਹਨ ਅਤੇ ਪੁਲਿਸ ਦੀ ਜਿੰਮੇਵਾਰੀ ਘੱਟ ਜਾਂਦੀ ਹੈ।  ਐਨ ਜੀ ਓ ਰਿਪੋਰਟ ਕਰਦੇ ਹਨ ਕਿ ਪੁਲਿਸ ਬਲਾਤਕਾਰ ਦੇ ਕੇਸਾਂ ਵਿੱਚ ਟਾਇਮ ਖਰਾਬ ਕਰਦੀ ਹੈ। ਐਨ ਜੀ ਓ ਦੋਸ਼ ਲਗਾਉਂਦੇ ਹਨ ਕਿ ਪੁਲਿਸ ਪੀੜਿਤਾਂ ਨੂੰ ਧਮਕਾਉਂਦੀ ਹੈ ਅਤੇ ਕੇਸ ਵਾਪਸ ਲੈਣ ਲਈ ਕਹਿੰਦੀ ਹੈ ਖਾਸ ਤੌਰ ਤੇ ਜਦੋਂ ਪੁਲਿਸ ਬਲਾਤਾਰ ਦੇ ਦੋਸ਼ੀਆਂ ਤੋਂ ਪੈਸੇ ਲੈ ਲੈਂਦੀ ਹੈ। ਐਚ ਆਰ ਸੀ ਪੀ ਰਾਜਾਂ ਦੀ ਸਾਲਾਨਾ ਰਿਪੋਰਟ ਅਨੁਸਾਰ ਸਾਲ 2010 ਵਿੱਚ 2903 ਔਰਤਾਂ ਦਾ ਬਲਾਤਕਾਰ ਹੋਇਆ ਮਤਲਬ ਕਿ ਹਰ ਰੋਜ਼ 8 ਬਲਾਤਕਾਰ। ਕਰਾਚੀ ਆਧਾਰਿਤ ਐਨ ਜੀ ਓ ਜਿਸਨੇ ਕਿ ਵਾਰ ਅਗੇਨਸਟ ਰੇਪ ਸ਼ੁਰੂ ਕੀਤੀ ਹੋਈ ਹੈ ਨੇ ਆਖਰੀ ਮਹੀਨੇ ਵੇਰਵਾ ਜਾਰੀ ਕੀਤਾ ਕਿ ਤਿੰਨ ਹਸਪਤਾਲਾਂ ਤੋਂ ਡਾਟਾ ਇਕੱਠਾ ਕੀਤਾ ਅਤੇ ਪੁਲਿਸ ਸ਼ੋ ਕਰਦੀ ਹੈ ਕਿ ਬਲਾਤਕਾਰ ਪੀੜਿਤਾਂ ਦੀ ਉਮਰ ਆਖਰੀ ਸਾਲ 18 ਸਾਲ ਤੋਂ ਘੱਟ ਕੇ ਇਸ ਸਾਲ 13 ਸਾਲ ਹੋ ਗਈ ਹੈ। ਵਾਰ ਅਗੇਨਸਟ ਰੇਪ ਨੇ ਨੋਟ ਕੀਤਾ ਕਿ ਸਿਰਫ ਘੱਟ ਉਮਰ ਬਲਾਤਕਾਰ ਕੇਸਾਂ ਦੀ ਰਿਪੋਰਟ ਪੁਲਿਸ ਦੇ ਨੋਟਿਸ ਵਿੱਚ ਆਉਂਦੀ ਹੈ। ਪੁਲਿਸ ਦੀ ਅਸੰਵੇਦਨਸ਼ੀਲ ਸੋਚ ਤੋਂ ਪਤਾ ਲੱਗਦਾ ਹੈ ਕਿ ਪੀੜਿਤ ਔਰਤਾਂ ਨੂੰ ਪੁਲਿਸ ਦੁਆਰਾ ਹੋਰ ਪ੍ਰਤਾੜਿਤ ਕੀਤਾ ਜਾਂਦਾ ਹੈ ਰਿਪੋਰਟ ਅਤੇ ਇਲਜ਼ਾਮ ਵਾਪਿਸ ਲੈਣ ਲਈ ਜੋਰ ਪਾਇਆ ਜਾਂਦਾ ਹੈ। 13 ਸਾਲ ਦੀ ਸਕੂਲ ਦੀ ਕੁੜੀ ਨਤਾਸ਼ਾ ਬੀਬੀ ਨਾਲ 21 ਦਿਨਾਂ ਤੱਕ ਬਲਾਤਕਾਰ ਕੀਤਾ ਗਿਆ, ਪੁਲਿਸ ਨੇ ਉਸਨੂੰ ਉਤਰੀ ਪੰਜਾਬ ਦੇ ਵਾਹ ਕੈਂਟ ਦੇ ਸ਼ਹਿਰ ਤੋਂ ਬਰਾਮਦ ਕੀਤਾ। ਪੇਂਡੂ ਇਲਾਕੇ ਵਿੱਚ,ਬਲਾਤਕਾਰ ਦੀਆਂ ਘਟਨਾਵਾਂ ਜ਼ਿਆਦਾ ਹੋ ਰਹੀਆਂ ਹਨ। ਸਿੰਧ ਜ਼ਿਲ੍ਹੇ ਦੇ ਖੈਰਪੂਰ ਦੇ ਕਿਸਾਨ ਲੈਕ ਮੁਹੰਮਦ ਨੇ ਦੱਸਿਆ ਕਿ ਉਸਦੀ 9 ਸਾਲ ਦੀ ਭੈਣ ਦਾ ਇਲਾਕੇ ਦੇ ਸ਼ਕਤੀਸ਼ਾਲੀ ਜ਼ਮੀਨਾਂ ਦੇ ਮਾਲਕ ਦੇ ਮੁੰਡੇ ਨੇ ਬਲਾਤਕਾਰ ਕੀਤਾ ਸੀ। ਉਹਨਾਂ ਲੋਕਾਂ ਦੇ ਪ੍ਰਭਾਵਸ਼ਾਲੀ ਲੋਕਾਂ ਨਾਲ ਸਬੰਧ ਸਨ, ਅਸੀਂ ਪੁਲਿਸ ਕੋਲ ਗਏ ਅਤੇ ਆਪਣੀ ਲੜਕੀ ਅਤੇ ਵੱਡੀਆਂ ਭੈਣਾਂ ਦੀ ਸੁਰੱਖਿਆ ਦੀ ਗੁਹਾਰ ਲਗਾਈ। ਅਸੀਂ ਇਸ ਸਬੰਧੀ ਹੋਰ ਰਿਸਕ ਨਹੀਂ ਲੈਣਾ ਚਾਹੁੰਦੇ ਸੀ। ਇਸ ਘਟਨਾ ਤੋਂ ਬਾਅਦ ਮੇਰੀ ਭੈਣ ਦੀ ਜ਼ਿੰਦਗੀ ਬਦਲ ਗਈ। ਉਹ ਸਿਰਫ ਇੱਕ ਬੱਚੀ ਸੀ, ਪਰ ਅਸੀਂ ਸ਼ਕਤੀਹੀਣ ਉਸਦੀ ਮੱਦਦ ਕੀ ਕਰਦੇ, ਮੁਹੰਮਦ ਨੇ ਕਿਹਾ। ਰਿਪੋਰਟ ਕਰਨ ਨਾਲ ਪੀੜਿਤ ਸਰਵਾਈਵ ਨਹੀਂ ਕਰ ਸਕਦੀ ਅਤੇ ਨਾ ਹੀ ਮਾਨਸਿਕ ਸਹਾਇਤਾ ਮਿਲ ਸਕਦੀ ਹੈ। ਯੌਨ ਪੀੜਿਤ ਨੂੰ ਸਲਾਹ ਅਤੇ ਮੱਦਦ ਦੀ ਲੋੜ ਹੁੰਦੀ ਹੈ। ਸਾਡੇ ਸਮਾਜ ਵਿੱਚ ਇਸ ਬਾਰੇ ਜ਼ਿਆਦਾ ਗੱਲ ਨਹੀਂ ਕੀਤੀ ਜਾਂਦੀ ਅਤੇ ਜ਼ਿਆਦਾਤਰ ਬਲਾਤਕਾਰ ਦੇ ਕੇਸਾਂ ਵਿੱਚ ਕਿਸੇ ਨੂੰ ਦੱਸਿਆ ਨਹੀਂ ਜਾਂਦਾ ਜਦਕਿ ਹਜ਼ਾਰਾਂ ਔਰਤਾਂ ਦਾ ਹਰ ਸਾਲ ਬਲਾਤਕਾਰ ਹੁੰਦਾ ਹੈ। ਗੁਜ਼ਰਾਵਾਲਾਂ ਦੇ ਬੱਸ ਸਟਾਪ ਤੋਂ ਇੱਕ ਔਰਤ ਨੂੰ ਅਗਵਾ ਕਰਕੇ ਦੂਸਰੀ ਵਾਰ 4 ਹਥਿਆਰਬੰਦ ਬੰਦਿਆਂ ਵੱਲੋਂ ਬਲਾਤਕਾਰ ਕੀਤਾ ਗਿਆ ਸੀ ਅਤੇ ਹੁਣ ਔਰਤ 2 ਮਹੀਨੇ ਦੀ ਗਰਭਵਤੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ, ਪੀੜਿਤ ਦੋਸ਼ੀਆਂ ਨੂੰ ਗੋਪੀਪੁਰ ਸਤਰਾਹ ਦਸਕਾ ਦੀ ਸਥਾਨਕ ਅਦਾਲਤ ਤੋਂ ਸਜ਼ਾ ਦਿਲਾਉਂਣਾ ਚਾਹੁੰਦੀ ਸੀ। ਪੀੜਿਤ ਨੇ ਦੋਸ਼ੀਆਂ ਖਿਲਾਫ ਸ਼ਿਕਾਇਤ ਕੀਤੀ ਸੀ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸਗੋਂ ਪੀੜਿਤ ਨੇ ਆਪਣੀ ਮੌਤ ਨੂੰ ਬੁਲਾਵਾ ਦੇ ਦਿੱਤਾ ਸੀ। ਗੋਪੀਪੁਰ ਦੀ ਰਹਿਣ ਵਾਲੀ ਤੁਬਾ ਸ਼ਾਮ ਨੂੰ ਹਥਿਆਰਾਂ ਦੇ ਜ਼ੋਰ ਤੇ 9 ਮਹੀਨੇ ਪਹਿਲਾਂ 4 ਭੂਮੀਪਤੀਆਂ ਨੇ ਅਗਵਾ ਕੀਤਾ ਅਤੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਬੰਦਿਆਂ ਨੇ ਉਸ ਤੋਂ ਖਾਲੀ ਪੇਪਰਾਂ ਤੇ ਹਸਤਾਖਰ ਕਰਵਾ ਲਏ ਅਤੇ ਉਸਦੀ ਜਮੀਨ ਤੇ ਕਬਜਾਂ ਕਰ ਲਿਆ। ਇਸਤਰਾਂ ਦੀ ਦਿਲ ਕੰਬਾਊ ਘਟਨਾਵਾਂ ਅਣਗਣਿਤ ਹਨ ਪਰ ਸਾਹਮਣੇ ਕੁਝ ਕੁ ਹੀ ਆ ਰਹੀਆਂ ਹਨ।  ਠਾਟਾ ਜਿਲ੍ਹੇ ਦੀ ਇੱਕ 11 ਸਾਲਾ ਲੜਕੀ ਨਾਲ ਲਿਅਰ ਪਿਲਾਰੀ ਦੇ ਪਰਿਵਾਰ ਦੇ ਵਿਅਕਤੀਆਂ ਨੇ ਬਲਾਤਕਾਰ ਕੀਤਾ, ਪਰ ਇਸ ਪੀੜ੍ਹਿਤ ਲੜਕੀ ਅਤੇ ਉਸਦੇ ਪਰਿਵਾਰ ਨੂੰ ਹੁਣ ਤੱਕ ਇਨਸਾਫ ਨਹੀਂ ਮਿਲਿਆ ਹੈ। ਇਨ੍ਹਾਂ ਘਟਨਾਵਾਂ ਵਿੱਚ ਸ਼ਾਮਿਲ ਪ੍ਰਭਾਵਸ਼ਾਲੀ ਵਿਅਕਤੀ ਅਪਣੀ ਪਹੁੰਚ ਅਤੇ ਪੈਸੇ ਦੇ ਜੋਰ ਨਾਲ ਕੋਈ ਕਾਰਵਾਈ ਨਹੀਂ ਹੋਣ ਦਿੰਦੇ ਹਨ। ਪਾਕਿਸਤਾਨ ਵਿੱਚ ਮਹਿਲਾਵਾਂ ਨਾਲ ਵਾਪਰ ਰਹੇ ਅਪਰਾਧਾਂ ਪ੍ਰਤੀ ਬੇਸ਼ੱਕ ਗੈਰ ਸਰਕਾਰੀ ਸੰਗਠਨ ਅਵਾਜ ਉਠਾ ਰਹੇ ਹਨ ਪਰ ਇਨ੍ਹਾ ਸੰਗਠਨਾ ਦੀ ਅਵਾਜ ਵੀ ਕਈ ਵਾਰ ਦਬਾ ਦਿਤੀ ਜਾਂਦੀ ਹੈ।
ਲੇਖਕ ਦਾ ਮੋਬਇਲ ਨੰਬਰ 9417563054

Tuesday, August 18, 2015

ਹਰਜੀਤ ਹਰਮਨ ਦੀ ਜਿੰਦਗੀ ਦੇ ਸੱਚ : ਉਸ ਦੇ ਗੀਤਾਂ ਨੂੰ ਖੂਬ ਪਿਆਰ ਦਿਤਾ ਸਰੋਤਿਆਂ ਨੇ : ਇਕ ਰਿਪੋਰਟ

ਜ਼ਿੰਦਗੀ ਦੀਆਂ ਸਖਤ ਰਾਹਾਂ ਨੂੰ ਸੌਖੀਆਂ ਕਰਕੇ ਜੀਣ ਵਾਲਾ ਗਾਇਕ ਹਰਜੀਤ ਹਰਮਨ

ਗੁਰਨਾਮ ਸਿੰਘ ਅਕੀਦਾ
harjit_harman_with_aqida_and_others.jpg
ਬਚਿੱਤਰ ਸਿੰਘ ਦੇਘਰ ਵਿਚ ਅਤੇ ਆਪਣੀ ਮਾਂ ਸ੍ਰੀਮਤੀ ਅਮਰਜੀਤ ਕੌਰ ਦੀ ਕੁੱਖੋਂ 14 ਜੁਲਾਈ1 975 ਵਿਚ ਜਨਮੇ ਪਿਆਰੇ ਦੁਲਾਰੇ ਨਿੱਕੇ ਹੁੰਦਿਆਂ ਤੋਂ ਹੀ ਉਸ ਦਾ ਪਤਾ ਲੱਗ ਹੀ ਗਿਆ ਸੀ ਕਿ ਇਹ ਕੋਈ ਆਮ ਜਿਹਾ ਬੱਚਾ ਤਾਂ ਨਹੀਂ ਹੈ, ਕਹਿੰਦੇ ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਕੁਦਰਤ ਉਸ ਦੇ ਬਚਪਨ ਦੇ ਕੌਤਕਾਂ ਵਿਚ ਕਾਫੀ ਕੁਝ ਸਪਸ਼ਟ ਵੀ ਕਰ ਦਿੰਦੀ ਹੈ ਇਸੇ ਤਰ੍ਹਾਂ ਹਰਮਨ ਦਾ ਬਚਪਨ ਵੀ ਕੁਝ ਇਸੇ ਤਰ੍ਹਾਂ ਦਾ ਹੀ ਗੁਜਰਿਆ, ਉਸ ਦੇ ਨਿੱਕੇ ਹੁੰਦਿਆਂ ਦੇ 'ਆੜੀ' ਉਸ ਦੀ ਸੁਰੀਲੀ ਅਵਾਜ ਦੇ ਦਿਵਾਨੇ ਹੋ ਜਾਂਦੇ, ਉਹ ਗਾਂਉਦਾ ਤਾਂ ਆਮ ਹੀ ਤੁੱਕਾਂ ਪਰ ਉਹ ਗੀਤ ਬਣ ਜਾਂਦੀਆਂ, ਕਈ ਵਾਰੀ ਉਸ ਦੀਆਂ ਆਮ ਤੁੱਕਾਂ ਨੂੰ ਜਦੋਂ ਅਚੇਤ ਹੀ ਕੋਈ ਸੁਣਦਾ ਤਾਂ ਉਸ ਬਾਰੇ ਕਿਹਾ ਜਾਂਦਾ ਕਿ ਇਹ ਤਾਂ ਕਦੇ ਕੁਝ ਅਜਿਹਾ ਕਰੇਗਾ, ਕਿ ਇਸ ਦਾ ਦੁਨੀਆਂ ਜਸ ਕਰੇਗੀ। ਪਿੰਡ ਢਿੰਗੀ ਦੇ ਸਕੂਲ ਵਿਚ ਪੜਦਾ ਪੜਦਾ ਹਰਜੀਤ ਰਿਪੁਦਮਨ ਕਾਲਜ ਨਾਭਾ ਤੱਕ ਪੁਜ ਗਿਆ ਜਿਥੇ ਕਿ ਉਸ ਦੇ ਸੁਰੀਲੀ ਅਵਾਜ ਦੇ ਦਿਵਾਨੇ ਆਮ ਹੁੰਦੇ ਦੇਖੇ ਗਏ। ਉਸ ਤੋਂ ਬਾਅਦ ਫਾਰਮੇਸੀ ਕਰਨ ਲਈ ਮਸਤੂਆਣਾ ਚਲਾ ਗਿਆ ਤੇ ਫਿਰ ਮੋਦੀ ਕਾਲਜ ਪਟਿਆਲਾ ਗਿਆ, ਲਗਾਤਾਰ ਪੜ੍ਹਾਈ ਕਰਨ ਵਿਚ ਮਜਬੂਰੀਆਂ ਦਾ ਸਾਹਮਣੇ ਇਸ ਕਰਕੇ ਸੀ ਸੀ ਰਾਹੀਂ ਬੀਏ ਤੱਕ ਦੀ ਪੜਾਈ ਕਰਨ ਲਈ  ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਦਰਵਾਜਾ ਵੀ ਖੜਕਾਇਆ। ਪਰ ਆਮ ਕਹਾਵਤ ਹੈ ਕਿ ਕੋਈ ਵੀ ਸੰਤਬਾਣੀ ਕਿਸੇ ਵੀ ਡਿਗਰੀਆਂ ਕੀਤੇ ਹੋਏ ਇਨਸਾਨ ਦੇ ਮੁੱਖੋਂ ਪ੍ਰਗਟ ਨਹੀਂ ਹੁੰਦੀ, ਨਾ ਹੀ ਕਲਾ ਕਿਸੇ ਡਿਗਰੀਆਂ ਦੀ ਮੁਥਾਜ ਹੁੰਦੀ ਹੈ, ਬੇਸ਼ਕ ਅੱਜ ਦੇ ਪਦਾਰਥਵਾਦ ਵਿਚ ਲੋਕ ਡਿਗਰੀਆਂ ਦੇਖ ਕੇ ਵੀ ਸੰਤਾਂ ਮਹਾਂਪੁਰਸ਼ਾਂ ਨੂੰ ਪਰਖਣ ਲੱਗ ਪਏ ਹਨ ਇਸੇ ਤਰ੍ਹਾਂ  ਡਿਗਰੀਆਂ ਦੇਖ ਕੇ ਹੀ ਅੱਜ ਕੱਲ ਕਲਾ ਨੂੰ ਪਰਖਣ ਲੱਗ ਪਏ ਹਨ, ਮੈਂ ਦੇਖੇ ਹਨ ਕਿ ਗੁਰਮਤਿ ਸੰਗੀਤ ਦੀ ਡਿਗਰੀ ਲਈ ਵਿਦਿਆਰਥੀਆਂ ਨੂੰ ਪੜ੍ਹਾਂਉਣ ਵਾਲੇ ਆਮ ਥੋੜਾ ਪੜ੍ਹੇ ਲਿਖੇ ਅਧਿਆਪਕ ਹੀ ਹਨ ਜੋ ਕਿ ਪੰਜਾਬੀ ਯੂਨੀਵਰਸਿਟੀ ਵਿਚ ਪੜਾ ਰਹੇ ਹਨ। ਜਿਸ ਕਰਕੇ ਗੁਰੂਆਂ ਦੀ ਬਾਣੀ ਦੀ ਅਸਲ 'ਰਿਦਮ' ਤੰਤੀ ਸਾਜਾਂ ਦੀ ਮੁਹਾਰਤ ਹਾਸਲ ਕਰਕੇ ਸ੍ਰੀ ਦਰਬਾਰ ਸਾਹਿਬ ਤੱਕ ਹੁਣ ਉਹੋ ਵਿਦਿਆਰਥੀ ਆਪਣੀ ਗੁਰਮਤਿ ਕਲਾ ਦਾ ਇਜ਼ਹਾਰ ਕਰਨਗੇ ਤੇ ਕਰ ਵੀ ਰਹੇ ਹਨ ਜੋ ਕਿਸੇ ਬਹੁਤ ਹੀ ਘੱਟ ਪੜ੍ਹੇ ਲਿਖੇ ਉਸਤਾਦ ਤੋਂ ਉਨ੍ਹਾਂ ਨੇ ਸਿਖੀ ਹੈ, ਉਨ੍ਹਾਂ ਦੀ ਗੁਰਬਾਣੀ ਦੇ ਰਾਗਾਂ ਵਿਚ ਉਚਾਰਨ ਨੂੰ ਬੜੇ ਪੜ੍ਹੇ ਲਿਖੇ ਡਿਗਰੀਆਂ ਲੈਕੇ ਵੱਡੀਆਂ ਵੱਡੀਆਂ ਪੜ੍ਹਾਈਆਂ ਕਰਨ ਵਾਲੇ ਲੋਕ ਵੀ ਅੱਖਾਂ ਬੰਦ ਕਰਕੇ ਸੁਣਕੇ ਰੂਹਾਨੀ ਅਨੰਦ ਦੀ ਪ੍ਰਾਪਤੀ ਕਰਦੇ ਹਨ,  ਬੇਸ਼ਕ ਬੀਏ ਦੀ ਪੜ੍ਹਾਈ ਵੀ ਕੋਈ ਘੱਟ ਨਹੀਂ ਹੈ ਪਰ ਉਸ ਵਿਚ ਉਸਲਵੱਟੇ ਲੈ ਰਹੀ ਕਲਾ ਕੋਈ ਵੱਡੀਆਂ ਪੜ੍ਹਾਈਆਂ ਦੀ ਮੁਥਾਜ ਨਹੀਂ ਸੀ ਸਗੋਂ ਉਸ ਨੇ ਮਸਤੂਆਣਾ ਵਿਖੇ ਪੜਦੇ ਪੜਦੇ ਇਕ ਅਗਾਂਊ ਸੋਚ ਰੱਖਣ ਵਾਲੀ ਕਲਮ ਦੀ ਪਹਿਚਾਣ ਕੀਤੀ ਅਤੇ ਪਰਗਟ ਸਿੰਘ ਨਾਮ ਦੀ ਇਸ ਕਲਮ ਨੂੰ ਆਪਣਾ ਸੰਗੀ ਬਣਾ ਗਿਆ।
    ਸਖਤ ਮੇਹਨਤ ਰੋਜ਼ਾਨਾ ਦਾ ਰਿਆਜ਼ ਮਿਆਰੀ ਗੀਤਾਂ ਦੀ ਚੋਣ ਕਰਕੇ ਹਰਜੀਤ ਹਰਮਨ ਦੀ ਕਲਾ ਹੁਣ ਅਵਾਮ ਸਾਹਮਣੇ ਆਉਣ ਲਈ ਤੜਪ ਰਹੀ ਸੀ, ਉਸ ਦੀ ਕਲਾ ਨੂੰ ਭਾਰਤ ਦੀ ਨਾਮਵਾਰ ਵੱਡੀ ਕੰਪਨੀ ਐਚ ਐਮ ਵੀ ਨੇ ਰਿਕਾਰਡ ਕੀਤਾ, ਹਾਂਲਾਂ ਕਿ ਐਚ ਐਮ ਵੀ ਤਵਿਆਂ ਦੇ ਰੁਝਾਨ ਦੇ ਬੰਦ ਹੋਣ ਤੋਂ ਬਾਅਦ ਪੰਜਾਬੀ ਸੰਗੀਤ ਨੂੰ ਰਿਕਾਰਡ ਕਰਨਾ ਬੰਦ ਕਰ ਗਈ ਸੀ, ਪਰ ਉੋਸ ਨੇ ਹਰਜੀਤ ਜਿਹੇ ਸੁਰੀਲੇ ਗਲੇ ਦਾ ਰਸ ਆਪਣੇ ਕੰਨਾਂ ਨਾਲ ਸੁਣਿਆ ਤਾਂ ਉਹ ਪੰਜਾਬੀ ਸੰਗੀਤ ਵੱਲ ਮੁੜ ਆ ਗਏ ਅਤੇ ਉਨ੍ਹਾਂ ਨੇ ਹਰਜੀਤ ਦੀ ਪਹਿਲੀ ਗੀਤਾਂ ਦੀ ਕੈਸਿਟ 'ਕੁੜੀ ਚਿਰਾਂ ਤੋਂ ਵਿਛੜੀ' ਰਿਕਾਰਡ ਕੀਤੀ, ਜਿਸ ਗੀਤਾਂ ਦੇ ਗੁਲਦਸਤੇ ਵਿਚ ਜਿਥੇ ਪਰਗਟ ਦੇ ਗੀਤ ਸਨ, ਇਸ ਕੈਸਿਟ ਨਾਲ ਹਰਮਨ ਕੀ ਪਹਿਚਾਣ ਤਾਂ ਬਣੀ ਪਰ ਠੀਕ ਠੀਕ, ਪਰ ਉਸ ਦੀ ਤਸੱਲੀ ਨਾ ਹੋਈ ਸਗੋਂ ਉਹ ਸਭਿਆਚਾਰ ਨਾਲ ਪ੍ਰਣਾਏ ਹੋਏ ਗੀਤਾਂ ਨਾਲ   ਕੋਈ ਵੱਡਾ ਮਾਅਰਕਾ ਮਾਰਨ ਦੀ ਤਾਕ ਲਾਈ ਕਾਰਜਸ਼ੀਲ ਰਿਹਾ। ਉਸ ਤੋਂ ਬਾਅਦ ਉਸਦੀ 'ਜੰਜੀਰੀ' ਗੀਤਾਂ ਦੀ ਐਲਬਮ ਆਈ, ਜਿਸ ਵਿਚ ਟਾਇਟਲ ਗੀਤ ਜੱਸੀ ਸੋਹੀਆਂ ਵਾਲੇਦਾ ਸੀ, ਉਸ ਵਿਚ ਸੁਪਰਹਿੱਟ ਗੀਤ ਬਚਨ ਬੇਦਿਲ ਉਸ ਦੇ ਉਸ ਨੂੰ ਹੋਰ ਵੀ ਮਕਬੂਲ ਕਰ ਦਿਤਾ, ਦੇਖਿਆ ਜਾਵੇ ਤਾਂ ਗਾਇਕ ਹਰਜੀਤ ਹਰਮਨ, ਗੀਤਕਾਰ ਪਰਗਟ ਸਿੰਘ ਤੇ ਸੰਗੀਤਕਾਰ ਅਤੁਲ ਸ਼ਰਮਾ ਦੀ ਤਿੱਕੜੀ ਨੇ ਹੁਣ ਤੀਕ ਦੇ ਸੰਗੀਤਕ ਸਫ਼ਰ ਦੌਰਾਨ ਕਈ ਕੀਰਤੀਮਾਨ ਸਥਾਪਤ ਕੀਤੇ ਹਨ। ਇਨ੍ਹਾਂ ਦੀਆਂ ਮਾਰਕੀਟ ਵਿੱਚ ਆਈਆਂ ਐਲਬਮਾਂ 'ਰਾਤ', 'ਤੇਰੇ ਪੈਣ ਭੁਲੇਖੇ', ਪੰਜ਼ੇਬਾਂ, ਮੁੰਦਰੀ, ਹੂਰ, 'ਝਾਂਜਰ' ਸਮੇਤ ਸਾਰੀਆਂ ਹੀ ਸੁਪਰਹਿੱਟ ਕਹੀਆਂ ਜਾ ਸਕਦੀਆਂ ਹਨ। ਪਲੇਠੀ ਕੈਸਿਟ 'ਕੁੜੀ ਚਿਰਾਂ ਤੋਂ ਵਿਛੜੀ' ਪੰਜਾਬ ਦੀ ਸਿਰਮੌਰ ਸੰਗੀਤਕ ਕੰਪਨੀ ਐਚ.ਐਮ. ਵੀ. ਤੇ 'ਤੇਰੇ ਪੈਣ ਭੁਲੇਖੇ' ਲੱਕੀ ਸਟਾਰ ਕੰਪਨੀ ਦੇ ਮਾਧਿਅਮ ਤੋਂ ਰਿਲੀਜ਼ ਹੋਈਆਂ ਸਨ ਜਦਕਿ ਬਾਕੀ ਸਾਰੀਆਂ ਐਲਬਮਾਂ ਪ੍ਰਸਿੱਧ ਸੰਗੀਤਕ ਕੰਪਨੀ ਟੀ. ਸੀਰੀਜ਼ ਦੇ ਮਾਧਿਅਮ ਤੋਂ ਰਿਲੀਜ਼ ਹੋਈਆਂ ਹਨ।  
ਇਸੇਤਰ੍ਹਾਂ ਜਿਸ ਗੀਤ ਨੇ ਉਸਦਾ ਲੋਕਾਂ ਦੇ ਮੂੰਹ ਵਿਚ ਆਪਣਾ ਨਾਮ ਇਕ ਤਕੀਏ ਕਲਾਮ ਦੀ ਤਰ੍ਹਾਂ ਪਾਇਆ ਉੋਹ ਸੀ 'ਜਿਥੇ ਮਰਜੀ ਵੰਗਾਂ ਚੜਾ ਲਈ ਨੀ ਮਿੱਤਰਾਂ ਦਾ ਨਾ ਚਲਦਾ..' ਇਸ ਗੀਤ ਬਾਰੇ ਬੜਾ ਹੀ ਅਧਿਆਤਮਕਵਾਦ ਦਾ ਵੀ ਮੇਲ ਹੋਇਆ, ਸੁਣਨ ਨੂੰ ਇਹ ਗੀਤ ਪਹਿਲੀ ਨਜ਼ਰੇ ਤਾਂ ਆਮ ਹੀ ਲੱਗਦਾ ਹੈ ਪਰ ਇਕ ਦਿਨ ਜਦੋਂ ਹਰਜੀਤ ਹਰਮਨ ਲਾਡੀਸ਼ਾਹ ਨਕੋਦਰ ਮਸਤਾਂ ਦੇ ਡੇਰੇ ਵਿਚ ਗਿਆ ਤਾਂ ਉਥੇ ਉਘੇ harman_with_aqida.jpgਗਾਇਕ ਗੁਰਦਾਸ ਮਾਨ ਵੀ ਬੈਠੇ ਸਨ, ਜਦੋਂ ਹਰਮਨ ਉਥੇ ਪਿਛੇ ਜਿਹੇ ਬੈਠਿਆ ਹੀ ਸੀ ਕਿ ਗੁਰਦਾਸ ਮਾਨ ਮਸਤਕਲੰਦਰਾਂ ਦਾ ਬਾਦਸਾਹ ਲਾਡੀ ਸ਼ਾਹ ਕਹਿਣ ਲੱਗਾ ਕਿ ਪਿਛੇ ਬੈਠਾ ਹੈ 'ਮਿੱਤਰਾਂ ਦਾ ਨਾ ਚਲਦਾ..' ਇਸ ਬਾਰੇ ਗੁਰਦਾਸ ਮਾਨ ਨੇ ਇਹ ਵਾਕਿਆ ਖੁਦ ਇਨ੍ਹਾਂ ਸਤਰਾਂ ਦੇ ਲੇਖਕ ਨਾਲ ਸਾਂਝਾ ਕੀਤਾ ਕਿ ਲਾਡੀ ਸ਼ਾਹ ਨੇ ਆਪਣੀ ਛਾਤੀ ਤੇ ਹੱਥ ਮਾਰਕੇ ਕਿਹਾ ਕਿ ਹੁਣ ਤਾਂ ਮਿੱਤਰਾਂ ਦਾ ਨਾਂ ਚਲੇਗਾ ਹੀ, ਮਿੱਤਰਾਂ ਦਾ ਨਾ ਚਲ ਗਿਆ.. ਲਾਡੀ ਸ਼ਾਹ ਦੀਆਂ ਇਹ ਅਨਮੋਲ ਸਤਰਾਂ ਹੀ ਸਨ ਕਿ ਹਰਜੀਤ ਹਰਮਨ ਪਿਆਰ ਬਣਦਾ ਬਣਦਾ ਅੱਜ ਉਸ ਦਾ ਨਾਮ ਦੇਸ਼ਾਂ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਦੇ ਦਿਲਾਂ ਵਿਚ ਵਸਦਾ ਹੈ। '.. ਅਖੇ ਸਾਧੂ ਬੋਲੇ ਸਹਿਜ ਸੁਭਾਏ ਸਾਧੂ ਕਾ ਬੋਲਿਆ ਵਿਰਥਾ ਨਾ ਜਾਏ' ਸਾਧੂ ਨੇ ਆਖ ਦਿਤਾ ਕਿ ਮਿੱਤਰਾਂ ਦਾ ਨਾਮ ਚਲਦਾ ਗੀਤ ਤਾਂ ਅਮਰ ਕਰ ਹੀ ਦਿਤਾ ਸਗੋਂ ਉਸ ਨੇ ਹਰਜੀਤ ਹਰਮਨ ਦੀ ਅਵਾਜ ਵਿਚ ਆਉਣ ਵਾਲੇ ਹੋਰ ਗੀਤ ਵੀ ਅਮਰ ਕਰ ਦਿਤੇ, ਕਿਸੇ ਗੀਤ ਦਾ ਅਮਰ ਹੋਣਾ ਕਿਸੇ ਵੀ ਦੇਸ਼ ਕੌਮ ਦੇ ਅਮੀਰ ਸਭਿਆਚਾਰ ਦੀ ਨਿਸ਼ਾਨੀ ਬਣਦਾ ਹੈ। ਸਭਿਆਚਾਰ ਦੀ ਤਰਜਮਾਨੀ ਵੀ ਕਰਦਾ ਹੈ। ਅੱਗੇ ਹੋਰ ਬਹੁਤ ਸਾਰੀਆਂ ਐਲਬਮ ਅਤੇ ਗੀਤ ਗਾਏ, ਦੇਸ਼ਾਂ ਵਿਦੇਸ਼ਾਂ ਵਿਚ ਅਖਾੜੇ ਲਾਏ ਪੰਜਾਬੀਆਂ ਦਾ ਮਨੋਰੰਜਨ ਕੀਤਾ, ਪਰ ਉਸ ਦਾ ਅਜੇ ਵੀ ਕੁਝ ਵੱਡਾ ਕਰਨ ਨੂੰ ਮਨ ਉਸਲਵੱਟੇ ਲੈ ਰਿਹਾ ਸੀ, ਰੱਬ ਦਾ ਕਹਿਰ ਸੀ ਜਾਂ ਫਿਰ ਰੱਬ ਦੀ ਰਜ਼ਾ ਸੀ ਕਿ ਉਸ ਤੇ ਅਚਾਨਕ ਇਕ ਪਹਾੜ ਡਿੱਗ ਗਿਆ, ਉਸ ਦੀ ਜੀਵਨ ਸਾਥਣ, ਉਸ ਦੇ ਨਿੱਕੇ ਨਿੱਕੇ ਬਚਿਆਂ ਦੀ ਮਾਂ ਸੰਦੀਪ ਕੌਰ 2 ਨਵੰਬਰ 2008 ਨੂੰ ਸਦੀਵੀ ਵਿਛੋੜਾ ਦੇ ਗਈ। ਉਹ ਸਮਾਂ ਮੇਰੇ ਸਮੇਤ ਬਹੁਤ ਸਾਰਿਆਂ ਨੇ ਦੇਖਿਆ, ਉਸ ਸਦਮੇਂ ਤੋਂ ਉਭਰਨਾ ਬੜਾ ਹੀ ਔਖਾ ਸੀ, ਇਕ ਪਾਸੇ ਬਜੁਰਗ ਮਾਂ ਬਾਪ ਦੂਜੇ ਪਾਸੇ ਉਸ ਦਾ ਭਰਾ ਪਰਬਤਜੀਤ ਸਿੰਘ ਅਤੇ ਤੀਜੇ ਪਾਸੇ ਉਸ ਦੇ ਦੋ ਨਿੱਕੇ ਨਿੱਕੇ ਬੱਚੇ ਬੇਟੀ ਵੱਡੀ ਬੇਟੀ ਜਸਮਨ ਜਿਸ ਦਾ ਜਨਮ 25 ਜਨਵਰੀ 2002 ਨੂੰ ਹੋਇਆ ਸੀ ਅਤੇ ਛੋਟਾ ਬੇਟਾ ਸਾਹਿਬਜੀਤ ਸਿੰਘ ਜਿਸ ਦਾ ਜਨਮ 11 ਅਪ੍ਰੈਲ 2005 ਨੂੰ ਹੋਇਆ ਸੀ ਨੂੰ ਵੀ ਸਹੀ ਰਸਤੇ ਤੋਰਨ ਦਾ ਕੰਮ ਹਰਜੀਤ ਹਰਮਨ ਦਾ ਹੀ ਸੀ, ਗੋਦੀ ਖੇਡਦੇ ਬੱਚਿਆਂ ਨੂੰ ਜਦੋਂ ਮਾਂ ਛੱਡੇ ਕੇ ਜਾਂਦੀ ਹੈ ਤਾਂ ਇਸ ਦੀਆਂ ਸਾਰੀਆਂ ਜਿੰਮੇਵਾਰੀਆਂ ਬਾਪ ਦੇ ਸਿਰ ਅਤੇ ਜਾਂ ਫਿਰ ਦਾਦਾ ਦਾਦੀ ਦੇ ਸਿਰ ਹੀ ਆ ਜਾਂਦੀਆਂ ਹਨ,  ਇਹ ਜਿੰਦਗੀ ਦਾ ਬਹੁਤ ਹੀ ਮਾੜਾ ਸਮਾਂ ਸੀ ਉਸ ਲਈ, ਜਵਾਨੀ ਦੇ ਚੜਦੇ ਸੂਰਜ ਵਿਚ ਆਪਣੇ ਬਚਿਆਂ ਨੂੰ ਜਿੰਦਗੀ ਦੀਆਂ ਰਾਹਾਂ ਦਿਖਾਉਣ ਲਈ ਰੋਸ਼ਨੀ ਬਣਦੀ ਮਾਂ ਉਸ ਦੇ ਸਗੂਫੇ ਬਣਦੇ ਬਚਿਆਂ ਨੂੰ ਛੱਡ ਗਈ ਸੀ, ਉਸ ਦਾ ਕੰਮ ਹੁਣ ਕਈ ਪੱਖਾਂ ਦੀ ਜਿੰਦਗੀ ਜਿਉਣ ਦਾ ਹੋ ਗਿਆ ਸੀ, ਉਹ ਆਪਣੇ ਬਚਿਆਂ ਦਾ ਬਾਪ ਵੀ ਸੀ ਮਾਂ ਵੀ ਸੀ, ਉਹ ਉਸ ਦੀ ਪੰਜਾਬੀ ਗਾਇਕੀ ਦੇ ਸਰੋਤਿਆਂ ਦੀਆਂ ਆਸਾਂ ਪੂਰੀਆਂ ਕਰਨ ਵਾਲੀ ਵੀ ਜਿੰਦਗੀ ਜਿਉਣ ਦੇ ਰਾਸਤਾ ਤਰਦਾ ਗਿਆ, ਇਸ ਵਿਚ ਕੋਈ ਸੱਕ ਨਹੀਂ ਹੈ ਕਿ ਹਰਮਨ ਦੇ ਮਾਪਿਆਂ, ਉਸ ਦੇ ਨਿੱਕੇ ਭਰਾ ਨੇ ਉਸ ਦਾ ਬਹੁਤ ਸਾਥ ਦਿਤਾ, ਬੱਚਿਆਂ ਨੂੰ ਪੜ੍ਹਾਉਣ ਲਈ ਕੁਝ ਜਿੰਦਗੀ ਦੀਆਂ ਜਰੂਰਤਾਂ ਨੂੰ ਲੈਕੇ ਉਸ ਨੂੰ ਪਿੰਡ ਛੱਡ ਕੇ ਨਾਭਾ ਵਿਖੇ ਆਉਣਾ ਪਿਆ, ਜ਼ਮੀਨ ਠੇਕੇ ਤੇ ਵੀ ਦਿਤੀ ਜਾਂਦੀ ਰਹੀ, ਪਰ ਉਸ ਦਾ ਆਪਣੀ ਮਸ਼ਰੂਫੀਅਤ ਵਿਚੋਂ ਸਮਾਂ ਕੱਢ ਕੇ ਪਿੰਡ ਦੋਦਾ ਜਾਕੇ ਆਪਣੇ ਖੇਤਾਂ ਦੀ ਮੋਟਰ ਤੇ ਬੈਠਣਾ ਅੱਜ ਵੀ ਉਸ ਲਈ ਜਰੂਰੀ ਹੈ, ਉਹ ਅੱਜ ਵੀ ਆਪਣੇ ਪਿੰਡ ਦੇ ਆੜੀਆਂ ਜੋ ਕਿ ਹੁਣ ਦੋਸਤ ਬਣ ਗਏ ਹਨ ਨੂੰ ਯਾਦ ਰੱਖਦਾ ਹੈ। ਵੱਡੀ ਬੇਟੀ ਤੇ ਛੋਟਾ ਬੇਟਾ ਪੜ੍ਹ ਰਹੇ ਹਨ। ਆਪਣੀ ਜੀਵਨ ਸਾਥੀ ਦੇ ਵਿਛੋੜੇ ਦਾ ਗਮ ਤੇ ਉਸ ਦੀਆਂ ਯਾਦਾਂ ਦੀ ਪਿਟਾਰੀ ਦੀ ਸੰਭਾਲ ਕਹਿ ਲਓ ਕਿ ਉਸ ਨੇ ਅਜੇ ਤੱਕ ਦੂਜੇ ਵਿਆਹ ਬਾਰੇ ਸੋਚਿਆ ਵੀ ਨਹੀਂ, ਬੇਸ਼ਕ ਉਸ ਨੂੰ ਬੜੇ ਹੀ ਰਿਸਤੇ ਵੀ ਆਏ ਤੇ ਘਰਦਿਆਂ ਅਤੇ ਹੋਰ ਦੋਸਤਾਂ ਮਿੱਤਰਾਂ ਦਾ ਵੀ ਕਹਿਣਾ ਹੈ ਪਰ ਉਹ ਕਹਿ ਦਿੰਦਾ ਹੈ 'ਮਨ ਹੀ ਨਹੀਂ ਕਰਦਾ ਕਿ ਦੂਜਾ ਵਿਆਹ ਕਰਵਾ ਲਈਏ, ਹਾਂ ਕੋਈ ਰਿਸਤੇਦਾਰੀ ਵਿਚ ਹੋਵੇ ਜੋ ਕਿ ਮੇਰੇ ਬਚਿਆਂ ਨੂੰ ਉਨ੍ਹਾਂ ਦੀ ਮਾਂ ਵਰਗਾ ਪਿਆਰ ਦੇਵੇ ਤਾਂ ਸੋਚਿਆ ਜਾ ਸਕਦਾ ਸੀ, ਪਰ ਸਾਡੀ ਰਿਸਤੇਦਾਰੀ ਵਿਚ ਅਜਿਹਾ ਕੁਝ ਵੀ ਨਹੀਂ ਹੈ, ਇਸ ਕਰਕੇ ਜਦੋਂ ਸਤਿਗੁਰਾਂ ਦਾ ਹੁਕਮ ਹੋਇਆ ਤਾਂ ਇਸ ਪਾਸੇ ਵੀ ਜਰੂਰ ਸੋਚ ਲਿਆ ਜਾਵੇਗਾ।
    ਹਰਜੀਤ ਹਰਮਨ ਨਾਲ ਕਈ ਪੱਖਾਂ ਨੂੰ ਲੈਕੇ ਗੱਲਬਾਤ ਹੋਈ, ਅੱਜ ਕੱਲ ਉਸ ਦੀ ਆਉਣ ਵਾਲੀ ਫਿਲਮ 'ਮੋਗਾ ਟੂ ਮੈਲਬਰਨ' ਕਾਫੀ ਚਰਚਾ ਹੈ, ਪਹਿਲਾਂ ਤਾਂ ਉਸ ਨਾਲ ਇਸ ਫਿਲਮ ਬਾਰੇ ਹੀ ਗੱਲ ਸ਼ੁਰੂ ਹੋਈ।
ਉਹ ਦਸਦਾ ਹੈ ਕਿ ਮੇਰਾ ਫਿਲਮਾਂ ਵਿਚ ਦਾਖਲਾ 'ਦੇਸੀ ਰੋਮਿਓ' ਬੱਬੂ ਮਾਨ ਦੀ ਫਿਲਮ ਤੋਂ ਹੋਇਆ, ਉਸ ਵਿਚ ਮੇਰੇ ਇਕ ਮਨਮਤੇ ਜਿਹੇ ਛਾਲਾਂ ਮਾਰਦੇ ਸਿੱਖ ਮੁੰਡੇ ਦਾ ਕਿਰਦਾਰ ਕਾਫੀ ਸਰਾਇਆ ਗਿਆ ਜਿਸ ਕਰਕੇ ਮੈਨੂੰ ਕਈ ਪਾਸਿਓਂ ਫਿਲਮਾਂ ਵਿਚ ਕੰਮ ਕਰਨ ਦੀਆਂ ਅਵਾਜਾਂ ਆਈਆਂ, ਪਰ ਜਦੋਂ ਅਸੀਂ ਮੋਗਾ ਟੂ ਮੈਲਬਰਨ ਬਾਰੇ ਸੋਚਿਆ ਤਾਂ ਅਸੀਂ ਹਾਸਰਸ ਵਿਚ ਸਿਸਟਮ ਦੇ ਕਟਾਖਸ ਕਰਨ ਵਾਲੇ ਕਮੈਡੀ ਕਿੰਗ ਭਗਵੰਤ ਮਾਨ ਸਮੇਤ ਤਿੰਨ ਪੰਜਾਬੀ ਕਲਾਕਾਰ ਮੈਂ ਤੇ ਰਵਿੰਦਰ ਗਰੇਵਾਲ ਨੇ ਕੰਮ ਕਰਨ ਦਾ ਮਨ ਬਣਾਇਆ, ਇਸ ਦੀ ਕਹਾਣੀ ਬੇਸ਼ਕ ਆਮ ਪੰਜਾਬੀਆਂ ਦੀ ਹੈ, ਤਿੰਨ ਦੋਸਤ ਹਨ ਜੋ ਕਿ ਅਸਾਟ੍ਰੇਲੀਆ ਜਾਣਾ ਚਾਹੁੰਦੇ ਹਨ, ਘਰੋਂ ਰੁਪਏ ਵੀ ਖਰਚਾ ਕਰਵਾ ਦਿੰਦੇ ਹਨ ਏਜੰਟ ਵੀਜਾ ਨਹੀਂ ਲਵਾ ਸਕਦਾ, ਉਹ ਵੀਜੇ ਦਾ ਝੂਠ ਬੋਲਕੇ ਪਿੰਡੋਂ ਆ ਜਾਂਦੇ ਹਨ ਪਰ ਉਹ ਆਸਟ੍ਰੇਲੀਆ ਨਹੀਂ ਜਾ ਸਕਦੇ, ਚੰਡੀਗੜ੍ਹ ਵਿਚ ਹੀ ਰਹਿਣ ਲੱਗਦੇ ਹਨ ਜਿਥੇ ਕਿ ਉਨ੍ਹਾਂ ਨੂੰ ਕੁਝ ਲੋਕ ਪਹਿਚਾਣਦੇ ਵੀ ਹਨ, ਸੋ ਇਸੇਤਰ੍ਹਾਂ ਇਹ ਫਿਲਮ ਸਮਾਜ ਤੇ ਕਈ ਤਰ੍ਹਾਂ ਦੇ ਵਿਅੰਗ ਕਰਦੀ ਹੋਈ, ਵਿਦੇਸ਼ ਜਾਣ ਵਾਲਿਆਂ ਦੀ ਜਿੰਦਗੀ ਬਾਰੇ ਅਤੇ ਕਮੈਡੀ ਨਾਲ ਪਰਭੂਰ ਹੋਵੇਗੀ ਜੋ ਕਿ ਪੰਜਾਬੀ ਫਿਲਮਾਂ ਦੇ ਵਿਚ ਵੱਖਰੇ ਰੰਗ ਭਰਨ ਦੀ ਕੋਸਿਸ ਵੀ ਕਰੇਗੀ। ਬੇਸ਼ਕ ਇਸ ਫਿਲਮ ਵਿਚ ਵੀ ਸਿੱਖ ਭਾਪੇ ਦਾ ਕਿਰਦਾਰ ਸਾਨੂੰ ਹਸਾਵੇਗਾ ਪਰ ਉਸ ਦਾ ਕੰਮ ਵੀ ਸਾਰਥਕ ਨਜ਼ਰ ਆਵੇਗਾ।
    ਫਿਲਮਾਂ ਅਤੇ ਆਮ ਦਰਸ਼ਕਾਂ ਤੇ ਨੌਜਵਾਨ ਦਰਸ਼ਕਾਂ ਬਾਰੇ ਉਹ ਕਹਿੰਦਾ ਹੈ ਕਿ ਅਸੀਂ ਦੇਖਦੇ ਹਾਂ ਕਿ ਫਿਲਮੀ ਹੀਰੋ ਨੂੰ ਫਿਲਮਾਂ ਵਿਚ ਕਰਤਵ ਕਰਕੇ ਦੇਖਦੇ ਹੋਏ ਸਾਡੇ ਨੌਜਵਾਨ ਉਸੇ ਤਰ੍ਹਾਂ ਹੀ ਕਰਨਾ ਲੋਚਦੇ harjeet-harman-2-600x402.jpgਹਨ ਜੋ ਕਾਰਾਂ ਫਿਲਮਾਂ ਵਿਚ ਤੁਸੀਂ ਹੀਰੋ ਦੇ ਹੇਠਾਂ ਦੇਖਦੇ ਹੋ ਉਹ ਕਿਰਾਏ ਦੀਆਂ ਹੁੰਦੀਆਂ ਹਨ, ਉਸ ਨੇ ਇਕ ਵਾਕਿਆ ਵੀ ਸਾਂਝਾ ਕੀਤਾ ਕਿ ਇਕ ਸੀਨ ਵਿਚ ਮੈਂ ਹਾਕੀ ਖੇਡਣੀ ਸੀ, ਡਾਇਰੈਕਟਰ ਕਹਿਣ ਲੱਗਾ ਕਿ ਤੁਸੀਂ ਹਾਕੀ ਖੇਡਣ ਜਾਣਦੇ ਹੋ ਤਾਂ ਮੈਂ ਹਾਕੀ ਜਾਣਦਾ ਨਹੀਂ, ਪਰ ਤੁਸੀਂ ਦੇਖਿਆ ਹੋਵੇਗਾ ਕਿ ਮੇਰੇ ਹੱਥ ਵਿਚ ਹਾਕੀ ਫੜਾ ਦਿਤੀ ਗਈ ਤੇ ਮੈਂ ਹਾਕੀ ਖੇਡਦਾ ਹਾਂ ਕਈ ਗੋਲ ਵੀ ਕਰਦਾ ਹਾਂ, ਇਹ ਸਭ ਬਨਾਉਟੀ ਹੁੰਦਾ ਹੈ ਉਂਜ ਹੀ ਇਹ ਸੀਨ ਦੇਖਦੇ ਆਪਣਾ 'ਲਾਇਫ ਸਟਾਈਲ' ਨਹੀਂ ਬਦਲਣਾ ਚਾਹੀਦਾ।
    ਮੈਨੂੰ ਗੁਰਦਾਸ ਮਾਨ ਦੇ ਸਮਾਜ ਸੁਧਾਰਕ, ਸੁਫੀ ਰੰਗ ਦੇ ਅਤੇ ਕੋਈ ਨਾ ਕੋਈ ਨਵਾਂ ਅਧਿਆਤਮਵਾਦ ਦੇ ਰੰਗ ਦੇ ਗੀਤ ਬਹੁਤ ਚੰਗੇ ਲਗਦੇ ਹਨ, ਉਂਜ ਅੱਜ ਕੱਲ ਕੰਵਰ ਗਰੇਵਾਲ ਨੇ ਵੀ ਸੁਫੀਆਨਾਂ ਰੰਗ ਵਿਚ ਪੰਜਾਬੀਆਂ ਨੂੰ ਰੰਗ ਕੇ ਸਾਬਤ ਕੀਤਾ ਹੈ ਕਿ ਪੰਜਾਬੀ ਗਾਇਕ ਸਿਰਫ ਲਚਰਤਾ ਵਿਚ ਹੀ ਨਹੀਂ ਸਗੋਂ ਉਹ ਕੰਵਰ ਗਰੇਵਾਲ ਵਰਗੀ ਵੀ ਹੈ, ਬੇਸ਼ਕ ਉਸ ਤੇ ਦੋਸ਼ ਹੈ ਕਿ ਪਾਕਿਸਤਾਨ ਦੇ ਇਕ ਗਾਇਕ ਦੇ ਗੀਤ ਅਤੇ ਅਵਾਜ ਤਰਜਾਂ ਚੋਰੀ ਕਰਦਾ ਹੈ, ਪਰ ਕਦੇ ਵੀ ਸੁਫੀਆਨਾ ਰੰਗ ਜਿਥੇ ਵੀ ਗਾਇਆ ਜਾਵੇ ਜਿਸ ਤਰ੍ਹਾਂ ਵੀ ਗਾਇਆ ਜਾਵੇ, ਜਿਨੇ ਮਰਜੀ ਵਾਰੀ ਜਿਸ ਵੀ ਅਵਾਜ ਵਿਚ ਗਾਇਆ ਜਾਵੇ ਘੱਟ ਹੈ, ਅਕਸਰ ਸੁਫੀਆਨ ਕਲਾਮ ਹੀ ਤਾਂ ਹਨ ਜੋ ਘੱਟੋ ਘੱਟ ਸਾਨੂੰ ਬ੍ਰਹਮ ਗਿਆਨ ਦਾ ਇਲਮ ਕਰ ਕੇ ਇਨਸਾਨੀਅਤ ਦਾ ਸਬਕ ਦਿੰਦੇ ਹਨ ਇਹ ਕਿਤੇ ਵੀ ਗਾਈ ਜਾ ਸਕਦੀ ਹੈ, ਜਿਵੇਂ ਕਿ ਬੁੱਲਾ ਗਾਣਾ ਸਭ ਨੂੰ ਪਸੰਦ ਹੈ ਪਰ ਗਾ ਸਕਣਾ ਤਾਂ ਵੱਡੀ ਗੱਲ ਹੈ। ਉਹ ਆਪਣੇ ਬਹੁਤ ਸਾਰੇ ਗੀਤਾਂ ਨੂੰ ਪਸੰਦ ਨਾਲ ਸੁਣਦਾ ਹੈ, ਫੇਰ ਲਤਾ ਮਗੇਸਕਰ ਵਰਗੀਆਂ ਹੋਰ ਸੰਗੀਤ ਦੀਆਂ ਕਈ ਅਜ਼ੀਮ ਸ਼ਖਸ਼ੀਅਤਾਂ ਨੂੰ ਵੀ ਆਮ ਕਰਕੇ ਸੁਣ ਲੈਂਦਾ ਹੈ।
  harjeet-harman-during-video-scene0-600x800.jpg  ਬੜੇ ਹੀ ਕਮਾਲ ਦਾ ਸੱਚ ਹਰਜੀਤ ਹਰਮਨ ਪੇਸ਼ ਕਰਦਾ ਹੈ ਕਿ ਮੈਂ ਫਿਲਮਾਂ ਵਿਚ ਕੰਮ ਤਾਂ ਕਰਨ ਲੱਗ ਪਿਆ ਪਰ ਮੈਂ ਮੇਰੇ ਖਿਆਲ ਵਿਚ ਪਿਛਲੇ ਤਿੰਨ ਸਾਲਾਂ ਵਿਚ ਕਰੀਬ 3 ਜਾਂ ਫਿਰ  ਚਾਰ ਫਿਲਮਾਂ ਹੀ ਦੇਖੀਆਂharman_styal.jpg ਹੋਣਗੀਆਂ, ਇਕ ਵਾਰੀ ਥੀਏਟਰ ਵਿਚ ਦੇਖੀ ਹੋਵੇਗੀ, ਕਿਉਂਕਿ ਸਮਾਂ ਘੱਟ ਹੈ। ਹਰਮਨ ਕਿਤਾਬਾਂ ਪੜ੍ਹਨ ਦਾ ਸੌਂਕ ਵੀ ਘੱਟ ਰੱਖਦਾ ਹੈ। ਬਚਿਆਂ ਵਿਚ ਖੇਡਣਾ ਪਸੰਦ ਕਰਦਾ ਹੈ। ਮਾਂਪਿਆਂ ਦੀ ਸੇਵਾ ਵਿਚ ਤਤਪਰ ਰਹਿੰਦਾ ਹੈ। ਕੰਮ ਤੋਂ ਵੇਹਲੇ ਹੋਕੇ ਜਿੰਨਾਂ ਸਮਾਂ ਵਾਧੂ ਮਿਲੇ ਆਪਣੇ ਘਰ ਜਾਂ ਫਿਰ ਆਪਣੇ ਪਿੰਡ ਆਪਣੇ ਖੇਤਾਂ ਵਿਚ ਮੋਟਰ ਤੇ ਗੁਜਰਨਾ ਪਸੰਦ ਕਰਦਾ ਹੈ।
    ਅੱਜ ਦੀਆਂ ਪੰਜਾਬੀ ਫਿਲਮਾਂ ਦਾ ਦੌਰ ਚੰਗਾ ਹੈ, ਬੇਸ਼ਕ ਇਨ੍ਹਾਂ ਫਿਲਮਾਂ ਵਿਚ ਅਜੇ ਵੀ 'ਨ' ਤੇ 'ਨਾਣਾ' ਦਾ ਫਰਕ ਮੁੰਬਈ ਦੇ ਮਹਿੰਗੇ ਕਲਾਕਾਰਾਂ ਦੇ ਬੋਲਣ ਵਿਚ ਰਹਿੰਦਾ ਹੀ ਹੈ ਪਰ ਫਿਰ ਵੀ ਜੋ ਪੰਜਾਬੀਆਂ ਨੇ ਅੱਗੇ ਹੋਕੇ ਫਿਲਮ ਇੰਡਸਟਰੀ ਵਿਚ ਧੁੰਮਾਂ ਪਾਈਆਂ ਹਨ ਉਹ ਉਦਾਹਰਣਾਂ ਬਣ ਗਈਆਂ ਹਨ। ਪੰਜਾਬੀ ਫਿਲਮਾਂ ਵਿਚ ਸਰਦਾਰ ਕਿਰਦਾਰ ਬੜੇ ਹੀ ਕਮਾਲ ਦਿਖਾਂਉਦੇ ਹਨ, ਇਸੇ ਤਰ੍ਹਾਂ ਜਿਸ ਫਿਲਮ ਵਿਚ ਪੰਜਾਬੀ 'ਟੱਚ' ਦਿਤਾ ਜਾਂਦਾ ਹੈ ਉਸ ਫਿਲਮ ਦੀ ਕਮਾਈ ਕਈ ਗੁਣਾ ਵੱਧ ਵੀ ਜਾਂਦੀ ਹੈ ਅਤੇ ਮਕਬੂਲ ਵੀ ਹੋ ਜਾਂਦੀ ਹੈ। ਅਕਸੈ ਖੰਨਾਂ, ਧਰਮਿੰਦਰ ਪਰਵਾਰ ਦੀਆਂ ਫਿਲਮਾਂ ਨੇ ਕਾਫੀ ਕਮਾਈ ਕੀਤੀ ਹੈ ਬੇਸ਼ਕ 'ਚੇਨਈ ਐਕਸਪ੍ਰੈਸ' ਫਿਲਮ ਦੀ ਕਹਾਣੀ ਸਾਊਥ ਤੇ ਅਧਾਰਤ ਹੈ ਪਰ ਉਸ ਫਿਲਮ ਵਿਚ ਵੀ ਸਰਦਾਰ ਦਾ ਕਿਰਦਾਰ ਪਾ ਹੀ ਦਿਤਾ ਗਿਆ ਹੈ। ਦੁਹਰੇ ਸ਼ਬਦਾਂ ਦੀ ਕਮੇਡੀ ਤੋਂ ਵੀ ਹੁਣ ਛੁਟਕਾਰਾ ਮਿਲ ਰਿਹਾ ਹੈ।
ਰਾਜਨੀਤੀ ਨੂੰ ਗੰਧਲੇ ਲੋਕਾਂ ਦੀ ਖੇਡ ਦਸਦਾ ਹੈ, ਪਰ ਫੇਰ ਵੀ ਕਹਿੰਦਾ ਹੈ ਕਿ ਜੇਕਰ ਕੋਈ ਤੀਜੀ ਧਿਰ ਕੋਈ ਚੋਣ ਲੜਨ ਲਈ ਮੈਦਾਨ ਵਿਚ ਉਤਰਦੀ ਹੈ, ਉਸ ਦੀ ਮਦਦ ਗੱਡ ਕੇ ਕੀਤੀ ਜਾਵੇ ਤਾਂ ਸਹੀ ਹੋਵੇਗਾ, ਕੇਜਰੀਵਾਲ ਨੂੰ ਉਹ ਚੰਗਾ ਸਾਫ ਸੁਥਰਾ ਵਿਆਕਤੀ ਮੰਨਦਾ ਹੈ, ਜਿਸ ਨੇ ਭਾਰਤ ਵਿਚ ਕਰਾਂਤੀ ਦੀ ਲਹਿਰ ਚਲਾ ਦਿਤੀ। ਉਹ ਮਨਪ੍ਰੀਤ ਬਾਦਲ ਨੂੰ ਚੰਗਾ ਸਮਝਦਾ ਹੈ ਪਰ ਉਹ ਕਾਮਯਾਬ ਨਹੀਂ ਹੋਂਿੲਆ ਇਸ ਦਾ ਦੁੱਖ ਵੀ ਹੈ, ਉਹ ਵੋਟਰਾਂ ਤੇ ਕਾਫੀ ਗਿਲਾ ਕਰਦਾ ਹੈ ਜੋ ਕਿ ਆਪਣੀਆਂ ਵੋਟਾਂ ਕਿਸੇ ਨਾ ਕਿਸੇ ਰੂਪ ਵਿਚ ਵੇਚਦੇ ਹਨ। ਉਹ ਕਹਿੰਦਾ ਹੈ ਕਿ ਜਿਥੇ ਸਹੀ ਕੰਮ ਕਰਾਉਣ ਲਈ ਵੀ ਸਿਆਸੀ ਲੋਕਾਂ ਦੀ ਸ਼ਿਫਾਰਸ ਦੀ ਲੋੜ ਹੁੰਦੀ ਹੋਵੇ ਉਹ ਰਾਜ ਕਿਹੋ ਜਿਹਾ ਹੋਵੇਗਾ ਇਸ ਦਾ ਅੰਦਾਜਾ ਸਹਿਜੇ ਹੀ ਲਾਇਆ ਜਾ ਸਕਦਾ ਹੈ।
    ਉਹ ਭਾਰਤ ਨੂੰ ਉਸਤੋਂ ਪਹਿਲਾਂ ਪੰਜਾਬ ਦੀ ਮਿੱਟੀ ਨੂੰ ਪਿਆਰ ਕਰਦਾ ਹੈ ਉਸ ਦਾ ਜੀਅ ਪੰਜਾਬ ਵਿਚ ਜਾਂ ਫਿਰ ਚੰਡੀਗੜ੍ਹ ਵਿਚ ਲਗਦਾ ਹੈ, ਪਰ ਉਹ ਕਾਨੂੰਨ ਪਖੋਂ ਵਿਦੇਸ਼ਾਂ ਨੂੰ ਸਹੀ ਮੰਨਦਾ ਹੈ ਕਹਿੰਦਾ ਹੈ ਕਿ ਬਾਹਰ ਕਾਨੂੰਨ ਦੀ ਸਖਤੀ ਹੈ ਅਤੇ ਉਹ ਸਚਾਈ ਨਾਲ ਸਬੰਧ ਰੱਖਦਾ ਹੈ ਉਥੇ ਦੇ ਲੋਕ ਉਥੇ ਦੇ ਸੰਵਿਧਾਨ ਦੀ ਕਦਰ ਕਰਦੇ ਹਨ ਜਿਸ ਕਰਕੇ ਉਹ ਦੇਸ਼ ਖੁਸ਼ਹਾਲ ਹਨ। ਉਥੇ ਸਰਕਾਰ ਚਲਾਉਣ ਵਾਲੇ ਮੁੱਖੀ ਅਤੇ ਆਮ ਆਦਮੀ ਵਿਚ ਕੋਈ ਫਰਕ ਨਹੀਂ ਹੈ।
    ਹਰਮਨ ਨੂੰ ਪ੍ਰੋ. ਮੋਹਨ ਸਿੰਘ ਮੇਲੇ ਤੋਂ ਇਲਾਵਾ ਹੋਰ ਬਹੁਤ ਸਾਰੇ ਅਣਗਿਣਤ ਸਨਮਾਨ ਮਿਲੇ ਹਨ ਜਿਵੇਂ ਕਿ ਨੇਹਲਾ ਯਾਦਗਾਰੀ ਮੇਲੇ ਵਿਚ ਪ੍ਰਮੁੱਖ ਸ਼ਖ਼ਸ਼ੀਅਤਾਂ ਨੂੰ ਸਨਮਾਨ ਕੀਤਾ ਜਾਂਦਾ ਹੈ ਤਾਂ ਇਥੇ ਵੀ ਹਰਮਨ ਨੂੰ ਸਰਬੋਤਮ ਕਲਾਕਾਰ ਵਜੋਂ ਸਨਮਾਨਿਤ ਹੋਏ ਹਨ। ਹਰਮਨ ਨੂੰ ਮਿਲਣ ਵਾਲੇ ਸਨਮਾਨਾਂ ਦੀ ਲਿਸਟ ਕਾਫੀ ਲੰਮੀ ਹੈ। Mobile No. 8146001100

ਪੰਜਾਬ 'ਚ 672 ਰੋਡੇ ਫਾਟਕਾਂ ਕਰਕੇ 20 ਬੱਚਿਆਂ ਸਮੇਤ 113 ਲੋਕ ਮਾਰੇ ਗਏ

2009 ਤੋਂ ਰੇਲ ਬਜਟ ਪੇਸ਼ ਹੋਏ ਪਰ ਪੰਜਾਬ ਦੇ ਰੋਡੇ ਫਾਟਕਾਂ ਦਾ ਕੋਈ ਇੰਤਜ਼ਾਮ ਨਹੀਂ ਹੋਇਆ

ਗੁਰਨਾਮ ਸਿੰਘ ਅਕੀਦਾ 

ਪੰਜਾਬ ਵਿਚ ਰੇਲਵੇ ਟਰੈਕ 'ਤੇ ਰੋਡੇ ਫਾਟਕ (ਅਨਮੈਨਡ ਗੇਟ) ਹੋਣ ਕਰਕੇ ਦੁਰਘਟਨਾਵਾਂ ਵਿਚ ਜਿੱਥੇ ਬੇਗੁਨਾਹ ਮਾਰੇ ਜਾ ਰਹੇ ਹਨ ਉੱਥੇ ਹੀ ਨੁਕਸਾਨ ਵੀ ਹੋ ਰਿਹਾ ਹੈ, ਪਿਛਲੇ 5 ਸਾਲਾਂ ਵਿਚ 2009 ਤੋਂ ਅੱਜ ਤੱਕ ਪੰਜਾਬ ਵਿਚ ਰੋਡੇ ਰੇਲਵੇ ਫਾਟਕਾਂ ਕਰਕੇ 20 ਬਚਿਆਂ ਤੇ 13 ਔਰਤਾਂ ਸਮੇਤ 113 ਮਾਰੇ ਗਏ ਜਦ ਕਿ 24 ਹੋਰ ਜ਼ਖਮੀ ਹੋਏ। ਰੇਲਵੇ ਟਰੈਕਾਂ 'ਤੇ ਰੋਡੇ ਫਾਟਕਾਂ ਦਾ 2009 ਤੋਂ ਰੇਲਵੇ ਬਜਟ ਪੇਸ਼ ਹੋਏ ਪਰ ਪੰਜਾਬ ਦੇ ਰੋਡੇ ਫਾਟਕਾਂ ਦਾ ਅਜੇ ਤੱਕ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ।
ਅਧਿਕਾਰਤ ਸੂਤਰਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਵਿਚ 672 ਰੋਡੇ ਫਾਟਕਾਂ ਦੀ ਗਿਣਤੀ ਹੈ, ਜਦ ਕਿ ਇਸ ਗਿਣਤੀ ਤੋਂ ਥੋੜ੍ਹੇ ਵੱਧ 918 ਮੈਨਡ ਫਾਟਕ ਮੌਜੂਦ ਹਨ। ਇਸ ਸਾਲ ਅਪ੍ਰੈਲ ਵਿਚ ਬਹੁਤ ਵੱਡੀ ਘਟਨਾ ਕੀਰਤਪੁਰ ਸਾਹਿਬ ਦੇ ਨਜ਼ਦੀਕ 64 ਸੀ ਨੰਬਰ ਰੋਡੇ ਫਾਟਕ 'ਤੇ ਵਾਪਰੀ, ਜਿਸ ਵਿਚ ਬੋਲੈਰੋ ਕਾਰ ਨੂੰ ਰੇਲ ਵੱਲੋਂ ਭੰਨਣ ਕਰਕੇ ਇੱਕ ਮੌਤ ਤੇ 4 ਜ਼ਖਮੀ ਹੋਏ ਸਨ, ਪਰ ਉਹ ਰੋਡਾ ਫਾਟਕ ਅੱਜ ਵੀ ਉਸੇ ਤਰ੍ਹਾਂ ਹੈ। ਪ੍ਰਾਪਤ ਕੀਤੇ ਵੇਰਵਿਆਂ ਅਨੁਸਾਰ 2009 ਵਿਚ ਰੋਡੇ ਫਾਟਕਾਂ 'ਤੇ ਵਾਪਰੇ ਹਾਦਸਿਆਂ ਵਿਚ 17 ਆਦਮੀ, 2 ਔਰਤਾਂ ਤੇ 9 ਬੱਚੇ ਮਾਰੇ ਗਏ, ਇਸੇ ਤਰ੍ਹਾਂ 2010 ਵਿਚ 16 ਆਦਮੀ, 2 ਔਰਤਾਂ ਦੀ ਮੌਤ ਹੋਈ ਜਦ ਕਿ 3 ਜ਼ਖਮੀ ਹੋਏ, 2011 ਵਿਚ 17 ਆਦਮੀ, 3 ਔਰਤਾਂ, 7 ਬੱਚੇ ਮਾਰੇ ਗਏ ਜਦ ਕਿ 5 ਜ਼ਖਮੀ ਹੋਏ, 2012 ਵਿਚ 24 ਆਦਮੀ, 6 ਔਰਤਾਂ, 4 ਬੱਚੇ ਮਾਰੇ ਗਏ, 7 ਜ਼ਖਮੀ ਹੋਏ, 2013 ਵਿਚ 5 ਆਦਮੀ ਮਾਰੇ ਗਏ ਤੇ 5 ਹੋਰ ਜ਼ਖਮੀ ਹੋਏ, ਇਸੇ ਤਰ੍ਹਾਂ 2014 ਵਿਚ ਇੱਕ ਆਦਮੀ ਮਾਰਿਆ ਗਿਆ 4 ਹੋਰ ਜ਼ਖਮੀ ਹੋਏ ਹਨ।
ਇਨ੍ਹਾਂ ਰੋਡੇ ਫਾਟਕਾਂ ਕਰਕੇ 3 ਸਕੂਲ ਵੈਨ, 11 ਟਰੈਕਟਰ, 17 ਕਾਰਾਂ, 4 ਥ੍ਰੀ ਵੀਲ੍ਹਰ, 1 ਬੱਸ, 8 ਟਰੱਕ, 1 ਸਕੂਟਰ, 1 ਪੀਟਰ ਰੇਹੜਾ, 6 ਮੋਟਰ ਸਾਈਕਲ ਤੇ 4 ਕੈਂਟਰ ਵੀ ਨੁਕਸਾਨ ਹੋਣ ਕਰਕੇ ਖ਼ਤਮ ਹੋਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਰੋਡੇ ਫਾਟਕਾਂ 'ਤੇ ਕਈ ਵਾਰੀ ਅਣਜਾਣ ਲੋਕ ਜ਼ਿਆਦਾ ਦੁਰਘਟਨਾਵਾਂ ਦੇ ਸ਼ਿਕਾਰ ਹੁੰਦੇ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ, ਜਦ ਕਿ ਦੂਜੇ ਪਾਸੇ ਇਲਾਕੇ ਦੇ ਜਾਣਕਾਰ ਲੋਕ ਜਾਣਕਾਰੀ ਹੋਣ ਦੇ ਬਾਵਜੂਦ ਫੁਕਰੇ ਪਣ ਵਿਚ ਜਾਂ ਫਿਰ ਕਾਹਲੀ ਵਿਚ ਮਾਰੇ ਜਾਂਦੇ ਹਨ, ਕਈ ਰੋਡੇ ਫਾਟਕਾਂ 'ਤੇ ਤਾਂ ਹਾਲ ਇਹ ਹੈ ਕਿ ਉੱਥੇ ਰੇਲਵੇ ਵਿਭਾਗ ਵੱਲੋਂ ਕੋਈ ਬੱਤੀ ਦਾ ਵੀ ਇੰਤਜ਼ਾਮ ਨਹੀਂ ਕੀਤਾ ਹੁੰਦਾ। ਇਹ ਘਟਨਾਵਾਂ ਖ਼ਾਸ ਕਰਕੇ ਪੇਂਡੂ ਖੇਤਰ ਵਿਚ ਜ਼ਿਆਦਾ ਹੋਈਆਂ ਸਪਸ਼ਟ ਹੋਈਆਂ ਹਨ।
ਇਸ ਬਾਬਤ ਜੀ ਆਰ ਪੀ ਦੇ ਏ ਆਈ ਜੀ ਸ੍ਰੀ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਰੇਲ ਕਿਸੇ ਦਾ ਲਿਹਾਜ਼ ਨਹੀਂ ਕਰਦੀ, ਉਸ ਨੇ ਤਾਂ ਲੰਘਣਾ ਹੀ ਹੁੰਦਾ ਹੈ, ਪਰ ਜਦੋਂ ਤੱਕ ਰੇਲਵੇ ਗੇਟ ਦੇ ਲਾਂਘੇ 'ਤੇ ਸਰਕਾਰ ਵੱਲੋਂ ਕੋਈ ਇੰਤਜ਼ਾਮ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਲਾਕੇ ਦੇ ਲੋਕਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ। ਸ੍ਰੀ ਗੁਰਦੀਪ ਸਿੰਘ ਨੇ ਕਿਹਾ ਕਿ ਜੋ ਵੀ ਦੁਰਘਟਨਾ ਰੋਡੇ ਫਾਟਕਾਂ 'ਤੇ ਵਾਪਰਦੀ ਹੈ ਉਸ ਦਾ ਮੁਆਵਜ਼ਾ ਦਿੱਤਾ ਜਾਂਦਾ ਹੈ।

Monday, August 17, 2015

ਮਹਾਰਾਜਾ ਯਾਦਵਿੰਦਰ ਵੱਲੋਂ ਬਣਾਏ ਵਾਈਪੀਐਸ ਦਾ ਵਿਵਾਦ ਮੁੜ ਉੱਭਰਨ ਦੇ ਅਸਾਰ ਬਣੇ

ਵਾਈ ਪੀ ਐੱਸ ਵਿਚ ਹੀ ਗਣਤੰਤਰ ਤੇ ਆਜ਼ਾਦੀ ਦੇ ਜਸ਼ਨ ਮਨਾਏ ਜਾਂਦੇ ਹਨ

-ਵਾਈ ਪੀ ਐੱਸ ਨੂੰ ਸਰਕਾਰ ਆਪਣੀ ਪ੍ਰੋਪਰਟੀ ਸਮਝ ਕੇ ਜਸ਼ਨ ਮਨਾਉਣਾ ਗਲਤ : ਰਾਜਾ ਮਾਲਵਿੰਦਰ ਸਿੰਘ

-ਇਸ ਸਬੰਧੀ ਕਾਨੂੰਨੀ ਨੁਕਤਾ ਨਿਗਾਹ ਤੋਂ ਵਕੀਲਾਂ ਨਾਲ ਗੱਲ ਕਰਾਂਗੇ : ਚੇਅਰਮੈਨ

-ਦੋ ਦਹਾਕੇ ਪਹਿਲਾਂ ਵੀ ਮਾਨਯੋਗ ਅਦਾਲਤ ਨੇ ਕੀਤਾ ਸੀ ਸਰਕਾਰ ਨੂੰ ਨੋਟਿਸ ਜਾਰੀ

ਗੁਰਨਾਮ ਸਿੰਘ ਅਕੀਦਾ
ਪਟਿਆਲਾ ਦੇ ਮਹਾਰਾਜਾ ਯਾਦਵਿੰਦਰ ਸਿੰਘ ਵੱਲੋਂ 1947 ਵਿਚ ਬਣਾਏ ਯਾਦਵਿੰਦਰਾ ਪਬਲਿਕ ਸਕੂਲ (ਵਾਈਪੀਐਸ) ਦੇ ਗਰਾਊਂਡ ਦਾ ਸਰਕਾਰ ਨਾਲ ਚਲ ਰਿਹਾ ਵਿਵਾਦ ਮੁੜ ਭਖਣ ਦੇ ਆਸਾਰ ਬਣਦੇ ਜਾ ਰਹੇ ਹਨ। ਕਿਉਂਕਿ ਇਸ ਤੋਂ ਪਹਿਲਾਂ ਵੀ ਵਾਈ ਪੀ ਐੱਸ ਨੇ ਪੰਜਾਬ ਸਰਕਾਰ 'ਤੇ ਕੇਸ ਕੀਤਾ ਸੀ। ਜਦੋਂ ਤੋਂ ਵਾਈ ਪੀ ਐੱਸ ਸਕੂਲ ਦੇ ਚੇਅਰਮੈਨ ਰਾਜਾ ਮਾਲਵਿੰਦਰ ਸਿੰਘ ਬਣੇ ਹਨ ਉਨ੍ਹਾਂ ਇਸ ਨੂੰ ਦੁਬਾਰਾ ਆਪਣੇ ਵਕੀਲਾਂ ਨਾਲ ਕਾਨੂੰਨੀ ਨੁਕਤਾ ਨਿਗਾਹ ਤੋਂ ਉਠਾਉਣ ਦੀ ਗੱਲ ਕੀਤੀ ਹੈ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਆਜ਼ਾਦੀ ਦੇ ਜਸ਼ਨਾਂ ਨੂੰ ਪਰਨਾਏ ਹੋਏ ਪਟਿਆਲਾ ਦੇ ਅਹਿਮ ਵਾਈ ਵੀ ਐੱਸ ਗਰਾਉਂਡ ਵਿਚ ਕਾਫੀ ਲੰਮੇ ਸਮੇਂ ਤੋਂ ਗਣਤੰਤਰ ਦਿਵਸ ਤੇ ਆਜ਼ਾਦੀ ਦੇ ਜਸ਼ਨ ਸਰਕਾਰੀ ਪੱਧਰ ਤੇ ਮਨਾਏ ਜਾ ਰਹੇ ਹਨ। ਇਸ ਜਗ੍ਹਾ ਤੇ ਪੰਜਾਬ ਦੇ ਕਰੀਬ ਹਰੇਕ ਮੁੱਖ ਮੰਤਰੀ ਤੇ ਰਾਜਪਾਲ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਹੈ। ਭਾਰਤ ਦੇ ਰਾਸ਼ਟਰਪਤੀ ਬਣੇ ਗਿਆਨੀ ਜ਼ੈਲ ਸਿੰਘ ਨੇ ਵੀ ਮੁੱਖ ਮੰਤਰੀ ਹੁੰਦਿਆਂ ਇੱਥੇ ਤਿਰੰਗਾ ਲਹਿਰਾਇਆ ਸੀ। ਜਾਣਕਾਰੀ ਅਨੁਸਾਰ 1947 ਵਿਚ ਮਹਾਰਾਜਾ ਯਾਦਵਿੰਦਰ ਸਿੰਘ ਨੇ ਇਹ ਸਕੂਲ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ, ਪਹਿਲਾਂ ਇਹ ਸਕੂਲ ਭੁਪਿੰਦਰਾ ਕੋਠੀ ਵਿਚ ਚਲਦਾ ਰਿਹਾ। 1948 ਵਿਚ ਇਹ ਸਕੂਲ ਆਪਣੇ ਪੂਰਨ ਰੂਪ ਵਿਚ ਆ ਗਿਆ ਸੀ। ਮਹਾਰਾਜਾ ਯਾਦਵਿੰਦਰ ਸਿੰਘ ਦੀ ਦੇਖ ਰੇਖ ਹੇਠ ਅੰਗਰੇਜ਼ੀ ਮਾਧਿਅਮ ਦਾ ਇਹ ਸਕੂਲ ਨਵੀਂ ਬਣੀ ਬਿਲਡਿੰਗ ਵਾਈ ਵੀ ਐੱਸ ਵਿਚ ਤਬਦੀਲ ਕਰ ਦਿਤਾ ਗਿਆ। ਬਜ਼ੁਰਗ ਪੱਤਰਕਾਰ ਅਵਤਾਰ ਸਿੰਘ ਗ਼ੈਰਤ ਅਨੁਸਾਰ ਜਦੋਂ 1962 ਦੇ ਨੇੜੇ ਤੇੜੇ ਇੱਥੇ ਰਾਸ਼ਟਰੀ ਖੇਡਾਂ ਹੋਈਆਂ ਸਨ , ਉਸ ਵੇਲੇ ਇੱਥੇ ਗਰਾਂਉਡ ਬਣਾਇਆ ਗਿਆ ਸੀ। ਜਾਣਕਾਰੀ ਅਨੁਸਾਰ ਵਾਈ ਪੀ ਐੱਸ 45 ਏਕੜ ਜ਼ਮੀਨ ਵਿਚ ਬਣਿਆ ਹੈ। ਇਸ ਵਿਚ ਬਣੇ ਗਰਾਂਉਡ ਦਾ 400 ਮੀਟਰ ਦਾ ਟਰੈਕ ਹੈ ਤੇ ਹਰ ਤਰ੍ਹਾਂ ਦੀ ਸੁਵਿਧਾ ਪ੍ਰਾਪਤ ਹੈ। ਇਸੇ ਗਰਾਂਉਡ ਵਿਚ ਰਾਸ਼ਟਰੀ ਜਸ਼ਨਾਂ ਮੌਕੇ ਬਹੁਤ ਸਾਰੇ ਯੋਗ ਵਿਅਕਤੀ ਆਪਣੀ ਪ੍ਰਤਿਭਾ ਦਾ ਇਜ਼ਹਾਰ ਕਰਦੇ ਹਨ। ਇਸ ਸਕੂਲ ਵਿਚ ਸਾਂਝੀ ਪੜਾਈ ਤਹਿਤ ਕਰੀਬ 1650 ਬੱਚੇ ਪੜਦੇ ਹਨ ਇੱਥੇ ਪੜ੍ਹ ਕੇ ਬਹੁਤ ਸਾਰੇ ਬੱਚੇ ਦੇਸ਼ਾਂ ਵਿਦੇਸ਼ਾਂ ਵਿਚ ਚੰਗੀਆਂ ਪਦਵੀਆਂ ਹਾਸਲ ਕਰ ਚੁੱਕੇ ਹਨ।
ਪ੍ਰਾਪਤ ਕੀਤੇ ਵੇਰਵਿਆਂ ਅਨੁਸਾਰ ਇਸ ਸਕੂਲ ਦੇ ਅੱਜ ਕੱਲ੍ਹ ਪੈਟਰਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਹਨ, ਜਦ ਕਿ ਇਸ ਸਕੂਲ ਦੇ ਬਹੁਤ ਦੇਰ ਤੋਂ ਚੇਅਰਪਰਸਨ ਰਾਜ-ਮਾਤਾ ਮਹਿੰਦਰ ਕੌਰ ਹੀ ਰਹੇ ਹਨ ਪਰ ਅੱਜ ਕੱਲ੍ਹ ਵਾਈ ਪੀ ਐੱਸ ਦੇ ਚੇਅਰਮੈਨ ਰਾਜਾ ਮਾਲਵਿੰਦਰ ਸਿੰਘ ਨੂੰ ਬਣਾ ਦਿਤਾ ਗਿਆ ਹੈ, ਰਾਜਾ ਮਾਲਵਿੰਦਰ ਸਿੰਘ ਨੇ ਕਿਹਾ ਕਿ ਇਹ ਵਾਈ ਵੀ ਐੱਸ ਦੀ ਅਧਿਕਾਰਤ ਪ੍ਰੋਪਰਟੀ ਹੈ। ਇੱਥੇ ਜੋ ਗਰਾਂਉਡ ਬਣਿਆ ਹੈ ਉਸ ਵਿਚ ਜੋ ਰਾਸ਼ਟਰੀ ਝੰਡਾ ਲਹਿਰਾਇਆ ਜਾਂਦਾ ਹੈ ਉਹ ਚੰਗੀ ਗੱਲ ਹੈ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਅਸੀਂ ਦੋ ਦਹਾਕੇ ਪਹਿਲਾਂ ਸਰਕਾਰ ਤੇ ਕੇਸ ਕੀਤਾ ਸੀ ਕਿ ਇਸ ਪ੍ਰੋਪਰਟੀ ਤੇ ਉਹ ਆਪਣਾ ਹੱਕ ਜਮਾਉਂਦੀ ਹੋਈ ਆਜ਼ਾਦੀ ਦੇ ਜਸ਼ਨ ਮਨਾਉਂਦੀ ਹੈ ਜਿਸ ਸਬੰਧੀ ਮਾਨਯੋਗ ਅਦਾਲਤ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ, ਪਰ ਉਸ ਦਾ ਜਵਾਬ ਅਜੇ ਤੱਕ ਵੀ ਨਹੀਂ ਦਿਤਾ ਗਿਆ, ਹੁਣ ਅਸੀਂ ਫੇਰ ਇਸ ਕਾਰਵਾਈ ਬਾਰੇ ਦੁਬਾਰਾ ਆਪਣੇ ਵਕੀਲਾਂ ਨਾਲ ਸਲਾਹ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਇੱਥੇ ਸਰਕਾਰ ਆਪਣਾ ਹੱਕ ਜਮਾ ਕੇ ਆਜ਼ਾਦੀ ਦੇ ਜਸ਼ਨ ਮਨਾਏ। ਉਨ੍ਹਾਂ ਕਿਹਾ ਕਿ ਅਸੀਂ ਬੋਰਡ ਦੀ ਮੀਟਿੰਗ ਕਰਕੇ ਇਸ ਬਾਰੇ ਜਲਦੀ ਵਿਚਾਰ ਕਰ ਰਹੇ ਹਾਂ। ਕਿਉਂਕਿ ਇਹ ਵਾਈ ਪੀ ਐੱਸ ਦੀ ਵਿਰਾਸਤੀ ਪ੍ਰੋਪਰਟੀ ਹੈ। ਇਸ ਸਬੰਧ ਵਿਚ ਡੀ ਸੀ ਪਟਿਆਲਾ ਵਰੁਣ ਰੂਜਮ ਨੇ ਕਿਹਾ ਕਿ ਮੇਰੇ ਧਿਆਨ ਵਿਚ ਇਹੋ ਜਿਹਾ ਕੋਈ ਕਾਗ਼ਜ਼ਾਤ ਨਹੀਂ ਆਇਆ ਜਦੋਂ ਕੋਈ ਇਹੋ ਜਿਹੀ ਕਾਰਵਾਈ ਸਾਹਮਣੇ ਆਉਂਦੀ ਹੈ ਤਾਂ ਅਸੀਂ ਉਸ ਵੇਲੇ ਹੀ ਉਸ ਸਬੰਧੀ ਕੁੱਝ ਕਹਿ ਸਕਾਂਗੇ।

Sunday, August 16, 2015

ਜੇ ਮੈਂ ਲੋਕ ਸੰਪਰਕ ਮੰਤਰੀ ਹੋਵਾਂ?

ਸੋਚਣ ਵਿਚ ਕੀ ਹਰਜ਼ ਹੈ....

ਗੁਰਨਾਮ ਸਿੰਘ ਅਕੀਦਾ
ਇਹ ਬੜਾ ਅਨੋਖਾ ਵਿਸ਼ਾ ਸ਼ੁਰੂ ਕਰਨ ਜਾ ਰਿਹਾ ਹਾਂ ਦੋਸਤੋ, ਅਸੀਂ ਐਨ ਐੱਸ ਐੱਸ ਦੇ ਕੈਂਪ ਪਿੰਡਾਂ ਵਿਚ ਲਾਇਆ ਕਰਦੇ ਸਾਂ, ਉਸ ਵਿਚ ਕਈ ਵਾਰੀ ਭਾਸ਼ਣ ਵੀ ਹੋਇਆ ਕਰਦੇ ਸਨ। ਇਕ ਘੜੇ ਵਿਚ ਜਾਂ ਫਿਰ ਕੋਈ ਪੀਪਾ ਬਗੈਰਾ ਲੈ ਕੇ ਉਸ ਵਿਚ ਪਰਚੀਆਂ ਲਿਖ ਕੇ ਪਾ ਦਿੱਤੀਆਂ ਜਾਂਦੀਆਂ ਸਨ। ਉਸ ਵਿਚੋਂ ਕੋਈ ਵੀ ਵਿਦਿਆਰਥੀ ਇਕ ਪਰਚੀ ਕੱਢਦਾ ਸੀ, ਉਸ ਪਰਚੀ ਤੇ ਇਕ ਵਿਸ਼ਾ ਲਿਖਿਆ ਹੁੰਦਾ ਸੀ, ਜਿਸ ਤੇ ਉਸ ਵਿਦਿਆਰਥੀ ਨੇ ਭਾਸ਼ਣ ਦੇਣਾ ਹੁੰਦਾ ਸੀ। ਹੁਣ ਉਸ ਵੇਲੇ ਕੋਈ ਵੀ ਵਿਸ਼ਾ ਆ ਸਕਦਾ ਸੀ, ਜ਼ਰੂਰੀ ਨਹੀਂ ਹੈ ਕਿ ਉਸ ਵਿਸ਼ੇ ਦਾ ਉਹ ਮਾਹਿਰ ਹੀ ਹੋਵੇ, ਪਰ ਬੋਲਣਾ ਪੈਂਦਾ ਸੀ ਨਹੀਂ ਤਾਂ ਲੱਸੀ ਹੋ ਜਾਂਦੀ ਸੀ। ਅੱਜ ਮੈਂ ਵੀ ਇਕ ਘੜੇ ਵਿਚ ਪਰਚੀਆਂ ਪਾ ਦਿੱਤੀਆਂ ਹਨ। ਜੋ ਵੀ ਵਿਸ਼ਾ ਨਿਕਲੇਗਾ ਉਸ ਤੇ ਲਿਖਿਆ ਜਾਵੇਗਾ। ਅੱਜ ਇਹ ਵਿਸ਼ਾ ਨਿਕਲਿਆ ਹੈ ਕਿ
'ਜੇ ਮੈਂ ਲੋਕ ਸੰਪਰਕ ਮੰਤਰੀ ਹੋਵਾਂ?'
ਲੋਕ ਸੰਪਰਕ ਮੰਤਰੀ ਬਣਨਾ ਤਾਂ ਔਖਾ ਹੈ, ਪਰ ਸੁਪਨਾ ਦੇਖਣ ਵਿਚ ਕੀ ਹਰਜ ਹੈ। ਲੋਕ ਸੰਪਰਕ ਮੰਤਰੀ ਬਣਨ ਤੋਂ ਪਹਿਲਾਂ ਵੋਟਾਂ ਵਿਚ ਕਿਸੇ ਪਾਰਟੀ ਦਾ ਜਾਂ ਫਿਰ ਆਜ਼ਾਦ ਤੌਰ ਤੇ ਵਿਧਾਇਕ ਬਣਨਾ ਹੋਵੇਗਾ, ਵਿਧਾਇਕ ਤਾਂ ਬਣਾਂਗੇ ਜੇਕਰ ਕਿਸੇ ਵਿਧਾਨ ਸਭਾ ਹਲਕੇ ਤੇ ਲੋਕ ਤੁਹਾਨੂੰ ਵੋਟਾਂ ਪਾਕੇ ਜਿਤਾਉਣਗੇ। ਚਲੋ ਮੈਂ ਵਿਧਾਇਕ ਤਾਂ ਬਣ ਹੀ ਗਿਆ ਤਾਂ ਹੀ ਸੁਪਨਾ ਦੇਖਿਆ ਜਾ ਸਕਦਾ ਹੈ ਲੋਕ ਸੰਪਰਕ ਮੰਤਰੀ ਬਣਨ ਦਾ।
ਜੇ ਮੈਂ ਲੋਕ ਸੰਪਰਕ ਮੰਤਰੀ ਹੋਵਾਂ, ਤਾਂ ਮੈਂ ਲੋਕ ਸੰਪਰਕ ਮੰਤਰੀ ਬਣਨ ਸਾਰ ਹੀ ਪਹਿਲਾਂ ਤਾਂ ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਪ੍ਰੈੱਸ ਕਾਨਫ਼ਰੰਸ ਕਰਾਂਗਾ (ਨਹੀਂ ਨਹੀਂ ਬਾਈ ਜੀ ਪ੍ਰੈੱਸ ਕਲੱਬ ਛੋਟਾ ਪੈ ਜਾਵੇਗਾ, ਇਸ ਲਈ ਅਜਿਹੀ ਜਗ੍ਹਾ ਚੁਣੀ ਜਾਵੇਗੀ ਜੋ ਕਾਫੀ ਖੁੱਲ੍ਹੀ ਹੋਵੇ), ਉਸ ਪ੍ਰੈੱਸ ਕਾਨਫ਼ਰੰਸ ਵਿਚ ਸਾਰੇ ਅਖ਼ਬਾਰਾਂ, ਟੀਵੀ ਚੈਨਲਾਂ, ਵੈੱਬਸਾਈਟਾਂ, ਦੇ ਮੁੱਖ ਸੰਪਾਦਕ, ਸੰਪਾਦਕ, ਖ਼ਬਰ ਸੰਪਾਦਕ, ਪੱਤਰਕਾਰ ਬੁਲਾਏ ਜਾਣਗੇ। ਸਿਰਫ਼ ਚੰਡੀਗੜ੍ਹ ਦੇ ਹੀ ਨਹੀਂ ਸਗੋਂ ਸਾਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਇੰਚਾਰਜ ਇਸ ਪ੍ਰੈੱਸ ਕਾਨਫ਼ਰੰਸ ਵਿਚ ਨਿਮਰਤਾ ਸਹਿਤ ਸੱਦਾ ਦੇ ਕੇ ਬੁਲਾਏ ਜਾਣਗੇ। ਸਾਰਿਆਂ ਨੂੰ ਸਪਸ਼ਟ ਸ਼ਬਦਾਂ ਵਿਚ ਕਿਹਾ ਜਾਵੇਗਾ ਕਿ ''ਅੱਜ ਤੋਂ ਬਾਦ ਸਾਡੇ ਜ਼ਿਲ੍ਹਾ ਲੋਕ ਸੰਪਰਕ ਦਫ਼ਤਰਾਂ ਵਿਚੋਂ ਪ੍ਰੈੱਸ ਨੋਟ ਜਾਰੀ ਨਹੀਂ ਹੋਣਗੇ। ਅੱਜ ਤੋਂ ਸਾਡੇ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਦੇ ਸਾਰੇ ਅਧਿਕਾਰੀ ਕਰਮਚਾਰੀ ਆਪਣੀਆਂ ਡਿਊਟੀ ਸਰਕਾਰ ਦੀਆਂ ਨੀਤੀਆਂ ਦਾ ਪ੍ਰਚਾਰ ਕਰਨ ਲਈ ਕਰਨਗੇ। ਉਹ  ਰੋਜ਼ਾਨਾ ਪਿੰਡ-ਪਿੰਡ, ਸ਼ਹਿਰ-ਸ਼ਹਿਰ, ਮੁਹੱਲੇ-ਮੁਹੱਲੇ, ਕਸਬੇ-ਕਸਬੇ, ਜਾ ਕੇ ਜੋ ਵੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਹਨ ਉਨ੍ਹਾਂ ਬਾਰੇ ਸਾਡੇ ਸੂਬੇ ਦੀ ਜਨਤਾ ਨੂੰ ਦੱਸਣਗੇ। ਉਹ ਪੂਰੀ ਤਰ੍ਹਾਂ ਨੀਤੀਆਂ ਦਾ ਪ੍ਰਚਾਰ ਕਰਨਗੇ। ਸਬਸਿਡੀਆਂ ਦਾ ਪ੍ਰਚਾਰ ਕਰਨਗੇ। ਦੇਸ਼ ਭਗਤੀ ਦੀਆਂ ਕਹਾਣੀਆਂ ਸੁਣਾਈਆਂ ਜਾਣਗੀਆਂ।''
ਕੁੱਝ ਪੱਤਰਕਾਰ ਇਹ ਸਵਾਲ ਕਰਨਗੇ ਕਿ ਫੇਰ ਸਰਕਾਰ ਦੇ ਮੰਤਰੀਆਂ ਆਦਿ ਦੀਆਂ ਖ਼ਬਰਾਂ ਕੋਣ ਕਰੇਗਾ? ਤਾਂ ਮੈਂ ਕਹਾਂਗਾ ਕਿ ਕੋਈ ਪ੍ਰੈੱਸ ਨੋਟ ਜਾਰੀ ਨਹੀਂ ਹੋਵੇਗਾ, ਸਗੋਂ ਪੱਤਰਕਾਰ ਖ਼ੁਦ ਪ੍ਰੋਗਰਾਮਾਂ ਵਿਚ ਜਾਣਗੇ ਤੇ ਖ਼ੁਦ ਹੀ ਜੋ ਦੇਖਣਗੇ ਉਹ ਹੀ ਲਿਖਣਗੇ। ਉਹ ਬੇਸ਼ੱਕ ਸਰਕਾਰ ਦੇ ਖ਼ਿਲਾਫ਼ ਲਿਖਣ, ਬੇਸ਼ੱਕ ਸਰਕਾਰ ਦੇ ਪੱਖ ਵਿਚ ਲਿਖਣ, ਉਹ ਪੱਤਰਕਾਰਾਂ ਦੀ ਮਰਜ਼ੀ ਤੇ ਨਿਰਭਰ ਹੋਵੇਗਾ, ਕਿਉਂਕਿ ਜੋ ਪ੍ਰੋਗਰਾਮ ਵਿਚ ਹੋਵੇਗਾ ਪੱਤਰਕਾਰਾਂ ਨੂੰ ਉਹ ਹੀ ਲਿਖਣਾ ਹੋਵੇਗਾ, ਨਾ ਕਿ ਮਨਮਰਜ਼ੀ ਦਾ ਲਿਖਣਾ ਹੋਵੇਗਾ। ਨੈਗੇਟਿਵ ਲਿਖੋ, ਜਾਂ ਫਿਰ ਪਾਜਿਟਿਵ ਲਿਖੋ ਜਾ ਮਰਜ਼ੀ ਲਿਖੋ, ਇਹ ਪੱਤਰਕਾਰ ਦੀ ਮਰਜ਼ੀ ਹੋਵੇਗੀ। ਪਰ ਹਾਂ ਜੇਕਰ ਪੱਤਰਕਾਰ ਗਲਤ ਮਨਘੜਤ ਲਿਖਦਾ ਹੈ ਤਾਂ ਉਸ ਖ਼ਿਲਾਫ਼ ਸਰਕਾਰ ਕੇਸ ਲੜੇਗੀ। ਸਰਕਾਰੀ ਖਰਚੇ ਤੇ ਕੇਸ ਲੜੇ ਜਾਣਗੇ। ਜੋ ਅਦਾਲਤ ਦਾ ਫ਼ੈਸਲਾ ਹੋਵੇਗਾ ਉਹ ਸਭ ਦੇ ਲਾਗੂ ਹੋਵੇਗਾ।
ਮੈਂ ਲੋਕਾਂ ਨਾਲ ਸੰਪਰਕ ਕਰਨ ਵਾਲਾ ਮੰਤਰੀ ਹੋਵਾਂਗਾ ਨਾ ਕਿ ਮੈਂ ਝੂਠੀਆਂ ਖ਼ਬਰਾਂ ਛਪਾ ਕੇ ਲੋਕਾਂ ਵਿਚ ਵਾਹ ਵਾਹ ਖੱਟਣ ਦਾ ਵਸੀਲਾ ਕਰਾਂਗਾ। ਮੈਂ ਲੋਕ ਸੰਪਰਕ ਮੰਤਰੀ ਬਣ ਕੇ ਇਹ ਵੀ ਤਹਿ ਕਰ ਦੇਵਾਂਗਾ ਕਿ ਲੋਕ ਹਰ ਸਮੇਂ ਕਿਸੇ ਵੀ ਸਮੇਂ ਕਿਸੇ ਵੀ ਸਰਕਾਰੀ ਪ੍ਰੋਗਰਾਮ ਦੀ ਸਲਾਹ ਲੈ ਸਕਣਗੇ। ਲੋਕ ਸੰਪਰਕ ਵਿਭਾਗ ਲੋਕਾਂ ਦਾ ਸਰਕਾਰ ਨਾਲ ਰਾਬਤਾ ਕਾਇਮ ਕਰਨ ਲਈ ਹੋਵੇਗਾ ਨਾ ਕਿ ਮਹਿਜ਼ ਪ੍ਰੈੱਸ ਨੋਟ ਜਾਰੀ ਕਰਨ ਲਈ ਹੀ। ਬਾਕੀ ਜੋ ਮੈਂ ਲੋਕ ਸੰਪਰਕ ਮੰਤਰੀ ਬਣ ਕੇ ਹੋਰ ਕੁੱਝ ਕਰਾਂਗਾ ਉਹ ਮੈਂ ਮੰਤਰੀ ਬਣਨ ਤੋਂ ਬਾਅਦ ਹੀ ਦੱਸਾਂਗਾ। ਅੱਜ ਹੀ ਥੋੜਾ ਸਾਰਾ ਕੁੱਝ ਪਰਦਾ ਖੋਹਲ ਦੇਣਾ ਹੈ, ਕੁੱਝ ਨਾ ਕੁੱਝ ਤਾਂ ਪਰਦੇ ਵਿਚੋਂ ਨਿਕਲਣਾ ਚਾਹੀਦਾ ਹੀ ਹੈ ਨਾ ਦੋਸਤੋ....।
ਦੋਸਤੋ ਇਹ ਤਾਂ ਮਹਿਜ਼ ਸੋਚਿਆ ਜਾ ਰਿਹਾ ਹੈ, ਸੋਚਿਆ ਤਾਂ ਕੁੱਝ ਵੀ ਜਾ ਸਕਦਾ ਹੈ, ਸੋਚ ਤਾਂ ਮੈਂ ਇਹ ਸਕਦਾ ਹਾਂ ਕਿ ਮੈਂ ਅਮਰੀਕਾ ਦਾ ਰਾਸ਼ਟਰਪਤੀ ਬਣ ਕੇ ਕੀ ਕਰਾਂਗਾ? ਕਿਸੇ ਨੂੰ ਸੋਚਣ ਦਾ ਤਾਂ ਅਧਿਕਾਰ ਹੁੰਦਾ ਹੀ ਹੈ। ਪਰ ਹਾਂ ਆਪਣੀ ਸੋਚ ਨੂੰ ਬਲੌਗ ਵਿਚ ਪਾਉਣ ਦਾ ਅਧਿਕਾਰ ਹੈ ਜਾਂ ਨਹੀਂ ਇਹ ਮੈਨੂੰ ਅਜੇ ਪਤਾ ਨਹੀਂ ਹੈ। ਚਲੋ ਸੋਚ ਲਿਆ ਤੇ ਲਿਖ ਵੀ ਲਿਆ ਤੇ ਬਲੌਗ ਤੇ ਵੀ ਪਾ ਦਿਤਾ, ਹੁਣ ਦੇਖੋ ਕੀ ਹੁੰਦਾ ਹੈ। ਸੱਬਾ ਖੈਰ ਦੋਸਤੋ.. ਜਿੰਦੇ ਰਹੋ, ਖ਼ੁਸ਼ ਰਹੋ....
ਗੁਰਨਾਮ ਸਿੰਘ ਅਕੀਦਾ
8146001100

Friday, August 14, 2015

ਮਹਾਰਾਜਾ ਭੁਪਿੰਦਰ ਸਿੰਘ ਨੇ ਆਪਣੀ ਧੀ ਦਾ ਡੋਲਾ ਦੇਣ ਦਾ ਐਲਾਨ ਕੀਤਾ ਸੀ ਡਾ. ਅੰਬੇਡਕਰ ਨੂੰ

ਪੰਜਾਬੀ ਯੂਨੀਵਰਸਿਟੀ ਵਿਚ ਪੜਿ੍ਆ ਗਿਆ ਪੇਪਰ

ਡਾ. ਭੀਮ ਰਾਓ ਅੰਬੇਡਕਰ ਦੀ ਵਿਚਾਰਧਾਰਾ ਤੇ ਅਜੋਕੇ ਯੁੱਗ ਦੇ ਸੰਦਰਭ

ਸਿਰਫ ਦਲਿਤਾਂ ਲਈ ਨਹੀਂ ਸਗੋਂ ਔਰਤਾਂ ਤੇ ਹੋਰ ਸ਼ੋਸ਼ਿਤ ਲੋਕਾਂ ਲਈ ਵੀ ਲੜਾਈ ਲੜਦੇ ਰਹੇ ਡਾ. ਅੰਬੇਡਕਰ
ਗੁਰਨਾਮ ਸਿੰਘ ਅਕੀਦਾ
ਮਹਾਰਾਸ਼ਟਰ ਤੋਂ ਬਾਅਦ ਜੇ ਕਰ ਡਾ. ਭੀਮ ਰਾਓ ਅੰਬੇਡਕਰ ਸਭ ਤੋਂ ਵੱਧ ਹਰਮਨ ਪਿਆਰੇ ਹੋਏ ਤਾਂ ਉਹ ਸੀ ਪੰਜਾਬ। ਪੰਜਾਬੀ ਦਲਿਤ ਲੋਕਾਂ ਨੇ ਬਾਬਾ ਸਾਹਿਬ ਦਾ ਸਾਥ ਆਖਿਰ ਤੱਕ ਨਿਭਾਇਆ। 31 ਮਾਰਚ ਤੋਂ 1 ਅਪ੍ਰੈਲ ਤੱਕ ਪੰਜਾਬ ਲਹੌਰ ਵਿਚ ਲੋਥੀਅਨ ਕਮੇਟੀ ਦੇ ਮੈਂਬਰ ਵਜੋਂ ਰਹੇ ਬਾਬਾ ਸਾਹਿਬ ਦਾ ਸਬੰਧ ਪੰਜਾਬ ਨਾਲ ਗਹਿਰਾ ਬਣ ਗਿਆ ਸੀ। ਦੂਜਾ ਦੌਰਾ ਪੰਜਾਬ ਵਿਚ ਬਾਬਾ ਸਾਹਿਬ ਦਾ 13-14 ਅਪਰੈਲ 1936 ਦਾ ਅੰਮ੍ਰਿਤਸਰ ਵਿਚ ਸਿੱਖ ਕਾਨਫ਼ਰੰਸਾਂ ਵਿਚ ਪੁੱਜਣ ਦਾ ਸੀ, ਉਸ ਵੇਲੇ ਤੋਂ ਹੀ ਸਿੱਖ ਧਰਮ ਅਪਣਾਉਣ ਦਾ ਮਨ ਬਾਬਾ ਸਾਹਿਬ ਦਾ ਬਣਿਆ ਹੋਇਆ ਸੀ। ਤੀਜਾ ਦੌਰਾ ਅਕਤੂਬਰ 1951 ਵਿਚ ਹੁੰਦਾ ਹੈ ਇਸ ਸਮੇਂ ਬਾਬਾ ਸਾਹਿਬ ਨੇ 27, 28, 29 ਅਕਤੂਬਰ ਨੂੰ ਡਾਕਟਰ ਸਾਹਿਬ ਜਲੰਧਰ, ਲੁਧਿਆਣਾ ਅਤੇ ਪਟਿਆਲਾ ਵੀ ਪੁੱਜੇ ਸਨ।
ਡਾ. ਅੰਬੇਡਕਰ ਨੂੰ ਸਿਰਫ਼ ਦਲਿਤਾਂ ਦੇ ਹੱਕਾਂ ਲਈ ਲੜਨ ਵਾਲਾ ਹੀ ਪ੍ਰਚਾਰਿਆ ਗਿਆ ਹੈ ਜਦ ਕਿ ਉਨ੍ਹਾਂ ਨੇ ਔਰਤਾਂ ਲਈ ਡਟ ਕੇ ਲੜਾਈ ਲੜੀ ਤੇ ਹੋਰ ਸ਼ੋਸ਼ਿਤ ਜਾਤੀਆਂ ਲਈ ਵੀ ਲੜਾਈ ਲੜੀ।
ਤੁਲਸੀ ਦਾਸ ਦੀ ਰਚਿਤ ਰਾਮ ਚਰਿੱਤਰ ਮਾਨਸ ਦੇ ਸੁੰਦਰ ਕਾਂਡ ਵਿਚ ਜਿੱਥੇ ਸ਼ੂਦਰਾਂ ਬਾਰੇ ਗਲਤ ਲਿਖਿਆ ਹੈ ਉੱਥੇ ਹੀ ਔਰਤ ਨੂੰ ਵੀ ਦਲਿਤਾਂ ਦੇ ਬਰਾਬਰ ਹੀ ਖੜਾ ਕੀਤਾ ਹੈ ਜਿਵੇਂ ਕਿ
'ਢੋਲ ਗਵਾਰ ਸ਼ੂਦਰ ਪਸ਼ੂ ਨਾਰੀ
ਸਕਲ ਤਾੜਨਾ ਕੇ ਅਧਿਕਾਰੀ' ਢੋਲ, ਮੂਰਖ, ਸ਼ੂਦਰ, ਪਸ਼ੂ ਤੇ ਨਾਰੀ ਇਹ ਤਾੜ ਕੇ ਹੀ ਰੱਖਣੇ ਚਾਹੀਦੇ ਹਨ, ਇਸੇ ਤਰ੍ਹਾਂ ਬਾਲ ਕਾਂਡ ਵਿਚ ਲਿਖਿਆ ਹੈ
'ਅਸ ਮੋਹਿ ਆਪਨੀ ਕਿੰਕਰੀ ਜਾਨੀ
ਯਦਪਿ ਸਹਜ ਜੜ ਨਾਰੀ ਅਯਿਾਨੀ
ਅਰਥਾਤ ਨਾਰੀਆਂ ਸੁਭਾਉ ਤੋਂ ਹੀ ਮੂਰਖ ਤੇ ਗਿਆਨਹੀਨ ਹੁੰਦੀਆਂ ਹਨ। ਇਸ ਦੇ ਉਲਟ ਡਾ. ਅੰਬੇਡਕਰ ਨੇ ਔਰਤਾਂ ਦੀ ਮਰਦਾਂ ਦੇ ਬਰਾਬਰ ਦੇ ਹੱਕਾਂ ਲਈ ਪੂਰੀ ਲੜਾਈ ਲੜੀ, ਸਤੀ ਪ੍ਰਥਾ ਤੋਂ ਲੈ ਕੇ ਹੋਰ ਕਈ ਸਾਰੀਆਂ ਔਰਤ ਤੇ ਅੱਤਿਆਚਾਰ ਕਰਨ ਵਾਲੀਆਂ ਬਿਮਾਰੀਆਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਤੇ ਸੰਵਿਧਾਨ ਵਿਚ ਪੂਰੇ ਹੱਕ ਦਿਤੇ।
ਮੇਰਾ ਮੰਨਣਾ ਇਹ ਵੀ ਹੈ ਕਿ ਅਜੋਕੇ ਯੁੱਗ ਵਿਚ ਵੀ ਔਰਤ ਨੂੰ ਬਰਾਬਰਤਾ ਦਾ ਹੱਕ ਦੇਣ ਲੱਗੇ ਸਮਾਜ ਬੜਾ ਹੀ ਤੜਫ਼ ਜਾਂਦਾ ਹੈ। ਜਿਵੇਂ ਕਿ ਔਰਤ ਨੂੰ ਜੇਕਰ ਕੋਈ ਦਾਜ ਦਿੰਦਾ ਹੈ ਤਾਂ ਉਸ ਵਿਰੁੱਧ ਕਾਨੂੰਨ ਬਣੇ ਹਨ ਤਾਂ ਕਿ ਕੋਈ ਦਾਜ ਨਾ ਦੇਵੇ, ਜੇਕਰ ਮੈਂ ਇਹ ਸਪਸ਼ਟ ਕਹਿ ਦਿਆਂ ਦਾ ਮਾਮਲਾ ਹੋਰ ਹੀ ਰੰਗਤ ਫੜ ਸਕਦਾ ਹੈ ਪਰ ਸੱਚ ਕਹਿਣ ਤੋਂ ਗੁਰੇਜ਼ ਕਰਨਾ ਵੀ ਸਹੀ ਨਹੀਂ ਹੈ। ਉਦਾਹਰਨ ਵਜੋਂ  ਇਕ ਕੁੜੀ ਵੀ ਤਾਂ ਚਾਰ ਭਰਾਵਾਂ ਦੀ ਇਕ ਭੈਣ ਹੈ, ਉਹ ਵੀ ਘਰ ਦੀ ਇਕ ਮੈਂਬਰ ਹੈ, ਮਨ ਲਓ ਬਾਪੂ ਕੋਲ ਜ਼ਮੀਨ 20 ਏਕੜ ਹੈ ਤਾਂ ਉਸ 20 ਏਕੜ ਵਿਚੋਂ ਇਕ ਫੁੱਟੀ ਕੋਡੀ ਵੀ ਦੇਣ ਤੋਂ ਬਿਨਾਂ ਕੁੜੀ ਨੂੰ ਘਰੋਂ ਪੂਰੇ ਬਾਜੇ ਬਜਾ ਕੇ ਕੱਢ ਦਿਤਾ ਜਾਂਦਾ ਹੈ। ਕੀ ਜ਼ਮੀਨ ਵਿਚ ਉਸ ਦਾ ਹਿੱਸਾ ਨਹੀਂ ਬਣਦਾ? ਦਾਜ ਦੇਣਾ ਕਾਨੂੰਨੀ ਅਪਰਾਧ ਕਰਾਰ ਦੇ ਦਿਤਾ ਗਿਆ ਹੈ ਪਰ ਉਸ ਨੂੰ ਇਕ ਤਰ੍ਹਾਂ ਨਾਲ ਘਰੋਂ ਬੇਘਰ ਕਰਕੇ ਬੇਗਾਨੇ ਘਰ ਦੇ ਰਹਿਮੋ ਕਰਮ ਦੇ ਛੱਡ ਦਿਤਾ ਜਾਂਦਾ ਹੈ। ਡਾਕਟਰ ਭੀਮ ਰਾਓ ਅੰਬੇਡਕਰ ਨੇ ਔਰਤ ਵਾਸਤੇ ਬਰਾਬਰਤਾ ਦੇ ਹੱਕ ਲਿਆ ਕੇ ਦਿੱਤੇ ਪਰ ਕੀ ਅੱਜ ਦਾ ਸਮਾਜ ਔਰਤ ਨੂੰ ਬਰਾਬਰਤਾ ਦਾ ਹੱਕ ਦੇ ਰਿਹਾ ਹੈ? ਨਹੀਂ ਦੇ ਰਿਹਾ।
ਇੱਥੇ ਹੀ ਗੱਲ ਦੱਬੇ ਕੁਚਲੇ ਲੋਕਾਂ ਦੀ ਕਰਦੇ ਹਾਂ, ਡਾਕਟਰ ਸਾਹਿਬ ਨੇ ਦਲਿਤਾਂ ਲਈ ਹਰ ਤਰ੍ਹਾਂ ਦੀ ਲੜਾਈ ਲੜੀ, ਇੱਥੋਂ ਤੱਕ ਕੇ ਜਾਤ ਪਾਤ ਦੇ ਖ਼ਾਤਮੇ ਲਈ ਸਿੱਖ ਧਰਮ ਅਪਣਾਉਣ ਦੀ ਵੀ ਗੱਲ ਕੀਤੀ। ਜਿਸ ਲਈ ਸਿੱਖਾਂ ਨੇ ਬੜਾ ਹੀ ਵੱਡਾ ਜੇਰਾ ਕੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੈ ਜਿਸ ਕਰਕੇ ਸਿੱਖ ਧਰਮ ਤੋਂ ਵੱਡਾ ਤੇ ਅਹਿਮ ਧਰਮ ਡਾਕਟਰ ਸਾਹਿਬ ਨੂੰ ਹੋਰ ਕੋਈ ਲੱਗਾ ਨਹੀਂ, ਪਰ ਉਸ ਵੇਲੇ ਵੀ ਉਨ੍ਹਾਂ ਨਾਲ ਕੁਝ ਸਿੱਖ ਲੀਡਰਾਂ ਨੇ ਧੋਖੇਬਾਜ਼ੀ ਕੀਤਾ ਤੇ ਜ਼ਲੀਲ ਕੀਤਾ, ਜਿਸ ਕਰਕੇ ਬਾਬਾ ਸਾਹਿਬ ਨੂੰ ਸਿੱਖ ਧਰਮ ਦੀ ਥਾਂ ਬੁੱਧ ਧਰਮ ਅਪਣਾਉਣਾ ਪਿਆ। ਸ਼੍ਰੋਮਣੀ ਕਮੇਟੀ ਜਿਹੀ ਪ੍ਰਮਾਣਿਕ ਸੰਸਥਾ ਵੱਲੋਂ ਛਾਪੀਆਂ ਪੁਸਤਕਾਂ ਵਿਚ ਦਰਜ ਹੈ
''1935-36 ਦੀ ਗੱਲ ਹੈ ਕਿ ਡਾ. ਅੰਬੇਡਕਰ, ਹਿੰਦੁਸਤਾਨ ਦੇ 6 ਕਰੋੜ ਅਛੂਤਾਂ ਦੇ ਪ੍ਰਮਾਣਿਕ ਨੇਤਾ ਨੇ ਇਹ ਸਪਸ਼ਟ ਤੇ ਖੁੱਲ੍ਹੀ ਇੱਛਾ ਪ੍ਰਗਟ ਕੀਤੀ ਕੀ ਦੇਸ਼ ਦੇ ਸਾਰੇ ਅਛੂਤ ਸਿੱਖ ਬਣ ਜਾਣ ਤਾਂ ਜੋ ਜਾਤ ਪਾਤ ਦੀ, ਹਜ਼ਾਰਾਂ ਵਰ੍ਹਿਆਂ ਦੀ ਗੁਲਾਮੀ ਵਿਚੋਂ ਉਨ੍ਹਾਂ ਦਾ ਛੁਟਕਾਰਾ ਹੋ ਜਾਵੇ, ਇਸ ਵਿਚਾਰ ਨਾਲ ਹਿੰਦੂ ਮਹਾਂਸਭਾ ਦੇ ਪ੍ਰਧਾਨ, ਡਾ. ਮੁੰਜੇ ਅਤੇ ਸਨਾਤਨ ਹਿੰਦੂ ਜਗਤ ਦੇ ਪ੍ਰਸਿੱਧ ਨੇਤਾ, ਪੰਡਤ ਮਾਲਵੀਯ ਜੀ, ਪੂਰਨ ਤੌਰ ਤੇ ਸਹਿਮਤ ਸਨ, ਡਾ. ਅੰਬੇਡਕਰ ਅਤੇ ਇਨ੍ਹਾਂ ਹਿੰਦੂ ਲੀਡਰਾਂ ਵਿਚਕਾਰ ਜੋ ਚਿੱਠੀ ਪੱਤਰ ਇਸ ਸਮੱਸਿਆ ਦੀ ਪੂਰਤੀ ਬਾਰੇ ਚਲ ਰਿਹਾ ਸੀ, ਉਸ ਦੀਆਂ ਨਕਲਾਂ ਗਾਂਧੀ ਜੀ ਨੂੰ ਗਿਆਤ ਵਜੋਂ ਭੇਜੀਆਂ ਜਾ ਰਹੀਆਂ ਸਨ, ਜਦੋਂ ਇਹ ਸਭ ਕਾਰਜ ਹੁਣ ਸਿਰੇ ਹੀ ਚੜ੍ਹਨ ਵਾਲਾ ਹੈ, ਤਾਂ ਗਾਂਧੀ ਜੀ ਨੇ, ਸ਼ਿਸ਼ਟਾਚਾਰ ਦੇ ਸਾਰੇ ਨਿਯਮਾਂ ਦਾ ਵਿਰੋਧ, ਦੋਹਾਂ ਧਿਰਾਂ ਦੀ ਆਗਿਆ ਲਏ ਤੋਂ ਬਿਨਾਂ, ਇਹ ਚਿੱਠੀ ਪੱਤਰ ਆਪਣੇ ਅਖ਼ਬਾਰ, ਯੰਗ ਇੰਡੀਆ ਵਿਚ ਛਾਪ ਦਿਤਾ ਅਤੇ ਲਿਖਿਆ ਕਿ ''ਅਛੂਤਾਂ ਦਾ ਸਿੱਖੀ ਵਿਚ ਪ੍ਰਵੇਸ਼ ਹਿੰਦੂ ਧਰਮ ਤੋਂ ਪਤੀਤ ਹੋਣ ਦੇ ਤੁੱਲ ਹੈ'',
ਉਸ ਸਮੇਂ ਦੇ ਸ਼ੇਰੇ ਪੰਜਾਬ ਦੇ ਸੰਪਾਦਕ ਸ. ਅਮਰ ਸਿੰਘ ਅਨੁਸਾਰ ਉਸ ਵੇਲੇ ਦੇ ਸਿੱਖ ਲੀਡਰ ਨੇ ਡਾ. ਅੰਬੇਡਕਰ ਨੂੰ ਸਿੱਖ ਬਣਨ ਤੋਂ ਪਰਾਂ ਕਰਨ ਲਈ ਕਈ ਤਰ੍ਹਾਂ ਦੀਆਂ ਸਾਜ਼ਿਸ਼ਾਂ ਘੜੀਆਂ, ਅੰਬੇਡਕਰ ਨੂੰ ਚੂਹੜੇ ਚਮਾਰ ਤੱਕ ਕਿਹਾ, ਹਰਨਾਮ ਸਿੰਘ ਵਰਗਿਆਂ ਵੱਲੋਂ ਇਹ ਵੀ ਕਿਹਾ ਗਿਆ ''ਓਏ ਤੈਨੂੰ ਇਨ੍ਹਾਂ ਗੱਲਾਂ ਦੀ ਸਮਝ ਨਹੀਂ। ਛੇ ਕਰੋੜ ਅਛੂਤ ਸਿੱਖ ਬਣਾ ਕੇ, ਦਰਬਾਰ ਸਾਹਿਬ ਚੂੜਿਆਂ ਚਮਾਰਾਂ ਨੂੰ ਦੇ ਛੋਡੀਏ?'' ਇਊਂ ਛੇ ਕਰੋੜ 'ਰੰਘਰੇਟੇ, ਗੁਰੂ ਕੇ ਬੇਟੇ' ਗੁਰੂ ਘਰ ਦੇ ਦਰ ਉਤੇ ਆਏ, ਧੱਕੇ ਮਾਰ ਕੇ ਪਰਤਾ ਦਿਤੇ ਗਏ, ਜਿਵੇਂ ਗੁਰੂ ਤੇਗ ਬਹਾਦਰ ਜੀ ਨੂੰ ਹਰਿਮੰਦਰ ਸਾਹਿਬ ਵਿਚ ਵੜਨ ਨਹੀਂ ਸੀ ਦਿਤਾ ਗਿਆ। ਪਰ ਦੂਜੇ ਪਾਸੇ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਨੇ ਇਹ ਐਲਾਨ ਕੀਤਾ ਕਿ ਜੇਕਰ ਡਾ. ਭੀਮ ਰਾਓ ਅੰਬੇਡਕਰ ਸਿੱਖ ਧਰਮ ਅਪਨਾਉਂਦੇ ਹਨ ਤਾਂ ਉਹ ਆਪਣੀ ਧੀ ਦਾ ਡੋਲਾ (ਰਿਸ਼ਤਾ) ਡਾ. ਅੰਬੇਡਕਰ ਨੂੰ ਦੇ ਦੇਣਗੇ। ਤਾਂ ਕਿ ਅਛੂਤਾਂ ਦਾ ਉੱਚੀਆਂ ਜਾਤਾਂ ਵਿਚ ਸਤਿਕਾਰ ਬਣ ਸਕੇ।
ਇਸ ਸਾਰੇ ਵਰਤਾਰੇ ਨੂੰ ਜਾਣਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਪੁਸਤਕ 'ਸਾਚੀ ਸਾਖੀ' ਪੜ੍ਹੀ ਜਾ ਸਕਦੀ ਹੈ। ਪਰ ਇੱਥੇ ਇਸ ਦਾ ਵਿਸਥਾਰ ਕਰਨਾ ਜ਼ਿਆਦਾ ਸਮੇਂ ਦੀ ਮੰਗ ਕਰਦਾ ਹੈ।
ਮੇਰਾ ਇਹ ਮੰਨਣਾ ਹੈ ਕਿ ਜੇਕਰ ਸਾਰੇ ਸ਼ੂਦਰ ਸਿੱਖ ਬਣ ਜਾਂਦੇ ਤਾਂ ਅੱਜ ਭਾਰਤ ਵਿਚ ਸਿੱਖ ਕਰੀਬ 40 ਕਰੋੜ ਹੋਣੇ ਸਨ। ਇਸ ਬਾਰੇ ਵੀ ਕਿੰਤੂ ਪ੍ਰੰਤੂ ਕੀਤਾ ਜਾਂਦਾ ਹੈ। ਕਿ ਬਾਬਾ ਸਾਹਿਬ ਨੇ ਬੁੱਧ ਧਰਮ ਅਪਣਾਇਆ ਕੀ ਸਾਰੇ ਸ਼ੂਦਰ ਬੋਧੀ ਬਣ ਗਏ। ਇਸ ਸਵਾਲ ਦਾ ਜਵਾਬ ਵੀ ਕਿਤਾਬਾਂ ਵਿਚ ਹੀ ਪਿਆ ਹੈ
''1935-36 ਵਿਚ ਡਾ. ਅੰਬੇਡਕਰ ਨੇ ਐਲਾਨ ਕੀਤਾ, ਕਿ ਮੈਂ 8 ਕਰੋੜ (ਸ੍ਰੀ ਅਕਾਲ ਤਖਤ ਦੇ ਜਥੇਦਾਰ ਸਿੰਘ ਸਾਹਿਬ ਸ. ਸਾਧੂ ਸਿੰਘ ਭੌਰਾ ਨੇ ਅਛੂਤਾਂ ਦੀ ਗਿਣਤੀ 8 ਕਰੋੜ ਹੀ ਲਿਖੀ ਹੈ) ਅਛੂਤਾਂ ਨੂੰ ਸਿੱਖ ਧਰਮ ਵਿਚ ਸ਼ਾਮਲ ਕਰਾਂਗਾ, ਸਿੰਘ ਸਾਹਿਬ ਨੇ ਅੱਗੇ ਜਾ ਕੇ ਲਿਖਿਆ ਕਿ ਜਦੋਂ ਮੈਨੂੰ (ਸਿੰਘ ਸਾਹਿਬ) ਸਿੱਖ ਮਿਸ਼ਨ ਅਲੀਗੜ੍ਹ ਦਾ ਇੰਚਾਰਜ ਬਣਾਇਆ, ਤਾਂ ਯੂ ਪੀ ਵਿਚ ਸਿੱਖ 45 ਹਜਾਰ ਸਨ ਤਾਂ ਸਿੱਖਾਂ ਦੀ ਜਦੋਂ 1941 ਵਿਚ ਗਿਣਤੀ ਦੀ ਰਿਪੋਰਟ ਆਈ, ਤਾਂ ਸਾਢੇ ਪੰਜ ਲੱਖ ਸਿੱਖ ਸਿਰਫ਼ ਯੂ ਪੀ ਵਿਚ ਹੀ ਹੋ ਗਏ ਸਨ।'' (ਅੰਮ੍ਰਿਤਸਰ ਸਿਫਤੀ ਦਾ ਘਰ, ਜਾਣ ਪਹਿਚਾਣ) ਉਨ੍ਹਾਂ ਨੇ ਦਸਿਆ ਕਿ ਇੱਥੇ 21 ਹਜਾਰ ਸਿੰਘਾਂ ਦਾ ਇਕ ਦਿਨ ਅੰਮ੍ਰਿਤ ਛਕਣ ਦਾ ਵੀ ਰਿਕਾਰਡ ਹੈ। ਜੇਕਰ ਇਕ ਐਲਾਨ ਨੇ ਏਨੇ ਸਿੱਖ ਬਣਾ ਦਿਤੇ ਤਾਂ ਫਿਰ ਜੇਕਰ ਸਹੀ ਵਿਚ ਡਾ. ਅੰਬੇਡਕਰ ਸਿੱਖੀ ਅਪਣਾ ਲੈਂਦੇ ਤਾਂ ਅੱਜ ਭਾਰਤ ਦੀ ਰਾਜਨੀਤੀ ਤੇ ਹਾਲਤ ਹੋਰ ਹੋਣੇ ਸੀ। ਪਰ ਇਸ ਦੇ ਉਲਟ ਸਿੱਖਾਂ ਦੀ ਦੀ ਗਿਣਤੀ ਘੱਟ ਰਹੀ ਹੈ। ਜਿਵੇਂ ਕਿ
1971 ਦੀ ਮਰਦਮ ਸ਼ੁਮਾਰੀ ਅਨੁਸਾਰ ਸਿੱਖਾਂ ਦੀ ਆਬਾਦੀ 2 ਕਰੋੜ (2.7ਫ਼ੀਸਦੀ) (ਸਾਰੇ ਭਾਰਤ ਦੀ ਆਬਾਦੀ ਲਗਭਗ 70 ਕਰੋੜ, 2011 ਦੀ ਜਨਸੰਖਿਆ ਅਨੁਸਾਰ ਸਿੱਖਾਂ ਦੀ ਆਬਾਦੀ ਰਹਿ ਗਈ ਲਗਭਗ 1.3 ਕਰੋੜ (1 ਫ਼ੀਸਦੀ) (ਸਾਰੇ ਭਾਰਤ ਦੀ ਆਬਾਦੀ ਇਕ ਅਰਬ 21 ਕਰੋੜ), ਜਿਸ ਤੋਂ ਇਹ ਸਪਸ਼ਟ ਹੋ ਗਿਆ ਕਿ 40 ਸਾਲਾਂ ਵਿਚ ਸਿੱਖਾਂ ਦੀ ਆਬਾਦੀ ਵਿਚ 70 ਲੱਖ ਦੇ ਕਰੀਬ ਸਿੱਖ ਘੱਟ ਚੁੱਕੇ ਹਨ। 1981 ਵਿਚ ਸਿੱਖ ਪੰਜਾਬ ਵਿਚ 63 ਫ਼ੀਸਦੀ ਸਨ, ਪਰ ਹੁਣ ਸਿਰਫ਼ 57 ਫ਼ੀਸਦੀ ਹੀ ਰਹਿ ਗਏ ਹਨ, ਸਿੱਖਾਂ ਦੀ ਵਾਧਾ ਦਰ 9 ਫ਼ੀਸਦੀ ਆਂਕੀ ਗਈ ਹੈ, ਜਦ ਕਿ ਮੁਸਲਮਾਨਾਂ ਦੀ ਵਾਧਾ ਦਰ 36 ਫ਼ੀਸਦੀ ਹੈ, ਪੂਰੇ ਭਾਰਤ ਦੀ ਔਸਤ ਵਾਧਾ ਦਰ 18 ਫ਼ੀਸਦੀ ਹੈ।
ਸੋ ਡਾ. ਭੀਮ ਰਾਓ ਅੰਬੇਡਕਰ ਨੇ ਸ਼ੋਸ਼ਿਤ ਕੌਮਾਂ ਲਈ ਚਾਹੇ ਉਹ ਦਲਿਤ ਹੋਵੇ ਜਾਂ ਫਿਰ ਔਰਤ ਹੋਵੇ, ਸਾਰਿਆਂ ਲਈ ਕੰਮ ਕੀਤਾ, ਪਰ ਅੱਜ ਦਾ ਰਾਜਨੀਤੀਵਾਨ ਸੰਵਿਧਾਨ ਦੀਆਂ ਮੰਨਣ ਤੋਂ ਇਨਕਾਰੀ ਹੈ। ਜਿਸ ਕਰਕੇ ਮੁੜ ਪੁਰਾਣੇ ਹਾਲਤ ਆ ਗਏ ਹਨ। ਅੱਜ ਦਾ ਰਾਜਨੀਤੀਵਾਨ ਪਿੰਡਾਂ ਵਿਚ ਵੱਖਰੇ ਸ਼ਮਸ਼ਾਨ ਘਾਟਾਂ ਲਈ ਵੱਖਰੀਆਂ ਗਰਾਂਟਾਂ ਦਿੰਦਾ ਹੈ। ਜਾਤ ਪਾਤ ਖ਼ਤਮ ਕਰਨ ਦੀ ਥਾਂ ਵੱਖਰੀਆਂ ਧਰਮਸ਼ਾਲਾਵਾਂ ਲਈ ਗਰਾਂਟਾਂ ਦਿੰਦਾ ਹੈ। ਜਿਸ ਨੂੰ ਸਰਕਾਰੀ ਮਾਨਤਾ ਵੀ ਹੈ। ਹੁਣ ਪੰਜਾਬ ਵਿਚ ਜਾਤਾਂ ਆਧਾਰਤ ਗੁਰਦੁਆਰੇ ਵੀ ਬਣ ਰਹੇ ਹਨ। ਮੈਨੂੰ ਲਗ ਰਿਹਾ ਹੈ ਕਿ ਹੁਣ ਸਮਾਂ ਹੋਰ ਵੀ ਭਿਆਨਕ ਆ ਰਿਹਾ ਹੈ ਜਿਸ ਕਰਕੇ ਜਾਤ ਪਾਤ ਦਾ ਜੁੜਾ ਹੋਰ ਵੀ ਪੱਕਾ ਹੋ ਰਿਹਾ ਹੈ।
ਅੱਜ ਦਾ ਸਿੱਖ ਕਹਿੰਦਾ ਹੈ ਕਿ ਰਵਿਦਾਸ ਗੁਰੂ ਨਹੀਂ ਹੈ, ਉਹ ਤਾਂ ਭਗਤ ਹੈ। ਪਰ ਮੈਂ ਕਹਿੰਦਾ ਹਾਂ ਕਿ ਉਹ ਤਾਂ ਰਵਿਦਾਸ ਨੂੰ ਗੁਰੂ ਮੰਨਣ ਵਾਲਿਆਂ ਦੀ ਮਰਜ਼ੀ ਹੈ ਕਿ ਉਹ ਉਸ ਨੂੰ ਗੁਰੂ ਕਹਿਣ ਜਾਂ ਫਿਰ ਰੱਬ ਕਹਿਣ, ਪਰ ਇਸ ਜਾਤਾਂ ਦੇ ਜਾਲ ਵਿਚ ਫਸੇ ਇਨਸਾਨ ਨੂੰ ਇਹ ਸੋਚਣ ਲਈ ਕਿਉਂ ਮਜਬੂਰ ਹੋਣਾ ਪਿਆ? ਹਰੇਕ ਇਨਸਾਨ ਦਾ ਆਪਣਾ ਰੱਬ ਹੈ ਉਹ ਉਸ ਨੂੰ ਕਿਵੇਂ ਵੀ ਮੰਨੇ ਕਿਸੇ ਨੂੰ ਕੀ ਇਤਰਾਜ਼ ਹੈ। ਬੇਸ਼ੱਕ ਅੱਜ ਸ਼ੂਦਰਾਂ ਲਈ ਤੇ ਔਰਤਾਂ ਲਈ ਕਾਨੂੰਨ ਵੀ ਹਨ ਪਰ ਇਹਨਾਂ ਦੀ ਦਸ਼ਾ ਉਦੋਂ ਤੱਕ ਸਹੀ ਨਹੀਂ ਹੋ ਸਕਦੀ ਜਦੋਂ ਤੱਕ ਕਾਨੂੰਨ ਲਾਗੂ ਕਰਨ ਵਾਲਿਆਂ ਦੀ ਨੀਅਤ ਸਹੀ ਨਹੀਂ ਹੋਵੇਗੀ।
ਗੁਰਨਾਮ ਸਿੰਘ ਅਕੀਦਾ
ਲੇਖਕ ਤੇ ਪੱਤਰਕਾਰ
8146001100